ਯੁ.ਕੇ.

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਕਾਰਨ    ਸਵੈ-ਇਕਾਂਤਵਾਸ ਚ  

ਲੰਡਨ, ਨਵੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ  )-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਐਸ਼ਫੀਲਡ ਤੋਂ ਸੰਸਦ ਮੈਂਬਰ ਲੀ ਐਂਡਰਸਨ ਨਾਲ ਮੀਟਿੰਗ ਕੀਤੀ ਸੀ, ਜੋ ਬਾਅਦ ’ਚ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਐਤਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਕਰੋਨਾ ਦਾ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ। ਉਹ ਡਾਊਨਿੰਗ ਸਟਰੀਟ ਤੋਂ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਸ੍ਰੀ ਜੌਹਨਸਨ ਨੇ ਕਿਹਾ, ‘ਇਹ ਮਾਇਨੇ ਨਹੀਂ ਰੱਖਦਾ, ਮੈਂ ਹਮੇਸ਼ਾਂ ਵਾਂਗ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ, ਜਾਂ ਮੇਰੇ ਸਰੀਰ ’ਚ ਐਂਟੀਬਾਡੀ ਹੈ, ਕਿਉਂਕਿ ਮੈਨੂੰ ਇਹ ਲਾਗ ਪਹਿਲਾਂ ਹੀ ਲੱਗ ਚੁੱਕੀ ਹੈ।’

 

ਸਿੱਖ ਮਹਾਰਾਣੀ ਜਿੰਦ ਕੌਰ ਦੇ ਜੀਵਨ ’ਤੇ ਨਵੀਂ ਝਾਤ ਪਾਏਗਾ ਭਾਰਤੀ-ਅਮਰੀਕੀ ਲੇਖਿਕ ਚਿਤ੍ਰਾ ਬੈਨਰਜੀ ਦਾ ਨਵਾਂ ਨਾਵਲ

ਮਾਨਚੈਸਟਰ ,ਨਵੰਬਰ 2020  -(ਗਿਆਨੀ ਅਮਰੀਕ ਸਿੰਘ ਰਾਠੌਰ )- 

ਭਾਰਤੀ-ਅਮਰੀਕੀ ਲੇਖਕ ਚਿਤ੍ਰਾ ਬੈਨਰਜੀ ਦਿਵਾਕਰੁਣੀ ਦਾ ਨਵਾਂ ਨਾਵਲ 19ਵੀਂ ਸਦੀ ਦੀ ਸਭ ਤੋਂ ਨਿਡਰ ਔਰਤ ਮਹਾਰਾਣੀ ਜਿੰਦ ਕੌਰ ਬਾਰੇ ਸ਼ਾਨਦਾਰ ਚਿੱਤਰਨ ਹੈ। ਨਾਵਲ ‘ਦਿ ਲਾਸਟ ਕੁਈਨ’ ਜਨਵਰੀ 2021 ਵਿਚ ਹਾਰਪਰਕੋਲਿਨਜ਼ ਇੰਡੀਆ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਰਾਣੀ ਸੀ। ਜਦੋਂ ਉਨ੍ਹਾਂ ਦੇ ਪੁੱਤ ਦਲੀਪ ਸਿੰਘ ਨੂੰ ਸਿਰਫ਼ ਛੇ ਸਾਲ ਦੀ ਉਮਰ ਵਿੱਚ ਰਾਜ ਦਾ ਉੱਤਰਾਧਿਕਾਰੀ ਬਣਨਾ ਪਿਆ ਤਾਂ ਮਹਾਰਾਣੀ ਰਾਜ ਦੇ ਕੰਮਕਾਜ ਤੇ ਸਿਆਸਤ ਵਿੱਚ ਸਰਗਰਗਮ ਹੋ ਗਈ ਸੀ। ਆਪਣੇ ਪੁੱਤ ਦੀ ਵਿਰਾਸਤ ਦੀ ਰੱਖਿਆ ਪ੍ਰਤੀ ਪ੍ਰਤੀਬਿੱਧ ਮਹਾਰਾਣੀ ਨੇ ਅੰਗਰੇਜ਼ਾਂ ’ਤੇ ਭਰੋਸਾ ਨਹੀਂ ਕੀਤਾ ਤੇ ਉਨ੍ਹਾਂ ਨੂੰ ਪੰਜਾਬ ’ਤੇ ਰਾਜ ਨਾ ਕਰਨ ਦੇਣ ਲਈ ਸੰਘਰਸ਼ ਕੀਤਾ। ਪ੍ਰਕਾਸ਼ਕਾਂ ਮੁਤਾਬਕ ਇਹ ਨਾਵਲ ਇਕ ਰਾਜਾ ਤੇ ਆਮ ਔਰਤ ਦੀ ਅਨੋਖੀ ਪ੍ਰੇਮ ਕਹਾਣੀ ਹੈ, ਵਿਸ਼ਵਾਸ ਤੇ ਵਿਸ਼ਵਾਸਘਾਤ ਦੀ ਦਾਸਤਾਂ ਹੈ ਤੇ ਮਾਂ-ਪੁੱਤ ਵਿਚਾਲੇ ਮਜ਼ਬੂਤ ਸੰਬਧ ਬਿਆਨ ਕਰਦਾ ਹੈ।  

Western Rail Link to Heathrow on Parliamentary Agenda  

News By;Amanjit Singh Khaira(Jan Shakti News Punjab)

A cross party group of MPs and Lords met this week to press for the long awaited construction of the Western Rail Link to Heathrow. Led by Tan Dhesi MP (Slough) and Laura Farris MP (Newbury) the group highlighted the economic and environmental benefits of the project and called for the Government to work with Heathrow Airport and Network Rail to ensure the project is delivered by the end of the decade.

The WRLtH is a four mile stretch of rail track linking Slough and Heathrow, which is not only the number one infrastructure priority in the Thames Valley region, but would ensure that 20% of the UK population - from Wales, the West and the South - would be within one interchange of Britain’s main airport.

Passengers would see journey times between Slough and Heathrow reduce to 6 minutes and those travelling from Reading could be into the airport in just 26 minutes. It would give the economy a projected £800 million boost, while removing the need for passengers travelling from the West to go first into London Paddington, making it a practical alternative to road travel; thereby easing congestion and reducing emissions.

If built, this rail link would deliver huge environmental, economic and practical benefits to local constituents and the wider country.

Tan Dhesi MP said:

“I’m delighted the Western Rail Link to Heathrow APPG met and pleased to see such excellent cross party support for this transformative project. Improving connectivity for my Slough constituents has been a priority of mine and I hope to see much more progress over the coming months to ensure the economic and environmental benefits of this scheme are realised.”

 

Attendees

Tan Dhesi MP (Co-Chair)

Laura Farris MP (Co-Chair)

Christina Rees MP (Secretary)

Seema Malhotra MP (Treasurer)

Sir Peter Bottomley MP (Vice Chair)

Lord Andrew Adonis (Vice Chair)

Lord William Bradshaw

Lord Dennis Tunnicliffe

Wera Hobhouse MP

Kerry McCarthy MP

Chris Evans MP

Ben Bradshaw MP

Ruth Cadbury MP

James Sunderland MP

Office of David Johnston MP

Anna Holbrook

*ਕੋਰੋਨਾ! ਜਨਮ ਦਿਨ ਮੁਬਾਰਕ*✍️ ਸਲੇਮਪੁਰੀ ਦੀ ਚੂੰਢੀ

*ਕੋਰੋਨਾ! ਜਨਮ ਦਿਨ ਮੁਬਾਰਕ*

- ਅੱਜ ਦੇ ਦਿਨ 17 ਨਵੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਦਾ ਜਨਮ ਹੋਇਆ ਸੀ, ਜਾਣੀ ਕਿ ਅੱਜ ਦੇ ਦਿਨ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅੱਜ ਦੇ ਦਿਨ ਜਦੋਂ ਕੋਰੋਨਾ ਨੇ ਜਨਮ ਲਿਆ ਸੀ ਤਾਂ ਸਮੁੱਚੇ ਸੰਸਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਪਹਿਲਾਂ ਪਹਿਲਾਂ ਤਾਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਦਿਮਾਗ ਵਿਚ ਇਹ ਗੱਲ ਸੀ ਕਿ ਕੋਰੋਨਾ ਚੀਨ ਦੀ ਪੈਦਾਇਸ਼ ਹੈ, ਸਾਨੂੰ ਕਈ ਆ, ਆਪਣੀ ਮਾਂ ਚੀਨ ਦੇ ਹੀ ਢਿੱਡ ਵਿਚ ਲੱਤਾਂ ਮਾਰੇਗਾ, ਪਰ ਜਦੋਂ ਕੋਰੋਨਾ ਨੇ ਇਟਲੀ ਤੋਂ ਇਲਾਵਾ ਹੋਰ ਵੱਖ ਵੱਖ ਦੇਸ਼ਾਂ ਦੇ ਢਿੱਡ ਵਿਚ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਫਿਰ ਅਮਰੀਕਾ, ਕੈਨੇਡਾ, ਰੂਸ ਵਰਗੇ ਦੇਸ਼ਾਂ ਨੂੰ ਭਾਜੜਾਂ ਪੈ ਗਈਆਂ। ਸਾਰੇ ਦੇਸ਼ਾਂ ਨੇ ਕੋਰੋਨਾ ਦੀ ਸੰਘੀ ਘੁੱਟਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ, ਜਾਣੀ ਕਿ ਇਸ ਦੇ ਇਲਾਜ ਲਈ ਖੋਜਾਂ ਸ਼ੁਰੂ ਕਰ ਦਿੱਤੀਆਂ, ਪਰ ਭਾਰਤ ਨੇ ਇਸ ਨੂੰ 'ਰੱਬ' ਦੇ ਆਸਰੇ ਹੀ ਜਿਵੇਂ ਅਕਸਰ ਸਾਡੇ ਦੇਸ਼ ਵਿਚ ਹੁੰਦਾ ਹੈ, ਛੱਡ ਦਿੱਤਾ ਅਤੇ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਵਜਾਉਣ ਦਾ ਸੌਖਾ ਵਿਗਿਆਨਿਕ ਤਰੀਕਾ ਲੱਭ ਲਿਆ। ਅਮਰੀਕਾ, ਰੂਸ, ਇੰਗਲੈਂਡ, ਚੀਨ, ਕੈਨੇਡਾ ਵਰਗੇ ਦੇਸ਼ਾਂ ਦੀ ਵਿਗਿਆਨਕ - ਤਕਨਾਲੌਜੀ ਦੀ ਸੰਸਾਰ ਵਿੱਚ ਤੂਤਕੀ ਬੋਲਦੀ ਆ, ਪਰ ਉਹ ਵੀ ਅਜੇ ਤੱਕ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਰੋਨਾ ਦੇ ਹੱਥ ਵਿਚ ਖੂੰਡੀ ਫੜਾਉਣ ਦੇ ਸਮਰੱਥ ਨਹੀਂ ਹੋ ਸਕੇ, ਕਰੋੜਾਂ ਰੁਪਏ ਖਰਚੀ ਬੈਠੇ ਹਨ! 

ਕੋਰੋਨਾ ਨੇ ਆਪਣੀ ਇਕ ਸਾਲ ਦੀ ਉਮਰ ਦੌਰਾਨ ਹੀ ਪੂਰੇ ਸੰਸਾਰ ਨੂੰ ਪੜਨੇ ਪਾ ਕੇ ਰੱਖ ਦਿੱਤਾ ਹੈ। ਕੋਰੋਨਾ ਨੇ ਗਰੀਬਾਂ ਨੂੰ ਹੋਰ ਗਰੀਬ ਬਣਾ ਕੇ ਰੱਖ ਦਿੱਤਾ ਹੈ। ਕੋਰੋਨਾ ਦੇ ਜਨਮ ਦਿਨ 'ਤੇ ਇਹ ਹੀ ਮੁਬਾਰਕਬਾਦ ਹੈ ਕਿ ਹੁਣ ਅਰਾਮ ਨਾਲ ਸੌਂ ਜਾਵੇ ਤਾਂ ਜੋ ਸਾਡੀਆਂ ਥਾਲੀਆਂ ਰੋਟੀ ਦੇ ਟੁਕੜਿਆਂ ਲਈ ਸਬੂਤੀਆਂ ਰਹਿ ਜਾਣ। ਅਸੀਂ ਤਾਂ ਬਿਮਾਰ ਹੋਣ 'ਤੇ ਆਪਣੇ ਟੀਕਾ ਲਗਵਾਉਣ ਦੇ ਸਮਰੱਥ ਨਹੀਂ, ਫਿਰ ਕੋਰੋਨਾ ਤੇਰੇ ਲਈ ਅਸੀਂ ਟੀਕਾ ਕਿਥੋਂ ਲਿਆਈਏ! ਸਾਡੀ ਗਰੀਬੀ ਵੇਖ ਕੇ  ਤੂੰ ਹੀ ਆਪਣੇ ਆਪ ਹੀ ਸਾਡਾ ਖਹਿੜਾ ਛੱਡ ਦੇ! ਬਸ ਖਹਿੜਾ ਛੱਡ ਦੇ! 

-ਸੁਖਦੇਵ ਸਲੇਮਪੁਰੀ 

09780620233 

17 ਨਵੰਬਰ, 2020.

ਇੰਗਲੈਂਡ ਤੋਂ  ਬਿਰਧ ਸਿੱਖ ਵਿਧਵਾ ਨੂੰ ਡਿਪੋਰਟ ਕਰਨ ਦਾ ਵਿਰੋਧ

(ਫੋਟੋ ਗੁਰਮੀਤ ਕੌਰ ਸਹੋਤਾ)  

ਸਮੈਦਿਕ /ਬਰਮਿੰਘਮ ,ਨਵੰਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ  )-

 ਇੰਗਲੈਂਡ ਤੋਂ ਡਿਪੋਰਟ ਕੀਤੀ ਜਾ ਰਹੀ ਇਕ ਬਿਰਧ ਸਿੱਖ ਔਰਤ ਦੇ ਹੱਕ ਵਿਚ ਹਜ਼ਾਰਾਂ ਲੋਕ ਨਿੱਤਰੇ ਹਨ। ਕਰੀਬ 62 ਹਜ਼ਾਰ ਲੋਕਾਂ ਨੇ ਗੁਰਮੀਤ ਕੌਰ ਸਹੋਤਾ (75) ਦੇ ਹੱਕ ਵਿਚ ਆਨਲਾਈਨ ਪਟੀਸ਼ਨ ਉਤੇ ਦਸਤਖ਼ਤ ਕੀਤੇ ਹਨ। ਗੁਰਮੀਤ ਕੌਰ ਵਿਧਵਾ ਹੈ ਤੇ ਇੰਗਲੈਂਡ ਵਿਚ ਦਸ ਸਾਲ ਤੋਂ ਰਹਿ ਰਹੀ ਹੈ। ਉਸ ਨੇ ਉੱਥੇ ਘਰ ਵੀ ਉਸਾਰ ਲਿਆ ਹੈ। ਲੋਕ ਉਸ ਨੂੰ ਭਾਰਤ ਵਾਪਸ ਨਾ ਭੇਜਣ ਦੀ ਮੰਗ ਕਰ ਰਹੇ ਹਨ। ਉਹ 2009 ਵਿਚ ਇੰਗਲੈਂਡ ਆਈ ਸੀ ਤੇ ਵੈਸਟ ਮਿਡਲੈਂਡਜ਼ ਦੇ ਸਮੈਥਵਿਕ ਵਿਚ ਰਹਿ ਰਹੀ ਹੈ। ਪਰਵਾਸੀ ਵਜੋਂ ਉਸ ਕੋਲ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹੈ। ਯੂਕੇ ਵੀਜ਼ਾ ਤੇ ਆਵਾਸ ਨੇਮਾਂ ਮੁਤਾਬਕ ਸਹੋਤਾ ਨੂੰ ਵਾਪਸ ਭੇਜੇ ਜਾਣ ਦੀ ਕਾਫ਼ੀ ਸੰਭਾਵਨਾ ਹੈ। ਹਾਲਾਂਕਿ ਭਾਰਤ ਵਿਚ ਉਸ ਦਾ ਕੋਈ ਪਰਿਵਾਰ ਨਹੀਂ ਹੈ। ਇਸ ਲਈ ਸਥਾਨਕ ਲੋਕ ਉਸ ਨੂੰ ਇੰਗਲੈਂਡ ਵਿਚ ਹੀ ਰਹਿਣ ਦੇਣ ਦੀ ਮੰਗ ਕਰ ਰਹੇ ਹਨ। ਉਸ ਦੇ ਹੱਕ ਵਿਚ ‘ਚੇਂਜ.ਔਰਗ’ ਉਤੇ ਪਟੀਸ਼ਨ ਪਾਈ ਗਈ ਹੈ।  

*ਮਨਾਈਏ ਕਿੰਝ ਦੀਵਾਲੀ!*✍️ ਸਲੇਮਪੁਰੀ ਦੀ ਚੂੰਢੀ

*ਮਨਾਈਏ ਕਿੰਝ ਦੀਵਾਲੀ!*

ਰੋਟੀ ਨੂੰ ਅਧਰੰਗ ਨੂੰ ਹੋ ਗਿਆ, 

ਮਨਾਈਏ ਕਿੰਝ ਦੀਵਾਲੀ! 

ਦਿਨ ਵੀ ਹੋ ਗਿਆ ਧੁੰਦਲਾ ਧੁੰਦਲਾ, 

ਰਾਤ ਤਾਂ ਪਹਿਲਾਂ ਈ ਕਾਲੀ! 

ਜਹਾਜ ਵੇਚ ਤੇ, ਰੇਲਾਂ ਵਿਕੀਆਂ, 

ਲੱਗੀ ਵਿਕਣ ਪੰਜਾਲੀ! 

ਕੰਪਨੀਆਂ ਵੀ ਦਾਅ 'ਤੇ ਲਾਈਆਂ, 

 ਸਨੱਅਤਾਂ ਹੋਈਆਂ ਖਾਲੀ! 

ਕੋਰੋਨਾ  ਸਾਡਾ ਖੂਨ ਪੀ ਗਿਆ , 

ਬੜੀ ਵਜਾਈ ਥਾਲੀ!

ਨੌਕਰੀਆਂ ਤੋਂ ਵਾਂਝੇ ਕਰਤੇ ,

ਹੋਏ ਭੜੋਲੇ ਖਾਲੀ!

ਦੇਸ਼ ਸਾਰਾ ਗਹਿਣੇ ਹੋ ਗਿਆ,

ਸਰਮਾਏਦਾਰ ਨੇ ਕਮਾਨ ਸੰਭਾਲੀ!

ਨਾ ਬਾਗਾਂ ਵਿਚ ਕੋਇਲ ਕੂਕਦੀ, 

ਨਾ ਚਿਹਰਿਆਂ 'ਤੇ ਲਾਲੀ! 

ਖੁਸ਼ੀਆਂ ਦੱਸੋ ਕਿੰਝ ਮਨਾਈਏ,

ਮਨਾਈਏ ਕਿੰਝ ਦੀਵਾਲੀ?

-ਸੁਖਦੇਵ ਸਲੇਮਪੁਰੀ

09780620233

14 ਨਵੰਬਰ, 2020.

ਕੋਰੋਨਾ ਵਾਇਰਸ ਨਾਲ  ਯੂਕੇ ’ਚ ਮੌਤਾਂ ਦੀ ਗਿਣਤੀ 50 ਹਜ਼ਾਰ ਟੱਪੀ

ਲੰਡਨ,ਨਵੰਬਰ ਗਿਆਨੀ  ਰਵਿੰਦਰਪਾਲ ਸਿੰਘ  

ਯੂਕੇ ਕੋਵਿਡ-19 ਕਰੋਨਾ ਵਾਇਰਸ  ਨਾਲ ਕੁੱਲ ਮੌਤਾਂ ਦੀ ਗਿਣਤੀ 50 ਹਜ਼ਾਰ ਪਾਰ ਕਰਨ ਵਾਲਾ ਪਹਿਲਾ ਯੂਰਪੀ ਅਤੇ  ਦੁਨੀਆਂ ਦਾ ਪੰਜਵਾਂ ਮੁਲਕ ਬਣ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ।’’

ਸਰਕਾਰ ਵਲੋਂ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 12,56,725 ਲੋਕ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਹਫ਼ਤੇ ਵਿੱਚ ਹੀ 22,950 ਨਵੇਂ ਕੇਸ ਆਏ ਹਨ। ਕਰੋਨਾਵਾਇਰਸ ਨਾਲ ਬੁੱਧਵਾਰ ਨੂੰ ਇਸ ਹਫ਼ਤੇ ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ 595 ਨਵੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 50,365 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸਿਕੋ ਤੋਂ ਬਾਅਦ ਯੂਕੇ 50 ਹਜ਼ਾਰ ਮੌਤਾਂ ਦਾ ਅੰਕੜਾ ਪਾਰ ਕਰਨ ਵਾਲਾ ਪੰਜਵਾਂ ਮੁਲਕ ਬਣ ਗਿਆ ਹੈ। ਜੌਹਨਸਨ ਨੇ ਕਿਹਾ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ ਅਤੇ ਪੀੜਤ ਪਰਿਵਾਰਾਂ ਅਤੇ ਸਨੇਹੀਆਂ ਨਾਲ ਅਸੀਂ ਹਮਦਰਦੀ ਪ੍ਰਗਟਾਉਂਦੇ ਹਾਂ।’’

ਅੱਗ ਲੱਗੀ ਜਗਰਾਵਾਂ!✍️ ਸਲੇਮਪੁਰੀ ਦੀ ਚੂੰਢੀ

 

 

ਅੱਗ ਲੱਗੀ ਜਗਰਾਵਾਂ!

- ਦਿੱਲੀ ਵਿਚ  ਧੂੰਏਂ ਦੇ ਕਾਲੇ ਬੱਦਲ ਛਾਏ ਹੋਏ ਹਨ, ਜਿਸ ਨੂੰ ਲੈ ਕੇ ਦਿੱਲੀ  ਵਲੋਂ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੰਜਾਬ  ਉਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ, ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਹੈ , ਜੋ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। 

ਦਿੱਲੀ ਵਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਇਹ ਪਹਿਲਾ ਮੌਕਾ ਨਹੀਂ, ਸਗੋਂ ਹਰ ਰੋਜ ਕੋਈ ਨਾ ਕੋਈ ਬਹਾਨਾ ਲਗਾ ਕੇ ਕੌਮੀ ਨਹੀਂ ਬਲਕਿ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਅਕਸ ਖਰਾਬ ਕਰਨ ਲਈ ਘਟੀਆ ਪੱਧਰ ਦੀਆਂ ਵਿਉਂਤਬੰਦੀਆਂ ਘੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਨੂੰ ਕਦੀ 'ਅੱਤਵਾਦੀ' ਅਤੇ 

ਕਦੀ 'ਵੱਖਵਾਦੀ ' ਕਹਿ ਕੇ ਭੰਡਿਆ ਜਾਂਦਾ ਹੈ। ਮਾਰਚ, 2020 ਦੌਰਾਨ ਜਦੋਂ ਭਾਰਤ ਵਿਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਉਸ ਵੇਲੇ ਵੀ ਪੰਜਾਬ ਨੂੰ ਦਿੱਲੀ ਨੇ ਰੱਜ ਕੇ ਭੰਡਿਆ ਅਤੇ ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਦੇਸ਼ ਵਿਚ ਕੋਰੋਨਾ ਫੈਲਾਉਣ ਲਈ 'ਮਨੂੰਵਾਦੀ ਮੀਡੀਆ ' ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ । ਅਸਲ ਵਿਚ ਕੱਟੜਪੰਥੀ ਮੀਡੀਆ ਵਲੋਂ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਤੀ ਇਹ ਸੋਚ ਰੱਖਣਾ ਕਿ ਇਹ ਦੋਵੇਂ ਸੂਬੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰ ਰਹੇ ਹਨ, ਸਰਾਸਰ ਗਲਤ ਹੈ। ਜਦਕਿ ਸੱਚਾਈ ਇਹ ਹੈ ਕਿ

'ਮਨੂੰਵਾਦੀ ਵਿਚਾਰਧਾਰਾ' ਨੂੰ ਲੈ ਕੇ ਚੱਲ ਰਿਹਾ 'ਮੀਡੀਆ' ਖੁਦ ਹੀ ਦੇਸ਼ ਵਿਚ 'ਅੱਤਵਾਦ ਅਤੇ ਵੱਖਵਾਦ' ਦਾ ਬੀਜ ਬੀਜ ਰਿਹਾ ਹੈ। ਦਿੱਲੀ ਵਲੋਂ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਉਪਰ ਰੋਕ ਲਗਾਉਣਾ, ਪੰਜਾਬ ਨਾਲ ਸਰਾਸਰ ਧੱਕਾ ਹੀ ਨਹੀਂ ਬਲਕਿ ਪੱਖਵਾਦ ਦੀ ਤਾਜਾ ਅਤੇ ਜਿਉਂਦੀ ਮਿਸਾਲ ਹੈ। ਪੰਜਾਬ ਤੋਂ ਚੰਡੀਗੜ੍ਹ ਖੋਹਣਾ, ਅਤੇ ਹੁਣ "ਪੰਜਾਬ ਯੂਨੀਵਰਸਿਟੀ"  ਖੋਹਣ ਦੀ ਤਿਆਰੀ ,ਚਿੱਟੇ ਦਿਨ ਧੋਖਾ ਨਹੀਂ ਤਾਂ ਹੋਰ ਕੀ ਆ? ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ 'ਅੱਤਵਾਦ' ਪੰਜਾਬ ਫੈਲਾ ਰਿਹਾ ਹੈ ਜਾਂ ਫਿਰ ਦਿੱਲੀ ਵੱਡੀ ਭੂਮਿਕਾ ਨਿਭਾ ਰਹੀ ਹੈ। ਦਿੱਲੀ ਤਾਂ ਪੰਜਾਬ ਨੂੰ ਤਿਹਾਇਆ ਮਾਰਨ ਲਈ ਇਸ ਤੋਂ ਪਾਣੀ ਖੋਹਣ ਲਈ ਵੀ ਹਰ ਰੋਜ ਨੀਤੀਆਂ ਅਖਤਿਆਰ ਕਰ ਰਹੀ ਹੈ, ਫਿਰ ਅੱਤਵਾਦੀ ਕੌਣ ਹੈ? 

ਇਥੇ ਹੀ ਬਸ ਨਹੀਂ ਦੇਸ਼ ਦੇ ਜੇ ਕਿਸੇ ਕੋਨੇ ਵਿਚ ਟਰੱਕ ਦਾ ਟਾਇਰ ਫੱਟਣ ਨਾਲ ਜਾਂ ਕਿਸੇ ਫੈਕਟਰੀ ਵਿਚ ਕਿਸੇ ਰਸਾਇਣ ਨਾਲ ਕੋਈ ਧਮਾਕਾ ਵੀ ਹੋ ਜਾਵੇ ਤਾਂ ਦਿੱਲੀ ਅਤੇ ਮਨੂੰਵਾਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਨੂੰ ਵੀ 'ਅੱਤਵਾਦੀ ਕਾਰਵਾਈ' ਕਹਿਣ ਤੋਂ ਪਿੱਛੇ ਨਹੀਂ ਹੱਟਦਾ। ਭਲਾ ਦਿੱਲੀ ਅਤੇ ਮਨੂੰਵਾਦੀ ਮੀਡੀਆ ਨੂੰ ਕੋਈ ਇਹ ਪੁੱਛੇ ਕਿ ਜਿਸ " ਪੰਜਾਬ" ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ ਹੋਣ, ਤਸੀਹੇ ਝੱਲੇ ਹੋਣ ਉਹ 'ਅੱਤਵਾਦੀ' ਕਦੋਂ ਬਣ ਗਿਆ? 

ਪਤਾ ਨਹੀਂ ਦਿੱਲੀ ਕਿਉਂ ਪੰਜਾਬ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ, ਕਿਉਂ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ? ਉਹ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ, ਦਿੱਲੀ ਦੀਆਂ ਅੱਖਾਂ ਵਿਚ ਕਿਉਂ ਰੜਕਦਾ ਰਹਿੰਦਾ ਹੈ? ਦਿੱਲੀ ਪੰਜਾਬ ਨੂੰ ਕਿਉਂ ਕਮਜੋਰ ਕਰਨਾ ਚਾਹੁੰਦੀ। ਕਿੱਡੇ ਸਿਤਮ ਦੀ ਗੱਲ ਹੈ ਕਿ ਹੁਣ ਤਾਂ ਦਿੱਲੀ  ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ  ਭੰਡ ਕੇ  ਰੱਖ ਦਿੱਤਾ ਹੈ।ਭਲਾ  ਕੋਈ ਦਿੱਲੀ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਪੰਜਾਬ  ਪਰਾਲੀ ਨੂੰ ਅੱਗਾਂ ਲਗਾਉਂਦਾ ਹੋਵੇ  ਤਾਂ ਇਥੇ   ਧੂੰਏਂ ਦੇ ਕਾਲੇ ਬੱਦਲ ਕਿਉਂ ਨਹੀਂ ਦਿਖਾਈ ਦੇ ਰਹੇ , ਇਥੇ ਤਾਂ ਅਕਾਸ਼ ਸਾਫ ਦਿਖਾਈ ਦੇ ਰਿਹਾ ਹੈ।। ਬਸ, ਪੰਜਾਬ ਦੀ ਛਵੀ ਖਰਾਬ ਕਰਨ ਲਈ ਇਸ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਤਾਂ ਉਹੀ ਗੱਲ ਹੋਈ 

" ਅਖੇ ਅੱਗ ਲੱਗੀ ਜਗਰਾਵਾਂ, 

ਧੂੰਆਂ ਨਿਕਲਿਆ ਬੋਪਾਰਾਵਾਂ" 

ਜੇ ਪੰਜਾਬ ਪਰਾਲੀ ਨੂੰ ਅੱਗ ਲਗਾਉਂਦਾ ਹੋਵੇ ਤਾਂ ਫਿਰ ਇਥੇ ਧੂੰਏਂ ਦੇ ਬੱਦਲ ਕਿਉਂ ਨਹੀਂ ਛਾਏ? 

-ਸੁਖਦੇਵ ਸਲੇਮਪੁਰੀ 

11ਨਵੰਬਰ, 2020.

ਬਾਇਡਨ ਤੋਂ ਉਮੀਦਾਂ✍️ ਅਮਨਜੀਤ ਸਿੰਘ ਖਹਿਰਾ

 

ਇਹ ਚੰਗਾ ਹੋਇਆ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜੋਅ ਬਾਇਡਨ ਨੇ ਖ਼ਾਸ ਤੌਰ 'ਤੇ ਇਹ ਕਿਹਾ ਕਿ ਉਹ ਅਮਰੀਕਾ ਨੂੰ ਇਕਜੁੱਟ ਕਰਨਗੇ।

ਉਨ੍ਹਾਂ ਵੱਲੋਂ ਅਜਿਹਾ ਕੋਈ ਸੰਦੇਸ਼ ਦਿੱਤਾ ਜਾਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਅਮਰੀਕਾ ਇਸ ਤੋਂ ਪਹਿਲਾਂ ਵਿਚਾਰਕ ਰੂਪ 'ਚ ਏਨਾ ਜ਼ਿਆਦਾ ਵੰਡਿਆ ਹੋਇਆ ਕਦੇ ਨਹੀਂ ਦਿਸਿਆ। ਬਾਇਡਨ ਦੀ ਜਿੱਤ ਇਹ ਦੱਸ ਰਹੀ ਹੈ ਕਿ ਅਮਰੀਕੀ ਜਨਤਾ ਨੇ ਟਰੰਪ ਦੇ ਮੁਕਾਬਲੇ ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਲਾ ਰੱਖੀਆਂ ਹਨ ਪਰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਬਾਕੀ ਦੁਨੀਆ ਨੂੰ ਵੀ ਉਨ੍ਹਾਂ ਤੋਂ ਬਹੁਤ ਆਸਾਂ ਹਨ।

ਅਸਲ 'ਚ ਉਨ੍ਹਾਂ ਦੇ ਸਾਹਮਣੇ ਜਿੰਨੀ ਵੱਡੀ ਚੁਣੌਤੀ ਘਰੇਲੂ ਸਮੱਸਿਆਵਾਂ ਨਾਲ ਨਜਿੱਠਣ ਦੀ ਹੈ, ਓਨੀ ਹੀ ਆਲਮੀ ਸਮੱਸਿਆਵਾਂ ਨਾਲ ਵੀ। ਆਲਮੀ ਪੱਧਰ 'ਤੇ ਸਭ ਤੋਂ ਵੱਡੀ ਚੁਣੌਤੀ ਅੜੀਅਲ ਅਤੇ ਹੰਕਾਰੀ ਚੀਨ ਨੂੰ ਨੱਥ ਪਾਉਣ ਦੀ ਹੈ।

ਈਰਾਨ, ਤੁਰਕੀ ਅਤੇ ਉੱਤਰੀ ਕੋਰੀਆ ਪ੍ਰਤੀ ਤਾਂ ਉਨ੍ਹਾਂ ਦੀ ਸੰਭਾਵਿਤ ਨੀਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਉਹ ਚੋਣ ਪ੍ਰਚਾਰ ਦੌਰਾਨ ਇਨ੍ਹਾਂ ਦੇਸ਼ਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਹਨ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਚੀਨ ਦੇ ਮਾਮਲੇ 'ਚ ਕਿਸ ਨੀਤੀ 'ਤੇ ਚੱਲਣਗੇ?

 

ਨਜ਼ਰ ਸਿਰਫ਼ ਇਸ 'ਤੇ ਹੀ ਨਹੀਂ ਹੋਵੇਗੀ ਕਿ ਉਹ ਚੀਨ ਨਾਲ ਅਮਰੀਕਾ ਦੇ ਵਪਾਰਕ ਵਿਵਾਦ ਨੂੰ ਕਿਵੇਂ ਸੁਲਝਾਉਂਦੇ ਹਨ ਸਗੋਂ ਇਸ 'ਤੇ ਵੀ ਹੋਵੇਗੀ ਕਿ ਉਹ ਬੀਜਿੰਗ ਦੀ ਵਿਸਤਾਰਵਾਦੀ ਨੀਤੀ ਨੂੰ ਨੱਥ ਪਾਉਣ ਲਈ ਕੀ ਕਾਰਗਰ ਕਦਮ ਚੁੱਕਦੇ ਹਨ?

ਬਾਇਡਨ ਦੀ ਚੀਨ ਨੀਤੀ 'ਤੇ ਭਾਰਤ ਦੀ ਜ਼ਿਆਦਾ ਦਿਲਚਸਪੀ ਹੋਣਾ ਸੁਭਾਵਿਕ ਹੈ ਕਿਉਂਕਿ ਚੀਨੀ ਫ਼ੌਜ ਆਪਣੇ ਹਮਲਾਵਰ ਰਵੱਈਏ ਤੋਂ ਬਾਜ਼ ਨਹੀਂ ਆ ਰਹੀ। ਬਾਇਡਨ ਵੱਲੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਲੈ ਕੇ ਅਪਣਾਏ ਜਾਣ ਵਾਲੇ ਰਵੱਈਏ 'ਚ ਵੀ ਭਾਰਤ ਦੀ ਦਿਲਚਸਪੀ ਹੋਵੇਗੀ। ਇਸ 'ਚ ਕੋਈ ਦੋ ਰਾਇ ਨਹੀਂ ਕਿ ਟਰੰਪ ਨੇ ਅਫ਼ਗਾਨਿਸਤਾਨ ਨੂੰ ਤਬਾਹ ਕਰਨ ਵਾਲੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਅੱਤਵਾਦ ਦੀ ਅਣਦੇਖੀ ਹੀ ਕੀਤੀ।

 

ਉਨ੍ਹਾਂ ਨੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਜਿੱਥੇ ਪਾਕਿਸਤਾਨ ਦੇ ਮਨ ਦੀ ਮੁਰਾਦ ਪੂਰੀ ਕੀਤੀ, ਉੱਥੇ ਹੀ ਭਾਰਤੀ ਹਿੱਤਾਂ ਨੂੰ ਅਣਗੌਲਿਆ ਕੀਤਾ। ਉਮੀਦ ਹੈ ਕਿ ਬਾਇਡਨ ਪ੍ਰਸ਼ਾਸਨ ਇਹ ਸਮਝਣ 'ਚ ਦੇਰ ਨਹੀਂ ਕਰੇਗਾ ਕਿ ਤਾਲਿਬਾਨ ਨੂੰ ਪਾਲਣ ਵਾਲਾ ਪਾਕਿਸਤਾਨ ਪਹਿਲਾਂ ਦੀ ਤਰ੍ਹਾਂ ਹੀ ਅੱਤਵਾਦ ਨੂੰ ਸਮਰਥਨ ਦੇਣ 'ਚ ਲੱਗਿਆ ਹੋਇਆ ਹੈ।

ਜਿੱਥੋਂ ਤਕ ਅਮਰੀਕਾ ਅਤੇ ਭਾਰਤ ਦੇ ਆਪਸੀ ਸਬੰਧਾਂ ਦੀ ਗੱਲ ਹੈ, ਇਸ 'ਤੇ ਤਕਰੀਬਨ ਸਾਰੇ ਇਕਮਤ ਹਨ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਬਰਾਕ ਓਬਾਮਾ ਦੇ ਦੌਰ 'ਚ ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲ ਕੀਤੀ ਸੀ ਅਤੇ ਦੂਜਾ ਇਹ ਹੈ ਕਿ ਅੱਜ ਭਾਰਤ ਨੂੰ ਅਮਰੀਕਾ ਦੀ ਜਿੰਨੀ ਜ਼ਰੂਰਤ ਹੈ, ਓਨੀ ਹੀ ਉਸ ਨੂੰ ਵੀ ਭਾਰਤ ਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਹੁਣ ਉਪ ਰਾਸ਼ਟਰਪਤੀ ਕਮਲਾ ਹੈਰਿਸ ਚੁਣੀ ਗਈ ਹੈ, ਜੋ ਭਾਰਤੀ-ਅਫ਼ਰੀਕੀ ਮੂਲ ਦੀ ਹੈ। ਇਹ ਅਮਰੀਕਾ ਦੇ ਨਾਲ-ਨਾਲ ਉੱਥੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ ਵੀ ਵੱਡੀ ਪ੍ਰਾਪਤੀ ਹੈ।

ਬੇਭਰੋਸਗੀ ਕਾਰਨ ਵੱਧ ਸਕਦੇ ਹਨ ਵਿਸ਼ਵ ਯੁੱਧ ਦੇ ਖ਼ਤਰੇ

ਲੰਡਨ, ਨਵੰਬਰ 2020 -(ਏਜੰਸੀ )

 ਬਿ੍ਟੇਨ ਦੇ ਫ਼ੌਜ ਮੁਖੀ ਨੇ ਵਿਸ਼ਵ ਵਿਚ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿਸ਼ਵ ਯੁੱਧ ਦੇ ਖ਼ਤਰੇ ਪ੍ਰਤੀ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਅਤੇ ਅਰਥਚਾਰੇ ਦੇ ਸੰਕਟ ਨੇ ਇਸ ਤਰ੍ਹਾਂ ਦੇ ਸ਼ੰਕਿਆਂ ਨੂੰ ਵਧਾ ਦਿੱਤਾ ਹੈ। ਮੁਕਾਬਲੇਬਾਜ਼ੀ ਦੇ ਦੌਰ ਵਿਚ ਖੇਤਰੀ ਤਣਾਅ ਵੀ ਅਜਿਹੇ ਹਾਲਾਤ ਦਾ ਮਾਹੌਲ ਪੈਦਾ ਕਰ ਰਹੇ ਹਨ।

ਬਿ੍ਟੇਨ ਦੇ ਫ਼ੌਜ ਮੁਖੀ ਨਿਕ ਕਾਰਟਰ ਨੇ ਜੰਗ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਕਰਵਾਏ ਇਕ ਪ੍ਰਰੋਗਰਾਮ ਵਿਚ ਕਿਹਾ ਕਿ ਖੇਤਰੀ ਵਿਵਾਦ ਤੇਜ਼ੀ ਨਾਲ ਵਧੇ ਹਨ ਅਤੇ ਫ਼ੈਸਲਾ ਲੈਣ ਵਿਚ ਕੀਤੀਆਂ ਗਈਆਂ ਗ਼ਲਤੀਆਂ ਨਾਲ ਵਿਸ਼ਵ ਵਿਚ ਕਈ ਥਾਵਾਂ 'ਤੇ ਤਣਾਅ ਵਧਿਆ ਹੈ। ਵਿਸ਼ਵ ਮੁਕਾਬਲੇਬਾਜ਼ੀ ਇਕ ਨਿਸ਼ਚਿਤ ਪ੍ਰਕਿਰਿਆ ਹੈ ਅਤੇ ਇਸ ਤੋਂ ਵੀ ਬੇਭਰੋਸਗੀ ਅਤੇ ਚਿੰਤਾ ਦਾ ਮਾਹੌਲ ਬਣ ਰਿਹਾ ਹੈ।

ਬਿ੍ਟੇਨ ਦੇ ਫ਼ੌਜ ਮੁਖੀ ਨੇ ਕਿਹਾ ਕਿ ਇਹ ਵਾਸਤਵਿਕ ਕਾਰਨ ਹੀ ਇਕ ਹੋਰ ਵਿਸ਼ਵ ਯੁੱਧ ਦਾ ਖ਼ਤਰਾ ਪੈਦਾ ਕਰ ਰਹੇ ਹਨ। ਯੁੱਧ ਦੇ ਖ਼ਤਰੇ ਨੂੰ ਟਾਲਣ ਲਈ ਸਾਨੂੰ ਪਿਛਲੀਆਂ ਜੰਗਾਂ ਵਿਚ ਹੋਈਆਂ ਮੌਤਾਂ ਅਤੇ ਲਏ ਗਏ ਫ਼ੈਸਲਿਆਂ ਵਿਚ ਗ਼ਲਤੀਆਂ ਨੂੰ ਸਮਝਣਾ ਹੋਵੇਗਾ। ਇਹ ਗ਼ਲਤੀਆਂ ਦੁਹਰਾਈਆਂ ਜਾ ਸਕਦੀਆਂ ਹਨ। ਪਿਛਲੇ ਜੋ ਵੀ ਯੁੱਧ ਹੋਏ ਉਨ੍ਹਾਂ ਤੋਂ ਹੋਏ ਨੁਕਸਾਨ ਨੂੰ ਜੇਕਰ ਅਸੀਂ ਭੁੱਲਦੇ ਹਾਂ ਤਾਂ ਇਸ ਨਾਲ ਜੰਗ ਦੇ ਖ਼ਤਰੇ ਵੱਧ ਜਾਂਦੇ ਹਨ।

ਨਿਕ ਕਾਰਟਰ ਨੇ ਕਿਹਾ ਹੈ ਇਤਿਹਾਸ ਕਦੀ ਆਪਣੇ ਨੂੰ ਖ਼ੁਦ ਨਹੀਂ ਦੁਹਰਾ ਸਕਦਾ ਪ੍ਰੰਤੂ ਇਹ ਇਕ ਪ੍ਰਕਿਰਿਆ ਹੈ। ਜੇ ਤੁਸੀਂ ਪਿਛਲੇ ਦੋ ਵਿਸ਼ਵ ਯੁੱਧਾਂ ਤੋਂ ਪਹਿਲਾਂ ਦੇ ਹਾਲਾਤ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਸਮੇਂ ਕੀਤੇ ਗਏ ਗ਼ਲਤ ਫ਼ੈਸਲਿਆਂ ਕਾਰਨ ਹੀ ਅੱਗੇ ਜੰਗ ਦੇ ਹਾਲਾਤ ਬਣੇ। ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਉਸ ਤਰ੍ਹਾਂ ਦੇ ਹਾਲਾਤ ਮੁੜ ਨਾ ਬਣਨ।  

*ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ!* ✍️ ਸਲੇਮਪੁਰੀ ਦਾ ਮੌਸਮਨਾਮਾ

*ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ!* 

*ਕੋਟੀਆਂ / ਸਵੈਟਰ ਦਾ ਮੌਸਮ ਹੋਵੇਗਾ ਜਲਦੀ ਸ਼ੁਰੂ*

-ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ 

ਮੱਘਰ ਮਹੀਨਾ ਚੜ੍ਹਨ ਸਾਰ ਪੰਜਾਬ 'ਚ ਸਰਦ ਰੁੱਤ ਦਾ ਆਗਾਜ਼ ਹੋਵੇਗਾ ਅਤੇ ਇਸ ਦੇ ਨਾਲ ਹੀ ਲੰਮੇ ਖੁਸ਼ਕ ਦੌਰ ਤੋਂ ਬਾਅਦ ਪੰਜਾਬ 'ਚ ਬਾਰਿਸ਼ਾਂ ਦੀ ਆਸ ਬੱਝੀ ਹੈ ਜਦਕਿ 

ਅਗਲੇ 3-4 ਦਿਨ ਮੌਸਮ ਮੁੱਖ ਤੌਰ 'ਤੇ ਸਾਫ਼ ਰਹੇਗਾ, ਰਲਵੀਂ ਹਵਾ ਕਾਰਨ ਧੂੰਆਂਖੀ' ਚ ਹੋਰ ਵਾਧਾ ਹੋਵੇਗਾ, ਸਵੇਰੇ-ਸ਼ਾਮ ਹਲਕੀ/ਮੱਧਮ ਧੂੰਆਂਖੀ ਬਣੀ ਰਹੇਗੀ। 13, 14 ਨਵੰਬਰ ਤੋੰ 22 ਨਵੰਬਰ ਦੌਰਾਨ ਤਕੜੇ ਪੱਛਮੀ ਸਿਸਟਮਾਂ 'ਤੇ MJO wave ਦੇ ਅਰਬ ਸਾਗਰ 'ਚ ਪੁੱਜਣ ਕਾਰਨ ਭਾਰਤ ਦੇ ਉੱਤਰੀ ਪਹਾੜੀ ਰਾਜਾਂ 'ਚ ਲਗਾਤਾਰ ਬਾਰਿਸ਼ਾਂ ਅਤੇ ਭਾਰੀ ਬਰਫ਼ਵਾਰੀ ਦਾ ਇੱਕ ਲੰਮਾ ਦੌਰ ਲੱਗਣ ਦੀ ਉਮੀਦ ਹੈ। ਡਲਹੌਜੀ, ਸ੍ਰੀਨਗਰ , ਪਹਿਲਗਾਮ , ਪਤਨੀਟੌਪ, ਮਨਾਲੀ ਆਦਿ ਪ੍ਰਸਿੱਧ ਪਹਾੜੀ ਖੇਤਰਾਂ (Hill Stations)' ਚ ਸੀਜਨ ਦੀ ਪਹਿਲੀ ਬਰਫ਼ਵਾਰੀ ਅਗਲੇ ਹਫ਼ਤੇ ਹੋ ਸਕਦੀ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਵੀ 2-4 ਵਾਰੀ ਬਾਰਿਸ਼ ਦੀ ਆਸ ਬਣ ਰਹੀ ਹੈ।

-ਪੰਜਾਬ ਅਤੇ ਹਰਿਆਣਾ 'ਚ 15/16ਨਵੰਬਰ ਨੂੰ ਸਿਆਲ ਦੀ ਪਹਿਲੀ ਬਰਸਾਤ ਹੋ ਸਕਦੀ ਹੈ, ਜਿਸ' ਚ ਓੁੱਤਰ-ਪੱਛਮੀ ਪੰਜਾਬ ਮੁੱਖ ਰਹਿ ਸਕਦਾ ਹੈ। ਮੀਂਹ ਤੋਂ ਬਾਅਦ ਵਧੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ ਅਤੇ ਇਸ ਦੇ ਨਾਲ ਹੀ 17 ਨਵੰਬਰ ਤੋਂ ਦਿਨ ਤੇ ਰਾਤ ਦੇ ਪਾਰੇ 'ਚ ਵੱਡੀ ਗਿਰਾਵਟ ਆਉਣ ਨਾਲ ਖਿੱਤੇ ਪੰਜਾਬ 'ਚ ਠੰਡ ਪੂਰਾ ਜੋਰ ਫੜ ਲਵੇਗੀ ਅਤੇ  ਦਿਨ ਵੇਲੇ ਵੀ ਕੋਟੀ/ਸਵਾਟਰ ਦੀ ਜ਼ਰੂਰਤ ਪਵੇਗੀ। ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਮੁਕੰਮਲ ਅਪਡੇਟ 2 ਕੁ ਦਿਨ 'ਚ ਦੇ ਦਿੱਤੀ ਜਾਵੇਗੀ। 

ਧੰਨਵਾਦ ਸਹਿਤ। 

-ਸੁਖਦੇਵ ਸਲੇਮਪੁਰੀ

09780620233  

 9ਨਵੰਬਰ, 2020,

ਸਮਾਂ - 5:05 ਸ਼ਾਮ

ਆਹ! ਕਮਲਾ ਹੈਰਿਸ✍️ ਸਲੇਮਪੁਰੀ ਦੀ ਚੂੰਢੀ

ਆਹ! ਕਮਲਾ ਹੈਰਿਸ
- ਭਾਰਤੀ ਮੂਲ ਦੀ ਔਰਤ ਕਮਲਾ ਦੇਵੀ ਹੈਰਿਸ ਸੰਸਾਰ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਪਹਿਲੀ ਔਰਤ ਹੈ ਜੋ ਪਹਿਲੀ ਵਾਰੀ ਉਪ-ਰਾਸ਼ਟਰਪਤੀ ਚੁਣੀ ਗਈ ਹੈ, ਜੋ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਦਾ ਅਮਰੀਕਾ ਵਿਚ ਉੱਪ-ਰਾਸ਼ਟਰਪਤੀ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਕੰਮ ਅਤੇ ਗੁਣਾਂ ਦੀ ਕਦਰ ਕਰਦਾ ਹੈ, ਭਾਰਤ ਵਾਗੂੰ ਧਰਮ ਅਤੇ ਜਾਤ ਦੇ ਆਧਾਰਿਤ ਨਾ ਤਾਂ ਅਹੁਦੇਦਾਰੀਆਂ ਵੰਡੀਆਂ ਜਾਂਦੀਆਂ ਹਨ ਅਤੇ ਨਾ ਹੀ ਦੇਸ਼ ਦੇ ਮਹੱਤਵਪੂਰਨ ਸਰਕਾਰੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਭਾਰਤੀ ਸੰਵਿਧਾਨ ਵਿਚ ਦੇਸ਼ ਨੂੰ ਇਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ ਹੈ, ਪਰ ਇਥੇ ਧਰਮ ਅਤੇ ਜਾਤ-ਪਾਤ ਦੇ ਨਾਂ  'ਤੇ ਜਿੰਨੀ ਕੱਟੜਵਾਦੀ ਸੋਚ ਹੈ ਜੇ ਇੰਨੀ ਕੱਟੜਤਾ ਅਮਰੀਕਾ ਵਿਚ ਹੁੰਦੀ ਤਾਂ ਸ਼ਾਇਦ ਕਮਲਾ ਹੈਰਿਸ ਦਾ ਉਥੋਂ ਦੀ ਉਪ ਰਾਸ਼ਟਰਪਤੀ  ਨਾ ਬਣ ਸਕਦੀ, ਹਾਲਾਂਕਿ ਉਸ ਦਾ ਸੁਪਨਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ  ਸਾਕਾਰ ਨਹੀਂ ਹੋਇਆ। 20 ਅਕਤੂਬਰ, 1964 ਨੂੰ ਅਮਰੀਕਾ ਦੇ ਆਕਲੈੰਡ, ਕੈਲੇਫੋਰਨੀਆ ਵਿੱਚ ਪੈਦਾ ਹੋਈ ਕਮਲ ਹੈਰਿਸ ਦਾ ਅਮਰੀਕਾ ਵਿਚ ਉਥੋਂ ਦੇ ਕਿਸੇ ਵੀ ਧਾਰਮਿਕ ਗੁਰੂ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਨਾ ਹੀ ਉਸ ਨੂੰ ਕਿਸੇ ਸ਼ੰਕਰਾਚਾਰੀਆ ਜਾਂ ਧਰਮ ਦਾ ਏਜੰਟ ਸਮਝਿਆ, ਨਾ ਕਿਸੇ ਅੰਗਰੇਜ ਨੇ ਉਸ ਦੇ ਵਿਰੁੱਧ ਅਵਾਜ ਉਠਾਈ, ਨਾ ਹੀ ਉਥੋਂ ਦੇ ਲੋਕਾਂ ਅਤੇ ਨਾ ਹੀ ਸਿਆਸਤਦਾਨਾਂ ਨੇ ਉਸ ਨੂੰ ਵਿਦੇਸ਼ੀ ਮੂਲ ਦਾ ਮੁੱਦਾ ਉਠਾਕੇ ਉਸਦੇ ਵਿਰੁੱਧ ਰਾਸ਼ਟਰਵਾਦ ਉਪਰ ਪ੍ਰਸ਼ਨ ਚਿੰਨ੍ਹ ਲਗਾਇਆ ਜਦ ਕਿ ਭਾਰਤ ਵਿਚ ਤਾਂ ਧਰਮ ਅਤੇ ਜਾਤ ਤੋਂ ਬਾਹਰ ਜਾ ਕੇ ਜੇ ਕੋਈ ਆਮ ਵਰਗ ਦਾ ਕੁੜੀ-ਮੁੰਡਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਨੌਬਤ ਆ ਜਾਂਦੀ ਹੈ, ਕੁੱਟ ਮਾਰ ਕਰਨਾ ਤਾਂ ਇੱਕ ਆਮ ਗੱਲ ਹੈ,  ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਜਾਂਦਾ ਹੈ, ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਕੁੜੀ-ਮੁੰਡੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਉਪਰ ਤਸ਼ੱਦਦ ਢਾਹਿਆ ਜਾਂਦਾ ਹੈ ਅਤੇ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਅੱਜ ਦੇਸ਼ ਵਿੱਚ ਜੋ ਵਿਤਕਰਾ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ ਧਾਰਮਿਕ ਕੱਟੜਤਾ ਦਾ ਸਬੂਤ ਹੈ। ਭਾਰਤ ਅਤੇ ਅਮਰੀਕਾ ਵਿਚ ਜੋ ਬਾਈਡਨ ਨੂੰ ਹਰਾਉਣ ਲਈ ਅਤੇ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਹਵਨ ਕੀਤੇ ਗਏ, ਪਰ ਅਮਰੀਕਾ ਦੇ ਚੇਤੰਨ ਵੋਟਰਾਂ ਉਪਰ ਕੋਈ ਵੀ ਅਸਰ ਨਹੀਂ ਹੋਇਆ, ਕਿਉਂਕਿ ਅਮਰੀਕੀ ਲੋਕ ਟਰੰਪ ਵਲੋਂ ਕੀਤੇ ਕੰਮਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਖੁਸ਼ ਨਹੀਂ ਸਨ। 
ਭਾਰਤ ਦੇ ਆਮ ਵਰਗ ਦੇ ਲੋਕਾਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕਮਲਾ ਹੈਰਿਸ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਈਡਨ ਨੂੰ ਵਿਸ਼ਵਾਸ ਵਿਚ ਲੈ ਕੇ ਭਾਰਤ ਪ੍ਰਤੀ ਆਪਣੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨੀਤੀਆਂ ਵਿੱਚ ਭਰਾਤਰੀ ਅਤੇ ਉਸਾਰੂ ਭਾਵਨਾਵਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਭਾਰਤੀ ਸਿਆਸਤਦਾਨਾਂ ਵਾਂਗੂੰ ਦਿਲ ਵਿਚ ਵਿਰੋਧਾਭਾਸ ਨਹੀਂ ਰੱਖੇਗੀ। ਕਮਲ ਹੈਰਿਸ ਭਾਵੇਂ ਖੁਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਲਈ ਕਤਾਰ ਵਿਚ ਲੱਗੀ ਹੋਣ ਕਾਰਨ ਜੋ ਬਾਈਡਨ ਦੀ ਵਿਰੋਧੀ ਸੀ ਪਰ ਬਾਅਦ ਵਿਚ ਉਪ ਰਾਸ਼ਟਰਪਤੀ ਦੇ ਅਹੁਦਾ  ਪਾਉਣ ਲਈ ਆਪਣਾ ਸਿਆਸੀ ਵਿਰੋਧ ਛੱਡ ਕੇ  ਬਾਈਡਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੋਈ ਭਾਰਤ ਪ੍ਰਤੀ ਅਮਰੀਕਾ ਦਾ ਰਵੱਈਆ ਉਸਾਰੂ ਰੱਖੇਗੀ।
-ਸੁਖਦੇਵ ਸਲੇਮਪੁਰੀ
09780620233
8 ਨਵੰਬਰ, 2020

ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕੀਤੀ ਸੋਧ

 ਮਾਨਚੈਸਟਰ/ਲਾਹੌਰ-ਨਵੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)

 ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਬਾਹਰਲੀ ਜ਼ਮੀਨ 'ਤੇ ਕੰਟਰੋਲ ਦੇ ਮਾਮਲੇ 'ਚ ਪਾਕਿਸਤਾਨ ਸਰਕਾਰ ਨੇ ਤਿੰਨ ਨਵੰਬਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸੋਧ ਕਰ ਦਿੱਤੀ ਹੈ। ਅਜਿਹਾ ਭਾਰਤ ਸਰਕਾਰ ਦੇ ਦਬਾਅ ਵਿਚ ਕੀਤਾ ਗਿਆ ਹੈ।

ਨਵੇਂ ਨੋਟੀਫਿਕੇਸ਼ਨ 'ਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਥਾਂ ਹੁਣ ਕਰਤਾਰਪੁਰ ਕਾਰੀਡੋਰ ਪ੍ਰਰਾਜੈਕਟ ਕਰ ਦਿੱਤਾ ਗਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈI

ਜ਼ਿਕਰਯੋਗ ਹੈ ਕਿ 23 ਅਕਤੂਬਰ ਨੂੰ ਪਾਕਿਸਤਾਨ ਦੀ ਕੈਬਨਿਟ ਨੇ ਇਵੈਕਿਊ ਪ੍ਰਰਾਪਰਟੀ ਟਰੱਸਟ ਬੋਰਡਨ (ਈਪੀਟੀਬੀ) ਤਹਿਤ ਪ੍ਰਰਾਜੈਕਟ ਬਿਜ਼ਨਸ ਪਲਾਨ ਬਾਡੀ ਦਾ ਗਠਨ ਕੀਤਾ ਸੀ ਜਿਸ ਵਿਚ ਨੌਂ ਮੈਂਬਰਾਂ ਨੂੰ ਰੱਖਿਆ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਤਿੰਨ ਨਵੰਬਰ ਨੂੰ ਜਾਰੀ ਹੋਇਆ ਜਿਸ ਵਿਚ ਲਿਖ ਦਿੱਤਾ ਗਿਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਪ੍ਰਬੰਧਨ ਤੇ ਸਾਂਭ-ਸੰਭਾਲ ਦਾ ਕੰਮ ਇਹ ਬਾਡੀ ਕਰੇਗੀ। ਭਾਰਤ ਵਿਚ ਸਿੱਖ ਜਥੇਬੰਦੀਆਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕੀਤੀ। ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਕਮੇਟੀ ਵਿਚ ਇਕ ਵੀ ਸਿੱਖ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਿੱਖ ਜਥੇਬੰਦੀਆਂ ਦੀ ਤਿੱਖੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਇਸ ਇਤਰਾਜ਼ ਦੇ ਮੱਦੇਨਜ਼ਰ ਕੱਲ੍ਹ ਪਾਕਿਸਤਾਨ ਨੇ ਨੋਟੀਫਿਕੇਸ਼ਨ ਵਿਚ ਸੋਧ ਕਰ ਦਿੱਤੀ ਹੈ। ਤਾਜ਼ਾ ਸੋਧ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੀ ਥਾਂ ਕਰਤਾਰਪੁਰ ਕਾਰੀਡੋਰ ਪ੍ਰਰਾਜੈਕਟ ਦੀ ਮੈਨੇਜਮੈਂਟ ਤੇ ਮੈਨਟੇਨੈਂਸ ਦਾ ਕੰਮ ਇਸ ਬਾਡੀ ਵੱਲੋਂ ਕੀਤੇ ਜਾਣ ਦੀ ਗੱਲ ਦਰਜ ਕੀਤੀ ਗਈ ਹੈ। 

 ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੇ ਨੋਟੀਫਿਕੇਸ਼ਨ ਕਾਰਨ ਗ਼ਲਤ ਪ੍ਰਭਾਵ ਜਾ ਰਿਹਾ ਸੀ ਹਾਲਾਂਕਿ ਮੈਂ ਪਹਿਲਾਂ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਗੁਰਦੁਆਰਾ ਸਾਹਿਬ ਦਾ ਅੰਦਰੂਨੀ ਕੰਟਰੋਲ ਗੁਰਦੁਆਰਾ ਕਮੇਟੀ ਕੋਲ ਹੀ ਹੈ, ਬਾਹਰਲੀ ਜ਼ਮੀਨ ਨੂੰ ਵਪਾਰਕ ਤਰੀਕੇ ਨਾਲ ਵਰਤੇ ਜਾਣ ਲਈ ਪਾਕਿਸਤਾਨ ਸਰਕਾਰ ਨੇ ਨੌਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਤਰੀਕੇ ਨਾਲ ਸੋਧ ਕੀਤੇ ਜਾਣ ਪਿੱਛੋਂ ਗ਼ਲਤਫਹਿਮੀ ਦੂਰ ਹੋ ਜਾਵੇਗੀ।

ਬਰਤਾਨੀਆ 'ਚ ਸਿੱਖਾਂ ਨੂੰ ਨਾ ਮਿਲਿਆ ਧਾਰਮਿਕ ਘੱਟਗਿਣਤੀ ਦਾ ਦਰਜਾ

 

ਮਾਨਚੈਸਟਰ, ਨਵੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਬਰਤਾਨੀਆ 'ਚ ਸਿੱਖ ਖ਼ੁਦ ਨੂੰ ਧਾਰਮਿਕ ਘੱਟਗਿਣਤੀ ਐਲਾਨੇ ਜਾਣ ਦੀ ਲੜਾਈ ਫਿਲਹਾਲ ਹਾਰ ਗਏ ਹਨ। ਲੰਡਨ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿਚ ਸਾਫ਼ ਕਰ ਦਿੱਤਾ ਹੈ ਕਿ ਸਿੱਖ ਭਾਈਚਾਰੇ ਨੂੰ ਮਰਦਮਸ਼ੁਮਾਰੀ ਵਿਚ ਧਾਰਮਿਕ ਘੱਟਗਿਣਤੀ ਦਾ ਦਰਜਾ ਹਾਸਲ ਕਰਨ ਦਾ ਅਧਿਕਾਰ ਨਹੀਂ ਹੈ। ਬਰਤਾਨੀਆ ਵਿਚ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖ ਭਾਈਚਾਰਾ ਆਪਣੇ ਲਈ ਵੱਖਰਾ ਕਾਲਮ ਮੰਗ ਰਿਹਾ ਸੀ ਪਰ ਜਦੋਂ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਉਹ ਅਦਾਲਤ ਵਿਚ ਆਇਆ ਸੀ। ਫ਼ੈਸਲਾ ਸੁਣਾਉਣ ਵਾਲੇ ਜਸਟਿਸ ਅਖਲਾਕ ਚੌਧਰੀ ਦੇ ਬੈਂਚ ਨੇ ਸਿੱਖ ਫੈਡਰੇਸ਼ਨ ਯੂਕੇ (ਐੱਸਐੱਫਯੂਕੇ) ਦੇ ਮੁਖੀ ਅਮਰੀਕ ਸਿੰਘ ਗਿੱਲ ਦੀ ਉਸ ਮੰਗ ਨੂੰ ਵੀ ਖ਼ਾਰਜ ਕਰ ਦਿੱਤਾ ਜਿਸ ਵਿਚ ਆਦੇਸ਼ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ। ਗਿੱਲ ਨੇ ਕਿਹਾ ਕਿ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦਾ ਧਾਰਮਿਕ ਘੱਟਗਿਣਤੀ ਦੇ ਰੂਪ ਵਿਚ ਜ਼ਿਕਰ ਨਾ ਹੋਣ ਨਾਲ ਉਨ੍ਹਾਂ ਦੀ ਬਰਤਾਨੀਆ ਵਿਚ ਆਬਾਦੀ ਦਾ ਪਤਾ ਨਹੀਂ ਲੱਗ ਸਕੇਗਾ। ਜਸਟਿਸ ਚੌਧਰੀ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਮਰਦਮਸ਼ੁਮਾਰੀ ਲਈ ਤਿਆਰ ਮੌਜੂਦਾ ਫਾਰਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਸਪੱਸ਼ਟ ਕਰਨ ਤੋਂ ਨਹੀਂ ਰੋਕਦਾ ਜਿਵੇਂ ਕਿ ਸਿੱਖ ਭਾਈਚਾਰੇ ਦੀ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ।

ਐੱਸਐੱਫਯੂਕੇ ਵੱਲੋਂ ਅਦਾਲਤ ਵਿਚ ਪੇਸ਼ ਕਾਨੂੰਨੀ ਸੰਸਥਾ ਲੀ ਡੇ ਨੇ ਦਾਅਵਾ ਕੀਤਾ ਸੀ ਕਿ ਬਰਤਾਨੀਆ ਕੈਬਨਿਟ ਦਾ ਫ਼ੈਸਲਾ ਗ਼ੈਰ ਕਾਨੂੰਨੀ ਹੈ। ਇਸ ਤੋਂ ਪਹਿਲਾਂ ਜਸਟਿਸ ਬੇਬੇਰਲੀ ਲੈਂਗ ਦੀ ਅਦਾਲਤ ਵੀ ਸਿੱਖਾਂ ਦੀ ਪਟੀਸ਼ਨ ਖ਼ਾਰਜ ਕਰ ਚੁੱਕੀ ਹੈ। ਉਕਤ ਅਦਾਲਤ ਨੇ ਵੀ ਬਰਤਾਨਵੀ ਕੈਬਨਿਟ ਦੇ ਫ਼ੈਸਲੇ ਨੂੰ ਗ਼ੈਰ ਕਾਨੂੰਨੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਦੇ ਆਦੇਸ਼ ਦੇ ਬਾਵਜੂਦ ਐੱਸਐੱਫਯੂਕੇ ਨੇ ਕਿਹਾ ਹੈ ਕਿ ਸਿੱਖਾਂ ਨੂੰ ਵੱਖਰੀ ਪਛਾਣ ਦਿਵਾਉਣ ਦੀ ਲੜਾਈ ਜਾਰੀ ਰਹੇਗੀ। ਆਉਣ ਵਾਲੇ ਸਮੇਂ ਵਿਚ ਇਸ ਪਛਾਣ ਲਈ ਹਰ ਸੰਭਾਵੀ ਸਥਾਨ 'ਤੇ ਯਤਨ ਕੀਤੇ ਜਾਣਗੇ।

ਦੀਵਾਲੀ ਦਿਖਾਏਗੀ ਕੋਰੋਨਾ ਨੂੰ ਹਰਾਉਣ ਦਾ ਰਸਤਾ : ਜੌਨਸਨ

ਲੰਡਨ , ਨਵੰਬਰ 2020 -(ਗਿਆਨੀ ਰਾਵਿਦਾਰਪਾਲ ਸਿੰਘ)-

ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਦੀਵਾਲੀ ਦਾ ਸੰਦੇਸ਼ ਹਨੇਰੇ 'ਤੇ ਚਾਨਣ ਦੀ ਜਿੱਤ ਦਾ ਅਤੇ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਉਮੀਦਾਂ ਨਾਲ ਭਰਿਆ ਇਹ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਕੋਰੋਨਾ ਮਹਾਮਾਰੀ 'ਤੇ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਨੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ਵਾਸੀਆਂ ਤੋਂ ਸਮੂਹਿਕ ਯਤਨ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਦੂਜੇ ਦੌਰ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਇੰਗਲੈਂਡ ਵਿਚ ਦੋ ਦਸੰਬਰ ਤਕ ਲਾਕਡਾਊਨ ਦਾ ਇਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜੌਨਸਨ ਨੇ ਲੰਡਨ ਸਥਿਤ 10-ਡਾਊਨਿੰਗ ਸਟ੍ਰੀਟ ਤੋਂ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਨਿਸ਼ਚਿਤ ਰੂਪ ਤੋਂ ਅੱਗੇ ਵੱਡੀਆਂ ਚੁਣੌਤੀਆਂ ਹਨ। ਹਾਲਾਂਕਿ ਸਰਕਾਰ ਨੂੰ ਲੋਕਾਂ ਦੀ ਸੰਕਲਪ ਸ਼ਕਤੀ, ਉਨ੍ਹਾਂ ਦੀ ਲੜਨ ਦੀ ਸਮਰੱਥਾ ਅਤੇ ਉਨ੍ਹਾਂ ਦੀ ਸਮਝਦਾਰੀ 'ਤੇ ਪੂਰਾ ਭਰੋਸਾ ਹੈ ਕਿ ਅਸੀਂ ਇਸ ਬਿਮਾਰੀ 'ਤੇ ਕਾਬੂ ਪਾ ਲਵਾਂਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਰਾਮ ਲੰਕਾ ਦੇ ਰਾਜਾ ਰਾਵਣ ਨੂੰ ਹਰਾ ਕੇ ਪਰਤੇ ਸਨ ਤਾਂ ਲੱਖਾਂ ਦੀਵਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਇਸ ਦੀਵਾਲੀ ਅਸੀਂ ਲੋਕ ਵੀ ਕੋਰੋਨਾ ਮਹਾਮਾਰੀ ਵਿਚ ਆਪਣਾ ਰਸਤਾ ਬਣਾਵਾਂਗੇ ਅਤੇ ਇਸ ਬਿਮਾਰੀ ਖ਼ਿਲਾਫ਼ ਜਿੱਤ ਹਾਸਲ ਕਰਾਂਗੇ।

ਪ੍ਰਧਾਨ ਮੰਤਰੀ ਜੌਨਸਨ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੁਸ਼ਕਲ ਸਮੇਂ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਕਾਫ਼ੀ ਤਿਆਗ ਕੀਤਾ ਹੈ ਅਤੇ ਇਸ ਬਿਮਾਰੀ ਨਾਲ ਲੜਨ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ। ਆਨਲਾਈਨ ਦੀਵਾਲੀ ਦੀ ਤਾਰੀਫ਼ ਕਰਦੇ ਹੋਏ ਜੌਨਸਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਦੂਰੀਆਂ ਦਾ ਪਾਲਣ ਕਰ ਕੇ ਤਿਉਹਾਰ ਮਨਾਉਣਾ ਆਸਾਨ ਨਹੀਂ ਹੈ। ਜੌਨਸਨ ਨੇ ਭਾਰਤੀਆਂ ਦੇ ਤਿਆਗ ਅਤੇ ਸੰਕਲਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਯਤਨ ਸ਼ਲਾਘਾਯੋਗ ਹਨ।

ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ 32 ਸਾਲ ਬਾਅਦ ਚੋਟੀ 'ਤੇ

ਸਾਊਥੈਂਪਟਨ, ਨਵੰਬਰ 2020 -(ਗਿਆਨੀ ਰਾਵਿਦਰਪਾਲ ਸਿੰਘ)-

 ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਨਿਊਕੈਸਲ ਨੂੰ 2-0 ਨਾਲ ਹਰਾ ਕੇ 1988 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਸਿਖ਼ਰਲੀ ਫੁੱਟਬਾਲ ਲੀਗ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਪੁੱਜ ਗਈ। ਸਾਊਥੈਂਪਟਨ ਦੇ ਜ਼ਖ਼ਮੀ ਚੋਟੀ ਦੇ ਸਕੋਰਰ ਡੇਨੀ ਇੰਗਸ ਦੀ ਗ਼ੈਰਮੌਜੂਦਗੀ ਵਿਚ ਸਟ੍ਰਾਈਕਰ ਚੇ ਐਡਮਜ਼ (ਸੱਤਵੇਂ ਮਿੰਟ) ਤੇ ਮਿਡਫੀਲਡਰ ਸਟੂਅਰਟ ਆਰਮਸਟ੍ਰਾਂਗ (82ਵੇਂ ਮਿੰਟ) ਨੇ ਗੋਲ ਕੀਤੇ। ਸੈਸ਼ਨ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕਰਨ ਤੋਂ ਬਾਅਦ ਸਾਊਂਥੈਂਪਟਨ ਨੇ ਪਿਛਲੇ ਛੇ ਵਿਚੋਂ ਪੰਜ ਮੈਚ ਜਿੱਤੇ ਹਨ ਜਦਕਿ ਚੇਲਸੀ ਖ਼ਿਲਾਫ਼ ਡਰਾਅ ਖੇਡਿਆ। ਬਿਹਤਰ ਗੋਲ ਫ਼ਰਕ ਕਾਰਨ ਲਿਵਰਪੂਲ ਤੋਂ ਅੱਗੇ ਚੱਲ ਰਹੀ ਸਾਊਥੈਂਪਟਨ ਦੀ ਟੀਮ 32 ਸਾਲ ਪਹਿਲਾਂ ਇੰਗਲੈਂਡ ਦੀ ਅੰਕ ਸੂਚੀ ਵਿਚ ਚੋਟੀ 'ਤੇ ਪੁੱਜੀ ਜਦ 1988-89 ਮੁਹਿੰਮ ਦੀ ਸ਼ੁਰੂਆਤ ਉਸ ਨੇ ਲਗਾਤਾਰ ਤਿੰਨ ਜਿੱਤਾਂ ਨਾਲ ਕੀਤੀ ਸੀ। ਇਕ ਹੋਰ ਮੈਚ ਵਿਚ ਬਰਨਲੇ ਤੇ ਬ੍ਰਾਈਟਨ ਦਾ ਮੁਕਾਬਲਾ ਗੋਲਰਹਿਤ ਡਰਾਅ 'ਤੇ ਸਮਾਪਤ ਹੋਇਆ। ਬਰਨਲੇ ਦੀ ਟੀਮ ਮੌਜੂਦਾ ਸੈਸ਼ਨ ਵਿਚ ਹੁਣ ਤਕ ਇਕ ਵੀ ਜਿੱਤ ਦਰਜ ਨਹੀਂ ਕਰ ਸਕੀ। ਟੀਮ ਦੇ ਸੱਤ ਮੈਚਾਂ ਵਿਚ ਦੋ ਅੰਕ ਹਨ।

 ਕਰਵਾ ਚੌਥ ਦਾ ਵਰਤ! ✍️ ਸਲੇਮਪੁਰੀ ਦੀ ਚੂੰਢੀ

 ਕਰਵਾ ਚੌਥ ਦਾ ਵਰਤ! 
- ਦੋਸਤੋ!
ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਕਾਰ ਮੋਟਰ ਚਲਾਉਂਦੇ ਸਮੇਂ ਸੀਟ ਬੈਲਟ, ਸਕੂਟਰ, ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਹਿਨਕੇ ਰੱਖਣਾ,ਜਹਾਜ ਚਲਾਉਣ ਵਾਲੇ, ਫੈਕਟਰੀਆਂ ਵਿੱਚ ਮਸ਼ੀਨਾਂ 'ਤੇ ਕੰਮ ਕਰਨ ਵਾਲੇ ਪਹਿਲਾਂ ਦੀ ਤਰ੍ਹਾਂ ਪੂਰੀ ਚੌਕਸੀ ਨਾਲ ਕੰਮ ਕਰਨ, ਜੇ ਬਿਮਾਰੀ ਦੀ ਹਾਲਤ ਵਿਚ ਹੋ ਤਾਂ ਦਵਾਈ ਖਾਣੀ ਨਾ ਛੱਡਿਓ ਕਿਤੇ ਇਸ ਗੱਲ 'ਤੇ ਨਾ ਰਹਿ ਜਾਓ ਕਿ ਤੰਦਰੁਸਤੀ ਅਤੇ ਲੰਬੀ ਉਮਰ ਲਈ ਘਰਵਾਲੀ ਨੇ ਵਰਤ ਰੱਖਿਆ ਹੋਇਆ ਹੈ। ਬਾਕੀ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਔਰਤਾਂ ਵਾਂਗੂੰ ਮਰਦ ਵੀ ਵਰਤ ਰੱਖਣ ਲਈ ਮਜ਼ਬੂਰ ਹੋ ਜਾਣਗੇ, ਕਿਉਂਕਿ ਇਥੇ ਨਾ ਤਾਂ ਕਿਸੇ ਪੜ੍ਹੇ ਲਿਖੇ ਨੂੰ ਨਾ ਕਿਸੇ ਅਨਪੜ੍ਹ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ, ਫਿਰ ਤਾਂ ਭੁੱਖੇ ਹੀ ਰਹਿਣਾ ਪੈਣਾ, ਰੋਜ ਵਰਤ ਹਊ, ਰੋਟੀ ਨੂੰ ਤਰਸਾਂਗੇ। ਉਂਝ ਹੁਣ ਵੀ ਦੇਸ਼ ਵਿਚ ਹਰ ਰੋਜ ਕਰੋੜਾਂ ਲੋਕ ਭੁੱਖੇ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦਾ ਹਰ ਰੋਜ ਵਰਤ ਹੁੰਦਾ, ਉਹ ਸਮੇਂ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਸੱਚ ਤਾਂ ਇਹ ਵੀ ਹੈ ਕਿ ਜਿਹੜੀਆਂ ਔਰਤਾਂ ਵਰਤ ਨਹੀਂ ਰੱਖਦੀਆਂ, ਉਨ੍ਹਾਂ ਦੇ ਘਰ ਵਾਲੇ ਵੀ ਉਨ੍ਹੀ  ਹੀ ਉਮਰ ਭੋਗ ਦੇ ਹਨ ਜਿੰਨ੍ਹੀ ਵਰਤ ਰੱਖਣ ਵਾਲੀਆਂ ਔਰਤਾਂ ਦੇ ਘਰ ਵਾਲੇ ਭੋਗਦੇ ਹਨ!
-ਸੁਖਦੇਵ ਸਲੇਮਪੁਰੀ 
09780620233 
4 ਨਵੰਬਰ, 2020

  ਚਿਰਾਗ✍️ ਸਲੇਮਪੁਰੀ ਦੀ ਚੂੰਢੀ

 ਚਿਰਾਗ
      
- ਕਹਿੰਦੇ ਹਨ ਕਿ ਚਿਰਾਗ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੈ, ਜਦ ਕਿ ਉਸ ਦੀ ਰੋਸ਼ਨੀ ਨਾਲ ਆਲਾ - ਦੁਆਲਾ ਰੁਸ਼ਨਾਇਆ ਜਾਂਦਾ ਹੈ। ਇਸ ਵੇਲੇ ਬਿਹਾਰ ਵਿਚ ' ਚਿਰਾਗ  ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ 'ਖੁਦ' ਦਾ ਜਾਂ ਕਿਸੇ ਆਪਣੇ ਦਾ ਜਾਂ ਫਿਰ ਆਪਣੇ ਵਿਰੋਧੀਆਂ ਦਾ ਘਰ ਰੁਸ਼ਨਾਏਗਾ।  ਬਿਹਾਰ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਦੇਸ਼ ਦੀ ਹੁਕਮਰਾਨ ਪਾਰਟੀ ਭਾਜਪਾ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਕਾਫੀ ਪਿਆਰ ਹੈ। ਭਾਜਪਾ ਅਤੇ ਨਿਤੀਸ਼ ਕੁਮਾਰ ਮਿਲਕੇ ਦੁਬਾਰਾ ਤੋਂ ਬਿਹਾਰ ਵਿਚ ਸਰਕਾਰ ਬਣਾਉਣ ਦੇ ਰੌਂਅ ਵਿਚ ਹਨ ਜਦ ਕਿ ਦੂਜੇ ਪਾਸੇ ਸਵਰਗੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਵੀ ਭਾਜਪਾ ਦੀ ਨੇੜਤਾ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ, ਪਰ ਉਸ ਦਾ ਬੇਟਾ ਚਿਰਾਗ ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਖਿਲਾਫ ਮੈਦਾਨ ਵਿਚ ਹੈ। ਚਿਰਾਗ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸ਼ੀਰਵਾਦ ਨਾਲ ਚੋਣਾਂ ਲੜ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਵਰਗੀ ਪਿਤਾ ਪਾਸਵਾਨ ਦਾ  ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ, ਜਿਸ ਨੂੰ ਮੈਂ ਹੁਣ  ਬਰਕਰਾਰ ਰੱਖਿਆ ਹੈ। ਚਿਰਾਗ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨਾਲ ਰਿਸ਼ਤੇ ਨੂੰ ਕਾਇਮ ਰੱਖਣ ਲਈ ਇਸ ਕਰਕੇ ਉਸ ਨੇ ਕੇਵਲ ਆਪਣੇ ਉਮੀਦਵਾਰ ਨਿਤੀਸ਼ ਕੁਮਾਰ ਵਲੋਂ ਖੜ੍ਹੇ ਕੀਤੇ ਉਮੀਦਵਾਰਾਂ ਦੇ ਵਿਰੁੱਧ ਮੈਦਾਨ ਵਿਚ ਉਤਾਰੇ ਹਨ ਜਦਕਿ ਜਿਥੇ ਜਿਥੇ ਭਾਜਪਾ ਦੇ ਉਮੀਦਵਾਰ ਹਨ, ਉਥੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਵੋਟਾਂ ਪਵਾਉਣ ਲਈ ਐਲਾਨ ਕੀਤਾ ਹੈ। ਭਾਜਪਾ ਜੋ ਆਪਣੇ ਆਪ ਨੂੰ ਬਹੁਤ ਤੇਜ ਤਰਾਰ ਸਿਆਸੀ ਪਾਰਟੀ ਸਮਝਦੀ ਹੈ, ਨੇ ਬਿਹਾਰ ਵਿਚ ਦੋਵੇਂ ਹੱਥਾਂ ਵਿੱਚ ਲੱਡੂ ਰੱਖ ਲਏ ਹਨ। ਭਾਜਪਾ ਇਸ ਗੱਲ ਨੂੰ ਲੈ ਕੇ ਬਿਹਾਰ ਵਿਚ ਆਪਣੇ ਪੈਰ ਜਮਾਉਣ ਲੱਗੀ ਹੈ ਕਿ ਭਾਵੇਂ ਨਿਤੀਸ਼ ਕੁਮਾਰ ਦੀ ਜਿੱਤ ਹੋਵੇ ਜਾਂ ਫਿਰ ਚਿਰਾਗ ਦੀ ਜਿੱਤ ਹੋਵੇ, ਦੋਵੇਂ ਉਸ ਦੇ ਪੈਰ ਦੇ ਬਟੇਰੇ ਹਨ। ਹਾਲਾਂਕਿ ਚਿਰਾਗ ਅਤੇ ਨਿਤੀਸ਼ ਕੁਮਾਰ  ਵੀ ਇਸ ਗੱਲ ਨੂੰ ਲੈ ਕੇ ਭਲੀ ਭਾਂਤ ਜਾਣੂੰ ਹਨ ਕਿ ਭਾਜਪਾ ਉਨ੍ਹਾਂ ਨੂੰ ਖਤਮ ਕਰ ਰਹੀ ਹੈ, ਪਰ ਉਨ੍ਹਾਂ ਦੋਵਾਂ ਦਾ ਭਾਜਪਾ ਨਾਲ ਜੁੜੇ ਰਹਿਣ ਦੀ ਗੱਲ, ' ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣ ਚੁੱਕੀ ਹੈ, ਕਿਉਂਕਿ ਦੋਵੇਂ ਨੇਤਾ ਭਾਜਪਾ ਦੀ ਅੰਦਰੂਨੀ ਨੀਤੀ ਨੂੰ ਸਮਝ ਚੁੱਕੇ ਜਾਣ ਦੇ ਬਾਵਜੂਦ ਵੀ ਭਾਜਪਾ ਦਾ ਖਹਿੜਾ ਨਾ ਛੱਡਣ ਲਈ ਮਜਬੂਰ ਹਨ। ਭਾਜਪਾ ਜਿਥੇ ਨਿਤੀਸ਼ ਕੁਮਾਰ ਦਾ ਚਿਰਾਗ ਗੁੱਲ ਕਰਨ ਵਿਚ ਲੱਗੀ ਹੋਈ ਹੈ ਉਥੇ ਉਹ ਚਿਰਾਗ ਪਾਸਵਾਨ ਦਾ ਚਿਰਾਗ ਬੁਝਾਕੇ ਆਪਣੇ ਘਰ ਵਿਚ ਚਿਰਾਗ ਬਾਲ ਕੇ ਰੌਸ਼ਨੀ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਭਾਜਪਾ ਬਿਹਾਰ ਵਿਚ ਆਪਣਾ ਚਿਰਾਗ ਬਾਲ ਕੇ ਆਪਣੇ ਆਪ ਨੂੰ ਰੁਸ਼ਨਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਬਿਹਾਰ ਵਿਚ ਕਿਸ ਦੀ ਸਰਕਾਰ ਬਣੇਗੀ, ਇਹ ਤਾਂ ਨਤੀਜਾ ਹੀ ਦੱਸੇਗਾ ਪਰ ਇਸ ਵੇਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਰੈਲੀਆਂ ਵਿਚ ਲੋਕ ਗੰਢੇ ਮਾਰ ਰਹੇ ਹਨ, ਜਿਸ ਕਰਕੇ ਗੰਢਿਆਂ  ਅਤੇ ਤੇਜਸਵੀ ਯਾਦਵ ਦੇ ਇਕੱਠਾਂ ਦੀ ਕੁੜੱਤਣ ਭਾਜਪਾ ਦੀਆਂ ਅੱਖਾਂ ਵਿਚ ਜਾ ਕੇ ਰੜਕਣ ਲੱਗ ਪਈ ਹੈ। 
- ਸੁਖਦੇਵ ਸਲੇਮਪੁਰੀ
09780620233
4 ਨਵੰਬਰ, 2020

ਬਰਤਾਨੀਆ ਮੁਕੰਮਲ ਲੌਕਡਾਊਨ ਲਈ ਮੁੜ ਤਿਆਰ

ਲੰਡਨ, ਨਵੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ )  
ਕਰੋਨਾਵਾਇਰਸ ਦੇ ਕੇਸ 10 ਲੱਖ ਤੱਕ ਪਹੁੰਚਣ ਤੇ ਲਾਗ ਦੇ ਤੇਜ਼ੀ ਨਾਲ ਹੋ ਰਹੇ ਫੈਲਾਅ ਨੂੰ ਰੋਕਣ ਲਈ ਬਰਤਾਨੀਆ ਵਿੱਚ ਮੁਕੰਮਲ ਲੌਕਡਾਊਨ ਕਰਨ ਦੀ ਤਿਆਰੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੰਘੇ ਦਿਨ ਇੰਗਲੈਂਡ ’ਚ ਘਰਾਂ ਵਿੱਚ ਹੀ ਰਹਿਣ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਨਵੇਂ ਨਿਯਮ ਵੀਰਵਾਰ ਤੋਂ ਸ਼ੁਰੂ ਹੋ ਕੇ 2 ਦਸੰਬਰ ਤੱਕ ਲਾਗੂ ਰਹਿਣਗੇ।  

ਸਿੰਘ ਸਭਾ ਸਾਉਥਹਾਲ ਦੇ ਨਾਂ ਤੇ ਜਾਲੀ ਵਿਜੇ ਲੈਕੇ ਦੇਣ ਦਾ ਮਸਲਾ ਸਾਮਣੇ

ਭਰਿਸਟਾਚਾਰ ਲੋਕਾਂ ਦੇ ਕਾਰਨਾਮਿਆਂ ਦੀ ਅੱਤ

ਆਓ ਦੇਖਦੇ ਹਾਂ ਪੁਰੀ ਕਹਾਣੀ

ਪੱਤਰਕਾਰ ਗਿਆਨੀ ਅਮਰੀਕ ਸਿੰਘ ਦੀ ਰਿਪੋਰਟ