ਯੁ.ਕੇ.

ਭਾਰਤ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆਂ ਵਿੱਚ ਮੋਹਰੀ ਮੁਲਕ ਦਾ ਕੰਮ ਰਿਹਾ ਹੈ ✍️ਅਮਨਜੀਤ ਸਿੰਘ ਖਹਿਰਾ  

ਭਾਰਤ ਦੁਨੀਆ ਨੂੰ ਸਭ ਤੋਂ ਵੱਧ ਵੈਕਸੀਨ ਦੇਣ ਵਾਲਾ ਦੇਸ਼ ਹੀ ਨਹੀਂ, ਬਲਕਿ ਵੈਕਸੀਨ ਨਾਲ ਸਬੰਧਿਤ ਹੋਰ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਲਈ ਵੀ ਅਹਿਮ ਯੋਗਦਾਨ ਪਾ ਰਿਹਾ ਹੈ । ਯੂ.ਕੇ. ਦੀ ਆਕਸਫੋਰਡ/ਐਸਟਰਾਜੈਨੇਕ ਵੈਕਸੀਨ ਦੀ ਖੁਰਾਕ ਸਭ ਤੋਂ ਵੱਧ ਭਾਰਤ 'ਚ ਤਿਆਰ ਹੋ ਰਹੀ ਹੈ । ਦੁਨੀਆ ਦੀ 8 ਅਰਬ ਅਬਾਦੀ ਦਾ ਟੀਕਾਕਰਨ ਕਰਨ ਲਈ ਵੀ ਸਰਿੰਜ਼ਾਂ ਦੀ ਵੀ ਜ਼ਰੂਰਤ ਹੈ । ਭਾਰਤ ਦੀ ਰਾਜੀਵ ਨਾਥ ਹਿੰਦੋਸਤਾਨ ਸਰਿੰਜ਼ ਐਂਡ ਮੈਡੀਕਲ ਡੀਵਾਇਸ ਫੈਕਟਰੀ 'ਚ ਵੱਡੀ ਮਾਤਰਾ 'ਚ ਸਰਿੰਜ਼ਾਂ ਤਿਆਰ ਕੀਤੀਆਂ ਜਾ ਰਹੀਆਂ । ਇਸ ਫੈਕਟਰੀ 'ਚ 6000 ਸਰਿੰਜ਼ਾਂ ਪ੍ਰਤੀ ਮਿੰਟ ਦੇ ਹਿਸਾਬ ਨਾਲ 40 ਲੱਖ ਸਰਿੰਜ਼ਾਂ ਇਕ ਦਿਨ 'ਚ ਤਿਆਰ ਕੀਤੀਆਂ ਜਾ ਰਹੀਆਂ ਹਨ ।

ਤਨਮਨਜੀਤ ਸਿੰਘ ਢੇਸੀ ਨੇ ਸ੍ਰੀਲੰਕਾ ਚ ਹਿੰਦੂ ਭਾਈਚਾਰੇ ਅਤੇ ਇਸਾਈ ਤਾਮਿਲ ਲੋਕਾਂ ਲਈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਈ 

  ਲੰਡਨ, ਮਾਰਚ 2021 (ਗਿਆਨੀ ਅਮਰੀਕ ਸਿੰਘ ਰਾਠੌਰ/ ਗਿਆਨੀ ਰਵਿੰਦਰਪਾਲ ਸਿੰਘ ) 

ਬਰਤਾਨਵੀ ਸੰਸਦ ਵਿਚ ਪਹਿਲੇ ਪਗੜੀਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸ੍ਰੀਲੰਕਾ 'ਚ ਹਿੰਦੂ ਭਾਈਚਾਰੇ ਅਤੇ ਇਸਾਈ ਤਾਮਿਲ ਲੋਕਾਂ ਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ ਹੈ । ਸੰਸਦ ਨੂੰ ਸੰਬੋਧਨ ਕਰਦਿਆਂ ਢੇਸੀ ਨੇ ਕਿਹਾ ਕਿ  ਸ੍ਰੀਲੰਕਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਮੁਸਲਿਮ ਅਤੇ ਇਸਾਈਆਂ ਦੇ ਸਸਕਾਰਾਂ ਲਈ ਮਜਬੂਰ ਕੀਤੇ ਜਾਣਾ ਬੇਹੱਦ ਗੰਭੀਰ ਮੁੱਦਾ ਹੈ । ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਰਾਖੀ ਕਰਨਾ ਸਬੰਧਿਤ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੈ ਪਰ ਆਮ ਕਰਕੇ ਅਜਿਹਾ ਨਹੀਂ ਹੁੰਦਾ ।

I have just received my first Oxford/AstraZenece vaccine dose-Khaira

I have just received my first Oxford/AstraZenece vaccine dose.

I like to thank all of the incredible scientists,NHS Staff & Volunteers and British Government who have helped make this happen.

As a Journalist it is my responsibility to get the jab. I advise everybody to get the jab in the best interest of ourselves, our family, our loved ones and people around the world. Get in the queue, get the jab and contribute to the end of the global pandemic.

Amanjit Singh Khaira Editor

Jan Shakti News Punjab  

 

 

 

ਐਸਕੇਪਡ: ਟਰੂ ਸਟੋਰੀਜ਼ ਆਫ਼ ਇੰਡੀਅਨ ਫੁਜੀਟਿਵਜ਼ ਇਨ ਲੰਡਨ' ਸਿਰਲੇਖ ਵਾਲੀ ਕਿਤਾਬ ਨੇ ਭਾਰਤ ਦੇ ਮੁਲਜ਼ਮਾਂ ਲਈ ਇੰਗਲੈਂਡ ਦੀ ਧਰਤੀ ਨੂੰ ਲੁਕਣਗਾਹ ਦੱਸਿਆ 

ਲੰਡਨ, ਮਾਰਚ 2021( ਗਿਆਨੀ ਰਵਿੰਦਰਪਾਲ ਸਿੰਘ/ ਗਿਆਨੀ ਅਮਰੀਕ ਸਿੰਘ ਰਾਠੌਰ)   

ਭਾਰਤੀ ਨਾਗਰਿਕਾਂ ਦੇ ਕੁਝ ਉੱਚ-ਪ੍ਰੋਫਾਈਲ ਹਵਾਲਗੀ ਅਤੇ ਘੱਟ ਜਾਣੇ-ਪਛਾਣੇ ਮਾਮਲਿਆਂ ਬਾਰੇ ਛਪੀ ਇਕ ਨਵੀਂ ਕਿਤਾਬ 'ਚ ਭਾਰਤ 'ਚ ਕਾਨੂੰਨ ਤੋਂ ਭੱਜ ਰਹੇ ਲੋਕਾਂਲਈ ਬਰਤਾਨੀਆ ਇਕ ਸੁਰੱਖਿਅਤ ਪਨਾਹਗਾਹ ਕਿਉਂ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ । ਸੋਮਵਾਰ ਨੂੰ 'ਐਸਕੇਪਡ: ਟਰੂ ਸਟੋਰੀਜ਼ ਆਫ਼ ਇੰਡੀਅਨ ਫੁਜੀਟਿਵਜ਼ ਇਨ ਲੰਡਨ' ਸਿਰਲੇਖ ਵਾਲੀ ਕਿਤਾਬ ਜਾਰੀ ਕੀਤੀ ਗਈ । ਇਸ 'ਚ ਅਜਿਹੇ 12 ਮਾਮਲਿਆਂ ਦਾ ਜ਼ਿਕਰ ਹੈ, ਜਿਨ੍ਹਾਂ 'ਚ ਭਾਰਤ 'ਚ ਕਰਜ਼ੇ ਦੀ ਅਦਾਇਗੀ ਤੋਂ ਲੈ ਕੇ ਕਤਲ ਤੱਕ ਦੇ ਅਪਰਾਧੀਆਂ ਦੇ ਕੇਸ ਚੱਲ ਰਹੇ ਹਨ । ਇਹ ਕਿਤਾਬ ਡੈਨਮਾਰਕ ਦੇ ਪੱਤਰਕਾਰਾਂ, ਲੰਡਨ ਦੇ ਖੋਜਕਰਤਾਵਾਂ ਅਤੇ ਰੂਹੀ ਖਾਨ ਦੁਆਰਾ ਲਿਖੀ ਗਈ ਹੈ । ਕਿਤਾਬ 'ਚ ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਪ੍ਰਮੁੱਖ ਵਿਜੇ ਮਾਲਿਆ ਅਤੇ ਹੀਰਾ ਵਪਾਰੀ ਨੀਰਵ ਮੋਦੀ ਦੇ ਕੇਸਾਂ ਦਾ ਵੀ ਜ਼ਿਕਰ ਹੈ, ਜਿਨ੍ਹਾਂ 'ਤੇ ਭਾਰਤ 'ਚ ਧੋਖਾਧੜੀ ਅਤੇ ਹਵਾਲਾ ਰਾਸ਼ੀ ਦੇ ਦੋਸ਼ ਲਗਾਏ ਗਏ ਹਨ । ਇਸ 'ਚ ਕੁਝ ਇਤਿਹਾਸਕ ਮਾਮਲਿਆਂ ਦਾ ਵੀ ਜ਼ਿਕਰ ਹੈ ਜਿਸ 'ਚ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਰਵੀ ਸ਼ੰਕਰਨ ਅਤੇ ਸੰਗੀਤਕਾਰ ਨਦੀਮ ਸੈਫੀਵੀ ਸ਼ਾਮਿਲ ਹਨ । ਦਾਨਿਸ਼ ਖਾਨ ਨੇ ਕਿਹਾ, ਇਹ 12 ਕੇਸ ਵਿਅਕਤੀਆਂ 'ਤੇ ਲੱਗੇ ਦੋਸ਼ਾਂ ਦੀ ਮਹੱਤਤਾ ਵਜੋਂ ਚੁਣੇ ਗਏ ਹਨ ਕਿਉਂਕਿ ਉਨ੍ਹਾਂ ਦੇ ਕੇਸਾਂ ਦੀ ਸੁਣਵਾਈ 'ਚ ਦਿਲਚਸਪ ਦਲੀਲਾਂ ਦਿੱਤੀਆਂ ਗਈਆਂ ਸਨ ਅਤੇ ਦਿਲਚਸਪ ਫੈਸਲੇ ਦਿੱਤੇ ਗਏ ਸਨ । ਲੰਡਨ 'ਚ ਇਕ ਪੱਤਰਕਾਰ ਵਜੋਂ ਹਾਲ ਹੀ 'ਚ ਹੋਏ ਕੇਸਾਂ ਦੀ ਰਿਪੋਰਟ ਕਰਨ ਵਾਲੇ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਬਾਰੇ ਲਿਖਿਆ ਸੀ ਅਤੇ ਰਿਪੋਰਟਿੰਗ ਕੀਤੀ ਸੀ ।ਲੇਖਕਾਂ ਨੇ ਕਿਹਾ ਕਿ ਕਿਤਾਬ 'ਚ ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਮਿਰਚੀ ਨੇ ਬੰਬਈ ਦੇ ਮੁਹੱਲਾ ਤੋਂ ਉੱਠ ਕੇ ਲੰਦਨ 'ਚ ਆਪਣਾ ਸਾਮਰਾਜ ਸਥਾਪਤ ਕੀਤਾ ।

ਅਮਨਜੀਤ ਸਿੰਘ ਖਹਿਰਾ ਕੋਰੋਨਾ ਵਾਇਰਸ ਦਾ Oxford/AstraZenece ਪਹਿਲਾ ਟੀਕਾ ਲਗਵਾਇਆ

ਮੈਂ ਅੱਜ ਆਪਣਾ ਕੋਰੋਨਾ ਵਾਇਰਸ ਦਾ   Oxford/AstraZenece  ਪਹਿਲਾ ਟੀਕਾ ਲਗਵਾ ਲਿਆ ਹੈ  । ਮੈਂ ਧੰਨਵਾਦੀ ਹਾਂ ਉਨ੍ਹਾਂ ਸਾਰੇ ਸਾਇੰਸਦਾਨਾਂ ,ਨੈਸ਼ਨਲ ਹੈਲਥ ਸਰਵਿਸ ,ਪਹਿਲੀ ਕਤਾਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰਜ਼ ਅਤੇ ਬਰਤਾਨੀਆ ਸਰਕਾਰ ਦਾ ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਇਹ ਸਾਰਾ ਕੁਝ ਮੇਰੇ ਲਈ ਮੁਹੱਈਆ ਕਰਾਇਆ।

ਇਕ ਪੱਤਰਕਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਓ ਸਾਰੇ ਆਪਣੇ ਫ਼ਰਜ਼ ਨੂੰ ਪਹਿਚਾਣੀਏ  ਅੱਜ ਹੀ ਲੈਣ ਵਿਚ ਲੱਗੀਏ ਤੇ ਆਪਣਾ ਟੀਕਾ ਲਗਵਾਇਆ । ਕਿਉਂਕਿ ਇਸ ਵਿੱਚ ਹੀ ਸਾਡੀ ਆਪਣੀ ਸਾਡੇ ਪਰਿਵਾਰ ਦੀ ਸਾਡੇ ਦੇਸ਼ ਦੀ ਅਤੇ ਦੁਨੀਆਂ ਦੀ ਇਸ ਭਲਾਈ ਹੈ ਅਤੇ ਨਾਲ ਹੀ ਇਸ ਦੁਨੀਆਂ ਵਿੱਚ ਫੈਲੀ ਮਹਾਵਾਰੀ ਤੋਂ  ਬਚਾਅ ਲਈ ਮਦਦਗਾਰ ਬਣੀਏ ।

ਅਮਨਜੀਤ ਸਿੰਘ ਖਹਿਰਾ ਐਡੀਟਰ 

ਜਨ ਸ਼ਕਤੀ ਨਿਊਜ਼ ਪੰਜਾਬ  

On the trail of 12 Indian fugitives who fled to London

In ‘Escaped: True Stories of Indian Fugitives in London’ (Penguin), Danish Khan and Ruhi Khan, through eyewitness accounts and archival records, delve into these 12 cases to decode why London is an irresistible siren for Indian fugitives.

London, March 22,2021 (Amanjit Singh Khaira)

At a time when a British court has ordered the extradition of diamantaire Nirav Modi to India to stand trial in a Rs 13,500 crore bank fraud after dismissing arguments of his “mental health concerns,” saying they are not unusual in a man in his circumstances, while that of billionaire Vijay Mallya, also accused of financial crimes, hangs in the balance, a new book delves into 12 extraordinary cases over seven decades that have seen London emerge as a safe haven for those who want to escape the law in India and unravels the legal quagmire that has caused much debate in Her Majesty’s courts – and consternation in New Delhi’s corridors of power.

In ‘Escaped: True Stories of Indian Fugitives in London’ (Penguin), Danish Khan and Ruhi Khan, through eyewitness accounts and archival records, delve into these 12 cases to decode why London is an irresistible siren for Indian fugitives.

More than throwing the spotlight on the ultra-luxe worlds of Modi and Mallya, the book also uncovers the complex ownership of their UK assets and brings to life the intense courtroom battles involving them.

ਟੀਕੇ ’ਤੇ ਉਠ ਰਹੇ ਸਵਾਲ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲਗਵਾਈ ਐਸਟਰਾਜੇਨੇਕਾ ਦੀ ਕੋਰੋਨਾ ਵੈਕਸੀਨ

ਲੰਡਨ  ਮਾਰਚ 2021 , (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ) 

  ਆਕਸਫੋਰਡ ਐਸਟਰਾਜੇਨੇਕਾ ਦੀ ਵੈਕਸੀਨ ’ਤੇ ਉਠ ਰਹੇ ਸਵਾਲਾਂ ਵਿਚਕਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਐਸਟਰਾਜੇਨੇਕਾ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਯੂਰਪੀ ਅਤੇ ਬ੍ਰਿਟਿਸ਼ ਡਰੱਗ ਕੰਟਰੋਲਰ ਸੰਸਥਾਵਾਂ ਨੇ ਸਪਸ਼ਟ ਕੀਤਾ ਹੈ ਕਿ ਟੀਕਾ ਲੈਣ ਨਾਲ ਖੂਨ ਦਾ ਕਲੋਟ ਜੰਮਣ ਦਾ ਕੋਈ ਕੇਸ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਲੋਕਾਂ ਵਿਚ ਵੈਕਸੀਨ ਨੂੰ ਲੈ ਕੇ ਡਰ ਅਤੇ ਚਿੰਤਾ ਬਰਕਰਾਰ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲੋਕਾਂ ਵਿਚ ਵੈਕਸੀਨ ਦੇ ਡਰ ਨੂੰ ਲੈ ਕੇ ਪੈਦਾ ਹੋਏ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਬੋਰਿਸ ਜੌਨਸਨ ਨੇ ਟਵੀਟ ਵਿਚ ਲਿਖਿਆ-ਮੈਂ ਹੁਣੇ ਹੁਣੇ ਆਕਸਫੋਰਡ ਐਸਟਰਾਜੇਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਕੇ ਆਇਆ ਹਾਂ। ਮਹਾਨ ਵਿਗਿਆਨੀਆਂ, ਐਨਐਚਐਸ ਮੁਲਾਜ਼ਮਾਂ ਅਤੇ ਵਲੰਟੀਅਰਾਂ ਸਣੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਜਿਹਾ ਕਰਨ ਵਿਚ ਮਦਦ ਕੀਤੀ। ਇਸ ਜੀਵਨ ਨੂੰ ਅਸੀਂ ਮਿਸ ਕਰਦੇ ਹਾਂ ਉਸ ਨੂੰ ਆਪਣੇ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਵੈਕਸੀਨ ਲੈਣਾ ਸਭ ਤੋਂ ਚੰਗੀ ਗੱਲ ਹੈ। ਚਲੋ ਟੀਕਾ ਲਗਵਾ ਲਈਏ।

Murder Case in London : ਬਰਤਾਨੀਆ 'ਚ ਹੱਤਿਆ ਮਾਮਲੇ 'ਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

ਲੰਡਨ (ਪੀਟੀਆਈ) : ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕਾਂ ਨੂੰ 22 ਸਾਲਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਕਮਲ ਸੋਹਾਲ (23), ਸੁਖਮਿੰਦਰ ਸੋਹਾਲ (25) ਅਤੇ ਮਾਈਕਲ ਸੋਹਾਲ (28) ਨੂੰ ਸਤੰਬਰ 2019 ਵਿਚ ਪੱਛਮੀ ਲੰਡਨ ਦੇ ਐਕਸ਼ਨ ਏਰੀਆ ਵਿਚ ਹੋਈ ਓਸਵਾਲਡੋ ਡੀ ਕਾਰਵਾਲਹੋ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਇਹ ਫ਼ੈਸਲਾ 16 ਫਰਵਰੀ ਨੂੰ ਹੀ ਸੁਣਾ ਦਿੱਤਾ ਸੀ ਪ੍ਰੰਤੂ ਮਾਮਲੇ ਵਿਚ ਮੀਡੀਆ ਨੂੰ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਰੋਕਿਆ ਗਿਆ ਸੀ। ਸ਼ੁੱਕਰਵਾਰ ਨੂੰ ਐਂਟੋਨੀ ਜਾਰਜ (24) ਨੂੰ ਇਸ ਮਾਮਲੇ ਵਿਚ ਹੱਤਿਆ ਦਾ ਦੋਸ਼ੀ ਪਾਇਆ ਗਿਆ ਜਦਕਿ ਪੰਜਵੇਂ ਦੋਸ਼ੀ ਕਰੀਮ ਅਜਬ (25) ਨੂੰ ਬਰੀ ਕਰ ਦਿੱਤਾ ਗਿਆ।

3 Indian-origin brothers found guilty of murder in ongoing dispute in UK

London, Mar 14-2021  (PTI) Three Indian-origin brothers are among four men found guilty of stabbing to death a 22-year-old man in an ongoing dispute in London by a UK court.

Kamal Sohal, 23, Sukhminder Sohal, 25, and Michael Sohal, 28, were found guilty of the murder of Osvaldo de Carvalho in Acton area of west London in September 2019 following a trial at Croydon Crown Court in south London on February 16.

While their conviction took place last month, there were reporting restrictions imposed on the case as two other accused were yet to stand trial.

On Friday, Antoine George, 24, was found guilty of manslaughter in the case and a fifth accused, Karim Azab, 25, was found not guilty of murder.

"This is a particularly tragic case with Osvaldo''s family having to live with the pain of his loss. We know there had been previous hostility between these two groups and sadly that culminated in the events that unfolded that evening," said Detective Chief Inspector Vicky Tunstall, who led the investigation for the Metropolitan Police Specialist Crime South Command.

"The Sohal brothers had no qualms about arming themselves and – in Kamal''s case – running down a busy main road waving the weapon around in full view of all those around. They then subjected Osvaldo – who had no chance of defending himself – to a brutal and sustained attack. Osvaldo''s family, I hope, can find some comfort to their pain, knowing that these people have now been convicted,” she said.

The court heard the convicted men and Osvaldo had been involved in an ongoing dispute when Sukhminder and Michael met Osvaldo and two of his friends on September 24, 2019. They went on to call their brother, Kamal, for support and reinforcement.

On receiving this call, Kamal grabbed a large hunting knife which he “brazenly brandished” as he ran along the Uxbridge Road in west London to the scene from his home nearby.

George, who had also been in the house, went with Kamal to the scene of the dispute.

After his arrival and following a brief chase the three men in the victim’s group ran from the scene; the two friends heading one way, and Osvaldo running a different way.

“Witnesses described him being chased by a group of men, some armed with knives. They caught up with Osvaldo, surrounded him and stabbed him, and then ran off leaving Osvaldo lying on the ground dying. The three brothers left the scene and returned to Kamal’s address,” the Met Police said.

Later, George is said to have left the area in a car which had been parked on the driveway outside Kamal’s flat.

A post-mortem examination revealed that Osvaldo had suffered multiple stab wounds, including a deep wound to his left leg which would have been caused by significant force.

But the fatal wound was a stab wound to his back which was so deep it nearly passed through his body.

The Met Police found that in a bid to cover their tracks, later that evening Michael and Sukhminder had set fire to clothes they had been wearing at the time of the stabbing.

During the police investigation, it was found that on the day of the murder, George and Sukhminder Sohal went to a shop in Hounslow, south-west London, that sold knives and purchased the weapons used and transported them to Kamal’s flat. But the court heard that those weapons were never recovered.

It was with the assistance of witnesses and piecing together CCTV that officers were able to trace and arrest the suspects, who were subsequently charged with murder, the Met Police said.

All four convicted of the killing will be sentenced at Croydon Crown Court at a later date.

Coronavirus Vaccine  ਨਾਲ ਖ਼ੂਨ ਦੇ ਥੱਕੇ ਰੁਕਣ ਦਾ ਕੋਈ ਸਬੂਤ ਨਹੀਂ, AstraZeneca Vaccine ਬਣਾਉਣ ਵਾਲੀ ਕੰਪਨੀ ਦਾ ਦਾਅਵਾ

ਲੰਡਨ,ਮਾਰਚ 2021 (ਗਿਆਨੀ ਅਮਰੀਕ ਸਿੰਘ ਰਾਠੌਰ/   ਗਿਆਨੀ ਰਵਿੰਦਰਪਾਲ ਸਿੰਘ)   

ਏਸਟ੍ਰਾਜੇਨੇਕਾ (AstraZeneca) ਨੇ ਆਪਣੀ ਵੈਕਸੀਨ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਉਸ ਦੀ ਵੈਕਸੀਨ ਲੱਗਣ ਤੋਂ ਬਾਅਦ ਖ਼ੂਨ ਦੇ ਥੱਕੇ ਜਮਣ ਦਾ ਖ਼ਤਰਾ ਹੋਣ ਦੇ ਕੋਈ ਸਬੂਤ ਨਹੀਂ ਹੈ। ਯੂਰੋਪੀਅ ਤੇ ਬ੍ਰਿਟੇਨ ਦੇ ਦਵਾ ਨਿਯਾਮਕਾਂ ਨੇ ਕਿਹਾ ਹੈ ਕਿ ਵੈਕਸੀਨ ਤੇ ਖ਼ੂਨ ਦੇ ਥੱਕਿਆਂ ਵਿਚਕਾਰ ਪੁਸ਼ਟੀ ਨਹੀਂ ਹੋਈ ਹੈ ਤੇ ਇਸ ਕਾਰਨ ਵੈਕਸੀਨ ਲਾਉਣੀ ਜਾਰੀ ਰੱਖਣੀ ਚਾਹੀਦੀ। ਸੀਐੱਨਐੱਨ ਮੁਤਾਬਿਕ, ਡੇਨਮਾਰਕ, ਨਾਰਵੇ ਤੇ ਆਈਸਲੈਂਡ ਸਮੇਤ ਕੁਝ ਯੂਰੋਪੀਅ ਦੇਸ਼ਾਂ ਦੇ ਇਕ ਸਮੂਹ ਨੇ ਐਸਟ੍ਰਾਜੇਨੇਕਾ (AstraZeneca) ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾਈ। ਇਸ ਤੋਂ ਬਾਅਦ ਥਾਈਲੈਂਡ ਦੇ ਪ੍ਰਧਾਨ ਮੰਤਰੀ, ਪ੍ਰਿਆਨ ਚਾਨ-ਓ-ਚਾ ਨੇ ਐਸਟ੍ਰਾਜੇਨੇਕਾ ਵੈਕਸੀਨ ਦੀ ਡੋਜ਼ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੂਰੇ ਥਾਈਲੈਂਡ 'ਚ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 1 ਕਰੋੜ ਤੋਂ ਜ਼ਿਆਦਾ ਰਿਕਾਰਡ ਦੇ ਸਾਡੇ ਸੁਰੱਖਿਆ ਡਾਟਾ ਦੇ ਵਿਸ਼ੇਲਸ਼ਣ ਨਾਲ ਕਿਸੇ ਵੀ ਪਰਿਭਾਸ਼ਿਤ ਉਮਰ ਵਰਗ, ਲਿੰਗ, ਬੈਚ ਜਾਂ ਕਿਸੇ ਵਿਸ਼ੇਸ਼ ਦੇਸ਼ 'ਚ ਪਲਮੋਨਰੀ ਐਮਬੋਲਿਜ਼ਮ ਜਾਂ ਡੀਪ ਵੇਨ ਥ੍ਰੋਮਬੋਸਿਸ ਦੇ ਵਧਦੇ ਖ਼ਤਰੇ ਦੇ ਕੋਈ ਸਬੂਤ ਨਹੀਂ ਮਿਲੇ ਹਨ। ਅਜਿਹੇ ਦੇਸ਼ਾਂ 'ਚ ਵੀ ਐਸਟ੍ਰਾਜੇਨੇਕਾ (AstraZeneca) ਦੀ ਕੋਰੋਨਾ ਵੈਕਸੀਨ 'ਚ ਕੋਈ ਅਜਿਹਾ ਜੋਖਿਮ ਨਹੀਂ ਦੇਖਿਆ ਗਿਆ ਹੈ ਜਿੱਥੇ ਇਹ ਵੈਕਸੀਨ ਇਸਤੇਮਾਲ ਹੋ ਰਹੀ ਹੈ।

Boris johnson PM ਯੂਕੇ ਵੱਲੋਂ ਨਵੀਂ ਵਿਦਿਆਰਥੀ ਤਬਾਦਲਾ ਸਕੀਮ ਦਾ ਐਲਾਨ

ਲੰਡਨ, ਮਾਰਚ 2021, (ਗਿਆਨੀ ਅਮਰੀਕ ਸਿੰਘ ਰਾਠੌਰ /ਗਿਆਨੀ ਰਵਿੰਦਰਪਾਲ ਸਿੰਘ )- 

ਯੂਕੇ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨਵੀਂ ਵਿਦਿਆਰਥੀ ਤਬਾਦਲਾ ਸਕੀਮ ਤਹਿਤ 11 ਕਰੋੜ ਪੌਂਡ ਦੇ ਸਰਕਾਰੀ ਫੰਡਾਂ ਲਈ ਅਪਲਾਈ ਕਰ ਸਕਣਗੇ। ਨਿਊ ਟਿਊਰਿੰਗ ਸਕੀਮ ਤਹਿਤ ਭਾਰਤ ਸਮੇਤ ਹੋਰ ਮੁਲਕਾਂ ਦੇ ਵਿਦਿਆਰਥੀ ਯੂਕੇ ਦੀਆਂ ਸਿੱਖਿਆ ਸੰਸਥਾਵਾਂ ’ਚ ਪੜ੍ਹਨ ਦੇ ਨਾਲ ਇਥੇ ਕੰਮ ਵੀ ਕਰ ਸਕਣਗੇ। ਇੰਗਲਿਸ਼ ਗਣਿਤ ਸ਼ਾਸਤਰੀ ਤੇ ਕੋਡਬ੍ਰੇਕਰ ਐਲਨ ਟਿਊਰਿੰਗ ਦੇ ਨਾਮ ’ਤੇ ਚਲਾਈ ਇਹ ਸਕੀਮ ਬ੍ਰੈਗਜ਼ਿਟ ਮਗਰੋਂ ਨਵਾਂ ਮੀਲਪੱਥਰ ਸਾਬਿਤ ਹੋਵੇਗੀ ਤੇ ਯੂਰੋਪੀਅਨ ਯੂਨੀਅਨ ਵਿਸ਼ੇਸ਼ ਵਿਦਿਆਰਥੀ ਤਬਾਦਲਾ ਪ੍ਰੋਗਰਾਮ ‘ਐਰਾਸਮਸ’ ਦੀ ਥਾਂ ਲਏਗੀ। ਸਕੀਮ ਦਾ ਮੁੱਖ ਮੰਤਵ ਵਿਦੇਸ਼ ’ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੇ ਨੈੱਟਵਰਕ ਦੇ ਘੇਰੇ ਨੂੰ ਮੋਕਲਾ ਕਰਨਾ ਹੈ। ਯੂਕੇ ਦੇ ਸਿੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਉਨ੍ਹਾਂ ਦੇ ਮੁਲਕ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ ਵਿੱਚ ਸਿਖਰਲਾ ਸਰੋਤ ਹੈ। ਭਾਰਤ ਉਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਵੀ ਅੱਵਲ ਨੰਬਰ ਹੈ, ਜਿਨ੍ਹਾਂ ਨਾਲ ਯੂਕੇ ਦੀਆਂ ਯੂਨੀਵਰਸਿਟੀਆਂ ਵਿਦਿਆਰਥੀ ਤਬਾਦਲਾ ਪ੍ਰਾਜੈਕਟਾਂ ਸਬੰਧੀ ਕਰਾਰ ਕਰਨ ਦੀਆਂ ਇੱਛੁਕ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ, ‘ਦਿ ਟਿਊਰਿੰਗ ਸਕੀਮ ਅਸਲ ਵਿੱਚ ਆਲਮੀ ਪ੍ਰੋਗਰਾਮ ਹੈ, ਜਿਸ ਤਹਿਤ ਵਿਸ਼ਵ ਦਾ ਹਰੇਕ ਮੁਲਕ ਯੂਕੇ ਦੀਆਂ ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਨਾਲ ਭਾਈਵਾਲੀ ਪਾਉਣ ਦੇ ਯੋਗ ਹੈ।’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਕੀਮ ਹਰ ਆਮਦਨ ਵਰਗ ਦੇ ਵਿਦਿਆਰਥੀਆਂ ਲਈ ਮਦਦਗਾਰ ਹੋਣ ਦੇ ਨਾਲ ਉਨ੍ਹਾਂ ਨੂੰ ਕਿਸੇ ਵੀ ਚੋਣਵੇਂ ਮੁਲਕ ਵਿੱਚ ਸਿੱਖਿਆ ਦੇ ਬਿਹਤਰੀਨ ਮੌਕਾ ਤੇ ਤਜਰਬਾ ਪ੍ਰਦਾਨ ਕਰੇਗੀ। ਸਤੰਬਰ 2021 ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਤਹਿਤ 35000 ਆਲਮੀ ਤਬਾਦਲਿਆਂ ਲਈ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਤਬਾਦਲੇ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ, ਸਕੂਲ ਤਬਾਦਲਾ ਤੇ ਸਨਅਤੀ ਕੰਮ ਲਈ ਪਲੇਸਮੈਂਟ ਆਦਿ ਵੀ ਸ਼ਾਮਲ ਹੋਵੇਗੀ। 

13 ਮਾਰਚ ਦਾ ਦਿਨ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਦੇ ਨਾ ✍️ ਅਮਨਜੀਤ ਸਿੰਘ ਖਹਿਰਾ 

 ਅੱਜ ਦੇ ਦਿਨ ਊਧਮ ਸਿੰਘ ਨੇ ਲਿਆ ਸੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ

ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਜਿਹੇ ਹੀ ਮਹਾਨ ਇਨਕਲਾਬੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। ਬਦਲਾ ਲੈਣ ਲਈ ਉਹ ਲੰਡਨ ਆਇਆ ਤੇ ਇੱਥੇ ਆ ਕੇ ਪੰਜਾਬ ਦੇ ਤੱਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਮਾਰ ਮੁਕਾਇਆ। ਆਜ਼ਾਦੀ ਦੇ ਇਸ ਦੀਵਾਨੇ ਤੇ ਭਾਰਤ ਦੇ ਮਹਾਨ ਸਪੂਤ ਨੇ 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਮਾਈਕਲ ਉਡਵਾਇਰ ਉਹ ਇਨਸਾਨ ਸੀ ਜਿਸ ਨੇ ਆਪਣੀ ਤਾਕਤ ਦੇ ਜ਼ੋਰ ਤੇ ਉੱਤੇ ਨਹਾਤੇ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ।

 

(ਫੋਟੋ ਸ਼ਹੀਦ ਊਧਮ ਸਿੰਘ ਅਤੇ ਗਵਰਨਰ ਮਾਈਕਲ ਓਡਵਾਇਰ  )

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, 18 ਕਰੋੜ ਦੀ ਇਕ ਡੋਜ਼

ਜਾਣੋ ਕਿਹੜੀ ਬਿਮਾਰੀ 'ਚ ਹੈ ਮਦਦਗਾਰਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਯੂਨਾਈਟਿਡ ਕਿੰਗਡਮ ਦੀ ਰਾਸ਼ਟਰੀ ਸਿਹਤ ਸੇਵਾ (NHS) ਨੇ ਮੰਗਲਵਾਰ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਨੂੰ ਮਨਜ਼ੂਰੀ ਦਿੱਤੀ ਜਿਹੜੀ ਇਕ ਦੁਰਲੱਭ ਜੈਨੇਟਿਕ ਵਿਕਾਰ ਨੂੰ ਰੋਕ ਸਕਦੀ ਹੈ। ਐੱਨਐੱਚਐੱਲ ਇੰਗਲੈਂਡ ਦੇ ਅਧਿਕਾਰਤ ਬਿਆਨ ਅਨੁਸਾਰ ਇਸ ਦਵਾਈ ਦਾ ਨਾਂ ਜ਼ੋਲਜੈਂਸਮਾ (Zolgensma) ਹੈ ਜਿਸ ਨੂੰ ਨੋਵਾਰਟਿਸ ਜੀਵਨ ਥੈਰੇਪਿਸ (Novartis Gene Therapies) ਨੇ ਬਣਾਇਆ ਹੈ। ਇਸ ਦੀ ਇਕ ਡੋਜ਼ੀ ਦੀ ਕੀਮਤ 18 ਕੋਰੜ ਰੁਪਏ ਹੈ। ਇਹ ਮੈਡੀਸਿਨ ਸਪਾਈਨਲ ਮਸਕੂਲਰ ਐਟ੍ਰੋਫੀ (Spinal Muscular Atrophy) ਬਿਮਾਰੀ ਲਈ ਬਣੀ ਹੈ।

ਕੀ ਹੈ ਸਪਾਈਨਲ ਮਸਕੂਲਰ ਐਟ੍ਰੋਫੀ ? ਸਪਾਈਨਲ ਮਸਕੂਲਰ ਐਟ੍ਰੋਫੀ ਇਕ ਦੁਰਲਭ ਬਿਮਾਰੀ ਹੈ। ਜਿਹਰੀ ਅਕਸਰ ਸ਼ਿਸ਼ੂਆਂ ਤੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇੰਗਲੈਂਡ 'ਚ ਹਰ ਸਾਲ ਕਰੀਬ 80 ਬੱਚੇ ਇਸ ਬਿਮਾਰੀ ਨਾਲ ਪੈਦਾ ਹੁੰਦੇ ਹਨ। ਇਸ ਬਿਮਾਰੀ 'ਚ ਬੱਚਿਆਂ ਨੂੰ ਮਾਸਪੇਸ਼ੀਆਂ ਇਸਤੇਮਾਲ ਬੰਦ ਹੋ ਜਾਂਦੀਆਂ ਹਨ। ਇਸ ਵਿਚ ਉਨ੍ਹਾਂ ਨੂੰ ਸਪਾਈਨਲ ਕੋਰਡ 'ਚ ਲਕਵਾ ਹੋ ਸਕਦਾ ਹੈ। ਇਹ ਵਿਸ਼ੇਸ਼ ਕੋਸ਼ਿਕਾਵਾਂ ਦੇ ਨੁਕਸਾਨ ਕਾਰਨ ਹੁੰਦਾ ਹੈ ਜਿਸ ਨੂੰ ਮੋਟਰ ਨਿਊਰਾਨਸ ਕਿਹਾ ਜਾਂਦਾ ਹੈ ਜਿਹੜਾ ਮਾਸਪੇਸ਼ੀਆਂ ਨੂੰ ਕੰਟਰੋਲ ਕਰਦੇ ਹਨ।

ਜ਼ੋਲਜੈਂਸਮਾਂ ਕਿਵੇਂ ਕਰਦਾ ਹੈ ਕੰਮ ;ਜ਼ੋਲਜੈਂਸਮਾਂ ਦਾ ਇਸਤੇਮਾਲ ਉਨ੍ਹਾਂ ਬੱਚਿਆਂ 'ਤੇ ਕੀਤਾ ਜਾਵੇਗਾ ਜਿਹੜੇ ਸਪਾਈਨਲ ਮਸਕੂਲਰ ਐਟ੍ਰੋਫੀ ਨਾਲ ਪੀੜਤ ਹਨ। ਇਹ ਇਕ ਡੋਜ਼ ਸਰੀਰ 'ਚ ਲਾਪਤਾ ਜੀਨ ਨੂੰ ਵਾਪਸ ਰਿਸਟੋਰ ਕਰ ਕੇ ਨਰਵਸ ਸਿਸਟ ਨੂੰ ਠੀਕ ਕਰਦਾ ਹੈ। ਜ਼ੋਲਜੈਂਸਮਾ ਦਵਾਈ ਵੈਂਟੀਲੇਟਰ ਦੇ ਬਿਨਾਂ ਸਾਹ ਲੈਣ 'ਚ ਬੱਚਿਆਂ ਦੀ ਮਦਦ ਕਰਦਾ ਹੈ। ਨਵੀਨਤਮ ਅੰਕੜਿਆਂ 'ਚ ਕਿਹਾ ਗਿਆ ਕਿ ਜ਼ੋਲਜੈਂਸਮਾ ਟਾਈਪ-1 ਐੱਸਐੱਮਏ ਵਾਲੇ ਛੋਟੇ ਬੱਚਿਆਂ ਦੇ ਮੋਟਰ ਫੰਕਸ਼ਨ 'ਚ ਤੇਜ਼ੀ ਤੇ ਨਿਰੰਤਰ ਸੁਧਾਰ ਪ੍ਰਦਾਨ ਕਰ ਸਕਦਾ ਹੈ ਜਿਸ ਨਾਲ ਉਹ ਜ਼ਿਆਦਾ ਜੀਵਨ ਜੀ ਸਕਣਗੇ।

 

Coronavirus in UK;  ਬਿ੍ਰਟੇਨ ’ਚ ਮਿਲਿਆ ਨਵਾਂ ਕੋਰੋਨਾ

ਸਾਰੇ ਪੁਰਾਣੇ ਕੋਰੋਨਾ ਵਾਇਰਸਾਂ ਤੋਂ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ ਬਿ੍ਰਟੇਨ ’ਚ ਮਿਲਿਆ ਨਵਾਂ ਕੋਰੋਨਾ-ਨਵੀਂ ਸਟਡੀ ’ਚ ਦਾਅਵਾ

ਬਰਮਿੰਘਮ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਇਕ ਹੋਰ ਵੱਡਾ ਦਾਅਵਾ ਕੀਤਾ ਹੈ। ਬਿ੍ਰਟੇਨ ’ਚ ਹੋਈ ਇਕ ਨਵੀਂ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਬਿ੍ਰਟੇਨ ’ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ Variant, ਸਾਰੇ ਪੁਰਾਣੇ ਕੋਰੋਨਾ ਵਾਇਰਸ Variant ਤੋਂ ਜ਼ਿਆਦਾ ਖ਼ਤਰਨਾਕ ਹੈ। ਅਧਿਐਨ ਮੁਤਾਬਕ ਕੋਰੋਨਾ ਵਾਇਰਸ ਦਾ British variant ਹੋਰ ਕੋਰੋਨਾ ਵਾਇਰਸ ਦੇ ਮੁਤਾਬਕ ਵਧ ਘਾਤਕ ਹੈ।ਰਿਸਰਚ ’ਚ ਕਿਹਾ ਗਿਆ ਹੈ ਕਿ ਬੀਤੇ ਸਾਲ ਬਿ੍ਰਟੇਨ ’ਚ ਮਿਲਿਆ ਕੋਰੋਨਾ Variant ਹੋਰ ਕੋਰੋਨਾ ਵਾਇਰਸ ਦੇ ਮੁਕਾਬਲੇ 30 ਤੋਂ 100 ਫ਼ੀਸਦੀ ਵਧ ਖ਼ਤਰਨਾਕ ਹੈ। ਇਸ ਨੂੰ ਲੈ ਕੇ ਯੂਕੇ ਦੇ British Medical Journal ’ਚ ਪ੍ਰਕਾਸ਼ਿਤ ਸੋਧ ’ਚ ਅੰਕੜੇ ਵੀ ਦਿੱਤੇ ਗਏ ਹਨ। ਇਸ ਸੋਧ ਅਨੁਸਾਰ ਬਿ੍ਰਟਿਸ਼ ਕੋਰੋਨਾ ਵੈਰੀਅੰਟ ਦੇ 54,906 ਲੋਕਾਂ ’ਚ 227 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਕੋਰੋਨਾ ਵਾਇਰਸ ਦੀਆਂ ਕਿਸਮਾਂ ਨਾਲ ਇਨਫੈਕਸ਼ਨ ਇੰਨੇ ਹੀ ਲੋਕਾਂ ’ਚ 141 ਲੋਕਾਂ ਦੀ ਹੀ ਮੌਤ ਹੋਈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬਿ੍ਰਟੇਨ ਦਾ ਕੋਰੋਨਾ ਵੈਰੀਅੰਟ, ਹੋਰ ਕੋਰੋਨਾ ਵਾਇਰਸ ਤੋਂ ਵਧ ਘਾਤਕ ਹੈ।ਬਿ੍ਰਟੇਨ ’ਚ ਹੋਈ ਇਸ ਸੋਧ ’ਚ ਬਿ੍ਰਟੇਨ ਕੋਰੋਨਾ ਵੈਰੀਅੰਟ (ਨਵਾਂ SARS-CoV-2 ਵੈਰੀਅੰਟ ਜਿਵੇਂ B.1.1.7 ਦੇ ਰੂਪ ’ਚ ਜਾਣਿਆ ਜਾਂਦਾ ਹੈ) ਨਾਲ ਇਨਫੈਕਸ਼ਨ ਲੋਕਾਂ ਦੀ ਮਰਨ ਦਰ ਤੇ ਬਾਰੀ ਸਾਰੇ ਕੋਰੋਨਾ ਵਾਇਰਸਾਂ ਨਾਲ ਇਨਫੈਕਸ਼ਨ ਲੋਕਾਂ ਦੇ ਮਰਨ ਦੀ ਦਰ ਦੀ ਇਕ-ਦੂਜੇ ਨਾਲ ਤੁਲਨਾ ਕੀਤੀ ਗਈ ਹੈ। ਇਸ ਦੀ ਤੁਲਨਾ ਕਰਨ ਤੋਂ ਬਾਅਦ ਪਾਇਆ ਗਿਆ ਕਿ ਦੋਵਾਂ ਕੋਰੋਨਾ ਵਾਇਰਸ ਦੀਆਂ ਕਿਸਮਾਂ ਦੀ ਮੌਤ ਦਰ ’ਚ ਭਾਰੀ ਅੰਤਰ ਹੈ। ਕੋਰੋਨਾ ਵਾਇਰਸ ਦਾ ਬਿ੍ਰਟਿਸ਼ ਵੈਰੀਅੰਟ ਬੀਤੇ ਸਾਲ ਸਤੰਬਰ 2020 ’ਚ ਪਹਿਲੀ ਵਾਰ ਸਾਹਮਣੇ ਆਇਆ ਸੀ, ਇਸ ਤੋਂ ਬਾਅਦ ਇਹ ਵੈਰੀਅੰਟ 100 ਤੋਂ ਵਧ ਦੇਸ਼ਾਂ ’ਚ ਫੈਲ ਚੁੱਕਾ ਹੈ ਜਿਸ ’ਚ ਭਾਰਤ ਵੀ ਸ਼ਾਮਿਲ ਹੈ।

ਗਰੀਬੀ ਕਾਰਨ ਇੰਗਲੈਂਡ ਦੀ ਸਾਬਕਾ ਬਜ਼ੁਰਗ ਤੈਰਾਕ ਗਿਰਜਾਘਰ 'ਚ ਰਹਿਣ ਲਈ ਮਜਬੂਰ

ਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਗਰੀਬੀ ਕਾਰਨ ਸਾਬਕਾ ਬਰਤਾਨਵੀ ਤੈਰਾਕ ਟੇਨ ਦੀ ਇਕ ਸਾਬਕਾ ਤੈਰਾਕ ਲਾਰਨ ਐਮਹਰਨਡ ਡਾਕੇਰ (64) ਇਕ ਗਿਰਜਾਘਰ 'ਚ ਰਹਿ ਕੇ ਵਕਤ ਗੁਜ਼ਾਰ ਰਹੀ ਹੈ ਅਤੇ ਅਜੇ ਤੱਕ ਕੋਈ ਵਿੱਤੀ ਇਮਦਾਦ ਲਈ ਨਹੀਂ ਬਹੁੜਿਆ | ਜਾਣਕਾਰੀ ਅਨੁਸਾਰ ਤੈਰਾਕੀ ਮੁਕਾਬਲਿਆਂ 'ਚ ਸੰਸਾਰ ਪੱਧਰ 'ਤੇ ਬਰਤਾਨੀਆ ਦੀ ਨੁਮਾਇੰਦਗੀ ਕਰਨ ਵਾਲੀ ਡਾਕੇਰ ਪਿਛਲੇ ਚਾਰ ਸਾਲਾਂ ਤੋਂ ਬਗੈਰ ਘਰ ਤੋਂ ਹੈ ਅਤੇ ਉਸ ਦੇ ਕੋਲ ਆਮਦਨ ਦਾ ਕੋਈ ਸਾਧਨ ਵਸੀਲਾ ਨਹੀਂ | ਉਸ ਨੇ ਆਪਣਾ ਸਾਰਾ ਪੈਸਾ ਖਰਚ ਕਰ ਲਿਆ ਅਤੇ ਪੈਨਸ਼ਨ ਦੀ ਉਮਰ ਬਦਲਣ ਕਾਰਣ (ਹੁਣ 66 ਸਾਲ) ਉਹ ਪੈਨਸ਼ਨ ਲੈਣ ਦੇ ਯੋਗ ਨਹੀਂ ਹੈ | ਡਾਕੇਰ ਨੂੰ ਮਾਨਸਿਕ ਸਿਹਤ ਸਬੰਧੀ ਕੋਈ ਮੁਸ਼ਕਿਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਹੋਣ ਕਾਰਨ ਵੀ ਸਮਾਜਿਕ ਰਿਹਾਇਸ਼ ਅਤੇ ਸਹਾਇਤਾ ਲਈ ਯੋਗ ਨਹੀਂ ਸਮਝਿਆ ਜਾਂਦਾ ਹੈ | ਉਸ ਨੇ 1990 'ਚ ਇੰਗਲੈਂਡ 'ਚ ਤੈਰਾਕੀ ਤੋਂ ਵਿਦਾਇਗੀ ਲਈ | ਡਾਕੇਰ ਨੇ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਤੋਂ ਡਿਗਰੀ ਤੋਂ ਇਲਾਵਾ ਲੰਡਨ 'ਚ ਵਿਦਿਆ ਲਈ ਪਰ ਅੱਜ ਤਕਦੀਰ ਨੇ ਉਸ ਨੂੰ ਸੜਕਾਂ 'ਤੇ ਰੋਲ ਦਿੱਤਾ |

A swimmer who represented Great Britain is now homeless and living in a graveyard because she cannot access her pension, she has revealed. Laraine McHendrie Decarie, 64, has been homeless for four years and is living on a piece of cardboard outside a church in London after losing all her finances.

 

Kisan Andoln ਇੰਗਲੈਂਡ ਦੇ ਇੱਕ ਲੱਖ ਲੋਕਾਂ ਨੇ ਪਟੀਸ਼ਨ ’ਤੇ ਸਹੀ ਪਾਈ

ਲੰਡਨ, ਮਾਰਚ 2021-( ਗਿਆਨੀ ਅਮਰੀਕ ਸਿੰਘ ਰਾਠੌਰ, ਗਿਆਨੀ ਰਵਿੰਦਰਪਾਲ ਸਿੰਘ)-  

ਯੂ ਕੇ  ਦੇ ਪੰਜਾਬੀ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਬਾਰੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ 8 ਮਾਰਚ ਨੂੰ ਬਹਿਸ ਕੀਤੀ ਜਾਵੇਗੀ। ਕਿਸਾਨਾਂ ਦੀ ਹਮਾਇਤ ਵਿੱਚ ਤਿਆਰ ਕੀਤੀ ਗਈ ਪਟੀਸ਼ਨ ’ਤੇ ਇੰਗਲੈਂਡ ਦੇ ਇੱਕ ਲੱਖ ਤੋਂ ਵਧ ਲੋਕਾਂ ਨੇ ਦਸਤਖ਼ਤ ਕੀਤੇ ਹਨ ਤਾਂ ਜੋ ਉਸ ਨੂੰ ਉਥੋਂ ਦੀ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਪੇਸ਼ ਕੀਤਾ ਜਾ ਸਕੇ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੀਤੇ ਦਿਨ ਟਵੀਟ ਵਿੱਚ ‘ਫਾਰਮਰ ਪ੍ਰੋਟੈਸਟ ਹੈਸ਼ਟੈਗ’ ਵਰਤ ਕੇ ਇੰਗਲੈਂਡ ਦੀ ਸੰਸਦ ਵਿੱਚ 8 ਮਾਰਚ ਨੂੰ ਉਥੋਂ ਦੇ ਸ਼ਾਮ 4.30 ਵਜੇ ਹੋਣ ਵਾਲੀ ਬਹਿਸ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ‘‘ਅਸੀਂ ਜ਼ਿਆਦਾਤਰ ਸਮਾਂ ਆਪਣੇ ਸਥਾਨਕ ਤੇ ਕੌਮੀ ਮੁੱਦਿਆਂ ’ਤੇ ਚਰਚਾ ਕਰਨ ਨੂੰ ਦਿੰਦੇ ਹਾਂ। ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇੰਗਲੈਂਡ ਦੇ ਸੰਸਦ ਮੈਂਬਰਾਂ ਵੱਲੋਂ ਸੰਸਾਰ ਵਿੱਚ ਵਾਪਰ ਰਹੇ ਭਖਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ।’’ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਆਪਣੀ ਟਵੀਟ ਵਿੱਚ ‘ਫਾਰਮਰ ਪ੍ਰੋਟੈਸਟ ਹੈਸ਼ਟੈਗ’ ਲਾ ਕੇ ਲਿਖਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਸੰਸਾਰ ਪੱਧਰੀ ਮਾਨਤਾ ਮਿਲ ਗਈ ਹੈ। ਇੰਗਲੈਂਡ ਦੀ ਪਾਰਲੀਮੈਂਟ ਵਿੱਚ ਜਦੋਂ 8 ਮਾਰਚ ਨੂੰ ਇਸ ਸੰਵੇਦਨਸ਼ੀਲ ਮੁੱਦੇ ’ਤੇ ਬਹਿਸ ਹੋਵੇਗੀ ਤਾਂ ਸਾਰੇ ਸੰਸਾਰ ਦੀਆਂ ਨਜ਼ਰਾਂ ਇਸ ’ਤੇ ਹੋਣਗੀਆਂ।ਕੱਲ੍ਹ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਹੋਣ ਵਾਲੀ ਬਹਿਸ ਦਾ ਸਿੱਧਾ ਪ੍ਰਸਾਰਨ ਦੇਖਣ ਲਈ Jan Shakti News Punjab ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਅੱਖੀਂ ਡਿੱਠਾ ਹਾਲ  ।  

ਸੰਵਿਧਾਨ ਅਤੇ ਔਰਤ ✍️ ਸਲੇਮਪੁਰੀ ਦੀ ਚੂੰਢੀ 

ਔਰਤ ਦਿਵਸ ਨੂੰ ਸਮਰਪਿਤ!

ਸੰਵਿਧਾਨ ਅਤੇ ਔਰਤ

ਭਾਰਤੀ ਸੰਵਿਧਾਨ ਔਰਤ ਨੂੰ ਮਰਦ ਦੇ ਬਰਾਬਰ ਲਿਆਕੇ ਖੜ੍ਹਾ ਕਰਦਾ ਹੈ। ਅੱਜ ਸੰਵਿਧਾਨ ਸਦਕਾ ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਸੱਭ ਤੋਂ ਉਪਰਲੇ ਮਹੱਤਵਪੂਰਨ ਅਹੁਦਿਆਂ ਤੱਕ ਪਹੁੰਚ ਗਈਆਂ ਹਨ। ਅੱਜ ਦੇਸ਼ ਦਾ  ਸਿਆਸੀ, ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਵਪਾਰਕ ਖੇਤਰ ਸਮੇਤ ਕੋਈ ਵੀ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਾ ਨਹੀਂ ਹੈ, ਜਿਸ ਵਿਚ ਔਰਤਾਂ ਦੀ ਹਿੱਸੇਦਾਰੀ ਨਾ ਹੋਵੇ। ਸੰਵਿਧਾਨ ਸਦਕਾ ਔਰਤਾਂ ਘਰ ਦੀ ਚਾਰਦੀਵਾਰੀ 'ਚੋਂ ਬਾਹਰ ਨਿਕਲ ਕੇ ਦੇਸ਼ ਨੂੰ ਚਲਾਉਣ ਲਈ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਜਿੰਮੇਵਾਰੀ ਨਿਭਾ ਕੇ ਆਪਣੀ ਕਾਬਲੀਅਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਹਮੇਸ਼ਾ ਰਿਣੀ ਹੋਣਾ ਚਾਹੀਦਾ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਦਿਆਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦਿਆਂ ਮਰਦਾਂ ਦੇ ਬਰਾਬਰ ਹੱਕ ਲੈ ਕੇ ਦਿੱਤੇ, ਲੇਕਿਨ ਐਨ ਇਸ ਦੇ ਉਲਟ  'ਧਰਮ' ਤਾਂ ਸਦੀਆਂ ਤੋਂ ਔਰਤਾਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਆਖ ਰਿਹਾ ਹੈ। ਧਰਮ ਤਾਂ ਔਰਤਾਂ ਅਤੇ ਦਲਿਤਾਂ ਨੂੰ 'ਧਾਰਮਿਕ ਸਥਾਨਾਂ' ਵਿਚ ਜਾਣ ਤੋਂ ਰੋਕਦਾ ਹੈ।ਇਹ ਭਾਰਤੀ ਸੰਵਿਧਾਨ ਹੀ ਹੈ ਜਿਹੜਾ ਔਰਤ ਨੂੰ 'ਸਤਿਕਾਰਤ ਸਥਾਨ' ਪ੍ਰਦਾਨ ਕਰਦਾ ਹੈ।

-ਸੁਖਦੇਵ ਸਲੇਮਪੁਰੀ

09780620233

7 ਮਾਰਚ, 2021

UK announces 2-year post-study work visa for international students

 

In a major boost for Indian students, the UK government has today announced a new two-year post-study work visa, expanding opportunities for talented international students to build successful careers in the UK.

 

London/Delhi, March 2021 -(Khaira)-

The new ‘Graduate’ route will be open to all international students – including those from India – who have valid UK immigration status as a student and have successfully completed a course of study in any subject at undergraduate level or above at an approved UK Higher Education Provider. The visa will allow eligible students to work, or look for work, in any career or position of their choice, for two years after completing their studies.

This builds on UK government action to help recruit and retain the best and brightest global talent, as well as opening up opportunities for future breakthroughs in science, technology and research and other world-leading work that international talent brings to the UK.

Home Secretary Priti Patel said:

The new Graduate Route will mean talented international students, whether in science and maths or technology and engineering, can study in the UK and then gain valuable work experience as they go on to build successful careers.

It demonstrates our global outlook and will ensure that we continue to attract the best and brightest.

Sir Dominic Asquith, British High Commissioner to India, said:

This is fantastic news for Indian students, who will now be able to spend more time in the UK after completing their degree, allowing them to gain further skills and experience.

The UK is home to some of the best higher education institutions in the world and continues to welcome international students. I’m delighted that numbers of Indian students coming to study in the UK are constantly increasing, having doubled over the last three years. Last year alone we saw a massive 42% increase.

This exciting announcement will help ensure that the UK remains one of the best destinations for students across the world.

The UK welcomes genuine students from India and the rest of the world for the positive contribution they make to the UK. Indian student numbers have significantly increased over the last three years, reaching almost 22,000 in the year ending June 2019. This was a 42% increase on the previous year – and almost 100% higher than three years ago. In addition, 96% of all Indians who apply for a UK visa are successful – meaning the vast majority of those who wish to come to the UK are able to do so.

This announcement follows the creation of a new fast-track visa route for scientists and the removal of the limit on PHD students moving into the skilled work visa route, which collectively aim to cement the UK as a science superpower and a world-leader in the STEM (Science, Technology, Engineering and Mathematics) sector. Almost half of all Indian students (almost 130,000 since 2008/9) heading to UK in the last ten years chose a STEM subject.

 

Further information

Often referred to as a ‘Post-Study Work visa’ in India, the new Graduate route will launch for the 2020/21 intake of students to university. After the two years, they will be able to switch onto the skilled work visa if they find a job which meets the skill requirement of the route. Further details will be announced in due course.

The visa will offer opportunities to work or look for work after graduating. However, unlike the route which closed in 2012, this new route will also include safeguards to ensure only genuine, credible students are eligible.

The status of each higher education institution will be shown in the register of licenced sponsors, which is publicly available on the GOV.UK website.

This follows a shake-up of immigration rules announced by the Prime Minister in August to encourage the world’s top scientists to move to the UK.

The UK has seen a strong increase in Indian student numbers in recent years. The latest available statistics are on the Home Office website. Specifically, in the year ending June 2019:

Almost 22,000 student visas were granted to Indian nationals – a 42% increase on the previous year and almost 100% higher than the year ending June 2016.

In addition, over 500,000 visit visas were granted to Indian nationals – more than 1 in 5 of all visit visas.

More than 56,000 Indians received skilled work visas – a 5% increase compared to the previous year, which is also the largest increase for any country.

The numbers of Indian students studying STEM subjects in the UK were provided by British Council from the HESA Student record 2007/08 - 2017/18. Data in original format is available on the HESA website.

 

ਬਰਤਾਨੀਆ 'ਚ ਪੜ੍ਹ ਰਹੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆ ਲਈ ਖੁਸ਼ਖਬਰੀ  

ਹੁਣ ਪੜ੍ਹਾਈ ਪੂਰੀ ਹੋਣ ਤੇ ਮਿਲ ਸਕੇਗਾ ਵਰਕ ਪਰਮਿਟ  

 

ਲੰਡਨ, ਮਾਰਚ 2021 -(ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )

ਬਰਤਾਨੀਆ 'ਚ ਪੜ੍ਹਾਈ ਦੇ ਬਾਅਦ ਤਜ਼ਰਬੇ ਲਈ ਕੰਮ ਕਰਨ ਲਈ ਮੌਕੇ ਉਪਲਬਧ ਕਰਾਉਣ ਵਾਲੇ ਨਵੀਂ ਕਿਸਮ ਦਾ ਵਰਕ ਵੀਜ਼ਾ ਭਾਰਤ ਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ ਇਸ ਲਈ 1 ਜੁਲਾਈ ਤੋਂ ਰਸਮੀ ਅਰਜ਼ੀ ਦਿੱਤੀ ਜਾ ਸਕਦੀ ਹੈ | ਇਹ ਜਾਣਕਾਰੀ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਦਿੱਤੀ ਹੈ | ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਪਿਛਲੇ ਸਾਲ ਐਲਾਨੇ 'ਗ੍ਰੈਜੂਏਟ ਰੂਟ ਵੀਜ਼ਾ' ਪੋਸਟ-ਬ੍ਰੈਗਜ਼ਿਟ ਨੀਤੀ ਦਾ ਹਿੱਸਾ ਹੈ | ਇਸ ਹਫ਼ਤੇ ਸੰਸਦ 'ਚ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਇਸ ਦੀ ਪੁਸ਼ਟੀ ਕੀਤੀ ਗਈ ਹੈ | ਵਿਦੇਸ਼ੀ ਵਿਦਿਆਰਥੀਆਂ ਲਈ ਇਹ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋਵੇਗਾ | ਮਿਨਿਸਟਰ ਫੌਰ ਫਿਊਚਰ ਬਾਰਡਰ ਅਤੇ ਇਮੀਗ੍ਰੇਸ਼ਨ ਮੰਤਰੀ ਕੇਵਿਨ ਪੋਸਟਰ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਬਰਤਾਨੀਆ 'ਚ ਰਹਿ ਕੇ ਕਾਰੋਬਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉੱਚਤਮ ਪੱਧਰ 'ਤੇ ਕੈਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਬਿਹਤਰ ਮੌਕਾ ਮਿਲ ਸਕੇ | ਉਨ੍ਹਾਂ ਕਿਹਾ ਕਿ ਅੱਜ ਕਈ ਤਬਦੀਲੀਆਂ ਦਾ ਐਲਾਨ ਕੀਤਾ ਹੈ | ਇਸ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਬਰਤਾਨੀਆ ਦੇ ਵਿੱਦਿਅਕ ਅਦਾਰਿਆਂ 'ਚ ਬਿਹਤਰੀਨ ਸਿੱਖਿਆ ਪ੍ਰਾਪਤ ਕਰਨ ਮਗਰੋਂ ਇਸ ਦੇਸ਼ 'ਚ ਰਿਹਾਇਸ਼, ਕੰਮ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਠਹਿਰ ਸਕਦੇ ਹਨ |

ਯੂ.ਕੇ. 'ਚ 2021ਦੀ ਜਨਗਣਨਾ ਦਾ ਕੰਮ ਹੋਇਆ ਸ਼ੁਰੂ

ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਇਸ ਦਾ ਪੋਸਟਰ ਵੀ ਜਾਰੀ ਕੀਤਾ ਗਿਆ 

ਯੂ ਕੇ ਅੰਦਰ ਵਸਣ ਵਾਲੇ ਪੰਜਾਬੀ ਅਤੇ ਸਿੱਖਾਂ ਲਈ ਸ਼ਾਇਦ  ਆਪਣੇ ਬਾਰੇ ਜਾਣਕਾਰੀ ਦੇਣ ਦਾ ਇਹ ਸੁਨਹਿਰੀ ਮੌਕਾ  
ਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਯੂ.ਕੇ. 'ਚ ਜਨਗਣਨਾ 2021 ਦਾ ਕੰਮ ਸ਼ੁਰੂ ਹੋ ਗਿਆ ਹੈ ।ਜਿਸ ਲਈ ਅੰਕੜਾ ਸੰਗ੍ਰਹਿ ਵਿਭਾਗ ਵਲੋਂ ਲੋਕਾਂ ਨੂੰ ਚਿੱਠੀਆਂ ਜਾਰੀ ਕੀਤੀਆਂ ਹਨ । ਇਹ ਪੱਤਰ ਪ੍ਰਤੀ ਘਰ ਨੂੰ ਜਾਰੀ ਕੀਤਾ ਗਿਆ ਹੈ, ਜਿਸ 'ਚ ਹਰ ਘਰ ਨੂੰ ਇਕ ਕੋਡ ਨੰਬਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ਨੂੰ ਭਰ ਕੇ ਹਰੇਕ ਘਰ 'ਚ ਰਹਿਣ ਵਾਲੇ ਵਿਅਕਤੀ ਨੂੰ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਘਰ 'ਚ ਰਹਿਣ ਵਾਲੇ ਹੋਰ ਲੋਕਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ । ਜੇ ਕੋਈ ਵਿਅਕਤੀ ਕਿਸੇ ਕਾਰਨ ਆਨਲਾਇਨ ਜਨਗਣਨਾ ਫਾਰਮ ਭਰਨ ਤੋਂ ਅਸਮਰੱਥ ਹਨ ਤਾਂ ਉਸ ਵਿਅਕਤੀ ਵਿਸ਼ੇਸ਼ ਲਈ ਫੋਨ ਮਦਦ ਸਹਾਇਤਾ ਪ੍ਰਦਾਨ ਕੀਤੀ ਗਈ ਹੈ । ਇਹਨਾਂ ਫਾਰਮਾਂ ਨੂੰ ਭਰਨ ਦੀ ਆਖਰੀ ਮਿਤੀ 21 ਮਾਰਚ ਹੈ । ਇਨ੍ਹਾਂ ਨੂੰ ਨਾ ਭਰਨ ਵਾਲਿਆਂ ਨੂੰ 1000 ਪੌਂਡ ਜ਼ੁਰਮਾਨੇ ਦੀ ਵਿਵਸਥਾ ਹੈ । ਇੱਥੇ ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਇਕ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਯੂ ਕੇ ਅੰਦਰ ਵਸ ਰਹੇ ਪੰਜਾਬੀ ਅਤੇ ਸਿੱਖਾਂ ਨੂੰ ਆਪਣੇ ਧਰਮ ਤੇ ਜ਼ਾਤ ਪ੍ਰਤੀ ਸਹੀ ਸ਼ਬਦ ਦਾ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ ਹੈ। ਜੇਕਰ ਯੂ ਕੇ  ਅੰਦਰ ਵਸਣ ਵਾਲੇ ਪੰਜਾਬੀ ਅਤੇ ਸਿੱਖ ਇਸ ਕਾਲਮ ਦਾ ਸਹੀ ਇਸਤੇਮਾਲ ਕਰਦੇ ਹਨ ਤਾਂ  ਇਹ ਜਨਗਣਨਾ ਯੂ ਕੇ ਅੰਦਰ ਵਸਣ ਵਾਲੇ ਪੰਜਾਬੀ ਸਿੱਖਾਂ ਦੀ ਗਿਣਤੀ ਨੂੰ ਸਪਸ਼ਟ ਕਰ ਸਕੇਗੀ । 

 

(ਫੋਟੋ ਬ੍ਰਿਟਿਸ਼ ਸਿੱਖ ਕੌਂਸਲ ਦਾ ਵਾਇਰਲ ਹੋ ਰਿਹਾ ਪੋਸਟਰ )