ਲੁਧਿਆਣਾ

ਉੱਚ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਜ਼ੇਲ਼ਾਂ ‘ਚੋ ਕੈਦੀ ਤੇ ਹਵਾਲ਼ਾਤੀ ਰਿਹਾਅ ਹੋਣੇ ਸ਼ੁਰੂ

‘ਕਰੋਨਾ ਵਾਇਰਸ’ ਦੇ ਮੱਦੇਨਜ਼ਰ ਮਾਣਯੋਗ ਸੁਪਰੀਮ ਕੋਰਟ ਨੇ ਦਿੱਤੇ ਸੀ ਅਹਿਮ ਨਿਰਦੇਸ਼ ਜਗਰਾਓ 29 ਮਾਰਚ (ਇਕਬਾਲ ਸਿੰਘ ਰਸੂਲਪੁਰ) ਮਾਣਯੋਗ ਉੱਚ ਅਦਾਲ਼ਤ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੀਆਂ ਜ਼ੇਲਾਂ ‘ਚ ਬੰਦ ਹਵਾਲ਼ਾਤੀਆਂ/ਕੈਦੀਆਂ ਨੂੰ ਪੈਰੋਲ਼/ਅੰਤ੍ਰਮ ਜ਼ਮਾਨਤ ‘ਤੇ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜੇਲ਼ ‘ਚ ਬੰਦ 18 ਕੈਦੀਆਂ ਅਤੇ 46 ਹਵਾਲਾਤੀਆਂ ਸਮੇਤ ਕੁੱਲ 64 ਬੰਦੀਆਂ ਨੂੰ ਪੈਰੋਲ਼/ਅੰਤ੍ਰਮ ‘ਤੇ ਰਿਹਾਅ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ਼੍ਹ ਲੁਧਿਆਣਾ ਸਮੇਤ ਰਾਜ ਦੀਆਂ ਹੋਰ ਜੇਲ੍ਹਾਂ ਵਿਚੋਂ ਵੀ ਬੰਦੀ ਪੈਰੋਲ਼/ਅੰਤ੍ਰਮ ‘ਤੇ ਰਿਹਾਅ ਕੀਤੇ ਜਾ ਰਹੇ ਹਨ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਦੇ ਜਾਣਕਾਰੀ...

ਜ਼ਿਲਾ ਤੇ ਸੈਸ਼ਨ ਜੱਜ ਵੱਲੋਂ ਸੁਖਜੀਤ ਆਸ਼ਰਮ ਅਤੇ ਆਰੀਆ ਵਾਤਸਲਿਆ ਆਸ਼ਰਮ ਵਿਖੇ ਲੋੜੀਂਦੇ ਸਾਮਾਨ ਦੀ ਵੰਡ

ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜ਼ਰੂਰੀ ਸਾਮਾਨ ਕਪੂਰਥਲਾ ,ਮਾਰਚ 2020- (ਹਰਜੀਤ ਸਿੰਘ ਵਿਰਕ)- ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਸ੍ਰੀ ਕਿਸ਼ੋਰ ਕੁਮਾਰ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਅੱਜ ਸੁਖਜੀਤ ਆਸ਼ਰਮ (ਹੋਮ ਫਾਰਮ ਮੈਂਟਰੀ ਰਿਟਾਰਡਡ ਚਿਲਡਰਨ) ਕਪੂਰਥਲਾ ਅਤੇ ਆਰੀਆ ਵਾਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਦਾ ਦੌਰਾ ਕਰਕੇ ਉਥੇ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ। ਇਸ ਮੌਕੇ ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹੀ ਸਮਾਜ ਦੀ ਅਸਲ ਸੇਵਾ ਹੈ। ਇਸ ਤੋਂ ਬਾਅਦ ਉਨਾਂ ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੇ ਸਾਮਾਨ ਦੀ ਵੰਡ ਕੀਤੀ। ਸਮਾਜ ਸੇਵਕ ਅਤੇ...

ਪਿੰਡ ਰਾਮਾਂ ਵਿਖੇ ਡੇਰਾ ਬਾਗ਼ ਵਾਲਾ ਦੇ ਸੇਵਾਦਾਰਾਂ ਨੇ ਲੋੜਵੰਦ ਝੁੱਗੀਆਂ ਝੋਪੜੀਆਂ ਵਿੱਚ ਲੰਗਰ ਸੇਵਾ

ਬੱਧਨੀ ਕਲਾਂ- ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਡੇਰਾ ਬਾਗ਼ ਵਾਲਾ ਦੇ ਮੁੱਖ ਸੇਵਾਦਾਰ ਮਹੰਤ ਕਰਮਦਾਸ ਜੀ ਦੇ ਉਪਰਾਲੇ ਸਦਕਾ ਕਰੋਨਾ ਵਾਈਰਸ ਦੇ ਮੱਦੇ ਨਜ਼ਰ ਲਾਏ ਕਰਫਿਊ ਨੂੰ ਦੇਖਦਿਆਂ ਲਗਾਤਾਰ ਪਿੰਡ ਹਠੂਰ, ਬਿਲਾਸਪੁਰ, ਲੱਖਾ, ਅਤੇ ਹੋਰ ਥਾਵਾਂ ਤੇ ਜਾ ਕੇ ਝੁੱਗੀਆਂ ਝੌਪੜੀਆਂ ਵਾਲਿਆ ਨੂੰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆ ਮਹੰਤ ਕਰਮ ਦਾਸ ਜੀ ਅਤੇ ਗ੍ਰੰਥੀ ਕੁਲਬਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿਚ ਲਾਕਡਾਊਨ ਕੀਤਾ ਤੇ ਪੰਜਾਬ ਅੰਦਰ ਕਰਫੂ ਲਾਇਆ ਗਿਆ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਝੁੱਗੀਆਂ ਝੋਪੜੀਆਂ ਵਾਲੇ ਇੱਕ ਡੰਗ ਦੀ ਰੋਟੀ ਤੋਂ ਮੁਥਾਜ ਹੋ ਗਏ ਸਨ ਇਸ ਡੇਰੇ ਦੀ ਕਮੇਟੀ ਪਿੰਡ ਅਤੇ ਐਨ, ਆਰ, ਆਈ ਵੀਰਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਹਰਪ੍ਰੀਤ ਸਿੰਘ ਵੱਲੋਂ ਗਿਆਰਾਂ...

ਕਰੋਨਾ ਵਾਇਰਸ ਦੇ ਬਚਾਅ ਲਈ ਪਿੰਡ ਸੋਹੀਆਂ ਵਿਖੇ ਸਪਰੇਅ ਕਰਵਾਈ 

ਬਰਨਾਲਾ ,ਮਾਰਚ 2020 (ਗੁਰਸੇਵਕ ਸਿੰਘ ਸੋਹੀ) ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦੇ ਬਚਾਅ ਲਈ ਸਮੁੱਚੇ ਨਗਰ ਵਿੱਚ ਸਪਰੇਅ ਕਰਵਾਈ ਗਈ ਕਿ ਕਰੋਨਾ ਵਾਰਿਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪਿੰਡ ਦੀਆਂ ਸਾਝੀਆ ਥਾਵਾ ਗਲੀਆਂ ਨਾਲੀਆਂ ਵਿੱਚ ਸਪਰੇਅ ਕਰਕੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਸੁਖਬਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਖਿਲਾਫ ਕੀਤੀ ਜਾ ਰਹੇ ਕੰਮਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਨੂੰ ਪ੍ਰਸ਼ਾਸਨ ਦੇ ਇਸ ਦਿਸਾ ਨਿਰਦੇਸਾ ਨਾਲ ਚੱਲਣਾ ਚਾਹੀਦਾ ਹੈ। ਕਿਸੇ ਨਾਲ ਇਸ ਮੇਲ ਮਿਲਾਪ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨਾਂ ਨਾਲ ਕਾਕਾ ਦੁਕਾਨਦਾਰ, ਪੰਚ ਜਗਰਾਜ ਸਿੰਘ,...

ਪਿੰਡ ਬੰਗਸੀਪੁਰਾ 'ਚ ਸੈਨਟੇਾਈਜ਼ ਦਿਵਾਈ ਦੀ ਸਪੇ੍ਰਅ ਕਰਵਾਈ ਗਈ

ਸਿਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੀ ਭਿਆਨਕ ਤੋ ਬਚਾਉਣ ਲਈ ਪਿੰਡ ਬੰਗਸੀਪੁਰਾ ਵਿਖੇ ਨੌਜਵਾਨਾਂ ਵੱਲੋ ਸਪ੍ਰੇਅ ਕਰਵਾਈ ਗਈ।ਇਸ ਸਮੇ ਪ੍ਰਧਾਨ ਸੁਖਜੀਤ ਸਿੰਘ ਛੀਨਾ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਲੋਕਾਂ ਨੂੰ ਕੋਰੋਨਾ ਵਾਇਰਸ ਤੋ ਬਚਣ ਲਈ ਪ੍ਰਹੇਜ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਔਕੇ ਸਮੇ ਵਿੱਚ ਸਰਕਾਰ ਦੀ ਅਤੇ ਗਰੀਬਾਂ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ।ਇਸ ਸਮੇ ਕੁਲਵੰਤ ਸਿੰਘ ਛੀਨਾ,ਸੁਖਵੀਰਾ,ਹਰਦੇਵ ਸਿੰਘ,ਤੇਜਪਾਲ ਸਿੰਘ,ਅਮਰੀਕ ਸਿੰਘ,ਸੰਦੀਪ ਸਿੰਘ,ਜਸਵੀਰ ਸਿੰਘ ਛੀਨਾ ਆਦਿ ਹਾਜ਼ਰ ਸਨ।

ਜਰੂਰਮੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਚੌਕੀ ਗਾਲਿਬ ਕਲਾਂ ਇੰਚਾਰਜ ਪਰਮਜੀਤ ਸਿੰਘ ਨੇ ਜਰੂਰਤਮੰਦ ਪਰਿਵਾਰਾਂ ਨੂੰ ਮੁਫਤ ਰਾਸ਼ਣ ਮੁਹੱਈਆ ਕਰਵਾਇਆ ਗਿਆ।ਇਸ ਚੋਕੀ ਇਚਾਰਜ ਪਰਮਜੀਤ ਸਿੰਘ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਆਪਣੇ ਘਰ ਵਿਚ ਹੀ ਰਿਹਾ ਜਾਵੇ ਜੇਕਰ ਕੋਈ ਵੀ ਘਰੋ ਬਾਹਰ ਨਿਕਲ ਸ਼ਖਤ ਕਾਰਵਾਈ ਕੀਤੀ ਜਵੇਗੀ।ਇਸ ਸਮੇ ਮੈਡਮ ਛਿੰਦਰਪਾਲ ਕੌਰ ਗਾਲਿਬ ਨੇ ਕਿਹਾ ਕਿ ਸਾਨੂੰ ਇਹੋ ਜਿਹੀ ਬਿਪਤਾ ਵਿੱਚ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।ਇਸ ਸਮੇ ਜਰਨੈਲ ਸਿੰਘ,ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਆਂਦਿ ਹਾਜ਼ਰ ਸਨ।

ਪਿੰਡ ਬੋਦਲਵਾਲਾ ਵਿਖੇ ਕੋਰੋਨਾ ਦੀ ਰੋਕਥਾਮ ਲਈ ਨੌਜਵਾਨਾਂ ਨੇ ਦਵਾਈ ਛਿੜਕੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਬੋਦਲਵਾਲਾ ਵਿਖੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਵਾਈ ਦਾ ਛਿੜਕਾ ਕੀਤਾ ਗਿਆ।ਇਸ ਮੌਕੇ ਪੰਮਾ ਬੋਦਲਵਾਲਾ ਅਤੇ ਸੰਦੀਪ ਕਮਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰਾਂ ਸਮੇ-ਸਮੇ ਸਿਰ ਦੇਸ਼ ਵਾਸੀਆਂ ਨੂੰ ਬਚਾਉਣ ਲਈ ਯੋਗ ਉਪਰਾਲੇ ਕਰ ਰਹੀ ਜਿਸ ਤਹਿਤ ਬੋਦਲਵਾਲਾ ਵਿਖੇ ਵੱਖ-ਵੱਖ ਗਲੀਆਂ 'ਚ ਕੋਰੋਨਾ ਦੀ ਰੋਕਥਾਮ ਲਈ ਦਵਾਈ ਦਾ ਛਿੜਕਾ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ।ਇਸ ਦੌਰਾਨ ਨੌਜਵਾਨਾਂ 'ਚ ਇੱਕ ਵੱਖਰਾ ਹੀ ਜੋਸ਼ ਦੇਖਣ ਨੂੰ ਮਿਿਲਆ ਅਤੇ ਉਨ੍ਹਾਂ ਪੂਰੀ ਤਨਦੇਹੀ ਦੇ ਨਾਲ ਰਲ ਮਿਲਕੇ ਪਿੰਡ ਦੇ ਕੋਨੇ ਕੋਨੇ ਨੂੰ ਟਰੈਕਟਰ ਵਾਲੇ ਸਪਰੇਅ ਪੰਪ ਨਾਲ ਸੈਨੀਟੇਜ ਕੀਤਾ।ਇਸ ਸਮੇ ਕੁਲਦੀਪ ਸਿੰਘ ਢਿੱਲੋ,ਰਾਜੂ,ਗੁਰਪ੍ਰੀਤ,ਰਿਕੀ,ਬਿੱਟੂ,ਬਿੰਦਰ,ਬਲਜੀਤ ਸਿੰਘ,ਸੋਨੀ,ਮੰਨਾ ਆਦਿ ਹਾਣਰ ਸਨ;

ਸਮੱੁਚੇ ਪਿੰਡ ਨੂੰ ਸੈਨੇਟਾਈਜ ਕਰਨ ਲਈ ਕੀਤਾ ਦਵਾਈ ਦਾ ਛਿੜਕਾਅ ।

ਕਾਉਂਕੇ ਕਲਾਂ, 28 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਤੇ ਸਰਕਾਰੀ ਹਦਾਇਤਾਂ ਨੂੰ ਮੱੁਖ ਰੱਖਦਿਆ ਪਿੰਡ ਕਾਉਂਕੇ ਕਲਾਂ ਦੇ ਸਰਪੰਚ ਜਗਜੀਤ ਸਿੰਘ ਕਾਉਂਕੇ ਵੱਲੋ ਨਗਰ ਨਿਵਾਸੀਆ ਤੇ ਸਮੱੁਚੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਨੂੰ ਸੈਨੇਟਾਈਜ ਕਰਨ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ।ਸਰਪੰਚ ਜਗਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਪਿੰਡ ਵਿੱਚ ਹਾਈਪੋਕਲੇਰਾਈਟ ਦੇ ਛਿੜਕਾਅ ਕਰਨ ਦੀ ਮੁਹਿੰਮ ਸੁਰੂ ਕੀਤੀ ਹੈ ਤਾਂ ਜੋ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਦਾ ਸਖਤੀ ਨਾਲ ਟਾਕਰਾ ਕੀਤਾ ਜਾ ਸਕੇ।ਉਨਾ ਕਿਹਾ ਕਿ ਅੱਜ ਪਿੰਡ ਨੂੰ ਸੈਨੇਟਾਈਜ ਕਰਨ ਵਜੋ ਦਵਾਈ ਦੇ ਛਿੜਕਾਅ ਲਈ ਪਿੰਡ ਦੇ ਪੰਚਾਂ ਤੇ ਹੋਰਨਾਂ ਸਖਸੀਅਤਾਂ ਦਾ ਸਹਿਯੋਗ ਲਿਆ ਗਿਆ ਹੈ।ਉਨਾ ਪਿੰਡ ਦੇ...

ਸ਼ੋ੍ਮਣੀ ਅਕਾਲੀ ਦਲ ਅਤੇ ਉਹਨਾਂ ਦੀਆਂ ਟੀਮਾਂ ਗਰੀਬ ਪਰਿਵਾਰਾਂ ਦੀ ਮੱਦਦ ਕਰਦੇ ਹੋਏ।

ਮੋਗਾ(ਉਂਕਾਰ ਦੌਲੇਵਾਲ,ਜੱਜ ਮਸੀਤਾਂ)ਸ.ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅੱਜ ਹਲਕਾ ਬਾਘਾਪੁਰਾਣਾ ਦੇ ਸ਼ਹਿਰ ਬਾਘਾਪੁਰਾਣਾ ਵਿਖੇ ਜੱਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਸੇਵਾਦਾਰ ਸ਼ੋ੍ਮਣੀ ਅਕਾਲੀ ਦਲ ਵਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਬਹੁਤ ਲੋੜ ਸੀ ਅਤੇ ਲੋੜ ਮੁਤਾਬਕ ਜਿੰਨਾਂ ਜਗਾਂ ਤੇ ਜਿਆਦਾ ਮੰਗ ਸੀ ਰਾਸ਼ਨ ਵੰਡਿਆਂ ਗਿਆ।ਅੱਜ 400 ਗਰੀਬ ਪਰਿਵਾਰਾਂ ਨੂੰ ਬਾਘਾਪੁਰਾਣਾ ਸ਼ਹਿਰ ਵਿੱਚ ਰਾਸ਼ਨ ਵੰਡਿਆ ਅਤੇ ਜਿੰਨਾਂ ਕੋਲ ਸ਼ਾਮ ਨੂੰ ਖਾਣ ਨੂੰ ਕੁੱਝ ਵੀ ਨਹੀਂ ਸੀ। ਸ਼ੋ੍ਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਸ਼ਹਿਰ ਵਿੱਚ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਉਗਾ। ਹੋਰ ਕਿਸੇ ਵੀ ਪਿੰਡ ਜਾ ਸ਼ਹਿਰ ਵਿੱਚ ਗਰੀਬ ਪਰਿਵਾਰ ਨੂੰ ਖਾਣੇ ਦੀ ਜਰੂਰਤ ਹੋਵੇ ਤਾਂ ਮੇਰੇ ਅਤੇ ਮੇਰੀ ਟੀਮ ਨਾਲ ਸੰਪਰਕ ਕਰੋ ਤਾਂ ਕਿ ਕਿਸੇ ਗਰੀਬ ਪਰਿਵਾਰ ਦੇ ਬੱਚੇ ਭੁੱਖੇ ਨਾ...

ਪਿੰਡ ਸ਼ੇਖਦੌਲਤ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਦੂਜੀ ਵਾਰ ਸ਼ਪਰੇਅ ਕਰਾਈ ਗਈ

ਜਗਰਾਉਂ( ਰਾਣਾ ਸ਼ੇਖਦੌਲਤ) ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਗਿਆ ਹੈ।ਵੱਡੇ ਵੱਡੇ ਮੁਲਕਾਂ ਤੋਂ ਵੀ ਇਸ ਦਾ ਇਲਾਜ ਨਹੀਂ ਲੱਭਿਆ ਗਿਆ। ਪਰ ਪਿੰਡ ਸ਼ੇਖਦੌਲਤ ਦੇ ਨੌਜਵਾਨਾਂ ਨੇ ਪੂਰੇ ਨਗਰ ਅਤੇ ਗ੍ਰਾਮ ਪੰਚਾਇਤ ਦੀ ਮੱਦਦ ਨਾਲ ਪੂਰੇ ਪਿੰਡ ਵਿੱਚ ਅੱਜ ਦੂਜੀ ਵਾਰ ਸੋਡੀਅਮ ਹਾਈਪੋ ਕਲੋਰਾਈਡ ਦੀ ਸ਼ਪਰੇਅ ਕਰਾਈ ਗਈ ਇਹ ਸ਼ਪਰੇਅ ਵਾਲੀ ਦਵਾਈ ਬੀ.ਡੀ.ਓ ਵੱਲੋਂ ਪਿੰਡ ਨੂੰ ਫਰੀ ਦਿੱਤੀ ਗਈ ।ਅਤੇ ਪੂਰੇ ਨਗਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਘਰ ਘਰ ਜਾ ਕੇ ਸੰਦੇਸ਼ ਦਿੱਤਾ ਕਿ ਇਸ ਮਹਾਮਾਰੀ ਨਾਲ ਸਾਰਿਆਂ ਨੇ ਇੱਕ ਜੁਟ ਹੋ ਕੇ ਲੜਨਾ ਇਹ ਸ਼ਪਰੇਅ ਪੂਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਵਿੱਚ ਕੀਤੀ ਗਈ ਅਤੇ ਪੂਰੀ ਪੰਚਾਇਤ ਨੇ ਇਹ ਵਿਸਵਾਸ਼ ਦਵਾਇਆ ਕਿ ਜੋ ਵੀ ਸਾਡੇ ਪਿੰਡ ਵਿਦੇਸ਼ ਤੋਂ ਆਵੇਗਾ ਅਸੀਂ ਉਸ ਦੇ ਆਪ ਟੈਸਟ ਕਰਵਾ ਕੇ ਰਿਪੋਰਟ ਉੱਪਰ ਭੇਜਾਂਗੇ ਇਹ...