ਸੰਪਾਦਕੀ

ਸ਼ਾਬਾਸ਼!✍️ਸੁਖਦੇਵ ਸਲੇਮਪੁਰੀ

ਸ਼ਾਬਾਸ਼! ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਸਾਹ ਲੈਣਾ ਹੋਇਆ ਔਖਾ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਿਹਤ ਬੁਲੇਟਿਨ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਨਾਲ ਸਬੰਧਿਤ ਹੁਣ ਤਕ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ✍️ਸੁਖਦੇਵ ਸਲੇਮਪੁਰੀ

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

ਸਰਾਪ ਬਨਾਮ ਵਰਦਾਨ ! ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ...

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!✍️ ਸਲੇਮਪੁਰੀ ਦੀ ਚੂੰਢੀ -

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ! ਕੁਦਰਤ ਦੇ ਨਿਯਮਾਂ ਮੁਤਾਬਿਕ 21 ਦਿਨਾਂ ਬਾਅਦ ਆਂਡੇ 'ਚੋਂ ਸੁਰੱਖਿਅਤ ਬੱਚੇ ਬਾਹਰ ਆਉਣ ਦੀ ਸੰਭਾਵਨਾ ਹੁੰਦੀ ਹੈ। ਜਦੋਂ ਅਸੀਂ ਬੱਚੇ ਕਢਵਾਉਣ ਲਈ ਕੁੜਕ ਮੁਰਗੀ ਥੱਲੇ ਆਂਡੇ ਰੱਖਦੇ (ਸੇਣਾ) ਹਾਂ ਤਾਂ 21ਦਿਨਾਂ ਬਾਅਦ ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਕੁੜਕ ਮੁਰਗੀ 21 ਦਿਨਾਂ ਤੱਕ ਖੁੱਡੇ ਵਿਚੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣ ਲਈ ਹਰ ਵੇਲੇ ਉਪਰ ਬੈਠੀ ਰਹਿੰਦੀ ਹੈ ਅਤੇ ਇਥੋਂ ਤਕ ਕਿ ਕਿਸੇ ਹੋਰ ਮੁਰਗੀ/ਮਰਗੇ ਨੂੰ ਹੀ ਨਹੀਂ ਬਲਕਿ ਕਿਸੇ ਮਨੁੱਖ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ। ਜੇ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਠੁੰਗਾਂ ਮਾਰਦੀ ਹੈ ਤਾਂ ਜੋ ਕੋਈ ਵੀ ਆਂਡਿਆਂ ਨੂੰ ਛੂਹ ਨਾ ਸਕੇ। ਜਨੌਰ ਹੋਣ ਦੇ ਬਾਵਜੂਦ ਮੁਰਗੀ ਦੇ ਦਿਮਾਗ ਵਿਚ ਇਕ ਗੱਲ ਬਹਿ...

ਜਾਨ ਹੈ ਤਾਂ ਜਹਾਨ ਹੈ!✍️ਸਲੇਮਪੁਰੀ ਦੀ ਚੂੰਢੀ -

ਜਾਨ ਹੈ ਤਾਂ ਜਹਾਨ ਹੈ! ' ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ਵਿਚ ਸੁਆਦ ਦਿੰਦੇ ਹਨ ' ਇਹ ਕਹਾਵਤ ਭਾਵੇਂ 10-12 ਸ਼ਬਦਾਂ ਦੀ ਹੈ ਪਰ ਸਮਾਜ ਲਈ ਬਹੁਤ ਵੱਡੀ ਇੱਕ ਰਾਹ ਦਿਸੇਰੀ ਅਤੇ ਚਾਨਣ ਮੁਨਾਰੇ ਵਾਲੀ ਕਹਾਵਤ ਹੈ, ਜਿਸ ਨੂੰ ਜਿਹੜੇ ਮਨੁੱਖ ਆਪਣੀ ਜਿੰਦਗੀ ਵਿੱਚ ਢਾਲ ਕੇ ਚੱਲਦੇ ਹਨ, ਜਲਦੀ ਕਰਕੇ ਮਾਰ ਨਹੀਂ ਖਾਂਦੇ ।ਅੱਜ ਇਸ ਕਹਾਵਤ ਦੀ ਹਰੇਕ ਮਨੁੱਖ ਲਈ ਬਹੁਤ ਮਹੱਤਤਾ ਹੈ। ਪੰਜਾਬ ਸਰਕਾਰ ਵਲੋਂ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਦੇਸ਼ ਭਰ ਵਿਚ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਲਾਕ-ਡਾਊਨ ਤੋਂ ਬਾਅਦ ਕਰਫਿਊ ਲਗਾ ਦਿੱਤਾ ਹੈ, ਜੋ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਈ ਸਾਨੂੰ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਨੂੰ ਇਟਲੀ ਵਾਂਗੂੰ ਇਸ ਰੋਗ ਨਾਲ ਪੈਦਾ ਹੋਣ ਵਾਲੀ...

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ ✍️ਗੋਬਿੰਦਰ ਸਿੰਘ ਢੀਂਡਸਾ

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ। ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ ਹੋ ਗਏ ਹਨ ਅਤੇ 13069 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਚੀਨ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ 4,825 ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ 332 ਮਾਮਲੇ ਸਾਹਮਏ ਆਏ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ ਜਦਕਿ 24...

ਹਸਪਤਾਲ ਬਨਾਮ ਰੱਬ ਦਾ ਘਰ!✍️ਸਲੇਮਪੁਰੀ ਦੀ ਚੂੰਢੀ

ਹਸਪਤਾਲ ਬਨਾਮ ਰੱਬ ਦਾ ਘਰ! ਸੰਸਾਰ ਵਿੱਚ ਫੈਲੇ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੇ ਜਿਥੇ ਸਮੁੱਚੇ ਸੰਸਾਰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਆਪਣੇ ਦਿਮਾਗ ਉਪਰ ਪਏ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਪਰਦੇ ਨੂੰ ਉਤਾਰ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਲਈ ਜਾਗਰੂਕ ਕੀਤਾ ਹੈ, ਉਥੇ ਮਨੁੱਖ ਦੁਆਰਾ ਬਣਾਏ ਰੱਬ ਦੇ ਘਰਾਂ ਪ੍ਰਤੀ ਅੰਨ੍ਹੀ ਸ਼ਰਧਾ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਅਸੀਂ ' ਧਰਮ ਨੂੰ ਖਤਰਾ' ਦੀ ਆੜ ਹੇਠ ਸੜਕਾਂ, ਪੁੱਲਾਂ ਦੇ ਉਤੇ /ਥੱਲੇ, ਸਰਕਾਰੀ ਪਾਰਕਾਂ, ਸਰਕਾਰੀ ਜਮੀਨਾਂ ਅਤੇ ਝਗੜੇ ਵਾਲੀਆਂ ਥਾਵਾਂ 'ਤੇ ਰਾਤੋ-ਰਾਤ ਰੱਬ ਦਾ ਘਰ ਉਸਾਰ ਕੇ ਬੈਠ ਜਾਂਦੇ ਹਨ। ਰੱਬ ਦਾ ਘਰ ਉਸਾਰਨ 'ਤੇ ਰੋਕਣ ਲਈ ਆਮ ਅਤੇ ਪੁਲਿਸ ਪ੍ਰਸ਼ਾਸ਼ਨ ਚੁੱਪੀ ਧਾਰ ਲੈਂਦਾ ਹੈ। ਥਾਂ ਥਾਂ 'ਤੇ ਰੱਬ ਦਾ ਘਰ ਉਸਾਰਨ ਪਿਛੇ ਦੇਸ਼ ਦੇ ਨੇਤਾਵਾਂ ਅਤੇ ਸ਼ੈਤਾਨ ਲੋਕਾਂ ਦਾ ਹੱਥ...

ਤੀਜਾ ਸੰਸਾਰ ਯੁੱਧ! ✍️ਸਲੇਮਪੁਰੀ ਦੀ ਚੂੰਢੀ

ਤੀਜਾ ਸੰਸਾਰ ਯੁੱਧ! ਸੰਸਾਰ ਉਪਰ ਕਬਜ਼ਾ ਕਰਨ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚਾਲੇ ਹੁਣ ਤੱਕ ਦੋ ਮਹਾਯੁੱਧ ਸੈਨਿਕਾਂ ਦੁਆਰਾ ਲੜੇ ਜਾ ਚੁੱਕੇ ਹਨ। ਇੰਨਾਂ ਮਹਾਯੁੱਧਾਂ ਦੌਰਾਨ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਪਰ ਇਸ ਵੇਲੇ ਸੰਸਾਰ ਵਿੱਚ 'ਕੋਰੋਨਾ ਵਾਇਰਸ' ਨਾਲ ਸਬੰਧਿਤ ਜਿਹੜਾ ਤੀਜਾ ਮਹਾਯੁੱਧ ਛਿੜਿਆ ਹੈ, ਇਹ ਪਹਿਲੇ ਦੋਵੇਂ ਮਹਾਯੁੱਧਾਂ ਦੇ ਮੁਕਾਬਲੇ ਕਈ ਗੁਣਾਂ ਬਹੁਤ ਵੱਡਾ ਹਾਨੀਕਾਰਕ ਜਾਨ ਲੇਵਾ ਯੁੱਧ ਹੈ, ਜਿਹੜਾ ਸੈਨਿਕ ਨਹੀਂ ਬਲਕਿ ਨਰਸਾਂ ਅਤੇ ਡਾਕਟਰਾਂ ਦੁਆਰਾ ਬਿਨਾਂ ਹਥਿਆਰਾਂ ਤੋਂ ਆਪਣੇ ਆਪ ਨੂੰ ਜੋਖਮ ਵਿਚ ਵਿੱਚ ਪਾ ਕੇ ਹੌਸਲਾ ਨਾਲ ਲੜਿਆ ਜਾ ਰਿਹਾ ਹੈ। ਇਸ ਵੇਲੇ ਡਾਕਟਰ ਅਤੇ ਨਰਸਾਂ ਆਪਣੇ ਆਪ ਅਤੇ ਪਰਿਵਾਰਕ ਮੈਂਬਰਾਂ ਦੀ ਪ੍ਰਵਾਹ ਕੀਤੇ ਬਿਨਾਂ ਹਸਪਤਾਲਾਂ ਵਿਚ ਇਸ ਤਰ੍ਹਾਂ ਡੱਟਕੇ ਖੜੋਤੇ ਹਨ, ਜਿਵੇਂ ਕੋਈ...

ਕੋਰੋਨਾ ਵਾਇਰਸ ਬਨਾਮ ਹਵਨ!

ਸਾਡੇ ਦੇਸ਼ ਵਿਚ ਜਦੋਂ ਵੀ ਕੋਈ ਬਿਮਾਰੀ ਫੈਲਦੀ ਹੈ ਜਾਂ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਅਸੀਂ ਬਿਮਾਰੀਆਂ ਅਤੇ ਮਾੜੀਆਂ ਘਟਨਾਵਾਂ ਤੋਂ ਬਚਾਅ ਕਰਨ ਲਈ ਉਸਦੇ ਕਾਰਨਾਂ ਨੂੰ ਲੱਭਣ ਦੀ ਬਜਾਏ ਕਾਲਪਨਿਕ ਦੇਵੀ ਦੇਵਤਿਆਂ ਦੀ ਕਿਸੇ ਗੱਲ ਤੋਂ ਹੋਈ ਨਿਰਾਜਗੀ ਮੰਨਦੇ ਅੰਧ-ਵਿਸ਼ਵਾਸ਼ਾਂ ਦੀ ਘੁੰਮਣ-ਘੇਰੀ ਵਿਚ ਫਸ ਜਾਂਦੇ ਹਾਂ। ਇਸ ਵੇਲੇ ਸਮੁੱਚਾ ਸੰਸਾਰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕਿਆ ਹੈ, ਜਿਸ ਕਰਕੇ ਚਾਰ ਚੁਫੇਰੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਿਮਾਰੀ ਤੋਂ ਬਚਾਓ ਲਈ ਸੰਸਾਰ ਸਿਹਤ ਸੰਗਠਨ ਵਲੋਂ ਹਰ ਰੋਜ ਅਗਵਾਈ ਲੀਹਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਭਾਰਤ ਸਰਕਾਰ ਸਮੇਤ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਵਲੋਂ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਦਾ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ...

14 ਮਾਰਚ - ਸਿੱਖ ਵਾਤਾਵਰਣ ਦਿਵਸ ✍️ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ

14 ਮਾਰਚ ਨੂੰ - ਸਿੱਖ ਕੌਮ 10ਵਾ ਸਾਲਾਨਾ ਸਿੱਖ ਵਾਤਾਵਰਣ ਦਿਵਸ ਵਿਸ਼ਵ ਪੱਧਰ 'ਤੇ ਮਨਾ ਰਹੀ ਹੈ। ਸਿੱਖ ਕੈਲੰਡਰ ਵਿਚ, ਚੇਤ ੧ - ਇਹ ਦਿਨ ਸਾਲ ਦਾ ਪਹਿਲਾ ਦਿਨ ਵੀ ਹੈ ਅਤੇ 7 ਵੇਂ ਗੁਰੂ, ਗੁਰੂ ਹਰਿਰਾਇ ਜੀ ਦੇ ਗੁਰਗੱਦੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਜਿਹਨਾਂ ਨੇ ਕੁਦਰਤ ਅਤੇ ਜੀਵ ਜੰਤੂਆਂ ਪ੍ਰਤੀ ਡੂੰਘੀ ਸੰਵੇਦਨਸ਼ੀਲਤਾ ਅਤੇ ਪਿਆਰ ਸਿਖਾਉਣ ਵਾਲੇ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਕੁਝ ਲਾਭਕਾਰੀ ਕੁਦਰਤ ਪ੍ਰਤੀ ਤਰੀਕੇ ਹਨ - ਇਹ 7 ਤਰੀਕੇ ਹਨ ..... 1. ਕੁਦਰਤ ਸੰਬੰਧੀ ਗੁਰਬਾਣੀ ਕੀਰਤਨ ਦਰਬਾਰ/ ਕਥਾ ਆਯੋਜਿਤ ਕਰੋ 2. ਰੁੱਖ / ਪਵਿੱਤਰ ਜੰਗਲ ਲਗਾਓ 3. ਜੈਵਿਕ ਲੰਗਰ ਦਾ ਪ੍ਰਬੰਧ ਕਰੋ 4. ਪਲਾਸਟਿਕ ਦੀ ਵਰਤੋਂ ਘਟਾਓ 5. ਐਲਈਡੀ ਲਾਈਟਾਂ ਅਤੇ ਸੋਲਰ ਊਰਜਾ ਦੀ ਵਰਤੋਂ ਸ਼ੁਰੂ ਕਰੋ 6. ਕੁਦਰਤ ਚ ਸੈਰ / ਸਾਈਕਲ ਰੈਲੀ...

14 ਮਾਰਚ 1 ਚੇਤ ਸਿੱਖ ਵਾਤਾਵਰਨ ਅਤੇ ਸਾਲ ਦਾ ਪਹਿਲਾ ਦਿਨ ✍️ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ

ਕੁਦਰਤ ਪ੍ਰੇਮੀ “ਵੈਦਾਂ ਦੇ ਵੈਦ” ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖ ਧਰਮ ਦੇ ਗੁਰੂਆਂ ਵਲੋਂ ਮਨੱੁਖੀ ਆਤਮਾ ਦੇ ਭਲੇ ਲਈ ਜੋ ਵਿਚਾਰਧਾਰਾ ਦਿੱਤੀ ਗਈ ਹੈ ਉਹ ਸਰਲਤਾ, ਸਹਿਜਤਾ ਅਤੇ ਸਮਾਜਿਕਤਾ ਦੇ ਕਾਫੀ ਨੇੜੇ ਹੈ । ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਗਈ ਵਿਚਾਰਧਾਰਾ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਜਿੱਥੇ ਸਮਾਜਿਕ ਜਿੰੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾ ਸਕਦਾ ਹੈ ਉੱਥੇ ਪਰਮਪਿਤਾ ਦੀ ਨੇੜਤਾ ਦਾ ਨਿੱਘ ਵੀ ਮਾਣ ਸਕਦਾ ਹੈ। ਗੁਰੂ ਸਾਹਿਬ ਵਲੋ ਬਖਸ਼ੀ ਵਿਚਾਰਧਾਰਾ ਬਿਲਕੁਲ ਉੱਚੀ ਤੇ ਸੁੱਚੀ ਹੈ ਤੇ ਧਰਮ ਵਿਚਲੇ ਕਰਮ ਕਾਂਡੀ ਵਿਵਹਾਰ ਨੂੰ ਰੱਦ ਕਰਕੇ ਨਿਰੋਲ ਪ੍ਰੁੇਮ ਪੂਰਵਕ ਵਿਧਾਨ ਦਾ ਪੱਖ ਪੂਰਦੀ ਅਤੇ ਪਹਿਰੇਦਾਰੀ ਕਰਦੀ ਹੈ। ਇਸ ਪਹਿਰੇਦਾਰੀ ਲਈ ਸਤਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧੰਨਤਾ ਯੋਗ...

ਗੰਗਾ ਤੋਂ ਪਹਿਲਾਂ ਬੈਂਕਾਂ ਦੀ ਸਫਾਈ ਸੰਭਵ! ✍️ ਸਲੇਮਪੁਰੀ ਦੀ ਚੂੰਢੀ

ਇਸ ਵੇਲੇ ਭਾਰਤ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ ਦੇਸ਼ ਵਿਚ ਵਿਲੱਖਣ ਮਹਾਨਤਾ ਪ੍ਰਾਪਤ ਨਦੀ ਗੰਗਾ ਦੀ ਸਫਾਈ ਹੋ ਜਾਵੇ ਤਾਂ ਜੋ ਇਸ ਨਦੀ ਦੀ ਪਵਿੱਤਰਤਾ ਬਹਾਲ ਰੱਖੀ ਜਾ ਸਕੇ। ਇਸ ਸਾਲ ਦੇ ਪਹਿਲੇ ਮਹੀਨੇ ਹੋਈਆਂ ਦਿੱਲੀ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸ ਨਦੀ ਦੀ ਸਫਾਈ ਨੂੰ ਲੈ ਕੇ ਇੱਕ ਦੂਜੇ ਉਪਰ ਸ਼ਬਦੀ ਹਮਲੇ ਵੀ ਕੀਤੇ ਗਏ। ਦੇਸ਼ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਗੰਗਾ ਦੀ ਸਫਾਈ ਨੂੰ ਲੈ ਕੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਫਾਈ ਕਦੋਂ ਹੋਵੇਗੀ ਦੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ ਦੇਸ਼ ਦੀਆਂ ਬੈਂਕਾਂ ਵਿਚ ਸਫਾਈ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਤੇਜ ਗਤੀ ਨਾਲ ਨਿਰੰਤਰ ਜਾਰੀ ਹੈ। ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਪਵਿੱਤਰ ਗੰਗਾ ਦੀ ਸਫਾਈ ਹੋਵੇ ਜਾਂ ਨਾ ਹੋਵੇ, ਪਰ ਉਸ ਨਾਲੋਂ ਪਹਿਲਾਂ ਦੇਸ਼...

ਤਾਜਾ ਮੌਸਮ ✍️ ਸਲੇਮਪੁਰੀ ਦੀ ਚੂੰਢੀ 

ਤਾਜਾ ਮੌਸਮ - ਵਰਖਾ! ਮੌਸਮ ਵਿਭਾਗ ਤੋਂ ਕੱਲ੍ਹ ਸ਼ਾਮ ਨੂੰ ਮਿਲੀ ਜਾਣਕਾਰੀ ਅਨੁਸਾਰ 5 ਤੋਂ 7 ਮਾਰਚ ਦੌਰਾਨ ਖਿੱਤੇ ਪੰਜਾਬ ਚ ਭਾਰੀ ਬਾਰਿਸ਼ ਪਵੇਗੀ। ਪਹਿਲਾਂ ਦੱਸੇ ਮੁਤਾਬਿਕ ਮਾਰਚ ਦਾ ਪਹਿਲਾ ਤੇ ਤਕੜਾ ਪੱਛਮੀ ਸਿਸਟਮ ਕੱਲ੍ਹ ਸਵੇਰ ਪਾਕਿ ਚ ਦਸਤਕ ਦੇ ਦੇਵੇਗਾ ਤੇ ਪੰਜਾਬ ਚ ਟੁੱਟਵੀਂ ਬੱਦਲਵਾਹੀ ਨਾਲ 2-3 ਥਾਈਂ ਕਿਣਮਿਣ ਜਾਂ ਹਲਕੀ ਹਲਚਲ ਵੇਖੀ ਜਾਵੇਗੀ । ਪੰਜਾਬ ਚ ਇਸਦਾ ਮੁੱਖ ਅਸਰ ਪਰਸੋਂ ਸ਼ੁਰੂ ਹੋ ਜਾਵੇਗਾ 5-6 ਮਾਰਚ ਖਿੱਤੇ ਪੰਜਾਬ ਚ ਲਗਾਤਾਰ ਵੱਖੋ-ਵੱਖ ਖੇਤਰਾਂ ਚ ਵਗਦੀਆਂ ਠੰਡੀਆਂ ਤੇਜ਼ ਪੂਰਬੀ ਹਵਾਵਾਂ ਨਾਲ ਰੁਕ-ਰੁਕ ਗਰਜ-ਚਮਕ ਨਾਲ ਬਾਰਿਸ਼ ਦੇ ਤੇਜ਼ ਛਰਾਟਿਆਂ ਦੀ ਉਮੀਦ ਹੈ ।7 ਮਾਰਚ ਤੱਕ ਪੰਜਾਬ ਚ ਟੁੱਟਵੀਂ ਕਾਰਵਾਈ ਬਣੀ ਰਹੇਗੀ। ਸਪੈਲ ਦੌਰਾਨ ਪੰਜਾਬ ਦੇ ਜਿਆਦਾਤਰ ਖੇਤਰਾਂ ਚ ਦਿਨ ਦਾ ਪਾਰਾ 15-20°c ਰਹਿਣ ਤੇ ਦਿਨ ਵੇਲੇ ਮੁੜ ਚੰਗੀ ਠੰਡ...

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ ✍️ਸਲੇਮਪੁਰੀ ਦੀ ਚੂੰਢੀ 

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ ਦੋਸਤੋ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ ਲਈ ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ ਨਾਲ ਅਗਾਊਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ ਤੋਂ ਬਚਾਓ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਇਸ ਦੇ ਨਾਲ ਨਾਲ ਸਾਡੇ ਦੇਸ਼ ਵਿਚ ਦੋ ਵਰਗ ਜਿਸ ਵਿਚ ਪਾਖੰਡੀ ਸਾਧ ਅਤੇ ਵਪਾਰੀ ਸ਼ਾਮਲ ਹਨ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਰਹੇ ਹਨ। ਲਾਲਚਵੱਸ ਵਪਾਰੀਆਂ ਨੇ ' ਦਵਾਈਆਂ ਖਤਮ' ਦੇ ਨਾਉਂ ਹੇਠ ਕੀਮਤਾਂ ਵਿਚ ਕਈ ਸੈਂਕੜੇ, ਹਜਾਰ...

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲੱਗਾਤਾਰ ਵੱਧ ਰਹੀ ਹੈ ✍️ਖਹਿਰਾ

ਬ੍ਰਿਟੇਨ ਵਿਚ ਪੜ੍ਹਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮੌਜੂਦਾ ਸੈਸ਼ਨ ਵਿਚ 1 ਲੱਖ ਦੇ ਪਾਰ ਹੋ ਗਈ ਹੈ। ਪਿਛਲੇ ਸਾਲ ਦੇ ਸੈਸ਼ਨ ਦੀ ਤੁਲਨਾ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਰੀਬ 107 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਮੰਦੀ ਦੇ ਬਾਵਜੂਦ ਪੜ੍ਹਨ ਲਈ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਵਿਚ ਇੰਟਰਨੈਸ਼ਨਲ ਡਾਇਰੈਕਟਰ (ਏਸ਼ੀਆ ਪੈਸੀਫਿਕ) ਪ੍ਰੋਫੈਸਰ ਰੇ ਪ੍ਰੀਸਟ ਦੇ ਮੁਤਾਬਕ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਆਸ ਹੈ। ਬ੍ਰਿਟੇਨ ਦੇ 120 ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਨਾਂ ਵਿਚੋਂ 30 ਹਜ਼ਾਰ ਯੂ.ਡਬਲਊ.ਈ. ਬ੍ਰਿਸਟਲ ਵਿਚ ਹਨ। ਇਸ ਨੂੰ ਦੇਖਦੇ ਹੋਏ ਯੂਨੀਵਰਸਿਟੀ ਆਫ ਵੈਸਟ...

28 ਫਰਵਰੀ - ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ੇਸ਼✍️ਗੋਬਿੰਦਰ ਸਿੰਘ ਢੀਂਡਸਾ

28 ਫਰਵਰੀ - ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ੇਸ਼ ਲੋਕਾਂ ਨੂੰ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਪਹਿਲੀ ਵਾਰ 28 ਫਰਵਰੀ 1987 ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਸਾਲ 2020 ਦਾ ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ ‘ਵਿਗਿਆਨ ਵਿੱਚ ਔਰਤਾਂ’ ਹੈ। ਪ੍ਰੋ. ਚੰਦਰਸੇਖਰ ਵੇਂਕਟਰਮਨ ਰਮਨ ਨੇ 20 ਫਰਵਰੀ 1928 ਨੂੰ ਉੱਚਕੋਟੀ ਵਿਗਿਆਨਿਕ ਖੋਜ ਕੀਤੀ ਜੋ ਕਿ ‘ਰਮਨ ਪ੍ਰਭਾਵ’ ਦੇ ਨਾਂ ਨਾਲ ਪ੍ਰਸਿੱਧ ਹੈ। ਉਹਨਾਂ ਨੂੰ ਇਸ ਖੋਜ ਕਰਕੇ ਹੀ ਭੌਤਿਕੀ ਦੇ ਖੇਤਰ ਵਿੱਚ ਸਾਲ 1930 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਜੋ ਕਿ ਭੌਤਿਕੀ ਦੇ ਖੇਤਰ ਵਿੱਚ ਅਜਿਹਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਵਿਅਕਤੀ...

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ ?✍️ਰਮਨਦੀਪ ਕੌਰ

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ...

ਇੰਡਿਆ ਦੁਨੀਆ ਦੀ 5ਵੀ ਅਰਥ ਵਿਵਸਥਾ ...! ✍️ ਅਮਨਜੀਤ ਸਿੰਘ ਖਹਿਰਾ

ਇੰਡਿਆ ਦੁਨੀਆ ਦੀ 5ਵੀ ਅਰਥ ਵਿਵਸਥਾ ...! ਵਰਲਡ ਪੈਪਿਊਲਸ ਰਿਵਿਉ ਦੀ ਰਿਪੋਰਟ ਪੜ੍ਹ ਕੇ ਪਤਾ ਲਗਾ ਕੇ ਇੰਡੀਆ ਦੁਨੀਆ ਦੀ 5ਵੀ ਅਰਥ ਵਿਵਸਥਾ ਬਣ ਗਿਆ ਹੈ।ਮੇਰਾ ਸਵਾਲ ਹੈ ਕੇ ਅਸੀਂ ਮਸੂਸ ਕਿਉਂ ਨਹੀਂ ਕਰਦੇ ਕੇ ਇੰਡੀਆ ਨੇ ਯੂਰਪ ਦੇ ਇਕ ਮੁਲਕ ਨੂੰ ਛੱਡ ਕੇ ਸਭ ਨੂੰ ਪਿੱਛੇ ਛੱਡ ਦਿਤਾ ਹੈ। ਹੁਣ ਇੰਡੀਆ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਹੋਣ ਲੱਗੀ ਹੈ। ਇੰਡੀਆ ਅਰਥ ਵਿਵਸਥਾ ਦੇ ਮਾਮਲੇ 'ਚ ਏਨਾ ਵੱਡਾ ਹੋ ਗਿਆ ਹੈ ਕਿ ਹੁਣ ਇਸ ਨੇ ਯੂਰਪ ਦੇ ਸਭ ਤੋਂ ਤਾਕਤਵਰ ਸਮਝੇ ਜਾਣ ਵਾਲੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਇੰਡੀਆ ਹੁਣ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਵਰਲਡ ਪਾਪੂਲੇਸ਼ਨ ਰਿਵਿਊ ਦੀ ਤਾਜ਼ਾ ਰਿਪੋਰਟ ਅਨੁਸਾਰ ਇੰਡੀਆ ਦੁਨੀਆ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ 'ਚ...

ਪੰਜਾਬ ਦੀ ਮਿੱਟੀ ਨਾਲ ਜੁੜੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਇੱਕ ਸ਼ਰਧਾਂਜਲੀ.!!✍️ਅਮਰਜੀਤ ਸਿੰਘ ਗਰੇਵਾਲ

ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਦਾ ਪਿਤਾ ਹੈ।ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ।ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਸਨ।ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ...

ਖਹਿਰਾ ✍️ ਦਿੱਲੀ ਦੇ ਚੋਣ ਦੰਗਲ ਦਾ ਪਰਛਾਵਾਂ ਵੀ ਪੰਜਾਬ 'ਚ ਗਠਜੋੜ 'ਤੇ ਪੈਂਦਾ ਦਿਖਾਈ ਦੇ ਰਿਹਾ

ਅਕਾਲੀ-ਭਾਜਪਾ ਗਠਜੋੜ ਨੂੰ ਹੁਣ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਤੌਰ 'ਤੇ ਪੰਜਾਬ 'ਚ ਬੁਰੀ ਤਰ੍ਹਾਂ ਖੜਕਾ ਦਿੱਤਾ ਹੈ। ਪੰਜਾਬ ਦੇ ਚੋਟੀ ਦੇ ਸ਼ਹਿਰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਆਦਿ ਦੀਆਂ ਸਿਆਸੀ ਸਰਗਰਮੀਆਂ ਨੂੰ ਲੱਗਦਾ ਹੈ ਜਿਵੇਂ ਗ੍ਰਹਿਣ ਲਗ ਗਿਆ ਹੋਵੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਤੇਜ਼ੀ ਨਾਲ ਉੱਠ ਕੇ ਸੱਤਾ ਵੱਲ ਹਮੇਸ਼ਾ ਵਧਦਾ ਦਿਖਾਈ ਦਿੰਦਾ ਹੁੰਦਾ ਸੀ ਪਰ 10 ਸਾਲ ਰਾਜ ਕਰਨ ਤੋਂ ਬਾਅਦ ਅਜੇ ਤੱਕ ਪੰਜਾਬੀਆਂ ਦੇ ਪੰਥਕ ਹਲਕਿਆਂ ਦਾ ਗੁੱਸਾ ਠੰਡਾ ਨਹੀਂ ਹੋਇਆ, ਜਦੋਂ ਕਿ ਸ਼ਹਿਰਾਂ 'ਚ ਬੈਠੀ ਭਾਜਪਾ ਵੀ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਨੂੰ ਜਗ-ਜ਼ਾਹਰ ਕਰਨ ਵਿਚ ਸਫਲ ਨਹੀਂ ਹੋ ਸਕੀ। ਬਾਕੀ ਦਿੱਲੀ ਦੇ ਚੋਣ ਦੰਗਲ 'ਚ ਜੋ ਹੋਇਆ, ਉਸ ਦਾ ਪਰਛਾਵਾਂ ਵੀ ਪੰਜਾਬ 'ਚ ਇਸ ਗਠਜੋੜ 'ਤੇ ਪੈਂਦਾ ਦਿਖਾਈ ਦੇ ਰਿਹਾ...

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ✍️ ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ। ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ...