ਸੰਪਾਦਕੀ

ਸ.ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ ✍️  ਸ.ਸੁਖਚੈਨ ਸਿੰਘ ਕੁਰੜ 

24 ਮਈ 'ਤੇ ਵਿਸ਼ੇਸ਼ 

ਹੱਥਾਂ ਨੂੰ ਕਿਰਤ 'ਤੇ ਪੈਰਾਂ ਨੂੰ ਉਦਾਸੀਆਂ ਦਾ ਅਸ਼ੀਰਵਾਦ ਲੈਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਤਾਂ ਮੁਤਾਬਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫ਼ਰ ਅਣਖਾਂ ਦੇ ਸਾਫੇ ਬੰਨ੍ਹ ਕੇ ਚੜ੍ਹਦੀ ਕਲਾ ਨਾਲ਼ ਹੀ ਤੈਅ ਕੀਤਾ ਹੈ। ਅੱਜ ਅਸੀਂ ਇੱਥੇ ਇੱਕ ਅਜਿਹੇ ਹੀ ਘੁੱਮਕੜ ਬਿਰਤੀ ਦੇ ਮਾਲਕ 'ਤੂਫ਼ਾਨਾਂ ਦੇ ਸ਼ਾਹ ਅਸਵਾਰ' ਦੀ ਗੱਲ ਬੜੇ ਮਾਣ ਨਾਲ਼ ਸਾਂਝੀ ਕਰਾਂਗੇ। ਜਿਸ ਨੂੰ ਉਹਦੇ ਜਮਾਤੀ ਕਦੇ 'ਉੱਡਣਾ ਸੱਪ' ਵੀ ਕਿਹਾ ਕਰਦੇ ਸਨ। ਇਹੋ 'ਉੱਡਣਾ ਸੱਪ' ਭਾਰਤ ਵਿੱਚ ਸਭ ਤੋਂ ਨਿੱਕੀ ਉਮਰੇ ਜਹਾਜ ਚਲਾਉਣ ਦਾ ਮਾਣ ਖੱਟਕੇ ਅੱਗੇ ਜਾਕੇ 'ਬਾਲ ਜਰਨੈਲ' ਹੋਣ ਦਾ ਰੁਤਬਾ ਪਾਉਂਦਾ ਹੈ।

ਇਸ ਬਾਲ ਜਰਨੈਲ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਪਿੰਡ ਸਰਾਭਾ ਦਾ ਨਾਂ ਪੜ੍ਹਦਿਆਂ ਸਰਦਾਰ ਕਰਤਾਰ ਸਿੰਘ ਦਾ ਨਾਂ ਤੁਹਾਡੇ ਦਿਮਾਗ਼ ਵਿੱਚ ਆਪਣੇ ਆਪ ਜ਼ਰੂਰ ਆ ਗਿਆ ਹੋਵੇਗਾ। ਅੱਜ ਅਸੀਂ ਉਹੀ ਸ.ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਨਿੱਕੀ ਉਮਰੇ ਇੱਕ ਮਹਾਂਨਾਇਕ ਹੋ ਨਿੱਬੜਿਆ। 'ਸਰਾਭੇ' ਦਾ ਪਰਿਵਾਰ ਆਪਣੇ ਜ਼ਮਾਨੇ ਵਿੱਚ ਪੜ੍ਹਿਆ-ਲਿਖਿਆ ਅਤੇ ਖਾਂਦਾ-ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ.ਬਿਸ਼ਨ ਸਿੰਘ, ਡਾ.ਵੀਰ ਸਿੰਘ ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿੱਚ ਜੰਗਲਾਤ ਮਹਿਕਮੇ ਵਿਚ ਸੀ ਤੇ ਇੱਕ ਚਾਚਾ ਯੂ.ਪੀ. ਵਿਚ ਸਬ ਇੰਸਪੈਕਟਰ ਸੀ। ਸਰਾਭੇ ਦੇ ਬਾਪ ਸ. ਮੰਗਲ ਸਿੰਘ ਦੀ ਸਰਾਭੇ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਜਿਸ ਕਰਕੇ ਬਾਅਦ ਵਿੱਚ ਸਰਾਭੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਨੇ ਨਿਭਾਈ।ਸ.ਕਰਤਾਰ ਸਿੰਘ ਸਰਾਭੇ ਦੀ ਭੈਣ ਦਾ ਨਾਂ ਧੰਨ ਕੌਰ ਸੀ।

ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੇ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅੱਗੇ ਪੰਜਵੀਂ ਦੀ ਪੜ੍ਹਾਈ ਵਰਨੈਕੁਲਰ ਸਕੂਲ ਗੁੱਜਰਵਾਲ ਵਿੱਚ ਕੀਤੀ। ਪੰਜਵੀਂ ਵਿਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ।

1910-1911 ਦੌਰਾਨ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ਼ ਚਲਿਆ ਗਿਆ,ਜਿੱਥੇ ਉਸਨੇ ਦਸਵੀਂ ਪਾਸ ਕੀਤੀ। 

ਸ.ਕਰਤਾਰ ਸਿੰਘ ਜਨਵਰੀ 1912 ਵਿਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈਣ ਦੀ ਕੋਸ਼ਸ ਕੀਤੀ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ।

ਅਮਰੀਕਾ ਰਹਿੰਦੇ ਹੋਏ ਇੱਕ ਦਿਨ ਸਰਾਭੇ ਨੇ ਇੱਕ ਅਮਰੀਕਨ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖਕੇ ਇਸ ਬਾਰੇ ਜਾਨਣ ਦੀ ਕੋਸ਼ਸ਼ ਕੀਤੀ। ਜਦ ਉਸ ਔਰਤ ਨੇ ਦੱਸਿਆ ਕਿ “ਇਸ ਦਿਨ ਸਾਡਾ ਅਮਰੀਕਾ, ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੀ ਵੀ ਭੁਲਾ ਨਹੀਂ ਸਕਦੇ।” ਇਹ ਸੁਣ ਕੇ ਉਸ ਦੇ ਦਿਮਾਗ ਵਿੱਚ ਖਲਬਲੀ ਮੱਚ ਗਈ। ਉਸ ਨੇ ਸੋਚਿਆ ਕਿ ਅਸੀਂ ਇੱਥੇ ਪੜ੍ਹਨ ਤੇ ਡਾਲਰ ਕਮਾਉਣ ਲਈ ਆ ਗਏ ਹਾਂ। ਸਾਡਾ ਦੇਸ਼ ਗੁਲਾਮ ਹੈ। ਸਾਨੂੰ ਇੱਥੇ ‘ਕਾਲੇ’, ‘ਕੁਲੀ’, ‘ਡੈਮ’ ਤੇ ‘ਡਰਟੀ’ ਕਿਹਾ ਜਾਂਦਾ ਹੈ। ਸਾਡੇ ਆਪਣੇ ਦੇਸ਼ ਦੇ ਲੋਕ ਗਰੀਬੀ, ਭੁੱਖ-ਨੰਗ ਅਤੇ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹਨ। ਇਹ ਸੋਚ ਕੇ ਉਸਦੇ ਦਿਲ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਗੁੱਸਾ ਹੋਰ ਉਬਾਲੇ ਖਾਣ ਲੱਗਾ। ਹੌਲ਼ੀ-ਹੌਲ਼ੀ ਸਮੇਂ-ਸਮੇਂ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਸਰਾਭੇ ਪਿੰਡ ਦੇ ਹੀ ਰੁਲੀਆ ਸਿੰਘ ਰਾਹੀਂ ਪਰਮਾਨੰਦ, ਲਾਲਾ ਹਰਦਿਆਲ, ਪੰਡਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਅਤੇ ਹੋਰ ਭਾਰਤੀ ਕਾਮਿਆਂ ਨਾਲ ਹੋਈ। ਇਹਨਾਂ ਨੇ ਸਭ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉੱਪਰ ਵਿਚਾਰ ਕਰਕੇ ਇਹੋ ਸਿੱਟਾ ਕੱਢਿਆ ਕਿ ਆਜ਼ਾਦੀ ਦੀ ਲੜਾਈ ਲਈ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਹੈ।

ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ ਜਦ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ,ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਇਸ ਸਮੇਂ ਦੌਰਾਨ ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਕਨਾ ਨੂੰ ਮਿਲ਼ਿਆ।

ਜਦੋਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਉਦੋਂ ਹੀ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਜਿਸਦਾ ਸਰਾਭੇ ਦੇ ਮਨ ਵਿੱਚ ਇੱਕੋ-ਇੱਕ ਮਕਸਦ ਸੀ ਆਪਣੇ ਵਤਨ ਦੇ ਲੋਕਾਂ ਨੂੰ ਆਜ਼ਾਦ ਕਰਵਾਉਣਾ। ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਸਰਾਭੇ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿਚ ਕਰਤਾਰ ਸਿੰਘ ਹੀ ਕਰਦਾ ਸੀ। ਸ.ਕਰਤਾਰ ਸਿੰਘ ਸਰਾਭੇ ਦਾ ਕੰਮ ਤੇ ਕੌਮ ਪ੍ਰਤਿ ਸਮਰਪਣ ਪੂਰਨ ਤੌਰ ਤੇ ਆਖਰੀ ਸਾਹਾਂ ਤੱਕ ਸਿੱਖੀ ਸਿਧਾਂਤਾਂ ਤੋਂ ਪ੍ਰੇਰਿਤ ਰਿਹਾ।। ਇਸ ਦੀ ਸਭ ਤੋਂ ਵੱਡੀ ਗਵਾਹੀ ਗੁਰਮੁਖੀ ‘ਗ਼ਦਰ’ ਅਖਬਾਰ ਹੀ ਭਰਦਾ ਹੈ।ਜਿਸ 'ਤੇ ਸਰਾਭੇ ਨੇ ਗੁਰਬਾਣੀ ਦੇ ਇਹ ਸ਼ਬਦ ਟੈਗ ਲਾਈਨ ਵਜੋਂ ਲਿਖੇ ਹੋਏ ਸਨ "ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥" ਜਦ ਕਿ ਉਰਦੂ ਪਰਚੇ ਉਪਰ ਟੈਗ ਲਾਈਨ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਲਿਖੀ ਹੋਈ ਸੀ। 

ਅਗਸਤ 1914 ਵਿੱਚ ਪਹਿਲਾ ਵਿਸਵ ਯੁੱਧ ਲੱਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਸ.ਕਰਤਾਰ ਸਿੰਘ ਸਰਾਭਾ ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿੱਚ ਸ਼ਾਮਿਲ ਸਨ। ਅੰਗਰੇਜ਼ ਸਰਕਾਰ ਨੇ ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਪਹਿਲਾਂ ਹੀ ਨਾਕੇ ਲਗਾਏ ਹੋਏ ਸੀ ਤੇ ਉਸ ਸਮੇਂ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਕਰ ਲਿਆ ਸੀ। ਪਰ ਉਦੋਂ ਕਰਤਾਰ ਸਿੰਘ ਸਰਾਭਾ ਆਪਣੀ ਫੁਰਤੀ ਨਾਲ਼ ਹੋਰ ਰਸਤੇ ਭਾਰਤ ਵਿੱਚ ਦਾਖਲ ਹੋ ਗਿਆ ਆ। ਚੋਟੀ ਦੀ ਲੀਡਰਸ਼ਿਪ ਦੀ ਗ੍ਰਿਫਤਾਰੀ ਤੋਂ ਬਾਅਦ ਸਰਾਭੇ ਦੀ ਮਿਹਨਤ ਤੇ ਜਨੂੰਨ ਨੇ ਹੀ ਇਸ ਲਹਿਰ ਨੂੰ ਸਿਖ਼ਰ 'ਤੇ ਪਹੁੰਚਾਇਆ।

ਉਸ ਨੇ ਇੱਕ ਪਾਸੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ-ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲ-ਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਵੱਖੋ-ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। 

ਕਰਤਾਰ ਸਿੰਘ ਸਰਾਭਾ, ਸੁੱਚਾ ਸਿੰਘ ਹਰੀ ਅਤੇ ਪਿੰਗਲੇ 11 ਫਰਵਰੀ ਨੂੰ ਲਾਹੌਰ ਮੋਚੀ ਗੇਟ ਵਾਲੇ ਘਰ ਮੀਟਿੰਗ ਦੌਰਾਨ ਬਗਾਵਤ ਦੀ ਤਾਰੀਖ 21 ਫਰਵਰੀ ਰੱਖੀ। ਸਾਰੇ ਮੈਬਰਾਂ ਦਾ ਧਿਆਨ ਹੁਣ 21 ਫਰਵਰੀ ਦੀਆਂ ਤਿਆਰੀਆਂ ਉੱਤੇ ਸੀ ਪਰ ਕਿਰਪਾਲ ਸਿੰਘ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ। ਜਿਸ ਨਾਲ 21 ਫਰਵਰੀ ਦੀ ਬਗਾਵਤ ਫੇਲ ਹੋ ਗਈ। ਪੁਲਿਸ ਨੇ ਮੋਚੀ ਗੇਟ ਵਾਲ਼ੇ ਘਰ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਿਸ ਵਾਲ਼ੇ ਸਾਦੇ ਕੱਪੜੇ ਪਾ ਕੇ ਘਰ ਦੇ ਚਾਰੇ ਚੁਫੇਰੇ ਤੈਨਾਤ ਹੋ ਗਏ ਸੀ। ਪੁਲਿਸ ਨੇ ਕਿਰਪਾਲ ਸਿੰਘ ਦੀਆਂ ਸੂਹਾਂ 'ਤੇ ਬਹੁਤ ਸਾਰੇ ਗ਼ਦਰ ਪਾਰਟੀ ਦੇ ਮੈਬਰ ਗਿਰਫ਼ਤਾਰ ਕਰ ਲਏ ਸੀ ਪਰ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਅਤੇ ਹਰਨਾਮ ਸਿੰਘ ਕੋਟਲਾ ਬਚ ਕੇ ਪੰਜਾਬ ਆਉਦੇ-ਆਉਦੇ ਉਹ ਪਠਾਣੀ ਭੇਸ ਬਣਾ ਕੇ ਅਫ਼ਗਾਨਿਸਤਾਨ ਆ ਗਏ। ਜਿੱਥੇ 2 ਮਾਰਚ ਨੂੰ ਜਗਤ ਸਿੰਘ ਦੇ ਜਾਣ -ਪਛਾਣ ਵਾਲੇ ਰਾਜਿੰਦਰ ਸਿੰਘ ਦੇ ਘਰ ਪਹੁੰਚੇ, ਜਿਸ ਸਮੇਂ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨੇ ਵਿਹੜੇ ‘ਚ ਮੰਜੇ ਤੇ ਬੈਠ ਕੇ ਆਪਣੀ ਮੌਜ ਨਾਲ ਕਰਾਂਤੀਕਾਰੀ ਵਿਚਾਰਾਂ ਕਰ ਰਹੇ ਸੀ ਤਾਂ ਪੁਲਿਸ ਨੂੰ ਕਿਸੇ ਨੇ ਸੂਹ ਦੇ ਦਿੱਤੀ ਅਤੇ ਪੁਲਿਸ ਨੇ ਰਾਜਿੰਦਰ ਸਿੰਘ ਦੇ ਘਰ ਤੇ ਛਾਪਾ ਮਾਰਕੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਹਰਨਾਮ ਸਿੰਘ ਕੋਟਲਾ ਨੂੰ ਗਿਰਫ਼ਤਾਰ ਕਰ ਲਿਆ। ਜਦੋਂ ਕਰਤਾਰ ਸਿੰਘ ਸਰਾਭਾ ’ਤੇ ਬਗ਼ਾਵਤ ਦੇ ਦੋਸ਼ ਅਧੀਨ ਮੁਕੱਦਮਾ ਚੱਲ ਰਿਹਾ ਸੀ ਤਾਂ ਸਰਾਭੇ ਨੇ ਸਾਰੇ ਦੋਸ਼ਾਂ ਦੀ ਸਮੁੱਚੀ ਜ਼ਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ ਸੀ।

ਅਮਰੀਕਾ ਅੰਦਰ ਜੁਲਾਈ 1912 ਤੋਂ ਲੈਕੇ ਭਾਰਤ ਅੰਦਰ 19 ਫਰਵਰੀ 1915 ਤੱਕ ਹਰ ਸਰਗਰਮੀ ਵਿੱਚ ਕਰਤਾਰ ਸਿੰਘ ਸਰਾਭਾ ਦਾ ਹੱਥ ਰਿਹਾ ਸੀ। ਇਸ ਗੱਲ ਦੀ ਪੁਸ਼ਟੀ ਵਾਅਦਾ-ਮੁਆਫ਼ ਗਵਾਹਾਂ ਅਮਰ ਸਿੰਘ, ਮੂਲਾ ਸਿੰਘ, ਨਵਾਬ ਖਾਂ, ਸੁੱਚਾ ਸਿੰਘ, ਉਮਰਾਓ ਸਿੰਘ ਨੇ ਗਵਾਹੀ ਦਿੱਤੀ।

ਕਰਤਾਰ ਸਿੰਘ ਸਰਾਭਾ ਹੋਣਾ ਦੀ ਮੁਕੱਦਮੇ ਦੀ ਕਾਰਵਾਈ 26 ਅਪਰੈਲ 1915 ਨੂੰ ਸ਼ੁਰੂ ਹੋਈ ਤੇ 13 ਸਤੰਬਰ ਨੂੰ ਖਤਮ ਹੋਈ। 

ਆਖਰਕਾਰ ਸਾਰੇ ਮੁਕੱਦਮੇ ਦੀ ਕਾਰਵਾਈ ਤੋਂ ਬਾਅਦ 13 ਸਤੰਬਰ 1915 ਨੂੰ ਫੈਸਲਾ ਸੁਣਾਇਆ ਗਿਆ। ਜਿਸ ਵਿੱਚ ਲਾਹੌਰ ਸਾਜ਼ਿਸ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ।

ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, "ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।'' ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, "ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਵਤਨ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।'' 

ਉਸ ਸਮੇਂ ਜੱਜ ਨੇ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।

16 ਨੰਵਬਰ 1915 ਨੂੰ ਸਵੇਰੇ ਕਰਤਾਰ ਸਿੰਘ ਸਰਾਭਾ ਅਤੇ ਉਹਨਾ ਦੇ ਛੇ ਸਾਥੀਆਂ ਬਖਸ਼ੀਸ਼ ਸਿੰਘ, ਹਰਨਾਮ ਸਿੰਘ, ਜਗਤ ਸਿੰਘ, ਸੁਰੈਣ ਸਿੰਘ , ਸੁਰੈਣ ਅਤੇ ਵਿਸ਼ਨੂੰ ਗਣੇਸ਼ ਪਿੰਗਲੇ,ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾਇਆ ਗਿਆ। ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲੱਗੇ ਤਾਂ ਕਰਤਾਰ ਸਿੰਘ ਸਰਾਭਾ ਦੇ ਚਿਹਰੇ ਦੇ ਇੱਕ ਵੱਖਰੀ ਹੀ ਚਮਕ ਤੇ ਵੱਖਰਾ ਹੀ ਜਾਹੋ ਜਲਾਲ ਸੀ। ਆਖਰੀ ਮੁਲਾਕਾਤ ਦੌਰਾਨ ਉਹ ਆਪਣੇ ਦਾਦੇ ਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ। ਸਰਦਾਰ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੇ ਉਸ ਸਮੇਂ ਪੂਰੇ ਦੇਸ ਦੇ ਲੋਕਾਂ ਤੇ ਖ਼ਾਸਕਰ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਸੀ।ਉਹਨਾਂ ਹੀ ਨੌਜਵਾਨਾਂ ਵਿਚੋਂ ਇੱਕ ਸ. ਭਗਤ ਸਿੰਘ ਵੀ ਸੀ ਜੋ ਕਿ ਸ. ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ।

ਸ. ਕਰਤਾਰ ਸਿੰਘ ਸਰਾਭੇ ਤੇ ਸ. ਭਗਤ ਸਿੰਘ ਹੁਰੀਂ ਤਾਂ ਆਪਣੇ ਫ਼ਰਜ਼ ਨਿਭਾ ਚੱਲੇ ਹੁਣ ਲੋੜ ਹੈ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਕਿਵੇਂ ਚੱਲਣਾ ਕਿਉਂਕਿ ਜੇ ਦੇਖਿਆ ਜਾਵੇ ਅੱਜ ਦੇ ਹਾਲਾਤ ਵੀ ਉਵੇਂ ਹੀ ਬਣਦੇ ਜਾ ਰਹੇ ਨੇ,ਦੇਸ ਵਿੱਚ ਭ੍ਰਿਸ਼ਟਾਚਾਰ,ਬੇਈਮਾਨੀ ਤੇ ਡਾਵਾਂਡੋਲ ਆਰਥਿਕਤਾ ਕਾਰਨ ਆਮ ਲੋਕ ਇੱਕ ਤਰ੍ਹਾਂ ਦੀ ਗੁਲਾਮੀ ਹੀ ਹੰਢਾ ਰਹੇ ਹਨ। ਇਹੋ ਡਾਵਾਂਡੋਲ ਮਹੌਲ ਨੇ ਸਾਡੀ ਨੌਜਵਾਨੀ ਦੀ ਮਾਨਸਿਕਤਾ ਨੂੰ ਡਾਵਾਂਡੋਲ ਕੀਤਾ ਹੋਇਆ ਹੈ। ਜਿਸ ਕਰਕੇ ਕੁਝ ਨੌਜਵਾਨ ਨਸ਼ਿਆਂ ਦੀ ਮਾਰ ਨਾਲ਼ ਮਰਦੇ ਜਾ ਰਹੇ ਹਨ ਤੇ ਬਾਕੀ ਵਿਦੇਸ਼ਾਂ ਵੱਲ ਦੌੜ ਰਹੇ ਹਨ। ਅਜਿਹੇ ਮਾਹੌਲ 'ਚ ਸਾਡੇ ਆਪਣੇ ਵਤਨ ਤੋਂ ਪਰਵਾਸ ਕਰ ਰਹੇ ਸਰਾਭੇ ਦੇ ਵਾਰਸਾਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਦੇਣ ਦੀ ਸਭ ਤੋਂ ਵੱਡੀ ਲੋੜ ਹੈ। ਇਹਦੇ ਲਈ ਸਾਨੂੰ ਸਭ ਨੂੰ ਆਪੋ-ਆਪਣੇ ਪਰਿਵਾਰਾਂ-ਰਿਸ਼ਤੇਦਾਰਾਂ 'ਚ ਆਪਣੇ ਨਿੱਕੇ ਬੱਚਿਆਂ ਨੂੰ ਅੱਜ ਤੂਫ਼ਾਨਾਂ ਦੇ ਸ਼ਾਹ ਅਸਵਾਰ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਕੋਲ਼ ਬਿਠਾਕੇ ਜ਼ਰੂਰ ਦੱਸਣਾ ਚਾਹੀਦਾ ਕਿ ਸਾਡੇ ਅਠਾਰਵੇਂ 'ਚ ਜਾਕੇ ਮੁੰਡਾ ਬਦਨਾਮ ਨਹੀਂ ਹੁੰਦਾ। 

 

ਸ.ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਰਾਸ ਬਿਹਾਰੀ ਬੋਸ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਰਾਸ ਬਿਹਾਰੀ ਬੋਸ ਦਾ ਜਨਮ 25 ਮਈ, 1886 ਨੂੰ ਬੰਗਾਲ ਵਿੱਚ ਬਰਧਮਾਨ ਜਿਲ੍ਹੇ ਦੇ ਸੁਬਾਲਦਹ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਵਿਨੋਦ ਬਿਹਾਰੀ ਬੋਸ ਸੀ।ਬਿਹਾਰੀ ਬੋਸ ਇੱਕ ਕ੍ਰਾਤੀਕਾਰੀ ਨੇਤਾ ਸਨ ਜਿਹਨਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਗ਼ਦਰ ਪਾਰਟੀ ਅਤੇ ਅਜ਼ਾਦ ਹਿੰਦ ਫੌਜ ਦੇ ਸੰਗਠਨ ਦਾ ਕਾਰਜ ਕੀਤਾ।ਇਨ੍ਹਾਂ ਨੇ ਨਾ ਕੇਵਲ ਭਾਰਤ ਵਿੱਚ ਕਈ ਕ੍ਰਾਤੀਕਾਰੀ ਗਤੀਵਿਧੀਆਂ ਦਾ ਸੰਚਾਲਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਸਗੋਂ ਵਿਦੇਸ਼ ਵਿੱਚ ਰਹਿ ਕੇ ਵੀ ਉਹ ਭਾਰਤ ਨੂੰ ਸਤੰਤਰਤਾ ਦਿਵਾਉਣ ਦੀ ਕੋਸ਼ਿਸ਼ ਵਿੱਚ ਜੀਵਨਭਰ ਲੱਗੇ ਰਹੇ ਇਹਨਾਂ ਦੀ ਆਰੰਭਿਕ ਸਿੱਖਿਆ ਚੰਦਨਨਗਰ ਵਿੱਚ ਹੋਈ। ਰਾਸਬਿਹਾਰੀ ਬੋਸ ਬਚਪਨ ਤੋਂ ਹੀ ਦੇਸ਼ ਦੀ ਸਤੰਤਰਤਾ ਦੇ ਸਪਨੇ ਵੇਖਿਆ ਕਰਦੇ ਸਨ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਡੂੰਘਾ ਦਿਲਚਸਪੀ ਸੀ ।ਗਦਰ ਦੀ ਸਾਜਿਸ਼ ਰਚਣ ਅਤੇ ਬਾਅਦ ਵਿੱਚ ਜਪਾਨ ਜਾ ਕੇ ਇੰਡੀਅਨ ਇੰਡੀਪੈਂਡੰਸ ਲੀਗ ਅਤੇ ਅਜ਼ਾਦ ਗਹਿੰਦ ਫੌਜ ਦੀ ਸਥਾਪਨਾ ਕਰਨ ਵਿੱਚ ਰਾਸ ਬਿਹਾਰੀ ਬੋਸ ਦੀ ਮਹੱਤਵਪੂਰਣ ਭੂਮਿਕਾ ਰਹੀ। ਦਿੱਲੀ ਵਿੱਚ ਜਾਰਜ ਪੰਚਮ ਦੇ 12 ਦਸੰਬਰ 1911 ਨੂੰ ਹੋਣ ਵਾਲੇ ਦਿੱਲੀ ਦਰਬਾਰ ਦੇ ਬਾਅਦ ਜਦੋਂ ਵਾਇਸਰਾਏ ਲਾਰਡ ਹਾਰਡਿੰਗ ਦੀ ਦਿੱਲੀ ਵਿੱਚ ਸਵਾਰੀ ਕੱਢੀ ਜਾ ਰਹੀ ਸੀ ਤਾਂ ਉਸਦੀ ਸ਼ੋਭਾਯਾਤਰਾ ਵਿੱਚ ਵਾਇਸਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਣ ਦੀ ਯੋਜਨਾ ਬਣਾਉਣ ਵਿੱਚ ਰਾਸਬਿਹਾਰੀ ਦੀ ਪ੍ਰਮੁੱਖ ਭੂਮਿਕਾ ਰਹੀ ਸੀ। ਅਮਰੇਂਦਰ ਚਟਰਜੀ ਦੇ ਇੱਕ ਚੇਲਾ ਬਸੰਤ ਕੁਮਾਰ ਵਿਸ਼ਵਾਸ ਨੇ ਉਨ੍ਹਾਂ ਉੱਤੇ ਬੰਬ ਸੁੱਟਿਆ ਲੇਕਿਨ ਨਿਸ਼ਾਨਾ ਖੁੰਝ ਗਿਆ। ਇਸਦੇ ਬਾਅਦ ਬ੍ਰਿਟਿਸ਼ ਪੁਲਿਸ ਰਾਸਬਿਹਾਰੀ ਬੋਸ ਦੇ ਪਿੱਛੇ ਲੱਗ ਗਈ ਅਤੇ ਉਹ ਲਈ ਰਾਤੋ-ਰਾਤ ਰੇਲਗਾਡੀ ਫੜਕੇ ਦੇਹਰਾਦੂਨ ਖਿਸਕ ਗਏ ਅਤੇ ਦਫਤਰ ਵਿੱਚ ਇਸ ਤਰ੍ਹਾਂ ਕੰਮ ਕਰਨ ਲੱਗੇ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਅਗਲੇ ਦਿਨ ਉਨ੍ਹਾਂ ਨੇ ਦੇਹਰਾਦੂਨ ਦੇ ਨਾਗਰਿਕਾਂ ਦੀ ਇੱਕ ਸਭਾ ਬੁਲਾਈ, ਜਿਸ ਵਿੱਚ ਉਨ੍ਹਾਂ ਨੇ ਵਾਇਸਰਾਏ ਉੱਤੇ ਹੋਏ ਹਮਲੇ ਦੀ ਨਿੰਦਿਆ ਵੀ ਕੀਤੀ।ਉਨ੍ਹਾਂ ਦੀ ਮੌਤ 21 ਜਨਵਰੀ 1945 ਈ. ਨੂੰ ਟੋਕੀਓ ਜਾਪਾਨ ਵਿੱਚ ਹੋਈ ।

ਪ੍ਰੋ . ਗਗਨਦੀਪ ਕੌਰ ਧਾਲੀਵਾਲ

ਦਿੱਲੀ ਸਲਤਨਤ ਦਾ ਅਸਲੀ ਮੋਢੀ- ਇਲਤੁਤਮਿਸ਼ ✍️ ਪੂਜਾ ਰਤੀਆ

ਇਲਤੁਤਮਿਸ਼ ਦਿੱਲੀ ਸਲਤਨਤ ਵਿੱਚ ਗ਼ੁਲਾਮ ਵੰਸ਼ ਦਾ ਇੱਕ ਮੁੱਖ ਸ਼ਾਸਕ ਸੀ। ਅਸਲ ਵਿੱਚ ਗੁਲਾਮ ਵੰਸ਼ ਦੀ ਨੀਂਹ ਕੁਤਬਉੱਦੀਨ ਐਬਕ ਨੇ ਰੱਖੀ। ਪਰ ਐਬਕ ਦੇ ਬਾਅਦ ਉਹ ਉਹਨਾਂ ਸ਼ਾਸਕਾਂ ਵਿੱਚੋਂ ਸੀ ਜਿਸਦੇ ਨਾਲ ਦਿੱਲੀ ਸਲਤਨਤ ਦੀ ਨੀਂਹ ਮਜ਼ਬੂਤ ਹੋਈ।ਇਸ ਕਰਕੇ ਇਲਤੁਤਮਿਸ ਨੂੰ ਦਿੱਲੀ ਸਲਤਨਤ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਐਬਕ ਦਾ ਜੁਆਈ ਵੀ ਸੀ। ਉਸਨੇ 1211 ਈਸਵੀ ਤੋਂ 1236 ਇਸਵੀ ਤੱਕ ਰਾਜ ਕੀਤਾ।
ਇਸਦਾ ਪੂਰਾ ਨਾਮ ਸ਼ਮਸ-ਉਦ-ਦੀਨ ਇਲਤੁਤਮਿਸ਼ ਸੀ।ਇਲਤੁਤਮਿਸ਼ ਮੱਧ ਏਸ਼ੀਆ ਦੇ ਇਲਬਾਰੀ ਕਬੀਲੇ ਦਾ ਇੱਕ ਤੁਰਕ ਸੀ ਜਿਸਨੂੰ ਕੁਤਬੁੱਦੀਨ ਐਬਕ ਨੇ ਖਰੀਦਿਆ ਸੀ। ਇਸ ਤਰ੍ਹਾਂ ਉਹ ਜਨਮ ਤੋਂ ਹੀ ਗੁਲਾਮ ਸੀ। ਉਹ ਬਚਪਨ ਤੋਂ ਹੀ ਬਹੁਤ ਹੌਂਸਲੇ ਵਾਲਾ ਸੀ। ਉਹ ਹੌਲੀ-ਹੌਲੀ ਤਰੱਕੀ ਕਰਦਾ ਗਿਆ ਅਤੇ ਇਕ ਤੋਂ ਬਾਅਦ ਇਕ ਉੱਚੇ ਅਹੁਦੇ ਹਾਸਲ ਕਰਦਾ ਗਿਆ। ਕੁਤਬੁੱਦੀਨ ਨੇ ਵੀ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੱਤਾ ਅਤੇ ਉਸ ਨੂੰ ਬਦਾਯੂੰ ਦਾ ਗਵਰਨਰ ਬਣਾ ਦਿੱਤਾ। ਅੰਤ ਵਿੱਚ, ਕੁਤੁਬੁੱਦੀਨ ਦੀ ਮੌਤ ਤੋਂ ਬਾਅਦ, ਉਹ ਵੀ 1211 ਈਸਵੀ ਵਿੱਚ ਸੁਲਤਾਨ ਬਣਿਆ।ਇਹ ਪਹਿਲਾ ਮੁਸਲਿਮ ਸਮਰਾਟ ਸੀ ਜਿਸਨੇ ਸਾਰੇ ਉੱਤਰੀ ਭਾਰਤ ਵਿੱਚ ਇਕ ਦ੍ਰਿੜ੍ਹ ਸਾਮਰਾਜ ਦੀ ਸਥਾਪਨਾ
ਕੀਤੀ।ਉਸਨੇ ਵਿਦਰੋਹੀ ਸਰਦਾਰਾ ਅਤੇ ਮੰਗੋਲਾ ਤੋਂ ਸਾਮਰਾਜ ਨੂੰ ਸੁਰੱਖਿਅਤ ਰੱਖਿਆ।ਇਲਤੁਤਮਿਸ਼ ਦੇ ਦੋ ਮੁੱਖ ਵਿਰੋਧੀ ਸਨ - ਤਾਜੁਦਦੀਨ ਯਲਦੌਜ ਅਤੇ ਨਾਸੀਰੁੱਦੀਨ ਕੁਬਾਚਾ।
ਇਲਤੁਤਮਿਸ਼ ਨੇ ਲਾਹੌਰ ਦੀ ਬਜਾਏ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਸਾਮਰਾਜ ਨੂੰ ਦਿੱਲੀ ਸਲਤਨਤ ਦਾ ਦਰਜਾ ਦਿੱਤਾ।
ਇਲਤੁਤਮਿਸ਼ ਸ਼ੁੱਧ ਅਰਬੀ ਸਿੱਕੇ ਪੇਸ਼ ਕਰਨ ਵਾਲਾ ਪਹਿਲਾ ਸੁਲਤਾਨ ਸੀ। ਉਸ ਨੂੰ ਸਲਤਨਤ ਕਾਲ ਦੇ ਦੋ ਮਹੱਤਵਪੂਰਨ ਸਿੱਕੇ ‘ਚਾਂਦੀ ਦਾ ਟਕਾ’ (ਲਗਭਗ 175 ਦਾਣੇ) ਅਤੇ ‘ਤਾਂਬਾ’ ਦਾ ‘ਜੀਤਲ’ ਚਲਾਇਆ। ਇਲਤੁਤਮਿਸ਼ ਨੇ ਸਿੱਕਿਆਂ ਉੱਤੇ ਟਕਸਾਲ ਦਾ ਨਾਮ ਉਕਰਾਉਣ ਦੀ ਪਰੰਪਰਾ ਸ਼ੁਰੂ ਕੀਤੀ। ਸਿੱਕਿਆਂ 'ਤੇ ਇਲਤੁਤਮਿਸ਼ ਨੇ ਆਪਣੇ ਆਪ ਨੂੰ ਖਲੀਫਾ ਦਾ ਪ੍ਰਤੀਨਿਧ ਦੱਸਿਆ ਹੈ।ਗਵਾਲੀਅਰ ਦੀ ਜਿੱਤ ਤੋਂ ਬਾਅਦ, ਇਲਤੁਤਮਿਸ਼ ਨੇ ਆਪਣੇ ਸਿੱਕਿਆਂ 'ਤੇ ਕੁਝ ਮਾਣ ਵਾਲੇ ਸ਼ਬਦ ਲਿਖੇ, ਜਿਵੇਂ ਕਿ "ਸ਼ਕਤੀਸ਼ਾਲੀ ਸੁਲਤਾਨ", "ਸਾਮਰਾਜ ਅਤੇ ਧਰਮ ਦਾ ਸੂਰਜ", "ਸ਼ਰਧਾਲੂਆਂ ਦੇ ਨਾਇਕ ਦਾ ਸਹਾਇਕ"।ਉਸਦੇ ਸਿੱਕਿਆ ਉਪਰ ਅਰਬੀ ਭਾਸ਼ਾ ਵਿਚ ਸੁਲਤਾਨ ਦਾ ਨਾਂ ਲਿਖਿਆ ਗਿਆ
1215 ਅਤੇ 1217 ਈਸਵੀ ਦੇ ਵਿਚਕਾਰ ਇਲਤੁਤਮਿਸ਼ ਨੂੰ ਆਪਣੇ ਦੋ ਮਜ਼ਬੂਤ ਵਿਰੋਧੀਆਂ 'ਅਲਦੂਜ' ਅਤੇ 'ਨਸੀਰੂਦੀਨ ਕਬਾਚਾ' ਨਾਲ ਲੜਨਾ ਪਿਆ। ਇਲਤੁਤਮਿਸ਼ ਨੇ 1215 ਈਸਵੀ ਵਿੱਚ ਅਲਦੌਜ ਨੂੰ ਹਰਾਇਆ। 1217 ਈਸਵੀ ਵਿੱਚ ਇਲਤੁਤਮਿਸ਼ ਨੇ ਲਾਹੌਰ ਨੂੰ ਕੁਬਚਾ ਤੋਂ ਖੋਹ ਲਿਆ ਅਤੇ 1228 ਵਿੱਚ ਉਚਚ ਉੱਤੇ ਕਬਜ਼ਾ ਕਰ ਲਿਆ ਅਤੇ ਕੁਬਾਚਾ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ। ਅੰਤ ਵਿੱਚ, ਕੁਬਚਾ ਨੇ ਸਿੰਧੂ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤਰ੍ਹਾਂ ਇਨ੍ਹਾਂ ਦੋ ਮਜ਼ਬੂਤ ਵਿਰੋਧੀਆਂ ਦਾ ਅੰਤ ਹੋ ਗਿਆ।
ਇਲਤੁਤਮਿਸ਼ ਦੇ ਨਾਗਦਾ ਦੇ ਗੁਹਿਲੋਤਾ ਅਤੇ ਗੁਜਰਾਤ ਚਲੁਕਿਆ ਉੱਤੇ ਹਮਲੇ ਅਸਫਲ ਰਹੇ। ਇਲਤੁਤਮਿਸ਼ ਦੀ ਆਖਰੀ ਮੁਹਿੰਮ ਬਾਮਿਯਾਨ ਦੇ ਵਿਰੁੱਧ ਸੀ। ਫਰਵਰੀ 1229 ਵਿੱਚ, ਇਲਤੁਤਮਿਸ਼ ਨੇ ਬਗਦਾਦ ਦੇ ਖਲੀਫਾ ਤੋਂ ਸਨਮਾਨ ਵਿੱਚ 'ਖਿਲਾਤ' ਅਤੇ ਸਰਟੀਫਿਕੇਟ ਪ੍ਰਾਪਤ ਕੀਤਾ। ਖਲੀਫ਼ਾ ਨੇ ਇਲਤੁਤਮਿਸ਼ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਪੁਸ਼ਟੀ ਕੀਤੀ ਜੋ ਉਸਨੇ ਜਿੱਤੇ ਸਨ। ਇਸ ਦੇ ਨਾਲ ਹੀ ਖਲੀਫਾ ਨੇ ਉਸ ਨੂੰ 'ਸੁਲਤਾਨ-ਏ-ਆਜ਼ਮ' (ਮਹਾਨ ਸ਼ਾਸਕ) ਦੀ ਉਪਾਧੀ ਵੀ ਪ੍ਰਦਾਨ ਕੀਤੀ।ਇਲਤੁਤਮਿਸ਼ ਦਿੱਲੀ ਸਲਤਨਤ  ਦਾ ਸੁਤੰਤਰ ਰਾਜਾ ਬਣ ਗਿਆ। ਇਸ ਪ੍ਰਵਾਨਗੀ ਨੇ ਇਲਤੁਤਮਿਸ਼ ਨੂੰ ਸੁਲਤਾਨ ਦੀ ਪਦਵੀ ਨੂੰ ਵਿਰਾਸਤੀ ਬਣਾਉਣ ਅਤੇ ਦਿੱਲੀ ਦੇ ਗੱਦੀ 'ਤੇ ਆਪਣੇ ਵੰਸ਼ਜਾਂ ਦਾ ਅਧਿਕਾਰ ਸੁਰੱਖਿਅਤ ਕਰਨ ਵਿਚ ਮਦਦ ਕੀਤੀ। ਖਾਲਤ ਪ੍ਰਾਪਤ ਕਰਨ ਤੋਂ ਬਾਅਦ, ਇਲਤੁਤਮਿਸ਼ ਨੇ 'ਨਾਸਿਰ ਅਮੀਰ-ਉਲ-ਮੋਮਿਨੀਨ' ਦੀ ਉਪਾਧੀ ਧਾਰਨ ਕੀਤੀ।
ਇਲਤੁਤਮਿਸ਼ ਪਹਿਲਾ ਸੁਲਤਾਨ ਸੀ ਜਿਸ ਨੇ ਦੁਆਬ ਦੇ ਆਰਥਿਕ ਮਹੱਤਵ ਨੂੰ ਸਮਝਿਆ ਅਤੇ ਇਸ ਵਿੱਚ ਸੁਧਾਰ ਕੀਤਾ।ਉਸਨੇ ਭਾਰਤੀ ਰਾਜ ਪ੍ਰਬੰਧ ਵਿੱਚ ਇਸਲਾਮੀ ਸੰਸਥਾਵਾਂ ਦੀ ਨੀਂਹ ਰੱਖੀ।ਉਸਨੇ ਇਕਤਾਦਰੀ ਪ੍ਰਥਾ ਆਰੰਭ ਕੀਤੀ ।ਇਕਤਾ  ਦਾ ਅਰਥ ਹੈ ਹਿੱਸਾ ਜਾਂ ਟੁਕੜਾ।ਜਿਸ ਅਨੁਸਾਰ ਵੱਖ ਵੱਖ ਪ੍ਰਦੇਸ਼ਾ ਦਾ ਭੂਮੀ ਕਰ ਦੀ ਜ਼ਿੰਮੇਦਾਰੀ ਤੁਰਕ ਸਰਦਾਰਾ ਨੂੰ ਸੌਂਪ ਦਿੱਤੀ।
ਤੁਰਕਨ-ਏ-ਚਿਹਲਗਾਨੀ (ਚਾਲੀਸ)40 ਸਰਦਾਰਾਂ ਦਾ ਇੱਕ ਸਮੂਹ ਸੀ, ਜਿਸ ਨੂੰ ਇਲਤੁਤਮਿਸ਼, ਗੁਲਾਮ ਰਾਜਵੰਸ਼ ਦੇ ਅਤੇ  ਦਿੱਲੀ ਸਲਤਨਤ ਦੇ ਸ਼ਾਸਕ, ਦੁਆਰਾ ਬਣਾਇਆ ਗਿਆ ਸੀ, ਜੋ ਇਲਤੁਤਮਿਸ਼ ਦੇ ਭਰੋਸੇਮੰਦ ਗੁਲਾਮ ਸਨ। ਇਹ ਪਾਰਟੀ ਇਲਤੁਤਮਿਸ਼ ਦੁਆਰਾ ਬਾਗੀ ਸਰਦਾਰਾਂ ਨਾਲ ਨਜਿੱਠਣ ਅਤੇ ਆਪਣੇ ਰਾਜ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਬਣਾਈ ਗਈ ਸੀ। ਇਸ ਪਾਰਟੀ ਨੂੰ ਗ਼ੁਲਾਮ ਖ਼ਾਨਦਾਨ ਦੇ ਇੱਕ ਹੋਰ ਸ਼ਾਸਕ ਗਿਆਸੂਦੀਨ ਬਲਬਨ ਨੇ ਦਬਾ ਦਿੱਤਾ ਸੀ।
ਇਲਤੂਤਮਿਸ਼ ਨਿਆ ਪ੍ਰੇਮੀ ਸੁਲਤਾਨ ਸੀ।ਉਸਨੇ ਕਲਾ ਅਤੇ ਸਾਹਿਤ ਦੀ ਸਰਪ੍ਰਸਤੀ ਕੀਤੀ।ਉਸਨੇ ਕੁਤਬ ਮੀਨਾਰ ਜਿਸਨੂੰ ਕੁਤਬਦੀਨ ਨੇ ਸ਼ੁਰੂ ਕੀਤਾ ਸੀ, ਦੇ ਅਧੂਰੇ ਕੰਮ ਨੂੰ ਪੂਰਾ ਕੀਤਾ।ਇਸ ਤੋਂ ਇਲਾਵਾ ਨਾਸਿਰਉੱਦੀਨ ਦਾ ਮਕਬਰਾ, ਮਦਰੱਸੇ, ਖ਼ਾਨਕਾਂਹਾ ਅਤੇ ਤਲਾਬਾਂ ਦੀ ਉਸਾਰੀ ਕਰਵਾਈ।
ਮਿਨਹਾਜ਼ ਉਸ ਸਿਰਾਜ ,
ਤਾਜੁਓਦੀਨ ਦਬੀਰ,ਖਵਾਜਾ ਅਬੂ ਨਾਸਿਰੀ ਉਸਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਸਨ। ਇਲਤੁਤਮਿਸ ਸਮੇਂ ਦਿੱਲੀ ਇਸਲਾਮਿਕ ਸੰਸਕ੍ਰਿਤੀ ਦਾ ਮਸ਼ਹੂਰ ਕੇਂਦਰ ਬਣ ਗਈ ਸੀ।
ਸਿਹਤ ਖਰਾਬ ਹੋਣ ਕਾਰਣ 30ਅਪ੍ਰੈਲ 1236 ਈ. ਨੂੰ ਉਸਦੀ ਮੌਤ ਹੋ ਗਈ।
ਪ੍ਰੋ: ਕੁਰੈਸ਼ੀ ਅਨੁਸਾਰ "ਇਲਤੁਤਮਿਸ ਨੇ ਟੁੱਟੇ ਫੁੱਟੇ ਅਤੇ ਵਿਖਰੇ ਹੋਏ ਸਾਮਰਾਜ ਨੂੰ ਇਕ ਚੰਗਾ ਤੇ ਠੋਸ ਪ੍ਰਸ਼ਾਸ਼ਨ ਪ੍ਰਦਾਨ ਕਰਕੇ ਆਪ ਲੋਕਪ੍ਰਿਯਤਾ ਪ੍ਰਾਪਤ ਕੀਤੀ।"
ਪੂਜਾ 9815591967
ਰਤੀਆ

ਅਲਾਉੱਦੀਨ ਖਲਜੀ ਇਕ ਯੋਗ ਰਾਜ - ਪ੍ਰਬੰਧਕ ਸੁਲਤਾਨ  ✍️ ਪੂਜਾ ਰਤੀਆ

ਲੜੀ ਨੰਬਰ.3
ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਅਲਾਉਦੀਨ ਖਲਜੀ ਦੇ ਕੇਂਦਰੀ, ਵਿੱਤੀ, ਨਿਆਂ ਅਤੇ ਪੁਲਿਸ ਸੁਧਾਰਾਂ ਬਾਰੇ ਪੜ੍ਹਿਆ ਹੈ। ਇਨਾ ਤੋਂ ਇਲਾਵਾਂ ਉਸਨੇ ਹੋਰ ਵੀ ਕਈ ਸੁਧਾਰ ਕੀਤੇ ਜਿਵੇਂ
 ਸੈਨਿਕ ਸੁਧਾਰਅਲਾਉਦੀਨ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਲਈ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ।ਉਸਦੀ ਸੈਨਾ ਵਿੱਚ ਪੈਦਲ, ਘੋੜਸਵਾਰ, ਹਾਥੀ ਸੈਨਿਕ ਵੀ ਸਨ। ਉਨ੍ਹਾਂ ਨੂੰ ਜੀਵਨ ਨਿਰਵਾਹ ਲਈ ਤਨਖਾਹਾਂ ਅਤੇ ਜ਼ਰੂਰੀ ਵਸਤੂਆਂ ਦੇ ਭਾਅ ਸਸਤੇ ਕਰ ਦਿੱਤੇ।ਸੈਨਾ ਲਈ ਨਵੇਂ ਹਥਿਆਰਾਂ ਲਈ ਕਾਰਖ਼ਾਨੇ ਖੋਲ੍ਹੇ ਅਤੇ ਨਵੇਂ ਕਿੱਲਿਆ ਦੀ ਉਸਾਰੀ ਕਰਵਾਈ।ਉਸਨੇ ਸੈਨਾ ਵਿੱਚ ਇਕ ਮਹੱਤਵਪੂਰਨ ਸੁਧਾਰ ਕੀਤਾ ਜੋ ਕਿ ਦਾਗ਼ ਅਤੇ ਚਿਹਰਾ ਪ੍ਰਥਾ ਆਰੰਭ ਕੀਤੀ।ਇਸ ਅਨੁਸਾਰ ਹਰੇਕ ਘੋੜੇ ਨੂੰ ਦਾਗਿਆ ਜਾਂਦਾ ਸੀ ਅਤੇ ਚਿਹਰਾ ਅਨੁਸਾਰ ਸੈਨਿਕ ਦਾ ਹੁਲੀਆ ਲਿਆ ਜਾਂਦਾ ਸੀ ਜਿਸਨੂੰ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਸੀ।
 ਸਮਾਜਿਕ ਸੁਧਾਰਉਸਨੇ ਕਈ ਸਮਾਜਿਕ ਸੁਧਾਰ ਵੀ ਕੀਤੇ ਜਿਵੇਂ ਸ਼ਰਾਬ ਪੀਣ ਤੇ ਰੋਕ, ਸ਼ਰਾਬ ਵੇਚਣ ਅਤੇ ਖਰੀਦਣ ਵਾਲੇ ਨੂੰ ਸਜਾਵਾਂ, ਜੂਆ ਖੇਡਣ ਤੇ ਰੋਕ,ਵੇਸ਼ਵਪਨ ਤੇ ਰੋਕ ਅਤੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੇ ਆਦੇਸ਼, ਜਾਦੂਗਰਾਂ ਦੀ ਜਾਦੂਗਿਰੀ ਤੇ ਰੋਕ ਆਦਿ।
ਅਲਾਉੱਦੀਨ ਦੇ ਸਾਰੇ ਸੁਧਾਰਾਂ ਵਿੱਚੋ ਆਰਥਿਕ ਸੁਧਾਰ ਉਸਦੇ ਰਾਜ ਪ੍ਰਬੰਧ ਦੀ ਮੁੱਖ ਵਿਸ਼ੇਸ਼ਤਾ ਹੈ।ਉਹ ਮੱਧ ਕਲੀਨ ਭਾਰਤ ਦਾ ਪਹਿਲਾਂ ਸੁਲਤਾਨ ਸੀ ਜਿਸਨੇ ਆਧੁਨਿਕ ਢੰਗ ਨਾਲ ਆਰਥਿਕ ਸੁਧਾਰ ਕੀਤੇ।ਜਿਸ ਕਰਕੇ ਅਲਾਉਦੀਨ ਨੂੰ ਮੱਧ ਕਾਲੀਨ ਭਾਰਤ ਦਾ ਇਕ ਮਹਾਨ ਅਰਥਸ਼ਾਸ਼ਤਰੀ ਹੋਣ ਦਾ ਮਾਣ ਪ੍ਰਾਪਤ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਖ਼ਲਕੇ ਖ਼ੁਦਾ ਭਾਵ ਪਰਜਾ ਦੇ ਜੀਵਨ ਨੂੰ ਸੁਖੀ ਬਣਾਉਣਾ ਸੀ।
ਉਸਨੇ ਜ਼ਰੂਰੀ ਛੋਟੀਆਂ ਵੱਡੀਆਂ ਚੀਜ਼ਾਂ ਦੇ ਭਾਅ ਨਿਯਤ ਕਰ ਦਿੱਤੇ।ਕੋਈ ਵੀ ਦੁਕਾਨਦਾਰ ਨਿਰਧਾਰਤ ਕੀਤੇ ਗਏ ਰੇਟਾ ਤੋਂ ਵੱਧ ਮੁੱਲ ਵਿੱਚ ਚੀਜ਼ ਨਹੀਂ ਵੇਚ ਸਕਦਾ ਸੀ।ਉਸਨੇ ਹੁਕਮ ਜਾਰੀ ਕੀਤਾ ਕਿ ਕੋਈ ਵੀ ਕਿਸਾਨ 10 ਮਣ ਤੋਂ ਵੱਧ ਅਨਾਜ ਨਹੀਂ ਰੱਖ ਸਕਦਾ। ਸੰਕਟ ਸਮੇਂ ਸਰਕਾਰੀ ਗੁਦਾਮਾਂ ਵਿੱਚੋਂ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਸੀ।
ਚੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਦਾ ਕੰਮ ਸੁਦਾਗਰ ਅਤੇ ਬਨਜਾਰੇ ਕਰਦੇ ਸਨ।
ਭਾਰਤ ਵਿੱਚ ਪਹਿਲੀ ਵਾਰ ਅਲਾਉਦੀਨ ਨੇ ਰਾਸ਼ਨ ਪ੍ਰਣਾਲੀ ਲਾਗੂ ਕੀਤੀ। ਜੋ ਕਿ ਵਰਖਾ ਨਾ ਹੋਣ ਅਤੇ ਅਨਾਜ ਦੀ ਘਾਟ ਕਾਰਨ ਸੰਕਟ ਸਮੇਂ ਰਾਸ਼ਨ ਪ੍ਰਣਾਲੀ ਦਿੱਤੀ ਜਾਂਦੀ ਸੀ।ਉਸਨੇ ਅਨਾਜ, ਕੱਪੜੇ ਅਤੇ ਵੱਖ ਵੱਖ ਚੀਜ਼ਾਂ ਦੀਆ ਮੰਡੀਆਂ ਦਾ ਪ੍ਰਬੰਧ ਕੀਤਾ।ਮੰਡੀ ਦੇ ਸਭ ਤੋਂ ਉੱਚੇ ਅਧਿਕਾਰੀ ਨੂੰ ਦੀਵਾਨ ਏ ਰਿਆਸਤ ਕਿਹਾ ਜਾਂਦਾ ਸੀ।ਹਰ ਇਕ ਮੰਡੀ ਦੇ ਅਧਿਅਕਸ਼ ਨੂੰ ਸਾਹਨਾਂ ਏ ਮੰਡੀ ਕਿਹਾ ਜਾਂਦਾ ਸੀ।
ਅਲਾਉਦੀਨ ਨੇ ਆਪਣੇ ਇਨ੍ਹਾਂ ਸਾਰੇ ਸੁਧਾਰਾਂ ਨੂੰ ਸਖ਼ਤੀ ਨਾਲ਼ ਲਾਗੂ ਕੀਤਾ। ਜੋ ਇਨ੍ਹਾਂ ਸੁਧਾਰਾਂ ਵਿੱਚ ਦਿੱਤੇ ਹੁਕਮਾਂ ਦੀ ਉਲੰਘਣਾ ਕਰਦਾ ਸੀ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਜਿਸ ਕਰਕੇ ਅਲਾਉਦੀਨ ਦੇ ਕੀਤੇ ਸੁਧਾਰ ਕਾਫ਼ੀ ਹੱਦ ਤੱਕ ਸਫਲ ਹੋਏ।
ਅਨਪੜ੍ਹ ਹੁੰਦੇ ਹੋਏ ਵੀ ਅਲਾਉਦੀਨ ਵਿਦਵਾਨਾਂ ਦੀ ਸਰਪ੍ਰਸਤੀ ਕਰਦਾ ਸੀ।ਉਸਦੇ ਦਰਬਾਰ ਦਾ ਮਹਾਨ ਕਵੀ ਅਮੀਰ ਖੁਸਰੋ ਸੀ ਜਿਸਨੂੰ ਤੂਤੀ ਏ ਹਿੰਦਦੀ ਉਪਾਧੀ ਪ੍ਰਾਪਤ ਸੀ।ਜਿਸਨੇ ਤਾਰੀਖ਼ ਏ ਅਲਾਈ ਅਤੇ ਆਸ਼ਿਕਾਨਾਮੀ ਗ੍ਰੰਥਾਂ ਦੀ ਰਚਨਾ ਕੀਤੀ। ਇਕ ਹੋਰ ਕਵੀ ਜਿਸਨੂੰ ਉਸਦੀ ਯੋਗਤਾ ਕਰਕੇ ਭਾਰਤ ਦਾ ਸੁਆਦੀ ਕਿਹਾ ਜਾਂਦਾ ਸੀ ਉਹ ਅਮੀਰ ਹਸਨ ਦੇਹਲਵੀ ਸੀ। ਅਲਾਉਦੀਨ ਭਵਨ ਕਲਾ ਦਾ ਪ੍ਰੇਮੀ ਵੀ ਸੀ।ਉਸਦੇ ਪ੍ਰਸਿੱਧ ਭਵਨ ਜਾਮਾ ਮਸਜਿਦ, ਅਲਾਈ ਮੀਨਾਰ, ਅਲਾਈ ਦਰਵਾਜ਼ਾ, ਸਿਰੀ ਦਾ ਕਿਲ੍ਹਾ ਆਦਿ ਸਨ।ਇਸ ਤਰ੍ਹਾਂ ਅਲਾਉੱਦੀਨ ਨੇ ਲੋਕਾਂ ਲਈ ਸ਼ਲਾਘਾਯੋਗ ਕੰਮ ਕੀਤੇ।
ਪਰ ਅਲਾਉਦੀਨ ਖਿਲਜੀ ਬਹੁਤ ਹੰਕਾਰੀ ਸੀ, ਆਪਣੀ ਤੁਲਨਾ ਸੰਸਾਰ ਦੇ ਜੇਤੂ ਸਿਕੰਦਰ ਨਾਲ ਕਰਦਾ ਸੀ, ਆਪਣੇ ਆਪ ਨੂੰ "ਦੁਨੀਆਂ ਦਾ ਦੂਜਾ ਸਿਕੰਦਰ" ਕਹਿੰਦਾ ਸੀ।
ਪੂਜਾ 9815591967
ਰਤੀਆ

24 ਮਈ ਮਹਾਰਾਣੀ ਵਿਕਟੋਰੀਆ ਦੇ ਜਨਮ ਦਿਨ ‘ਤੇ ਵਿਸ਼ੇਸ਼  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਪਤਨੀ, ਮਾਂ ਅਤੇ ਰਾਣੀ - ਤਿੰਨੋਂ ਰੂਪਾਂ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੀ -ਮਹਾਰਾਣੀ ਵਿਕਟੋਰੀਆ
ਅਲੈਗਜ਼ੈਂਡਰੀਨਾ ਵਿਕਟੋਰੀਆ—
ਜੇਕਰ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਇਹ ਸਾਡੇ ਸਿੱਖ ਗੁਰੂਆਂ ਦੀਆਂ ਜੀਵਨੀਆਂ ,ਸ਼ਹਾਦਤਾਂ ,ਇਤਿਹਾਸਿਕ ਘਟਨਾਵਾਂ ,ਰਾਜਿਆ ਮਹਾਰਾਜਿਆਂ ਨਾਲ ਭਰਪੂਰ ਹੈ।ਅੱਜ ਉਹਨਾਂ ਪੰਨਿਆਂ ਵਿੱਚੋ ਹੀ ਅੱਜ ਗੱਲ ਕਰਦੇ ਹਾਂ ਮਹਾਰਾਣੀ ਵਿਕਟੋਰੀਆ ਦੀ।ਮਹਾਰਾਣੀ ਵਿਕਟੋਰੀਆ ਦਾ ਜਨਮ 24 ਮਈ 1819 ਵਿੱਚ ਹੋਇਆ ਸੀ। ਉਹ ਅੱਠ ਮਹੀਨਿਆਂ ਦੀ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ। ਵਿਕਟੋਰੀਆ ਦੇ ਮਾਮੇ ਨੇ ਉਸ ਦੀ ਸਿੱਖਿਆ ਅਤੇ ਦੀਖਿਆ ਨੂੰ ਬਹੁਤ ਹੁਨਰ ਨਾਲ ਸੰਭਾਲਿਆ। ਉਹ ਆਪ ਬਹੁਤ ਯੋਗ ਅਤੇ ਤਜਰਬੇਕਾਰ ਵਿਅਕਤੀ ਸਨ। ਇਸ ਦੇ ਨਾਲ ਹੀ ਉਹ ਪੁਰਾਣੀ ਸਭਿਅਤਾ ਪ੍ਰਤੀ ਪੱਖਪਾਤੀ ਸਨ। ਵਿਕਟੋਰੀਆ ਨੂੰ ਕਿਸੇ ਵੀ ਆਦਮੀ ਨੂੰ ਇਕੱਲੇ ਮਿਲਣ ਦੀ ਇਜਾਜ਼ਤ ਨਹੀਂ ਸੀ। ਵੱਡੇ ਨੌਕਰ ਵੀ ਉਸ ਕੋਲ ਨਹੀਂ ਆ ਸਕਦੇ ਸਨ। ਜਿੰਨਾ ਚਿਰ ਉਹ ਅਧਿਆਪਕਾਂ ਨਾਲ ਪੜ੍ਹਦੀ ਸੀ, ਉਸਦੀ ਮਾਂ ਜਾਂ ਵਿਕਟੋਰੀਆ ਅਠਾਰਾਂ ਸਾਲ ਦੀ ਉਮਰ ਵਿਚ ਗੱਦੀ 'ਤੇ ਬੈਠੀ। ਮਹਾਰਾਣੀ ਵਿਕਟੋਰੀਆ ਦਾ 63 ਸਾਲ ਅਤੇ ਸੱਤ ਮਹੀਨਿਆਂ ਦਾ ਲੰਬਾ ਰਾਜ ਹੈ। ਜਨਵਰੀ 1901) 20 ਜੂਨ 1837 ਤੋਂ 1901 ਵਿੱਚ ਆਪਣੀ ਮੌਤ ਤੱਕ ਯੂਨਾਈਟਿਡ ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਮਹਾਰਾਣੀ ਸੀ। ਵਿਕਟੋਰੀਆ ਆਪ ਲਿਖਦੀ ਹੈ ਕਿ ਹਰ ਰੋਜ਼ ਮੰਤਰੀਆਂ ਦੀਆਂ ਇੰਨੀਆਂ ਰਿਪੋਰਟਾਂ ਆਉਂਦੀਆਂ ਹਨ ਅਤੇ ਇੰਨੇ ਕਾਗਜ਼ਾਂ 'ਤੇ ਦਸਤਖਤ ਕਰਨੇ ਪੈਂਦੇ ਹਨ ਕਿ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਸ ਸਮੇਂ ਯੂਨਾਈਟਿਡ ਕਿੰਗਡਮ ਦੇ ਅੰਦਰ ਉਦਯੋਗਿਕ, ਰਾਜਨੀਤਿਕ, ਵਿਗਿਆਨਕ ਅਤੇ ਫੌਜੀ ਤਬਦੀਲੀਆਂ ਦਾ ਦੌਰ ਸੀ ਅਤੇ ਬ੍ਰਿਟਿਸ਼ ਸਾਮਰਾਜ ਦੇ ਇੱਕ ਮਹਾਨ ਵਿਸਤਾਰ ਦੁਆਰਾ ਚਿੰਨ੍ਹਿਤ ਕੀਤਾ ਗਿਆ ਸੀ। 1876 ਵਿੱਚ, ਸੰਸਦ ਨੇ ਉਸਨੂੰ ਭਾਰਤ ਦੀ ਮਹਾਰਾਣੀ ਦਾ ਵਾਧੂ ਖਿਤਾਬ ਦਿੱਤਾ। ਵਿਕਟੋਰੀਆ ਦਾ ਚਿੰਨ੍ਹ
ਵਿਕਟੋਰੀਆ ਪ੍ਰਿੰਸ ਐਡਵਰਡ, ਕੈਂਟ ਦੇ ਡਿਊਕ ਅਤੇ ਸਟ੍ਰੈਥਰਨ (ਕਿੰਗ ਜਾਰਜ III ਦਾ ਚੌਥਾ ਪੁੱਤਰ) ਅਤੇ ਸੈਕਸੇ-ਕੋਬਰਗ-ਸਾਲਫੀਲਡ ਦੀ ਰਾਜਕੁਮਾਰੀ ਵਿਕਟੋਰੀਆ ਦੀ ਧੀ ਸੀ।ਵਿਕਟੋਰੀਆ ਕੰਮਾਂ ਵਿੱਚ ਉਹ ਆਪਣਾ ਇੱਕੋ-ਇੱਕ ਅਧਿਕਾਰ ਸਮਝਦੀ ਸੀ। ਉਨ੍ਹਾਂ ਵਿਚ ਉਸ ਨੇ ਮਾਮੇ-ਮਾਮੀ ਦਾ ਦਖ਼ਲ ਵੀ ਸਵੀਕਾਰ ਨਹੀਂ ਕੀਤਾ। ਪਤਨੀ, ਮਾਂ ਅਤੇ ਰਾਣੀ - ਤਿੰਨੋਂ ਰੂਪਾਂ ਵਿੱਚ ਉਸਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ। ਘਰ ਦੇ ਨੌਕਰਾਂ ਨਾਲ ਉਸਦਾ ਵਿਹਾਰ ਬਹੁਤ ਵਧੀਆ ਸੀ। 1820 ਵਿੱਚ ਡਿਊਕ ਅਤੇ ਉਸਦੇ ਪਿਤਾ ਦੋਵਾਂ ਦੀ ਮੌਤ ਤੋਂ ਬਾਅਦ, ਉਸਦੀ ਦੇਖਭਾਲ ਉਸਦੀ ਮਾਂ ਉਸਦੇ ਸਾਥੀ, ਜੌਨ ਕੋਨਰੋਏ ਦੁਆਰਾ ਕੀਤੀ ਗਈ ਸੀ। 20 ਜੂਨ 1837 ਨੂੰ ਇੰਗਲੈਂਡ ਦੀ ਰਾਣੀ ਬਣ ਗਈ ਸੀ। ਵਿਕਟੋਰੀਆ ਨੇ 1840 ਵਿੱਚ ਸੈਕਸੇ-ਕੋਬਰਗ ਅਤੇ ਗੋਥਾ ਦੇ ਆਪਣੇ ਚਚੇਰੇ ਭਰਾ ਪ੍ਰਿੰਸ ਅਲਬਰਟ ਨਾਲ ਵਿਆਹ ਕਰਵਾ ਲਿਆ। ਉਹਨਾਂ ਦੇ ਬੱਚਿਆਂ ਨੇ ਪੂਰੇ ਮਹਾਂਦੀਪ ਵਿੱਚ ਸ਼ਾਹੀ ਅਤੇ ਨੇਕ ਪਰਿਵਾਰਾਂ ਵਿੱਚ ਵਿਆਹ ਕਰਵਾ ਲਿਆ, ਵਿਕਟੋਰੀਆ ਨੂੰ ਯੂਰਪ ਦੀ ਰਾਇਲਟੀ ਬਣਾ ਦਿੱਤਾ। "ਯੂਰਪ ਦੀ ਦਾਦੀ" ਅਤੇ ਸੋਮੋਫਿਲਿਆ ਫੈਲਾਉਣ ਲਈ ਕਮਾਈ ਕੀਤੀ।
ਜਦੋਂ ਉਸਦਾ ਵਿਆਹ ਹੋਇਆ ਤਾਂ ਉਸ ਨੇ ਆਪਣੇ ਪਤੀ ਨੂੰ ਵੀ ਪ੍ਰਸ਼ਾਸਨ ਤੋਂ ਦੂਰ ਰੱਖਿਆ। ਪਰ ਹੌਲੀ-ਹੌਲੀ ਪਤੀ ਦੇ ਪਿਆਰ, ਵਿਦਵਤਾ ਅਤੇ ਚਾਲ ਆਦਿ ਗੁਣਾਂ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ।ਉਹ ਆਪਣੇ ਪਤੀ ਦੀ ਇੱਛਾ ਅਨੁਸਾਰ ਚੱਲਣ ਲੱਗੀ। ਜਨਤਕ ਤੌਰ 'ਤੇ, ਉਹ ਇੱਕ ਰਾਸ਼ਟਰੀ ਪ੍ਰਤੀਕ ਬਣ ਗਈ, ਜਿਸਦੀ ਵਿਅਕਤੀਗਤ ਨੈਤਿਕਤਾ ਦੇ ਸਖਤ ਮਾਪਦੰਡਾਂ ਨਾਲ ਪਛਾਣ ਕੀਤੀ ਗਈ।ਪਰ ਉਹ 43 ਸਾਲ ਦੀ ਉਮਰ ਵਿੱਚ ਵਿਧਵਾ ਹੋ ਗਈ। ਇਸ ਦੁੱਖ ਦੇ ਬਾਵਜੂਦ ਉਸ ਨੇ 39 ਸਾਲ ਬੜੀ ਇਮਾਨਦਾਰੀ ਅਤੇ ਇਨਸਾਫ਼ ਨਾਲ ਰਾਜ ਕੀਤਾ। ਜੋ ਭਾਰ ਉਸ ਦੇ ਮੋਢਿਆਂ 'ਤੇ ਰੱਖਿਆ ਗਿਆ, ਉਸ ਨੇ ਆਪਣੀ ਤਾਕਤ ਅਤੇ ਯੋਗਤਾ ਅਨੁਸਾਰ ਅੰਤ ਤੱਕ ਉਸ ਨੂੰ ਚੁੱਕਿਆ। ਕਿਸੇ ਹੋਰ ਦੀ ਮਦਦ ਨੂੰ ਸਵੀਕਾਰ ਨਹੀਂ ਕੀਤਾ।
ਉਸਦੀ ਸਮਝ ਭਾਵੇਂ ਘੱਟ ਦੱਸੀ ਗਈ ਹੈ ਸੀ, ਪਰ ਚਰਿੱਤਰ ਦੀ ਤਾਕਤ ਬਹੁਤ ਉੱਚੀ ਸੀ। ਉਸ ਦੇ ਸਮੇਂ ਦੌਰਾਨ ਰੇਲ ਅਤੇ ਤਾਰ ਵਰਗੀਆਂ ਉਪਯੋਗੀ ਕਾਢਾਂ ਕੀਤੀਆਂ ਗਈਆਂ ਸਨ।ਮਹਾਰਾਣੀ ਵਿਕਟੋਰੀਆ ਦੀ ਮੌਤ 22 ਜਨਵਰੀ 1901 ਈ ਨੂੰ ਹੋਈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

 

ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

23 ਮਈ 1984 ਵਿੱਚ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ—ਬਚੇਂਦਰੀ ਪਾਲ
ਕਿਸੇ ਵੀ ਕੰਮ ਨੂੰ ਕਰਨ ਲਈ ਹਿੰਮਤ ਤੇ ਮਿਹਨਤ ਦੀ ਲੋੜ ਹੁੰਦੀ ਹੈ ।ਜੇਕਰ ਨਿਸ਼ਾਨਾ ਪਹਿਲਾ ਮਿੱਥਿਆ ਜਾਵੇ ਤਾਂ ਮੰਜਿਲ ਪਾਉਣ ਵਿੱਚ ਅਸਾਨੀ ਹੋ ਜਾਂਦੀ ਹੈ ।ਅੱਜ ਆਪਾ ਗੱਲ ਕਰਾਂਗੇ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਚੇਂਦਰੀ ਪਾਲ ਦੀ ।ਜੋ ਆਪਣੀ ਮਿਹਨਤ ਸਦਕਾ ਅੱਜ ਦੁਨੀਆਂ ਲਈ ਖ਼ਾਸ ਕਰ ਔਰਤਾਂ ਲਈ ਇੱਕ ਉਦਾਹਰਨ ਹੈ।ਬਚੇਂਦਰੀ ਪਾਲ ਇੱਕ ਭਾਰਤੀ ਪਰਬਤਾਰੋਹੀ ਹੈ। ਇਹ ਪਹਿਲੀ ਭਾਰਤੀ ਔਰਤ ਹੈ ਜੋ 23 ਮਈ 1984 ਈ. ਵਿੱਚ ਮਾਊਂਟ ਐਵਰੈਸਟ ਉੱਤੇ ਸਭ ਤੋਂ ਪਹਿਲਾਂ ਪਹੁੰਚੀ। ਬਚੇਂਦਰੀ ਪਾਲ ਦਾ ਜਨਮ 24 ਮਈ 1954 ਵਿੱਚ ਹਿਮਾਲਿਆ ਦੇ ਉਤਰਕਾਸ਼ੀ ਵਿੱਚ ਮੌਜੂਦ ਪਿੰਡ ਨਾਕੁਰੀ, ਜਿਲ੍ਹਾ ਗੜਵਾਲ ਵਿੱਚ ਹੋਇਆ । ਬਚੇਂਦਰੀ ਪਾਲ ਨੇ ਮਾਤਾ ਹੰਸਾ ਦੇਵੀ ਅਤੇ ਪਿਤਾ ਸ਼੍ਰੀ ਕ੍ਰਿਸ਼ਨ ਪਾਲ ਸਿੰਘ ਦੇ ਘਰ ਜਨਮ ਲਿਆ ।ਉਹਨਾਂ ਦਾ ਮੁੱਖ ਕਿੱਤਾ ਪਰਬਤਾਰੋਹੀ ਅਤੇ ਪ੍ਰੋਮੋਟਰ ਫ਼ਾਰ ਐਡਵੈਂਚਰ ਹੈ।ਸਭ ਤੋਂ ਪਹਿਲਾ ਬਚੇਂਦਰੀ ਪਾਲ ਨੇ ਨਿਰਦੇਸ਼ਕ– ਨੈਸ਼ਨਲ ਐਡਵੈਂਚਰ ਫਾਉੰਡੇਸ਼ਨ ਤੋਂ ਆਪਣੇ ਕਿੱਤੇ ਦੀ ਸੁਰੂਆਤ ਕੀਤੀ ।ਸਿਆਣੇ ਕਹਿੰਦੇ ਹਨ ਕਿ ਬੱਚੇ ਦੇ ਗੁਣ ਤਾਂ ਬਚਪਨ ਵਿੱਚ ਹੀ ਦਿੱਸਣੇ ਸ਼ੁਰੂ ਹੋ ਜਾਂਦੇ ਹਨ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਕੁੱਝ ਇਸ ਤਰ੍ਹਾਂ ਦਾ ਬਚੇਂਦਰੀ ਪਾਲ ਨਾਲ ਵੀ ਹੋਇਆਂ।ਜਦੋ ਉਹ 12 ਸਾਲ ਦੀ ਉਮਰ ਵਿੱਚ ਸੀ ਤਾ ਉਸਦੇ ਮਨ ਵਿੱਚ ਪਰਬਤਾਰੋਹੀ ਬਣਨ ਦੀ ਦਿਲਚਸਪੀ ਸੀ ਉਸਨੇ ਪਹਿਲਾ ਹੀ ਜੀਵਨ ਦੇ ਉਦੇਸ਼ ਨੂੰ ਪਛਾਣ ਲਿਆ ਸੀ ਜਦੋਂ ਇਹ ਆਪਣੇ ਆਪਣੇ ਦੋਸਤਾਂ ਨਾਲ ਸਕੂਲ ਪਿਕਨਿਕ ਤੇ ਗਈ ਸੀ। ਇੱਕ ਸਕੂਲ ਦੀ ਪਿਕਨਿਕ ਦੌਰਾਨ 13,123 ਫੁੱਟ (3,999.9 ਮੀਟਰ) ਉੱਚੀ ਚੋਟੀ ਨੂੰ ਸਕੇਲ ਕੀਤਾ। ਉਹ ਮਾਊਂਟ ਐਵਰੈਸਟ ‘ਤੇ ਚੜ੍ਹਨ ਵਾਲੀ ਦੁਨੀਆਂ ਦੀ 5ਵੀਂ ਔਰਤ ਹੈ। ।ਤੇਨਜਿੰਗ ਐਡਮੰਡ ਹਿਲੇਰੀ ਦੀ ਮਾਉਂਟ ਐਵਰੈਸਟ ਦੇ ਪਹਿਲੇ ਉਤਸਵ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ ਪੰਜ ਦਿਨ ਪਹਿਲਾਂ ਉਸ ਦਾ ਜਨਮ ਹੋਇਆ ਸੀ। ਉਸ ਨੇ ਆਪਣੀ ਐਮ.ਏ. ਅਤੇ ਬੀ.ਐਡ. ਤੋਂ ਡੀ.ਏ.ਵੀ. ਪੋਸਟ ਗ੍ਰੈਜੂਏਟ ਕਾਲਜ, ਦੇਹਰਾਦੂਨ ਤੋਂ ਪੂਰੀ ਕੀਤੀ। ਸੰਨ 1984 ਵਿੱਚ, ਭਾਰਤ ਨੇ ਆਪਣੀ ਚੌਥੀ ਮੁਹਿੰਮ ਨੂੰ, "ਐਵਰੇਸਟ'84" "ਦਾ ਨਾਮ, ਮਾਉਂਟ ਐਵਰੈਸਟ ਤੱਕ ਤੈਅ ਕੀਤਾ ਸੀ। ਬਚੇਂਦਰੀ ਪਾਲ ਨੂੰ ਛੇ ਭਾਰਤੀ ਔਰਤਾਂ ਅਤੇ ਗਿਆਰਾਂ ਆਦਮੀਆਂ ਦੇ ਕੁਲੀਨ ਸਮੂਹ ਦੇ ਮੈਂਬਰਾਂ ਵਜੋਂ ਚੁਣਿਆ ਗਿਆ ਸੀ ਜਿਨ੍ਹਾਂ ਨੂੰ ਮਾਊਂਟ ਐਵਰੈਸਟ (ਨੇਪਾਲੀ ਵਿੱਚ ਸਾਗਰਮਾਥਾ) ਚੜ੍ਹਨ ਦੀ ਕੋਸ਼ਿਸ਼ ਕਰਨ ਦਾ ਸਨਮਾਨ ਮਿਲਿਆ ਸੀ।ਬਚੇਂਦਰੀ ਪਾਲ ਨੂੰ ਮਿਲੇ ਕੁੱਝ ਸਨਮਾਨ ਇਸ ਤਰ੍ਹਾਂ ਹਨ-
* ਭਾਰਤ ਪਰਬਤ ਰੋਹੀ ਫਾਉੰਡੇਸ਼ਨ ਨੇ ਸੋਨ ਤਗਮਾ (1984)
* ਭਾਰਤ ਸਰਕਾਰ ਨੇ ਪਦਮ ਸ੍ਰੀ (1984)
* ਉੱਤਰ ਪ੍ਰਦੇਸ਼ ਨੇ ਸਿੱਖਿਆ ਵਿਭਾਗ ਦਾ ਸੋਨ ਤਗਮਾ(1985)।
* ਭਾਰਤ ਸਰਕਾਰ ਨੇ ਅਰਜੁਨ ਇਨਾਮ (1986)
* ਕੋਲਕਾਤਾ ਲੇਡੀਜ਼ ਸਟੱਡੀ ਗਰੁੱਪ ਆਰਡਰ (1986)।
* ਗਿਨੀਜ਼ ਵਰਡ ਰਿਕਾਰਡ (1990) 'ਚ ਨਾਮਜਦ
* ਭਾਰਤ ਸਰਕਾਰ ਨੇ ਕੌਮੀ ਐਡਵੈਂਚਰ ਸਨਮਾਨ (1994)।
* ਉੱਤਰ ਪ੍ਰਦੇਸ਼ ਨੇ ਯਸ਼ ਭਾਰਤੀ ਸਨਮਾਨ (1995)।
* ਹੇਮਵਤੀ ਨੰਦਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਨੇ ਪੀਐਚਡੀ ਦੀ ਡਿਗਰੀ (1997)।
* ਸੰਸਕ੍ਰਿਤ ਮੰਤਰਾਲਾ ਮੱਧ ਪ੍ਰਦੇਸ਼ ਨੇ ਪਿਹਲੀ ਵੀਰਾਂਗਣਾ ਲਕਸ਼ਮੀਬਾਈ ਰਾਸ਼ਟਰੀ ਸਨਮਾਨ(2013-14)। ਇਸ ਤਰ੍ਹਾਂ ਬਚੇਂਦਰੀ ਪਾਲ ਨੇ ਆਪਣੇ ਜੀਵਕ ਕਾਲ ਵਿੱਚ ਬਹੁਤ ਹੀ ਸਲਾਘਾਯੋਗ ਕੰਮ ਕੀਤੇ ਸਮਾਜ ਸੁਧਾਰਕ ਹੋਣਾ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ।ਬਚੇਂਦਰੀ ਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਤੋਂ ਬਾਅਦ ਵੀ ਕਿਰਿਆਸ਼ੀਲ ਰਹੀ। ਉਹ ਕਦੇ ਵੀ ਨਹੀਂ ਹਾਰੀ ।ਇੱਕ "ਇੰਡੋ-ਨੇਪਾਲੀ ਔਰਤ ਦੀ ਮਾਊਟ ਐਵਰੈਸਟ ਅਭਿਆਨ - 1993" ਵਿੱਚ ਸਿਰਫ਼ ਔਰਤਾਂ ਸ਼ਾਮਲ ਹਨ, ਜਿਹੜੀ ਭਾਰਤੀ ਪਰਬਤਾਰੋਹੀ ਲਈ ਮਾਪਦੰਡ ਤੈਅ ਕੀਤੇ ਜਦੋਂ ਇਸ ਸੰਮੇਲਨ ਵਿਚ 7 ਔਰਤਾਂ ਸਮੇਤ 18 ਲੋਕ ਪਹੁੰਚੇ।ਇਸ ਤਰਾਂ ਬਚੇਂਦਰੀ ਪਾਲ ਨੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕੀਤੀ ।ਜਿੰਨਾਂ ਦੇ ਹੌਸਲੇ ਬੁਲੰਦ ਹੁੰਦੇ ਹਨ। ਉਹ ਇੱਕ ਦਿਨ ਜ਼ਰੂਰ ਮੰਜਿਲ ਪਾ ਲੈਂਦੇ ਹਨ।ਬਚੇਂਦਰੀ ਪਾਲ ਨੇ ਨਾ ਸਿਰਫ ਆਪਣਾ ਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।

ਗਗਨਦੀਪ ਕੌਰ ਧਾਲੀਵਾਲ

 

ਮਤਲਬ ਦੇ ਰਿਸ਼ਤਿਆਂ ਦੇ ਟੁੱਟ ਜਾਣ ਤੇ ਕਦੇ ਅਫ਼ਸੋਸ ਨਾ ਕਰੋ  ✍️ ਪ੍ਰੋ ਗਗਨਦੀਪ ਧਾਲੀਵਾਲ 

ਰਿਸ਼ਤਿਆਂ ਤੇ ਦੋਸਤੀ ਦੀ ਬੁਨਿਆਦ ਸੱਚ ਤੇ ਹੀ ਟਿਕੀ ਹੋਈ ਹੈ।ਜੇਕਰ ਅਸੀਂ ਕੋਈ ਵੀ ਰਿਸ਼ਤਾ ਸੱਚ ਦੀ ਨੀਂਹ ਤੇ ਖੜਾ ਕਰਾਗੇ ਤਾ ਜਿਆਦਾ ਸਮੇਂ ਤੱਕ ਮਜ਼ਬੂਤ ਰਹੇਗਾ ।ਜੇਕਰ ਅਸੀਂ ਕੋਈ ਰਿਸ਼ਤਾ ਝੂਠ ਤੇ ਮਤਲਬ ਨਾਲ ਬਣਾੳਂਦੇ ਹਾਂ ਤਾਂ ਜਲਦੀ ਹੀ ਕੁੱਝ ਪਲਾਂ ਵਿੱਚ ਖੇਰੂ-ਖੇਰੂ ਹੋ ਜਾਵੇਗਾ ।ਯਾਦ ਰੱਖਿਓ ਇੱਕ ਝੂਠ ਦੇ ਬਣਾਏ ਰਿਸ਼ਤੇ ਨੂੰ ਬਚਾਉਣ ਲਈ ਲੱਖਾਂ ਝੂਠ ਬੋਲਣੇ ਪੈਣਗੇ।ਝੂਠੇ ਤੇ ਮਤਲਬੀ ਲੋਕ ਕਦੇ ਕਿਸੇ ਦੇ ਚੰਗੇ ਦੋਸਤ ਨਹੀਂ ਬਣ ਸਕਦੇ।
ਮਤਲਬੀ ਲੋਕ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੇ ਆ ਪਰ ਧਿਆਨ ਰੱਖੋ ਕੇ ਰਿਸ਼ਤਿਆਂ ਨੂੰ ਨਿਬਾਓਣਾ ਕਿੱਦਾ ਤੇ ਬਚਾਉਣਾ ਕਿੱਦਾਂ ਹੈ ਤਾ ਕਿ ਲੋਕਾਂ ਦਾ ਰਿਸ਼ਤਿਆਂ ਤੇ ਯਕੀਨ ਬਣਿਆਂ ਰਹੇ । ਅੱਜ ਕੱਲ ਮਤਲਬੀ ਲੋਕਾਂ ਨੇ ਦੁਨੀਆਂ ਤੇ ਅਜਿਹਾ ਅਸਰ ਪਾਇਆਂ ਹੈ, ਦੁਨੀਆਂ ਤੇ ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ।ਮਤਲਬੀ ਲੋਕ ਉੱਪਰੋ ਕੁੱਝ ਹੋਰ ਹੁੰਦੇ ਹਨ ਤੇ ਅੰਦਰੋਂ ਕੁੱਝ ਹੋਰ ਭਾਵ ਮਤਲਬੀ ਲੋਕ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ।ਇੱਕ ਸਾਫ ਦਿਲ ਇਨਸਾਨ ਮਤਲਬੀ ਲੋਕਾਂ ਨਾਲ ਰਹਿਣਾ ਤਾ ਦੂਰ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰੇਗਾ ।ਕਿਉਂਕਿ ਮਤਲਬੀ ਲੋਕਾਂ ਦੇ ਦਿੱਤੇ ਜ਼ਖ਼ਮ ਇੱਕ ਸਾਫ ਦਿਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਠੀਕ ਹੀ ਕਿਹਾ ਹੈ ਕਿਸੇ ਨੇ ਕਿ

ਮੰਗ ਕੇ ਖਾਣ ਨਾਲੋਂ, ਕਰਨੀ ਮਜ਼ਦੂਰੀ ਚੰਗੀ ਏ,
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ....!!

ਇਸ ਮਤਲਬੀ ਦੁਨੀਆਂ ਵਿੱਚ ਕੋਈ ਕਿਸੇ ਦਾ ਆਪਣਾ ਨਹੀਂ ਖ਼ਾਸ ਕਰਕੇ ਮਾਲਬੀ ਤੇ ਝੂਠੇ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਹਨ ਹਮੇਸ਼ਾ ਆਪਣੇ ਫਾਇਦੇ ਲਈ ਹੀ ਜੁੜੇ ਹੁੰਦੇ ਹਨ।ਕਈ ਦੋਸਤ ਮਤਲਬ ਲਈ ਸਾਡੀ ਏਨੀ ਕੁ ਖ਼ੁਸ਼ਾਮਦ ਕਰ ਦਿੰਦੇ ਹਨ ਕਿ ਅਸੀਂ ਉਸਦੇ ਹੀ ਹੋਕੇ ਰਹਿ ਜਾਂਦੇ ਹਾਂ।ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਦੋ ਚਾਰ ਦਿਨਾਂ ਬਾਅਦ ਉਹ ਇਹ ਕਹਿ ਦਿੰਦੇ ਹਨ ਬੱਸ ਯਾਰ ਹੋਰ ਨਹੀਂ ਨਿਭਦੀ ,ਤੇਰੀ ਮੇਰੀ ਸੋਚ ਨਹੀਂ ਮਿਲਦੀ ਤੇਰੇ ਨਾਲ ਰਹਿਣਾ ਗੱਲ ਕਰਨੀ ਮਜਬੂਰੀ ਸੀ ਮੈਨੂੰ ਮੁਆਫ ਕਰ ਦੇ ਦੋਸਤ ਮੈ ਮਜਬੂਰ ਹਾਂ ਇਹ ਕਹਿ ਕੇ ਪੱਲਾ ਛੁਡਾ ਲੈਂਦੇ ਹਨ ਉਹ ਨਹੀਂ ਸੋਚਦੇ ਜਿਸ ਇਨਸਾਨ ਨੇ ਤੁਹਾਨੂੰ ਆਪਣਾ ਬਣਾ ਹੀ ਲਿਆ ਹੋਵੇ ਉਸਨੂੰ ਇਸ ਤਰ੍ਹਾਂ ਤੋੜਨਾ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਫ ਦਿਲ ਨੂੰ ਤੋੜਨਾ ਸਭ ਤੋ ਵੱਡਾ ਜੁਰਮ ਹੈ ।ਕਹਿੰਦੇ ਹਨ ਕਿ ਪਿਆਰ ਤੇ ਦੋਸਤੀ ਵਿੱਚ ਕੀਤੇ ਗਏ ਧੋਖੇ ਦੀ ਕੋਈ ਮੁਆਫੀ ਨਹੀਂ ਹੁੰਦੀ ।ਏਥੇ ਕੋਈ ਪਿਆਰ ਨਹੀਂ ਹੈ ਕੋਈ ਦੋਸਤ ਨਹੀਂ ਕੋਈ ਭੈਣ-ਭਰਾ ਨਹੀਂ ਝੂਠੇ ਤੇ ਮਤਲਬੀ ਲੋਕਾਂ ਨੇ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਹਨ।ਕੋਈ ਟਾਵਾਂ ਹੀ ਹੋਵੇਗਾ ਜੋ ਇਹਨਾਂ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੋਵੇਗਾ।ਮੇਰੇ ਅਨੁਸਾਰ ਕੁੱਝ ਮਤਲਬੀ ਲੋਕ ਦੋਸ਼ ਤਰ੍ਹਾਂ ਦੇ ਵੀ ਹੁੰਦੇ ਹਨ

ਇਸ ਦੁਨੀਆਂ ਵਿੱਚ ਮੱਦਦਗਾਰ ਬੜੇ ਨੇ ,
ਪਲ ਵਿੱਚ ਆਪਣਾ ਬਣਾ ਲੈਣ ,
ਪਲ ਵਿੱਚ ਵਿਸਾਰ ਦੇਣ ,
ਇਹੋ ਜਿਹੇ ਖੁਦਗਾਰ ਬੜੇ ਨੇ ।
ਕੰਮ ਦੇ ਨਾਲ ਮਤਲਬ ਰੱਖਦੇ ,
ਪਿੱਠ ਪਿੱਛੇ ਆਪਣੇ ਹੀ ਠੱਗਦੇ ,
ਸਭ ਕੁੱਝ ਲੁੱਟ ਲੈ ਜਾਣ ,
ਪੈਸੇ ਦੇ ਯਾਰ ਬੜੇ ਨੇ ।
ਕਈ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ ,
ਪਰ ਫੁੱਲਾਂ ਨਾਲ ਵੀ ਖਾਰ ਬੜੇ ਨੇ।
ਧਾਲੀਵਾਲ ਕਈ ਝੂਠ ਨੂੰ ਸੱਚ ਕਹਿੰਦੇ ,
ਤੇ ਸੱਚ ਨੂੰ ਝੁਠਲਾਉਂਦੇ ,
ਗਗਨ ਦੁਨੀਆਂ ਤੇ ਮਤਲਬੀ ਯਾਰ ਬੜੇ ਨੇ।

ਕੁੱਝ ਲੋਕ ਗਿਰਗਟ ਦੀ ਤਰ੍ਹਾਂ ਹੁੰਦੇ ਹਨ ਜੋ ਮਤਲਬ ਨਿਕਲਦਿਆਂ ਹੀ ਰੰਗ ਬਦਲ ਲੈਂਦੇ ਹਨ।ਜੋ ਲੋਕ ਕਹਿੰਦੇ ਹਨ ਕਿ ਭਰੋਸਾ ਕਰੋ ਅਸੀਂ ਦੂਜਿਆਂ ਵਰਗੇ ਨਹੀਂ ਅਸਲ ਵਿੱਚ ਉਹੀ ਹੀ ਭਾਵਨਾਵਾਂ ਨਾਲ ਖੇਡਦੇ ਹਨ।ਮੌਕਾਪ੍ਰਸਤ ਲੋਕ ਜ਼ੁਬਾਨ ਦੇ ਥੋੜ੍ਹੇ ਜਿਆਦਾ ਮਿੱਠੇ ਹੁੰਦੇ ਹਨ ।ਮਤਲਬੀ ਤੇ ਝੂਠੇ ਲੋਕਾਂ ਕੋਲ ਮਤਲਬ ਕੱਢਣ ਦੇ ਬਹੁਤ ਤਰੀਕੇ ਹੁੰਦੇ ਹਨ ਉਹ ਖ਼ੁਦ ਹੀ ਗਵਾਹ ਬਣ ਜਾਂਦੇ ਹਨ ਤੇ ਖ਼ੁਦ ਹੀ ਵਕੀਲ ਆਪ ਹੀ ਜੱਜ ਬਣ ਜਾਂਦੇ ਹਨ।
ਕਿਸੇ ਨੇ ਬਾਖੂਬੀ ਮਤਲਬੀ ਲੋਕਾਂ ਬਾਰੇ ਕਿਹਾ ਹੈ
“ਮਤਲਬੀ ਲੋਕਾਂ ਨਾਲ ਰਹਿਣ ਦਾ ਮਜ਼ਾ ਹੀ ਵੱਖਰਾ ਹੈ ,
ਥੋੜ੍ਹੀ ਤਕਲੀਫ ਤਾਂ ਦਾ ਜ਼ਰੂਰ ਹੁੰਦੀ ਹੈ ਪਰ ਦੁਨੀਆਂ ਦੇ ਦਰਸ਼ਨ ਉਹਨਾਂ ਦੇ ਅੰਦਰ ਹੋ ਜਾਂਦੇ ਹਨ।”
ਮਤਲਬੀ ਦੋਸਤ ਹਮੇਸ਼ਾ ਤੁਹਾਨੂੱਮ ਝੂਠ ਇਸ ਤਰ੍ਹਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆਂ ਲੱਗੇ। ਬਿਲਕੁਲ ਠੀਕ ਕਿਹਾ ਹੈ ਕਿ -ਮਤਲਬ ਦਾ ਵਜਨ ਬਹੁਤ,ਜਿਆਦਾ ਹੈ ,ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸ਼ਤੇ ਹਲਕੇ ਹੋ ਜਾਂਦੇ ਹਨ।
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ,,
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਹਨ।ਪਤਾ ਨਹੀਂ ਲੱਗਿਆ ਹਲੇ ਤੱਕ ਮੈਨੂੰ ਵੀ ਕਿ ਮਤਲਬ ਲਈ ਲੋਕ ਕਿਓ ਮੇਹਰਬਾਨ ਹੁੰਦੇ ਹਨ ।ਅੱਜ ਦੇ ਸਮੇਂ ਵਿੱਚ ਕੋਈ ਸੱਚਾ ਪਿਆਰ ਸੱਚਾ ਰਿਸ਼ਤਾ ਨਹੀਂ ਹੈ ਸਾਰੇ ਜੜੀ ਮਤਲਬ ਨਾਲ ਬੱਝੇ ਹੋਏ ਹਨ ,ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ
ਪਰ ਹਾਂ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਹੈ।ਅੱਜ ਤਾਂ ਮਤਲਬੀ ਲੋਕ ਏਥੋ ਤੱਕ ਗਿਰ ਚੁੱਕੇ ਹਨ ਕਿ ਰੱਬ ਵੀ ਮਤਲਬੀ ਲੋਕਾਂ ਨੂੰ ਬਦਲ ਨਹੀ ਸਕਿਆ ਜਦ ਕਿ ਮਤਲਬੀ ਲੋਕਾਂ ਨੇ ਅਨੇਕਾਂ ਰੱਬ ਬਦਲ ਲਏ ਹਨ।ਹਮੇਸਾਂ ਰਿਸ਼ਤੇ ਸਮਝਦਾਰੀ ਨਾਲ ਨਿਭਾਉਣੇ ਚਾਹੀਦੇ ਹਨ ਜਿਸ ਵਿੱਚ ਮਤਲਬ ਜਾਂ ਝੂਠ ਸ਼ਬਦ ਆ ਜਾਵੇ ਉਹ ਰਿਸ਼ਤੇ ਰਿਸ਼ਤੇ ਨਹੀਂ ਰਹਿੰਦੇ । ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸ਼ੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ।
ਯਾਦ ਰੱਖਿਓ ਹਮੇਸ਼ਾ ਇੱਕ ਪਰਮਾਤਮਾ ਤੇ ਮਾਂ ਦਾ ਪਿਆਰ ਹੀ ਸੱਚਾ ਹੈ ਬਿਨਾ ਮਤਲਬ ਦੇ ਹੈ ।ਸਾਇਰ ਨੇ ਸਹੀ ਕਿਹਾ ਹੈ -
“ਇੱਕ ਮਾਂ ਦੂਜਾ ਰੱਬ ਮੈਨੂੰ ਦੋਵੇਂ ਆ ਪਿਆਰੇ
ਬਾਕੀ ਮਤਲਬ ਨਿਕਲੇ ਤੇ ਭੁੱਲ ਜਾਂਦੇ ਸਾਰੇ”
ਕੁੱਝ ਲੋਕ ਸਿਰਫ ਮਤਲਬ ਲਈ ਹੀ ਤੁਹਾਡੇ ਨਾਲ ਰਹਿਣਾ ਪਸੰਦ ਕਰਦੇ ਹਨ ਤੇ ਕੁੱਝ ਲੋਕਾਂ ਦੀ ਵਫਾ ਅਕਸਰ ਉੱਥੋਂ ਤੱਕ ਹੀ ਹੁੰਦੀ ਹੈ ਜਿੱਥੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਹੈ॥ ਮਤਲਬ ਲੋਕਾਂ ਓਨੇ ਰਿਸ਼ਤਿਆਂ ਦਾ ਵਪਾਰ ਬਣਾ ਦਿੱਤਾ ਜਦੋਂ ਜੀ ਚਾਹੋ ਬਣਾ ਲਵੋ ਜਦੋਂ ਜੀ ਕੀਤਾ ਤੋੜ ਦੇਵੋ । ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਮਿਲਦੇ ਹਨ। ਅੱਜ ਦੇ ਯੁੱਗ ਵਿੱਚ ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ,
ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ !!ਮਤਲਬੀ ਲੋਕਾਂ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਉਹ ਹਮੇਸ਼ਾ ਭਟਕਦੇ ਰਹਿੰਦੇ ਹਨ ਨਾ ਹੀ ਕੋਈ ਮੂੰਹ ਲਾਉਂਦਾ ਹੈ।ਮਤਲਬੀ ਲੋਕ ਚੰਗੇ ਲੋਕਾਂ ਦੀ ਜ਼ਿੰਦਗੀ ਵਿੱਚ ਜਿਆਦਾ ਸਮਾਂ ਨਹੀਂ ਠਹਿਰ ਦੇ ਕਿਉਂਕਿ ਸਮਝਦਾਰ ਲੋਕ ਹਮੇਸ਼ਾ ਹੀ ਤੁਹਨੂੰ ਤੋਂ ਕਿਨਾਰਾ ਕਰ ਲੈਂਦੇ ਹਨ।ਝੂਠੇ ਲੋਕ ਹਮੇਸ਼ਾ ਕਿਸੇ ਦੀ ਇਮਾਨਦਾਰੀ ਤੇ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹਨ ਤੇ ਉਹਨਾਂ ਦੇ ਫੁੱਲਾਂ ਜਿਹੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜੋ ਕਿ ਸਭ ਤੋ ਵੱਡਾ ਜੁਰਮ ਹੈ।ਉਹਨਾਂ ਦੀਆ ਭਾਵਨਾਵਾਂ ਨਾਲ ਖੇਡਦੇ ਹਨ ਜਦੋਂ ਜੀ ਭਰ ਜਾਂਦਾ ਹੈ ਤਾਂ ਦੂਰ ਹੋਣ ਦੇ ਬਹਾਨੇ ਘੜਦੇ ਹਨ।ਅਜਿਹੇ ਲੋਕਾਂ ਤੋ ਜਿੰਨਾ ਬਚਿਆ ਜਾਵੇ ਚੰਗਾ ਹੈ।ਕਦੇ ਵੀ ਕਿਸੇ ਨਾਕ ਮਾੜਾ ਵਿਵਹਾਰ ਨਾ ਕਰੋ ਨਾ ਹੀ ਕੋਈ ਮਤਲਬ ਦਾ ਰਿਸ਼ਤਾ ਬਣਾਓ ਜਦੋਂ ਕੋਈ ਮਤਲਬ ਦਾ ਬਣਾਇਆ ਰਿਸ਼ਤਾ ਟੁੱਟਦਾ ਹੈ ਤਾਂ ਪਤਾ ਨਹੀਂ ਕਿੰਨਿਆਂ ਦਾ ਵਿਸ਼ਵਾਸ ਚਕਨਾਚੂਰ ਹੋ ਜਾਂਦਾ ਹੈ।ਤੇ ਕਿੰਨੇ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਮਤਲਬ ਦੇ ਰਿਸ਼ਤਿਆਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ।
 

ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ) 
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

ਧਰਮ ਜਾਂ ਆਮ ਸਮਾਜਿਕ ਸੁਸਾਇਟੀ ਸਿੱਖਾਂ ਵਿੱਚ ਇਕ ਸਾਂਝਾ ਰੂਪ ✍️ ਪਰਮਿੰਦਰ ਸਿੰਘ ਬਲ 

ਧਰਮ ਜਾਂ ਆਮ ਸਮਾਜਿਕ ਸੁਸਾਇਟੀ ਸਿੱਖਾਂ ਵਿੱਚ ਇਕ ਸਾਂਝਾ ਰੂਪ ਹੀ ਹੈ । ਸਿੱਖ ਧਰਮ ਦੇ ਮੁਢਲੇ , ਸਿਧਾਂਤਿਕ ਨਿਯਮ ਵੀ ਇਸੇ ਆਧਾਰਤ ਹਨ ਕਿ ਸਮਾਜ ਨੂੰ ਇਕ ਬਰਾਬਰਤਾ ਵਿੱਚ ਦੇਖਣਾ , ਸਮਾਜ ਦੇ ਇਨਸਾਫ਼ ਲਈ ਬਿਨਾ ਕਿਸੇ ਭੇਦ ਭਾਵ ਦੇ ਅੱਗੇ ਹੋ ਕੇ ਵਿਚਰਨਾ ਹੈ । ਅਜਿਹਾ ਕੁਝ ਕਰਨ ਲਈ ਸਿੱਖ ਨੂੰ ਖੁਦ ਤਨ ,ਮਨ , ਧਨ ਦੁਆਰਾ ਸਮਾਜਿਕ ਸੇਵਾ ਜਾਂ ਅਗਵਾਈ ਵਿੱਚ ਵਿਚਰਨ ਲਈ , ਸਿੱਖ ਗੁਰੂਆਂ ਦੀ ਦੱਸੀ ਸਿਧਾਂਤਿਕ ਜ਼ਿੰਦਗੀ ਵਿੱਚ ਢੱਲਣਾਂ ਅਤੀ ਜ਼ਰੂਰੀ ਹੈ । ਇਸ ਵਿੱਚ ਸਚਾਈ ਤੇ ਸਿਧਾਂਤਿਕ ਕਿਰਤ ਹੀ ਸਿੱਖ ਦੇ ਜੀਵਨ ਨੂੰ ਸਹੀ ਢਾਂਚੇ ਵਿੱਚ ਢਾਲਣ ਵਿੱਚ ਇਕ ਰਸਤਾ ਬਣਦੀ ਹੈ । ਅੱਜ ਦੇ ਸਮੇਂ ਵਿੱਚ ਸਿੱਖਾਂ ਨੂੰ ਆਮ ਲੋਕਾਈ, ਦੁਨੀਆ ਵਿੱਚ ਵਿਚਰਨ ਲਈ ਉਹਨਾਂ ਨੇ ਕਈ ਕੁਝ ਐਸੀ ਬੁਰਾਈ ਗ੍ਰਹਿਣ ਕਰ ਲਿਆ ਹੈ , ਜੋ ਕਿ ਨਾ ਤਾਂ ਸਿਧਾਂਤਿਕ ਤੌਰ ਤੇ ਸਹੀ ਹੈ ਨਾ ਹੀ ਸਿੱਖ ਦੇ ਜੀਵਨ ਲਈ ਚੰਗੇ ਲਛਣ ਹਨ । ਅੱਜ ਜਦੋਂ ਭੀ ਸਿੱਖ ਪੁਰਾਤਨ ਸਿੱਖਾਂ ਦੇ ਜੀਵਨ ਦੇ ਇਤਿਹਾਸ ਨੂੰ ਪੜਦਾ ਹੈ ਤਾਂ ਉਸ ਦੇ ਆਲੇ ਦੁਆਲੇ ਦੇ ਅੱਜ ਸਿੱਖਾਂ ਦੇ ਜੀਵਨ ਅਤੇ ਪੁਰਾਤਨ ਸਿਖਾਂ ਦੇ ਜੀਵਨ ਵਿੱਚ ਬਹੁਤ ਅੰਤਰ ਦੇਖਦਾ ਹੈ ।ਅਜ ਦਾ ਸਿੱਖ , ਦੇਸ਼ ਬਦੇਸ਼ ਵਿੱਚ ਵਿਚਰਦਾ ਵਪਾਰਕ ਤੇ ਕਾਰੋਬਾਰੀ ਹੈ । ਇਸ ਰਸਤੇ ਤੁਰਦਿਆਂ ਉਸ ਨੇ ਕਈ ਰਸਤੇ ਐਸੇ ਅਪਣਾ ਲਏ ਜੋ ਉਸ ਦੀ ਦੁਨਿਆਵੀ ਪਹਿਚਾਣ ਤਾਂ ਬਣੇ , ਪਰ ਸਿੱਖੀ ਦੀ ਪਛਾਣ ਨੂੰ ਬਰਕਰਾਰ ਰੱਖਣ ਵਿੱਚ , ਉਹ ਪੁਰਾਤਨ ਸਿਖਾਂ ਤੇ ਉਨ੍ਹਾਂ ਦੀ ਪਹਿਚਾਣ ਨੂੰ ਕਈ ਪੱਖਾਂ ਤੋਂ ਭੁੱਲ ਗਿਆ ਹੈ । ਜਿਹੜੇ ਨਸ਼ਿਆਂ ਅਤੇ ਕਮਾਈਆਂ ਤੋਂ ਸਿੱਖ ਦੂਰ ਰਹਿੰਦੇ ਸਨ , ਅਜਿਹੀ ਕਮਾਈ ਤੇ ਗਲਤ ਰਾਹ ਅੱਜ ਬਹੁਤੇ ਸਿੱਖਾਂ ਦੇ ਵਪਾਰ ਦਾ ਹਿੱਸਾ ਬਣ ਗਏ ਹਨ । ਇਸ ਪੱਖ ਤੇ ਨਜ਼ਰ ਮਾਰੀਏ ਤਾਂ ਅਜਿਹੇ ਸਿੱਖਾਂ ਨੇ ਪੁਰਾਤਨ ਤੇ ਸਿਧਾਂਤਿਕ ਪੱਖੋਂ , ਇਤਿਹਾਸ ਨਾਲ ਬਹੁਤ ਦੂਰੀ ਪੈਦਾ ਕਰ ਲਈ ਹੈ । ਇਤਿਹਾਸ ਦੀ ਇਕ ਉਦਾਹਰਣ ਬੜੀ ਪ੍ਰਚਲਿਤ ਚਲੀ ਆਈ ਹੈ ਕਿ - ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਸੀ ਪਾਇਆ । ਨਿਰਸੰਦੇਹ ਉਸ ਅਤੇ ਬਾਅਦ ਦੇ ਸਮੇਆਂ ਵਿੱਚ , ਸਿੱਖਾਂ ਤੋਂ ਇੱਲਾਵਾ , ਦੂਸਰੇ  ਲੋਕ ਅਜਿਹੇ ਨਸ਼ਿਆਂ ਦੀ ਖੇਤੀ ਕਰਦੇ ਅਤੇ ਕਾਰੋਬਾਰ ਕਰਦੇ ਸਨ , ਪਰ ਸਿੱਖ ਉਸ ਸਮੇਂ ਵੀ ਸਿੱਖ ਸਬਰ ਦੇ ਧਨੀ ਅਤੇ ਚੰਗੇ ਆਚਰਨ ਤੇ ਸਾਫ਼ ਸੁਥਰੀ ਕਮਾਈ ਪੱਖੋਂ ਮਹਾਨ ਸਨ । ਉਪਰੋਕਤ ਨਸ਼ਈ ਅਤੇ ਸਮਾਜ ਮਾਰੂ ਕਿਤੇ ਦੂਸਰੀ ਸ਼੍ਰੇਣੀਆਂ ਦੇ ਲੋਕਾਂ ਤੋਂ ਉਹ ਨਿਰਲੇਪ , ਵੱਖਰੇ ਰਹਿੰਦੇ , ਉਸੇ ਸਮਾਜ ਦਾ ਸੁਧਾਰਕ ਹਿੱਸਾ ਸਨ ਅਤੇ ਆਮ ਲੋਕ ਆਪਣੇ ਰਲੇ ਮਿਲੇ ਰੁਝੇਵਿਆਂ ਕਾਰਨ ਵੀ ਇਨਸਾਫ਼ ਅਤੇ ਚੰਗੇ ਮਸ਼ਵਰੇ ਦੀ ਸਲਾਹ ਸਿੱਖਾਂ ਤੋਂ ਹੀ ਲੋੜੀਂਦੇ ਸਨ । ਮਿਸਲਾਂ ਦਾ ਸਮਾਂ ਅਤੇ ਸਿੱਖ ਰਾਜ ਦਾ ਸਮਾਂ ਇਸ  ਪੱਖੋਂ ਸਿੱਖਾਂ ਦੇ ਉੱਚੇ ਸੁੱਚੇ ਚੰਗੇ ਕਿਰਦਾਰ ਅਤੇ ਇਨਸਾਫ਼ ਪਸੰਦੀ ਨੀਤੀ ਵਜੋਂ ਇਤਿਹਾਸ ਵਿੱਚ  ਸੁਨਹਿਰੀ ਪੰਨਿਆਂ ਵਿੱਚ ਦਰਜ ਹੈ । ਸਿੱਖਾਂ ਉਸ ਸਮੇਂ ਵੀ ਘਟਗਿਣਤੀ ਦੇ ਬਾਵਜੂਦ , ਹਿੰਦੂ ਮੁਸਲਮਾਨਾਂ ਦੀ ਬਹੁ ਗਿਣਤੀ ਨੂੰ ਅਗਵਾਈ ਦੇਣ ਦੇ ਕਾਬਲ ਰਹੇ । ਪਰ ਅੱਜ ਦੇ ਸਮਿਆਂ ਵਿੱਚ ਸਿਖਾਂ  ਨੇ ਦੇਸ਼ ਬਦੇਸ਼ ਵਿੱਚ ਭਾਂਵੇ ਸਮਾਜ ਦੇ ਹਰ ਹਿੱਸੇ ਵਿੱਚ ਆਪਣਾ ਨਾਮ ਉੱਚਾ ਕੀਤਾ ਹੈ , ਪਰ ਸਿਧਾਂਤਿਕ  ਪਖੋ ਸਿੱਖੀ ਦੇ ਨਾਮ ਵਿੱਚ ਬੜੇ ਬੁਰੇ ਅਸਰ ਸਹਿਤ ਮਿਲਗੋਭਾ ਕੀਤਾ ਹੈ । ਜ਼ਿੰਦਗੀ ਵਿੱਚ ਜਿਨ੍ਹਾਂ ਬੁਰੀਆਂ ਆਦਤਾਂ ਤੋਂ ਸਿੱਖ ਦੂਰ ਰਹਿੰਦਾ ਸੀ , ਉਨ੍ਹਾਂ ਨਸ਼ੇ ਦੀ ਹਰ ਕਿਸਮ ਦੇ ਵਪਾਰ ਵਿੱਚ ਪੈਰ ਹੀ ਨਹੀਂ ਧਰਿਆ ਸਗੋਂ ਸ਼ਰਾਬ , ਨਸ਼ਿਆਂ ਦੇ ਹਰ ਕਿਤੇ , ਕਲੱਬਾਂ ਤੇ ਕਈ ਥਾਈਂ ਨਸ਼ਈ ਕਲੱਬਾਂ ਦੇ ਗਿੱਰੇ ਆਚਰਨ ਦੇ ਵਪਾਰ ਦੇ ਕੋਹੜ ਨੂੰ ਸਿੱਖਾਂ ਦੇ ਮੰਨੇ ਪਰਮੰਨੇ ਹਿੱਸੇ ਨੇ ਗੱਲ ਲਾ ਲਿਆ ਹੈ । ਪੰਜਾਬ ਵਿੱਚ ਨਸ਼ਾ ਤਸ਼ਕਰੀ ਦਾ ਸੇਵਨ , ਵਪਾਰ , ਦੇਸ਼ ਬਦੇਸ਼ ਵਿੱਚ ਸ਼ਰਾਬ ,ਸਿਗਰਟ ਦੀਆਂ ਦੁਕਾਨਾਂ ਵਿੱਚ ਜ਼ਿਆਦਾ ਮਲਕੀਅਤ ਵਿੱਚ ਸਿੱਖ ਹੀ ਵੇਚਦੇ ਦਿਖਾਈ ਦੇ ਰਹੇ ਹਨ । ਪੰਥਕ ਸਫਾਂ , ਗੁਰਦੁਆਰਿਆ ਦੇ ਮੁਖੀ ਪ੍ਰਬੰਧਕ ਅਜਿਹੇ ਵਪਾਰਾਂ , ਦੁਕਾਨਦਾਰੀਆਂ ਦੇ ਮਾਲਕ ਆਮ ਹਨ । ਕਈ ਥਾਈਂ ਕਲੱਬਾਂ ਦੇ ਮਾਲਕ ਵੀ ਟਾਵੇਂ ਟਾਵੇਂ ਸਿੱਖ ਹਨ। ਅੱਜ ਬਹੁਪੱਖੀ ਸਮਾਜ ਸ਼ਾਇਦ ਇਹ ਸੋਚਦਾ ਹੋਵੇਗਾ ਕਿ ਜਿਨਾਂ ਰਖਵਾਲਿਆਂ ਨੂੰ ਇਤਿਹਾਸ ਰਾਖੇ ਦੱਸਦਾ ਆਇਆ ਹੈ , ਉਹ ਲੋਕ ਖੁਦ ਹੀ ਕਿਉਂ ਅਜਿਹੇ ਕਿੱਤਿਆਂ ਨੂੰ ਗੱਲ ਲਾ ਰਹੇ ਹਨ । ਸਿੱਖ  ਗੁਰੂਆਂ ਨੇ ਸਿਧਾਂਤ ਤੇ ਨੇਕ ਕਮਾਈ ਦਾ ਢੰਡੋਰਾ ਦੇ ਕੇ ਮਨੁੱਖਤਾ ਨੂੰ ਸਹੀ ਰਸਤਾ ਦਿਖਾਇਆ , ਉਸ ਰਸਤੇ ਤੋ ਕੁਝ ਸਿੱਖਾਂ ਦਾ ਹੀ ਵਪਾਰੀ ਹਿੱਸਾ ਸਮਾਜ ਨੂੰ ਗੁਮਰਾਹ ਕਰ ਰਿਹਾ ਹੈ । ਸ਼ਾਇਦ ਅਜਿਹੇ ਸਿਧਾਂਤਹੀਣ ਲੋਕਾਂ ਲਈ ਹੀ ਇਕ ਸ਼ਾਇਰ ਨੇ ਇਂਝ ਲਿਖਿਆ ਕਿ—  “ਯਿਹ ਬੰਦ ਕਰਾਨੇ ਆਏ ਥੇ ਤਵਾਇਤੋਂ ਕੇ ਕੋਠੇ , ਮਗਰ ਸਿਕੋਂ ਕੀ ਛਣਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ “  -ਅਫ਼ਸੋਸ ਇਸ ਗੱਲ ਦਾ ਹੋਰ ਭੀ ਜ਼ਿਆਦਾ ਹੈ ,ਕਿ ਸਾਡੇ ਮਹਾਨ ਸੰਸਥਾਵਾਂ , ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਾਹਿਬਾਂ ਨੇ ਵੀ ਇਸ ਗਿਰਾਵਟ ਵੱਲ ਨਾ ਹੀ ਕੋਈ ਧਿਆਨ ਦਿੱਤਾ ਅਤੇ ਨਾ ਹੀ ਕੋਈ ਸੁਧਾਰ ਲਈ ਇਸ ਪੱਖੋਂ ਕੋਈ ਕਦਮ ਪੁੱਟਿਆ , ਸਗੋਂ ਅਜਿਹੀ ਦਸ਼ਾ ਦੀ ਆਓ ਭਗਤ ਨੂੰ ਪ੍ਰਵਾਨ ਕਰ ਲਿਆ ਹੈ । ਅੱਜ ਸਿੱਖ ਧਰਮ , ਸਮਾਜ ਵਿੱਚ ਜੇ ਕਰ ਅਜਿਹੇ ਕੁਰਹਿਤਾਂ ਦੇ ਕਿਤੇ , ਵਪਾਰ “ਸਿੱਖ ਪੰਥ” ਵਿੱਚ ਵਪਾਰੀ ਅਤੇ ਅਗਵਾਈ ਦਾ ਹਿੱਸਾ ਹਨ , ਤਦ ਸਮੁੱਚੀ ਸਿੱਖ ਕੌਮ  ਦਾ ਕੌਮੀ ਅਤੇ ਸਮਾਜਿਕ ਸੇਵਾ ਇਨਸਾਫ਼ ਦਾ ਦ੍ਰਿਸ਼ਟੀਕੋਣ ਅਤੇ ਭਵਿੱਖ ਕਿਹੋ ਜਿਹਾ ਕਿਹਾ ਜਾ ਸਕਦਾ ਹੈ ? ਅਜਿਹੇ ਮਸਲੇਆਂ , ਅਜਿਹੀ ਦੋਹਰੇ  ਚਿਹਰੇ ਦੀ ਸਿੱਖ ਦੀ ਹੋਂਦ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਦੇ ਸੱਚੇ ਸੁੱਚੇ ਸਿਧਾਂਤ ਤੇ ਸੱਟ ਮਾਰ ਕੇ ਗੁਮਰਾਹ ਕਰਨ ਦਾ ਜੋ ਰਾਹ ਅਪਨਾਇਆ ਹੈ , ਇਹ ਆਉਣ ਵਾਲੇ ਸਿੱਖ ਇਤਿਹਾਸ ਲਈ , ਹੋਂਦ ਲਈ ਖ਼ਤਰਨਾਕ ਹੈ । ਸਿੱਖ ਕੌਮ ਨੂੰ ਅਜੋਕੇ ਸਮੇਂ ਵਿੱਚ ਅਜਿਹੇ ਸੰਕਟ ਨੇ ਆ ਘੇਰਿਆ ਹੈ ਜੋ ਇਕ ਕਲੰਕ ਹੈ ਅਤੇ ਸਿੱਟੇ ਭੀ ਕਲੰਕਤ ਹੀ ਦਿਖਾਈ ਦੇ ਰਹੇ ਹਨ । ਸਿੱਖ ਕੁੜੀ ਮਾਰ , ਨੜੀਮਾਰਾਂ ਤੋ ਦੂਰ ਰਹਿੰਦਾ ਸੀ । ਪਰ ਅੱਜ ਕੀ ਹੋ ਰਿਹਾ ਹੈ । ਤਖਤਾਂ ਦੇ ਜਥੇਦਾਰ ਅਵੇਸਲੇ ਹੋ ਕੇ ਕਿਹੜੀ ਨੀਂਦ ਸੁੱਤੇ ਹਨ । ਸਿੱਖ ਕੌਮ ਦੇ ਕਿਰਦਾਰ ਨੂੰ ਉਪਰੋਕਤ ਦੱਸੇ ਕਾਰਨ ਤਹਿਤ ਉੱਚਾ ਲਿਆਉਣ ਦੀ ਲੋੜ ਹੈ । ਜੇਕਰ ਮਸਾ ਰੰਘੜ ਦੇ ਸ਼ਰਾਬ ਦੇ ਦੌਰ ਅਤੇ ਵੇਸਵਾਵਾਂ ਦਾ ਕਾਂਢ ਦੁਖਦਾਈ ਸੀ ਤਦ ਹੀ ਭਾਈ ਸੁੱਖਾ ਸਿੰਘ , ਭਾਈ ਮਹਿਤਾਬ ਸਿੰਘ ਦੀ ਕੁਰਬਾਨੀ ਸਿੱਖ ਮਾਣ ਨਾਲ ਯਾਦ ਕਰਦੇ ਹਨ । ਅਜਿਹੇ ਅਨੇਕਾਂ ਕੁਰਬਾਨੀਆਂ ਦੇ ਕਾਰਨਾਮੇ ਹਨ , ਜੋ ਹਮੇਸ਼ਾ ਸਿੱਖ ਦੀ ਕਿਰਤ ,ਉੱਚੇ ਸੁੱਚੇ ਜੀਵਨ ਦੀ ਹੀ ਗਵਾਹੀ ਭਰਦੇ ਹਨ । ਸਾਡਾ ਸਮੁੱਚੇ ਤੌਰ ਤੇ ਫ਼ਰਜ਼ ਹੈ ਕਿ ਇਸ ਪੱਖ ਦੀ ਗੰਭੀਰਤਾ ਨੂੰ ਵਿਚਾਰੀਏ ਅਤੇ ਸਾਂਝ ਪਾਈਏ । —— ਪਰਮਿੰਦਰ ਸਿੰਘ ਬਲ ਯੂ.ਕੇ .। email:psbal46@gmail.com

ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਪੁਰਬ ਤੇ ਵਿਸ਼ੇਸ਼ ✍️ ਪੂਜਾ

ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਸਨ। ਉਨ੍ਹਾਂ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536)ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਮ ਲੱਛਮੀ ਜੀ ਅਤੇ ਪਿਤਾ ਜੀ ਦਾ ਨਾਮ ਤੇਜ ਭਾਨ ਸੀ ਜੋ ਕਿ ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਮੋਹਨ ਅਤੇ ਮੋਹਰੀ ਸਨ ਅਤੇ ਦੋ ਲੜਕੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ।ਸਿੱਖ ਧਰਮ ਵਿੱਚ ਆਉਣ ਤੋਂ ਪਹਿਲਾਂ ਉਹ ਵੈਸ਼ਨਵ ਮਤ ਦੇ ਅਨੁਯਾਈ ਸਨ। ਉਨ੍ਹਾਂ ਦੀ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ ਖਡੂਰ ਸਾਹਿਬ ਵਿਖੇ ਬੀਬੀ ਅਮਰੋ ਜੀ ਕਰਕੇ ਹੋਈ।ਉਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਅਤੇ ਸ਼ਖਸ਼ੀਅਤ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਚਰਨੀ ਲਗ ਗਏ। ਤਨ ਮਨ ਨਾਲ ਉਹ ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਸਨ।ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ।
ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾ।ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ।ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।ਉਸ ਸਮੇਂ ਗੁਰੂ ਜੀ ਦੀ ਉਮਰ 73ਸਾਲਾਂ ਦੀ ਸੀ।ਗੁਰਗੱਦੀ ਤੇ ਬੈਠਣ ਮਗਰੋਂ ਗੁਰੂ ਜੀ ਨੇ ਅਨੇਕਾਂ ਕਾਰਜ਼ ਅਤੇ ਸਮਾਜਿਕ ਸੁਧਾਰ ਕੀਤੇ ਜਿਵੇਂ -ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ।ਜਿਸ ਕਰਕੇ ਕਿਹਾ ਜਾਂਦਾ ਹੈ ਕਿ ਗੁਰੂ ਜੀ ਇਕ ਸਮਾਜ ਸੁਧਾਰਕ ਵੀ ਸਨ।ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ।
ਉਸ ਸਮੇਂ ਉਦਾਸੀ ਮਤ ਜਿਸਦਾ ਸੰਪਾਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਕੀਤਾ ਸੀ।ਗੁਰੂ ਜੀ ਨੇ ਸਿੱਖਾਂ ਨੂੰ ਉਦਾਸੀਆਂ ਨਾਲੋਂ ਵੱਖ ਕੀਤਾ। ਕਿਉਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਜੀ ਦੀ ਬਾਣੀ ਦੇ ਉਲਟ ਸਨ।ਇਸਲਈ ਗੁਰੂ  ਅਮਰਦਾਸ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਜਿਸ ਵਿਚ ਕਿਹਾ ਗਿਆ ਕਿ ਉਦਾਸੀ ਮਤ ਨੂੰ ਮੰਨਣ ਵਾਲੇ ਗੁਰੂ ਜੀ ਦੇ ਸਿੱਖ ਨਹੀਂ ਸਨ।
ਗੁਰੂ ਜੀ ਦੇ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਅਕਬਰ ਨਾਲ ਮਿੱਤਰਤਾ ਪੂਰਨ ਸੰਬੰਧ ਸਨ।ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਲਈ ਨਿਯਮਾਂ ਅਨੁਸਾਰ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।ਅਕਬਰ ਗੁਰੂ ਜੀ ਦੀ ਸ਼ਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਗੁਰੂ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕੁਝ ਪਿੰਡਾਂ ਦੀ ਭੂਮੀ ਨਾਂ ਲਗਵਾ ਦਿੱਤੀ ਅਤੇ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਨੇ ਯਾਤਰੀਆਂ ਦਾ ਯਾਤਰਾ ਕਰ ਮੁਆਫ਼ ਕਰ ਦਿੱਤਾ ਸੀ।
ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ।ਜਿਸ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੇ ਬੀਬੀ ਭਾਨੀ ਜੀ ਨੂੰ ਦੋ ਵਰ ਦਿੱਤੇ ਪਹਿਲਾਂ ਗੁਰਗੱਦੀ ਜੱਦੀ ਹੋਵੇਗੀ ਜੋ ਗੁਰੂ ਰਾਮਦਾਸ ਜੀ ਤੋਂ ਬਾਅਦ ਹੋਈ ਅਤੇ ਦੂਸਰਾ ਮੇਰਾ ਦੋਹਤਾ ਬਾਣੀ ਦਾ ਬੋਹਤਾ ਹੋਵੇਗਾ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ।ਗੁਰੂ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।
ਪੂਜਾ 9815591967

ਨਵੇਂ ਅਤੇ ਅਨੂਠੇ ਸਿਨੇਮਾਂ ਮੁਹਾਂਦਰੇ 'ਚ ਸੱਜ ਫ਼ਿਰ ਦਰਸ਼ਕਾਂ  ਸਨਮੁੱਖ ਪੇਸ਼ ਹੋਣ ਜਾ ਰਹੀ  : ਚੰਨ ਪ੍ਰਦੇਸ਼ੀ 

ਪੰਜਾਬੀ ਸਿਨੇਮਾਂ ਖੇਤਰ ਵਿਚ , ਨਵੇਂ ਦਿਸਹਿੱਦੇ ਸਿਰਜ ਚੁੱਕੀ ਅਤੇ ਪਹਿਲੀ ਵਾਰ ਰਾਸ਼ਟਰੀ ਐਵਾਰਡ ਹਾਸਿਲ ਕਰਨ ਦਾ ਮਾਣ ਹਾਸਿਲ ਕਰ ਚੁੱਕੀ  , ਮਾਣਮੱਤੀ ਫ਼ਿਲਮ 'ਚੰਨ ਪ੍ਰਦੇਸ਼ੀ' 39 ਸਾਲਾਂ ਬਾਅਦ , ਫ਼ਿਰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜੋ ਆਧੁਨਿਕ ਸਿਨੇਮਾਂ ਮਾਪਦੰਢਾਂ ਅਧੀਨ ਅਤੇ ਸੋਹਣੇ ਮੁਹਾਂਦਰੇਂ ਨਾਲ ਦਰਸ਼ਕਾਂ ਸਨਮੁੱਖ ਪੇਸ਼ ਕੀਤੀ ਜਾ ਰਹੀ ਹੈ | ਮਈ ਮਹੀਨੇ ਰਿਲੀਜ਼ ਕੀਤੀ ਜਾ ਰਹੀ , ਇਸ ਫ਼ਿਲਮ ਦੇ ਨਿਰਮਾਤਾ ਸ. ਚੰਨਣ ਸਿੰਘ ਸਿੱਧੂ ਯੂ.ਕੇ , ਜੋ ਲੰਦਨ ਦੀ ਨਾਮਵਰ ਅਤੇ ਮਾਣਮੱਤੀ ਪੰਜਾਬੀ ਸ਼ਖ਼ਸੀਅਤ ਵਜੋਂ , ਆਪਣਾ ਸ਼ੁਮਾਰ ਕਰਵਾਉਂਦੇ ਹਨ। ਓਨਾਂ ਅਨੁਸਾਰ 5.1 ਸਾਊਡ ਸਿਸਟਮ ਦੇ ਨਾਲ ਹਾਈ ਡੈਫੀਨਿਸ਼ਨ ਡਿਜ਼ਿਟਲ ਸਾਂਚੇ ਦੁਆਰਾ , ਫ਼ਿਲਮ ਨੂੰ ਬੇਹਤਰੀਣ ਸਿਨੇਮਾਂ ਰੰਗਾਂ ਵਿਚ ਢਾਲਿਆਂ ਗਿਆ ਹੈ। ਜਿਸ ਲਈ , ਕਈ ਮਹੀਨਿਆਂ ਹੀ ਨਹੀਂ ਬਲਕਿ ਸਾਲਾਂ ਬੱਧੀ ਮਿਹਨਤ , ਫ਼ਿਲਮ ਟੀਮ ਵੱਲੋਂ ਕੀਤੀ ਗਈ ਦੁਨੀਆਂਭਰ ਵਿਚ ਲੋਕਪਿ੍ਯਤਾਂ ਦੇ ਨਵੇਂ ਆਯਾਮ ਕਰਨ ਵਾਲੀ , ਇਸ ਫ਼ਿਲਮ ਦੇ  ਡਾਇਲਾਗ ਲਿਖਣ ਵਾਲੇ ਲੇਖਕ ਬਲਦੇਵ ਗਿੱਲ ਦੱਸਦੇ ਹਨ ਕਿ , ਫ਼ਿਲਮ ਦਾ ਵਜੂਦ ਜਿਸ ਸਮੇਂ ਵਿਉਂਤਿਆਂ ਗਿਆ, ਉਸ ਸਮੇਂ ਫ਼ਿਲਮ ਟੀਮ ਨਾਲ ਜੁੜੀਆਂ ਬਲਦੇਵ ਗਿੱਲ ਜਿਹੀਆਂ ਜਿਆਦਾਤਰ ਸਖ਼ਸ਼ੀਅਤਾਂ ਆਪਣੇ ਇਸ ਖਿੱਤੇ ਵਿਚ ਨਵੀਆਂ ਹੀ ਸਨ। ਜਿੰਨ੍ਹਾਂ ਨੂੰ ਵਿਲੱਖਣਤਾਂ ਭਰੀ , ਇਸ ਤਰ੍ਹਾਂ ਦੀ ਕਹਾਣੀ ਆਧਾਰਿਤ ਸਿਨੇਮਾਂ ਸਿਰਜਣਾ ਨੂੰ ਅੰਜ਼ਾਮ ਤੱਕ ਪਹੁੰਚਾਉਣ ਦਾ , ਏਨ੍ਹਾ ਜਿਆਦਾ ਅਨੁਭਵ ਵੀ ਨਹੀਂ , ਪਰ ਫ਼ਿਰ ਵੀ ਸਾਰਿਆਂ ਦੇ ਮਨ੍ਹਾਂ ਵਿਚ ਇਕ ਜਨੂੰਨ ਅਤੇ ਕੁਝ ਵੱਖ ਕਰ ਗੁਜਰਣ ਦਾ ਜਜਬਾਂ ਜਰੂਰ ਸੀ । ਜਿਸ ਦੇ ਮੱਦੇਨਜ਼ਰ ਹੀ ਇਹ ਫ਼ਿਲਮ ਪੰਜਾਬੀ ਸਿਨੇਮਾਂ ਸਨਅਤ ਵਿਚ ਇਕ ਮੀਲ ਪੱਥਰ ਸਾਬਿਤ ਹੋ ਸਕੀ |  ਦੇਸ਼, ਵਿਦੇਸ਼ ਵਸੇਂਦੇ ਅਤੇ ਚੰਗੇਰ੍ਹੀਆਂ ਫ਼ਿਲਮਾਂ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵਿਚਕਾਰ , ਇਕ ਵਾਰ ਫ਼ਿਰ ਉਤਸੁਕਤਾ ਦਾ ਕੇਂਦਰਬਿੰਦੂ ਬਣੀ , ਇਸ ਫ਼ਿਲਮ ਦਾ ਨਵੀਰ੍ਹੀ ਦਿੱਖ ਦਰਸਾਉਂਦਾ ਪੋਸਟਰ ਫ਼ਿਲਮ ਦੇ ਕੈਮਰਾਮੈਨ ਅਤੇ ਅਜ਼ੀਮ ਫ਼ਿਲਮੀ ਸਖ਼ਸੀਅਤ 'ਮਨਮੋਹਨ ਸਿੰਘ' ਅਤੇ ਹੋਰਨਾਂ ਟੀਮ ਮੈਂਬਰਾਂਨ ਵੱਲੋਂ ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ

। ਜਿਸ ਦੌਰਾਨ , ਪੰਜਾਬੀ ਸਿਨੇਮਾਂ ਨਾਲ ਜੁੜੀਆਂ , ਕਈ ਅਹਿਮ ਸਖ਼ਸੀਅਤਾਂ ਵੀ , ਇਸ ਮੌਕੇ ਹਾਜ਼ਰ ਸਨ | ਇਸੇ ਦੌਰਾਨ ਫ਼ਿਲਮ ਦੇ ਮੌਜੂਦਾ ਰੂਪ ਦੀ ਸਿਰਜਣਾ ਕਰਨ ਵਾਲੇ ਨਿਰਮਾਤਾਵਾਂ ਚ' ਸ. 'ਚਾਨਣ ਸਿੰਘ ਯੂ. ਕੇ' ਅਤੇ ਫ਼ਿਲਮ ਟੀਮ ਪ੍ਰਮੁੱਖ 'ਵਰਿਆਮ ਮਸਤ' ਜੋ ਖ਼ੁਦ ਸਾਹਿਤ ਅਤੇ ਸਿਨੇਮਾਂ ਖੇਤਰ ਵਿਚ ਅਜ਼ੀਮ ਹਸਤੀ ਵਜੋਂ ਅਪਣਾ ਸ਼ੁਮਾਰ ਕਰਵਾਉਦੇ ਹਨ, ਓਨਾਂ ਨੇ ਦੱਸਿਆ , ਕਿ ਵੱਡੇ ਪੱੱਧਰ ਤੇ ਸਿਨੇਮਾਂ ਘਰ੍ਹਾਂ ਵਿਚ ਰਿਲੀਜ਼ ਕੀਤੀ ਜਾ ਰਹੀ । ਇਸ ਫ਼ਿਲਮ ਦੀ ਵਿਸ਼ੇਸ਼ ਸਕ੍ਰਰੀਨਿੰਗ ਚੰਡੀਗੜ੍ਹ ਦੇ ਹੀ ਅਲਾਂਟੇ ਮਾਲ ਵਿਚ ਅਗਲੇ ਦਿਨ੍ਹੀ ਕੀਤੀ ਜਾ ਰਹੀ ਹੈ । ਜਿਸ ਦਾ ਪ੍ਰਬੰਧਨ 'ਤੇਜਿੰਦਰ ਸਿੰਘ ਤੇਜ਼ੀ' ਜ਼ੀਰਕਪੁਰ ਅਤੇ ਉਨਾਂ ਦੀ ਪ੍ਰਬੰਧਕੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ |  ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਨਵਾਂ ਸੰਸਕਰਣ ਪੂਰੀ ਤਰ੍ਹਾਂ ਡਿਜ਼ਿਟਲ ਅਪਗ੍ਰੇਡ ਹੋਵੇਗਾ। ਜਿਸ  ਦੇ ਅਨੂਠੇ ਰੰਗ ਅਤੇ ਸਾਊਂਡ ਇਫ਼ੈਕ੍ਟ ਪ੍ਰਭਾਵ , ਇਸ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ |   ਉਲੇਖ਼ਯੋਗ ਹੈ ਕਿ , ਪੰਜਾਬੀ ਸਿਨੇਮਾਂ ਖੇਤਰ ਵਿਚ ਇਕ ਮੁਜੱਸ਼ਮਾਂ ਹੋਣ ਦਾ ਫ਼ਖਰ ਰੱਖਦੀ , ਇਸ ਫ਼ਿਲਮ ਦੀ ਸਾਲ 1978 ਵਿਚ ਆਗਾਜ਼ ਵੱਲ ਵਧੀ , ਸਿਨੇਮਾਂ ਸਿਰਜਣਾ ਨੂੰ ਅਮਲੀ ਜਾਮਾ ਪਹੁੰਚਾਉਣ ਵਿਚ ਮੰਨੀ ਪ੍ਰਮੰਨੀਆਂ ਸਿਨੇਮਾਂ ਹਸਤੀਆਂ ਅਦਾਕਾਰ, ਲੇਖ਼ਕ , ਨਿਰਮਾਤਾ 'ਦੀਪਕ ਸੇਠ' ਅਤੇ ਉਨ੍ਹਾਂ ਦੀ ਧਰਮ ਪਤਨੀ  ਹਿੰਦੀ ਸਿਨੇਮਾਂ ਅਦਾਕਾਰਾ 'ਰਮੇਸ਼ਵਰੀ' ਦਾ ਵੀ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਦੀ ਮੁੰਬਈ ਰਿਹਾਇਸ਼ ਤੇ ਇਸ ਫ਼ਿਲਮ ਦੇ ਵਜ਼ੂਦ ਦਾ ਤਾਣਾ ਬਾਣਾ ਬੁਣਿਆ ਗਿਆ। ਜਿਸ ਨੂੰ ਅਨਮੋਲ ਛੋਹਾਂ ਦੇਣ ਵਿਚ ਉਨਾਂ ਦਾ ਸਹਿਯੋਗ ਅਤੇ ਮਾਰਗਦਰਸ਼ਕ ਬੇਸ਼ਕੀਮਤੀ ਰਿਹਾ |  ਫ਼ਿਲਮ ਨਾਲ ਜੁੜੇ ਕੁਝ ਅਣਛੋਹਾਂ ਪਹਿਲੂਆਂ ਅਨੁਸਾਰ , ਇਸ ਫ਼ਿਲਮ ਲਈ ਨਿਰਮਾਣ ਟੀਮ ਪਹਿਲਾ 'ਰਮੇਸ਼ਵਰੀ' ਨੂੰ ਹੀ ਮੁੱਖ ਭੂਮਿਕਾ ਦੇਣ 'ਚ ਰੁਚੀ ਰੱਖਦੀ ਸੀ, ਪਰ ਉਨਾਂ ਬਿਨਾਂ ਸਿਨੇਮਾਂ ਲਾਲਸਾ , ਆਪਣੇ ਮਨ ਵਿਚ ਹਾਵੀ ਕੀਤਿਆਂ ਪੰਜਾਬੀ ਭਾਸ਼ਾ ਵਿਚ , ਆਪਣੀ ਪੂਰੀ ਤਰ੍ਹਾਂ ਪਕੜ੍ਹ ਨਾ ਹੋਣ ਦੀ ਮਜਬੂਰੀ ਦੱਸੀ , ਅਤੇ ਇਸ ਵਿਚ ਕਿਸੇ ਹੋਰ ਪੰਜਾਬਣ ਅਦਾਕਾਰਾ ਨੂੰ ਲੈਣ ਲਈ ਕਿਹਾ, ਜਿਸ ਦੇ ਚਲਦਿਆਂ ਕਾਫ਼ੀ ਤਲਾਸ਼ ਬਾਅਦ ਆਖ਼ਰ 'ਰਮਾ ਵਿਜ਼' ਨੂੰ ਇਸ ਫ਼ਿਲਮ ਵਿਚਲੀ ਅਹਿਮ ਭੂਮਿਕਾ ਲਈ ਚੁਣਿਆਂ ਗਿਆ |   ਸਾਲਾਂ ਪਹਿਲਾ ਦੇ ਸਰਮਾਏਦਾਰੀ , ਜਗੀਰਦਾਰੀ ਸਿਸਟਮ ਅਧੀਨ ਪਿਸਦੇ ਰਹਿਣ ਵਾਲੇ ਅਤੇ ਸ਼ਰੀਰਿਕ , ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਕੰਮੀਆਂ ਦੀ ਟਰੈਜ਼ਡੀ ਬਿਆਨ ਕਰਦੀ , ਇਸ ਫ਼ਿਲਮ ਦਾ ਇਕ ਇਕ ਦਿ੍ਸ਼ , ਅੱਜ ਵੀ ਦਰਸ਼ਕਾਂ ਦੇ ਮਨ੍ਹਾਂ ਨੂੰ ਵਲੂੰਧਰ ਦੇਣ ਦੀ ਪੂਰੀ ਸਮਰੱਥਾ ਰੱਖਦਾ ਹੈ। ਜਿਸ ਨੂੰ ਨਵੇਂ ਰੂਪ ਵਿਚ ਵੇਖਣਾ ਨੌਜਵਾਨ ਪੀੜ੍ਹੀ ਲਈ ਵੀ ਇਕ ਵਿਲੱਖਣ ਸਿਨੇਮਾਂ ਤੋਹਫ਼ੇ ਵਾਂਗ ਰਹੇਗਾ ਅਤੇ ਏਨ੍ਹਾਂ ਹੀ ਨਹੀਂ ਮੌਜੂਦਾ ਸਿਨੇਮਾਂ ਢਾਂਚੇ ਨੂੰ ਕਹਾਣੀ, ਭਾਵਨਾਤਮਕਤਾਂ ਪੱਖੋਂ ਨਵੇਂ ਅਕਸ ਦੇਣ ਵਿਚ ਵੀ , ਇਸ ਫ਼ਿਲਮ ਦਾ ਯੋਗਦਾਨ ਅਹਿਮ ਰਹੇਗਾ | ਸੋ ਉਮੀਦ ਕਰਦੇ ਹਾਂ ਕਿ , ਨਵੀਂ ਸੱਜਧੱਜ਼ ਨਾਲ ਰਿਲੀਜ਼ ਹੋਣ ਜਾ ਰਹੀ , ਇਹ ਫ਼ਿਲਮ ਗੁੰਮ ਹੁੰਦੇ ਜਾ ਰਹੇ । ਸਾਡੇ ਪੁਰਾਣੇ ਪੰਜਾਬ ਅਤੇ ਪੰਜਾਬੀਅਤ ਰੰਗਾਂ ਨੂੰ ਵੀ ਨਵਵਿਆਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ |  

                                    ਸ਼ਿਵਨਾਥ ਦਰਦੀ 

                             ਸੰਪਰਕ :- 9855155392

ਹੁਣ ਗਿੱਪੀ ਗਰੇਵਾਲ ਤੇ ਤਨਿਆ ਦੀ ਜੋੜੀ ਕਰੇਗੀ ਕਮਾਲ

ਪੰਜਾਬੀ ਫਿਲਮ ਇੰਡਸਟਰੀ 'ਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫਿਲਮ ਰਾਹੀਂ ਕੁੱਝ ਵੱਖਰਾ ਤੇ ਨਵੇਕਲਾ ਪੇਸ਼ ਕਰੇ, ਜੋ ਛਾਪ ਛੱਡ ਜਾਏ। ਫਿਲਮ ਦੇ ਟਾਈਟਲ ਤੋਂ ਲੈਕੇ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਤੱਕ ਸਭ ਕੁੱਝ ਬਹੁਤ ਹੀ ਸੋਚ ਸਮਝ ਕੇ ਅਤੇ ਤਰਤੀਬ ਨਾਲ ਤਹਿ ਕੀਤਾ ਜਾਂਦਾ ਹੈ। ਇਸੇ ਲੜੀ 'ਚ ਫਿਲਮ ਦੇ ਕਲਾਕਾਰ ਵੀ ਆਉਂਦੇ ਹਨ।ਆਪਣੇ ਪਸੰਦੀਦਾ ਕਲਾਕਾਰਾਂ ਨੂੰ ਪਰਦੇ 'ਤੇ ਦੇਖਣ ਲਈ ਦਰਸ਼ਕ ਉਤਸੁਕ ਰਹਿੰਦੇ ਹਨ। ਹੁਣ ਆਪਣੀ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਤੇ ਖ਼ਾਸ ਥਾਂ ਬਣਾਉਣ ਵਾਲੀ ਤਨੀਆ, ਦੋਵੇਂ ਪਹਿਲੀ ਵਾਰ ਪਰਦੇ ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਮਿਲ ਕੇ ਕੀ ਧਮਾਲ ਕਰਦੇ ਹਨ ਇਹ ਤਾਂ ਦੇਖਣਾ ਜ਼ਰੂਰ ਬਣਦਾ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ। ਹੁਣ ਦੇਖਣਾ ਹੋਵੇਗਾ ਕੀ ਇਸ ਫਿਲਮ ਨਾਲ ਵੀ ਗਿੱਪੀ ਤੇ ਤਾਨੀਆ ਭਾਵੁਕ ਕਰਨਗੇ ਜਾਂ ਢਿੱਡੀਂ ਪੀੜਾਂ ਪਾਉਣਗੇ।ਮੁੱਢਲੀ ਜਾਣਕਾਰੀ 'ਚ ਫਿਲਹਾਲ ਫਿਲਮ ਬਿਨਾਂ ਸਿਰਲੇਖ ਤੋਂ ਹੈ ਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਹੈ। ਫਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ ਜਿਸ ਚ ਪੰਕਜ ਬੱਤਰਾ, ਤਾਨੀਆ, ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਤਸਵੀਰ 'ਚ ਦੋਵਾਂ ਮੁੱਖ ਕਲਾਕਾਰਾਂ ਦੇ ਪਹਿਰਾਵੇ ਤੋਂ ਲਗਦਾ ਹੈ ਕੀ ਇਹ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੇ ਗਲੇ ਵਿਚ ਗਾਨੀ ਵੀ ਦਿਖਾਈ ਦੇ ਰਹੀ ਹੈ।ਇਸ ਫਿਲਮ ਦੇ ਨਿਰਦੇਸ਼ਕ ਹਨ ਪੰਕਜ ਬਤਰਾ ਤੇ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ ਜਵੰਦਾ

ਮੁਗ਼ਲ ਸਾਮਰਾਜ ਦਾ ਪੰਜਵਾਂ ਸਮਰਾਟ ਅਤੇ ਸੱਚਾ ਆਸ਼ਿਕ ਸ਼ਾਹਜਹਾਂ  

ਸ਼ਾਹਜਹਾਂ ਦਾ ਜਨਮ 5 ਜਨਵਰੀ 1592 ਨੂੰ ਲਾਹੌਰ ਵਿੱਚ ਜੋਧਪੁਰ ਦੇ ਸ਼ਾਸਕ ਰਾਜਾ ਉਦੈ ਸਿੰਘ ਦੀ ਪੁੱਤਰੀ 'ਜਗਤ ਗੋਸਾਈ' ਦੀ ਕੁੱਖੋਂ ਹੋਇਆ ਸੀ। ਉਸ ਦਾ ਬਚਪਨ ਦਾ ਨਾਂ ਖੁਰਰਮ ਸੀ। ਖੁਰਰਮ ਜਹਾਂਗੀਰ ਦਾ ਛੋਟਾ ਪੁੱਤਰ ਸੀ।ਸ਼ਾਹ ਜਹਾਂ ਨੂੰ ਜਹਾਂਗੀਰ ਨੇ 1617 ਈ: ਵਿਚ ‘ਸ਼ਾਹ ਜਹਾਂ’ ਦਾ ਖਿਤਾਬ ਦਿੱਤਾ। 24 ਫਰਵਰੀ 1628 ਨੂੰ ਸ਼ਾਹਜਹਾਂ ਨੇ ਆਗਰਾ ਵਿੱਚ ‘ਅਬੁਲ ਮੁਜ਼ੱਫਰ ਸ਼ਹਾਬੂਦੀਨ, ਮੁਹੰਮਦ ਸਾਹਿਬ ਕਿਰਨ-ਏ-ਸਾਨੀ’ ਦੀ ਉਪਾਧੀ ਨਾਲ ਤਾਜਪੋਸ਼ੀ ਕੀਤੀ।ਉਹ ਬਹੁਤ ਹੀ ਤਿੱਖੇ ਦਿਮਾਗ਼ ਵਾਲਾ, ਬਹਾਦਰ ਅਤੇ ਨਿਡਰ ਬਾਦਸ਼ਾਹ ਸੀ। ਉਹ ਕਲਾ ਦਾ, ਖਾਸ ਕਰਕੇ ਦਾ ਬਹੁਤ ਭਵਨ ਨਿਰਮਾਣ ਕਲਾ ਦਾ ਵੱਡਾ ਪ੍ਰੇਮੀ ਸੀ। ਉਸਦਾ ਵਿਆਹ 20 ਸਾਲ ਦੀ ਉਮਰ ਵਿੱਚ 1612 ਵਿੱਚ ਨੂਰਜਹਾਂ ਦੇ ਭਰਾ ਆਸਫ਼ ਖਾਨ ਦੀ ਪੁੱਤਰੀ ਅਰਜ਼ੁਮੰਦ ਬਾਨੋ ਨਾਲ ਹੋਇਆ ਸੀ। ਜੋ ਬਾਅਦ ਵਿਚ 'ਮੁਮਤਾਜ਼ ਮਹਿਲ' ਦੇ ਨਾਂ ਨਾਲ ਉਸ ਦੀ ਪਿਆਰੀ ਬੇਗਮ ਬਣ ਗਈ।ਸ਼ਾਹਜਹਾਂ ਦਾ ਨਾਂ ਉਸ ਪ੍ਰੇਮੀ ਵਜੋਂ ਲਿਆ ਜਾਂਦਾ ਹੈ ਜਿਸ ਨੇ ਆਪਣੀ ਪਤਨੀ ਮੁਮਤਾਜ਼ ਬੇਗਮ ਲਈ ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ ਤਾਜ ਮਹਿਲ ਬਣਾਇਆ।ਸ਼ਾਹਜਹਾਂ ਦੇ ਰਾਜ ਦੌਰਾਨ ਮੁਗਲ ਸਾਮਰਾਜ ਦੀ ਖੁਸ਼ਹਾਲੀ, ਸ਼ਾਨ ਅਤੇ ਪ੍ਰਸਿੱਧੀ ਆਪਣੇ ਸਿਖਰ 'ਤੇ ਸੀ।ਉਸ ਦੇ ਰਾਜ ਦਾ ਸਭ ਤੋਂ ਵੱਡਾ ਯੋਗਦਾਨ ਉਸ ਦੁਆਰਾ ਬਣਾਈਆਂ ਗਈਆਂ ਸੁੰਦਰ, ਵਿਸ਼ਾਲ ਅਤੇ ਸ਼ਾਨਦਾਰ ਇਮਾਰਤਾਂ ਹਨ। ਸ਼ਾਹਜਹਾਂ ਦੇ ਸਾਮਰਾਜ ਵਿੱਚ ਜਿਆਦਾ ਕੋਈ ਗੜਬੜ ਨਹੀਂ ਹੋਈ । ਜਹਾਂਗੀਰ ਦੇ ਸਮੇਂ ਕੰਧਾਰ ਮੁਗ਼ਲਾਂ ਹੱਥੋਂ ਖੁਸ ਗਿਆ ਸੀ ਇਸ ਲਈ ਉਹ ਇਸਨੂੰ ਮੁੜ ਪ੍ਰਾਪਤ ਕਰਨਾ ਚਾਹੁੰਦਾ ਸੀ ਕਿਉਕਿ ਕੰਧਾਰ ਵਪਾਰਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਸ਼ਹਿਰ ਸੀ।ਇਸਲਈ ਸ਼ਾਹਜਹਾਂ ਨੇ ਕੰਧਾਰ ਵਲ ਤਿੰਨ ਮੁਹਿੰਮਾਂ 1649,1652,1653 ਈ. ਵਿੱਚ ਭੇਜੀਆਂ ਜੋ ਕੇ ਅਸਫਲ ਰਹੀਆਂ।ਸ਼ਾਹਜਹਾਂ ਨੇ 1648 ਵਿਚ ਆਗਰਾ ਦੀ ਬਜਾਏ ਦਿੱਲੀ ਨੂੰ ਰਾਜਧਾਨੀ ਬਣਾਇਆ; ਪਰ ਉਸਨੇ ਆਗਰਾ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ। ਉਸ ਦੇ ਪ੍ਰਸਿੱਧ ਨਿਰਮਾਣ ਕਾਰਜ ਵੀ ਆਗਰਾ ਵਿੱਚ ਹੋਏ ਸਨ। ਸ਼ਾਹਜਹਾਂ ਕੱਟੜ ਮੁਸਲਮਾਨ ਸੀ।ਸ਼ਾਹਜਹਾਂ ਨੇ ਸਿਜਦਾ ਅਤੇ ਪਾਈਬੋਸ ਦੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ।ਇਲਾਹੀ ਯੁੱਗ ਦੀ ਥਾਂ ਹਿਜਰੀ ਯੁੱਗ ਦੀ ਵਰਤੋਂ ਸ਼ੁਰੂ ਕੀਤੀ ਗਈ।ਗਊ ਹੱਤਿਆ 'ਤੇ ਲੱਗੀ ਪਾਬੰਦੀ ਹਟਾ ਦਿੱਤੀ। ਹਿੰਦੂਆਂ ਨੂੰ ਮੁਸਲਮਾਨਾਂ ਨੂੰ ਗੁਲਾਮ ਰੱਖਣ ਦੀ ਮਨਾਹੀ ਸੀ।ਉਸਨੇ ਆਪਣੇ ਰਾਜ ਦੇ ਸੱਤਵੇਂ ਸਾਲ ਤੱਕ ਇੱਕ ਹੁਕਮ ਜਾਰੀ ਕੀਤਾ, ਜਿਸ ਅਨੁਸਾਰ ਜੇਕਰ ਕੋਈ ਹਿੰਦੂ ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਜਾਂਦਾ ਹੈ, ਤਾਂ ਉਸਨੂੰ ਉਸਦੇ ਪਿਤਾ ਦੀ ਜਾਇਦਾਦ ਵਿੱਚੋਂ ਹਿੱਸਾ ਮਿਲੇਗਾ।ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਵੱਖਰਾ ਵਿਭਾਗ ਖੋਲ੍ਹਿਆ ਗਿਆ।ਪੁਰਤਗਾਲੀਆਂ ਨਾਲ ਜੰਗ ਦੀ ਧਮਕੀ ਦੇ ਕਾਰਨ, ਉਸਨੇ ਆਗਰਾ ਦੇ ਗਿਰਜਾਘਰ ਨੂੰ ਢਾਹ ਦਿੱਤਾ। ਮੁਗ਼ਲ ਭਵਨ-ਨਿਰਮਾਣ ਅਤੇ ਭਵਨ-ਨਿਰਮਾਣ ਕਲਾ ਦੇ ਨਜ਼ਰੀਏ ਤੋਂ ਸ਼ਾਹਜਹਾਂ ਨੇ ਕਈ ਸ਼ਾਨਦਾਰ ਇਮਾਰਤਾਂ ਜਿਵੇਂ ਤਾਜ ਮਹਿਲ, ਸ਼ੀਸ਼ ਮਹਿਲ, ਸਮਨ ਬੁਰਜ਼,ਮੋਤੀ ਮਸਜਿਦ,ਲਾਲ ਕਿਲ੍ਹਾ,ਜਾਮਾ ਮਸਜਿਦ ਆਦਿ ਬਣਵਾਈਆਂ ਸਨ।ਉਸਨੇ ਦਿੱਲੀ ਵਿਖੇ ਸ਼ਾਹਜਹਾਂਨਾਬਾਦ ਨਾਮੀ ਨਗਰ ਦੀ ਨੀਂਹ ਰੱਖੀ ਜੋ ਬਾਅਦ ਵਿੱਚ ਮੁਗ਼ਲਾਂ ਦੀ ਨਵੀਂ ਰਾਜਧਾਨੀ ਬਣੀ। ਇਸ ਤੋਂ ਇਲਾਵਾ ਲਾਲ ਕਿਲ੍ਹਾ ਅੰਦਰ ਰੰਗ ਮਹਿਲ,ਮੋਤੀ ਮਹਿਲ, ਹੀਰਾ ਮਹਿਲ,ਦੀਵਾਨ ਏ ਆਮ, ਦੀਵਾਨ ਏ ਖ਼ਾਸ ਆਦਿ।ਦੀਵਾਨ ਏ ਖ਼ਾਸ ਇਮਾਰਤ ਵਿੱਚ ਉਸਦਾ ਸੋਨੇ ਅਤੇ ਰਤਨ ਹੀਰੇ ਜੜਿਆ ਸਿੰਘਾਸਨ ਰੱਖਿਆ ਜਾਂਦਾ ਸੀ।ਜਿਸਨੂੰ ਤਖ਼ਤ ਏ ਤਾਉਸ ਕਿਹਾ ਜਾਂਦਾ ਸੀ।ਉਸ ਦੇ ਰਾਜਕਾਲ ਨੂੰ ਮੱਧਕਾਲੀ ਭਾਰਤ ਦੇ ਇਤਿਹਾਸ ਦਾ 'ਸੁਨਹਿਰੀ ਯੁੱਗ' ਕਿਹਾ ਜਾਂਦਾ ਹੈ।ਅੰਤ 1666 ਈ.ਵਿੱਚ ਉਸਦੀ ਮੌਤ ਹੋ ਗਈ ਅਤੇ ਉਸਨੂੰ ਤਾਜ ਮਹਿਲ ਵਿੱਚ ਉਸਦੀ ਪ੍ਰੇਮਿਕਾ ਦੀ ਕਬਰ ਕੋਲ ਹੀ ਦਫ਼ਨਾਇਆ ਗਿਆ।

ਪੂਜਾ 9815591967

ਨਰਸਿੰਘ ਜਯੰਤੀ ਤੇ ਵਿਸ਼ੇਸ਼   

ਨਰਸਿਮ੍ਹਾ ਵਿਸ਼ਨੂੰ ਦਾ ਇੱਕ ਅਵਤਾਰ ਜਿਸ ਵਿੱਚ ਅੱਧਾ ਸਰੀਰ ਚਾਰ ਹਥਿਆਰਾਂ ਵਾਲੇ ਨਰ ਦਾ ਅਤੇ ਇੱਕ ਸ਼ੇਰ ਦਾ ਸਿਰ ਸੀ; ਨਰਸਿਮ੍ਹਾ।ਦੇਸੀ ਸ਼ਬਦ 'ਨਰਸਿੰਘ'।

ਜੋ ਅੱਧੇ ਮਨੁੱਖ ਅਤੇ ਅੱਧੇ ਸ਼ੇਰ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸਦਾ ਸਿਰ ਅਤੇ ਧੜ ਮਨੁੱਖ ਦਾ ਸੀ ਪਰ ਚਿਹਰੇ ਅਤੇ ਪੰਜੇ ਸ਼ੇਰਾਂ ਵਰਗੇ ਸਨ, ਉਸਨੂੰ ਭਾਰਤ ਵਿੱਚ ਇੱਕ ਦੇਵਤੇ ਵਜੋਂ ਪੂਜਿਆ ਜਾਂਦਾ ਹੈ, ਖਾਸ ਕਰਕੇ ਦੱਖਣੀ ਭਾਰਤ ਵਿੱਚ ਵੈਸ਼ਨਵ ਸੰਪਰਦਾ ਦੇ ਲੋਕਾਂ ਦੁਆਰਾ, ਜੋ ਸਮੇਂ ਸਮੇਂ ਆਪਣੇ ਸ਼ਰਧਾਲੂਆਂ ਦੀ ਰੱਖਿਆ ਕਰਦਾ ਦਿਖਾਈ ਦਿੰਦਾ ਹੈ।ਨਰਸਿਮ੍ਹਾ ਜਯੰਤੀ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਈ ਜਾਂਦੀ ਹੈ। ਭਗਵਾਨ ਵਿਸ਼ਨੂੰ ਨੇ ਇਸ ਤਾਰੀਖ ਨੂੰ ਹੀ ਨਰਸਿੰਘ ਅਵਤਾਰ ਲਿਆ ਸੀ। ਭਗਵਾਨ ਦੇ ਸ਼ਸਤਰ ਤਿੱਖੇ ਨਹੁੰ, ਚੱਕਰ, ਗਦਾ ਅਤੇ ਸ਼ੰਖ ਸਨ।ਭਗਵਾਨ ਦੇ ਇਸ ਰੂਪ ਦੇ ਵੱਖ ਵੱਖ ਨਾਂਮ ਜਿਵੇਂ- ਨਰਸਿਮ੍ਹਾ,ਨਰਹਰੀ,ਉਗਰਾ ਵੀਰ ਮਹਾ ਵਿਸ਼ਨੂੰ,ਹਿਰਣ੍ਯਕਸ਼ਿਪੁ ਅਰਿ। ਆਦਿ ਸਨ।

ਸਿਕਲੀਗੜ੍ਹ ਧਾਰਹਾਰਾ ਪਿੰਡ ਬਿਹਾਰ ਰਾਜ ਦੇ ਪੂਰਨੀਆ ਜ਼ਿਲ੍ਹੇ ਦੇ ਬਨਮੰਖੀ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਨਰਸਿੰਘ ਨੇ ਇਸ ਪਿੰਡ ਵਿੱਚ ਅਵਤਾਰ ਧਾਰਿਆ ਸੀ ਅਤੇ ਇਹ ਉਹ ਪਿੰਡ ਹੈ ਜਿੱਥੇ ਭਗਤ ਪ੍ਰਹਿਲਾਦ ਦੀ ਮਾਸੀ ਹੋਲਿਕਾ ਉਸਨੂੰ  ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠੀ ਸੀ। ਮਾਨਤਾ ਅਨੁਸਾਰ ਹੋਲੀਕਾਦਾਨ ਦੀ ਪਰੰਪਰਾ ਇੱਥੋਂ ਸ਼ੁਰੂ ਹੋਈ ਸੀ।

ਪ੍ਰਹਿਲਾਦ ਦੇ ਪਿਤਾ ਹਰਣਯਕਸ਼ਿਪੂ ਦਾ ਕਿਲਾ ਸਿਕਲੀਗੜ੍ਹ ਵਿੱਚ ਸੀ। ਪਿੰਡ ਦੇ ਬਜ਼ੁਰਗਾਂ ਅਨੁਸਾਰ ਭਗਵਾਨ ਨਰਸਿੰਘ ਨੇ ਆਪਣੇ ਪਰਮ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਥੰਮ ਤੋਂ ਅਵਤਾਰ ਧਾਰਿਆ ਸੀ। ਉਸ ਥੰਮ੍ਹ ਦਾ ਇੱਕ ਹਿੱਸਾ ਜਿਸ ਨੂੰ ਮਾਨਿਕਯ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਅੱਜ ਵੀ ਮੌਜੂਦ ਹੈ। ਇਸ ਸਥਾਨ 'ਤੇ ਪ੍ਰਹਿਲਾਦ ਦੇ ਪਿਤਾ ਹਿਰਣਯਕਸ਼ਿਪੂ ਦੀ ਹੱਤਿਆ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਰੂਬੀ ਪਿੱਲਰ 12 ਫੁੱਟ ਮੋਟਾ ਹੈ ਅਤੇ ਲਗਭਗ 65 ਡਿਗਰੀ 'ਤੇ ਝੁਕਿਆ ਹੋਇਆ ਹੈ।ਭਗਵਾਨ ਨਾਰਸਿੰਘ ਦੇ ਇਸ ਰੂਪ ਦੇ ਅੱਗੇ 10ਅਵਤਾਰ ਮੰਨੇ ਗਏ ਸਨ ਜਿਵੇਂ-ਉਗਰਾ ਨਰਸਿਮ੍ਹਾ,ਕ੍ਰੋਧ ਨਰਸਿਮ੍ਹਾ,ਮਲੋਲ ਨਰਸਿਮ੍ਹਾ,ਜਵਾਲ ਨਰਸਿਮ੍ਹਾ,ਵਰਾਹ ਨਰਸਿਮ੍ਹਾ,ਭਾਰਗਵ ਨਰਸਿਮ੍ਹਾ,ਕਰੰਜ ਨਰਸਿਮ੍ਹਾ,ਯੋਗ ਨਰਸਿਮ੍ਹਾ,ਲਕਸ਼ਮੀ ਨਰਸਿਮ੍ਹਾ,ਛਤਰਵਤਾਰ ਨਰਸਿਮਹਾ/ਪਵਨ ਨਰਸਿਮ੍ਹਾ/ਪਾਮੁਲੇਤਰੀ ਨਰਸਿਮ੍ਹਾ ਆਦਿ।

ਹਿੰਦੂ ਗ੍ਰੰਥਾਂ ਦੇ ਅਨੁਸਾਰ, ਨਰਸਿਮ੍ਹਾ ਦੇਵਤਾ ਭਗਵਾਨ ਵਿਸ਼ਨੂੰ ਦਾ ਚੌਥਾ ਅਵਤਾਰ ਸੀ। ਜਿਸਦਾ ਚਿਹਰਾ ਇੱਕ ਸ਼ੇਰ ਅਤੇ ਮਨੁੱਖ ਦਾ ਧੜ ਸੀ ਜਿਸਦੀ ਹਿੰਦੂ ਗ੍ਰੰਥਾਂ ਵਿੱਚ ਇਸ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਪਰ ਉੱਤਰਾਖੰਡ ਵਿੱਚ, ਨਰਸਿੰਘ ਦੇਵਤਾ ਨੂੰ ਭਗਵਾਨ ਵਿਸ਼ਨੂੰ ਦੇ ਚੌਥੇ ਅਵਤਾਰ ਵਜੋਂ ਨਹੀਂ ਪੂਜਿਆ ਜਾਂਦਾ ਹੈ, ਪਰ ਇੱਕ ਸਿੱਧ ਯੋਗੀ, ਨਰਸਿਮ੍ਹਾ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ।ਭਗਵਾਨ ਨਰਸਿੰਘ ਜੀ ਦੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੰਦਿਰ ਸਨ।ਭਗਵਾਨ ਦੇ ਇਸ ਰੂਪ ਦਾ ਅਵਤਾਰ ਸਤਯੁਗ ਵਿੱਚ ਹੋਇਆ ਸੀ।ਇਸ ਸਾਲ 14ਮਈ 2022 ਨੂੰ ਨਰਸਿੰਘ ਜਯੰਤੀ ਮਨਾਈ ਜਾਵੇਗੀ।

ਪੂਜਾ 9815591967

ਗੀਤਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ✍️ਸ. ਸੁਖਚੈਨ ਸਿੰਘ ਕੁਰੜ

 ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ।  ਨੰਦ ਲਾਲ ਦਾ ਜਨਮ 3 ਜੂਨ 1906 ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆਂ ਵਿੱਚ ਪਹਿਚਾਣ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। 1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:- ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।  ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:- ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ। ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ। ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ, ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ। 1940 ਵਿਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ।  ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਹੀ ਮਿਲ਼ਦੀ ਹੈ । ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ 'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ 'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ। ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ। ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌।  ਉਸ ਦਾ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ।  ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ । ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ।  ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਸਮੇਂ ਦੇ ਚਰਚਿਤ ਕਲਾਕਾਰ ਗਾਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ, ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ,ਆਓ ਆਪਾਂ ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ, ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ।  1.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ । ਪੈਰ ਧੋ ਕੇ ਝਾਂਜਰਾਂ ਪੌਂਦੀ, ਮੇਲ੍ਹਦੀ ਆਉਂਦੀ ਕਿ ਸ਼ੌਂਕਣ ਮੇਲੇ ਦੀ । 2.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ 3. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ 4.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-   1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ, ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ 2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ  ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ।  ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ  "ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।"  ਨੰਦ ਲਾਲ ਨੂਰਪੁਰੀ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ। ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

11 ਮਈ ਤੇ ਵਿਸ਼ੇਸ਼ ✍️ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ ਮਹਾਨ ਅਫਸਾਨਾ ਨਿਗਾਰ (ਕਹਾਣੀਕਾਰ) ਹੋਏ ਹਨ, ਉਹਨਾਂ ਦਾ ਨਾਂ ਮੱਲੋ-ਮੱਲੀ ਹਰ ਇੱਕ ਦੀ ਜ਼ੁਬਾਨ ਤੇ ਮੋਹਰੀ ਹੋਕੇ ਸਤਿਕਾਰ ਦਾ ਪਾਤਰ ਬਣੇਗਾ। ਇਹਨਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਅਧੂਰੀ ਹੀ ਰਹੇਗੀ ਜੇ ਅਸੀਂ ਇਸ ਗੱਲ ਦੇ ਪੱਖ ਵਿੱਚ ਆਪਣੀ ਗੱਲ ਰੱਖੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਪਿੰਡ ਪਪੜੌਦੀ ਨੇੜਲੇ ਵਿੱਚ ਹੋਇਆ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿੱਦਿਅਕ ਕੈਰੀਅਰ ਠੀਕ ਠੀਕ ਹੀ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਤੋਂ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।
 ਮੰਟੋ ਜ਼ਿਆਦਾਤਰ ਲਾਹੌਰ, ਅੰਮ੍ਰਿਤਸਰ, ਅਲੀਗੜ ਬੰਬਈ ਤੇ ਦਿੱਲੀ ਰਿਹਾ। ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿਚ ਛਪੀ ਸੀ।
ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿੱਤਾ ਸੀ, ਇਸ ਡਰੋਂ ਕਿ ਲੋਕ ਮਜਾਕ ਉਡਾਣਗੇ।”  
ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਸ਼ਪਾਰੇ’ ਛਪਿਆ।
ਉਸ ਤੋਂ ਬਾਅਦ,ਮੰਟੋ ਕੇ ਅਫ਼ਸਾਨੇ,ਧੂੰਆਂ,ਅਫ਼ਸਾਨੇ ਔਰ ਡਰਾਮੇ,ਲਜ਼ਤ-ਏ-ਸੰਗ,ਸਿਆਹ ਹਾਸ਼ੀਏ,ਬਾਦਸ਼ਾਹਤ ਕਾ ਖਾਤਮਾ,ਖਾਲੀ ਬੋਤਲੇਂ,ਮੰਟੋ ਕੇ ਮਜ਼ਾਮੀਨ,ਨਿਮਰੂਦ ਕੀ ਖੁਦਾਈ,ਠੰਡਾ ਗੋਸ਼ਤ,ਯਾਜਿਦ,ਪਰਦੇ ਕੇ ਪੀਛੇ,ਸੜਕ ਕੇ ਕਿਨਾਰੇ,ਬਗੈਰ ਉਨਵਾਨ ਕੇ,ਬਗੈਰ ਇਜਾਜ਼ਤ,ਬੁਰਕੇ,ਫੂੰਦੇ,ਸਰਕੰਡੋਂ ਕੇ ਪੀਛੇ,ਸ਼ੈਤਾਨ,ਸ਼ਿਕਾਰੀ ਔਰਤੇਂ,ਰੱਤੀ,ਮਾਸ਼ਾ, ਤੋਲਾ,ਕਾਲੀ ਸ਼ਲਵਾਰ,ਮੰਟੋ ਕੀ ਬੇਹਤਰੀਨ ਕਹਾਣੀਆਂ ਦੇ ਰੂਪ ਵਿੱਚ ਇਹ ਸਾਹਿਤਕ ਸਫ਼ਰ ਮੰਟੋ ਦੇ ਨਾਂ ਦੀ ਇੱਕ ਵੱਡੀ ਪਹਿਚਾਣ ਕਾਇਮ ਕਰ ਗਿਆ।
ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿਚ ਕੇਸ ਚੱਲੇ।
ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ 'ਕਾਲੀ ਸਲਵਾਰ', 'ਧੂੰਆਂ' ਅਤੇ 'ਬੂ' 'ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ।
ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ 'ਠੰਢਾ ਗੋਸ਼ਤ' ਸੀ। ਕਾਸਮੀ ਜੀ ਦੇ ਕਹਿਣ 'ਤੇ ਮੰਟੋ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਕਹਾਣੀ 'ਠੰਢਾ ਗੋਸ਼ਤ' ਲਿਖੀ। ਮੰਟੋ ਲਿਖਦੇ ਹਨ ਕਿ ਕਾਸਮੀ ਸਾਹਿਬ ਨੇ ਇਹ ਕਹਾਣੀ ਮੇਰੇ ਸਾਹਮਣੇ ਪੜ੍ਹੀ। ਕਹਾਣੀ ਖਤਮ ਕਰਨ ਦੇ ਬਾਅਦ ਉਨ੍ਹਾਂ ਨੇ ਮੈਨੂੰ ਮੁਆਫ਼ੀ ਭਰੇ ਲਹਿਜੇ ਵਿੱਚ ਕਿਹਾ, ''ਮੰਟੋ ਸਾਹਿਬ, ਮੁਆਫ਼ ਕਰਨਾ ਕਹਾਣੀ ਬਹੁਤ ਚੰਗੀ ਹੈ, ਪਰ 'ਨੁਕੂਸ਼' (ਅਹਿਮਦ ਨਦੀਮ ਕਾਸਨੀ ਦਾ ਪ੍ਰਕਾਸ਼ਨ) ਲਈ ਬਹੁਤ ਗਰਮ ਹੈ।ਫਿਰ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) 'ਜਾਵੇਦ' ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।
ਕੁਝ ਦਿਨਾਂ ਦੇ ਬਾਅਦ ਕਾਸਮੀ ਦੇ ਕਹਿਣ 'ਤੇ ਮੰਟੋ ਨੇ ਇੱਕ ਹੋਰ ਕਹਾਣੀ ਲਿਖੀ, ਜਿਸ ਦਾ ਸਿਰਲੇਖ ਸੀ 'ਖੋਲ੍ਹ ਦਿਓ'। ਇਹ ਕਹਾਣੀ 'ਨੁਕੂਸ਼' ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਸਰਕਾਰ ਨੇ ਛੇ ਮਹੀਨੇ ਲਈ 'ਨੁਕੂਸ਼' ਦਾ ਪ੍ਰਕਾਸ਼ਨ ਬੰਦ ਕਰ ਦਿੱਤਾ। ਉਸ ਦੇ  ਖ਼ਤਮ ਹੁੰਦਿਆਂ  ਕੁਝ ਸਾਲ ਬਾਅਦ ਮੰਟੋ ਦੀ ਇੱਕ ਹੋਰ ਕਹਾਣੀ 'ਉੱਪਰ ਨੀਚੇ ਔਰ ਦਰਮਿਆਨ' 'ਤੇ ਵੀ ਕੇਸ ਚੱਲਿਆ।
ਰੇਖਾ ਚਿੱਤਰ ਲਿਖਣ ਵਿੱਚ ਮੰਟੋ ਦੀ ਬੇਲਿਹਾਜ਼ੀ ਹੁਣ ਤੱਕ ਸਭ ਤੋਂ ਉੱਪਰ ਮੰਨੀ ਗਈ ਹੈ। ਮੰਟੋੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ’ ਵਿੱਚ ਲਿਖੇ।
ਸਆਦਤ ਹਸਨ ਮੰਟੋ ਨੂੰ ਹੋਰ ਨੇੜਿਓ ਹੋਕੇ ਜਾਣਨ ਲਈ ਆਓ ਹੁਣ ਆਪਾਂ ਉਹਦੇ ਲਿਖੇ ਵਿਚਾਰਾਂ ਤੋਂ ਹੋਰ ਜਾਣੀਏ:-
ਮੰਟੋ ਆਪਣੇ ਇੱਕ ਲੇਖ ‘ਬਕਲਮ ਏ ਖੁਦ’ ਵਿੱਚ ਲਿਖਦਾ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ। ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣ। ਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖ਼ੂਬਸੂਰਤ ਸ਼ਬਦਾਂ ਦੀ ਘਾਟ ਹੈ। ਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨ। ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।”
ਇੱਕ ਥਾਂ ਆਪਣੀ ਇਨਕਲਾਬੀ ਸੋਚ ਦਾ ਮੁਜ਼ਾਹਰਾ ਕਰਦਿਆਂ ਲਿਖਦੇ ਹਨ, “ਮੈਂ ਬਗਾਵਤ ਚਾਹੁੰਦਾ ਹਾਂ। ਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।
ਅਖੌਤੀ ਲੀਡਰਾਂ ਤੇ ਚੋਟ ਕਰਦਿਆਂ ਮੰਟੋ ਲਿਖਦਾ ਹੈ, “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਇੱਕ ਹੋਰ ਥਾਂ ਲੀਡਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਆਖਦਾ ਹੈ ਕਿ “ਲੰਮੇ ਲੰਮੇ ਜਲੂਸ ਕੱਢ ਕੇ,ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ,ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਵਲ ਜਾਂਦਾ ਹੈ।"
ਇੱਕ ਥਾਂ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਬੰਧੀ ਮੰਟੋ ਲਿਖਦਾ ਹੈ, “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈ। ਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈ। ਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ
ਭੁੱਖ ਦੇ ਸੰਦਰਭ ਚ' ਮੰਟੋ ਲਿਖਦਾ ਹੈ ਕਿ " ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ"
ਮਨੁੱਖੀ ਜੀਵਨ ਦਾ ਫਲਸਫਾ ਬਿਆਨ ਕਰਦਿਆਂ ਇੱਕ ਥਾਂ ਮੰਟੋ ਲਿਖਦਾ ਹੈ,“ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।”
ਜ਼ਮਾਨੇ ਦੇ ਸੰਬੰਧੀ ਮੰਟੋ ਲਿਖਦਾ ਹੈ, “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜ੍ਹੋ। ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।
ਮੰਟੋ ਨੇ ਇੱਕ ਵਾਰ ਅਦਾਲਤ ਚ ਬਿਆਨ ਦਿੰਦੇ ਕਿਹਾ ਸੀ ਕਿ "ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ।"
ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ। ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿਚ ਸਨ। ਟੋਭਾ ਟੇਕ ਸਿੰਘ, ਬੰਬੇ ਸਟੋਰੀਜ਼, ਠੰਢਾ ਗੋਸ਼ਤ ਅਤੇ ਕਾਲੀ ਸਲਵਾਰ ਪ੍ਰਸਿੱਧ ਕਹਾਣੀਆਂ ਸਨ।
ਸਾਹਿਤ ਦੀ ਦੁਨੀਆਂ ਦਾ ਸਿੰਕਦਰ ਮੰਟੋ ਆਖਿਰ 18 ਜਨਵਰੀ1955 ਨੂੰ 43 ਸਾਲ ਦੀ ਉਮਰ ਹੰਢਾ ਕੇ ਲਾਹੌਰ ਵਿਖੇ ਆਖਰੀ ਸਾਹ ਲੈਕੇ ਵਿਦਾਇਗੀ ਲੈ ਗਿਆ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

11 ਮਈ ਤੇ ਵਿਸ਼ੇਸ਼11 ਮਈ ਤੇ ਵਿਸ਼ੇਸ਼

ਮੁਗ਼ਲ ਸਾਮਰਾਜ ਦਾ ਤੀਸਰਾ ਸ਼ਾਸਕ -ਅਕਬਰ ਮਹਾਨ ✍️ ਪੂਜਾ

(ਲੜੀ ਨੰ.2) 
ਜਿਵੇਂ ਕਿ ਤੁਸੀਂ ਪਿਛਲੇ ਅੰਕ ਲੜੀ ਨੰ.1ਵਿੱਚ ਪੜ੍ਹਿਆ ਹੈ ਕਿ ਅਕਬਰ ਬਾਦਸ਼ਾਹ ਇਕ ਮਹਾਨ ਸ਼ਾਸਕ ਸੀ। ਹੁਮਾਯੂੰ ਦੀ ਮੌਤ ਤੋਂ ਬਾਅਦ ਅਕਬਰ ਦੀ ਕਲਾਨੌਰ ਵਿਖੇ ਤਾਜਪੋਸ਼ੀ ਦੀ ਰਸਮ ਹੋਈ। ਉਸ ਸਮੇਂ ਸੂਰੀ ਵੰਸ਼ ਦੇ ਹਾਕਮ ਅਫ਼ਗ਼ਾਨ ਸਾਮਰਾਜ ਨੂੰ ਸਥਾਪਿਤ ਕਰਨ ਦੇ ਯਤਨ ਕਰ ਰਹੇ ਸਨ।ਜਦੋਂ ਅਕਬਰ ਰਾਜ ਗੱਦੀ ਉੱਪਰ ਬੈਠਿਆ ਤਾਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਸਨੇ ਹੌਂਸਲੇ ਤੋਂ ਕੰਮ ਲਿਆ ਅਤੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ।
5 ਨਵੰਬਰ 1556ਈ. ਨੂੰ ਪਾਨੀਪਤ ਦੀ ਦੂਜੀ ਲੜਾਈ ਵਿੱਚ ਹੇਮੂ ਨੂੰ ਹਰਾ ਕੇ ਦਿੱਲੀ ਅਤੇ ਆਗਰਾ ਉਪਰ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਉਸਨੇ ਮਾਲਵਾ,ਅੰਬਰ,ਗੋਂਦਵਾਨਾ, ਚਿਤੌੜ, ਰਣਥਭੋਰ, ਕਲਿੰਜਰ, ਬੀਕਾਨੇਰ, ਜੈਸਲਮੇਰ, ਮੇਵਾੜ, ਗੁਜਰਾਤ, ਬਿਹਾਰ, ਬੰਗਾਲ, ਕਾਬੁਲ, ਕਸ਼ਮੀਰ, ਸਿੰਧ, ਕੰਧਾਰ, ਅਹਿਮਦਨਗਰ, ਖਾਨਦੇਸ਼ ਆਦਿ ਇਲਾਕਿਆਂ ਨੂੰ ਜਿੱਤ ਕੇ ਮੁਗ਼ਲ ਸਾਮਰਾਜ ਦਾ ਵਿਸਥਾਰ ਕੀਤਾ।
ਅਕਬਰ ਨੇ ਰਾਜਪੂਤਾਂ ਪ੍ਰਤੀ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ। ਪਹਿਲਾਂ ਦੇ ਮੁਗ਼ਲ ਸ਼ਾਸ਼ਕਾ ਦੁਬਾਰਾ ਲਗਾਏ ਗਏ ਜਜੀਆ ਅਤੇ ਤੀਰਥ ਕਰ ਹਟਾ ਦਿੱਤੇ। ਉਚਿੱਤ ਰਾਜਪ੍ਰਬੰਧ ਵਿੱਚ ਜਬਤੀ ਪ੍ਰਣਾਲੀ ਦੀ ਸਥਾਪਨਾ ਅਕਬਰ ਦੀਆਂ ਮਹਾਨ ਉਪਲਬੱਧੀਆਂ ਵਿੱਚੋ ਇੱਕ ਸੀ।
ਅਕਬਰ ਧਾਰਮਿਕ ਸਹਿਣਸ਼ੀਲਤਾ ਵਾਲਾ ਸ਼ਾਸਕ ਸੀ ਉਸਨੇ ਦੀਨ ਏ ਇਲਾਹੀ, ਇਬਾਦਤਖਾਨਾ,ਸ਼ਾਹੀ ਖੁਤਬਾ ਅਤੇ ਅਭੁੱਲ ਆਗਿਆ ਪੱਤਰ 1579ਵਿੱਚ  ਜਾਰੀ ਕੀਤੇ।ਉਸਨੇ ਕਈ ਸਮਾਜਿਕ ਬੁਰਾਈਆਂ ਜਿਵੇਂ ਕਿ ਸਤੀ ਪ੍ਰਥਾ, ਕੰਨਿਆ ਹੱਤਿਆ, ਬਾਲ ਵਿਆਹ ਆਦਿ ਨੂੰ ਦੂਰ ਕਰਨ ਲਈ ਕੰਮ ਕੀਤੇ।ਜਿਸ ਕਰਕੇ ਉਸਨੂੰ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ।
ਉਸਦੇ ਸਮੇਂ ਲਲਿਤ ਕਲਾਵਾਂ ਦਾ ਵੀ ਵਿਕਾਸ ਹੋਇਆ ਜਿਵੇਂ ਫਤਿਹਪੁਰ ਸਿਕਰੀ ਨਗਰ ਦੀ ਸਥਾਪਨਾ, ਬੁਲੰਦ ਦਰਵਾਜ਼ਾ, ਜਾਮਾ ਮਸਜਿਦ, ਸੇਖ ਸਲੀਮ ਚਿਸ਼ਤੀ ਦਾ ਮਕਬਰਾ, ਪੰਚ ਮਹਿਲ, ਬੀਰਬਲ ਦਾ ਘਰ, ਆਗਰੇ ਦਾ ਕਿਲ੍ਹਾ, ਦੀਵਾਨ ਏ ਆਮ ਅਤੇ ਦੀਵਾਨ ਏ ਖ਼ਾਸ ਆਦਿ।ਅਕਬਰਨਾਮਾ ਅਤੇ ਆਈਨ-ਏ-ਅਕਬਰੀ ਜਾਂ "ਅਕਬਰ ਦਾ ਵਿਧਾਨ", ਅਬੁਲ ਫ਼ਜ਼ਲ ਦੁਬਾਰਾ ਰਚਿਤ ਉਸਦੇ ਸਾਸਨ ਦੀਆ ਮਹਾਨ ਪੁਸਤਕਾਂ ਸਨ।ਅਕਬਰ ਨੇ ਹਿੰਦੂ ਧਾਰਮਿਕ ਗ੍ਰੰਥਾਂ ਜਿਵੇਂ - ਰਾਮਾਇਣ, ਮਹਾਂਭਾਰਤ, ਗੀਤਾ ਅਤੇ ਪੰਚਤੰਤਰ ਆਦਿ ਦਾ ਫ਼ਾਰਸੀ ਵਿੱਚ ਅਨੁਵਾਦ ਕਰਵਾਇਆ।ਇਸ ਤਰ੍ਹਾਂ ਮੁਗ਼ਲ ਸਾਮਰਾਜ ਦੇ ਮਹਾਨ ਯੋਧਾ ਦੀ ਮੌਤ 63ਸਾਲ ਦੀ ਉਮਰ ਵਿੱਚ 27 ਅਕਤੂਬਰ 1605 ਈ ਨੂੰ ਹੋਈ ਅਤੇ ਉਸਨੂੰ ਸਿਕੰਦਰਾ ਵਿੱਚ ਦਫ਼ਨਾਇਆ ਗਿਆ।
ਪੂਜਾ 9815591967

ਈਦ ਮੁਬਾਰਕ! ✍️ ਸਲੇਮਪੁਰੀ ਦੀ ਚੂੰਢੀ -

ਈਦ ਮੁਬਾਰਕ
ਤੈਨੂੰ ਸੱਜਣਾ!
ਆ ਗਲਵਕੜੀ ਪਾਈਏ!
ਪਿਆਰਾਂ ਦੀ ਗੱਲ
ਕਰੀਏ ਬੈਠਕੇ!
ਦਿਲ ਤੋਂ ਸਾਂਝ ਵਧਾਈਏ!
ਧਰਮ ਦੇ ਠੇਕੇਦਾਰਾਂ ਕੋਲੋਂ
ਇੱਕ ਪਾਸੇ,
 ਹੋ ਜਾਈਏ!
 ਉਨ੍ਹਾਂ ਤਾਂ ਫੁੱਟ
ਪਾਉਂਦੇ ਰਹਿਣਾ ,
ਆ 'ਕੱਠੇ ਬਹਿ ਕੇ ਖਾਈਏ!
ਵੋਟਾਂ ਲਈ ਉਨ੍ਹਾਂ
ਜਾਲ ਵਿਛਾਇਆ,
 ਆਪਾਂ ਉਲਝਦੇ ਜਾਈਏ!
ਮੰਦਰ, ਮਸਜਿਦ
ਖੜ੍ਹੇ ਰਹਿਣੇ ਨੇ,
ਕਿਉਂ ਆਪਾਂ ਖੰਜਰ ਚਲਾਈਏ!
ਗਿਰਜਾਘਰ ਤੇ
 ਮੱਠ ਪਿਆਰੇ,
ਗੁਰਦੁਆਰੇ ਕਿਉਂ ਢਾਹੀਏ!
ਖੂਨ ਦਾ ਰੰਗ
ਇੱਕ ਸਮਾਨ,
 ਬਾਹਾਂ ਵਿੱਚ ਬਾਹਾਂ ਪਾਈਏ!
ਆ ਨਫਰਤ ਦੀਆਂ
ਕੰਧਾਂ ਢਾਹ ਕੇ,
 ਤੰਦ ਪਿਆਰ ਦੀ ਪਾਈਏ !
ਮੁਹਬੱਤ ਦਾ ਪੈਗਾਮ
ਲਿਆਈ,
ਰਲਕੇ ਈਦ ਮਨਾਈਏ!
ਈਦ ਮੁਬਾਰਕ
ਤੈਨੂੰ ਸੱਜਣਾ,
ਆ ਗਲਵਕੜੀ ਪਾਈਏ!
ਈਦ ਮੁਬਾਰਕ
ਤੈਨੂੰ ਸੱਜਣਾ,
ਘੁੱਟ ਗਲਵਕੜੀ ਪਾਈਏ!
-ਸੁਖਦੇਵ ਸਲੇਮਪੁਰੀ
09780620233
3 ਮਈ, 2022.

ਮਾਂ ਦਾ ਦੂਜਾ ਰੂਪ ਹੈ-ਮਾਸੀ ✍️ ਪੂਜਾ

ਪਿਆਰੇ-ਪਿਆਰੇ ਰਿਸ਼ਤਿਆਂ ਦੀ ਲੜੀ ਵਿੱਚ ਇੱਕ ਅਤਿ ਪਿਆਰੇ ਰਿਸ਼ਤੇ ਦਾ ਨਾਂ ਹੈ ਮਾਸੀ। ਮਾਂ ਦੀ ਵੱਡੀ ਜਾਂ ਛੋਟੀ ਭੈਣ ਨੂੰ ਮਾਸੀ ਕਹਿੰਦੇ ਹਨ। ਭੈਣ ਦੇ ਘਰ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਮਾਸੀ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹ ਬੜੇ ਸੁਖ਼ਦ ਪਲਾਂ ਦਾ ਅਹਿਸਾਸ ਹੁੰਦਾ ਹੈ।ਕਰੀਬੀ ਨਾਤਿਆਂ ਵਿਚ ਮਾਸੀ ਦਾ ਰਿਸ਼ਤਾ ਸਭ ਤੋਂ ਪਿਆਰਾ ਤੇ  ਘਰ ਵਿਚ ਸਭ ਤੋਂ ਵੱਧ ਨੇੜਤਾ ਮਾਂ ਦੀ ਹੀ ਮਾਣਦਾ ਹੈ। ਸੋ ਰਵਾਇਤੀ ਤੌਰ ‘ਤੇ ਮਾਂ ਵਾਲੇ ਰਿਸ਼ਤਿਆਂ ਜਿਵੇਂ ਨਾਨਕੇ ਤੇ ਮਸੇਰਿਆਂ ਵਿਚ ਵੀ ਮਾਂ ਜਿਹੀ ਮਮਤਾ ਅਤੇ ਅਪਣੱਤ ਮਾਨਣ ਨੂੰ ਮਿਲਦੀ ਹੈ।
ਉਰਦੂ ਫਾਰਸੀ ਵਿਚ ਮਾਸੀ ਲਈ ਅਰਬੀ ਪਿਛੋਕੜ ਵਾਲਾ ‘ਖ਼ਾਲਾ’ ਸ਼ਬਦ ਹੈ। ਇਕ ਚਹੇਤਾ ਅਖਾਣ ਹੁੰਦਾ ਸੀ ‘ਮਾਂ ਨਾ ਸੂਈ ਮਾਸੀ ਸੂਈ’ ਭਾਵ ਮਾਂ ਤੇ ਮਾਸੀ ਬਰਾਬਰ ਹੁੰਦੀਆਂ ਹਨ, ਕੀ ਹੋਇਆ ਜੇ ਤਕਲੀਫ ਵੇਲੇ ਮਾਂ ਕੋਲ ਨਹੀਂ, ਮਾਸੀ ਤਾਂ ਹੈ, ਹਰ ਮਰਜ਼ ਦੀ ਦਵਾ।
ਮਾਸੀ ਦਾ ਸਿੱਧਾ ਸਾਦਾ ਸੰਧੀ ਛੇਦ ਮਾਂ+ਸੀ ਕਰਦਿਆਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਮਾਸੀ ਉਹ ਹੈ ਜੋ ‘ਮਾਂ ਸੀ ਹੈ।’ ‘ਸੀ’ ਹਿੰਦੀ ਦਾ ਪਿਛੇਤਰ ਹੈ ਜਿਸ ਦੇ ਟਾਕਰੇ ਪੰਜਾਬੀ ਦਾ ਸ਼ਬਦ ਹੈ, ਜਿਹੀ। ਇਸ ਤਰ੍ਹਾਂ ਮਾਂ ਸੀ ਦਾ ਮਤਲਬ ਹੋਇਆ ਜੋ ਮਾਂ ਜਿਹੀ ਹੈ।ਜੇ ਕਿਤੇ ਮਾਸੀ ਕੁਆਰੀ ਹੋਵੇ, ਫਿਰ ਤਾਂ ਕਹਿਣੇ ਹੀ ਕੀ? ਉਹ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਉਸ ਦੇ ਬੱਚਿਆਂ ਨੂੰ ਉਡੀਕਦੀ ਰਹਿੰਦੀ ਹੈ। ਬੱਚੇ ਵੀ ਮਾਸੀ ਨੂੰ ਮਿਲਣ ਦੇ ਚਾਅ ਵਿੱਚ ਨਾਨਕੇ ਘਰ ਭੱਜੇ ਆਉਂਦੇ ਹਨ। ਮਾਸੀ ਸਾਰਾ ਦਿਨ ਉਨ੍ਹਾਂ ਨਾਲ ਹੱਸਦੀ-ਖੇਡਦੀ ਰਹਿੰਦੀ ਹੈ। ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ ਬਣਾ-ਬਣਾ ਕੇ ਖਵਾਉਂਦੀ ਹੈ। ਜੇ ਬੱਚੇ ਜ਼ਿੱਦ ਕਰਕੇ ਕੋਈ ਚੀਜ਼ ਮੰਗਣ ਤਾਂ ਮਾਵਾਂ ਅਕਸਰ ਹੀ ਕਹਿ ਦਿੰਦੀਆਂ ਹਨ, ‘‘ਜਾਹ! ਜਾ ਕੇ ਆਪਣੀ ਮਾਸੀ ਤੋਂ ਲੈ ਆ।’’ਅੱਜ-ਕੱਲ੍ਹ ਤਾਂ ਮਾਸੀ ਦੀ ਥਾਂ ’ਤੇ ਬਹੁਤੇ ਬੱਚੇ ‘ਅੰਟੀ’ ਕਹਿ ਕੇ ਬੁਲਾਉਣ ਲੱਗ ਪਏ ਹਨ, ਜੋ ਚੰਗਾ ਨਹੀਂ ਲੱਗਦਾ ਕਿਉਂਕਿ ਅੰਟੀ ਸ਼ਬਦ ਤਾਂ ਓਪਰਿਆਂ ਲਈ ਵਰਤਿਆ ਜਾਂਦਾ ਹੈ। ਮਾਸੀ ਕਹਿਣ ਨਾਲ ਤਾਂ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ।
ਅੱਜ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਮਾਸੀ ਜਿਹਾ ਪਿਆਰਾ ਤੇ ਮੋਹ ਨਾਲ ਭਿੱਜਿਆ ਰਿਸ਼ਤਾ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਕਿਉਂਕਿ ਅੱਜ ਦੋ ਭੈਣਾਂ ਤਾਂ ਦੂਰ ਦੀ ਗੱਲ, ਇੱਕ ਕੁੜੀ ਨੂੰ ਵੀ ਦੁਨੀਆਂ ਦਿਖਾਉਣ ਲਈ ਸੌ ਵਾਰ ਸੋਚਿਆ ਜਾਂਦਾ ਹੈ। ਜੇ ਇਸੇ ਤਰ੍ਹਾਂ ਇਨ੍ਹਾਂ ਧੀਆਂ-ਧਿਆਣੀਆਂ ਨੂੰ ਕੁੱਖ ਵਿੱਚ ਕਤਲ ਕਰਵਾਇਆ ਜਾਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ- ਬੱਚੀਆਂ ‘ਮਾਸੀ’ ਕਹਿਣ-ਸੁਣਨ ਨੂੰ ਵੀ ਤਰਸ ਜਾਣਗੇ।ਸੋ ਆਓ! ਇਸ ਮੋਹ ਭਰੇ, ਖੰਡ ਨਾਲੋਂ ਮਿੱਠੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਅਸੀਂ ਸਾਰੇ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਜੜੋ੍ ਪੁੱਟਣ ਲਈ ਕਦਮ ਚੁੱਕੀਏ। ਮੁੰਡੇ ਤੇ ਕੁੜੀ ਵਿੱਚ ਸਮਝੇ ਜਾਂਦੇ ਫ਼ਰਕ ਨੂੰ ਦਿਲਾਂ ਵਿੱਚੋਂ ਮਿਟਾ ਦੇਈਏ ਤਾਂ ਹੀ ਤਾਂ ਅਸੀਂ ਮਾਸੀ ਦੇ ਮੋਹ-ਪਿਆਰ ਦਾ ਆਨੰਦ ਮਾਣ ਸਕਾਂਗੇ।
ਪੂਜਾ 9815591967

ਟੀਪੂ ਸੁਲਤਾਨ ਦੀ ਸ਼ਹੀਦੀ ‘ਤੇ ਵਿਸ਼ੇਸ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੈਸੂਰ ਦਾ ਚੀਤਾ ਟੀਪੂ ਸੁਲਤਾਨ (20 ਨਵੰਬਰ 1750-4 ਮਈ 1799)

ਟੀਪੂ ਸੁਲਤਾਨ ਨੂੰ ਮੈਸੂਰ ਦਾ ਚੀਤਾ ਕਿਹਾ ਜਾਂਦਾ ਹੈ।ਟੀਪੂ ਸੁਲਤਾਨ ਦੇ ਪਿਤਾ ਦਾ ਨਾਮ ਹੈਦਰ ਅਲੀ ਅਤੇ ਮਾਤਾ ਦਾ ਨਾਮ ਫਖਰ -ਅਲ-ਨਿਸ਼ਾ ਸੀ।ਟੀਪੂ ਦਾ ਜਨਮ 20 ਨਵੰਬਰ 1750 ਈ. ਨੂੰ ਦੇਵਨਹਾਲੀ ਜੋ (ਅੱਜ ਕੱਲ੍ਹ ਬੰਗਲੌਰ) ,ਕਰਨਾਟਕ ਵਿਖੇ ਹੋਇਆ ਸੀ।ਮੈਸੂਰ ਦੇ ਸ਼ਾਸਕ ਹੈਦਰ ਅਲੀ ਦੀ 1782 ਈ. ਵਿੱਚ ਅਚਾਨਕ ਮੌਤ ਹੋ ਗਈ ।ਉਸਦੀ ਮੌਤ ਮਗਰੋਂ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ।ਟੀਪੂ ਸੁਲਤਾਨ ਦੀ ਤਾਜਪੋਸੀ 29 ਦਸੰਬਰ 1782 ਨੂੰ ਹੋਈ।
ਟੀਪੂ ਸੁਲਤਾਨ ਦੇ ਰਾਜ ਵਿੱਚ ਜਨਤਾ ਖੁਸ਼ਹਾਲ ਸੀ।ਉਸਨੇ ਪ੍ਰਾਸ਼ਸਕੀ ਵਿਭਾਗ ਵਿੱਚ ਸੁਧਾਰ ਕਰਕੇ ਸੈਨਾ ,ਵਪਾਰ , ਮਾਪਤੋਲ,ਮੁਦਰਾ ਤੇ ਸ਼ਰਾਬ ਦੀ ਵਿਕਰੀ ਆਦਿ ਵਿੱਚ ਨਵੀਨਤਾ ਲਿਆਉਣ ਦਾ ਯਤਨ ਕੀਤਾ।
ਟੀਪੂ ਸੁਲਤਾਨ ਦੇ ਚਰਿੱਤਰ ਬਾਰੇ ਵਿਚਾਰ -ਟੀਪੂ ਸੁਲਤਾਨ ਇੱਕ ਜਟਿਲ ਚਰਿੱਤਰ ਦਾ ਵਿਅਕਤੀ ਸੀ।ਉਹ ਨਵੇਂ ਵਿਚਾਰਾਂ ਦਾ ਪ੍ਰੇਮੀ ਸੀ।ਉਸਨੇ ਇੱਕ ਨਵਾਂ ਕੈਲੰਡਰ ਲਾਗੂ ਕੀਤਾ ਅਤੇ ਸਿੱਕੇ ਢਾਲਣ ਦੀ ਇੱਕ ਨਵੀਂ ਪ੍ਰਣਾਲੀ ਚਲਾਈ।ਟੀਪੂ ਵਿੱਚ ਪਿਤਾ ਦੇ ਗੁਣਾ ਦੀ ਘਾਟ ਸੀ।
ਕਰਕ ਪੈਟ੍ਰਿਸ ਅਨੁਸਾਰ “ਟੀਪੂ ਇੱਕ ਬੇਰਹਿਮ ਤੇ ਕਠੋਰ ਵੈਰੀ ,ਇੱਕ ਦਮਨਕਾਰੀ ਤੇ ਅੱਤਿਆਚਾਰੀ ਸ਼ਾਸਕ ਨਹੀਂ ਤਾਂ ਹੋਰ ਕੀ ਸੀ।”

ਕਰਨਲ ਵਿਲਸਨ ਨੇ ਕਿਹਾ ਹੈ ਕਿ -“ਹੈਦਰ ਅਲੀ ਬਹੁਤ ਘੱਟ ਗਲਤ ਹੁੰਦਾ ਸੀ ਤੇ ਟੀਪੂ ਬਹੁਤ ਘੱਟ ਸਹੀ ਹੁੰਦਾ ਸੀ।”

ਮੇਜਰ ਡਿਰੋਮ ਅਨੁਸਾਰ-“ਉਹ ਕੇਵਲ ਉਹਨਾਂ ਲਈ ਬੇਰਹਿਮ ਸੀ ਜਿਨ੍ਹਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ।”

ਚਾਹੇ ਉਹ ਇਸਲਾਮ ਧਰਮ ਦਾ ਕੱਟੜ ਪੈਰੋਕਾਰ ਸੀ ਪਰ ਉਹ ਧਾਰਮਿਕ ਸਹਿਨਸ਼ੀਲਤਾ ਵਿਸਚ ਵਿਸ਼ਵਾਸ ਰੱਖਦਾ ਸੀ।ਉਸਨੇ ਹਿੰਦੂਆਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਤੇ ਮੰਦਰਾਂ ਦੀ ਉਸਾਰੀ ਲਈ ਦਿਲ ਖੋਲ ਕੇ ਦਾਨ ਦਿੱਤਾ ਸੀ।
ਟੀਪੂ ਨੂੰ ਫ਼ਾਰਸੀ ਅਤੇ ਤੇਲਗੂ ਭਾਸ਼ਾ ਦਾ ਗਿਆਨ ਸੀ।
ਇਤਿਹਾਸਕਾਰ ਸੇਨ ਅਨੁਸਾਰ -“ਟੀਪੂ ਜਾਣਦਾ ਸੀ ਕਿ ਹਿੰਦੂ ਜਨਮਾਂਤਰ ਨੂੰ ਕਿਸ ਤਰਾਂ ਜੁੱਤਿਆਂ ਜਾਂਦਾ ਹੈ,ਅਤੇ ਉਸ਼ਾ ਪਤਨ ਧਾਰਮਿਕ ਅਸਹਿਨਸ਼ੀਲਤਾ ਕਾਰਨ ਨਹੀਂ ਹੋਇਆਂ ਸੀ।

ਟੀਪੂ ਸੁਲਤਾਨਪੁਰ ਅੰਗਰੇਜ਼ਾਂ ਨਾਲ ਯੁੱਧ —ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਤਿੰਨ ਯੁੱਧ ਕੀਤੇ ।ਟੀਪੂ ਸੁਲਤਾਨ ਦੇ ਇਹਨਾਂ ਯੁੱਧਾਂ ਦੇ ਕਾਰਨ ਓਹੀ ਸਨ ਜੋ ਉਸਦੇ ਪਿਤਾ ਹੈਦਰਅਲੀ ਦੇ ਸਨ।ਟੀਪੂ ਸੁਲਤਾਨ ਤੇ ਅੰਗਰੇਜ਼ਾਂ ਨਾਲ ਦੂਜੇ ਯੁੱਧ ਦੀ 1784 ਈ. ਵਿੱਚ ਮੰਗਲੌਰ ਦੀ ਸੰਧੀ ਨਾਲ ਸਮਾਪਤੀ ਹੋਈ ।ਇਸ ਤੋਂ ਬਾਅਦ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਦੋ ਹੋਰ ਯੁੱਧ ਕੀਤੇ ਇਹਨ੍ਹਾਂ ਯੁੱਧਾਂ ਨੂੰ ਤੀਜਾ ਮੈਸੂਰ ਯੁੱਧ ਤੇ ਚੌਥਾ ਮੈਸੂਰ ਕਿਹਾ ਜਾਂਦਾ ਹੈ।ਲਾਰਡ ਕਾਰਨ ਵਾਲਿਸ ਨੇ ਮੰਗਲੌਰ ਦੀ ਸੰਧੀ ਦੀ ਉਲੰਘਣਾ ਕੀਤੀ ਸੀ।ਇਸ ਸੰਧੀ ਅਧੀਨ ਨਿਜ਼ਾਮ ਨੂੰ ਉਸਦੇ ਵੈਰੀਆਂ ਨੂੰ ਸਹਾਇਤਾ ਨਾ ਦੇਣ ਦਾ ਵਚਨ ਦਿੱਤਾ ਗਿਆ ਸੀ। ਪਰੰਤੂ ਕਾਰਨ ਵਾਲਿਸ ਨੇ ਇਹ ਸ਼ਰਤ ਭੰਗ ਕਰ ਦਿੱਤੀ ਸੀ।

ਤ੍ਰਿਗੁੱਟ ਦਾ ਨਿਰਮਾਣ-ਜੂਨ 1790 ਈ. ਵਿੱਚ ਮਰਾਠੀਆਂ ਅਤੇ ਜੁਲਾਈ 1790 ਈ. ਵਿੱਚ ਨਿਜ਼ਾਮ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਨੇ ਟੀਪੂ ਵਿਰੁੱਧ ਇੱਕ ਤ੍ਰਿਗੁੱਟ ਦੀ ਉਸਾਰੀ ਕੀਤੀ। ਤ੍ਰਿਗੁੱਟ ਵਿੱਚ ਮਰਾਠੇ,ਅੰਗਰੇਜ ਤੇ ਹੈਦਰਾਬਾਦ ਦਾ ਨਵਾਬ ਸ਼ਾਮਿਲ ਸਨ।

ਮੈਸੂਰ ਦਾ ਤੀਜਾ ਯੁੱਧ -1790 ਈ. ਵਿੱਚ ਕਾਰਨ ਵਾਲਿਸ ,ਪੇਸ਼ਵਾ ਤੇ ਟੀਪੂ ਸੁਲਤਾਨ ਵਿਚਕਾਰ ਹੋਇਆ।ਇਹ ਲੜਾਈ ਸ੍ਰੀ ਰੰਗਪੱਟਮ ਦੀ ਸੰਧੀ ਨਾਲ ਖਤਮ ਹੋਇਆ।ਅੰਗਰੇਜਾਂ ਨੂੰ ਮਾਲਾਬਾਰ ,ਡਿਡਗਿਲ,ਤੇ ਬਾਰਮਹਲ ਦੇ ਪ੍ਰਾਂਤ ਪ੍ਰਾਪਤ ਹੋਏ।ਮੈਸੂਰ ਰਾਜ ਦੀ ਸ਼ਕਤੀ ਕਮਜ਼ੋਰ ਹੋ ਗਈ।

ਮੈਸੂਰ ਦਾ ਚੌਥਾ ਯੁੱਧ -ਵੈਲਜਲੀ ਨੇ ਨਿਜ਼ਾਮ ਤੇ ਮਰਾਠੀਆਂ ਨੂੰ ਆਪਣੇ ਨਾਲ ਮਿਲਾ ਕੇ 1799 ਈ. ਨੂੰ ਟੀਪੂ ਸੁਲਤਾਨ ਵਿਰੁੱਧ ਚੜ੍ਹਾਈ ਕਰ ਦਿੱਤੀ। ਟੀਪੂ ਨੇ ਬਹੁਤ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ।ਪਰੰਤੂ ਮਲਾਵੱਦੀ ਦੀ ਲੜਾਈ ਵਿੱਚ ਉਹ ਬਹੁਤ ਬੁਰੀ ਤਰਾਂ ਹਾਰ ਗਿਆ। ਉੱਥੋਂ ਉਸਨੇ ਦੌੜ ਕੇ ਆਪਣੀ ਰਾਜਧਾਨੀ ਸ੍ਰੀਰੰਗਪਟਮ ਵਿਖੇ ਸ਼ਰਨ ਲਈ।ਅੰਗਰੇਜ਼ਾਂ ਨੇ ਸ੍ਰੀਰੰਗਪਟਮ ਨੂੰ ਘੇਰ ਲਿਆ।ਟੀਪੂ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।ਟੀਪੂ ਦੀ ਮੌਤ 4 ਮਈ 1799 (ਉਮਰ 48) ਸ੍ਰੀਰੰਗਾਪਟਨਮ ਅੱਜ-ਕੱਲ੍ਹ ਕਰਨਾਟਕ ਵਿਖੇ ਹੋਈ । ਟੀਪੂ ਸੁਲਤਾਨ ਨੂੰ ਸ਼੍ਰੀਰੰਗਾਪਟਨਮ, ਜੋ ਅੱਜ-ਕੱਲ੍ਹ ਕਰਨਾਟਕ ਵਿਖੇ ਦਫ਼ਨਾਇਆ ਗਿਆ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

4 ਮਈ ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ ,ਪੰਜਾਬੀ ਅਧਿਆਪਕ 

ਆਓ ਜਾਣੀਏ ਪੰਜਾਬੀ ਦੀ ਪਹਿਲੀ ਪੀ.ਐੱਚ.ਡੀ ਕਰਨ ਵਾਲ਼ੀ ਔਰਤ ਲੇਖਕਾ ਦੇ ਸਾਹਿਤਕ ਸਫ਼ਰ ਬਾਰੇ

ਅੱਜ ਤੁਹਾਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਅਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸਦਾ ਨਾਂ ਦਲੀਪ ਕੌਰ ਰੱਖਿਆ ਜਾਂਦਾ ਹੈ। ਦਲੀਪ ਕੌਰ ਨੇ ਆਪਣਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਹੀ ਮਾਣਿਆ। ਬੇਔਲਾਦ ਹੋਣ ਕਾਰਨ ਭੂਆ ਅਤੇ ਫੁੱਫੜ ਨੇ ਉਹ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ,ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟ੍ਰਿਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ.ਏ. ਮਹਿੰਦਰਾ ਕਾਲਜ ਪਟਿਆਲਾ(1954) ਤੋਂ ਅਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐਮ.ਏ. ਪੰਜਾਬੀ ਪਾਸ ਕੀਤੀ।

1966 ਵਿੱਚ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 'ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ' ਵਿਸ਼ੇ 'ਤੇ ਪੀ.ਐਚ.ਡੀ. ਕਰਨ ਦਾ ਮਾਣ ਦਲੀਪ ਕੌਰ ਟਿਵਾਣਾ ਦੇ ਹਿੱਸੇ ਹੀ ਆਇਆ। ਯੂਨੀਵਰਸਿਟੀ ਵਿਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ।

ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੁਝ ਚਿਰ ਕੰਮ ਕਰਨ ਤੋਂ ਬਾਅਦ ਟਿਵਾਣਾ ਨੇ ਲੰਬਾਂ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਰੀਡਰ 1971 ਤੋਂ 1981 ਤੱਕ, ਪ੍ਰੋਫੈਸਰ 1981 ਤੋਂ 1983 ਤੱਕ ਅਤੇ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਅਪਣਾ ਫ਼ਰਜ਼ ਨਿਭਾਇਆ।  

ਉਸ ਤੋਂ ਬਾਅਦ ਫਿਰ ਟਿਵਾਣਾ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ,ਪਰਸ਼ੀਅਨ ਐਂਡ ਅਰੈਬਿਕ ਮਲੇਰਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਇਹ ਜ਼ਿੰਮੇਵਾਰੀ ਨਿਭਾਈ। ਫਿਰ ਯੂਜੀਸੀ ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ਤੇ 1989 ਤੋਂ 1990 ਤੱਕ ਕੰਮ ਕੀਤਾ। 1992 ਤੋਂ 1994 ਤੱਕ ਉਨ੍ਹਾਂ ਨੇ ਪੁਨਰ ਨਿਯੁਕਤੀ 'ਤੇ ਸੇਵਾ ਕੀਤੀ। 1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ।

ਵਿੱਦਿਅਕ ਖੇਤਰ ਵਿੱਚ ਉਪਰੋਕਤ ਪ੍ਰਾਪਤੀਆਂ ਨਾਲ਼ ਨਾਲ਼ ਡਾ. ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਦੀ ਝੋਲੀ ਜੋ ਅਨਮੋਲ ਖ਼ਜ਼ਾਨਾ ਪਾਇਆ, ਉਹ ਇਸ ਪ੍ਰਕਾਰ ਹੈ :- ਨਾਵਲ:-‘ਪੈੜ ਚਾਲ, ਅਗਨੀ ਪ੍ਰੀਖਿਆ, ਵਾਟ ਮਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡੇ ਦਾ ਦੇਸ਼, ਧੁੱਪ ਛਾਂ ਤੇ ਰੁੱਖ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਰਿਣ ਪਿੱਤਰਾਂ ਦਾ, ਐਰ ਵੈਰ ਮਿਲਦਿਆਂ, ਲੰਘ ਗਏ ਦਰਿਆ, ਕਥਾ ਕੁਕਨੁਸ ਦੀ, ਕਥਾ ਕਹੋ ਉਰਵਸੀ, ਗਫੂਰ ਸੀ ਉਸ ਦਾ ਨਾਓ (ਲਘੂ ਨਾਵਲ) ਆਦਿ। ਜੀਵਨੀ-ਜਿਊਣ ਜੋਗੇ 

ਸਵੈ-ਜੀਵਨੀ :- ਪੂਛਤੇ ਹੋ ਤੋ ਸੁਨੋ (ਸਾਹਿਤਕ ਸਵੈ-ਜੀਵਨੀ), ਨੰਗੇ ਪੈਰਾਂ ਦਾ ਸਫ਼ਰ, ਤੁਰਦਿਆਂ ਤੁਰਦਿਆਂ’।

ਕਹਾਣੀ ਸੰਗ੍ਰਹਿ :- ‘ਸਾਧਨਾ, ਯਾਤਰਾ, ਕਿਸ ਦੀ ਧੀ, ਇਕ ਕੁੜੀ, ਤੇਰਾ ਮੇਰਾ ਕਮਰਾ, ਮਾਲਣ, ਤੂੰ ਭਰੀਂ ਹੁੰਗਾਰਾ’।

ਬਾਲ ਸਾਹਿਤ :-‘ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ, ਪੰਜਾਂ ਵਿਚ ਪਰਮੇਸ਼ਰ’।

ਆਲੋਚਨਾ :- ‘ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਅਤੇ ਮੇਰਾ ਅਨੁਭਵ’ ਆਦਿ। ਆਪ ਦੀਆਂ ਰਚਨਾਵਾਂ ਵਿੱਚੋਂ ‘ਏਹੁ ਹਮਾਰਾ ਜੀਵਣਾ’, ਪੀਲੇ ਪੱਤਿਆਂ ਦੀ ਦਾਸਤਾਨ, ਵਾਟ ਹਮਾਰੀ, ਰਿਣ ਪਿੱਤਰਾਂ ਦਾ, ਸੱਚੋ ਸੱਚ ਦੱਸ ਵੇ ਜੋਗੀ ਅਤੇ ਬੀਬੀ ਬੰਸੋ’ ਕਹਾਣੀ ਅਤੇ ਜੀਵਨ ਬਾਰੇ ਟੈਲੀ ਫਿਲਮਾਂ,ਡਾਕੂਮੈਂਟਰੀ ਫ਼ਿਲਮਾਂ ਅਤੇ ਸੀਰੀਅਲ ਵੀ ਬਣੇ ਹੋਏ ਹਨ। 

ਪੰਜਾਬੀ ਮਾਂ-ਬੋਲੀ ਹਿੱਸੇ ਰੂਹਦਾਰੀ ਤੋਂ ਆਪਣੀ ਕਲਮ ਦੀ ਕਮਾਈ ਪਾਉਣ ਵਾਲ਼ੀ ਮਹਾਨ ਲੇਖਕਾ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਰਚਨਾਵਾਂ ਬਦਲੇ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲ਼ੇ। 

ਜਿੰਨ੍ਹਾਂ ਵਿੱਚ ਸਾਲ 1971 ਵਿੱਚ 'ਏਹੁ ਹਮਾਰਾ ਜੀਵਣਾ' ਨਾਵਲ ਲਈ ਸਾਹਿਤ ਅਦਾਕਮੀ ਐਵਾਰਡ ਮਿਲ਼ਿਆ।

1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ,1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ (1980-90) ਦੀ ਸਭ ਤੋਂ ਵਧੀਆ ਨਾਵਲਕਾਰ ਦਾ ਸਨਮਾਨ ਮਿਲ਼ਿਆ।

2004 ਵਿੱਚ ਪਦਮਸ਼੍ਰੀ ਸਨਮਾਨ (ਜੋ ਕਿ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਸਨਮਾਨ ਹੈ)ਮਿਲ਼ਿਆ।

(2015 ਵਿੱਚ ਮੌਕੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਦੇ "ਦਾਦਰੀ ਕਤਲਕਾਂਡ" ਨੂੰ ਇੱਕ 'ਛੋਟੀ ਜਿਹੀ ਘਟਨਾ' ਕਹਿਣ 'ਤੇ ਆਪਣੇ ਮਨ ਦੇ ਰੋਸ ਨੂੰ ਪ੍ਰਗਟ ਕਰਦਿਆਂ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।)

ਪਦਮਸ੍ਰੀ ਵਾਪਸੀ ਸਮੇਂ ਦਲੀਪ ਕੌਰ ਟਿਵਾਣਾ ਨੇ ਕਿਹਾ ਸੀ ਕਿ "ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਸ਼ਰਮਨਾਕ ਹਨ।"

2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ, 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਐਵਾਰਡ, 2011 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ.ਲਿਟ ਦੀ ਉਪਾਧੀ ਦਿੱਤੀ ਗਈ। 

ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿਸ ਦੀ ਰਚਨਾ ਕਥਾ ਕਹੋ ਉਰਵਸ਼ੀ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ। ਟਿਵਾਣਾ ਦੀ ਸ੍ਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਅਵਾਰਡ ਪ੍ਰਾਪਤ ਹੋਇਆ। ਡਾ.ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੇ। ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਉਹ ਪਹਿਲੀ ਔਰਤ ਸਨ।

ਦਲੀਪ ਕੌਰ ਟਿਵਾਣਾ ਨੇ ਜੋ ਵੀ ਸਵੈ-ਪਹਿਚਾਣ ਬਣਾਈ ਉਹ ਉਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਕਾਇਮ ਕੀਤੀ। ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਲਾਤਾਂ ਅੱਗੇ ਨਹੀਂ ਝੁਕੀ ਸਗੋਂ ਉਸਨੇ ਹਮੇਸ਼ਾਂ ਆਪਣੀ ਅੰਦਰਲੀ ਔਰਤ ਦੀ ਸ਼ਕਤੀ ਨੂੰ ਪਹਿਚਾਣ ਕੇ ਸਮਾਜ ਵਿੱਚ ਵਿਚਰਦਿਆਂ ਚੁਣੌਤੀਆਂ ਨੂੰ ਵੰਗਾਰਦਿਆਂ ਸਾਹਿਤ ਨਾਲ਼ ਸਾਂਝ ਬਣਾਈ ਰੱਖੀ। ਅਖੀਰ ਸੰਖੇਪ ਬਿਮਾਰੀ ਨਾਲ਼ ਜੂਝਦਿਆਂ 31 ਜਨਵਰੀ 2020 ਨੂੰ ਮੈਕਸ ਸੁਪਰ ਸਪੈਸਲਿਟੀ ਹਸਪਤਾਲ, ਮੋਹਾਲੀ, ਚੰਡੀਗੜ੍ਹ ਵਿੱਚ ਦਲੀਪ ਕੌਰ ਟਿਵਾਣਾ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)