ਅੰਤਰਰਾਸ਼ਟਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਕਰੋਨਾ ਵਾਇਰਸ ਮੁਕਤ

ਓਟਾਵਾ/ਕੈਨੇਡਾ,ਮਾਰਚ 2020-(ਏਜੰਸੀ )- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਬਿਆਨ ਵਿਚ ਸੋਫੀ ਗ੍ਰੈਗਵਰ ਟਰੂਡੋ ਨੇ ਕਿਹਾ ਹੈ ਕਿ ਉਹ ਪਹਿਲਾ ਤੋ ਬਹੁਤ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਡਾਕਟਰ ਅਤੇ ਓਟਾਵਾ ਪਬਲਿਕ ਹੈਲਥ ਵੱਲੋਂ ਕਿਹਾ ਗਿਆ ਹੈ ਕਿ ਉਹ ਪੂਰੇ ਤਰੀਕੇ ਨਾਲ ਠੀਕ ਹੋ ਗਏ ਹਨ।

ਕਰੋਨਾ ਵਾਇਰਸ ਦਾ ਕਹਿਰ,ਦੁਬੱਈ ਵਿੱਚ  ਅਜੇ ਤੱਕ ਸਥਿੱਤੀ ਆਮ ਵਾਂਗ 

ਦੁਬੱਈ ,ਮਾਰਚ 2020(ਸਤਪਾਲ ਕਾਉੱਕੇ) ਕਰੋਨਾ ਵਾਇਰਸ ਨੂੰ ਲੈ ਕੇ ਸਾਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ । ਅਤੇ ਕਈ ਮੁਲਕਾਂ ਵਿੱਚ ਇਸ ਵਾਇਰਸ ਦੀ ਬਿਮਾਰੀ ਨਾਲ ਅਨੇਕਾਂ ਜਾਨਾਂ ਵੀ ਚਲੀਆਂ ਗਈਆ ਹਨ । ਇਹ ਮਹਾਂਮਾਰੀ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ । ਜਿਕਰਯੋਗ ਹੈ ਕਿ ਜਿਥੇ ਇਸ ਬਿਮਾਰੀ ਨੂੰ ਲੈ ਕੇ ਕਨੇਡਾ , ਅਮਰੀਕਾ , ਇੱਟਲੀ , ਜਰਮਨ , ਫਰਾਂਸ ਤਾਂ ਕੀ ਦੁਨੀਆ ਦੇ ਅਨੇਕਾਂ ਦੇਸ ਇਸ ਵਾਇਰਸ ਨੂੰ ਲੈਕੇ ਚਿੰਤਤ ਹਨ ਤੇ ਇਸ ਬਿਮਾਰੀ ਨਾਲ ਲੜਨ ਲਈ ਅਨੇਕਾਂ ਤਰਾਂ ਦੇ ਹੱਥ ਕੰਡੇ ਅਪਣਾ ਰਹੇ ਨੇ ਪਰੰਤੂ ਦੁਬੱਈ ਵਿੱਚ ਅਜੇ ਤੱਕ ਸਥਿੱਤੀ ਆਮ ਵਾਂਗ ਚੱਲ ਰਹੀ ਹੈ । ਮੈਟਰੋ , ਬੱਸਾ , ਮੌਲ, ਮਾਰਕੀਟਾਂ ਤੇ ਹਰ ਤਰਾਂ ਦੇ ਕੰਮ ਕਾਰ ਪਹਿਲਾਂ ਦੀ ਤਰਾਂ ਹੀ ਚੱਲ ਰਹੇ ਹਨ ।ਭਾਵੇਂ ਕਿ ਕਥਿੱਤ ਤੌਰ ਤੇ ਭਰੋਸੇ ਯੋਗ ਸੂਤਰਾਂ ਮੁਤਾਬਕ ਮਿਲੀ...

ਕਾਬੁਲ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਅੱਤਵਾਦੀ ਹਮਲੇ 'ਚ 25 ਸਿੱਖਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ

ਕਾਬੁਲ / ਲੰਡਨ, ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਅੱਜ ਸਵੇਰੇ 7.45 ਵਜੇ ਹੋਏ ਅੱਤਵਾਦੀ ਹਮਲੇ 'ਚ 25 ਸਿੱਖਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿ੍ਤਕਾਂ 'ਚ ਇਕ ਬੱਚਾ ਵੀ ਸ਼ਾਮਿਲ ਹੈ ਤੇ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਸਬੰਧੀ ਅਫ਼ਗਾਨਿਸਤਾਨ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੂਰੇ ਵਿਸ਼ਵ ਦੇ ਬਚਾਅ ਲਈ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਸਨ ਤੇ ਉਕਤ ਹਮਲਾ ਉਸ ਸਮੇਂ ਹੋਇਆ ਜਦੋਂ ਅਰਦਾਸ ਉਪਰੰਤ ਸੰਗਤ 'ਚ ਪ੍ਰਸ਼ਾਦਿ ਵਰਤਾਇਆ ਜਾ ਰਿਹਾ ਸੀ |...

ਜਾਂਚ 'ਚ ਲਾਪਰਵਾਹੀ ਕਾਰਨ ਅਮਰੀਕਾ 'ਚ ਵਿਗੜੇ ਹਾਲਾ

ਵਾਸ਼ਿੰਗਟਨ ,ਮਾਰਚ 2020-(ਏਜੰਸੀ )- ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਨ ਦੇ ਪਿੱਛੇ ਦੇਸ਼ ਦੀ ਚੋਟੀ ਦੀ ਸਿਹਤ ਏਜੰਸੀ ਦੇ ਪੱਧਰ 'ਤੇ ਹੋਈ ਵੱਡੀ ਲਾਪਰਵਾਹੀ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਆਸੋਸੀਏਟਡ ਪ੍ਰਰੈੱਸ ਦੀ ਸਮੀਖਿਆ 'ਚ ਪਤਾ ਲੱਗਾ ਹੈ ਕਿ ਜੰਗਲ 'ਚ ਲੱਗੀ ਅੱਗ ਵਾਂਗ ਮਹਾਮਾਰੀ ਨੂੰ ਪੂਰੇ ਅਮਰੀਕਾ 'ਚ ਫੈਲਣ ਦਿੱਤਾ ਗਿਆ। ਅਮਰੀਕਾ 'ਚ ਹੁਣ ਤਕ ਲਗਪਗ 44 ਹਜ਼ਾਰ ਲੋਕ ਇਨਫੈਕਸ਼ਨ ਦੀ ਗਿ੍ਫ਼ਤ 'ਚ ਆਏ ਹਨ ਤੇ 560 ਦੀ ਮੌਤ ਹੋ ਚੁੱਕੀ ਹੈ। ਇਕ ਦਿਨ 'ਚ ਹੀ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਰੂਰੀ ਮੈਡੀਕਲ ਸਪਲਾਈ ਤੇ ਸੁਰੱਖਿਆ ਸਬੰਧੀ ਉਪਕਰਨਾਂ ਦੀ ਜਮ੍ਹਾਂਖੋਰੀ ਦੀ ਰੋਕਥਾਮ ਲਈ ਇਕ ਹੁਕਮ 'ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕੀ ਨਾਗਰਿਕਾਂ...

ਕੋਰੋਨਾ ਵਾਇਰਸ ਦਾ ਖ਼ੌਫ: 35 ਦੇਸ਼ਾਂ 'ਚ Lockdwon, 13,444 ਮੌਤਾਂ

ਮੈਡ੍ਰਿਡ/ਰੋਮ, ਏਜੰਸੀਆਂ : ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੂਰੇ ਵਿਸ਼ਵ 'ਚ ਮਰਨ ਵਾਲਿਆਂ ਦੀ ਗਿਣਤੀ 13,444 ਹੋ ਗਈ ਹੈ। ਉੱਥੇ ਗ੍ਰਸਤ ਲੋਕਾਂ ਦਾ ਅੰਕੜਾ ਤਿੰਨ ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਮਹਾਮਾਰੀ ਨਾਲ ਇਟਲੀ 'ਚ 5400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ, ਬੀਤੀ ਰਾਤ 651 ਮੌਤਾ, 5560 ਨਵੇਂ ਕੇਸ, 4800 ਦੇ ਕਰੀਬ ਹੈਲਥ ਕੇਅਰ ਵਰਕਰ ਕਰੋਨਾ ਵਾਇਰਸ ਦੀ ਪਕੜ 'ਚ । ਉੱਥੇ ਸਪੇਨ 'ਚ ਮਰਨ ਵਾਲਿਆਂ ਦੀ ਗਿਣਤੀ 1700 ਨੂੰ ਪਾਰ ਕਰ ਗਈ ਹੈ। ਇਕੱਲੇ ਯੂਰਪ 'ਚ ਡੇਢ ਲੱਖ ਲੋਕ ਗ੍ਰਸਤ ਹਨ। ਇਟਲੀ 'ਚ ਇਨ੍ਹਾਂ ਦੀ ਗਿਣਤੀ 59,000 ਤੋਂ ਜ਼ਿਆਦਾ ਹੈ। ਈਰਾਨ 'ਚ ਮਰਨ ਵਾਲਿਆਂ ਦੀ ਗਿਣਤੀ 1685 ਹੋ ਗਈ ਹੈ, ਜਦੋਂਕਿ ਗ੍ਰਸਤ ਮਰੀਜ਼ 21,638 ਹੋ ਗਏ ਹਨ। ਦੱਖਣ-ਪੂਰਬ ਏਸ਼ੀਆਈ ਦੇਸ਼ਾਂ 'ਚ ਹੁਣ ਤਕ 3460 ਲੋਕ ਗ੍ਰਸਤ ਹੋਏ ਹਨ ਅਤੇ 36 ਮੌਤਾਂ ਹੋਈਆਂ ਹਨ। ਇਨ੍ਹਾਂ 'ਚੋਂ...

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’

ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੂੂਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ ਜਾ ਰਹੀਆਂ ਹਨ।ਬੀਤੇ ਦਿਨੀ ਹੀ ਬਾਲੀਵੁੱਡ ਦੇ ਨਵੇਂ ਬੈਨਰ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’ ਵਲੋਂ ਵੀ ਆਪਣੀਆਂ ਦੋ ਹਿੰਦੀ ਫਿਲਮਾਂ ਦਾ ਐਲਾਨ ਕੀਤਾ ਗਿਆ।ਇਸ ਪ੍ਰੋਡਕਸ਼ਨ ਹਾਊਸ ਦੀਆਂ ਇਹ ਫਿਲ਼ਮਾਂ 'ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫਿਲਮਾਈਆਂ ਜਾਣਗੀਆਂ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਿਸ਼ਆਂ 'ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇਨਾਂ 'ਚੋਂ ਪਹਿਲੀ ਫ਼ਿਲਮ 'ਸੀ ਯੂ ਇਨ ਕੌਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ...

ਕਰੋਨਾ ਪੀੜਤਾ ਨੂੰ ਇੱਕ ਖਰਬ ਡਾਲਰ ਤੱਕ ਦਾ ਹੋ ਸਕਦਾ ਹੈ ਟਰੰਪ ਦਾ ਰਾਹਤ ਪੈਕੇਜ

ਵਾਸ਼ਿੰਗਟਨ, ਮਾਰਚ 2020 (ਏਜੰਸੀ) ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਸ਼ਾਸਨ ਨੂੰ ਅਮਰੀਕੀਆਂ ਦੀ ਹੰਗਾਮੀ ਹਾਲਤ ਵਿੱਚ ਜਾਂਚ ਦੀ ਕਾਰਵਾਈ ਤੇਜ਼ ਕਰਨ, ਫੌਜ ਨੂੰ ਐੱਮਏਐੱਸਐੱਚ (ਮੋਬਾਈਲ ਆਰਮੀ ਸਰਜੀਕਲ ਹਸਪਤਾਲ) ਵਰਗੇ ਹਸਪਤਾਲ ਤਿਆਰ ਕਰਨ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਖਿਆ ਹੈ। ਇਸੇ ਦੌਰਾਨ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 105 ਹੋ ਗਈ ਹੈ। ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6,500 ਤੋਂ ਵੱਧ ਹੈ। ਅਮਰੀਕਾ ਦੇ ਦੋ ਸੂਬੇ ਨਿਊਯਾਰਕ ਦਾ ਪੂਰਬੀ ਤੱਟ ਅਤੇ ਵਾਸ਼ਿੰਗਟਨ ਦਾ ਦੱਖਣੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਦੇਸ਼ ਭਰ ਦੇ ਸਾਰੇ ਸੂਬਿਆਂ ਵਿੱਚੋਂ ਆ ਰਹੇ ਮਰੀਜ਼ਾਂ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ...

ਕਰੋਨਾ ਨਾਲ ਪ੍ਰਭਾਵਿਤ ਹਰੇਕ ਸ਼ੱਕੀ ਮਾਮਲੇ ਦੀ ਹੋਵੇ ਜਾਂਚ : ਡਬਲਿਊਐੱਚਓ

ਜਨੇਵਾ, ਮਾਰਚ 2020 (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਨੇ ਕਿਹਾ ਕਿ ਕੋਰੋਨਾ ਦੇ ਖਦਸ਼ੇ ਵਾਲੇ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਹ ਇਕ ਉਪਾਅ ਹੈ। ਡਬਲਿਊਐੱਚਓ ਦੇ ਮੁਖੀ ਟੇਡ੍ਰੋਸ ਐਡਹੈਨੋਮ ਘੇਬ੍ਰੇਏਸਿਸ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਤੁਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅੱਗ ਨਹੀਂ ਬੁਝਾ ਸਕਦੇ। ਜੇ ਇਸ ਬਿਮਾਰੀ 'ਤੇ ਕਾਬੂ ਪਾਉਣਾ ਹੈ ਤਾਂ ਇਹ ਹੀ ਉਪਾਅ ਹੈ ਜਾਂਚ, ਜਾਂਚ ਤੇ ਜਾਂਚ। ਸਾਨੂੰ ਹਰ ਸ਼ੱਕੀ ਮਾਮਲੇ ਦੀ ਜਾਂਚ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਪਹਿਲੀ ਵਾਰ ਸਰਕਾਰ ਅਜਿਹੇ ਉਪਾਅ ਕਰ ਰਹੀ ਜੋ ਕਦੇ ਯੁੱਧ ਵਰਗੇ ਹਾਲਾਤ 'ਚ ਨਜ਼ਰ ਆਉਂਦੇ ਹਨ। ਸਰਹੱਦਾਂ ਬੰਦ ਹੋ ਰਹੀਆਂ ਹਨ, ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਜਾ...

ਕਰੋਨਾ ਦਾ ਖੋਫ ਇਟਲੀ 'ਚ ਆਪਣੀਆਂ ਨੂੰ ਆਖਰੀ ਵਾਰ ਨਾ ਦੇਖ ਸਕੇ ਲੋਕ

ਰੋਮ :ਮਾਰਚ 2020 (ਏਜੰਸੀ) ਚੀਨ ਦੇ ਬਾਅਦ ਇਟਲੀ ਦੁਨੀਆ 'ਚ ਕੋਰੋਨਾ ਨਾਲ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਵਾਇਰਸ ਨੇ ਹੁਣ ਤਕ 2,100 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਸੋਮਵਾਰ ਨੂੰ ਇਕ ਹੀ ਦਿਨ 'ਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦਹਿਸ਼ਤ ਭਰੇ ਅੰਕੜਿਆਂ ਵਿਚਾਲੇ ਦਿਲ ਨੂੰ ਚੁੱਭਣ ਵਾਲੀ ਗੱਲ ਇਹ ਵੀ ਹੈ ਕਿ ਆਪਣੇ ਪਿਆਰਿਆਂ ਨੂੰ ਇਸ ਵਾਇਰਸ ਦੇ ਕਾਰਨ ਗੁਆ ਦੇਣ ਵਾਲੇ ਲੋਕ ਆਖਰੀ ਵਾਰੀ ਉਨ੍ਹਾਂ ਨੂੰ ਦੇਖ ਵੀ ਨਹੀਂ ਸਕੇ। ਕੋਰੋਨਾ ਨੇ ਇਟਲੀ ਨੂੰ ਬੁਰੀ ਤਰ੍ਹਾਂ ਗਿ੍ਫ਼ਤ ਵਿਚ ਲੈ ਲਿਆ ਹੈ। ਸਰਕਾਰ ਨੇ ਸਾਰਿਆਂ ਨੂੰ ਘਰਾਂ 'ਚ ਰਹਿਣ ਦਾ ਆਦੇਸ਼ ਸੁਣਾ ਦਿੱਤਾ ਹੈ। ਡਾਕਟਰ ਤੇ ਨਰਸ ਦਿਨ-ਰਾਤ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਰਾਂ ਵਿਚ ਕੈਦ ਬੱਚੇ ਖਿੜਕੀਆਂ ਤੋਂ ਰੰਗ-ਬਿਰੰਗੇ ਪੋਸਟਰ ਲਹਿਰਾ ਕੇ ਖ਼ੁਦ ਨੂੰ...

ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਟੇਰੇਜ਼

ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਮਿਸਾਲ-ਅੰਤੋਨੀਓ ਗੁਟੇਰੇਜ਼ ਪੰਗਤ ਵਿੱਚ ਬੈਠ ਕੇ ਛਕਿਆ ਲੰਗਰ ਲਾਹੌਰ,ਫ਼ਰਵਰੀ 2020-(ਏਜੰਸੀ )- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਕਿਹਾ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਇਸ ਮੁਲਕ (ਪਾਕਿਸਤਾਨ) ਦੀ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਅਮਲੀ ਮਿਸਾਲ ਹੈ। ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਟੇਰੇਜ਼ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ...

ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਉਤਸ਼ਾਹ ਨਾਲ ਸ਼ੁਰੂ

ਲਾਹੌਰ, ਫ਼ਰਵਰੀ 2020-(ਏਜੰਸੀ )- ਪਾਕਿਸਤਾਨ ਦੇ ਲਾਹੌਰ ’ਚ ਵਿਸ਼ਵ ਪੰਜਾਬੀ ਕਾਨਫਰੰਸ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਦੇ ਅਹਿਦ ਨਾਲ ਅੱਜ ਰਵਾਇਤੀ ਉਤਸ਼ਾਹ ਨਾਲ ਸ਼ੁਰੂ ਹੋ ਗਈ। ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਨ ਦੀ ਅਗਵਾਈ ਹੇਠ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਸਯਦ ਅਫ਼ਜ਼ਲ ਹੈਦਰ ਨੇ ਕੀਤਾ। ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਚੈਪਟਰ ਵੱਲੋਂ ਅਗਲੀ ਕਾਨਫਰੰਸ ਭਾਰਤ ’ਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਸਯਦ ਅਫ਼ਜ਼ਲ ਹੈਦਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਮਾੜੇ ਨਿਜ਼ਾਮ ਤੋਂ ਮੁਕਤੀ ਲਈ ਲਗਾਤਾਰ ਲੋਕਾਂ ਨੂੰ ਜਗਾਇਆ ਪਰ 1947 ’ਚ ਜਿਸ ਬੇਰਹਿਮੀ ਨਾਲ ਸਾਂਝੀ ਵਿਰਾਸਤ ਕਤਲ ਕੀਤੀ ਗਈ ਉਸ ਦੀ ਸਾਂਝੀ ਮੁਆਫ਼ੀ ਮੰਗਣੀ ਬਣਦੀ ਹੈ। ਫ਼ਖ਼ਰ ਜਮਾਨ ਨੇ ਕਿਹਾ ਕਿ ਪੰਜ...

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਹੋਰ ਯਾਦਗਾਰੀ ਪਲ

ਸ ਕੁਲਵੰਤ ਸਿੰਘ ਧਾਲੀਵਾਲ ਦਾ ਮੁਨਖਤਾ ਦੀ ਸੇਵਾ ਬਦਲੇ ਇਕ ਹੋਰ ਡਾਕਟਰੀਏਟ ਦੀ ਡਿਗਰੀ ਨਾਲ ਸਨਮਾਣ ਗੋਬਿੰਦਗੜ੍ਹ,ਪੰਜਾਬ/ਮਾਨਚੈਸਟਰ,ਇੰਗਲੈਡ,ਫ਼ਰਵਰੀ 2020-(ਮਨਜਿੰਦਰ ਗਿੱਲ/ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਦੀ ਟੀਮ ਲਈ ਉਸ ਸਮੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋ ਆਂਧਰਾ ਪ੍ਰਦੇਸ਼ ਦੇ ਗਵਰਨਰ ਅਤੇ ਦੇਸ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜੋਰਾ ਸਿੰਘ ਜੀ ਵਲੋਂ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਨਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾਕਟਰੀਏਟ ਦੀ ਡਿਗਰੀ ਦਿਤੀ ਗਈ।ਉਸ ਸਮੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰੇਸ ਨਾਲ ਗੱਲਬਾਤ ਕਰਦੇ ਦਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਐਨਾ ਮਾਣ ਸਨਮਾਣ ਮਿਲੇ ਗਾ।ਇਹ ਸਭ ਗੁਰੂ ਦੀ ਬਖਸ਼ਸ਼ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲਾ ਗੁਰੂ ਦੇ ਹੁਕਮ ਅਨੁਸਾਰ ਮੁਨਖਤਾ ਦੀ ਸੇਵਾ...

ਚੀਨ ਦੇ ਮਹਾਂਮਾਰੀ ਪੀੜਤ ਵੁਹਾਨ ਸ਼ਹਿਰ ਵਿੱਚ ਨਵਜੰਮੇ ਬੱਚੇ ਨੂੰ ਕਰੋਨਾਵਾਇਰਸ

ਪੇਈਚਿੰਗ,ਫਰਵਰੀ 2020- ( ਏਜੰਸੀ) ਚੀਨ ਦੇ ਮਹਾਂਮਾਰੀ ਪੀੜਤ ਵੁਹਾਨ ਸ਼ਹਿਰ ਵਿੱਚ ਇਕ ਬੱਚਾ ਜਨਮ ਦੇ 30 ਘੰਟਿਆਂ ਬਾਅਦ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਿਆ। ਚੀਨੀ ਮੀਡੀਆ ਅਨੁਸਾਰ ਇਸ ਵਾਇਰਸ ਨਾਲ ਪੀੜਤ ਇਹ ਸਭ ਤੋਂ ਛੋਟਾ ਬੱਚਾ ਹੈ। ਇਸ ਵਾਇਰਸ ਨਾਲ ਹੁਣ ਤਕ 500 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੀ ਮਾਂ ਦੇ ਟੈਸਟ ਪਾਜ਼ੇਟਿਵ ਆਏ ਸਨ।

ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ 

ਬੀਜਿੰਗ, ਜਨਵਰੀ 2020 - (ਏਜੰਸੀ)- ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ | ਚੀਨ ਨੇ 13 ਸ਼ਹਿਰਾਂ 'ਚ ਯਾਤਰਾ ਪਾਬੰਦੀ ਲਾ ਦਿੱਤੀ ਹੈ | ਚੀਨ 'ਚ ਸਥਿਤ ਭਾਰਤੀ ਦੂਤਘਰ ਨੇ ਕੋਰੋਨਾ ਵਾਇਰਸ ਫੈਲਣ ਕਾਰਨ ਗਣਤੰਤਰ ਦਿਵਸ ਸਮਾਰੋਹ ਰੱਦ ਕਰ ਦਿੱਤਾ ਹੈ |ਚੀਨ 'ਚ ਇਸ ਨਾਲ 26 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 830 ਲੋਕਾਂ ਦੇ ਇਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ | ਸਰਕਾਰ ਵਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 13 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ | ਜਿਨ੍ਹਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ 'ਚ ਹਵਾਈ ਉਡਾਣਾਂ, ਰੇਲਵੇ, ਜਨਤਕ ਤੇ ਨਿੱਜੀ ਆਵਾਜਾਈ ਵੀ ਸ਼ਾਮਿਲ ਹੈ | ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ 20 ਸੂਬਿਆਂ 'ਚ 1072 ਸ਼ੱਕੀ ਕੇਸ ਸਾਹਮਣੇ ਆਏ ਹਨ | ਕਮਿਸ਼ਨ ਅਨੁਸਾਰ ਸਭ ਤੋਂ...

ਅਮਰੀਕੀ ਸੈਨੇਟ ਵਲੋਂ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਸਬੰਧੀ ਮਤੇ ਦੀ ਕਾਪੀ ਜਥੇਦਾਰ ਨੂੰ ਸੌਪੀ

ਸੈਕਰਾਮੈਂਟੋ/ਅਮਰੀਕਾ,ਜਨਵਰੀ 2020-(ਏਜੰਸੀ) ਪੋਲੀਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਤੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਬੀਤੇ ਦਿਨ ਅਮਰੀਕੀ ਸੈਨੇਟ ਵਲੋਂ ਪਾਸ ਕੀਤੇ ਮਤੇ ਦੀ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਾਪੀ | ਇਸ ਮਤੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਤਾ ਅਤੇ ਸਿੱਖਾਂ ਵਲੋਂ ਦਿੱਤੇ ਬਲੀਦਾਨ ਤੇ ਯੋਗਦਾਨ ਦਾ ਵਰਣਨ ਕੀਤਾ ਗਿਆ ਹੈ |ਮਤੇ 'ਚ ਹੋਰ ਕਿਹਾ ਗਿਆ ਹੈ ਕਿ ਅਮਰੀਕਾ 'ਚ 500 ਤੋਂ ਵੱਧ ਗੁਰਦੁਆਰੇ ਹਨ | ਹਰੇਕ ਗੁਰੂ ਘਰ 'ਚ ਸਿੱਖ ਕਦਰਾਂ ਕੀਮਤਾਂ ਦੀ ਝਲਕ ਮਿਲਦੀ ਹੈ ਅਤੇ ਲੰਗਰ ਬਿਨਾਂ ਕਿਸੇ ਭੇਦਭਾਵ ਜਾਂ ਧਰਮ ਦੇ ਸਭ ਨੂੰ ਛਕਾਇਆ ਜਾਂਦਾ ਹੈ | ਇੱਥੇ ਵਰਨਣਯੋਗ ਹੈ ਕਿ ਅਮਰੀਕੀ ਸੈਨੇਟਰ ਟੌਡ ਯੰਗ ਤੇ ਬੇਨ ਕਾਰਡਿਨ ਵਲੋਂ...

ਨਨਕਾਣਾ ਸਾਹਿਬ ਭੰਨ-ਤੋੜ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

ਲਾਹੌਰ,ਜਨਵਰੀ 2020- (ਏਜੰਸੀ)- ਪਾਕਿਸਤਾਨ ਦੇ ਸੂਬੇ ਪੰਜਾਬ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਭੰਨ-ਤੋੜ ਦੀ ਤਾਜ਼ਾ ਘਟਨਾ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਅਤਿਵਾਦ-ਵਿਰੋਧੀ ਐਕਟ ਦੀ ਗੈਰ-ਜ਼ਮਾਨਤੀ ਧਾਰਾ ਲਾਈ ਗਈ ਹੈ। ਇਹ ਜਾਣਕਾਰੀ ਉੱਚ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹਿੰਸਕ ਹੋਈ ਭੀੜ ਨੇ ਗੁਰਦੁਆਰੇ ’ਤੇ ਪੱਥਰਬਾਜ਼ੀ ਕਰਕੇ ਹਮਲਾ ਕੀਤਾ ਸੀ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਟੀਮ ਨੂੰ ਦਖ਼ਲ ਦੇਣਾ ਪਿਆ ਸੀ। ‘ਜੀਓ ਨਿਊਜ਼’ ਦੀ ਰਿਪੋਰਟ ਅਨੁਸਾਰ ਘਟਨਾ ਦੇ ਮੁੱਖ ਮੁਲਜ਼ਮ ਦੀ ਪਛਾਣ ਇਮਰਾਨ ਵਜੋਂ ਹੋਈ ਹੈ, ਜਿਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਦੇ ਡਿਜੀਟਲ ਮੀਡੀਆ ਮਾਮਲਿਆਂ ਬਾਰੇ ਇੰਚਾਰਜ ਅਜ਼ਹਰ ਮਸ਼ਵਾਨੀ ਨੇ ਟਵੀਟ ਕਰਕੇ ਦੱਸਿਆ ਕਿ...

ਨਨਕਾਣਾ ਸਾਹਿਬ 'ਚ ਮੁਸਲਿਮ ਆਗੂਆਂ ਦੇ ਵਫ਼ਦ ਨੇ ਸਿੱਖਾਂ ਨਾਲ ਕੀਤੀ ਮੁਲਾਕਾਤ, ਘਟਨਾ ਦੀ ਕੀਤੀ ਨਿਖੇਧੀ

ਸ੍ਰੀ ਨਨਕਾਣਾ ਸਾਹਿਬ,ਜਨਵਰੀ 2020-(ਏਜੰਸੀ) ਬੀਤੇ ਕੱਲ੍ਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਦਾ ਮਸਲਾ ਪੂਰੇ ਸਿੱਖ ਜਗਤ ਸਮੇਤ ਭਾਰਤ ਵਿਚ ਭੜਕ ਗਿਆ ਹੈ। ਅੱਜ ਇਕ ਮੁਸਲਿਮ ਲੀਡਰਾਂ ਦਾ ਇਕ ਵਫ਼ਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਲੋਂ ਬੀਤੇ ਕੱਲ੍ਹ ਜੋ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਕੁੱਝ ਪਾਕਿਸਤਾਨੀ ਸਿੱਖ ਵੀ ਮੌਜੂਦ ਸਨ।

ਸੰਯੁਕਤ ਰਾਸ਼ਟਰ ਨੇ ਨਾਗਰਿਕਤਾ ਕਾਨੂੰਨ ਨੂੰ ਭੇਦਭਾਵ ਵਾਲਾ ਦੱਸਿਆ

ਜਨੇਵਾ,ਦਸੰਬਰ 2019-(ਏਜੰਸੀ)- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਨੇ ਨਾਗਰਿਕਤਾ ਸੋਧ ਬਿੱਲ, ਜਿਸ 'ਚ ਸਿਰਫ ਗੈਰ-ਮੁਸਲਿਮਾਂ ਨੂੰ ਨਾਗਰਕਿਤਾ ਦੇਣ ਦੀ ਗੱਲ ਕਹੀ ਗਈ ਹੈ, ਨੂੰ ਭੇਦਭਾਵ ਵਾਲਾ ਦੱਸਿਆ ਹੈ | ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਦੇ ਬੁਲਾਰੇ ਜੈਰੇਮੀ ਲੌਰੈਂਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦਾ ਨਵਾਂ ਨਾਗਰਿਕਤਾ ਸੋਧ ਕਾਨੂੰਨ 2019 ਮੌਲਿਕ ਤੌਰ 'ਤੇ ਭੇਦਭਾਵ ਵਾਲਾ ਹੈ |

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK) Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

ਪੁਲੀਸ ਦੀ ਕਾਰ ’ਚ ਵਿਦਿਆਰਥਣ ਅਗਵਾ ਕਰ ਕੇ ਗੈਂਗਰੇਪ

ਮਿਰਜ਼ਾਪੁਰ /ਉੱਤਰ ਪ੍ਰਦੇਸ਼,ਦਸੰਬਰ 2019-(ਏਜੰਸੀ) ਉੱਤਰ ਪ੍ਰਦੇਸ਼ ਦੇ ਹਲੀਆ ਪਿੰਡ ਵਿੱਚ ਇੱਕ 10ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸੀਆਰਪੀਐੱਫ ਦੇ ਜਵਾਨ ਤੇ ਸੇਵਾਮੁਕਤ ਜੇਲ੍ਹਰ ਦੇ ਪੁੱਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੜਕੀ ਨੂੰ ਜਿਸ ਕਾਰ ’ਚ ਅਗਵਾ ਕੀਤਾ ਗਿਆ ਉਸ ’ਤੇ ਪੁਲੀਸ ਦਾ ਲੋਗੋ ਲੱਗਾ ਹੋਇਆ ਸੀ। ਹਲੀਆ ਥਾਣੇ ਦੇ ਇੰਸਪੈਕਟਰ ਦੇਵੀਵਰ ਸ਼ੁਕਲਾ ਨੇ ਕਿਹਾ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਅਗਵਾ ਤੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। 15 ਸਾਲਾ ਵਿਦਿਆਰਥਣ ਨਾਲ ਸੋਮਵਾਰ ਨੂੰ ਹਲੀਆ ਵਿੱਚ ਸੁੰਨਸਾਨ ਥਾਂ ’ਤੇ ਜਬਰ-ਜਨਾਹ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੈ ਪ੍ਰਕਾਸ਼ ਮੌਰਿਆ ਸੇਵਾਮੁਕਤ ਜੇਲ੍ਹਰ ਬ੍ਰਿਜਲਾਲ ਮੌਰਿਆ ਦਾ ਪੁੱਤਰ ਹੈ। ਹਲੀਆ ਪਿੰਡ ਵਿੱਚ...