ਅੰਤਰਰਾਸ਼ਟਰੀ

ਯੂਏਈ ’ਚ ਫਸੇ ਡੇਢ ਲੱਖ ਭਾਰਤੀ ਘਰ ਵਾਪਸੀ ਦੇ ਇੱਛੁਕ

ਦੁਬਈ, ਮਈ 2020 -(ਸਤਪਾਲ ਸਿੰਘ ਕੌਉਕੇ )-
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਘਰ ਵਾਪਸੀ ਦੇ ਇੱਛੁਕ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਆਨਲਾਈਨ ਅਮਲ ਜ਼ਰੀਏ ਯੂਏਈ ਸਥਿਤ ਭਾਰਤੀ ਮਿਸ਼ਨਾਂ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਭਾਰਤੀ ਮਿਸ਼ਨਾਂ ਨੇ ਪਿਛਲੇ ਹਫ਼ਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕੀਤਾ ਸੀ। ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਆਇਦ ਪਾਬੰਦੀਆਂ ਕਰਕੇ ਵੱਡੀ ਗਿਣਤੀ ਭਾਰਤੀ ਇਥੇ ਫਸ ਗਏ ਸਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੌਕਰੀਆਂ ਗੁਆ ਚੁੱਕੇ ਹਨ ਜਾਂ ਫਿਰ ਕੁਝ ਅਜਿਹੇ ਹਨ ਜੋ ਸੈਲਾਨੀ ਵੀਜ਼ੇ ’ਤੇ ਇਥੇ ਆਏ ਸਨ।
ਦੁਬਈ ਵਿੱਚ ਭਾਰਤ ਦੇ ਕੌਂਸੁਲ ਜਨਰਲ ਵਿਪੁਲ ਨੇ ਗਲਫ਼ ਨਿਊਜ਼ ਨੂੰ ਦੱਸਿਆ, ‘ਸ਼ਨਿਚਰਵਾਰ ਸ਼ਾਮ ਤਕ ਸਾਡੇ ਕੋਲ ਡੇਢ ਲੱਖ ਤੋਂ ਵੱਧ ਨਾਮ ਪੰਜੀਕ੍ਰਿਤ ਹੋ ਚੁੱਕੇ ਹਨ।’ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਚੌਥਾਈ ਨੌਕਰੀਆਂ ਗੁਆਉਣ ਜਾਂ ਰੁਜ਼ਗਾਰ ਖੁੱਸਣ ਕਰਕੇ ਘਰਾਂ ਨੂੰ ਪਰਤਣ ਦੇ ਖ਼ਾਹਿਸ਼ਮੰਦ ਹਨ। ਖ਼ਲੀਜ ਟਾਈਮਜ਼ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮਿਸ਼ਨਾਂ ਵਿੱਚ ਨਾਮ ਦਰਜ ਕਰਵਾਉਣ ਵਾਲੇ 40 ਫੀਸਦ ਉਮੀਦਵਾਰ ਕਾਰਖਾਨਿਆਂ ਤੇ ਹੋਰ ਰੁਜ਼ਗਾਰ ’ਚ ਲੱਗੇ ਕਾਮੇ ਅਤੇ 20 ਫੀਸਦ ਵਰਕਿੰਗ ਪ੍ਰੋਫ਼ੈਸ਼ਨਲਜ਼ ਹਨ।  

ਅਫਗਾਨੀ ਸਿੱਖਾਂ ਲਈ ਅਮਰੀਕਾ ਤੋਂ ਸ਼ਰਨਾਰਥੀ ਦਰਜਾ ਮੰਗਿਆ

 

ਵਾਸ਼ਿੰਗਟਨ, ਮਈ 2020 -(ਏਜੰਸੀ)-

ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਹਿਸ਼ਤੀ ਸੰਗਠਨਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਸ਼ਰਨਾਰਥੀਆਂ ਦਾ ਦਰਜਾ ਦਿੱਤਾ ਜਾਵੇ। ਖੰਨਾ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਹੋਮਲੈਂਡ ਸਕਿਉਰਿਟੀ ਦੇ ਕਾਰਜਕਾਰੀ ਸਕੱਤਰ ਚਾਡ ਐੱਫ. ਵੁਲਫ ਨੂੰ ਭੇਜੇ ਪੱਤਰ ਵਿੱਚ ਜੰਗ-ਗ੍ਰਸਤ ਮੁਲਕ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਸਿਹਤ ਅਤੇ ਸੁਰੱਖਿਆ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ‘‘ਅਫਗਾਨਿਸਤਾਨ ਵਿੱਚ ਲਗਭਗ 200 ਹਿੰਦੂ ਅਤੇ ਸਿੱਖ ਪਰਿਵਾਰ ਰਹਿ ਰਹੇ ਹਨ। ਧਾਰਮਿਕ ਹਿੰਸਾ ਕਾਰਨ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੈ, ਮੈਂ ਕਾਬੁਲ ਵਿੱਚ ਅਮਰੀਕੀ ਅੰਬੈਸੀ ਨੂੰ ਅਪੀਲ ਕਰਦਾ ਹਾਂ ਕਿ ਅਫਗਾਨਿਸਤਾਨ ਵਿਚਲੇ ਸਿੱਖਾਂ ਅਤੇ ਹਿੰਦੂਆਂ ਨੂੰ ਯੂਐੱਸਆਰਏਪੀ ਤਹਿਤ ਹੰਗਾਮੀ ਸ਼ਰਨਾਰਥੀ ਰੱਖਿਆ ਲਈ ਰੈਫਰ ਕੀਤਾ ਜਾਵੇ ਅਤੇ ਵਿਦੇਸ਼ ਵਿਭਾਗ ਤੇ ਹੋਮਲੈਂਡ ਸਕਿਉਰਿਟੀ ਵਿਭਾਗ ਇਸ ਨੂੰ ਬਿਨਾਂ ਕਿਸੇ ਇਤਰਾਜ਼ ਮਨਜ਼ੂਰੀ ਦੇ ਕੇ ਸੁਰੱਖਿਆ ਯਕੀਨੀ ਬਣਾਉਣ।’’  

ਫ਼ਿਲਮ ਅਦਾਕਾਰ ਇਰਫ਼ਾਨ ਖ਼ਾਨ ਦੀ ਕੈਂਸਰ ਨਾਲ ਮੌਤ

ਮੁੰਬਈ,ਅਪ੍ਰੈਲ 2020 -(ਏਜੰਸੀ)-

ਮਕਬੂਲ’, ‘ਲੰਚਬਾਕਸ’ ਤੇ ‘ਅਮੇਜ਼ਿੰਗ ਸਪਾਈਡਰਮੈਨ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਤੇ ਹੌਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। 54 ਸਾਲਾ ਦਾ ਇਹ ਅਦਾਕਾਰ ਕੈਂਸਰ ਦੇ ਇਕ ਨਿਵੇਕਲੇ ਰੂਪ ਨਾਲ ਲੜ ਰਿਹਾ ਸੀ। ਉਸ ਨੂੰ ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਇਆ ਸੀ। ਇਰਫ਼ਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਸੁਤਾਪਾ ਤੇ ਦੋ ਬੇਟੇ ਬਾਬਿਲ ਤੇ ਅਯਾਨ ਹਨ। ਖ਼ਾਨ ਨੂੰ ਇਥੇ ਵਰਸੋਵਾ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਤੇ ਇਸ ਮੌਕੇ ਪਰਿਵਾਰਕ ਮੈਂਬਰ ਤੇ ਹੋਰ ਨੇੜਲੇ ਰਿਸ਼ਤੇਦਾਰ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਾਵਰ ਤੇ ਬੌਲੀਵੁੱਡ ਦੀਆਂ ਫ਼ਿਲਮੀ ਹਸਤੀਆਂ ਨੇ ਅਦਾਕਾਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਉਂਦਿਆਂ ਸ਼ਰਧਾਂਜਲੀ ਦਿੱਤੀ ਹੈ। ਸ੍ਰੀ ਮੋਦੀ ਨੇ ਇਸ ਨੂੰ ਸਿਨੇਮਾ ਤੇ ਥੀਏਟਰ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਅਜੇ ਚਾਰ ਦਿਨ ਪਹਿਲਾਂ ਇਰਫ਼ਾਨ ਦੀ ਮਾਂ ਸਈਦਾ ਬੇਗ਼ਮ(95) ਦਾ ਜੈਪੁਰ ਵਿੱਚ ਦੇਹਾਂਤ ਹੋਇਆ ਸੀ, ਪਰ ਦੇਸ਼ਵਿਆਪੀ ਲੌਕਡਾਊਨ ਕਰਕੇ ਇਰਫ਼ਾਨ ਅੰਤਿਮ ਰਸਮਾਂ ’ਚ ਸ਼ਰੀਕ ਨਹੀਂ ਹੋ ਸਕਿਆ ਸੀ। ਇਰਫ਼ਾਨ ਨੂੰ ਮੰਗਲਵਾਰ ਨੂੰ ਕੋਲਨ (ਵੱਡੀ ਅੰਤੜੀ ਦੀ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ‘ਪੀਕੂ’ ਫੇਮ ਫ਼ਿਲਮਸਾਜ਼ ਸ਼ੂਜੀਤ ਸਰਕਾਰ ਨੇ ਇਕ ਟਵੀਟ ਕਰਕੇ ਸਭ ਤੋਂ ਪਹਿਲਾਂ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ। ਫ਼ਿਲਮ ‘ਪੀਕੂ’ ਵਿੱਚ ਇਰਫਾਨ ਦੇ ਸਹਿ-ਕਲਾਕਾਰ ਰਹੇ ਅਮਿਤਾਭ ਬੱਚਨ ਨੇ ਅਦਾਕਾਰ ਨੂੰ ਯਾਦ ਕਰਦਿਆਂ ਕਿਹਾ ਕਿ ਇਰਫ਼ਾਨ ਵਿੱਚ ‘ਕਮਾਲ ਦਾ ਹੁਨਰ’ ਸੀ ਤੇ ਉਹ ਇਕ ਖ਼ੁਸ਼ਗਵਾਰ ਸਾਥੀ ਸੀ। ਬੌਲੀਵੁੱਡ ਸਟਾਰ ਅਜੈ ਦੇਵਗਨ ਨੇ ਕਿਹਾ ਕਿ ਇਰਫਾਨ ਦੀ ਮੌਤ ਨਾਲ ਭਾਰਤੀ ਸਿਨੇਮਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਫ਼ਿਲਮ ‘ਪਾਨ ਸਿੰਘ ਤੋਮਰ’ (2012) ਲਈ ਕੌਮੀ ਐਵਾਰਡ ਜੇਤੂ ਇਰਫ਼ਾਨ ਨੇ ‘ਲਾਈਫ਼ ਆਫ ਪਾਈ’, ‘ਦਿ ਨੇਮਸੇਕ’ ਤੇ ‘ਹਾਸਿਲ’ ਵਿੱਚ ਲੀਕ ਤੋਂ ਹਟਵੇਂ ਕਿਰਦਾਰ ਨਿਭਾਏ। ਅਦਾਕਾਰ ਨੂੰ ਸਾਲ 2011 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਣ ਮਗਰੋਂ ਇਰਫ਼ਾਨ ਇਲਾਜ ਲਈ ਯੂਕੇ ਚਲਿਆ ਗਿਆ। 5 ਮਾਰਚ 2018 ਨੂੰ ਅਦਾਕਾਰ ਨੇ ਇਕ ਟਵੀਟ ਰਾਹੀਂ ਖੁ਼ਦ ਨੂੰ ‘ਇਕ ਨਿਵੇਕਲਾ ਰੋਗ’ ਹੋਣ ਬਾਰੇ ਖੁਲਾਸਾ ਕੀਤਾ। ਇਰਫ਼ਾਨ ਇਲਾਜ ਕਰਵਾ ਕੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਘਰ ਪਰਤਿਆ। ਉਸ ਨੇ ਸਾਲ 2017 ਦੀ ਹਿੱਟ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟ ਨੂੰ ਪੂਰਾ ਕੀਤਾ। ਫ਼ਿਲਮ ਪਿਛਲੇ ਮਹੀਨੇ ਲੌਕਡਾਊਨ ਤੋਂ ਕੁਝ ਚਿਰ ਪਹਿਲਾਂ ਹੀ ਰਿਲੀਜ਼ ਹੋਈ ਸੀ।  

ਅਮਰੀਕਾ 'ਚ 24 ਘੰਟੇ 'ਚ 1303 ਕੋਰੋਨਾ ਇਨਫੈਕਟਿਡ ਲੋਕਾਂ ਦੀ ਮੌਤ, ਪੀੜਤਾਂ ਦਾ ਅੰਕੜਾ 10,10,356 ਦੇ ਪਾਰ

ਨਿਉਜਯਾਰਕ -(ਏਜੰਸੀ)- ਅਮਰੀਕਾ ਵਿੱਚ ਪਿਛਲੇ 24 ਘੰਟਿਆਂ 'ਚ 1303 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਹੁਣ ਤਕ 56,797 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 10,10,356 ਦੇ ਪਾਰ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਇਕ ਸਕਾਰਾਤਮਕ ਖ਼ਬਰ ਇਹ ਹੈ ਕਿ 1,38,990 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਕੋਰੋਨਾ ਪ੍ਰਭਾਵਿਤ 14,186 ਲੋਕ ਗੰਭੀਰ ਹਾਲਤ 'ਚ ਹਨ।

ਹੁਣ ਘਰ 'ਚ ਕਰ ਸਕੋਗੇ ਕੋਰੋਨਾ ਵਾਇਰਸ ਟੈਸਟ

 

FDA ਨੇ ਐਟ-ਹੋਮ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)- ਯੂਐੱਸ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਯੂਐੱਸ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੌਰਾਨ ਇਨ-ਹਾਊਸ ਕੋਵਿਡ-19 ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਟੈਸਟ ਹਰ ਘਰ ਦੇ ਦਰਵਾਜ਼ੇ ਤਕ ਪਹੁੰਚ ਜਾਵੇਗਾ। ਇਹ ਆਪਣੀ ਕਿਸਮਤ ਦੀ ਪਹਿਲੀ ਕਿੱਟ ਹੈ ਜੋ ਘਰ 'ਚ ਵਰਤੀ ਜਾ ਸਕਦੀ ਹੈ। ਐਟ ਹੋਮ ਟੈਸਟ ਕਿੱਟ ਨੂੰ ਅਮਰੀਕੀ ਕੰਪਨੀ ਲੈਬਕਾਰਪ ਦੁਆਰਾ ਵਿਕਸਤ ਕੀਤਾ ਗਿਆ ਹੈ. ਜਿਸ ਦੀ ਦੇਸ਼ ਭਰ 'ਚ ਮੈਡੀਕਲ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਹੈ। ਸੰਯੁਕਤ ਰਾਜ ਅਮਰੀਕਾ 'ਚ ਇਸ ਦੀ ਕੀਮਤਨੂੰ 119 ਡਾਲਰ ਹੈ।ਐੱਫਡੀਏ ਕਮਿਸ਼ਨਰ ਸਟੀਫਨ ਐੱਮ ਹੈਨ ਨੇ ਵ੍ਹਾਈਟ ਹਾਊਸ ਦੀ ਇਕ ਕਾਨਫਰੰਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦੇ ਤਹਿਤ ਟੈਸਟ ਕਿੱਟ ਇਕ ਮਰੀਜ਼ ਨੂੰ ਭੇਜੀ ਜਾਵੇਗੀ ਤੇ ਰੋਗੀ ਆਪਣੇ-ਆਪ ਨਮੂਨੇ ਲੈ ਕੇ ਵਾਪਸ ਭੇਜ ਦੇਵੇਗਾ। ਕੁਝ ਸਮੇਂ ਬਾਅਦ ਉਸ ਨੂੰ ਆਪਣਾ ਨਤੀਜਾ ਮਿਲੇਗਾ।

 

24 ਘੰਟਿਆਂ 'ਚ 1258 ਲੋਕਾਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਰੋਨਾ ਵਾਇਰਸ ਕਾਰਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਰਾ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਿਸ਼ਾਣੂ ਦੇ ਮਹਾਮਾਰੀ ਨਾਲ ਅਮਰੀਕਾ 'ਚ 1258 ਲੋਕਾਂ ਦੀ ਮੌਤ ਹੋਈ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੋਇਆ ਕੋਰੋਨਾ ਟੈਸਟ

 ਅੱਜ ਹੀ ਆਵੇਗਾ ਨਤੀਜਾ

ਇਸਲਾਮਾਬਾਦ, ਅਪ੍ਰੈਲ 2020 -(ਏਜੰਸੀ)-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਹੈ। ਇਮਰਾਨ ਖਾਨ ਨੇ 15 ਅਪ੍ਰੈਲ ਨੂੰ ਈਦੀ ਫਾਊਂਡੇਸ਼ਨ ਦੇ ਆਗੂ ਫੈਸਲ ਈਦੀ ਨਾਲ ਮੁਲਾਕਾਤ ਕੀਤੀ ਸੀ। ਹੁਣ ਫ਼ੈਸਲ ਈਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚੌਕਸੀ ਵਜੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਟੈਸਟ ਤੇ ਇਕਾਂਤਵਾਸ ਜ਼ਰੂਰੀ ਹੈ। ਇਮਰਾਨ ਖ਼ਾਨ ਦੇ ਕੋਵਿਡ-19 ਟੈਸਟ ਦੀ ਰਿਪੋਰਟ 24 ਘੰਟੇ 'ਚ ਆ ਜਾਵੇਗੀ। ਦੱਸ ਦੇਈਏ ਕਿ ਪਾਕਿਸਤਾਨ 'ਚ ਹੁਣ ਤਕ 9749 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ 209 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਨਿੱਜੀ ਡਾਕਟਰ ਅਤੇ ਸ਼ੌਕਤ ਖਾਨਮ ਸਮਾਰਕ ਕੈਂਸਰ ਹਸਪਤਾਲ ਦੇ ਸੀਈਓ ਫੈਜ਼ਲ ਸੁਲਤਾਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦੀ ਕੋਵਿਡ 19 ਲਈ ਜਾਂਚ ਹੋਵੇਗੀ। ਸੁਲਤਾਨ ਨੇ ਕਿਹਾ, ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰੋਨਾ ਵਾਇਰਸ ਦੀ ਜਾਂਚ ਹੋਵੇਗੀ ਤਾਂਕਿ ਦਰਸਾਇਆ ਜਾ ਸਕੇ ਕਿ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਨ। ਅਸੀਂ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਾਂਗੇ ਅਤੇ ਇਸੇ ਮੁਤਾਬਕ ਸਿਫ਼ਾਰਸ਼ ਕਰਾਂਗੇ।

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ 1,891 ਲੋਕਾਂ ਦੀ ਮੌਤ

ਵਸਿਗਟਨ, ਅਪ੍ਰੈਲ 2020-(ਏਜੰਸੀ)-

 ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ 1,891 ਲੋਕਾਂ ਦੀ ਮੌਤ ਹੋਈ ਹੈ।

ਹੈਡਸਫਿਲਡ ਦੇ ਫ਼ਾਰ ਟਾਊਨ ਗੁਰਦਵਾਰਾ ਸਾਹਿਬ ਵਲੋਂ 5000 ਪੌਂਡ NHS ਨੂੰ ਦਾਨ

ਸਿੰਘ ਸਭਾ ਗੁਰਦਵਾਰਾ ਸਾਹਿਬ ਹੈਡਸਫਿਲਡ ਵਾਲਿਆ ਵਲੋਂ NHS ਦੀ ਕੀਤੀ ਮਾਇਆ ਨਾਲ ਮਦਦ

ਹੈਡਸਫਿਲਡ, ਯੌਰਕਸਾਇਰ/ਯੂ ਕੇ, ਅਪ੍ਰੈਲ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਜੇ ਸਿੱਖ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਮਨਮੋਹਣਿਆ ਬਣਾਉਣੀਆਂ ਜਾਣਦੇ ਹਨ ਉਸ ਦੇ ਨਾਲ ਉਹ ਆਪਣਾ ਫਰਜ ਵੀ ਕਦੇ ਨਹੀਂ ਭੁਲਦੇ। ਖਬਰ ਹੈ ਗੁਰਦਵਾਰਾ ਸਾਹਿਬ ਫ਼ਾਰ ਟਾਊਨ ਹੈਡਸਫਿਲਡ ਦੀ ਜਿਸ ਦੀ ਸੰਗਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਮਿਸ਼ਨ ਜਰੂਰਤ ਮੰਦਾ ਲਈ ਦਸਵੰਧ ਦੀ ਪ੍ਰਥਾ ਤੇ ਪਹਿਰਾ ਦਿੱਦਿਆ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ 5000 ਪੌਂਡ ਨੈਸ਼ਨਲ ਹੈਲਥ ਸ੍ਰਵਸੀਜ ਨੂੰ ਦਿਤੇ ।ਉਸ ਸਮੇ ਮੁੱਖ ਸੇਵਾਦਾਰ ਸ ਮਨਜੀਤ ਸਿੰਘ  ਜੀ ਨੇ ਦਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਅੱਗੇ ਵੀ ਜਾਰੀ ਰਹੇਗਾ । ਉਹਨਾਂ ਗੁਰਦਵਾਰਾ ਸਾਹਿਬ ਵਿਖੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕੀਤੀ।ਅਤੇ ਨਾਲ ਹੀ ਹੈਡਸਫਿਲਡ ਦੇ NHS ਦੇ ਵਰਕਰਾਂ ਵਲੋਂ ਚਿੱਠੀ ਲਿਖ ਕੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਗੁਰੂ ਸਾਹਿਬ ਜੀ ਦੇ ਅਸਥਾਨ

ਗੁਰਦੁਆਰਾ ਸਾਹਿਬ ਦੀ ਇਮਾਰਤ

 

ਲੰਗਰ ਹਾਲ ਦੀ ਇਮਾਰਤ

5000 ਪੌਂਡ ਦਾ NHS ਲਈ ਚੈਕ

ਪ੍ਰਧਾਨ ਅਤੇ ਹੋਰ ਸੇਵਾਦਾਰ NHS ਵਰਕਰਾਂ ਨੂੰ ਚੈਕ ਦੇਣ ਸਮੇਂ

NHS ਵਲੋਂ ਵਿਸੇਸ ਚਿੱਠੀ ਜਿਸ ਰਾਹੀਂ ਕੀਤਾ ਗਿਆ ਧੰਨਵਾਦ

ਅਮਰੀਕਾ 'ਚ 24 ਘੰਟਿਆਂ 'ਚ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ 

32 ਹਜ਼ਾਰ ਦੇ ਪਾਰ ਪੁੱਜਾ ਅੰਕੜਾ

ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-

ਅਮਰੀਕਾ 'ਚ ਕੋਰੋਨਾ ਵਾਇੜਸ ਦੇ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਸੂਚੀ ਅਨੁਸਾਰ, ਇੱਥੇ ਬੀਤੇ 24 ਘੰਟਿਆਂ 'ਚ 4491 ਮੌਤਾਂ ਹੋਈਆਂ ਜੋ ਹੁਣ ਤਕ ਇਕ ਦਿਨ ਵਿਚ ਕੋਰੋਨਾ ਵਾਇਰਸ ਨਾਲ ਕਿਸੇ ਵੀ ਦੇਸ਼ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਅਮਰੀਕਾ 'ਚ ਹੁਣ ਤਕ ਕੋਵਿਡ-19 ਦੇ ਸੰਕ੍ਰਮਣ ਨਾਲ 32,917 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਾਵਨਾ ਪ੍ਰਗਟਾਈ ਕਿ ਅਮਰੀਕਾ 'ਚ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ ਤੇ ਜਲਦ ਹੀ ਉਦਯੋਗ-ਧੰਦਿਆਂ ਨੂੰ ਸ਼ੁਰੂ ਕਰਨ ਦੀ ਇਕ ਰਣਨੀਤੀ ਤਿਆਰ ਕੀਤੀ ਜਾਵੇਗੀ।

ਇਸ ਹਫ਼ਤੇ ਨਿਊਯਾਰਕ ਸ਼ਹਿਰ ਨੇ ਐਲਾਨ ਕੀਤਾ ਕਿ ਉਹ ਆਪਣੀ ਸੂਚੀ 'ਚ 3,778 'ਸੰਭਾਵਿਤ' ਕੋਰੋਨਾ ਵਾਇਰਸ ਮੌਤਾਂ ਨੂੰ ਜੋੜ ਦੇਵੇਗਾ। ਵੀਰਵਾਰ ਦੀ ਰਾਤ ਤਕ, ਅਮਰੀਕਾ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਨੇ 31,071 ਕੋਰੋਨਾ ਮੌਤਾਂ ਦਰਜ ਕੀਤੀ ਆਂ ਸੀ ਜਿਨ੍ਹਾਂ ਵਿਚੋਂ 4,141 'ਸੰਭਾਵਿਤ' ਵਾਇਰਸ ਮੌਤਾਂ ਸਨ। ਕੋਰੋਨਾ ਵਾਇਰਸ ਸੰਕ੍ਰਮਣ ਨਾਲ ਅਮਰੀਕਾ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਇਸ ਸੂਚੀ 'ਚ ਦੂਸਰੇ ਨੰਬਰ 'ਤੇ ਇਟਲੀ ਹੈ, ਜਿੱਥੇ ਹੁਣ ਤਕ 22,170 ਲੋਕ ਮਾਰੇ ਗਏ ਹਨ। ਹਾਲਾਂਕਿ, ਇਟਲੀ ਦੀ ਆਬਾਦੀ ਅਮਰੀਕਾ ਨਾਲੋਂ ਕਾਫ਼ੀ ਘੱਟ ਹੈ। ਉੱਥੇ ਹੀ ਸਪੇਨ 'ਚ 19,130 ਮੌਤਾਂ ਦਰਜ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਫਰਾਂਸ 'ਚ 17,920 ਲੋਕ ਮਾਰੇ ਗਏ ਹਨ।

ਸੰਯੁਕਤ ਰਾਜ ਅਮਰੀਕਾ 'ਚ 6,67,800 ਤੋਂ ਜ਼ਿਆਦਾ ਕੋਰਨਾ ਵਾਇਰਸ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ ਪਿਛਲੇ ਦੋ ਦਿਨਾਂ 'ਚ ਮੌਤਾਂ ਦੀ ਰਿਕਾਰਡ ਗਿਣਤੀ ਦੇਖੀ ਗਈ ਹੈ। ਦੇਸ਼ ਦੇ ਕੋਵਿਡ-19 ਮਹਾਮਾਰੀ ਦੇ ਕੇਂਦਰ ਨਿਊਯਾਰਕ 'ਚ 12,000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਰਫ਼ਤਾਰ ਦੇਣ ਲਈ ਵੀਰਵਾਰ ਸ਼ਾਮ ਯੋਜਨਾਵਾਂ ਦਾ ਖੁਲਾਸਾ ਕੀਤਾ ਜਿਸ ਨਾਲ ਹਰੇਕ ਸੂਬੇ ਦੇ ਰਾਜਪਾਲ ਨੂੰ 'ਆਪਣੇ ਨਿੱਜੀ ਸੂਬਿਆਂ ਨੂੰ ਮੁੜ ਖੋਲ੍ਹਣ ਲਈ ਇਕ ਲੜੀਬੱਧ ਦ੍ਰਿਸ਼ਟੀਕੋਣ ਲੈਣ' ਦੀ ਇਜਾਜ਼ਤ ਮਿਲੀ।

ਇਰਾਨ ਚ ਮਿ੍ਤਕਾਂ ਦੀ ਗਿਣਤੀ 'ਤੇ ਉਠਾਇਆ ਗਿਆ ਸਵਾਲ

ਇਰਾਨ,ਅਪ੍ਰੈਲ 2020 -(ਏਜੰਸੀ)-

ਈਰਾਨੀ ਸੰਸਦ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ ਦੁੱਗਣੀ ਹੋ ਸਕਦੀ ਹੈ। ਹਾਲਾਂਕਿ ਈਰਾਨੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਗਏ ਅੰਕੜੇ ਗ਼ਲਤ ਹਨ ਤਾਂ ਲੋਕਾਂ 'ਚ ਇਸ ਗੱਲ ਦਾ ਖ਼ਦਸਾ ਹਮੇਸਾ ਬਣਿਆ ਰਹੇਗਾ ਕਿ ਦੂਜੇ ਦੌਰ ਦਾ ਇਨਫੈਕਸ਼ਨ ਕਦੇ ਵੀ ਆ ਸਕਦਾ ਹੈ। ਈਰਾਨੀ ਪਾਰਲੀਮੈਂਟ ਰਿਸਰਚ ਸੈਂਟਰ ਦੀ 46 ਪੰਨਿਆਂ ਦੀ ਇਹ ਰਿਪੋਰਟ ਆਨਲਾਈਨ ਪ੍ਰਕਾਸ਼ਿਤ ਕੀਤੀ ਗਈ ਹੈ। ਰਿਪੋਰਟ ਦੇ ਪੰਨਾ ਨੰਬਰ 'ਚ ਕਿਹਾ ਗਿਆ ਹੈ ਕਿ ਸਿਹਤ ਮੰਤਰਾਲਾ ਨੇ ਸਿਰਫ ਉਨ੍ਹਾਂ ਲੋਕਾਂ ਦਾ ਅੰਕੜਾ ਇਕੱਠਾ ਕੀਤਾ ਹੈ, ਜਿਨ੍ਹਾਂ ਦੀ ਮੌਤ ਹਸਪਤਾਲਾਂ 'ਚ ਹੋਈ ਹੈ ਜਾਂ ਫਿਰ ਜੋ ਲੋਕ ਇਨਫੈਕਟਿਡ ਮਿਲੇ ਹਨ। ਘਰ 'ਚ ਹੋਣ ਵਾਲੀਆਂ ਮੌਤਾਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ 'ਚ ਮਿ੍ਤਕਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 80 ਫ਼ੀਸਦੀ ਜ਼ਿਆਦਾ ਜਾਂ ਫਿਰ ਦੁੱਗਣੀ ਹੋ ਸਕਦੀ ਹੈ। ਜਿਥੋਂ ਤਕ ਹਾਂ-ਪੱਖੀ ਮਾਮਲਿਆਂ ਦੀ ਗਿਣਤੀ ਹੈ ਤਾਂ ਇਹ ਸਰਕਾਰੀ ਅੰਕੜਿਆਂ ਤੋਂ ਅੱਠ ਤੋਂ ਦਸ ਗੁਣਾ ਜ਼ਿਆਦਾ ਹੋ ਸਕਦੀ ਹੈ। ਹੁਣ ਤਕ ਈਰਾਨ 'ਚ ਮਹਾਮਾਰੀ ਨਾਲ 4,777 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 76,389 ਲੋਕ ਇਨਫੈਕਟਿਡ ਹਨ।

ਪੂਰੀ ਦੁਨੀਆ 'ਚ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ, ਇਟਲੀ-ਸਪੇਨ 'ਚ ਘੱਟ ਹੋਣ ਲੱਗਾ ਪ੍ਰਕੋਪ

ਯੂਰਪ/ਮਾਨਚੈਸਟਰ/ਯੂ ਕੇ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

ਕੋਰੋਨਾ ਮਹਾਮਾਰੀ ਨਾਲ ਪੂਰੀ ਦੁਨੀਆ 'ਚ ਹੁਣ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 10 ਲੱਖ ਮਰੀਜ਼ ਇਕੱਲੇ ਯੂਰਪ ਦੇ ਹਨ। ਮਰਨ ਵਾਲਿਆਂ ਦੀ ਤਦਾਦ ਵੀ 1,26,871 ਹੋ ਗਈ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ 'ਚ ਹੋਈਆਂ ਹਨ। ਯੂਰਪ ਦੇ ਪੰਜ ਦੇਸ਼ ਇਟਲੀ, ਸਪੇਨ, ਬਰਤਾਨੀਆ, ਫਰਾਂਸ ਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਹਾਲਾਂਕਿ, ਬੁੱਧਵਾਰ ਨੂੰ ਇਟਲੀ ਤੇ ਸਪੇਨ 'ਚ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਦੇ ਸੰਕੇਤ ਮਿਲੇ, ਦੋਵੇਂ ਦੇਸ਼ਾਂ 'ਚ ਮਿ੍ਤਕਾਂ ਤੇ ਇਨਫੈਕਟਿਡਾਂ ਦੀ ਗਿਣਤੀ ਘੱਟ ਹੋਈ ਹੈ। ਉਂਜ ਪੂਰੀ ਤਰ੍ਹਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ 'ਚ ਹੋਈਆਂ ਹਨ। ਉਥੇ ਮਿ੍ਤਕਾਂ ਦੀ ਗਿਣਤੀ 26 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਦੌਰਾਨ 523 ਲੋਕਾਂ ਦੀ ਮੌਤ ਹੋਈ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 567 ਸੀ। ਦੇਸ਼ 'ਚ ਮਿ੍ਤਕਾਂ ਦੀ ਕੁਲ ਗਿਣਤੀ 18,579 ਹੋ ਗਈ ਹੈ। ਅਮਰੀਕਾ ਤੇ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਸਪੇਨ 'ਚ ਹੋਈਆਂ ਹਨ। ਇਕ ਦਿਨ 'ਚ ਇਨਫੈਕਸ਼ਨ ਦੇ 5,092 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,77,633 ਹੋ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਕਿਹਾ ਕਿ ਹਾਲੇ ਫਿਲਹਾਲ ਅਸੀਂ 20 ਹਜ਼ਾਰ ਟੈਸਟ ਹਰੇਕ ਦਿਨ ਕਰ ਰਹੇ ਹਾਂ ਤੇ ਛੇਤੀ ਹੀ ਇਨ੍ਹਾਂ ਦੀ ਗਿਣਤੀ 'ਚ ਵਾਧਾ ਕਰਾਂਗੇ। ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਹਫ਼ਤੇ ਵੱਡੇ ਪੈਮਾਨੇ 'ਤੇ ਐਂਟੀਬਾਡੀ ਟੈਸਟ ਦੀ ਸ਼ੁਰੂਆਤ ਕੀਤੀ। ਇਸ ਲਈ 60 ਹਜ਼ਾਰ ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਤੇ ਤਿੰਨ ਹਫ਼ਤੇ ਤਕ ਇਹ ਟੈਸਟ ਕੀਤਾ ਜਾਵੇਗਾ।

ਇਟਲੀ 'ਚ ਵੀ ਬੁੱਧਵਾਰ ਨੂੰ 578 ਲੋਕਾਂ ਦੀ ਮੌਤ ਹੋਈ। ਇਕ ਦਿਨ ਪਹਿਲਾਂ 602 ਲੋਕਾਂ ਦੀ ਜਾਨ ਗਈ ਸੀ। ਇਟਲੀ 'ਚ ਹੁਣ ਤਕ 21,645 ਲੋਕਾਂ ਦੀ ਮੌਤ ਹੋਈ ਹੈ। 2,667 ਨਵੇਂ ਮਾਮਲੇ ਆਏ, ਜਦਕਿ ਇਕ ਦਿਨ ਪਹਿਲਾਂ 2,972 ਨਵੇਂ ਕੇਸ ਸਾਹਮਣੇ ਆਏ ਸਨ। ਕੁਝ ਇਨਫੈਕਟਿਡ ਲੋਕਾਂ ਦਾ ਅੰਕੜਾ 1,65,155 ਹੋ ਗਿਆ ਹੈ।

ਜਰਮਨੀ 'ਚ ਲਾਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਗਿਆ ਹੈ।

ਫਿਨਲੈਂਡ ਨੇ ਰਾਜਧਾਨੀ ਹੇਲਸਿੰਕੀ 'ਚ ਪ੍ਰਵੇਸ਼ 'ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਹੈ।

ਡੈੱਨਮਾਰਕ 'ਚ ਬੁੱਧਵਾਰ ਤੋਂ ਪਹਿਲੀ ਤੋਂ ਪੰਜਵੀਂ ਤਕ ਦੇ ਸਕੂਲ ਖੁੱਲ੍ਹ ਗਏ। ਹਾਲਾਂਕਿ ਬਾਕੀ ਜਮਾਤਾਂ ਦੀ ਪੜ੍ਹਾਈ ਪਹਿਲਾਂ ਹੀ ਤਰ੍ਹਾਂ ਆਨਲਾਈਨ ਹੀ ਹੋਵੇਗੀ।

ਕੋਰੋਨਾ ਮਹਾਮਾਰੀ ਨਾਲ ਅਰਥਚਾਰੇ 'ਤੇ ਪਏ ਅਸਰ ਨਾਲ ਸਿੱਝਣ ਲਈ ਸਵੀਡਨ ਸਰਕਾਰ ਨੇ ਲਗਪਗ 76 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।

ਜਪਾਨ ਚ ਲੋਕਾਂ ਨੂੰ ਘਰ ਰਹਿਣ ਦੀ ਕੀਤੀ ਅਪੀਲ

ਟੋਕੀਓ, ਅਪ੍ਰੈਲ 2020 -(ਏਜੰਸੀ)-

ਜਾਪਾਨੀ ਮੀਡੀਆ 'ਚ ਚਾਰ ਲੱਖ ਲੋਕਾਂ ਦੀ ਮੌਤ ਦੇ ਖ਼ਦਸ਼ੇ ਨਾਲ ਸਬੰਧਤ ਖ਼ਬਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਨਾਗਰਿਕਾਂ ਨੂੰ ਘਰ 'ਚ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ, ਜਾਪਾਨੀ ਮੀਡੀਆ 'ਚ ਗ਼ੈਰ ਭਰੋਸੇ ਯੋਗ ਸੂਤਰਾਂ ਨਾਲ ਇਹ ਖ਼ਬਰ ਛਪੀ ਸੀ ਕਿ ਜੇ ਤੁਰੰਤ ਸਖਤ ਨਾ ਚੁੱਕੇ ਗਏ ਤਾਂ ਮਹਾਮਾਰੀ ਨਾਲ ਨਾ ਸਿਰਫ ਚਾਰ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ ਬਲਕਿ ਸਾਢੇ ਅੱਠ ਲੱਖ ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈ ਸਕਦੀ ਹੈ। ਜਾਪਾਨ ਦੀ ਰਾਜਧਾਨੀ ਟੋਕੀਓ 'ਚ ਬੁੱਧਵਾਰ ਨੂੰ ਇਨਫੈਕਸ਼ਨ ਦੇ 127 ਨਵੇਂ ਮਾਮਲੇ ਸਾਹਮਣੇ ਆਏ। ਉਥੇ ਦੇਸ਼ 'ਚ ਇਨ੍ਹਾਂ ਦੀ ਗਿਣਤੀ 327 ਰਹੀ। ਦਰਅਸਲ ਜਾਪਾਨ 'ਚ ਹਾਲੇ ਵੀ ਉਨ੍ਹਾਂ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚ ਲੱਛਣ ਦਿਖਾਈ ਦੇ ਰਹੇ ਹਨ। ਹੁਣ ਤਕ ਇਥੇ ਨੌਂ ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ ਤੇ ਜਦਕਿ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਿਊਯਾਰਕ ਸ਼ਹਿਰ 'ਚ 10 ਹਜ਼ਾਰ ਤੋਂ ਜ਼ਿਆਦਾ ਮੌਤਾਂ

ਨਿਉਯਾਰਕ, ਅਪ੍ਰੈਲ 2020 -(ਏਜੰਸੀ)-

ਅਮਰੀਕੀ ਮੀਡੀਆ ਰਿਪੋਰਟਸ ਮੁਤਾਬਿਕ ਨਿਊਯਾਰਕ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3700 ਵਧ ਕੇ 10,000 ਤੋਂ ਜ਼ਿਆਦਾ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਇਕ ਟੈਲੀ ਅਨੁਸਾਰ ਨਿਊਯਾਰਕ ਸੂਬੇ 'ਚ ਕੁੱਲ 2,02,630 ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਨਿਊਯਾਰਕ ਸ਼ਹਿਰ 'ਚ ਇਕੱਲੇ 1,10,464 ਮਾਮਲੇ ਸਾਹਮਣੇ ਆ ਚੁੱਕੇ ਹਨ।

ਪਿਛਲੇ ਇਕ ਦਿਨ 'ਚ 2,228 ਲੋਕਾਂ ਦੀ ਮੌਤ, ਮਰਨ ਵਾਲਿਆਂ ਦਾ ਅੰਕੜਾ 25,000 ਦੇ ਪਾਰ

ਨਿਊਯਾਰਕ,ਅਪ੍ਰੈਲ 2020 -(ਏਜੰਸੀ)- ਅਮਰੀਕਾ 'ਚ ਪਿਛਲੇ ਇਕ ਦਿਨ 'ਚ ਰਿਕਾਰਡ 2,228 ਲੋਕਾਂ ਦੀ ਕੋਰੋਨਾ ਵਾਇਰਸ ਕੋਵਡ 19 ਨਾਲ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਪਿਛਲੇ ਦੋ ਦਿਨਾਂ 'ਚ ਗਿਰਾਵਟ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ 2,108 ਲੋਕਾਂ ਦੀ ਮੌਤ ਹੋ ਗਈ ਸੀ।

ਦੱਸ ਦੇਈਏ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਦੇ 6,00,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ ਤੇ ਹੁਣ ਤਕ 25,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਅਮਰੀਕਾ 'ਚ ਹੁਣ ਤਕ ਕੁੱਲ 6,02,989 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ ਤੇ ਕੁੱਲ 25,575 ਲੋਕ ਦੇਸ਼ ਵਿਚ ਖ਼ਤਰਨਾਕ ਵਾਇਰਸ ਨਾਲ ਮਰ ਚੁੱਕੇ ਹਨ। ਉੱਥੇ ਹੀ ਕੁੱਲ 46,515 ਲੋਕ ਠੀਕ ਹੋ ਗਏ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਦੀ ਫੰਡਿੰਗ 'ਤੇ ਲਾਈ ਰੋਕ

ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਮਿਲਣ ਵਾਲੇ ਫੰਡ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੀ ਹਦਾਇਤ ਦਿੱਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਚੀਨ 'ਚ ਉੱਭਰਨ ਤੋਂ ਬਾਅਦ ਇਸ ਦੇ ਪਸਾਰੇ ਨੂੰ ਲੁਕਾਉਣ ਤੇ ਮਾੜੇ ਪ੍ਰਬੰਧਾਂ 'ਚ ਸੰਗਠਨ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ।ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, 'ਅੱਜ ਮੈਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੇ ਨਿਰਦੇਸ਼ ਦੇ ਰਿਹਾ ਹਾਂ। ਅਸੀਂ ਆਲਮੀ ਵਿਵਸਥਾ ਸਬੰਧੀ ਸਿੱਧਾ ਦੂਸਰਿਆਂ ਨਾਲ ਕੰਮ ਕਰਾਂਗੇ। ਅਸੀਂ ਜੋ ਵੀ ਮਦਦ ਭੇਜਦੇ ਹਾਂ, ਉਸ 'ਤੇ ਸਖ਼ਤਾਈ ਨਾਲ ਚਰਚਾ ਹੋਵੇਗੀ।'

ਦੁਨੀਆ ਭਰ 'ਚ ਕੋਰੋਨਾ ਨਾਲ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਮੌਤਾਂ, ਰੂਸ 'ਚ ਤਾਇਨਾਤ ਕੀਤੀ ਜਾ ਸਕਦੀ ਹੈ ਫ਼ੌਜ

ਲੰਡਨ/ਪੈਰਿਸ,ਅਪ੍ਰੈਲ 2020 -(ਏਜੰਸੀ)- ਕੋਰੋਨਾ ਮਹਾਮਾਰੀ ਨਾਲ ਹੁਣ ਤਕ ਦੁਨੀਆ ਭਰ 'ਚ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਯੂਰਪ ਦੇ ਪੰਜ ਵੱਡੇ ਦੇਸ਼ ਇਟਲੀ, ਸਪੇਨ, ਫਰਾਂਸ, ਬਿ੍ਟੇਨ ਅਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਮਰੀਕਾ ਅਤੇ ਇਟਲੀ ਪਿੱਛੋਂ ਸਭ ਤੋਂ ਵੱਧ ਪ੍ਰਭਾਵਿਤ ਸਪੇਨ 'ਚ ਮਿ੍ਤਕਾਂ ਦੀ ਗਿਣਤੀ 18 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਵਿਚ 567 ਹੋਰ ਲੋਕਾਂ ਦੀ ਮੌਤ ਹੋਈ। ਇਨਫੈਕਸ਼ਨ ਦੇ 3,045 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਕ ਲੱਖ 72 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇ ਬਾਵਜੂਦ ਸਪੇਨ ਵਿਚ ਐਮਰਜੈਂਸੀ ਕੋਆਰਡੀਨੇਟਰ ਫਰਨਾਡੋ ਸਾਈਮਨ ਨੇ ਕਿਹਾ ਕਿ ਮੌਜੂਦਾ ਅੰਕੜੇ ਦਿਨ ਨੂੰ ਸਕੂਨ ਦੇਣ ਵਾਲੇ ਹਨ। ਦੇਸ਼ ਵਿਚ 30 ਮਾਰਚ ਨੂੰ ਲਾਕਡਾਊਨ ਸਖ਼ਤ ਕਰਦੇ ਹੋਏ ਸਾਰੇ ਤਰ੍ਹਾਂ ਦੇ ਨਿਰਮਾਣ ਕੰਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਸੋਮਵਾਰ ਨੂੰ ਕੁਝ ਪਾਬੰਦੀਆਂ ਨਾਲ ਕੰਸਟਰੱਕਸ਼ਨ ਅਤੇ ਮੈਨੂਫੈਕਚਰਿੰਗ ਖੇਤਰ ਵਿਚ ਛੋਟ ਦਿੱਤੀ ਗਈ ਸੀ।

ਜਰਮਨੀ 'ਚ ਵੀ ਬਿਗੜੇ ਹਲਾਤ

ਜਰਮਨੀ ਦੇ ਰਾਬਰਟ ਕੋਚ ਹੈਲਥ ਇੰਸਟੀਚਿਊਟ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਘੱਟ ਹੋਣ ਨੂੰ ਮਹਾਮਾਰੀ ਦਾ ਅੰਤ ਨਾ ਮੰਨ ਲਉ। ਈਸਟਰ ਕਾਰਨ ਹਾਲ ਹੀ ਦੇ ਦਿਨਾਂ ਵਿਚ ਟੈਸਟਿੰਗ ਨਹੀਂ ਹੋ ਸਕੀ ਜਿਸ ਕਾਰਨ ਇਸ ਦੀ ਗਿਣਤੀ ਘੱਟ ਰਹੀ ਹੈ। ਜਰਮਨੀ ਵਿਚ ਇਨਫੈਕਸ਼ਨ ਦੇ 2,082 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਉੱਥੇ ਕੁਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਰੂਸ ਹੋ ਸਕਦਾ ਫੌਜ ਹਵਾਲੇ

ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੂਸ ਵਿਚ ਇਸ ਨਾਲ ਨਿਪਟਣ ਲਈ ਫ਼ੌਜ ਦੀ ਮਦਦ ਲਈ ਜਾ ਸਕਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਹਰੇਕ ਦਿਨ ਸਥਿਤੀ ੂਬਦਲ ਰਹੀ ਹੈ। ਹਾਲਾਂਕਿ ਬਦਕਿਸਮਤੀ ਨਾਲ ਇਸ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਸੋਮਵਾਰ ਨੂੰ ਰੂਸ ਵਿਚ ਇਨਫੈਕਸ਼ਨ ਦੇ 2,558 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ ਉੱਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ 21,102 ਹੋ ਗਈ ਹੈ। ਮਹਾਮਾਰੀ ਨਾਲ ਦੇਸ਼ ਵਿਚ ਹੁਣ ਤਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਦੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਬਿ੍ਟੇਨ 'ਚ ਵੀ ਲਾਗੂ ਰਹੇਗਾ ਲਾਕਡਾਊਨ 

ਬਿ੍ਟੇਨ ਵਿਚ ਇਸ ਹਫ਼ਤੇ ਲਾਕਡਾਊਨ ਲਾਗੂ ਰਹੇਗਾ। ਇਹ ਐਲਾਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਗ਼ੈਰ-ਹਾਜ਼ਰੀ ਵਿਚ ਕੰਮਕਾਜ ਸੰਭਾਲਣ ਵਾਲੇ ਵਿਦੇਸ਼ ਮੰਤਰੀ ਡੋਮੀਨਿਕ ਰਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਮਿ੍ਤਕਾਂ ਦੀ ਵੱਧਦੀ ਗਿਣਤੀ ਵਿਚਕਾਰ ਅੰਕੜਿਆਂ ਦੇ ਕੁਝ ਸਕਾਰਾਤਮਕ ਸੰਕੇਤ ਵੀ ਹਨ ਜੋ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਅਸੀਂ ਇਹ ਲੜਾਈ ਜਿੱਤਣ ਵਾਲੇ ਹਾਂ। ਫਿਲਹਾਲ ਲਾਕਡਾਊਨ 'ਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੇ ਚਲਦਿਆਂ ਦੱਖਣੀ ਅਫਰੀਕਾ 'ਚ ਅਪਰਾਧ ਵਧੇ

ਦੱਖਣੀ ਅਫਰੀਕਾ ਵਿਚ ਲਾਕਡਾਊਨ ਦੌਰਾਨ ਅਪਰਾਧਾਂ ਦਾ ਗ੍ਰਾਫ ਵੱਧ ਗਿਆ ਹੈ। ਹੁਣ ਤਕ ਉੱਥੇ ਦੋ ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਬੇਸਿਕ ਸਿੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ 27 ਮਾਰਚ ਨੂੰ ਲਾਕਡਾਊਨ ਸ਼ੁਰੂ ਹੋਣ ਪਿੱਛੋਂ ਹੁਣ ਤਕ 183 ਸਕੂਲਾਂ ਵਿਚ ਲੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਲੋਕ ਲੁੱਟ ਕੇ ਲਿਜਾ ਰਹੇ ਹਨ।

ਨੇਪਾਲ ਵਧੀਆ ਲਾਕਡਾਉਨ

ਨੇਪਾਲ ਵਿਚ ਲਾਕਡਾਊਨ 27 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ। ਉੱਥੇ 24 ਮਾਰਚ ਤੋਂ ਲਾਕਡਾਊਨ ਜਾਰੀ ਹੈ।

ਇਰਾਨ ਵਿੱਚ ਅੱਜ ਦੀ ਸਥਿਤੀ ਕੁਸ ਚੰਗੀ

ਈਰਾਨ 'ਚ ਅਪ੍ਰੈਲ ਦੌਰਾਨ ਪਹਿਲੀ ਵਾਰ ਮਿ੍ਤਕਾਂ ਦੀ ਗਿਣਤੀ 100 ਤੋਂ ਘੱਟ ਰਹੀ।

ਨਿਉਜੀਲੈਂਡ ਜਾਰੀ ਰੱਖੇ ਗਾ ਲਾਕਡਾਉਨ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਹੈ ਕਿ ਲਾਕਡਾਊਨ ਖ਼ਤਮ ਕਰਨ ਦਾ ਇਹ ਉਚਿਤ ਸਮਾਂ ਨਹੀਂ ਹੈ।

ਅਮਰੀਕਾ 'ਚ 24 ਘੰਟੇ 'ਚ 1920 ਲੋਕਾਂ ਦੀ ਜਾਨ ਗਈ , ਤਿੰਨ ਦਿਨਾਂ 'ਚ ਲਗਪਗ 6000 ਮੌਤਾਂ

ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)-

 ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ 'ਚ ਸੰਕ੍ਰਮਿਤ ਲੋਕਾਂ ਦਾ ਅੰਕੜਾ ਪੰਚ ਲੱਖ 220 ਹਜ਼ਾਰ ਦੇ ਪਾਰ ਪਹੁੰਚ ਚੁੱਕਾ ਹੈ। ਕੋਰੋਨ ਵਾਇਰਸ ਦੀ ਵਜ੍ਹਾ ਨਾਲ ਬੀਤੇ 24 ਘੰਟੇ 'ਚ 1920 ਪੀੜਤਾਂ ਨੇ ਦਮ ਤੋੜ ਦਿੱਤਾ ਹੈ। ਅੰਕੜਿਆਂ ਅਨੁਸਾਰ, ਅਮਰੀਕਾ 'ਚ ਹੁਣ ਤਕ ਕੁੱਲ 20,602 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 31 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ।

ਦੇਸ਼ ਵਿਚ ਕੋਰੋਨਾ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸੂਬੇ 'ਚ ਹੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ। ਇਸ ਸੂਬੇ 'ਚ ਹੁਣ ਤਕ 7,800 ਤੋਂ ਜ਼ਿਆਦਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਗੁਆਂਢੀ ਸੂਬੇ ਨਿਊਜਰਸੀ 'ਚ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਤੇ 54 ਹਜ਼ਾਰ ਤੋਂ ਜ਼ਿਆਦਾ ਸੰਕ੍ਰਮਿਤ ਹਨ। ਟਰੰਪ ਨੇ ਕਿਹਾ ਕਿ ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਹਸਪਤਾਲਾਂ 'ਚ ਭਰਤੀ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ।

ਉੱਥੇ ਹੀ ਆਲਮੀ ਪੱਧਰ 'ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 8 ਹਜ਼ਾਰ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਸੈਂਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ 'ਚ ਹੁਣ ਤਕ 17,76,157 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ, ਜਦਕਿ 1,08,804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ 'ਚ ਹੁਣ ਤਕ ਕੁੱਲ 4,02,903 ਲੋਕ ਠੀਕ ਹੋ ਚੁੱਕੇ ਹਨ।

ਇਟਲੀ 'ਚ ਮੌਤ ਦਾ ਅੰਕੜਾ 20 ਹਜ਼ਾਰ ਦੇ ਪਾਰ, ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1 ਲੱਖ ਹੋਈ

ਰੋਮ/ਇਟਲੀ, ਅਪ੍ਰੈਲ 2020 (ਏਜੰਸੀ) 

ਇਟਲੀ 'ਚ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1,996 ਨਵੇਂ ਕੇਸ ਦਰਜ ਹੋਏ ਹਨ। ਇਸ ਵਿਚ 619 ਦੀ ਹਾਲਤ ਗੰਭੀਰ ਹੈ। ਇਸ ਅੰਕੜੇ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1,00,269 ਦੇ ਪਾਰ ਹੋ ਗਈ। ਇਸ ਦੌਰਾਨ ਰਾਹਤ ਦੇਣ ਵਾਲੀ ਖ਼ਬਰ ਇਹ ਹੈ ਕਿ 2079 ਕੋਰੋਨਾ ਮਰੀਜ਼ ਠੀਕ ਹੋਏ ਹਨ। ਇਲਾਜ ਦੌਰਾਨ ਹੁਣ ਤਕ 32,534 ਲੋਕ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਇਟਲੀ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20,000 ਪਹੁੰਚ ਗਈ ਹੈ।

ਸ਼ੁੱਕਰਵਾਰ ਦੂਬੱਈ ਵਿੱਖੇ ਦੁਕਾਨਾਂ ਤੇ ਲੰਬੀਆਂ ਲਾਈਨ

ਦੂਬੱਈ,ਅਪ੍ਰੈਲ 2020 -( ਸਤਪਾਲ ਕਾਉੱਕੇ)-

 ਭਾਵੇ ਕਿ ਦੂਬੱਈ ਚ ਪਿੱਛਲੀ  ਮਿਤੀ 4 ਅਪਰੈਲ ਤੋ 14ਅਪਰੈਲ ਤੱਕ ਲਾਕ ਡਾਉਨ ਚੱਲ ਰਿਹਾ ਹੈ । ਕਰੋਨਾ ਨੂੰ ਲੈ ਕੇ ਹੁਣ ਦੂਬੱਈ ਸਰਕਾਰ ਵੀ ਪਹਿਲਾ ਨਾਲੋ ਕਾਫੀ ਹਰਕੱਤ ਆਈ ਹੈ । ਪਰ ਫਿਰ ਵੀ ਅੱਜ ਸੁੱਕਰਵਾਰ ਦਾ ਦਿੱਨ ਹੋਣ ਕਰਕੇ ਲੋਕ ਨੂੰ ਅਜ ਛੁੱਟੀ ਹੈ ਤੇ ਅੱਜ ਲੋਕ ਕੁੱਝ ਜਰੂਰੀ ਸਮਾਨ ਲੈਣ ਲਈ  ਮਾਰਕੀਟਾ ਅੱਗੇ ਲੰਮੀਆ ਲੰਮੀਆ ਲਾਈਨਾ ਲਾਈ ਸਵੇਰੇ ਤਿੰਨ ਵਜੇ ਤੋ ਹੀ ਖੜੇ ਹਨ । ਤੇ ਆਪਣੀ ਆਪਣੀ ਵਾਰੀ ਦੀ ਉਡੀਕ ਚ ਹਨ ।

ਦੂਬੱਈ ਵਿੱਚ ਕੋਰੋਨਾ ਵਾਇਰਸ ਨਾਲ 12 ਮੌਤਾਂ ,2659 ਮਰੀਜਾਂ ਪਾਜੀਟਿਵ,239 ਠੀਕ ਹੋਏ

ਦੂਬੱਈ,ਅਪ੍ਰੈਲ 2020- ( ਸਤਪਾਲ ਕਾਉੱਕੇ )- ਕਰੋਨਾ ਦੀ ਭਿਆਨਿੱਕ ਬਿਮਾਰੀ ਦਾ ਕਹਿਰ ਲਗਾਤਾਰ ਆਪਣੀ ਤੇਜ ਰਫਤਾਰ ਨਾਲ ਵਿਸਵ ਪੱਧਰ  ਫੈਲ ਰਿਹਾ ਹੈ ਜਿਸ ਨਾਲ ਬੇਹੱਦ ਕੀਮਤੀ ਜਾਨਾ ਇਸ ਦੀ ਭੇਟ ਚੱੜ ਰਹਿਈਆ ਹਨ । ਹਰ ਆਏ ਦਿੱਨ ਇਸ ਬਿਮਾਰੀ ਦੀ ਲਪੇਟ ਵਿੱਚ ਅਨੇਕਾ ਲੋਕ ਆ ਰਹੇ ਹਨ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਹੁੱਣ ਦੂਬੱਈ ਵਿੱਚ ਵੀ ਮਰੀਜਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਹੁਣ ਤੱਕ 2659 ਮਰੀਜ ਦੀ ਪੁਸਟੀ ਹੋਈ ਹੈ । ਜਦ ਕਿ 12 ਦੀ ਮੌਤ ਹੋ ਚੁੱਕੀ ਹੈ ਤੇ 239    ਠੀਕ ਵੀ ਹੋ ਗਏ ਹਨ ।ਜਿਕਰਯੋਗ ਹੈ ਕਿ 4-4-2020 ਤੋ ਦੋ ਹਫਤੇ ਲਈ ਲਾਕਡਾਉਨ ਕੀਤਾ ਹੋਇਆ ਹੈ ਜੋ ਕਿ ਮਿਤੀ 14- 4-3020 ਤੱਕ ਜਾਰੀ ਰਹੇਗਾ । ਲੇਕਿਨ ਕੰਮ ਕਾਰ ਚੱ ਲ ਰਿਹਾ ਹੈ ਮੌਲ  ਵੱਡੀਆ ਮਾਰਕੀਟਾ ਬੰਧ ਹਨ ਪਰ ਹਾਈਪਰ ਮਾਰਕੀਟਾ ਬਕਾਲੇ , ਰੈਸਟੋਰੈਟ , ਆਰ ਟੀ ਏ ਦੀਆ ਬੱਸਾ ਅਤੇ ਕੈਫੇਟਰੀਆ ਚੱਲ ਰਹੀਆ ਹਨ ਰੈਸਟੋਰੈਟ ਅਤੇ ਮਾਰਕੀਟਾ  ਅੰਦਰ ਜਾਣਾ ਜਾ ਅੰਦਰ ਬੈਠ ਕੇ ਖਾਣਾ ਮਨਾ ਹੈ । ਬਾਹਰ ਖੜਕੇ ਚੀਜ ਲਿਜਾ ਸਕਦੇ ਹੈ । ਇਸੇ ਤਰਾ ਹੁਣ ਕੁਝ ਕੁ ਮੱਛੀਆ ਫੜਨ ਵਾਲੇ ਬੇੜੇ ਵੀ ਚਲਦੇ ਫਿਰਦੇ ਦਿਖਾਈ ਦਿੰਦੇ ਹਨ ।