ਅੰਤਰਰਾਸ਼ਟਰੀ

ਕੋਰੋਨਾ ਵਾਇਰਸ ਕਾਰਨ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ 'ਚ ਕੀਤੀਆਂ ਆਰਜ਼ੀ ਤਬਦੀਲੀਆਂ

ਵੈਨਕੋਵਰ/ਕੈਨੇਡਾ,ਅਪ੍ਰੈਲ 2020 -(ਗਿਆਨੀ ਨਵਦੀਪ ਸਿੰਘ)- 

ਕੋਰੋਨਾ ਵਾਇਰਸ ਦੇ ਵਧਦੇ ਪਸਾਰੇ ਦੇ ਚੱਲਦਿਆਂ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ 'ਚ ਕੁਝ ਆਰਜ਼ੀ ਤਬਦੀਲੀਆਂ ਕੀਤੀਆਂ ਹਨ, ਜਿਨ੍ਹਾਂ ਵਿਚੋਂ ਹੇਠ ਲਿਖੀਆਂ ਮੁੱਖ ਹਨ :

1.ਸਰਕਾਰ ਵੱਲੋਂ ਬਾਹਰੀ ਲੋਕਾਂ ਦੇ ਦਾਖ਼ਲੇ 'ਤੇ ਲਗਾਈ ਰੋਕ ਦੇ ਬਾਵਜੂਦ ਵਰਕ ਪਰਮਿਟ ਹਾਸਲ ਕਰਨ ਵਾਲੇ ਕੈਨੇਡਾ ਵਿਚ ਦਾਖ਼ਲ ਹੋ ਸਕਣਗੇ, ਪਰ ਉਨ੍ਹਾਂ ਨੂੰ 14 ਦਿਨਾਂ ਲਈ ਆਪਣੇ ਆਪ ਨੂੰ ਇਕੱਲਿਆਂ ਰੱਖਣਾ ਪਵੇਗਾ। ਸਿਰਫ਼ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਟਰੱਕ ਡਰਾਈਵਰਾਂ 'ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ।

2.ਪੀਆਰ ਲਈ ਪ੍ਰਕਿਰਿਆ ਪੂਰੀ ਕਰ ਕੇ ਪੀਆਰ ਹਾਸਲ ਕਰ ਚੁੱਕੇ ਉਮੀਦਵਾਰ ਕੈਨੇਡਾ ਵਿਚ ਦਾਖ਼ਲ ਹੋ ਸਕਣਗੇ। ।

3.ਕੈਨੇਡਾ ਦੇ ਮਾਨਤਾ ਪ੍ਰਾਪਤ ਕਾਲਜਾਂ ਵਿਚ ਦਾਖ਼ਲਾ ਲੈ ਚੁੱਕੇ ਅਤੇ ਸਟੱਡੀ ਪਰਮਿਟ ਹਾਸਲ ਕਰ ਚੁੱਕੇ ਵਿਦਿਆਰਥੀਆਂ ਦੇ ਕੈਨੇਡਾ ਆਉਣ 'ਤੇ ਕੋਈ ਰੋਕ ਨਹੀਂ ਹੋਵੇਗੀ। ।

4.ਕੈਨੇਡਾ ਵਿਚ ਘੁੰਮਣ ਆਏ, ਕੰਮ ਕਰ ਰਹੇ, ਵਿਦਿਆਰਥੀ ਅਤੇ ਰਿਫਿਊਜੀ ਲੋਕਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਕੈਨੇਡਾ ਵਿਚ ਦਾਖ਼ਲ ਹੋਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਨੇੜਲੇ ਪਰਿਵਾਰਕ ਮੈਂਬਰਾਂ ਵਿਚ ਜੀਵਨ ਸਾਥੀ, ਬੱਚੇ, ਮਾਪੇ ਅਤੇ ਸਰਪ੍ਰਸਤ ਆਉਂਦੇ ਹਨ। ।

5.ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੇ ਰੁਜ਼ਗਾਰ ਦੇਣ ਵਾਲੇ ਲੋਕਾਂ ਲਈ ਐੱਲਐੱਮਆਈਏ ਦੀ ਅਰਜ਼ੀ ਦੇਣ ਵਾਸਤੇ 2 ਹਫ਼ਤੇ ਤਕ ਕਾਮਿਆਂ ਲਈ ਭਰਤੀ ਪ੍ਰਕਿਰਿਆ ਦੀਆਂ ਲਾਜ਼ਮੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਅਗਲੇ 6 ਮਹੀਨਿਆਂ ਤਕ ਇਹ ਕੋਸ਼ਿਸ਼ਾਂ ਲਾਜ਼ਮੀ ਨਹੀਂ ਹੋਣਗੀਆਂ। ਰੁਜ਼ਗਾਰ ਦੇਣ ਵਾਲੇ ਵੀ ਹੁਣ ਕਾਮਿਆਂ ਨੂੰ ਇਕ ਸਾਲ ਦੀ ਬਜਾਏ 2 ਸਾਲ ਲਈ ਕੰਮ 'ਤੇ ਰੱਖ ਸਕਣਗੇ। ।

6.ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੀਆਂ ਐੱਲਐੱਮਆਈਏ ਅਰਜ਼ੀਆਂ ਨੂੰ ਪਹਿਲ ਦੇ ਆਧਾਰ 'ਤੇ ਮਨਜ਼ੂਰ ਕੀਤਾ ਜਾਵੇਗਾ। ।

7.ਐੱਲਐੱਮਆਈਏ ਹੁਣ 6 ਮਹੀਨੇ ਦੀ ਬਜਾਏ 9 ਮਹੀਨੇ ਤਕ ਵੈਧ ਹੋਵੇਗੀ। ।

8.ਆਰਜ਼ੀ ਤੌਰ 'ਤੇ ਕੈਨੇਡਾ ਵਿਚ ਰਹਿ ਰਹੇ ਲੋਕ ਰਹਿਣ ਲਈ ਹੋਰ ਸਮਾਂ ਵਧਾਉਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ।

9.ਕੈਨੇਡਾ 'ਚ ਬਾਇਓਮੈਟ੍ਰਿਕ ਨਮੂਨੇ ਲੈਣ ਵਾਲੇ ਸਾਰੇ ਸੈਂਟਰ ਬੰਦ ਕਰ ਦਿੱਤੇ ਗਏ ਹਨ। ।

10.ਕੁਝ ਵੀਜ਼ਾ ਅਰਜ਼ੀ ਕੇਂਦਰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ ਅਤੇ ਕੰਮ ਕਰ ਰਹੇ ਕੇਂਦਰਾਂ ਤੋਂ ਵੀ ਸਿਰਫ਼ ਟੈਲੀਫੋਨ ਰਾਹੀਂ ਹੀ ਕੋਈ ਜਾਣਕਾਰੀ ਲਈ ਜਾ ਸਕਦੀ ਹੈ। ।

11.ਲੋੜੀਂਦੇ ਦਸਤਾਵੇਜ਼ ਦੀ ਘਾਟ ਕਾਰਨ ਉਮੀਦਵਾਰਾਂ ਦੀ ਅਰਜ਼ੀ ਰੱਦ ਨਹੀਂ ਕੀਤੀ ਜਾਵੇਗੀ। ਬਾਇਓਮੈਟ੍ਰਿਕ ਅਤੇ ਡਾਕਟਰੀ ਮੁਆਇਨਾ ਨਾ ਕਰਵਾ ਸਕਣ ਵਾਲੇ ਉਮੀਦਵਾਰਾਂ ਦੀ ਵੀ ਅਰਜ਼ੀ ਖ਼ਾਰਜ ਨਹੀਂ ਹੋਵੇਗੀ। ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ 90 ਦਿਨ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ।

12.ਕੁਝ ਜ਼ਰੂਰੀ ਫਾਈਲਾਂ ਸਬੰਧੀ ਮਾਈਗ੍ਰੇਸ਼ਨ ਪ੍ਰੋਗਰਾਮ ਅਫਸਰ ਕੁਝ ਖ਼ਾਸ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ। ।

13.ਪੀਆਰ ਸਬੰਧੀ ਫਾਈਲਾਂ ਨੂੰ ਨਿਪਟਾਉਣ ਲਈ ਕੁਝ ਸਮਾਂ ਵੱਧ ਲੱਗ ਸਕਦਾ ਹੈ। ।

14.ਐੱਲਐੱਮਆਈਏ ਅਰਜ਼ੀ ਡਾਕ ਦੀ ਬਜਾਏ ਈਮੇਲ ਰਾਹੀਂ ਭੇਜੀ ਜਾ ਸਕੇਗੀ। ।

15.'ਗਲੋਬਲ ਟੇਲੈਂਟ ਸਟਰੀਮ' ਕੈਟਾਗਿਰੀ ਵਾਸਤੇ ਐੱਲਐੱਮਆਈਏ ਅਰਜ਼ੀ ਦੀ ਪ੍ਰਕਿਰਿਆ 10 ਦਿਨਾਂ ਵਿਚ ਹੋਵੇਗੀ। ।

16.ਐੱਲਐੱਮਆਈਏ ਵਿਚ ਪਿਛਲੇ ਉਮੀਦਵਾਰ ਦਾ ਨਾਂ ਹਟਾ ਕੇ ਨਵੇਂ ਉਮੀਦਵਾਰ ਦਾ ਨਾਂ 5 ਦਿਨ ਦੀ ਬਜਾਏ 1 ਦਿਨ ਵਿਚ ਸ਼ਾਮਲ ਕਰਵਾਇਆ ਜਾ ਸਕੇਗਾ। ।

17.ਸਿਟੀਜ਼ਨਸ਼ਿਪ ਲੈਣ ਲਈ ਹਰ ਤਰ੍ਹਾਂ ਦੀ ਪ੍ਰਕਿਰਿਆ, ਜਿਵੇਂ ਸਿਟੀਜ਼ਨਸ਼ਿਪ ਟੈਸਟ, ਸਹੁੰ ਚੁੱਕ ਸਮਾਗਮ ਆਦਿ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ।

18.ਰਿਫਿਊਜੀ ਦੇ ਆਧਾਰ 'ਤੇ ਅਰਜ਼ੀ ਦੇਣ ਵਾਲੇ 13 ਅਪ੍ਰੈਲ ਤਕ ਨਿੱਜੀ ਤੌਰ 'ਤੇ ਅਰਜ਼ੀ ਜਮ੍ਹਾਂ ਨਹੀਂ ਕਰਵਾ ਸਕਣਗੇ। ।

19.ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ' ਹੋਰ ਅੱਗੇ ਪਾ ਦਿੱਤਾ ਗਿਆ ਹੈ। ਜਨਵਰੀ 2020 ਵਿਚ ਖੁੱਲ੍ਹਣ ਵਾਲੇ ਇਸ ਪ੍ਰੋਗਰਾਮ ਨੂੰ ਪਹਿਲਾਂ ਹੀ ਕੁਝ ਮੁਸ਼ਕਲਾਂ ਦੇ ਚੱਲਦਿਆਂ ਆਰਜ਼ੀ ਤੌਰ 'ਤੇ ਲਟਕਾਇਆ ਗਿਆ ਸੀ ਅਤੇ ਹੁਣ ਕੁਝ ਹਫ਼ਤਿਆਂ ਵਿਚ ਇਹ ਮੁੜ ਲਾਗੂ ਹੋਣ ਵਾਲਾ ਸੀ। ਇਸ ਪ੍ਰੋਗਰਾਮ ਤਹਿਤ ਸਾਲ 2020 ਤੋਂ 2022 ਤਕ ਹਰ ਸਾਲ 21,000 ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਆਉਣ ਲਈ ਮਨਜ਼ੂਰੀ ਦਿੱਤੀ ਜਾਣੀ ਹੈ।

ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ, ਪਿਛਲੇ 24 ਘੰਟਿਆਂ 'ਚ 1150 ਮੌਤਾਂ, ਟਰੰਪ ਨੇ ਅਮਰੀਕੀਆਂ ਨੂੰ ਦਿੱਤੀ ਇਹ ਸਲਾਹ

ਵਾਸ਼ਿੰਗਟਨ ,ਅਪ੍ਰੈਲ 2020 -(ਏਜੰਸੀਆਂ) - 

ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਗਈ ਹੈ। ਜਦਕਿ ਸਾਢੇ ਤਿੰਨ ਲੱਖ ਦੇ ਕਰੀਬ ਲੋਕ ਇਨਫੈਕਟਿਡ ਹੋਏ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਨਾਲ 1,150 ਮੌਤਾਂ ਹੋਈਆਂ ਹਨ। ਹੁਣ ਤਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਖ਼ੁਦ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼-ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 10,335 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿਹੜੀ ਅਮਰੀਕਾ 'ਚ 9/11 ਦੇ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਵੱਧ ਹੈ। ਦੇਸ਼ ਵਿਚ ਤਿੰਨ ਲੱਖ 47 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਇਨ੍ਹਾਂ 'ਚ ਇਕ ਹਜ਼ਾਰ ਤੋਂ ਵੱਧ ਫ਼ੌਜੀ ਵੀ ਸ਼ਾਮਲ ਹਨ।

ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਹੁਣ ਤਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ ਜੋ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਲਗਪਗ ਪੂਰੇ ਦੇਸ਼ ਲਈ ਵੱਡੀ ਆਫ਼ਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅਮਰੀਕਾ ਦੀ 33 ਕਰੋੜ ਆਬਾਦੀ ਵਿੱਚੋਂ 95 ਫ਼ੀਸਦੀ ਤੋਂ ਜ਼ਿਆਦਾ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ। ਕੋਰੋਨਾ ਵਾਇਰਸ ਖ਼ਿਲਾਫ਼ ਅਮਰੀਕੀ ਯਤਨਾਂ ਨੂੰ 'ਜੰਗੀ ਮੁਹਿੰਮ' ਦੱਸਦੇ ਹੋਏ ਟਰੰਪ ਨੇ ਕਿਹਾ ਕਿ ਦੁਨੀਆ ਭਰ ਤੋਂ ਲੱਖਾਂ ਮਾਸਕ, ਦਸਤਾਨੇ, ਸੁਰੱਖਿਆ ਉਪਕਰਣ ਅਤੇ ਡਾਕਟਰੀ ਸਪਲਾਈ ਦੇਸ਼ ਵਿਚ ਲਿਆਈ ਜਾ ਰਹੀ ਹੈ। ਇਹ ਵਾਸਤਵ ਵਿਚ 'ਜੰਗੀ ਮੁਹਿੰਮ' ਹੈ ਜੋ ਅਸੀਂ ਸ਼ੁਰੂ ਕੀਤੀ ਹੈ। ਨਾਲ ਹੀ 50 ਰਾਜਾਂ ਅਤੇ ਖੇਤਰਾਂ ਵਿਚ ਵੱਡੀ ਆਫ਼ਤ ਦਾ ਐਲਾਨ ਕਰਨ ਦੀ ਤਿਆਰੀ ਹੈ ਜੋ ਬਹੁਤ ਅਸਾਧਾਰਨ ਹੈ।

ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਮਲੇਰੀਆ ਦੀ ਦਵਾਈ ਹਾਈਡ੍ਰੋਕਸੀ ਕਲੋਰੋਕਵੀਨ ਦੀ ਵਰਤੋਂ 'ਤੇ ਆਪਣੇ ਜ਼ੋਰ ਨੂੰ ਦੁਹਰਾਉਂਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਦੇਸ਼ ਭਰ ਵਿਚ ਵੰਡਣ ਲਈ ਇਸ ਦੀ ਲਗਪਗ 2.9 ਕਰੋੜ ਡੋਜ਼ ਖ਼ਰੀਦੀ ਹੈ। ਸਿਹਤ ਅਧਿਕਾਰੀਆਂ ਨੇ ਇਸ ਹਫ਼ਤੇ ਮ੍ਰਿਤਕਾਂ ਦਾ ਅੰਕੜਾ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਕਾਰਨ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਨੇ ਵ੍ਹਾਈਟ ਹਾਊਸ ਤੋਂ ਕੋਰੋਨਾ ਵਾਇਰਸ ਖ਼ਿਲਾਫ਼ ਕੌਮੀ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਵਿਸ਼ਵ ਪੱਧਰੀ ਮਹਾਮਾਰੀ ਸੰਕਟ ਤੋਂ ਉਭਰਨ ਲਈ ਨੀਤੀ ਬਣਾ ਰਹੇ ਦੇਸ਼ ਦੇ ਸਭ ਤੋਂ ਵੱਡੇ ਇਨਫੈਕਸ਼ਨ ਰੋਗਾਂ ਦੇ ਮਾਹਿਰ ਡਾ. ਐਂਥਨੀ ਫਾਸੀ ਨੇ ਵੱਡੇ ਖ਼ਤਰੇ ਨੂੰ ਲੈ ਕੇ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਬੁਰੇ ਹਫ਼ਤੇ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਾਂਗਾ ਕਿ ਅਸੀਂ ਇਸ 'ਤੇ ਕਾਬੂ ਪਾ ਲਿਆ ਹੈ।,

ਦੁਬੱਈ ਸਰਕਾਰ ਵਲੋਂ ਨਾ ਮਾਤਰ ਪ੍ਰਬੰਧ ਡਰਾਉਂਦੇ ਹਨ ਦੁਬੱਈ ਵਾਸੀਆਂ ਨੂੰ

ਦੁਬੱਈ,ਅਪ੍ਰੈਲ 2020 - ( ਸਤਪਾਲ ਕਾਉੱਕੇ ) - ਕਰੋਨਾ ਵਾਇਰਸ ਦੀ ਬਿਮਾਰੀ ਦਾ ਡਰ ਹਰ ਵਿਆਕਤੀ ਨੂੰ ਦੈਂਤ ਦੀ ਤਰ੍ਹਾਂ ਡਰਾ ਰਿਹਾ ਹੈ । ਹਰ ਮਨੁੱਖ ਇਸ ਸਬੰਧੀ ਗਹਿਰੀ ਸੋਚ ਵਿੱਚ ਡੁੱਬਾ ਹੋਇਆ ਹੈ। ਇਹ ਬਿਮਾਰੀ ਅਜੇ ਤੱਕ ਕੋਈ ਰੋਕਥਾਮ ਨਹੀਂ ਹੋ ਸਕੀ ਸਗੋ ਇਹ ਜੰਗਲ ਦੀ ਅੱਗ ਵਾਂਗ ਬਹੁਤ ਤੇਜੀ ਨਾਲ ਫੈਲ ਰਹੀ ਹੈ ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੀ ਇਸ ਬਿਮਾਰੀ ਨੇ ਅੱਜ  ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਕੇ ਰੱਖਿਆ ਹੋਇਆ ਹੈ। ਆਪਣੇ ਆਪ ਵਿੱਚ ਮਹਾ ਸ਼ਕਤੀਸਾਲੀ ਦੇਸ਼ ਵੀ ਇਸ ਵਾਇਰਸ ਅੱਗੇ ਗੁੱਟਨੇ ਟੇਕਦੇ ਨਜ਼ਰ ਆ ਰਹੇ ਦਿਸ ਰਹੇ ਹਨ ਪਰੰਤੂ ਕੁੱਝ ਕੁ ਦੇਸ਼ ਅਜੇ ਵੀ ਇਸ ਮਹਾਂਮਾਰੀ ਨੂੰ ਮਾਮੂਲੀ ਸਮਝ ਰਹੇ ਹਨ। ਜਿੰਨਾਂ ਵਿੱਚੋ ਦੂਬੱਈ ਵੀ ਇੱਕ ਹੈ । ਭਾਵੇ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਦੁਬੱਈ 'ਚ ਕਰੋਨਾ ਪੀੜਤ ਮਰੀਜ਼ ਘੱਟ ਹਨ ਪਰੰਤੂ ਸਰਕਾਰ ਵੱਲੋਂ ਪੂਰਨ ਤੌਰ ਤੇ ਇਸ ਦੀ ਰੋਕਥਾਮ ਲਈ ਸਮੇਂ ਸਿਰ ਯੋਗ ਉਪਰਾਲੇ ਨਾਂ ਹੋਣਾ  ਇਹ ਦਰਸਾਉਂਦਾ ਹੈ ਕਿ ਸ਼ਾਇਦ ਦੁਬੱਈ ਸਰਕਾਰ ਕਰੋਨਾ ਦੀ ਭਿਆਨਕਤਾ ਤੋਂ ਅਣਜ਼ਾਣ ਦਿਸ ਰਹੀ ਹੈ। ਜ਼ਿਕਰਯੋਗ ਹੈ ਭਾਂਵੇ ਦੁਬੱਈ ਵਿੱਚ 27 ਤਰੀਕ ਤੋਂ ਸਾਮ 8 ਵਜੇ ਤੋਂ ਸਵੇਰੇ 6ਵਜੇ ਤੱਕ ਲਾਕ ਡਾਉਨ ਚੱਲ ਰਿਹਾ ਹੈ ਪਰ ਦਿੱਨ ਵਿੱਚ ਕੰਪਨੀਆਂ ਦੇ ਕੰਮ ਚੱਲ ਰਹੇ ਹਨ। ਹੋਟਲ , ਹਾਈਪਰ ਮਾਰਕੀਟਾ , ਬਾਕਾਲੇ , ਟਰਾਸਪੋਟ, ਮੈਟਰੋ ਆਦਿ ਵੀ ਚੱਲ ਰਹੇ ਹਨ । ਮਾਰਕੀਟਾਂ ਅਤੇ ਹੋਟਲਾਂ ਵਾਲੇ ਅੰਦਰ ਨਹੀਂ ਜਾਣ ਦਿੰਦੇ ਜੋ ਵੀ ਲੈਣਾ ਬਾਹਰ ਖੜਕੇ ਲੈ ਸਕਦੇ ਹਨ । ਇੰਟਰਨੈਸਨਲ ਅਤੇ ਨੈਸ਼ਨਲ ਉਡਾਣਾਂ ਬੰਦ ਹਨ। ਇਸ ਦੇ ਨਾਲ- ਨਾਲ ਸਮੁੰਦਰੀ ਆਵਾਜਾਈ ਵੀ ਬੰਦ ਹੈ ਪਰ ਕਸਟ੍ਰੰਕਸ਼ਨ ਕੰਪਨੀਆਂ , ਫੈਕਟਰੀਆਂ ਆਦਿ ਸਭ ਕੰਮ ਚੱਲ ਰਹੇ। ਇਹ ਵੀ ਦੱਸਣਾ ਬਣਦਾ ਹੈ ਕਿ ਮਰੀਜਾਂ ਦੀ ਗਿਣਤੀ ਦਿਨੋ ਦਿੱਨ ਵੱਧ ਰਹੀ ਹੈ। ਦੁਬੱਈ ਅਤੇ ਡੇਰਾ ਇਲਾਕਾ ਮੁਕੰਮਲ ਤੌਰ ਤੇ ਲਾਕ ਡਾਉਨ ਕੀਤਾ ਗਿਆ ਹੈ ।ਇਹ ਵੀ ਖਦਸ਼ਾ ਜ਼ਾਹਿਰ ਕੀਤਾ ਜਾਦਾ ਹੈ ਕਿ ਜੇਕਰ ਇਹ ਬਿਮਾਰੀ ਵੱਧ ਜਾਂਦੀ ਹੈ ਤਾਂ ਕੰਟਰੋਲ ਕਰਨ ਲਈ ਸਰਕਾਰ ਕੋਲ ਜਨਤਾ ਦੀ ਤਦਾਦ ਮੁਤਾਬਕ ਕੋਈ ਖਾਸ ਪ੍ਰਬੰਧ ਨਹੀਂ ਹਨ ਜਿਵੇਂ ਕਿ ਲੇਬਰ ਕੈਂਪਾਂ ਚ ਕੋਈ ਸੇਫਟੀ ਨਹੀਂ ਹੈ  ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ 'ਚ ਦੋ ਲੱਖ ਦੱਸ ਹਜਾਰ , ਇੱਟਲੀ 'ਚ ਇਕ ਲੱਖ ਦੱਸ ਹਜ਼ਾਰ , ਸਪੇਨ 'ਚ ਇੱਕ ਲੱਖ , ਜਰਮਨ 'ਚ ਸੱਤਰ ਹਜਾਰ ਦੂਬੱਈ ਚ ਪੰਜ ਸੌ, ਪਾਕਿਸਤਾਨ ਚੌਵੀ ਸੌ, ਇੰਡੀਆ 'ਚ ਇੱਕੀ ਸੌ ਕਰੋਨਾ ਪੀੜਤ ਮਰੀਜ਼ ਹੋ ਗਏ ਹਨ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ  ਵਲੋਂ ਕੋਰੋਨਾ ਨਾਲ ਨਜਿੱਠਣ ਲਈ ਮਤਾ ਪਾਸ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਕੋਰੋਨਾ ਨਾਲ ਨਜਿੱਠਣ ਲਈ ਸ਼ਾਂਤੀ ਸੈਨਿਕਾਂ ਦੇ ਬਚਾਅ ਤੇ ਸੁਰੱਖਿਆ ਲਈ ਪਾਸ ਕੀਤਾ ਇਹ ਸੰਕਲਪ

ਸੰਯੁਕਤ ਰਾਸ਼ਟਰ, ਮਾਰਚ 2020 -(ਏਜੰਸੀ)-

ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਸਰਬਸੰਮਤੀ ਨਾਲ ਸੰਕਲਪ 2518 ਪਾਸ ਕੀਤਾ ਹੈ। ਯੂਐੱਨਐੱਸਸੀ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਸੰਕਲਪ ਪਾਸ ਕੀਤਾ ਹੈ। ਯੂਐੱਨਐੱਸਸੀ ਨੇ ਇਸ ਤਰ੍ਹਾਂ ਦਾ ਸੰਕਲਪ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਸੰਕਟ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਹੈ। ਇਹ ਸੰਕਲਪ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਤਾਇਨਾਤ ਸ਼ਾਂਤੀ ਸੈਨਿਕਾਂ ਦੀ ਕੋਰੋਨਾ ਤੋਂ ਬਚਾਅ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੀ ਕੋਸ਼ਿਸ਼ ਕਰਦਾ ਹੈ।

95,000 ਤੋਂ ਜ਼ਿਆਦਾ ਸ਼ਾਂਤੀ ਸੈਨਿਕਾਂ ਦੀ ਤਾਇਨਾਤੀ

ਯੂਐੱਨਐੱਸਸੀ ਅਨੁਸਾਰ 72 ਸਾਲਾਂ ਤੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮੁਹਿੰਮਾਂ ਨੇ ਦੁਨੀਆ ਦੇ ਚਲੰਤ ਮੁੱਦਿਆਂ ਦੇ ਰਾਜਨੀਤਕ ਹੱਲ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਗਠਨ ਅਨੁਸਾਰ ਮੌਜੂਦਾ ਸਮੇਂ ਦੁਨੀਆਭਰ 'ਚ 95,000 ਤੋਂ ਜ਼ਿਆਦਾ ਸ਼ਾਂਤੀ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਯੂਐੱਨਐੱਸਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਆਪ੍ਰੇਸ਼ਨਾਂ 'ਚ ਸ਼ਾਂਤੀ ਸੈਨਿਕਾਂ ਦੀਆਂ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਰਵਾਇਤੀ ਤੇ ਗ਼ੈਰ-ਰਵਾਇਤੀ ਸੁਰੱਖਿਆ ਕਾਰਕਾਂ ਨਾਲ ਸ਼ਾਂਤੀ ਸੈਨਿਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰੇ ਸਨ। ਅਜਿਹੇ ਵਿਚ ਇਹ ਫ਼ੈਸਲਾ ਲੈਣਾ ਜ਼ਰੂਰੀ ਸੀ। ਸੰਗਠਨ ਨੇ ਕਿਹਾ ਕਿ ਇਹ ਸਾਲ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਤੇ ਇਸ ਦੇ ਸੰਚਾਲਨ ਲਈ ਮਹੱਤਵਪੂਰਨ ਵਰ੍ਹਾ ਹੈ।

ਚੀਨ ਨੇ ਪੇਸ਼ ਕੀਤਾ ਇਹ ਪ੍ਰਸਤਾਵ

ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ ਯੂਐੱਨਐੱਸਸੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸ਼ਾਂਤੀ ਸੈਨਿਕਾਂ ਦੇ ਬਚਾਅ ਤੇ ਸਰੁੱਖਿਆ ਸਬੰਧੀ ਇਹ ਪਹਿਲਾ ਪ੍ਰਸਤਾਵ ਹੈ। ਨਿਊਜ਼ ਏਜੰਸੀ ਮੁਤਾਬਿਕ ਯੂਐੱਨਐੱਸਸੀ ਨੇ ਕਿਹਾ ਕਿ ਚੀਨ ਵੱਲੋਂ ਸਪਾਂਸਰ ਇਸ ਮਤੇ ਦਾ ਇਟਲੀ, ਕਜ਼ਾਕਿਸਤਾਨ, ਪਾਕਿਸਤਾਨ, ਦੱਖਣੀ ਅਫ਼ਰੀਕਾ, ਰੂਸ, ਸਪੇਨ, ਤੁਰਕੀ ਤੇ ਵੀਅਤਨਾਮ ਸਮੇਤ 43 ਦੇਸ਼ ਸਹਿ-ਸਪਾਂਸਰ ਸਨ।

ਸਿਖਲਾਈ, ਸਿਹਤ, ਤਕਨੀਕ ਤੇ ਹਿੱਸੇਦਾਰੀ ਵਰਗੇ ਅਹਿਮ ਖੇਤਰਾਂ ਨੂੰ ਕੀਤਾ ਗਿਆ ਸ਼ਾਮਲ

ਇਸ ਵਿਚ ਸਿਖਲਾਈ, ਸਿਹਤ, ਤਕਨੀਕੀ ਤੇ ਹਿੱਸੇਦਾਰੀ ਵਰਗੇ ਅਹਿਮ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਕਸਦ ਸਿਖਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਸਿਹਤ ਸੁਰੱਖਿਆ ਤੇ ਰਾਹਤ ਸਮਰੱਥਾਵਾਂ 'ਚ ਸੁਧਾਰ ਕਰਨਾ ਸ਼ਾਮਲ ਹੈ। ਮੇਜ਼ਬਾਨ ਦੇਸ਼ਾਂ ਨਾਲ ਸੰਚਾਰ ਨੂੰ ਹੋਰ ਮਜ਼ਬੂਤ ਕਰਨ ਨਾਲ ਆਪਸੀ ਵਿਸ਼ਵਾਸ ਦਾ ਨਿਰਮਾਣ ਕਰਨਾ ਹੈ। ਇਸ ਦੇ ਨਾਲ ਸ਼ਾਂਤੀ ਮਿਸ਼ਨ ਦੇ ਤਾਲਮੇਲ ਤੰਤਰ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਕੋਰੋਨਾ ਮਹਾਮਾਰੀ ਦਾ ਕਹਿਰ

 

ਇਟਲੀ 'ਚ ਦੇਸ਼ਵਿਆਪੀ ਲਾਕਡਾਊਨ ਦੀ ਮਿਆਦ ਵਧੀ

ਰੋਮ, ਮਾਰਚ 2020 -(ਏਜੰਸੀ)-  

ਇਟਲੀ ਨੇ ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਦੇਖਦਿਆਂ ਦੇਸ਼ਵਿਆਪੀ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਇਟਲੀ 'ਚ 10 ਮਾਰਚ ਤੋਂ ਸ਼ੁਰੂ ਹੋਇਆ ਦੇਸ਼ਵਿਆਪੀ ਲਾਕਡਾਊਨ ਘੱਟੋ-ਘੱਟ 12 ਅਪ੍ਰੈਲ ਤਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਟਲੀ ਦੇ ਸਿਖਰਲੇ ਸਿਹਤ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰਾਬਰਟੋ ਸਪੇਰੰਜ਼ਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫ਼ੈਸਲਾ ਸੋਮਵਾਰ ਨੂੰ ਸਰਕਾਰ ਦੀ ਉੱਚ-ਪੱਧਰੀ ਤਕਨੀਕੀ ਤੇ ਵਿਗਿਆਨਕ ਕਮੇਟੀ ਦੀ ਬੈਠਕ ਦੌਰਾਨ ਕੀਤਾ ਗਿਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਕਰੋਨਾ ਵਾਇਰਸ ਮੁਕਤ

ਓਟਾਵਾ/ਕੈਨੇਡਾ,ਮਾਰਚ 2020-(ਏਜੰਸੀ )-

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਬਿਆਨ ਵਿਚ ਸੋਫੀ ਗ੍ਰੈਗਵਰ ਟਰੂਡੋ ਨੇ ਕਿਹਾ ਹੈ ਕਿ ਉਹ ਪਹਿਲਾ ਤੋ ਬਹੁਤ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਡਾਕਟਰ ਅਤੇ ਓਟਾਵਾ ਪਬਲਿਕ ਹੈਲਥ ਵੱਲੋਂ ਕਿਹਾ ਗਿਆ ਹੈ ਕਿ ਉਹ ਪੂਰੇ ਤਰੀਕੇ ਨਾਲ ਠੀਕ ਹੋ ਗਏ ਹਨ। 

ਕਰੋਨਾ ਵਾਇਰਸ ਦਾ ਕਹਿਰ,ਦੁਬੱਈ ਵਿੱਚ  ਅਜੇ ਤੱਕ ਸਥਿੱਤੀ ਆਮ ਵਾਂਗ 

ਦੁਬੱਈ ,ਮਾਰਚ 2020(ਸਤਪਾਲ ਕਾਉੱਕੇ) ਕਰੋਨਾ ਵਾਇਰਸ ਨੂੰ ਲੈ ਕੇ ਸਾਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ । ਅਤੇ ਕਈ ਮੁਲਕਾਂ ਵਿੱਚ ਇਸ ਵਾਇਰਸ ਦੀ ਬਿਮਾਰੀ ਨਾਲ ਅਨੇਕਾਂ ਜਾਨਾਂ ਵੀ ਚਲੀਆਂ ਗਈਆ ਹਨ । ਇਹ ਮਹਾਂਮਾਰੀ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ । ਜਿਕਰਯੋਗ ਹੈ ਕਿ ਜਿਥੇ ਇਸ ਬਿਮਾਰੀ ਨੂੰ ਲੈ ਕੇ ਕਨੇਡਾ , ਅਮਰੀਕਾ  , ਇੱਟਲੀ , ਜਰਮਨ , ਫਰਾਂਸ ਤਾਂ ਕੀ ਦੁਨੀਆ ਦੇ ਅਨੇਕਾਂ ਦੇਸ ਇਸ ਵਾਇਰਸ ਨੂੰ ਲੈਕੇ ਚਿੰਤਤ ਹਨ ਤੇ  ਇਸ ਬਿਮਾਰੀ ਨਾਲ ਲੜਨ ਲਈ ਅਨੇਕਾਂ ਤਰਾਂ ਦੇ ਹੱਥ ਕੰਡੇ ਅਪਣਾ ਰਹੇ ਨੇ ਪਰੰਤੂ ਦੁਬੱਈ ਵਿੱਚ  ਅਜੇ ਤੱਕ ਸਥਿੱਤੀ ਆਮ ਵਾਂਗ ਚੱਲ ਰਹੀ ਹੈ । ਮੈਟਰੋ , ਬੱਸਾ  , ਮੌਲ, ਮਾਰਕੀਟਾਂ ਤੇ ਹਰ ਤਰਾਂ ਦੇ ਕੰਮ ਕਾਰ ਪਹਿਲਾਂ ਦੀ ਤਰਾਂ ਹੀ ਚੱਲ ਰਹੇ ਹਨ ।ਭਾਵੇਂ ਕਿ ਕਥਿੱਤ ਤੌਰ ਤੇ ਭਰੋਸੇ ਯੋਗ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਆਨੁਸਾਰ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਨਾਲ ਪੀੜਤ ਲੋਕ ਕਰੀਬ 150 ਹਨ । ਇਸ ਗੱਲ ਨੂੰ ਲੈਕੇ ਲੋਕ ਆਪਣੇ ਤੌਰ ਤੇ ਵਾਇਰਸ ਤੋ ਬਚਣ ਲਈ ਹਰ ਤਰਾਂ ਦਾ ਪ੍ਰਬੰਧ ਕਰ ਰਹੇ ਹਨ । ਜਿਵੇ ਕਿ ਮਾਸਕ, ਸੈਨੀ ਟਾਈਜਰ, ਆਦਿ ਦੀ ਵਰਤੋ ਕਰਦੈ ਹਨ । ਸਰਕਾਰ ਨੇ ਵੀ ਇਸ ਦੀ ਰੋਕ ਥਾਮ  ਲਈ ਇੱਟਰਨੈਸਨਲ ਉਡਾਣਾਂ ਬੰਦ ਕਰ ਦਿੱਤੀਆ ਹਨ ਹਰ ਤਰਾਂ ਦੀਆਕੰਪਨੀਆ ਨੂੰ ਵਾਇਰਸ ਚੈਕ ਕਰਨ ਲਈ ਮਸੀਨਾ ਦੇ ਦਿੱਤੀਆ ਹਨ । ਹਰ ਵਰਕਰ ਨੂੰ ਕੰਮ ਤੇ ਜਾਣ ਸਮੇ ਚੈਕ ਕੀਤਾ ਜਾਦਾ ਹੈ । ਕੁੱਝ ਕੁ ਥਾਵਾਂ ਤੇ ਮਮੂਲੀ ਜਿਹਾ ਪਰਭਾਵ ਦੇਖਣ ਨੂੰ ਮਿਲਿਆ ਹੈ ।ਕੁੱਲ ਮਿਲਾਕੇ ਕਹਿ ਸਕਦੇ ਹਾਂ ਕਿ ਭਾਂਵੇ ਡੁਬੱਈ ਚ ਅਜੇ ਬਹੁਤਾ ਅਸਰ ਨਹੀਂ ਦਿਸ ਰਿਹਾ ਹੈ ਪਰ ਜਨਤਾ ਡਰੀ ਹੋਈ ਲੱਗ ਰਹੀ ਹੈ। ਹੋ ਸਕਦਾ ਕਿ ਆਉਣ ਵਾਲੇ ਕੁੱਝ ਦਿੱਨਾਂ ਤੱਕ ਸਰਕਾਰ ਦੁਬੱਈ ਨੂੰ ਸ਼ੱਟਡਾਊਨ ਕਰ ਦੇਵੇ ।

ਕਾਬੁਲ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਅੱਤਵਾਦੀ ਹਮਲੇ 'ਚ 25 ਸਿੱਖਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ

ਕਾਬੁਲ /ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਅੱਜ ਸਵੇਰੇ 7.45 ਵਜੇ ਹੋਏ ਅੱਤਵਾਦੀ ਹਮਲੇ 'ਚ 25 ਸਿੱਖਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿ੍ਤਕਾਂ 'ਚ ਇਕ ਬੱਚਾ ਵੀ ਸ਼ਾਮਿਲ ਹੈ ਤੇ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਸਬੰਧੀ ਅਫ਼ਗਾਨਿਸਤਾਨ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੂਰੇ ਵਿਸ਼ਵ ਦੇ ਬਚਾਅ ਲਈ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਸਨ ਤੇ ਉਕਤ ਹਮਲਾ ਉਸ ਸਮੇਂ ਹੋਇਆ ਜਦੋਂ ਅਰਦਾਸ ਉਪਰੰਤ ਸੰਗਤ 'ਚ ਪ੍ਰਸ਼ਾਦਿ ਵਰਤਾਇਆ ਜਾ ਰਿਹਾ ਸੀ | ਅਫ਼ਗ਼ਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਅੱਤਵਾਦੀ ਸੰਗਠਨ ਆਈ. ਐਸ. ਆਈ. ਐਲ. (ਇਸਲਾਮਿਕ ਸਟੇਟ ਆਫ਼ ਇਰਾਕ ਐਾਡ ਦਿ ਲਿਵੇਂਟ) ਦੇ ਬੰਦੂਕਧਾਰੀਆਂ ਤੇ ਆਤਮਘਾਤੀ ਹਮਲਾਵਰਾਂ ਨੇ ਕੀਤਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਮਲਾ ਹੋਇਆ ਉਸ ਵੇਲੇ ਗੁਰਦੁਆਰਾ ਸਾਹਿਬ 'ਚ 150 ਦੇ ਕਰੀਬ ਸੰਗਤ ਹਾਜ਼ਰ ਸੀ | ਮੌਕੇ 'ਤੇ ਪਹੁੰਚ ਕੇ ਸੁਰੱਖਿਆ ਬਲਾਂ ਤੇ ਅਫ਼ਗ਼ਾਨ ਸਪੈਸ਼ਲ ਫੋਰਸ ਨੇ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ ਤੇ ਉੱਥੇ ਫਸੀ ਸੰਗਤ ਨੂੰ ਸੁਰੱਖਿਅਤ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਅਫ਼ਗ਼ਾਨ ਸਪੈਸ਼ਲ ਫੋਰਸ ਨੇ ਕਰੀਬ ਇਕ ਦਰਜਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਨ੍ਹਾਂ 'ਚੋਂ ਸਾਰੇ ਨੰਗੇ ਪੈਰੀਂ ਸਨ ਤੇ ਰੋ ਰਹੇ ਸਨ | ਸੂਤਰਾਂ ਮੁਤਾਬਿਕ ਉਕਤ ਹਮਲੇ 'ਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ 25 ਹੈ ਤੇ ਜ਼ਖ਼ਮੀ 60 ਤੋਂ ਵਧੇਰੇ ਹਨ |  ਸਿਆਸਤਦਾਨ ਡਾ. ਅਨਾਰਕਲੀ ਕੌਰ ਹੋਨਾਰਯਾਰ ਨੇ ਦੱਸਿਆ ਕਿ ਤਾਲਿਬਾਨ ਨੇ ਉਕਤ ਹਮਲੇ 'ਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਜਦਕਿ ਸਾਈਟ ਇੰਟੈਲੀਜੈਂਸ ਗਰੁੱਪ (ਐਸ.ਆਈ.ਟੀ.ਈ.), ਜੋ ਕਿ ਹਥਿਆਰਬੰਦ ਅੱਤਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਵੇਖਦਾ ਹੈ, ਨੇ ਪੱਕੇ ਤੌਰ 'ਤੇ ਦਾਅਵਾ ਕੀਤਾ ਹੈ ਕਿ ਆਈ. ਐਸ. ਆਈ. ਐਲ. ਅੱਤਵਾਦੀ ਸਮੂਹ ਨੇ ਉੱਥੋਂ ਦੀ ਇਕ ਸਥਾਨਕ ਮੀਡੀਆ ਏਜੰਸੀ ਦੀ ਮਾਰਫ਼ਤ ਉਕਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸੇ ਅੱਤਵਾਦੀ ਸਮੂਹ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਾਬੁਲ ਵਿਖੇ ਘੱਟ-ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ 'ਤੇ ਹਮਲਾ ਕੀਤਾ ਸੀ, ਜਿਸ 'ਚ 32 ਲੋਕਾਂ ਦੀ ਮੌਤ ਹੋ ਗਈ | ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਅਨ ਨੇ ਦੱਸਿਆ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਤੇ ਜਵਾਬੀ ਕਾਰਵਾਈ ਕੀਤੀ | ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ 'ਚ ਸਿੱਖ ਭਾਈਚਾਰੇ ਦੀ ਜ਼ਿਆਦਾਤਰ ਆਬਾਦੀ ਜਲਾਲਾਬਾਦ ਤੇ ਕਾਬੁਲ 'ਚ ਹੈ ਤੇ ਉਨ੍ਹਾਂ 'ਤੇ ਇਹ ਪਹਿਲਾ ਹਮਲਾ ਨਹੀਂ, ਸਗੋਂ ਉਨ੍ਹਾਂ 'ਤੇ ਇਸ ਤੋਂ ਪਹਿਲਾਂ ਵੀ ਅਜਿਹੇ ਹਮਲਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਅਜਿਹੇ ਹਮਲਿਆਂ ਦੇ ਡਰ ਤੋਂ ਹੀ ਹਾਲ ਹੀ ਦੇ ਸਾਲਾਂ 'ਚ ਵੱਡੀ ਗਿਣਤੀ 'ਚ ਅਫ਼ਗਾਨੀ ਸਿੱਖਾਂ ਤੇ ਹਿੰਦੂਆਂ ਵਲੋਂ ਭਾਰਤ 'ਚ ਪਨਾਹ ਦੀ ਮੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਜਲਾਲਾਬਾਦ 'ਚ ਸਾਲ 2018 'ਚ ਹੋਏ ਆਤਮਘਾਤੀ ਹਮਲੇ 'ਚ 13 ਸਿੱਖ ਮਾਰੇ ਗਏ ਸਨ | ਉਕਤ ਹਮਲੇ ਦੀ ਜ਼ਿੰਮੇਵਾਰੀ ਵੀ ਆਈ. ਐਸ. ਆਈ. ਐਲ. ਨੇ ਲਈ ਸੀ | ਅਫ਼ਗ਼ਾਨਿਸਤਾਨ 'ਚ 300 ਤੋਂ ਵੀ ਘੱਟ ਸਿੱਖ ਪਰਿਵਾਰ ਰਹਿੰਦੇ ਹਨ ਤੇ ਜਲਾਲਾਬਾਦ ਤੇ ਕਾਬੁਲ 'ਚ ਇਕ-ਇਕ ਗੁਰਦੁਆਰਾ ਆਬਾਦ ਹੈ |

ਭਾਰਤ ਵਿਦੇਸ਼ ਮੰਤਰਾਲੇ ਵਲੋਂ ਨਿੰਦਾ
ਭਾਰਤ ਨੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਹਮਲੇ ਦੇ ਦੋਸ਼ੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਦੀ 'ਦਵੈਤਵਾਦੀ ਸੋਚ' ਪ੍ਰਤੀਬਿੰਬਤ ਹੁੰਦੀ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਿ੍ਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ | ਮੰਤਰਾਲੇ ਅਨੁਸਾਰ ਭਾਰਤ, ਅਫਗਾਨਿਸਤਾਨ ਦੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਪ੍ਰਭਾਵਿਤ ਪਰਿਵਾਰਾਂ ਲਈ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ |
ਵਰਲਡ ਸਿੱਖ ਪਾਰਲੀਮੈਂਟ ਵਲੋਂ ਕਾਬੁਲ ਹਮਲੇ ਦੀ ਨਿੰਦਾ
ਵਰਲਡ ਸਿੱਖ ਪਾਰਲੀਮੈਂਟ ਨੇ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਕੀਤੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ | ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਭਾਈ ਜੋਗਾ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸਥਾਨਕ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ | ਉਨ੍ਹਾਂ ਅਫ਼ਗਾਨਿਸਤਾਨ ਸਰਕਾਰ ਤੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਬਹੁਗਿਣਤੀ ਸਿੱਖ ਵਸੋਂ ਵਾਲੇ ਇਲਾਕਿਆਂ 'ਚ ਸੁਰੱਖਿਆ ਨੂੰ ਹੋਰ ਵਧਾਉਣ ਦੀ ਮੰਗ ਕੀਤੀ |
ਪਾਕਿਸਤਾਨ ਵਲੋਂ ਹਮਲੇ ਦੀ ਨਿੰਦਾ
ਇਸਲਾਮਾਬਾਦ (ਪੀ.ਟੀ.ਆਈ.)-ਪਾਕਿਸਤਾਨ ਨੇ ਅੱੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਅਫ਼ਗਾਨਿਸਤਾਨ 'ਚ ਗੁਰਦੁਆਰੇ 'ਤੇ ਕੀਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਪਾਕਿ ਵਿਦੇਸ਼ੀ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਅਜਿਹੇ ਨਫ਼ਰਤਯੋਗ ਹਮਲਿਆਂ ਦੀ ਕੋਈ ਰਾਜਨੀਤਕ, ਧਾਰਮਿਕ ਜਾਂ ਨੈਤਿਕ ਉੱਚਿਤਤਾ ਨਹੀਂ ਹੁੰਦੀ ਅਤੇ ਬਿਲਕੁਲ ਰੱਦ ਕਰ ਦੇਣਾ ਚਾਹੀਦਾ ਹੈ | ਪਾਕਿ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਹਮਲੇ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਉਣ ਵਾਲਿਆਂ ਪ੍ਰਤੀ ਅਸੀਂ ਹਮਦਰਦੀ ਰੱਖਦੇ ਹਾਂ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ | ਅਸੀਂ ਅਫ਼ਗਾਨਿਸਤਾਨ ਦੇ ਭਾਈਚਾਰੇ ਦੇ ਲੋਕਾਂ ਨਾਲ ਆਪਣੀ ਇਕਜੁਟਤਾ ਦਾ ਪ੍ਰਗਟਾਵਾ ਵੀ ਕਰਦੇ ਹਾਂ | ਉਨ੍ਹਾਂ ਕਿਹਾ ਕਿ ਪਾਕਿਸਤਾਨ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ | ਸਾਰੇ ਪੂਜਾ ਸਥਾਨ ਪਵਿੱਤਰ ਹਨ ਅਤੇ ਉਨ੍ਹਾਂ ਦੀ ਪਵਿੱਤਰਤਾ ਦਾ ਹਰ ਸਮੇਂ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ |
ਅਮਰੀਕਾ ਵਲੋਂ ਗੁਰਦੁਆਰੇ 'ਤੇ ਅੱਤਵਾਦੀ ਹਮਲੇ ਦੀ ਨਿੰਦਾ
ਵਾਸ਼ਿੰਗਟਨ (ਪੀ.ਟੀ.ਆਈ.)-ਅਮਰੀਕਾ ਨੇ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਅਮਰੀਕੀ ਵਿਦੇਸ਼ ਮੰਤਰੀ ਦੀ ਦੱਖਣੀ ਅਤੇ ਮੱਧ ਏਸ਼ੀਆ ਲਈ ਕਾਰਜਕਾਰੀ ਸਹਾਇਕ ਏਲਿਸ ਜੀ ਵੈਲਸ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਦੁੱਖ ਦੀ ਘੜੀ 'ਚ ਭਾਈਚਾਰੇ ਦੇ ਨਾਲ ਖੜ੍ਹੇ ਹਾਂ |
ਮਾਰੇ ਗਏ ਸਿੱਖਾਂ ਦੀ ਸੂਚੀ ਜਾਰੀ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਹਰਿਰਾਇ ਸਾਹਿਬ 'ਚ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ 'ਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ, ਧਿਆਨ ਸਿੰਘ, ਅਵਤਾਰ ਸਿੰਘ, ਕੁਲਤਾਰ ਸਿੰਘ, ਹਰਦਿੱਤ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿੰਘ, ਭਗਤ ਸਿੰਘ, ਮੋਨ ਸਿੰਘ, ਜੀਵਨ ਸਿੰਘ, ਸ਼ੰਕਰ ਸਿੰਘ, ਪਰਮੀਤ ਸਿੰਘ, ਸਰਦਾਰ ਸਿੰਘ, ਸੁਰਜੁਨ ਸਿੰਘ ਸਮੇਤ ਬੀਬੀ ਪਰਮਜੀਤ ਕੌਰ, ਸੁਰਜੀਤ ਕੌਰ, ਸੁਰੀਲਾ ਕੌਰ, ਤਾਨੀਆ ਕੌਰ, ਜਗਤਾਰ ਕੌਰ, ਦਿਲਜੀਤ ਕੌਰ, ਹਰਜੀਤ ਕੌਰ ਤੇ ਬੀਬੀ ਜੈ ਕੌਰ ਦੇ ਨਾਂਅ ਸ਼ਾਮਿਲ ਹਨ |

ਜਾਂਚ 'ਚ ਲਾਪਰਵਾਹੀ ਕਾਰਨ ਅਮਰੀਕਾ 'ਚ ਵਿਗੜੇ ਹਾਲਾ

ਵਾਸ਼ਿੰਗਟਨ ,ਮਾਰਚ 2020-(ਏਜੰਸੀ )-

 ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਨ ਦੇ ਪਿੱਛੇ ਦੇਸ਼ ਦੀ ਚੋਟੀ ਦੀ ਸਿਹਤ ਏਜੰਸੀ ਦੇ ਪੱਧਰ 'ਤੇ ਹੋਈ ਵੱਡੀ ਲਾਪਰਵਾਹੀ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਆਸੋਸੀਏਟਡ ਪ੍ਰਰੈੱਸ ਦੀ ਸਮੀਖਿਆ 'ਚ ਪਤਾ ਲੱਗਾ ਹੈ ਕਿ ਜੰਗਲ 'ਚ ਲੱਗੀ ਅੱਗ ਵਾਂਗ ਮਹਾਮਾਰੀ ਨੂੰ ਪੂਰੇ ਅਮਰੀਕਾ 'ਚ ਫੈਲਣ ਦਿੱਤਾ ਗਿਆ। ਅਮਰੀਕਾ 'ਚ ਹੁਣ ਤਕ ਲਗਪਗ 44 ਹਜ਼ਾਰ ਲੋਕ ਇਨਫੈਕਸ਼ਨ ਦੀ ਗਿ੍ਫ਼ਤ 'ਚ ਆਏ ਹਨ ਤੇ 560 ਦੀ ਮੌਤ ਹੋ ਚੁੱਕੀ ਹੈ। ਇਕ ਦਿਨ 'ਚ ਹੀ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਰੂਰੀ ਮੈਡੀਕਲ ਸਪਲਾਈ ਤੇ ਸੁਰੱਖਿਆ ਸਬੰਧੀ ਉਪਕਰਨਾਂ ਦੀ ਜਮ੍ਹਾਂਖੋਰੀ ਦੀ ਰੋਕਥਾਮ ਲਈ ਇਕ ਹੁਕਮ 'ਤੇ ਦਸਤਖ਼ਤ ਕੀਤੇ ਹਨ।

ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕੀ ਨਾਗਰਿਕਾਂ ਨੂੰ ਭਰੋਸਾ ਦਿੱਤਾ ਸੀ ਕਿ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਵੱਲੋਂ ਵਿਕਸਿਤ ਕੀਤੀ ਗਈ ਜਾਂਚ ਉੱਤਮ ਹੈ। ਕੋਈ ਵੀ ਜਾਂਚ ਕਰਵਾ ਸਕਦਾ ਹੈ ਪਰ ਲਗਪਗ ਦੋ ਮਹੀਨੇ ਪਹਿਲਾਂ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਅਮਰੀਕਾ 'ਚ ਹੁਣ ਤਕ ਕਈ ਲੋਕਾਂ ਦੀ ਜਾਂਚ ਤਕ ਨਹੀਂ ਹੋ ਸਕੀ। ਅਮਰੀਕੀ ਹੈਲਥ ਏਜੰਸੀ ਸੀਡੀਸੀ ਦੇ ਡਾਟਾ ਤੋਂ ਜਾਹਿਰ ਹੁੰਦਾ ਹੈ ਕਿ ਲੰਘੀ ਫਰਵਰੀ 'ਚ ਕੋਰੋਨਾ ਵਾਇਰਸ ਜਦੋਂ ਇਸ ਦੇਸ਼ 'ਚ ਆਪਣੀਆਂ ਜੜ੍ਹਾਂ ਪਸਾਰ ਰਿਹਾ ਸੀ ਤਾਂ ਉਸ ਦੌਰ 'ਚ ਸਰਕਾਰੀ ਲੈਬ 'ਚ ਸਿਰਫ 352 ਲੋਕਾਂ ਦੀ ਜਾਂਚ ਕੀਤੀ ਗਈ। ਅਮਰੀਕਾ 'ਚ ਪਿਛਲੇ ਮਹੀਨੇ ਅੌਸਤਨ ਰੋਜ਼ਾਨਾ ਇਕ ਦਰਜਨ ਲੋਕਾਂ ਦੀ ਜਾਂਚ ਕੀਤੀ ਗਈ। ਹੁਣ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਆਪਣੀਆਂ ਗਲਤੀਆਂ ਦਾ ਮੁਲਾਂਕਣ ਕਰਨ ਲਈ ਸਮੀਖਿਆ 'ਚ ਲੱਗਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਮ ਘੇਬਰੇਸਸ ਨੇ ਕਿਹਾ, 'ਅਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਜੇ ਇਹ ਨਹੀਂ ਜਾਣਦੇ ਕਿ ਕਿਹੜਾ ਇਨਫੈਕਸ਼ਨ ਦੀ ਗਿ੍ਫ਼ਤ 'ਚ ਹੈ ਤਾਂ ਇਸ ਮਹਾਮਾਰੀ ਨੂੰ ਰੋਕ ਨਹੀਂ ਸਕਦੇ।'

ਮਲੇਰੀਆ ਰੋਧਕ ਦਵਾਈਆਂ ਹੋ ਸਕਦੀਆਂ ਹਨ 'ਗਾਡ ਗਿਫਟ' : ਟਰੰਪ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ 'ਚ ਮਲੇਰੀਆ ਰੋਕੂ ਦਵਾਈਆਂ ਨੂੰ ਪਰਖਿਆ ਜਾ ਰਿਹਾ ਹੈ। ਇਹ ਦਵਾਈਆਂ 'ਗਾਡ ਗਿਫਟ' ਹੋ ਸਕਦੀਆਂ ਹਨ। ਵਿਗਿਆਨਿਆਂ ਨੇ ਹਾਲਾਂਕਿ ਇਸ ਤਰ੍ਹਾਂ ਦੇ ਦਾਅਵਿਆਂ ਬਾਰੇ ਚਿਤਾਵਨੀ ਦਿੱਤੀ ਹੈ ਕਿਉਂਕਿ ਹਾਲੇ ਇਹ ਸਾਬਤ ਨਹੀਂ ਹੋਇਆ ਹੈ। ਟਰੰਪ ਨੇ ਪਿਛਲੇ ਹਫ਼ਤੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਹਾਈ ਡ੍ਰੋਕਸੀਕਲੋਰੋਕਵੀਨ ਤੇ ਕਲੋਰੋਕਵੀਨ 'ਤੇ ਕੰਮ ਕਰ ਰਿਹਾ ਹੈ। ਫਰਾਂਸ ਤੇ ਚੀਨ 'ਚ ਹੋਏ ਕੁਝ ਅਧਿਐਨਾਂ 'ਚ ਕੋਰੋਨਾ ਵਾਇਰਸ ਦੇ ਇਲਾਜ 'ਚ ਮਲੇਰੀਆ ਰੋਧਕ ਇਨ੍ਹਾਂ ਦਵਾਈਆਂ 'ਚ ਸੰਭਾਵਨਾ ਦਿਖੀ ਸੀ ਜਦੋਂਕਿ ਏਂਟੋਨੀ ਫੁਚੀ ਵਰਗੇ ਇਨਫੈਕਸ਼ਨ ਨਾਲ ਗ੍ਸਤ ਰੋਗਾਂ ਦੇ ਅਮਰੀਕੀ ਮਾਹਿਰਾਂ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤਕ ਇਨ੍ਹਾਂ ਦਵਾਈਆਂ ਦਾ ਵਿਆਪਕ ਪ੍ਰਰੀਖਣ ਨਹੀਂ ਹੁੰਦਾ, ਉਦੋਂ ਤਕ ਸੁਚੇਤ ਰਹੋ

ਕੋਰੋਨਾ ਵਾਇਰਸ ਦਾ ਖ਼ੌਫ: 35 ਦੇਸ਼ਾਂ 'ਚ Lockdwon, 13,444 ਮੌਤਾਂ

ਮੈਡ੍ਰਿਡ/ਰੋਮ, ਏਜੰਸੀਆਂ : ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੂਰੇ ਵਿਸ਼ਵ 'ਚ ਮਰਨ ਵਾਲਿਆਂ ਦੀ ਗਿਣਤੀ 13,444 ਹੋ ਗਈ ਹੈ। ਉੱਥੇ ਗ੍ਰਸਤ ਲੋਕਾਂ ਦਾ ਅੰਕੜਾ ਤਿੰਨ ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਮਹਾਮਾਰੀ ਨਾਲ ਇਟਲੀ 'ਚ 5400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ, ਬੀਤੀ ਰਾਤ 651 ਮੌਤਾ, 5560 ਨਵੇਂ ਕੇਸ,  4800 ਦੇ ਕਰੀਬ ਹੈਲਥ ਕੇਅਰ ਵਰਕਰ ਕਰੋਨਾ ਵਾਇਰਸ ਦੀ ਪਕੜ 'ਚ । ਉੱਥੇ ਸਪੇਨ 'ਚ ਮਰਨ ਵਾਲਿਆਂ ਦੀ ਗਿਣਤੀ 1700 ਨੂੰ ਪਾਰ ਕਰ ਗਈ ਹੈ। ਇਕੱਲੇ ਯੂਰਪ 'ਚ ਡੇਢ ਲੱਖ ਲੋਕ ਗ੍ਰਸਤ ਹਨ। ਇਟਲੀ 'ਚ ਇਨ੍ਹਾਂ ਦੀ ਗਿਣਤੀ 59,000 ਤੋਂ ਜ਼ਿਆਦਾ ਹੈ। ਈਰਾਨ 'ਚ ਮਰਨ ਵਾਲਿਆਂ ਦੀ ਗਿਣਤੀ 1685 ਹੋ ਗਈ ਹੈ, ਜਦੋਂਕਿ ਗ੍ਰਸਤ ਮਰੀਜ਼ 21,638 ਹੋ ਗਏ ਹਨ। ਦੱਖਣ-ਪੂਰਬ ਏਸ਼ੀਆਈ ਦੇਸ਼ਾਂ 'ਚ ਹੁਣ ਤਕ 3460 ਲੋਕ ਗ੍ਰਸਤ ਹੋਏ ਹਨ ਅਤੇ 36 ਮੌਤਾਂ ਹੋਈਆਂ ਹਨ। ਇਨ੍ਹਾਂ 'ਚੋਂ ਅੱਧੀਆਂ ਮੌਤਾਂ ਇੰਡੋਨੇਸ਼ੀਆ 'ਚ ਹੋਈਆਂ ਹਨ।

35 ਦੇਸ਼ਾਂ 'ਚ ਲੌਕਡਾਊਨ

ਕੋਰੋਨਾ ਵਾਇਰਸ ਦੇ ਖੌਫ਼ ਕਾਰਨ ਦੁਨੀਆ ਭਰ ਦੇ 35 ਦੇਸ਼ਾਂ 'ਚ ਲੌਕਡਾਊਨ ਐਲਾਨ ਕਰ ਦਿੱਤਾ ਗਿਆ। ਇਸ ਕਾਰਨ ਐਤਵਾਰ ਨੂੰ ਇਕ ਅਰਬ ਤੋਂ ਜ਼ਿਆਦਾ ਲੋਕ ਆਪਣੇ ਘਰਾਂ 'ਚ ਹੀ ਕੈਦ ਰਹੇ। ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਜ਼ਿਆਦਾਤਰ ਦੇਸ਼ ਯਾਤਰਾ ਪਾਬੰਦੀਆਂ ਅਤੇ ਹੱਦਾਂ ਨੂੰ ਸੀਲ ਕਰਨ ਵਰਗੇ ਕਈ ਸਖ਼ਤ ਕਦਮ ਚੁੱਕ ਰਹੇ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਤਾਂ ਇੱਥੋਂ ਤਕ ਸੰਕੇਤ ਦੇ ਦਿੱਤਾ ਹੈ ਕਿ ਅੱਗੇ ਹੋਰ ਮੁਸ਼ਕਲ ਸਮਾਂ ਆਉਣ ਵਾਲਾ ਹੈ।

ਅੱਠ ਹਫ਼ਤਿਆਂ ਤਕ ਚੱਲ ਸਕਦਾ ਹੈ ਲੌਕਡਾਊਨ

ਬੈਲਜ਼ੀਅਮ ਦੀ ਸਿਹਤ ਮੰਤਰੀ ਮੈਗੀ ਡੀ ਬਲਾਕ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਹੋਇਆ ਲੌਕਡਾਊਨ ਅੱਠ ਹਫ਼ਤੇ ਹੋਰ ਚੱਲ ਸਕਦਾ ਹੈ। ਬੈਲਜ਼ੀਅਮ 'ਚ 17 ਮਾਰਚ ਤੋਂ ਲੌਕਡਾਊਨ ਹੈ ਅਤੇ ਸਰਿਫ਼ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਹੀ ਨਿੱਕਲਣ ਦੀ ਛੋਟ ਦਿੱਤੀ ਗਈ ਹੈ। ਸਕੂਲ ਅਤੇ ਯੂਨੀਵਰਸਿਟੀ ਬੰਦ ਹਨ ਅਤੇ ਨਿੱਜੀ ਕੰਪਨੀਆਂ ਦੇ ਕਰਮਚਾਰੀ ਘਰੋਂ ਹੀ ਕੰਮ ਕਰ ਰਹੇ ਹਨ।

ਮਲੇਸ਼ੀਆ ਨੇ ਘੁੰਮਣ ਫਿਰਨ 'ਤੇ ਵੀ ਲਾਈ ਰੋਕ

ਇਰਾਕ 'ਚ ਵੀ ਐਤਵਾਰ ਤੋਂ ਪੂਰੇ ਦੇਸ਼ 'ਚ 28 ਮਾਰਚ ਤਕ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਸ਼ਨਿਚਰਵਾਰ ਤੋਂ ਜਾਰਡਨ 'ਚ ਤਿੰਨ ਦਿਨਾਂ ਲਈ ਲੌਕਡਾਊਨ ਲਾਗੂ ਕਰ ਦਿੱਤਾ ਗਿਆ। ਓਮਾਨ ਨੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਣ ਦੇ ਨਾਲ ਹੀ ਕਰੰਸੀ ਐਕਸਚੇਂਜ ਨੂੰ ਵੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਮਲੇਸ਼ੀਆ ਨੇ ਦੇਸ਼ 'ਚ ਘੁੰਮਣ-ਫਿਰਨ 'ਤੇ ਪਾਬੰਦੀ ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਫ਼ੌਜ ਤਾਇਨਾਤ ਕੀਤੀ ਹੈ।

 

ਦੇਸ਼ ਮੌਤਾਂ ਗ੍ਰਸਤ

ਚੀਨ 3261 81054

ਇਟਲੀ 5476 59138

ਸਪੇਨ 1720 28572

ਈਰਾਨ 1685 21638

ਫਰਾਂਸ 562 14459

ਅਮਰੀਕਾ 340 26747

ਬਰਤਾਨੀਆ 233

ਈਰਾਕ 20 233

ਮਿਸਰ 8285

ਬਰਤਾਨੀਆ 'ਚ ਬਣ ਸਕਦੇ ਹਨ ਇਟਲੀ ਵਰਗੇ ਹਾਲਾਤ : ਜਾਨਸਨ

Image preview

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੇਸ਼ਵਾਸੀਆਂ ਨੇ ਘਰ ਰਹਿ ਕੇ ਵਾਇਰਸ ਨੂੰ ਫੈਲਣ ਤੋਂ ਨਾ ਰੋਕਿਆ ਤਾਂ ਦੋ ਤੋਂ ਤਿੰਨ ਹਫ਼ਤਿਆਂ 'ਚ ਇਟਲੀ ਵਰਗੇ ਹਾਲਾਤ ਇੱਥੇ ਵੀ ਬਣ ਸਕਦੇ ਹਨ। ਉੱਥੇ ਰਾਸ਼ਟਰ ਦੇ ਨਾਂ ਲਿਖੇ ਇਕ ਪੱਤਰ 'ਚ ਜਾਨਸਨ ਨੇ ਲੋਕਾਂ ਨੂੰ ਮਦਰ ਡੇਅ ਦੇ ਦਿਨ ਵੀਡੀਓ ਕਾਲ ਰਾਹੀਂ ਸੰਦੇਸ਼ ਦੇਣ ਦੀ ਗੱਲ ਆਖੀ।

 

 

 

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’

ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੂੂਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ ਜਾ ਰਹੀਆਂ ਹਨ।ਬੀਤੇ ਦਿਨੀ ਹੀ ਬਾਲੀਵੁੱਡ ਦੇ ਨਵੇਂ ਬੈਨਰ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’ ਵਲੋਂ ਵੀ ਆਪਣੀਆਂ ਦੋ ਹਿੰਦੀ ਫਿਲਮਾਂ ਦਾ ਐਲਾਨ ਕੀਤਾ ਗਿਆ।ਇਸ ਪ੍ਰੋਡਕਸ਼ਨ ਹਾਊਸ ਦੀਆਂ ਇਹ ਫਿਲ਼ਮਾਂ 'ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫਿਲਮਾਈਆਂ ਜਾਣਗੀਆਂ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਿਸ਼ਆਂ 'ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇਨਾਂ 'ਚੋਂ ਪਹਿਲੀ ਫ਼ਿਲਮ 'ਸੀ ਯੂ ਇਨ ਕੌਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ ਅਤੇ ਅਵਿਨਾਸ਼ ਵਧਾਵਨ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ 'ਕਿਸੀ ਸੇ ਨਾ ਕਹਿਣਾ' ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ ਡਾਇਲਾਗ ਅਤੇ ਸਕਰੀਨਪਲੇ ਲੇਖ ਵੀ ਯੁਧਿਸ਼ਟਰ ਹੀ ਹਨ।ਇਸ ਫਿਲਮ 'ਚ ਅਦਾਕਾਰ ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਮਾਜਿਕ ਮਾਹੌਲ ਦੀਂ ਪਰਿਵਾਰਕ ਕਹਾਣੀ ਤੇ ਅਧਾਰਤ ਹੋਵੇਗੀ।

ਹਰਜਿੰਦਰ ਸਿੰਘ 9463828000

ਕਰੋਨਾ ਪੀੜਤਾ ਨੂੰ ਇੱਕ ਖਰਬ ਡਾਲਰ ਤੱਕ ਦਾ ਹੋ ਸਕਦਾ ਹੈ ਟਰੰਪ ਦਾ ਰਾਹਤ ਪੈਕੇਜ

ਵਾਸ਼ਿੰਗਟਨ,  ਮਾਰਚ 2020 (ਏਜੰਸੀ)
ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਸ਼ਾਸਨ ਨੂੰ ਅਮਰੀਕੀਆਂ ਦੀ ਹੰਗਾਮੀ ਹਾਲਤ ਵਿੱਚ ਜਾਂਚ ਦੀ ਕਾਰਵਾਈ ਤੇਜ਼ ਕਰਨ, ਫੌਜ ਨੂੰ ਐੱਮਏਐੱਸਐੱਚ (ਮੋਬਾਈਲ ਆਰਮੀ ਸਰਜੀਕਲ ਹਸਪਤਾਲ) ਵਰਗੇ ਹਸਪਤਾਲ ਤਿਆਰ ਕਰਨ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਖਿਆ ਹੈ।
ਇਸੇ ਦੌਰਾਨ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 105 ਹੋ ਗਈ ਹੈ। ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6,500 ਤੋਂ ਵੱਧ ਹੈ। ਅਮਰੀਕਾ ਦੇ ਦੋ ਸੂਬੇ ਨਿਊਯਾਰਕ ਦਾ ਪੂਰਬੀ ਤੱਟ ਅਤੇ ਵਾਸ਼ਿੰਗਟਨ ਦਾ ਦੱਖਣੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਦੇਸ਼ ਭਰ ਦੇ ਸਾਰੇ ਸੂਬਿਆਂ ਵਿੱਚੋਂ ਆ ਰਹੇ ਮਰੀਜ਼ਾਂ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਨਿਊ ਜਰਸੀ ਵਿੱਚ ਤਾਂ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਕਈ ਹੋਰ ਸ਼ਹਿਰਾਂ ਵਲੋਂ ਵੀ ਅਜਿਹੀ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਵਲੋਂ ਪ੍ਰਸਤਾਵਿਤ ਆਰਥਿਕ ਪੈਕੇਜ ਹੀ ਇੱਕ ਖ਼ਰਬ ਡਾਲਰ ਤੱਕ ਪਹੁੰਚ ਸਕਦਾ ਹੈ। ਏਨੀ ਵੱਡੀ ਰਕਮ ਮੰਦੀ ਤੋਂ ਬਾਅਦ ਪਹਿਲੀ ਵਾਰ ਦਿੱਤੀ ਜਾਵੇਗੀ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਜਨਤਾ ਤੱਕ ਚੈੱਕ ਪਹੁੰਚਦੇ ਕੀਤੇ ਜਾਣ ਅਤੇ ਉਨ੍ਹਾਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਪੈਕੇਜ ਦਿਨਾਂ ਵਿੱਚ ਹੀ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ। ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਮੁਲਕ ਯਕੀਨੀ ਤੌਰ ’ਤੇ ਮੰਦਹਾਲੀ ਵੱਲ ਵਧ ਰਿਹਾ ਹੈ ਅਤੇ 2008 ਦੇ ਵਿੱਤੀ ਸੰਕਟ ਦੀ ਗੂੰਜ ਸੁਣਾਈ ਦੇ ਰਹੀ ਹੈ। ਸੈਨੇਟ ਆਗੂ ਮਿੱਚ ਮੈਕਕੌਨਲ ਨੇ ਮੰਗਲਵਾਰ ਨੂੰ ਰਾਜਧਾਨੀ ਵਿੱਚ ਕਿਹਾ ਕਿ ਜਦੋਂ ਤੱਕ ਬਿਮਾਰਾਂ ਲਈ ਪੈਕੇਜ, ਹੰਗਾਮੀ ਹਾਲਤ ਵਿੱਚ ਖਾਣਾ ਅਤੇ ਮੁਫ਼ਤ ਟੈਸਟਾਂ ਸਬੰਧੀ ਬਿੱਲ ਪਾਸ ਨਹੀਂ ਹੋ ਜਾਂਦਾ, ਉਹ ਸ਼ਹਿਰ ਨਹੀਂ ਛੱਡਣਗੇ। ਅਮਰੀਕਾ ਵਿੱਚ ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕੇ ਜਾਣ ਕਾਰਨ ਬੰਦ ਪਈ ਰਾਜਧਾਨੀ ਵਿੱਚ ਬਿੱਲ ਪਾਸ ਕਰਨ ਬਾਬਤ ਸੈਨੇਟਰ ਇੱਕਠੇ ਹੋਏ।

ਕਰੋਨਾ ਨਾਲ ਪ੍ਰਭਾਵਿਤ ਹਰੇਕ ਸ਼ੱਕੀ ਮਾਮਲੇ ਦੀ ਹੋਵੇ ਜਾਂਚ : ਡਬਲਿਊਐੱਚਓ

ਜਨੇਵਾ, ਮਾਰਚ 2020 (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਨੇ ਕਿਹਾ ਕਿ ਕੋਰੋਨਾ ਦੇ ਖਦਸ਼ੇ ਵਾਲੇ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਹ ਇਕ ਉਪਾਅ ਹੈ।

ਡਬਲਿਊਐੱਚਓ ਦੇ ਮੁਖੀ ਟੇਡ੍ਰੋਸ ਐਡਹੈਨੋਮ ਘੇਬ੍ਰੇਏਸਿਸ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਤੁਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅੱਗ ਨਹੀਂ ਬੁਝਾ ਸਕਦੇ। ਜੇ ਇਸ ਬਿਮਾਰੀ 'ਤੇ ਕਾਬੂ ਪਾਉਣਾ ਹੈ ਤਾਂ ਇਹ ਹੀ ਉਪਾਅ ਹੈ ਜਾਂਚ, ਜਾਂਚ ਤੇ ਜਾਂਚ। ਸਾਨੂੰ ਹਰ ਸ਼ੱਕੀ ਮਾਮਲੇ ਦੀ ਜਾਂਚ ਕਰਨੀ ਪਵੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਪਹਿਲੀ ਵਾਰ ਸਰਕਾਰ ਅਜਿਹੇ ਉਪਾਅ ਕਰ ਰਹੀ ਜੋ ਕਦੇ ਯੁੱਧ ਵਰਗੇ ਹਾਲਾਤ 'ਚ ਨਜ਼ਰ ਆਉਂਦੇ ਹਨ। ਸਰਹੱਦਾਂ ਬੰਦ ਹੋ ਰਹੀਆਂ ਹਨ, ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਜਾ ਰਿਹਾ ਹੈ, ਖੇਡ ਮੁਕਾਬਲੇ ਸਮੇਤ ਵੱਡੇ-ਵੱਡੇ ਪ੍ਰਰੋਗਰਾਮ ਰੱਦ ਕੀਤੇ ਜਾ ਰਹੇ ਹਨ। ਚੀਨ, ਜਿਥੋਂ ਇਹ ਬਿਮਾਰੀ ਸ਼ੁਰੂ ਹੋਈ ਹੈ, ਉਸ ਤੋਂ ਵੀ ਜ਼ਿਆਦਾ ਲੋਕ ਦੂਜੇ ਦੇਸ਼ਾਂ 'ਚ ਇਸ ਦੀ ਲਪੇਟ 'ਚ ਆ ਰਹੇ ਹਨ। ਸਾਡੇ ਲਈ ਇਹ ਬਹੁਤ ਹੀ ਭਿਆਨਕ ਸੰਕਟ ਹੈ।

ਕਰੋਨਾ ਦਾ ਖੋਫ ਇਟਲੀ 'ਚ ਆਪਣੀਆਂ ਨੂੰ ਆਖਰੀ ਵਾਰ ਨਾ ਦੇਖ ਸਕੇ ਲੋਕ

ਰੋਮ :ਮਾਰਚ 2020 (ਏਜੰਸੀ)  ਚੀਨ ਦੇ ਬਾਅਦ ਇਟਲੀ ਦੁਨੀਆ 'ਚ ਕੋਰੋਨਾ ਨਾਲ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਵਾਇਰਸ ਨੇ ਹੁਣ ਤਕ 2,100 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਸੋਮਵਾਰ ਨੂੰ ਇਕ ਹੀ ਦਿਨ 'ਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦਹਿਸ਼ਤ ਭਰੇ ਅੰਕੜਿਆਂ ਵਿਚਾਲੇ ਦਿਲ ਨੂੰ ਚੁੱਭਣ ਵਾਲੀ ਗੱਲ ਇਹ ਵੀ ਹੈ ਕਿ ਆਪਣੇ ਪਿਆਰਿਆਂ ਨੂੰ ਇਸ ਵਾਇਰਸ ਦੇ ਕਾਰਨ ਗੁਆ ਦੇਣ ਵਾਲੇ ਲੋਕ ਆਖਰੀ ਵਾਰੀ ਉਨ੍ਹਾਂ ਨੂੰ ਦੇਖ ਵੀ ਨਹੀਂ ਸਕੇ।

ਕੋਰੋਨਾ ਨੇ ਇਟਲੀ ਨੂੰ ਬੁਰੀ ਤਰ੍ਹਾਂ ਗਿ੍ਫ਼ਤ ਵਿਚ ਲੈ ਲਿਆ ਹੈ। ਸਰਕਾਰ ਨੇ ਸਾਰਿਆਂ ਨੂੰ ਘਰਾਂ 'ਚ ਰਹਿਣ ਦਾ ਆਦੇਸ਼ ਸੁਣਾ ਦਿੱਤਾ ਹੈ। ਡਾਕਟਰ ਤੇ ਨਰਸ ਦਿਨ-ਰਾਤ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਰਾਂ ਵਿਚ ਕੈਦ ਬੱਚੇ ਖਿੜਕੀਆਂ ਤੋਂ ਰੰਗ-ਬਿਰੰਗੇ ਪੋਸਟਰ ਲਹਿਰਾ ਕੇ ਖ਼ੁਦ ਨੂੰ ਬਹਿਲਾ ਰਹੇ ਹਨ। ਘਰ ਦੇ ਵੱਡੇ ਲੋਕ ਬਾਲਕੋਨੀ 'ਚ ਖੜ੍ਹੇ ਹੋ ਕੇ ਗਾਣਾ ਗਾਉਂਦੇ ਹੋਏ ਖ਼ੁਦ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਲ ਵਿਚ ਸ਼ਾਂਤੀ ਰੱਖਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚਾਲੇ ਸਭ ਤੋਂ ਵੱਡਾ ਦਰਦ ਹੈ ਉਨ੍ਹਾਂ ਆਪਣਿਆਂ ਦੀਆਂ ਲਾਸ਼ਾਂ, ਜਿਨ੍ਹਾਂ ਨੇ ਇਸ ਮਹਾਮਾਰੀ ਦੇ ਕਾਰਨ ਜਾਨ ਗੁਆ ਦਿੱਤੀ ਹੈ। ਕੋਰੋਨਾ ਦੀ ਦਹਿਸ਼ਤ ਕਾਰਨ ਇਟਲੀ ਨੇ ਸਸਕਾਰ ਦੇ ਰਵਾਇਤੀ ਤਰੀਕਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਚਾਹ ਕੇ ਵੀ ਲੋਕ ਆਪਣੇ ਪਿਆਰਿਆਂ ਦਾ ਰਸਮੀ ਸਸਕਾਰ ਨਹੀਂ ਕਰ ਪਾ ਰਹੇ। ਕੁਝ ਸੂਬਿਆਂ 'ਚ ਆਪਣੇ ਪਿਆਰਿਆਂ ਦਾ ਰਸਮੀ ਸਸਕਾਰ ਨਹੀਂ ਕਰ ਪਾ ਰਹੇ। ਕੁਝ ਸੂਬਿਆਂ ਵਿਚ ਹਸਪਤਾਲ ਲਾਸ਼ਾਂ ਨਾਲ ਭਰੇ ਹਨ। ਦਿ੍ਸ਼ ਖ਼ਤਰਨਾਕ ਹੋ ਗਿਆ ਹੈ। ਕਬਰਿਸਤਾਨਾਂ 'ਚ ਲੋਕਾਂ ਨੂੰ ਦਫਨਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਟਲੀ ਦੇ ਬਰਗਾਮੋ ਸੂਬੇ ਦੇ ਚਰਚ ਆਫ ਆਲ ਸੈਂਟਰਸ ਦੇ ਪਾਦਰੀ ਮਾਰਕੋ ਬਰਗਾਮੇਲੀ ਨੇ ਕਿਹਾ, 'ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਸਾਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਕਿੱਥੇ ਦਫਨਾਈਏ। ਇਕ ਲਾਸ਼ ਨੂੰ ਦਫਨਾਉਣ 'ਚ ਘੱਟੋ ਘੱਟ ਇਕ ਘੰਟੇ ਦਾ ਸਮਾਂ ਲੱਗਦਾ ਹੈ। ਇਸ ਲਈ ਵੱਡੀ ਗਿਣਤੀ ਵਿਚ ਲਾਸ਼ਾਂ ਦਫਨਾਏ ਜਾਣ ਦੇ ਇੰਤਜ਼ਾਰ 'ਚ ਰੱਖੀਆਂ ਹਨ।' ਉਨ੍ਹਾਂ ਕਿਹਾ ਕਿ ਇਸ ਸਮੇਂ ਆਪਣਿਆਂ ਦੇ ਸਾਥ ਦੀ ਲੋੜ ਹੈ ਪਰ ਪਾਬੰਦੀਆਂ ਕਾਰਨ ਲੋਕ ਇਕ-ਦੂਜੇ ਨੂੰ ਮਿਲ ਵੀ ਨਹੀਂ ਸਕਦੇ।

ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਟੇਰੇਜ਼

ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਮਿਸਾਲ-ਅੰਤੋਨੀਓ ਗੁਟੇਰੇਜ਼ 

ਪੰਗਤ ਵਿੱਚ ਬੈਠ ਕੇ ਛਕਿਆ ਲੰਗਰ

ਲਾਹੌਰ,ਫ਼ਰਵਰੀ 2020-(ਏਜੰਸੀ )-
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਕਿਹਾ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਇਸ ਮੁਲਕ (ਪਾਕਿਸਤਾਨ) ਦੀ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਅਮਲੀ ਮਿਸਾਲ ਹੈ।
ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਟੇਰੇਜ਼ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸਿੱਖ ਭਾਈਚਾਰੇ ਦੀ ਸਹੂਲਤ ਲਈ ਇਹ ਪਹਿਲਕਦਮੀ ਕੀਤੀ ਹੈ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਮੌਕੇ ਗੁਟੇਰੇਜ਼ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਦੀ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਅਮਲੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੋਲ੍ਹਣਾ ਬਹੁਤ ਚੰਗਾ ਕਦਮ ਹੈ ਅਤੇ ਇਸ ਨਾਲ ਸਹਿਣਸ਼ੀਲਤਾ ਅਤੇ ਧਾਰਮਿਕ ਸਦਭਾਵਨਾ ਵਧੇਗੀ। ਸੰਯੁਕਤ ਰਾਸ਼ਟਰ ਮੁਖੀ ਨੇ ਗੁਰਦੁਆਰਾ ਕੰਪਲੈਕਸ ਵਿੱਚ ਸਿੱਖ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਸਵੇਰ ਵੇਲੇ ਗੁਟੇਰੇਜ਼ ਵਲੋਂ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਤਕਨਾਲੋਜੀ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਜਲਵਾਯੂ ਤਬਦੀਲੀ ਨੂੰ ਪੂਰੀ ਦੁਨੀਆਂ ਲਈ ਮੌਜੂਦਾ ਦੌਰ ਦਾ ਵੱਡਾ ਮੁੱਦਾ ਦੱਸਿਆ। ਉਨ੍ਹਾਂ ਪੋੋਲੀਓ ਰੋਕੂ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਦੱਸਣਯੋਗ ਹੈ ਕਿ ਪਾਕਿਸਤਾਨ ਉਨ੍ਹਾਂ ਤਿੰਨ ਮੁਲਕਾਂ ਵਿੱਚ ਸ਼ੁਮਾਰ ਹੈ, ਜਿੱਥੇ ਹਾਲੇ ਵੀ ਪੋਲੀਓ ਦੇ ਕੇਸ ਆਮ ਹਨ। ਗੁਟੇਰੇਜ਼ ਨੇ ਕੇਸਰੀ ਰੰਗ ਦਾ ਸਿਰੋਪਾ ਪਹਿਨਿਆ ਹੋਇਆ ਸੀ ਅਤੇ ਉਹ ਗੁਰਦੁਆਰੇ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ। ਉਨ੍ਹਾਂ ਨੇ ਸਿੱਖਾਂ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਉਨ੍ਹਾਂ ਦੀ ਫੇਰੀ ਦੇ ਮੱਦੇਨਜ਼ਰ ਗੁਰਦੁਆਰੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕਰਤਾਰਪੁਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਰਧਾਲੂ ਵੀ ਮੌਜੂਦ ਸਨ।

ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਉਤਸ਼ਾਹ ਨਾਲ ਸ਼ੁਰੂ

ਲਾਹੌਰ, ਫ਼ਰਵਰੀ 2020-(ਏਜੰਸੀ )-

 ਪਾਕਿਸਤਾਨ ਦੇ ਲਾਹੌਰ ’ਚ ਵਿਸ਼ਵ ਪੰਜਾਬੀ ਕਾਨਫਰੰਸ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਦੇ ਅਹਿਦ ਨਾਲ ਅੱਜ ਰਵਾਇਤੀ ਉਤਸ਼ਾਹ ਨਾਲ ਸ਼ੁਰੂ ਹੋ ਗਈ। ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਨ ਦੀ ਅਗਵਾਈ ਹੇਠ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਸਯਦ ਅਫ਼ਜ਼ਲ ਹੈਦਰ ਨੇ ਕੀਤਾ। ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਚੈਪਟਰ ਵੱਲੋਂ ਅਗਲੀ ਕਾਨਫਰੰਸ ਭਾਰਤ ’ਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਸਯਦ ਅਫ਼ਜ਼ਲ ਹੈਦਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਮਾੜੇ ਨਿਜ਼ਾਮ ਤੋਂ ਮੁਕਤੀ ਲਈ ਲਗਾਤਾਰ ਲੋਕਾਂ ਨੂੰ ਜਗਾਇਆ ਪਰ 1947 ’ਚ ਜਿਸ ਬੇਰਹਿਮੀ ਨਾਲ ਸਾਂਝੀ ਵਿਰਾਸਤ ਕਤਲ ਕੀਤੀ ਗਈ ਉਸ ਦੀ ਸਾਂਝੀ ਮੁਆਫ਼ੀ ਮੰਗਣੀ ਬਣਦੀ ਹੈ। ਫ਼ਖ਼ਰ ਜਮਾਨ ਨੇ ਕਿਹਾ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਵੱਲੋਂ ਦਿੱਤਾ ਸੰਦੇਸ਼ ਅੱਜ ਵੀ ਓਨਾ ਹੀ ਅਰਥਵਾਨ ਹੈ। ਮੰਚ ਸੰਚਾਲਨ ਉਰਦੂ ਨਾਵਲਕਾਰ ਡਾ.ਅਬਦਾਲ ਬੇਲਾ ਨੇ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਨੂੰ ਪਰਪੱਕ ਕਰਨ ਲਈ ਗੁਰੂ ਨਾਨਕ ਦੇਵ ਦਾ ਜੀਵਨ ਤੇ ਸੰਦੇਸ਼ ਅਤਿਅੰਤ ਮਹੱਤਵਪੂਰਨ ਹੈ।
ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਨੂੰ ਚੇਤੇ ਕਰਦਿਆਂ ਲੋਕਾਈ ਨੂੰ ਖ੍ਵਾਬ ’ਚੋਂ ਜਗਾਉਣ ਵਾਲਾ ਮਹਾਂਪੁਰਖ ਕਿਹਾ। ਪੰਜਾਬੀ ਕਵੀ ਤੇ ਖੋਜੀ ਵਿਦਵਾਨ ਅਹਿਮਦ ਸਲੀਮ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਵਿੱਚ ਸਾਂਝੀ ਤੰਦ ਗੁਰੂ ਨਾਨਕ ਦੇਵ ਦਾ ਜੀਵਨ ਤੇ ਬਾਣੀ ਸਭ ਤੋਂ ਮਜ਼ਬੂਤ ਆਧਾਰ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੀ ਕਾਨਫਰੰਸ ਪੰਜਾਬ ’ਚ ਕਰਵਾਉਣ ਲਈ ਪੰਜਾਬ ਸਰਕਾਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਯੂਨੀਵਰਸਿਟੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਦਰਸ਼ਨ ਸਿੰਘ ਬੁੱਟਰ, ਡਾ. ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ.ਰਤਨ ਸਿੰਘ ਢਿੱਲੋਂ, ਡਾ. ਅਮਜਦ ਅਲੀ ਭੱਟੀ ‘ਇਸਲਾਮਾਬਾਦ’, ਤੇਜਿੰਦਰ ਕੌਰ ਧਾਲੀਵਾਲ ਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਵੀ ਸੰਬੋਧਨ ਕੀਤਾ। ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਧੰਨਵਾਦ ਕੀਤਾ।

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਹੋਰ ਯਾਦਗਾਰੀ ਪਲ

ਸ ਕੁਲਵੰਤ ਸਿੰਘ ਧਾਲੀਵਾਲ ਦਾ ਮੁਨਖਤਾ ਦੀ ਸੇਵਾ ਬਦਲੇ ਇਕ ਹੋਰ ਡਾਕਟਰੀਏਟ ਦੀ ਡਿਗਰੀ ਨਾਲ ਸਨਮਾਣ

ਗੋਬਿੰਦਗੜ੍ਹ,ਪੰਜਾਬ/ਮਾਨਚੈਸਟਰ,ਇੰਗਲੈਡ,ਫ਼ਰਵਰੀ 2020-(ਮਨਜਿੰਦਰ ਗਿੱਲ/ਗਿਆਨੀ ਅਮਰੀਕ ਸਿੰਘ ਰਾਠੌਰ)-

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਉਸ ਸਮੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋ ਆਂਧਰਾ ਪ੍ਰਦੇਸ਼ ਦੇ ਗਵਰਨਰ ਅਤੇ ਦੇਸ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜੋਰਾ ਸਿੰਘ ਜੀ ਵਲੋਂ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਨਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾਕਟਰੀਏਟ ਦੀ ਡਿਗਰੀ ਦਿਤੀ ਗਈ।ਉਸ ਸਮੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰੇਸ ਨਾਲ ਗੱਲਬਾਤ ਕਰਦੇ ਦਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਐਨਾ ਮਾਣ ਸਨਮਾਣ ਮਿਲੇ ਗਾ।ਇਹ ਸਭ ਗੁਰੂ ਦੀ ਬਖਸ਼ਸ਼ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲਾ ਗੁਰੂ ਦੇ ਹੁਕਮ ਅਨੁਸਾਰ ਮੁਨਖਤਾ ਦੀ ਸੇਵਾ ਕਰਦਾ ਰਹਾ ਗਾ। ਓਹਨਾ ਅਖੀਰ ਵਿੱਚ ਓਹਨਾ ਦੀ ਮਦਦ ਕਰਨ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਕੀਤਾ।

ਚੀਨ ਦੇ ਮਹਾਂਮਾਰੀ ਪੀੜਤ ਵੁਹਾਨ ਸ਼ਹਿਰ ਵਿੱਚ ਨਵਜੰਮੇ ਬੱਚੇ ਨੂੰ ਕਰੋਨਾਵਾਇਰਸ

ਪੇਈਚਿੰਗ,ਫਰਵਰੀ 2020- ( ਏਜੰਸੀ)

ਚੀਨ ਦੇ ਮਹਾਂਮਾਰੀ ਪੀੜਤ ਵੁਹਾਨ ਸ਼ਹਿਰ ਵਿੱਚ ਇਕ ਬੱਚਾ ਜਨਮ ਦੇ 30 ਘੰਟਿਆਂ ਬਾਅਦ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਿਆ। ਚੀਨੀ ਮੀਡੀਆ ਅਨੁਸਾਰ ਇਸ ਵਾਇਰਸ ਨਾਲ ਪੀੜਤ ਇਹ ਸਭ ਤੋਂ ਛੋਟਾ ਬੱਚਾ ਹੈ। ਇਸ ਵਾਇਰਸ ਨਾਲ ਹੁਣ ਤਕ 500 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੀ ਮਾਂ ਦੇ ਟੈਸਟ ਪਾਜ਼ੇਟਿਵ ਆਏ ਸਨ। 

ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ 

ਬੀਜਿੰਗ, ਜਨਵਰੀ 2020 - (ਏਜੰਸੀ)-

ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ | ਚੀਨ ਨੇ 13 ਸ਼ਹਿਰਾਂ 'ਚ ਯਾਤਰਾ ਪਾਬੰਦੀ ਲਾ ਦਿੱਤੀ ਹੈ | ਚੀਨ 'ਚ ਸਥਿਤ ਭਾਰਤੀ ਦੂਤਘਰ ਨੇ ਕੋਰੋਨਾ ਵਾਇਰਸ ਫੈਲਣ ਕਾਰਨ ਗਣਤੰਤਰ ਦਿਵਸ ਸਮਾਰੋਹ ਰੱਦ ਕਰ ਦਿੱਤਾ ਹੈ |ਚੀਨ 'ਚ ਇਸ ਨਾਲ 26 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 830 ਲੋਕਾਂ ਦੇ ਇਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ | ਸਰਕਾਰ ਵਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 13 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ | ਜਿਨ੍ਹਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ 'ਚ ਹਵਾਈ ਉਡਾਣਾਂ, ਰੇਲਵੇ, ਜਨਤਕ ਤੇ ਨਿੱਜੀ ਆਵਾਜਾਈ ਵੀ ਸ਼ਾਮਿਲ ਹੈ | ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ 20 ਸੂਬਿਆਂ 'ਚ 1072 ਸ਼ੱਕੀ ਕੇਸ ਸਾਹਮਣੇ ਆਏ ਹਨ | ਕਮਿਸ਼ਨ ਅਨੁਸਾਰ ਸਭ ਤੋਂ ਵੱਧ 24 ਮੌਤਾਂ ਹੁਬੇਈ ਸੂਬੇ ਦੇ ਕੇਂਦਰ 'ਚ, ਜਦੋਂਕਿ ਇਕ ਮੌਤ ਹੁਬੇਈ ਦੇ ਹੀ ਉੱਤਰੀ ਖੇਤਰ 'ਚ ਹੋਈ | ਇਸ ਤਰ੍ਹਾਂ ਦਾ ਰੋਗ ਪਹਿਲੀ ਵਾਰ ਵੇਖਿਆ ਗਿਆ ਹੈ | ਚੀਨ ਨੇ ਅੱਜ ਚਾਰ ਹੋਰ ਸ਼ਹਿਰਾਂ 'ਚ ਸ਼ੁੱਕਰਵਾਰ ਨੂੰ ਯਾਤਰਾ ਪਾਬੰਦੀ ਲਗਾ ਦਿੱਤੀ ਹੈ | ਇਸ ਨਾਲ ਸੀਲ ਕੀਤੇ ਸ਼ਹਿਰਾਂ ਦੀ ਗਿਣਤੀ 13 ਹੋ ਗਈ ਹੈ | ਝਿਜਿਆਂਗ ਨੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਲਗਪਗ ਸਾਰੇ ਕਾਰੋਬਾਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ 8 ਲੱਖ ਦੀ ਆਬਾਦੀ ਵਾਲੇ ਐਨਸ਼ੀ ਨੇ ਸਾਰੇ ਮਨੋਰੰਜਕ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ | ਹੁਬੇਈ ਸੂਬੇ ਦੇ ਜਿਹੜੇ ਸ਼ਹਿਰ ਸੀਲ ਕੀਤੇ ਗਏ ਹਨ, ਉਨ੍ਹਾਂ 'ਚ ਵੁਹਾਨ, ਹੁਆਂਗਗੈਂਗ, ਏਜ਼ੋ, ਚਿਬੀ, ਸ਼ਿਆਨਤਾਓ, ਕਿਆਂਜ਼ਿਆਂਗ, ਝਿਜ਼ਿਆਂਗ, ਤੇ ਲਿਚੁਆਨ ਸ਼ਾਮਿਲ ਹਨ | ਵਾਇਰਸ ਦੇ ਡਰ ਨੇ ਚੰਦਰ ਨਵੇਂ ਸਾਲ (ਬਸੰਤ ਤਿਉਹਾਰ) ਦੇ ਜਸ਼ਨਾਂ ਨੂੰ ਫਿੱਕਾ ਪਾ ਦਿੱਤਾ | ਰਾਜਧਾਨੀ ਬੀਜਿੰਗ ਸਮੇਤ ਕਈ ਸ਼ਹਿਰਾਂ 'ਚ ਸਮਾਗਮ ਰੱਦ ਕਰ ਦਿੱਤੇ ਗਏ |

ਅਮਰੀਕੀ ਸੈਨੇਟ ਵਲੋਂ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਸਬੰਧੀ ਮਤੇ ਦੀ ਕਾਪੀ ਜਥੇਦਾਰ ਨੂੰ ਸੌਪੀ

ਸੈਕਰਾਮੈਂਟੋ/ਅਮਰੀਕਾ,ਜਨਵਰੀ 2020-(ਏਜੰਸੀ)  

ਪੋਲੀਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਤੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਬੀਤੇ ਦਿਨ ਅਮਰੀਕੀ ਸੈਨੇਟ ਵਲੋਂ ਪਾਸ ਕੀਤੇ ਮਤੇ ਦੀ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਾਪੀ | ਇਸ ਮਤੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਤਾ ਅਤੇ ਸਿੱਖਾਂ ਵਲੋਂ ਦਿੱਤੇ ਬਲੀਦਾਨ ਤੇ ਯੋਗਦਾਨ ਦਾ ਵਰਣਨ ਕੀਤਾ ਗਿਆ ਹੈ |ਮਤੇ 'ਚ ਹੋਰ ਕਿਹਾ ਗਿਆ ਹੈ ਕਿ ਅਮਰੀਕਾ 'ਚ 500 ਤੋਂ ਵੱਧ ਗੁਰਦੁਆਰੇ ਹਨ | ਹਰੇਕ ਗੁਰੂ ਘਰ 'ਚ ਸਿੱਖ ਕਦਰਾਂ ਕੀਮਤਾਂ ਦੀ ਝਲਕ ਮਿਲਦੀ ਹੈ ਅਤੇ ਲੰਗਰ ਬਿਨਾਂ ਕਿਸੇ ਭੇਦਭਾਵ ਜਾਂ ਧਰਮ ਦੇ ਸਭ ਨੂੰ ਛਕਾਇਆ ਜਾਂਦਾ ਹੈ | ਇੱਥੇ ਵਰਨਣਯੋਗ ਹੈ ਕਿ ਅਮਰੀਕੀ ਸੈਨੇਟਰ ਟੌਡ ਯੰਗ ਤੇ ਬੇਨ ਕਾਰਡਿਨ ਵਲੋਂ ਸਿੱਖਾਂ ਦੇ ਯੋਗਦਾਨ ਸਬੰਧੀ ਮਤਾ 31 ਅਕਤੂਬਰ 2019 ਨੂੰ ਪੇਸ਼ ਕੀਤਾ ਗਿਆ ਸੀ, ਜਿਸ ਉੱਪਰ ਸੈਨੇਟ ਨੇ 14 ਨਵੰਬਰ 2019 ਨੂੰ ਮੋਹਰ ਲਾ ਦਿੱਤੀ ਸੀ | ਸੈਨੇਟਰ ਟੌਡ ਯੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਵੀ ਸਿੱਖਾਂ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ ਹੈ |