ਅਮਰੀਕੀ ਸੈਨੇਟ ਵਲੋਂ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਸਬੰਧੀ ਮਤੇ ਦੀ ਕਾਪੀ ਜਥੇਦਾਰ ਨੂੰ ਸੌਪੀ

ਸੈਕਰਾਮੈਂਟੋ/ਅਮਰੀਕਾ,ਜਨਵਰੀ 2020-(ਏਜੰਸੀ)  

ਪੋਲੀਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਤੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਬੀਤੇ ਦਿਨ ਅਮਰੀਕੀ ਸੈਨੇਟ ਵਲੋਂ ਪਾਸ ਕੀਤੇ ਮਤੇ ਦੀ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਾਪੀ | ਇਸ ਮਤੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਤਾ ਅਤੇ ਸਿੱਖਾਂ ਵਲੋਂ ਦਿੱਤੇ ਬਲੀਦਾਨ ਤੇ ਯੋਗਦਾਨ ਦਾ ਵਰਣਨ ਕੀਤਾ ਗਿਆ ਹੈ |ਮਤੇ 'ਚ ਹੋਰ ਕਿਹਾ ਗਿਆ ਹੈ ਕਿ ਅਮਰੀਕਾ 'ਚ 500 ਤੋਂ ਵੱਧ ਗੁਰਦੁਆਰੇ ਹਨ | ਹਰੇਕ ਗੁਰੂ ਘਰ 'ਚ ਸਿੱਖ ਕਦਰਾਂ ਕੀਮਤਾਂ ਦੀ ਝਲਕ ਮਿਲਦੀ ਹੈ ਅਤੇ ਲੰਗਰ ਬਿਨਾਂ ਕਿਸੇ ਭੇਦਭਾਵ ਜਾਂ ਧਰਮ ਦੇ ਸਭ ਨੂੰ ਛਕਾਇਆ ਜਾਂਦਾ ਹੈ | ਇੱਥੇ ਵਰਨਣਯੋਗ ਹੈ ਕਿ ਅਮਰੀਕੀ ਸੈਨੇਟਰ ਟੌਡ ਯੰਗ ਤੇ ਬੇਨ ਕਾਰਡਿਨ ਵਲੋਂ ਸਿੱਖਾਂ ਦੇ ਯੋਗਦਾਨ ਸਬੰਧੀ ਮਤਾ 31 ਅਕਤੂਬਰ 2019 ਨੂੰ ਪੇਸ਼ ਕੀਤਾ ਗਿਆ ਸੀ, ਜਿਸ ਉੱਪਰ ਸੈਨੇਟ ਨੇ 14 ਨਵੰਬਰ 2019 ਨੂੰ ਮੋਹਰ ਲਾ ਦਿੱਤੀ ਸੀ | ਸੈਨੇਟਰ ਟੌਡ ਯੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਵੀ ਸਿੱਖਾਂ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ ਹੈ |