You are here

nawansehar

ਜਗਰਾਓਂ ਪ੍ਰਾਇਵੇਟ ਸਕੂਲ ਐਸੋਸੀਏਸ਼ਨ ਜੇਵੇਗੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮਾਪਿਆਂ ਨੂੰ ਰਾਹਤ

ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ, ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ

ਜਗਰਾਓਂ/ਲੁਧਿਆਣਾ, ਜੁਲਾਈ 2020  ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਭਰ ਵਿਚ ਬੰਦ ਕਰ ਦਿਤੇ ਗਏ ਸਿੰਖਿਆ ਸੰਸਥਾਨਾ ਕਰਕੇ ਸਕੂਲਾਂ ਨੂੰ ਫੀਸ ਦੇਣ ਜਾਂ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲਾਂ ਵਿਚਕਾਰ ਇਕ ਖਾਈ ਬਣ ਗਈ ਸੀ ਜਿਸਦਾ ਲਾਭ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰਾਂ ਵਲੋਂ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਸਨ। ਜਿਸ ਕਾਰਨ ਦੋਵਾਂ ਧਿਰਾਂ ਵਲੋਂ ਇਸ ਮਾਮਲੇ ਨੂੰ ਹਾਈ ਕੋਰਟ ਵਿਚ ਲੈ ਜਾਇਆ ਗਿਆ। ਮਾਣਯੋਗ ਹਾਈਕੋਰਟ ਵਲੋਂ ਸਕੂਲਾਂ ਦੇ ਹੱਕ ਲਿਚ ਸੁਣਾਏ ਗਏ ਫੈਸਲੇ ਤੋਂ ਬਾਅਦ ਜਗਰਾਓਂ ਸਕੂਲਜ਼ ਐਸੋਸੀਏਸ਼ਨ ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਜਿਸ ਵਿੱਚ ਇਸ ਵਿਸ਼ੇ ਤੇ ਚਰਚਾ ਹੋਈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਪਿਆਂ ਅਤੇ ਸਕੂਲ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਮਾਤਾ ਪਿਤਾ ਨੂੰ ਆ ਰਹੀ ਮੁਸੀਬਤਾਂ ਦਾ ਸਮਾਧਾਨ ਕਰਨ । ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਇਮਾਨਦਾਰੀ ਨਾਲ਼ ਸਮੂਹਿਕ ਤੌਰ ਤੇ ਸਾਂਝਾ ਫੈਸਲਾ ਲਈਏ ਕਿ ਸਾਲਾਨਾ ਫੰਡ ਅਤੇ ਆਵਾਜਾਈ (ਟ੍ਰਾਂਸਪੋਰਟੇਸ਼ਨ ) ਫੀਸ ਕਿੰਨੀ ਵਸੂਲ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀਆਂ ਸੰਸਥਾਵਾਂ ਸਿਰਫ਼ ਮਹੀਨਾਵਾਰ ਫੀਸ ਲੈ ਰਹੀਆਂ ਹਨ ਉਨ੍ਹਾਂ ਨੂੰ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੀ ਰਕਮ ਸਾਲਾਨਾ ਫੰਡ ਦੇ ਹਿੱਸੇ ਵਜੋਂ ਨਹੀਂ ਖਰਚੀ ਹੈ। ਸਕੂਲ ਫੀਸ ਮਾਮਲੇ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਸਕੂਲ ਦਾਖਲਾ ਫੀਸ ਅਤੇ ਟਿਊਸ਼ਨ ਫੀਸ ਲੈ ਸਕਦੇ ਹਨ, ਚਾਹੇ ਆਨਲਾਈਨ ਕਲਾਸਾਂ ਲੱਗੀਆਂ ਹਨ ਜਾਂ ਨਹੀਂ । ਮਾਪੇ ਸਹੀ ਕਾਰਨਾਂ ਕਰਕੇ ਜੋ ਫੀਸ ਦੇਣ ਵਿੱਚ ਅਸਮਰੱਥ ਹਨ ਸਬੂਤ ਸਹਿਤ ਸਕੂਲ ਵਿੱਚ ਪਹੁੰਚ ਕਰ ਸਕਦੇ ਹਨ ਅਤੇ ਸਕੂਲ ਹਮਦਰਦੀ ਨਾਲ ਫੈਸਲਾ ਲਵੇਗਾ। ਕਿਸੇ ਵੀ ਮਾਪੇ ਨੂੰ ਫੀਸ ਛੋਟ ਬਾਰੇ ਝੂਠਾ ਦਾਵਾ ਕਰਕੇ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਪਿਛਲੇ ਸਾਲ ਦੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਫੀਸ ਮਹੀਨਾਵਾਰ ਜਾਂ ਤਿਮਾਹੀ ਦਿੱਤੀ ਜਾ ਸਕਦੀ ਹੈ। ਸਕੂਲ ਵੱਲੋਂ ਆਨਲਾਈਨ ਕਲਾਸਾਂ ਬਿਨਾਂ ਰੁਕਾਵਟ ਜਾਰੀ ਰਹਿਣਗੀਆਂ। ਸਕੂਲ ਐਸੋਸਿਏਸ਼ਨ ਦੀ ਪ੍ਰਧਾਨ ਪ੍ਰਿੰਸੀਪਲ ਸ਼ਸ਼ੀ ਜੈਨ, ਸੈਕਟਰੀ ਵਿਸ਼ਾਲ ਜੈਨ, ਵਾਇਸ ਪ੍ਰਧਾਨ ਨਵਨੀਤ ਚੌਹਾਨ, ਆਗਜੇਕਟਿਵ ਮੈਂਬਰ ਬਲਦੇਵ ਬਾਵਾ ਅਤੇ ਪ੍ਰਿੰਸਿਪਲ ਅਮਰਜੀਤ ਕੌਰ ਨਾਜ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਕੂਲ ਮਹੀਨਾਵਾਰ ਫੀਸ ਪਿਛਲੇ ਸਾਲ ਦੇ ਅਨੁਸਾਰ ਹੀ ਲੈਣਗੇ। ਇਸਤੋਂ ਇਲਾਵਾ ਐਨੂਅਲ ਚਾਰਜ ਜੋ ਕਿ ਸਾਰੇ ਸਕੂਲ ਰੀ ਅਡਮੀਸ਼ਨ ਸਮੇਂ ਲੈਂਦੇ ਸਨ ਉਹ ਐਨੂਅਲ ਚਾਰਜ ਦਾ 30 ਪ੍ਰਤੀਸ਼ਤ ਮਾਫ ਕਰਨਗੇ। ਜੋ ਸਕੂਲ ਇਕਮੁਸ਼ਤ ਫੀਸ ਹੀ ਲੈਂਦੇ ਸਨ ਉਹ ਸਕੂਲ ਫੀਸ ਦਾ 12 ਪ੍ਰਤੀਸ਼ਤ ਮਾਫ ਕਰਨਗੇ। ਜਿਥੋਂ ਤੱਕ ਟਰਾਂਸਪੋਰਟ ਦਾ ਸਵਾਲ ਹੈ। ਸਾਰੇ ਸਕੂਲਾਂ ਨੂੰ ਟਰਾਂਸਪੋਰਟ ਦਾ 30 ਪ੍ਰਤੀਸ਼ਤ ਡੀਜਲ ਖਰਚ ਜੋ ਕਿ ਲਾਕਡਾਊਨ ਦੇ ਸਮੇਂ ਦੌਰਾਨ ਬਚਿਆ ਹੈ  ਸਾਰੇ ਸਕੂਲ ਟਰਾਂਸਪੋਰਟ ਦੇ ਬਾਕੀ ਖਰਚ ਉਸੇ ਤਰ੍ਹਾਂ ਨਾਲ ਸਹਿਣ ਕਰ ਰਹੇ ਹਨ। ਉਸਦੇ ਬਾਵਜੂਦ ਵੀ ਸਾਰੇ ਸਕੂਲ ਟਰਾਂਸਪੋਰਟ ਦਾ 50 ਪ੍ਰਤੀਸ਼ਤ ਮਾਫ ਕਰਨਗੇ। ਪ੍ਰਿੰਸਿਪਲ ਸ਼ਸ਼ੀ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ, ਸਨਮਤੀ ਵਿਮਲ ਜੈਨ ਸਕੂਸ, ਸੇਂਟ ਮਹਾਂਪ੍ਰਗਿਆ ਸਕੂਲ, ਬਲਾਜਮ ਸਕੂਲ, ਸ਼ਿਵਾਲਕ ਸਕੂਵ, ਸਪਰਿੰਗ ਡਿਊ ਸਕੂਲ, ਜੀ ਐਚ ਜੀ ਅਕੈਡਮੀ ਕੋਠੇ ਬੱਗੂ ਸਮੇਤ 20 ਦੇ ਕਰੀਬ ਸਕੂਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਦੇ ਨਾਲ ਨਾਲ ਜਰੂਰਤ ਅਨੁਸਾਰ ਉਹ ਹੋਰ ਸਹੂਲਤਾਂ ਵੀ ਪ੍ਰਦਾਨ ਕਰਨਗੇ। ਹਾਈ ਕੋਰਟ ਦੇ ਇਸ ਫੈਸਲੇ ਨੂੰ ਪੰਜਾਬ ਸਰਕਾਰ ਵੋਲੰ ਡਬਲ ਬੈਂਚ ਪਾਸ ਅਪੀਲ ਲਗਾਉਣ ਦੇ ਸੰਬਧ ਵਿਚ ਉਨ੍ਹਾਂ ਕਿਹਾ ਕਿ ਫਹ ਡਬਲ ਬੈਂਚ ਵਲੋਂ ਦਿਤੇ ਜਾਣ ਵਾਲੇ ਕਿਸੇ ਵੀ ਤਰ੍ਵਾਂ ਦੇ ਫੈਸਲੇ ਨੂੰ ਕਬੂਲ ਕਰਨਗੇ।

'' ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ ''

ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ।

ਬਲਾਜਮ ਸਕੂਲ ਦੀ ਪ੍ਰਿੰਸਿਪਲ ਅਮਰਜੀਤ ਕੌਰ ਨਾਜ ਨੇ ਸੰਬੋਧਨ ਕਰਦਿਆਂ ਆਪਣੀ ਗੱਲ '' ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ '' ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ'' ਸ਼ੇਅਰ ਤੋਂ ਕਰਦਿਆਂ ਕਿਹਾ ਕਿ ਮਾਪੇ ਅਤੇ ਸਕੂਲਾਂ ਵਿਚਕਾਰ ਸਦੀਆਂ ਤੋਂ ਪਵਿੱਤਰ ਅਤੇ ਮਜਬੂਤ ਰਿਸ਼ਤਾ ਹੈ। ਜਿਸਨੂੰ ਸ਼ਰਾਰਤੀ ਅਨਸਰ ਖਰਾਬ ਕਰਨ ਵਿਚ ਲੱਗੇ ਹੋਏ ਹਨ। ਆਪਣਾ ਦੋਹਾਂ ਦਾ ਸਾਂਝਾ ਸੁਪਨਾ ਹੈ ਬੱਚਿਆਂ ਦੇ ਜੀਵਨ ਨੁੰ ਸੰਵਾਰਨਾ। ਮਾਪੇ ਸਾਡੇ ਲਈ ਸਤਿਕਾਰਤ ਸੀ, ਹੈ ਅਤੇ ਹਮੇਸ਼ਾ ਰਹਿਣਗੇ। ਦੁੱਖ ਲੱਗਦਾ ਹੈ ਜਦੋਂ ਬਿਨਾਂ ਸੋਚੇ ਸਮਝੇ ਮਾਫੀਆ ਤੇ ਲੁਟੇਰੇ ਵਰਗੇ ਘਟੀਆ ਸ਼ਬਦ ਗਿਆਨ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੇ ਲਈ ਵਰਤੇ ਜਾਂਦੇ ਹਨ। ਸ਼ਾਇਦ ਉਹਨਾਂ ਲੋਕਾਂ ਨੇ ਇਸ ਸ਼ਬਦ ਨੂੰ ਕਦੇ ਡਿਕਸ਼ਨਰੀ ਵਿਚੋਂ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ ਨਹੀਂ ਤਾਂ ਉਹ ਕਦੀ ਆਪਣੀ ਜੁਬਾਨ ਤੇ ਵਿੱਦਿਆ ਦੇ ਮੰਦਰਾਂ ਲਈ ਇਹ ਸ਼ਬਦ ਪ੍ਰਯੋਗ ਨਾ ਕਰਦੇ। ਸਾਡੀ ਮਾਪਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹਨਾਂ ਦਾ ਬੱਚਾ ਜਿਸ ਵੀ ਸਕੂਲ ਵਿਚ ਪੜ੍ਹਦਾ ਹੈ ਉਹ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਤੇ ਆਪਣਾ ਯਕੀਨ ਰੱਖਣ ਤੇ ਆਪਣੀ ਹਰ ਗੁਜ਼ਾਰਿਸ਼ ਉਹਨਾਂ ਤੱਕ ਪਹੁੰਚਾਉਣ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਤੁਹਾਡੀ ਗੱਲ ਨੂੰ ਬਖੂਬੀ ਸੁਣਿਆ ਜਾਵੇਗਾ ਤੇ ਉਸਦਾ ਯੋਗ ਹੱਲ ਵੀ ਦਿੱਤਾ ਜਾਏਗਾ। ਇਸ ਗੱਲ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਕਿ ਸਕੂਲ ਅੰਦਰ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਹੀ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਸੁਣਿਆ ਜਾਏਗਾ। ਕਿਸੇ ਵੀ ਬਾਹਰੀ ਵਿਅਕਤੀ ਨੂੰ ਸਕੂਲ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਅੰਦਰ ਆਉਣ ਦੀ ਇਜ਼ਾਜ਼ਤ ਨਾ ਦਿੱਤੀ ਗਈ ਹੈ ਅਤੇ ਨਾ ਹੀ ਦਿੱਤੀ ਜਾਏਗੀ। ਇਹੀ ਆਸ ਅਸੀਂ ਮਾਪਿਆਂ ਤੋਂ ਰੱਖਦੇ ਹਾਂ ਕਿ ਉਹ ਸਕੂਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਆਪਣੇ ਤੇ ਸਕੂਲ ਵਿਚਲੇ ਰਿਸ਼ਤੇ ਨੂੰ ਮਜਬੂਤ ਕਰਕੇ ਰੱਖਣ, ਤਾਂ ਜੋ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਿਆ ਜਾ ਸਕੇ ਤੇ ਉਹਨਾਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।

ਐਸ. ਡੀ. ਐਮ. ਜੀ ਅਗਵਾਈ ਹੇਠ ਮਿਸ਼ਨ ਫਤਹਿ ਤਹਿਤ ਸਮਾਗਮ ਦਾ ਆਯੋਜਨ

ਕਰੋਨਾ ਮਹਾਂਮਾਰੀ ਦੌਰਾਨ ਅਹਿਮ ਭੂਮਿੰਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ

ਜਗਰਾਉਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਮਿਸ਼ਨ ਫਤਿਹ ਤਹਿਤ ਸਬ ਡਵੀਜ਼ਨ ਪੱਧਰ ਦਾ ਸਮਾਗਮ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜਗਰਾਉਂ ਵਿਖੇ ਕਰਵਾਇਆ ਗਿਆ। ਜਿਸ ਵਿੱਚ  ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਜ਼ਿਲ੍ਹਾ ਕਾਂਗਰਸ ਲੁਧਿਆਣਾ (ਦਿਹਾਤੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਐਸ. ਡੀ. ਐਮ. ਧਾਲੀਵਾਲ ਨੇ ਸਬ ਡਵੀਜ਼ਨ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਵਿਤਾ ਮਿਸ਼ਨ ਫਤਹਿ ਦਾ ਨਾਅਰਾ ਲਾਈਏ, ਸੁਣਾਈ ਅਤੇ ਮਾਸਕ ਬੰਨ੍ਹਣ ਦਾ ਤਰੀਕਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਨਾ ਕਿ ਇਸ ਤੋਂ ਡਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਬਿਨ੍ਹਾਂ ਕੰਮ ਘਰ ਤੋਂ ਬਾਹਰ ਨਾ ਨਿਕਲਣ, ਸਮਾਗਮਾਂ ਵਿੱਚ ਜ਼ਿਆਦਾ ਇਕੱਠ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੋਨੀ ਗਾਲਿਬ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਉਥੇ ਪ੍ਰਸ਼ਾਸਨ ਵੱਲੋਂ ਸਬ ਡਵੀਜ਼ਨ ਜਗਰਾਉਂ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਨਾ, ਪਾਸ ਜਾਰੀ ਕਰਨੇ ਆਦਿ ਕੰਮਾਂ ਦੀ ਸਰਾਹਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਡਾਕਟਰਾਂ ਅਤੇ ਸਫਾਈ ਕਾਮਿਆਂ ਨੇ ਵੀ ਕੋਰੋਨਾ ਮਹਾਂਮਾਰੀ ਦੌਰਾਨ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਇਸ ਮੌਕੇ ਮਨਮੋਹਨ ਕੁਮਾਰ ਤਹਿਸੀਲਦਾਰ, ਜਗਰਾਉਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਨੂੰ ਆਪਣਾ ਫਰਜ਼ ਸਮਝ ਕੇ ਕਰਨਗੇ। ਇਸ ਮੌਕੇ ਕੋਰੋਨਾ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਵਿੱਚ ਸਾਥ ਦੇਣ ਵਾਲੇ ਅਧਿਕਾਰੀਆ/ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਜੋਗਿੰਦਰ ਸਿੰਘ,ਇੰਦੂ ਬਾਲਾ ਟੀਚਰ, ਡਾ: ਸੁਖਦੀਪ ਕੌਰ, ਕੈਪਟਨ ਨਰੇਸ਼ ਵਰਮਾ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਉਪਾਅ ਸਮਾਗਮ ਚ ਸਾਂਝੇ ਕੀਤੇ, ਉਥੇ ਸਿਵਲ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਦੀ ਕੀਤੀ ਮਦਦ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਮਾਸਕ ਪਹਿਨਣ ਨਾਲ ਹੀ ਇਹ ਬਿਮਾਰੀ ਤੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਸਗੋਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥਾਂ ਨੂੰ ਸਾਬਣ ਨਾਲ ਧੋਣ ਨਾਲ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ ਨੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਪ੍ਰਹੇਜ ਰੱਖਣਾ ਜਰੂਰੀ ਹੈ, ਉਥੇ ਧਰਤੀ ਨੂੰ ਬਚਾਉਣ ਲਈ ਵੱਡੀ ਪੱਧਰ ਤੇ ਰੁੱਖ ਲਗਾਉਣਾ ਵੀ ਲਾਜਮੀ ਹੈ। ਉਨ੍ਹਾਂ ਹਾਜ਼ਰੀਨ ਨੂੰ ਇੱਕ ਪਿੰਡ, ਇੱਕ ਵਾਰਡ, ਇੱਕ ਪਾਰਕ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹਰੀਸ਼ ਕੁਮਾਰ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ, ਡਾ: ਸੁਰਿੰਦਰ ਸਿੰਘ, ਰਵਿੰਦਰ ਸਰਭਵਾਲ ਪ੍ਰਧਾਨ ਬਲਾਕ ਕਾਂਗਰਸ ਜਗਰਾਉਂ ਸ਼ਹਿਰੀ, ਅਨਮੋਲ ਗੁਪਤਾ, ਕਰਮਜੀਤ ਸਿੰਘ ਕੈਂਥ, ਸਤਿੰਦਰਜੀਤ ਸਿੰਘ ਤਤਲਾ, ਅਮਨਜੀਤ ਸਿੰਘ ਖਹਿਰਾ, ਅਮਨ ਕਪੂਰ ਬੌਬੀ, ਹਰਨਰਾਇਣ ਸਿੰਘ ਮੱਲੇਆਣਾ, ਸੁਖਦੇਵ ਸਿੰਘ ਰੰਧਾਵਾ ਈਓ, ਬੇਅੰਤ ਸਿੰਘ ਏ.ਐਫ.ਐਸ.ਓ, ਗੁਰਮਤਪਾਲ ਸਿੰਘ ਸੈਕਟਰੀ, ਸੁਭਾਸ਼ ਕੁਮਾਰ ਸੈਕਟਰੀ, ਰਮਿੰਦਰ ਸਿੰਘ ਖੇਤੀਬਾੜੀ ਅਫ਼ਸਰ, ਸਹਾਬ ਅਹਿਮਦ ਖੇਤੀਬਾੜੀ ਅਫ਼ਸਰ, ਪ੍ਰਿੰਸੀਪਲ ਸੰਜੀਵ ਮੈਨੀ, ਬੂਟਾ ਸਿੰਘ ਡਰਾਫਟਮੈਨ, ਪ੍ਰਿੰਸੀਪਲ ਵਿਨੋਦ ਕੁਮਾਰ, ਪ੍ਰਿੰਸੀਪਲ ਜਸਵੀਰ ਸਿੰਘ, ਗੁਰਵਿੰਦਰ ਸਿੰਘ ਪ੍ਰਿੰਸੀਪਲ, ਜਤਿੰਦਰ ਸਿੰਘ ਲੈਕਚਰਾਰ, ਗੁਰਸ਼ਰਨ ਕੌਰ ਲਾਂਬਾ ਪ੍ਰਿੰਸੀਪਲ, ਸੁਖਵੰਤ ਸਿੰਘ ਕਾਨੂੰਗੋ, ਗੁਰਦੇਵ ਸਿੰਘ ਕਾਨੂੰਗੋ, ਅਵਤਾਰ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ ਗਰੇਵਾਲ ਇਲੈਕਸ਼ਨ ਸੈੱਲ ਇੰਚਾਰਜ, ਸੁਰਿੰਦਰ ਸਿੰਘ ਆਰ.ਸੀ., ਪ੍ਰੀਤਮ ਸਿੰਘ ਢੱਟ ਰੀਡਰ, ਸੁਖਦੇਵ ਸਿੰਘ ਸ਼ੇਰਪੁਰੀ ਰੀਡਰ, ਪਟਵਾਰੀ ਜਗਤਾਰ ਸਿੰਘ, ਅਭਿਸ਼ੇਕ ਚੋਪੜਾ ਆਦਿ ਹਾਜ਼ਰ ਸਨ।

ਰੀਡਰਾਂ ਨੂੰ ਵੀ ਕੀਤਾ ਸਨਮਾਨਿਤ-ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਅਤੇ ਮਨਮੋਹਨ ਕੁਮਾਰ ਕੌਸ਼ਿਕ ਤਹਿਸੀਲਦਾਰ, ਜਗਰਾਉਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਤਹਿਸੀਲਦਾਰ ਦੇ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਅਤੇ ਪ੍ਰੀਤਮ ਸਿੰਘ ਢੱਟ ਨੂੰ ਅੱਜ ਮਿਸ਼ਨ ਫਤਿਹ ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਕੋਵਿਡ-19 ਦੌਰਾਨ ਲੱਗੇ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀ ਆਮ ਜ਼ਿੰਦਗੀ ਵਾਂਗ ਮਹਾਂਮਾਰੀ ਦੇ ਖ਼ਤਰੇ ਤੋਂ ਬੇਡਰ ਹੁੰਦਿਆਂ ਜਿੱਥੇ ਦੇਰ ਰਾਤ ਤੱਕ ਡਿਊਟੀ ਤੇ ਪਹਿਰਾ ਦਿੱਤਾ, ਉਥੇ ਹਫ਼ਤਾਵਾਰੀ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਹਾਜ਼ਰੀ ਭਰਦਿਆਂ ਸਰਕਾਰੀ ਕੰਮਾਂ ਨੂੰ ਨੇਪਰੇ ਚਾੜ੍ਹਿਆ, ਜਿਸ ਦਾ ਹਜ਼ਾਰਾਂ ਲੋਕਾਂ ਨੇ ਲਾਹਾ ਲਿਆ।

ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਲਈ ਕੰਮ ਦੋ ਹਫ਼ਤੇ ਵਿੱਚ ਹੋਵੇਗਾ ਸ਼ੁਰੂ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਵਿਕਸਤ ਕੀਤੇ ਜਾਣ ਵਾਲੇ ਖੇਤਰ ਦਾ ਦੌਰਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਪਿੰਡ ਐਤੀਆਣਾ/ਲੁਧਿਆਣਾ, ਜੁਲਾਈ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ``ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਵਿਖੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਾਉਣ ਲਈ ਲੋੜੀਂਦੇ ਬੁਨਿਆਦੀ ਢਾਂਚਾ ਵਿਕਾਸ ਕੰਮ ਦੀ ਸ਼ੁਰੂਆਤ ਅਗਲੇ ਦੋ ਹਫਤਿਆਂ ਵਿੱਚ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਨੂੰ ਚੌੜੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਨੂੰ ਹਵਾਈ ਅੱਡੇ ਦੀ ਚਾਰਦੀਵਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਬਾਰੇ ਹਦਾਇਤ ਕੀਤੀ ਗਈ ਹੈ। ਸ਼ਰਮਾ ਨੇ ਅੱਜ ਇਸ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਉਡਾਣਾਂ ਲਈ ਵਿਕਸਤ ਕੀਤੇ ਜਾਣ ਵਾਲੇ ਖੇਤਰ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐÎੱਮ. ਰਾਏਕੋਟ ਸ੍ਰੀ ਹਿਮਾਂਸ਼ੂ ਗੁਪਤਾ, ਸੂਚਨਾ ਅਤੇ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸ਼ਰਮਾ ਨੇ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਸਮੁੱਚੇ ਪੰਜਾਬ ਵਿੱਚ ਇੱਕ ਵਪਾਰਕ ਹੱਬ ਵਜੋਂ ਵਿਕਸਤ ਹੋਵੇਗਾ, ਜਿਸ ਦਾ ਸੂਬੇ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨਾਂ ਦੱਸਿਆ ਕਿ ਇਸ ਟਰਮੀਨਲ ਦੇ ਨਿਰਮਾਣ ਲਈ ਲੋੜੀਂਦੀ 161.2703 ਏਕੜ ਜ਼ਮੀਨ ਨੂੰ ਅਧਿਗ੍ਰਹਿਣ ਕਰ ਲਿਆ ਗਿਆ ਹੈ ਅਤੇ ਇਸ ਸੰਬੰਧੀ ਗਲਾਡਾ ਵੱਲੋਂ ਮੌਕੇ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ। ਉਨਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਟਰਮੀਨਲ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲ-ਨਾਲ ਹਵਾਈ ਪੱਟੀ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕਰਵਾ ਲਿਆ ਜਾਵੇ ਤਾਂ ਜੋ ਇਥੋਂ ਅੰਤਰਰਾਸ਼ਟਰੀ ਉਡਾਣਾਂ ਜਲਦ ਸ਼ੁਰੂ ਕਰਵਾਈਆਂ ਜਾ ਸਕਣ। ਉਨਾਂ ਦੱਸਿਆ ਕਿ ਅਧਿਗ੍ਰਹਿਣ ਕੀਤੀ ਜ਼ਮੀਨ ਬਦਲੇ ਕਿਸਾਨਾਂ ਨੂੰ 20,61,314 ਰੁਪਏ ਪ੍ਰਤੀ ਏਕੜ (ਸਮੇਤ 100 ਫੀਸਦੀ ਸੋਲੇਸ਼ੀਅਮ, 12 ਫੀਸਦੀ ਏ. ਪੀ. ਅਤੇ 1.25 ਗੁਣਾਂਕ) ਮੁਆਵਜ਼ਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੋਗ ਪਾਏ ਜਾਣ ਵਾਲੇ ਪਰਿਵਾਰ ਨੂੰ 5,50,000 ਰੁਪਏ ਰੀਹੈਬੀਲੀਟੇਸ਼ਨ ਐਂਡ ਰੀਸੈਟਲਮੈਂਟ ਭੱਤਾ ਵੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਪਿੰਡ ਐਤੀਆਣਾ ਤਹਿਸੀਲ ਰਾਏਕੋਟ ਦੀ ਜ਼ਮੀਨ ਵਿੱਚ ਅੰਤਰਰਾਸ਼ਟਰੀ ਸਿਵਲ ਅਤੇ ਕਾਰਗੋ ਟਰਮੀਨਲ ਵਿਕਸਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਏਅਰਪੋਰਟ ਦਾ ਵਿਕਾਸ ਸੂਬੇ ਅਤੇ ਇਲਾਕੇ ਦੇ ਆਰਥਿਕ ਵਾਧੇ ਅਤੇ ਖੁਸ਼ਹਾਲੀ ਲਈ ਸਕਾਰਾਤਮਿਕ ਸੰਕੇਤ ਹੈ। ਜਿਸ ਨਾਲ ਇਲਾਕੇ ਵਿੱਚ ਨਿਗਮੀ ਅਤੇ ਵਪਾਰਕ ਕੰਪਨੀਆਂ ਨੂੰ ਆਰਥਿਕ ਗਤੀਵਿਧੀਆਂ ਚਲਾਉਣਾ ਦਾ ਮੌਕਾ ਮਿਲੇਗਾ। ਇਸ ਨਾਲ ਵੱਖ-ਵੱਖ ਖੇਤਰਾਂ ਵਿੱਚ ਖਾਸ ਤੌਰ 'ਤੇ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਲੁਧਿਆਣਾ ਰਾਜ ਦੇ ਕੇਂਦਰੀ ਖੇਤਰ ਵਿੱਚ ਇਹ ਪ੍ਰੋਜੈਕਟ ਭੂਗੋਲਿਕ ਪੱਖੋਂ ਆਦਰਸ਼ਕ ਅਤੇ ਵਾਜ਼ਿਬ ਹੋਵੇਗਾ। ਦੱਸਣਯੋਗ ਹੈ ਕਿ ਇਸ ਟਰਮੀਨਲ ਬਣਨ ਨਾਲ ਸੂਬੇ ਦੀ ਖਾਸ ਕਰਕੇ ਸਨਅਤੀ ਜ਼ਿਲਾ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਹਵਾਈ ਅੱਡੇ ਨੂੰ ਅਗਲੇ ਢਾਈ ਸਾਲ ਪੂਰਨ ਤੌਰ 'ਤੇ ਚਾਲੂ ਕਰਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਲਾਕਾ ਨਿਵਾਸੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਜਿਸ ਵਿੱਚ 135.54 ਏਕੜ ਰਕਬੇ ਵਿੱਚ ਕੋਡ-4 ਸੀ ਤਰਾਂ ਦੇ ਜ਼ਹਾਜਾਂ ਦੇ ਓਪਰੇਸ਼ਨ ਲਈ ਪੂਰਨ ਰੂਪ ਵਿੱਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਤਿੰਨ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਇਕ ਜਾਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਦੇ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਬਹੁਮਤ ਹਿੱਸੇਦਾਰੀ 51 ਫੀਸਦੀ ਏ.ਏ.ਆਈ ਦੀ ਹੈ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਦੇ ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿੱਚ ਹਵਾਈ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।

ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ

ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 2.97 ਕਰੋੜ ਰੁਪਏ ਮਨਜੂਰ

ਦੋਰਾਹਾ,  ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- )-ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਬਲਾਕ ਦੇ ਹਰੇਕ ਪਿੰਡ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕਰਨ ਲਈ ਵਿਭਾਗ ਵਲੋਂ 2.97 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਪਾਇਲ ਦੇ ਵਿਧਾਇਕ ਸ੍ਰ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਮਗਨਰੇਗਾ ਅਤੇ ਪੰਚਾਇਤ ਫੰਡਾਂ ਨਾਲ ਇਹ ਪ੍ਰੋਜੈਕਟ ਬਲਾਕ ਦੇ 13 ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। 7 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ ਹਨ ਜਦਕਿ ਬਾਕੀ 6 ਪਿੰਡਾਂ ਵਿਚ ਵੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ।ਇਸ ਤੋਂ ਇਲਾਵਾ ਬਲਾਕ ਦੇ ਸਾਰੇ ਪਿੰਡਾਂ ਵਿਚ ਇਹ ਕੰਮ 15 ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ। ਲੱਖਾ ਨੇ ਦੱਸਿਆ ਕਿ ਬਲਾਕ ਦੋਰਾਹਾ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਦਾ ਪਹਿਲਾ ਅਜਿਹਾ ਬਲਾਕ ਹੈ, ਜਿਸ ਦੀ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਚੋਣ ਹੋਈ ਹੈ। ਇਸ ਪ੍ਰੋਜੈਕਟ ਰਾਹੀਂ ਗਿੱਲੇ ਕੂੜੇ ਤੋਂ ਔਰਗੈਨਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਖਾਦ ਨੂੰ ਵੇਚ ਕੇ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ ਨਾਲ ਪਿੰਡਾਂ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਹ ਖਾਦ ਛੋਟੇ ਕਿਸਾਨਾਂ ਨੂੰ ਮੁਫ਼ਤ ਵੀ ਦਿੱਤੀ ਜਾ ਰਹੀ ਹੈ। ਇਹ ਖਾਦ ਵਣ ਅਤੇ ਬਾਗਬਾਨੀ ਵਿਭਾਗ ਨੂੰ ਵੀ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਰਾਹੀਂ ਪੈਕੇਟ ਬਣਾ ਕੇ ਵੇਚਣ ਦੀ ਵੀ ਤਜਵੀਜ਼ ਹੈ। ਇਸ ਮੌਕੇ ਹਾਜ਼ਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ ਇਹ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਵਾਨਿਤ ਹੈ। ਉਹਨਾਂ ਕਿਹਾ ਕਿ ਲਿਸ ਪ੍ਰੋਜੈਕਟ ਰਾਹੀਂ ਪਿੰਡਾਂ ਵਿਚ ਨਾਰੀ ਸਸ਼ਕਤੀਕਰਨ ਦਾ ਵਾਧਾ ਹੋ ਰਿਹਾ ਹੈ। ਉਕਤ 13 ਪਿੰਡਾਂ ਵਿਚ ਦਾਉਮਾਜਰਾ, ਅਲੂਣਾ ਤੋਲਾ, ਲੰਢਾ, ਭਰਥਲਾ ਰੰਧਾਵਾ, ਚੰਨਕੋਈਆਂ ਖੁਰਦ, ਘਲੋਟੀ, ਅਫ਼ਜ਼ੁੱਲਾਪੁਰ, ਰੌਣੀ, ਕੋਟਲਾ ਅਫਗਾਨਾ, ਘਣਗਸ, ਮਾਂਹਪੁਰ, ਮਾਜਰੀ ਅਤੇ ਫਿਰੋਜ਼ਪੁਰ ਸ਼ਾਮਿਲ ਹਨ। ਇਸ ਮੌਕੇ ਬਲਾਕ ਸੰਮਤੀ ਚੇਅਰਪਰਸਨ ਸ਼ਿਵਦੀਪ ਕੌਰ ਦਾਊਮਾਜਰਾ, ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਜਸਵੀਰ ਸਿੰਘ ਦਾਊਮਾਜਰਾ, ਬਲਾਕ ਕਾਂਗਰਸ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਅਤੇ ਹੋਰ ਹਾਜ਼ਰ ਸਨ। ਇਸ ਉਪਰੰਤ ਪਿੰਡ ਲੰਢਾ ਵਿਖੇ ਮੀਡੀਆ ਨੁਮਾਇੰਦਿਆਂ ਨੂੰ ਇਹ ਪ੍ਰੋਜੈਕਟ ਵੀ ਦਿਖਾਇਆ ਗਿਆ।

ਸਬ ਸੈਂਟਰ ਧਨੇਰ ਵਿਖੇ ਡੇਂਗੂ. ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਹਰਜਿੰਦਰ ਸਿੰਘ ਆਂਡਲੂ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਧਨੇਰ ਵਿਖੇ ਡੇਂਗੂ. ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਸੋਸ਼ਲ ਡਿਸਟੇਂਸ ਦਾ ਧਿਆਨ ਰੱਖਦੇ ਹੋਏ ਲੋਕਾਂ ਨੂੰ ਸਮਝਾਇਆ ਕਿ ਗਰਮੀ ਦਾ ਮੌਸਮ ਹੋਣ ਕਰਕੇ ਮੱਛਰਾਂ ਦੀ ਭਰਮਾਰ ਬਹੁਤ ਜ਼ਿਆਦਾ ਹੈ।ਹਰ ਹਫ਼ਤੇ ਕੂਲਰਾਂ ਨੂੰ ਸਾਫ਼ ਕਰ ਕੇ ਪਾਣੀ ਪਾਇਆ ਜਾਵੇ। ਘਰਾਂ ਦੀ ਛੱਤ ਉੱਪਰ ਪਏ ਬਰਤਨਾਂ ਵਿੱਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ।ਨਾਲੀਆਂ ਆਦਿ ਦੇ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ। ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪਲਦਾ ਹੈ। ਟੁੱਟੇ ਬਰਤਨਾਂ ਅਤੇ ਟਾਇਰਾਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਤਾਂ ਕਿ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਡੇਂਗੂ ਦੇ ਲੱਛਣ ਜਿਵੇਂ ਕਿ ਤੇਜ਼ ਸਿਰ ਦਰਦ, ਤੇਜ਼ ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ ਆਦਿ ਹਨ। ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦੇ ਬਚਾਅ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਬਲਜਿੰਦਰ ਸਿੰਘ ਸਿਹਤ ਕਰਮਚਾਰੀ, ਹਰਮਨਦੀਪ ਕੌਰ ਏ,ਐੱਨ,ਐੱਮ, ਆਸ਼ਾ ਵਰਕਰਜ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ

ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਗਹਿਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜੋ 17 ਮਈ ਨੂੰ ਪੁਲਿਸ ਦੇ ਕਹਿਣ ਮੁਤਾਬਿਕ ਐਕਸੀਡੈਂਟ ਹੋਇਆ ਸੀ। ਉਸ ਦੇ ਸਬੰਧ ਵਿੱਚ ਪੁਲੀਸ ਕਿਸਾਨ ਆਗੂਆਂ ਦੇ ਘਰ ਛਪੇਮਾਰੀ ਕਰ ਰਹੀ ਹੈ। ਜਦ ਕਿ ਉਹ ਕਤਲ ਨਹੀਂ ਹੋਇਆ ਉਹ ਐਕਸੀਡੈਂਟ ਹੋਇਆ ਦਰੱਖਤ ਵਿੱਚ ਵੱਜਕੇ ਇਸ ਗੱਲ ਨੂੰ ਡੇਢ ਮਹੀਨਾ ਹੋ ਗਿਆ ਹੈ। ਫਿਰ ਵੀ ਅਧਿਕਾਰੀਆਂ ਨੂੰ ਮਿਲਣ ਦੇ ਬਾਅਦ ਵੀ ਪੁਲਿਸ ਦਾ ਇਹੀ ਵਤੀਰਾ ਹੈ ਜਦ ਐਕਸੀਡੈਂਟ- ਜਾਂ -ਘਟਨਾ ਵਾਲੀ ਜਗ੍ਹਾ ਤੇ ਐਸਐਚਓ ਟੱਲੇਵਾਲ ਮੌਜੂਦ ਸਨ। ਜੇਕਰ ਪੁਲਿਸ ਨੇ ਕੋਈ ਨਾਜਾਇਜ਼ ਪਰਚਾ ਕੀਤਾ ਜਾਂ ਕਿਸੇ ਕਿਸਾਨ ਆਗੂ ਨੂੰ ਗ੍ਰਿਫ਼ਤਾਰ ਕੀਤਾ ਤਾਂ ਥਾਣਾ ਟੱਲੇਵਾਲ ਦਾ ਘਿਰਾਓ ਕੀਤਾ ਜਾਵੇਗਾ। ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਉਸ ਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਸਮੇਂ ਮੀਤ ਪ੍ਰਧਾਨ ਹਰਦੇਵ ਸਿੰਘ, ਲਾਭ ਸਿੰਘ, ਰਾਮ ਸਿੰਘ ਡਕੌਾਦਾ ਬੀ ਕੇ ਯੂ, ਸੁਰਿੰਦਰ ਸਿੰਘ, ਨਾਜ਼ਮ ਸਿੰਘ, ਜੱਗਾ ਸਿੰਘ, ਗੁਰਪ੍ਰੀਤ ਸਿੰਘ, ਦਲਬਾਰ ਸਿੰਘ ਗੁਰਪ੍ਰੀਤ ਸਿੰਘ ਜਗਤਾਰ ਸਿੰਘ, ਗੁਰਮੇਲ ਸਿੰਘ ਚੰਨਣਵਾਲ, ਜਸਮੇਲ ਕੌਰ, ਗੁਰਦਿਆਲ ਕੌਰ, ਆਦਿ ਹਾਜ਼ਰ ਸਨ।

ਮਹਿਲ ਕਲਾਂ ਸਰਪੰਚ ਦੇ ਹੱਕ ਵਿੱਚ ਆਇਆ ਸ੍ਰੋਮਣੀ ਅਕਾਲੀ ਦਲ (ਅ)

ਝੂਠੇ ਕੇਸ ਵਿੱਚ ਸਰਪੰਚ ਬਲੌਰ ਸਿੰਘ ਕਲੇਰ ਨੂੰ ਉਲਝਾਇਆ ਜਾ ਰਿਹਾ ਹੈ-ਆਗੂ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)

ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਦੇ ਹੱਕ ਵਿੱਚ ਅੱਜ ਸ੍ਰੋਮਣੀ ਅਕਾਲੀ ਦਲ (ਅ) ਵੱਲੋਂ ਜਿਲ੍ਹਾ ਪ੍ਰਧਾਨ ਦਰਸਨ ਸਿੰਘ ਮੰਡੇਰ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਅਤੇ ਸੂਬਾਈ ਆਗੂ ਵਰਿੰਦਰ ਸਿੰਘ ਸੇਖੋਂ ਨੇ ਵਿਸੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ, ਵਰਿੰਦਰ ਸਿੰਘ ਸੇਖੋਂ, ਜਿਲ੍ਹਾ ਪ੍ਰਧਾਨ ਦਰਸਨ ਸਿੰਘ ਮੰਡੇਰ, ਸਰਕਲ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਪੰਜਾਬ ਦਾ ਸਿਵਲ ਤੇ ਪ੍ਰਸ਼ਾਸਨਿਕ ਢਾਂਚਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਪੰਜਾਬ ਅੰਦਰ ਲੁੱਟ ਖੋਹ, ਕਤਲੇਆਮ, ਬੇਰੁਜ਼ਗਾਰੀ ਅਤੇ ਨਸਿਆ ਦਾ ਬੋਲਬਾਲਾ ਹੈ ਜਿਸ ਕਰਕੇ ਲੋਕ ਆਰਥਿਕ ਮੰਦਹਾਲੀ ਨਾਲ ਜੂਝਦੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। ਪਿੰਡ ਦੇ ਹੀ ਕੁਝ ਲੋਕਾਂ ਦੀ ਸਹਿ ਤੇ ਪੁਲਿਸ ਪ੍ਰਸਾਸਨ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਨ ਬੁੱਝ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਅ) ਹੱਕ ਸੱਚ ਨਾਲ ਖੜਦਾ ਆ ਰਿਹਾ ਹੈ ਜਿਸ ਕਰਕੇ ਸਰਪੰਚ ਬਲੌਰ ਸਿੰਘ ਨਾਲ ਵੀ ਚੱਟਾਨ ਵਾਂਗ ਡੱਟ ਕੇ ਖੜਾਗੇ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਪੰਚ ਬਲੌਰ ਸਿੰਘ ਤੇ ਦਰਜ ਕੀਤਾ ਪਰਚਾ ਵਾਪਸ ਲਿਆ ਜਾਵੇ ਅਤੇ ਮਾਮਲੇ ਦੀ ਜਾਂਚ ਕਰਕੇ ਝੂਠਾ ਕੇਸ ਦਰਜ ਕਰਾਉਣ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਮੁੱਚੀ ਜਥੇਬੰਦੀ ਵੱਲੋਂ ਮਹਿਲ ਕਲਾਂ ਵਿਖੇ ਚਿੱਟੇ ਨਾਲ ਮੌਤ ਦੇ ਮੂੰਹ ਵਿੱਚ ਗਏ ਗਗਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਯੂਥ ਵਿੰਗ ਦੇ ਆਗੂ ਹਰਮੀਤ ਸਿੰਘ ਮੂੰਮ, ਜਥੇਦਾਰ ਲਾਭ ਸਿੰਘ ਮਹਿਲ ਕਲਾਂ, ਉਜਾਗਰ ਸਿੰਘ ਛਾਪਾ, ਮਲਕੀਤ ਸਿੰਘ ਮਹਿਲ ਖੁਰਦ, ਗੁਰਪ੍ਰੀਤ ਸਿੰਘ ਗੋਪੀ ਧਨੇਰ, ਬਲਦੇਵ ਸਿੰਘ ਗੰਗੋਹਰ, ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ।

ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਲੱਖਾ ਵਿਖੇ ਕੇਦਰ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ

ਪੈਟਰੋਲ ਤੇ ਡੀਜਲ ਦੀਆ ਕੱਚੇ ਤੇਲ ਦੀਅ ਕੀਮਤਾ ਅਨੁਸਾਰ ਘੱਟ ਕੀਤੀਆ ਜਾਣ-ਬੂਟਾ ਸਿੰਘ ਚਕਰ

ਹਠੂਰ 2ਜੁਲਾਈ (ਨਛੱਤਰ ਸੰਧੂ) ਕਿਸਾਨ ਜੱਥੇਬੰਦੀਆˆ ਵਲੋˆ ਪੈਟਰੌਲ ਤੇ ਡੀਜਲ ਦੀਆˆ ਵਧ ਰਹੀਆˆ ਕੀਮਤਾˆ ਖਿਲਾਫ ਪੈਟਰੌਲ ਪੰਪਾˆ ਅੱਗੇ ਧਰਨੇ ਦਿੱਤ ਜਾ ਰਹੇ ਹਨੇ।ਪੰਜਾਬ ਦੀਆˆ ਸ਼ੰਘਰਸਸੀਲ ਕਿਸਾਨ ਜਥੇਬੰਦੀਆˆ ਦੇ ਸੱਦੇ ਤਹਿਤ ਅਕਾਲ ਫਿਿਲੰਗ ਸਟੇਸਨ ਪਿੰਡ ਲੱਖਾ ਅੱਗੇ ਪੰਜਾਬ ਕਿਸਾਨ ਯੂਨੀਅਨ ਵੱਲੋˆ ਪੈਟਰੌਲ ਅਤੇ ਡੀਜਲ ਦੀਆˆ ਕੀਮਤਾˆ ਚ ਕੇˆਦਰ ਸਰਕਾਰ ਵਲੋˆ ਕੀਤੇ ਜਾˆਦੇ ਵਾਧੇ ਦੇ ਵਿਰੋਧ ਚ ਧਰਨਾ ਦਿੱਤਾ ਗਿਆ।ਇਸ ਸਮੇ ਬੋਲਦਿਆ ਬੂਟਾ ਸਿੰਘ ਚਕਰ ਨੇ ਕਿਹਾ ਕਿ ਅੰਤਰਰਾਸਟਰੀ ਮੰਡੀ ਚ ਤੇਲ ਦੀਆˆ ਕੀਮਤਾˆ ਘਟਣ ਦੇ ਬਾਵਜੂਦ ਕੇਦਰ ਸਰਕਾਰ ਨੇ ਲਗਾਤਰ ਰੇਟ ਵਧਾਕੇ ਆਮ ਲੋਕਾˆ ਤੇ ਬਹੁਤ ਬੋਝ ਪਾ ਦਿੱਤਾ ਹੈ।ਉਨ੍ਹਾ ਕਿਹਾ ਕਿ ਪਹਿਲਾ ਹੀ ਲੋਕ ਕੋਰੋਨਾ ਮਹਾਂਮਾਰੀ ਤੇ ਚੱਲਦਿਆ ਆਰਥਿਕ ਮੰਦੀ ਤੇ ਚੱਲ ਰਹੇ ਹਨ,ਉਪਰੋ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਹਰ ਰੋਜ ਟੈਕਸ ਲਗਾ ਕੇ ਸਸਤੇ ਤੇਲ ਦੇ ਭਾਅ ਨੂੰ ਅੱਗ ਲਾ ਰਹੀਅ ਹਨ।ਇਸ ਦੇ ਅਜਿਹੇ ਮਾੜੇ ਫੈਸਲੇ ਲੋਕਾ ਨੂੰ ਖੁਦਖੁਸੀਆ ਕਰਨ ਲਈ  ਮਜਬੂਰ ਕਰ ਰਹੇ ਹਨ।ਅਖੀਰ ਵਿੱਚ ਉਨ੍ਹਾ ਮੰਗ ਕੀਤੀ ਕਿ ਤੇਲ ਦੀਆ ਕੀਮਤਾ ਕੱਚੇ ਤੇਲ ਦੀ ਕੀਮਤ ਅਨੁਸਾਰ ਘੱਟ ਕੀਤੀਆ ਜਾਣ। 

ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਲਵ-ਮੈਰਿਜ ਨਾ ਹੋਣ ਤੇ ਖੁਦਕੁਸ਼ੀ ਕੀਤੀ

ਜਗਰਾਉਂ(ਜਸਮੇਲ ਗਾਲਿਬ/ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਨੇ ਆਪਣੀ ਲਵ-ਮੈਰਿਜ ਨਾ ਹੋਣ ਤੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਚੌਕੀਂ ਇੰਚਾਰਜ਼ ਗਾਲਿਬ ਕਲਾਂ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ ਵਿੱਕੀ ਜੋ ਆਪਣੀ ਭੂਆ ਕੋਲ ਕੰਮ ਕਰਨ ਲਈ ਹਰਿਆਣਾ ਵਿੱਚ ਕਿਸੇ ਪਿੰਡ ਵਿੱਚ ਰਹਿ ਰਿਹਾ ਸੀ ਤਾਂ ਉੱਥੇ ਗੁਆਂਢ ਵਿੱਚ ਕਾਜਲ ਨਾਮ ਦੀ ਲੜਕੀ ਨਾਲ ਗੱਲਬਾਤ ਹੋ ਗਈ ਮਨਜੀਤ ਸਿੰਘ ਵਿੱਕੀ ਉਸਦੇ ਘਰ ਵਾਲਿਆਂ ਤੋਂ ਚੋਰੀ ਲੜਕੀ ਨੂੰ ਭਜਾ ਕੇ ਆਪਣੇ ਪਿੰਡ ਸ਼ੇਰਪੁਰ ਖੁਰਦ ਲੈ ਆਇਆ ਲੜਕੀ ਦੀ ਉਮਰ ਘੱਟ ਹੋਣ ਕਰਕੇ ਉਨ੍ਹਾਂ ਦੀ ਲਵ-ਮੈਰਿਜ ਨਹੀਂ ਹੋ ਸਕਦੀ ਸੀ ਇਸ ਕਰਕੇ ਲੜਕੀ ਦੇ ਘਰ ਦੇ ਲੜਕੀ ਨੂੰ 10 ਬਾਅਦ ਆ ਕੇ ਲੈ ਗਏ ਇਸ ਪ੍ਰੇਸ਼ਾਨੀ ਕਰਕੇ ਬੀਤੀ ਰਾਤ ਮਨਜੀਤ ਸਿੰਘ ਉਰਫ ਵਿੱਕੀ ਨੇ ਆਪਣੇ ਘਰ ਦੀ ਛੱਤ ਨਾਲ ਫਾਹਾ ਲੈ ਲਿਆ।ਚੌਕੀਂ ਇੰਚਾਰਜ਼ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ