You are here

ਧਾਰਮਿਕ

ਗੁਰਦੁਆਰਾ ਜੋਤੀਸਰ ਸਾਹਿਬ, ਪਾਤਸ਼ਾਹੀ ੬, ਖੁਰਾਣਾ, ਤਹਿਸੀਲ ਤੇ ਜਿਲਾ ਸੰਗਰੂਰ..... ‌‌

ਅੱਜ ਤੁਹਾਨੂੰ ਗੁਰਦੁਆਰਾ ਜੋਤੀਸਰ ਦੇ ਦਰਸ਼ਨ ਕਰਵਾਉਦੇ ਹਾਂ । ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹਾਂ।
ਇਤਿਹਾਸ - ਸਰਬ ਸਾਂਝਾ ਧਰਮ ਵਿੱਚ ਧਰਮ ਸਿੱਖ ਧਰਮ ਹੈ।ਦਸ ਗੁਰੂ ਜਿਥੇ - ਜਿਥੇ ਵੀ ਗਏ, ਉਹ ਪੂਜਣ ਯੋਗ ਅਸਥਾਨ ਬਣ ਗਏ। ਲੋਕਾਂ ਦੇ ਕਲਿਆਣ ਲਈ ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1616ਈ. ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ਤੋਂ ਚਾਲੇ ਪਾ ਕੇ ਪਿੰਡ ਖੁਰਾਣੇ ਪਹੁੰਚੇ ਤਾਂ ਅਗਿਆਨੀ ਲੋਕਾਂ ਨੇ ਜਲ - ਪਾਣੀ ਤਾਂ ਕੀ ਪੁੱਛਣਾ ਸੀ, ਉਹਨਾਂ ਨੂੰ ਪਹਿਚਾਣਿਆਂ ਹੀ ਨਾ, ਨਾ ਕੋਈ ਅਦਬ ਨਾ ਸਤਿਕਾਰ। ਅਜਿਹੇ ਲੋਕਾਂ ਬਾਰੇ ਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਵਸਦੇ ਰਹੋ। ਗੁਰੂ ਜੀ ਨੇ ਅੱਗੇ ਚਾਲੇ ਪਾ ਦਿੱਤੇ।ਧਰਮ ਦਾ ਕਦੇ ਬੀਜ ਨਾਸ ਨਹੀਂ ਹੁੰਦਾ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਜਲ ਪਾਣੀ ਵੀ ਨਾ ਪੁੱਛਿਆ ਤਾਂ ਗੁਰੂ ਜੀ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ ਜਿਥੇ ਅੱਜਕਲ੍ਹ ਪੁਰਾਤਨ ਬੇਰੀ ਮੋਜੂਦ ਹੈ। ਇਸ ਬੇਰੀ ਥੱਲੇ ਗੁਰੂ ਜੀ ਬੈਠ ਗਏ, ਤਾਂ ਇੱਕ ਸਿਆਣੀ ਮਾਈ ਕਰਮੋਂ ਨੇ ਸੋਚਿਆ ਕਿ ਇਹ ਪੂਰਨ ਮਹਾਂਪੁਰਸ਼ ਜਾਪਦੇ ਹਨ। ਤਾਂ ਮਾਈ ਕਰਮੋਂ ਦੁੱਧ ਦੀ ਤੋੜੀ ਲੈ ਕੇ ਆਈ ਤੇ ਗੁਰੂ ਜੀ ਨੂੰ ਬੇਰੀ ਹੇਠ ਸਿੱਖਾਂ ਸਮੇਤ ਦੁੱਧ ਛਕਾਇਆ।
ਗੁਰੂ ਜੀ ਨੇ ਖੁਸ਼ ਹੋ ਕੇ ਦੁੱਧ ਤੇ ਪੁੱਤ ਦਾ ਵਰ ਦਿੱਤਾ ਅਤੇ ਬਚਨ ਕਰੇ ਕਿ ਜੋ ਵੀ ਮਨੁੱਖ ਸ਼ਰਧਾ ਨਾਲ ਇਸ ਅਸਥਾਨ ਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਮਨੋਭਾਵਨਾਵਾਂ ਪੁਰੀਆ ਹੋਣਗੀਆਂ । " ਇਹ ਬੇਰੀ ਅੱਜ ਵੀ ਇਸ ਅਸਥਾਨ ਤੇ ਮੋਜੂਦ ਹੈ। ਸਿੱਖੀ ਸਿਧਾਂਤਾਂ ਦੀ ਪਾਲਣਾ ਕਰਨ ਵਾਲੇ ਬਾਬਾ ਕਿ੍ਰਪਾਲ ਸਿੰਘ ਜੀ ਦੀ ਕਾਰ ਸੇਵਾ ਵਾਲਿਆਂ ਨੇ ਇਸ ਗੁਰਦੁਆਰੇ ਦੀ ਸਾਂਭ ਸੰਭਾਲ,ਸਿੱਖ ਧਰਮ ਦੇ ਹਿੱਤ ਤਰੱਕੀ ਦੇ ਰਾਹ ਪਾਇਆ ਹੋਇਆ ਹੈ।
ਜਾਪ ਕਰਨ ਦੀਆਂ ਤਰੀਕਾਂ - ਇਥੇ ਮਾਰਚ ਦੇ ਮਹੀਨੇ 14 ਮਾਰਚ ਤੋਂ  ਹੀ ਸ੍ਰੀ ਆਖੰਡ ਸਾਹਿਬ ਸ਼ੁਰੂ ਹੁੰਦੇ ਹਨ। ਇਥੇ ਲਗਾਤਾਰ 96 ਘੰਟੇ ਜਾਪ ਚਲਦਾ ਰਹਿੰਦਾ ਹੈ। ਨਾਮ ਜਾਪ ਵਿੱਚ ਨੇੜੇ ਦੇ  ਬਹੁਤ ਸਾਰੇ ਪਿੰਡ ਸ਼ਾਮਿਲ ਹੁੰਦੇ ਹਨ। ਹਰ ਇੱਕ ਪਿੰਡ ਨੇ ਦੋ ਘੰਟੇ ਦੀ ਵਾਰੀ ਬੰਨੀ ਹੁੰਦੀ ਹੈ । ਨਾਮ ਜਪਨ ਲਈ ਲਗਾਤਾਰ
ਸੰਗਤਾਂ ਆਉਂਦੀਆਂ ਰਹਿੰਦੀਆਂ ਹਨ । ਰੋਜ਼ਾਨਾ ਸੰਗਤਾ ਲਈ ਚਾਹ ਦਾ ਲੰਗਰ , ਗੰਨੇ ਦੇ ਰਸ ਆਦਿ ਪ੍ਰਸ਼ਾਦਿਆਂ ਦਾ ਅਟੁੱਟ ਲੰਗਰ ਚਲਦਾ ਰਹਿੰਦਾ ਹੈ।  14 ਮਾਰਚ ਨੂੰ ਦਿਨ ਵੀਰਵਾਰ ਤੋਂ 18 ਮਾਰਚ ਦਿਨ ਸੋਮਵਾਰ ਦਸਵੀਂ ਵਾਲੇ ਦਿਨ ਭੋਗ ਪੈਣਗੇ ।   ਵੱਧ ਤੋਂ ਵੱਧ ਸੰਗਤਾਂ ਆਉ ਜੀ ਗੁਰਦੁਆਰਾ ਜੋਤੀਸਰ ਸਾਹਿਬ ਦੇ ਦਰਸ਼ਨਾਂ ਪਾਉ ਜੀ ‌
ਨਗਰ ਕੀਰਤਨ - ਬਹੁਤ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ । ਜਿਸ ਵਿਚ ਖ਼ੱਚਰ ਰੇੜੇ , ਘੋੜੇ ਰੇੜੇ , ਊਠ ਰੇੜੇ , ਸਾਇਕਲ , ਮੋਟਰਸਾਈਕਲ , ਗੱਡੀਆਂ , ਜੀਪਾਂ ਆਦਿ ਰਾਹੀਂ ਸਾਰੀ ਸੰਗਤ ਬੈਠ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਹਨ। ਜਿਸ ਪਿੰਡ ਵਿੱਚ ਵੀ ਨਗਰ ਕੀਰਤਨ ਲੱਗਦਾ ਹੈ । ਉਥੇ ਪਿੰਡਾਂ ਵੱਲੋਂ ਜਗਾ ਜਗਾ ਤੇ ਗੰਨੇ ਦੇ ਰਸ ਦੀਆਂ ਛਬੀਲਾਂ , ਪਕੋੜਿਆਂ ਦਾ  ਲੰਗਰ , ਚਾਹ ਦਾ ਲੰਗਰ ਲਗਾਉਂਦੇ ਰਹਿੰਦੇ ਹਨ ।
ਜੋਤੀਸਰ ਗੁਰਦੁਆਰਾ ਵਿੱਚ ਦਸਵੀਂ ਵਾਲੇ ਦਿਨ ਵੀ ਭਾਰੀ ਇੱਕਠ ਹੁੰਦਾ ਹੈ। ਇਲਾਕੇ ਦੀਆਂ ਸੰਗਤਾਂ ਪੂਰੀ ਸ਼ਰਧਾ ਨਾਲ ਪਹੁੰਚਦੀਆਂ ਹਨ।
ਹਸਪਤਾਲ - ਇਸ ਗੁਰਦੁਆਰੇ ਵਲੋਂ ਜੋਤੀਸਰ ਫਿਜ਼ਿਓਥਰੈਪੀ ਹਸਪਤਾਲ ਡਾ: ਜ਼ਲਾਲਤ ਸਿੰਘ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ। ਹਸਪਤਾਲ ਵਿੱਚ ਜੋੜਾਂ ਦਾ ਦਰਦ, ਲੱਕ , ਗਰਦਨ ਦੀ ਤਕਲੀਫ , ਅੰਧਰੰਗ , ਮਾਸਪੇਸ਼ੀਆਂ ਦੀ ਖਰਾਬੀ , ਨਾੜੀ ਸੰਚਾਰ , ਦੁਰਘਟਨਾ,'ਚ ਨਕਾਰੇ ਅੰਗਾਂ  ਨੂੰ ਮੂਵਮੈਟ ਵਿਚ ਲਿਆਉਣਾ, ਸਰਵਾਈਕਲ, ਰੀੜ ਦੀ ਹੱਡੀ ਆਦਿ ਤਕਲੀਫਾਂ ਦਾ ਮਸ਼ੀਨਾਂ ਨਾਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਮਰੀਜ਼ ਸ਼ਰਧਾ ਨਾਲ ਦਾਨ ਦੇ ਜਾਂਦੇ ਹਨ। ਇੱਥੇ ਇੱਕ ਤਿੰਨ ਮੰਜ਼ਲੀ ਸਰਾਂ ਵੀ ਬਣਾਈ ਗਈ ਹੈ। ਜਿਸ ਵਿੱਚ ਅਧੁਨਿਕ ਸ਼ਹਿਰੀ ਜੀਵਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਏਥੇ ਬਾਹਰੋਂ ਆਈ ਸੰਗਤ  ਨੂੰ ਠਹਿਰਾਇਆ ਜਾਂਦਾ ਹੈ। ਸਵੇਰੇ ਸ਼ਾਮ ਲੰਗਰ ਅਥਾਅ ਵਰਤਦਾ ਹੈ। ਹਸਪਤਾਲ ਦੇ ਮਰੀਜ਼ ਵੀ ਇਸ ਲੰਗਰ ਵਿੱਚ ਪ੍ਰਸ਼ਾਦਾ ਛੱਕਦੇ ਹਨ।
ਅਸਥਾਨ - ਇਹ ਗੁਰਦੁਆਰਾ ਸੰਗਰੂਰ ਤੋਂ ਪਟਿਆਲਾ ਰੋਡ ਤੋਂ ਇੱਕ ਕਿਲੋਮੀਟਰ ਸੂਏ ਦੇ ਨਾਲ ਦੇ ਪਿੰਡ ਖੁਰਾਣੇ ਦੀ ਜੂਹ ਵਿੱਚ ਹੈ। ਇਹ ਸੰਗਰੂਰ ਤੋਂ ਅੱਠ ਕਿਲੋਮੀਟਰ ਤੇ ਭਵਾਨੀਗੜ੍ਹ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈ। ਪਿੰਡ ਭਿੰਡਰਾਂ ਦੇ ਅੱਡੇ ਨੂੰ ਜਦੋਂ ਅਸੀਂ ਪਾਰ ਕਰਕੇ ਪਟਿਆਲੇ ਵੱਲ ਨੂੰ ਜਾਂਦੇ ਹਾਂ ਤਾਂ ਸੱਜੇ ਪਾਸੇ ਦੂਰੋਂ ਹੀ ਗੁਰਦੁਆਰਾ ਦਿਸ ਜਾਂਦਾ ਹੈ।
   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- ਗਗਨਪ੍ਰੀਤ ਸੱਪਲ ਪਿੰਡ ਘਾਬਦਾਂ ਜ਼ਿਲਾ ਸੰਗਰੂਰ

23 ਤੋਂ 25 ਦਸੰਬਰ ਤੱਕ ਜੋੜ-ਮੇਲੇ ’ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ
                     ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਆਪਣੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਮੁਗ਼ਲ ਫ਼ੌਜਾਂ ਨਾਲ ਜੂਝਦਿਆਂ ਛੱਡ ਕੇ 8 ਪੋਹ ਸੰਮਤ 1761 ਬਿਕਰਮੀ, ਸੰਨ 1704 ਈ: ਦੀ ਰਾਤ ਨੂੰ ਨੰਗੇ ਪੈਰੀਂ, ਲਹੂ-ਲੁਹਾਨ, ਫਟੇ ਹੋਏ ਬਸਤਰ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਨਹੀਂ, ਹੱਥ ਵਿੱਚ ਬਾਜ਼ ਨਹੀਂ, ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ। ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਉਪਰੰਤ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਦਰਖ਼ਤ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ, ਹੱਥ ਵਿੱਚ ਨੰਗੀ ਸ਼ਮਸ਼ੀਰ (ਕਿ੍ਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ।ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਹਨ। ਜਾਨ ਤੋਂ ਪਿਆਰੇ ਸਿੰਘ ਵਿੱਛੜ ਗਏ। ਪਰ ਇੰਨਾ ਕੁਝ ਹੋਣ ਤੇ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲ੍ਹਿਆ ਸਗੋਂ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਇਹਨਾਂ ਸ਼ਬਦਾਂ ਨਾਲ ਯਾਦ ਕੀਤਾ।


ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ॥੧॥
(ਦਸਮ ਗ੍ਰੰਥ ਸਾਹਿਬ ਜੀ, ਅੰਗ ੭੧੦-੭੧੧)

ਇੱਥੇ ਹੀ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪਹੁੰਚੇ। ਗੁਰੂ ਸਾਹਿਬ ਦੇ ਬਸਤਰ ਲੀਰੋ-ਲੀਰ ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਬੜੇ ਪਿਆਰ ਨਾਲ ਹੌਸਲਾ ਦਿੱਤਾ। ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕੀਤਾ। ਉਸ ਸਮੇਂ ਨੇੜੇ ਬਾਗ਼ ਦਾ ਰਾਖਾ ਉਧਰ ਆ ਗਿਆ। ਉਸ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਉੱਥੇ ਬੈਠੇ ਵੇਖਿਆ ਤਾਂ ਉਸ ਨੇ ਬਾਗ਼ ਦੇ ਮਾਲਕ ਤੇ ਗੁਰੂ ਜੀ ਦੇ ਦੋ ਸ਼ਰਧਾਲੂ ਭਰਾਵਾਂ ਗੁਲਾਬੇ ਤੇ ਪੰਜਾਬੇ ਨੂੰ ਜਾ ਦੱਸਿਆ। ਉਹ ਦੋਵੇਂ ਭਰਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ।
                ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚਮਕੌਰ ਸਾਹਿਬ ਤੋਂ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਮਤ 1761 ਵਿੱਚ ਗੁਲਾਬ ਚੰਦ ਮਸੰਦ ਦੇ ਘਰ ਠਹਿਰੇ ਸਨ। ਗੁਲਾਬੇ ਦੇ ਘਰ ਵਾਲੀ ਥਾਂ ਤੇ ਗੁਰਦੁਆਰਾ (ਚਰਨ ਕੰਵਲ) ਨਹੀਂ ਬਣਾਇਆ ਗਿਆ। ਗੁਲਾਬੇ ਦੇ ਬਾਗ਼ ਵਿੱਚ ਜਿੱਥੇ ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ ਅਤੇ ਜਿਸ ਥਾਂ ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਚਮਕੌਰ ਸਾਹਿਬ ਤੋਂ ਆ ਕੇ ਸਤਿਗੁਰੂ ਨੂੰ ਮਿਲੇ, ਉੱਥੇ ਚਰਨ ਕੰਵਲ ਹੈ, ਜੋ ਕਸਬੇ ਤੋਂ ਇੱਕ ਮੀਲ ਪੂਰਬ ਵੱਲ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਲਗਾਈ 270 ਵਿੱਘੇ ਜ਼ਮੀਨ ਹੈ।
            ਭਾਈ ਗੁਲਾਬੇ ਤੇ ਪੰਜਾਬੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸਤਿਕਾਰ ਨਾਲ ਉਹਨਾਂ ਨੂੰ ਘਰ ਲਿਆ ਕੇ ਪਹਿਲਾਂ ਇਸ਼ਨਾਨ ਕਰਵਾਇਆ ਅਤੇ ਫਿਰ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ। ਘੋੜਿਆਂ ਦੇ ਸੌਦਾਗਰ (ਵਪਾਰੀ) ਭਾਈ ਗਨੀ ਖਾਂ, ਨਬੀ ਖਾਂ (ਜੋ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕੇ ਦਿਆ ਕਰਦੇ ਸਨ) ਨੂੰ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ । ਭਾਈ ਗਨੀ ਖਾਂ , ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ, ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਅਤੇ ਕਾਜ਼ੀ ਚਿਰਾਗ਼ ਸ਼ਾਹ ਵੀ ਮੌਜੂਦ ਦੱਸੇ ਜਾਂਦੇ ਹਨ। ਇੱਥੇ ਹੀ ਗੁਰੂ ਜੀ ਨੇ ਮਾਤਾ ਹਰਦੇਈ ਨੂੰ ਦਰਸ਼ਨ ਦਿੱਤੇ ਅਤੇ ਮਾਤਾ ਜੀ ਵੱਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੋਸ਼ਾਕ (ਚੋਲਾ) ਗ੍ਰਹਿਣ ਕਰਨ ਉਪਰੰਤ ਲਲਾਰੀ ਕੋਲੋਂ ਨੀਲੇ ਰੰਗ ਵਿੱਚ ਰੰਗਵਾਇਆ।  

     ‌         ਇੱਥੋਂ ਗੁਰੂ ਸਾਹਿਬ ਨੀਲੇ ਬਸਤਰ ਧਾਰਨ ਕਰਕੇ ਸਿਰ ਤੇ ਢਿੱਲਾ ਜਿਹਾ ਪਰਨਾ ਅਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ਉੱਚ ਦੇ ਪੀਰ ਦੇ ਭੇਖ ਵਿੱਚ ਬਾਣਾ ਬਣਾ ਕੇ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਪਲੰਘ ਨੂੰ ਪਿਛਲੇ ਪਾਸਿਓਂ ਚੁੱਕ ਲਿਆ ਅਤੇ ਤੁਰ ਪਏ। ਭਾਈ ਮਾਨ ਸਿੰਘ ਉੱਚ ਦੇ ਪੀਰ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਫ਼ੌਜ ਨੇ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਖਾਂ ਨੇ ਪੁੱਛਿਆ ਕਿ ਪਲੰਘ ਤੇ ਕੌਣ ਹੈ? ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ ਕਿ ਸਾਡੇ ਉੱਚ ਦੇ ਪੀਰ ਹਨ। ਨੇੜੇ ਦੇ ਪਿੰਡ ਨੂਰਪੁਰ ਦੇ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਇਹ ਉੱਚ ਦੇ ਪੀਰ ਹਨ। ਇਹਨਾਂ ਨੂੰ ਨਾ ਰੋਕਿਆ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ।
              ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਅਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਾਲ (ਸਮਾਂ) ਨੌਕਰ ਰਹੇ ਹਨ। ਜਦ ਚਮਕੌਰ ਸਾਹਿਬ ਤੋਂ ਚੱਲ ਕੇ ਕਲਗ਼ੀਧਰ ਪਾਤਸ਼ਾਹ ਮਾਛੀਵਾੜਾ ਆਏ ਤਦ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਹਰ ਪਿੰਡ ਤੱਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਹਨਾਂ ਨੂੰ ਵਿਦਾ ਕਰਨ ਵੇਲੇ (ਸਮੇਂ) ਹੁਕਮਨਾਮਾ ਬਖ਼ਸ਼ਿਆ, ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ।
    ‌ ‌ ‌ ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਅਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ ਸਤਿਕਾਰ ਨਾਲ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ, ਨਬੀ ਖਾਂ ਦੇ ਘਰ ਉਹਨਾਂ ਦੀਆਂ ਸਮਾਧਾਂ ਬਣੀਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ।
      ਭਾਈ ਸੰਤੋਖ ਸਿੰਘ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ਪੰਜ ਸੌ ਮੋਹਰਾਂ ਦੀ ਮੰਨਤ ਮੰਨੀ ਸੀ। ਉਹ ਪੰਜ ਸੌ ਮੋਹਰਾਂ ਗੁਰੂ ਜੀ ਨੇ ਦਿਲਾਵਰ ਖਾਂ ਪਾਸੋਂ ਮੰਗ ਕੇ ਆਪਣੇ ਆਪ ਨੂੰ ਉੱਚ ਦਾ ਪੀਰ ਸਿੱਧ ਕੀਤਾ, ਜਿੱਥੇ ਫ਼ੌਜਾਂ ਨੇ ਗੁਰੂ ਸਾਹਿਬ ਨੂੰ ਰੋਕਿਆ, ਉੱਥੇ ਗੁਰਦੁਆਰਾ ਕਿ੍ਰਪਾਨ ਭੇਟ ਸਸ਼ੋਭਿਤ ਹੈ। ਇੱਥੋਂ ਚੱਲ ਕੇ ਪਿੰਡ ਘੁਲਾਲ, ਫਿਰ ਲੱਲਾ ਵਿਖੇ ਦੋ ਪਹਿਰ ਵਿਸ਼ਰਾਮ ਕਰਨ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਕਟਾਣਾ ਸਾਹਿਬ ਪਹੁੰਚੇ। ਗੁਰੂ ਜੀ ਨੇ ਇੱਥੇ ਹੀ ਪਲੰਘ ਰਖਵਾਇਆ ਤੇ ਅਰਦਾਸ ਕਰਕੇ ਦੇਗ਼ ਕਰਵਾਈ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਅੱਜ ਵੀ ਉਹ ਇਤਿਹਾਸਕ ਖੂਹ ਅਤੇ ਜੰਡ ਮੌਜੂਦ ਹਨ। ਗੁਰੂ ਸਾਹਿਬ ਦਾ ਹੱਥ ਲਿਖਤ ਹੁਕਮਨਾਮਾ ਵੀ ਇੱਥੇ ਮੌਜੂਦ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ, ਸਮਰਾਲਾ-ਮਾਛੀਵਾੜਾ ਲਿੰਕ ਸੜਕ ਤੇ ਲੁਧਿਆਣਾ ਤੋਂ 38 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਦੂਰ ਹੈ।
         ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ 23, 24 ਤੇ 25, ਦਸੰਬਰ 8, 9 ਤੇ 10 ਪੋਹ ਦਿਨ ਸ਼ਨੀਵਾਰ, ਐਤਵਾਰ ਤੇ ਸੋਮਵਾਰ ਨੂੰ ਤਿੰਨ ਰੋਜ਼ਾ ਜੋੜ-ਮੇਲ ਮਨਾਇਆ ਜਾ ਰਿਹਾ ਹੈ। 23 ਦਸੰਬਰ ਨੂੰ ਅਖੰਡ-ਪਾਠ ਆਰੰਭ ਹੋਵੇਗਾ। 24 ਦਸੰਬਰ ਨੂੰ ਵਿਸ਼ੇਸ਼ ਦੀਵਾਨ ਸਜੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਵੀ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 25 ਦਸੰਬਰ ਨੂੰ ਅਖੰਡ-ਪਾਠ ਦੀ ਸਮਾਪਤੀ ਹੋਵੇਗੀ। ਇਸੇ ਦਿਹਾੜੇ ਸਵੇਰੇ 11 ਵਜੇ ਨਗਰ-ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਵੇਗਾ ਜੋ ਨਗਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਮਾਪਤ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।


ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

 

10 ਤੋਂ 13 ਦਸੰਬਰ ਤੱਕ ਸ਼ਹੀਦੀ ਦਿਹਾੜੇ ਨੂੰ ਸਮਰਪਿਤ 

ਗੁਰਮਤਿ ਸਮਾਗਮ ਤੇ ਵਿਸ਼ੇਸ਼
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ

               ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਗਵਾਹ। ਸ਼ਹੀਦ ਸੂਰਮੇ, ਅਣਖੀ ਯੋਧੇ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਤਾਂ ਹੀ ਜ਼ਿੰਦਾ ਕੌਮਾਂ ਸ਼ਹੀਦਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ।
              ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੋਵੇਂ ਛੋਟੇ ਸਾਹਿਬਜ਼ਾਦੇ ਸਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753, ਸੰਨ 1696 ਈ: ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ: ਨੂੰ ਮਾਤਾ ਜੀਤੋ ਜੀ ਦੇ ਉਦਰ ਤੋਂ ਹੋਇਆ।
        ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਵਿੱਚ ਹੋਇਆ ਤੇ ਸ਼ਹੀਦੀ 3 ਪੋਹ ਸੰਮਤ 1762 ਬਿਕਰਮੀ ਨੂੰ ਸਰਹਿੰਦ ਵਿਖੇ ਹੋਈ। ਬਾਬਾ ਫਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ ਇਕਾਦਸ਼ੀ 1755 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਂਕਿ ਦੋ-ਦੋ ਸਾਹਿਬਜ਼ਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਹਨਾਂ ਨੂੰ ‘ਵੱਡੇ ਸਾਹਿਬਜ਼ਾਦੇ’ ਤੇ ‘ਛੋਟੇ ਸਾਹਿਬਜ਼ਾਦੇ’ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਲਗਭਗ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਲਗਭਗ 7 ਸਾਲ ਦੀ ਸੀ। ਲਾਸਾਨੀ ਕੁਰਬਾਨੀ ਦੇ ਕਾਰਨ ‘ਬਾਬਾ’ ਪਦ ਨਾਲ ਵੀ ਸਨਮਾਨਿਆ ਜਾਂਦਾ ਹੈ ਅਤੇ ਹਰ ਸਿੱਖ ਰੋਜ਼ਾਨਾ ਅਰਦਾਸ ਕਰਨ ਸਮੇਂ ਇਹਨਾਂ ਦਾ ਨਾਮ ਸ਼ਰਧਾ, ਸਤਿਕਾਰ ਨਾਲ ਲੈਂਦਾ ਹੈ।
         ਸਾਕਾ ਸਰਹਿੰਦ ਅਤੇ ਇਸ ਨਾਲ ਸੰਬੰਧਿਤ ਘਟਨਾਵਾਂ ਦਾ ਸਿਲਸਿਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨ ਨਾਲ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਨੇ 21-22 ਦਸੰਬਰ,7-8 ਪੋਹ 1704 ਈ: ਦੀ ਰਾਤ ਨੂੰ ਆਪਣੇ ਪਰਿਵਾਰ ਅਤੇ ਲਗਭਗ 1200 ਦੇ ਕਰੀਬ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਦ ਕੀਰਤਪੁਰ ਸਾਹਿਬ ਤੋਂ ਹੋ ਕੇ ਸਰਸਾ ਨਦੀ ਕੋਲ ਪਹੁੰਚੇ ਤਾਂ ਮੁਗ਼ਲ ਸੈਨਾ ਨੇ ਪਿਛਿਓਂ ਆ ਕੇ ਇੱਕ ਦਮ ਹਮਲਾ ਕਰ ਦਿੱਤਾ। ਘਮਸਾਨ ਦਾ ਯੁੱਧ ਹੋਇਆ। ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਗ਼ਲ ਸੈਨਾ ਦਾ ਟਾਕਰਾ ਕੀਤਾ। ਗੁਰੂ ਜੀ ਨੇ ਸਰਦਾ ਨਦੀ ਪਾਰ ਕੀਤੀ। ਅੰਮ੍ਰਿਤ ਵੇਲੇ ਭਾਵ 22 ਦਸੰਬਰ 1704 ਈ: (ਸ੍ਰ: ਕੁਲਬੀਰ ਸਿੰਘ ਸਿੱਧੂ ਸਾਬਕਾ ਆਈ.ਏ.ਐਸ ਨੇ ਆਪਣੀ ਪੁਸਤਕ ‘‘ਮਾਨਵਤਾ ਦਾ ਪ੍ਰਣਾਮ ਸਰਬੰਸਦਾਨੀ ਦੇ ਨਾਮ’’ ਵਿੱਚ ਸੰਨ 1705 ਈ: ਦਿੱਤਾ ਹੈ।) ਨੂੰ ਸਵੇਰੇ ਪਰਿਵਾਰ ਵਿਛੋੜਾ ਹੋ ਗਿਆ। ਗੁਰੂ ਜੀ, ਵੱਡੇ ਸਾਹਿਬਜ਼ਾਦੇ ਤੇ ਕਈ ਸਿੰਘ ਚਮਕੌਰ ਵੱਲ ਚਲੇ ਗਏ। ਇਸ ਮੌਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵਹੀਰ ਨਾਲੋਂ ਅਲੱਗ ਹੋ ਜਾਂਦੇ ਹਨ। ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਨੇੜੇ ਮੋਰਿੰਡਾ ਆਪਣੇ ਘਰ ਲੈ ਗਿਆ ਤੇ ਆਰਾਮ ਕਰਨ ਲਈ ਇੱਕ ਕਮਰਾ ਦਿੱਤਾ। ਗੰਗੂ ਬ੍ਰਾਹਮਣ ਆਖਰ ਇੱਕ ਨੌਕਰ ਸੀ, ਉਹ ਗੁਰੂ ਘਰ ਦਾ ਸਿੱਖ ਨਹੀਂ ਸੀ। ਇੱਥੇ ਉਸ ਨੇ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਕਿ ਪਹਿਲਾਂ ਤਾਂ ਮਾਤਾ ਗੁਜਰੀ ਜੀ ਕੋਲ ਜੋ ਕੁਝ ਨਕਦੀ ਅਤੇ ਸੋਨਾ ਸੀ, ਉਹ ਰਾਤ ਨੂੰ ਚੋਰ ਬਣ ਕੇ ਚੋਰੀ ਕਰ ਲਿਆ ਤੇ ਸਵੇਰੇ ਚੋਰੀ ਹੋਣ ਦਾ ਡਰਾਮਾ ਰਚਿਆ। ਮਾਤਾ ਜੀ ਤਾਂ ਗੰਗੁੂ ਦੇ ਮਨ ਦੀ ਮਰਜ਼ੀ ਨੂੰ ਪਹਿਲਾਂ ਹੀ ਸਮਝ ਗਏ ਸਨ ਪਰ ਇਹ ਘੋਰ ਵਿਸ਼ਵਾਸਘਤ ਹੈ। ਗੰਗੂ ਵੱਲੋਂ ਮੁਖਬਰੀ ਕਰਨ ’ਤੇ ਮੋਰਿੰਡੇ ਦਾ ਕੋਤਵਾਲ (ਥਾਣੇਦਾਰ) 9 ਪੋਹ 23 ਦਸੰਬਰ ਨੂੰ ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਲੈ ਗਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਅਗਲੀ ਕਾਰਵਾਈ ਤੱਕ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਗੁਰੂ ਘਰ ਦਾ ਸੱਚਾ ਸ਼ਰਧਾਲੂ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਰਾਤ ਨੂੰ ਠੰਡੇ ਬੁਰਜ ਵਿੱਚ ਦਾਖ਼ਲ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ।                     ਅਗਲੇ ਦਿਨ 10 ਪੋਹ (24 ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹੁਕਮ ਨਾਲ ਉਸ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਕਈ ਤਰ੍ਹਾਂ ਦੇ  ਲਾਲਚ ਦਿੱਤੇ ਪਰ ਸਾਹਿਬਜ਼ਾਦਿਆਂ ਨੇ ਸਭ ਕੁਝ ਠੁਕਰਾ ਦਿੱਤਾ। 11 ਪੋਹ (25 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ       ਦੁਬਾਰਾ ਫਿਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਕੁਝ ਇਤਿਹਾਸਕਾਰਾਂ ਨੇ ਇੱਕ ਹੋਰ ਘਟਨਾ ਲਿਖੀ ਹੈ:- ਨਵਾਬ ਦੇ ਅਹਿਲਕਾਰਾਂ ਨੇ ਇੱਕ ਗੋਂਦ (ਵਿਉਂਤ, ਤਜ਼ਵੀਜ਼) ਅਨੁਸਾਰ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਾਹਿਬਜ਼ਾਦਿਆਂ ਦੇ ਲੰਘਣ ਵਾਸਤੇ ਛੋਟੀ ਜਿਹੀ ਬਾਰੀ ਖੁੱਲ੍ਹੀ ਰੱਖੀ। ਵਿਉਂਤ ਇਹ ਸੀ ਕਿ ਅੰਦਰ ਦਾਖ਼ਲ ਹੋਣ ਲੱਗੇ ਸਾਹਿਬਜ਼ਾਦੇ ਸਿਰ ਝੁਕਾ ਕੇ ਲੰਘਣਗੇ ਤਾਂ ਸਾਰੇ ਦਰਬਾਰੀ ਰੌਲਾ ਪਾ ਦੇਣਗੇ, ਕਿ ਸਾਹਿਬਜ਼ਾਦੇ ਨਵਾਬ ਨੂੰ ਸਲਾਮ ਕਰ ਰਹੇ ਹਨ।
ਦੋ ਸਿਪਾਹੀ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ। ਪੋਤਰਿਆਂ ਨੂੰ ਵਿਦਾ ਕਰਦਿਆਂ ਮਾਤਾ ਗੁਜਰੀ ਜੀ ਨੇ ਏਨਾ ਕਿਹਾ, ‘‘ਮੇਰੇ ਲਾਲ ! ਏਨੀ ਗੱਲ ਯਾਦ ਰੱਖਣੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਹੋ। ਮਰਦਾਂ ਵਾਂਗ ਅਡੋਲ ਰਹਿਣਾ। ਜ਼ਾਲਮ ਸਾਹਮਣੇ ਝੁਕਣਾ ਨਹੀਂ, ਗੱਜ ਕੇ ਫਤਹਿ ਬੁਲਾਉਣੀ।’’ ਸਾਰੇ ਰਾਹ ਸਿਪਾਹੀ ਧਮਕੀਆਂ ਦਿੰਦੇ ਗਏ ਕਿ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ, ਨਹੀਂ ਤਾਂ ਅਣਿਆਈ ਮੌਤ ਮਾਰੇ ਜਾਉਗੇ। ਇਸ ਸਿੱਖਿਆ ਦਾ ਅਸਰ ਸਾਹਿਬਜ਼ਾਦਿਆਂ ਦੇ ਮਨ ਤੇ ਉਲਟਾ ਹੀ ਹੋਇਆ। ਅੱਗੇ ਜਾਂਦਿਆਂ ਨੂੰ ਸਿਰਫ ਛੋਟੀ ਬਾਰੀ ਖੁੱਲ੍ਹੀ ਵੇਖ ਕੇ ਸਾਹਿਬਜ਼ਾਦੇ ਵੈਰੀ ਦੀ ਚਾਲ ਨੂੰ ਕੁਝ-ਕੁਝ ਸਮਝ ਗਏ। ਉਹਨਾਂ ਨੂੰ ਮਾਤਾ ਗੁਜਰੀ ਦੀ ਸੁਣਾਈ ਹੋਈ ਸਾਖੀ ਯਾਦ ਆ ਗਈ। ਵੱਡੇ ਭਰਾ (ਬਾਬਾ ਜ਼ੋਰਾਵਰ ਸਿੰਘ) ਨੇ ਛੋਟੇ (ਬਾਬਾ ਫਤਿਹ ਸਿੰਘ) ਦੇ ਕੰਨ ਵਿੱਚ ਕੁਝ ਸਮਝਾਇਆ। ਸਿਪਾਹੀ ਨੇ ਕੜਕ ਕੇ ਕਿਹਾ, ‘‘ਐਧਰ ਵੇਖੋ ! ਜਿਸ ਤਰ੍ਹਾਂ ਅਗਲਾ ਸਿਪਾਹੀ ਸਲਾਮ ਕਰਦਾ ਹੋਇਆ ਕਚਹਿਰੀ ਵਿੱਚ ਦਾਖ਼ਲ ਹੁੰਦਾ ਹੈ, ਉਸੇ ਤਰ੍ਹਾਂ ਸਲਾਮ ਕਰਨਾ ਹੋਵੇਗਾ।’’ ਇਸ ਢੰਗ ਨਾਲ ਸਾਹਿਬਜ਼ਾਦਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਇੱਕ ਸਿਪਾਹੀ ਉਹਨਾਂ ਦੇ ਅੱਗੇ-ਅੱਗੇ ਬਾਰੀ ਵਿੱਚ ਦੀ ਸਿਰ ਝੁਕਾ ਕੇ ਸਲਾਮ ਕਰਦਾ ਹੋਇਆ ਲੰਘਿਆ। ਉਹਨਾਂ ਦਾ ਖ਼ਿਆਲ ਸੀ ਕਿ ਵੇਖੋ ਵੇਖੀ ਸਾਹਿਬਜ਼ਾਦੇ ਵੀ ਉਸੇ ਤਰ੍ਹਾਂ ਕਰਨਗੇ।
            ਸਾਹਿਬਜ਼ਾਦਾ ਜ਼ੋਰਾਵਰ ਸਿੰਘ ਛੋਟੇ ਭਰਾ ਦੇ ਅੱਗੇ ਚੱਲ ਪਿਆ। ਉਸ ਨੇ ਪਹਿਲਾਂ ਬਾਰੀ ਵਿੱਚੋਂ ਪੈਰ ਲੰਘਾਏ ਤੇ ਫਿਰ ਸਿਰ ਲੰਘਾਇਆ। ਵੱਡੇ ਭਰਾ ਵੱਲ ਵੇਖ ਕੇ ਛੋਟੇ ਨੇ ਵੀ ਉਸੇ ਤਰ੍ਹਾਂ ਕੀਤਾ। ਨਵਾਬ ਦੇ ਸਾਹਮਣੇ ਨਿਧੜਕ ਖੜ੍ਹੇ ਹੋ ਕੇ ਦੋਹਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ। ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ। ਗੁੱਸੇ ਨਾਲ ਬਹੁਤਿਆਂ ਦੇ ਮੱਥੇ ਉੱਤੇ ਵੱਟ ਪੈ ਗਏ। ‘‘ਤੁਹਾਨੂੰ ਸਮਝ ਨਹੀਂ ਕਿ ਮੁਲਜ਼ਮ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਵਜ਼ੀਰ ਖਾਂ ਨੇ ਮੱਥੇ ’ਤੇ ਤਿਉੜੀਆਂ ਪਾ ਕੇ ਲਿਆਉਣ ਵਾਲੇ ਸਿਪਾਹੀਆਂ ਨੂੰ ਕਿਹਾ। ਜਨਾਬ ! ਅਸੀਂ ਤਾਂ ਸਾਰੇ ਰਸਤੇ ਇਹਨਾਂ ਨੂੰ ਸਮਝਾਉਂਦੇ ਆਏ ਹਾਂ, ਪਰ ਇਹ....। ਸਿਪਾਹੀਆਂ ਨੇ ਆਪਣਾ ਪੱਖ ਪੇਸ਼ ਕੀਤਾ।"
           ਵਜ਼ੀਰ ਖਾਂ ਦਾ ਪੇਸ਼ਕਾਰ (ਮੁਨਸ਼ੀ) ਇੱਕ ਹਿੰਦੂ, ਸੁੱਚਾ ਨੰਦ ਸੀ। ਉਸ ਨੇ ਸਾਹਿਬਜ਼ਾਦਿਆਂ ਨੂੰ ਪਲੋਸਦਿਆਂ ਬੜੀ ਮਿੱਠੀ ਸੁਰ ਵਿੱਚ ਕਿਹਾ, ‘‘ਬਾਲਕੋ ! ਮੈਂ ਹਿੰਦੂ ਹਾਂ। ਤੁਹਾਡੇ ਨਾਲ ਮੈਨੂੰ ਹਮਦਰਦੀ ਹੈ। ਜਾਣਦੇ ਓ, ਤੁਹਾਡੇ ਪਿਤਾ ਜੀ, ਤੇ ਦੋਵੇਂ ਵੱਡੇ ਭਰਾ ਚਮਕੌਰ ਵਿਖੇ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ। ਗੁਸਤਾਖ਼ੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਨਵਾਬ ਸਾਹਿਬ ਬੜੇ ਰਹਿਮ-ਦਿਲ ਹਨ। ਸਲਾਮ ਕਰਕੇ ਹਜ਼ੂਰ ਤੋਂ ਮਾਫ਼ੀ ਮੰਗ ਲਉ। ਨਹੀਂ ਤਾਂ ਬੜੇ ਤਸੀਹੇ ਦੇ ਕੇ ਮਾਰੇ ਜਾਉਗੇ। ‘‘ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਬੜੇ ਨਿਧੜਕ ਤੇ ਨਿਰਭੈਤਾ ਨਾਲ ਸੁੱਚਾ ਨੰਦ ਵੱਲ ਵੇਖਦਿਆਂ ਕਿਹਾ, ‘‘ਸਾਡੇ ਪਿਤਾ ਜੀ ਨੂੰ ਕੋਈ ਮਾਰ ਨਹੀਂ ਸਕਦਾ ਅਤੇ ਨਾ ਹੀ ਕਿਸੇ ਤੋਂ ਅਸੀਂ ਡਰਦੇ ਹਾਂ। ਅਸੀਂ ਫਤਿਹ ਬੁਲਾਈ ਹੈ ਤੇ ਫਤਿਹ ਬੁਲਾਉਂਦੇ ਰਹਾਂਗੇ। ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਅਸੀਂ ਨਹੀਂ। ਜੋ ਤੁਹਾਡਾ ਦਿਲ ਆਵੇ, ਕਰ ਲਵੋ।’’ ਇਸ ਦਲੇਰੀ ਭਰੇ ਉੱਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ।
          ਇੱਕ ਪਾਸੇ ਸਾਹਿਬਜ਼ਾਦਿਆਂ ਨੂੰ ਰੱਜ ਕੇ ਧਮਕਾਇਆ ਗਿਆ ਤੇ ਦੂਸਰੇ ਪਾਸੇ ਹਰ ਤਰ੍ਹਾਂ ਦੇ ਲਾਲਚ ਵਿਖਾਏ ਗਏ। ਜਾਗੀਰਾਂ, ਨਵਾਬੀਆਂ ਤੇ ਅਣਡਿੱਠੇ ਬਹਿਸਤ (ਸਵਰਗ) ਦੇ ਲਾਰੇ ਲਾਏ ਗਏ, ਪਰ ਉਹ ਬੀਰ-ਬਾਲਕ ਕਿਸੇ ਝਾਂਸੇ ਵਿੱਚ ਨਾ ਆਏ। ਅੰਤ ਗੁੱਸੇ ਵਿੱਚ ਆ ਕੇ ਵਜ਼ੀਰ ਖਾਂ ਨੇ ਕਿਹਾ, ‘‘ਬੇ-ਸਮਝ ਬਾਲਕੋ ! ਮੇਰੀ ਆਖਰੀ ਸ਼ਰਤ ਸੁਣ ਲਵੋ, ਜਾਂ ਇਸਲਾਮ ਪ੍ਰਵਾਨ ਕਰ ਲਵੋ, ਨਹੀਂ ਤਾਂ ਸਖ਼ਤ ਤਸੀਹੇ ਦੇ ਕੇ ਮਾਰੇ ਜਾਉਗੇ।’’ ‘‘ਅਸੀਂ ਮੌਤ ਜਾਂ ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਨਹੀਂ। ਆਪਣੇ ਦਾਦੇ ਵਾਂਗ ਸ਼ਹੀਦ ਹੋ ਜਾਵਾਂਗੇ ਪਰ ਤੇਰਾ ਦੀਨ ਨਹੀਂ ਮੰਨਾਂਗੇ।’’ ਸਾਹਿਬਜ਼ਾਦਿਆਂ ਨੇ ਉਸੇ ਤਰ੍ਹਾਂ ਹੀ ਦਲੇਰੀ ਨਾਲ ਉੱਤਰ ਦਿੱਤਾ। 

           ਉਸ ਵੇਲੇ ਕਚਹਿਰੀ ਵਿੱਚ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਵਾਲਾ ਵੀ ਬੈਠਾ ਸੀ ਵਜ਼ੀਰ ਖਾਂ ਨੇ ਉਸ ਨੂੰ ਸੰਬੋਧਨ ਕਰਕੇ ਕਿਹਾ," ਖਾਨ ਸਾਹਿਬ ! ਚਮਕੌਰ ਵਿੱਚ ਗੁਰੂ ਜੀ ਨੇ ਤੁਹਾਡੇ ਭਰਾ ਨਾਹਰ ਖਾਂ ਨੂੰ ਕਤਲ ਕੀਤਾ ਸੀ ਤੁਸੀਂ ਇਹਨਾਂ ਦੋਹਾਂ ਨੂੰ ਕਤਲ ਕਰਕੇ ਭਰਾ ਦਾ ਬਦਲਾ ਲੈ ਲਵੋ।" "ਨਵਾਬ ਸਾਹਿਬ ! ਮੇਰੇ ਭਰਾ ਭਤੀਜੇ ਮੈਦਾਨ ਵਿੱਚ ਲੜਦੇ ਹੋਏ ਮਾਰੇ ਗਏ ਹਨ । ਅੱਜ ਵੀ ਗੁਰੂ ਮੇਰੇ ਸਾਹਮਣੇ ਆ ਜਾਏ ਤਾਂ ਮੈਂ ਮਰਦਾਂ ਵਾਂਗ ਮੈਦਾਨ ਵਿੱਚ ਉਸ ਤੋਂ ਬਦਲਾ ਲਵਾਂਗਾ। ਇਹਨਾਂ ਮਾਸੂਮ ਬੱਚਿਆਂ ਨੂੰ ਇਹਨਾਂ ਦੇ ਪਿਤਾ ਦੀ ਕੀਤੀ ਦੀ ਸਜ਼ਾ ਨਹੀਂ ਦਿੱਤੀ  ਜਾ ਸਕਦੀ । ਇਹ ਬੇਗੁਨਾਹ ਹਨ। ਇਸਲਾਮੀ ਸ਼ਰ੍ਹਾ ਵਿੱਚ ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਪਾਪ ਹੈ। ਮੇਰੀ ਸਲਾਹ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ।" ਆਹ ਦਾ  ਨਾਹਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ।

           ਸ਼ੇਰ ਮੁਹੰਮਦ  ਖਾਂ ਦੀ ਰਾਏ ਦੀ ਕਿਸੇ ਪਰਵਾਹ ਨਾ ਕੀਤੀ। ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਕਚਹਿਰੀ ਦੇ ਹਾਤੇ ਵਿੱਚ ਹੀ ਕੰਧ ਉਸਾਰਨ ਦਾ ਪ੍ਰਬੰਧ ਕੀਤਾ ਗਿਆ । ਕੰਧ ਗਰਦਨ ਤੱਕ ਆ ਗਈ। ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਇੱਕ ਪਾਸੇ ਉਲਰ ਪਏ। ਉਹਨਾਂ ਦੇ ਭਾਰ ਨਾਲ ਉਸ ਪਾਸਿਓਂ ਕੰਧ ਵੀ ਡਿੱਗ ਪਈ। ਕਈ ਵਿਦਵਾਨਾਂ ਨੇ ਲਿਖਿਆ ਹੈ ਕੰਧ ਉਸਾਰਨ ਦਾ ਮਕਸਦ ਸਾਹਿਬਜ਼ਾਦਿਆਂ ਨੂੰ ਡਰਾਉਣਾ ਹੀ ਸੀ। ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋਫ਼ੈਸਰ ਹਰਬੰਸ ਸਿੰਘ ਨੇ ਆਪਣੀ ਪੁਸਤਕ "ਗੁਰੂ ਗੋਬਿੰਦ ਸਿੰਘ ਜੀ" ਦੇ ਪੰਨਾ 121 ਉੱਤੇ ਲਿਖਿਆ ਹੈ ਕਿ "ਇਸੇ ਬੇਹੋਸ਼ੀ ਦੀ ਹਾਲਤ ਵਿੱਚ ਸਾਹਿਬਜ਼ਾਦਿਆਂ ਨੂੰ ਵਾਪਸ ਜੇ਼ਲ੍ਹ ਵਿੱਚ ਲੈ ਜਾਇਆ ਗਿਆ। ਜਿੱਥੇ ਕੁਝ ਸਮੇਂ ਬਾਅਦ ਉਹ ਹੋਸ਼ ਵਿੱਚ ਆ ਗਏ।" ਬੱਚਿਆਂ ਨੂੰ ਜਦ ਹੋਸ਼ ਆਈ ਤਾਂ ਉਹਨਾਂ ਨੇ ਕਚਹਿਰੀ ਵਿੱਚ ਹੋਈ ਬੀਤੀ ਸਾਰੀ ਵਾਰਤਾ ਮਾਤਾ ਗੁਜਰੀ ਜੀ ਨੂੰ ਕਹਿ ਸੁਣਾਈ।                   ਅਗਲੇ ਦਿਨ 12 ਪੋਹ (26 ਦਸੰਬਰ )ਨੂੰ ਚੁੱਪ ਵਰਤੀ । ਵਜੀਰ ਖਾਂ ਦੇ ਅਹਿਲਕਾਰਾਂ (ਸਿਪਾਹੀਆਂ) ਨੇ ਮਾਤਾ ਗੁਜਰੀ ਨੂੰ ਸੋਚਣ ਲਈ ਇੱਕ ਦਿਨ ਦੀ ਮੁਹਲਤ ਦਿੱਤੀ। ਆਪ ਇਸਲਾਮ ਕਬੂਲ ਕਰਕੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾ ਸਕਦੇ ਹੋ।

               13 ਪੋਹ (27 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ  ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਅਡੋਲ ਰਹੇ। ਸੂਬੇਦਾਰ ਨੇ ਆਪਣੀ ਹਾਰ ਦੇਖ ਕੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ। ਕੋਈ ਵੀ ਜਲਾਦ ਇਸ ਅੱਤ ਦੇ ਜ਼ੁਲਮ ਵਾਸਤੇ ਤਿਆਰ ਨਹੀਂ ਸੀ।  ਸਮਾਣੇ ਦੇ ਦੋ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਕਿਸੇ ਮੁਕੱਦਮੇ ਵਿੱਚ ਫਸੇ ਹੋਏ ਸਨ। ਉਹਨਾਂ ਉੱਠ ਕੇ ਸੂਬੇਦਾਰ ਨੂੰ  ਬੇਨਤੀ ਕੀਤੀ," ਜੇਕਰ ਸਾਡਾ ਜ਼ੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ ।" ਉਹਨਾਂ ਦੀ ਇਹ ਬੇਨਤੀ ਮੰਨ ਲਈ  ਗਈ।

              ਜਲਾਦਾਂ ਨੇ ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ । ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਸਾਹਿਬਜ਼ਾਦਿਆਂ ਦੇ ਸਿਰ ਕਲਮ ਕੀਤੇ ਗਏ ਦੱਸਿਆ ਹੈ  । ਸਿੱਖ ਪੰਥ ਦਾ ਮਹਾਨ ਵਿਦਵਾਨ ਰਤਨ ਸਿੰਘ ਭੰਗੂ 'ਪ੍ਰਾਚੀਨ ਪੰਥ ਪ੍ਰਕਾਸ਼' ਵਿੱਚ ਲਿਖਦਾ ਹੈ

               ਦੈ ਗੋਡੇ ਹੇਠ ,ਕਰ ਜ਼ਿਬਹ ਡਾਰੋ 

              ਤੜਫ ਤੜਫ ਕਈ ਜਿੰਦ ਉਡਾਏ।

  (ਜ਼ਿਬਹ ,ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਛੁਰੀ ਨਾਲ ਹਲਾਲ ਕਰਨਾ) ਕਈ ਲੇਖਕਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਲਿਖਿਆ ਹੈ । ਅਨੇਕਾਂ ਚਿੱਤਰਕਾਰਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦਿਆਂ ਦੀਆਂ ਤਸਵੀਰਾਂ ਬਣਾਈਆਂ ਹਨ /ਤਿਆਰ ਕੀਤੀਆਂ ਹਨ । ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਖਬਰ ਸੁਣੀ ਤਾਂ ਉਹ ਬੇਹੋਸ਼ ਹੋ ਗਏ ਤੇ ਦੁਬਾਰਾ ਹੋਸ਼ ਵਿੱਚ ਨਾ ਆਏ । 

            ਗੁਰੂ ਘਰ ਦੇ ਅਨਿੰਨ ਸੇਵਕ ਦੀਵਾਨ ਟੋਡਰ ਮੱਲ ਨੇ ਨਵਾਬ ਵਜ਼ੀਰ ਖਾਂ ਪਾਸੋਂ ਜ਼ਮੀਨ ਮੁੱਲ ਲੈ ਕੇ ਬਾਬਾ ਜ਼ੋਰਾਵਰ ਸਿੰਘ ਜੀ ,ਬਾਬਾ ਫਤਿਹ ਸਿੰਘ ਜੀ  ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕੀਤਾ  । ਜਿੱਥੇ  ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ ,ਉਥੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਕਾਇਮ ਹੈ। ਇਹ ਗੁਰਦੁਆਰਾ ਸਰਹਿੰਦ -ਚੂੰਗੀ ਸੜਕ ਤੇ ਸਥਿਤ ਹੈ । ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹਿੰਦ-ਮੋਰਿੰਡਾ ਸੜਕ ਤੇ ਸਥਿਤ ਹੈ

             ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਚੰਦੂਆਣਾ ਸਾਹਿਬ ਵਿਖੇ ਬਾਬਾ ਸੂਬਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ-ਕੀਰਤਨ ਤੇ ਗੁਰਮਤਿ ਸਮਾਗਮ 10 ,11, 12 ਤੇ 13 ਦਸੰਬਰ ਦਿਨ ਐਤਵਾਰ, ਸੋਮਵਾਰ ,ਮੰਗਲਵਾਰ ਤੇ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। 10 ਦਸੰਬਰ ਦਿਨ ਐਤਵਾਰ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ-ਕੀਰਤਨ ਗੁਰਦੁਆਰਾ ਚੰਦੂਆਣਾ ਸਾਹਿਬ ਤੋਂ ਰਵਾਨਾ ਹੋ ਕੇ ਪਿੰਡ ਛੀਨੀਵਾਲ ਖੁਰਦ, ਦੀਵਾਨਾ, ਨਰੈਣਗੜ੍ਹ ਸੋਹੀਆਂ ,ਗਹਿਲਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਚੰਦੂਆਣਾ ਸਾਹਿਬ ਪਹੁੰਚ ਸਮਾਪਤ ਹੋਵੇਗਾ। 11 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਅਖੰਡ-ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੀ ਸਮਾਪਤੀ 13 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਹੋਵੇਗੀ। ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਭਾਈ ਜਸਵੰਤ ਸਿੰਘ ਜੀ ਕੋਟ ਈਸੇ ਖਾਂ, ਭਾਈ ਕੁਲਵੰਤ ਸਿੰਘ ਮਾਣੂੰਕੇ ,ਭਾਈ ਹਾਕਮ ਸਿੰਘ ਦੀਵਾਨਾ, ਭਾਈ ਮੱਖਣ ਸਿੰਘ ਸੇਲਬਰਾਹ ਤਿੰਨੇ ਕਵੀਸ਼ਰੀ ਜੱਥੇ ਕਵੀਸ਼ਰੀ ਦੁਆਰਾ ਅਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ  ਸਕੱਤਰ ਦੀ ਸੇਵਾ ਭਾਈ ਹਾਕਮ ਸਿੰਘ ਦੀਵਾਨਾ ਨਿਭਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਬਾਬਾ ਸੂਬਾ ਸਿੰਘ ਜੀ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ ।

                 

                    ਕਰਨੈਲ ਸਿੰਘ ਐੱਮ.ਏ.ਲੁਧਿਆਣਾ

                #1138/63-ਏ, ਗੁਰੂ ਤੇਗ ਬਹਾਦਰ ਨਗਰ,

                  ਗਲੀ ਨੰਬਰ 1, ਚੰਡੀਗੜ੍ਹ ਰੋਡ ,

                   ‌‌ਜਮਾਲਪੁਰ, ਲੁਧਿਆਣਾ।

ਕਲਿ ਤਾਰਣਿ ਗੁੁਰੁ ਨਾਨਕੁ ਆਇਆ॥

ਕਲਿ ਤਾਰਣਿ ਗੁੁਰੁ ਨਾਨਕੁ ਆਇਆ॥
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਈ: ਨੂੰ ਪਿਤਾ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਗੁਰੂ ਜੀ ਦੇ ਜਨਮ ਬਾਰੇ ਇੱਕ ਹੋਰ ਤਾਰੀਖ਼ 15 ਅਪ੍ਰੈਲ 1469 ਈ: ਵੀ ਲਿਖੀ ਜਾਂਦੀ ਹੈ। ਇਹ ਤਾਰੀਖ਼ ਹੀ ਜ਼ਿਆਦਾਤਰ ਪ੍ਰਚਲਿਤ ਹੈ। ਗੁਰੂ ਨਾਨਕ ਸਾਹਿਬ ਨੇ ਬੜੀ ਔਕੜ ਦੇ ਸਮੇਂ ਭਾਰਤ ਦੀ ਧਰਤੀ ਉੱਤੇ ਜਨਮ ਲਿਆ। ਉਹ ਤਾਂ ਸਮੁੱਚੀ ਮਨੁੱਖਤਾ ਦਾ ਕਲਿਆਣ ਕਰਨ ਲਈ ਆਏ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ।
     ਕਲਿ ਤਾਰਣਿ ਗੁਰੁ ਨਾਨਕੁ ਆਇਆ ॥ ੨੩ ॥
                                           (ਵਾਰ ੧, ਪਉੜੀ ੨੩)
ਸਰਬੱਤ ਦੇ ਭਲੇ ਦੇ ਪ੍ਰੇਰਕ, ਮਾਨਵਤਾ ਦੇ ਪਿਆਰੇ, ਸਾਂਝੀਵਾਲਤਾ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਆਮ ਬੱਚਿਆਂ ਜਿਹੇ ਬੱਚੇ ਨਹੀਂ ਸਨ। ਉਹ ਸ਼ੁਰੂ ਤੋਂ ਹੀ ਸੰਤੋਖੀ ਤੇ ਵਿਚਾਰਵਾਨ ਬਿਰਤੀ ਵਾਲੇ ਸਨ। ਉਹ ਚੁੱਪ-ਚਾਪ ਪੰਘੂੜੇ ਵਿੱਚ ਪਏ ਰਹਿੰਦੇ ਅਤੇ ਆਪਣੀਆਂ ਚਮਕਦੀਆਂ ਅੱਖਾਂ ਨਾਲ ਉੱਪਰ ਅਸਮਾਨ ਵੱਲ ਨੂੰ ਵੇਖਦੇ ਰਹਿੰਦੇ। ਉਹ ਭੁੱਖ ਲੱਗਣ ’ਤੇ ਵੀ ਰੌਂਦੇ ਨਹੀਂ ਸਨ। ਉਹ ਸੰਤਾਂ ਤੇ ਫ਼ਕੀਰਾਂ ਦੇ ਖ਼ਾਸ ਪ੍ਰੇਮੀ ਅਤੇ ਬੜੇ ਦਾਨੀ ਸੁਭਾਅ ਦੇ ਸਨ। ਘਰ ਆਏ ਨੂੰ ਹਮੇਸ਼ਾਂ ਕੁਝ-ਨਾ-ਕੁਝ ਦੇਣ ਦਾ ਯਤਨ ਕਰਦੇ ਰਹਿੰਦੇ ਸਨ। ਛੋਟੀ ਉਮਰ ਵਿੱਚ ਹੀ ਉਹ ਸਾਰੇ ਪਿੰਡ ਦੇ ਪਿਆਰੇ ਹੋ ਗਏ, ਸੰਤ-ਫ਼ਕੀਰ ਵੀ ਉਹਨਾਂ ਨੂੰ ਵੇਖ ਕੇ ਖ਼ੁਸ਼ ਹੁੰਦੇ ਤੇ ਅਸੀਸਾਂ ਦਿੰਦੇ ਸਨ।
ਜੁਆਨੀ ਦੀ ਉਮਰ ਵਿੱਚ ਹੀ ਉਹਨਾਂ ਨੇ ਘਰ-ਬਾਰ ਛੱਡ ਕੇ ਇੱਕ ਅਜਿਹੇ ਮੁਸ਼ਕਲ ਕੰਮ ਨੂੰ ਹੱਥ ਪਾਇਆ, ਜਿਸ ਨੂੰ ਸਿਰੇ ਚੜ੍ਹਾਉਣ ਲਈ ਉਹਨਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹ ਮਨੁੱਖ ਮਾਤਰ ਦੇ ਭਲੇ ਲਈ, ਅਕਾਲ ਪੁਰਖ ਦਾ ਸੰਦੇਸ਼ ਦੇਣ ਲਈ ਦੁਨੀਆਂ ਦੇ ਅੱਡ-ਅੱਡ ਭਾਗਾਂ ਵਿੱਚ ਗਏ। ਉਹਨਾਂ ਨੇ ਸਾਰੇ ਭਾਰਤ ਬਰਮਾ, ਚੀਨ, ਮਿਸਰ, ਤਿੱਬਤ, ਸ੍ਰੀ ਲੰਕਾ, ਅਰਬ, ਈਰਾਨ, ਤੁਰਕੀ ਅਤੇ ਅਫ਼ਗਾਨਿਸਤਾਨ, ਸਿੱਕਮ, ਭੂਟਾਨ ਦਾ ਰਟਨ (ਦੌਰਾ) ਉਸ ਸਮੇਂ ਕੀਤਾ ਜਦੋਂ ਆਵਾਜਾਈ ਦੇ ਸਾਧਨ ਬਹੁਤ ਸੀਮਿਤ ਸਨ ਅਤੇ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਹੁੰਦਾ। ਉਹਨਾਂ ਚਾਰ ਉਦਾਸੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਨੇ ਜੀਵਨ ਦੇ 22 ਸਾਲ 35 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਅੱਡ-ਅੱਡ ਧਰਮਾਂ, ਕੌਮਾਂ, ਵਿਚਾਰਾਂ ਦੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਨੂੰ ਜੀਵਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਸਮਝਾਏ। ਉਹ ਜਿੱਥੇ ਵੀ ਗਏ, ਉੱਥੋਂ ਦੀ ਲੋਕ ਬੋਲੀ ਵਿੱਚ ਉਹਨਾਂ ਨਾਲ ਵਿਚਾਰਾਂ ਕੀਤੀਆਂ। ਉਹਨਾਂ ਅੰਦਰ ਸੱਚ ਕਹਿਣ ਦੀ ਦਲੇਰੀ ਸੀ। ਜੋ ਸੱਚ ਦੀ ਜੋਤ ਉਹਨਾਂ ਦੇ ਅੰਦਰ ਲਟ-ਲਟ ਬਲ ਰਹੀ ਸੀ। ਉਸ ਦੀ ਲੋਅ ਉਹਨਾਂ ਦੇ ਚਿਹਰੇ ਤੇ ਪ੍ਰਤੱਖ ਪ੍ਰਗਟ ਹੁੰਦੀ ਸੀ।
ਗੁਰੂ ਨਾਨਕ ਦੇਵ ਜੀ ਨੇ ਮੌਲਵੀਆਂ, ਫ਼ਕੀਰਾਂ, ਹਾਜ਼ੀਆਂ, ਕਾਜ਼ੀਆਂ, ਪੰਡਿਤਾਂ, ਜੋਗੀਆਂ, ਸੰਨਿਆਸੀਆਂ, ਸਿੱਧਾਂ ਨਾਲ ਜਿਹੜੀ ਵਿਚਾਰ ਚਰਚਾ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸਭ ਮੱਤਾਂ, ਦੀਨਾਂ ਤੇ ਧਰਮਾਂ ਬਾਰੇ ਡੂੰਘੀ ਜਾਣਕਾਰੀ ਸੀ।
           ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਦੇ ਵੀ ਅਵਤਾਰ ਨਹੀਂ ਮੰਨਿਆ। ਉਹ ਹਮੇਸ਼ਾਂ ਹੀ ਆਪਣੇ ਆਪ ਨੂੰ ਮਨੁੱਖ ਮਾਤਰ ਹੀ ਮੰਨਦੇ ਸਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ‘ਗੁਰਮੁਖਿ’ ਕਹਿ ਕੇ ਪੁਕਾਰਿਆ ਹੈ।
     ‌ ‌        ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥
                              ( ਵਾਰ ੧, ਪਉੜੀ ੨੮)
    ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਦੇਣੀ ਵੀ ਜ਼ਰੂਰੀ ਸਮਝਦਾ ਹਾਂ। ਮਾਤਾ-ਤ੍ਰਿਪਤਾ ਜੀ, ਪਿਤਾ-ਸ਼੍ਰੀ ਕਾਲੂ ਰਾਮ ਜੀ ਬੇਦੀ, ਮਹਿਤਾ ਕਾਲੂ ਜੀ, ਦਾਦਾ-ਸੇਵਾ ਰਾਮ ਜੀ, ਦਾਦੀ-ਬਨਾਰਸੀ ਮਾਤਾ ਜੀ, ਨਾਨੀ-ਭਰਾਈ ਜੀ, ਨਾਨਾ-ਰਾਮਾ ਜੀ, ਸੱਸ-ਚੰਦੂ ਰਾਣੀ, ਸਹੁਰਾ-ਚੁੰਨੀ ਮੱਲ ਜੀ, ਮਾਮਾ-ਸ਼੍ਰੀ ਕਿਸ਼ਨ, ਭੈਣ-ਬੇਬੇ ਨਾਨਕੀ ਜੀ, ਜੀਜਾ-ਜੈ ਰਾਮ, ਜੀਜਾ ਦੇ ਪਿਤਾ-ਸ਼੍ਰੀ ਪਰਮਾਨੰਦ ਪਲਤਾ, ਚਾਚਾ -ਲਾਲੂ ਬੇਦੀ ਜੀ, ਪਤਨੀ- ਸੁਲੱਖਣੀ, ਬਚਪਨ ਦਾ ਨਾਂ ਕੁੰਮੀ, ਤਾਈ- ਦੌਲਤਾਂ, ਮਾਸੀ- ਲੱਖੋ, ਮਾਸੀ ਦੇ ਪੁੱਤਰ-ਬਾਬਾ ਲਾਲ ਦਿਆਲ ਧਵਨ ਜੀ, ਧਿਆਨਪੁਰ ਵਾਲੇ, ਪੁੱਤਰ- ਸ਼੍ਰੀ ਚੰਦ, ਲਖਮੀ ਚੰਦ/ਦਾਸ, ਲਾਗੀ-ਨਿੱਧਾ ਬ੍ਰਾਹਮਣ, ਬਾਲੇ ਦਾ ਪਿਤਾ-ਚੰਦਰ ਭਾਨ, ਮਰਦਾਨਾ ਦਾ ਪਿਤਾ-ਪਾਖਰ ਮਰਾਸੀ ਭੱਟ, ਤੁਲਸ਼ਾ-ਨਾਨਕੀ ਦੀ ਨੌਕਰਾਣੀ, ਰਾਏ ਬੁਲਾਰ-ਸੱਚਾ ਸੇਵਕ ਤਲਵੰਡੀ, ਨਾਨਕੇ-ਪਿੰਡ: ਚਾਹਲ ਜ਼ਿਲ੍ਹਾ ਲਾਹੌਰ।
       ਗੁਰੂ ਨਾਨਕ ਸਾਹਿਬ ਦਾ ਮਨ ਹਰ ਸਮੇਂ ਕਰਤਾਰ ਦੇ ਚਿੰਤਨ ਵਿੱਚ ਲੀਨ ਰਹਿੰਦਾ ਸੀ। ਘਰ ਦੇ ਕੰਮ-ਕਾਰ ਵੱਲ ਧਿਆਨ ਨਹੀਂ ਦਿੰਦੇ ਸਨ। ਪਿਤਾ ਕਾਲੂ ਰਾਮ ਜੀ ਬੇਦੀ ਦੀ ਇੱਛਾ ਸੀ ਕਿ ਘਰ ਦੇ ਕੰਮਾਂ ਵਿੱਚ ਨਾਨਕ ਲੱਗੇ। ਇੱਕ ਵਾਰ 20 ਰੁਪਏ ਦੇ ਕੇ ਆਪ ਨੂੰ ਖਰਾ ਸੌਦਾ ਕਰਨ ਲਈ ਭੇਜਿਆ। ਰਸਤੇ ਵਿੱਚ ਕਈ ਦਿਨਾਂ ਦੇ ਭੁੱਖੇ ਸਾਧੂ ਮਿਲੇ ਤਾਂ ਬਾਬਾ ਨਾਨਕ ਨੇ ਉਹ ਵੀਹ ਰੁਪਏ ਭੁੱਖੇ ਸਾਧੂਆਂ ਤੇ ਖ਼ਰਚ ਦਿੱਤੇ। ਜਦ ਘਰ ਵਾਪਸ ਆਏ ਤਾਂ ਪਿਤਾ ਜੀ ਬਹੁਤ ਗੁੱਸੇ ਹੋਏ। ਇਹ ਦੇਖ ਕੇ ਰਾਇ ਬੁਲਾਰ ਜੋ ਤਲਵੰਡੀ ਦਾ ਸਰਦਾਰ ਸੀ, ਉਸ ਦਾ ਨਿਸ਼ਚਾ ਸੀ ਕਿ ਨਾਨਕ ਦੇਵ ਪੂਰਨ ਬ੍ਰਹਮ-ਗਿਆਨੀ ਸੰਤ ਹਨ, ਉਹ ਪਿਤਾ ਕਾਲੂ ਰਾਮ ਦਾ ਨਾਨਕ ਨੂੰ ਝਿੜਕਣਾ ਦੇਖ ਕੇ ਬਹੁਤ ਦੁਖੀ ਹੋਇਆ। ਉਸ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਬੀਬੀ ਨਾਨਕੀ ਕੋਲ ਭੇਜ ਦਿੱਤਾ ਜਾਵੇ ਤਾਂ ਕਿ ਗੁਰੂ ਜੀ ਦੀ ਭਜਨ-ਬੰਦਗੀ ਵਿੱਚ ਵਿਘਨ ਨਾ ਪਵੇ। ਸੰਨ 1484 ਈ: ਵਿੱਚ ਬੀਬੀ ਨਾਨਕੀ (ਬੇਬੇ ਨਾਨਕੀ) ਦਾ ਪਤੀ ਜੈ ਰਾਮ ਆਪ ਨੂੰ ਸੁਲਤਾਨਪੁਰ ਲੋਧੀ ਲੈ ਗਿਆ। ਗੁਰੂ ਨਾਨਕ ਜੀ ਨੇ ਸੰਨ 1485 ਈ: ਨੂੰ ਦੌਲਤ ਖਾਂ ਦਾ ਮੋਦੀਖਾਨਾ ਸਾਂਭਿਆ। 24 ਜੇਠ ਸੰਮਤ 1544 ਸੰਨ 1487 ਈ: ਨੂੰ ਆਪ ਦਾ ਵਿਆਹ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਨੇ ਜਨਮ ਲਿਆ।
ਗੁਰੂ  ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦੀ ਯਾਤਰਾ ਤੋਂ ਬਾਅਦ ਲਾਹੌਰ, ਸਿਆਲਕੋਟ ਆਦਿ ਥਾਵਾਂ ਤੋਂ ਹੁੰਦੇ ਹੋਏ ਦਰਿਆ ਰਾਵੀ ਦੇ ਕੰਢੇ ਨਵੇਂ ਨਗਰ ਦੀ ਨੀਂਹ ਰੱਖੀ ਜਿਸ ਦਾ ਨਾਮ ਰੱਖਿਆ ‘ਕਰਤਾਰਪੁਰ’। ਗੁਰੂ ਨਾਨਕ ਦੇਵ ਜੀ ਨੇ ਇਸ ਸਮੇਂ ਮਾਤਾ-ਪਿਤਾ ਸਮੇਤ ਸਾਰਾ ਪਰਿਵਾਰ ਤਲਵੰਡੀ ਤੋਂ ਕਰਤਾਰਪੁਰ ਆਪਣੇ ਕੋਲ ਹੀ ਸੱਦ ਲਿਆ ਸੀ। ਆਪ 18 ਸਾਲ ਲਗ-ਪਗ ਇੱਥੇ ਹੀ ਰਹੇ। ਇਸੇ ਸਮੇਂ ਦੌਰਾਨ ਆਪ ਨੇ ਜਪੁਜੀ ਸਾਹਿਬ ਤੇ ਹੋਰ ਸ਼ਬਦ, ਸਲੋਕ ਆਦਿ ਬਾਣੀਆਂ ਨੂੰ ਭਾਈ ਲਹਿਣਾ ਜੀ ਦੇ ਹੱਥੀਂ ਕ੍ਰਮਵਾਰ ਕਰਕੇ ਨਵੇਂ ਸਿਰੇ ਤੋਂ ਤਰਤੀਬ ਦਿੱਤੀ। ਗੁਰੂ ਨਾਨਕ ਦੇਵ ਜੀ ਦੀਆਂ ਜਪੁਜੀ, ਸਿਧ ਗੋਸਟਿ, ਆਸਾ ਕੀ ਵਾਰ, ਬਾਰਹਮਾਹਾ ਰਾਗ ਤੁਖਾਰੀ, ਪਟੀ, ਮਾਝ ਤੇ ਮਲਾਰ ਦੀ ਵਾਰ ਪ੍ਰਮੁੱਖ ਬਾਣੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ 19 ਰਾਗਾਂ ਵਿੱਚ ਦਰਜ ਹਨ। ਜਿਵੇਂ ਮੂਲ-ਮੰਤਰ ਨੂੰ ‘ਜਪੁ’ ਬਾਣੀ ਦਾ ਸਾਰੰਸ਼ ਸਮਝਿਆ ਜਾਂਦਾ ਹੈ, ਤਿਵੇਂ ਹੀ ਜਪੁ ਬਾਣੀ ਨੂੰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਾਰ ਪਰਵਾਨਿਆ ਗਿਆ ਹੈੋ। ਜਪੁ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਰਵੋਤਮ ਤੇ ਸ਼ਾਹਕਾਰ ਰਚਨਾ ਹੈ, ਜਿਸ ਦਾ ਰੋਜ਼ਾਨਾ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ ਪਾਠ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦਾ ਮੁੱਢ ਬੰਨ੍ਹ ਕੇ 22 ਸਤੰਬਰ ਸੰਨ 1539 ਈ: ਨੂੰ 70 ਸਾਲ 4 ਮਹੀਨੇ 3 ਦਿਨ ਦੀ ਉਮਰ ਬਤੀਤ ਕਰਕੇ ਕਰਤਾਰਪੁਰ (ਪਾਕਿਸਤਾਨ) ਵਿਖੇ ਜੋਤੀ ਜੋਤਿ ਸਮਾ ਗਏ।
    ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅੱਜ 27 ਨਵੰਬਰ ਨੂੰ ਸਿੱਖ ਜਗਤ ਵਿੱਚ ਬੜੇ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ 20 ਰੁਪਏ ਦਾ ਲੰਗਰ ਭੁੱਖੇ ਸਾਧੂਆਂ ਨੂੰ ਬਿਨ੍ਹਾਂ ਭੇਦ-ਭਾਵ ਦੇ ਛਕਾਇਆ। ਗੁਰੂ ਜੀ ਵੱਲੋਂ ਚਾਲੂ ਕੀਤਾ ਗਿਆ ਲੰਗਰ ਹੀ ਅੱਜ ਵੀ ਗੁਰਦੁਆਰਿਆਂ ਵਿੱਚ ਵਰਤਾਇਆ ਜਾ ਰਿਹਾ ਹੈ। ਇਸ ਲਈ ਗੁਰੂ ਕਾ ਲੰਗਰ ਵਿੱਚ ਗ਼ਰੀਬ ਜਾਂ ਨੀਚ ਜਾਤ ਨਾਲ ਘਿਰਣਾ ਨਾ ਕਰੋ, ਉਸ ਨੂੰ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉ।
      ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ ਪ੍ਰਣ ਕਰੀਏ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ਤੇ ਚੱਲਦਿਆਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ ਵਿੱਚ ਪ੍ਰਪੱਕ ਹੋਵਾਂਗੇ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ। ਨਸ਼ਿਆਂ ਦਾ ਤਿਆਗ ਕਰਾਂਗੇ ਅਤੇ ਵਹਿਮਾਂ-ਭਰਮਾਂ ਵਿੱਚੋਂ ਸਮਾਜ ਨੂੰ ਬਾਹਰ ਕੱਢਾਂਗੇ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ’ਤੇ ਗੁੁਰੂ ਜੀ ਦਾ ਜੀਵਨ, ਉਪਦੇਸ਼, ਸੰਦੇਸ਼ ਘਰ-ਘਰ ਪਹੁੰਚਾਇਆ ਜਾਵੇ ਤਾਂ ਕਿ ਗੁਰੂ ਜੀ ਦੀ ਸਿੱਖਿਆ ਸਾਡੇ ਮਨਾਂ ਵਿੱਚ ਵਸੇ। ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।

23 ਅਕਤੂਬਰ,1923 - ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਲਾਹੌਰ ਦੀ ਸੈਂਟਰਲ ਜੇਲ੍ਹ ’ਚੋਂ  ਰਿਹਾਅ

ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ,  ਲਾਹੌਰ ਦੀ ਸੈਂਟਰਲ ਜੇਲ੍ਹ ’ਚੋਂ  ਰਿਹਾਅ ਹੋ ਕੇ  ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜੇ ਜਿੱਥੇ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਆਪ ਜੀ ਵੱਲੋਂ ਵਿੱਢੇ ਸੰਘਰਸ਼ ਨੂੰ ਸਹਲਾਉਂਦਿਆ ਹੋਇਆਂ ਆਪ  ਨੂੰ ਸਿਰਪਾਉ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜੀ ਦਾ ਜਨਮ 7 ਜੁਲਾਈ,1878 ਵਾਲੇ ਦਿਨ ਸਰਦਾਰ ਨੱਥਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਗੁਰਸਿੱਖੀ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸਿੱਖ ਸ਼ਖ਼ਸੀਅਤ ਸਨ ਜੋ ਸਿੱਖਾਂ ਅਤੇ ਭਾਰਤ ਦੀ ਗੁਲਾਮੀ ਦੇ ਧੁਰ ਵਿਰੋਧੀ ਸਨ। 
ਮਾਤਾ ਪਿਤਾ ਨੇ ਬਚਪਨ ਵਿੱਚ ਆਪ ਜੀ ਦਾ ਨਾਂ ਬਸੰਤ ਸਿੰਘ ਰੱਖਿਆ ਸੀ। ਅੰਮ੍ਰਿਤ ਛਕਣ ਤੋਂ ਮਗਰੋਂ ਆਪ ਜੀ ਦਾ ਨਾਂ ਭਾਈ ਸਾਹਿਬ ਰਣਧੀਰ ਸਿੰਘ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ।
ਆਪ ਦੇ ਬਚਪਨ ਦਾ ਵਧੇਰੇ ਕਰ ਕੇ ਸਮਾਂ ਨਾਭਾ ਵਿਖੇ ਗੁਜਰਿਆ ਜਿੱਥੋਂ ਆਪ ਜੀ ਨੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਉਪਰੰਤ ਕਾਲਜ ਦੀ ਉਚੇਰੀ ਸਿੱਖਿਆ ਦੇ ਲਈ ਆਪ ਨੂੰ ਲਾਹੌਰ ਵਿਖੇ ਮਿਸ਼ਨ ਕਾਲਜ, ਭੇਜ ਦਿੱਤਾ ਗਿਆ,ਕਾਲਜ ਦੀ ਪੜਾਈ ਦੇ ਨਾਲੋ ਨਾਲ ਆਪ ਜੀ ਨੇ ਸਿੱਖ ਧਰਮ ਦਾ ਡੂੰਘਾ ਅਧਿਐਨ ਕੀਤਾ। 
ਲਾਹੌਰ ਵਿਖੇ ਵਿਦਿਆਰਥੀ ਜੀਵਨ ਦੇ ਦੋਰਾਨ ਆਪ ਜੀ ਸਿੱਖਾਂ ਦੇ  ਇਤਿਹਾਸਿਕ ਅਸਥਾਨਾਂ,ਗੁਰਦੁਆਰਾ ਡੇਹਰਾ ਸਾਹਿਬ,ਸ਼ਹੀਦ ਗੰਜ,ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਆਦਿ ਦੇ ਦਰਸ਼ਨਾਂ ਲਈ ਜਾਂਦੇ ਅਤੇ ਇੱਥੋਂ ਦੀ ਇਤਿਹਾਸ ਦੀ ਜੋ ਜਾਣਕਾਰੀ ਆਪ ਜੀ ਨੇ ਪ੍ਰਾਪਤ ਕੀਤੀ ਉਸ ਨੇ ਆਪ ਜੀ ਦੇ ਜੀਵਨ ਨੂੰ ਸਿੱਖੀ ਆਸ਼ੇ ਮੁਤਾਬਿਕ ਢਾਲਣ ਦੇ ਲਈ ਪ੍ਰੇਰਿਤ ਕੀਤਾ। 
ਸਾਲ 1900 ਵਿੱਚ ਆਪ ਜੀ ਨੇ ਬੀ.ਏ. ਪਾਸ ਕੀਤੀ  ਅਤੇ ਉਥੇ ਹੀ ਸਕੂਲ ਵਿਚ ਪੜਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਸਕੂਲ ਦੇ ਵਿੱਚ,ਪਹਿਲੇ ਦਿਨ ਹੀ ਬੱਚਿਆਂ ਦੀ ਅਸੈਂਬਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼ਬਦ ਬੱਚਿਆਂ ਨੂੰ ਸੁਣਾਏ,ਜੋ ਉਥੋਂ ਦੇ ਪ੍ਰਬੰਧ ਨੂੰ ਇਹ ਚੰਗਾ ਨਾ ਲੱਗਾ। ਇਸ ਕਾਰਣ ਪ੍ਰਬੰਧ ਦੀ ਕਿੰਤੂ ਪ੍ਰੰਤੂ ਦਾ ਸ਼ਿਕਾਰ ਹੋਣ ਮਗਰੋਂ ਆਪ ਜੀ ਨੇ ਦੋ  ਦਿਨਾਂ ਬਾਅਦ ਹੀ ਸਕੂਲ ਛੱਡ ਦਿੱਤਾ।
ਨਾਭਾ ਦੇ ਗੁਰਸਿੱਖ ਪਰਵਾਰ,ਸਰਦਾਰ  ਬਚਨ ਸਿੰਘ ਦੀ ਸਪੁੱਤਰੀ ਬੀਬੀ ਕਰਤਾਰ ਕੌਰ ਦੇ ਨਾਲ ਆਪ ਜੀ ਦੇ ਅਨੰਦ ਕਾਰਜ ਹੋਏ।
ਸੰਨ 1902 ਵਿਚ ਆਪ ਜੀ ਨੇ ਨਾਇਬ ਤਹਿਸੀਲਦਾਰ ਦੀ ਨੌਕਰੀ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਿਨਾਂ ਵਿਚ ਪਲੇਗ ਦੀ ਨਾਮੁਰਾਦ ਬੀਮਾਰੀ ਨੇ ਪੂਰੇ ਪੰਜਾਬ ਵਿਚ ਪੈਰ ਪਸਾਰ ਹੋਏ ਸਨ,ਲੋਕਾਂ ਵਿੱਚ ਨਮੋਸ਼ੀ ਅਤੇ ਡਰ ਸੀ, ਪਰ ਭਾਈ ਸਾਹਿਬ ਨੇ ਇਕ ਅੰਗਰੇਜ਼ ਡਾਕਟਰ ਦੇ ਨਾਲ ਮਿਲ ਕੇ,ਉਸਦੇ  ਨਿੱਜੀ ਸਹਾਇਕ ਵਜੋਂ,ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕੀਤੀ,ਲੋਕਾਂ ਦੇ ਮਨਾਂ ਵਿੱਚ ਵੜੇ, ਮੌਤ ਦੇ ਖੌਫ਼ ਨੂੰ ਕੱਢਿਆ।
ਆਪ ਜੀ ਤਾਂ,ਆਪਣੀ ਨੌਕਰੀ ਬੜੀ ਹੀ ਇਮਾਨਦਾਰੀ,ਤਨਦੇਹੀ ਅਤੇ ਸੱਚੇ ਦਿਲ ਨਾਲ ਨਿਭਾਅ ਰਹੇ ਸੀ, ਪਰ ਉਸ ਵਕਤ ਭਾਈ ਸਾਹਿਬ ਦੇ ਲਈ ਉਥੇ ਵੀ ਕੰਮ ਕਰਨਾਂ ਮੁਸ਼ਕਿਲ ਹੋ ਗਿਆ,ਜਦੋਂ  ਆਪ ਨੇ ਦੇਖਿਆ ਕਿ ਇਥੋਂ ਦਾ ਵਧੇਰੇ ਕਰਕੇ ਅਮਲਾ ਅਤੇ ਹੋਰ ਕਰਮਚਾਰੀ ਰਿਸ਼ਵਤਖੌਰ ਸਨ। ਉਹ ਫੰਡਾਂ ਵਿੱਚ ਹੇਰਾਫੇਰੀ ਕਰਦੇ ਸਨ ਅਤੇ ਜ਼ੈਲਦਾਰ ਅਤੇ ਸਫੈਦਪੋਸ਼ ਕਈ ਢੰਗਾਂ ਨਾਲ ਸਰਕਾਰੀ ਕਰਮਚਾਰੀਆਂ ਨੂੰ ਰਿਸ਼ਵਤ ਦੇ ਕੇ ਆਪਣੇ ਨਜਾਇਜ ਕੰਮ ਕਰਵਾਂਦੇ ਸਨ, ਜੋ ਆਪ ਜੀ ਨੂੰ ਚੰਗਾ ਨਹੀਂ ਸੀ ਲੱਗਦਾ।ਆਪ ਜੀ ਨੇ ਇਨ੍ਹਾਂ ਸਾਰਿਆਂ ਭ੍ਰਿਸ਼ਟ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕਣ ਦੇ ਲਈ ਜਦੋਂ ਸਖਤੀ ਕੀਤੀ ਅਤੇ ਸਖਤ ਸਟੈਂਡ ਲਿਆ ਤਾਂ ਸਾਰੇ  ਅੰਦਰੋ-ਅੰਦਰੀ ਬੜੇ ਦੁਖੀ ਹੋਏ ਅਤੇ ਭਾਈ ਸਾਹਿਬ ਦੇ ਨਾਲ ਖ਼ਾਰ ਖਾਣ ਲੱਗ ਪਏ। ਸਿੱਟਾ ਇਹ ਹੋਇਆ ਕਿ ਉਨ੍ਹਾਂ ਨੇ ਭਾਈ ਸਾਹਿਬ ਦੇ ਖਿਲਾਫ ਝੂਠੀ ਸ਼ਿਕਾਇਤ ਉਸ ਅੰਗਰੇਜ਼ ਡਾਕਟਰ ਨੂੰ ਕਰ ਕੇ ਭਾਈ ਸਾਹਿਬ ਨੂੰ ਆਪਣੇ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ,ਪਰ ਉਲਟੇ ਜਦੋਂ ਭਾਈ ਸਾਹਿਬ ਨੇ ਇਨ੍ਹਾਂ ਦਾ ਪਾਜ ਉਖਾੜਇਆ ਤਾਂ ਭਾਈ ਸਾਹਿਬ ਜੀ ਦੀ ਇਮਾਨਦਾਰੀ ਨਾਲ ਲਬਰੇਜ਼ ਸੱਚੀ ਸੁੱਚੀ ਸ਼ਖ਼ਸੀਅਤ ਦਾ ਡਾਕਟਰ ਦੇ ਮਨ ’ਤੇ ਬੜਾ ਡੂੰਘਾ ਪ੍ਰਭਾਵ ਪਿਆ। ਉਸ ਦਿਨ ਤੋਂ ਬਾਦ ਡਾਕਟਰ,ਭਾਈ ਸਾਹਿਬ ਨਾਲ ਅਧਿਆਤਮਿਕ ਵਿਚਾਰਾਂ ਦੀ ਸਾਂਝ ਕਰਨ ਲੱਗ ਪਿਆ।
ਉਹ ਅੰਗ੍ਰੇਜ਼ ਡਾਕਟਰ ਭਾਈ ਸਾਹਿਬ ਦੀ ਡੂੰਘੀ ਅਧਿਆਤਮਕ ਅਵਸਥਾ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਭਾਈ ਸਾਹਿਬ ਨੂੰ ਆਪਣਾ ਗਿਆਨ,ਇੱਕ ਪੁਸਤਕ ਰੂਪ ਵਿੱਚ ਉਤਾਰ ਕੇ ਪੰਥ ਨੂੰ ਸੇਧ ਦੇਣ ਦੇ ਲਈ ਪ੍ਰੇਰਿਆ ਅਤੇ ਇੰਝ ਉਸ  ਦੇ ਕਹਿਣ ’ਤੇ ਭਾਈ ਸਾਹਿਬ ਨੇ ਇਕ ਪੁਸਤਕ ‘ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਰਸਤੀ ਹੈ?’ ਲਿਖੀ ਅਤੇ ਪੰਥ ਦੀ ਝੋਲੀ ਪਾਈ। 
ਆਪ ਜੀ ਦੇ ਉਂਚ ਇਖਲਾਕ ਦੀ ਭਾਵੇਂ ਹਰ ਪਾਸੇ ਬਹੁਤ ਸ਼ਲਾਘਾ ਹੋ ਰਹੀ ਸੀ,ਆਪ ਜੀ ਦੀ ਇਮਾਨਦਾਰੀ ਅਤੇ ਕੰਮ ਤੋਂ ਪ੍ਰਭਾਵਿਤ ਹੋ ਕੇ ਭਾਂਵੇ ਆਪ ਜੀ ਦੀ ਤਰੱਕੀ ਹੋ ਗਈ ਸੀ,ਪਰ ਫੇਰ ਵੀ ਆਪ ਜੀ ਦਾ ਭਾਵੁਕ ਮਨ ਇਸ ਕੰਮ ਵਿਚ ਨਹੀਂ ਸੀ ਲੱਗਦਾ। ਆਪ ਦੀ ਸੋਚ ਸੀ ਕੇ ਜਦੋਂ ਸੰਸਾਰਿਕ ਲੋਕਾਂ ਨੂੰ ਬਹੁਤ ਕਸ਼ਟ ਹਨ ਅਤੇ ਸਾਨੂੰ ਲੋਕਾਂ ਦੀ ਸੇਵਾ ਲਈ ਰੱਖਿਆ ਗਿਆ ਹੈ ਅਤੇ ਅਫਸਰਾਂ ਵਲੋਂ ਲੋਕਾਂ ਦੀ ਸੇਵਾ ਤਾਂ ਕੀ ਕਰਨੀ ਸਗੋ ਇਹ ਤਾਂ ਉਨ੍ਹਾਂ ਨੂੰ ਡਾਕੂਆਂ ਵਾਂਗ ਲੁੱਟਦੇ ਹਨ।ਇੰਝ ਆਪ ਜੀ ਦਾ ਮਨ ਵਿਆਕੁਲ ਹੋ ਜਾਂਦਾ, ਰਿਸ਼ਵਤ ਖੋਰ ਝੂਠੀਆਂ ਗਵਾਹੀਆਂ ਅਤੇ ਰਿਸ਼ਵਤਾਂ ਦੇ ਕੇ ਬਚ ਜਾਂਦੇ ਹਨ, ਗਵਾਹ ਪੈਸੇ ਲੈ ਕੇ ਮੁੱਕਰ ਜਾਂਦੇ ਹਨ ਅਤੇ ਸੱਚੇ ਬੰਦੇ ਦੀ ਕੋਈ ਨਹੀਂ ਸੁਣਦਾ, ਸਗੋਂ ਉਨ੍ਹਾਂ ਨੂੰ  ਝੂਠੇ ਕੇਸਾਂ ਵਿਚ ਫਸਾ ਦਿੱਤਾ ਜਾਂਦਾ ਹੈ। 
ਆਖਿਰ ਇਨ੍ਹਾਂ ਸਾਰੀਆਂ ਗਲਾਂ ਤੋਂ ਪ੍ਰੇਸ਼ਾਨ ਹੋ ਕੇ  ਆਪ ਜੀ ਨੇ ਇਹ ਨੌਕਰੀ ਵੀ ਛੱਡ ਦਿੱਤੀ। 

14  ਜੂਨ,1903 ਵਾਲੇ ਦਿਨ ਆਪ ਜੀ ਨੇ ਫਿਲੌਰ ਲਾਗੇ ਬਕਾਪੁਰ ਵਿਖੇ ਖੰਡੇ ਦੀ ਪਾਹੁਲ ਲਈ ਅਤੇ ਆਪਣਾ ਨਾਂ ਰਣਧੀਰ ਸਿੰਘ ਰੱਖ ਲਿਆ।
ਉਪਰੰਤ ਆਪ ਜੀ ਨੇ ਇਕ ਕੀਰਤਨੀ ਜਥਾ ਤਿਆਰ ਕੀਤਾ ਜੋ ਸਿੱਖ ਸੰਗਤਾਂ ਵਿਚ ਜਾ ਕੇ ਨਾਮ ਸਿਮਰਨ ਕਰਵਾਉਂਦਾ ਅਤੇ ਗੁਰਬਾਣੀ  ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਣਾ ਦਿੰਦਾ।
ਹੁਣ ਗੁਰਮਤਿ ਪ੍ਰਚਾਰ ਹੀ ਆਪ ਜੀ ਦਾ ਮੁੱਖ ਉਦੇਸ਼ ਬਣ ਗਿਆ। ਆਪ ਜੀ ਨੇ ਪੰਚ ਖਾਲਸਾ ਦੀਵਾਨ  ਬਣਾਇਆ ਅਤੇ 1909 ਤੋਂ 1914 ਤਕ ਹਫਤਾਵਾਰੀ ਕੀਰਤਨ ਦੀਵਾਨ ਲਗਾ ਕੇ ਸੰਗਤਾਂ ਨੂੰ ਸਿੱਖ ਜੀਵਨ ਜਾਚ ਦੀ ਪ੍ਰੇਰਨਾ ਦਿੰਦੇ ਰਹੇ।
ਇਹ ਸਮਾਂ ਉਹ ਸਮਾਂ ਸੀ ਜਦੋਂ ਗੁਰਦੁਆਰੇ ਸਾਹਿਬਾਨ ਮਹੰਤਾਂ ਦੇ ਕਬਜ਼ੇ ਵਿਚ ਸਨ ਜੋ ਗੁਰਦੁਆਰਾ ਸਾਹਿਬਾਨਾਂ ਨੂੰ ਆਪਣੀ ਨਿੱਜੀ ਜਾਇਦਾਦਾਂ ਸਮਝਣ ਦੀ ਭੁੱਲ ਕਰ ਬੈਠੇ ਸਨ।
ਸੋ ਉਹ ਗੁਰਦੁਆਰਾ ਸਾਹਿਬਾਨਾਂ ਵਿਚ ਨਾ ਸਿਰਫ ਕੁਕਰਮ ਕਰਦੇ ਸਨ ਸਗੋਂ ਮਨਮਤੀਆਂ ਰਾਹੀਂ ਸਿੱਖ ਸੰਗਤ ਨੂੰ ਗੁੰਮਰਾਹ ਵੀ ਕਰਦੇ ਸਨ।ਇੰਝ ਆਪ ਜੀ ਦੇ ਦੀਵਾਨਾਂ ਨੇ ਸੁਧਾਰ ਦੇ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਦਿੱਲੀ ਦੀ ਦੀਵਾਰ ਢਾਹੇ ਜਾਣ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਦੀ ਅੰਗਰੇਜ਼ਾਂ ਨਾਲ ਟੱਕਰ ਹੋ ਗਈ।ਸਾਲ 1914 ਵਿੱਚ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹ ਕੇ ਵਾਇਸਰਾਏ ਭਵਨ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਭਾਈ ਰਣਧੀਰ ਸਿੰਘ ਅਤੇ ਸਾਥੀ ਸਿੰਘਾਂ ਨੇ ਮੋਰਚਾ ਲਗਾਉਂਦੇ ਹੋਏ ਡਟਵਾਂ ਵਿਰੋਧ ਕੀਤਾ ਸੀ, ਜਿਸ ਕਰਕੇ ਵਾਇਸਰਾਏ ਨੂੰ ਪਿੱਛੇ ਹਟਣਾ ਪਿਆ ਸੀ।ਵਾਇਸਰਾਏ ਹਾਊਸ ਜੋ ਰਾਇਸੀਨਾ ਪਹਾੜੀ ’ਤੇ ਬਣਨਾ ਸੀ, ਉਸ ਦੇ ਸਿੱਧੇ ਰਾਹ ਦੇ ਲਈ ਸਰਕਾਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹ ਦਿੱਤੀ। ਸਿੱਖਾਂ ਵਿਚ ਵਧਦੇ ਜਬਰਦਸਤ ਰੋਹ ਨੂੰ ਪਹਿਲਾਂ ਪਹਿਲ ਅੰਗਰੇਜ਼ ਨਾ ਸਮਝ ਸਕੇ ਕਿ ਇਕ ਕੰਧ ਦੇ ਡਿੱਗਣ ਨਾਲ ਕੀ ਕਿਸੇ ਦੇ ਧਰਮ ਵਿਚ ਦਖ਼ਲ ਅੰਦਾਜ਼ੀ ਹੈ? ਮਾਹੌਲ ਇਤਨਾ ਸੰਜੀਦਾ ਹੋ ਗਿਆ ਕਿ ਪੰਜਾਬ ਤੋਂ ਸ਼ਹੀਦੀ ਜਥੇ ਦਿੱਲੀ ਵੱਲ ਰਵਾਨਾ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਵਿਚ ਭਾਈ ਰਣਧੀਰ ਸਿੰਘ ਨੇ ਇਥੇ ਆਪਣੀ ਯੌਗ ਅਗਵਾਈ ਦਿੱਤੀ। ਇਹ ਸ਼ਹੀਦੀ ਜਥੇ ਅਜੇ ਦਿੱਲੀ ਪੁੱਜੇ ਵੀ ਨਹੀਂ ਸਨ ਕਿ ਅੰਗ੍ਰੇਜ਼ ਸਰਕਾਰ ਨੇ ਪਹਿਲਾਂ ਹੀ ਦੀਵਾਰ ਬਣਾ ਦਿੱਤੀ।
ਪਰ ਇਸ ਦੇ ਨਾਲ ਹੀ ਆਪ ਜੀ ਦੇ ਮਨ ਵਿੱਚ ਇਹ ਖਿਆਲ ਹੋਰ ਘਰ ਗਿਆ ਕੇ ਰਾਜ ਤਾਂ ਅੰਗ੍ਰੇਜ਼ ਦਾ ਹੈ ਅਤੇ ਉਹ ਕਦੇ ਵੀ ਕਿਤੇ ਵੀ ਇੰਝ ਦੀਆਂ ਗਲਾਂ ਕਰ ਸਕਦੇ ਹਨ,ਇਸ ਕਰਕੇ ਉਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਅੰਗ੍ਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਦੇ ਲਈ, ਹੋਰ ਸਰਗਰਮੀ ਦੇ ਨਾਲ ਹਿਸਾ ਲੈਣਾ ਸ਼ੁਰੂ ਕਰ ਦਿੱਤਾ।

*ਆਪ ਜੀ ਨੇ ਦੇਸ਼ ਦੀ ਅਜ਼ਾਦੀ ਲਈ ਗਦਰ ਲਹਿਰ ਵਿਚ ਗਦਰੀ ਬਾਬਿਆਂ ਦਾ ਪੂਰਾ ਪੂਰਾ ਸਾਥ ਦਿੱਤਾ। ਸ਼ਹੀਦ ਸਰਦਾਰ  ਕਰਤਾਰ ਸਿੰਘ ਸਰਾਭਾ ਉਦੋਂ ਗ਼ਦਰ ਪਾਰਟੀ ਦੇ ਨਾਲ ਬੜੀ ਸਰਗਰਮੀ ਦੇ ਨਾਲ ਕੰਮ ਕਰ ਰਹੇ ਸਨ।ਆਪ ਨੇ ਸ਼ਹੀਦ ਸਰਦਾਰ ਕਰਤਾਰ ਸਿੰਘ ਦੇ ਨਾਲ ਮਿਲ ਕੇ 19 ਫਰਵਰੀ, 1915 ਨੂੰ ਗਦਰ ਦਿਹਾੜਾ ਐਲਾਨਿਆ ਅਤੇ ਇਸੇ
 ਸ਼ਾਮ ਆਪ ਆਪਣੇ 60 ਸਾਥੀਆਂ ਨਾਲ ਫਿਰੋਜ਼ਪੁਰ ਛਾਉਣੀ ਵਿਖੇ ਬਗਾਵਤ ਦਾ ਪਰਚਮ ਲਹਿਰਾਉਣ ਦੇ ਲਈ ਪੁੱਜ ਗਏ,ਪਰ ਕਿਸੇ ਮੁਖ਼ਬਰ ਨੇ ਭਾਈ ਸਾਹਿਬ ਦੀ ਸਕੀਮ ਬਾਰੇ ਅੰਗਰੇਜ਼ਾਂ ਅੱਗੇ ਮੁਖਬਰੀ ਕਰ ਦਿੱਤੀ।ਮੁਖਬਰ ਦੀ ਇਸ ਹਰਕਤ ਦਾ ਪਤਾ ਲਗਦੇ ਹੀ  ਆਪ ਆਪਣੇ ਸਾਥੀਆਂ ਸਮੇਤ ਆਪੋ ਆਪਣੇ ਘਰਾਂ ਨੂੰ ਪਰਤ ਗਏ, ਪਰ ਅੰਗਰੇਜ਼ ਸਰਕਾਰ ਪੂਰੀ ਚੌਕਸ ਹੋ ਗਈ ਅਤੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਦੇਸ਼ ਭਗਤ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਅੰਗ੍ਰੇਜ਼ ਸਰਕਾਰ ਹੋਰ ਸਰਗਮ ਹੋ ਗਈ।*

ਲਾਹੌਰ ਸਾਜ਼ਿਸ਼ ਕੇਸ ਦੇ ਦੋਸ਼ ਹੇਠ ਆਪ ਜੀ ਨੂੰ 9 ਮਈ,1915 ਵਾਲੇ ਦਿਨ ਨਾਭੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ  ਮੁਲਤਾਨ ਦੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਆਪ ਜੀ ’ਤੇ ਤਿੰਨ ਫਰਦ-ਏ-ਜ਼ੁਰਮ ਲਗਾਏ ਗਏ: ਪਹਿਲਾ,ਗੁਰਦੁਆਰਾ ਰਕਾਬ ਗੰਜ ਦੀ ਕੰਧ ਲਈ ਕੀਤੀ ਗਈ ਬਗਾਵਤ ਦਾ ਦੋਸ਼।
ਦੂਜਾ  ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਣੀ ਅਤੇ ਫੈਲਾਉਣੀ।
ਤੀਜਾ,ਯੁੱਗ ਪਲਟਾਉ ਪਾਰਟੀ ਦੇ ਨੇਤਾ ਰਾਸ ਬਿਹਾਰੀ ਬੋਸ ਦੇ ਕਹੇ ਅਨੁਸਾਰ ਕ੍ਰਾਂਤੀ ਲਿਆਉਣ ਦਾ ਸੀ।

ਜੇਲ੍ਹ ਵਿਚ ਵੀ ਆਪ ਜੀ ਦੀਆਂ ਧਾਰਮਿਕ ਅਤੇ ਇਨਕਲਾਬੀ ਗਤੀਵਿਧੀਆਂ ਬਾਦਸਤੂਰ ਜਾਰੀ ਰਹੀਆਂ,ਆਪ ਨੇ ਜੇਲ ਵਿੱਚ ਹੁੰਦੀਆਂ ਵਧੀਕੀਆਂ ਦੇ ਖਿਲਾਫ  ਕਈ ਵਾਰ ਭੁੱਖ ਹੜਤਾਲ ਕੀਤੀ।
ਆਪ ਜੀ ਨੂੰ 30 ਮਾਰਚ,1916 ਨੂੰ ਉਮਰ ਕੈਦ ਦੀ ਸਜਾ ਤਾਂ ਸੁਣਾਈ ਹੀ ਸੁਣਾਈ, ਪਰ ਨਾਲ ਹੀ ਆਪ ਜੀ ਦੀ ਸਾਰੀ ਜਾਇਦਾਦ ਵੀ ਜਬਤ ਕਰ ਲਈ ਗਈ।
ਆਪ ਜੀ ਨੇ ਜੇਲ੍ਹ ਵਿਚ ਵੀ ਬਾਣੀ ਦੇ ਕੀਰਤਨ ਪ੍ਰਵਾਹ ਰਾਹੀਂ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ। ਆਪ ਜੀ ਦੀ ਸ਼ਖ਼ਸੀਅਤ ਅਤੇ ਗੁਰੂ ਸਿੱਖਿਆਵਾਂ ਤੋਂ ਪ੍ਰਭਾਵਿਤ, ਕਈ ਕੈਦੀਆਂ ਅਤੇ ਜੇਲ ਮੁਲਾਜ਼ਮਾਂ ਨੇ ਆਪਣੇ ਜੀਵਨ ਨੂੰ ਗੁਰਮਤਿ ਸਿਧਾਂਤਾਂ ਮੁਤਾਬਿਕ ਢਾਲਣਾ ਸ਼ੁਰੂ ਕਰ ਦਿੱਤਾ।
*23 ਅਕਤੂਬਰ,1923 ਵਾਲੇ ਦਿਨ ਆਪ ਜੀ ਨੂੰ ਲਾਹੌਰ ਸੈਂਟਰਲ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ।  ਇਹ ਉਹ ਵਕਤ ਦੀ ਜਦੋਂ ਇਸੇ ਹੀ ਜੇਲ੍ਹ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ।
ਸ਼ਹੀਦ ਸਰਦਾਰ ਭਗਤ ਸਿੰਘ ਦੀ ਭਾਈ ਸਾਹਿਬ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ, ਅਤੇ ਉਨ੍ਹਾਂ ਨੇ ਭਾਈ ਸਾਹਿਬ ਨੂੰ ਸਿੱਖੀ ਸਰੂਪ ਵਿਚ ਫਾਂਸੀ ’ਤੇ ਚੜ੍ਹਨ ਦਾ ਵਾਅਦਾ ਕੀਤਾ।ਇੰਝ 23 ਮਾਰਚ,1931 ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਫਾਂਸੀ ਦਾ ਫੰਦਾ ਚੁੰਮਣ ਵੇਲੇ ਸਿੱਖੀ ਸਰੂਪ ਵਿੱਚ ਸੀ। ਇਹ ਭਾਈ ਸਾਹਿਬ ਦੇ ਨਾਲ ਜੇਲ ਵਿੱਚ ਹੋਈਆਂ ਮੁਲਾਕਾਤਾਂ ਦਾ ਅਸਰ ਸੀ ਕਿ ਸ਼ਹੀਦ ਭਗਤ ਸਿੰਘ ਕੇਸਾਂ ਰਹਿਤ ਤੋਂ ਕੇਸਾਂ ਧਾਰੀ ਹੋ ਗਿਆ।
ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਲਿਖੇ ਮੁਤਾਬਕ ਸ਼ਹੀਦ ਭਗਤ ਸਿੰਘ ਨੇ ਭਾਈ ਸਾਹਿਬ ਦੇ ਪੈਰੀਂ ਹੱਥ ਲਾਉਣਾ ਚਾਹਿਆ ਤਾਂ ਆਪ ਨੇ ਅਜੇਹਾ ਕਰਨ ਤੋਂ ਸਰਦਾਰ ਭਗਤ ਸਿੰਘ ਨੂੰ ਵਰਜ ਦਿੱਤਾ। ਭਾਈ ਸਾਹਿਬ ਦੇ ਬਚਨ ਸਨ ਕੇ ਸਿੱਖੀ ਵਿਚ ਪੈਰੀ ਹੱਥ ਲਾਉਣਾ ਮਨਮਤ ਹੈ। ਇਸ ਕਰ ਕੇ ਭਾਈ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥” ਬੁਲਾ ਕੇ ਸਰਦਰ  ਭਗਤ ਸਿੰਘ ਨੂੰ ਗਲਵਕੜੀ ਵਿਚ ਲੈ ਲਿਆ ਅਤੇ ਕਿਹਾ ਕਿ ਤੁਸੀਂ ਬਹਾਦਰ ਸਿੰਘ ਸੂਰਮਿਆਂ ਵਾਲਾ ਕਾਰਨਾਮਾ ਕਰ ਕੇ ਗੁਰੂ ਕੇ ਸਪੂਤ ਹੋਣ ਦਾ ਪ੍ਰਮਾਣ ਦਿੱਤਾ ਹੈ।ਜਦੋ ਤੁਹਾਡੇ ਵਰਗੇ ਜੁਝਾਰੂ ਸਿੰਘ ਸੂਰਮੇ ਦੇਸ਼/ਕੌਮ ਦੀ ਅਜ਼ਾਦੀ ਦੀ ਜੰਗ ਲੜ ਰਹੇ ਹੋਣ ,ਤਾਂ ਫਤਿਹ ਤਾਂ ਮਿਲੇਗੀ ਹੀ।

ਜੇਲ੍ਹ ਚੋਂ ਰਿਹਾਅ ਹੋ ਕੇ ਭਾਈ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨਾਂ ਲਈ ਗਏ। ਸ੍ਰੀ ਆਕਾਲ ਤਖਤ ਸਾਹਿਬ ਵਿੱਖੇ ਆਪ ਜੀ ਵੱਲੋਂ ਵਿੱਢੇ ਸੰਘਰਸ਼ ਨੂੰ ਸਹਲਾਉਂਦਿਆ ਹੋਇਆਂ ਆਪ ਜੀ ਨੂੰ ਸਿਰਪਾਉ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਾਲ 1930 ਤੋਂ 1931 ਤਕ ਨਿਸ਼ਕਾਮ ਸੇਵਾ ਭਾਵਨਾ ਦੇ ਨਾਲ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਆਪ ਜੀ ਨੇ ਸਿੱਖੀ ਦਾ ਭਰਵਾਂ ਪ੍ਰਚਾਰ ਕੀਤਾ। ਗੁਰਬਾਣੀ ਪ੍ਰਚਾਰ ਦੇ ਪ੍ਰਸਾਰ ਕਾਰਣ  ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਸਿੰਘ ਸਜ ਕੇ ਗੁਰੂ ਵਾਲੇ ਬਣ ਗਏ।
ਆਪਣੇ ਪਿੰਡ ਨਾਰੰਗਵਾਲ ਵਿਖੇ ਹਰ ਵਰ੍ਹੇ ਆਪ ਜੀ ਨੇ  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਪੁੱਜੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜਨ ਅਤੇ ਗੁਰੂ ਨਾਲ ਜੁੜ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕਰਦੇ।  ਆਪ ਜੀ ਨੇ ਪੰਜਾਂ ਤਿਆਰ ਬਰ ਤਿਆਰ ਸਿੰਘਾਂ ਵਿਚ ਸ਼ਾਮਲ ਹੋ ਕੇ ਤਰਨਤਾਰਨ ਸਾਹਿਬ, ਪੰਜਾ ਸਾਹਿਬ, ਸ਼ਹੀਦ ਗੰਜ ਨਨਕਾਣਾ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ ਆਦਿ ਗੁਰਦੁਆਰਾ ਸਾਹਿਬਾਨਾਂ ਦੀ ਨਵ ਉਸਾਰੀ ਦੇ ਲਈ ਨੀਂਹ ਪੱਥਰ ਵੀ ਰੱਖੇ। 
ਆਪ ਜੀ ਨੇ ਮਨੁੱਖੀ ਜੀਵਨ ਨੂੰ ਸਫਲ ਬਨਾਉਣ ਦੇ ਲਈ ਅਧਿਆਤਮਿਕ ਗਿਆਨ ਦੇਣ ਵਾਲੀਆਂ ਵਿਦਵਤਾ ਭਰਪੂਰ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ਵਿੱਚ ਜੇਲ੍ਹ ਚਿੱਠੀਆਂ, ਰੰਗਲੇ ਸੱਜਣ, ਕਰਮ ਫ਼ਿਲਾਸਫ਼ੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆਂ, ਗੁਰਮਤਿ ਨਾਮ ਅਭਿਆਸ, ਕਥਾ ਕੀਰਤਨ, ਸਿੰਘਾਂ ਦਾ ਪੰਥ ਨਿਰਾਲਾ, ਜੋਤਿ ਵਿਗਾਸ ਆਦਿ ਪੁਸਤਕਾਂ ਅੱਜ ਵੀ ਪੂਰਣ ਸਟੀਕ ਅਤੇ ਸਾਰਥਕ ਹੋ ਕੇ ਅਧਿਆਤਮਕ ਗਿਆਨ ਵੰਡ ਰਹੀਆਂ ਹਨ। 
16 ਅਪ੍ਰੈਲ,1961 ਵਾਲੇ ਦਿਨ ਆਪ ਜੀ ਨੇ  ਲੁਧਿਆਣਾ ਦੇ ਮਾਡਲ ਟਾਊਨ ਵਿਖੇ ਆਖਰੀ ਸੁਆਸ ਲਏ ਅਤੇ 83 ਵਰ੍ਹਿਆਂ ਦੀ ਉਮਰ ਬਿਤਾ ਕੇ ਵੀ ਇਸ ਫਾਨੀ ਸੰਸਾਰ ਤੋਂ ਚੜਾਈ ਕਰ ਗਏ। ਉਨ੍ਹਾਂ ਦਾ ਅੰਤਮ ਸਸਕਾਰ ਅਗਲੇ ਦਿਨ 17 ਅਪ੍ਰੈਲ 1961 ਨੂੰ ਗੁਜਰਵਾਲ ਦੀ ਢਾਬ ’ਤੇ  ਕੀਤਾ ਗਿਆ। ਇਸ ਢਾਬ’ਤੇ ਭਾਈ ਸਾਹਿਬ ਨਾਮ ਸਿਮਰਨ ਕਰਨ ਲਈ  ਆਇਆ ਕਰਦੇ ਸਨ।

 ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।  (ਜਨ ਸ਼ਕਤੀ ਨਿਊਜ਼ ਬਿਊਰੋ )

22 ਅਕਤੂਬਰ,2015 ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਬਰਗਾੜੀ/ਕੋਟਕਪੂਰਾ ਕਾਂਡ

22 ਅਕਤੂਬਰ,2015

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਬਰਗਾੜੀ/ਕੋਟਕਪੂਰਾ ਕਾਂਡ

20 ਅਕਤੁਬਰ,2015 ਨੂੰ ਹੀ *ਪੁਲਿਸ ਨੇ ਦੋ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜਗਰਾਈਂਆਂ ਦੋਵੇਂ ਸਕੇ ਭਰਾਵਾਂ ਨੂੰ ਜਿਨ੍ਹਾਂ ਨੇ ਬੇਅਦਬੀ ਕਾਂਡ ਚ ਸੰਗਤਾਂ ਵਲੋਂ ਮੋਹਰੀ ਹੀ ਕੇ ਬੇਅਦਬੀ ਦਾ ਮੁਦਾ ਚੁੱਕਿਆ ਸੀ ਨੂੰ ਬਰਗਾੜੀ ਬੇਅਦਬੀ ਦੇ ਦੋਸ਼ੀ ਬਣਾ ਕੇ ਗਿਰਫ਼ਤਾਰ ਕਰ ਲਿਆ,ਤੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਟੈਲੀਫੋਨ ਡਿਟੇਲ ਤੇ ਇਹਨਾਂ ਦੇ ਵਿਦੇਸ਼ਾਂ ਆਸਟ੍ਰੇਲੀਆ ਤੇ ਦੁਬਈ ਚ ਲਿੰਕ ਪਏ ਗਏ ਹਨ।*

22 ਅਕਤੁਬਰ,2015 ਵਾਲੇ ਦਿਨ ਵਿਦੇਸ਼ੀ ਸੰਬੰਧਾਂ ਵਾਲੇ ਵਿਅਕਤੀਆਂ (ਆਸਟ੍ਰੇਲੀਆ ਤੇ ਦੁਬਈ ਵਾਲੇ) ਨੇ ਕਿਹਾ ਕਿ ਉਨਾਂ ਨੇ ਗੋਲੀਬਾਰੀ ਚ ਜ਼ਖਮੀ ਤੇ ਸ਼ਹੀਦ ਹੋਏ ਸਿੰਘਾਂ ਲਈ ਆਪਣੀ ਕਮਾਈ ਚੋ ਤੇ ਸਾਥੀਆਂ ਤੋਂ ਪੈਸੇ ਇਕੱਤਰ ਕਰਕੇ ਏਹਨਾਂ ਨੂੰ ਭੇਜੇ ਸਨ ਕਿ ਪੀੜਤਾਂ ਨੂੰ ਪੁੱਜਦੇ ਕੇ ਦਿਓ ਬਰਗਾੜੀ ਕਾਂਡ ਸਾਲ 2015 ਸਰਕਾਰ ਅਕਾਲੀ ਦਲ ਦੀ

*ਘਟਨਾਵਾਂ:-*

1 ਜੂਨ,2015, ਨੂੰ ਫਰੀਦਕੋਟ ਜ਼ਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਲਿਆ ਗਿਆ (ਚੋਰੀ ਲੈ ਗਏ)।

5 ਜੂਨ,2015 ਨੂੰ ਸੈਂਕੜੇ ਸਿੱਖ ਭਾਈ ਬਲਜੀਤ ਸਿੰਘ ਦਾਦੂਵਾਲ(ਹੁਣ ਜਥੇਦਾਰ), ਤੇ ਹੋਰ ਸੈਂਕੜੇ ਸਿਖਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਅਲਟੀਮੇਟਮ ਦਿੱਤਾ ਕਿ ਸਰੂਪ ਤੇ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਲੱਭਿਆ ਜਾਵੇ।

11 ਜੂਨ,2015 ਨੂੰ ਵੱਖ-ਵੱਖ ਸਿੱਖ ਜਥੇਬੰਦੀਆ,ਸੰਗਤਾਂਂ ਨੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਇਕੱਤਰਤਾ ਨੇ ਲੋਕਲ ਪੁਲਿਸ ਸਟੇਸ਼ਨ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ,ਜਿਥੇ ਭਾਰੀ ਪੁਲਿਸ ਬਲ ਲਗਾ ਦਿਤਾ ਗਿਆ ਸੀ।

*24 ਸਤੰਬਰ,2015 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਮੁਆਫੀਨਾਮਾ ਜਾਰੀ ਕਰ ਦਿੱਤਾ ਗਿਆ ਸੀ।*

*12 ਅਕਤੁਬਰ,2015 ਦੀ ਸਵੇਰ ਨੂੰ 110 ਤੋਂ ਜ਼ਿਆਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਵਿਖੇ ਜ਼ਮੀਨ ਤੇ ਪਾੜ ਕੇ ਖਿਲਾਰੇ ਹੋਏ ਮਿਲੇ*,

ਸ਼ਹਿਰ ਤੇ ਪਿੰਡ ਵਾਸੀਆਂ ਨੇ ਕੁਝ ਧਾਰਮਿਕ ਜਥੇਬੰਦੀਆਂ ਨੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ,ਤੇ ਸ਼ਾਮ ਨੂੰ ਧਾਰਮਿਕ ਜਥੇਬੰਦੀਆਂ,ਪਿੰਡ ਵਾਸੀਆਂ ਤੇ ਸੰਗਤਾਂ ਨੇ ਪਾੜ ਕੇ ਖਿਲਾਰੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੱਥਾਂ ਚ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਕੋਟਕਪੂਰਾ ਕੋਲ ਵੀ ਸੰਗਤਾਂ ਨੇ ਮੇਨ ਹਾਈਵੇ ਤੇ ਜਾਮ ਲਗਾ ਦਿੱਤਾ।ਭਾਰੀ ਗਿਣਤੀ ਚ ਪੁਲੀਸ ਬਲ ਲਗਾ ਦਿੱਤੇ ਗਏ ਤਾਂ ਕਿ ਹਿੰਸਾ ਨਾ ਹੋਵੇ। ਸੰਗਤਾਂ ਨੇ ਬੰਦ ਕੀਤੇ ਰਸਤੇ ਖੋਲਣ ਤੋਂ ਮਨ੍ਹਾ ਕਰ ਦਿੱਤਾ ਤੇ ਮੰਗ ਕੀਤੀ ਕਿ ਸਾਜਿਸ਼ਕਾਰ/ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।

*ਹੋਰ ਬੇਅਦਬੀ ਦੀਆਂ ਘਟਨਾਵਾਂ:-*

13 ਤੋਂ 16 ਅਕਤੁਬਰ 2015, ਦਰਮਿਆਨ ਪੰਜਾਬ ਚ ਹੋਰ ਬਹੁਤ ਜਗਾ ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਅੰਗ ਫਿਰੋਜ਼ਪੁਰ ਦੇ ਪਿੰਡ ਮਿਸ਼ਰੀਵਾਲਾ ਚ ਪਾੜੇ ਹੋਏ ਮਿਲੇ। ਜਦੋ ਇਕ ਐਸ.ਜੀ.ਪੀ.ਸੀ. ਮੈਂਬਰ ਏਥੇ ਜਾਣਕਾਰੀ ਲੈਣ ਲਈ ਆਪਣੀ ਕਾਰ ਚ ਪਹੁੰਚਿਆ ਤਾਂ ਉਸਨੂੰ ਸੰਗਤਾਂ ਦੇ ਭਾਰੀ ਰੋਹ ਦਾ ਸਾਮਾਨ ਕਰਨਾ ਪਿਆ,ਉਸਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ,ਜੋ ਮੋਟਰਸਾਈਕਲ ਤੇ ਬਚ ਕੇ ਨਿਕਲਿਆ।

39 ਅੰਗ ਪਿੰਡ ਬਾਠ ਜ਼ਿਲ੍ਹਾ ਤਰਨਤਾਰਨ ਚੋ ਪਾੜੇ ਹੋਏ ਮਿਲੇ। ਦੋ ਦਿਨ ਬਾਅਦ ਇਕ ਸਿੱਖ ਵਿਖਾਵਕਾਰੀ ਸਿੱਖ ਦੀ ਦਿਲ ਦੇ ਦੌਰੇ ਕਾਰਨ ਅਕਾਲ ਚਲਾਣਾ ਕਰ ਗਿਆ।

ਫਰੀਦਕੋਟ ਦੇ ਪਿੰਡ ਕੋਹਰੀਆਂ ਚ ਵੀ ਬੇਅਦਬੀ ਹੋਈ,ਪਿੰਡ ਵਾਸੀਆਂ ਨੇ ਸ਼ਿਕਾਇਤ ਦਰਜ ਕਰਵਾਈ।

ਮੁਕਤਸਰ ਜ਼ਿਲੇ ਦੇ ਪਿੰਡ ਸਰਾਏ ਨਾਗਾ ਚ ਪੰਜ ਗ੍ਰੰਥੀ ਦੇ ਅੰਗ ਪਾੜੇ ਹੋਏ ਮਿਲੇ।

ਨਵਾਂਸ਼ਹਿਰ ਜ਼ਿਲੇ ਦੇ ਪਿੰਡ ਗਦਾਣੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਅਗਨ ਭੇਟ ਹੋ ਗਏ,ਪਰ ਇਥੇ ਸਥਿਤੀ ਕੰਟਰੋਲ ਚ ਰਹੀ।

ਮੁਕਤਸਰ ਸਾਹਿਬ ਦੇ ਪਿੰਡ ਕੋਟ ਅਬਲੂ ਚ ਗੁਰਦਵਾਰਾ ਸਾਹਿਬ ਅਗਨ ਭੇਟ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਪੂਰੀ ਤਰਾਂ ਅਗਨ ਭੇਟ ਹੋ ਗਈ। ਸੰਗਰੂਰ ਦੇ ਪਿੰਡ ਕੋਹੜੀਆਂ ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਪਾੜੇ ਹੋਏ ਮਿਲੇ।

13 ਅਕਤੁਬਰ 2015,ਨੂੰ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਚ ਪੁਲਿਸ ਤੇ ਸਿੱਖ ਸੰਗਤਾਂ ਚ ਟਕਰਾਓ ਹੋ ਗਿਆ,10 ਪੁਲਿਸ ਵਾਲੇ ਜ਼ਖਮੀ ਹੋ ਗਏ।

14 ਅਕਤੁਬਰ 2015, ਨੂੰ ਕਰੀਬ 6000 ਸਿੱਖ ਸੰਗਤਾਂ ਕੋਟਕਪੂਰਾ ਵਿਖੇ ਇਕੱਤਰ ਹੋ ਗਈਆਂ ਤੇ ਸ਼ਾਂਤੀਪੂਰਵਕ ਢੰਗ ਨਾਲ ਬੈਠ ਕੇ ਵਾਹਿਗੁਰੂ ਦਾ ਜਾਪ ਕਰਨ ਲਗ ਗਏ,ਇਹਨਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

14 ਅਕਤੁਬਰ ਸਵੇਰੇ ਤੜਕਸਾਰ ਹੀ ਪੁਲਿਸ ਨੇ ਵਾਹਿਗੁਰੂ ਜਾਪ ਕਰਦੀ/ਨਿਤਨੇਮ ਕਰਦੀ ਸੰਗਤ ਤੇ ਪਾਣੀ ਦੀ ਬੌਛਾੜ ਤੇ ਲਾਠੀ ਚਾਰਜ ਭੀੜ ਨੂੰ ਭਜਾਉਣ ਲਈ ਕੀਤਾ। ਪੁਲਿਸ ਨੇ ਲਾਠੀ ਚਾਰਜ ਤਾਂ ਕੀਤਾ ਹੀ, ਫਿਰ ਅਚਾਨਕ ਫਾਇਰਿੰਗ ਸ਼ੁਰੂ ਕਰ ਦਿਤੀ।

ਇਸ ਫਾਇਰਿੰਗ ਚ ਦੋ ਸਿੰਘ ਪਿੰਡ ਨਿਆਮੀਵਾਲਾ ਦੇ *ਕਿਸ਼ਨ ਭਗਵਾਨ ਸਿੰਘ ਜੀ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਸਖਤ ਜ਼ਖਮੀ ਹੋ ਗਏ,ਤੇ ਮੌਕੇ ਤੇ ਹੀ ਸ਼ਹੀਦੀ ਪਾ ਗਏ।*

50 ਦੇ ਕਰੀਬ ਸੰਗਤ ਸਖਤ ਜ਼ਖਮੀ ਹੋ ਗਈ।ਆਪਸੀ ਟਕਰਾਓ ਚ ਕਰੀਬ 24 ਪੁਲਿਸ ਵਾਲੇ ਵੀ ਜ਼ਖਮੀ ਹੋ ਗਏ। ਪੁਲਿਸ ਨੇ ਗੋਲੀ ਚਲਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਆਤਮ ਰੱਖਿਆ ਲਈ ਗੋਲੀ ਚਲਾਈ ਹੈ।

ਇਸੇ ਦਿਨ ਸੰਗਤਾਂ ਦੇ ਦੋ ਪ੍ਰਮੁਖਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ 500 ਦੇ ਕਰੀਬ ਸਿਖਾਂ ਨੂੰ ਹਿਰਾਸਤ ਚ ਲੈ ਲਿਆ ਗਿਆ। ਇਸ ਆਪਸੀ ਟਕਰਾਓ/ਝਗੜੇ ਚ ਪੁਲਿਸ ਦੇ 5 ਵਹੀਕਲਾਂ ਸਮੇਤ ਕੁਲ 10 ਵਹੀਕਲ ਬਰਬਾਦ ਹੋ ਗਏ।

16 ਅਕਤੁਬਰ,2015 ਨੂੰ ਜਦੋਂ ਸਿੱਖ ਸੰਗਤਾਂ ਚ ਰੋਸ ਵੱਧ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਐੱਸਆਈਟੀ ਦਾ ਗਠਨ ਕੀਤਾ ਗਿਆ।

*16 ਅਕਤੂਬਰ,2015, ਨੂੰ ਪੰਜਾਬ ਸਰਕਾਰ ਨੇ ₹1 ਕਰੋੜ ਦਾ ਇਨਾਮ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਲਈ ਐਲਾਨ ਕੀਤਾ।*

*16 ਅਕਤੁਬਰ,2015 ਨੂੰ ਹੀ, ਸੌਦਾ ਸਾਧ ਰਾਮ ਰਹੀਮ ਨੂੰ* ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤਾ, ਮੁਆਫ਼ੀਨਾਮਾ ਜੋ 24 ਸਤਬਰ, 2015 ਨੂੰ ਜਾਰੀ ਕੀਤਾ ਗਿਆ ਸੀ ਵਾਪਸ ਲੈ ਲਿਆ ਗਿਆ। *(ਸਿੱਖ ਇਤਿਹਾਸ ਚ ਪਹਿਲੀ ਵਾਰ ਹੁਕਮਨਾਮਾ ਵਾਪਿਸ)*

*ਕੁਝ ਦਿਨਾਂ ਬਾਅਦ:-*

ਪੁਲਿਸ ਨੇ ਇਸ ਸਾਰੇ ਬੇਅਦਬੀ ਕਾਂਢ ਚ ਡੇਰਾ ਸੱਚਾ ਸੌਦਾ ਦੀ ਭੂਮਿਕਾ ਨੂੰ ਨਕਾਰ ਦਿੱਤਾ,ਕਿ ਸੋਦਾ ਸਾਧ ਦੀ ਇਸ ਬੇਅਦਬੀ ਚ ਕੋਈ ਸਮੂਲੀਅਤ ਨਹੀਂ ਹੈ।

18 ਅਕਤੁਬਰ,2015 ਨੂੰ ਮਾਲਵਾ ਖੇਤਰ ਦੀਆਂ ਸੰਗਤਾਂ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰੇਕ ਜ਼ਿਲੇ ਚ ਇਕ ਜਗਾ ਤੇ ਸਵੇਰ ਤੋਂ ਸ਼ਾਮ ਤੱਕ ਹੱਥਾਂ ਚ ਕਾਲੇ ਝੰਡੇ, ਲੈ ਕੇ ਜਾਮ ਲਗਾਏ।

18 ਅਕਤੂਬਰ,2015 ਵਾਲੇ ਦਿਨ ਸ਼ਰੋਮਣੀ ਅਕਾਲੀ ਦੱਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਵੱਲੋਂ 16 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਗਠਿਤ ਐੱਸਆਈਟੀ ਵਲੋ ਅਣਪਛਾਤੇ ਪੁਲਸ ਮੁਲਾਜ਼ਮਾਂ ਤੇ ਕਤਲ ਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ।

ਇਥੇ ਐਫਆਈਆਰ ਵਿਚ ਤਾਂ ਇਹ ਦਰਜ ਹੈ, ਕਿ ਪੁਲਿਸ ਟੀਮ ਦੀ ਅਗਵਾਈ ਉਸ ਸਮੇਂ ਦੇ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਕਰ ਰਹੇ ਸਨ,ਪਰ ਰਿਪੋਰਟ ਵਿਚ ਅਣਪਛਾਤੇ ਪੁਲਿਸ ਮੁਲਾਜ਼ਮ ਲਿਖਕੇ ਜਾਂਚ ਤੋਂ ਭਟਕਾਉਣ ਦੀ ਕੋਸ਼ਿਸ਼ ਹੁੰਦੀ ਹੈ।

ਉਸ ਤੋਂ ਬਾਅਦ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੂੰ ਦੇ ਦਿੱਤੀ ਗਈ।

ਫੇਰ 18 ਅਕਤੂਬਰ,2015 ਨੂੰ ਪੰਜਾਬ ਸਰਕਾਰ ਇਸ ਮਾਮਲੇ ਦੀ ਨਿਆਇਕ ਜਾਂਚ ਵੀ ਬਿਠਾ ਦੇਂਦੀ ਹੈ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਗਠਿਤ ਕਰ ਦਿੱਤਾ ਜਾਂਦਾ ਹੈ।

18 ਅਕਤੁਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ, ਤੇ 18 ਅਕਤੁਬਰ,2015 ਨੂੰ ਹੀ ਕਾਂਗਰਸ ਦੇ ਐਮਐਲਏ ਰਮਨਜੀਤ ਸਿੰਘ ਸਿੱਕੀ ਨੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਇਸੇ ਦੌਰਾਨ ਕਈ ਰਾਜਨੀਤਕਾਂ ਨੇ,ਐਸਜੀਪੀਸੀ ਮੈਬਰਾਂ ਅਸਤੀਫੇ ਦੇ ਦਿੱਤੇ। (ਜਿਨ੍ਹਾਂ ਚ ਸਰਦਾਰ ਸੁਖਦੇਵ ਸਿੰਘ ਭੌਰ ਨਵਾਂਸ਼ਹਿਰ ਵੀ ਸਨ)

19 ਅਕਤੁਬਰ,2015,ਨੂੰ ਕਰੀਬ 1000  ਕਨੇਡੀਅਨ ਸਿਖਾਂ ਨੇ ਬੀਸੀ ਚ ਕੈਂਡਲ ਮਾਰਚ ਕਰਕੇ ਰੋਸ ਜਾਹਰ ਕੀਤਾ।

ਕਨੇਡਾ ਦੇ ਮੰਤਰੀ ਨੇ ਸ਼ਾਂਤਮਈ ਸਿੱਖ ਸੰਗਤਾਂ ਤੇ ਕੀਤੀ ਗੋਲੀਬਾਰੀ ਦੀ ਨਿਖੇਧੀ ਵੀ ਕੀਤੀ।

*ਗ੍ਰਿਫਤਾਰੀਆਂ:-*19 ਅਕਤੁਬਰ,2015, ਨੂੰ 30 ਸਾਲਾ ਇਕ ਗ੍ਰੰਥੀ ਜਗਦੀਪ ਸਿੰਘ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਨਿਜਰਪੁਰਾ ਦੇ ਗੁਰਦਵਾਰਾ ਸਾਹਿਬ ਦਾ ਗ੍ਰੰਥੀ ਸੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਰਾਤ ਨੂੰ ਗੁਰਦਵਾਰਾ ਸਾਹਿਬ ਚ 3 ਵਿਅਕਤੀ ਦਾਖਲ ਹੋਏ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਅੰਗ ਪਾੜੇ।

19 ਅਕਤੁਬਰ,2015 ਨੂੰ ਬਲਵਿੰਦਰ ਕੌਰ ਨਾਮੀ ਔਰਤ ਨੇ ਪਿੰਡ ਘਵੱਦੀ ਜ਼ਿਲ੍ਹਾ ਲੁਧਿਆਣਾ ਚ ਬੇਅਦਬੀ ਕੀਤੀ।

*ਅਰਧ ਸੈਨਿਕ ਬਲ ਤਾਇਨਾਤ:*-

20 ਅਕਤੁਬਰ,2015, ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਪੰਜਾਬ ਦੇ 4 ਜ਼ਿਲਿਆਂ ਚ ਲਗਾ ਦਿਤੀਆਂ ਗਈਆਂ।

20 ਅਕਤੁਬਰ,2015 ਨੂੰ ਗੁਰੂਸਰ ਮਹਿਰਾਜ ਜ਼ਿਲਾ ਬਠਿੰਡਾ ਚ ਇਕ ਹੋਰ ਬੇਅਦਬੀ ਹੋਈ।ਉਸੇ ਦਿਨ ਪਿੰਡ ਨਾਗੋਕੇ ਤਰਨਤਾਰਨ ਚ ਇਕ ਵਿਅਕਤੀ ਜੋ ਬੇਅਦਬੀ ਕਰਨ ਹੀ ਲੱਗਾ ਸੀ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।

20 ਅਕਤੁਬਰ ਨੂੰ ਨਿਝਰਪੁਰ ਵਾਲੀ ਬੇਅਦਬੀ ਚ ਓਸੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਤੇ ਉਸਦੀ ਪਤਨੀ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਗਿਰਫ਼ਤਾਰ ਕਰ ਲਏ।

20 ਅਕਤੁਬਰ,2015 ਨੂੰ ਹੀ ਪੁਲਿਸ ਨੇ ਦੋ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜਗਰਾਈਂਆਂ ਦੋਵੇਂ ਸਕੇ ਭਰਾਵਾਂ ਨੂੰ ਜਿਨ੍ਹਾਂ ਨੇ ਬੇਅਦਬੀ ਕਾਂਡ ਚ ਸੰਗਤਾਂ ਵਲੋਂ ਮੋਹਰੀ ਹੀ ਕੇ ਬੇਅਦਬੀ ਦਾ ਮੁਦਾ ਚੁੱਕਿਆ ਸੀ ਨੂੰ ਬਰਗਾੜੀ ਬੇਅਦਬੀ ਦੇ ਦੋਸ਼ੀ ਬਣਾ ਕੇ ਗਿਰਫ਼ਤਾਰ ਕਰ ਲਿਆ,ਤੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਟੈਲੀਫੋਨ ਡਿਟੇਲ ਤੇ ਇਹਨਾਂ ਦੇ ਵਿਦੇਸ਼ਾਂ ਆਸਟ੍ਰੇਲੀਆ ਤੇ ਦੁਬਈ ਚ ਲਿੰਕ ਪਏ ਗਏ ਹਨ।

22 ਅਕਤੁਬਰ,2015 ਨੂੰ ਲੰਡਨ ਵਿਖੇ ਸਿਖਾਂ ਨੇ ਰੋਸ ਜਾਹਰ ਕੀਤਾ।

ਜਿਸਤੇ 22 ਅਕਤੁਬਰ,2015 ਨੂੰ ਵਿਦੇਸ਼ੀ ਸੰਬੰਧਾਂ ਵਾਲੇ ਵਿਅਕਤੀਆਂ (ਆਸਟ੍ਰੇਲੀਆ ਤੇ ਦੁਬਈ ਵਾਲੇ)ਨੇ ਕਿਹਾ ਕਿ ਉਨਾਂ ਨੇ ਗੋਲੀਬਾਰੀ ਚ ਜ਼ਖਮੀ ਤੇ ਸ਼ਹੀਦ ਹੋਏ ਸਿੰਘਾਂ ਲਈ ਆਪਣੀ ਕਮਾਈ ਚੋ ਤੇ ਸਾਥੀਆਂ ਤੋਂ ਪੈਸੇ ਇਕੱਤਰ ਕਰਕੇ ਏਹਨਾਂ ਨੂੰ ਭੇਜੇ ਸਨ ਕਿ ਪੀੜਤਾਂ ਨੂੰ ਪੁੱਜਦੇ ਕੇ ਦਿਓ।

24 ਅਕਤੂਬਰ 2015 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਹੇਠ ਇਕ ਕਮਿਸ਼ਨ ਦਾ ਗਠਨ ਕਰ ਦਿੱਤਾ, ਜੋ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਨਾਂ ਦੇ ਜਾਣਿਆ ਗਿਆ।

25 ਅਕਤੂਬਰ,2015 ਨੂੰ ਆਦਮਪੁਰ ਦੇ ਘੁੜਿਆਲ ਪਿੰਡ ਚ ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ,ਜਿਸ ਚ ਇਕ ਪਹਿਲੇ ਗ੍ਰੰਥੀ ਤੇ ਉਸਦੇ ਭਾਣਜੇ ਨੂੰ ਦੋਸ਼ੀ ਦੱਸਦਿਆ ਪੁਲਿਸ ਨੇ ਗਿਰਫ਼ਤਾਰ ਕਰ ਲਏ।

ਇਸਦੇ ਨਾਲ ਹੀ 26 ਅਕਤੂਬਰ 2015 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ।

1 ਨਵੰਬਰ,2015 ਨੂੰ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ,ਕਿਉਂਕਿ ਐਸਆਈਟੀ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੀ ਸੀ, ਇਸ ਲਈ ਸੂਬਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ,ਪਰ ਜਾਂਚ ਤੋਂ ਬਾਅਦ ਸੀਬੀਆਈ ਦੇ ਹੱਥ ਵੀ ਖਾਲੀ ਰਹੇ।

2 ਨਵੰਬਰ,2015 ਨੂੰ ਸਿੱਖ ਸੰਗਤਾਂ ਦੀ ਮੰਗ ਤੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੋਵੇ ਸਕੇ ਭਰਾਵਾਂ ਨੂੰ ਪੁਲਿਸ ਵਲੋਂ ਛੱਡ ਦਿੱਤਾ ਗਿਆ।ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਜੁਰਮ ਕਬੂਲ ਕਰਨ ਲਈ ਦਬਾਓ ਪਾਇਆ। ਉਹਨਾਂ ਨੂੰ 17 ਅਕਤੁਬਰ,2015 ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਰ 20 ਚ ਅਸਲ ਗਿਰਫਤਾਰੀ ਪਾਈ ਗਈ।ਪੁਲਿਸ ਨੇ ਇਹਨਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ।

20 ਨਵੰਬਰ,2015 ਨੂੰ ਪੰਜਾਬ ਕੈਬਨਿਟ ਨੇ IPC ਚ 295 AA ਧਾਰਾ ਵਧਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜਾ 3 ਸਾਲ ਤੋਂ ਵਧਾ ਕੇ ਉਮਰ ਕੈਦ ਦਾ ਮਤਾ ਪੇਸ਼ ਕੀਤਾ ਗਿਆ।

*ਬਰਗਾੜੀ ਕਾਂਡ ਸਾਲ 2016*ਸਰਕਾਰ ਅਕਾਲੀ ਦਲ ਦੀ

22 ਮਾਰਚ,2016 ਨੂੰ ਇਹ ਮਤਾ ਪੰਜਾਬ ਵਿਧਾਨ ਸਭਾ ਚ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜਾ 3 ਸਾਲ ਤੋਂ ਵਧਾ ਕੇ ਉਮਰ ਕੈਦ ਤਕ ਦੀ ਸਿਫਾਰਸ਼ ਸੀ।

30 ਜੂਨ,2016 ਵਾਲੇ ਦਿਨ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਤਾਂ ਦਿੱਤੀ, ਜਾਂਚ ਦੌਰਾਨ ਕਮਿਸ਼ਨ ਨੇ ਤਤਕਾਲੀਨ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਸਮੇਤ ਕਈ ਪੁਲਸ ਵਾਲਿਆਂ ਦੇ ਬਿਆਨ ਦਰਜ ਕੀਤੇ ਸਨ। ਸਿੱਖ ਸੰਗਠਨਾਂ ਨੇ ਵੀ ਕੁਝ ਮੌਕੇ ਦੇ ਗਵਾਹਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਕੀਤਾ ਸੀ। ਕਮਿਸ਼ਨ ਨੇ ਇਨ੍ਹਾਂ ਦੇ ਬਿਆਨ ਦਰਜ ਕੀਤੇ ਸਨ।

ਗੋਲੀਕਾਂਡ ਤੋਂ ਬਾਅਦ ਸਿੱਖ ਸੰਗਠਨ ਤੇ ਕਾਂਗਰਸ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜਸਟਿਸ ਤੋਂ ਕਰਵਾਉਣ ਦੀ ਮੰਗ ਕਰ ਰਹੇ ਸਨ ਪਰ ਪੰਜਾਬ ਸਰਕਾਰ ਨੇ ਨਿਆਇਕ ਕਮਿਸ਼ਨ ਗਠਿਤ ਕਰਕੇ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਦੇ ਹਵਾਲੇ ਕੀਤੀ ਸੀ। ਕਮਿਸ਼ਨ ਨੇ 206 ਗਵਾਹਾਂ ਦੇ ਬਿਆਨ ਦਰਜ ਕਰਕੇ ਜਾਂਚ ਪੂਰੀ ਕੀਤੀ ਤੇ 30 ਜੂਨ,2016 ਨੂੰ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ,ਪਰ ਸਰਕਾਰ ਵਲੋਂ ਇਸ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਉੱਕਾ ਹੀ ਕੋਈ ਕਾਰਵਾਈ ਨਹੀਂ ਹੋਈ, ਨਾ ਹੀ ਕੋਈ ਵਿਸ਼ੇਸ਼ ਧਿਆਨ ਹੀ ਦਿੱਤਾ ਗਿਆ।

*ਬਰਗਾੜੀ ਕਾਂਡ ਸਾਲ 2017*ਸਰਕਾਰ ਕਾਂਗਰਸ ਦੀ

ਪੰਜਾਬ 'ਚ ਕਾਂਗਰਸ ਸਰਕਾਰ ਬਣਦਿਆਂ ਹੀ ਬਰਗਾੜੀ ਕੇਸ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਗਈ ।

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ SIT ਨੇ ਆਪਣੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ਵਾਅਦੇ ਮੁਤਾਬਕ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਅਪ੍ਰੈਲ,2017 ਨੂੰ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਸੀ,ਭਾਵ ਬਾਦਲ ਸਰਕਾਰ ਅਤੇ ਕੈਪਟਨ ਸਰਕਾਰ ਵਿੱਚ ਜਿਵੇਂ ਇੱਕ ਦੂਸਰੇ ਦੀ ਸਹਿਮਤੀ ਦੇ ਨਾਲ ਸਭ ਕੁਝ ਹੋ ਰਿਹਾ ਹੋਵੇ।

ਇੰਝ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੀ ਘਟਨਾ ਦੀ ਜਾਂਚ ਲਈ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 60 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤੇ ,ਇਨ੍ਹਾਂ ਸਮਨਾਂ ਵਿੱਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਦੋ ਮੌਜੂਦਾ ਐਸ.ਐਸ.ਪੀ. ਅਤੇ ਇਕ ਤਤਕਾਲੀ ਡਿਪਟੀ ਕਮਿਸ਼ਨਰ ਦੇ ਨਾਂ ਸ਼ਾਮਲ ਸਨ ਜਿਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਸਮਨ ਭੇਜੇ ਗਏ। ਇਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਜਾਂਚ ਲਈ ਬਣਾਏ ਗਏ ਇਸ ਕਮਿਸ਼ਨ ਨੇ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਕਰਨ ਤੋਂ ਬਾਅਦ

*16 ਅਗਸਤ, 2018 ਨੂੰ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪੀ ਸੀ।

ਜਿਸ ਤੋਂ ਬਾਅਦ ਸਰਕਾਰ ਵੱਲੋਂ *27 ਅਗਸਤ 2018 ਨੂੰ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼ ਕੀਤੀ ਗਈ ਸੀ।*

ਕਮਿਸ਼ਨ ਦੀ ਰਿਪੋਰਟ ਤੋਂ ਬਾਅਦ 28 ਅਗਸਤ, 2018 ਨੂੰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਇਸ ਸਬੰਧੀ 6 ਸਤੰਬਰ 2018 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ।

*ਬਰਗਾੜੀ ਕਾਂਡ ਸਾਲ 2018*ਸਰਕਾਰ ਕਾਂਗਰਸ ਦੀ

30 ਜੂਨ, 2018 ਵਜੇ ਦਿਨ ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ।

31 ਜੂਨ, 2018 ਵਾਲੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।

28 ਅਗਸਤ,2018 ਵਾਲੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਹੋਈ ਅਜੇ ਬਹਿਸ ਸ਼ੁਰੂ ਹੀ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ ਕਰ ਕੇ ਉਹ ਵਿਧਾਨ ਸਭਾ ਤੋਂ ਵਾਕ ਆਉਟ ਕਰ ਗਏ।

ਇਸ ਰਿਪੋਰਟ ਦੇ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਦੇ ਬਾਹਰ ਪਾੜ ਸੁੱਟੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਸਾਜਿਸ਼ ਕਰਾਰ ਦੇਂਦਿਆਂ ਇਸ ਕਮਿਸ਼ਨ  ਨੂੰ ਇੱਕ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਰਿਪੋਰਟ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਘਰ ਵਿੱਚ ਬੈਠ ਕੇ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਾਰੇ ਝੂਠੇ ਇਲਜ਼ਾਮ ਲਗਾਏ ਗਏ ਹਨ। ਇਸ ਮਾਮਲੇ ਦੀ ਜਾਂਚ ਦੇ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਦਿੱਤਾ ਗਿਆ।

ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ 10 ਸਤੰਬਰ,2018 ਵਾਲੇ ਦਿਨ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਇੱਕ ਹੋਰ ਐੱਸਆਈਟੀ ਦਾ ਗਠਨ ਕੀਤਾ ਗਿਆ, ਇਸ ਟੀਮ ਵਿੱਚ ਮੁੱਖ ਤੌਰ ’ਤੇ ਸੀਨੀਅਰ ਮੈਂਬਰ ਆਈਜੀ ਕੁੰਵਰ ਪ੍ਰਤਾਪ ਸਿੰਘ ਸਮੇਤ ਐਸਐਸਪੀ ਕਪੂਰਥਲਾ ਅਤੇ ਐਸਪੀ ਫਾਜ਼ਿਲਕਾ ਵੀ ਸ਼ਾਮਲ ਸਨ। ਇਸ ਮਾਮਲੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਾਲ-ਨਾਲ ਘਟਨਾ ਨਾਲ ਸਬੰਧਤ ਕਈ ਅਧਿਕਾਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ।ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ SIT ਨੇ ਆਪਣੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

*ਬੇਅਦਬੀ ਦੀਆਂ ਹੋਰ ਘਟਨਾਵਾਂ*

13 ਸਤੰਬਰ 2021 ਨੂੰ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂੰਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਜਿਸ ਨੂੰ ਟਾਸਕ ਫੋਰਸ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।

ਜਿਸ ਦੇ ਰੋਸ ਵਜੋਂ ਲੋਕਾਂ ਵੱਲੋਂ ਆਨੰਦਪੁਰ ਸਾਹਿਬ ਮੁਕੰਮਲ ਤੋਰ 'ਤੇ ਬੰਦ ਕਰ ਦਿੱਤਾ ਗਿਆ ਸੀ।

15 ਅਕਤੂਬਰ 2021 ਨੂੰ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ।

ਲਖਬੀਰ ਸਿੰਘ ਉੱਤੇ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਦਾ ਇਲ਼ਜ਼ਾਮ ਲਗਾਇਆ ਸੀ।

ਉਸ ਦੀ ਲੱਤ ਤੇ ਬਾਂਹ ਵੱਢ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।ਇਸ ਮਾਮਲੇ ਵਿੱਚ 3 ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਖੁਦ ਪੁਲਿਸ ਹਵਾਲੇ ਕਰ ਦਿੱਤਾ ਸੀ।

18 ਦਸੰਬਰ 2021 ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇਕ ਸ਼ਖ਼ਸ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਏਸ ਸ਼ਖਸ ਦਾ ਕੁਝ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਗਈ,ਤੇ ਸੋਧਾ ਲਾਇਆ ਗਿਆ,ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ।

19 ਦਸੰਬਰ 2021 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਜਿਨ੍ਹਾਂ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ।

ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ।

*ਬਰਗਾੜੀ ਕਾਂਡ ਸਾਲ 2022*

ਸਰਕਾਰ ਕਾਂਗਰਸ ਦੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ 'ਚ ਤੇਜ਼ੀ ਆਈ। ਉਨ੍ਹਾਂ ਦੀ ਸਰਕਾਰ ਨੇ ਵੀ ਇਸ ਮਾਮਲੇ ਕਾਰਨ ਦੋ ਡੀਜੀਪੀ ਬਦਲ ਦਿੱਤੇ ਹਨ,ਵਿਧਾਨ ਸਭਾ ਚੋਣਾਂ 2022 ਨੇੜੇ ਆਉਣ ਕਾਰਨ ਕਾਰਵਾਈ ਲਟਕ ਗਈ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਫੋਰਸ ਦੇ ਮੁਖੀ) ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।  ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਕਬਾਲ ਪ੍ਰੀਤ ਸਿੰਘ ਸਹੋਤਾ ਆਰਮਡ ਬਟਾਲੀਅਨ, ਪੰਜਾਬ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਵੀ ਨਿਭਾਉਂਦੇ ਰਹਿਣਗੇ। ਇਸ ਗੱਲ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਰਾਜ਼ ਹੋ ਗਏ ਸਨ। ਉਨ੍ਹਾਂ ਨੇ ਵਧੀਕ ਡੀਜੀਪੀ ਆਈਪੀਐਸ ਇਕਬਾਲਪ੍ਰੀਤ ਸਿੰਘ ਸਹੋਤਾ ਉੱਤੇ ਟਵੀਟ ਕਰਕੇ ਵੱਡੇ ਇਲਜ਼ਾਮ ਲਗਾਏ ਸਨ। ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਨ, ਉਨ੍ਹਾਂ ਨੇ  ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਦੋਸ਼ੀ ਠਹਿਰਾਇਆ ਅਤੇ ਸਰਕਾਰ ਨੂੰ ਕਲੀਨ ਚਿੱਟ ਦਿੱਤੀ ਸੀ।

*ਬਰਗਾੜੀ ਕਾਂਡ ਸਾਲ 2022*

ਸਰਕਾਰ ਆਮ ਆਦਮੀ ਪਾਰਟੀ ਦੀ

ਕਮਿਸ਼ਨ ਬਣੇ, ਰਿਪੋਰਟਾਂ ਦਿੱਤੀਆਂ ਗਈਆਂ, ਸਰਕਾਰਾਂ ਬਦਲੀਆਂ/ਪਾਰਟੀਆਂ ਬਦਲੀਆਂ

ਨਤੀਜੇ ਆਪ ਜੀ ਦੇ ਸਾਹਮਣੇ ਹਨ।

ਮੌਜੂਦਾ ਸਮੇਂ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਐਸਆਈਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਕੈਦ ਗੁਰਮੀਤ ਰਾਮ ਰਹੀਮ ਤੋਂ ਵੀ ਛੇ ਘੰਟੇ ਪੁੱਛਗਿੱਛ ਕੀਤੀ ਸੀ।

ਉਸ ਤੋਂ ਬਾਅਦ ਆਈਜੀ ਪਰਮਾਰ ਨੇ ਮੀਡੀਆ 'ਚ ਬਿਆਨ ਦਿੱਤਾ ਕਿ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਪਿੱਛੇ ਰਾਮ ਰਹੀਮ ਦੀ ਬੇਇੱਜ਼ਤੀ ਦਾ ਬਦਲਾ ਲੈਣਾ ਮੁੱਖ ਕਾਰਨ ਸੀ।

ਵਿਸ਼ੇਸ਼ ਜਾਂਚ ਟੀਮ ਵੱਲੋਂ 12 ਬੰਦੇ ਨਾਮਜ਼ਦ ਕੀਤੇ ਗਏ ਸਨ, ਜਿਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਸੀ, 11 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸਨ।

ਇਸ ਤੋਂ ਪਹਿਲਾਂ ਸੀਬੀਆਈ ਨੇ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਵੀ ਪੇਸ਼ ਕੀਤੀ ਸੀ।

4ਸਿੱਟਾਂ ਤੇ 2 ਕਮਿਸ਼ਨ:-

ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ  ਬਣੇ।

2015 ਦੌਰਾਨ ਹੋਈਆਂ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਸ਼ਾਂਤੀਪੂਰਵਕ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਉੱਤੇ ਪੁਲਿਸ ਦੀ ਗੋਲੀਬਾਰੀ ਨਾਲ ਦੋ ਮੌਤਾਂ ਹੋਈਆਂ ਅਤੇ ਕਈ ਲੋਕ ਜ਼ਖ਼ਮੀ ਹੋਏ ਸਨ।

ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਨਾਂ ਨਾਲ ਜਾਣੇ ਜਾਂਦੇ ਇਨ੍ਹਾਂ ਮਾਮਲਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਮੁੱਦੇ ਖੂੰਜੇ ਲਾ ਦਿੱਤੇ।

ਜਿਸ ਦਾ ਖ਼ਮਿਆਜ਼ਾ ਅਕਾਲੀ ਦਲ ਨੂੰ ਆਪਣੇ 100 ਸਾਲਾ ਇਤਿਹਾਸ ਵਿੱਚ ਸਭ ਤੋਂ ਮਾੜੇ ਚੋਣ ਪ੍ਰਦਰਸ਼ਨ ਦੇ ਰੂਪ ਵਿਚ ਝੱਲਣਾ ਪਿਆ।

ਅਕਾਲੀ ਦਲ ਉੱਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਨਾ ਕਰਨ ਦਾ ਇਲਜ਼ਾਮ ਲੱਗਿਆ, ਕੈਪਟਨ ਨੇ ਇਸ ਨੂੰ ਚੋਣ ਮੁੱਦਾ ਬਣਾਇਆ ਅਤੇ ਸੱਤਾ ਹਾਸਲ ਕੀਤੀ।

ਪਰ ਕੈਪਟਨ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਤੇ ਇਸੇ ਮੁੱਦੇ ਨੇ ਉਨ੍ਹਾਂ ਦੀ ਕੁਰਸੀ ਵੀ ਖੁਸ ਗਈ।

ਫਿਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ,ਓਹਨਾ ਦਾ ਆਪਣਾ ਤੇ ਪਾਰਟੀ ਦਾ ਚੋਣਾਂ ਚ ਕੀ ਹੋਇਆ,ਆਪ ਨੇ ਦੇਖ ਹੀ ਲਿਆ ਹੈ।

2022 ਚ ਆਮ ਆਦਮੀ ਪਾਰਟੀ ਸੱਤਾ ਚ ਆਈ,ਕਾਰਵਾਈ ਆਪ ਜੀ ਦੇ ਸਾਹਮਣੇ ਦਿੱਖ ਰਹੀ ਹੈ।

*ਮਜੂਦਾ ਸਮੇਂ ਵੀ ਬੇਅਦਬੀਆਂ ਦਾ ਸਿਲਸਲਾ ਜਾਰੀ ਹੈ।ਹਰ 5/4 ਮਹੀਨੇ ਬਾਅਦ ਬੇਅਦਬੀ ਦਾ ਕੇਸ ਸਾਹਮਣੇ ਆ ਰਿਹਾ ਹੈ।*

ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ਦਾ ਹੋਣਾ ਬਹੁਤ ਹੀ ਸੰਵੇਦਨਸ਼ੀਲ ਹੈ,ਪਰ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸਿਆਸੀ ਪਾਰਟੀਆਂ ਦੀ ਇੱਛਾ ਸ਼ਕਤੀ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਕਰਨ ਨਾਲੋਂ ਇਨ੍ਹਾਂ ਮੁੱਦਿਆਂ 'ਤੇ ਸਿਆਸਤ ਕਰਨ ਵਿਚ ਜ਼ਿਆਦਾ ਨਜ਼ਰ ਆਉਂਦੀ ਹੈ। ਇਸ ਕਾਰਨ ਵੀ ਇਨ੍ਹਾਂ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਹੋਈ।

ਇਸ ਬਰਗਾੜੀ,ਕੋਟਕਪੂਰਾ ਤੇ ਹੋਰ ਜਗ੍ਹਾ ਬੇਅਦਬੀਆਂ ਤੇ ਸਿੱਟਾਂ ਅਤੇ ਕਮਿਸ਼ਨ ਬਣੇ, ਰਿਪੋਰਟਾਂ ਦਿੱਤੀਆਂ ਗਈਆਂ, ਨਤੀਜੇ ਆਪ ਜੀ ਦੇ ਸਾਹਮਣੇ ਹਨ।

ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ,ਜਿਸ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਗਈਆਂ,ਇਨ੍ਹਾਂ ਕੇਸਾਂ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।

ਜਿਸ ਦੇ ਖਿਲਾਫ ਕਰਨ ਸੁਖਰਾਜ ਸਿੰਘ (ਇਕ ਸ਼ਹੀਦ/ਮ੍ਰਿਤਕ ਦੇ ਪੁਤਰ ) ਦੀ ਅਗਵਾਈ ਹੇਠ ਇਨਸਾਫ ਮੋਰਚਾ ਚੱਲ ਰਿਹਾ ਹੈ।

ਸੋ,*20 ਅਕਤੁਬਰ,2015 ਨੂੰ ਜੌ *ਪੁਲਿਸ ਨੇ ਦੋ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜਗਰਾਈਂਆਂ ਦੋਵੇਂ ਸਕੇ ਭਰਾਵਾਂ ਨੂੰ ਜਿਨ੍ਹਾਂ ਨੇ ਬੇਅਦਬੀ ਕਾਂਡ ਚ ਸੰਗਤਾਂ ਵਲੋਂ ਮੋਹਰੀ ਹੀ ਕੇ ਬੇਅਦਬੀ ਦਾ ਮੁਦਾ ਚੁੱਕਿਆ ਸੀ, ਨੂੰ ਬਰਗਾੜੀ ਬੇਅਦਬੀ ਦੇ ਦੋਸ਼ੀ ਬਣਾ ਕੇ ਗਿਰਫ਼ਤਾਰ ਕਰ ਲਿਆ,ਤੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਟੈਲੀਫੋਨ ਡਿਟੇਲ ਤੇ ਇਹਨਾਂ ਦੇ ਵਿਦੇਸ਼ਾਂ ਆਸਟ੍ਰੇਲੀਆ ਤੇ ਦੁਬਈ ਚ ਲਿੰਕ ਪਏ ਗਏ ਹਨ।*

ਜਿਸਤੇ ਅਜ 22 ਅਕਤੁਬਰ,2015 ਵਾਲੇ ਦਿਨ ਵਿਦੇਸ਼ੀ ਸੰਬੰਧਾਂ ਵਾਲੇ ਵਿਅਕਤੀਆਂ (ਆਸਟ੍ਰੇਲੀਆ ਤੇ ਦੁਬਈ ਵਾਲੇ) ਨੇ ਕਿਹਾ ਕਿ ਉਨਾਂ ਨੇ ਗੋਲੀਬਾਰੀ ਚ ਜ਼ਖਮੀ ਤੇ ਸ਼ਹੀਦ ਹੋਏ ਸਿੰਘਾਂ ਲਈ ਆਪਣੀ ਕਮਾਈ ਚੋ ਤੇ ਸਾਥੀਆਂ ਤੋਂ ਪੈਸੇ ਇਕੱਤਰ ਕਰਕੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜਗਰਾਈਂਆਂ ਦੋਵੇਂ ਸਕੇ ਭਰਾਵਾਂ ਨੂੰ ਭੇਜੇ ਸਨ,ਕਿ ਪੀੜਤਾਂ ਨੂੰ ਪੁੱਜਦੇ ਕੇ ਦਿਓ।

ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ 

ਭੁਲਾਂ ਦੀ ਖਿਮਾ ਬਖਸ਼ੋ ਜੀ।  (ਜਨ ਸ਼ਕਤੀ ਨਿਊਜ਼ ਬਿਊਰੋ ) 

.ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਸ਼ਹਿਜ਼ਾਦੇ, ਮਹਾਰਾਜਾ ਦਲੀਪ ਸਿੰਘ ਦਾ ਗ਼ੁਲਾਮੀ ਤੇ ਗੁਰਬਤ ਵਿਚ ਪੈਰਿਸ ਦੇ ਗਰੈਂਡ ਹੋਟਲ ਵਿਖੇ 22 ਅਕਤੂਬਰ,1893 ਨੂੰ ਦੇਹਾਂਤ ਹੋ ਗਿਆ

22 ਅਕਤੂਬਰ,1893

Maharaja Dalip Singh, the last prince of Maharaja Ranjit Singh, died in exile and Gurbat at the Grand Hotel in Paris on October 22, 1893

ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਗਲ ਜਦੋਂ ਚਲਦੀ ਹੈ ਤਾਂ ਮਨ ਵਿੱਚ ਲੁੱਟੇ ਹੋਏ ਪੰਜਾਬ ਦਾ ਅਕਸ ਬਣ ਜਾਂਦਾ ਹੈ ਕਿ *ਸਾਡਾ ਵੀ ਕਦੇ ਰਾਜ ਹੁੰਦਾ ਸੀ ਅਸੀਂ ਵੀ ਕਦੇ ਰਾਜ ਕਰਦੇ ਸਾਂ।* ਗਵਾਚੇ ਹੋਏ ਜਾ ਗਵਾਚ ਗਏ,ਉਸ ਸਿੱਖ ਰਾਜ ਦਾ ਦਰਦ, ਅੰਗ੍ਰੇਜ਼ ਸਾਮਰਾਜ ਦੇ ਸਰਕਾਰੀ ਜਬਰ ਦੀ ਇੰਤਹਾ ਦੇ ਕਾਰਣ ਪਿੰਜਰੇ ਵਿੱਚ ਬੰਦ ਹੋਏ ਉਸ ਸ਼ੇਰ ਮਹਾਰਾਜੇ ਦੀ ਗਾਥਾ,ਕੋਈ ਕਹੀ ਸੁਣੀ ਕਹਾਣੀ ਨਹੀਂ ਹੈ।ਜਿਸ ਦਾ ਪਿਤਾ ਪੁਰਖੀ ਧਰਮ ਹੀ ਤਬਦੀਲ ਕਰ ਦਿੱਤਾ ਗਿਆ ਹੋਵੇ,ਉਸ ਦੀ ਤੜਪ ਅਤੇ ਉਸ ਦੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਦੇ ਲਈ ਕੀਤੀ ਜੱਦੋ ਜਹਿਦ ਨੂੰ ਕੀ ਨਾਮ ਦਿਉਗੇ? ਇਹ ਆਪਣੇ ਆਪ ਵਿੱਚ ਇੱਕ ਅਨੋਖਾ ਹੀ ਇਤਿਹਾਸ ਹੈ।

ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ 6 ਸਤੰਬਰ,1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ,ਜੋ ਬਾਅਦ ਦੀ ਜ਼ਿੰਦਗੀ ਵਿੱਚ ਬਲੈਕ ਪ੍ਰਿੰਸ ਆਫ਼ ਪੇਰਥਸ਼ਿਰ ਵੀ ਕਹਿਲਾਏ,ਜੋ ਸਿੱਖ ਰਾਜ ਦੇ ਆਖਰੀ ਮਹਾਰਾਜਾ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦਾ ਸਭ ਤੋਂ ਛੋਟਾ ਪੁੱਤਰ ਤੇ ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।

*ਮਹਾਰਾਜਾ ਦਲੀਪ ਸਿੰਘ ਜੀ, ਸਿੱਖ ਰਾਜ ਦਾ ਮਹਾਰਾਜਾ*

ਜਨਮ :6 ਸਤੰਬਰ,1838 ਲਾਹੌਰ (ਪਾਕਿਸਤਾਨ ਸਿੱਖ ਰਾਜ)

ਚਲਾਣਾ :  22 ਅਕਤੂਬਰ,1893 ਪੈਰਿਸ, ਫਰਾਂਸ

ਸਾਥੀ : ਮਹਾਰਾਣੀ ਬੰਬਾ

ਪਿਤਾ:ਮਹਾਰਾਜਾ ਰਣਜੀਤ ਸਿੰਘ

ਮਾਤਾ : ਮਹਾਰਾਣੀ ਜਿੰਦ ਕੌਰ

*ਸੰਨ 1849 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਚਲਾਕੀ ਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।*

ਲਾਰਡ ਡਲਹੌਜ਼ੀ ਨੇ *ਬੇਇਮਾਨੀ ਵਰਤਦਿਆਂ,ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ,ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਹੈ।*

ਅਹਿਦਨਾਮਾ (Agreement) ਭਰੋਵਾਲ ਮੁਤਾਬਕ *ਈਸਟ ਇੰਡੀਆ ਕੰਪਨੀ ਦੀ ਸਰਕਾਰ ਨੇ ਲਾਹੌਰ ਦਰਬਾਰ,ਮਹਾਰਾਣੀ ਜਿੰਦ ਕੌਰ ਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨਾਲ ਜੋ ਕੌਲ-ਇਕਰਾਰ ਕੀਤੇ ਸਨ,ਉਸ ਮੁਤਾਬਿਕ ਕੰਪਨੀ ਦੀ ਸਰਕਾਰ ਦੇ ਨੁਮਾਇੰਦੇ ਇੱਕ ਮਿੱਤਰ ਦੀ ਹੈਸੀਅਤ ਵਿੱਚ ਨਾਬਾਲਗ ਮਹਾਰਾਜੇ ਦੀ ਰਾਖੀ ਲਈ ਹਾਲਾਤਾਂ ਦੇ ਸਹੀ ਹੋਣ ਤਕ ਲਾਹੌਰ ਆਏ ਸਨ ਤੇ ਇਸੇ ਹੈਸੀਅਤ ਵਿੱਚ ਦਰਬਾਰ ਦਾ ਕੰਮ-ਕਾਜ ਸੰਭਾਲਿਆ ਸੀ।*

ਕਿਸਮਤ ਦੀ ਸਿਤਮ-ਜ਼ਰੀਫ਼ੀ ਹੋਈ ਤੇ ਰਾਖਾ ਮਿੱਤਰ ਆਪ ਹੀ ਰਕੀਬ ਬਣ ਕੇ ਰਹਿ ਗਿਆ।

*ਇਸ ਅਹਿਦਨਾਮੇ ਦੀ ਸਿਆਹੀ ਵੀ ਅਜੇ ਖੁਸ਼ਕ ਨਹੀਂ ਸੀ ਹੋਈ ਕਿ ਕੰਪਨੀ ਦੇ ਸ਼ਾਤਰ ਸ਼ਾਸਕਾਂ ਨੇ ਆਪਣੇ ਪਰਮ-ਮਿੱਤਰ ਦੀ ਵਿਧਵਾ ਮਹਾਰਾਣੀ ਤੇ ਉਸ ਦੇ 5 ਸਾਲਾ ਮਾਸੂਮ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰ੍ਹਾਂ ਦਾ ਬੰਦੀ ਬਣਾ ਕੇ ਉਹਨਾਂ ਤੋਂ ਸਭ ਹੱਕ/ਅਖਤਿਆਰ ਖੋਹ ਲਏ। ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈਣ ਲਈ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਮਾਸੂਮ ਦਲੀਪ ਸਿੰਘ ਦੇ ਦਿਲ ਵਿੱਚ ਆਪਣੀ ਮਾਤਾ ਲਈ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਅਤੇ ਆਖਰ ਵਿੱਚ ਮਾਂ-ਪੁੱਤਰ ਨੂੰ ਅਲੱਗ-ਅਲੱਗ ਕਰਕੇ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਕੇ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ।*

ਮਾਸੂਮ *ਦਲੀਪ ਸਿੰਘ ਨੂੰ ਉਹਦੇ ਆਪਣਿਆਂ ਤੋਂ ਵਿਛੋੜ ਕੇ ਪੰਜਾਬ ਤੋਂ ਦੂਰ ਯੂ.ਪੀ. ਵਿੱਚ ਫਤਹਿਗੜ੍ਹ ਨਾਮੀ ਜਗ੍ਹਾ ਤੇ ਸ੍ਰੀਮਤੀ ਤੇ ਸ੍ਰੀ ਲਾਗਨ (ਅੰਗਰੇਜ) ਦੀ ਨਿਗਰਾਨੀ ਹੇਠ ਛੱਡ ਦਿੱਤਾ ਤੇ ਉਹਨਾਂ ਨੂੰ ਇਹ ਵੀ ਹਦਾਇਤ ਦਿਤੀ ਕਿ ਹੌਲੀ-ਹੌਲੀ ਦਲੀਪ ਸਿੰਘ ਨੂੰ ਵਰਗਲਾ ਕੇ ਈਸਾਈ ਧਰਮ ਗ੍ਰਹਿਣ ਕਰਨ ਲਈ ਤਿਆਰ ਕਰਨ ਤੇ ਇਹ ਦੋਵੇਂ ਕਾਰਜ ਪੂਰੇ ਕਰਨ ਪਿੱਛੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ।*

ਸਿਖਾਂ ਤੇ ਪੰਜਾਬੀਆਂ ਦੀ ਅਣਖ ਅਜੇ ਪੂਰੀ ਤਰ੍ਹਾਂ ਮਰੀ ਨਹੀਂ ਸੀ,ਅਜੇ ਵੀ ਐਸੇ *ਅਨੇਕਾਂ ਧਰਮੀ ਜਿਉਂਦੇ ਸਨ ਜੋ ਮਹਾਰਾਣੀ ਜਿੰਦ ਕੌਰ ਵਾਂਗ ਇਸ ਜ਼ੁਲਮ ਅਤੇ ਅਨਿਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਸਨ ਤੇ ਮੌਕੇ ਦੀ ਤਲਾਸ਼ ਵਿੱਚ ਸਨ।ਜਦੋਂ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਮਹਾਰਾਣੀ ਨੂੰ ਇਸ ਹਾਲਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਉਸ ਜ਼ਖਮੀ ਸ਼ੇਰਨੀ ਵਾਂਗੂੰ ਸੀ ਜੋ ਪਿੰਜਰੇ ਵਿੱਚ ਪਈ ਤੜਫ ਰਹੀ ਹੋਵੇ। ਉਸ ਵੀ ਕਈ ਹੋਰ ਧਰਮੀਆਂ ਵਾਂਗ ਪ੍ਰਣ ਕਰ ਲਿਆ ਕਿ ਜਦੋਂ ਤਕ ਸਿਖ ਰਾਜੇ ਦੇ ਇਸ ਪਿਆਰੇ ਪੰਜਾਬ ਵਿੱਚੋਂ ਸ਼ਾਤਰ ਅੰਗਰੇਜ਼ਾਂ ਦੇ ਨਾਪਾਕ ਕਦਮਾਂ ਨੂੰ ਬਖੇੜ ਨਹੀਂ ਦੇਵੇਗੀ, ਚੈਨ ਨਹੀਂ ਲਵੇਗੀ।*

ਲਾਰਡ ਡਲਹੌਜ਼ੀ ਵੀ ਬੜਾ ਚਾਲਾਕ, ਧੋਖੇਬਾਜ਼ ਤੇ ਮਕਾਰ ਸੀ,ਜੋ ਇਹ ਜਾਣਦਾ ਸੀ ਕਿ ਪੰਜਾਬ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਵੇਲੇ ਸਰਕਾਰ ਅੰਗਰੇਜ਼ੀ ਲਈ ਖ਼ਤਰਾ ਬਣ ਸਕਦਾ ਹੈ ਤਾਂ ਉਹ ਕੇਵਲ ਮਹਾਰਾਣੀ ਜਿੰਦ ਕੌਰ ਹੀ ਹੈ ਕਿਉਂਕਿ ਉਹ ਉਂਚੀ ਤੇ ਸੁਚੱਜੀ ਸੂਝ-ਬੂਝ ਦੀ ਮਾਲਕ ਸੀ ਤੇ ਦੇਸ਼ ਭਗਤੀ ਦਾ ਜਜ਼ਬਾ ਉਸ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।

*ਇਸ ਵੱਡੇ ਖ਼ਤਰੇ ਨੂੰ ਟਾਲਣ ਲਈ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚੋਂ ਕੱਢ ਕੇ ਬਨਾਰਸ ਵਿੱਚ ਚੁਨਾਰ ਦੇ ਕਿਲ੍ਹੇ ਚ ਕੈਦ ਕਰਨ ਦਾ ਪਲਾਨ ਬਣਾਇਆ*।ਮਹਾਰਾਣੀ ਨੇ ਬਥੇਰਾ ਰੌਲਾ ਪਾਇਆ ਅਰਜ਼ੀਆਂ ਦਿੱਤੀਆਂ,ਸਿਖ ਸਰਕਾਰ ਨਾਲ ਕੀਤੇ ਇਕਰਾਰ ਦਾ ਵੇਰਵਾ ਦਿਤਾ ,ਪਰ ਜਦੋਂ ਕਾਤਲ ਹੀ ਮੁਨਸਫ ਹੋਵੇ ਤਾਂ ਫੇਰ ਕੌਣ ਸੁਣੇ!

*ਆਖਰ ਸਰਕਾਰ ਅੰਗਰੇਜ਼ੀ ਨੇ ਮਹਾਰਾਣੀ ਜਿੰਦ ਕੌਰ ਜ਼ੀ ਨੂੰ ਕੁਝ ਗੋਲੀਆਂ (ਸੇਵਾਦਾਰਨੀਆਂ) ਸਮੇਤ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਇਸ ਦੌਰਾਨ ਨਾਬਾਲਗ ਦਲੀਪ ਸਿੰਘ ਜੀ ਨੂੰ ਉਸ ਦੇ ਪਿਤਾ-ਪੁਰਖੀ ਧਰਮ ਤੋਂ ਵਾਂਝਿਆਂ ਕਰ ਕੇ ਵਲੈਤ ਭੇਜ ਦਿੱਤਾ ਗਿਆ।*

ਅੰਗਰੇਜ਼ੀ ਰਾਜ ਦੇ *ਇਸ ਅਨਿਆਂ ਤੇ ਜ਼ੁਲਮ ਵਿਰੁੱਧ ਮਹਾਰਾਣੀ ਜਿੰਦ ਕੌਰ ਤੋਂ ਇਲਾਵਾ ਜਿਹਨਾਂ ਗਿਣਤੀ ਦੇ ਕੁਝ ਧਰਮੀ ਵਿਅਕਤੀਆਂ ਦੇ ਦਿਲਾਂ ਵਿੱਚ ਰੋਹ ਭਰਿਆ ਹੋਇਆ ਸੀ,ਇਹਨਾ ਚ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਸ. ਠਾਕਰ ਸਿੰਘ ਸੰਧਾਵਾਲੀਏ ਦਾ ਨਾਮ ਵਰਣਨਯੋਗ ਹੈ।*

ਸ. ਠਾਕਰ ਸਿੰਘ ਸੰਧਾਵਾਲੀਆ ਬੜਾ ਤੀਖਣ ਬੁੱਧੀ ਵਾਲਾ ਤੇ ਰੌਸ਼ਨ-ਦਿਮਾਗ ਇਨਸਾਨ ਸੀ। *ਜਿਸਦੀ ਇਹ ਪੱਕੀ ਰਾਏ ਸੀ ਕਿ ਖਾਲਸਾ ਪੰਥ ਸਤਿਗੁਰਾਂ ਦੇ ਦਰਸਾਏ ਮਾਰਗ ਤੋਂ ਥਿੜਕਣ ਕਰਕੇ ਹੀ ਮੰਦ ਭਾਗਾਂ ਦਾ ਸ਼ਿਕਾਰ ਹੋਇਆ ਹੈ। ਉਸ ਨੇ ਕੌਮ ਵਿੱਚ ਸੁਧਾਰ ਕਰਨ ਤੇ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉਂਚੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਇਕੱਤਰ ਕਰ ਕੇ 1872 ਵਿੱਚ ਸ੍ਰੀ ਗੁਰੂ ਸਿੰਘ ਸਭਾ,ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਤੇ ਵਜੂਦ ਦੀ ਕਾਇਮੀ ਲਈ ਜਬਰਦਸਤ ਲਹਿਰ ਚਲਾਈ।*

ਸ੍ਰੀ ਗੁਰੂ ਸਿੰਘ ਸਭਾ ਦੀ ਕਾਇਮੀ ਮਗਰੋਂ ਸੰਧਾਵਾਲੀਆ ਸਰਦਾਰ ਆਪਣੇ ਅਸਲੀ ਕਾਰਜ ਖੇਤਰ ਵਿੱਚ ਜੁਟ ਗਿਆ। ਇਸ ਕਾਰਜ ਲਈ ਆਪਣੇ *ਕੁਝ ਭਰੋਸੇਯੋਗ ਸਾਥੀਆਂ ਨੂੰ ਨਾਲ ਲੈ ਕੇ ਉਸ ਨੇ ਇੱਕ ਖੁਫ਼ੀਆ ਪਾਰਟੀ ਬਣਾਈ ਜਿਸ ਦਾ ਮੰਤਵ ਪੰਜਾਬ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਮਹਾਰਾਜਾ ਦਲੀਪ ਸਿੰਘ ਦੀ ਛਤਰ-ਛਾਇਆ ਹੇਠ ਖਾਲਸਾ ਰਾਜ ਦੀ ਸਥਾਪਨਾ ਕਰਨਾ ਸੀ। ਸ. ਠਾਕਰ ਸਿੰਘ ਦੇ ਭਰੋਸੇਯੋਗ ਸਾਥੀਆਂ ਵਿੱਚੋਂ ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਬਾਵਾ ਬੁੱਧ ਸਿੰਘ ਰੀਟਾਇਰਡ ਕੈਪਟਨ, ਸਰਦਾਰ ਦੀ ਜਗੀਰ ਦੇ ਮੈਨੇਜਰ ਜੋਹਲੇ ਮੱਲ, ਸੋਹਨ ਲਾਲ ਤੇ ਪੋਹਲੀ ਰਾਮ ਦੇ ਨਾਮ ਵਰਣਨਯੋਗ ਹਨ।*

ਪੰਜਾਬ ਦੀ *ਅੰਗਰੇਜ਼ੀ ਸਰਕਾਰ ਵੀ ਅਵੇਸਲੀ ਨਹੀਂ ਸੀ, ਉਹ ਸੰਧਾਵਾਲੀਏ ਸਰਦਾਰ ਤੇ ਉਹਨਾਂ ਦੇ ਸਾਥੀਆਂ ਦੀਆਂ ਸਰਗਰਮੀਆਂ ’ਤੇ ਕੜੀ ਨਜ਼ਰ ਰੱਖ ਰਹੀ ਸੀ।*

ਸ. ਠਾਕਰ ਸਿੰਘ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚ ਐਕਸਟਰਾ ਅਸਿਸਟੈਂਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ,ਜੋ ਇਹ ਗੱਲ ਬਹੁਤ ਦੇਰ ਲਈ ਚੱਲ ਨਾ ਸਕੀ ਤੇ *ਆਖਰ ਸਰਕਾਰ ਨੇ ਇਸ ਨਿਯੁਕਤੀ ਨੂੰ ਮਨਸੂਖ ਕਰ ਦਿੱਤਾ ਤੇ ਸਰਦਾਰ ਦੀ ਸਾਰੀ ਜਾਇਦਾਦ ਸਰਕਾਰੀ ਕਬਜ਼ੇ ਹੇਠਾਂ ਲੈ ਆਂਦੀ।*

*ਸੰਧਾਵਾਲੀਆ ਸਰਦਾਰ ਡੋਲਿਆ ਨਹੀਂ, ਸਗੋਂ ਹੋਰ ਮਜ਼ਬੂਤੀ ਨਾਲ ਆਪਣੇ ਕਾਜ ਵਿੱਚ ਜੁੱਟ ਗਿਆ। ਹੁਣ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨਾਲ ਵੀ ਵਲੈਤ ਵਿੱਚ ਸੰਪਰਕ ਕਾਇਮ ਕਰ ਲਿਆ ਤੇ ਮਹਾਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ ਤੇ ਮੁੜ ਆਪਣੇ ਪਿਤਾ-ਪੁਰਖੀ ਧਰਮ ਨੂੰ ਗ੍ਰਹਿਣ ਕਰਨ ਦਾ ਉਤਸ਼ਾਹ ਦਿੱਤਾ।*

ਇਸ ਦੌਰਾਨ *ਮਹਾਰਾਣੀ ਜਿੰਦ ਕੌਰ ਕਿਸੇ ਤਰ੍ਹਾਂ ਆਪਣੀ ਦਾਸੀ ਮੰਗਲਾ ਦੀ ਸਹਾਇਤਾ ਨਾਲ ਚੁਨਾਰ ਦੇ ਕਿਲ੍ਹੇ ਵਿੱਚੋਂ ਫਰਾਰ ਹੋ ਕੇ ਇੱਕ ਭਿਖਾਰਨ ਦੀ ਹਾਲਤ ਵਿੱਚ ਨੇਪਾਲ ਪੁੱਜਣ ਵਿੱਚ ਕਾਮਯਾਬ ਹੋ ਗਈ, ਜਿੱਥੇ ਨੇਪਾਲ ਦੇ ਰਾਣਾ ਨੇ ਉਸ ਨੂੰ ਸ਼ਾਹੀ ਮਹਿਮਾਨ ਵਜੋਂ ਆਦਰ ਦਿੱਤਾ।*

ਕੁਝ ਸਮਾਂ ਬੀਤਣ ਪਿੱਛੋਂ *ਨੇਪਾਲ ਦੇ ਰਾਣਾ ਨੇ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਨੂੰ ਰਜ਼ਾਮੰਦ ਕਰ ਲਿਆ ਕਿ ਉਹ ਮਹਾਰਾਣੀ ਨੂੰ ਵਾਪਸ ਭਾਰਤ ਵਿੱਚ ਆ ਕੇ ਵੱਸਣ ਦੀ ਆਗਿਆ ਦੇ ਦੇਵੇ* ਤੇ ਮਾਂ-ਪੁੱਤਰ ਦਾ ਮਿਲਾਪ ਕਰਾਉਣ ਲਈ ਵੀ ਮਨਾ ਲਿਆ।

*ਮਹਾਰਾਣੀ ਜਿੰਦ ਕੌਰ ਨੇਪਾਲ ਤੋਂ ਕਲਕੱਤੇ ਪੁੱਜ ਗਏ, ਉਧਰੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਵੀ ਵਲੈਤ ਤੋਂ ਕਲਕੱਤੇ ਲੈ ਆਂਦਾ ਗਿਆ।* ਦੁੱਖਾਂ ਤੇ ਗ਼ਮਾਂ ਦੀ ਮਾਰੀ ਮਹਾਰਾਣੀ ਜਿੰਦ ਕੌਰ ਜੀ ਦੀ ਅੱਖਾਂ ਦੀ ਜੋਤ ਵੀ ਹੁਣ ਜਵਾਬ ਦੇ ਰਹੀ ਸੀ।

ਰਾਜ-ਭਾਗ ਖੁੱਸੇ ਹੋਏ ਜਲਾਵਤਨ *ਮਾਂ-ਪੁੱਤਰ ਦੀ ਮਿਲਣੀ ਕਲਕੱਤੇ ਦੇ ਹੋਟਲ ਸਪੈਨਿਸ਼ ਵਿੱਚ ਹੋਈ,* ਮੁੱਦਤ ਹੋ ਗਈ ਸੀ ਵਿੱਛੜਿਆਂ ਨੂੰ,ਨਜ਼ਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਪਹਿਚਾਣ ਕਰਨ ਤੋਂ ਵੀ ਅਸਮਰੱਥ ਸੀ।

*ਜੱਫੀ ਵਿੱਚ ਲੈ ਕੇ ਜਦ ਪਿਆਰ ਨਾਲ ਪੁੱਤਰ ਦੇ ਸਿਰ ’ਤੇ ਹੱਥ ਫੇਰਿਆ ਤਾਂ ਅੰਤਾਂ ਦੇ ਦੁੱਖ ਖਿੜੇ-ਮੱਥੇ ਸਹਾਰਨ ਵਾਲੀ ਸ਼ੇਰ-ਦਿਲ ਮਹਾਰਾਣੀ ਭੁੱਬਾਂ ਮਾਰ ਕੇ ਰੋ ਪਈ। ਪੁੱਤਰ ਦੇ ਸਿਰ ’ਤੇ ਕੇਸ ਨਾ ਦੇਖ ਕੇ ਮਹਾਰਾਣੀ ਨੂੰ ਇਉਂ ਜਾਪਿਆ, ਜਿਵੇਂ ਅੱਜ ਹੀ ਉਸ ਦਾ ਰਾਜ-ਭਾਗ ਖੁੱਸਿਆ ਹੋਵੇ। ਪੁੱਤਰ ਨੂੰ ਪਿਤਾ-ਪੁਰਖੀ ਧਰਮ ਵਿੱਚ ਨਾ ਦੇਖ ਕੇ ਗਸ਼ ਖਾ ਕੇ ਡਿੱਗ ਪਈ। ਦਲੀਪ ਸਿੰਘ ਨੇ ਦਿਲਾਸਿਆਂ ਨਾਲ ਮਾਂ ਨੂੰ ਸੰਭਾਲਿਆ ਤੇ ਵਚਨ ਦਿੱਤਾ ਕਿ ਉਹ ਮੁੜ ਆਪਣੇ ਪੁਰਖਿਆਂ ਦੇ ਧਰਮ ਨੂੰ ਗ੍ਰਹਿਣ ਕਰੇਗਾ।*

ਦੋਹਾਂ ਮਾਂ-ਪੁੱਤਰ ਦੀ *ਇਸ ਮਿਲਣੀ ਨੇ ਪੰਜਾਬ ਵਿੱਚ ਕੁਝ ਹਲਚਲ ਪੈਦਾ ਕਰ ਦਿੱਤੀ,ਜਿਸ ’ਤੇ ਅੰਗਰੇਜ਼ੀ ਸਰਕਾਰ ਦੇ ਵੀ ਕੰਨ ਖੜ੍ਹੇ ਹੋ ਗਏ,ਦੋਖੀਆਂ ਨੇ ਵੀ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਛੇਤੀ ਹੀ ਅੰਗਰੇਜੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਤਾ ਸਮੇਤ ਵਾਪਸ ਵਲੈਤ ਜਾਣ ਦੇ ਆਦੇਸ਼ ਦੇ ਦਿੱਤੇ।*

ਵਲੈਤ ਪੁੱਜ ਕੇ ਮਾਂ-ਪੁੱਤਰ ਨੇ ਉਹਨਾਂ ਨਾਲ ਇਨਸਾਫ ਕਰਨ ਲਈ ਮਲਕਾ ਵਿਕਟੋਰੀਆ ਦਾ ਦਰਵਾਜ਼ਾ ਖੜਕਾਇਆ,ਬਥੇਰੀਆਂ ਅਰਜ਼ੀਆਂ ਦਿੱਤੀਆਂ, ‘ਵੱਡੀ ਸਰਕਾਰ’ ਨਾਲ ਕੀਤੇ ਇਕਰਾਰਾਂ ਦਾ ਵਾਸਤਾ ਪਾਇਆ ਪਰ ਸਭ ਵਿਅਰਥ ਆਖਰ *ਮਹਾਰਾਣੀ ਨੇ ਵਲੈਤ ਦੀ ਸਰਕਾਰ ਪਾਸ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਮੁੜ ਪਿਤਾ-ਪੁਰਖੀ ਧਰਮ ਵਿੱਚ ਦੇਖਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਜ਼ਰੂਰੀ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਜਾਵੇ ਅਤੇ ਸ. ਠਾਕਰ ਸਿੰਘ ਸੰਧਾਵਾਲੀਏ ਨੂੰ ਇਸ ਕਾਰਜ ਲਈ ਹੋਰ ਸਿੰਘਾਂ ਸਮੇਤ ਆਉਣ ਦੀ ਆਗਿਆ ਦਿੱਤੀ ਜਾਵੇ।*

ਅੰਗਰੇਜ਼ੀ ਸਰਕਾਰ ਮੁੱਢ ਤੋਂ ਹੀ ਸੰਧਾਵਾਲੀਏ ਸਰਦਾਰ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦੀ ਸੀ ਜਿਸ ਕਰਕੇ ਵਲੈਤ ਆਉਣ ਦੀ ਆਗਿਆ ਨਹੀਂ ਸੀ ਦੇਣਾ ਚਾਹੁੰਦੀ ਪਰ *ਮਹਾਰਾਜਾ ਦਲੀਪ ਸਿੰਘ ਦੇ ਜ਼ੋਰ ਦੇਣ ’ਤੇ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਸ. ਠਾਕਰ ਸਿੰਘ ਆਪਣੇ ਦੋ ਸਪੁੱਤਰਾਂ ਅਤੇ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਗਿਆਨੀ ਸਮੇਤ 1884 ਵਿੱਚ ਵਲੈਤ ਪੁੱਜ ਗਏ।*

*ਭਾਈ ਸਾਹਿਬ ਹਰ ਰੋਜ਼ ਮਹਾਰਾਜਾ ਦਲੀਪ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਉਂਦੇ, ਨਿੱਤਨੇਮ ਕੰਠ ਕਰਾਉਂਦੇ, ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਲੋੜੀਂਦੀ ਜਾਣਕਾਰੀ ਦਿੰਦੇ, ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੰਦੇ*। ਸ. ਠਾਕਰ ਸਿੰਘ,ਮਹਾਰਾਜੇ ਨਾਲ ਆਪਣੇ ਖੁਫ਼ੀਆ ਕਾਜ ਬਾਰੇ ਵੀ ਸਾਰੀ ਗੱਲਬਾਤ ਕਰਦੇ। ਦਲੀਪ ਸਿੰਘ ਹੁਣ ਮੁੜ ਪਿਤਾ-ਪੁਰਖੀ ਧਰਮ ਵਿੱਚ ਦ੍ਰਿੜ੍ਹ ਹੋਣ ਦਾ ਸੰਕਲਪ ਕਰ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਰਿਹਾ ਸੀ।

*ਸ. ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਸਤਿਗੁਰੂ ਦੀ ਕਿਰਪਾ ਨਾਲ ਉਹ ਮੁੜ ਪੰਜਾਬ ਦਾ ਬਾਦਸ਼ਾਹ ਬਣੇਗਾ। 1885 ਚ ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀ ਸਾਰੀ ਗੱਲ ਪੱਕੀ ਕਰ ਕੇ ਵਾਪਸ ਭਾਰਤ ਪਰਤ ਆਏ ਤੇ ਪ੍ਰੋਗਰਾਮ ਇਹ ਬਣਾਇਆ ਕਿ ਮਹਾਰਾਜੇ ਦੇ ਭਾਰਤ ਪੁੱਜਣ ’ਤੇ ਅੰਮ੍ਰਿਤ ਛਕਾਉਣ ਦੀ ਰਸਮ ਪੂਰੀ ਕੀਤੀ ਜਾਵੇਗੀ।* ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮਹਾਰਾਜੇ ਨੂੰ ਬੰਬਈ ਵਿਖੇ ਮਿਲਣਾ ਸੀ।

*31 ਮਾਰਚ,1886 ਨੂੰ ਦਲੀਪ ਸਿੰਘ ਲੰਦਨ ਤੋਂ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋ ਗਿਆ।ਮਹਾਰਾਜੇ ਦੀ ਵਾਪਸੀ ਦੀ ਖ਼ਬਰ ਨਾਲ ਪੰਜਾਬ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੜਾ ਉਤਸ਼ਾਹ ਪੈਦਾ ਹੋ ਗਿਆ ਪਰ ਪੰਜਾਬ ਅਤੇ ਪੰਥ ਦੇ ਦੋਖੀਆਂ ਨੂੰ ਇਹ ਗੱਲ ਨਾ ਭਾਈ, ਉਹਨਾਂ ਝੂਠੀਆਂ ਸੱਚੀਆਂ ਖਬਰਾਂ ਨਾਲ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਧਰ ਜਦੋਂ ਮਹਾਰਾਜੇ ਦਾ ਜਹਾਜ਼ ਅਦਨ ਦੀ ਬੰਦਰਗਾਹ ’ਤੇ ਪੁੱਜਾ ਤਾਂ ਉਥੋ ਦੇ ਸਿੱਖ ਫੌਜੀਆਂ ਨੇ ਖੁਸ਼ੀ ਵਿੱਚ ਆ ਕੇ ਮਹਾਰਾਜੇ ਨੂੰ ਸਲਾਮੀ ਦੇ ਦਿੱਤੀ।*

ਇਨ੍ਹਾਂ ਘਟਨਾਵਾਂ ਨੇ *ਸਰਕਾਰ ਅੰਗਰੇਜ਼ੀ ਨੂੰ ਚਿੰਤਤ ਕਰ ਦਿੱਤਾ ਤੇ ਮਹਾਰਾਜੇ ਨੂੰ ਫੌਰਨ ਅਦਨ ਤੋਂ ਵਾਪਸੀ ਦੇ ਹੁਕਮ ਸੁਣਾ ਦਿੱਤੇ ਗਏ।* ਦਲੀਪ ਸਿੰਘ ਨੇ ਸਰਕਾਰ ਦੀ ਇਸ ਹਰਕਤ ਨੂੰ ਬਹੁਤ ਮਾੜਾ ਸਮਝਦਿਆਂ ਹੋਇਆਂ ਰੋਸ ਵਜੋਂ ਆਪਣੇ ਖਰਚੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਵਲੈਤ ਦੀ ਸਰਕਾਰ ਅੱਗੇ ਰੋਸਮਈ ਪ੍ਰੋਟੈਸਟ ਕੀਤਾ।

*3 ਜੂਨ, 1886 ਨੂੰ ਅਦਨ ਤੋਂ ਪੈਰਿਸ ਜਾਣ ਤੋਂ ਪਹਿਲਾਂ, ਉਥੇ ਅਦਨ ਵਿੱਚ ਹੀ ਸ. ਠਾਕਰ ਸਿੰਘ,ਸ. ਰੂੜ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਦੋ ਹੋਰ ਸਿੰਘਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ*।

ਹੁਣ *ਦਲੀਪ ਸਿੰਘ ਫਰਾਂਸ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਵਿੱਚ ਜੂਝ ਪਿਆ,ਉਸ ਨੇ ਰੂਸ ਅਤੇ ਹੋਰ ਮੁਲਕਾਂ ਦੇ ਸਰਬਰਾਹਾਂ ਨਾਲ ਵੀ ਰਾਬਤਾ ਕਾਇਮ ਕੀਤਾ। ਰੂਸ ਤੇ ਹੋਰ ਦੇਸ਼ਾਂ ਵਿੱਚ ਇਸ ਕਾਜ ਲਈ ਆਪ ਵੀ ਗਿਆ। ਆਪਣੇ ਪਿਆਰੇ ਵਤਨ ਵਾਸੀਆਂ ਨੂੰ ਵੀ ਉਸ ਨੇ ਬੜੇ ਦਰਦਮੰਦ ਲਹਿਜ਼ੇ ਵਿੱਚ ਮਦਦ ਕਰਨ ਦੀਆਂ ਚਿੱਠੀਆਂ ਲਿਖੀਆਂ ਤੇ ਮਾਲੀ ਸਹਾਇਤਾ ਲਈ ਅਪੀਲਾਂ ਕੀਤੀਆਂ। ਚਿੱਠੀਆਂ ਦੇ ਅੰਤ ਵਿੱਚ ਉਸ ਨੇ ਬੜੇ ਦੁਖਦ ਸ਼ਬਦਾਂ ਚ ਲਿਖਿਆ। “ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ”।*

ਹੁਣ ਸ. ਠਾਕਰ ਸਿੰਘ ਪੂਰੀ ਤਰ੍ਹਾਂ ਮਹਾਰਾਜੇ ਦੇ ਕੰਮ ਲਈ ਜੁੱਟ ਗਿਆ। ਉਸ ਨੇ ਭਾਰਤ ਦੀਆਂ ਕਈ ਰਿਆਸਤਾਂ ਦਾ ਖੁਫ਼ੀਆ ਤੌਰ ’ਤੇ ਦੌਰਾ ਕੀਤਾ,ਰਾਜਿਆਂ-ਨਵਾਬਾਂ ਨੂੰ ਇਸ ਕੰਮ ਲਈ ਮਦਦ ਕਰਨ ਲਈ ਪ੍ਰੇਰਿਆ, ਤਖਤ ਸਾਹਿਬਾਨ ’ਤੇ ਜਾ ਕੇ ਮਹਾਰਾਜੇ ਦੀ ਮਦਦ ਲਈ ਬੇਨਤੀਆਂ ਕੀਤੀਆਂ।

*ਇੱਕ ਅੰਗਰੇਜ਼ ਫੌਜੀ ਮੇਜਰ ਈਵਨਜ ਨੇ ‘ਪੰਜਾਬ ਦੇ ਇਲਹਾਕ ਅਤੇ ਦਲੀਪ ਸਿੰਘ’ ਬਾਰੇ ਇੱਕ ਪੁਸਤਕ ਉਹਨਾਂ ਦਿਨਾਂ ਵਿੱਚ ਲਿਖੀ,ਜਿਸ ਵਿੱਚ ਅੰਗਰੇਜ਼ੀ ਸਰਕਾਰ ਦੀਆਂ ਵਧੀਕੀਆਂ ਦਾ ਪਰਦਾ ਫਾਸ ਕੀਤਾ।*

ਸੰਧਾਵਾਲੀਏ ਸਰਦਾਰ ਨੇ ਆਪਣੇ ਸਾਥੀ ਗਿਆਨੀ ਪ੍ਰਤਾਪ ਸਿੰਘ ਜੀ ਪਾਸੋਂ ਇਸ ਪੁਸਤਕ ਦਾ ਪੰਜਾਬੀ-ਉਰਦੂ ਵਿੱਚ ਤਰਜ਼ਮਾ ਕਰਵਾ ਕੇ, ਬਣਾ ਕੇ ਇਹ ਪੁਸਤਕ ਸਾਰੇ ਭਾਰਤ ਵਿੱਚ ਵੰਡੀ।

*ਸੰਧਾਵਾਲੀਆ ਸਰਦਾਰ ਹੁਣ ਸਰਕਾਰ ਦੀਆਂ ਨਜ਼ਰਾਂ ਵਿੱਚ ਸਭ ਤੋਂ ਸ਼ੱਕੀ ਤੇ ਖ਼ਤਰਨਾਕ ਇਨਸਾਨ ਬਣ ਚੁੱਕਾ ਸੀ। ਸਰਦਾਰ ਦੀਆਂ ਤੇਜ਼ ਨਜ਼ਰਾਂ ਵੀ ਅੰਗਰੇਜ਼ੀ ਸਰਕਾਰ ਦੇ ਮੱਥੇ ਪਈਆਂ ਤਿਉੜੀਆਂ ਨੂੰ ਭਾਂਪ ਗਈਆਂ ਤੇ ਉਹ ਹੁਸ਼ਿਆਰੀ ਨਾਲ ਪੰਜਾਬ ਤੋਂ ਨਿਕਲ ਕੇ ਪਾਂਡੀਚਰੀ ਪੁੱਜਣ ਵਿੱਚ ਕਾਮਯਾਬ ਹੋ ਗਿਆ।ਉਸ ਨੂੰ ਆਸ ਸੀ ਕਿ ਇੱਕ ਦਿਨ ਮਹਾਰਾਜਾ ਵੀ ਫਰਾਂਸ ਦੀ ਮਦਦ ਨਾਲ ਸਾਰੇ ਪ੍ਰਬੰਧ ਕਰ ਕੇ ਪਾਂਡੀਚਰੀ ਪੁੱਜ ਜਾਣਗੇ।*

6 ਨਵੰਬਰ, 1886 ਨੂੰ ਸ. ਠਾਕਰ ਸਿੰਘ ਪਾਂਡੀਚਰੀ ਵਿੱਚ ਪੁੱਜ ਗਏ ਤੇ ਉਥੋਂ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ। *ਆਪਣੇ ਫਰਾਂਸੀਸੀ ਦੋਸਤਾਂ ਦੀ ਮਦਦ ਨਾਲ ਉਹ ਉਥੋਂ ਮਹਾਰਾਜਾ ਦਲੀਪ ਸਿੰਘ ਅਤੇ ਹੋਰ ਦੇਸ਼ਾਂ ਦੀਆਂ ਹਕੂਮਤਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਕਾਮਯਾਬ ਹੋ ਗਿਆ। ਇਥੋਂ ਹੀ ਉਸ ਨੇ ਖੁਫ਼ੀਆ ਤੌਰ ’ਤੇ ਆਪਣੇ ਵਸੀਲਿਆਂ ਰਾਹੀਂ ਭਾਰਤ ਅਤੇ ਪੰਜਾਬ ਵਿੱਚ ਆਪਣੇ ਸਾਥੀਆਂ ਨਾਲ ਸੰਪਰਕ ਬਣਾਇਆ।* ‘ਟਾਈਮਜ਼ ਆਫ ਇੰਡੀਆ’ ਅਤੇ ‘ਮਦਰਾਸ ਟਾਈਮਜ਼’ ਨਾਲ ਸੰਪਰਕ ਪੈਦਾ ਕੀਤਾ।

ਹੁਣ ਅੰਗਰੇਜਾਂ ਦੀ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਚੁੱਕੀ ਸੀ। ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਤੇ ਸੰਧਾਵਾਲੀਏ ਸਰਦਾਰ ਦੇ ਭਰੋਸੇਯੋਗ ਮੁਲਾਜ਼ਮ ਪੋਹਲੀ ਰਾਮ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ, ਪਰ ਭਾਈ ਸਾਹਿਬ ਥੋੜ੍ਹੇ ਦਿਨਾਂ ਬਾਅਦ ਹੀ ਬੜੀ ਹੁਸ਼ਿਆਰੀ ਨਾਲ ਸ਼ਾਹੀ ਕਿਲ੍ਹੇ ਵਿੱਚੋਂ ਫਰਾਰ ਹੋ ਗਏ ਤੇ ਉਸ ਪਿੱਛੋਂ ਕਈ ਸਾਲ ਉਹ ਅੰਡਰ ਗਰਾਉਂਡ ਰਹਿ ਕੇ ਇਸ ਕਾਰਜ ਲਈ ਯਤਨਸ਼ੀਲ ਰਹੇ।

*ਉਧਰ ਮਹਾਰਾਜੇ ਨੇ ਸੰਧਾਵਾਲੀਏ ਸਰਦਾਰ ਨੂੰ ਆਪਣਾ ਮੁੱਖ-ਮੰਤਰੀ ਨਿਯੁਕਤ ਕਰ ਕੇ ਸ਼ਾਹੀ ਮੋਹਰ ਵੀ ਭੇਜ ਦਿੱਤੀ। ਹੁਣ ਸੰਧਾਵਾਲੀਆ ਸਰਦਾਰ ਪੰਜਾਬ ਦੀ ਜਲਾਵਤਨ ਸਰਕਾਰ ਦੇ ਮੁੱਖ-ਮੰਤਰੀ ਦੀ ਹੈਸੀਅਤ ਵਿੱਚ ਸਾਰੀ ਮੁਹਿੰਮ ਚਲਾਉਣ ਲੱਗ ਪਿਆ। ਇਸ ਦੌਰਾਨ ਭਾਰਤ ਦੇ ਕੁਝ ਕ੍ਰਾਂਤੀਕਾਰੀ ਵੀ ਸਰਦਾਰ ਸੰਧਾਵਾਲੀਆ ਨੂੰ ਪਾਂਡੀਚਰੀ ਵਿੱਚ ਮਿਲਦੇ ਰਹੇ। ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਨੇ ਵੀ ਸਰਦਾਰ ਨੂੰ ਪੂਰਾ ਸਮਰਥਨ ਦਿੱਤਾ। ਪਰ ਕਿਸਮਤ ਨੇ ਹਾਰ ਦੇ ਦਿੱਤੀ, ਸਰਦਾਰ ਦੀ ਸਿਹਤ ਨੇ ਸਾਥ ਨਾ ਦਿੱਤਾ ਤੇ ਕੁਝ ਦਿਨ ਬਿਮਾਰ ਰਹਿਣ ਪਿੱਛੋਂ 18 ਅਗਸਤ, 1887 ਨੂੰ ਇਸ ਸੰਸਾਰ ਤੋਂ ਚਲਾਣਾ ਕਰ ਗਏ।*

ਹੁਣ ਮਹਾਰਾਜਾ ਦਲੀਪ ਸਿੰਘ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ। ਪਿਆਰੀ ਮਾਤਾ ਵਿਛੋੜਾ ਦੇ ਚੁੱਕੀ ਸੀ।

*ਸੰਧਾਵਾਲੀਏ ਸਰਦਾਰ ਦੀ ਮੌਤ ਨੇ ਮਹਾਰਾਜੇ ਦਾ ਲੱਕ ਤੋੜ ਦਿੱਤਾ, ਫਿਰ ਵੀ ਜੱਦੋ-ਜਹਿਦ ਵਿੱਚ ਜੁੱਟਿਆ ਰਿਹਾ। ਰੂਸ ਤੋਂ ਵਾਪਸੀ ਪਿੱਛੋਂ ਉਸ ਨੂੰ ਤਕਲੀਫ਼ ਦਾ ਬੜਾ ਸਖ਼ਤ ਦੌਰਾ ਪਿਆ ਤੇ ਤਿੰਨ ਸਾਲ ਉਹ ਕਸਮਪੁਰਸੀ ਦੀ ਹਾਲਤ ਵਿੱਚ ਫਰਾਂਸ ਦੇ ਇੱਕ ਛੋਟੇ ਜਿਹੇ ਹੋਟਲ ਦੇ ਕਮਰੇ ਵਿੱਚ ਬਿਸਤਰੇ ’ਤੇ ਪਿਆ ਰਿਹਾ।* ਉਹਦਾ ਲੜਕਾ ਵਿਕਟਰ ਦਲੀਪ ਸਿੰਘ ਉਸ ਦੀ ਸੇਵਾ ਲਈ ਫੇਰਾ ਮਾਰ ਜਾਂਦਾ।

*ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ,1893 ਨੂੰ ਪੈਰਿਸ ਦੇ ਹੋਟਲ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਅਕਾਲ ਚਲਾਣਾ ਕਰ ਗਿਆ*।

ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ 

ਭੁਲਾਂ ਦੀ ਖਿਮਾ ਬਖਸ਼ੋ ਜੀ।

(ਜਨ ਸ਼ਕਤੀ ਨਿਊਜ਼ ਬਿਊਰੋ ) 

ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ✍ ਰਣਜੀਤ ਆਜ਼ਾਦ ਕਾਂਝਲਾ

ਅੱਜ ਮਹੀਨਾ ਸਾਵਨ ਦੇ ਸੰਗਰਾਂਦ ਦਿਹਾੜੇ ਦੀ ਬ.ਬ. ਵਧਾਈ ਹੈ ਓਥੇ ਅੱਜ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪਰਣਾਮ ਹੈ ! ਮਹਾਨ ਸ਼ਹੀਦ ਬਾਰੇ ਕਵਿਤਾ ਵੀ ਸਰਬਨ ਕਰਦੇ ਆਪਣੇ ਮਨ ਅੰਦਰ ਝਾਤੀ ਮਾਰ ਲੈਣਾ ਜੀ !- ਕਾਂਝਲਾ

 

        ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ 

 

ਸੰਨ 1716 ਈਸਵੀ ਨੂੰ ਘਰ ਪਿਤਾ ਭਾਈ ਯੋਧ ਸਿੰਘ ਜੀ !

ਮਾਤਾ ਧਰਮ ਕੌਰ ਦੇ ਕੁੱਖੋਂ ਜਨਮਿਆ ਪੁੱਤ ਤਾਰੂ ਸਿੰਘ ਜੀ !

ਪਿਤਾ ਮਾਤਾ ਗੁਰੂ ਦੇ ਸਿੱਖ ਦਸ ਨਹੁੰਆਂ ਦੀ ਕਿਰਤ ਕਰਦੇ !

ਸੁੱਚੀ ਕਿਰਤ ਕਰ ਪੇਟ ਪਾਲ ਸਦਾ ਮਨੋਂ ਹਰੀ-ਹਰ ਜਪਦੇ !

ਘਰ ਵਿਚ ਇਕ ਛੋਟੀ ਬੱਚੀ ਜਿਸ ਦਾ ਨਾਅ ਭੈਣ ਤਾਰੋ ਹੈ !

ਪ੍ਭੂ ਭਗਤੀ 'ਚ ਲੀਨ ਲੋੜਬੰਦਾਂ ਦੀ ਸੇਵਾ ਕਰਦੀ ਤਾਰੋ ਹੈ !

ਤਾਰੂ ਸਿੰਘ ਮਾਂਪਿਆਂ ਨਾਲ ਖੇਤੀ ਬਾੜੀ ਕਰ ਦਿਨ ਗੁਜ਼ਾਰਦੇ !

ਗੁਰੂ ਦੇ ਪਕੇਰੇ ਸਿੱਖ ਕਿਰਤ ਕਰ ਜ਼ਿੰਦਗੀ ਦੇ ਦਿਨ ਮਾਣਦੇ !

ਤਾਰੂ ਸਿੰਘ ਇਕ ਦਿਨ ਮਾਤਾ ਤਾਈਂ ਇਉਂ ਹੈ ਕਹਿ ਪੁਕਾਰਦਾ !

ਜੰਗਲਾਂ 'ਚ ਭੁੱਖੇ ਸਿੰਘ ਵੇਖੇ ਨੀਂ ਜਾਂਦੇ ਨਾ ਦਿਲ ਹੈ ਸਹਾਰਦਾ !

ਆਪਾਂ ਸੱਭੇ ਘਰਾਂ 'ਚ ਬੈਠੇ ਪਏ ਸੋਹਣੇ ਦਿਨ ਹਾਂ ਗੁਜ਼ਾਰਦੇ! 

ਆਜ਼ਾਦੀ ਖਾਤਿਰ ਇਹ ਵੀਰ ਕਿੰਨੇ ਕਸ਼ਟ ਰਹੇ ਨੇ ਸਹਾਰਦੇ !

ਮਾਂ ਮੇਰਾ ਦਿਲ ਕਰੇ ਇਹਨਾਂ ਭੁੱਖੇ ਸਿੰਘਾਂ ਨੂੰ ਲੰਗਰ ਲਾ 'ਦੀਏ !

ਠੰਢ ' ਚ ਠੁਰ ਠੁਰ ਕਰਦਿਆਂ ਨੂੰ ਗਰਮ ਕੱਪੜੇ ਸਿਲਾ 'ਦੀਏ !

ਮਾਤਾ ਨੇ ਹੁੰਗਾਰਾ ਭਰ ਪੁੱਤਰ ਤਾਰੂ ਸਿੰਘ ਤਾਈਂ ਹੈ ਪੁਕਾਰਿਆ !

ਭੈਣ ਤਾਰੋ ਨੂੰ ਨਾਲ ਲੈ ਲੰਗਰ ਕਰੋ ਤਿਆਰ ਪੁੱਤ ਪਿਆਰਿਆ !

ਕੱਪੜੇ ਤੇ ਲੰਗਰ ਤਿਆਰ ਕਰ ਲੈ ਜੰਗਲ ਵੱਲ ਨੂੰ ਨੇ ਜਾਂਵਦੇ !

ਖ਼ਾਤਿਰਦਾਰੀ ਪੂਰੀ ਕਰ ਭੁੱਖੇ ਸਿੰਘਾਂ ਵੱਲੋਂ ਅਸ਼ੀਸਾਂ ਨੇ ਪਾਂਵਦੇ !

ਹੌਲੀ ਹੌਲੀ ਪੂਹਲੇ ਪਿੰਡ ਦੇ ਲੋਕ ਵੀ ਏਹ ਸੋਹਣੇ ਰਾਹ ਤੁਰ ਪਏ !

ਕਰਦੇ ਲੰਗਰ ਤਿਆਰ ਰਲ ਮਿਲ ਕੇ ਜੰਗਲਾਂ ਵੱਲ ਨੂੰ ਮੁੜ ਪਏ !

ਹਰਭਗਤ ਨਿਰੰਜਣੀਆਂ ਨਾਅ ਦਾ ਮੁਖ਼ਬਰ ਜਾ ਖਬਰ ਲਾਂਵਦਾ !

ਇਕ ਸਿੱਖ ਤਾਰੂ ਸਿੰਘ ਛੁੱਪੇ ਜੰਗਲੀਂ ਸਿੰਘਾਂ ਨੂੰ ਲੰਗਰ ਛਕਾਂਵਦਾ !

ਲਾਹੌਰ ਜਾ ਜਕਰੀਆ ਖਾਨ ਨਵਾਬ ਦੇ ਨਿਰੰਜਣੀਏ ਕੰਨ ਭਰਤੇ !

ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਅਸੀਂ ਸਿੱਖ ਸਾਰੇ ਖਤਮ ਕਰਤੇ?

ਪਿੰਡ ਪੂਹਲੇ ਦਾ ਭਾਈ ਤਾਰੂ ਸਿੰਘ ਛੁਪੇ ਸਿੱਖਾਂ ਨੂੰ ਲੰਗਰ ਛਕਾਂਵਦਾ !

ਹਰ ਤਰਾਂ ਨਾਲ ਕਰਦਾ ਹੈ ਮਦਦ ਤੇ ਗਰਮ ਕੱਪੜੇ ਵੀ ਪਹੁੰਚਾਂਵਦਾ !

ਐਨਾ ਸੁਣ ਜਕਰੀਆ ਖਾਨ ਕਰੋਧ ਵਿਚ ਸੜ ਕੜਕਦਾ ਹੈ ਬੋਲਿਆ !

ਫੜ੍ ਲਿਆਉ ਲਹੌਰ ਤਾਰੂ ਸਿੰਘ ਨੂੰ ਕਿਵੇਂ ਜਾਊਗਾ ਤੱਕੜੀ ਤੋਲਿਆ ?

ਕੀ ਹੈ ਕਸੂਰ ਮੇਰਾ ਬੁਰਾ ਤੁਹਾਡਾ ਕੀ ਕੀਤਾ ਹੈ ਤਾਰੂ ਸਿੰਘ ਬੋਲਿਆ !

ਸਿੰਘਾਂ ਦੀ ਸੇਵਾ ਕਰਨੀ ਛੱਡ ਦੇ ਮੂੰਹ ਮੰਗੇ ਧੰਨ ਨਾਲ ਜਾਉ ਤੋਲਿਆ !

ਲੋੜਬੰਦ ਭੁੱਖਿਆਂ ਦੀ ਸੇਵਾ ਕਰਨਾ ਸਾਡਾ ਇਹ ਧਰਮ ਪਿਆਰਾ ਹੈ !

ਕਿਰਤ ਕਰ ਦਸਵਾਂ ਦਸੌਂਧ ਕੱਢ ਖਰਚ ਕਰਨਾ ਧਰਮ ਨਿਆਰਾ ਹੈ !

ਸਿੱਖੀ ਛੱਡ ਕੇ ਇਸਲਾਮ ਧਰਮ ਹੁਣ ਅਪਨਾ ਲੈ ਭਾਈ ਤਾਰੂ ਸਿੰਘਾ !

ਸਾਡੇ ਨਾਲ ਗੰਢ ਯਾਰਾਨਾ ਜ਼ਿੰਦਗੀ ਸਵਰਗ ਬਣਾ ਲੈ ਤਾਰੂ ਸਿੰਘਾ !

ਮੇਰਾ ਧਰਮ ਪਿਆਰਾ ਏ ਮੈਨੂੰ ਖ਼ਾਨ ਜੀ ਨਾ ਇਸਲਾਮ ਕਬੂਲ ਕਰਾਂ ?

ਥੋੜੇ 'ਜੇ ਏਹ ਲਾਲਚ ਪਿੱਛੇ ਅਪਣੇ ਗੁਰਾਂ ਤੋਂ ਕਿਉਂ ਮੁੱਖ ਮੈਂ ਪਰੇ ਕਰਾਂ ?

ਤੈਨੂੰ ਵਾਹਵਾ ਈ ਸਿੱਖ ਧਰਮ ਪਿਆਰਾ ਦੇਖਦਾਂ ਕਿੱਥੇ ਕੁ ਤੱਕ ਖੜਦੈਂ ?

ਕਤਲ ਕਰ ਕੇਸ ਤੇਰੇ ਮੈਂ ਤੇਰੇ ਨਿਆਰੇ ਧਰਮ ਦੀ ਪਰਖ਼ ਹੁਣ ਕਰਦੈਂ !

ਕੇਸ ਕਤਲ ਕਰਨ ਲਈ ਨਾਈ ਬੁਲਾ ਲਏ ਅੱਗੋਂ ਤਾਰੂ ਸਿੰਘ ਅੜਦਾ!

ਕੇਸ ਕਤਲ ਨੀਂ ਹੋਣ ਦੇਣੇ ਮੈਂ ਤਾਰੂ ਸਿੰਘ ਜਪੁੱਜੀ ਸਾਹਿਬ ਹੈ ਪੜਦਾ !

ਖ਼ਾਨ ਕਹਿੰਦਾ ਤਿੱਖੀ ਰੰਬੀ ਹਥੌੜੇ ਨਾਲ ਸਣੇ ਕੇਸ ਖੋਪਰੀ ਲਾਹ ਦਿਉ !

ਜ਼ਾਲਮਾਂ ਜ਼ੁਲਮ ਕਮਾਇਆ ਐਸਾ ਵੇਖ ਨਹੀਂ ਸਕਦੇ ਪਰਦਾ ਪਾ ਦਿਉ !

ਤਿੱਖੀ ਰੰਬੀ ਤੇਸੇ ਨਾਲ ਜ਼ਾਬਰਾਂ ਤਾਰੂ ਸਿੰਘ ਦਾ ਸਾਰਾ ਖੋਪਰ ਲਾਹ'ਤਾ!

ਜਪੁੱਜੀ ਸਾਹਿਬ ਦਾ ਮੁੱਖੋਂ ਪਾਠ ਕਰਦੇ ਸਿੰਘ ਦਾ ਦਾਹੜੇ ਖ਼ੂਨ ਵਹਾ'ਤਾ !

ਘੋਰ ਪਾਪ ਜਦ ਧਰਤ 'ਤੇ ਹੋਵੇ ਤਾਂ ਖੁਦ ਪ੍ਭੂ ਅਪਣੀ ਖੇਡ ਰਚਾਉਂਦਾ !

ਉਸੇ ਰਾਤ ਜਕਰੀਏ ਨੂੰ ਪਿਸਾਬ ਬੰਨ੍ ਪੈ ਗਿਆ ਰਿਹੈ ਛਟਪਟਾਉਂਦਾ !

ਵੈਦ ਹਕੀਮ ਸਭ ਫੇਲ੍ ਹੋ ਗਏ ਜਕਰੀਆ ਤੜਪੇ ਕੋਈ ਚੱਲੇ ਨਾ ਚਾਰਾ !

ਹਕੀਮ ਕਿਹਾ ਭਾਈ ਤਾਰੂ ਦਾ ਜੁੱਤਾ ਸਿਰ 'ਚ ਮਾਰੋ ਚਲ ਪਊ ਫ਼ੁਹਾਰਾ !

ਜੁੱਤਾ ਮਾਰਨ ਤੇ ਬੰਨ੍ ਤਾਂ ਖੁੱਲ੍ ਗਿਆ ਪਾਪੀ ਕੂਚ ਜਹਾਨੋਂ ਕਰ ਗਿਆ !

ਜ਼ਾਬਰ ਜਕਰੀਆ ਖ਼ਾਨ ਅਪਣੀ ਕੀਤੀ ਦਾ ਫਲ ਏਥੇ ਹੀ ਭਰ ਗਿਆ !

ਲਹੌਰ ਵਿਚ ਇਕ ਸਾਵਨ -1745 ਨੂੰ ਤਾਰੂ ਸਿੰਘ ਸ਼ਹੀਦੀ ਪਾ ਗਏ !

ਵਿਲੱਖਣ ਸ਼ਹੀਦੀ ਪਾ ਕੇ ਵੀਰਨੋ ਨਾਅ ਦੁਨੀਆ ਵਿਚ ਚਮਕਾ ਗਏ !

ਬਾਈ ਦਿਨ ਪੂਰੇ ਬਿਨਾ ਖੋਪਰ ਦੇ ਭਾਈ ਤਾਰੂ ਸਿੰਘ ਰਿਹਾ ਜਿਉਂਦਾ !

ਸਿੱਖੀ ਸਿਦਕ ਨਿਭਾ ਭਾਈ ਤਾਰੂ ਸਿੰਘ ਤੁਰੰਤ ਮੋੜ ਗਿਆ ਨਿਉਂਦਾ !

ਨਜ਼ਰ ਮਾਰੋ ਹੁਣ ਆਪਣੇ ਵੱਲ ਵੀਰਨੋ ,ਆਪਾਂ ਕਿੱਥੇ ਆ ਹਾਂ  ਖਲੋਤੇ ?

ਪਾਲੇ ਕੇਸਾਂ ਦੀ ਬੇਅਦਬੀ ਕਰਨ ਹਿੱਤ ਨਾਈ ਦੀ ਦੁਕਾਨ ਜਾ ਖਲੋਤੇ !

ਇਹਨਾਂ ਕੇਸਾਂ ਲਈ ਹੀ ਭਾਈ ਤਾਰੂ ਸਿੰਘ ਜਿੰਦ ਲੇਖੇ ਹੈ ਲਾ ਗਿਆ !

ਸਿੱਖੀ ਸਿਦਕ ਨਿਭਾ ਕੇ ਸੂਰਾ ਨਾਅ ਦੁਨੀਆ ਵਿਚ ਚਮਕਾ ਗਿਆ !

ਆਉ ਸਾਰੇ ਰਲ ਮਿਲ ਸਹੁੰ ਚੁੱਕੀਏ ਰੋਮਾਂ ਦੀ ਬੇਅਦਬੀ ਨਾ ਕਰਾਂਗੇ !

ਸਾਬਤ ਸੂਰਤ ਰਹਿ ਸਿੰਘ ਸਜ ਕੇ ਵੀਰਨੋ ਜ਼ਿੰਦਗੀ ਬਸਰ ਕਰਾਂਗੇ !

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਨੂੰ ਹੱਥ ਜੋੜ ਸਿਜਦਾ ਹਾਂ ਕਰਦੇ !

ਅਰਦਾਸ 'ਚ ਸ਼ੁਭਾ ਸ਼ਾਮ ਰਲ ਸਭ ਗੁਣ ਗਾਣ ਉਹਨਾਂ ਦਾ ਕਰਦੇ !

ਜਿਹਨਾਂ ਸਿੰਘ ਸਿੰਘਣੀਆਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ!

ਉਹਨਾਂ ਦੀ ਯੱਸ ਕੀਰਤੀ ਸ਼ੁਭਾ ਸ਼ਾਮ ਅਰਦਾਸ 'ਚ ਜਾਂਦੀ ਹੈ ਗਾਈ ! 

ਹੱਥ ਜੋੜ ਆਜ਼ਾਦ ਕਰੇ ਅਰਜ਼ੋਈ ਸਾਰੇ ਸਿੱਖ ਗੂਰੂ ਦੇ ਬਣ ਜਾਈਏ !

ਉੱਚਾ- ਸੁੱਚਾ ਜੀਵਨ ਜਿਉਂ ਕੇ ਦਸ਼ਮੇਸ਼ ਪਿਤਾ ਜੀ ਦੇ ਪੁੱਤ ਕਹਾਈਏ !

    * ਰਣਜੀਤ ਸਿੰਘ ਆਜ਼ਾਦ ਕਾਂਝਲਾ * ( 09464697781)

ਭਾਈ ਤਾਰੂ ਸਿੰਘ ਜੀ ✍️ ਸੁਰਜੀਤ ਸਾੰਰਗ

ਭਾਈ ਤਾਰੂ ਸਿੰਘ ਜੀ******

ਭਾਈ ਤਾਰੂ ਸਿੰਘ ਜੀ ਦਾ ਜੀਵਨ ਇੰਨ੍ਹਾਂ ਉੱਚਾ, ਸੁੱਚਾ ਤੇ ਪਵਿੱਤਰ ਹੈ।ਉਹ ਆਪ ਮੋਟਾ ਖੱਦਰ ਪਾਉਦਾ ਹੈ।ਜਿਹੜੇ ਸੋਹਣੇ ਕੱਪੜੇ ਮਿਲਦੇ ਹਨ।ਉਹ ਸਿੰਘਾਂ ਨੂੰ ਦੇ ਆਉਦੇ।

ਆਪ ਭੁੱਖੇ ਰਹਿ ਕੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਦੇ ਆਉਦੇ। ਸਿੱਖਾਂ ਦੀ ਬਹੁਤ ਸੇਵਾ ਕਰਦੇ। ਰੋਜ਼ ਦਾ ਨੇਮ ਸੀ ਪ੍ਰਸ਼ਾਦਾ ਪਾਣੀ ਦੈਣ ਦਾ।

 ਤਾਰੂ ਸਿੰਘ ਦੀ ਮਾਂ ਇਕਲੀ ਉਨ੍ਹਾਂ ਦੀ ਮਾਂ ਨਹੀਂ ਭਾਵੇ ਮੁਸਲਮਾਨ ,ਹਿੰਦੂ ਉਹ ਤਾਂ ਸਾਰੇ ਪਿੰਡ ਦੀ ਮਾਂ ਸੀ।ਸਭ ਪਿਆਰ ਕਰਦੇ ਸਨ।

ਨਾਦਰ ਸ਼ਾਹ ਪੰਜਾਬ ਆਇਆ

ਉਸ ਦਾ  ਲੁਟਿਆ ਹੋਇਆ ਸਮਾਨ ਸਿੱਖਾਂ ਨੇ ਉਸ ਕੋਲੋ ਹੀ ਲੂੱਟ ਲਿਤਾ। ਉਹ ਵਾਪਸ ਲਾਹੌਰ ਜ਼ਕਰੀਆ ਕੋਲ ਗਿਆ ਬੋਲਿਆ ਮੇਰੇ ਕੋਲੋ ਦਿੱਲੀ ਮੇਰਾ ਨਾਮ ਸੁਣ ਕੇ ਕੰਬਦੀ ਹੈ ਜਦੋਂ ਮੈਂ ਪੰਜਾਬ ਗਿਆ ਤਾਂ ਮੈਂਨੂੰ ਹੀ ਲੁੱਟ ਲਿਆ ਗਿਆ। ਇਹ ਲੋਕ ਕੌਣ ਹਨ। ਜ਼ਕਰੀਆ ਬੋਲਾ ਇਹ ਸਿੱਖ ਹਨ। ਨਾਦਰ ਨੇ ਕਿਹਾ ਅੱਗ ਲਗਾ ਦਿਓ ਇਨ੍ਹਾਂ ਦੇ ਘਰਾਂ ਨੂੰ। ਜ਼ਕਰੀਆ ਬੋਲਾ ਘਰ ਨਹੀ ਹਨ ਇਨ੍ਹਾ ਦੇ। ਮੈਂ ਮਾਰ ਮਾਰ ਕੇ ਥੱਕ ਗਿਆ ਹਾਂ।ਇਹ ਤਾ ਅਕਾਲ ਅਕਾਲ ਹੀ  ਕਹਿੰਦੇ ਹਨ।

ਜਿਥੇ ਇਹ ਪੰਜ ਇਕੱਠੇ ਹੋ ਜਾਂਦੇ ਅੰਮ੍ਰਿਤ ਬਣਾਉਣਾ ਸ਼ੁਰੂ ਕਰ ਦੇਂਦੇ ਹਨ। ਆਪਣੇ ਆਪ ਨੂੰ ਸਾਹਿਨਸਾਹ ਕਹਿੰਦੇ ਹਨ।

      ਜ਼ਕਰੀਆ ਨੂੰ ਖਲਬਲੀ ਮੱਚ ਗਈ ਸਿੱਖਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ।ਇਕ ਆਕਲ ਦਾਸ ਸੀ।ਇਹ ਕੁੱਤੇ ਦੀ ਬਿਰਤੀ ਰੱਖਦਾ ਸੀ। ਜਿਵੇਂ ਕੁੱਤਾ ਸੁੰਘਦਾ ਹੈ ਹੱਡੀ ਨੂੰ।ਇਹ ਸਿੱਖਾਂ ਨੂੰ ਸੁੰਘਦਾ ਸੀ ।ਹਰ ਵਕਤ ਖਬਰ ਦੇਦਾ ਸੀ

ਇਸ ਨੇ ਭਾਈ ਤਾਰੂ ਸਿੰਘ ਜੀ ਨੂੰ ਗਿਰਫ਼ਤਾਰ ਕਰ ਵਾ ਦਿੱਤਾ।ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲੈ ਜਾ ਰਹੇ ਸਨ।

ਭਾਈ ਜੀ ਨੂੰ ਜ਼ਕਰੀਆ ਪਾਸ ਲੈ ਕੇ ਆਏ ਉਸ ਨੇ ਕਿਹਾ ਮੈ ਤੈਨੂੰ ਡੌਲਾ ਦੇਵਾਂਗਾ ਪਦਵੀ ਵੀ

ਤੇਰੇ ਚਿਹਰੇ ਤੇ ਲਾਲੀ ਹੈ ਤੂੰ 25ਸਾਲ ਦੀ ਛੋਟੀ ਉਮਰ ਹੈ।

ਭਾਈ ਜੀ ਬੋਲੇ ਇਹ ਲਾਲੀ ਮੇਰੀ ਆਪਣੀ ਨਹੀਂ ਹੈ ਇਹ ਤਾਂ ਮੇਰੇ ਗੁਰੂ ਦੀ ਹੈ। ਜੇ ਤੂੰ ਨਵਾਬ ਕੁਝ ਕਰ ਸਕਦਾ ਹੈ ਤਾਂ ਮੇਰੇ ਲਈ ਅਲ੍ਹਾ ਅਗੇ ਦੂਆ ਕਰੀ ਮੇਰੀ ਸਿਖੀ ਕੇਸਾਂ ਸੁਆਸਾਂ ਸੰਗ ਨਿਭੇ।

ਉਸ ਸਮੇਂ ਵਾਰਤਾ ਚੱਲ ਰਹੀ ਸੀ ਭਾਈ ਜੀ ਬੋਲੇ ਮੈਨੂੰ ਮੇਰੇ ਕੇਸ ਸਿੱਖੀ ਬਹੁਤ ਪਿਆਰੀ ਹੈ। ਜ਼ਕਰੀਆ ਨੇ ਕਿਹਾ ਮੈ ਤੇਰੇ ਕੇਸ ਜੁੱਤੀ ਨਾਲ ਉਤਾਰ ਦੈਣੇ ਹਨ। ਤਾਰੂ ਸਿੰਘ ਬੋਲੇ ਕਿਤੇ ਇਹ ਨਾ ਹੋਵੇ ਮੇਰੀ ਜੁੱਤੀ ਤੈਨੂੰ ਇਸ ਸੱਸਾਰ ਤੋਂ ਹੀ ਨਾਲ ਲੈਕੇ ਜਾਵੇ।

ਜ਼ਕਰੀਆ ਖਾਂ ਤਸੀਹੇ ਦੇਵੇ ਮੂੰਹ ਤੇ ਹੋਰ ਲਾਲੀ ਆ ਜਾਵੇ।

ਆਖਰ ਰੰਬੀ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਹੀ ਲਾ ਦਿੱਤੀ ਤੇ ਖਾਈ ਵਿਚ ਸੁੱਟ ਦਿੱਤਾ।ਉਹ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ।

ਜ਼ਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਆਖਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਸ ਦੇ ਸਿਰ ਤੇ ਮਾਰੀ ਉਸ ਨੂੰ ਆਰਾਮ ਆਸਾ ਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ।

ਸਾਧ ਬਚਨ ਅਟਲਾਇਆ

ਸੁਰਜੀਤ ਸਾਰੰਗ

ਸਮਰਪਿਤ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ (ਸਲੇਮਪੁਰੀ ਦੀ ਚੂੰਢੀ)

ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ
-ਭਾਈ ਨਿਰਮਲ ਸਿੰਘ ਜੀ ਖਾਲਸਾ ਕੇਵਲ ਸਿੱਖ ਕੌਮ ਜਾਂ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਇਕ ਉਹ ਬਹੁਮੁੱਲਾ ਹੀਰਾ ਸਨ, ਜਿਨ੍ਹਾਂ ਨੇ ਆਪਣੀ ਮਾਖਿਓਂ ਮਿੱਠੀ ਅਵਾਜ਼ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਕੀਰਤਨ ਦੇ ਰੂਪ ਵਿਚ 'ਗੁਰਬਾਣੀ' ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਬਾਖੂਬੀ ਸੇਵਾਵਾਂ ਨਿਭਾਈਆਂ। 
ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਜਨਮ 12 ਅਪ੍ਰੈਲ, 1952 ਨੂੰ ਪੰਜਾਬ ਦੇ ਜਿਲ੍ਹਾ ਫਿਰੋਜਪੁਰ ਅਧੀਨ ਪੈਂਦੇ ਪਿੰਡ ਜੰਡਵਾਲਾ ਭੀਮ ਸ਼ਾਹ ਵਿਖੇ ਇਕ ਦੱਬੇ ਕੁਚਲੇ ਸਮਾਜ ਵਿਚ ਹੋਇਆ। ਭਾਈ ਖਾਲਸਾ ਜੀ ਦੇ ਘਰ ਦੀ ਆਰਥਿਕ ਹਾਲਤ ਭਾਵੇਂ ਬਹੁਤ ਪਤਲੀ ਸੀ, ਪਰ ਉਨ੍ਹਾਂ ਨੇ  ਜਿੰਦਗੀ ਵਿੱਚ ਕੁੱਝ ਬਣਨ ਲਈ ਠਾਣ ਲਈ ਸੀ। ਸਮਾਜਿਕ ਅਤੇ ਆਰਥਿਕ ਥੜ੍ਹਾਂ ਦੇ ਚੱਲਦਿਆਂ ਉਨ੍ਹਾਂ ਨੇ 1974-76 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ ਕੀਤਾ, ਜਿਸ ਪਿੱਛੋਂ ਉਹ ਗੁਰਮਤਿ ਕਾਲਜ ਰਿਸ਼ੀਕੇਸ਼ ਵਿੱਚ 1977 ਵਿੱਚ ਸੰਗੀਤ ਅਧਿਆਪਕ ਰਹੇ ਅਤੇ 1978 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਹਿ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੌਹਰ, ਗੰਗਾ ਨਗਰ, ਰਾਜਸਥਾਨ ਵਿੱਚ ਬਤੌਰ ਸੰਗੀਤ ਅਧਿਆਪਕ ਸੇਵਾਵਾਂ ਨਿਭਾਉਂਦੇ ਰਹੇ। 1979 ਤੋਂ ਲੈ 2019 ਤੱਕ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਚ ਬਤੌਰ ‘ਹਜ਼ੂਰੀ’ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਆਪਣੇ ਸਮੇਂ ਵਿਚ ਜੋ ਦਰਦ ਹੰਢਾਇਆ ਉਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਕੁਸੈਲਾ ਤਜਰਬਾ ਰਿਹਾ, ਨੂੰ ਵਰਨਣ ਕਰਨਾ ਉੱਚਿਤ ਨਹੀਂ ਹੈ। 
ਭਾਈ ਖਾਲਸਾ ਜੀ ਨੇ ਭਾਰਤ ਵਿਚ ਸਿੱਖ ਕੌਮ ਨਾਲ ਸਬੰਧਿਤ ਸਥਾਪਿਤ ਸਾਰੇ ਪੰਜ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਵਿਚ ਆਪਣੀ ਰਸਭਿੰਨੀ ਅਵਾਜ਼ ਵਿਚ ਕੀਰਤਨ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਸਾਹਿਬਾਨ ਦੇ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਉਹ ਪ੍ਰਸਿੱਧੀ ਮਿਲੀ, ਜੋ ਇਸ ਤੋਂ ਪਹਿਲਾਂ ਹੋਰ ਕਿਸੇ ਵੀ ਰਾਗੀ ਸਿੰਘ ਨੂੰ ਨਸੀਬ ਨਹੀਂ ਹੋਈ। ਉਨ੍ਹਾਂ ਦੀ ਅਵਾਜ਼ ਵਿਚ ਕੀਰਤਨ ਦਾ ਰਸ ਮਾਨਣ ਲਈ ਸੰਗਤਾਂ ਵਿਚ ਹਮੇਸ਼ਾ ਖਿੱਚ ਬਣੀ ਰਹਿੰਦੀ ਸੀ। ਇੱਕ ਦਿਨ ਵਿੱਚ ਉਨ੍ਹਾਂ ਦੇ ਕਈ ਕਈ ਪ੍ਰੋਗਰਾਮ ਹੁੰਦੇ ਸਨ। ਉਨ੍ਹਾਂ ਦਾ ਕੀਰਤਨ ਸੁਣਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਜੁੜਦੀਆਂ ਸਨ। ਉਨ੍ਹਾਂ ਨੇ ਕੇਵਲ ਭਾਰਤ ਵਿਚ ਹੀ ਨਹੀਂ ਬਲਕਿ ਸੰਸਾਰ ਦੇ ਵੱਖ ਵੱਖ 53 ਹੋਰ ਦੇਸ਼ਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਭਾਈ ਖਾਲਸਾ ਜੀ ਦੇ ਸੰਗੀਤ ਦੀ ਮੁਹਾਰਤ ਅੱਗੇ  ਪਾਕਿਸਤਾਨ ਦੇ ਸੰਸਾਰ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਵੀ ਸਿਰ ਝੁਕਾਉੰਦੇ ਸਨ। ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਗਿਆਨ ਰੱਖਣ ਵਾਲੇ ਉੱਤਮ ਰਾਗੀਆਂ ਵਿੱਚੋਂ ਇੱਕ ਸਨ, ਜਾਣੀ ਕਿ ਉਹ ਸੰਗੀਤ ਦੇ 31 ਰਾਗਾਂ ਵਿੱਚ ਸੰਪੂਰਨ ਸਨ, ਜਿਨ੍ਹਾਂ ਨੇ ਲਗਭਗ 25 ਸਾਲ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਸਾਹਿਬ ਜੀ ਦੀ ਸੰਗੀਤ ਵਿਚ ਮੁਹਾਰਤ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵਲੋਂ 31 ਮਾਰਚ, 2009 ਨੂੰ ਭਾਰਤ ਦੇ ਬਹੁ-ਵੱਕਾਰੀ ਨਾਗਰਿਕ ਪੁਰਸਕਾਰ 'ਪਦਮਸ਼੍ਰੀ' ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਈ ਸਾਹਿਬ ਜੀ ਨੂੰ 'ਪਦਮਸ਼੍ਰੀ ਪੁਰਸਕਾਰ' ਮਿਲਣ 'ਤੇ ਸਮੂਹ ਰਾਗੀ ਸਿੰਘਾਂ ਨੂੰ ਸਮੁੱਚੇ ਭਾਰਤ ਵਿੱਚ ਬਹੁਤ ਵੱਡਾ ਮਾਣ ਮਹਿਸੂਸ ਹੋਇਆ।ਭਾਈ ਸਾਹਿਬ ਜੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਸਨਮਾਨਿਤ ਕੀਤਾ ਗਿਆ। 
ਪਰ ਬਹੁਤ ਹੀ ਅਫਸੋਸਜਨਕ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਸਾਰ ਵਿੱਚ ਫੈਲੇ ਨਾਮੁਰਾਦ ਵਾਇਰਸ ਕੋਵਿਡ-19 ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਹ ਕੋਰੋਨਾ ਦੇ ਚੱਲਦਿਆਂ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿਥੇ ਇਸ ਵਾਇਰਸ ਦੀ ਮਾਰ ਨਾ ਝੱਲਦਿਆਂ ਉਨ੍ਹਾਂ ਦਾ 2 ਅਪ੍ਰੈਲ, 2020 ਨੂੰ ਦਿਹਾਂਤ ਹੋ ਗਿਆ। ਇਸ ਹਸਪਤਾਲ ਵਿਚ ਜੇਰੇ ਇਲਾਜ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਉਪਰ ਗੰਭੀਰ ਦੋਸ਼ ਲਗਾਏ ਗਏ ਸਨ ਕਿ ਭਾਈ ਸਾਹਿਬ ਜੀ ਦੇ ਇਲਾਜ ਦੌਰਾਨ ਡਾਕਟਰਾਂ ਵਲੋਂ ਕਥਿਤ ਤੌਰ 'ਤੇ ਅਣਗਹਿਲੀ ਵਰਤੀ ਗਈ। 
ਭਾਈ ਸਾਹਿਬ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਜੋ ਮੰਦਭਾਗੀ ਘਟਨਾ ਵਾਪਰੀ ਸੀ, ਦੇ ਨਾਲ ਸਮੁੱਚੀ ਮਾਨਵਤਾ ਦਾ ਹਿਰਦਾ ਹੋਰ ਵਲੂੰਧਰਿਆ ਗਿਆ ਸੀ। 
ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ, ਅਜਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿਚੋਂ ਜਾਤੀ ਸਿਸਟਮ ਦਾ ਕੋਹੜ ਨਹੀਂ ਨਿਕਲਿਆ। ਸਿੱਖ ਧਰਮ ਜੋ ਜਾਤੀ ਸਿਸਟਮ ਨੂੰ ਤੋੜਦਿਆਂ ਸਮਾਜ ਵਿਚ ਮਾਨਵਤਾ ਨੂੰ ਬਹਾਲ ਕਰਨ ਲਈ ਹੋਂਦ ਵਿਚ ਆਇਆ ਸੀ, ਦੇ ਵਿੱਚ  ਜਾਤ-ਪਾਤ ਦਾ ਕਾਇਮ ਰਹਿਣਾ ਗੂਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬੇ-ਮੁੱਖ ਹੋਣਾ ਹੈ। ਭਾਈ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਜੋ ਜਾਤੀ ਸਿਸਟਮ ਦੀ ਮਾਰ ਝੱਲੀ, ਦੇ ਬਾਰੇ ਉਹ ਅਕਸਰ ਬਿਆਨ ਕਰਿਆ ਕਰਦੇ ਸਨ। 
ਅੱਜ ਬਰਸੀ ਉਪਰ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਮਾਜ ਵਿਚ ਮਾਨਵਤਾ ਨੂੰ ਕਾਇਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਅਸੀਂ ਆਪਣੀ ਜਿੰਦਗੀ ਵਿੱਚ ਮਾਰਗ ਦਰਸ਼ਕ ਬਣਾਈਏ! ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਭਾਈ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਆਪਣੇ ਬੱਚਿਆਂ ਨੂੰ ਬਾਬਿਆਂ /ਸਾਧਾਂ ਦੇ ਡੇਰਿਆਂ 'ਤੇ ਤੋਰਨ ਦੀ ਬਜਾਏ ਵਿੱਦਿਅਕ ਅਦਾਰਿਆਂ ਵਲ ਤੋਰਨਾ ਚਾਹੀਦਾ ਹੈ, ਕਿਉਂਕਿ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਲੱਤਾਂ ਪੈਰ ਘੁੱਟ ਕੇ ਤੇ ਜੂਠੇ ਭਾਂਡੇ ਮਾਂਜ ਕੇ ਉਨ੍ਹਾਂ ਦਾ ਭਵਿੱਖ ਉੱਜਲ ਨਹੀਂ ਬਣਨਾ, ਉੱਜਲ ਭਵਿੱਖ ਬਣਾਉਣ ਲਈ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਕਿਤਾਬਾਂ ਦਾ ਇਕ ਇਕ ਅੱਖਰ ਮਾਂਜਣ ਦੀ ਲੋੜ ਹੈ। ਜਿੰਦਗੀ ਵਿੱਚ ਕੁੱਝ ਬਣਨ ਲਈ ਬਾਬਿਆਂ ਕੋਲੋਂ ਨਹੀਂ ਅਧਿਆਪਕਾਂ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਲੋੜ ਹੈ। 
-ਸੁਖਦੇਵ ਸਲੇਮਪੁਰੀ
09780620233
2 ਅਪ੍ਰੈਲ, 2023.

ਸਮਾਜਿਕ ਬਰਾਬਰੀ ਦੇ ਹਾਮੀ ਭਗਤ ਰਵਿਦਾਸ ਜੀ ✍️ ਬਲਵੀਰ ਸਿੰਘ ਬਾਸੀਆਂ

ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਭਗਤੀ ਲਹਿਰ ਦੇ ਸ਼ੁਨਹਿਰੀ ਯੁੱਗ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ੇਸ਼ ਕਰ ਕੇ ਉੱਤਰੀ ਭਾਰਤ ਵਿੱਚ ਇਸ ਲਹਿਰ ਦਾ ਬਹੁਤ ਉਥਾਨ ਹੋਇਆ। ਇਹ ਉਹ ਸਮਾਂ ਸੀ,ਜਦੋਂ ਸਮਾਜ ਵਿੱਚ ਰਾਜਸੀ ਤੇ ਪੁਜਾਰੀਵਾਦ ਦੇ ਪ੍ਰਭਾਵ ਹੇਠ ਨੀਵੀਆਂ ਜਾਤਾਂ ਦਾ ਧਾਰਮਿਕ,ਸਮਾਜਿਕ,ਰਾਜਨੀਤਕ ਤੇ ਆਰਥਿਕ ਤੌਰ ਤੇ ਜਿਉਣਾ ਦੁੱਭਰ ਕੀਤਾ ਹੋਇਆ ਸੀ। ਪੁਜਾਰੀ/ਪੰਡਿਤ/ਮੁਲਾਣਿਆਂ ਤੇ ਹਠੀ-ਯੋਗੀਆਂ ਦੇ ਆਪਣੇ  ਧਾਰਮਿਕ ਵਚਨਾਂ ਨੇ ਸਧਾਰਨ ਲੋਕਾਂ ਨੂੰ  ਉਲਝਾ ਕੇ ਰੱਖਿਆ ਹੋਇਆ ਸੀ। ਉਹਨਾਂ ਦੁਆਰਾ ਦਿੱਤੇ ਜਾਂਦੇ ਨਿਤਾਪ੍ਰਤੀ ਦੇ ਫੁਰਮਾਨ ਲੋਕਾਂ ਨੂੰ ਉਹਨਾਂ ਦੀ ਚਾਕਰੀ ਕਰਨ ਲਈ ਮਜਬੂਰ ਕਰਦੇ ਸਨ। ਇਹਨਾਂ ਲੋਕਾਂ ਨੇ ਹੀ ਆਮ ਲੋਕਾਂ ਲਈ ਰੱਬ ਦੇ ਘਰ ਦਾ ਰਸਤਾ ਰੋਕ ਰੱਖਿਆ ਸੀ।ਪਰ ਇਸ ਭਗਤੀ ਲਹਿਰ ਦੌਰਾਨ ਹੀ ਇਹਨਾਂ ਪੰਡਿਤਾਂ-ਮੌਲਾਣਿਆਂ ਦੇ ਇਹਨਾਂ ਕਰਮ-ਕਾਂਡਾਂ ਖਿਲਾਫ ਰੋਹ ਜਾਗਣ ਲੱਗਾ। ਭਗਤੀ ਲਹਿਰ ਦੌਰਾਨ ਬਹੁਤ ਸਾਰੇ ਮਹਾਨ ਸੰਤ-ਭਗਤ ਪੈਦਾ ਹੋਏ ,ਜਿਹਨਾਂ ਨੇ ਸਮੇਂ ਦੇ ਸਿਸਟਮ ਨਾਲ ਮੱਥਾ ਲਾਇਆ। ਇਹਨਾਂ ਸੰਤ-ਭਗਤਾਂ ਵਿੱਚ ਭਗਤ ਰਵਿਦਾਸ ਜੀ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਹੋਇਆ ਹੈ। 

 ਬੇਸ਼ੱਕ ਆਪ ਦੇ ਜਨਮ ਬਾਰੇ ਵੱਖ- ਵੱਖ ਖੋਜਕਾਰਾਂ ਨੇ ਆਪੋ-ਆਪਣੀਆਂ ਤਿਥੀਆਂ ਦਰਸਾਈਆਂ ਹਨ। ਬਹੁਤੇ ਲੇਖਕਾਂ/ਖੋਜਕਾਰਾਂ ਨੇ ਉਹਨਾਂ ਦਾ ਜਨਮ ਮਾਘੁ ਸੁਦੀ ਪੰਦਰਵੀਂ ਸੰਮਤ 1633 (1433 ਈਸਵੀ) ਨੂੰ ਮਾਘੁ ਦੀ ਪੂਰਨਮਾਸ਼ੀ ਵਾਲੇ ਦਿਨ ਬਨਾਰਸ ਨੇੜੇ ਸੀਰ ਗੋਵਰਧਨਪੁਰ (ਉੱਤਰ ਪ੍ਰਦੇਸ਼) ਵਿੱਚ ਮਾਤਾ ਕਲਸਾਂ ਦੀ ਕੁੱਖੋਂ ਪਿਤਾ ਸੰਤੋਖ ਦੇ ਘਰ ਹੋਇਆ ਦੱਸਿਆ  ਹੈ । ਆਪ ਬੇਸ਼ੱਕ ਦਸ ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਪੁਰਖੀ ਚੰਮ ਚੁੱਕਣ/ਰੰਗਣ ਦੇ ਕੰਮ ਵਿੱਚ ਲੱਗ ਗਏ ਸਨ। ਪਰ ਨਾਲੋ-ਨਾਲ ਆਪ ਪ੍ਰਭੂ ਭਗਤੀ ਵਿਚ ਵੀ ਲੀਨ ਰਹਿੰਦੇ ਸਨ। ਆਪ ਦਾ ਇਹ ਰੁਖ ਦੇਖ ਕੇ ਆਪਦੇ ਪਿਤਾ ਨੇ ਪਰਿਵਾਰਕ ਕੰਮਾਂ ਵਿੱਚ ਮਨ ਲਾਉਣ ਖਾਤਰ ਆਪ ਦਾ ਵਿਆਹ ਵੀ ਕਰ ਦਿੱਤਾ ਪਰ ਆਪ ਨੇ ਆਪਣੀ ਕਿਰਤ ਕਰਨ ਦੇ ਨਾਲ- ਨਾਲ ਭਗਤੀ ਮਾਰਗ ਨਹੀਂ ਛੱਡਿਆ। ਪਿਤਾ ਦੇ ਗੁੱਸੇ ਹੋਣ ਉਪਰੰਤ ਆਪ ਪਿਤਾ ਦਾ ਘਰ ਛੱਡ ਪਰਿਵਾਰ ਸਮੇਤ ਝੌਂਪੜੀ ਬਣਾ ਕੇ ਰਹਿਣ ਲੱਗੇ। ਆਉਂਦੇ-ਜਾਂਦੇ ਰਾਹੀਆਂ ਦੇ ਜੋੜੇ ਗੰਢ ਕੇ ਆਪ ਆਪਣਾ ਪਰਿਵਾਰ ਪਾਲਦੇ। ਆਪਣੀ ਜਾਤ ਤੇ ਕਿੱਤੇ ਬਾਰੇ ਆਪ ਲੋਕਾਂ ਨੂੰ ਬੇਬਾਕ ਦੱਸਦੇ ਹੋਏ ਆਪ ਫੁਰਮਾਉਂਦੇ ਸਨ 

ਮੇਰੀ ਜਾਤਿ ਕੁਟ ਬਾਂਢਲਾ,ਢੋਰ ਢੋਵੰਤਾ। ।

ਇਸ ਤਰ੍ਹਾਂ ਉਹ ਨੀਵੀਂ ਜਾਤੀ ਦੇ ਹੋਣ ਤੇ ਦੂਜੇ ਪਾਸੇ ਭਗਤੀ ਕਰਨ ਕਰਕੇ ਆਲੇ-ਦੁਆਲੇ ਦੇ ਪੰਡਿਤ ਉਹਨਾਂ ਦੀ ਇਸ ਕਾਰਵਾਈ ਤੋਂ ਔਖੇ ਹੋਣ ਲੱਗੇ ਕਿ ਭਗਤੀ ਦਾ ਹੱਕ ਸਿਰਫ ਉੱਚ ਜਾਤੀ ਦੇ ਲੋਕਾਂ ਨੂੰ ਹੀ ਹੁੰਦਾ ਹੈ। ਉਚ ਜਾਤੀ ਅਭਿਮਾਨੀ ਤਾਂ ਉਸ ਸਮੇਂ ਨੀਵੀਆਂ ਜਾਤਾਂ ਵਾਲਿਆਂ ਨੂੰ ਮੰਦਰਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੰਦੇ ਸਨ। ਸਮਾਜਿਕ ਤੇ ਧਾਰਮਿਕ ਤੌਰ ਤੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਪਰ ਆਪ ਖੁਸ਼ ਸਨ ਕਿ ਉਹ ਨੀਵੀਂ ਜਾਤਿ ਦੇ ਹੋ ਕੇ ਵੀ ਪ੍ਰਮਾਤਮਾ ਦੇ ਨੇੜੇ ਹਨ।  ਕਿਉਂਕਿ ਆਪ ਸਮਝਦੇ ਕਿ ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ,ਉਹ ਸਾਰੇ ਊਚ-ਨੀਚ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਆਪਣੇ ਸ਼ਬਦਾਂ ਵਿੱਚ ਆਖਦੇ ਸਨ

ਐਸੀ ਲਾਲ ਤੁਝ ਬਿਨੁ ਕਉਨੁ ਕਰੈ। ।

ਗਰੀਬ ਨਿਵਾਜੁ ਗੁਸਈਆ ਮੇਰਾ,ਮਾਥੈ ਛਤਰ ਧਰੈ। ।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ। ।

ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ। ।

ਆਪ ਆਪਣੇ ਇਹਨਾਂ ਸ਼ਬਦਾਂ ਰਾਹੀਂ ਪੰਡਿਤਾਂ ਨੂੰ ਸਮਝਾਉਂਦੇ ਵੀ ਰਹੇ ਪਰ ਪੰਡਿਤ ਆਪ ਦੀਆਂ ਸ਼ਿਕਾਇਤਾਂ ਰਾਜੇ ਨਾਗਰ ਮੱਲ ਕੋਲ ਕਰਨ ਲੱਗੇ ਕਿ ਸੰਤੋਖ ਦਾ ਪੁੱਤ ਮੱਥੇ ਤਿਲਕ ਲਗਾਉਂਦਾ ਹੈ ਤੇ ਧੋਤੀ ਪਹਿਨਦਾ ਹੈ। ਪੰਡਿਤਾਂ ਦੀਆਂ ਸ਼ਿਕਾਇਤਾ ਕਾਰਨ ਆਪ ਨੂੰ ਰਾਜੇ ਨਾਗਰ ਮੱਲ ਦੀ ਕਚਹਿਰੀ ਵੀ ਪੇਸ਼ ਹੋਣਾ ਪਿਆ ਪਰ ਆਪ ਆਪਣੀ ਵਿਚਾਰਧਾਰਾ ਤੇ ਅਡੋਲ ਰਹੇ। 

ਆਪ ਦੀ ਵਿਚਾਰਧਾਰਾ ਕਾਰਨ ਜਿੱਥੇ ਅਖੌਤੀ ਬ੍ਰਾਹਮਣ/ਮੁਲਾਣੇ ਆਪ ਨਾਲ ਖਾਰ ਖਾਂਦੇ ਸਨ,ਉੱਥੇ ਆਪ ਦੀ ਭਗਤੀ ਤੇ ਵਿਚਾਰਧਾਰਾ ਕਾਰਨ ਰਾਣੀ ਮੀਰਾਂਬਾਈ ਤੇ ਝਾਲਾਂਬਾਈ ਨਾਮਕ ਰਾਣੀਆਂ ਆਪ ਦੀਆਂ ਮੁਰੀਦ ਬਣੀਆਂ। 

ਆਪ ਜੀ ਨੇ ਆਪਣੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਤੇ ਦੱਬੇ ਕੁਚਲੇ ਲੋਕਾਂ ਨੂੰ ਅਖੌਤੀ ਬ੍ਰਾਹਮਣਵਾਦੀ ਕਰਮਕਾਂਡਾਂ ਤੋਂ ਮੁਕਤ ਕਰਨ ਹਿੱਤ ਕਾਫੀ ਲੰਮੀਆਂ ਯਾਤਰਾਵਾਂ ਵੀ ਕੀਤੀਆਂ। ਬਨਾਰਸ ਤੋਂ ਲੈ ਕੇ ਨਾਗਪੁਰ,ਹੈਦਰਾਬਾਦ,ਸ਼੍ਰੀਨਗਰ ਤੋਂ ਹੁੰਦੇ ਹੋਏ ਹਰਿਦੁਆਰ ਵੀ ਗਏ। ਇੱਕ ਯਾਤਰਾ ਸਮੇਂ ਉਹ ਪੰਜਾਬ ਦੇ ਖੁਰਾਲਗੜ੍ਹ ਵੀ ਆਏ ਤੇ ਲੱਗਭਗ ਚਾਰ ਸਾਲ ਦੇ ਕਰੀਬ ਇੱਥੇ ਰਹੇ ਦੱਸੇ ਜਾਂਦੇ ਹਨ। 

ਇਸ ਸਮੇਂ ਦੌਰਾਨ ਆਪ ਨੇ ਹੱਕ-ਸੱਚ ਦਾ ਹੋਕਾ ਹੀ ਦਿੱਤਾ ਤੇ ਝੂਠੇ ਕਰਮਕਾਂਡਾਂ ਦਾ ਵਿਰੋਧ ਕਰ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਆਪ ਦੀ ਵਿਚਾਰਧਾਰਕ  ਪਰਤੀਬੱਧਤਾ ਦੇ 40 ਸਲੋਕ ਬਾਣੀ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਹਾਂ ਤਾਂ ਅਸੀਂ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕਦੇ ਹਾਂ ਪਰ ਸੋਚਣ ਦੀ ਲੋੜ ਇਸ ਗੱਲ ਦੀ ਹੈ ਕਿ ਕੀ ਸਾਡਾ ਅਜੋਕਾ ਪੁਜਾਰੀਵਾਦ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ,ਉਸ ਨੇ ਊਚ-ਨੀਚ ਜਾਂ ਅਖੌਤੀ ਕਰਮਕਾਂਡਾਂ ਨੂੰ ਛੱਡ ਦਿੱਤਾ ਹੈ ? 

ਕੀ ਅੱਜ ਵੀ ਨੀਚੀ ਜਾਤਿ ਦੇ ਲੋਕਾਂ ਨੂੰ ਸਮਾਜਿਕ,ਰਾਜਨੀਤਕ,ਧਾਰਮਿਕ ਤੇ ਆਰਥਿਕ ਤੌਰ ਤੇ ਬਰਾਬਰਤਾ ਦਿੱਤੀ ਜਾਂਦੀ ਹੈ ? 

ਕੀ ਅਸੀਂ ਗੁਰੂਆਂ/ਭਗਤਾਂ ਦੀ ਬਾਣੀ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਪੂਰਨ ਤੌਰ ਤੇ ਅਪਣਾ ਲਿਆ ਹੈ?

 ਕੀ ਅੱਜ ਸਾਡੇ ਧਰਮਾਂ ਦੇ ਠੇਕੇਦਾਰ ਸਮਾਜਿਕ ਬਾਰਬਰੀ ਦੇ ਹਾਮੀ ਹਨ?

ਜੇਕਰ ਇਹਨਾਂ ਸਵਾਲਾਂ ਦੇ ਜਵਾਬ ਹਾਂ ਵਿੱਚ ਹਨ ਤਾਂ ਅਸੀਂ ਵਾਕਿਆ ਹੀ ਆਪਣੇ ਗੁਰੂਆਂ/ਭਗਤਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਲਿਆ ਹੈ। ਜੇਕਰ ਨਹੀਂ ਤਾਂ ਸਾਨੂੰ ਅਜੇ ਵੀ ਦੱਬੇ-ਕੁਚਲੇ ਲੋਕਾਂ ਦੀ ਬਾਂਹ ਫੜ ਨਿਤਾਣਿਆਂ ਨਾਲ ਖੜਨ ਦੀ ਲੋੜ ਹੈ। ਜੇਕਰ ਅਸੀਂ ਤਨੋਂ-ਮਨੋਂ ਸਮਾਜਿਕ ਬਰਾਬਰੀ ਦਾ ਤਹੱਈਆ ਕਰਨ ਦਾ ਰਾਹ ਅਖਤਿਆਰ ਕਰਦੇ ਹਾਂ ਤਾਂ ਹੀ ਸਾਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਮੁਬਾਰਕ ਕਹਿਣ ਦਾ ਹੱਕ ਹੈ। ਜਿਹਨਾਂ ਨੇ ਕਿਹਾ ਸੀ 

ਬੇਗਮ ਪੁਰਾ ਸਹਰ ਕੋ ਨਾਉ। ।

ਦੂਖੁ ਅੰਦੋਹ ਨਹੀਂ ਤਿਹਿ ਠਾਉ। ।

ਨਹੀਂ ਤਾਂ ਅਸੀਂ ਅਜੇ ਵੀ ਗੁਰੂਆਂ/ਭਗਤਾਂ ਦੀ ਬਾਣੀ ਨੂੰ ਅਸਲ ਰੂਪ ਵਿੱਚ ਅਪਨਾਉਣ ਤੋਂ  ਕੋਹਾਂ ਦੂਰ ਹਾਂ। ਕਿਉਂਕਿ ਉਹਨਾਂ ਨੇ ਇਕੱਲਾ ਬੇਗਮਪੁਰਾ ਦਾ ਸੰਕਲਪ ਹੀ ਨਹੀਂ ਲਿਆ ਸਗੋਂ ਅੱਗੇ ਜਾ ਕੇ ਮਨੁੱਖਤਾ ਦੀ ਬਰਾਬਰਤਾ ਬਾਰੇ  ਸਾਨੂੰ ਰਾਜਨੀਤਕ ਤੌਰ ਤੇ ਵੀ  ਖੋਲ੍ਹ ਕੇ ਸਮਝਾਉਣ ਦਾ ਯਤਨ ਕੀਤਾ ਜਿਵੇਂ 

ਐਸਾ ਚਾਹੂੰ ਰਾਜ ਮੈਂ,ਜਹਾਂ ਮਿਲੇ ਸਭਨ ਕੋ ਅੰਨ। 

ਛੋਟ ਬੜੇ ਸਭ ਸਮ ਵਸੈ,ਰਵਿਦਾਸ ਰਹੇ ਪ੍ਰਸੰਨ। ।

ਸਾਡੇ ਦੇਸ਼ ਵਿੱਚ ਅੱਜ ਵੀ ਕਰੋੜਾਂ ਲੋਕ ਬਿਨਾਂ ਅੰਨ ਤੋਂ ਸੌਂਦੇ ਹਨ। ਲੱਖਾਂ ਬੱਚੇ ਚੰਗੀ ਖੁਰਾਕ ਨਾਂ ਮਿਲਣ ਕਾਰਨ ਕੁਪੋਸ਼ਣ/ਅਨੀਮੀਆ ਦਾ ਸ਼ਿਕਾਰ ਹੋ ਹਰ ਸਾਲ ਮੌਤ ਦੇ ਮੂੰਹ ਚਲੇ ਜਾਂਦੇ ਹਨ। 

ਸੋ ਬਰਾਬਰਤਾ ਵਾਲੇ ਸਮਾਜ ਦੀ ਉਸਾਰੀ ਲਈ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਤਨੋਂ-ਮਨੋਂ ਕੰਮ ਕਰਨ ਦੀ ਲੋੜ ਹੈ। ਆਉ ਉਹਨਾਂ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਦਰਸਾਏ ਸਮਾਜਿਕ ਬਰਾਬਰੀ ਦੇ ਰਾਹ ਤੁਰਨ ਦਾ ਤਹੱਈਆ ਕਰੀਏ। 

ਬਲਵੀਰ ਸਿੰਘ ਬਾਸੀਆਂ 

ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)

8437600371

ਜ਼ਾਤੀ ਵਿਵਸਥਾ ਖ਼ਿਲਾਫ ਸੰਘਰਸ਼ ਦਾ ਨਾਂ ਸਨ ਗੁਰੂ ਰਵਿਦਾਸ ਜੀ" ✍️ ਕੁਲਦੀਪ ਸਿੰਘ ਰਾਮਨਗਰ

ਭਾਰਤ ਦੇਸ਼ ਵਿੱਚ ਕੁਝ ਕੁ ਸ਼ਾਤਿਰ ਲੋਕਾਂ ਵਲੋਂ ਨਫ਼ਰਤ ਦੇ ਅਧਾਰ ਤੇ ਬਣਾਈ ਗਈ ਜ਼ਾਤੀ ਵਿਵਸਥਾ ਦੇ ਕਲੰਕ ਨੂੰ ਮਿਟਾਉਣ ਲਈ ਦੇਸ਼ ਦੇ ਇਤਿਹਾਸ ਵਿੱਚ ਆਪਣੇ ਆਪਣੇ ਸਮਿਆਂ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਹੈ ਜਿਨ੍ਹਾਂ ਵਿੱਚੋ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਜਾਤਾਂ ਪਾਤਾਂ ਦੇ ਵਿਤਕਰੇ ਅਤੇ ਅਨਿਆਂ ਦੇ ਦੌਰ ਵਿੱਚ ਇਸ ਮਹਾਨ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੇ 1450 ਇਸ ਅਛੂਤ ਵਰਗ ਵਿੱਚ ਜਨਮ ਲਿਆ ਉਹ ਆਪਣੀ ਜਾਤੀ ਬਾਰੇ ਡੰਕੇ ਦੀ ਚੋਟ ਨਾਲ ਆਖਦੇ ਕਿ
"ਮੇਰੀ ਜਾਤਿ ਕੁਟ ਬਾਂਢਲਾ 
ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਭਾਵ ਮੇਰੀ ਜਾਤੀ ਦੇ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਚੁੱਕਦੇ ਹਨ ਤੇ ਉਨ੍ਹਾਂ ਦੇ ਚੰਮ ਨੂੰ ਨਿੱਤ ਕੁੱਟਣ-ਵੱਢਣ ਦਾ ਕੰਮ ਕਰਦੇ ਹਨ।
ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀ ਬਾਣੀ ਵਿਚ ਕ੍ਰਾਂਤੀਕਾਰੀ ਜਜ਼ਬਾ ਭਰਿਆ ਪਿਆ ਹੈ। ਗੇਲ ਓਮਵੇਟ ਦੇ ਸ਼ਬਦਾਂ ਵਿਚ ਉਨ੍ਹਾਂ ਦੀ ਬਾਣੀ ‘ਸ਼ੋਸ਼ਣਕਾਰੀਆਂ, ਹਾਕਮਾਂ ਅਤੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਅੱਤਿਆਚਾਰ ਖਿ਼ਲਾਫ਼ ਲੜਾਈ ਅਤੇ ਬਿਹਤਰ ਸੰਸਾਰ ਦੀ ਆਸ ਦਾ ਸੁਨੇਹਾ ਹੈ’।
ਸਮਾਜ ਅੰਦਰ ਸਭ ਤੋਂ ਲਤਾੜੇ ਅਛੂਤ ਵਰਗ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸ਼੍ਰੋਮਣੀ ਇਨਕਲਾਬੀ ਵਿਚਾਰਧਾਰਾ ਦੇ ਮਾਲਕ ਸ੍ਰੀ ਗੁਰੂ ਰਵਿਦਾਸ ਜੀ ਤਾਂ ਉੱਚੀ ਆਵਾਜ਼ ਵਿੱਚ ਆਖਦੇ ਸਨ ਕਿ
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥
ਦੇਸ਼ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸਰਮਾਏਦਾਰੀ ਨਿਜ਼ਾਮ ਅੰਦਰ ਹਮੇਸ਼ਾ ਹੀ ਸ਼ੈਤਾਨ ਅਤੇ ਸਵਾਰਥੀ ਲੋਕਾਂ ਨੇ ਗ਼ਰੀਬ ਜਨਤਾ ਨੂੰ ਗੁਲਾਮ ਬਣਾ ਕੇ ਰੱਖਿਆ ਹੈ। ਇਨ੍ਹਾਂ ਨੇ ਹਮੇਸ਼ਾ ਨਾਦਰਸ਼ਾਹੀ ਹੁਕਮ ਚਲਾਕੇ ਆਪਣੇ ਸਵਾਰਥ ਅਤੇ ਸੁੱਖਾਂ ਲਈ ਝੂਠ ਬੇਈਮਾਨੀ ਭ੍ਰਿਸ਼ਟਾਚਾਰ ਪਾਪ ਅਤੇ ਜ਼ੁਲਮਾਂ ਦੇ ਹੱਦਾਂ ਬੰਨ੍ਹੇ ਟੱਪ ਜਾਤ ਪਾਤ ਦੇ ਨਾਂ ਤੇ ਵੰਡੀਆਂ ਪਾ ਕੇ ਅਤੇ ਕੌਮਾਂ ਧਰਮਾਂ ਤੇ ਮਜ਼੍ਹਬਾਂ ਵਿੱਚ ਉਲਝਾ ਕੇ ਭ੍ਰਿਸ਼ਟ ਨਿਜ਼ਾਮ ਦੀ ਉਮਰ ਲੰਬੀ ਕੀਤੀ ਹੈ। ਦੇਸ਼ ਨੂੰ ਮਨੂ ਸਮਰਿਤੀ ਅਨੁਸਾਰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ ਇਸ ਸਮਾਜਿਕ ਵੰਡ ਨੂੰ ਧਾਰਮਿਕ ਪ੍ਰਮਾਣਕਤਾ ਦਿੱਤੀ ਗਈ ਜਿਸ ਤੇ ਬੜੇ ਕਠੋਰ ਨਿਯਮ ਸਨ ਬ੍ਰਾਹਮਣ ਖੱਤਰੀ ਅਤੇ ਵੈਸ਼ ਮਨੂੰ ਸਿਮਰਤੀ ਅਨੁਸਾਰ ਉਪਰਲੇ ਤਿੰਨ ਵਰਗ ਸਨ ਚੌਥਾ ਵਰਗ ਸੀ ਸ਼ੂਦਰ ਤਿੰਨੇ ਵਰਗ ਮਿਲ ਕੇ ਚੌਥੇ ਵਰਗ ਨੂੰ ਬਹੁਤ ਹੀ ਨੀਵਾਂ ਸਮਝਦੇ ਸਨ ਬਲਕਿ ਉਸ ਵਰਗ ਨੂੰ ਅਛੂਤ ਕਿਹਾ ਜਾਂਦਾ ਰਿਹਾ ਹੈ । ਕੁਦਰਤ ਨੇ ਸਿਰਫ ਮਨੁੱਖ ਜਾਤੀ ਦੀ ਸਿਰਜਣਾ ਕੀਤੀ ਹੈ ਅਤੇ ਸ਼ਕਲ ਸੂਰਤ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਸਭ ਨੂੰ ਦੋ ਕੰਨ, ਦੋ ਅੱਖਾਂ,ਦੋ ਲੱਤਾਂ, ਲਾਲ ਰੰਗ ਦੇ ਖੂਨ ਨਾਲ ਨਿਵਾਜਿਆ ਗਿਆ ਹੈ ਪ੍ਰੰਤੂ ਸਾਡੇ ਮੁਲਕ ਵਿੱਚ ਜਨਮ ਤੋਂ ਹੀ ਸਮਾਜਿਕ ਅਤੇ ਧਾਰਮਿਕ ਅਨਿਆਂ ਕਾਰਨ ਕਿਸੇ ਤੇ ਕੋਈ ਨਾ ਕੋਈ ਜਾਤੀ ਦੀ ਮੋਹਰ ਲੱਗ ਜਾਂਦੀ ਹੈ ਅਤੇ ਇਹ ਮੋਹਰ ਇਨਸਾਨ ਦੇ ਮਰਨ ਤੋਂ ਬਾਅਦ ਵੀ ਨਹੀਂ ਮਿਟਦੀ। ਜਦੋਂ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ ਉਦੋਂ ਵੀ ਜ਼ਾਤੀ ਅਤੇ ਧਰਮ ਦੇ ਅਧਾਰ ਤੇ ਨਫ਼ਰਤ ਅਤੇ ਭੇਦਭਾਵ ਜ਼ੋਰਾਂ ਤੇ ਸੀ। ਇਥੋ ਤੱਕ ਕਿ ਸ਼ੂਦਰ ਲੋਕ ਜਿਨ੍ਹਾਂ ਨੂੰ ਅਛੂਤ ਵੀ ਕਿਹਾ ਜਾਂਦਾ ਸੀ ਨੂੰ ਪੜਨ ਲਿਖਣ ਅਤੇ ਬੋਲਣ ਤੱਕ ਦਾ ਵੀ ਅਧਿਕਾਰ ਨਹੀਂ ਸੀ। ਸ਼ੂਦਰ ਲੋਕਾਂ ਦੀ ਤੁਲਣਾ ਪਸ਼ੁਆਂ ਨਾਲ ਕੀਤੀ ਜਾਂਦੀ ਸੀ ਉਸ ਸਮੇਂ ਗੁਰੂ ਰਵਿਦਾਸ ਜੀ ਨੇ ਅਪਣੇ ਢੰਗ ਨਾਲ ਇਸਦਾ ਵਿਰੋਧ ਕੀਤਾ ਉਨ੍ਹਾਂ ਤੋਂ ਬਾਅਦ ਵੀ ਜ਼ਾਤੀ ਵਿਵਸਥਾ ਖ਼ਿਲਾਫ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਜਿਨ੍ਹਾਂ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਵੀ ਨਾਂ ਆਉਂਦਾ ਹੈ ਜੋ ਆਪਣੀ ਮਿਹਨਤ ਸਦਕਾ ਇਸ ਵਰਗ ਨੂੰ ਕਾਫੀ ਹੱਦ ਤੱਕ ਰਾਹਤ ਦਿਵਾਉਣ ਵਿੱਚ ਕਾਮਯਾਬ ਹੋਏ।
ਹਰ ਸਾਲ ਅਸੀਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਉਨ੍ਹਾਂ ਦੀ ਮੂਰਤੀ ਤੇ ਫੁੱਲ ਚੜਾ ਕੇ ਅਤੇ ਪੁਜਾ ਕਰਕੇ ਸੁਰਖ਼ਰੂ ਹੋ ਜਾਂਦੇ ਹਾਂ ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਵਿੱਚੋ ਜ਼ਾਤੀ ਵਿਵਸਥਾ ਖਤਮ ਹੋਵੇ ਅਤੇ ਸਾਰੇ ਹੀ ਮਨੁੱਖ ਜਾਤੀ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨ ਪਰ ਅਫਸੋਸ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਇਹ ਸੁਪਨਾ ਅਜੇ ਅਧੂਰਾ ਹੈ। ਅਜੇ ਵੀ ਸਾਡੇ ਦੇਸ਼ ਅਤੇ ਸਮਾਜ ਵਿੱਚ ਜਾਤੀਵਾਦ ਦੇ ਨਾਂ ਤੇ ਭੇਦਭਾਵ, ਨਫ਼ਰਤ ਫਿਰਕਾਪ੍ਰਸਤੀ ਅਤੇ ਨਾ ਬਰਾਬਰੀ ਦਾ ਬੋਲਬਾਲਾ ਹੈ। ਚੰਗਾ ਹੋਵੇਗਾ ਅਗਰ ਉਨ੍ਹਾਂ ਦੇ ਜਨਮ ਦਿਨ ਤੇ ਮੂਰਤੀ ਪੂਜਾ ਅਤੇ ਪਖੰਡ ਬਾਜ਼ੀ ਛੱਡ ਕੇ ਉਨ੍ਹਾਂ ਦੇ ਵਿਚਾਰਾ ਤੇ ਚਰਚਾ ਕੀਤੀ ਜਾਵੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਨੇਰੀ ਬਸਤੀਆਂ ਵਿੱਚ ਸਿਖਿਆ ਦੇ ਚਾਨਣ ਲਈ ਸੈਮੀਨਾਰ, ਕੈਂਪ ਅਤੇ ਬੱਚਿਆਂ ਨੂੰ ਸਿੱਖਿਆ ਸਬੰਧੀ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕਰਵਾਏ ਜਾਣ।
ਸਰਕਾਰਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰਜ਼ ਤੇ ਜ਼ਾਤੀ ਵਿਵਸਥਾ ਉਤੇ ਬਹਿਸ ਕਰਵਾਉਣ ਅਤੇ ਜ਼ਾਤੀ ਅਧਾਰਿਤ ਨਫ਼ਰਤ, ਨਾ ਬਰਾਬਰੀ ਜਿਹੇ ਕਲੰਕ ਨੂੰ ਧੋਣ ਲਈ ਯਤਨ ਸ਼ੀਲ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਹੱਕਦਾਰ ਹੋਵਾਂਗੇ।

ਇੰਜ.ਕੁਲਦੀਪ ਸਿੰਘ ਰਾਮਨਗਰ
9417990040

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਸਰਦਾਰ ਸੇਵਾ ਸਿੰਘ ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਸੰਬੰਧਿਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦਵਾਨ ਜਨਮ ਸਾਲ 1878 ਤੇ ਕੁੱਝ ਹੋਰ ਵਿਦਵਾਨ ਜਨਮ ਸਾਲ 1886 ਵੀ ਦੱਸਦੇ ਹਨ।

ਪਰ ਸਰਦਾਰ ਬਸੰਤ ਸਿੰਘ ਜੋ ਉਹਨਾਂ ਦੇ ਸਮਕਾਲੀ ਰਹੇ ਉਹ ਜਨਮ ਸਾਲ 1882 ਦੱਸਦੇ ਹਨ। ਸੇਵਾ ਸਿੰਘ ਠੀਕਰੀਵਾਲਾ ਦੇ 3 ਭਰਾ ਸਰਦਾਰ ਗੁਰਬਖਸ਼ ਸਿੰਘ, ਸਰਦਾਰ ਨੱਥਾ ਸਿੰਘ, ਸਰਦਾਰ ਮੇਵਾ ਸਿੰਘ ਸਨ। ਇੱਕ ਨਿੱਕੀ ਭੈਣ ਗੁਰਬਖਸ਼ ਕੌਰ ਸੀ। ਆਪ ਜੀ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਪਟਿਆਲਾ ਦੇ ਉੱਘੇ ਅਹਿਲਕਾਰ ਸਨ। 

ਆਪ ਜੀ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ (ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇੱਕ ਬਲਾਕ ਵਿੱਚ ਹੁੰਦਾ ਸੀ।) ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਸਰਦਾਰ ਸੇਵਾ ਸਿੰਘ ਨੇ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਐਨ ਵੀ ਵੱਖਰੇ ਤੌਰ ਤੇ ਕੀਤਾ।

ਆਪ ਜੀ ਨੇ ਕੁਝ ਸਮਾਂ ਸਿਹਤ ਵਿਭਾਗ ਵਿੱਚ ਵੀ ਕੰਮ ਕੀਤਾ। ਆਪ ਜੀ ਨੇ ਬਰਨਾਲੇ ਵਿਖੇ ਵੀ ਪਲੇਗ ਅਫ਼ਸਰ ਦੇ ਤੌਰ 'ਤੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਭਾਈ ਅਰਜਨ ਸਿੰਘ ਗ੍ਰੰਥੀ, ਭਾਈ ਰਤਨ ਸਿੰਘ ਜੈਦ, ਭਾਈ ਨਰੈਣ ਸਿੰਘ, ਤੇ ਭਾਈ ਭਾਨ ਸਿੰਘ ਜਿਹੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਆਪਣੀ ਜ਼ਿੰਦਗੀ ਆਪ ਜੀ ਨੇ ਕਬੂਲਿਆ। 

ਪਿਤਾ ਜੀ ਦੀ ਮੌਤ ਤੋਂ ਬਾਅਦ ਆਪ ਜੀ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। ਗੁਰਬਖਸ਼ ਸਿੰਘ ਪਟਿਆਲੇ ਵਾਲਿਆਂ ਨੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਅੰਦਰ 'ਸਿੰਘ ਸਭਾ' ਦਾ ਪਿਆਰ ਭਰਿਆ।

ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਹੀ ਸੇਵਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਮਿੱਥ ਲਿਆ। ਆਪ ਜੀ ਨੇ ਸਮਾਜ ਵਿੱਚ ਵਧ ਰਹੇ ਨਸ਼ੇ,ਵਿਆਹਾਂ-ਸ਼ਾਦੀਆਂ ਸਮੇਂ ਹੋ ਰਹੇ ਫਜ਼ੂਲ-ਖਰਚੇ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।

26 ਜੂਨ 1917 ਨੂੰ ਆਪ ਜੀ ਨੇ ਜਰਨਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲਕੇ ਠੀਕਰੀਵਾਲਾ ਪਿੰਡ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ,ਜੋ ਕਿ ਸਤੰਬਰ 1920 ਵਿੱਚ ਇਹ ਇਮਾਰਤ ਮੁਕੰਮਲ ਹੋਈ। ਬਾਅਦ ਵਿੱਚ ਇਹ ਗੁਰਦੁਆਰਾ ਸਰਦਾਰ ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ।

ਇਸੇ ਸਮੇਂ ਦੌਰਾਨ ਹੀ ਆਪ ਜੀ ਨੇ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਵੀ ਪ੍ਰਬੰਧ ਕੀਤਾ।

1919 ਦੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਨਾਲ ਆਪ ਜੀ ਦੀ ਰੂਹ ਕੁਰਲਾ ਉੱਠੀ। ਉਸ ਸਮੇਂ ਆਪ ਜੀ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਪੰਜ ਅਖੰਡ-ਪਾਠ ਵੀ ਕਰਵਾਏ।

1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਆਪ ਆਪਣੇ ਵੱਲੋਂ ਸਿੰਘਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 

1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

1923 ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁਖੀਆਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸੇ ਲੜੀ ਤਹਿਤ ਸਰਦਾਰ ਸੇਵਾ ਸਿੰਘ ਨੂੰ ਮੁਕਤਸਰ ਸਾਹਬ ਦੇ ਗੁਰਦੁਆਰਾ ਸਾਹਿਬ ਤੋਂ ਗਿਰਫਤਾਰ ਕਰ ਲਿਆ ਗਿਆ। ਲਗਭਗ 3 ਸਾਲ ਤੱਕ ਆਪ ਲਾਹੌਰ ਜੇਲ ਵਿੱਚ ਨਜ਼ਰਬੰਦ ਰਹੇ।

1926 ਨੂੰ ਤਿੰਨ ਸਾਲ ਬਾਅਦ ਜਦੋਂ ਆਪ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਹਾਸੋਹੀਣਾ ਝੂਠਾ ਦੋਸ਼ ਲਾ ਕੇ ਮੁੜ ਗਿਰਫਤਾਰ ਕਰ ਲਿਆ। ਪਰ ਉਸੇ ਹੀ ਡੇਰੇ ਦੇ ਮਹੰਤ ਰਘਬੀਰ ਸਿੰਘ ਦੇ ਸੱਚਾਈ ਬਿਆਨ ਕਰਨ ਤੇ ਕਿ ਕੋਈ ਚੋਰੀ ਨਹੀ ਹੋਈ ਹੈ ਤੇ ਮੁਕੱਦਮਾ ਤਾਂ ਖਾਰਜ ਹੋ ਗਿਆ, ਪਰ ਅੰਗਰੇਜ ਹਕੂਮਤ ਦੀ ਬਦਨੀਤੀ ਕਾਰਨ ਬਿਨ੍ਹਾਂ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। ਇਸੇ ਦੌਰਾਨ ਹੀ ਸੇਵਾ ਸਿੰਘ ਠੀਕਰੀਵਾਲਾ ਦੇ ਜੇਲ੍ਹ ਵਿੱਚ ਹੁੰਦਿਆਂ ਹੀ ਪਰਜਾ ਮੰਡਲ ਦੀ ਨੀਂਹ ਫਰਵਰੀ 1928 ਵਿੱਚ ਪਿੰਡ ਸੇਖਾ (ਬਰਨਾਲਾ) 'ਚ ਰੱਖੀ ਗਈ। ਬਖਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਤੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦੇ ਪਹਿਲੇ ਪ੍ਰਧਾਨ ਥਾਪਿਆ ਗਿਆ। 1931 ਵਿੱਚ ਜੀਂਦ ਅਤੇ 1932 ਵਿੱਚ ਮਲੇਰਕੋਟਲੇ ਜਦ ਕਿਸਾਨਾਂ ਵੱਲੋਂ ਅੰਦੋਲਨ ਹੋਇਆ ਤਾਂ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਪੰਥ ‘ਤੇ ਹੋ ਰਹੇ ਹਮਲਿਆਂ ਨੂੰ ਨਸ਼ਰ ਕਰਨ ਲਈ ‘ਕੌਮੀ ਦਰਦ’ ਨਾਂਅ ਦਾ ਅਖ਼ਬਾਰ ਵੀ ਕੱਢਿਆ। ਜਿਸ ਨੂੰ ਪੰਜਾਬ ਦੀ ਜਨਤਾ ਵੱਲੋਂ ਚੰਗਾ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੋਇਆ

ਇਸ ਤੋਂ ਇਲਾਵਾ 13 ਜਨਵਰੀ 1933 ਨੂੰ ਸੇਵਾ ਸਿੰਘ ਠੀਕਰੀਵਾਲਾ ਨੇ 'ਦੇਸ਼-ਦਰਦੀ' ਸਪਤਾਹਿਕ ਅਖਬਾਰ ਦਾ ਪਹਿਲਾ ਪਰਚਾ ਵੀ ਕੱਢਿਆ।

ਪਰਜਾ ਮੰਡਲ ਦੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਰਿਆਸਤੀ ਪਰਜਾ ਮੰਡਲ ਦੀਆਂ ਹੋਈਆਂ ਮਹੱਤਵਪੂਰਨ ਕਾਨਫਰੰਸਾਂ ਬਾਰੇ ਜਾਣਨਾ ਸਾਡੇ ਲਈ ਇੱਥੇ ਹੋਰ ਵੀ ਜ਼ਰੂਰੀ ਹੈ।

ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਦਸੰਬਰ 1929 ਵਿੱਚ ਲਾਹੌਰ ਦੇ ਬਰੈਡਲਾ ਹਾਲ ਵਿੱਚ ਹੋਈ ਸੀ, ਜਿਸ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਹਿੱਸਾ ਲਿਆ। ਇਸ ਵਿਚ ਜਿੱਥੇ ਜਨਤਾ ਦੀ ਮੰਦੀ ਹਾਲਤ ਸਬੰਧੀ ਵਿਚਾਰਾਂ ਹੋਈਆਂ, ਉਥੇ ਹੀ ਰਜਵਾੜਾਸ਼ਾਹੀ ਦੀ ਧੱਕੇਸ਼ਾਹੀ ਬਾਰੇ ਵੀ ਚਰਚਾ ਹੋਈ। 

ਅਕਤੂਬਰ 1930 ਵਿੱਚ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਵਿੱਚ ਹੋਈ, ਜਿਸ ਵਿਚ ਤਕਰੀਰ ਕਰਦਿਆਂ ਸੇਵਾ ਸਿੰਘ ਨੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਖ਼ੁਦ ਬਖ਼ੁਦ ਮਿਟ ਜਾਣਗੇ।’’ ਇਸ ਕਾਨਫਰੰਸ ਤੋਂ ਬਾਅਦ ਸੇਵਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ, ਝੂਠਾ ਮੁਕੱਦਮਾ ਦਰਜ ਕਰਕੇ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਗਈ ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ-ਪੰਜ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰਨਾ ਪਿਆ। ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ 1931 ਨੂੰ ਸ਼ਿਮਲਾ ਵਿੱਚ ਰੱਖੀ ਗਈ। ਇੱਥੇ ਸੇਵਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਰਿਆਸਤਾਂ ਦੀ ਆਜ਼ਾਦੀ ਤੋਂ ਬਿਨਾਂ ਰਾਜਨੀਤਕ ਵਿਚਾਰ-ਚਰਚਾ ਵੀ ਕੀਤੀ। ਇਸੇ ਸਾਲ ਹੀ ਰਿਆਸਤਾਂ ਦੀ ਸਰਬ ਹਿੰਦ ਜਥੇਬੰਦੀ ਵੱਲੋਂ ਬੰਬਈ (ਮੁੰਬਈ) ਵਿੱਚ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੇਵਾ ਸਿੰਘ ਪੰਜਾਬ ਦੇ ਪ੍ਰਤੀਨਿਧ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ ਸਨ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਪੂਰਾ ਜੀਵਨ ਹਮੇਸ਼ਾਂ ਹੀ ਆਪਣੇ ਲੋਕਾਂ ਤੇ ਕੌਮ ਦੀ ਸੇਵਾ ਵਿੱਚ ਹਾਜ਼ਰ ਰਿਹਾ, ਇਸ ਪੂਰੇ ਜੀਵਨ ਦੌਰਾਨ ਉਹਨਾਂ ਨੂੰ ਬਹੁਤ ਵਾਰ ਜੇਲ੍ਹ ਵੀ ਜਾਣਾ ਪਿਆ। ਜਿਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

1923 ਵਿੱਚ ਸ਼ਾਹੀ ਕਿਲ੍ਹਾ ਲਾਹੌਰ ਅਕਾਲੀ ਲੀਡਰਾਂ ਦੇ ਮੁੱਕਦਮਾ ਬਗਾਵਤ ਵਿੱਚ 3 ਸਾਲ ਨਜ਼ਰਬੰਦੀ।

1926 ਬਾਗੀ ਹੋਣ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਸਾਢੇ ਤਿੰਨ ਸਾਲ ਨਜ਼ਰਬੰਦੀ।

1930 ਵਿੱਚ ਬਗਾਬਤ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਛੇ ਸਾਲ ਕੈਦ, ਚਾਰ ਮਹੀਨੇ ਪਿੱਛੋਂ ਰਿਹਾਈ।

1931 ਸੰਗਰੂਰ ਸਤਿਆਗ੍ਰਹਿ 4 ਮਹੀਨੇ ਜੇਲ੍ਹ ਦੀ ਹੋਈ।

1932 ਮਲੇਰਕੋਟਲਾ ਮੋਰਚਾ 3 ਮਹੀਨੇ ਨਜ਼ਰਬੰਦੀ ਹੋਈ।

1933 ਪਟਿਆਲਾ ਹਦਾਇਤਾਂ ਦੀ ਖ਼ਲਾਫ਼-ਵਰਜ਼ੀ ਦੇ ਬਾਗ਼ੀਆਨਾ ਜੁਰਮ ਵਿੱਚ 8 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ ਹੋਇਆ ਸੀ। ਇਹ ਕੈਦ ਹਜੇ ਡੇਢ ਸਾਲ ਹੀ ਕੱਟੀ ਸੀ। ਇਸ ਦੌਰਾਨ ਹੀ ਜੇਲ੍ਹ ਦੇ ਅੰਦਰ ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਭੁੱਖ ਹੜਤਾਲ ਕਾਰਨ ਸੇਵਾ ਸਿੰਘ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਇੱਥੇ ਬਿਲਕੁਲ ਵੀ ਧਿਆਨ ਨਾ ਦਿੱਤਾ। ਇੱਥੇ ਹੀ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

20 ਦਸੰਬਰ 1938 ਨੂੰ ਜਦੋਂ ਸਰਦਾਰ ਸੇਵਾ ਸਿੰਘ ਦੀਆਂ ਅਸਥੀਆਂ ਠੀਕਰੀਵਾਲਾ ਲੈਕੇ ਆਈਆਂ ਗਈਆਂ ਤਾਂ ਪਿੰਡ ਦੀ ਸਰਬਸੰਮਤੀ ਨਾਲ਼ ਸਰਦਾਰ ਜੀ ਦੀ ਯਾਦ ਵਿੱਚ ਇੱਕ ਹਾਈ ਸਕੂਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸਦੀ ਜ਼ੁੰਮੇਵਾਰੀ ਸਰਦਾਰ ਉਜਾਗਰ ਸਿੰਘ ਭੌਰਾ ਨੂੰ ਦਿੱਤੀ ਗਈ ਸੀ। ਜਿੰਨ੍ਹਾਂ ਨੇ ਆਪਣੇ ਸਾਥੀਆਂ ਨਾਲ਼ ਮਿਲ਼ਕੇ 13 ਅਪਰੈਲ 1950 ਨੂੰ ਸ਼ਹੀਦ ਸੇਵਾ ਸਿੰਘ ਹਾਈ ਸਕੂਲ ਜਾਰੀ ਕੀਤਾ ਗਿਆ। ਬਾਅਦ ਵਿੱਚ ਇਹ ਸਕੂਲ ਦਾ ਪ੍ਰਬੰਧ ਸਰਕਾਰ ਦੇ ਹੱਥ ਹੇਠ ਆ ਗਿਆ। 28 ਜਨਵਰੀ 1960 ਨੂੰ ਸ੍ਰੀ ਐਨ.ਵੀ. ਗੈਡਵਿਲ ਗਵਰਨਰ ਪੰਜਾਬ ਨੇ ਇਸ ਸਕੂਲ ਦੀ ਇਮਾਰਤ ਦੀ ਆਰੰਭਕ ਰਸਮ ਅਦਾ ਕੀਤੀ।

ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਜੀ ਦੀ ਸ਼ਹੀਦੀ ਯਾਦ 'ਚ 18,19,20 ਜਨਵਰੀ ਨੂੰ ਸਭਾ ਲੱਗਦੀ ਹੈ।

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਪਹਿਲਾਂ ਇਹ ਸਭਾ ਦਾ ਦੀਵਾਨ ਆਪਣੇ ਘਰ ਦੇ ਸਾਹਮਣੇ ਬਾਬਾ ਜੈਮਲ ਸਿੰਘ ਦੀ ਥਾਂ ਲਗਾਉਦੇ ਹੁੰਦੇ ਸੀ। ਬਾਅਦ 'ਚ ਇਹੀ ਸਭਾ ਨਵਾਬ ਕਪੂਰ ਸਿੰਘ ਦੇ ਇਤਿਹਾਸਕ ਗੁਰਦੁਆਰੇ ਵਿੱਚ ਲੱਗਦੀ ਰਹੀ ਹੈ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ਅੱਜ ਫਿਲਹਾਲ ਉਹਨਾਂ ਦੀ ਜ਼ਿੰਦਗੀ ਸੰਬੰਧਿਤ ਇੰਨ੍ਹੀ ਕੁ ਜਾਣਕਾਰੀ ਸਾਂਝੀ ਕਰਨਾ,ਇੱਥੇ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਉਹਨਾਂ ਬਾਰੇ ਹੋਰ ਜਾਣਨ ਦੀ ਰੁਚੀ ਪੈਦਾ ਕਰਨਾ ਹੈ। ਅੱਜ ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਸ਼ੇਸ਼ ਗੁਣ ਸਬਰ, ਨਿਰਸੁਆਰਥ ਸੇਵਾ ਭਾਵਨਾ,ਕੌਮੀ ਜਜ਼ਬੇ ਤੇ ਬਾਗੀ ਸੁਭਾਅ ਤੋਂ ਸਾਨੂੰ ਤੇ ਸਾਡੇ ਸਮਿਆਂ ਦੀ ਹਾਣੀ ਪੀੜ੍ਹੀ ਨੂੰ ਪ੍ਰੇਰਨਾ ਲੈਕੇ ਅੱਗੇ ਤੁਰਨ ਦੀ ਜਾਚ ਸਿੱਖਣੀ ਚਾਹੀਦੀ ਹੈ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸਿੱਖ ਇਤਿਹਾਸ ਦੇ ਪੱਤਰੇ 17 ਜਨਵਰੀ 1727

ਨਵਾਬ ਕਪੂਰ ਸਿੰਘ ਜੀ ਨੇ 18 ਜਨਵਰੀ 1727 ਨੂੰ ਸਿੱਖਾਂ ਦੇ ਰਾਜਨੀਤਿਕ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲੀ

ਉਹ ਸਮਾ ਸਿੱਖਾਂ ਦੇ ਕਾਲਾ ਦੌਰ ਦਾ ਸੀ, ਮੁਗ਼ਲ ਗਵਰਨਰ ਜ਼ਕਰੀਆ ਖ਼ਾਨ ਦੀ ਸਿੱਖਾਂ ਨੂੰ ਖ਼ਤਮ ਕਰਨ ਦੀ ਨੀਤੀ ਨੇ ਸਿੱਖਾਂ ਨੂੰ ਪਹਾੜੀਆਂ ਅਤੇ ਜੰਗਲਾਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਸੀ।

ਪਰ ਇਸ ਸਭ ਨੂੰ ਬਹੁਤੀ ਦੇਰ ਨਹੀਂ ਲੱਗੀ।ਸਿੱਖਾਂ ਨੇ ਇੱਕ ਵਾਰ ਫਿਰ ਮੁੜ ਸੰਗਠਿਤ ਹੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਫੌਜਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਰਾਜਨੀਤੀ ਨੂੰ ਪੁਨਰਗਠਿਤ ਕਰਨ ਅਤੇ ਇਸ ਨੂੰ ਵਿਸ਼ੇਸ਼ ਇਕਾਈਆਂ ਵਿਚ ਸੰਸਥਾਗਤ/ਪਾਬੰਧ ਕਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜੀ ਨੂੰ ਜਾਂਦਾ ਹੈ।
ਆਪ ਜੀ ਨੇ ਮਹਿਸੂਸ ਕੀਤਾ ਕਿ ਲੜਾਈ ਵਿੱਚ ਸਿੱਖਾਂ ਲਈ ਇਕਤ੍ਰਿਤ ਹੋਣਾ ਬਹੁਤ ਜ਼ਰੂਰੀ ਸੀ। ਸਿੱਟੇ ਵਜੋਂ ਉਹਨਾਂ ਨੇ ਖਾਲਸੇ ਨੂੰ ਦੋ ਧੜਿਆਂ ਵਿੱਚ ਵੰਡਿਆ:-
ਇਕ, ਤਰੁਣਾ ਦਲ ਦਾ ਨਾਮ ਹਥਿਆਰਬੰਦ ਬਲਾਂ ਅਤੇ ਲੜਾਕੂ ਫੌਜਾਂ ਲਈ ਰੱਖਿਆ ਗਿਆ ਸੀ। ਇਸ ਵਿੱਚ ਜਿਆਦਾਤਰ ਚਾਲੀ ਸਾਲ ਤੋਂ ਘੱਟ ਉਮਰ ਦੇ ਸਿੱਖ ਯੋਧੇ ਲਏ ਗਏ ਸਨ।
ਦੂਜੇ, ਸੇਵਾ ਦਲ ਨੂੰ ਬੁੱਢਾ ਦਲ ਕਿਹਾ ਜਾਂਦਾ ਸੀ। ਉੱਥੇ ਪੰਜਾਹ ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ ਲਿਆ ਜਾਂਦਾ ਸੀ।ਲੜਾਕੂ ਫੌਜਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ, ਬੁੱਢਾ ਦਲ ਦੇ ਫਰਜ਼ਾਂ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ, ਬਿਮਾਰ ਅਤੇ ਲੋੜਵੰਦਾਂ ਨੂੰ ਆਰਾਮ ਦੀ ਵਿਵਸਥਾ ਅਤੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਸ਼ਾਮਲ ਸੀ।
ਭਾਰੀ ਸਹਿਮਤੀ ਦੇ ਨਾਲ ਸਿੰਘ ਦੋਵੇਂ ਦਲਾਂ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ। ਨਵਾਬ ਕਪੂਰ ਸਿੰਘ ਜੀ ਨੇ ਇਨ੍ਹਾਂ ਨੂੰ ਪੰਜ ਜਥਿਆਂ ਵਿਚ ਵੰਡਿਆ ਅਤੇ ਸਮੇਂ ਦੇ ਬੀਤਣ ਨਾਲ ਇਨ੍ਹਾਂ ਨੇ ਬਾਰਾਂ ਮਿਸਲਾਂ ਦਾ ਰੂਪ ਧਾਰਨ ਕਰ ਲਿਆ।
ਸ਼ੁਰੂ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਨਾਂ ਮਿਸਲਾਂ ਦੇ ਸਮੁੱਚੇ ਕਮਾਂਡਰ ਸਨ। ਹਰ ਮਿਸਲ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ।
 
ਸਰਦਾਰ ਕਰੋੜਾ ਸਿੰਘ ਮਿਸਲ ਦੇ ਕਮਾਂਡਰ ਸਨ ਜਿਨਾ ਨੂੰ ਓਹਨਾ ਦੇ ਨਾਮ ਤੇ ਕਰੋੜ ਸਿੰਘੀਆ ਕਿਹਾ ਜਾਂਦਾ ਸੀ। ਇਸ ਮਿਸਲ ਦੀ ਕਮਾਨ ਸਰਦਾਰ ਕਰੋੜ ਸਿੰਘ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸਰਦਾਰ ਬਘੇਲ ਸਿੰਘ ਨੇ ਸੰਭਾਲੀ।

ਸਹਾਰਨਪੁਰ ਦੇ ਲੋਕਾਂ ਨਾਲ ਜਾਗੀਰਦਾਰ ਨਜੀਬ-ਉ-ਦੌਲਾ ਦੁਆਰਾ ਬਦਸਲੂਕੀ ਕੀਤੀ ਗਈ ਸੀ। ਸਰਦਾਰ ਬਘੇਲ ਸਿੰਘ ਨੇ ਮਿਸਲ ਦੀ ਆਪਣੀ ਕਮਾਂਡ ਦੇ ਪਹਿਲੇ ਮੁਕਾਬਲੇ ਵਿੱਚ ਉਸਨੂੰ ਕਰਾਰੀ ਹਾਰ ਦਿੱਤੀ। ਇਕ ਤੋਂ ਬਾਅਦ ਇਕ ਸਰਦਾਰ ਬਘੇਲ ਸਿੰਘ ਜੀ ਨੇ ਬੇਈਮਾਨ ਸ਼ਾਸਕਾਂ ਨਾਲ ਅਜਿਹੇ 17 ਟਕਰਾਅ ਕੀਤੇ।

ਜਲਾਲਾਬਾਦ ਦੇ ਮੁਸਲਮਾਨ ਹਾਕਮ ਮੀਰ ਹਸਨ ਖ਼ਾਨ ਨੇ ਇੱਕ ਬ੍ਰਾਹਮਣ ਦੀ ਧੀ ਨੂੰ ਜ਼ਬਰਦਸਤੀ ਅਗਵਾ ਕਰਕੇ ਆਪਣੇ ਹਰਮ ਵਿੱਚ ਲੈ ਲਿਆ ਸੀ।ਸਰਦਾਰ ਬਘੇਲ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਜਮਨਾ ਪਾਰ ਕੀਤਾ, ਸਰਦਾਰ ਮੀਰ ਹਸਨ ਖਾਨ ਨੂੰ ਮਾਰ ਦਿੱਤਾ ਅਤੇ ਲੜਕੀ ਨੂੰ ਆਜ਼ਾਦ ਕਰਵਾਇਆ।
ਲੜਕੀ ਨੂੰ ਰਸਮੀ ਤੌਰ 'ਤੇ ਮਾਪਿਆਂ ਕੋਲ ਵਾਪਸ ਕਰ ਦਿੱਤਾ ਗਿਆ ਸੀ, ਪਰ ਉਸ ਦੇ ਮਾਪਿਆਂ ਅਤੇ ਹਿੰਦੂ ਭਾਈਚਾਰੇ ਨੇ ਇਸ ਬਹਾਨੇ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸਲਾਮੀ ਮਾਹੌਲ ਵਿਚ ਰਹਿ ਕੇ ਪਲੀਤ ਹੋ ਗਈ ਸੀ।
ਸਿੰਘਾਂ ਨੇ ਫਿਰ ਉਸ ਨੂੰ 'ਖਾਲਸੇ ਦੀ ਧੀ' ਦਾ ਖਿਤਾਬ ਦਿੱਤਾ ਅਤੇ ਬ੍ਰਾਹਮਣਾਂ ਨੂੰ ਚਿਤਾਵਨੀ ਦਿੱਤੀ ਕਿ:
ਕਿਸੇ ਵੀ ਜਮਾਤੀ ਜ਼ਮੀਰ ਵਾਲੇ ਵਿਅਕਤੀ ਦੀ ਸਾਰੀ ਜਾਇਦਾਦ, ਜੋ ਲੜਕੀ ਨਾਲ ਬੇਇੱਜ਼ਤੀ ਵਾਲਾ ਸਲੂਕ ਕਰਦਾ ਹੈ, ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਲੜਕੀ ਨੂੰ ਖ਼ਾਲਸਾ ਪੰਥ ਚ ਲੈ ਲਿਆ ਜਾਵੇਗਾ।

ਸਰਦਾਰ ਬਘੇਲ ਸਿੰਘ ਦੀ ਫ਼ੌਜ ਨੇ ਪਹਿਲੀ ਵਾਰ 18 ਜਨਵਰੀ 1774 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਸ਼ਾਹਦਰਾ ਤੱਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।
ਜੁਲਾਈ 1775 ਨੂੰ ਹੋਏ ਦੂਜੇ ਹਮਲੇ ਵਿਚ, ਉਨ੍ਹਾਂ ਨੇ ਪਹਾੜ ਗੰਜ ਅਤੇ ਜੈ ਸਿੰਘ ਪੁਰਾ ਦੇ ਖੇਤਰ 'ਤੇ ਕਬਜ਼ਾ ਕਰ ਲਿਆ। ਇਹ ਲੜਾਈ ਉਸ ਸਥਾਨ 'ਤੇ ਲੜੀ ਗਈ ਸੀ ਜਿੱਥੇ ਮੌਜੂਦਾ ਨਵੀਂ ਦਿੱਲੀ ਸਥਿਤ ਹੈ। ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ,ਉਸ ਥਾਂ 'ਤੇ ਬਣੀ ਮਸਜਿਦ, ਨੂੰ ਢਾਹ ਦਿੱਤਾ ਗਿਆ।
ਪਰ ਖਾਲਸਾ ਫੌਜ ਨੂੰ ਜੀਵਨ ਨਿਰਬਾਹ ਲਈ ਸਪਲਾਈ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ ਜੋ ਅਤੇ ਆਪਣੀ ਮਰਜ਼ੀ ਨਾਲ ਪਿੱਛੇ ਹਟ ਗਈ।
ਸਿੰਘਾਂ ਨੇ ਸਮੇਂ-ਸਮੇਂ 'ਤੇ ਆਪਣੇ ਹਮਲੇ ਜਾਰੀ ਰੱਖੇ, ਜਿਸ ਕਾਰਨ ਮੁਗਲ ਬਾਦਸ਼ਾਹ, ਬਹਾਦਰ ਸ਼ਾਹ ਨੇ ਸਿੰਘਾਂ ਨੂੰ ਗੰਗਾ ਅਤੇ ਜਮਨਾ ਨਦੀਆਂ ਦੇ ਵਿਚਕਾਰਲੇ ਖੇਤਰ ਤੋਂ ਇਕੱਠੇ ਕੀਤੇ ਮਾਲੀਏ ਦਾ ਅੱਠਵਾਂ ਹਿੱਸਾ ਦੇਣਾ ਮੰਨ ਲਿਆ।

1783 ਵਿੱਚ ਮਰਾਠਿਆਂ ਨੇ ਦਿੱਲੀ ਛੱਡ ਦਿੱਤੀ। ਮੁਗਲ ਸ਼ਾਸਕਾਂ ਨੇ ਤਰੱਕੀ ਕਰ ਰਹੀ ਅੰਗਰੇਜ਼ੀ ਸੱਤਾ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਭਾਂਪ ਲਿਆ ਸੀ। ਅੰਗਰੇਜ਼ਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰਨ ਲਈ, ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਸਿੰਘਾਂ ਨੂੰ ਵਾਪਸ ਆਉਣ ਦੀ ਕਾਮਨਾ ਕੀਤੀ।
ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਤੀਹ ਹਜ਼ਾਰ ਸਿੱਖਾਂ ਨੇ ਕਸ਼ਮੀਰੀ ਗੇਟ ਦੇ ਸਥਾਨ 'ਤੇ ਆ ਕੇ ਡੇਰੇ ਲਾ ਲਏ।
ਉਨ੍ਹਾਂ ਨੇ ਦੋ ਪੱਖੀ ਹਮਲੇ ਦੀ ਯੋਜਨਾ ਬਣਾਈ। ਇੱਕ ਹਿੱਸੇ ਨੇ ਅਜਮੇਰੀ ਗੇਟ 'ਤੇ ਹਮਲਾ ਕੀਤਾ ਅਤੇ ਦੂਜੇ ਨੇ ਲਾਲ ਕਿਲ੍ਹੇ ਦੀ ਕੰਧ ਨੂੰ ਤੋੜਿਆ ਅਤੇ ਉਸ ਜਗ੍ਹਾ ਵਿੱਚ ਦਾਖਲ ਹੋ ਗਿਆ, ਜਿਸ ਨੂੰ ਹੁਣ ਮੋਰੀ ਗੇਟ ਵਜੋਂ ਜਾਣਿਆ ਜਾਂਦਾ ਹੈ।
ਭਿਆਨਕ ਲੜਾਈ ਤੋਂ ਬਾਅਦ ਸਿੰਘਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ, ਕੇਸਰੀ ਝੰਡਾ ਲਹਿਰਾਇਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਮੇਤ ਪੰਜ ਪਿਆਰਿਆਂ ਨੂੰ ਦਿੱਲੀ ਦੀ ਗੱਦੀ 'ਤੇ ਬਿਠਾਇਆ।

ਸ਼ਾਹ ਆਲਮ ਨੇ ਆਪਣੇ ਮੰਤਰੀਆਂ, ਦਰਬਾਰੀ ਮੁਨਸ਼ੀ ਰਾਮ ਦਿਆਲ ਅਤੇ ਬੇਗ਼ਮ (ਰਾਣੀ) ਸਮੂਰ ਦੀ ਅਗਵਾਈ ਵਿਚ ਸਿੰਘਾਂ ਨਾਲ ਸੁਲ੍ਹਾ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਦੀਆਂ ਚਾਰ ਸ਼ਰਤਾਂ ਮੰਨ ਲਈਆਂ:

ਕੋਈ ਵੀ ਮੁਗ਼ਲ ਅਧਿਕਾਰੀ ਜਨਤਾ ਉੱਤੇ ਅੱਤਿਆਚਾਰ ਨਹੀਂ ਕਰੇਗਾ।
ਮੁਗ਼ਲ ਬਾਦਸ਼ਾਹ ਤਿੰਨ ਲੱਖ ਰੁਪਏ ਤੋਹਫ਼ੇ ਵਜੋਂ ਦੇਵੇਗਾ।
ਕੋਤਵਾਲੀ ਇਲਾਕਾ ਖਾਲਸਾ ਫੌਜ ਦੀ ਜਾਇਦਾਦ ਰਹੇਗਾ।
ਸਰਦਾਰ ਬਘੇਲ ਸਿੰਘ ਦਿੱਲੀ ਵਿਚ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਸਿੱਖ ਸਥਾਨਾਂ ਦਾ ਪਤਾ ਲਗਾਉਣਗੇ, ਅਤੇ ਉਥੇ ਸਿੱਖ ਗੁਰਦਵਾਰਿਆਂ ਦੀ ਸਥਾਪਨਾ ਕਰਨਗੇ।
ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਜਾਂਦਾ, ਉਹ 4,000 ਘੋੜਿਆਂ ਦੀ ਫੌਜ਼ ਨਾਲ ਦਿੱਲੀ ਵਿੱਚ ਰਹੇਗਾ। ਉਨ੍ਹਾਂ ਦਾ ਸਾਰਾ ਖਰਚਾ ਦਿੱਲੀ ਦਾ ਸ਼ਾਸਕ ਉਠਾਏਗਾ। ਸਿੱਟੇ ਵਜੋਂ ਬਾਕੀ ਖਾਲਸਾ ਫੌਜ ਵਾਪਸ ਪਰਤ ਗਈ।

ਸਰਦਾਰ ਬਘੇਲ ਸਿੰਘ ਨੇ ਸਿੱਖ ਗੁਰਦਵਾਰਿਆਂ ਦੀ ਖੋਜ ਅਤੇ ਉਸਾਰੀ ਲਈ ਵਿੱਤ ਦੇਣ ਲਈ ਸ਼ਹਿਰ ਵਿੱਚ ਆਯਾਤ ਕੀਤੇ ਮਾਲ 'ਤੇ ਟੈਕਸ ਇਕੱਠਾ ਕਰਨ ਲਈ ਸਬਜ਼ੀ ਮੰਡੀ ਦੇ ਨੇੜੇ ਇੱਕ ਚੌਕੀ ਦੀ ਸਥਾਪਨਾ ਕੀਤੀ। ਉਹ ਇਸ ਕੰਮ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਪ੍ਰਾਪਤ ਹੋਈ ਨਕਦੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਸਨ, ਅਤੇ ਉਸ ਵਿੱਚੋਂ ਬਹੁਤਾ ਲੋੜਵੰਦਾਂ ਅਤੇ ਗਰੀਬਾਂ ਨੂੰ ਸੌਂਪ ਦਿੱਤਾ ਜਾਂਦਾ ਸੀ। ਉਹ ਅਕਸਰ ਇਸ ਸਰਕਾਰੀ ਤੋਹਫ਼ੇ ਵਿੱਚੋਂ ਖਰੀਦੀ ਮਿਠਾਈ, ਸੰਗਤਾਂ ਨੂੰ ਉਸ ਸਥਾਨ 'ਤੇ ਵੰਡਦੇ ਸਨ, ਜਿਸ ਨੂੰ ਹੁਣ ਪੁਲ ਮਿਠਾਈ ਵਜੋਂ ਜਾਣਿਆ ਜਾਂਦਾ ਹੈ।

ਦਿੱਲੀ ਦੇ ਹਿੰਦੂ, ਮੁਸਲਮਾਨ ਅਤੇ ਸਿੱਖ ਪੁਰਾਣੇ ਨਿਵਾਸੀਆਂ ਦੀ ਮਦਦ ਨਾਲ, ਸਰਦਾਰ ਬਘੇਲ ਸਿੰਘ ਨੇ ਸਿੱਖ ਗੁਰਦਵਾਰਿਆਂ ਵਜੋਂ ਸੱਤ ਇਤਿਹਾਸਕ ਸਥਾਨ ਲੱਭੇ ਅਤੇ ਸਥਾਪਿਤ ਕੀਤੇ:

ਗੁਰਦੁਆਰਾ ਮਾਤਾ ਸੁੰਦਰੀ ਜੀ ਦੀ ਹਵੇਲੀ ਸਰਦਾਰ ਜਵਾਹਰ ਸਿੰਘ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਗੁਰਦੁਆਰਾ ਬੰਗਲਾ ਸਾਹਿਬ, ਇੱਥੇ ਇੱਕ ਵਾਰ ਰਾਜਾ ਜੈ ਸਿੰਘ ਨਾਲ ਸਬੰਧਤ ਇੱਕ ਮਹਿਲ ਮੌਜੂਦ ਸੀ। ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਉਥੇ ਠਹਿਰੇ ਹੋਏ ਸਨ।

ਗੁਰਦੁਆਰਾ ਬਾਲਾ ਸਾਹਿਬ, ਇਸ ਅਸਥਾਨ 'ਤੇ ਗੁਰੂ ਹਰਿਕ੍ਰਿਸ਼ਨ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ।

ਗੁਰਦੁਆਰਾ ਰਕਾਬ ਗੰਜ ਸਾਹਿਬ, ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸਸਕਾਰ ਕੀਤਾ ਗਿਆ ਸੀ।

ਗੁਰਦੁਆਰਾ ਸੀਸ ਗੰਜ ਸਾਹਿਬ,  ਇਸ ਅਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

ਗੁਰਦੁਆਰਾ ਮੋਤੀ ਬਾਗ ਸਾਹਿਬ,  ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੋਂ ਤੀਰ ਸੁੱਟ ਕੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਸੁਨੇਹਾ ਭੇਜਿਆ ਸੀ।

ਗੁਰਦੁਆਰਾ ਮਜਨੂੰ ਟਿੱਲਾ, ਇਹ ਗੁਰੂ ਨਾਨਕ ਦੇਵ ਜੀ ਦੇ ਮਜਨੂੰ ਨਾਮ ਦੇ ਇੱਕ ਸਿੱਖ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ, ਗੁਰੂ ਹਰਗੋਬਿੰਦ ਜੀ ਗਵਾਲੀਅਰ ਜਾਂਦੇ ਹੋਏ ਇਸ ਸਥਾਨ 'ਤੇ ਠਹਿਰੇ ਸਨ।

ਇਹਨਾਂ ਸਾਰੇ ਗੁਰਦੁਆਰਿਆਂ ਦੇ ਮੁਕੰਮਲ ਹੋਣ 'ਤੇ, ਸਰਦਾਰ ਬਘੇਲ ਸਿੰਘ ਨੇ ਸਥਾਨਾਂ ਦੀ ਦੇਖਭਾਲ ਲਈ ਭਾਈਆਂ (ਹਾਜ਼ਰ ਸਿੰਘਾਂ) ਨੂੰ ਨਿਯੁਕਤ ਕੀਤਾ ਅਤੇ ਨਾਲ ਹੀ ਪੰਜਾਬ ਵਾਪਸ ਜਾਣ ਦਾ ਫੈਸਲਾ ਕੀਤਾ। ਓਹਨਾ ਨੂੰ ਮੁਨਸ਼ੀ ਰਾਮ ਦਿਆਲ ਨੇ ਮਨਾ ਲਿਆ ਕਿ ਜਦੋਂ ਮੁਗਲਾਂ ਨੇ ਓਹਨਾ ਦੇ ਅਧਿਕਾਰ ਅਤੇ ਰਾਜ ਨੂੰ ਸਵੀਕਾਰ ਕਰ ਲਿਆ ਸੀ ਤਾਂ ਉਹ ਦਿੱਲੀ ਨੂੰ ਨਾ ਛੱਡਣ, ਪਰ ਸਰਦਾਰ ਬਘੇਲ ਸਿੰਘ ਜੀ ਨੇ ਜਵਾਬ ਦਿੱਤਾ, “ਸਾਨੂੰ ਸਾਡੇ ਗੁਰੂ ਨੇ ਰਾਜ ਅਤੇ ਕਿਸਮਤ ਬਖਸ਼ੀ ਹੈ। ਅਸੀਂ ਜਦੋਂ ਚਾਹੀਏ ਦਿੱਲੀ ਉੱਤੇ ਕਬਜ਼ਾ ਕਰ ਸਕਦੇ ਹਾਂ। ਖਾਲਸੇ ਲਈ ਇਹ ਔਖਾ ਨਹੀਂ ਹੋਵੇਗਾ।

ਸਰਦਾਰ ਬਘੇਲ ਸਿੰਘ ਨੇ ਇੱਕ ਵਾਰ ਫਿਰ 1785 ਵਿੱਚ ਦਿੱਲੀ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ। ਸਿੰਘ ਤੋਂ ਡਰੇ ਸ਼ਾਹ ਆਲਮ ਨੇ ਮਰਾਠਿਆਂ ਨਾਲ ਸੰਧੀ ਕਰ ਲਈ। ਮਰਾਠਿਆਂ ਨੇ ਸਿੰਘਾਂ ਨਾਲ ਸਮਝੌਤਾ ਕੀਤਾ ਅਤੇ ਤੋਹਫ਼ੇ ਵਜੋਂ 10 ਲੱਖ ਰੁਪਏ ਦੇਣ ਲਈ ਸਹਿਮਤੀ ਦਿੱਤੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

ਹਿੰਦ ਦੀ ਚਾਦਰ ਅਤੇ ਦਇਆ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਜਨਮ ਅਤੇ ਮਾਤਾ ਪਿਤਾ—ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ ਸੰਮਤ 1678 ਮੁਤਾਬਕ (1 ਅਪ੍ਰੈਲ 1621 )ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ। ਗੁਰੀ ਜੀ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ।
ਬਚਪਨ ਦਾ ਨਾਮ—ਗੁਰੂ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ।
ਭੈਣ ਭਰਾ—ਗੁਰੂ ਜੀ ਦੇ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮੱਲ ,ਬਾਬਾ ਅਟੱਲ ਰਾਏ ਅਤੇ ਭੈਣ ਬੀਬੀ ਵੀਰੋ ਜੀ ਹਨ।
ਵਿਆਹ ਤੇ ਸੰਤਾਨ —ਗੁਰੂ ਜੀ ਦਾ ਵਿਆਹ ਲਖਨੋਰੀ ਪਿੰਡ ਦੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੰ ਹੋਇਆ ਆਪ ਜੀ ਨੂੰ ਵਿਆਹ ਤੋ 32 ਸਾਲ ਮਗਰੋ ਪੁੱਤਰ ਦੀ ਦਾਤ ਪ੍ਰਾਪਤ ਹੋਈ
ਨਿਮਰਤਾ ਦੇ ਪੁੰਜ = ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉਚੀ ਦੇ ਧਾਰਨੀ ਸਨ ਇਤਿਹਾਸ ਮੁਤਾਬਕ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਜੀ ਦੇ ਸਨਮੁੱਖ ਬੈਠਦੇ ਤਾ ਅੱਖਾਂ ਨੀਵੀਆਂ ਕਰ ਲੈਂਦੇ ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕੀ ਗੁਰੂ ਜੀ ਆਪ ਜੀ ਦੇ ਲਾਲ ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ ਤਾ ਅੱਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਰ ਦਿੱਤਾ ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉ ਸ ਦੇ ਸਾਹਮਣੇ ਨੇਤਰ ਨਹੀ ਚੁੱਕੇ ਜਾਦੇ।।
ਹਰਿ ਕ੍ਰਿਸ਼ਨ ਜੀ ਨਾਲ ਮੁਲਾਕਾਤ —ਪੰਜੋਖੇੜਾ ਕੁਰੂਕਸ਼ੇਤਰ ਅਤੇ ਪਾਨੀਪਤ 'ਚੋਂ ਹੁੰਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ, 20 ਮਾਰਚ, 1664 ਦੇ ਦਿਨ ਦਿੱਲੀ ਪੁੱਜੇ। ਦਿੱਲੀ ਵਿਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ (ਮੌਜੂਦਾ ਗੁਰਦਵਾਰਾ ਬੰਗਲਾ ਸਾਹਿਬ) ਵਿਚ ਠਹਿਰੇ। ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਬੰਗਲੇ ਵਿਚ ਉਸਦੀ ਪਤਨੀ ਪੁਸ਼ਪਾਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਰਹਿੰਦੇ ਸਨ। ਉਸ ਤੋਂ ਇਕ ਦਿਨ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸ਼ਾਲਾ ਵਿਚ ਠਹਿਰੇ ਸਨ। ਉਸੇ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਹਨ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ, 22 ਮਾਰਚ, 1664 ਨੂੰ, ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ 'ਤੇ ਗਏ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਦੋ ਕੁ ਦਿਨ ਉਥੇ ਠਹਿਰਨ ਵਾਸਤੇ ਆਖਿਆ। ਇਹ ਦੋ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਉਨ੍ਹਾਂ ਨਾਲ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਟੁਰਨ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀ ਸੰਭਾਲਣੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ “ਜੋ ਭਾਵੈ ਕਰਤਾਰ” ਆਖ ਕੇ ਅਲਵਿਦਾ ਬੁਲਾ ਕੇ ਬਕਾਲਾ ਵਲ ਨੂੰ ਚੱਲ ਪਏ।
ਗੁਰਗੱਦੀ ਦੀ ਪ੍ਰਾਪਤੀ—-ਗੁਰੂ ਹਰਕਿੑਸ਼ਨ ਜੀ ਨੇ ਜੋਤੀ ਜੋਤ ਸਮੇਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ। ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ ਜਦੋਂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ 'ਗੁਰੂ ਲਾਧੋ ਰੇ ਗੁਰੂ ਲਾਧੋ'ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਧੀਰ ਮੱਲ ਅਤੇ ਪਿੑਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ। ਗੁਰੂ ਜੀ ਨੂੰ 1664 ਈਸਵੀਂ ਨੂੰ ਗੁਰਿਆਈ ਪਾਪਤ ਹੋਈ ਆਪ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ ਆਪ ਜੀ ਬਚਪਨ ਤੋਂ ਹੀ ਵੈਰਾਗੀ ਤੇ ਉਪਰਾਮ ਤਬੀਅਤ ਦੇ ਮਾਲਕ ਸਨ।
ਗੁਰਬਾਣੀ ਰਚਨਾ = ਗੁਰੂ ਸਾਹਿਬ ਜੀ ਦੀ ਬਾਣੀ 15 ਰਾਗਾ ਵਿੱਚ ਦਰਜ ਹੈ। ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 59 ਪਦੇ(15 ਰਾਗਾਂ ਵਿਚ) ਅਤੇ 57 ਸਲੋਕ ਦਰਜ ਹਨ। ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਤੀ ਦੇਣ ਵਾਲੀ ਤੇ ਪ੍ਰਮਾਤਮਾ ਦੇ ਗੁਣ ਗਾਇਨ ਦੀ ਪ੍ਰੇਰਨਾ ਦੇਣ ਵਾਲੀ ਹੈ
ਸੰਤ ਸਰੂਪ ਤੇ ਸਸਤਰ ਵਿਦਿਆ ਦੇ ਮਾਹਿਰ—ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ ਗੁਰੂ ਜੀ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਹੋਏ ਬੈਠੇ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਆਪ ਪਿੰਡ ਬਕਾਲਾ ਆ ਕੇ ਉਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਦਵਾਈ ਆਪ ਜੀ ਸੁੰਦਰ ਵਿਦਵਾਨ ਸੂਰਬੀਰ ਸਸਤਰਧਾਰੀ ਤੇ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਜੀ ਨਾਲ ਮਿਲਕੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ।
ਗੁਰੂ ਜੀ ਦੁਆਰਾ ਕੀਤੇ ਗਏ ਕਾਰਜ—
ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮਿ੍ਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪੑਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮਿ੍ਤਸਰ ਵਿੱਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ 'ਗੁਰੂ ਕਾ ਬਾਗ' ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਪਰਦੇਸ਼ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿੱਚ ਵਸਾਇਆ ਗਿਆ। ਜੋ ਕਿ ਅਜੋਕਾ ਆਨੰਦਪੁਰ ਸਾਹਿਬ ਬਣ ਗਿਆ।
ਕਸਮੀਰੀ ਪੰਡਤਾਂ ਦੀ ਪੁਕਾਰ —ਉਸ ਸਮੇ ਮੁਗਲ ਬਾਦਸਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜੋਰ ਨਾਲ ਕਸਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤੇ ਆਖਣ ਲੱਗੇ ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾ ਸਾਡੀ ਰੱਖਿਆ ਹੋ ਸਕਦੀ ਹੈ। ਉਸ ਵੇਲੇ ਬਾਲ ਗੋਬਿੰਦ ਰਾਏ ਜੀ ਕੋਲ ਬੈਠੇ ਸਨ ਤੇ ਆਖਣ ਲੱਗੇ (ਪਿਤਾ ਜੀ)ਤੁਹਾਡੇ ਤੋ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ ਦੇ ਕਹਿਣ ਤੇ ਆਪ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।
ਗ੍ਰਿਫ਼ਤਾਰੀ ਤੇ ਸ਼ਹੀਦੀ—ਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਆਗਰੇ ਵਿੱਚ ਗਿਫ਼ਤਾਰ ਕਰ ਲਿਆ ਗਿਆ।ਗੁਰੂ ਜੀ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਚਾਦਨੀ ਚੌਕ ਦੀ ਕੋਤਵਾਲੀ ਵਿੱਚ ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ਆਪ ਅਡੋਲ ਰਹੇ। ਗੁਰੂ ਜੀ ਦੀ ਦਿੜਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖ ਸਾਥੀਆਂ ਨੂੰ ਸਹੀਦ ਕੀਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਭਾਈ ਦਿਆਲੇ ਨੂੰ ਉਬਾਲਦੀ ਦੇਗ ਵਿੱਚ ਪਾ ਕੇ ਸਹੀਦ ਕੀਤਾ। ਗੁਰੂ ਜੀ ਸਹੀਦੀ ਦੇਣ ਲਈ ਤਿਆਰ ਹੋ ਗਏ । ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰਾ ਆਪ ਨੇ ਸੀਸਪ ਦੀਆ ਪਰ ਸਿਰਰੁ ਨ ਦੀਆ। ਇਹ ਮਹਾਨ ਬਲੀਦਾਨ ਨਵੰਬਰ 1675 (੧੬੭੫)ਵਿੱਚ ਹੋਇਆ। ਇਥੇ ਅੱਜਕਲ੍ਹ ਗੁਰਦੁਆਰਾ ਸ਼ੀਸ਼ ਗੰਜ ਸੁਸ਼ੋਭਿਤ ਹੈ।ਆਪ ਜੀ ਦਾ ਇੱਕ ਸੇਵਕ ਆਪ ਜੀ ਦਾ ਧੜ ਲੈ ਕੇ ਰਕਾਬ ਗੰਜ ਸਾਹਿਬ ਪਹੁੰਚ ਗਿਆ ਜਿੱਥੇ ਆਪ ਜੀ ਦੇ ਧੜ ਦਾ ਸੰਸਕਾਰ ਹੋਇਆ ਭਾਈ ਜੈਤਾ ਜੋ ਦਿੱਲੀ ਤੋ ਗੁਰੂ ਸਾਹਿਬ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਆਨੰਦਪੁਰ ਸਾਹਿਬ ਆਪ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਅੱਜਕਲ ਇਨਾ ਸਥਾਨਾਂ ਉਪਰ ਗੁਰੁ ਘਰ ਸੁਸ਼ੋਭਿਤ ਹਨ ਜਿਥੇ ਲੱਖਾਂ ਸਰਧਾਲੂ ਧਰਮ ਰੱਖਿਅਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਦੇ ਹਨ। ਆਪ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚ ਣੀ ਵਿੱਚ ਇਨਕਲਾਬ ਲੈ ਆਉਂਦਾ। ਆਪ ਜੀ ਦੀ ਮਹਾਨ ਕੁਰਬਾਨੀ ਤੋ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਸਾਰ ਅੰਸ਼ -ਅੰਤ ਵਿੱਚ ਕਹਿ ਸਕਦੇ ਹਾਂ ਕਿ ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਗੁਰੂ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।

ਪੰਥ-ਰਤਨ ਗਿਆਨੀ ਦਿੱਤ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ 

ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ,ਉੱਚ ਕੋਟੀ ਦੇ ਸਾਹਿਤਕਾਰ,ਆਹਲਾ ਦਰਜੇ ਦੇ ਸਮਾਜ ਸੁਧਾਰਕ ਵਿਦਵਾਨ, ਸਟੇਜ ਅਤੇ ਕਲਮ ਦੇ ਧਨੀ,ਪਛੜੇ ਵਰਗ ਦੇ ਲੋਕਾਂ ਦੇ ਹਮਦਰਦ,ਬੇਨਜ਼ੀਰ ਪੱਤਰਕਾਰ,ਸਫਲ ਕਿੱਸਾਕਾਰ,ਆਧੁਨਿਕ ਵਾਰਤਕ ਤੇ ਸਿੰਘ ਸਭਾ ਲਹਿਰ ਦੇ ਮੋਢੀ ਪੰਥ-ਰਤਨ ਗਿਆਨੀ ਦਿੱਤ ਸਿੰਘ ਦਾ ਜਨਮ ਪਿਤਾ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਵਿਖੇ 21 ਅਪ੍ਰੈਲ 1850 ਨੂੰ ਰਾਮਦਾਸੀਆ ਬਿਰਾਦਰੀ ਵਿੱਚ ਹੋਇਆ। 

ਗ਼ਰੀਬ ਪਰਿਵਾਰ ਸੀ। ਪਿਤਾ ਘਰ ਦੀ ਖੱਡੀ ’ਤੇ ਕੱਪੜਾ ਬੁਣਦੇ ਸਨ। ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਪਰ ਗਿਆਨੀ ਦਿੱਤ ਸਿੰਘ ਬਚਪਨ ਤੋਂ ਹੀ ਇੱਕ ਫੱਕਰ, ਦਰਵੇਸ਼ ਤੇ ਜਗਿਆਸੂ ਬਿਰਤੀ ਦੇ ਮਾਲਕ ਸਨ। ਉਦੋਂ ਇਨ੍ਹਾਂ ਦੀ ਉਮਰ ਮਸਾ ਨੌਂ ਦਸ ਸਾਲ ਦੀ ਸੀ। ਫੱਕਰ ਬਿਰਤੀ ਵਾਲੇ ਇਨ੍ਹਾਂ ਦੇ ਪਿਤਾ ਨੇ ਇੱਕ ਟਕੋਰ ਲਾਈ ਤੇ ਆਖਿਆ,

“ਇਹ ਵਿਸ਼ਾਲ ਬ੍ਰਹਿਮੰਡ ਤੇਰਾ ਹੈ। ਬਾਹਾਂ ਅੱਡੀ ਤੇਰੀ ਉਡੀਕ ਵਿੱਚ ਹੈ। ਇਸ ਨੂੰ ਖੋਜਣਾ, ਪੜਤਾਲਣਾ ਤੇ ਜੀਵਨ ਵਿੱਚ ਅੱਗੇ ਵਧਣ ਲਈ ਯਤਨ ਕਰਨਾ ਤੇਰਾ ਕੰਮ ਹੈ।” ਇਸ ’ਤੇ ਨੌਂ ਦਸ ਸਾਲ ਦਾ ਬਾਲਕ ਘਰੋਂ ਚਲਾ ਗਿਆ। ਖਰੜ ਦੇ ਨੇੜੇ ਗੁਲਾਬਦਾਸੀਆਂ ਦੇ ਡੇਰੇ ਸੰਤ ਗੁਰਬਖਸ਼ ਸਿੰਘ ਦੇ ਲੜ ਜਾ ਲੱਗਾ। ਇੱਥੇ ਇਸ ਨੇ ਗੁਰਬਾਣੀ ਦੀ ਸੰਥਿਆ ਲਈ। ਫਿਰ ਇਸ ਨੇ ਥਾਂ-ਥਾਂ ਤੋਂ ਫਿਰ ਕੇ ਬੜੀ ਮਿਹਨਤ ਨਾਲ ਵਿੱਦਿਆ ਦੇ ਮੋਤੀ ਇਕੱਠੇ ਕੀਤੇ। ਅਧਿਐਨਸ਼ੀਲ ਬਿਰਤੀ ਦੇ ਮਾਲਕ ਗਿਆਨੀ ਦਿੱਤ ਸਿੰਘ ਨੇ ਵੱਖ-ਵੱਖ ਨਿਰਮਲੇ ਸਾਧੂਆਂ ਤੇ ਪੰਡਤਾਂ ਪਾਸੋਂ ਬ੍ਰਹਮ ਵਿਦਿਆਦੇਵ ਬਾਣੀ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹਿੰਦੀ ਦਾ ਗਿਆਨ ਹਾਸਲ ਕੀਤਾ। ਮੁਨਸ਼ੀ ਸਯੱਦ ਪਾਸੋਂ ਉਰਦੂ, ਫਾਰਸੀ ਤੇ ਅਰਬੀ ਭਾਸ਼ਾ ਦੀ ਵਿੱਦਿਆ ਲਈ। ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਦਾ, ਇਤਿਹਾਸ ਤੇ ਮਿਥਹਾਸ ਦਾ, ਭਾਰਤੀ ਦਰਸ਼ਨ ਸ਼ਾਸਤਰ, ਪਿੰਗਲ, ਵਿਆਕਰਣ, ਵੇਦਾਂਤ ਤੇ ਨੀਤੀ ਗ੍ਰੰਥਾਂ ਦਾ ਅਧਿਐਨ ਕੀਤਾ। ਪੰਜ ਗ੍ਰੰਥੀ, ਦਸਮ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ। ਆਪ ਜੀ ਆਪਣੇ ਸਮੇਂ ਦੇ ਬਹੁ-ਪੱਖੀ ਵਿਦਵਤਾ, ਪ੍ਰਤਿਭਾ ਦੇ ਮਾਲਕ, ਨੀਤੀਵੇਤਾ, ਪੰਡਤ ਤੇ ਆਲਮ ਫਾਜ਼ਲ ਮੰਨੇ ਜਾਂਦੇ ਸਨ।

 ‘ਸੰਤ ਦਿੱਤਾ ਰਾਮ’, ‘ਕਵਿ ਦਿੱਤ ਹਰੀ’, ‘ਦਿੱਤ ਹਰੀ’, ‘ਹਰਿ ਦਿੱਤ’, ‘ਦਿੱਤ ਮ੍ਰਿਗਿੰਦ’, ‘ਭਾਈ ਦਿੱਤ ਸਿੰਘ ਗਿਆਨੀ’ ਤੇ ‘ਗਿਆਨੀ ਦਿੱਤ ਸਿੰਘ’ ਨਾਂ ਉਸ ਦੀ ਕਰਤਾਰੀ ਜੀਵਨ-ਯਾਤਰਾ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ।

ਆਪ ਦਾ ਵਿਆਹ 1872 ਵਿਚ ਸੰਤ ਭਾਗ ਸਿੰਘ ਦੀ ਲੜਕੀ ਬਿਸ਼ਨ ਦੇਵੀ ਨਾਲ ਹੋਇਆ।ਵਿਆਹ ਤੋਂ ਬਾਅਦ ਉਹ ਲਾਹੌਰ ਚਲੇ ਗਏ ਜਿਥੇ ਉਨ੍ਹਾਂ ਨੇ ਸੰਤ ਦੇਸਾ ਸਿੰਘ ਜੀ ਪਾਸੋਂ ਰੱਜ ਕੇ ਵਿਦਿਆ ਪ੍ਰਾਪਤ ਕੀਤੀ।

ਉਸ ਤੋਂ ਬਾਅਦ ਉਹ ਭਾਈ ਜਵਾਹਰ ਸਿੰਘ ਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫ਼ੈਸਰ ਗੁਰਮੁਖ ਸਿੰਘ ਜੀ ਦੇ ਸੰਪਰਕ ਵਿਚ ਆਏ ਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਅੰਮ੍ਰਿਤ ਛੱਕ ਕੇ ਦਿਤਾ ਰਾਮ ਤੋਂ ਦਿੱਤ ਸਿੰਘ ਬਣ ਗਏ। ਇਥੇ ਰਹਿ ਕੇ ਉਨ੍ਹਾਂ ਨੇ ਪੰਜਾਬ ਯੂਨੀਵਰਸਟੀ ਲਾਹੌਰ ਤੋਂ ਗਿਆਨੀ ਪਾਸ ਕਰ ਲਈ। ਗਿਆਨੀ ਪਾਸ ਕਰਨ ਮਗਰੋਂ ਓਰੀਐਂਟਲ ਕਾਲਜ ਲਾਹੌਰ ਵਿਚ ਲੱਗ ਕੇ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਹੋਣ ਦਾ ਵੱਡਾ ਮਾਣ ਪ੍ਰਾਪਤ ਕੀਤਾ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਭਾਵ 1839 ਈਸਵੀ ਤਕ ਸਿੱਖਾਂ ਦੀ ਅਬਾਦੀ ਇਕ ਕਰੋੜ ਤੋਂ ਉਪਰ ਸੀ ਪਰ 1861 ਦੀ ਮਰਦਮਸ਼ੁਮਾਰੀ ਵੇਲੇ ਸਿੱਖਾਂ ਦੀ ਅਬਾਦੀ ਸਿਰਫ਼ 20 ਲੱਖ ਦੇ ਕਰੀਬ ਰਹਿ ਗਈ ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰਨ ਮਗਰੋਂ ਈਸਾਈ ਮੱਤ ਨੂੰ ਏਨਾ ਪ੍ਰਫੁੱਲਤ ਕੀਤਾ ਕਿ ਵੱਡੇ-ਵੱਡੇ ਘਰਾਣਿਆਂ ਦੇ ਮੁੰਡੇ ਵੀ ਈਸਾਈ ਬਣਨੇ ਸ਼ੁਰੂ ਹੋ ਗਏ।

ਈਸਾਈ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਪ੍ਰਧਾਨ, ਪ੍ਰੋਫ਼ੈਸਰ ਗੁਰਮੁਖ ਸਿੰਘ ਨੂੰ ਸਕੱਤਰ ਤੇ ਗਿਆਨੀ ਦਿੱਤ ਸਿੰਘ ਨੂੰ ਦਫ਼ਤਰੀ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਦੇ ਨਾਲ ਹੀ ਭਾਈ ਜਵਾਹਰ ਸਿੰਘ ਤੇ ਭਾਈ ਮਇਆ ਸਿੰਘ ਨੂੰ ਇਸ ਸਭਾ ਦਾ ਮੈਂਬਰ ਲਿਆ ਗਿਆ।

ਪਰ ਕੁੱਝ ਸਾਲਾਂ ਬਾਅਦ ਹੀ ਇਹ ਸਭਾ ਅਪਣੇ ਨਿਸ਼ਾਨੇ ਤੋਂ ਪਰ੍ਹਾਂ ਹਟਣ ਲੱਗੀ। ਕਾਰਨ ਇਹ ਸੀ ਕਿ ਬਾਬਾ ਖੇਮ ਸਿੰਘ ਬੇਦੀ ਜੋ ਇਸ ਸਭਾ ਦਾ ਸਰਪ੍ਰਸਤ ਸੀ ਆਪ ਸਿੱਖੀ ਮਰਿਆਦਾ ਤੋਂ ਪਿੱਛੇ ਹਟਣ ਲੱਗ ਪਿਆ। ਉਹ ਕ੍ਰਿਪਾਨ ਦੇ ਨਾਲ-ਨਾਲ ਜਨੇਊ ਵੀ ਪਹਿਨ ਕੇ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਣ ਲੱਗ ਪਿਆ ਸੀ ਤੇ ਉਸ ਨੇ ਦਰਬਾਰ ਸਾਹਿਬ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਜਿਸ ਕਾਰਨ ਹਾਲਤ ਵਿਗੜਦੇ ਗਏ।

ਗਿਆਨੀ ਦਿੱਤ ਸਿੰਘ ਜੀ ਏਨੇ ਦ੍ਰਿੜ ਇਰਾਦੇ ਤੇ ਹੌਸਲੇ ਵਾਲੇ ਇਨਸਾਨ ਸਨ ਕਿ ਜਦੋਂ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਅਤੇ ਮੂਰਤੀ ਪੂਜਾ ਕਰਨ ਤੋਂ ਨਾ ਹਟੇ ਤਾਂ ਇਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਉਸ ਦਾ ਬੋਰੀਆ ਬਿਸਤਰਾ ਚੁੱਕ ਕੇ ਬਾਹਰ ਸੁੱਟ ਦਿਤਾ ਤੇ ਮੂਰਤੀਆਂ ਦੀ ਭੰਨ੍ਹ ਤੋੜ ਕਰ ਕੇ ਬਾਹਰ ਵਗਾਹ ਮਾਰੀਆਂ।

ਦੂਜੇ ਪਾਸੇ ਇਨ੍ਹਾਂ ਵਿਚ ਏਨੀ ਸਹਿਣਸ਼ੀਲਤਾ ਸੀ ਕਿ ਜਦੋਂ ਇਹ ਹਰ ਸੰਗਰਾਂਦ ਨੂੰ ਫ਼ਿਰੋਜ਼ਪੁਰ ਵਿਖੇ ਅਕਾਲਗੜ੍ਹ ਸਾਹਿਬ ਦੇ ਗੁਰਦਵਾਰੇ ਵਿਚ ਭਾਸ਼ਣ ਦੇਣ ਜਾਂਦੇ ਸਨ ਤਾਂ ਉਦੋਂ ਇਹ ਇਕ ਉੱਚੇ ਥੜੇ ਉਤੇ ਚੜ੍ਹ ਕੇ ਭਾਸ਼ਣ ਦਿੰਦੇ ਸਨ ਤੇ ਲੋਕੀ ਸੈਂਕੜਿਆਂ ਦੀ ਗਿਣਤੀ ਵਿਚ ਇਨ੍ਹਾਂ ਦਾ ਭਾਸ਼ਣ ਸੁਣਨ ਲਈ ਇਕੱਠੇ ਹੋ ਜਾਂਦੇ ਸਨ ਪਰ ਜਦੋਂ ਗ੍ਰੰਥੀ ਸਿੰਘ ਵਲੋਂ ਸੰਗਤਾਂ ਨੂੰ ਕੜਾਹ ਵਰਤਾਇਆ ਜਾਂਦਾ ਸੀ ਤਾਂ ਗਿਆਨੀ ਜੀ ਨੂੰ ਜੋੜਿਆਂ ਵਿਚ ਬਿਠਾ ਕੇ ਉਪਰੋਂ ਪ੍ਰਸ਼ਾਦਿ ਸੁੱਟ ਕੇ ਦਿਤਾ ਜਾਂਦਾ ਸੀ ਤੇ ਗਿਆਨੀ ਜੀ ਇਸ ਨੂੰ ਵਾਹਿਗੁਰੂ ਜੀ ਦਾ ਸ਼ੁਕਰ ਕਰ ਕੇ ਖਾ ਲੈਂਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਬਾਰੇ ਮੱਥੇ ਵੱਟ ਨਹੀਂ ਸੀ ਪਾਇਆ ਤੇ ਅਪਣੀ ਮੰਜ਼ਿਲ ਵਲ ਵਧਦੇ ਗਏ।

ਕੁਝ ਸਮੇਂ ਬਾਅਦ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਦੇ ਯਤਨ ਸਦਕਾ 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਤੇ ਸਕੱਤਰ ਗੁਰਮੁਖ ਸਿੰਘ ਨੂੰ ਬਣਾਇਆ ਗਿਆ। ਸ੍ਰੀ ਗੁਰੂ ਸਿੰਘ ਸਭਾ ਲਾਹੌਰ ਨੇ ਸਿੱਖੀ ਦੇ ਪ੍ਰਸਾਰ ਲਈ ਬਹੁਤ ਸਾਰੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਲਾਹੌਰ ਤੋਂ ਖ਼ਾਲਸਾ ਅਖ਼ਬਾਰ ਗਿਆਨੀ ਜੀ ਦੀ ਸੰਪਾਦਨਾ ਹੇਠ ਛਪਣ ਲੱਗਾ। ਇਸ ਸਮੇਂ ਗਿਆਨੀ ਜੀ ਨੇ ਮੜ੍ਹੀ ਮਸਾਣਾਂ, ਥਿੱਤਾਂ-ਵਰਤਾਂ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁਧ ਜਬਰਦਸਤ ਪ੍ਰਚਾਰ ਕੀਤਾ ਜਿਸ ਨਾਲ ਲੋਕੀ ਝੂਠੇ ਕਰਮ-ਕਾਂਡਾਂ ਨੂੰ ਛੱਡ ਕੇ ਸਿੱਖੀ ਧਾਰਨ ਕਰਨ ਲੱਗ ਪਏ।

ਗਿਆਨੀ ਦਿੱਤ ਸਿੰਘ ਦੀ ਗੱਲ ਕਰਦਿਆਂ ਆਰੀਆਂ ਸਮਾਜ ਦੇ ਮੋਢੀ ਸਵਾਮੀ ਦਇਆਨੰਦ ਨਾਲ਼ ਕੀਤੀਆਂ ਉਹਨਾਂ ਦੀਆਂ ਤਿੰਨ ਚਰਚਾਵਾਂ ਦਾ ਪੱਖ ਵੀ ਇੱਥੇ ਜਾਣਨਾ ਬਹੁਤ ਜ਼ਰੂਰੀ ਹੈ।

ਆਰੀਆ ਸਮਾਜ ਦੀ ਨੀਂਹ ਸਵਾਮੀ ਦਇਆ ਨੰਦ ਵੱਲੋਂ 10 ਅਪਰੈਲ 1875 ਨੂੰ ਬੰਬਈ ਵਿਖੇ ਰੱਖੀ ਗਈ ਤੇ ਉਹ 1877 ਵਿੱਚ ਇਸ ਦੇ ਪ੍ਰਚਾਰ ਲਈ ਪੰਜਾਬ ਆਏ। ਇਸ ਫੇਰੀ ਦੌਰਾਨ ਗਿਆਨੀ ਜੀ ਨੇ ਤਿੰਨ ਵਾਰੀ ਤਿੰਨ ਵੱਖ-ਵੱਖ ਵਿਸ਼ਿਆਂ ’ਤੇ ਸਵਾਮੀ ਦਇਆ ਨੰਦ ਨਾਲ ਬਹਿਸਾਂ ਕੀਤੀਆਂ ਤੇ ਤਿੰਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।

ਪਹਿਲੀ ਬਹਿਸ "ਜਗਤ ਦਾ ਕਰਤਾ ਕੌਣ ਹੈ?" 19 ਅਪਰੈਲ 1877 ਨੂੰ ਕੀਤੀ ਗਈ।

ਦੂਜੀ 24 ਤੋਂ 27 ਅਪਰੈਲ 1877 ਨੂੰ "ਵੇਦਾਂ ਦਾ ਕਰਤਾ ਈਸ਼ਵਰ ਨਹੀਂ" ਦੇ ਵਿਸ਼ੇ 'ਤੇ ਬਹਿਸ ਕੀਤੀ ਗਈ।

ਤੀਜੀ ਬਹਿਸ 24 ਤੋਂ 27 ਜੂਨ 1877 ਤੱਕ "ਮੁਕਤੀ ਦਾ ਸਰੂਪ ਕਿਆ ਹੈ" ਵਿਸ਼ੇ ’ਤੇ ਹੋਈ।

ਇਸ ਦੌਰਾਨ ਸਭ ਤੋਂ ਮਹਾਨ ਤੇ ਇਤਿਹਾਸਕ ਗੱਲ ਸਾਹਮਣੇ ਇਹ ਆਈ ਕਿ ਇਨ੍ਹਾਂ ਤਿੰਨਾਂ ਬਹਿਸਾਂ ਵਿੱਚ ਗਿਆਨੀ ਦਿੱਤ ਸਿੰਘ ਦੀਆਂ ਬਹੁ-ਪੱਖੀ ਤੇ ਵਿਦਵਤਾ ਭਰੀਆਂ ਦਲੀਲਾਂ ਅੱਗੇ ਸੁਆਮੀ ਜੀ ਟਿਕ ਨਾ ਸਕੇ, ਛਿੱਥੇ ਪੈ ਗਏ ਤੇ ਹਾਰ ਮੰਨਣੀ ਪਈ।ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ਮੂੰਹ ਕਰਨ ਦਾ ਹੀਆ ਨਹੀਂ ਪਿਆ। ਇਹਨਾਂ ਬਹਿਸਾਂ ਸੰਬੰਧੀ ਗਿਆਨੀ ਦਿੱਤ ਸਿੰਘ ਨੇ ਬਾਅਦ ਵਿੱਚ ਇਕ ਪੁਸਤਕ ਲਿਖੀ, ਜਿਸ ਦਾ ਨਾਂ ਹੈ ਕਿ ਮੇਰਾ ਤੇ ਸਾਧੂ ਦਯਾ ਨੰਦ ਦਾ ਸੰਵਾਦ। ਇਸ ਪੁਸਤਕ ਦੀ ਅੱਜ ਵੀ ਬਹੁਤ ਮੰਗ ਹੈ ਇਸ ਦਾ ਊਰਦੁ ਅਨੁਵਾਦ ਵੀ ਹੈ। ਇਹ ਵਿਸ਼ਵ ਪੱਧਰੀ ਪੁਸਤਕ ਬਣ ਚੁੱਕੀ ਹੈ। ਇਸੇ ਤਰ੍ਹਾਂ ਦੀ ਇੱਕ ਪੁਸਤਕ ਦੰਭ ਵਿਦਾਰਨ, ਜੋ ਸੁਆਮੀ ਦਯਾ ਦੀ ਪੁਸਤਕ ਦੀ ਅਲੋਚਨਾ ਦੇ ਤੌਰ ’ਤੇ ਲਿਖੀ ਗਈ ਹੈ। ਜੋ ਕਿ ਲਾਹੌਰ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਇਹ ਕਿਤਾਬਾਂ ਤੋਂ ਇਲਾਵਾ ਗੁੱਗਾ ਗਪੌੜਾ, ਮੀਰਾਂ ਮਨੋਤ, ਸੁਲਤਾਨ ਪੁਆੜਾ, ਨਕਲੀ ਸਿੱਖ ਪ੍ਰਬੋਧ, ਦੁਰਗਾ ਪ੍ਰਬੋਧ ਸਮੇਤ ਕੁਲ 72 ਪੁਸਤਕਾਂ ਦੀ ਰਚਨਾ ਕਰਨ ਦਾ ਮਾਣ ਗਿਆਨੀ ਦਿੱਤ ਸਿੰਘ ਦੇ ਹਿੱਸੇ ਹੀ ਆਇਆ ਹੈ। 

ਗਿਆਨੀ ਦਿੱਤ ਸਿੰਘ 6 ਸਤੰਬਰ 1901 ਨੂੰ ਲਾਹੌਰ ਵਿਖੇ ਆਪਣੇ ਆਖਰੀ ਸਾਹ ਲੈਕੇ ਇਸ ਸੰਸਾਰ ਤੋਂ ਵਿਦਾਇਗੀ ਲੈ ਗਏ। 

ਆਓ ਅੱਜ ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਵੰਡੇ ਗਿਆਨ ਨੂੰ ਸੰਭਾਲਦਿਆਂ,ਉਸ ਤੇ ਅਮਲ ਕਰਦਿਆਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਗਿਆਨ ਤੇ ਸਵੈ-ਅਧਿਐਨ ਨਾਲ਼ ਜੋੜੀਏ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸਪੰਰਕ ਨੰਬਰ:- 9463551814

ਸਾਖੀ ਭਾਈ ਭਿਖਾਰੀ ਜੀ ✍️ ਹਰਨਰਾਇਣ ਸਿੰਘ ਮੱਲੇਆਣਾ

ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਜੀ ਕੋਈ ਇਸ ਤਰਾਂ ਦਾ ਬੰਦਾ ਹੈ ਜਿਸ ਨੂੰ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ, ਇੱਜਤ ਵੀ ਕਬੂਲ ਹੋਵੇ ਬੇਜ਼ਤੀ ਵੀ ਕਬੂਲ ਹੋਵੇ, ਖੁਸ਼ੀਆਂ ਵੀ ਕਬੂਲ ਹੋਣ ਗ਼ਮੀਆਂ ਵੀ ਕਬੂਲ ਹੋਣ। ਜੋ ਹਰ ਅਵਸਥਾ ਵਿੱਚ ਇੱਕੋ ਜਿਹਾ ਹੀ ਰਹੇ। ਓਹ ਸਿੱਖ ਕਹਿਣ ਲੱਗਾ ਮਹਾਰਾਜ ਗੱਲਾਂ ਤਾਂ ਜਰੂਰ ਸੁਣੀਆਂ ਨੇ ਪਰ ਇਹੋ ਜਿਹਾ ਹੋਣਾ ਬਹੁਤ ਕਠਿਨ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਇਹੋ ਜਿਹਾ ਹੋਵੇਗਾ। ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ। ਉਸ ਸਿੱਖ ਦਾ ਨਾਮ ਭਾਈ ਭਿਖਾਰੀ ਹੈ। ਓਹ ਐਸੀ ਹੀ ਅਵਸਥਾ ਦੇ ਮਾਲਿਕ ਹਨ। ਤੁਸੀਂ ਉਹਨਾ ਕੋਲ ਜਾਓ ਅਤੇ ਇੱਕ ਰਾਤ ਉਹਨਾ ਕੋਲ ਰਹਿ ਕੇ ਆਓ।
ਸਿੱਖ ਭਾਈ ਭਿਖਾਰੀ ਜੀ ਦੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਭਾਈ ਭਿਖਾਰੀ ਦੁਕਾਨ ਤੇ ਹਨ। ਸਿੱਖ ਸਿੱਧਾ ਭਾਈ ਸਾਬ ਦੀ ਦੁਕਾਨ ਤੇ ਚਲਾ ਗਿਆ। ਭਾਈ ਭਿਖਾਰੀ ਜੀ ਘਿਓ ਵੇਚਿਆ ਕਰਦੇ ਸਨ। ਜਦੋਂ ਸਿੱਖ ਉਹਨਾ ਦੀ ਦੁਕਾਨ ਤੇ ਪਹੁੰਚਿਆ ਤਾਂ ਭਾਈ ਸਾਬ ਇੱਕ ਗ੍ਰਾਹਕ ਨਾਲ ਬਹਿਸ ਕਰ ਰਹੇ ਸਨ। ਗ੍ਰਾਹਕ ਘਿਓ ਦਾ ਇੱਕ ਪੈਸਾ ਘੱਟ ਦੇ ਕੇ ਕਹਿ ਰਿਹਾ ਸੀ ਕਿ ਮੈ ਇੱਕ ਪੈਸਾ ਬਾਅਦ ਵਿਚ ਦੇ ਦਵਾਂਗਾ ਪਰ ਭਾਈ ਸਾਬ ਕਹਿ ਰਹੇ ਸਨ ਕਿ ਅਸੀਂ ਉਧਾਰ ਨਹੀਂ ਦੇਂਦੇ। ਉਸ ਗ੍ਰਾਹਕ ਨੇ ਬੜਾ ਕਿਹਾ ਕਿ ਮੈਂ ਤੁਹਾਨੂੰ ਛੇਤੀ ਹੀ ਪੈਸਾ ਦੇ ਦੇਵਾਂਗਾ ਮੈਨੂੰ ਘਿਓ ਦੀ ਜਰੂਰਤ ਹੈ ਪਰ ਭਾਈ ਸਾਬ ਨੇ ਘਿਓ ਉਧਾਰ ਨਾ ਦਿੱਤਾ। ਇਹ ਵੇਖ ਕੇ ਸਿੱਖ ਥੋੜਾ ਨਿਰਾਸ਼ ਹੋ ਗਿਆ ਤੇ ਸੋਚਣ ਲੱਗਾ ਕਿ ਭਾਈ ਭਿਖਾਰੀ ਤਾਂ ਲਾਲਚੀ ਲਗਦੇ ਹਨ। ਥੋੜਾ ਮਨ ਵਿੱਚ ਨਿਰਾਸ਼ ਹੋਇਆ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਰਾਤ ਕੱਟ ਕੇ ਆਉਣੀ ਹੈ ਇਸ ਲਈ ਉਸ ਨੇ ਭਾਈ ਸਾਬ ਨੂੰ ਦਸਿਆ ਕਿ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਹੈ। ਭਾਈ ਭਿਖਾਰੀ ਜੀ ਬੜੇ ਖੁਸ਼ ਹੋਏ ਅਤੇ ਸਿੱਖ ਨੂੰ ਆਪਣੇ ਘਰ ਲੈ ਗਏ।
ਭਾਈ ਸਾਬ ਦੇ ਘਰ ਬਹੁਤ ਰੌਣਕ ਸੀ। ਮਿਠਾਈਆਂ ਤਿਆਰ ਹੋ ਰਹੀਆਂ ਸਨ। ਕੱਪੜੇ ਤਿਆਰ ਹੋ ਰਹੇ ਸਨ। ਸਿੱਖ ਦੇ ਪੁੱਛਣ ਤੇ ਪਤਾ ਲੱਗਾ ਕਿ ਭਾਈ ਸਾਬ ਦੇ ਪੁੱਤਰ ਦਾ ਵਿਆਹ ਸੀ। ਭਾਈ ਸਾਬ ਨੇ ਸਿੱਖ ਦਾ ਬੜਾ ਸਤਿਕਾਰ ਕੀਤਾ ਤੇ ਰਾਤ ਨੂੰ ਜਦ ਪ੍ਰਸ਼ਾਦਾ ਛਕਣ ਲੱਗੇ ਤਾਂ ਸਿੱਖ ਨੇ ਭਾਈ ਸਾਬ ਨੂੰ ਪਰਖਣ ਲਈ ਕਿਹਾ ਕਿ ਅਸੀਂ ਤਾਂ ਹੱਥ ਘਿਓ ਨਾਲ ਧੋਂਦੇ ਹਾਂ। ਭਾਈ ਸਾਬ ਨੇ ਘਿਓ ਦਾ ਪੀਪਾ ਲਿਆ ਕੇ ਹੱਥ ਧੁਆ ਦਿੱਤੇ। ਸਿੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਦੁਕਾਨ ਤੇ ਤਾਂ ਤੁਸੀਂ ਇੱਕ ਪੈਸੇ ਪਿੱਛੇ ਗ੍ਰਾਹਕ ਨਾਲ ਲੜ ਰਹੇ ਸੀ ਅਤੇ ਹੁਣ ਤੁਸੀਂ ਕਿੰਨੇ ਸਾਰੇ ਘਿਓ ਨਾਲ ਮੇਰੇ ਹੱਥ ਧੁਆ ਦਿੱਤੇ। ਭਾਈ ਸਾਬ ਕਹਿਣ ਲੱਗੇ ਕਿ ਉਹ ਮੇਰੀ ਕਿਰਤ ਸੀ, ਇਹ ਮੇਰੀ ਸੇਵਾ ਹੈ। ਕਿਰਤ ਵਿੱਚ ਮੇਰਾ ਨਿਯਮ ਹੈ ਕਿ ਮੈਂ ਇੱਕ ਪੈਸੇ ਦਾ ਵੀ ਉਧਾਰ ਨਹੀਂ ਕਰਦਾ। ਮੈਂ ਆਪਣੀ ਕਿਰਤ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਅਤੇ ਸੇਵਾ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ। ਇਹ ਸੁਣ ਕੇ ਸਿੱਖ ਦੇ ਮਨ ਵਿਚੋਂ ਭਾਈ ਸਾਬ ਪ੍ਰਤੀ ਗੁੱਸਾ ਖਤਮ ਹੋ ਗਿਆ।
ਰਾਤ ਨੂੰ ਭਾਈ ਸਾਬ ਨੇ ਸਿੱਖ ਨੂੰ ਸੌਣ ਲਈ ਕਮਰਾ ਦਿੱਤਾ ਤਾਂ ਸਿੱਖ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਓਹ ਫੱਟਾ ਪਿਆ ਸੀ ਜਿਸ ਉੱਤੇ ਮੁਰਦਿਆਂ ਨੂੰ ਲੈ ਕੇ ਜਾਂਦੇ ਨੇ। ਫੱਟੇ ਉੱਤੇ ਨਵਾਂ ਕੱਪੜਾ ਵਿਛਾ ਕੇ ਪੂਰੀ ਤਰਾਂ ਤਿਆਰ ਕੀਤਾ ਹੋਇਆ ਸੀ। ਸਿੱਖ ਨੂੰ ਇਹ ਸੋਚ ਕੇ ਨੀਂਦ ਨਹੀਂ ਸੀ ਆ ਰਹੀ ਕਿ ਇੱਕ ਪਾਸੇ ਘਰ ਵਿੱਚੋਂ ਬਰਾਤ ਜਾਣੀ ਹੈ ਅਤੇ ਦੂਜੇ ਪਾਸੇ ਘਰ ਵਿੱਚ ਮੁਰਦੇ ਨੂੰ ਲੈ ਕੇ ਜਾਣ ਵਾਲਾ ਫੱਟਾ ਸਜਾਇਆ ਹੋਇਆ ਪਿਆ ਹੈ। ਜਦ ਨੀਂਦ ਨਾ ਆਈ ਤਾਂ ਉਸ ਨੇ ਅੱਧੀ ਰਾਤ ਭਾਈ ਸਾਬ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ। ਭਾਈ ਭਿਖਾਰੀ ਜੀ ਕਹਿਣ ਲਗੇ ਕਿ ਸੁਖ ਦੁਖ ਦੋਵੇਂ ਜੁੜੇ ਹੋਏ ਹਨ। ਜਦੋਂ ਘਰ ਵਿੱਚ ਡੋਲੀ ਆਉਣੀ ਹੈ ਤਾਂ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ। ਉਸ ਵਕਤ ਫੱਟਾ ਤਿਆਰ ਕਰਨ ਦੀ ਭਾਜੜ ਪਵੇਗੀ ਇਸ ਲਈ ਮੈਂ ਪਹਿਲਾਂ ਹੀ ਫੱਟਾ ਤਿਆਰ ਕਰ ਲਿਆ ਹੈ। ਇਹ ਸੁਣ ਕੇ ਸਿੱਖ ਭਾਈ ਭਿਖਾਰੀ ਜੀ ਨੇ ਚਰਨਾਂ 'ਤੇ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਭਾਈ ਸਾਬ ਤੁਸੀ ਧੰਨ ਹੋ ਜੋ ਹਰ ਤਰਾਂ ਦੀ ਅਵਸਥਾ ਵਿੱਚ ਇੱਕ ਹੀ ਹੋ। ਇਸ ਦੇ ਨਾਲ ਸਿੱਖ ਕਹਿਣ ਲੱਗਾ ਕਿ ਭਾਈ ਸਾਬ ਮੇਰੇ ਮਨ ਵਿੱਚ ਇੱਕ ਸ਼ੰਕਾ ਵੀ ਆ ਗਿਆ ਹੈ ਕਿਰਪਾ ਕਰਕੇ ਓਵੀ ਦੂਰ ਕਰ ਦਵੋ ਕਿ ਜੇ ਤੁਹਾਡੇ ਪੁੱਤਰ ਨੇ ਚੜ੍ਹਾਈ ਹੀ ਕਰ ਜਾਣਾ ਹੈ ਤਾਂ ਫਿਰ ਇਸ ਦਾ ਵਿਆਹ ਕਰਨ ਦੀ ਕੀ ਲੋੜ ਹੈ। ਕਿਸੇ ਧੀ ਨੂੰ ਬੇਵਾ ਕਰਨ ਦੀ ਕੀ ਜਰੂਰਤ ਹੈ। ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦ੍ਰਿਸ਼ਟੀ ਨਾਲ ਅਕਾਲ ਪੁਰਖ ਨੇ ਮੈਨੂੰ ਇਹੀ ਸਮਝ ਪਾਈ ਹੈ ਕਿ ਇਸ ਧੀ ਨੇ ਬੇਵਾ ਦਾ ਜੀਵਨ ਹੀ ਗੁਜਰਨਾ ਹੈ ਇਸ ਲਈ ਅਕਾਲ ਪੁਰਖ ਦੀ ਮਰਜੀ ਦੇ ਵਿਰੁੱਧ ਜਾਣਾ ਮੇਰੇ ਵੱਸ ਦਾ ਹੀ ਨਹੀਂ ਹੈ। ਜੋ ਉਸ ਪਰਮਾਤਮਾ ਨੇ ਕਰਨਾ ਹੈ ਓਹ ਹੋਣਾ ਹੀ ਹੈ। ਮੈਨੂੰ ਅਕਾਲ ਪੁਰਖ ਨੇ ਗਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ ਅਤੇ ਲੜਕੀ ਨੇ ਬੇਵਾ ਦੀ ਜਿੰਦਗੀ ਗੁਜਰਨਿਹੈ ਪਰ ਇਸ ਨੂੰ ਬਦਲਣਾ ਮੇਰੇ ਵੱਸ ਨਹੀਂ ਹੈ।
ਇਸ ਤਰਾਂ ਉਸ ਸਿੱਖ ਦਾ ਸ਼ੰਕਾ ਦੂਰ ਹੋਇਆ ਕਿ ਸੱਚਮੁੱਚ ਹੀ ਅਜਿਹੇ ਗੁਰੂ ਦੇ ਪਿਆਰੇ ਹੁੰਦੇ ਹਨ ਜੋ ਹਰ ਸਥਿਤੀ ਵਿੱਚ ਇੱਕ ਅਵਸਥਾ ਵਿੱਚ ਰਹਿੰਦੇ ਹਨ

ਸ: ਹਰਨਰਾਇਣ ਸਿੰਘ ਮੱਲੇਆਣਾ

ਦਸਤਾਰ ✍️ ਹਰਨਰਾਇਣ ਸਿੰਘ ਮੱਲੇਆਣਾ

ਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਨੂੰ ਜਿੱਥੇ ਸਰਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਦੇ ਨਿਯਮਾਂ ਮੁਤਾਬਿਕ ਸਿੱਖ ਦੀ ‘ਸਾਬਤ ਸੂਰਤ’ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੰਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ।’ ਦਸਤਾਰ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਅੰਗਰੇਜ਼ੀ ਭਾਸ਼ਾ ਵਿੱਚ ‘ਟਰਬਨ’, ਫਰੈਂਚ ਵਿੱਚ ‘ਟਲਬੈਂਡ’, ਤੁਰਕੀ ਵਿੱਚ ‘ਸਾਰੀਕ’, ਲਾਤੀਨੀ ਭਾਸ਼ਾ ਵਿੱਚ ‘ਮਾਈਟਰ’, ਫਰਾਂਸੀਸੀ ਵਿੱਚ ‘ਟਬੰਦ’, ਰੁਮਾਨੀ ਵਿੱਚ ‘ਤੁਲੀਪਾਨ’ , ਇਰਾਨੀ ਵਿੱਚ ‘ਸੁਰਬੰਦ’, ਜਰਮਨੀ, ਸਪੇਨ, ਪੁਰਤਗੇਜ਼ੀ ਤੇ ਇਤਾਲਵੀ ਵਿੱਚ ‘ਟਰਬਾਂਦੇ’ ਤੇ ਸੰਸਕ੍ਰਿਤ ਵਿੱਚ ‘ਉਸ਼ਣੀਸ਼’ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ, ਜਿਸ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਣਾ ਪਿੱਛੋਂ ਹਰੇਕ ਸਿੱਖ ਲਈ ਸਜਾਉਣਾ ਲਾਜ਼ਮੀ ਬਣਾ ਦਿੱਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸਮੇਂ ਜਦੋਂ ਅਖਾੜੇ ਵਿੱਚ ਕੋਈ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਸ ਜੇਤੂ ਪਹਿਲਵਾਨ ਨੂੰ ‘ਦੁਮਾਲੇ’ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਮੁਗ਼ਲ ਹਕੂਮਤ ਵੱਲੋਂ ਜਦੋਂ ਸ਼ਾਹੀ ਫਰਮਾਨ ਜਾਰੀ ਕਰ ਕੇ ਦਸਤਾਰ ਸਜਾਉਣ ’ਤੇ ਪਾਬੰਦੀ ਲਗਾ ਕੇ ਇੱਕ ਵਿਸ਼ੇਸ਼ ਵਰਗ ਵਾਸਤੇ ਇਸ ਹੱਕ ਨੂੰ ਰਾਖਵਾਂ ਕੀਤਾ ਗਿਆ ਤਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਸਿੱਖਾਂ ਨੂੰ ਸੁੰਦਰ ਦਸਤਾਰਾਂ ਸਜਾਉਣ ਦਾ ਹੁਕਮ ਦਿੱਤਾ। ਗੁਰੂ ਜੀ ਖ਼ੁਦ ਵੀ ਸੁੰਦਰ ਦਸਤਾਰ ਸਜਾਉਂਦੇ ਸਨ, ਜਿਸ ਦੀ ਗਵਾਹੀ ਢਾਡੀ ਨੱਥਾ ਮੱਲ ਤੇ ਅਬਦੁੱਲਾ ਦੀ ਵਾਰ ਵਿੱਚੋਂ ਮਿਲਦੀ ਹੈ। ਇਸ ਵਿੱਚ ਗੁਰੂ ਜੀ ਦੀ ਦਸਤਾਰ ਸਬੰਧੀ ਵਡਿਆਈ ਕੀਤੀ ਗਈ ਹੈ: ਦੋ ਤਲਵਾਰਾਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ। ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ੍ਹ ,ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਖ਼ਾਲਸਾ ਪੰਥ ਸਾਜਿਆ ਤਾਂ ਗੁਰੂ ਜੀ ਨੇ ਖ਼ਾਲਸੇ ਨੂੰ ਕੇਸਾਂ ਦੀ ਸੰਭਾਲ ਲਈ ਸਿਰ ’ਤੇ ਦਸਤਾਰ ਸਜਾਉਣਾ ਵੀ ਦ੍ਰਿੜ੍ਹ ਕਰਵਾਇਆ। ‘ਰਹਿਤਨਾਮਿਆਂ’ ਵਿੱਚ ਵੀ ਇਸ ਬਾਰੇ ਜ਼ਿਕਰ ਮਿਲਦਾ ਹੈ। ਸਿੱਖ ਨੂੰ ਆਪਣੀ ਦਸਤਾਰ ਨੂੰ ਟੋਪੀ ਵਾਂਗ ਉਤਾਰਨ ਤੇ ਮੁੜ ਉਸ ਉਤਾਰੀ ਹੋਈ ਦਸਤਾਰ ਨੂੰ ਸਿਰ ਉਤੇ ਰੱਖਣ ਤੋਂ ਵੀ ਵਰਜਿਆ ਗਿਆ ਹੈ। ਇਸ ਤੋਂ ਇਲਾਵਾ ਕੇਸਾਂ ਨੂੰ ਦੋ ਵਾਰ ਕੰਘਾ ਕਰ ਕੇ ਦਸਤਾਰ ਨੂੰ ਪੂਣੀ ਕਰ ਕੇ ਬੰਨ੍ਹਣ ਦੀ ਵੀ ਤਾਕੀਦ ‘ਰਹਿਤਨਾਮਿਆਂ’ ਵਿੱਚ ਮਿਲਦੀ ਹੈ। ਜੇ ਦਸਤਾਰ ਦੇ ਇਤਿਹਾਸਕ ਪਿਛੋਕੜ ਵੱਲ ਤੇ ਸੰਸਾਰ ਦੀਆਂ ਦੂਜੀਆਂ ਕੌਮਾਂ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਕੁਝ ਸ੍ਰੋਤਾਂ ਤੋਂ ਪਤਾ ਲੱਗਦਾ ਹੈ ਕਿ ਦਸਤਾਰ ਨੂੰ ਪਹਿਲਾਂ ਪੱਗ ਜਾਂ ਪਗੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਵਰਤਮਾਨ ਸਮੇਂ ਵੀ ਪ੍ਰਚੱਲਿਤ ਹੈ। ਦਸਤਾਰ ਜਾਂ ਪੱਗ ਕਈ ਧਰਮਾਂ, ਕੌਮਾਂ, ਦੇਸ਼ਾਂ ਦੇ ਸੱਭਿਆਚਾਰਕ ਰੀਤੀ-ਰਿਵਾਜਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਦਿ ਕਾਲ ਤੋਂ ਹੀ ਬੰਨ੍ਹੀ ਜਾਂਦੀ ਰਹੀ ਹੈ। ਦਸਤਾਰ ਜਾਂ ਪੱਗ ਮੁੱਢ ਕਦੀਮ ਤੋਂ ਹੀ ਸਮੁੱਚੇ ਏਸ਼ੀਆ ਤੇ ਦੁਨੀਆਂ ਦੇ ਪੂਰਬਾਰਧ ਹਿੱਸੇ ਵਿਚ ਇੱਜ਼ਤ ਦੀ ਨਿਸ਼ਾਨੀ ਤੇ ਸਿਰ ’ਤੇ ਧਾਰਨ ਕਰਨ ਦੀ ਮੁੱਖ ਪੁਸ਼ਾਕ ਮੰਨੀ ਗਈ ਹੈ। ਦਸਤਾਰ ਦੀ ਲੰਬਾਈ ਤੇ ਬੰਨ੍ਹਣ ਦੇ ਰੰਗ ਅਤੇ ਢੰਗ ਤੋਂ ਬੰਨ੍ਹਣ ਵਾਲੇ ਦੇ ਰੁਤਬੇ ਦਾ ਅਹਿਸਾਸ ਤੇ ਪ੍ਰਗਟਾਵਾ ਹੁੰਦਾ ਹੈ। ਪੱਗ ਸਬੰਧੀ ਇਹ ਵੀ ਧਾਰਨਾ ਹੈ ਕਿ ਇਹ ਪਹਿਲਾਂ ਮਸ਼ਰਿਕ ਵਿੱਚੋਂ ਸ਼ੁਰੂ ਹੋਈ ਹੈ। ਮੁਸਲਮਾਨਾਂ ਦੇ ਨਬੀ ਹਜ਼ਰਤ ਮੁਹੰਮਦ ਸਾਹਿਬ ਵੀ ਪੱਗ ਬੰਨ੍ਹਦੇ ਸਨ। ਵੱਖ-ਵੱਖ ਸੱਭਿਆਚਾਰਾਂ ਤੇ ਸਮਾਜਾਂ ਵਿੱਚ ਪੱਗ ਜਾਂ ਦਸਤਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ, ਜੋ ਖ਼ੁਸ਼ੀ-ਗਮੀ ਆਦਿ ਦੇ ਮਨੁੱਖੀ ਸੰਸਕਾਰਾਂ ਤੇ ਵਿਹਾਰਾਂ ਨਾਲ ਵੀ ਜੁੜੀ ਹੋਈ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ ‘ਦੁਮਾਲਾ’ ਕਿਹਾ ਜਾਂਦਾ ਹੈ, ਕਈ ਗਜ਼ ਲੰਬੀ ਹੁੰਦੀ ਹੈ। ਇਸ ਤੋਂ ਇਲਾਵਾ ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਪਿਸ਼ੌਰੀ, ਤੁਰਲੇ ਵਾਲੀ, ਅਫ਼ਗਾਨੀ, ਪ੍ਰੈਜ਼ੀਡੈਂਟ ਗਾਰਡ ਆਦਿ ਦਸਤਾਰਾਂ ਦੇ ਰੂਪ ਪ੍ਰਚੱਲਿਤ ਹਨ। ਸਿੱਖ ਧਰਮ ਵਿਚ ਦਸਤਾਰ, ਸਿੱਖ ਦੇ ਆਚਰਨ ਨੂੰ ਉਚੇਰਾ ਬਣਾਉਂਦੀ ਹੈ। ਸਿੱਖ ਦੀ ਦਸਤਾਰ ਦਿਖਾਵੇ ਦੀ ਨਹੀਂ ਸਗੋਂ ਉਸ ਦੀ ਰਹਿਣੀ-ਬਹਿਣੀ ਤੇ ਉੱਚੇ-ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਹਮੇਸ਼ਾਂ ਆਪਣੀ ਪੱਗ ਦੀ ਲਾਜ ਪਾਲਦਾ ਹੈ। ਉਹ ਸੰਸਾਰ ਵਿੱਚ ਵਿਚਰਦਿਆਂ ਅਜਿਹਾ ਕੋਈ ਕੰਮ ਨਹੀਂ ਕਰਦਾ, ਜਿਸ ਨਾਲ ਉਸ ਦੀ ਦਸਤਾਰ ਨੂੰ ਕੋਈ ਦਾਗ਼ ਜਾਂ ਪ੍ਰਸ਼ਨ-ਚਿੰਨ੍ਹ ਲੱਗੇ। ਸਿੱਖ ਧਰਮ ਵਿੱਚ ਦਸਤਾਰ ਦਾ ਬਹੁਤ ਮਹੱਤਵ ਹੈ। ਦਸਤਾਰ ਜਿੱਥੇ ਸਰਦਾਰੀ ਤੇ ਉੱਚੇ ਇਖਲਾਕ ਦੀ ਪ੍ਰਤੀਕ ਹੈ, ਉਥੇ ਇਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ ਵਿੱਚ ਸਿੰਘ-ਸਿੰਘਣੀਆਂ ਦੀਆਂ ਲਾਸਾਨੀ ਸ਼ਹੀਦੀਆਂ ਦੀ ਵੀ ਗਵਾਹੀ ਭਰਦੀ ਹੈ। ਦਸਤਾਰ ਸਾਨੂੰ ਦਸਮ ਪਾਤਸ਼ਾਹ ਦੇ ਨੀਹਾਂ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਯਾਦ ਦਿਵਾਉਂਦੀ ਹੈ। ਕਿਸੇ ਦੀ ਦਸਤਾਰ ਲਾਹੁਣਾ ਸਿੱਖ ਧਰਮ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਮੁਗ਼ਲ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤਕ ਆਪਣੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਦਸਤਾਰ ਬੰਨ੍ਹਣ ਦੇ ਹੱਕ ਨੂੰ ਕਾਇਮ ਰੱਖਣ ਲਈ ਕਈ ਵਾਰ ਜੱਦੋ-ਜਹਿਦ ਕਰਨੀ ਪਈ ਹੈ, ਜਿਸ ਵਿੱਚ ਕੌਮ ਨੂੰ ਦਸਤਾਰ ਲਈ ਕਾਨੂੰਨੀ ਲੜਾਈ ਲੜਨ ਤੋਂ ਇਲਾਵਾ ਮੋਰਚੇ ਤਕ ਲਗਾ ਕੇ ਸੰਘਰਸ਼ ਕਰਨਾ ਪਿਆ ਹੈ। ਸਿੱਖ ਦੀ ਦਸਤਾਰ ਜਿੱਥੇ ਉਸ ਦੀ ਖ਼ੁਦ ਦੀ ਇੱਜ਼ਤ-ਆਬਰੂ ਦੀ ਪ੍ਰਤੀਕ ਹੈ, ਉੱਥੇ ਲੋੜ ਪੈਣ ’ਤੇ ਸਿੱਖ ਆਪਣੀ ਦਸਤਾਰ ਰਾਹੀਂ ਦੂਜਿਆਂ ਦੀ ਇੱਜ਼ਤ ਨੂੰ ਰੁਲਣ ਤੋਂ ਬਚਾਉਣ ਲਈ ਵੀ ਤਤਪਰ ਰਹਿੰਦਾ ਹੈ। ਅੱਜ ਆਧੁਨਿਕਤਾ ਦੀ ਦੌੜ ਵਿੱਚ ਸਾਡੇ ਆਲੇ-ਦੁਆਲੇ ਅਜਿਹਾ ਸਮਾਜ ਸਿਰਜਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ ਪਸਰ ਰਿਹਾ ਹੈ। ਸਿੱਖ ਨੌਜਵਾਨ ਦਸਤਾਰ ਲਈ ਕੀਤੀਆਂ ਕੁਰਬਾਨੀਆਂ ਭਰਿਆ ਇਤਿਹਾਸ ਭੁੱਲਦੇ ਜਾ ਰਹੇ ਹਨ। ਅੱਜ ਸਾਨੂੰ ਲੋੜ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੀ ਕਾਇਮੀ ਪ੍ਰਤੀ ਕੀਤੇ ਸੰਘਰਸ਼ਾਂ ਬਾਰੇ ਦੱਸਣ ਦੀ ਹੈ ਤਾਂ ਕਿ ਉਹ ਪਤਿਤਪੁਣੇ ਦਾ ਰਾਹ ਛੱਡ ਕੇ ਸਿਰਾਂ ’ਤੇ ਦਸਤਾਰਾਂ ਸਜਾ ਕੇ ਆਪਣੀ ਨਿਵੇਕਲੀ ਪਛਾਣ ਕਾਇਮ ਰੱਖ ਸਕਣ।

ਸ: ਹਰਨਰਾਇਣ ਸਿੰਘ ਮੱਲੇਆਣਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ✍️ ਹਰਨਰਾਇਣ ਸਿੰਘ ਮੱਲੇਆਣਾ

ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ ।
ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਵੱਲ ਦਸੰਬਰ 1705 ਵਿੱਚ ਆਪਣੀ ਫਤਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੱਥ ਭੇਜਿਆ। ਜਦੋ ਇਹ ਜਫਰਨਾਮਾਂ ਔਰੰਗਜ਼ੇਬ ਨੂੰ ਉਸ ਦੀ ਬੇਟੀ ਨੇ ਪੜ੍ਹ ਕੇ ਸੁਣਾਇਆ ਫੇਰ ਔਰੰਗਜ਼ੇਬ ਉਠ ਨਹੀ ਸਕਿਆ ।
 ਉਸ ਰਾਤ ਜੋ ਜਫਰਨਾਮਾਂ ਸੁਣ ਕੇ ਬੀਤਿਆ 

 ਕਦੇ  ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ  ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ  ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ  ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ  ਨੀਂਦ ਮੰਜੇ ਤੋਂ ਕੋਸੋਂ ਦੂਰ ਸੀ  ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ ਦੀ ਟੋਪੀ ਕਈ  ਵਾਰ ਸਿਰ ਤੇ ਟਿਕੀ ਤੇ ਕਈ  ਵਾਰ ਡਿਗੀ ।

ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ  ਅਜ ਦੀ ਰਾਤ ਟੱਪਰੀਵਾਸਾ ਤੋਂ ਵੀ ਭੈੜਾ ਸੀ  ਹੁੱਕੇ ਦੇ ਕਸ਼ ਖਿਚਦਿਆਂ ਉਸ ਨੂੰ ਜਬਰਦਸਤ  ਖੰਘ ਛਿੜ ਪਈ  ਐਸੀ ਖੰਘ ਜਿਵੇਂ ਖਹੂੰ ਖਹੂੰ ਕਰਦਿਆਂ ਮਹਿਲ ਦੀਆਂ ਦੀਵਾਰਾਂ ਹਿਲ ਹਿਲ ਉਹਦੇ ਉਪਰ ਢੇਹ-ਢੇਰੀ ਹੋ ਜਾਣਗੀਆਂ । ਜ਼ਫਰਨਾਮੇ ਦੀ ਇਕ ਇਕ ਸੱਤਰ ਉਸਦਾ ਸੀਨਾ ਕੋਹ ਰਹੀ  ਸੀ  ਕਾਫਰ ,ਦੱਗਾ – ਫਰੋਸ਼ , ਈਮਾਂ-ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖਰੋਚ ਰਹੇ ਸੀ । ਗੁਰੂ ਤੇਗ ਬਹਾਦਰ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਮਣੇ ਰੂਪਮਾਨ ਹੋਕੇ ਆ ਰਹੀਆਂ ਸਨ ।

ਚਾਂਦਨੀ ਚੌਕ ਦੇ ਸਾਮਣੇ ਚੌਕੜਾ ਲਾਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹਸ ਰਿਹਾ ਹੋਵੇ ,” ਔਰੰਗੇ ਦੇਖ ਤੇਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁਕ ਨਹੀਂ ਹੋਣਾ  ਦਸ ਭਲਾ ਅਜ ਕੋਣ ਹਾਰਿਆ ” ਤੂੰ ਤਾ ਜਿੱਤ ਜਿੱਤ ਕੇ ਵੀ ਲਗਾਤਾਰ ਹਾਰਦਾ ਆਇਆਂ ਏ  ਉਸਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਥ ਪਲੇ ਨਾ ਪਿਆ  ਸਿਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ  ਮਥੇ ਉਤੇ ਪਿਆ ਰੋੜਾ ਉਸਦੇ ਹਥ ਤੇ ਪੂਰੀ ਤਰਹ ਰੜਕ ਰਿਹਾ ਸੀ । ਮਥੇ ਤੇ ਹਥ ਘਸਾਉਂਦਾ, ਡਿਗਦਾ ਢਹਿੰਦਾ ਸ਼ੀਸ਼ੇਦਾਨੀ ਮੁਹਰੇ ਜਾ ਪਹੁੰਚਿਆ ,ਆਪਣੇ ਆਪ ਨੂੰ ਸ਼ੀਸ਼ੇ ਵਿਚ ਤਕਿਆ, ਉਹ ਤ੍ਰਭਕ ਗਿਆ । ਸ਼ੀਸ਼ੇ ਵਿਚ ਉਸ ਨੂੰ ਭਿਆਨਕ ਅਕਸ਼ ਦਿਖਿਆ  ਇਕ ਕਾਤਲ, ਇਕ ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਨ ਤੇ ਜ਼ਾਲਮਾਂ ਦਾ ਹਿਮਾਇਤੀ ।

ਉਹ ਸ਼ੀਸ਼ੇ ਵਲੋਂ ਮੂੰਹ ਮੋੜ ਕੇ ਸੇਜ ਵਲ ਦੌੜਿਆ, ਉਸ ਨੂੰ ਲਗਾ ਜਿਵੇਂ ਕੋਈ ਉਸਦੀ ਰੂਹ ਘਸਾ -ਘਸ ਚੀਰ ਰਿਹਾ ਹੋਵੇ  ਉਹ ਵਿਲਕਣ ਲਗਾ  ਮਤੀਦਾਸ ਦੇ ਸਿਰ ਤੇ ਚਲਦਾ ਆਰਾ  ਉਸ ਨੂੰ ਪ੍ਰੱਤਖ ਦਿਸਣ ਲਗਾ ਮਤੀ ਦਾਸ ਦਾ ਡਿਗਦਾ ਦੋ-ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਬਾਹਾਂ ਮਾਰਨ ਤੋ ਸਿਵਾ ਉਸਦੇ ਪਲੇ ਕੁਝ ਨਾ ਪਿਆ  ਥਕ -ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾ ਤੇ ਢਹਿਣ ਦੀ ਕੋਸ਼ਿਸ਼ ਕੀਤੀ ,’ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਬਖਸ਼ “ ਮਥੇ ਤੇ ਇਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ  ਸ਼ੀਸ਼ੇ ਨੂੰ ਦੁਬਾਰਾ ਵੇਖਣ ਦਾ ਹੀਆ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ   ਰਜਾਈ ਵਿਚ ਸਿਰ ਜਾ ਤੁਨਿਆ ਪਰ ਉਭੜਵਾਹੇ ਫਿਰ ਉਠ ਕੇ ਬਹਿ ਗਿਆ 

ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅਗ ਵਰਗੀ ਜਾਪੀ  ਸਚ-ਮੁਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਉਵੇਂ ਜਿਵੇਂ ਸਤੀਦਾਸ ਦੁਆਲੇ ਰੂੰ ਵਿਚੋਂ ਨਿਕਲੀਆਂ ਸਨ । ਉਸਨੇ ਭਜਣ  ਦੀ ਕੋਸ਼ਿਸ਼ ਕੀਤੀ ਪਰ ਭਜ ਕੇ ਜਾਵੇ ਕਿਥੇ ਅਖੀਰ ਉਹ ਬਾਦਸ਼ਾਹ ਸੀ ਉਹ ਮੁਈਨੂਦੀਨ ਤੋਂ ਬੜੇ ਫਖਰ ਨਾਲ ਔਰੰਗਜੇਬ  ਬਣਿਆ ਸੀ -ਜਿਸਦਾ ਮਤਲਬ ਤਖ਼ਤ ਦੀ ਸ਼ਾਨ । ਉਹ ਆਲਮਗੀਰ ਸੀ ਜਿਸਦਾ ਮਤਲਬ ਸੀ ਕੁਲ ਦੁਨੀਆਂ ਦਾ ਵਾਲੀ , ਉਹ ਅਜ  ਦੁਨੀਆਂ  ਨੂੰ ਪਿਠ ਕਿਵੇਂ ਦਿਖਾ ਸਕਦਾ ਹੈ । ਉਸਨੇ ਸੋਚਿਆ ਕੀ ਉਹ ਅੰਦਰੋ-ਅੰਦਰ ਸਾਰੇ ਮਾਮਲੇ ਨਬੇੜ ਲਵੇਗਾ ਤੇ ਮੁਆਫੀਆਂ ਮੰਗ ਕੇ ਸੁਰਖਰੂ ਹੋ ਜਾਵੇਗਾ  ਖਾਲੀ ਇਕ ਰਾਤ ਦੀ ਤਾਂ ਗਲ ਸੀ  ਉਹ ਭਜ ਕੇ ਸਤੀ ਦਾਸ ਦੇ ਨੇੜੇ ਪਹੁੰਚਿਆ ਹਥ  ਮਾਰਕੇ ਅਗ ਦੀਆਂ ਲਪਟਾਂ ਬੁਝਾਣ  ਦੀ ਕੋਸ਼ਿਸ਼ ਕੀਤੀ ਪਰ ਹਥ ਤਾਂ ਜਿਵੇਂ ਖਾਲੀ ਹਵਾ ਵਿਚ ਸ਼ੂਕ ਰਹੇ ਸਨ । ਹੁਣ ਓਹ ਰੋਣ -ਹਾਕਾ ਹੋ ਗਿਆ  ਉਸਨੇ ਉਚੀ ਅਵਾਜ਼ ਵਿਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ  ਧੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿਚ ਹੀ ਅਟਕ ਕੇ ਰਹਿ ਗਈਆਂ  ਉਹ ਮਾਰਦਾ ਵੀ ਕਿਵੇਂ ਅਖੀਰ ਓਹ ਬਾਦਸ਼ਾਹ ਸੀ ।

ਉਹ ਪਾਣੀ ਦੀ ਸੁਰਾਹੀ ਵਲ ਦੋੜਿਆ  ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾਹ ਮਾਰਿਆ , ਪਾਣੀ ਨੇ ਠੰਡ ਪਾਣ  ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿਤੇ   ਉਸ ਨੂੰ ਦੇਗ ਵਿਚ ਉਬਲਦਾ ਭਾਈ ਦਿਆਲਾ ਯਾਦ ਆਇਆ  ਉਹ ਲੇਟਣ ਲਗਾ , ਉਹਦੀਆਂ ਅਖਾਂ ਅਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ , ਦੇਗ ਵਿਚ ਚੌਕੜਾ ਮਾਰ ਕੇ ਬੈਠਾ , ਨਾਮ-ਰੰਗ ਵਿਚ ਰੰਗਿਆ ਉਹਨੂੰ ਹਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ,’ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ  । ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉਠ ਖੜੋਤਾ  ਉਸਦੀ ਨਿਗਾਹ ਸਾਮਣੇ ਪਈ ਤੇਗ ਤੇ ਜਾ ਪਈ  ਉਹ ਤੇਗ ਵਲ ਵਧਿਆ ਉਸ ਨੂੰ ਖ਼ਿਆਲ ਆਇਆ ਕੀ ਇਸ ਕੁਲੇਹਿਣੀ ਰਾਤ ਨਾਲ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਬਿਹਤਰ ਹੈ । ਉਸ ਨੇ ਤਲਵਾਰ ਮਿਆਨ ਵਿਚੋ ਕਢੀ ,ਗਰਦਨ ਤੇ ਰਖੀ , ਫਿਰ ਉਸ ਨੂੰ ਖ਼ਿਆਲ ਆਇਆ ਹਥੀਂ ਮੌਤ ਸ਼ਹੇੜਨੀ ਕੁਫਰ ਹੈ ,ਪਾਪ ਹੈ, ਨਿਰੀ ਕਾਇਰਤਾ ਹੈ  ਮੈਂ ਹਾਲਤ ਦਾ ਮੁਕਾਬਲਾ ਕਰਾਂਗਾ  ਭੁਲ ਬਖਸ਼ਾਵਾਂਗਾ ਗੁਰ ਦੇ ਪੈਰ ਪਵਾਂਗਾ । ਦੋਜਖ ਦੀ ਸਜ਼ਾ ਤੋ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸਦੀਆਂ ਅਖਾਂ ਮੂੰਦ ਦਿਤੀਆਂ  ਉਸ  ਨੂੰ ਗੁਰੂ ਤੇਗ ਬਹਾਦਰ ਦਾ ਇਕੋ ਝਟਕੇ ਨਾਲ ਸਰੀਰ ਅੱਲਗ ਹੁੰਦਾ ਦਿਖਾਈ ਦਿਤਾ  ਸਰੀਰ ਦੇ ਦੋ ਹਿਸੇ ਦੋਨੋ ਬਿਲਕੁਲ ਸ਼ਾਂਤ  ਤੇਗ ਚਲਦੇ ਵਕਤ ਕੋਈ ਹਿਲ ਨਾ ਜੁਲ  ਇਕ ਅਕਿਹ ਸ਼ਾਂਤੀ  ਉਸ ਨੂੰ ਆਪਣੇ ਅੰਦਰ ਗਿਲਾਨੀ ਮਹਿਸੂਸ ਹੋਈ । ਉਸਨੇ ਆਪਣੇ ਆਪ ਨੂੰ  ਲਾਹਨਤ ਪਾਈ  ਉਸ ਨੂੰ ਆਪਣੀ ਔਰੰਗਜੇਬੀ ਤੇ ਸ਼ਕ ਹੋਣ ਲਗਾ  ਉਸਨੇ ਅਡੋਲ ਗੁਰੂ ਦੇ ਚਰਨਾ ਤੇ ਸੀਸ਼ ਨੀਵਾਣ  ਦੀ ਕੋਸ਼ਿਸ਼ ਕੀਤੀ  ਇਕ ਹੋਰ ਰੋੜਾ ਮੱਥੇ ਤੇ ਉਭਰ ਆਇਆ  ਉਸਦਾ ਮੱਥਾ ਉਸਦੀ ਆਪਣੀ ਪਹਿਚਾਣ ਤੋਂ ਬਾਹਰ ਹੋ ਗਿਆ  ਇਉਂ ਮਹਿਸੂਸ ਹੋਇਆ ਜਿਵੇ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ  ਉਸਨੇ ਅੱਤਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾਹ ਮਾਰੀ  ਸ਼ੀਸ਼ੇ ਤੇ ਤਰੇੜਾਂ  ਉਭਰ ਆਈਆਂ  ਉਸ ਨੂੰ ਆਪਣਾ ਚੇਹਰਾ ਕਿਤੇ ਵਧ ਭਿਆਨਕ ਦਿਖਾਈ ਦੇਣ ਲਗਾ  ਉਸਨੇ ਮੱਥੇ ਤੇ ਹਥ ਫੇਰਿਆ ਉਬੜ ਖਾਬੜ ਮਥੇ ਨੇ ਆਨੰਦਪੁਰ ਦੀਆਂ ਉਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ  ਦਿਤੀਆ ।

ਆਨੰਦਪੁਰ ਨੂੰ ਪਾਇਆ ਛੇ ਮਹੀਨਿਆਂ ਤੋਂ ਵਡਾ ਘੇਰਾ ਯਾਦ ਆਇਆ  ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ  ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ ਬੁਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰਖ ਦਿਤਾ  ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ  ਲਗਾ  ਉਹਨੇ ਸੋਚਿਆਂ ਹੁਣ ਤਾ ਪੱਕਾ ਉਹ ਦੋਜਖ ਵਾਸੀ ਬਣੇਗਾ  ਦੁਨਿਆ ਦੀ ਕੋਈ ਤਾਕਤ ਮੈਨੂੰ ਦੋਜ਼ਖ  ਵਿਚ ਸੜਨ ਤੋਂ ਬਚਾ ਨਹੀਂ ਸਕਦੀ  ਬੁਤ ਪ੍ਰਸਥਾ ਨਾਲ ਸੰਧੀ ਤੇ ਬੁਤ-ਸ਼ਿਕਨਾਂ  ਨਾਲ ਮਥਾ ,” ਓ ਅਲਾ ਤਾਲਾ ਮੈਨੂੰ ਕੀ ਹੋ ਗਿਆ ਸੀ ” ਉਸਨੇ ਜੋਰ ਨਾਲ ਕੰਧ ਤੇ ਮਥਾ ਮਾਰਿਆ  ਇਕ ਗਰਮ ਤਤੀਰੀ ਉਸਦੇ ਪੈਰਾਂ ਤੇ ਵਜੀ ਉਹ ਤ੍ਰਭਕ ਪਿਆ ਉਸ ਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ  ਦੁਬਾਰਾ ਕੰਧ  ਤੇ ਮਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ  ਉਸ ਨੂੰ ਲਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ  ਸ਼ੀਸ਼ਾ ਜੜੀ ਦੀਵਾਰ  ਵਿਚੋ ਉਹ ਫਤਹਿ ਦਾ ਜੈਕਾਰਾ ਗਜਾਉਂਦੇ ਸਾਮਣੇ ਪ੍ਰਤਖ ਨਜਰ ਆ ਗਏ   ਫੁਲਾਂ ਵਾਂਗ ਲਟਕਦੇ ਚੇਹਰੇ ਜਿਵੇਂ ਇਸਦੇ ਥੋਬੜ  ਚਿਹਰੇ ਦਾ ਮਜ਼ਾਕ ਉੜਾ ਰਹੇ ਹੋਣ  ਉਸ ਨੇ ਛੇਤੀ ਨਾਲ ਆਪਣਾ ਚੇਹਰਾ ਦੋਨਾ ਹਥਾ ਵਿਚ ਲਕੋ ਲਿਆ  ਦੋਨੋ ਹਥ ਖੂਨ ਨਾਲ ਲਥ-ਪਥ ਹੋਏ ਸੀ । ਉਹ ਦੁਬਾਰਾ ਤ੍ਰਭਕ ਗਿਆ  ਉਹਦੇ ਹਥ ਮਜਲੂਮਾ ਦੇ ਖੂਨ ਨਾਲ ਰੰਗੇ ਹੋਏ ਸੀ  ਉਸ ਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਹਰੇ ਸੁਣਾਈ ਦੇਣ ਲਗੇ ਉਹ ਦੋੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲਗ ਪਿਆ  ਦੂਰੋਂ ਦਿਸਦੇ ਤਕ ਸੁੰਨ-ਸਾਨ ਰਾਤ ਜਿਵੇਂ ਉਸਂ ਨੂੰ ਨਿਗਲਣ ਲਈ ਕਾਹਲੀ ਹੋਵੇ ਉਹ ਛੇਤੀ ਨਾਲ ਹੇਠਾਂ ਉਤਰ ਆਇਆ  ਉਸ ਨੂੰ ਅਜੇ ਵੀ ਸਵਾ ਸਵਾ ਨਾਲ ਇਕ ਇਕ ਸਿਖ ਲੜਦਾ ਨਜਰ ਆ ਰਿਹਾ ਸੀ । ਚਮਕੌਰ ਦੀ ਗੜੀ ਚੇਤੇ ਆ ਗਈ  ਇਕ ਪਾਸੇ ਗਿਣਤੀ ਦੇ ਭੁਖੇ -ਭਾਣੇ ਚਾਲੀ ਸਿਖ ਤੇ ਦੂਜੇ ਪਾਸੇ 1000000 ਲਖ ਦੀ ਫੌਜ਼  ਉਸ ਨੂੰ ਲਗਿਆ ਜਿਵੇਂ ਇਕ ਇਕ ਸਿਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿਚ ਦਾਖਲ ਹੋ ਰਿਹਾ ਹੈ । ਉਹ ਜਖਮੀ ਸੱਪ ਦੀ ਤਰਹ ਪਲਸੇਟੇ  ਮਾਰਨ ਲਗਾ  ਸਾਮਣੇ ਤਖਤ ਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖਤ ਵਿਚ ਲਿਖੀ ਉਹ ਸਤਰ ਯਾਦ ਆਉਣ ਲਗੀ ,’ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਮਾਰ ਦਿਤੇ ਹਨ ਕੁੰਡਲੀ ਵਾਲਾ ਸੱਪ ਅਜੇ ਵੀ ਬਾਕੀ ਹੈ । ਉਸ ਨੂੰ ਲਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ  ਉਸ ਨੂੰ ਡੰਗ ਮਾਰੇਗਾ ਤੇ ਇਹ ਜ਼ਫਰਨਾਮਾ ਸਚਮੁਚ ਉਸਦੀ ਮੌਤ ਦਾ ਪੈਗਾਮ ਹੋਵੇਗਾ ।

ਉਸਦੀ ਚੀਕ ਨਿਕਲ ਗਈ  ਭੈਭੀਤ ਹੋ ਗਿਆ  ਚੋਬਦਾਰ ਹਾਜਰ ਸਨ  ਬਾਦਸ਼ਾਹ ਦੀ ਮੰਦੀ  ਹਾਲਤ ਦੇਖਕੇ ਚਿੰਤਾਜਨਕ ਹੋ ਗਏ  ਵੈਦ , ਹਕੀਮ ਬੁਲਾਏ ਗਏ ਮਥੇ ਤੇ ਮਲਮ ਲਗਾਈ ਜਿਸਨੇ ਬਲਦੀ ਅੱਗ ਤੇ ਘਿਉ  ਦਾ ਕੰਮ ਕੀਤਾ  ਬਾਦਸ਼ਾਹ ਦਾ ਗੁਸਾ ਆਸਮਾਨ ਪਾੜਨ ਲਗਾ ਹਕੀਮ ਤੇ ਚੋਬਦਾਰ ਬਾਹਰ ਹੋ ਗਏ  ਦਰਵਾਜ਼ਾ ਬੰਦ ਹੋ ਗਿਆ ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਹਰੇ ਤੇ ਘੋੜਿਆਂ ਦੇ ਸੁੰਮਾ ਦੀ ਅਵਾਜ਼ ਜੋ ਹੋਰ ਨੇੜੇ , ਹੋਰ ਨੇੜੇ ਆਈ ਜਾ ਰਹੀ ਸੀ । ਉਸ ਨੂੰ ਜਾਪਿਆ ਜਿਵੇ ਘੋੜੇ ਦੇ ਸੁੰਮ ਤਾੜ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ  ਉਹ ਦੋੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲਗਿਆ ਸਿੰਘ ਹਥ ਵਿਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਕ ਵਲ ਵਧ ਰਹੇ ਹੋਣ  ਅਚਾਨਕ ਉਸਦੀ ਅਖਾਂ ਦੀ ਲੋਅ ਤੇਜ਼ ਹੋ ਗਈ  ਉਸ ਨੂੰ  ਲਗਾ ਕੇ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ  ਉਸਨੇ ਮੰਨ ਬਣਾਇਆ ,’

ਉਹ ਤੇਗ ਨਹੀਂ ਚੁਕੇਗਾ , ਓਹ ਇਤਿਹਾਸ ਨਹੀਂ ਦੁਹਰਾਇਗਾ ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ  ਉਹ ਉਹਨਾ ਦੇ ਖੱਤ ਨੂੰ ਸੋਨੇ ਚਾਂਦੀ ਵਿਚ ਮੜਵਾਇਗਾ ਜਿਸ ਨੇ  ਤੱਬਸਮ ਵਿਚ ਸੁਤੀ ਉਸਦੀ ਰੂਹ ਦੁਬਾਰਾ ਜਗਾ ਦਿਤੀ  ਓਹ ਵਾਰੀ ਵਾਰੀ ਖਤ ਨੂੰ ਚੁੰਮ ਰਿਹਾ ਸੀ  ਉਸ ਦੀਆਂ ਅਖਾਂ ਵਿਚੋਂ ਪਰਲ ਪਰਲ ਨੀਰ ਬਹਿ ਰਿਹਾ ਸੀ । ਉਹ ਦੁਬਾਰਾ ਸੇਜ ਤੇ ਆ ਟਿਕਿਆ ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਢਾ  ਸਕੂਨ ਮਿਲ ਰਿਹਾ ਸੀ ਪਹੁ  ਫੁਟਾਲਾ ਹੋਣ ਲਗਾ ਚਿੜੀਆਂ ਦੇ ਚੂਕਨ ਦੀ ਅਵਾਜ਼ ਆਈ ਔਰੰਗਾ ਬੜੀ ਗੂੜੀ ਨੀਦ ਵਿਚ ਸੀ ਜਿਵੇਂ ਕਈ ਜਨਮਾਂ ਤੋ ਸੁਤਾ ਨਾ ਹੋਵੇ ।
 ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਕ ਹੁਕਨਾਮਾ ਜਾਰੀ ਕੀਤਾ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ-ਅੰਦਾਜੀ ਨਹੀਂ ਹੋਣੀ ਚਾਹੀਦੀ  ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਨ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋ ਪਹਿਲਾ ਹੀ ਔਰੰਗਜ਼ੇਬ ਦੀ ਮੌਤ ਹੋ ਗਈ । ਔਰੰਗਜ਼ੇਬ ਨੇ ਆਖਿਆ ਸੀ ਮੈ ਬਹੁਤ ਪਾਪੀ ਬਾਦਸ਼ਾਹ ਹਾ ਮੇਰੀ ਕਬਰ ਬਹੁਤ ਸਾਦੀ ਬਣਵਾਇਆ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ ਕਿਉਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀ ਹੋਣੀ ਚਾਹੀਦੀ।

 ਹਰਨਰਾਇਣ ਸਿੰਘ ਮੱਲੇਆਣਾ

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022