ਸੱਚੇ ਬੋਲ - ਹਰਨਰਾਇਣ ਸਿੰਘ ਮੱਲੇਆਣਾ - ਫੋਨ: 0091- 98142-50483 1, ਪੜ੍ਹਾਈ ਰਾਸ਼ਟਰ ਦਾ ਸਭ ਤੋਂ ਵੱਡਾ ਧੰਨ ਹੁੰਦਾ ਹੈ। 2, ਗਲਤੀ ਹੋ ਜਾਣੀ ਇਨਸਾਨੀਅਤ ਹੈ,ਪਰ ਇਸ ਨੂੰ ਨਾ ਮੰਨਣਾ ਸਤਾਨੀਅਤ ਹੈ। 3, ਵਾਸਨਾ ਮਨੁੱਖ ਨੂੰ ਬਰਬਾਦ ਕਰਦੀ ਹੈ 4, ਪੱਕੇ ਗਿਆਨ ਦੀ ਇੱਕ ਮਾਤਰ ਪਹਿਚਾਣ ਹੈ ਸਿਖਾਉਣ ਦੀ ਸ਼ਕਤੀ। 5, ਜੋ ਈਸ਼ਵਰ ਦੀ ਸ਼ਕਤੀ ਬਾਰੇ ਸਕ ਕਰਦਾ ਹੈ ਨਾਸ਼ ਹੋ ਜਾਂਦਾ ਹੈ। 6, ਆਲਸ ਜਿਉਂਦੇ ਵਿਅਕਤੀ ਦੀ ਮੌਤ ਹੈ । 7, ਵਿਦਿਆ ਬਿਨਾ ਮਨੁੱਖ ਮਿੱਟੀ ਦੀ ਕੰਧ ਹੈ। 8, ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ। 9, ਇਹ ਦੁਨੀਆ ਖੇਡ ਤਮਾਸਿਆ ਦੀ ਸਟੇਜ ਹੈ ਜਿਸ ਵਿੱਚ ਹਰ ਇਕ ਆਪਣਾ ਰੋਲ ਕਰਕੇ ਚਲਾ ਜਾਂਦਾ ਹੈ।