ਸਾਹਿਤ

ਪੰਜਾਬੀ ਪੱਤਰਕਾਰੀ ਦਾ ਪਿਤਾਮਾ ਗਿਆਨੀ ਦਿੱਤ ਸਿੰਘ

ਗਿਆਨੀ ਦਿੱਤ ਸਿੰਘ ਦਾ ਜਨਮ 21 ਅਪਰੈਲ, 1850 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ‘ਚ ਆਪਣੇ ਨਾਨਕੇ ਘਰ ਹੋਇਆ। ਆਪਦੇ ਪਿਤਾ ਦਾ ਨਾਮ ਦੀਵਾਨ ਸਿੰਘ ਸੀ, ਜੋ ਜ਼ਿਲ੍ਹਾ ਰੋਪੜ ਦੇ ਇਤਿਹਾਸਕ ਕਸਬੇ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਝੱਲੀਆਂ ਕਲਾਂ ਦੇ ਜੱਦੀ ਵਸਨੀਕ ਸਨ, ਪਰ ਕਿਸੇ ਕਾਰਨ ਆਪਣੇ ਸਹੁਰੇ ਪਿੰਡ ਨੰਦਪੁਰ ਕਲੌੜ ਜਾ ਵਸੇ। ਘਰ ਵਿੱਚ ਅਤਿ ਦੀ ਗਰੀਬੀ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੁਲਾਬਦਾਸੀਆਂ ਦੇ ਡੇਰੇ ਪੜ੍ਹਨ ਲਈ ਤੋਰ ਦਿੱਤਾ। ਕੁੱਝ ਸਮਾਂ ਆਪ ਆਰੀਆ ਸਮਾਜ ਵਿੱਚ ਵੀ ਰਹੇ, ਕਿਉਂਕਿ ਆਰੀਆ ਸਮਾਜੀਆਂ ਦੇ ਉਦੇਸ਼ ਸਿੱਖ ਧਰਮ ਨਾਲ ਮੇਲ ਖਾਂਦੇ ਸਨ, ਬਹੁਗਿਣਤੀ ਲੋਕ ਆਰੀਆ ਸਮਾਜ ਵਿੱਚ ਸ਼ਾਮਿਲ ਹੋਣ ਲੱਗ ਪਏ। ਸਿੱਖੀ ਦੇ ਪ੍ਰਚਾਰ ਦੀ ਵੱਡੀ ਘਾਟ ਕਾਰਨ ਜ਼ਿਆਦਾਤਰ ਸਿੱਖ ਪਰਿਵਾਰਾਂ ਨੇ ਈਸਾਈ ਧਰਮ ਕਬੂਲ ਕਰ ਲਿਆ ਸੀ।
ਇਸ ਧਰਮ ਪਰਿਵਰਤਨ ਨੂੰ ਗੰਭੀਰਤਾ ਨਾਲ ਲੈ ਕੇ ਸਿੱਖੀ ਨੂੰ ਬਚਾਉਣ ਲਈ ਕੁਝ ਚਿੰਤਤ ਸਿੱਖ ਵਿਦਵਾਨਾਂ ਨੇ ਸਿੰਘ ਸਭਾ ਲਹਿਰ ਦਾ ਗਠਨ ਕੀਤਾ।  ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦੇ ਪ੍ਰਮੁੱਖ ਬਾਨੀ ਸਨ। ਇਸ ਲਹਿਰ ਦਾ ਉਦੇਸ਼ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਕੇ ਸਿੱਖੀ ਨੂੰ ਨਿਰੋਲ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤੀ ਕਰਨਾ ਸੀ। ਬ੍ਰਹਮਣੀ ਮੱਤ ਦੇ ਅਸਰ ਕਾਰਨ ਸਿੱਖੀ ਅੰਦਰ ਘਰ ਕਰ ਚੁੱਕੀਆਂ ਜਾਤ-ਪਾਤ ਵਰਗੀਆਂ ਹੋਰ ਵੀ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘ ਸਭਾ ਲਹਿਰ ਦਾ ਵੱਡਾ ਯੋਗਦਾਨ ਸੀ। ਇਸ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਦਰ ਅਤੇ ਦਰਸ਼ਨੀ ਡਿਊਢੀ ਵਿੱਚ ਮੂਰਤੀਆਂ ਸਥਾਪਤ ਕਰ ਕੇ ਕੀਤੀ ਜਾਂਦੀ ਮੂਰਤੀ ਪੂਜਾ ਬੰਦ ਕਰਵਾਈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬੀ ਦਾ ਪਹਿਲਾ ‘ਖਾਲਸਾ ਅਖਬਾਰ’ ਕੱਢਿਆ। ਇਸ ਅਖਬਾਰ ਦੇ ਜ਼ਰੀਏ ਗਿਆਨੀ ਦਿੱਤ ਸਿੰਘ ਨੇ ਸਿੱਖੀ ਉੱਪਰ ਹੋ ਰਹੇ ਚੌਤਰਫਾ ਹਮਲਿਆਂ ਨੂੰ ਬੜੀ ਨਿਡਰਤਾ, ਦਲੇਰੀ ਅਤੇ ਦ੍ਰਿੜ੍ਹਤਾ ਨਾਲ ਰੋਕਿਆ, ਜਿਸ ਲਈ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਨ੍ਹਾਂ ਮੂਰਤੀ ਪੂਜਾ, ਜਾਤ-ਪਾਤ ਅਤੇ ਵਹਿਮਾਂ ਭਰਮਾਂ ਨੂੰ ਬੰਦ ਕਰਨ ਲਈ ਤਕੜੀ ਮੁਹਿੰਮ ਚਲਾਈ, ਜਿਸ ਤਹਿਤ ਦੁਰਗਾ ਪ੍ਰਬੋਧ, ਗੁੱਗਾ ਗਪੌੜਾ-ਸੁਲਤਾਨ ਪੁਆੜਾ, ਸਵਪਨ ਨਾਟਕ, ਸ੍ਰੀ ਗੁਰੂ ਅਰਜਨ ਪ੍ਰਬੋਧ, ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ ਸਮੇਤ ਹੋਰ ਵੀ ਕਈ ਪੁਸਤਕਾਂ ਲਿਖੀਆਂ, ਜੋ ਅੱਜ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਗਿਆਨੀ ਦਿੱਤ ਸਿੰਘ ਦੇ ਜੀਵਨ ’ਤੇ ਖੋਜ ਕਰਤਾ ਡਾ. ਸੰਦੀਪ ਕੌਰ ਸੇਖੋਂ ਅਨੁਸਾਰ ਗਿਆਨੀ ਦਿੱਤ ਸਿੰਘ ਨੇ ਕਰੀਬ 22 ਸਾਲ ਸੈਂਕੜੇ ਲੇਖ ਅਤੇ 40 ਤੋਂ ਵੱਧ ਕਿਤਾਬਾਂ ਲਿਖ ਕੇ ਸਿੱਖ ਕੌਮ ’ਚ ਨਵੀਂ ਜਾਗ੍ਰਿਤੀ ਪੈਦਾ ਕੀਤੀ। ਆਰੀਆ ਸਮਾਜੀ ਸਵਾਮੀ ਦਇਆ ਨੰਦ ਨੂੰ ਸਵਾਲ-ਜਵਾਬ ’ਚ ਤਿੰਨ ਵਾਰ ਭਰੀ ਸਭਾ ਵਿੱਚ ਹਰਾ ਕੇ ਆਪਣੀ ਵਿਦਵਤਾ ਦਾ ਲੋਹਾ ਮਨਵਾਇਆ। ਹਰਿਮੰਦਰ ਸਾਹਿਬ ਵਿੱਚ ਗੱਦੀ ਲਗਾ ਕੇ ਆਪਣੀ ਸ਼ਖ਼ਸੀ ਪੂਜਾ ਕਰਵਾ ਰਹੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਖੇਮ ਸਿੰਘ ਬੇਦੀ ਨੂੰ ਰੋਕਿਆ। ਬਾਬਾ ਖੇਮ ਸਿੰਘ ਬੇਦੀ ਨੂੰ ਅੰਗਰੇਜ਼ ਸਰਕਾਰ ਨੇ ਆਪਣੀ ਖੁਸ਼ਾਮਦ ਬਦਲੇ ‘ਸਰ’ ਦੀ ਉਪਾਧੀ ਨਾਲ ਨਿਵਾਜ਼ਿਆ ਸੀ। ਆਪ ਦੇ ਵਹਿਮਾਂ ਭਰਮਾਂ ਜਾਂ ਮੂਰਤੀ ਪੂਜਾ ਦੇ ਸਖਤ ਵਿਰੋਧੀ ਹੋਣ ਦਾ ਪ੍ਰਮਾਣ ਉਨ੍ਹਾਂ ਵੱਲੋਂ ਲਿਖੀ ਵਾਰਤਕ ਵਿੱਚੋਂ ਮਿਲਦਾ ਹੈ।
ਉਨ੍ਹਾਂ ਪੰਜਾਬੀ ਪੱਤਰਕਾਰੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਤੇ ਪੰਜਾਬੀ ਦਾ ਪਹਿਲਾ ਅਖਬਾਰ ‘ਖਾਲਸਾ ਅਖਬਾਰ’ ਸ਼ੁਰੂ ਕਰਕੇ ਸਮੁੱਚੇ ਸਿੱਖ ਜਗਤ ਨੂੰ ਬ੍ਰਾਹਮਣੀ ਕਰਮਕਾਂਡਾਂ ਤੋਂ ਮੁਕਤ ਕਰਨ ਲਈ ਵੱਡਾ ਯੋਗਦਾਨ ਪਾਇਆ। ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੇ ਸਾਂਝੇ ਯਤਨਾਂ ਸਦਕਾ ਇਹ ਅਖ਼ਬਾਰ 12 ਜੂਨ, 1886 ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਮੌਕੇ ਸ਼ੁਰੂ ਕੀਤਾ ਗਿਆ। ਇਸ ਅਖਬਾਰ ਦੇ ਸੰਪਾਦਕ ਭਾਵੇਂ ਗਿਆਨੀ ਝੰਡਾ ਸਿੰਘ ਸਨ, ਪਰ ਜ਼ਿਆਦਾਤਰ ਲੇਖ ਗਿਆਨੀ ਦਿੱਤ ਸਿੰਘ ਹੀ ਲਿਖਦੇ ਸਨ। ਇਸ ਅਖਬਾਰ ਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਸਮੁੱਚੇ ਜੀਵਨ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਸਿੱਖ ਧਰਮ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਅਤੇ ਵਿਦਿਆ ਦੀ ਉੱਨਤੀ ਲਈ ਯਤਨ ਕਰਨਾ ਸੀ। ਇਹ ਅਖਬਾਰ ਸਿੰਘ ਸਭਾ ਲਾਹੌਰ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਸੀ। ਸੰਨ 1887 ਨੂੰ ਭਾਈ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਾਬਜ਼ ਮਹੰਤਾਂ ਨੇ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ। ਇਸ ਮਾਮਲੇ ’ਤੇ ਗਿਆਨੀ ਦਿੱਤ ਸਿੰਘ ਨੇ ਆਪਣੇ ਲੇਖਾਂ ਰਾਹੀਂ ਧੜੱਲੇ ਨਾਲ ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ ਅਤੇ ਅੰਗਰੇਜ਼ ਹਕੂਮਤ ਦੇ ਕਾਰਨਾਮਿਆਂ ਨੂੰ ਭੰਡਿਆ। ਇਸ ਤੋਂ ਬਾਅਦ ਬੇਦੀ ਉਦੈ ਸਿੰਘ ਨੇ ਅਖਬਾਰ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉੱਧਰ ਸਿੰਘ ਸਭਾ ਲਾਹੌਰ ਨੇ ਅਖਬਾਰ ਵਲੋਂ ਹੱਥ ਪਿੱਛੇ ਖਿੱਚ ਲਿਆ। ਇਸ ਤਰਾਂ ਇੱਕ ਵਾਰ ਅਖਬਾਰ ਦਮ ਤੋੜ ਗਿਆ। ਗਿਆਨੀ ਦਿੱਤ ਸਿੰਘ ਨੇ ਹਿੰਮਤ ਕਰਕੇ 1893 ਵਿਚ ਮੁੜ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਧੜੱਲੇ ਨਾਲ ਸੱਚ ਲਿਖਦਿਆਂ ਗੋਰੀ ਹਕੂਮਤ, ਗੁਰਦਵਾਰਿਆਂ ’ਤੇ ਕਾਬਜ਼ ਮਹੰਤਾਂ ਅਤੇ ਫੋਕੇ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਅਵਾਜ਼ ਉਠਾਈ। ਉਸ ਤੋਂ ਉਨ੍ਹਾਂ ਦਾ ਦਲੇਰਾਨਾ ਸੁਭਾਅ, ਨਿੱਡਰਤਾ ਅਤੇ ਕੌਮ ਪ੍ਰਸਤੀ ਝਲਕਦੀ ਹੈ।
ਸਿੱਖੀ ਦਾ ਇਹ ਸਮਰਪਿਤ ਵਾਰਸ 6 ਸਤੰਬਰ, 1901 ਨੂੰ ਸਦਾ ਲਈ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਚੌਤਰਫਾ ਹਮਲਿਆਂ ਦਾ ਸ਼ਿਕਾਰ ਹੋ ਕੇ ਮਰ-ਮੁੱਕ ਰਹੀ ਸਿੱਖੀ ਨੂੰ ਗਫਲਤ ਵਿੱਚੋਂ ਕੱਢ ਕੇ ਮੁੜ ਲੀਹ ’ਤੇ ਲਿਆਉਣ ਲਈ  ਗਿਆਨੀ ਦਿੱਤ ਸਿੰਘ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸ ਵੀਰ ਸਿੰਘ ਮਾਨ ਚਿਗਵੈੱਲ ਵਾਲਿਆ ਨਾਲ ਪਿਛਲੇ ਸਾਲ ਹੋਈ ਗੱਲਬਾਤ ਅਤੇ ਓਹਨਾ ਵਲੋਂ ਵਿਸੇਸ ਜਿਕਰ ਕਰਣ ਤੇ ਇਕ ਬਹੁਤ ਹੀ ਸਿੱਖੀ ਦੀ ਅਗਵਾਈ ਭਰਦੀ ਸਖਸ਼ੀਅਤ ਨੂੰ ਅੱਜ ਯਾਦ ਕਰਦਿਆਂ ਸਦਾ ਓਹਨਾ ਦੇ ਰਸਤੇ ਤੇ ਚਲਣ ਦੀ ਕੋਸ਼ਿਸ ਕਰਦੇ ਰਹਿਣ ਦੀ ਪੇਸ਼ ਗੋਈ ਕਰਦਾ ਹਾਂ।

ਅਮਨਜੀਤ ਸਿੰਘ ਖਹਿਰਾ

ਮਾਂ ਬੋਲੀ ਦੀ ਮਹੱਤਤਾ -ਹਰਨਰਾਇਣ ਸਿੰਘ ਮੱਲੇਆਣਾ 

ਬੁੱਧੀਮਾਨ ਵਿਅਕਤੀਆਂ ਦੀ ਸਮਝ ਅਨੁਸਾਰ ਸਭ ਤੋਂ ਸਸਤਾ ਸੌਖਾ ਸਿਖਣ ਦਾ ਸਾਧਨ ਹੈ “ਮਾਂ ਬੋਲੀ” ਮਾਂ ਬੋਲੀ ਰਾਹੀ ਹੋਰ ਭਸ਼ਾਵਾ ਸਿਖਣ ਦਾ ਅਧਾਰ ਬਣਦਾ ਹੈ। ਮਾਂ ਬੋਲੀ ਰਾਹੀ ਵਿਆਕਤੀ ਆਪਣੀਆਂ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਜਨਤਾ ਦੇ ਸਨਮੁੱਖ ਪੇਸ ਕਰ ਸਕਦਾ ਹੈ। ਮਾਂ ਬੋਲੀ ਬੱਚੇ ਦਾ ਦਿਮਾਗ ਤੇ ਉਸ ਦੀ ਅਜਾਦ ਸੋਚ ’ਚ ਵਾਧਾ ਕਰਦੀ ਹੈ। ਬੱਚੇ ਦੀ ਸੋਚਣ ਸਕਤੀ ਤੇ mental ability ਵਿਕਸਿਤ ਕਰਦੀ ਹੈ।ਆਪਣੇ ਬੱਚਿਆ ਦੀ ਪੰਜਾਬੀ ਭਾਸ਼ਾ ਬਚਾਉ । ਪੰਜਾਬੀ ਤੁਹਾਡੇ ਬੱਚੇ ਨੂੰ  ਬਚਾਅ ਲਵੇਗੀ।

ਹਰਨਰਾਇਣ ਸਿੰਘ ਮੱਲੇਆਣਾ 
ਫੋਨ: 0091- 98142-50483
 

 

ਸੁਪਨੇ (2)...... ਪ੍ਰੋਫੈਸਰ ਅਮਨਦੀਪ ਸਿੰਘ

ਸੁਪਨੇ

ਭਾਵੇ ਚਾਵਾਂ ਨੂੰ ਹੈ ਜੰਗ ਲੱਗਾ

ਪਰ ਸੁਪਨਿਆਂ ਵਿੱਚ ਵੀ ਫਿਕਰਾਂ ਨੇ

ਕਈਆਂ ਲਈ ਆਪਾਂ ਚੰਗੇ ਮੱਖੂ ਵਾਲਿਆਂ

ਕਇਆਂ ਲਈਆਂ ਤਾਂ ਕਿੱਕਰਾਂ ਨੇ

ਫਿਕਰ ਨਾ ਕਰ ਬਾਪੂ

ਇੱਕ ਦਿਨ ਮਿਸਾਲ ਬਣੋਨੀ ਮਿੱਤਰਾਂ ਨੇ

ਮਿਸਾਲ ਬਣੋਨੀ ਮਿੱਤਰਾਂ ਨੇ

ਕਰ ਕੇ ਸੋਚ ਨੂੰ ਵੱਡਾ, ਨਿੱਤ ਮੈਂ ਸੁਪਨੇ ਬੁਣਦਾ ਹਾਂ

ਪੰਛਿਆਂ ਦੇ ਆਲਣਾ ਬਣਾਉਣ ਵਾਂਗ ਤਿੱਲਾਂ ਤਿੱਲਾਂ ਤੁਣਦਾਂ ਹਾਂ

ਹਟਦਾ ਨਹੀਂ ਜੋ ਪਿੱਛੇ ਉਹ ਦੇਨ ਤੋਂ ਮਾਲਕ

ਅੱਲਹਾ ਰੱਬ ਅਖਵਾਉਂਦਾ ਹੈ

ਕਈ ਵਾਰ ਤਾਂ ਕਹਿਣ ਸਿਆਣੇ ਬਿਨ ਸਾਹਾਂ ਦੇ

ਸਰੀਰ ਚਲਾਉਂਦਾ ਹੈ

ਬਿਨ ਸਾਹਾਂ ਦੇ ਸਰੀਰ ਚਲਾਉਂਦਾ ਹੈ

 

 

ਅਮਨਦੀਪ ਸਿੰਘ

(ਸਹਾਇਕ ਪ੍ਰੋਫੈਸਰ)

ਆਈ.ਐਸ.ਐਫ.ਕਾਲਜ ਮੋਗਾ ।

ਮੋਬਾ: 94654-23413

ਕਵਿਤਾ - ਨਸ਼ਾ......ਗੋਬਿੰਦਰ ਸਿੰਘ ਢੀਂਡਸਾ

ਨਸ਼ਾ!

ਰੱਜ ਕੇ ਕਰ

ਕੌਣ ਰੋਕਦਾ?

ਮਿਹਨਤ ਦਾ

ਪਿਆਰ ਦਾ

ਸਿਦਕ ਦਾ

ਸਿਰੜ ਦਾ

ਕਿਤਾਬ ਦਾ

ਗਿਆਨ ਦਾ

ਮਨੁੱਖਤਾ ਦਾ।

 

ਬੋਤਲਾਂ ਤੋਂ

ਚਿੱਟੇ ਤੋਂ

ਸਰਿੰਜਾਂ ਤੋਂ

ਡੱਬੀਆਂ ਤੋਂ

ਗੋਲੀਆਂ ਤੋਂ

ਕਾਰਡਾਂ ਤੋਂ

ਬੰਡਲਾਂ ਤੋਂ

ਪੁੜੀਆਂ ਤੋਂ

ਕੀ ਲੈਣਾ ਤੈਂ?

ਕੀ ਖੱਟਿਆ ਕਿਸੇ ਨੇ?

ਮੌਤ!

ਲਾਚਾਰ ਮਾਪੇ

ਰੁਲਦੇ ਪਰਿਵਾਰ।

 

Image preview

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਸੰਗਰੂਰ)

ਈਮੇਲ – bardwal.gobinder@gmail.com

ਰਾਸ਼ਟਰੀ ਖੇਡ ਦਿਵਸ – 29 ਅਗਸਤ ....ਗੋਬਿੰਦਰ ਸਿੰਘ ਢੀਂਡਸਾ

ਦੇਸ਼ ਦਾ ਰਾਸ਼ਟਰੀ ਖੇਡ ਦਿਵਸ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੀ ਜਨਮ ਮਿਤੀ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਧਿਆਨਚੰਦ ਪੁਰਸਕਾਰ ਅਤੇ ਦ੍ਰੋਣਾਚਾਰੀਆ ਪੁਰਸਕਾਰ ਆਦਿ ਸ਼ਾਮਿਲ ਹਨ।

 

ਮੇਜਰ ਧਿਆਨ ਚੰਦ ਭਾਰਤ ਅਤੇ ਦੁਨੀਆਂ ਦੀ ਹਾਕੀ ਵਿੱਚ ਇੱਕ ਮਹਾਨ ਖਿਡਾਰੀ ਦਾ ਖਿਤਾਬ ਰੱਖਦਾ ਹੈ, ਫੁੱਟਬਾਲ ਵਿੱਚ ਪੇਲੇ ਅਤੇ ਕ੍ਰਿਕਟ ਵਿੱਚ ਬ੍ਰੈਡਮੈਨ ਦੇ ਵਾਂਗ ਹਾਕੀ ਵਿੱਚ ਧਿਆਨ ਚੰਦ ਦਾ ਨਾਂ ਆਉਂਦਾ ਹੈ। ਧਿਆਨ ਚੰਦ ਨੂੰ ਹਾਕੀ ਅਤੇ ਗੇਂਦ ਤੇ ਸਹੀ ਨਿਯੰਤ੍ਰਣ ਰੱਖਣ ਦੀ ਕਲਾ ਕਾਰਨ ਹੀ ਹਾਕੀ ਵਿਜਾਰਡ ਦੇ ਖਿਤਾਬ ਨਾਲ ਨਵਾਜਿਆ ਗਿਆ।

 

ਧਿਆਨ ਚੰਦ ਦਾ ਜਨਮ 29 ਅਗਸਤ 1905 ਈ. ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ 1922 ਈ. ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਅਤੇ 1926 ਈ. ਵਿੱਚ ਉਹ ਫੌਜ ਦੀ ਹਾਕੀ ਟੀਮ ਦੇ ਮੈਂਬਰ ਦੇ ਤੌਰ ਤੇ ਨਿਊਜ਼ਲੈਂਡ ਦੇ ਦੌਰੇ ਤੇ ਗਏ। ਇਸ ਟੀਮ ਨੇ ਸਾਰੇ ਮੈਚ ਜਿੱਤੇ ਅਤੇ ਧਿਆਨ ਚੰਦ ਦੀ ਚੋਣ ਭਾਰਤੀ ਹਾਕੀ ਟੀਮ ਲਈ ਹੋਈ। ਧਿਆਨ ਚੰਦ ਨੂੰ 1928 ਈ. ਦੀਆਂ ਉਲੰਪਿਕ ਖੇਡਾਂ ਖੇਡਣ ਦਾ ਮੌਕਾ ਮਿਲਿਆ ਅਤੇ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0, ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਭਾਰਤੀ ਹਾਕੀ ਨੂੰ ਉਲੰਪਿਕ ਦਾ ਪਹਿਲਾ ਸੋਨ ਪਦਕ ਮਿਲਿਆ ਅਤੇ ਟੂਰਨਾਮੈਂਟ ਵਿੱਚ ਧਿਆਨ ਚੰਦ ਨੇ 14 ਗੋਲ ਕੀਤੇ। ਮੇਜਰ ਧਿਆਨ ਚੰਦ ਨੇ ਭਾਰਤੀ ਹਾਕੀ ਟੀਮ ਵੱਲੋਂ ਖੇਡਦਿਆਂ ਐਮਸਟਰਡਮ (ਨੀਦਰਲੈਂਡ) 1928 ਈ., ਲਾੱਸ ਏਂਜਲਸ (ਯੂ.ਐੱਸ.ਏ.) 1932 ਈ. ਅਤੇ ਬਰਲਿਨ (ਜਰਮਨੀ) 1936 ਈ. ਲਗਾਤਾਰ ਤਿੰਨ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਭਾਰਤੀ ਹਾਕੀ ਦੀ ਝੋਲੀ ਪਾਉਣ ਵਿੱਚ ਅਹਿਮ ਯੋਗਦਾਨ ਪਾਇਆ। 1936 ਈ. ਦੇ ਬਰਲਿਨ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਧਿਆਨ ਚੰਦ ਨੇ ਕੀਤੀ।

 

ਮੇਜਰ ਧਿਆਨ ਚੰਦ ਨੇ 1926 ਤੋਂ 1948 ਤੱਕ ਆਪਣੇ ਖੇਡ ਕਰੀਅਰ ਵਿੱਚ 400 ਗੋਲ ਕੀਤੇ। ਮੇਜਰ ਧਿਆਨ ਚੰਦ ਨੇ 1948 ਈ. ਵਿੱਚ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ 1956 ਈ. ਵਿੱਚ ਭਾਰਤੀ ਫੌਜ ਤੋਂ ਮੇਜਰ ਦੇ ਰੈਂਕ ਨਾਲ ਰਿਟਾਇਰ ਹੋਏ। ਭਾਰਤ ਸਰਕਾਰ ਨੇ ਉਹਨਾਂ ਨੂੰ 1956 ਈ. ਵਿੱਚ ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ। ਮੇਜਰ ਧਿਆਨ ਚੰਦ ਦੀ 3 ਦਸੰਬਰ 1979 ਈ. ਨੂੰ ਕੈਂਸਰ ਦੇ ਕਾਰਨ ਮੌਤ ਹੋ ਗਈ।

 

ਜਦੋਂ ਮੇਜਰ ਧਿਆਨ ਚੰਦ ਮੈਦਾਨ ਵਿੱਚ ਖੇਡਦੇ ਸੀ ਤਾਂ ਐਦਾਂ ਲੱਗਦਾ ਸੀ ਕਿ ਕੋਈ ਜਾਦੂ ਕਰ ਰਿਹਾ ਹੈ ਅਤੇ ਵਿਰੋਧੀ ਟੀਮ ਨੂੰ ਗੋਲ ਕਰੀਂ ਜਾਂਦੇ ਸੀ, ਇਸੇ ਕਰਕੇ ਉਹਨਾਂ ਨੂੰ ‘ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਹੈ। ਹਾਲੈਂਡ ਦੇ ਇੱਕ ਮੈਚ ਦੇ ਦੌਰਾਨ ਹਾਕੀ ਵਿੱਚ ਚੁੰਬਕ ਹੋਣ ਦੇ ਸ਼ੱਕ ਕਾਰਨ ਉਹਨਾਂ ਦੀ ਹਾਕੀ ਸਟਿੱਕ ਤੋੜ ਕੇ ਵੇਖੀ ਗਈ। ਜਾਪਾਨ ਦੇ ਇੱਕ ਮੈਚ ਦੇ ਦੌਰਾਨ ਉਹਨਾਂ ਦੀ ਸਟਿੱਕ ਵਿੱਚ ਗੂੰਦ ਲੱਗੇ ਹੋਣ ਦੀ ਗੱਲ ਕਹੀ ਗਈ।

 

ਜਰਮਨੀ ਵਰਗੀ ਦੁਨੀਆਂ ਦੀ ਸਿਰੇ ਦੀ ਹਾਕੀ ਟੀਮ ਨੂੰ 1936 ਈ. ਦੀਆਂ ਉਲੰਪਿਕ ਖੇਡਾਂ ਦੇ ਫਾਇਨਲ ਵਿੱਚ ਭਾਰਤ ਨੇ 8-1 ਨਾਲ ਹਰਾਕੇ, ਧਿਆਨ ਚੰਦ ਨੇ ਆਪਣੀ ਖੇਡ ਦਾ ਹਿਟਲਰ ਨੂੰ ਮੁਰੀਦ ਬਣਾ ਲਿਆ ਸੀ। ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਤਰਫ਼ੋਂ ਖੇਡਣ ਦੀ ਅਤੇ ਜਰਮਨੀ ਫੌਜ ਵਿੱਚ ਉੱਚ ਪੱਧਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰੰਤੂ ਧਿਆਨ ਚੰਦ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਅਤੇ ਆਪਣੀ ਜਨਮ ਭੂਮੀ ਲਈ ਖੇਡਣ ਵਿੱਚ ਮਾਣ ਮਹਿਸੂਸ ਕੀਤਾ।

 

ਖੇਡਾਂ ਵਿੱਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲਈ ਜ਼ਰੂਰੀ ਹੈ ਕਿ ਕਿਸੇ ਇੱਕ ਖੇਡ ਦੀ ਥਾਂ ਬਾਕੀ ਖੇਡਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਦੇਸ਼ ਹਿੱਤ ਵਿੱਚ ਨਹੀਂ ਹੈ। ਸਮੇਂ ਦੀ ਜਰੂਰਤ ਹੈ ਕਿ ਦੇਸ਼ ਵਿੱਚ ਵੱਖੋ ਵੱਖਰੀਆਂ ਖੇਡਾਂ ਦੇ ਖਿਡਾਰੀਆਂ ਲਈ ਚੰਗੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦਾ ਤਿਰੰਗਾ ਲਹਿਰਾ ਸਕਣ।

 

Image preview

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ – bardwal.gobinder@gmail.com

ਸੁਪਨੇ......ਪ੍ਰੋਫੈਸਰ ਅਮਨਦੀਪ ਸਿੰਘ

ਭਾਵੇ ਚਾਵਾਂ ਨੂੰ ਹੈ ਜੰਗ ਲੱਗਾ

ਪਰ ਸੁਪਨਿਆਂ ਵਿੱਚ ਵੀ ਫਿਕਰਾਂ ਨੇ

ਕਈਆਂ ਲਈ ਆਪਾਂ ਚੰਗੇ ਮੱਖੂ ਵਾਲਿਆਂ

ਕਇਆਂ ਲਈਆਂ ਤਾਂ ਕਿੱਕਰਾਂ ਨੇ

ਫਿਕਰ ਨਾ ਕਰ ਬਾਪੂ

ਇੱਕ ਦਿਨ ਮਿਸਾਲ ਬਣੋਨੀ ਮਿੱਤਰਾਂ ਨੇ

ਮਿਸਾਲ ਬਣੋਨੀ ਮਿੱਤਰਾਂ ਨੇ

ਕਰ ਕੇ ਸੋਚ ਨੂੰ ਵੱਡਾ, ਨਿੱਤ ਮੈਂ ਸੁਪਨੇ ਬੁਣਦਾ ਹਾਂ

ਪੰਛਿਆਂ ਦੇ ਆਲਣਾ ਬਣਾਉਣ ਵਾਂਗ ਤਿੱਲਾਂ ਤਿੱਲਾਂ ਤੁਣਦਾਂ ਹਾਂ

ਹਟਦਾ ਨਹੀਂ ਜੋ ਪਿੱਛੇ ਉਹ ਦੇਨ ਤੋਂ ਮਾਲਕ

ਅੱਲਹਾ ਰੱਬ ਅਖਵਾਉਂਦਾ ਹੈ

ਕਈ ਵਾਰ ਤਾਂ ਕਹਿਣ ਸਿਆਣੇ ਬਿਨ ਸਾਹਾਂ ਦੇ

ਸਰੀਰ ਚਲਾਉਂਦਾ ਹੈ

ਬਿਨ ਸਾਹਾਂ ਦੇ ਸਰੀਰ ਚਲਾਉਂਦਾ ਹੈ

 

ਅਮਨਦੀਪ ਸਿੰਘ

ਸ਼ਹਾਇਕ ਪ੍ਰੋਫੈਸਰ

ਆਈ.ਐਸ.ਐਫ.ਕਾਲਜ ਆਫ ਫਾਰਮੈਂਸੀ

ਮੋਗਾ।

ਸਪੰਰਕ:-94654-23413

''ਤਾਂਘ''....ਪ੍ਰੋਫੈਸਰ ਅਮਨਦੀਪ ਸਿੰਘ

''ਤਾਂਘ''
ਜਿੰਦਗੀ ਵਿੱਚ ਹਾਰੇ ਹੋਏ ਇਨਸਾਨ ਦੀ ਸਾਰ ਲੈਣ ਲਈ ਕੋਈ ਤਿਆਰ ਨਹੀਂ , ਸਗੋਂ ਉਸ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਇਸ ਕਰਕੇ ਉਸ ਦੁਆਰਾ ਕੀਤੇ ਹੋਏ ਕੰਮਾ ਦਾ ਅਪਮਾਨ ਕੀਤਾ ਜਾਂਦਾ ਹੈ , ਜਰਾ ਸੋਚੋ ਉਸ ਨੇ ਕੋਸ਼ਿਸ਼ ਤਾਂ ਕੀਤੀ ਕੁਝ ਨਵਾਂ ਅਤੇ ਨਵੇਕਲਾ ਕਰਨ ਦੀ ।ਅਕਸਰ ਦਿਖਾਵਾ ਕਰਨ ਵਾਲੇ ਖੁਦ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ ਅਜਿਹੇ ਲੋਕਾ ਨੂੰ ਸਮਾਜ ਵਿੱਚ ਵੀ ਕੋਈ ਮੂੰਹ ਲਾ ਕੇ ਬਹੁਤ ਰਾਜੀ ਨਹੀਂ ਹੁੰਦਾ ।ਹਰ ਕੋਈ ਆਪਣੇ ਹਿਸਾਬ ਤਰੀਕੇ ਨਾਲ ਜਿੰਦਗੀ ਬਤੀਤ ਕਰ ਰਿਹਾ ਹੈ ।ਕਿਸੇ ਬਾਰੇ ਨੁਕਤਾ ਚੀਣੀ ਕਰਨਾ ਕੋਈ ਹੱਕ ਨਹੀਂ ਜੇਕਰ ਕਿਸੇ ਦਾ ਮਨੋਬਲ ਵਧਾ ਨਹੀਂ ਸਕਦੇ ਤਾਂ ਘਟਾਉਣ ਵੱਲ ਵੀ ਨਾ ਆਈਏ।ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਕਿਸੇ ਨੂੰ ਕਿਸ ਤਰ੍ਹਾ ਦੀ ਸਲਾਹ ਦਿੰਦੇ ਹਾਂ , ਆਤਮ ਵਿਸ਼ਵਾਸ਼ ਘਟਾਉਣ ਜਾ ਵਧਾਉਣ ਲਈ ਜਵਾਬ ਖੁਦ ਹੀ ਮਿਲ ਜਾਣਗੇ । ਕਿਸੇ ਨੂੰ ਦਿੱਤੀ ਹੋਈ ਚੰਗੀ ਸਲਾਹ ਇਨਸਾਨ ਦੀ ਜਿੰਦਗੀ ਬਦਲ ਦਿੰਦੀ ਹੈ ।

ਨਵੇਂ -ਨਵੇਂ ਤਜ਼ਰਬੇ ਕਰਕੇ ਅੱਗੇ ਵੱਧਣਾ ਕਾਮਯਾਬੀ ਦੇ ਸੰਕੇਤ ਹਨ, ਇਸ ਤਰ੍ਹਾ ਜਿੱਤ ਅਤੇ ਹਾਰ ਵੀ ਇਸ ਦੇ ਅੰਗ ਹਨ । ਆਪਣੇ ਆਪ ਨੂੰ ਕਮਜ਼ੋਰ ਮੰਨ ਲੈਣ ਹਾਰ ਦੀ ਪ੍ਰਮੁੱਖ ਨਿਸ਼ਾਨੀ ਹੈ, ਜਿਸ ਕਰਕੇ ਹੁਨਰ ਨੂੰ ਪਹਿਚਾਣ ਨਹੀਂ ਮਿਲ ਪਾਉਂਦੀ । ਅਕਸਰ ਕਿਹਾ ਜਾਦਾ ਹੈ ਕਿ ਇਨਸਾਨ ਵਿੱਚ ਹੁਨਰ ਤਾ ਬਹੁਤ ਹੈ, ਪਰ ਇੱਕ 'ਤਾਂਘ; ਨਹੀਂ ਰੱਖਦਾ ਅੱਗੇ ਵੱਧਣ ਲਈ। ਇਹਨਾ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਤਾਂਘ' ਸਫਲਤਾ ਦੀ ਮੁੱਢਲੀ ਇਕਾਈ ਹੈ ।

ਚੰਗੇ ਵਿਚਾਰ, ਸੁਪਨੇ ਅਤੇ ਚੰਗੀਆ ਸਿਰਜਨਾਵਾਂ ਆਪਣੇ ਆਪ ਵਿੱਚ 'ਤਾਂਘ' ਦੀਆਂ ਨਿਸ਼ਾਨੀਆ ਹਨ,'ਤਾਂਘ' ਨਾਲ ਹੀ ਉਤਸ਼ਾਹ ਉਤਪੰਨ ਹੁੰਦਾ ਹੈ, ਜੇਕਰ 'ਤਾਂਘ' ਤੇ ਆਤਮ ਵਿਸ਼ਵਾਸ਼ ਦਾ ਅਹਿਮ ਸੁਮੇਲ ਬਣ ਜਾਵੇ ਤਾਂ ਫਿਰ ਇਨਸਾਨ ਨੂੰ ਉੱਚੇ ਨੀਵੇਂ ਰਾਹਾ ਤੇ ਨਹੀਂ ਢੋਲਣ ਦੇਵੇਗਾ ਅਤੇ ਟੀਚੇ ਤੇ ਪਹੁੰਚਣ ਲਈ ਮਦਦਗਾਰ ਸਾਬਤ ਹੋਵੇਗਾ । ਮਿੱਥੇ ਹੋਏ ਟੀਚੇ ਤੇ ਪਹੁੰਚਣ ਨਾਲ ਜਿੱਥੇ ਆਦਰ ਸਤਿਕਾਰ ਮਿਲੇਗਾ, ਸਗੋਂ ਇਲਾਕੇ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ ਹੋਰ ਦੀ ਜਿੰਦਗੀ ਵੀ ਰੁਸ਼ਨਾਵੇਂਗਾ। ਭਾਵੇ ਉਸ ਨੂੰ ਦੇਖ ਕੇ ਹੋਰਨਾ ਦਾ ਮਨ ਡੋਲੇਗਾ ਨਹੀਂ ਸਗੋਂ ਤਰੱਕੀ ਦੀ ਰਾਹ ਵੱਲ ਵਧੇਗਾ।

ਮਿੱਥੇ ਹੋਏ ਟੀਚੇ ਦੀ ਗੱਲ ਕਰੀਏ ਤਾ ਨਿਯਮਿਤ ਹੋਣਾ ਵੀ ਇੱਕ ਮਹੱਤਵਪੂਰਨ ਤੱਥ ਹੈ। ਸਮੇਂ ਦਾ ਨਿਯਮਿਤ ਮਨੁੱਖ ਕੰਮ ਨੂੰ ਸਮੇਂ ਸਿਰ ਖਤਮ ਕਰਕੇ ਅਗਲੇ ਪੜਾ ਵੱਲ ਵੱਧਣ ਦੀ 'ਤਾਂਘ' ਰੱਖਦਾ ਹੈ, ਪਰ ਆਲਸੀ ਮਨੁੱਖ ਤਾਂ ਪਿਛੜੇ ਹੋਏ ਕੰਮਾ ਨੂੰ ਨਾ ਪੂਰਾ ਕਰਨ ਲਈ ਬਹਾਨੇ ਲੱਭਦਾ ਹੈ ।

ਅੱਗੇ ਵੱਧਣਾ ਤਾਂ ਵੱਧਣਾ ਹੀ ਹੈ ਰਫਤਾਰ ਐਨੀ ਮਾਇਨੇ ਨਹੀਂ ਰੱਖਦੀ ਪਰ ਇੱਕ ਰਫਤਾਰ ਤੋਂ ਅੱਗੇ ਜਾਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ । ਸੁਚਾਰੂ ਢੰਗ ਨਾਲ ਪੁੱਟੇ ਹੋਏ ਕਦਮ ਜਿੰਦਗੀ ਨੂੰ ਨਵੀਂ ਦਿਸ਼ਾ ਦਿੰਦੇ ਹਨ ।ਆਪਣੇ ਮਨੋਬਲ ਨੂੰ ਕਾਇਮ ਰੱਖ ਕੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰਨ ਦੀ 'ਤਾਂਘ' ਨੂੰ ਲੈ ਕੇ ਜਿੰਦਗੀ ਵਿੱਚ ਬਹੁਤ ਅੱਗੇ ਵਧਿਆ ਜਾ ਸਕਦਾ ਹੈ ।

ਅਮਨਦੀਪ ਸਿੰਘ

ਸ਼ਹਾਇਕ ਪ੍ਰੋਫੈਸਰ

ਆਈ.ਐਸ.ਐਫ.ਕਾਲਜ ਆਫ ਫਾਰਮੈਂਸੀ

ਮੋਗਾ।

ਸਪੰਰਕ:-94654-23413

ਸ਼ਿਵਚਰਨ ਸਿੰਘ ਜੱਗੀ ਕੁਸਾ ਦਾ ਨਵਾਂ ਨਾਵਲ “ਕੁੱਲੀ ਯਾਰ ਦੀ ਸੁਰਗ ਦਾ ਝੂਟਾ” ਲੋਕ ਅਰਪਤ

ਜਿਥੇ ਲੋਕਾਂ ਨੂੰ ਇਸ ਨਾਵਲ ਨੂੰ ਵੱਧ ਤੋਂ ਵੱਧ ਪੜਨ ਲਈ ਬੇਨਤੀ ਓਥੇ ਕੁਸਾ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਵੀ ਪੰਜਾਬੀ ਨੂੰ ਆਪਣੇ ਹਿਰਦੇ ਵਿੱਚ ਵਿਸਾਇਆ ਹੋਇਆ ਹੈ।ਸਲਾਮ ਹੈ ਤੋਂਹਾਡੀ ਇਸ ਪੰਜਾਬ ਅਤੇ ਪੰਜਾਬੀ ਲਈ ਪਿਆਰੀ ਸੋਚ ਦੇ।ਵਾਹਿਗੁਰੂ ਜੀ ਇਸ ਨਵੇਂ ਨਾਵਲ ਨੂੰ ਦੁਨੀਆ ਵਿਚ ਪਿਆਰ ਅਤੇ ਸਤਿਕਾਰ ਦੇਣ ਵਿੱਚ ਸਹਾਈ ਹੋਣ।

ਅਮਨਜੀਤ ਸਿੰਘ ਖਹਿਰਾ

ਐਡੀਟਰ ਜਨ ਸ਼ਕਤੀ ਨਿਊਜ਼

ਇਕ ਨਜਰ.............! ਰਾਹੁਲ ਨੇ ਛੱਡੀ ਕਾਂਗਰਸ ਦੀ ਪ੍ਰਧਾਨਗੀ

ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਅੱਜ ਅਧਿਕਾਰਤ ਤੌਰ ’ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹਾਲਾਂਕਿ ਉਹ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਚੁੱਕੇ ਸਨ। ਰਾਹੁਲ ਦੇ ਇਸ ਸੱਜਰੇ ਐਲਾਨ ਨਾਲ ਨਵਾਂ ਕਾਂਗਰਸ ਪ੍ਰਧਾਨ ਥਾਪਣ ਲਈ ਰਾਹ ਪੱਧਰਾ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਲਈ ਉਨ੍ਹਾਂ ਦੇ ਮਨ ’ਚ ਕੋਈ ਨਫ਼ਰਤ ਨਹੀਂ ਹੈ, ਪਰ ਉਨ੍ਹਾਂ ਦੇ ਸਰੀਰ ਦਾ ਹਰ ਕਣ(ਸੈੱਲ) ਭਾਰਤ ਪ੍ਰਤੀ ਉਨ੍ਹਾਂ(ਭਾਜਪਾ) ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ।
ਰਾਹੁਲ ਨੇ ਅੱਜ ਇਕ ਖੁੱਲ੍ਹੀ ਚਿੱਠੀ, ਜੋ ਉਨ੍ਹਾਂ ਮਗਰੋਂ ਟਵਿੱਟਰ ’ਤੇ ਵੀ ਸਾਂਝੀ ਕੀਤੀ, ਵਿੱਚ ਕਿਹਾ ਕਿ ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖਿਲਾਫ਼ ਛੇੜੀ ਲੜਾਈ ਵਿੱਚ ਇਕੱਲਿਆਂ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ। ਉਂਜ ਰਾਹੁਲ ਨੇ ਕਿਹਾ ਕਿ ਅਜਿਹੀ ਪਾਰਟੀ, ਜਿਸ ਦੀਆਂ ਕਦਰਾਂ ਕੀਮਤਾਂ ਤੇ ਆਦਰਸ਼ਾਂ ਨੇ ‘ਇਸ ਖੂਬਸੂਰਤ ਰਾਸ਼ਟਰ ਦੀ ਜਿੰਦ-ਜਾਨ’ ਵਜੋਂ ਸੇਵਾ ਕੀਤੀ ਹੈ, ਦੀ ਖਿਦਮਤ ਕਰਨਾ ਮਾਣ ਵਾਲੀ ਗੱਲ ਸੀ। ਮਾਈਕਰੋਬਲਾਗਿੰਗ ਸਾਈਟ ’ਤੇ ਅਸਤੀਫ਼ਾ ਪੋਸਟ ਕਰਨ ਤੋਂ ਘੰਟੇ ਕੁ ਮਗਰੋਂ ਰਾਹੁਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ ਪ੍ਰਧਾਨ’ ਦਾ ਆਪਣਾ ਅਹੁਦਾ ਵੀ ਹਟਾ ਦਿੱਤਾ। ਰਾਹੁਲ ਨੇ ਪ੍ਰੋਫਾਈਲ ਵਿੱਚ ਖੁ਼ਦ ਨੂੰ ਭਾਰਤੀ ਨੈਸ਼ਨਲ ਕਾਂਗਰਸ ਦਾ ਮੈਂਬਰ ਤੇ ਸੰਸਦ ਮੈਂਬਰ ਦੱਸਿਆ। ਰਾਹੁਲ ਗਾਂਧੀ ਨੇ ਖੁੱਲ੍ਹੀ ਚਿੱਠੀ ’ਚ ਕਿਹਾ, ‘ਭਵਿੱਖ ਵਿੱਚ ਕਾਂਗਰਸ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਤੈਅ ਕਰਨਾ ਅਹਿਮ ਹੋਵੇਗਾ। ਇਹੀ ਵਜ੍ਹਾ ਹੈ ਕਿ ਮੈਂ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।’ ਗਾਂਧੀ ਨੇ ਸਲਾਹ ਦਿੱਤੀ ਕਿ ਨਵੇਂ ਪਾਰਟੀ ਪ੍ਰਧਾਨ ਨੂੰ ਲੱਭਣ ਦਾ ਕੰਮ ਕਾਂਗਰਸ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਜਾਨਸ਼ੀਨ ਦੀ ਚੋਣ ਕਰਨਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਤੇ ਪਾਰਟੀ ਵੱਲੋਂ ਦਿੱਤੇ ਪਿਆਰ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਰਾਹੁਲ ਨੇ ਕਿਹਾ ਕਈ ਵਾਰ ਉਸ ਨੂੰ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖ਼ਿਲਾਫ਼ ਵਿੱਢੀ ਲੜਾਈ ਵਿੱਚ ਉਹ ‘ਇਕੱਲਾ’ ਹੈ, ਪਰ ਉਸ ਨੂੰ ਇਸ ਗੱਲ ’ਤੇ ਮਾਣ ਹੈ। ਰਾਹੁਲ ਗਾਂਧੀ ਨੇ ਕਿਹਾ, ‘ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਖ਼ਤ ਫ਼ੈਸਲਿਆਂ ਦੀ ਲੋੜ ਹੈ। 2019 ਦੀ ਨਾਕਾਮੀ ਲਈ ਵੱਡੀ ਗਿਣਤੀ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਪਾਰਟੀ ਪ੍ਰਧਾਨ ਵਜੋਂ ਆਪਣੀ ਖੁ਼ਦ ਦੀ ਜ਼ਿੰਮੇਵਾਰੀ ਨੂੰ ਅਣਗੌਲਿਆਂ ਕਰਕੇ ਹੋਰਨਾਂ ਨੂੰ ਜਵਾਬਦੇਹ ਬਣਾਉਣਾ ਕਿਸੇ ਤਰ੍ਹਾਂ ਵੀ ਨਿਆਂਸੰਗਤ ਨਹੀਂ।’

ਅਮਨਜੀਤ ਸਿੰਘ ਖਹਿਰਾ

3 ਮਈ : ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ

ਸੰਸਾਰ ਭਰ ਵਿੱਚ ਪ੍ਰੈੱਸ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 3 ਮਈ ਨੂੰ ‘ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਆਮ ਕਾਨਫਰੰਸ ਦੀ ਸਿਫ਼ਾਰਸ਼ ਤੇ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1993 ਵਿੱਚ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੀ ਘੋਸ਼ਣਾ ਕੀਤੀ, ਉਸਦੇ ਅਨੁਸਾਰ ਇਹ ਦਿਨ ਪ੍ਰੈੱਸ ਦੀ ਸੁਤੰਤਰਤਾ ਦੇ ਸਿਧਾਂਤ, ਪ੍ਰੈੱਸ ਦੀ ਸੁਤੰਤਰਤਾ ਦਾ ਮੁਲਾਂਕਣ, ਪ੍ਰੈੱਸ ਦੀ ਸੁਤੰਤਰਤਾ ਤੇ ਬਾਹਰੀ ਤੱਤਾਂ ਦੇ ਹਮਲਿਆਂ ਤੋਂ ਬਚਾਅ ਅਤੇ ਪ੍ਰੈੱਸ ਦੀ ਨਿਰਪੱਖਤਾ ਨਾਲ ਸੇਵਾ ਕਰਦਿਆਂ ਮਰੇ ਪੱਤਰਕਾਰਾਂ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਦਾ ਦਿਨ ਹੈ। ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੇ ਅਵਸਰ ਦੇ ਸਾਰੇ ਪੱਤਰਕਾਰ ਆਪਣਾ ਕੰਮ ਭੈਅ ਮੁਕਤ ਹੋ ਕੇ ਅਤੇ ਨਿਰਪੱਖਤਾ ਨਾਲ ਕਰਨ ਦੀ ਸੁੰਹ ਲੈਂਦੇ ਹਨ।

3 ਮਈ 1991 ਨੂੰ ਅਫ਼ਰੀਕੀ ਸਮਾਚਾਰ ਪੱਤਰਾਂ ਦੇ ਪੱਤਰਕਾਰਾਂ ਦੁਆਰਾ ਜਾਰੀ ਕੀਤੇ ਗਏ ‘ਵਿੰਡਹਾੱਕ ਘੋਸ਼ਣਾਪੱਤਰ’ ਦੀ ਵਰ੍ਹੇ ਗੰਢ ਵੀ 3 ਮਈ ਨੂੰ ਹੀ ਹੁੰਦੀ ਹੈ। ਅਫ਼ਰੀਕੀ ਦੇਸ਼ ਨਾਮੀਬੀਆ ਦੀ ਰਾਜਧਾਨੀ ਵਿੰਡਹਾੱਕ ਵਿੱਚ 29 ਅਪ੍ਰੈਲ 1991 ਨੂੰ ‘ਆਜ਼ਾਦ ਅਫ਼ਰੀਕੀ ਪ੍ਰੈੱਸ’ ਨੂੰ ਹੱਲਾਸ਼ੇਰੀ ਦੇਣ ਲਈ ਕੌਮਾਂਤਰੀ ਸੈਮੀਨਾਰ ਸ਼ੁਰੂ ਹੋਇਆ ਸੀ ਤੇ ਇਸਦੇ ਆਖ਼ਰੀ ਦਿਨ ਤਿੰਨ ਮਈ ਨੂੰ ਜੋ ਐਲਾਨ ਕੀਤੇ ਗਏ ਸਨ, ਉਸਨੂੰ ‘ਵਿੰਡਹਾੱਕ ਘੋਸ਼ਣਾਪੱਤਰ’ ਕਿਹਾ ਜਾਂਦਾ ਹੈ। ਭਾਰਤ ਵਿੱਚ ਪ੍ਰੈੱਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਅਨੁਛੇਦ 19 ਵਿੱਚ ਭਾਰਤੀਆਂ ਨੂੰ ਦਿੱਤੇ ਗਏ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ (ਫ੍ਰੀਡਮ ਆੱਫ਼ ਐੱਕਸਪ੍ਰੈਸ਼ਨ) ਦੇ ਮੂਲ ਅਧਿਕਾਰ ਨਾਲ ਸੁਨਿਸ਼ਚਿਤ ਹੁੰਦੀ ਹੈ।

ਯੂਨੈਸਕੋ ਦੁਆਰਾ 1997 ਤੋਂ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮੌਕੇ ‘ਗਿਲੇਰਮੋ ਕਾਨੋ ਵਰਲਡ ਪ੍ਰੈੱਸ ਫ੍ਰੀਡਮ ਪ੍ਰਾਈਜ਼’ ਵੀ ਦਿੱਤਾ ਜਾਂਦਾ ਹੈ, ਇਹ ਸਨਮਾਨ ਉਸ ਵਿਅਕਤੀ ਜਾਂ ਸੰਸਥਾ ਨੂੰ ਦਿੱਤਾ ਜਾਂਦਾ ਹੈ ਜਿਸਨੇ ਪ੍ਰੈੱਸ ਦੀ ਸੁਤੰਤਰਤਾ ਦੇ ਲਈ ਵਿਸ਼ੇਸ਼ ਕੰਮ ਕੀਤਾ ਹੋਵੇ। ਇੰਟਰਨੈਸ਼ਨਲ ਪ੍ਰੈੱਸ ਇੰਸਟੀਚਿਊਟ ਦੇ ਅਨੁਸਾਰ 2012 ਵਿੱਚ ਆਪਣਾ ਕੰਮ ਕਰਦੇ ਹੋਏ ਘੱਟੋ ਘੱਟ 133 ਪੱਤਰਕਾਰ ਮਾਰੇ ਗਏ।

ਦੁਨੀਆਂ ਭਰ ਵਿੱਚ ਪ੍ਰੈੱਸ ਦੀ ਆਜ਼ਾਦੀ ਤੇ ਨਜ਼ਰ ਰੱਖਣ ਵਾਲੀ ਸੰਸਥਾ ਦਿ ਰਿਪੋਰਟਰਜ਼ ਵਿਦਆਊਟ ਬਾਰਡਰਜ਼ (ਆਰ.ਐੱਸ.ਐੱਫ਼) ਦੀ 18 ਅਪ੍ਰੈਲ 2019 ਨੂੰ ਜਾਰੀ ਵਿਸ਼ਵ ਪੱਧਰੀ 180 ਦੇਸ਼ਾਂ ਦੀ ਪ੍ਰੈੱਸ ਸੁਤੰਤਰਤਾ ਸੂਚੀ-ਪੱਤਰ ਵਿੱਚ ਭਾਰਤ ਆਪਣੇ 2018 ਦੇ 138ਵੇਂ ਸਥਾਨ ਤੋਂ ਖਿਸਕ ਕੇ 140ਵੇਂ ਸਥਾਨ ਤੇ ਚਲਾ ਗਿਆ ਹੈ। ਇਸ ਸੂਚੀ ਵਿੱਚ ਗੁਆਂਢੀ ਮੁਲਕਾਂ ਵਿੱਚ ਭੂਟਾਨ 80ਵੇਂ, ਨੇਪਾਲ 106ਵੇਂ, ਅਫ਼ਗਾਨਿਸਤਾਨ 121ਵੇਂ, ਇੰਡੋਨੇਸ਼ੀਆ 124ਵੇਂ, ਸ੍ਰੀ ਲੰਕਾ 126ਵੇਂ, ਮਿਆਂਮਾਰ (ਬਰਮਾ) 138ਵੇਂ, ਪਾਕਿਸਤਾਨ 142ਵੇਂ, ਬੰਗਲਾਦੇਸ਼ 150ਵੇਂ, ਸਾਊਦੀ ਅਰਬ 172ਵੇਂ ਅਤੇ ਚੀਨ 177ਵੇਂ ਸਥਾਨ ਤੇ ਹੈ। ਵਿਸ਼ਵ ਪੱਧਰੀ ਪ੍ਰੈੱਸ ਸੁਤੰਤਰਤਾ ਸੂਚੀ-ਪੱਤਰ 2016 ਵਿੱਚ ਭਾਰਤ 133ਵੇਂ ਅਤੇ 2017 ਵਿੱਚ 136ਵੇਂ ਸਥਾਨ ਤੇ ਸੀ। ਤਾਜ਼ਾ ਸੂਚੀ ਵਿੱਚ ਨਾਰਵੇ ਪਹਿਲੇ ਸਥਾਨ ਤੇ ਹੈ ਜੋ ਕਿ 2017 ਅਤੇ 2018 ਵਿੱਚ ਵੀ ਪਹਿਲੇ ਸਥਾਨ ਤੇ ਕਾਬਜ਼ ਸੀ ਅਤੇ ਤੁਰਕਮੇਨੀਸਤਾਨ 180ਵੇਂ ਸਥਾਨ ਨਾਲ ਆਖ਼ਰੀ ਸਥਾਨ ਤੇ ਹੈ।

ਭਾਰਤ ਵਿੱਚ 2016 ਵਿੱਚ 54 ਪੱਤਰਕਾਰਾਂ ਤੇ ਹਮਲਾ ਹੋਇਆ ਅਤੇ 7 ਪੱਤਰਕਾਰਾਂ ਦੀ ਮੌਤ ਹੋਈ ਅਤੇ 2017 ਵਿੱਚ 11 ਪੱਤਰਕਾਰਾਂ ਦੇ ਕਤਲ ਹੋਏ ਸੀ। ਸਾਲ 1975 ਦੀ ਐਂਮਰਜੈਂਸੀ ਦਾ ਦੌਰ ਵੀ ਭਾਰਤੀ ਮੀਡੀਆ ਲਈ ‘ਕਾਲਾ ਅਧਿਆਏ’ ਮੰਨਿਆ ਜਾਂਦਾ ਹੈ। ਤਾਜ਼ਾ ਰਿਪੋਰਟ ਅਨੁਸਾਰ ਪੱਤਰਕਾਰਾਂ ਖਿਲਾਫ਼ ਹਿੰਸਾ ਪਿੱਛੇ ਪੁਲਿਸ ਹਿੰਸਾ, ਮਾਊਵਾਦੀਆਂ ਦੇ ਹਮਲੇ, ਅਪਰਾਧਿਕ ਸਮੂਹਾ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੁਆਰਾ ਹਮਲੇ ਆਦਿ ਸ਼ਾਮਿਲ ਹਨ ਅਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੱਰਥਕਾਂ, ਹਿੰਦੂਤਵ, ਹਿੰਦੂ ਰਾਸ਼ਟਰਵਾਦ ਆਦਿ ਦੁਆਰਾ ਪੱਤਰਕਾਰਾਂ ਉੱਪਰ ਹਮਲੇ ਵਧੇ ਹਨ ਜੋ ਕਿ ਨਿਰਪੱਖ

ਪੱਤਰਕਾਰਿਤਾ ਲਈ ਚਿੰਤਾਜਨਕ ਹੈ। ਸਾਲ 2018 ਵਿੱਚ ਘੱਟੋ ਘੱਟ 6 ਪੱਤਰਕਾਰ ਮਾਰੇ ਗਏ ਅਤੇ ਸੱਤਵੇਂ ਬਾਰੇ ਕਈ ਤਰ੍ਹਾਂ ਦੇ ਸ਼ੱਕ ਹਨ।

ਭਾਰਤੀ ਮੀਡੀਆ ਦਾ ਅਯੋਕਾ ਦੌਰ ਪੱਤਰਕਾਰਿਤਾ ਦੇ ਮੂਲ ਨਾਲ ਬੇਇਨਸਾਫ਼ੀ ਕਰਦਾ ਜਾਪ ਰਿਹਾ ਹੈ, ਜ਼ਿਆਦਾਤਰ ਮੁੱਖ ਧਾਰਾ ਦਾ ਮੀਡੀਆ ਸੱਤਾ ਜਾਂ ਸ਼ਕਤੀ ਨੂੰ ਸਵਾਲ ਕਰਨ ਦੀ ਥਾਂ ਉਹਨਾਂ ਦੇ ਅੱਗੇ ਪਿੱਛੇ ਘੁੰਮਦਾ ਨਜ਼ਰ ਪੈਂਦਾ ਹੈ ਜੋ ਕਿ ਨਿਰਪੱਖ ਪੱਤਰਕਾਰਿਤਾ ਲਈ ਸੁਖਾਵਾਂ ਸੰਕੇਤ ਨਹੀਂ ਹੈ। ਸਮੇਂ ਸਮੇਂ ਤੇ ਵਿਕਾਊ, ਸਵਾਰਥੀ ਪੱਤਰਕਾਰਾਂ ਅਤੇ ਪੱਤਰਕਾਰਿਤਾ ਨਾਲ ਸੰਬੰਧਤ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜੋ ਕਿ ਨਿਰਪੱਖ ਪੱਤਰਕਾਰਿਤਾ ਦੇ ਕਿੱਤੇ ਨੂੰ ਢਾਹ ਲਾਉਂਦੀਆਂ ਹਨ। ਜ਼ਿਆਦਾਤਰ ਨਿਊਜ਼ ਚੈੱਨਲਾਂ ਆਦਿ ਵਿੱਚ ਟੀ.ਆਰ.ਪੀ. ਦੀ ਅੰਨ੍ਹੀ ਦੌੜ ਪਿੱਛੇ ਆਮ ਲੋਕ ਅਤੇ ਲੋਕ ਹਿੱਤ ਸਵਾਲ ਲਾਂਭੇ ਕਰ ਦਿੱਤੇ ਗਏ ਹਨ।

ਸਮੇਂ ਦੀ ਮੰਗ ਹੈ ਕਿ ਭਾਰਤੀ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਾਂ ਅਤੇ ਪੱਤਰਕਾਰਿਤਾ ਨਾਲ ਸੰਬੰਧਤ ਅਦਾਰਿਆਂ ਨੂੰ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤੀ, ਨਿਰਪੱਖਤਾ ਅਤੇ ਲੋਕ ਹਤੈਸ਼ੀ ਹੋ ਕੇ ਨਿਭਾਉਣਾ ਚਾਹੀਦਾ ਹੈ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ : bardwal.gobinder@gmail.com

ਨੀ ਤੂੰ ਤੋਹਫੇ ਮੰਗਦੀ ਮੰਗਦੀ ਨੇ ਜੱਟ ਨੂੰ ਮੰਗਣ ਲਾਤਾ , ਵਾਲਾ ਪੰਜਾਬੀ ਗਾਇਕੀ ਦਾ ਮਾਣਮੱਤਾ ਗਾਇਕ ਜਸਪਾਲ ਮਾਨ ਲੱਚਰਤਾ ਤੋਂ ਕੋਹਾਂ ਦੂਰ

ਅੱਜ ਦੀ ਗਾਇਕੀ ਚ ਲੱਚਰਤਾ ਫੈਲਾਉਣ ਵਾਲੇ ਪੰਜਾਬੀ ਗਾਇਕਾ ਦੀ ਕੋਈ ਥੋੜ ਨਹੀ ਅੱਜ ਹਰ ਪਾਸੇ ਪੰਜਾਬ,ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਸਾਡੇ ਕਈ ਕਲਾਕਾਰ ਗੰਦਲਾ ਕਰਨ ਲੱਗੇ ਹੋਏ ਹਨ ਤਾਂ ਕਿ ਉਹ ਲੱਚਰਤਾ ਦਾ ਸਹਾਰਾ ਲੈਕੇ ਆਪਣੀ ਵੱਖਰੀ ਪਛਾਣ ਬਣਾ ਸਕਣ ਪਰ ਕਿਸੇ ਨੇ ਸੱਚ ਹੀ ਬਿਆਨ ਕੀਤਾ ਹੈ ਕਿ ਕਾਮਯਾਬੀ ਵੀ ਉਸ ਦੇ ਹੀ ਕਦਮ ਚੁੰਮਦੀ ਹੈ ਜਿਸ ਤੇ ਕੁਦਰਤ ਮੇਹਰਬਾਨ ਹੋਵੇ ਅਜਿਹੀ ਹੀ ਕਿਸਮਤ ਲੈਕੇ ਪੈਦਾ ਹੋਇਆ ਪੰਜਾਬ ਦੀ ਧਰਤੀ ਦੇ ਨਾਮੀ ਜਿਲ੍ਹੇ ਲੁਧਿਆਣਾ ਦੀ ਗੋਦ ਚ ਵਸੇ ਪਿੰਡ ਗੁੜੇ ਦਾ ਜੰਮਪਲ ਜਸਪਾਲ ਮਾਨ ਜਿਸ ਨੇ ਹੁਣ ਤੱਕ ਆਪਣੀ ਸਾਫ ਸੁਥਰੀ ਗਾਇਕੀ ਦਾ ਸਹਾਰਾ ਲੈਕੇ ਹੀ ਆਪਣੇ ਨਾਮ ਦਾ ਲੋਹਾ ਮਨਵਾਇਆ ਹੈ । ਅੱਜ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਜਿੱਥੇ ਗਾਇਕੀ ਜਸਪਾਲ ਮਾਨ ਦੇ ਫੈਨ ਹਨ ਉੱਥੇ ਹੀ ਜਸਪਾਲ ਮਾਨ ਦੀ ਗਾਇਕੀ ਦੀ ਫੁਲਵਾੜੀ ਚ ਪਰੋਏ ਗੀਤਾ ਦੇ ਸਿਰਜਨਹਾਰ ਗੀਤਕਾਰ ਗੁਰਵਿੰਦਰ ਮੱਦੋਕੇ , ਗੀਤਕਾਰ ਸੁਰਜੀਤ ਸੰਧੂ ਅਜੀਤਵਾਲ ,ਗੈਰੀ ਟਰੰਟੋ ਹਠੂਰ, ਗੀਤਕਾਰ ਬਾਲੀ ਬੱਸੀਆ,ਬਲਵੀਰ ਬੋਪਰਾਏ , ਲਖਵਿੰਦਰ ਮਾਨ ਮਰ੍ਹਾੜਾ , ਗੁਰਵਿੰਦਰ ਬਰਾੜ, ਨਾਗੀ ਢੁੱਡੀਕੇ, ਰਾਜ ਜਗਰਾਉ , ਪਾਲੀ ਮੁੱਲਾਂਪੁਰ, ਮਹਿੰਦਰ ਸਿਰਸੜੀ ,ਮਨਦੀਪ ਲੀਲ੍ਹਾ , ਗੁਰਤੇਜ

ਉਘੋਕੇ , ਕਾਲਾ ਤੋਗਾਵਾਲ , ਲਾਡਾ ਪ੍ਰਦੇਸ਼ੀ, ਜੱਸਾ ਸਿੱਧਵਾ , ਰਾਜ ਸੁੱਖਰਾਜ , ਨੇਕ ਕੋਟਲਾ , ਦੀਪ ਸੁਧਾਰ ਵਾਲਾ, ਚੰਨੀ ਰੁੜਕਾ ,ਸਵ: ਬਲਜੀਤ ਲੀਹਾਂ,ਪੰਮਾ ਚੰਦੜ ਦੀ ਕਲਮ ਦੇ ਰਚੇ ਗੀਤਾ ਦੇ ਵੀ ਕਾਇਲ ਹਨ । ਹੀਰਾ ਸੰਗੀਤਕਾਰ, ਸੁਰਿੰਦਰ ਬਚਨ ,ਸੁਨੀਲ ਕਲਿਆਣ , ਜੱਸੀ ਬ੍ਰਦਰਜ਼ , ਵਿਕਟਰ ਕਬੋਜ਼, ਨਿੰਮਾ ਵਿਰਕ , ਸਾਰਖ ਥਿੰਦੂ , ਸੁਨੀਲ ਸੁਧਾਰ ,ਤੇਵਵੰਤ ਕਿੱਟੂ , ਦਵਿੰਦਰ ਕੈਂਥ, ਲਲਿਤ ਦਿਲਦਾਰ, ਮਿਊਜਿਕ ਐਮਪੇਅਰ ਪੰਜਾਬੀ ਸਰੋਤਿਆ ਦੇ ਦਿਲਾਂ ਤੇ ਰਾਜ ਕਰਨ ਵਾਲੇ ਜਸਪਾਲ ਮਾਨ ਦੇ ਮਿਉਜਿਕ ਸੇਧ ਹਨ । ਜਸਪਾਲ ਮਾਨ ਨੇ ਹੁਣ ਤੱਕ ਜਿੱਥੇ ਪੰਜਾਬ ਦੇ ਮੇਲਿਆ ਚ ਆਪਣੀ ਬੁਲੰਦ ਅਵਾਜ਼ ਨਾਲ ਸਰੋਤਿਆ ਨੂੰ ਆਪਣੇ ਵੱਲ ਅਕਰਸ਼ਿਤ ਕੀਤਾ ਹੈ ਉੱਥ ਹੀ ਇੰਗਲੈਡ, ਨਿਊਜੀਲੈਂਡ, ਕਨੈਡਾ , ਸਿੰਘਾਪੁਰ, ਮਲੇਸ਼ੀਆ ਵਿੱਚ ਵੀ ਆਪਣੇ ਸੋਅ ਲਗਾਕੇ ਪੰਜਾਬੀ ਐਨ ਆਰ ਆਈਜ਼ ਨੂੰ ਆਪਣੇ ਨਾਲ ਲਗਾਵ ਬਣਾਉਣ ਲਈ ਮਜਬੂਰ ਕਰ ਚੁੱਕ ਹੈ । ਅੱਜ ਵੀ ਜਸਪਾਲ ਮਾਨ ਦੇ ਗਾਏ ਗੀਤ ਕਬੱਡੀ ਦਾ ਖਿਡਾਰੀ , ਮਿੱਠੀਆ ਗੱਲਾਂ , ਦਿਲਦਾਰਾਂ , ਡੇਂਜਰਸ ਜੱਟ, ਵੀਹ ਕਿੱਲਿਆ ਦਾ ਟੱਕ , ਜੱਟ ਕਣਕ ਬੀਜਦਾ , ਬਰਥਡੇ, ਕਾਲੀ ਔਡੀ , ਕਾਰਾਂ ਤੇ ਮੋਬਾਇਲ , ਸਰਪੰਚੀ ਅਤੇ ਨੀ ਤੂੰ ਤੋਹਫੇ ਮੰਗਦੀ ਮੰਗਦੀ ਨੇ ਜੱਟ ਨੂੰ ਮੰਗਣ ਲਾਤਾ ਵਰਗੇ ਗੀਤ ਗੀਤ ਗਾਇਕਾ ਮਿਸ ਪੂਜਾ , ਸੰਦੇਸ਼ ਕੁਮਾਰੀ , ਮਿਸ ਪ੍ਰੀਤ ਲਾਲੀ , ਰਜੀਆ ਢਿੱਲੋਂ ਜਸਵਿੰਦਰ ਜੀਤੂ , ਖੁਸ਼ਦੀਪ ਖੁਸੀ ਨਾਲ ਗਾਕੇ ਸਰੋਤਿਆਂ ਦੇ ਦਿਲਾ ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਹੁਣ ਭੱਵਿਖ ਚ ਪੰਜਾਬੀ ਸਰੋਤਿਆਂ ਦੀ ਪੂਰਜ਼ੋਰ ਮੰਗ ਤੇ ਮਾਨ ਰੱਬ ਰੱਖੇ ਸੁੱਖ ਗੋਰੀਏ ਅਤੇ ਸਰਾਫਤ ਗੀਤ ਜਿਸ ਨੂੰ ਕਲਮਬੰਧ ਕੀਤਾ ਹੈ ਗੀਤਕਾਰ ਸੇਮਾ ਤਲਵੰਡੀ ਨੇ ਜਲਦ ਸਰੋਤਿਆਂ ਦੀ ਝੋਲੀ ਪਾਏਗਾ । ਇਸ ਸਮੇਂ ਪੰਜਾਬੀ ਦਿਲਾਂ ਦੀ ਧੜਕਣ ਜਸਪਾਲ ਮਾਨ ਨੇ ਕਿਹਾ ਕਿ ਜਿੱਥੇ ਮੇਰੇ ਪਰਿਵਾਰ ਨੇ ਮੈਨੂੰ ਇਹ ਮੁਕਾਮ ਹਾਸਲ ਕਰਨ ਚ ਮੇਰੀ ਹਰ ਮਦਦ ਕੀਤੀ ਹੈ ਉੱਥੇ ਹੀ ਮੇਰੇ ਨਗਰ ਗੁੜੇ ਦੇ ਹਰ ਨਿਵਾਸੀ ਨੇ ਮੈਨੂੰ ਅਸ਼ੀਸਾਂ ,ਦਲੇਰੀਆ ਅਤੇ ਯੋਜਨਾਵਾਂ ਨਾਲ ਮੇਰਾ ਸਾਥ ਦਿੱਤਾ ਹੈ ਜਿਸ ਤੇ ਮੈਂ ਆਪਣੇ ਨਗਰ ਦਾ ਸਦਾ ਰਿਣੀ ਰਹਾਂਗਾ ।

ਲੇਖਕ -ਪੱਤਰਕਾਰ ਨਸੀਬ ਸਿੰਘ ਵਿਰਕ
97816 00601,9814169915
 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੋਣ ਆਯੋਗ ਦੀ ਚੁੱਪੀ ਲੋਕਤੰਤਰ ਲਈ ਖ਼ਤਰਨਾਕ?

ਦੇਸ਼ ਵਿੱਚ 17ਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਚੋਣਾਂ ਨੂੰ ਸੁਚੱਜੇ ਢੰਗ ਅਤੇ ਨਿਰਪੱਖਤਾ ਨਾਲ ਨੇਪੜੇ ਚਾੜਨਾ ਭਾਰਤੀ ਚੋਣ ਆਯੋਗ ਦੀ ਅਹਿਮ ਜ਼ਿੰਮੇਵਾਰੀ ਹੈ। ਭਾਰਤੀ ਚੋਣ ਆਯੋਗ ਇੱਕ ਸੰਵਿਧਾਨਿਕ ਸੰਸਥਾ ਹੈ ਜਿਸਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਅਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੇਂਦਰ ਸਰਕਾਰ ਦੀ ਸਿਫ਼ਾਰਿਸ਼ ਤੇ ਕੀਤੀ ਜਾਂਦੀ ਹੈ। ਚੋਣ ਆਯੋਗ ਦੇ ਕੰਮਕਾਜ ਅਤੇ ਅਧਿਕਾਰਾਂ ਦਾ ਉਲੇਖ ਭਾਰਤੀ ਸੰਵਿਧਾਨ ਵਿੱਚ ਕੀਤਾ ਗਿਆ ਹੈ।

ਚੋਣਾਂ ਅਤੇ ਚੋਣ ਪ੍ਰਚਾਰ ਆਪਣੇ ਸਿਖ਼ਰਾਂ ਤੇ ਹੈ ਅਤੇ ਵੱਖੋ ਵੱਖਰੇ ਲੀਡਰਾਂ ਅਤੇ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਕੀਤੀ ਜਾਂਦੀ ਉਲੰਘਣਾ ਦੀਆਂ ਸ਼ਿਕਾਇਤਾਂ ਅਤੇ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ ਪਰੰਤੂ ਚੋਣ ਆਯੋਗ ਦੀ ਕਾਰਜਸ਼ੈਲੀ ਸੰਤੁਸ਼ਟੀਜਨਕ ਨਹੀਂ ਕਹੀ ਜਾ ਸਕਦੀ। ਭਾਰਤੀ ਲੋਕਤੰਤਰ ਵਿੱਚ ਚੋਣ ਆਯੋਗ ਦੀ ਕਾਰਜਸ਼ੈਲੀ ਦੇ ਇਤਿਹਾਸ ਦਾ ਅਯੋਕਾ ਦੌਰ ਆਪਣੇ ਹੇਠਲੇ ਪੱਧਰ ਤੇ ਜਾ ਚੁੱਕਾ ਹੈ ਕਿ ਕਾਰਜਸ਼ੈਲੀ ਤੇ ਸ਼ੱਕ ਅਤੇ ਸਵਾਲ ਪੈਦਾ ਹੋਏ ਹਨ। ਚੋਣ ਜ਼ਾਬਤੇ ਸੰਬੰਧੀ ਸੁਪਰੀਮ ਕੋਰਟ ਵੱਲੋਂ ਚੋਣ ਆਯੋਗ ਦੀ ‘ਐਡਵਾਇਜ਼ਰੀ’ ਤੇ ਸਵਾਲਾਂ ਤੋਂ ਬਾਅਦ ਚੋਣ ਆਯੋਗ ਨੇ ਕੁਝ ਪਾਰਟੀਆਂ ਦੇ ਆਗੂਆਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਚੱਲਦਿਆਂ ਘੰਟਿਆਬੱਧੀ ਚੋਣ ਪ੍ਰਚਾਰ ਤੇ ਰੋਕ ਲਗਾਈ ਜੋ ਕਿ ਨਾ-ਕਾਫ਼ੀ ਹੈ।

ਕੁਝ ਜਾਣਕਾਰਾਂ ਅਨੁਸਾਰ ਚੋਣ ਆਯੋਗ ਦਾ ਇੱਕ ਪੱਖ ਇਹ ਵੀ ਹੈ ਕਿ ਸਰਕਾਰਾਂ ਨੇ ਚੋਣ ਆਯੋਗ ਨੂੰ ਐਨੀਆਂ ਸ਼ਕਤੀਆਂ ਹੀ ਨਹੀਂ ਦਿੱਤੀਆਂ ਕਿ ਉਹ ਨੇਤਾਵਾਂ ਤੇ ਨਕੇਲ ਕੱਸ ਸਕੇ। ਚੋਣ ਆਯੋਗ ਨੇ ਅਪ੍ਰੈਲ 2018 ਵਿੱਚ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਹ ਸੁਧਾਰਾਂ ਦੇ ਲਈ 1998 ਤੋਂ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜ ਰਿਹਾ ਹੈ। 2004 ਵਿੱਚ ਹੀ ਆਯੋਗ ਨੇ ਪ੍ਰਕਿਰਿਆ ਵਿੱਚ ਸੁਧਾਰ ਲਈ 22 ਪ੍ਰਸਤਾਵ ਭੇਜੇ ਸੀ। ਯੂ.ਪੀ.ਏ. 2 ਵਿੱਚ ਤਾਂ ਆਯੋਗ ਨੇ ਦੋ ਬਾਰ ਤਤਕਾਲੀਨ ਪ੍ਰਧਾਨਮੰਤਰੀ ਡਾ. ਮਨਮੋਹਣ ਸਿੰਘ ਨੂੰ ਚਿੱਠੀ ਵੀ ਲਿਖੀ ਸੀ। 2016 ਵਿੱਚ 47 ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜੇ ਪਰ ਕੋਈ ਕਾਰਵਾਈ ਨਹੀਂ ਹੋਈ। ਚੋਣ ਆਯੋਗ ਵੀ ਚਿੱਠੀਆਂ ਲਿਖ ਲਿਖ ਥੱਕ ਗਿਆ ਹੈ।

ਭਾਰਤੀ ਚੋਣ ਆਯੋਗ ਤਰਫ਼ੋਂ ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਸ਼ਿਕਾਇਤਾਂ ਲਈ ਸੀ-ਵਿਜਿਲ ਮੋਬਾਇਲ ਐਪ ਸ਼ਲਾਘਾਯੋਗ ਉਪਰਾਲਾ ਹੈ ਜਿਸ ਉੱਪਰ ਕੋਈ ਵੀ ਵਿਅਕਤੀ ਆਪਣੀ ਆਈ.ਡੀ. ਬਣਾ ਕੇ ਜਾਂ ਅਗਿਆਤ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਸ਼ਿਕਾਇਤ ਕਰ ਸਕਦਾ ਹੈ ਪਰੰਤੂ ਇਹ ਵੇਖਣ ਵਿੱਚ ਆਇਆ ਹੈ ਕਿ ਇਹ ਸੰਬੰਧਤ ਅਧਿਕਾਰੀਆਂ ਦੀ ਗੈਰ ਜ਼ਿੰਮਵਾਰ ਕਾਰਜਸ਼ੈਲੀ ਹੈ ਕਿ ਉਹ ਸਿਰਫ਼ ਕੀਤੀ ਸ਼ਿਕਾਇਤ ਵਿਸ਼ੇਸ਼ ਦੇ ਨਿਵਾਰਣ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹਨ ਜਦਕਿ ਸ਼ਿਕਾਇਤ ਸਥਾਨ ਤੇ ਆਲੇ ਦੁਆਲੇ, ਸ਼ਿਕਾਇਤ ਨਾਲ ਮਿਲਦੀ ਜੁਲਦੀ ਸਥਿਤੀ ਆਦਿ ਹੋ ਰਹੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰ ਛੱਡਦੇ ਹਨ।

ਲੋਕ ਸਭਾ ਦੀਆਂ ਚੱਲ ਰਹੀਆਂ ਚੋਣਾਂ ਵਿੱਚ ਸਾਫ਼ ਵੇਖਣ ਨੂੰ ਮਿਲਿਆ ਹੈ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਅਤੇ ਇਸ ਸੰਬੰਧੀ ਵਿਰੋਧੀ ਧਿਰਾਂ ਅਤੇ ਆਮ ਨਾਗਰਿਕਾਂ ਨੇ ਚੋਣ ਆਯੋਗ ਨੂੰ ਇਸ ਸੰਬੰਧੀ ਸ਼ਿਕਾਇਤਾਂ ਵੀ ਕੀਤੀਆਂ ਹਨ। ਇਹ ਚੋਣ ਆਯੋਗ ਨੇ ਵੀ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਦੇ ਸੰਬੰਧ ਵਿੱਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਪਰੰਤੂ ਇਹ ਭਾਰਤੀ ਚੋਣ ਆਯੋਗ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਤੇ ਸਵਾਲੀਆ ਨਿਸ਼ਾਨ ਹੈ ਕਿ ਚੋਣ ਆਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਾਸਾ ਵੱਟੀ ਬੈਠਾ ਹੈ, ਚੁੱਪ ਧਾਰੀ ਬੈਠਾ ਹੈ । ਭਾਰਤੀ ਚੋਣ ਆਯੋਗ ਦਾ

ਸੰਬੰਧਤ ਮਾਮਲੇ ਤੇ ਮੂੰਹ ਨੂੰ ਛਿੱਕੂ ਮਾਰ ਗੈਰ ਜ਼ਿੰਮੇਵਾਰ ਰਵੱਈਆ ਸੰਵਿਧਾਨਿਕ ਸੰਸਥਾ ਦੀ ਸਾਖ਼ ਨੂੰ ਵੱਟਾ ਲਾ ਰਿਹਾ ਹੈ, ਕੋਝਾ ਮਜ਼ਾਕ ਹੈ, ਨਿੰਦਣਯੋਗ ਹੈ ਅਤੇ ਭਾਰਤੀ ਲੋਕਤੰਤਰ ਲਈ ਖ਼ਤਰਨਾਕ ਹੈ।

ਇੱਥੇ ਇਹ ਕਹਿਣਾ ਕੋਈ ਅੱਤਕੱਥਨੀ ਨਹੀਂ ਕਿ ਇੱਕ ਸੰਵਿਧਾਨਿਕ ਸੰਸਥਾ ਭਾਰਤੀ ਚੋਣ ਆਯੋਗ ਦੀ ਜੋ ਅੰਦਰੂਨੀ ਤਾਕਤ ਹੈ ਅਤੇ ਜਿਹੜੀ ਤਾਕਤ ਦੇਸ਼ ਦੀ ਰਾਜਨੀਤਿਕ ਵਿਵਸਥਾ ਬਦਲ ਸਕਦੀ ਹੈ, ਉਸਨੂੰ ਸਭਤੋਂ ਪਹਿਲਾਂ ਚੋਣ ਆਯੋਗ ਦੇ ਸਾਬਕਾ ਮੁੱਖੀ ਟੀ.ਐੱਨ. ਸੇਸ਼ਨ ਨੇ ਪਹਿਚਾਣਿਆ ਸੀ ਅਤੇ ਮੌਜੂਦਾ ਸਮੇਂ ਚੋਣ ਆਯੋਗ ਲਾਚਾਰ ਤੇ ਬੇਬੱਸ ਜਾਪ ਰਿਹਾ ਹੈ। ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਆਯੋਗ ਆਪਣੇ ਵਾਜਿਬ ਫੈਸਲੇ ਲੈ ਸਕਦਾ ਹੈ।

ਸਮੇਂ ਦੀ ਮੰਗ ਹੈ ਕਿ ਚੋਣ ਆਯੋਗ ਭਾਰਤੀ ਲੋਕਤੰਤਰ ਅਤੇ ਆਪਣੀ ਸੰਵਿਧਾਨਿਕ ਗਰਿਮਾ ਨੂੰ ਬਣਾਈ ਰੱਖਣ ਲਈ ਆਪਣੀ ਕਾਰਜਸ਼ੈਲੀ ਵਿੱਚ ਨਿਰਪੱਖਤਾ ਅਤੇ ਸਖ਼ਤ ਫ਼ੈਸਲਿਆਂ ਦੇ ਅਮਲ ਨੂੰ ਯਕੀਨੀ ਬਣਾਏ ਤਾਂ ਜੋ ਭਾਰਤੀ ਲੋਕਤੰਤਰ ਵਿੱਚ ਕੋਈ ਵਿਅਕਤੀ ਵਿਸ਼ੇਸ਼ ਆਪਣੇ ਆਪ ਨੂੰ ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾ ਤੋਂ ਉੱਪਰ ਸਮਝਣ ਦਾ ਵਹਿਮ ਨਾ ਪਾਲੇ। ਭਾਰਤੀ ਲੋਕਤੰਤਰ ਦੇ ਸੁਨਹਿਰੇ ਭਵਿੱਖ ਲਈ ਜ਼ਰੂਰੀ ਹੈ ਕਿ ਚੋਣਾਂ ਨੂੰ ਲੋਕਤੰਤਰ ਦੇ ਬੁਨਿਆਦੀ ਅਸੂਲਾਂ, ਸੁਚੱਜੇ ਢੰਗ ਅਤੇ ਨਿਰਪੱਖਤਾ ਨਾਲ ਅਮਲੀ ਰੂਪ ਦੇਣ ਲਈ ਸੰਵਿਧਾਨਿਕ ਸੰਸਥਾ ਚੋਣ ਆਯੋਗ ਦੇ ਗਠਨ, ਕਾਰਜਸ਼ੈਲੀ ਅਤੇ ਅਧਿਕਾਰਾਂ ਤੇ ਸੰਸਦ ਵਿੱਚ ਮੁੜ ਬਹਿਸ ਹੋਵੇ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ : bardwal.gobinder@gmail.com

ਜੈਟ ਏਅਰਵੇਜ ਦਾ ਪਤਨ ਇਹਨਾ ਦੀਆਂ ਆਪਣੀਆਂ ਕਰਤੂਤਾਂ ਕਰਕੇ ਹੋਇਆ..

ਮੁਬਈ ਬੇਸ ਇਹ ਏਰਲਾਈਨ 1993 ਵਿਚ ਸ਼ੁਰੂ ਹੋਈ ਅਤੇ 2019 ਵਿਚ ਇਸ ਦਾ ਭੋਗ ਪੈ ਗਿਆ। ਘਾਟੇ ਵਿਚ ਚੱਲ ਰਹੀ ਇਸ ਏਰਲਾਈਨ ਨੇ 400 ਕਰੋੜ ਦੀ ਮੱਦਦ ਮੰਗੀ ਸੀ ਤਾਂ ਜੋ ਏਰਲਾਈਨ ਚਾਲੂ ਰੱਖੀ ਜਾ ਸਕੇ ਪਰ ਸਰਕਾਰ ਨੇ ਨਾਹ ਕਰ ਦਿੱਤੀ ਤੇ ਇਹ ਏਰਲਾਈਨ ਬੰਦ ਹੋ ਗਈ ਤੇ 30 ਹਜਾਰ ਤੋਂ ਜਿਆਦਾ ਕਰਮਚਾਰੀ ਬੇਰੁਜਗਾਰ ਹੋ ਗਏ। ਏਅਰ ਇੰਡੀਆ ਦੇ ਹਲਾਤ ਵੀ ਕੁਝ ਅਜਿਹੇ ਹੀ ਹਨ ਜਿਹਨੂ ਸਰਕਾਰ ਨੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖਰੀਦਦਾਰ ਨਹੀ ਮਿਲਿਆ  ਇਸ ਏਰ੍ਲਾਈਨ ਦੇ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਸਰਕਾਰ ਨੂ ਕੋਸ ਰਹੇ ਨੇ ਪਰ ਮੇਰਾ  ਨਿਜੀ ਅਨੁਭਵ ਜਿਹੜਾ ਇਸ ਏਰਲਾਇਨ ਨਾਲ ਓਹ ਇਹ ਹੈ ਕਿ ਇਹ ਏਰਲਾਈੰਨ ਮਾੜੀ ਮੈਨਜਮਿੰਟ ਅਤੇ ਮਾੜੇ ਸਟਾਫ਼ ਦੀ ਵਜਾਹ ਨਾਲ ਫੇਲ ਹੋਈ ਹੈ। ਥਾਈਲੈੰਡ ਛੋਟਾ ਜਿਹਾ ਦੇਸ਼ ਹੈ ਓਸ ਦੇਸ਼ ਦੀ ਥਾਈ ਏਅਰ੍ਲੈਨ ਮੁਨਾਫ਼ੇ ਵਿਚ ਹੈ ਅਤੇ ਮਹਿੰਗੀ ਹੈ | ਸਿੰਗਾਪੁਰ ਦੀ ਸਿੰਗਾਪੁਰ ਏਅਰਲਾਈਨ ਮੁਨਾਫ਼ੇ ਵਿਚ ਹੈ। ਅਮਰੀਕਾ ਦੀਆਂ 35 ਤੋਂ ਉੱਪਰ ਏਰ੍ਲਾਇਨ ਹਨ ਜਿਹੜੀਆਂ ਸਾਰੀਆਂ ਮੁਨਾਫ਼ੇ ਵਿਚ ਹਨ। ਫੇਰ ਇਹ ਇੰਡੀਆ ਦੀਆਂ ਏਰਲਾਈਨਾ ਨੂ ਕੀ ਹੋ ਗਿਆ ?? ਕਿਓਂ ਫੇਲ ਹੋਈਆਂ  ਸਭ ਤੋਂ ਵੱਡਾ ਕਾਰਨ ਸਟਾਫ਼ ਦੀ ਮਾੜੀ ਸਰਵਿਸ ਜਿਹੜਾ ਕੋਈ ਵਿਦੇਸ਼ੀ ਇਹਨਾ ਦੇ ਜਹਾਜ ਵਿਚ ਇਕ ਵਾਰ  ਚੜ ਗਿਆ ਓਹ ਦੁਬਾਰਾ ਨਾ ਏਅਰ ਇੰਡੀਆ ਤੇ ਚੜੇ ਨਾ ਜੈਟ ਏਅਰ ਵੇਜ  ਤੇ ਚੜੇ  ਸ਼ੁਰੂ ਕਰਦੇ ਹਾਂ ਇਹਨਾ ਦੇ ਚੈਕ ਇਨ ਸਟਾਫ਼ ਤੋਂ ਜਿਥੇ ਤੁਸੀਂ ਬੋਰ੍ਡਿੰਗ ਪਾਸ ਲੈਣੇ ਹੁੰਦੇ ਨੇ ਇਹਨਾ ਦੇ ਸਟਾਫ਼ ਦੀ ਬੋਲਬਾਣੀ ਇਸ ਤਰਾਂ ਦੀ ਹੁੰਦੀ ਸੀ ਜਿਵੇ ਇਹਨਾ ਦੇ ਜਹਾਜ ਦੇ ਅਸੀਂ ਮੁਫਤ ਚੜੇ ਹੋਈਏ ਨਾ  ਕੋਈ ਸ੍ਮਾਇਲ ਨਹੀ ਭੁਸਰੀ ਢਾਂਡੀ ਵਾਂਗੂ ਝਾਕਣਾ  ਨਾ ਥੈੰਕਯੂ ਨਾ ਹੋਰ ਕੁਝ ਫੇਰ ਰਹਿਦੀ ਖੂੰਦੀ ਇਹਨਾ ਦੀਆਂ ਜਹਾਜ ਵਿਚਲੀਆਂ ਏਰਹੋਸਟਸ  ਕਢ ਦਿੰਦਿਆਂ ਸਨ। ਇਹਨਾ ਦਾ ਸਟਾਫ਼ ਇਸ ਤਰਾਂ ਦਾ ਵਰਤਾਓ ਕਰਦਾ ਸੀ ਜਿਵੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਅਧਿਕਾਰੀ ਲੋਕਾਂ ਨਾਲ ਵਰਤਾਓ ਕਰਦੇ ਨੇ  ਜਦ ਦੋ ਚਾਰ ਘੰਟੇ ਦਾ ਸਫਰ ਕਰਨਾ ਹੋਵੇ ਚੱਲ ਜਾਂਦਾ ਪਰ ਜਦੋ 10 ਘੰਟੇ ਤੋਂ ਉਪਰ ਸਫਰ ਕਰਨਾ ਹੋਵੇ ਫੇਰ ਪਤਾ ਲਗਦਾ ਸੀ ਇਹਨਾ ਦੀ ਕਿਹੋ ਜਿਹੀ  ਸਰਵਿਸ ਹੈ। ਮੈਂ ਇਕ ਵਾਰ ਇਹਨਾ ਦੇ ਜਹਾਜ ਵਿਚ ਸਫਰ ਕੀਤਾ ਮੈਂ ਪਾਣੀ ਮੰਗਿਆ ਪਾਣੀ ਲੈਣ ਗਈ ਮੁੜੀ ਹੀ ਨਹੀ  ਪਿਛੇ ਖਾਣੇ  ਵਾਲੇ ਥਾਂ ਖੜਕੇ ਸਾਰੇ ਏਰਹੋਸਟਸ ਖੱਪ ਕਰੀ ਜਾਂਦੇ ਸੀ ਯਾਤਰੀਆਂ ਵੱਲ ਧਿਆਨ ਕਿਸੇ ਦਾ ਨਹੀ ਸੀ | ਮੈਂ ਇਹਨਾ ਦੀ ਏਰਲਾਈੰਨ ਨੂ ਈਮੇਲ ਕੀਤੀ ਸ਼ਕਾਇਤ ਦੀ ਜਿਸ ਦਾ ਜਵਾਬ ਅੱਜ ਤੱਕ ਨਹੀ ਆਇਆ। ਜਿਸ ਕੋਲ ਕੋਈ ਹੋਰ ਬਦਲ ਨਹੀ ਹੁੰਦਾ ਸੀ ਓਹ ਤਾਂ ਇਹਨਾ ਦੇ ਜਹਾਜ ਵਿਚ ਦੁਬਾਰਾ ਚੜਦਾ ਸੀ ਦੂਜਾ ਨਹੀ ਅੰਤਰਰਾਸ਼ਟਰੀ ਮੁਸਾਫਰਾ ਦੇ ਘਟ ਜਾਣ ਕਾਰਨ ਇਹਨਾ ਨੂ ਘਾਟਾ ਪੈਣਾ  ਸ਼ੁਰੂ ਹੋਇਆ ਜੇਕਰ ਮੈਨ੍ਜ੍ਮੇੰਟ ਇਹਨਾ ਦੇ ਸਟਾਫ਼ ਨੂ ਖਿਚਣ ਦੀ ਕੋਸ਼ਿਸ਼ ਕਰਦੀ ਤਾਂ ਇਹਨਾ ਦੀ ਯੂਨੀਅਨ ਹੜਤਾਲ ਦੀ ਧਮਕੀ ਦਿੰਦੀ ਸੀ ਜਿਸ ਕਾਰਨ ਇਸ ਏਅਰ੍ਲੈਨ ਦਾ ਪਤਨ ਹੋ ਗਿਆ। ਜਹਾਜ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਜੇਕਰ ਸਰਵਿਸ ਮਾੜੀ ਹੈ ਫੇਰ ਨਹੀ ਅਗਲਾ ਦੁਬਾਰਾ ਚੜਦਾ। ਮੈਂ ਇਕ ਵਾਰ ਏਅਰ ਇੰਡੀਆ ਅਤੇ ਇਕ ਵਾਰ ਜੇਟ ਏਰਵੇਜ ਵਿਚ ਸਫਰ ਕੀਤਾ ਓਸ ਤੋਂ ਬਾਹਦ ਨਿਰਨਾ ਕਰ ਲਿਆ ਇਹਨਾ ਦੇ ਜਹਾਜ ਤੇ ਦੁਬਾਰਾ ਨਹੀ ਚੜਨਾ ਭਾਵੇ ਹੋਰ ਏਰਲਾਈਨ ਦੀ ਟਿਕਟ ਮਹਿੰਗੀ ਲੈਣੀ ਪਵੇ। ਹੋਇਆ ਤਾਂ ਬੁਰਾ ਪਰ ਮੈਨੂੰ ਉਹਨਾਂ ਨਾਲ ਕੋਈ ਹਮਦਰਦੀ ਨਹੀ ਜਿਹੜੇ ਕਹਿੰਦੇ ਅਸੀਂ ਬੇਰੁਜਗਾਰ ਹੋ ਗਏ ਹਾਂ। ਇਹ ਆਪਣੀਆ ਕਰਤੂਤਾਂ ਕਰਕੇ ਬੇਰੁਜਗਾਰ ਹੋਏ ਨੇ। ਜਹਾਜ ਦਾ ਸਫਰ ਬਹੁਤ ਰਿਸਕੀ ਹੁੰਦਾ ਹੈ ਚਾਰ ਪੈਸੇ ਵਧ ਖਰਚ ਲਵੋ ਪਰ ਚੰਗੀ ਏਰ੍ਲਾਈਨ ਦੀ ਟਿਕਟ ਹੀ ਖਰੀਦੋ ਜਿਸ ਦੀ ਸੇਫਟੀ ਰੇਟਿੰਗ ਵਧੀਆ ਹੋਵੇ। ਸਰਕਾਰ ਨੇ ਨਹੀਂ ਦਿੱਤਾ ਧਿਆਨ ? ਇਹ ਵੀ ਇਕ ਸਵਾਲ ਹੈ ਸਰਕਾਰ ਦਾ ਸਾਰਾ ਜ਼ੋਰ ਏਅਰ ਇੰਡੀਆ ਨੂੰ ਚਲਾਉਣ ਤੇ ਲਗਾ ਹੈ।ਓਥੇ ਵੀ ਗਰਾਉਂਡ ਸਟਾਫ ਤੋਂ ਲੱਗਕੇ ਸਭ ਪਾਸੇ ਇਹ ਹੀ ਹਾਲ ਹੈ ਅਤੇ ਇਕ ਵੱਡੀ ਸਮੱਸਿਆ ਕਦੇ ਵੀ ਅਮ੍ਰਤਿਸਰ ਤੋਂ ਚਲਣ ਵਾਲੀ ਅੰਤਰਰਾਸ਼ਟਰੀ ਫਲਾਈਟ ਦਾ ਪਤਾ ਨਹੀਂ ਕੇ ਸਮੇ ਸਿਰ ਚੱਲੂ ...!  ਮੇਰਾ ਕਹਿਣਾ ਕੇ .......ਜੇਕਰ ਏਅਰ ਇੰਡੀਆ ਲੋਕ ਨੂੰ ਸਹੂਲਤ ਨਹੀਂ ਦੀ ਸਕਦੀ ਤਾਂ ਬੰਦ ਕਰ ਦਿਤੀ ਜਾਵੇ ਅਤੇ ਹੋਰ ਵਦੇਸੀ ਕੰਪਨੀਆਂ ਨੂੰ ਮੌਕਾ ਦਿੱਤਾ ਜਾਵੇ ਆਜ਼ਾਦ ਤੋਰ ਤੇ ਕੰਮ ਕਰਨ ਦਾ ਫੇਰ ਦੇਖਣਾ ਸਰਬੰਸ ਮਿਲਦੀ ਹੈ ਜਾ ਨਹੀਂ ।

ਅਮਨਜੀਤ ਸਿੰਘ ਖਹਿਰਾ

ਆਰਟੀਕਲ

25 ਅਪ੍ਰੈਲ : ਵਿਸ਼ਵ ਮਲੇਰੀਆ ਦਿਵਸ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ ਵਿੱਚ ਹੈ ਅਤੇ ਹਰ ਸਾਲ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਮਲੇਰੀਆ ਰੋਗ ਨਾਲ ਲੜਨਾ ਪੈਂਦਾ ਹੈ। ਨਵੰਬਰ 2018 ਵਿੱਚ ਜਾਰੀ ਵਿਸ਼ਵ ਮਲੇਰੀਆ ਰਿਪੋਰਟ ਅਨੁਸਾਰ 2017 ਵਿੱਚ 87 ਦੇਸ਼ਾਂ ਵਿੱਚ ਅਨੁਮਾਨਿਤ ਤਕਰੀਬਨ 219 ਮਿਲੀਅਨ ਕੇਸ ਮਲੇਰੀਆ ਦੇ ਦਰਜ ਹੋਏ ਅਤੇ 435000 ਮੌਤਾਂ ਦਾ ਕਾਰਣ ਮਲੇਰੀਆ ਰੋਗ ਬਣਿਆ।

ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।

ਮਾਦਾ ਐਨੋਫਲੀਜ਼ ਮੱਛਰ ਪਰਜੀਵੀ ਪ੍ਰੋਟੋਜੋਅਨ ਪਲਾਜਮੋਡੀਅਮ ਨਾਮਕ ਕੀਟਾਣੂ ਦਾ ਵਾਹਕ ਹੈ ਜੋ ਕਿ ਸਾਫ਼ ਖੜੇ ਪਾਣੀ ਵਿੱਚ ਪਨਪਦਾ ਹੈ ਅਤੇ ਇਹ ਮਾਦਾ ਮੱਛਰ ਸੂਰਜ ਢਲਦਿਆਂ ਜ਼ਿਆਦਾਤਰ ਰਾਤ ਦੇ ਸਮੇਂ ਹੀ ਕੱਟਦਾ ਹੈ। ਮਾਦਾ ਮੱਛਰ ਦੇ ਕੱਟਣ ਨਾਲ ਕੀਟਾਣੂ ਉਸਦੀ ਲਾਰ ਦੇ ਨਾਲ ਮਨੁੱਖ ਦੇ ਸਰੀਰ ਵਿੱਚ ਪਹੁੰਚਦਾ ਹੈ। ਮਲੇਰੀਆ ਦੇ ਪਰਜੀਵੀ ਦੀ ਖੋਜ ਫ੍ਰਾਂਸੀਸੀ ਸਰਜਨ ਚਾਰਲਸ ਲੂਈਸ ਅਲਫੋਂਸ ਲੈਵਰੇਨ ਨੇ ਸਾਲ 1980 ਵਿੱਚ ਕੀਤੀ ਸੀ ਅਤੇ ਇਸ ਦੇ ਲਈ ਉਹਨਾਂ ਨੂੰ 1907 ਵਿੱਚ ਮੈਡੀਸਨ ਖੇਤਰ ਵਿੱਚ ਨੋਬੇਲ ਪੁਰਸਕਾਰ ਵੀ ਦਿੱਤਾ ਗਿਆ। ਵਿਸ਼ਵ ਮਲੇਰੀਆ ਦਿਵਸ ਸਾਲ 2019 ਦਾ ਵਿਸ਼ਾ ਹੈ ‘ਜ਼ੀਰੋ ਮਲੇਰੀਆ ਮੇਰੇ ਨਾਲ ਸ਼ੁਰੂ ਹੁੰਦਾ ਹੈ (ਜ਼ੀਰੋ ਮਲੇਰੀਆ ਸਟਾਰਟਸ ਵਿੱਦ ਮੀ)।’

ਮਲੇਰੀਆ ਦੇ ਪੀ.ਵਾਈਵੈਕਸ, ਪੀ.ਫੈਲਸੀਪੈਰਮ, ਪੀ.ਮਲੇਰੀ ਅਤੇ ਪੀ. ਓਵੇਲ ਚਾਰ ਤਰ੍ਹਾਂ ਦੇ ਪਰਜੀਵੀ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਸੰਕ੍ਰਮਣ ਹੋਣ ਅਤੇ ਬਿਮਾਰੀ ਫੈਲਣ ਵਿੱਚ ਰੋਗਾਣੂ ਦੀ ਕਿਸਮ ਦੇ ਆਧਾਰ ਤੇ ਸੱਤ ਤੋ ਚਾਲੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮਲੇਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਸਰਦੀ-ਜ਼ੁਕਾਮ ਜਾਂ ਪੇਟ ਦੀ ਗੜਬੜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸਦੇ ਬਾਅਦ ਸਿਰ, ਸਰੀਰ ਅਤੇ ਜੋੜਾਂ ਵਿੱਚ ਦਰਦ, ਠੰਡ ਲੱਗ ਕੇ ਬੁਖਾਰ ਹੋਣਾ, ਨਬਜ਼ ਤੇਜ਼ ਹੋ ਜਾਣਾ, ਉਲਟੀ ਜਾਂ ਪਤਲੇ ਦਸਤ ਲੱਗਣਾ ਆਦਿ ਲੱਛਣ ਹਨ ਪਰੰਤੂ ਜਦ ਬੁਖਾਰ ਅਚਾਨਕ ਚੜ੍ਹ ਕੇ 3-4 ਘੰਟੇ ਰਹਿੰਦਾ ਹੈ ਅਤੇ ਅਚਾਨਕ ਉੱਤਰ ਜਾਂਦਾ ਹੈ ਇਸਨੂੰ ਮਲੇਰੀਆ ਦੀ ਸਭ ਤੋਂ ਖ਼ਤਰਨਾਕ ਸਥਿਤੀ ਮੰਨ੍ਹਿਆ ਜਾਂਦਾ ਹੈ।

ਮਲੇਰੀਆ ਤੋਂ ਬਚਾਅ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਵਧਾਨੀ ਵਜੋਂ ਵਰਤੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਸਮੇਂ ਸਮੇਂ ਦੇ ਬਦਲਦੇ ਰਹਿਣਾ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ ਦੁਆਲੇ ਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ

ਕੱਪੜਿਆਂ ਦੀ ਵਰਤੋਂ, ਮੱਛਰ ਸੰਬੰਧੀ ਕੀਟਨਾਸ਼ਕਾਂ ਆਦਿ ਦੀ ਯੋਗ ਵਰਤੋਂ ਸਦਕਾ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇੱਥੇ ਇਹ ਵਰਣਨਯੋਗ ਹੈ ਕਿ ਮਲੇਰੀਆ ਤੋਂ ਪੀੜਤ ਰੋਗੀ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’                                           

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ : bardwal.gobinder@gmail.com

ਸਾਹਿਤ ਦੀਆਂ ਸੰਧਲੀ ਪੈੜਾਂ – ਵੀਤ ਬਾਦਸ਼ਾਹਪੁਰੀ

ਪੰਜਾਬੀ ਸਾਹਿਤ ਵਿੱਚ ਨਿਰੰਤਰ ਲਿਖਿਆ ਜਾ ਰਿਹਾ ਹੈ ਅਤੇ ਵਿਰਲੇ ਹੀ ਸਾਹਿਤਕਾਰ ਹਨ ਜੋ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਕਲਮ ਰਾਹੀਂ
ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਪੰਜਾਬੀ ਸਾਹਿਤ ਦੀ ਜ਼ਮੀਨ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਦਾ ਨੌਜਵਾਨ ਕਵੀ ਵੀਤ
ਬਾਦਸ਼ਾਹਪੁਰੀ ਵੀ ਕਈ ਸਾਲਾਂ ਤੋਂ ਬੀਜ ਬੋਅ ਰਿਹਾ ਹੈ, ਜੋ ਉਹਨਾਂ ਨੂੰ ਪੜ੍ਹਣ ਵਾਲਿਆਂ ਦੇ ਸਿੱਧਾ ਦਿਲ ਤੇ ਪੁੰਗਰਦੇ ਹਨ।
ਪਿਤਾ ਸ੍ਰ. ਦਲਬਾਰਾ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ 29 ਮਾਰਚ 1986 ਨੂੰ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੇ ਜਸਵੀਰ
ਸਿੰਘ ਖੰਗੂੜਾ (ਸ਼ੀਰਾ) ਜਾਣੀ ਵੀਤ ਬਾਦਸ਼ਾਹਪੁਰੀ ਭੈਣ ਸੰਦੀਪ ਕੌਰ ਅਤੇ ਭਰਾ ਰਣਜੀਤ ਸਿੰਘ ਤੋਂ ਵੱਡੇ ਹਨ। ਪ੍ਰਾਇਮਰੀ ਸਿੱਖਿਆ ਪਿੰਡ ਦੇ
ਸਰਕਾਰੀ ਸਕੂਲ ਅਤੇ ਅੱਗੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਨੇੜਲੇ ਪਿੰਡ ਘਨੌਰੀ ਕਲਾਂ ਤੋਂ ਪ੍ਰਾਪਤ ਕੀਤੀ। ਦੇਸ਼ ਭਗਤ ਕਾਲਜ, ਬਰੜ੍ਹਵਾਲ ਤੋਂ
ਗ੍ਰੈਜੂਏਸ਼ਨ, ਮਸਤੂਆਣਾ ਸਾਹਿਬ ਤੋਂ ਬੀ.ਐੱਡ ਕੀਤੀ। ਉਹਨਾਂ ਨੇ ਉੱਚ ਸਿੱਖਿਆ ਵਿੱਚ ਐੱਮ.ਏ.(ਰਾਜਨੀਤੀ ਸ਼ਾਸਤਰ) ਸਰਕਾਰੀ ਰਣਬੀਰ
ਕਾਲਜ, ਸੰਗਰੂਰ ਤੋਂ ਐੱਮ.ਏ. ਪੰਜਾਬੀ ਅਤੇ ਹਿਸਟਰੀ ਪ੍ਰਾਈਵੇਟ ਕੀਤੀ। ਕੁਝ ਵਰ੍ਹੇ ਪ੍ਰਾਈਵੇਟ ਸਕੂਲ ਵਿੱਚ ਬਤੌਰ ਪੰਜਾਬੀ ਅਧਿਆਪਕ ਪੜ੍ਹਾਉਂਦੇ
ਰਹੇ।
ਵੀਤ ਬਾਦਸ਼ਾਹਪਰੀ ਕਦ ਅੰਮ੍ਰਿਤਾ ਪ੍ਰੀਤਮ, ਪਾਸ਼ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦਾ-ਪੜ੍ਹਦਾ ਅਤੇ ਦੇਬੀ ਮਖਸੂਸਪੁਰੀ, ਰਾਜ ਬਰਾੜ ਅਤੇ
ਸ਼ੀਰਾ ਜਸਵੀਰ ਨੂੰ ਸੁਣਦਾ-ਸੁਣਦਾ ਲਿਖਣ ਦੇ ਰਾਹੇ ਪੈ ਗਿਆ, ਪਤਾ ਹੀ ਨਹੀਂ ਲੱਗਿਆ। ਵੀਤ ਬਾਦਸ਼ਾਹਪੁਰੀ ਦੀ ਕਲਮ ਤੋਂ ਕਵਿਤਾ, ਗੀਤ,
ਗਜ਼ਲਾਂ ਅਤੇ ਸ਼ੇਅਰਾਂ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਵੀਤ ਬਾਦਸ਼ਾਹਪੁਰੀ ਆਪਣੇ ਮਿੱਤਰਾਂ ਸਵਰਨ, ਸੁੱਖੀ, ਸੁਖਪਾਲ, ਰਣਜੀਤ ਸੇਠੀ,
ਜਸਵੀਰ ਕਣਕਵਾਲਾ ਅਤੇ ਭੀਮੇ ਦੀ ਹੱਲਾਸ਼ੇਰੀ ਕਰਕੇ ਆਪਣੀਆਂ ਰਚਨਾਵਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾ ਸਕਿਆ। ਉਸ ਦੇ
ਗੀਤ ਅਤੇ ਸ਼ੇਅਰਾਂ ਨੂੰ ਸ਼ੀਰਾ ਜਸਵੀਰ ਨੇ ਆਪਣੀ ਐਲਬਮ ਸ਼ੀਰਾ ਜਸਵੀਰ ਲਾਇਵ-2 ਵਿੱਚ ਸ਼ਾਮਿਲ ਵੀ ਕੀਤਾ ਅਤੇ ਆਗਾਮੀ ਲਾਇਵ-3 ਵਿੱਚ
ਵੀ ਉਸਦੀਆਂ ਰਚਨਾਵਾਂ ਸੁਣਨ ਨੂੰ ਮਿਲਣੀਆਂ।
ਜੂਨ 2009 ਵਿੱਚ ਵੀਤ ਬਾਦਸ਼ਾਹਪੁਰੀ ਦੀ ਪਹਿਲੀ ਕਿਤਾਬ ‘ਤਾਰਿਆਂ ਤੋਂ ਪਾਰ’ ਲੋਕਗੀਤ ਪ੍ਰਕਾਸ਼ਨ ਤੋਂ ਪ੍ਰਕਾਸ਼ਿਤ ਹੋਈ, ਇਹ ਕਿਤਾਬ
ਰੁਮਾਂਸਵਾਦੀ ਪ੍ਰਵਿਰਤੀ ਕਰਕੇ ਨੌਜਵਾਨਾਂ ਦੀ ਖਿੱਚ ਦਾ ਕਾਰਨ ਬਣੀ। ਮਾਰਕਸਵਾਦ ਤੋਂ ਪ੍ਰਭਾਵਿਤ ਹੱਕਾਂ ਲਈ ਲੜਨ ਦਾ ਹੋਕਾਂ ਦਿੰਦੀ ਵੀਤ
ਬਾਦਸ਼ਾਹਪੁਰੀ ਦੀ ਦੂਜੀ ਕਿਤਾਬ ਪਾਠਕਾਂ ਦੇ ਹੱਥੀਂ ‘ਸਵੇਰਾ ਦੂਰ ਨਹੀਂ’ ਸੰਗਮ ਪਬਲੀਕੇਸ਼ਨ, ਸਮਾਣਾ ਤੋਂ ਸਾਲ 2013 ਵਿੱਚ ਆਈ।
ਰੁਮਾਂਸਵਾਦੀ ਅਤੇ ਸਮਾਜ ਸੁਧਾਰਾਂ ਦੀ ਗੱਲ ਕਰਦੀ ਵੀਤ ਬਾਦਸ਼ਾਹਪੁਰੀ ਦੀ ਤੀਜੀ ਕਿਤਾਬ ਬੰਜਰ ਗਲਤੀਆਂ 2018 ਵਿੱਚ ਅਨਹਦ
ਪਬਲੀਕੇਸ਼ਨ, ਸੰਗਰੂਰ ਤੋਂ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਈ। ‘ਬੰਜਰ ਗਲਤੀਆਂ’ ਵਿੱਚ ਕਬਿੱਤ, ਕੋਰੜਾ, ਚਪੱਈ ਅਤੇ ਦਵੱਈਆ ਛੰਦ
ਵਿੱਚ ਕੁਝ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ।
ਸਾਲ 2015 ਵਿੱਚ ਸਾਹਿਤ ਦੇ ਖੇਤਰ ਵਿੱਚ ਨੌਜਵਾਨ ਵੀਤ ਬਾਦਸ਼ਾਹਪੁਰੀ ਦੀ ਕਲਮ ਨੂੰ ਹੱਲਾਸ਼ੇਰੀ ਅਤੇ ਤਸਦੀਕ ਕਰਦਿਆਂ ਮਾਲਵਾ ਪਬਲਿਕ
ਲਾਇਬ੍ਰੇਰੀ, ਧੂਰੀ ਤਰਫੋਂ ਸਨਮਾਨਿਤ ਵੀ ਕੀਤਾ ਗਿਆ। ਅੱਜ ਕੱਲ੍ਹ ਵੀਤ ਬਾਦਸ਼ਾਹਪੁਰੀ ਆਪਣੇ ਪਿੰਡ ਦੇ ਇਤਿਹਾਸ ਤੇ ਕੰਮ ਕਰ ਰਿਹਾ ਹੈ ਅਤੇ
ਆਪਣੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਨੂੰ ‘ਇੱਕ ਹੋਰ ਅਲਵਿਦਾ’ ਸਿਰਲੇਖ ਹੇਠ ਕਿਤਾਬ ਰੂਪੀ ਪਾਠਕਾਂ ਦੀ ਝੋਲੀ ਪਾਉਣ ਦੀ ਤਿਆਰੀ ਵਿੱਚ
ਹੈ। ਇਹ ਕਹਿਣਾ ਕੋਈ ਅੱਤਕੱਥਨੀ ਨਹੀਂ ਕਿ ਨੌਜਵਾਨਾਂ ਦਾ ਸਾਹਿਤ ਨਾਲ ਜੁੜ੍ਹਨਾ ਚੰਗਾ ਰੁਝਾਨ ਹੈ, ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਲਈ ਸੋਨੇ ਤੇ ਸੁਹਾਗੇ ਵਾਲਾ ਹੋ ਨਿਬੜੇਗਾ।
ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)

ਜ਼ਰਬਾਂ ਤਕਸੀਮਾਂ

ਜ਼ਿੰਦਗੀ ਦੀਆਂ ਜ਼ਰਬਾਂ ਤੇ ਤਕਸੀਮਾਂ,
ਸੁਪਨਿਆਂ ਵਿੱਚ ਬੜਾ ਹੀ ਸਤਾਉਂਦੀਆ ਨੇ।
ਅਣਘੜੇ ਜਿਹੇ ਸਵਾਲ ਲੈ ਕੇ,
ਕਈ ਵੇਰਾਂ ਬੜਾ ਹੀ ਡਰਾਉਦੀਆਂ ਨੇ।
ਜਵਾਬ ਜੋ ਖੋ ਗਏ ਮੁੱਦਤ ਪਹਿਲਾਂ,
ਉਨ੍ਹਾਂ ਨੂੰ ਵੀ ਲੱਭਣ ਲਾਉਦੀਆਂ ਨੇ।
ਨਿਸ਼ਾਨ ਲਾਈਏ ਕਿਸ ਅੱਗੇ ਜਮ੍ਹਾਂ ਦੇ,
ਕਈਆਂ ਨੂੰ ਮਨਫੀ ਆਣ ਕਰਾਉਦੀਆਂ ਨੇ।
ਖੜ੍ਹੇ ਹੋ ਜਾਣ ਜੇ ਸਵਾਲੀਆ ਨਿਸ਼ਾਨ,
ਫੇਰ ਬਰਾਬਰ ਆਣ ਖੜਾਉਦੀਆਂ ਨੇ।
ਕਦੇ ਚੋਰਸ ਅਤੇ ਕਦੇ ਤਿਕੋਣ ਬਣ ਕੇ,
ਐਵੇਂ ਗੋਲ ਗੋਲ ਚੱਕਰਾਂ ਚ ਪਾਉਦੀਆਂ ਨੇ।
ਬਿੰਦੀ, ਕੌਮਾਂ ਤੇ ਕਦੇ ਬਣ ਡੰਡੀਆਂ,
ਲਫ਼ਜ਼ਾਂ ਦੇ ਮਤਲਬ ਹੀ ਹੋਰ ਕਢਾਉਦੀਆਂ ਨੇ।
ਕਦੇ ਬਰੈਕਟਾਂ ਦੇ ਵਿੱਚ ਬੰਦ ਕਰਕੇ,
ਫਾਰਮੂਲੇ ਆਪਣੇ ਹੀ ਆਣ ਸਿਖਾਉਦੀਆਂ ਨੇ।
ਵਿਸਮਾਦ ਚਿੰਨ੍ਹ ਲਾ ਕੇ ਜਿੰਦਗੀ ਨੂੰ,
ਤਾਣੇ ਬਾਣੇ ਚ ਹੋਰ ਉਲਝਾਉਦੀਆਂ ਨੇ।
ਵੱਧ ਘੱਟ ਜੇ ਸਿਫਰਾਂ ਲੱਗ ਜਾਵਣ,
ਹਜ਼ਾਰਾਂ ਲੱਖਾਂ ਦੇ ਘਾਟੇ ਪਵਾਉਦੀਆਂ ਨੇ।
ਜਿੰਦਗੀ ਦੀਆਂ ਜ਼ਰਬਾਂ ਤੇ ਤਕਸੀਮਾਂ,
ਸੁਪਨਿਆਂ ਵਿੱਚ ਬੜਾ ਹੀ ਸਤਾਉਂਦੀਆ ਨੇ।
                    ਜਸਵੰਤ ਕੌਰ ਬੈਂਸ(ਲੈਸਟਰ)

Displaying 20180805_173224.jpg

ਕਵਤਿਾ - ਅਖੀਰ

ਜੰਗ ਤਾਂ
ਜੰਗ ਹੁੰਦੀ ਏ
ਪੱਿਛੇ
ਸੱਥਰ ਵਛਾਉਂਦੀ ਏ
ਤੇ ਪਿੱਛੇ
ਲੋਥਾਂ ਛੱਡਦੀ ਏ

ਜੰਗ ਨੂੰ 
ਫ਼ਰਕ ਨਹੀਂ ਪੈਂਦਾ
ਕੌਣ ਜੱਿਤਆਿ
ਕੌਣ ਹਾਰਆਿ
ਉਹ ਤਾਂ 
ਗਣਿਤੀ ਕਰਦੀ
ਕੰਿਨੇ ਮਰੇ

ਮਰਨ ਵਾਲੇ 
ਕੌਣ ਸੀ?
ਕਿੱਧਰ ਮਰੇ?
ਕੋਈ ਫ਼ਰਕ ਨਹੀਂ ਪੈਂਦਾ
ਜੰਗ ਤਾਂ
ਲਹੂ ਦੀ 
ਪਆਿਸੀ ਜੋ ਠਹਰਿੀ

ਜੰਗ ’ਚ
ਮਰੇ ਬੰਦੇ
ਇਕੱਲੇ ਨਹੀਂ ਮਰਦੇ
ਉਹਨਾਂ ਦੇ ਨਾਲ
ਉਹਨਾਂ ਦੇ
ਪਰਵਿਾਰ ਵੀ
ਮਰ ਜਾਂਦੇ

ਜੰਗ!
ਪਹਲਿਾ ਕਦਮ
ਨਹੀਂ ਹੁੰਦਾ 
ਲੋਕਤੰਤਰ ’ਚ
ਮਸਲੇ 
ਬਹ ਿਕੇ ਵੀ
ਹੱਲ ਹੋ ਜਾਂਦੇ 
ਜੇ ਬੰਦਾ 
ਚਾਹੇ
ਹਰਜੇ ਮਰਜੇ 
ਝੱਲਦਆਿਂ ਹੋਇਆਂ

ਸਿਰੋਂ 
ਲੰਘ ਜਾਣ 
ਪਾਣੀ ਜਦ 
ਮਰਣ ਤੋਂ ਸਵਿਾਏ
ਜਦ 
ਕੁਝ ਨਾ ਬਚੇ
ਉਦੋਂ 
ਜਿਊਂਦੇ ਰਹਣਿ ਲਈ
ਜੰਗ 
ਬੱਚਦੀ ਏ
ਲੋਕਤੰਤਰ ਦੀ
ਰੱਖਆਿ ਲਈ
ਅਖੀਰ ’ਚ।

ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ: ਸੰਗਰੂਰ (ਪੰਜਾਬ)