ਪੰਜਾਬ

ਸਹੀਦਾ ਦੀ ਯਾਦ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਸਜਾਇਆ

ਬਰਨਾਲਾ/( ਗੁਰਸੇਵਕ ਸਿੰਘ ਸੋਹੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਗੁਰਮਿਤ ਸੰਗੀਤ ਵਿਦਿਆਲਿਆ, ਨੇਤਰਹੀਨ ਅਤੇ ਅਨਾਥ ਆਸ਼ਰਮ ਚੰਦੂਆਣਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਹ ਨਗਰ ਕੀਰਤਨ ਪਿੰਡ ਛੀਨੀਵਾਲ ਖ਼ੁਰਦ ,ਨਰੈਣਗੜ ਸੋਹੀਆਂ ਅਤੇ ਪਿੰਡ ਗਹਿਲ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ । ਇਸ ਮੌਕੇ ਪੁੱਜੇ ਪ੍ਰਸਿੱਧ ਪੰਜਾਬ ਦੇ ਰਾਗੀ, ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ...

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK) Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

ਅਕਾਲੀ ਦਲ ਵਿੱਚ ਚਾਪਲੂਸਾਂ ਲਈ ਕੋਈ ਥਾਂ ਨਹੀ -ਇਕਬਾਲ ਝੂੰਦਾ

ਬਰਨਾਲਾ, ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਸੰਤ ਬਲਵੀਰ ਸਿੰਘ ਘੁੰਨਸ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ । ਜਿਸ ਵਿੱਚ ਅਕਾਲੀ ਦਲ ਸੰਗਰੂਰ ਦੇ ਪ੍ਰਧਾਨ ਤੇ ਜ਼ਿਲ੍ਹਾ ਬਰਨਾਲਾ ਰਿਜ਼ਰਵ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਬੋਲਦਿਆਂ ਸਰਦਾਰ ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਪਿੰਡਾਂ ਚ ਕੀਤੀ ਗਈ ਭਰਤੀ ਦੌਰਾਨ ਹਲਕਾ ਮਹਿਲ ਕਲਾਂ ਚੋਂ 300 ਦੇ ਕਰੀਬ ਕਾਪੀਆਂ ਸਾਡੇ ਕੋਲ ਪੁੱਜੀਆਂ ਹਨ । ਹੁਣ ਇਨ੍ਹਾਂ ਤਿੰਨਸੋ ਡੇਲੀਗੇਟ ਵਿੱਚੋਂ ਹਲਕਾ ਮਹਿਲ ਕਲਾਂ ਦੇ 4 ਡੈਲੀਗੇਟ ਅਤੇ ਸਮੁੱਚੇ ਜ਼ਿਲ੍ਹਾ ਬਰਨਾਲਾ ਦੇ 12 ਡੈਲੀਗੇਟ ਸ਼ਾਮਿਲ ਹੋਣਗੇ ਅਤੇ ਫਿਰ ਇਨ੍ਹਾਂ ਵਿੱਚੋਂ ਹੀ 4 ਡੈਲੀਗੇਟ...

ਕੇਂਦਰ ਸਰਕਾਰ ਦੁੱਧ ਉਤਪਾਦਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ-ਕੇਂਦਰੀ ਮੰਤਰੀ ਗਿਰੀਰਾਜ ਸਿੰਘ

ਕਿਹਾ! ਦੁੱਧ ਉਤਪਾਦਕਾਂ ਨੂੰ ਸਾਲ 2020 ਤੱਕ 100 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਇਆ ਕਰੇਗਾ ਸੈਕਸਡ ਸੀਮਨ (ਵੱਛੀ ਵਾਲਾ ਟੀਕਾ) ਜਗਰਾਓਂ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੁੱਧ ਉਤਪਾਦਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਦਿ੍ਰੜ ਵਚਨਬੱਧ ਹੈ, ਇਸੇ ਕਰਕੇ ਹੀ ਪਸ਼ੂ ਪਾਲਣ ਵਾਲੇ ਕਿਸਾਨਾਂ ਲਈ ਕਈ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ, ਖਾਸ ਕਰਕੇ ਮੱਝਾਂ ਅਤੇ ਗਾਵਾਂ, ਦੀ ਨਸਲ ਸੁਧਾਰ ਲਈ ਕੇਂਦਰ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸਾਲ 2020 ਤੱਕ 100 ਰੁਪਏ ’ਤੇ ਸੈਕਸਡ ਸੀਮਨ (ਵੱਛੀ ਵਾਲਾ ਟੀਕਾ) ਮੁਹੱਈਆ ਕਰਾਉਣ ਦੀ ਯੋਜਨਾ ਹੈ। ਉਹ ਅੱਜ ਸਥਾਨਕ ਪਸ਼ੂ ਮੰਡੀ ਵਿਖੇ ਪਹੁੰਚੇ ਸਨ। ਇਸ...

ਤੀਸਰੀ ਦੋ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਸਾਹਿੱਤ ਕਾਨਫ਼ਰੰਸ 23-24 ਜਨਵਰੀ ਨੂੰ ਹੋਵੇਗੀ

ਲੁਧਿਆਣਾ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ ) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਸਿਵਲ ਲਾਇਨਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ‘‘ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿੱਚ" ਵਿਸ਼ੇ ‘ਤੇ ਮਿਤੀ 23-24 ਜਨਵਰੀ, 2020 ਨੂੰ ਦੋ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਕਾਨਫ਼ੰਰਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਨਫ਼ੰਰਸ ਪੰਜਾਬ ਭਵਨ ਸਰੀ, ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟਰੇਲੀਆ, ਇੰਡੋਜ਼-ਕੈਨੇਡੀਅਨ ਸ਼ਾਸਤਰੀ ਇੰਸਟੀਚਿਊਟ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਪੰਜਾਬੀ ਅਕੈਡਮੀ, ਦਿੱਲੀ ਆਦਿ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ...

ਡਾ ਮਨਮੋਹਨ ਸਿੰਘ ਦਾ ਬਿਆਨ ਗਾਂਧੀ ਪਰਿਵਾਰ ਨੂੰ ਦੋਸ਼ ਮੁਕਤ ਕਰਨ ਦੀ ਮੰਦਭਾਗੀ ਕੋਸ਼ਿਸ਼: ਸੁਖਬੀਰ ਸਿੰਘ ਬਾਦਲ

ਕਿਹਾ ਕਿ ਪਰ ਇਸ ਨਾਲ ਸਾਡੇ ਪੱਖ ਦੀ ਪੁਸ਼ਟੀ ਹੋਈ ਕਿ ਫੌਜ ਸਿੱਖਾਂ ਦਾ ਕਤਲੇਆਮ ਰੋਕ ਸਕਦੀ ਸੀ ਸਰਦਾਰ ਬਾਦਲ ਨੇ ਇਹ ਸਾਬਿਤ ਕਰਨ ਲਈ ਸਰਕਾਰੀ ਰਿਕਾਰਡ ਪੇਸ਼ ਕੀਤੇ ਕਿ ਰਾਜੀਵ ਨੇ ਫੌਜ ਦੀ ਤਾਇਨਾਤੀ ਦੇ ਖ਼ਿਲਾਫ ਫੈਸਲਾ ਲਿਆ ਸੀ ਕਿਹਾ ਕਿ ਹੁਣ ਅਜਿਹੇ ਦਾਅਵੇ ਕਰਨਾ, ਜਦੋਂ ਰਾਓ ਅਤੇ ਗੁਜਰਾਲ ਇਸ ਦੁਨੀਆ ਵਿਚ ਨਹੀਂ ਹਨ, ਬਿਲਕੁੱਲ ਹੀ ਅਨੈਤਿਕ ਹਰਕਤ ਹੈ ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਤਾਇਨਾਤ ਨਾ ਕਰਨ ਦਾ ਫੈਸਲਾ ਕਿਸੇ ਨੇ ਲਿਆ ਸੀ, ਦੇ ਮੁੱਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਘੇਰ ਲਿਆ ਹੈ। ਉਹਨਾਂ ਇਹ ਸਾਬਿਤ ਕਰਨ ਲਈ ਦਿੱਲੀ ਸਰਕਾਰ ਦੇ ਸਰਕਾਰੀ...

ਦੋ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ

ਡੇਰਾ ਬਾਬਾ ਨਾਨਕ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸਿੰਘਪੁਰਾ ਦਾ ਨਾਬਾਲਗ ਬੱਚਾ ਜੋ ਲੰਘੇ ਦੋ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਪਿੰਡ ਸਿੰਘਪੁਰਾ ਕੋਲ ਮਿਲੀ ਹੈ। ਬੱਚੇ ਦੇ ਪਿਤਾ ਜਤਿੰਦਰ ਮਸੀਹ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਜਾ ਮਸੀਹ ਸੋਮਵਾਰ ਸ਼ਾਮ ਨੂੰ ਕਰੀਬ 7 ਵਜੇ ਘਰੋਂ ਨਜ਼ਦੀਕ ਹੋ ਰਹੇ ਵਿਆਹ ਨੂੰ ਦੇਖਣ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ। ਜਤਿੰਦਰ ਮਸੀਹ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਦੀ ਗੁੰਮਸ਼ਦਗੀ ਬਾਰੇ ਰਿਪੋਰਟ ਪੁਲੀਸ ਚੌਕੀ ਧਰਮਕੋਟ ਰੰਧਾਵਾ ਵਿੱਚ ਦਰਜ ਕਰਵਾਈ ਸੀ। ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦੇ ਪੁੱਤਰ ਰਾਜਾ ਮਸੀਹ (8) ਦੀ ਲਾਸ਼ ਪਿੰਡ ਸ਼ਾਹਪੁਰ ਕੋਲ ਮਿਲੀ ਹੈ। ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਬੱਚੇ ਦੇ ਸਰੀਰ ’...

ਰਾਮਗੜ੍ਹ ਦੇ ਸਕੂਲ ਨੂੰ ਜ਼ਿਲ੍ਹੇ ਚੋਂ ਪਹਿਲੇ ਨੰਬਰ ਦਾ ਸਕੂਲ ਬਣਾਉਣ ਦਾ ਮੇਰਾ ਸੁਪਨਾ - ਮੁੱਖ ਅਧਿਆਪਕ ਹਾਕਮ ਸਿੰਘ

ਮੈਡਮ ਮਨਜਿੰਦਰ ਕੌਰ ਨੇ 32000 ਦੀ ਡਿਜੀਟਲ ਮੈਥ ਲੈਬ ਆਪਣੀ ਜੇਬ ਖਰਚੇ ਚੋਂ ਬਣਾਈ ਬਰਨਾਲਾ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- ਸਿੱਖਿਆ ਪ੍ਰਣਾਲੀ ਦੇ ਨਿੱਜੀਕਰਨ ਦੀ ਨੀਤੀ ਲਾਗੂ ਹੋਣ ਮਗਰੋਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਤੇ ਖ਼ਾਸਕਰ ਪ੍ਰਾਇਮਰੀ ਸਕੂਲਾਂ ਨੂੰ ਗਰਾਂਟਾਂ ,ਫ਼ੰਡ ਆਦਿ ਦੇਣਾ ਜ਼ਰੂਰੀ ਨਹੀਂ ਸਮਝਿਆ। ਜਿਸ ਦਾ ਉਲਟਾ ਅਸਰ ਇਹ ਹੋਇਆ ਕਿ ਪੰਜਾਬ ਵਿੱਚ ਖੁੰਭਾਂ ਵਾਂਗ ਪ੍ਰਾਈਵੇਟ ਸਕੂਲ ਖੁੱਲ੍ਹ ਚੁੱਕੇ ਹਨ ਤੇ ਖੁੱਲ੍ਹ ਰਹੇ ਹਨ । ਪਰ ਕੁਝ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਮੁਢਲਾ ਫਰਜ਼ ਸਮਝਦੇ ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਦੇ ਯਤਨ ਜਾਰੀ ਹਨ। ਜਿਸ ਦੀ ਤਾਜ਼ਾ ਮਿਸਾਲ ਪਿੰਡ ਰਾਮਗੜ੍ਹ ਦੇ ਸਰਕਾਰੀ ਹਾਈ ਸਕੂਲ ਤੋਂ ਮਿਲਦੀ ਹੈ ਜਿੱਥੇ ਮੁੱਖ ਅਧਿਆਪਕ ਸਰਦਾਰ ਹਾਕਮ ਸਿੰਘ ਮਾਸ਼ੀਕੇ ਦੀ...

ਗਲਤ ਹਰਕਤਾਂ ਵਾਲੇ ਸਾੲਿੰਸ ਅਧਿਅਾਪਕ ਖ਼ਿਲਾਫ਼ ਸਕੂਲ ਅੱਗੇ ਲੱਗਿਅਾ ਧਰਨਾ(ਵੀਡਿਓ)

ਜਿਲ੍ਹਾ ਸਿੱਖਿਅਾ ਅਫ਼ਸਰ ਤੇ SHO ਦੇ ਭਰੋਸੇ ਮਗਰੋਂ ਧਰਨਾ ਸਮਾਪਤ ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- ਬਰਨਾਲਾ ਜਿਲ੍ਹੇ ਦੇ ਪਿੰਡ ਛੀਨੀਵਾਲ ਖ਼ੁਰਦ ਦੇ ਸਰਕਾਰੀ ਹਾੲੀ ਸਕੂਲ ਦੇ ਸਾੲਿੰਸ ਅਧਿਅਾਪਕ ਹਰਮੀਤ ਸਿੰਘ ਠੀਕਰੀਵਾਲ ਦਾ ਵਿਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਅੱਜ ਮਿਤੀ 4 ਦਸੰਬਰ ਨੂੰ ਪਿੰਡ ਸੱਦੋਵਾਲ ਤੇ ਛੀਨੀਵਾਲ ਖੁਰਦ ਦੀਅਾਂ ਪੰਚਾੲਿਤਾਂ, ਮਾਪਿਅਾਂ ਦੀ ਅਗਵਾੲੀ 'ਚ ਬੱਚਿਅਾਂ ਵੱਲੋਂ ਸਕੂਲ ਅੱਗੇ ਧਰਨਾਂ ਲਾੲਿਅਾ ਗਿਅਾ। ੲਿਸ ਮੌਕੇ ਪੰਚਾੲਿਤ ਮੈਬਰ ਪਰਗਟ ਸਿੰਘ ਨੇ ਦੋਸ਼ ਲਾੲੇ ਹਰਮੀਤ ਸਿੰਘ ਠੀਕਰੀਵਾਲ ਜੋ ਬੱਚਿਅਾਂ ਨੂੰ ਪੈਸੇ ਦੇ ਕੇ ਬਲੈਕਮੇਲ ਕਰਦਾ ਹੈ, ਅਸ਼ਲੀਲ ਤੇ ਗੈਂਗਸਟਰ ਬਣਾੳੁਣ ਲੲੀ ਭੜਕਾ ਰਿਹਾ ਹੈ, ਬੱਚਿਅਾਂ ਨੂੰ ਜਾਤੀਸੂਚਕ ਸ਼ਬਦ ਬੋਲਦਾ ਹੈ, ਮਾਨਸਿਕ ਤੌਰ 'ਤੇ ਅੱਤਿਅਾਚਾਰ ਕਰਦਾ ਹੈ। ੲਿਸ ਮੌਕੇ ਸਟੇਜ ਤੋਂ ਮੀਡੀਅਾ...

26 ਵੇਂ ਸਲਾਨਾ ਟੂਰਨਾਮੈਂਟ ਦੀਆਂ ਤਰੀਕਾ ਦਾ ਐਲਾਨ-

27 ਦਸੰਬਰ ਤੋਂ ਪੈਣਗੀਆਂ ਮਹਿਲ ਕਲਾਂ ਦੀ ਧਰਤੀ ਤੇ ਕਬੱਡੀਆਂ - ਸੋਨੋ ਕਨੇਡਾ ਬਰਨਾਲਾ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਮਿਤੀ 27,28,29 ਅਤੇ 30 ਦਸੰਬਰ ਸਹੀਦ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆਾ ਰਿਹਾ ਹੈ। ਇਹ ਜਾਣਕਾਰੀ ਸੋਨੋ ਕਨੇਡਾ ਅਤੇ ਕਲੱਬ ਦੇ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ ਨੇ ਦੱਸਿਆਂ ਕਿ 4 ਰੋਜ਼ਾ ਖੇਡ ਮੇਲੇ ਚ ਫੁੱਟਬਾਲ ਓਪਨ,ਟਰਾਲੀ ਬੈਕ,ਵਾਲੀਬਾਲ ਸੂਟਿੰਗ ,ਕਬੱਡੀ 55 ਕਿਲੋਂ, 75 ਕਿਲੋ ਅਤੇ ਓਪਨ ਦੇ ਸਾਨਦਾਰ ਮੁਕਾਬਲੇ ਕਰਵਾਏ ਜਾਣਗੇ। ਸੋਨੋ ਕਨੇਡਾ ਨੇ ਦੱਸਿਆ ਕਿ 27 ਦਸੰਬਰ ਨੂੰ ਫੁੱਟਬਾਲ...

ਗਗਨ ਮਲਕ ਦੇ ਦਿਹਾਂਤ ਨਾਲ ਕਬੱਡੀ ਜਗਤ ਨੂੰ ਪਿਆ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ- ਵੀਡੀਓ

ਜਗਰਾਉਂ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਅੰਤਰਰਾਸ਼ਟਰੀ ਕਬੱਡੀ ਿਖ਼ਡਾਰੀ ਗਗਨਦੀਪ ਸਿੰਘ ਧਾਲੀਵਾਲ (ਗਗਨ ਮਲਕ) ਦਾ ਜਨਮ 1992 ਨੂੰ ਪਿਤਾ ਪਿ੍ਤਪਾਲ ਸਿੰਘ ਪ੍ਰਧਾਨ ਦੇ ਘਰ ਅਤੇ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਪਿੰਡ ਲੀਲਾਂ ਮੇਘ ਸਿੰਘ ਨੇੜੇ ਜਗਰਾਉਂ ਵਿਖੇ ਹੋਇਆ | ਆਪਣੇ ਸਮੇਂ ਗਗਨ ਮਲਕ ਦਾ ਪਿਤਾ ਪਿ੍ਤਪਾਲ ਸਿੰਘ ਪਿ੍ਥੀ ਕਬੱਡੀ ਦਾ ਨਾਮੀ ਖਿਡਾਰੀ ਸੀ, ਜਿਸ ਨੂੰ ਦੇਖ ਕੇ ਗਗਨ ਵੀ ਛੋਟੀ ਉਮਰੇ ਕਬੱਡੀ ਖੇਡਣ ਲੱਗ ਗਿਆ | ਇਸ ਦੌਰਾਨ ਗਗਨ ਪਿੰਡ ਮਲਕ ਦੇ ਨੌਜਵਾਨਾਂ ਨਾਲ ਕਬੱਡੀ ਖੇਡਦਾ ਰਿਹਾ, ਜਿਸ ਕਾਰਨ ਗਗਨ ਦੇ ਨਾਂਅ ਨਾਲ ਪੱਕੇ ਤੌਰ 'ਤੇ ਪਿੰਡ ਮਲਕ ਦਾ ਨਾਂਅ ਜੁੜ ਗਿਆ ਅਤੇ ਖੇਡ ਮੈਦਾਨਾਂ 'ਚ ਗਗਨਦੀਪ ਸਿੰਘ ਧਾਲੀਵਾਲ ਗਗਨ ਮਲਕ ਦੇ ਨਾਂਅ ਨਾਲ ਜਾਣਿਆਂ ਜਾਣ ਲੱਗਾ | ਅਨੇਕਾਂ ਕਬੱਡੀ ਮੇਲਿਆਂ ਦਾ ਸ਼ਿੰਗਾਰ ਕਬੱਡੀ ਖਿਡਾਰੀ...

ਕੇਂਦਰ ਵਲੋਂ ਮੁੱਕਰਨਾ ਮੰਦਭਾਗਾ-ਕਮਲਦੀਪ ਕੌਰ

ਪਟਿਆਲਾ,ਦਸੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕੇਂਦਰ ਵਲੋਂ ਮੁਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅੱਜ ਸੰਸਦ 'ਚ ਆਪਣੇ ਬਿਆਨ ਤੋਂ ਮੁਕਰ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੀਤਾ ਗਿਆ ਇਕ ਕੋਝਾ ਮਜ਼ਾਕ ਹੈ ਅਤੇ ਧੋਖਾ ਹੈ।

ਗ੍ਰਹਿ ਮੰਤਰੀ ਦੇ ਬਿਆਨ ਨੇ ਸਿੱਖਾਂ ਨੰੂ ਡਾਹਢੀ ਪੀੜ ਪਹੰੁਚਾਈ-ਸੁਖਬੀਰ

ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ, ਨੇ ਸਿੱਖਾਂ ਨੂੰ ਡਾਹਢੀ ਪੀੜ ਪਹੰੁਚਾਈ ਹੈ | ਉਨ੍ਹਾਂ ਕਿਹਾ ਕਿ ਅੱਜ ਸਾਨੰੂ ਸਾਰਿਆਂ ਨੰੂ ਬਹੁਤ ਵੱਡਾ ਧੱਕਾ ਲੱਗਾ ਹੈ, ਜਦੋਂ ਕਿ ਪਿਛਲੇ ਮਹੀਨੇ ਬਿਆਨ ਛਪੇ ਸਨ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਹੈ ਪਰ ਅੱਜ ਦੇ ਬਿਆਨ ਨੇ ਸਾਰਿਆਂ ਨੰੂ ਵੱਡਾ ਝਟਕਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਸਿੱਖਾਂ ਨੰੂ ਇਨਸਾਫ਼ ਨਹੀਂ ਦਿੱਤਾ ਗਿਆ ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ ਵਿਚ ਨਹੀਂ...

ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ-ਅਮਿਤ ਸ਼ਾਹ

ਲੋਕ ਸਭਾ 'ਚ ਕਿਹਾ, 'ਮੀਡੀਆ ਦੀਆਂ ਖ਼ਬਰਾਂ 'ਤੇ ਨਾ ਜਾਓ' ਨਵੀਂ ਦਿੱਲੀ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀਆਂ ਖ਼ਬਰਾਂ ਨੂੰ ਮੀਡੀਆ 'ਚ ਛਪੀਆਂ ਰਿਪੋਰਟਾਂ ਕਰਾਰ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ | ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਦਾ ਜਿਥੇ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸਵਾਗਤ ਕਰਦੇ ਨਜ਼ਰ ਆਏ, ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਸਬੰਧ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਫ਼ਦ ਪੱਧਰ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਜਾ ਰਿਹਾ...

ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਪੰਜਾਬੀ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਸਵੇਰੇ 11.30 ਵਜੇ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਲੁਧਿਆਣਾ ਵਿਖੇ ਦੋ ਰੋਜ਼ਾ ਲਘੂ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਵੇਗਾ। ਦੋ ਰੋਜ਼ਾ ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ ਕਰਨਗੇ। ਇਹ ਜਾਣਕਾਰੀ ਦਿੰਦਿਆਂ ਆਵਰ ਸਪੇਸ ਸਿਨੇਮਾ ਦੇ ਸੰਚਾਲਕਾਂ ਪਰਦੀਪ ਸਿੰਘ ਯੂ ਐੱਸ ਏ ਤੇ ਡਾ: ਪਰਮਜੀਤ ਸੋਹਲ ਨੇ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਪਿਛਲੇ ਚਾਰ...

ਅੱਜ ਦੇ ਦਿਨ (ਮਿਤੀ 04 ਦਸੰਬਰ, 2019 (੧੯ ਮੱਘਰ)) ਦਾ ਇਤਿਹਾਸ

ਸ਼ਹੀਦੀ ਦਿਵਸ: ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਰਹਿਤਵਾਨ ਅਤੇ ਸੂਰਬੀਰ ਸਿੰਘ ਸਨ । ਆਪ ਜੀ ਖੇਮਕਰਨ ਦੇ ਨੇੜੇ ਪਿੰਡ ਲੀਲ੍ਹ ਦੇ ਰਹਿਣ ਵਾਲੇ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਸੀ । ਆਪ ਜੀ ਜਿੱਥੇ ਕਿਤੇ ਵੀ ਜ਼ਾਲਮਾਂ ਦੇ ਅੱਤਿਆਚਾਰ ਦੀ ਖਬਰ ਸੁਣਦੇ, ਉੱਥੇ ਜ਼ਾਲਮਾਂ ਨੂੰ ਸੋਧਣ ਲਈ ਨਗਾਰੇ ਵਜਾਉਂਦੇ ਪੁੱਜ ਜਾਂਦੇ । ਸਿੱਖਾਂ ਵੱਲੋਂ ਜਵਾਹਰ ਸਿੰਘ ਭਰਤਪੁਰੀਏ ਦੀ ਮਦਦ ਲਈ ਦਿੱਲੀ ਜਾਣਾ ਭਰਤਪੁਰ ਰਿਆਸਤ ਦੇ ਰਾਜਾ ਸੂਰਜ ਮੱਲ ਅਤੇ ਦਿੱਲੀ ਤੇ ਕਾਬਜ਼ ਰੋਹੇਲਾ ਸਰਦਾਰ, ਨਜੀਬ-ਉਦ-ਦੌਲਾ, ਵਿਚਕਾਰ ਅਕਸਰ ਟੱਕਰ ਹੁੰਦੀ ਰਹਿੰਦੀ ਸੀ। 25 ਦਸੰਬਰ, 1763 ਦੇ ਦਿਨ ਨਜੀਬ-ਉਦ-ਦੌਲਾ ਨੇ ਸੂਰਜ ਮੱਲ ਦਾ ਕਤਲ ਕਰ ਦਿੱਤਾ। ਸੂਰਜ ਮੱਲ ਦੇ ਪੁੱਤਰ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰਕੇ ਨਜੀਬ-ਉਦ-ਦੌਲਾ ਤੋਂ ਆਪਣੇ ਪਿਤਾ ਦੀ...

ਲੋਕਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ

ਅਨਸੂਚਿਤ ਜਾਤੀ ਅਤੇ ਲੋੜਵੰਦ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਵਿਆਪਕ ਨੀਤੀ ਤਿਆਰ ਕਰਨ ਦੀ ਮੰਗ ਰਾਏਕੋਟ/ਸ੍ਰੀ ਫਤਿਹਗੜ੍ਹ ਸਾਹਿਬ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਲੋਕਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਕਰਕੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਉਨ੍ਹਾਂ ਅਨਸੂਚਿਤ ਜਾਤੀ ਅਤੇ ਗਰੀਬ ਵਿਦਿਆਰਥੀਆਂ ਦੇ ਗੰਭੀਰ ਮੁੱਦਿਆਂ ਨੂੰ ਉਭਾਰਦੇ ਹੋਏ ਕੇਂਦਰੀ ਮੰਤਰੀ ਕੋਲੋਂ ਅਨੁਸੂਚਿਤ ਜਾਤੀ ਅਤੇ ਗਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਸਕਾਲਰਸ਼ਿਪ ਅਤੇ ਫੰਡਾਂ ਸਬੰਧੀ ਇਕ ਵਿਅਪਕ ਨੀਤੀ ਤਿਆਰ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਲੋੜਵੰਦ ਅਤੇ ਗਰੀਬ ਵਿਦਿਆਰਥੀ ਉਚੇਰੀ ਸਿੱਖਿਆ ਤੋਂ...

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੇ ਗੁਰਮਤਿ ਸਮਾਗਮ 8 ਦਸੰਬਰ ਨੂੰ - ਸੰਤ ਬਾਬਾ ਸੂਬਾ ਸਿੰਘ

ਬਰਨਾਲਾ, ਦਸੰਬਰ 2019-(ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆ, ਦੀਵਾਨੇ,ਛੀਨੀਵਾਲ ਖੁਰਦ, ਗਹਿਲਾ ਇਨ੍ਹਾਂ ਚੌਹਾਂ ਨਗਰਾਂ ਦੇ ਵਿੱਚਕਾਰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਗੁਰਮਤਿ ਸੰਗੀਤ ਵਿਦਿਆਲਾ, ਨੇਤਰਹੀਣ ਅਤੇ ਅਨਾਥ ਆਸ਼ਰਮ ਚੰਦੂਆਣਾ ਸਹਿਬ ਵਿਖੇ ਸਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਹਿਬ ਜੀ ਦਾ ਪ੍ਰਕਾਸ਼ ਮਿਤੀ 9 ਦਸੰਬਰ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 11 ਦਸੰਬਰ ਨੂੰ 9 ਵਜੇ ਉਪਰੰਤ ਕੀਰਤਨ ਦਰਬਾਰ ਸਜੇਗਾ। ਸਰਦਾਰੀਆਂ ਟਰੱਸਟ ਪੰਜਾਬ ਵਲੋਂ 4 ਦਸੰਬਰ ਤੋਂ 10 ਦਸੰਬਰ ਤੱਕ ਦਸਤਾਰ ਸਿੱਖਲਾਈ ਕੈਂਪ ਆਸਰਮ ਵਿੱਚ ਲਾਇਆ ਜਾਵੇਗਾ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ 3 ਤੋ 10 ਸਾਲ ਜਾਪੁਜੀ ਸਾਹਿਬ ਪਹਿਲਾ ਇਨਾਮ...

ਸੁਵਾਮੀ ਜਮੀਤ ਸਿੰਘ ਜੀ ਲੋਪੋਂ ਵਾਲਿਆਂ ਦੀ ਸਲਾਨਾ ਬਰਸੀ ਦੀਆਂ ਤਿਆਰੀਆਂ ਜੋਰਾਂ ਤੇ - ਸੁਵਾਮੀ ਜਗਰਾਜ ਸਿੰਘ ਜੀ

ਬੱਧਣੀ ਕਲਾਂ,ਦਸੰਬਰ 2019-( ਗੁਰਸੇਵਕ ਸੋਹੀ)- ਸੁਵਾਮੀ ਜਮੀਤ ਸਿੰਘ ਜੀ ਲੋਪੋ ਵਾਲਿਆ ਦੀ ਬਰਸੀ 13 ਦਸੰਬਰ ਨੂੰ ਧੂਮਧਾਮ ਨਾਲ ਮਨਾਈ ਜਾਵੇਗੀ । ਸਵਾਮੀ ਮਹਿੰਦਰ ਸਿੰਘ ਭਗਤ ਜੀ ਦੇ ਅਸ਼ੀਰਵਾਦ ਸਦਕਾ ਗੱਦੀ ਨਸ਼ੀਨ ਸੁਵਾਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆ ਵਲੋਂ ਨਿਰਮਲ ਆਸਰਮ ਲੋਪੋਂ (ਮੋਗਾ) ਵਿਖੇ ਮਨਾਈ ਜਾਵੇਗੀ 13 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਰਾਗੀ ਢਾਡੀ ਕਵੀਸ਼ਰੀ ਜਥੇ ਹਰੀ ਜਸ ਕਰਨਗੇ 2 ਵਜੇ ਸਵਾਮੀ ਜਗਰਾਜ ਸਿੰਘ ਜੀ ਰੁਹਾਨੀ ਕਥਾ ਕਰਨਗੇ। ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈਂਕਅੱਪ ਕੈਂਪ ਵੀ ਲਾਇਆ ਜਾਵੇਗਾ ।

ਜੋਨ ਮਸੀਹ ਬਣਕੇ ਆਇਆ ਸਜਾਦ ਮਸੀਹ ਲਈ ਲਈ ਰੱਬ ਦਾ ਰੂਪ।

ਬਰਨਾਲਾ,ਦਸੰਬਰ 2019- (ਗੁਰਸੇਵਕ ਸੋਹੀ) - ਭਦੌੜ ਵਿੱਚ ਇੱਕ ਜੋਨ ਮਸੀ ਟੈਰਾ ਵਾਲਾ ਰਹਿੰਦਾ ਹੈ ਕਿ ਉਸ ਨੇ ਸਜਾਦ ਮਸੀਹ ਜੋ ਕਿ ਸਮਾਜ ਸੇਵੀ ਆਗੂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਲਿਆ । ਸਜਾਦ ਮਸੀਹ ਤੇ ਮਾੜਾ ਸਮਾਂ ਆਇਆ ਉਸ ਨੂੰ ਅਧਰੰਗ ਹੋ ਹੱਥ ਪੈਰ ਖੜਗੇ ਆਵਾਜ਼ ਬੰਦ ਹੋ ਗਈ ਅਤੇ ਹਮੇਸ਼ਾਂ ਦੇ ਲਈ ਬੈਡ ਤੇ ਪੈ ਗਿਆ।ਜੋਨ ਮਸੀਹ ਨੂੰ ਪਤਾ ਲੱਗਿਆ ਉਹ ਉਸ ਨੂੰ ਆਪਣੇ ਘਰ ਲੈ ਆਇਆ ਤੇ ਆਪਣੇ ਵਲੋਂ ਦੇਸੀ ਦਵਾਈ ਨਾਲ ਉਸ ਨੂੰ ਇੱਕ ਮਹੀਨੇ ਵਿੱਚ ਚਲਣ ਯੋਗ ਬਣਾ ਦਿੱਤਾ ।ਸਜਾਦ ਮਸੀਹ ਰੋ ਰੋ ਕਿ ਕਹਿੰਦਾ ਕਿ ਜੋਨ ਮਸੀਹ ਮੇਰੇ ਲਈ ਰੱਬ ਦਾ ਰੂਪ ਹੈ। ਪੂਰੇ ਭਦੌੜ ਵਿੱਚ ਜੋਨ ਮਸੀਹ ਦੀ ਚਰਚਾ ਹੋ ਰਹੀ ਹੈ।