ਜੋਧਾਂ / ਸਰਾਭਾ 21 ਅਗੱਸਤ ( ਦਲਜੀਤ ਸਿੰਘ ਰੰਧਾਵਾ) ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ ਜੀ ਪੀ ਸ਼੍ਰੀ ਗੌਰਵ ਯਾਦਵ ਵਲੋਂ ਇਮਾਨਦਾਰ ਅਤੇ ਬੇਦਾਗ ਪੁਲਸ ਅਫਸਰ ਇੰਦਰਜੀਤ ਸਿੰਘ ਬੋਪਾਰਾਏ ਨੂੰ ਪਦਉਨਤ ਕਰਕੇ ਡੀਐਸਪੀ ਬਣਾਏ ਜਾਣ ਤੇ ਖੁਸ਼ੀ ਪ੍ਰਗਟ ਕਰਦਿਆਂ ਨਿਰਮਲ ਸਿੰਘ ਰਤਨ ਪਰਧਾਨ ਟਰੱਕ ਯੂਨੀਅਨ ਜੋਧਾਂ ਨੇ ਕਿਹਾ ਕਿ ਇੰਦਰਜੀਤ ਸਿੰਘ ਕਾਫੀ ਸਮਾਂ ਥਾਣਾ ਜੋਧਾਂ ਵਿਖੇ ਬਤੌਰ ਇੰਚਾਰਜ ਰਹੇ, ਜਿਨ੍ਹਾਂ ਨੇ ਆਪਣੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ । ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਬੋਪਾਰਾਏ ਦੀ ਨਿਯੁਕਤੀ ਨਾਲ ਜਿੱਥੇ ਪੁਲਸ ਮਹਿਕਮੇ ਚ ਖੁਸੀ ਦੀ ਲਹਿਰ ਹੈ ਓਥੇ ਉਨ੍ਹਾਂ ਦੇ ਮਿੱਤਰ ਸਨੇਹੀਆਂ ਵਲੋਂ ਖੁਸੀ ਦਾ ਇਜਹਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਬੋਪਾਰਾਏ ਲੁਧਿਆਣਾ ਦਿਹਾਤੀ ਦੇ ਵੱਖ ਵੱਖ ਪੁਲਸ ਸਟੇਸ਼ਨਾਂ ਤੇ ਬੜੀ ਇਮਾਨਦਾਰੀ ਨਾਲ ਡਿਊਟੀ ਨਿਭਾ ਚੁੱਕੇ ਹਨ ।