ਮਹਿਲ ਕਲਾਂ ਬਰਨਾਲਾ,ਮਾਰਚ 2020-(ਗੁਰਸੇਵਕ ਸਿੰਘ ਸੋਹੀ )- ਪਿੰਡ ਹਮੀਦੀ ਦੀ ਬਾਜਵਾ ਪੱਤੀ ਵਿਖੇ ਸੱਤ ਲੱਖ ਦੀ ਲਾਗਤ ਨਾਲ ਬਣਨ ਵਾਲੇ ਸੁੰਦਰ ਪਾਰਕ ਦਾ ਉਦਘਾਟਨ ਅੱਜ ਸਰਪੰਚ ਸ੍ਰੀਮਤੀ ਜਸਪ੍ਰੀਤ ਕੌਰ ਮਾਂਗਟ ਦੇ ਪਤੀ ਉੱਘੇ ਸਮਾਜ ਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ । ਇਸ ਮੌਕ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਮਹਿਲ ਕਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਪਾਰਕ ਲਈ ਲੱਖਾਂ ਰੁਪਏ ਦੀ ਗਰਾਂਟ ਦਿੱਤੀ ਹੈ ਅਤੇ ਅੱਗੇ ਤੋਂ ਵੀ ਸਾਡਾ ਮਾਣ ਸਨਮਾਨ ਕਰਦੇ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਇੱਕ ਕਨਾਲ ਜਗ੍ਹਾ ਵਿੱਚ ਬਣਾਇਆ ਜਾਵੇਗਾ ਤੇ ਨਰੇਗਾ ਸਕੀਮ ਅਧੀਨ ਸੱਤ ਲੱਖ ਰੁਪਏ ਦੀ ਗ੍ਰਾਂਟ ਪਾਰਕ ਲਈ ਆਈ ਹੈ ਤੇ ਪਿੰਡ ਦੀ ਫਿਰਨੀ ਉੱਪਰ ਸਥਿਤ ਘਰਾਂ ਚ ਰੂੜੀਆਂ ਨੂੰ ਸਾਫ਼ ਕਰਕੇ ਪਾਰਕ ਬਣਾਇਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਘਰਾਂ ਵਾਲਿਆਂ ਦੀ ਦਸ ਸਾਲਾਂ ਤੋਂ ਮੰਗ ਸੀ ਕਿ ਇੱਥੇ ਸੁੰਦਰ ਪਾਰਕ ਬਣਾਇਆ ਜਾਵੇ । ਇਸ ਸਰਪੰਚ ਸ੍ਰੀਮਤੀ ਜਸਪ੍ਰੀਤ ਕੌਰ, ਪੰਚ ਜਸਵਿੰਦਰ ਸਿੰਘ ਮਾਂਗਟ ,ਪੰਚ ਅਮਰ ਸਿੰਘ ,ਪੰਚ ਅਮਰਜੀਤ ਸਿੰਘ, ਪੰਚ ਓਮਨਦੀਪ ਸਿੰਘ, ਪੰਚ ਮੱਘਰ ਸਿੰਘ, ਪੰਚ ਕਰਮਜੀਤ ਕੌਰ ,ਪੰਚ ਸਰਬਜੀਤ ਕੌਰ ,ਪੰਚ ਰਜਿੰਦਰ ਕੌਰ, ਪੰਚ ਪਰਮਜੀਤ ਕੌਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ , ਆੜ੍ਹਤੀਆ ਹਰਦਿਆਲ ਸਿੰਘ, ਗੁਰਦਿਆਲ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਸਾਬਕਾ ਪੰਚ, ਗੁਰਲਾਲ ਸਿੰਘ ਬਾਜਵਾ ,ਹਰਜੀਤ ਸਿੰਘ ਬਾਜਵਾ ,ਜੋਗਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਬਾਜਵਾ ਆਦਿ ਹੋਰ ਹਾਜ਼ਰ ਸਨ ।