#JanShaktiNewsPunjab #Jagraon #Barnala #Punjab #UK #USA #Canada #PunjabiNews

ਏਅਰ ਫੋਰਸ ਬਰਨਾਲਾ ਦੇ ਵਾਰੰਟ ਅਫਸਰ ਵੀ ਕੇ ਸਾਹਾ ਮਰਹੂਮ ਚਮਕੌਰ ਸਿੰਘ ਰਾਏਸਰ ਦੀ ਮਿਰਤਕ ਦੇਹ ਤੇ ਫੁੱਲ ਮਾਲਾਵਾਂ ਚੜਾਉਦੇ ਹੋਏ

ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਨੇੜਲੇ ਪਿੰਡ ਰਾਏਸਰ ਦੇ ਨਿਵਾਸੀ ਚਮਕੌਰ ਸਿੰਘ ਰਾਏਸਰ ਜੋ ਕਿ ਪਿਛਲੇ ਕਈ ਸਾਲ ਤੋ ਸੂਗਰ ਦੇ ਮਰੀਜ ਸਨ ਦੀ ਹਾਰਟ ਅਟੈਕ ਨਾਲ ਹੋਈ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ । ਉਹ ਏਅਰ ਫੋਰਸ ਬਰਨਾਲਾ ਦੇ ਪਕੇ ਮੁਲਾਜ਼ਮ ਸਨ। 50 ਕ ਸਾਲ ਦੇ ਕਰੀਬ ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋ ਰੁਖ਼ਸਤ ਹੋਏ ਇਹ ਨੌਜਵਾਨ ਆਪਣੇ ਪਿਛੇ ਵਿਧਵਾ ਸੁਖਵਿੰਦਰ ਕੌਰ ਤੇ ਬੇਟੇ ਹਰਦੀਪ ਸਿੰਘ ਹੈਪੀ ਤੇ ਮਨਦੀਪ ਸਿੰਘ ਗਗੜ ਨੂੰ ਰੌਦੇ ਵਿਲਕਦੇ ਛੱਡ ਗਿਆ । ਅੰਤਿਮ ਸੰਸਕਾਰ ਤੋ ਪਹਿਲਾਂ ਏਅਰ ਫੋਰਸ ਦੇ ਵਾਰੰਟ ਅਫਸਰ ਵੀ ਕੇ ਸਾਹਾ ਵਲੋ ਫੁੱਲ ਮਾਲਾਵਾਂ ਨਾਲ ਸਲਾਮੀ ਦਿੱਤੀ ਗਈ । ਇਸ ਸਮੇਂ ਏਅਰ ਫੋਰਸ ਦੇ ਤਿੰਨ ਦਰਜਨ ਤੋ ਵਧ ਸਟਾਫ ਮੈਂਬਰਾਂ ਨੇ ਵੀ ਵਿਛੜੇ ਸਾਥੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ । ਪਰਿਵਾਰ ਵਲੋ ਸ੍ਰੀ ਜਗਰੂਪ ਸਿੰਘ...