ਭਾਰਤ

ਸਲੇਮਪੁਰੀ ਦੀ ਚੂੰਢੀ -ਆਰਤੀ !

ਸਲੇਮਪੁਰੀ ਦੀ ਚੂੰਢੀ - ਆਰਤੀ ! ਸੰਵਿਧਾਨ ਮੇਰਾ ਧਰਮ ਹੈ। ਸੰਵਿਧਾਨ ਮੇਰਾ ਕਰਮ ਹੈ। ਸੰਵਿਧਾਨ ਮੇਰੀ ਸ਼ਾਨ ਹੈ। ਸੰਵਿਧਾਨ ਮੇਰੀ ਜਾਨ ਹੈ। ਸੰਵਿਧਾਨ ਮੇਰਾ ਤਨ ਹੈ। ਸੰਵਿਧਾਨ ਮੇਰਾ ਮਨ ਹੈ। ਸੰਵਿਧਾਨ ਮੇਰਾ ਸੁੱਚਾ ਹੈ। ਸੰਵਿਧਾਨ ਮੇਰਾ ਉੱਚਾ ਹੈ। ਸੰਵਿਧਾਨ ਮੇਰਾ ਰੱਬ ਹੈ। ਸੰਵਿਧਾਨ ਮੇਰਾ ਜਗ ਹੈ। ਸੰਵਿਧਾਨ ਮੇਰਾ ਧਨ ਹੈ। ਸੰਵਿਧਾਨ ਮੇਰਾ ਅੰਨ ਹੈ। ਸੰਵਿਧਾਨ ਮੇਰਾ ਸਾਹ ਹੈ। ਸੰਵਿਧਾਨ ਮੇਰਾ ਰਾਹ ਹੈ। ਸੰਵਿਧਾਨ ਮੇਰਾ ਰਖਵਾਲਾ ਹੈ ਸੰਵਿਧਾਨ ਇੱਕ ਉਜਾਲਾ ਹੈ। ਸੰਵਿਧਾਨ ਮੇਰੀ ਜਿੰਦਗੀ ਹੈ। ਸੰਵਿਧਾਨ ਮੇਰੀ ਬੰਦਗੀ ਹੈ। ਸੰਵਿਧਾਨ ਭਾਈਚਾਰਾ ਹੈ। ਸੰਵਿਧਾਨ ਮੇਰਾ ਸਹਾਰਾ ਹੈ। ਸੰਵਿਧਾਨ ਪਵਿੱਤਰ ਕਿਤਾਬ ਹੈ। ਸੰਵਿਧਾਨ ਸਿਰ ਦਾ ਤਾਜ ਹੈ। ਸੰਵਿਧਾਨ ਨੂੰ ਬਚਾਉਣਾ ਹੈ। ਭਾਰਤ ਨੂੰ ਬਚਾਉਣਾ ਹੈ। - ਸੁਖਦੇਵ ਸਲੇਮਪੁਰੀ

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ੍ਰੈਵਜੈਂਟ ਕੈਂਟ ਇੰਗਲੈਂਡ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਪਿਤਾ ਸਰਵਣ ਸਿੰਘ ਢੇਸੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਏਪੁਰ ਫਰਾਲਾ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਨੇ ਕੀਰਤਨ...

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਹੋਰਨਾਂ ਸਿੱਖ ਆਗੂਆਂ ਵਲੋਂ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ ਹੇਠ ਦਿਲੀ ਵਿਚ ਇਕੱਠ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ ਅਕਾਲੀ ਦਲ ਕਿਸੇ 'ਇਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇਕ ਸੋਚ ਅਤੇ ਸਿਧਾਂਤ'- ਬਾਗੀ ਅਕਾਲੀ ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ-ਬਲਵੰਤ ਸਿੰਘ ਰਾਮੂਵਾਲੀਆ ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ-ਸੇਵਾ ਸਿੰਘ ਸੇਖਵਾਂ ਨਵੀਂ ਦਿੱਲੀ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਸ਼੍ਰੋਮਣੀ ਅਕਾਲੀ ਦਲ ਨੂੰ 'ਬਾਦਲ ਪਾਰਟੀ' ਬਣਾਉਣ ਦੇ ਕਥਿਤ ਇਲਜ਼ਾਮਾਂ ਨੂੰ ਲੈ ਕੇ ਪਾਰਟੀ ਦੇ ਬਾਗੀ ਅਤੇ ਹੋਰਨਾਂ ਸਿੱਖ ਆਗੂਆਂ ਨੇ ਸਨਿਚਰਵਾਰ ਨੂੰ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ...

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! ਤੂੰ ਤਾਕਤ ਨਾਲ ਸਾਨੂੰ ਨਾ ਡਰਾ। ਅਸੀਂ ਬਖਸ਼ੀ ਹੈ ਤਾਕਤ ਸਾਨੂੰ ਨਾ ਸਤਾ। ਤੈਨੂੰ ਭਰਮ ਹੈ, ਕਿ ਡਰ ਜਾਵਾਂਗੇ। ਅਸੀਂ ਡਰਾਂਗੇ ਨਹੀਂ, ਸਾਹਵੇਂ ਖੜ ਜਾਵਾਂਗੇ। ਅਸੀਂ ਬੰਜਰ ਵਿਚ ਉੱਗੇ ਅੱਕ ਹੀ ਸਹੀ। ਤੇਰੇ ਲਈ ਗਲੀਆਂ ਦੇ ਕੱਖ ਹੀ ਸਹੀ। ਤੇਰੇ ਬੋਲ, ਕੁਬੋਲ, ਬੇ-ਅਸਰ ਹੋ ਜਾਣਗੇ। ਜਿੰਨ੍ਹੇ ਕਰਾਂਗੇ ਕਤਲ, ਸੱਭ ਅਮਰ ਹੋ ਜਾਣਗੇ। ਸਾਡੇ ਨਾਲ ਰੋਜ , ਪਾਵੇਂ ਅਨੋਖੀਆਂ ਬੁਝਾਰਤਾਂ। ਤੂੰ ਬਣਕੇ ਚਲਾਕ, ਕਰੀ ਜਾਨਾ ਏ ਸ਼ਰਾਰਤਾਂ। ਤੇਰੇ ਮਿਟਾਉਣ ਤੇ, ਹੋਂਦ ਨਹੀਂ ਮਿਟੇਗੀ। ਸਾਡੀ ਟੁੱਟੀ ਜੁੱਤੀ, ਤੇਰੇ ਸਿਰ 'ਤੇ ਟਿਕੇਗੀ।

ਜੇ ਐੱਨ ਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਹ ਭਖ਼ ਗਿਆ

ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ 36 ਜਣੇ ਜ਼ਖ਼ਮੀ ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਹਿੰਦੂ ਰਕਸ਼ਾ ਦਲ ਨੇ ਐਤਵਾਰ ਰਾਤ ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਦੀ ਜ਼ਿੰਮੇਵਾਰੀ ਲਈ ਨਵੀਂ ਦਿੱਲੀ, ਜਨਵਰੀ 2020-(ਏਜੰਸੀ) ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਹ ਭਖ਼ ਗਿਆ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਉੱਠਣ...

ਪੰਜਾਬ ਦੇ 6 ਪ੍ਰਾਇਮਰੀ ਅਧਿਆਪਕਾਂ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ,ਜਨਵਰੀ 2020- (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਵਜੋਂ ਮੁਜੱਫ਼ਰਨਗਰ ਵਿਖੇ ਮੰਥਨ ਵੱਲੋਂ ਕੌਮੀ ਪੱਧਰ ਤੇ ਰਾਸ਼ਟਰੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸਿੱਖਿਆ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਸਰਕਾਰੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਸੁਖਪਾਲ ਸਿੰਘ ਸਿੱਧੂ, ਨਵਾਂਸ਼ਹਿਰ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ...

8 ਫਰਵਰੀ ਨੂੰ ਵੋਟਾਂ , 11 ਫਰਵਰੀ ਨੂੰ ਆਉਣਗੇ ਨਤੀਜੇ

ਨਵੀਂ ਦਿੱਲੀ, ਜਨਵਰੀ 2020-(ਏਜੰਸੀ) ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਐਲਾਨ ਕਰ ਦਿੱਤਾ ਗਿਆ ਹੈ । ਦਿੱਲੀ ਵਿਚ 8 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 11 ਫਰਵਰੀ ਨੂੰ ਚੋਣ ਨਤੀਜੇ ਆਉਣਗੇ। ਇਸ ਤਰ੍ਹਾਂ ਦਿੱਲੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਫਰਵਰੀ ਵਿਚ ਪੇਸ਼ ਹੋਣ ਵਾਲਾ ਕੇਂਦਰੀ ਬਜਟ 'ਚ ਦਿੱਲੀ ਨਾਲ ਸਬੰਧਤ ਕੋਈ ਵੀ ਸਕੀਮ ਐਲਾਨ ਨਹੀਂ ਕੀਤੀ ਜਾ ਸਕੇਗੀ।

ਪੰਜਾਬ ਦੇ 6 ਪ੍ਰਾਇਮਰੀ ਅਧਿਆਪਕਾਂ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਵਜੋਂ ਮੁਜੱਫ਼ਰਨਗਰ ਵਿਖੇ ਮੰਥਨ ਵੱਲੋਂ ਕੌਮੀ ਪੱਧਰ ਤੇ ਰਾਸ਼ਟਰੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸਿੱਖਿਆ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਸਰਕਾਰੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਸੁਖਪਾਲ ਸਿੰਘ ਸਿੱਧੂ, ਨਵਾਂਸ਼ਹਿਰ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ...

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੜਕੀ ਭੀੜ ਵੱਲੋਂ ਪੱਥਰ ਬਾਜ਼ੀ ,ਕੈਪਟਨ ਵੱਲੋਂ ਨਿਖੇਧੀ

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੜਕੀ ਭੀੜ ਵੱਲੋਂ ਪੱਥਰ ਬਾਜ਼ੀ ਦੀ ਨਿਖੇਧੀ ਕੀਤੀ ਹੈ । ਮੇਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਸੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਭੜਕੀ ਹੋਈ ਭੀੜ ਤੋਂ ਬਚਾਅ ਕਰਨ।

ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਯੂਪੀ ਦੇ ਜਰਮਨ ਸਿੰਘ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ

ਅਜ਼ੀਜਪੁਰ/ਯੂਪੀ- ਦਸੰਬਰ 2019-(ਜਨ ਸਕਤੀ ਬਿਓਰੋ)- ਪੰਜਾਬ ਪੁਲਸ ਵੱਲੋਂ ਪੰਜਾਬ ਦੇ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤੇ ਜਰਮਨ ਸਿੰਘ ਪੁੱਤਰ ਸ. ਕੁਲਵੰਤ ਸਿੰਘ ਵਾਸੀ ਅਜੀਜਪੁਰ, ਨੇੜੇ ਸ਼ਾਮਲੀ ਯੁਪੀ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ ਕੀਤੀ ਗਈ ਹੈ । 22 ਸਾਲਾਂ ਜਰਮਨ ਸਿੰਘ ਬਾਰਵੀਂ ਪਾਸ ਹੈ ਅਤੇ ਸੇਵਾ ਵਾਲੇ ਬਾਬਿਆਂ ਦੀ ਗੱਡੀ ਚਲਾਉਂਦਾ ਸੀ ਅਤੇ ਪੰਜਾਬ ਦੀ ਸਿਆਸਤ ਅਤੇ ਘਟਨਾ ਕਰਮ ਬਾਰੇ ਉਸਦੀ ਜਾਣਕਾਰੀ ਬਹੁਤ ਘੱਟ ਹੈ। ਜਿਸ ਬੰਦੇ ਨੂੰ ਪੰਜਾਬ ਦੀ ਸਿਆਸਤ ਅਤੇ ਆਗੂਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ, ਅਜਿਹੇ ਬੰਦੇ ਨੂੰ ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂ ਨੂੰ ਮਾਰਨ ਦੀ ਸਾਜਿਸ਼ ਦੇ ਕੇਸ ਵਿੱਚ ਗ੍ਰਿਫਤਾਰ ਕਰਨਾ, ਆਪਣੇ ਆਪ ਵਿੱਚ ਪੁਲਸ ਦੀ ਕਾਰਵਾਈ ਨੂੰ ਝੂਠਾ ਸਾਬਤ ਕਰਦਾ ਹੈ। ਪੰਜਾਬ ਪੁਲਸ...

ਬਲਾਤਕਾਰ ਕੇਸਾਂ ’ਚ ਦੋਸ਼ ਸਾਬਤ ਹੋਣ ਦੀ ਦਰ 32 ਫੀਸਦ

‘ਨਿਰਭਯਾ’ ਦੇ ਮਾਤਾ ਪਿਤਾ ਨੂੰ ਅੱਜ ਵੀ ਆਪਣੀ ਧੀ ਲਈ ਸਮਾਂਬੱਧ ਨਿਆਂ ਦੀ ਉਡੀਕ ਸੱਤ ਸਾਲ ਪਹਿਲਾਂ ਵਾਪਰੇ ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਰੇਪ ਕੈਪੀਟਲ’ ਆਖਿਆ ਜਾਣ ਲੱਗਾ ਸ਼ੂਟਰ ਵਰਤਿਕਾ ਸਿੰਘ ਨੇ ਖ਼ੂਨ ਨਾਲ ਲਿਖੇ ਪੱਤਰ ਵਿੱਚ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਮੁਜਰਮਾਂ ਨੂੰ ਫ਼ਾਂਹੇ ਟੰਗਣ ਦਾ ਮੌਕਾ ਦਿੱਤਾ ਜਾਵੇ ਨਵੀਂ ਦਿੱਲੀ,ਦਸੰਬਰ 2019-(ਏਜੰਸੀ) ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਸੱਤ ਸਾਲਾਂ ਮਗਰੋਂ ਵੀ ਦੇਸ਼ ਵਿੱਚ ਜਬਰਜਨਾਹ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਦੀ ਦਰ 32.2 ਫੀਸਦ ਹੈ। ਇਸ ਘਟਨਾ ਮਗਰੋਂ ਜਿਨਸੀ ਅਪਰਾਧਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਬਲਾਤਕਾਰ ਦੇ ਕੇਸਾਂ ਵਿੱਚ ਦੋਸ਼ ਸਾਬਤ ਹੋਣ ਦੀ ਦਰ ਘੱਟ...

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK) Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

ਗੁਜਰਾਲ ਦੀ ਸਲਾਹ ਮੰਨ ਕੇ ਫ਼ੌਜ ਬੁਲਾਉਣ ਦਾ ਫ਼ੈਸਲਾ ਕੀਤਾ ਹੰੁਦਾ ਤਾਂ ਸ਼ਾਇਦ '84 ਦੇ ਦੰਗੇ ਨਾ ਹੁੰਦੇ-ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ 100ਵੇਂ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ ਨਵੀਂ ਦਿੱਲੀ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦਿਆਂ ਇੰਦਰ ਕੁਮਾਰ ਗੁਜਰਾਲ ਨੇ ਉਸੇ ਦਿਨ ਹੀ ਸ਼ਾਮ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਾ ਰਾਓ ਨੂੰ ਸੁਚੇਤ ਕਰਦਿਆਂ ਫ਼ੌਜ ਬੁਲਾਉਣ ਦੀ ਸਲਾਹ ਦਿੱਤੀ ਸੀ | ਜੇਕਰ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲਈ ਹੁੰਦੀ ਤਾਂ ਉਸ ਵੇਲੇ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ | ਉਕਤ ਵਿਚਾਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦਿੱਲੀ 'ਚ ਕਰਵਾਏ ਇਕ ਸਮਾਗਮ 'ਚ ਪ੍ਰਗਟ ਕੀਤੇ | ਡਾ: ਮਨਮੋਹਨ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ 'ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ...

ਦੋ ਬੱਚਿਆਂ ਨੂੰ ਮਾਰ ਕੇ ਪਤੀ-ਪਤਨੀ ਅਤੇ ਇਕ ਹੋਰ ਵਲੋਂ ਖ਼ੁਦਕੁਸ਼ੀ

ਗਾਜ਼ੀਆਬਾਦ, ਦਸੰਬਰ 2019-(ਏਜੰਸੀ)- ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ 'ਚ ਇਕ ਵਿਅਕਤੀ ਉਸ ਦੀ ਪਤਨੀ ਤੇ ਉਸ ਦੀ ਵਰਕ ਪਾਰਟਨਰ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ | ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਨਾਬਾਲਗ ਬੇਟੀ ਤੇ ਬੇਟੇ ਦੀ ਵੀ ਹੱਤਿਆ ਕਰ ਦਿੱਤੀ ਸੀ | ਪੁਲਿਸ ਸੁਪਰਡੈਂਟ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਗੁਲਸ਼ਨ, ਉਸ ਦੀ ਪਤਨੀ ਪ੍ਰਵੀਨ ਤੇ ਉਸ ਦੀ ਵਰਕ ਪਾਰਟਨਰ ਸੰਜਨਾ ਵਜੋਂ ਹੋਈ ਹੈ, ਜਿਨ੍ਹਾਂ ਇੰਦਰਾਪੁਰਮ ਇਲਾਕੇ ਦੇ ਵੈਭਬ ਬਲਾਕ ਦੀ ਕ੍ਰਿਸ਼ਨਾ ਸੁਸਾਇਟੀ ਦੇ ਰਿਹਾਇਸ਼ੀ ਕੰਪਲੈਕਸ ਦੀ ਅੱਠਵੀਂ ਮੰਜ਼ਿਲ ਤੋਂ ਛਾਲਾਂ ਮਾਰ ਕੇ ਆਤਮ-ਹੱਤਿਆ ਕਰ ਲਈ ਹੈ, ਇਸ ਤੋਂ ਪਹਿਲਾਂ ਉਨ੍ਹਾਂ ਫੈਸ਼ਨ ਡਿਜ਼ਾਈਨ ਦਾ ਕੋਰਸ ਕਰਦੀ ਆਪਣੀ ਬੇਟੀ ਕ੍ਰਿਤਿਕਾ (17) ਅਤੇ 9ਵੀਂ 'ਚ ਪੜ੍ਹਦੇ ਬੇਟੇ ਰਿਤਿਕ ਦੀ ਸੋਮਵਾਰ-...

ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ-ਅਮਿਤ ਸ਼ਾਹ

ਲੋਕ ਸਭਾ 'ਚ ਕਿਹਾ, 'ਮੀਡੀਆ ਦੀਆਂ ਖ਼ਬਰਾਂ 'ਤੇ ਨਾ ਜਾਓ' ਨਵੀਂ ਦਿੱਲੀ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀਆਂ ਖ਼ਬਰਾਂ ਨੂੰ ਮੀਡੀਆ 'ਚ ਛਪੀਆਂ ਰਿਪੋਰਟਾਂ ਕਰਾਰ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ | ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਦਾ ਜਿਥੇ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸਵਾਗਤ ਕਰਦੇ ਨਜ਼ਰ ਆਏ, ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਸਬੰਧ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਫ਼ਦ ਪੱਧਰ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਜਾ ਰਿਹਾ...

ਅੰਮਿ੍ਤਧਾਰੀ ਬੱਚਿਆਂ ਨੂੰ ਪ੍ਰੀਖਿਆ 'ਚ ਰੋਕਣ ਦਾ ਮਾਮਲਾ ਅਦਾਲਤੀ ਹੁਕਮ ਦੀ ਉਲੰਘਣਾ

ਨਵੀਂ ਦਿੱਲੀ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਅਦਾਲਤ ਵਲੋਂ ਜਾਰੀ ਹੁਕਮਾਂ ਦੇ ਬਾਵਜੂਦ ਬੀਤੇ ਦਿਨੀਂ ਇਕ ਸਿੱਖ ਅੰਮਿ੍ਤਧਾਰੀ ਵਿਦਿਆਰਥਣ ਨੂੰ 'ਕਕਾਰ' ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ 'ਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਦਾਲਤ 'ਚ ਅਦਾਲਤੀ ਹੁਕਮਾਂ ਦੀ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ | ਦਿੱਲੀ ਹਾਈਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਕਿ ਜਿਸ ਅਫ਼ਸਰ ਨੇ ਅਦਾਲਤੀ ਹੁਕਮ ਦੀ ਉਲੰਘਣਾ ਕਰ ਕੇ 'ਕਕਾਰ' ਧਾਰਨ ਕਰਨ ਵਾਲੇ ਸਿੱਖ ਬੱਚਿਆਂ ਨੂੰ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਹੈ, ਉਸ ਨੂੰ ਅਦਾਲਤ 'ਚ ਕਿਉਂ ਨਾ ਪੇਸ਼ ਕੀਤਾ ਜਾਵੇ? ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ...

ਭਾਰਤੀ ਸੰਵਿਧਾਨ ਦੇ 70 ਸਾਲ ---Video

ਰਾਸ਼ਟਰਪਤੀ ਕੋਵਿੰਦ ਜੀ ਨੇ ਵਿਧਾਨ ਸਭਾ ਨੂੰ ਕੀਤਾ ਸੰਬੋਧਨ ਹੁਣ ਸਾਡੀ ਸਬ ਦੀ ਜੁਮੇਵਾਰੀ ਹੈ ਕੇ ਅਸੀਂ ਸੰਵਿਧਾਨਕ ਮਰਿਯਾਦਾ ਦਾ ਪਾਲਣ ਕਰੀਏ ਦਿੱਲੀ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਂਝੇ ਇਜਲਾਸ 'ਚ ਦਿੱਤੇ ਭਾਸ਼ਨ 'ਚ ਸੰਵਿਧਾਨਕ ਨੈਤਿਕਤਾ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਚਾਰਿਕ ਮੱਤਭੇਦਾਂ ਤੋਂ ਉੱਪਰ ਉੱਠ ਕੇ ਸੰਵਿਧਾਨਕ ਅਮਲਾਂ ਦੇ ਪਾਲਣ 'ਚ ਹੀ ਸੰਵਿਧਾਨਕ ਨੈਤਿਕਤਾ ਦਾ ਸਾਰ ਹੈ । ਰਾਸ਼ਟਰਪਤੀ ਕੋਵਿੰਦ ਨੇ 70 ਸਾਲ ਪਹਿਲਾਂ ਸੰਵਿਧਾਨ ਨਿਰਮਾਤਾਵਾਂ ਦੀ ਉਸ ਮਿਹਨਤ ਨੂੰ ਨਮਨ ਕੀਤਾ, ਜਿਸ ਸਦਕਾ ਅੱਜ ਭਾਰਤ ਦੇ ਨਾਗਰਿਕ ਸੁਰੱਖਿਅਤ ਹਨ । ਰਾਸ਼ਟਰਪਤੀ ਨੇ 25 ਨਵੰਬਰ, 1949 ਨੂੰ ਸੰਵਿਧਾਨ ਸਭਾ 'ਚ ਡਾ: ਅੰਬੇਡਕਰ ਦੇ ਆਖ਼ਰੀ ਭਾਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ (...

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ-ਹਰਿਆਣਾ ਦੀ ਸੁਪਰੀਮ ਕੋਰਟ ਵਿੱਚ ਖਿਚਾਈ

ਮਾੜੀ ਆਬੋ-ਹਵਾ ਦੇ ਸ਼ਿਕਾਰ ਲੋਕਾਂ ਨੂੰ ਮੁਆਵਜ਼ਾ ਅਦਾ ਕਰਨ ਬਾਰੇ ਰਾਜਾਂ ਨੂੰ ਹੁਕਮ ਕਿਉਂ ਨਾ ਦਿੱਤੇ ਜਾਣ? -ਸੁਪਰੀਮ ਕੋਰਟ ਨਵੀਂ ਦਿੱਲੀ, ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਸੁਪਰੀਮ ਕੋਰਟ ਨੇ ਮੁਲਕ ਦੇ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਹਵਾ ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਕੂੜੇ ਨੂੰ ਢੁੱਕਵੇਂ ਤਰੀਕੇ ਨਾਲ ਟਿਕਾਣੇ ਲਾਉਣ ਬਾਰੇ ਵੀ ਸੂਬਿਆਂ ਤੋਂ ਜਵਾਬ ਤਲਬ ਕੀਤਾ ਹੈ। ਸਿਖ਼ਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ‘ਸਮੌਗ ਟਾਵਰਜ਼’ ਲਾਉਣ ਬਾਰੇ ਦਸ ਦਿਨਾਂ ’ਚ ਠੋਸ ਫ਼ੈਸਲਾ ਲੈਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ’ਚ ਲੋਕਾਂ ਦੀ ਉਮਰ ਘੱਟ ਰਹੀ ਹੈ। ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ...

ਸੁਖਪਾਲ ਸਿੰਘ ਸਿੱਧੂ ਰਾਸ਼ਟਰੀ ਯੁਵਾ ਗੌਰਵ ਐਵਾਰਡ ਨਾਲ ਸਨਮਾਨਿਤ 

ਨਵੀਂ ਦਿੱਲੀ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਆਲ ਇੰਡੀਆ ਬੌਧਿਕ ਅਤੇ ਵਿਲੱਖਣ ਸਮਾਗਮ 2019 ਵਿਸ਼ਵ ਵਿਦਿਆਲਾ ਨਵੀਂ ਦਿੱਲੀ ਵਿਖੇ ਸਵਰਨ ਭਾਰਤ ਅਤੇ ਦਿਸ਼ਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਿੱਖਿਆ, ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਅਧਿਆਪਕਾਂ, ਸਾਹਿਤਕਾਰਾਂ ਅਤੇ ਸਮਾਜ ਸੇਵੀਆਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਛੋਟੇ ਜਿਹੇ ਪਿੰਡ ਗੰਗਾ ਦੇ ਜੰਮਪਲ ਸੁਖਪਾਲ ਸਿੰਘ ਸਿੱਧੂ ਨੂੰ ਉਨ੍ਹਾਂ ਦੀਆਂ ਸਮਾਜ ਅਤੇ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਰਾਸ਼ਟਰੀ ਯੁਵਾ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਸਿੱਧੂ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਵਿਖੇ ਬਤੌਰ ਪ੍ਰਾਇਮਰੀ...

ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ-ਰੱਖਿਆ ਮੰਤਰੀ ਰਾਜਨਾਥ ਸਿੰਘ

ਪਾਂਡੂ /ਝਾਰਖੰਡ, ਨਵੰਬਰ 2019-(ਏਜੰਸੀ) ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਝਾਰਖੰਡ ਵਿਚ ਕਿਹਾ ਕਿ ਧਰਤੀ ’ਤੇ ਕੋਈ ਵੀ ਤਾਕਤ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਨੂੰ ਨਹੀਂ ਰੋਕ ਸਕਦੀ ਹੈ ਤੇ ਇਹ ‘ਸ਼ਾਨਦਾਰ’ ਹੋਵੇਗਾ। ਬਿਸ਼ਰਾਮਪੁਰ ਵਿਧਾਨ ਸਭਾ ਹਲਕੇ ਦੇ ਇਸ ਇਲਾਕੇ ’ਚ ਇਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਦੁਹਰਾਇਆ ਕਿ ਫਰਾਂਸ ਤੋਂ ਲਏ ਰਾਫ਼ਾਲ ਜਹਾਜ਼ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦੇਣਗੇ। ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਦਰਮਿਆਨ ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਸੁਪਰੀਮ ਕੋਰਟ ਨੇ ਰਸਤਾ ਸਾਫ਼ ਕਰ ਦਿੱਤਾ ਹੈ। ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦੇ ਮੁੱਦੇ ’ਤੇ ਬੋਲਦਿਆਂ ਰਾਜਨਾਥ ਨੇ ਕਿਹਾ ਕਿ ਭਾਰਤੀ ਜਨ ਸੰਘ ਦੇ ਬਾਨੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਇਕ ਮੁਲਕ ’ਚ ਦੋ...