You are here

ਕਨੈਡੀਅਨ ਸਿੱਖਾਂ ਨੇ ਸ਼ਹੀਦ ਨਿੱਝਰ ਦੇ ਕੱਤਲ ਵਿਚ ਨਾਮਜਦ ਭਾਰਤੀ ਰਾਜਦੂਤ ਸੰਜੇ ਵਰਮਾ ਦਾ ਕੀਤਾ ਭਾਰੀ ਵਿਰੋਧ, ਪ੍ਰੋਗਰਾਮ ਕਰਵਾਇਆ ਰੱਦ

ਨਵੀਂ ਦਿੱਲੀ 03 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਦੀ ਸੰਘਣੀ ਵਸੋਂ ਵਾਲੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਅੰਦਰ ਸ਼ਰਾਟਿਨ ਹੋਟਲ ਵਿੱਚ ਸਰੀ ਦੇ ਬੋਰਡ ਆਫ ਟਰੇਡ ਵੱਲੋ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ ਜਦੋਂ ਇਸ ਖ਼ਬਰ ਦਾ ਪਤਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਲੱਗਾ ਤਾਂ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਲੋਕ ਆਪ ਮੁਹਾਰੇ ਹੋਟਲ ਦੇ ਮੁੱਖ ਦੁਆਰ ਤੇ ਇਸ ਦਾ ਵਿਰੋਧ ਕਰਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ । ਹਾਲਾਂਕਿ ਵਿਰੋਧ ਪ੍ਰੋਰਗਰਾਮ 5 ਵਜੇ ਤੋਂ 7 ਤੱਕ ਸੀ ਪਰ ਸ਼ਹੀਦ ਨਿੱਝਰ ਨੂੰ ਪਿਆਰ ਕਰਨ ਵਾਲੀ ਸੰਗਤ 1 ਵਜੇ ਹੀ ਉਮੜਨੀ ਸ਼ੁਰੂ ਹੋ ਗਈ ਸੀ ਤੇ ਦੇਖਦਿਆਂ ਹੀ ਦੇਖਦਿਆਂ ਸੈਂਕੜਿਆਂ ਦੀ ਤਦਾਦ ਵਿੱਚ ਖਾਲਸਾਈ ਝੰਡੇ ਤੇ ਭਾਰਤੀ ਕਾਤਲਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਉੱਪਰ ਚੁੱਕ ਕੇ ਸੰਗਤ ਇੱਕ ਵੱਡੇ ਮਜਾਹਰੇ ਦਾ ਰੂਪ ਧਾਰਨ ਕਰ ਗਈ ਸੀ । ਇਸ ਸ਼ਾਂਤਮਈ ਮੁਜਾਹਿਰੇ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਸਰੀ ਪੁਲੀਸ ਦੇ ਜਵਾਨ ਉੱਥੇ ਮੌਜੂਦ ਸਨ । ਸਰੀ ਬੋਰਡ ਆਫ ਟਰੇਡ ਸ਼ੇਮ ਅੋਨ ਯੂ, ਭਾਰਤੀ ਹਾਈ ਕਮਿਸ਼ਨਰ ਵਾਪਿਸ ਜਾਓ, ਭਾਈ ਹਰਦੀਪ ਸਿੰਘ ਦਾ ਕਾਤਲ ਕੌਣ, ਕਿਸਾਨੋ ਤੁਹਾਡਾ ਕਾਤਲ ਕੌਣ, ਸ਼ਹੀਦੋ ਤਹਾਡਾ ਕਾਤਲ ਕੌਣ ਨਾਹਰੇ ਲੱਗ ਰਹੇ ਸਨ ਤੇ ਜੁਆਬ ਹਿੰਦੁਸਤਾਨ ਹਿੰਦੂਸਤਾਨ    ਦਿੱਤਾ ਜਾ ਰਿਹਾ ਸੀ । ਮਿਥੇ ਸਮੇਂ ਤੋਂ ਕਾਫੀ ਸਮਾਂ ਬਾਅਦ ਵਿੱਚ ਹਾਈ ਕਮਿਸ਼ਨਰ ਨੇ ਗੱਡੀ ਵਿੱਚ ਛੁਪ ਕੇ ਆਉਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਦੇ ਇਕੱਠ ਤੋਂ ਡਰਦਾ ਸੰਜੇ ਵਰਮਾ ਗੱਡੀ ਵਿੱਚ ਵੜ ਕੇ ਵਾਪਿਸ ਹੋ ਗਿਆ । ਇਸ ਮੁਜਾਹਿਰੇ ਨੂੰ ਕਵਰ ਕਰਣ ਲਈ ਕੈਨੇਡਾ ਦਾ ਬਹੁਤਾ ਮੀਡੀਆ ਉੱਥੇ ਹਾਜਿਰ ਸੀ ।