ਯੁ.ਕੇ.

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

ਸਰਾਪ ਬਨਾਮ ਵਰਦਾਨ ! ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ...

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!✍️ ਸਲੇਮਪੁਰੀ ਦੀ ਚੂੰਢੀ -

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ! ਕੁਦਰਤ ਦੇ ਨਿਯਮਾਂ ਮੁਤਾਬਿਕ 21 ਦਿਨਾਂ ਬਾਅਦ ਆਂਡੇ 'ਚੋਂ ਸੁਰੱਖਿਅਤ ਬੱਚੇ ਬਾਹਰ ਆਉਣ ਦੀ ਸੰਭਾਵਨਾ ਹੁੰਦੀ ਹੈ। ਜਦੋਂ ਅਸੀਂ ਬੱਚੇ ਕਢਵਾਉਣ ਲਈ ਕੁੜਕ ਮੁਰਗੀ ਥੱਲੇ ਆਂਡੇ ਰੱਖਦੇ (ਸੇਣਾ) ਹਾਂ ਤਾਂ 21ਦਿਨਾਂ ਬਾਅਦ ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਕੁੜਕ ਮੁਰਗੀ 21 ਦਿਨਾਂ ਤੱਕ ਖੁੱਡੇ ਵਿਚੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣ ਲਈ ਹਰ ਵੇਲੇ ਉਪਰ ਬੈਠੀ ਰਹਿੰਦੀ ਹੈ ਅਤੇ ਇਥੋਂ ਤਕ ਕਿ ਕਿਸੇ ਹੋਰ ਮੁਰਗੀ/ਮਰਗੇ ਨੂੰ ਹੀ ਨਹੀਂ ਬਲਕਿ ਕਿਸੇ ਮਨੁੱਖ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ। ਜੇ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਠੁੰਗਾਂ ਮਾਰਦੀ ਹੈ ਤਾਂ ਜੋ ਕੋਈ ਵੀ ਆਂਡਿਆਂ ਨੂੰ ਛੂਹ ਨਾ ਸਕੇ। ਜਨੌਰ ਹੋਣ ਦੇ ਬਾਵਜੂਦ ਮੁਰਗੀ ਦੇ ਦਿਮਾਗ ਵਿਚ ਇਕ ਗੱਲ ਬਹਿ...

ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਕੋਰੋਨਾ ਵਾਇਰਸ ਪਾਜ਼ੀਟਿਵ-Video

ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਯੂ.ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ। ਪ੍ਰਧਾਨ ਮੰਤਰੀ ਨਿਵਾਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੌਰਿਸ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ।

ਬਰਤਾਨੀਆ ਦੇ ਸਿਹਤ ਮੰਤਰੀ ਹਨਕੁੱਕ ਵੀ ਕੋਰੋਨਾਵਾਇਰਸ

ਲੰਡਨ -ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹਨਕੁੱਕ ਦਾ ਵੀ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ, ਜਦ ਕਿ ਜੂਨੀਅਰ ਸਿਹਤ ਮੰਤਰੀ ਕੱੁਝ ਦਿਨ ਪਹਿਲਾਂ ਵਾਇਰਸ ਦੀ ਸ਼ਿਕਾਰ ਹੋ ਚੁੱਕੀ ਹੈ।

ਜਾਨ ਹੈ ਤਾਂ ਜਹਾਨ ਹੈ!✍️ਸਲੇਮਪੁਰੀ ਦੀ ਚੂੰਢੀ -

ਜਾਨ ਹੈ ਤਾਂ ਜਹਾਨ ਹੈ! ' ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ਵਿਚ ਸੁਆਦ ਦਿੰਦੇ ਹਨ ' ਇਹ ਕਹਾਵਤ ਭਾਵੇਂ 10-12 ਸ਼ਬਦਾਂ ਦੀ ਹੈ ਪਰ ਸਮਾਜ ਲਈ ਬਹੁਤ ਵੱਡੀ ਇੱਕ ਰਾਹ ਦਿਸੇਰੀ ਅਤੇ ਚਾਨਣ ਮੁਨਾਰੇ ਵਾਲੀ ਕਹਾਵਤ ਹੈ, ਜਿਸ ਨੂੰ ਜਿਹੜੇ ਮਨੁੱਖ ਆਪਣੀ ਜਿੰਦਗੀ ਵਿੱਚ ਢਾਲ ਕੇ ਚੱਲਦੇ ਹਨ, ਜਲਦੀ ਕਰਕੇ ਮਾਰ ਨਹੀਂ ਖਾਂਦੇ ।ਅੱਜ ਇਸ ਕਹਾਵਤ ਦੀ ਹਰੇਕ ਮਨੁੱਖ ਲਈ ਬਹੁਤ ਮਹੱਤਤਾ ਹੈ। ਪੰਜਾਬ ਸਰਕਾਰ ਵਲੋਂ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਦੇਸ਼ ਭਰ ਵਿਚ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਲਾਕ-ਡਾਊਨ ਤੋਂ ਬਾਅਦ ਕਰਫਿਊ ਲਗਾ ਦਿੱਤਾ ਹੈ, ਜੋ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਈ ਸਾਨੂੰ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਨੂੰ ਇਟਲੀ ਵਾਂਗੂੰ ਇਸ ਰੋਗ ਨਾਲ ਪੈਦਾ ਹੋਣ ਵਾਲੀ...

ਯੂ ਕੇ 'ਚ ਐਮਰਜੈਂਸੀ ਲਾਗੂ

ਯੂ ਕੇ 'ਚ ਐਮਰਜੈਂਸੀ ਲਾਗੂ, ਸਭ ਕੁਝ ਬੰਦ ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਯੂ.ਕੇ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰਦਿਆਂ, ਖਾਣ ਪੀਣ ਅਤੇ ਮੈਡੀਕਲ ਦੀਆਂ ਦੁਕਾਨਾਂ ਤੋਂ ਬਿਨਾ ਸਭ ਕੁੱਝ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਸੋਮਵਾਰ ਦੇਰ ਸ਼ਾਮੀਂ ਉਨ੍ਹਾਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ, ਉਨ੍ਹਾਂ ਲਾਇਬ੍ਰੇਰੀਆਂ, ਸਮਾਜਿਕ, ਧਾਰਮਿਕ ਥਾਂਵਾਂ ਬੰਦ ਕਰਨ ਅਤੇ ਦੋ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ਤੇ ਪਾਬੰਧੀ ਲਗਾਉਂਦਿਆਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲ਼ਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਝੇਢਾਂ !✍️ ਸੁਖਦੇਵ ਸਲੇਮਪੁਰੀ

ਝੇਢਾਂ ! ਭਾਵੇਂ ਬੁੱਢੇ, ਭਾਵੇਂ ਮੁੰਡੇ। ਘਰਾਂ 'ਚ ਬੈਠੋ ਲਾ ਕੇ ਕੁੰਡੇ। ਨਾਗ ਦੇ ਵਾਂਗੂੰ ਫਿਰਦਾ ਡੱਸਦਾ, ਕੋਰੋਨਾ ਆਪਾਂ ਹਰਾ ਦੇਣਾ। 'ਕੱਲੇ 'ਕੱਲੇ ਹੋ ਕੇ ਆਪਾਂ ਇਸ ਨੂੰ ਮਾਰ ਮੁਕਾ ਦੇਣਾ। ਮੌਕਾ ਵੇਖੋ, ਕਰੋ ਨਾ ਝੇਢਾਂ। ਨਾ ਇੱਜੜ ਬਣਾਓ, ਵਾਂਗਰ ਭੇਡਾਂ। ਸਮਝਦਾਰੀ ਤੋਂ ਕੰਮ ਲੈਂਦਿਆਂ, ਨਵਾਂ ਇਤਿਹਾਸ ਰਚਾ ਦੇਣਾ। ਨਾਗ ਦੇ ਵਾਂਗੂੰ ਫਿਰਦਾ ਡੱਸਦਾ, ਕੋਰੋਨਾ ਆਪਾਂ ਹਰਾ ਦੇਣਾ। ਬੰਦ ਘਰਾਂ 'ਚ ਰਹਿ ਕੇ ਆਪਾਂ, ਇਸ ਨੂੰ ਮਾਰ ਮੁਕਾ ਦੇਣਾ। -ਸੁਖਦੇਵ ਸਲੇਮਪੁਰੀ

ਜ਼ਿੰਦਗੀ ਦੀ ਡੋਰ✍️ਜਸਵੰਤ ਕੌਰ ਬੈਂਸ

ਜ਼ਿੰਦਗੀ ਦੀ ਡੋਰ ਦੁਨੀਆਂ ਦਾ ਹਰ ਮਨੁੱਖ ਖੜ੍ਹਾ ਹੈ ਚੁਰੱਸਤੇ ਤੇ, ਹੱਥਾਂ ਵਿੱਚ ਲੈ ਕੇ ਪ੍ਰਸ਼ਨ ਸੂਚਕ? ਫਸਿਆ ਹੈ ਖਤਰੇ ਦੀ ਲਪੇਟ ਵਿੱਚ। ਨਹੀਂ ਸਮਝ ਆ ਰਹੀ ਉਸਨੂੰ ਦੁਨੀਆਂ ਦੀ ਇਹ ਪੇਚੀਦਾ ਉਲਝਣ। ਭਰ ਰਿਹਾ ਹੈ ਨਾਸਤਿਕ ਲੋਕਾਂ ਦੀਆਂ ਗੁਸਤਾਖ਼ੀਆਂ ਦੇ ਹਰਜਾਨੇ। ਦੁਨਿਆਵੀ ਵਸਤਾਂ ਦੀਆਂ ਚੁਕਾ ਕੇ ਚੌਗਣੀਆਂ ਕੀਮਤਾਂ। ਰੱਬ ਆਪ ਹੀ, ਅਪ੍ਰਤੱਖ ਰੂਪ ਵਿੱਚ ਦੇ ਰਿਹਾ ਹੈ ਕੋਈ ਸੰਕੇਤ। ਕਰ ਰਿਹਾ ਹੈ ਕੋਈ ਗੁੱਝਾ ਇਸ਼ਾਰਾ। ਤਾਹੀਓਂ ਮਨੁੱਖ, ਹੋ ਰਿਹਾ ਮਜਬੂਰ ਆਪਣੇ ਹੀ ਘਰ ਵਿੱਚ ਹੋਣ ਲਈ ਨਜ਼ਰਬੰਦ । ਆਵੇਗਾ ਜਰੂਰ ਉਸ ਦਸਤਾਵੇਜ਼ ਵਿੱਚ ਪਰਿਵਰਤਨ। ਰੱਖੇਗਾ ਮਹਿਫੂਜ਼ ਉਹੀ ਜਿਸਦੇ ਹੱਥਾਂ ਵਿੱਚ ਹੈ, ਸਭ ਦੀ ਜ਼ਿੰਦਗੀ ਦੀ ਡੋਰ। ਜਸਵੰਤ ਕੌਰ ਬੈਂਸ

ਹਸਪਤਾਲ ਬਨਾਮ ਰੱਬ ਦਾ ਘਰ!✍️ਸਲੇਮਪੁਰੀ ਦੀ ਚੂੰਢੀ

ਹਸਪਤਾਲ ਬਨਾਮ ਰੱਬ ਦਾ ਘਰ! ਸੰਸਾਰ ਵਿੱਚ ਫੈਲੇ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੇ ਜਿਥੇ ਸਮੁੱਚੇ ਸੰਸਾਰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਆਪਣੇ ਦਿਮਾਗ ਉਪਰ ਪਏ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਪਰਦੇ ਨੂੰ ਉਤਾਰ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਲਈ ਜਾਗਰੂਕ ਕੀਤਾ ਹੈ, ਉਥੇ ਮਨੁੱਖ ਦੁਆਰਾ ਬਣਾਏ ਰੱਬ ਦੇ ਘਰਾਂ ਪ੍ਰਤੀ ਅੰਨ੍ਹੀ ਸ਼ਰਧਾ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਅਸੀਂ ' ਧਰਮ ਨੂੰ ਖਤਰਾ' ਦੀ ਆੜ ਹੇਠ ਸੜਕਾਂ, ਪੁੱਲਾਂ ਦੇ ਉਤੇ /ਥੱਲੇ, ਸਰਕਾਰੀ ਪਾਰਕਾਂ, ਸਰਕਾਰੀ ਜਮੀਨਾਂ ਅਤੇ ਝਗੜੇ ਵਾਲੀਆਂ ਥਾਵਾਂ 'ਤੇ ਰਾਤੋ-ਰਾਤ ਰੱਬ ਦਾ ਘਰ ਉਸਾਰ ਕੇ ਬੈਠ ਜਾਂਦੇ ਹਨ। ਰੱਬ ਦਾ ਘਰ ਉਸਾਰਨ 'ਤੇ ਰੋਕਣ ਲਈ ਆਮ ਅਤੇ ਪੁਲਿਸ ਪ੍ਰਸ਼ਾਸ਼ਨ ਚੁੱਪੀ ਧਾਰ ਲੈਂਦਾ ਹੈ। ਥਾਂ ਥਾਂ 'ਤੇ ਰੱਬ ਦਾ ਘਰ ਉਸਾਰਨ ਪਿਛੇ ਦੇਸ਼ ਦੇ ਨੇਤਾਵਾਂ ਅਤੇ ਸ਼ੈਤਾਨ ਲੋਕਾਂ ਦਾ ਹੱਥ...

ਤੀਜਾ ਸੰਸਾਰ ਯੁੱਧ! ✍️ਸਲੇਮਪੁਰੀ ਦੀ ਚੂੰਢੀ

ਤੀਜਾ ਸੰਸਾਰ ਯੁੱਧ! ਸੰਸਾਰ ਉਪਰ ਕਬਜ਼ਾ ਕਰਨ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚਾਲੇ ਹੁਣ ਤੱਕ ਦੋ ਮਹਾਯੁੱਧ ਸੈਨਿਕਾਂ ਦੁਆਰਾ ਲੜੇ ਜਾ ਚੁੱਕੇ ਹਨ। ਇੰਨਾਂ ਮਹਾਯੁੱਧਾਂ ਦੌਰਾਨ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਪਰ ਇਸ ਵੇਲੇ ਸੰਸਾਰ ਵਿੱਚ 'ਕੋਰੋਨਾ ਵਾਇਰਸ' ਨਾਲ ਸਬੰਧਿਤ ਜਿਹੜਾ ਤੀਜਾ ਮਹਾਯੁੱਧ ਛਿੜਿਆ ਹੈ, ਇਹ ਪਹਿਲੇ ਦੋਵੇਂ ਮਹਾਯੁੱਧਾਂ ਦੇ ਮੁਕਾਬਲੇ ਕਈ ਗੁਣਾਂ ਬਹੁਤ ਵੱਡਾ ਹਾਨੀਕਾਰਕ ਜਾਨ ਲੇਵਾ ਯੁੱਧ ਹੈ, ਜਿਹੜਾ ਸੈਨਿਕ ਨਹੀਂ ਬਲਕਿ ਨਰਸਾਂ ਅਤੇ ਡਾਕਟਰਾਂ ਦੁਆਰਾ ਬਿਨਾਂ ਹਥਿਆਰਾਂ ਤੋਂ ਆਪਣੇ ਆਪ ਨੂੰ ਜੋਖਮ ਵਿਚ ਵਿੱਚ ਪਾ ਕੇ ਹੌਸਲਾ ਨਾਲ ਲੜਿਆ ਜਾ ਰਿਹਾ ਹੈ। ਇਸ ਵੇਲੇ ਡਾਕਟਰ ਅਤੇ ਨਰਸਾਂ ਆਪਣੇ ਆਪ ਅਤੇ ਪਰਿਵਾਰਕ ਮੈਂਬਰਾਂ ਦੀ ਪ੍ਰਵਾਹ ਕੀਤੇ ਬਿਨਾਂ ਹਸਪਤਾਲਾਂ ਵਿਚ ਇਸ ਤਰ੍ਹਾਂ ਡੱਟਕੇ ਖੜੋਤੇ ਹਨ, ਜਿਵੇਂ ਕੋਈ...

ਗੰਗਾ ਤੋਂ ਪਹਿਲਾਂ ਬੈਂਕਾਂ ਦੀ ਸਫਾਈ ਸੰਭਵ! ✍️ ਸਲੇਮਪੁਰੀ ਦੀ ਚੂੰਢੀ

ਇਸ ਵੇਲੇ ਭਾਰਤ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ ਦੇਸ਼ ਵਿਚ ਵਿਲੱਖਣ ਮਹਾਨਤਾ ਪ੍ਰਾਪਤ ਨਦੀ ਗੰਗਾ ਦੀ ਸਫਾਈ ਹੋ ਜਾਵੇ ਤਾਂ ਜੋ ਇਸ ਨਦੀ ਦੀ ਪਵਿੱਤਰਤਾ ਬਹਾਲ ਰੱਖੀ ਜਾ ਸਕੇ। ਇਸ ਸਾਲ ਦੇ ਪਹਿਲੇ ਮਹੀਨੇ ਹੋਈਆਂ ਦਿੱਲੀ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸ ਨਦੀ ਦੀ ਸਫਾਈ ਨੂੰ ਲੈ ਕੇ ਇੱਕ ਦੂਜੇ ਉਪਰ ਸ਼ਬਦੀ ਹਮਲੇ ਵੀ ਕੀਤੇ ਗਏ। ਦੇਸ਼ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਗੰਗਾ ਦੀ ਸਫਾਈ ਨੂੰ ਲੈ ਕੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਫਾਈ ਕਦੋਂ ਹੋਵੇਗੀ ਦੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ ਦੇਸ਼ ਦੀਆਂ ਬੈਂਕਾਂ ਵਿਚ ਸਫਾਈ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਤੇਜ ਗਤੀ ਨਾਲ ਨਿਰੰਤਰ ਜਾਰੀ ਹੈ। ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਪਵਿੱਤਰ ਗੰਗਾ ਦੀ ਸਫਾਈ ਹੋਵੇ ਜਾਂ ਨਾ ਹੋਵੇ, ਪਰ ਉਸ ਨਾਲੋਂ ਪਹਿਲਾਂ ਦੇਸ਼...

ਹੋਲੀ! ✍️ ਸਲੇਮਪੁਰੀ ਦੀ ਚੂੰਢੀ

ਮਿੱਤਰਾ! ਸਮਝ ਨਹੀਂ ਆਉਂਦੀ ਕਿ - ਮੈਂ ਤੇਰੇ ਨਾਲ ਹੋਲੀ ਕਿਵੇਂ ਮਨਾਵਾਂ? ਤੇਰੇ ਰੰਗ ਵਿਚ ਕਿਵੇਂ ਰੰਗੀ ਜਾਵਾਂ! ਤੂੰ ਤਾਂ ਰੱਬ ਰੂਪੀ ਸੰਵਿਧਾਨ ਵਰਗੇ ਮੇਰੇ ਸਿਰ 'ਤੇ ਹੱਥ ਰੱਖ ਕੇ ਸਤਿਕਾਰ ਦੀ, ਪਿਆਰ ਦੀ, ਵਾਅਦੇ ਨਿਭਾਉਣ ਦੀ ਸਹੁੰ ਖਾ ਕੇ ਕਿੰਨੀ ਵਾਰੀ ਮੇਰੇ ਦਿਲ ਦਿੱਲੀ ਨੂੰ ਪਿਆਰ ਦੇ ਰੰਗਾਂ ਵਿੱਚ ਨਹੀਂ ਲਹੂ ਦੇ ਰੰਗਾਂ ਵਿਚ ਰੰਗਿਆ! ਤੂੰ ਮੇਰੇ ਦਿਲ ਦੀ ਬੈੰਕ ਵਿਚ ਪਿਆਰ ਦੇ ਭਰੇ ਰੰਗ-ਬਿਰੰਗੇ ਨੋਟਾਂ ਨੂੰ ਲੁੱਟ ਕੇ ਬੈਂਕ ਦੇ ਲਾਕਰਾਂ 'ਤੇ ਬਦ-ਸ਼ਗਨੀ ਦਾ ਕਾਲਾ ਰੰਗ ਮਲ ਦਿੱਤਾ ਹੈ। ਤੂੰ ਤਾਂ ਪਿਆਰ ਦੇ ਜਾਲ ਵਿਚ ਫਸਾਉਣ ਤੋਂ ਪਹਿਲਾਂ ਬਹੁਤ ਫੜ੍ਹਾਂ ਮਾਰਦਾ ਸੀ। ਤੂੰ ਤਾਂ ਚੰਦ 'ਤੇ ਜਾ ਕੇ ਪਲਾਟ ਖ੍ਰੀਦ ਕੇ ਮੈਨੂੰ ਬੰਗਲਾ ਉਸਾਰ ਕੇ ਦੇਣ ਲਈ ਵਾਅਦੇ ਕਰਦੇ ਸੀ, ਪਰ ਤੇਰੇ ਕੋਲੋਂ ਤਾਂ ਮੈਨੂੰ ਦੇਣ ਲਈ ਹੋਲੀ ਖੇਡਣ ਲਈ ਦਸ ਰੁਪਈਆਂ ਦੀ ਪਿਚਕਾਰੀ ਵੀ...

ਅੰਗਿਆਰ✍️ਜਸਵੰਤ ਕੌਰ ਬੈਂਸ

ਅੰਗਿਆਰ ਕਾਸ਼ ਜੇ ਆ ਜਾਂਦਾ, ਉਹ ਰਾਹ ਵਿੱਚ ਆਏ ਤੁਫਾਨਾਂ ਨੂੰ, ਚੀਰ ਕੇ। ਜਾਂ ਫਿਰ ਪਹਾੜਾਂ ਤੇ ਨਦੀਆਂ ਨੂੰ ਪਾਰ ਕਰਦਾ ਹੋਇਆ। ਸਮੁੰਦਰੀ ਪਾਣੀਆਂ ਨੂੰ ਤੈਰਦੇ ਹੋਏ, ਅੱਗ ਦਾ ਦਰਿਆ, ਕਰ ਲੈਂਦਾ ਪਾਰ। ਪਹੁੰਚ ਜਾਂਦਾ ਇੱਕ ਵੇਰ, ਉਸ ਮੰਜ਼ਿਲ ਤੇ। ਜਿੱਥੇ ਉਡੀਕ ਸੀ ਉਹਦੇ ਆਉਣ ਦੀ। ਬੈਠੇ ਸੀ ਵਿਛਾ ਕੇ ਅੱਖਾਂ। ਨਹੀਂ ਪਹੁੰਚ ਸਕਿਆ ਗੁਲ ਬਣ ਕੇ, ਨਾ ਹੀ ਬਾਗਾਂ ਦਾ, ਫੁੱਲ ਬਣਕੇ। ਸੋਚਦੇ ਸੀ, ਸ਼ਾਇਦ ਮਾਰੂਥਲ ਦੇ ਰੇਤੇ, ਖਾ ਗਏ। ਜਾਂ ਫਿਰ, ਨਿਗਲ ਗਏ ਬੰਜਰ ਦਿਲ ਦੀ, ਧਰਤੀ ਤੇ ਸੋਚਾਂ ਦੇ ਜਲਦੇ ਹੋਏ ਭਾਬੜਾਂ ਦੇ, ਅੰਗਿਆਰ। ✍️ਜਸਵੰਤ ਕੌਰ ਬੈਂਸ

ਤਾਜਾ ਮੌਸਮ ✍️ ਸਲੇਮਪੁਰੀ ਦੀ ਚੂੰਢੀ 

ਤਾਜਾ ਮੌਸਮ - ਵਰਖਾ! ਮੌਸਮ ਵਿਭਾਗ ਤੋਂ ਕੱਲ੍ਹ ਸ਼ਾਮ ਨੂੰ ਮਿਲੀ ਜਾਣਕਾਰੀ ਅਨੁਸਾਰ 5 ਤੋਂ 7 ਮਾਰਚ ਦੌਰਾਨ ਖਿੱਤੇ ਪੰਜਾਬ ਚ ਭਾਰੀ ਬਾਰਿਸ਼ ਪਵੇਗੀ। ਪਹਿਲਾਂ ਦੱਸੇ ਮੁਤਾਬਿਕ ਮਾਰਚ ਦਾ ਪਹਿਲਾ ਤੇ ਤਕੜਾ ਪੱਛਮੀ ਸਿਸਟਮ ਕੱਲ੍ਹ ਸਵੇਰ ਪਾਕਿ ਚ ਦਸਤਕ ਦੇ ਦੇਵੇਗਾ ਤੇ ਪੰਜਾਬ ਚ ਟੁੱਟਵੀਂ ਬੱਦਲਵਾਹੀ ਨਾਲ 2-3 ਥਾਈਂ ਕਿਣਮਿਣ ਜਾਂ ਹਲਕੀ ਹਲਚਲ ਵੇਖੀ ਜਾਵੇਗੀ । ਪੰਜਾਬ ਚ ਇਸਦਾ ਮੁੱਖ ਅਸਰ ਪਰਸੋਂ ਸ਼ੁਰੂ ਹੋ ਜਾਵੇਗਾ 5-6 ਮਾਰਚ ਖਿੱਤੇ ਪੰਜਾਬ ਚ ਲਗਾਤਾਰ ਵੱਖੋ-ਵੱਖ ਖੇਤਰਾਂ ਚ ਵਗਦੀਆਂ ਠੰਡੀਆਂ ਤੇਜ਼ ਪੂਰਬੀ ਹਵਾਵਾਂ ਨਾਲ ਰੁਕ-ਰੁਕ ਗਰਜ-ਚਮਕ ਨਾਲ ਬਾਰਿਸ਼ ਦੇ ਤੇਜ਼ ਛਰਾਟਿਆਂ ਦੀ ਉਮੀਦ ਹੈ ।7 ਮਾਰਚ ਤੱਕ ਪੰਜਾਬ ਚ ਟੁੱਟਵੀਂ ਕਾਰਵਾਈ ਬਣੀ ਰਹੇਗੀ। ਸਪੈਲ ਦੌਰਾਨ ਪੰਜਾਬ ਦੇ ਜਿਆਦਾਤਰ ਖੇਤਰਾਂ ਚ ਦਿਨ ਦਾ ਪਾਰਾ 15-20°c ਰਹਿਣ ਤੇ ਦਿਨ ਵੇਲੇ ਮੁੜ ਚੰਗੀ ਠੰਡ...

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ ✍️ਸਲੇਮਪੁਰੀ ਦੀ ਚੂੰਢੀ 

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ ਦੋਸਤੋ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ ਲਈ ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ ਨਾਲ ਅਗਾਊਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ ਤੋਂ ਬਚਾਓ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਇਸ ਦੇ ਨਾਲ ਨਾਲ ਸਾਡੇ ਦੇਸ਼ ਵਿਚ ਦੋ ਵਰਗ ਜਿਸ ਵਿਚ ਪਾਖੰਡੀ ਸਾਧ ਅਤੇ ਵਪਾਰੀ ਸ਼ਾਮਲ ਹਨ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਰਹੇ ਹਨ। ਲਾਲਚਵੱਸ ਵਪਾਰੀਆਂ ਨੇ ' ਦਵਾਈਆਂ ਖਤਮ' ਦੇ ਨਾਉਂ ਹੇਠ ਕੀਮਤਾਂ ਵਿਚ ਕਈ ਸੈਂਕੜੇ, ਹਜਾਰ...

Sikh Youth UK Annual Sri Akhand Paath Sahib starting Friday

The Sikh Youth UK Annual Sri Akhand Paath Sahib starting 06 March 2020, Friday This is Invitation for all come and get involved throughout the weekend. A weekend of positive sangat doing Simran and Seva listening to paath and getting involved in the extra activities and workshops which have been put on for the sangata. We would like to thank everyone who’s contributed there efforts into making this happen and we hope to see you all throughout the weekend please let all family and friends know to attend, it really is not to be missed.

Tan Dhesi MP joins the Defence Select Committee

London,March 2020-(Amanjit Singh Khaira)- As Parliament has formed after the 2019 General Election, MPs are now joining the new Select Committees. After previously being member of the Housing, Communities and Local Government Select Committee, Tan Dhesi MP for Slough has been elected onto the Defence Select Committee. He becomes the first Black or Asian Minority MP to do so in its history. As a delegate member of NATO Parliamentary Assembly, the Armed Forces Parliamentary Scheme and the President of the National Sikh War Memorial Campaign, he has had strong involvement in defence issues since...

ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਕਾਨਫਰੰਸ

ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਕਾਨਫਰੰਸ ਸਮੈਦਿਕ/ ਬਰਮਿੰਘਮ, ਮਾਰਚ 2020-(ਗਿਆਨੀ ਰਵਿਦਾਰਪਾਲ ਸਿੰਘ)- ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਹਰਮੀਤ ਸਿੰਘ ਪੀ.ਐੱਚ.ਡੀ., ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਨਕੋਦਰ ਸਾਕੇ ਦੇ ਸ਼ਹੀਦਾਂ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਬੀਬੀ ਪ੍ਰੀਤਮ ਕੌਰ ਦੀ ਯਾਦ ਨੂੰ ਸਮਰਪਤਿ ਵਿਸ਼ਾਲ ਸ਼ਹੀਦੀ ਸਮਾਗਮ ਬੀਤੇ ਐਤਵਾਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਰਵਾਇਆ ਗਿਆ | ਫੈਡਰੇਸ਼ਨ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਸ਼ਰਧਾ ਭਾਵਨਾ...

ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਦੰਗਿਆਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਗਲਾਸਗੋ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਨਾਗਰਿਕਤਾ ਸੋਧ ਬਿੱਲ ਅਤੇ ਦਿੱਲੀ ਦੰਗਿਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਪਰਮਜੀਤ ਬਾਸੀ ਨੇ ਕੀਤੀ | ਇਸ ਰੋਸ ਪ੍ਰਦਰਸ਼ਨ ਵਿਚ ਇੰਡੀਅਨ ਵਰਕਰ ਐਸੋਸੀਏਸ਼ਨ ਗਲਾਸਗੋ, ਪੰਜਾਬੀ ਸਾਹਿਤ ਸਭਾ ਗਲਾਸਗੋ, ਮਲਿਆਲੀ ਐਸੋਸੀਏਸ਼ਨ ਸਕਾਟਲੈਂਡ, ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਸਕਾਟਲੈਂਡ, ਗੁਰੂ ਰਵਿਦਾਸ ਕਮੇਟੀ ਸਕਾਟਲੈਂਡ, ਕਮਿਊਨਿਸਟ ਪਾਰਟੀ ਸਕਾਟਲੈਂਡ ਆਦਿ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਕਾਮਰੇਡ ਬਾਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਐਕਟ ਭਾਰਤੀ ਲੋਕ-ਤੰਤਰ, ਧਰਮ-ਨਿਰਪੱਖਤਾ ਅਤੇ ਸੰਘੀ ਢਾਂਚੇ ਉੱਪਰ ਸਿੱਧਾ ਹਮਲਾ ਹੈ | ਉਨ੍ਹਾਂ ਦਿੱਲੀ ਦੰਗਿਆਂ ਬਾਰੇ ਬੋਲਦੇ ਹੋਏ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੰਗੇ ਭੜਕਾਉਣ ਵਾਲੇ...

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲੱਗਾਤਾਰ ਵੱਧ ਰਹੀ ਹੈ ✍️ਖਹਿਰਾ

ਬ੍ਰਿਟੇਨ ਵਿਚ ਪੜ੍ਹਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮੌਜੂਦਾ ਸੈਸ਼ਨ ਵਿਚ 1 ਲੱਖ ਦੇ ਪਾਰ ਹੋ ਗਈ ਹੈ। ਪਿਛਲੇ ਸਾਲ ਦੇ ਸੈਸ਼ਨ ਦੀ ਤੁਲਨਾ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਰੀਬ 107 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਮੰਦੀ ਦੇ ਬਾਵਜੂਦ ਪੜ੍ਹਨ ਲਈ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਵਿਚ ਇੰਟਰਨੈਸ਼ਨਲ ਡਾਇਰੈਕਟਰ (ਏਸ਼ੀਆ ਪੈਸੀਫਿਕ) ਪ੍ਰੋਫੈਸਰ ਰੇ ਪ੍ਰੀਸਟ ਦੇ ਮੁਤਾਬਕ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਆਸ ਹੈ। ਬ੍ਰਿਟੇਨ ਦੇ 120 ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਨਾਂ ਵਿਚੋਂ 30 ਹਜ਼ਾਰ ਯੂ.ਡਬਲਊ.ਈ. ਬ੍ਰਿਸਟਲ ਵਿਚ ਹਨ। ਇਸ ਨੂੰ ਦੇਖਦੇ ਹੋਏ ਯੂਨੀਵਰਸਿਟੀ ਆਫ ਵੈਸਟ...