ਯੁ.ਕੇ.

ਸਾਊਥਾਲ ਵਿਖੇ ਰੰਗਲਾ ਪੰਜਾਬ ਲੰਡਨ ਲਿਮਟਿਡ ਵੱਲੋਂ ਪੰਜਾਬੀ ਸੱਭਿਆਚਾਰਕ ਮੇਲਾ ਅੱਜ 30 ਅਪ੍ਰੈਲ 11 ਵਜੇ ਤੋਂ 

Punjabi Cultural Fair by Rangla Punjab London Limited at Southall today 30th April from 11 am

ਸਾਊਥਾਲ ਵਿਖੇ ਰੰਗਲਾ ਪੰਜਾਬ ਲੰਡਨ ਲਿਮਟਿਡ ਵੱਲੋਂ ਪੰਜਾਬੀ ਸੱਭਿਆਚਾਰਕ ਮੇਲਾ ਅੱਜ 30 ਅਪ੍ਰੈਲ 11 ਵਜੇ ਤੋਂ 

(ਹੋਰ ਜਾਣਕਾਰੀ ਲਈ ਸੰਪਰਕ 07960585733)

400 ਵਾਂ ਕੈਂਸਰ ਪ੍ਰਤੀ ਜਾਗਰੁਕ ਕੈਂਪ ਵਰਲਡ ਕੈਂਸਰ ਕੇਅਰ ਲਾਵੇਗੀ ਗੁਰਦੁਆਰਾ ਮਜਨੂੰ ਕਾ ਟਿੱਲਾ ਨਵੀਂ ਦਿੱਲੀ ਵਿਖੇ

ਲੰਡਨ, 12 ਅਪ੍ਰੈਲ  (ਅਮਨਜੀਤ ਸਿੰਘ ਖਹਿਰਾ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਰਲਡ ਕੈਸਰ ਕੇਅਰ ਵੱਲੋਂ ਲਗਾਤਾਰ 400 ਕੈਂਪ ਭਾਰਤ ਵਿੱਚ ਲਗਾਏ ਗਏ ਅਤੇ ਜਿਸ ਦਾ ਅਖੀਰਲਾ ਕੈਂਪ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਨਵੀਂ ਦਿੱਲੀ ਵਿਖੇ ਲਗ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸਾਂਝੀ ਕਰਦੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕੀ ਪਿਛਲੇ ਇਕ ਸਾਲ ਦੌਰਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 400 ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਨੂੰ ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਮਜਨੂੰ ਕਾ ਟਿੱਲਾ ਨਵੀਂ ਦਿੱਲੀ ਵਿਖੇ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਗੱਲਬਾਤ ਕਰਦੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਵਰਲਡ ਕੈਂਸਰ ਕੇਅਰ ਨਾਲ ਜੁੜਕੇ ਮਨੁੱਖਤਾ ਦੀ ਸੇਵਾ ਵਿੱਚ ਆਪਣੇ ਦਸਵੰਦ ਚੋਂ ਬਣਦਾ ਯੋਗਦਾਨ ਪਾ ਕੇ ਧੰਨਤਾ ਦੇ ਯੋਗ ਬਣ।

ਸੈਕਰਾਮੈਂਟੋ ਵਿਖੇ ਯੂ.ਕੇ. ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਢੇਸੀ ਦਾ ਅਮਰੀਕੀ ਆਗੂਆਂ ਵੱਲੋਂ ਸਨਮਾਨ

ਸੈਕਰਾਮੈਂਟੋ/ਲੰਡਨ, 08 ਅਪ੍ਰੈਲ (ਅਮਨਜੀਤ ਸਿੰਘ ਖਹਿਰਾ) ਕੈਲੀਫੋਰਨੀਆ ਦੌਰੇ ‘ਤੇ ਆਏ ਇੰਗਲੈਂਡ ਦੇ ਪਹਿਲੇ ਸਿੱਖ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦਾ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅਮਰੀਕਾ ਦੇ ਵੱਖ-ਵੱਖ ਚੁਣੇ ਹੋਏ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਮਿਰਾਜ ਪੈਲੇਸ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਅਸੈਂਬਲੀ ਮੈਂਬਰ ਸਟੈਫਨੀ ਵਿਨ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਸਟਰ ਕਾਊਂਟੀ ਦੇ ਸੁਪਰਵਾਈਜ਼ਰ ਕਰਮ ਬੈਂਸ, ਗਾਲਟ ਸਿਟੀ ਦੇ ਮੇਅਰ ਪਰਗਟ ਸਿੰਘ ਸੰਧੂ, ਕੌਂਸਲ ਮੈਂਬਰ ਰਾਡ ਬਰਿਊਅਰ, ਕੌਂਸਲ ਮੈਂਬਰ ਡੈਰੇਨ ਸਿਊਨ, ਕੌਂਸਲ ਮੈਂਬਰ ਅਮਿਤ ਪਾਲ ਤੋਂ ਇਲਾਵਾ ਚੜ੍ਹਦਾ ਪੰਜਾਬ ਕਲੱਬ, ਕੋਹਿਨੂਰ ਕਲੱਬ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ, ਪੰਜਾਬ ਪ੍ਰੋਡਕਸ਼ਨਜ਼ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਮੈਂਬਰ ਪਹੁੰਚੇ ਹੋਏ ਸਨ। ਇਸ ਦੌਰਾਨ ਅਸੈਂਬਲੀ ਮੈਂਬਰ ਸਟੈਫਨੀ ਵਿਨ, ਐਲਕ ਗਰੋਵ ਮੇਅਰ ਬੌਬੀ ਸਿੰਘ ਐਲਨ, ਕਾਊਂਟੀ ਸੁਪਰਵਾਈਜ਼ਰ ਕਰਮ ਸਿੰਘ ਬੈਂਸ ਨੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਆਪਣੇ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਆਪਣੀ ਪਛਾਣ ਬਣਾਉਣ ਦੀ ਬਹੁਤ ਲੋੜ ਹੈ। ਅਸੀਂ ਲੰਮੇਂ ਸਮੇਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਹਾਂ। ਪਰ ਹਾਲੇ ਵੀ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮੁੱਖ  ਧਾਰਾ ਵਿਚ ਆ ਕੇ ਰਾਜਨੀਤੀ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਸ. ਢੇਸੀ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਇਥੋਂ ਦੀਆਂ ਸੰਸਥਾਵਾਂ ਖੇਡ ਜਗਤ ਵਿਚ ਅਮਰੀਕਾ ਅਤੇ ਪੰਜਾਬ ‘ਚ ਕਾਫੀ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਵਿਚ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ, ਤਾਂ ਕਿ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਜ਼ਿਕਰਯੋਗ ਹੈ ਕਿ ਸ. ਢੇਸੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਮੱਖਣ ਸਿੰਘ ਝੱਟੂ ਦੇ ਸਪੁੱਤਰ ਦੇ ਵਿਆਹ ਮੌਕੇ ਕੈਲੀਫੋਰਨੀਆ ਆਏ ਹੋਏ ਸਨ।

ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦਾ ਕੈਲੀਫੋਰਨੀਆ ‘ਚ ਨਿੱਘਾ ਸਵਾਗਤ

ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਿਰਪਾਓ ਦੇ ਕੇ ਕੀਤਾ ਗਿਆ ਸਨਮਾਨਿਤ

ਸੈਕਰਾਮੈਂਟੋ/ਲੰਡਨ, 08 ਅਪ੍ਰੈਲ (ਅਮਨਜੀਤ ਸਿੰਘ ਖਹਿਰਾ) ਇੰਗਲੈਂਡ ਦੇ ਪਹਿਲੇ ਚੁਣੇ ਹੋਏ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਕੈਲੀਫੋਰਨੀਆ ਪਹੁੰਚੇ, ਜਿੱਥੇ ਉਨ੍ਹਾਂ ਦਾ ਵੱਖ-ਵੱਖ ਥਾਂਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰੇ ਦੌਰਾਨ ਉਹ ਗੁਰਦੁਆਰਾ ਸਾਹਿਬ ਫਰੀਮਾਂਟ ਪਹੁੰਚੇ, ਜਿੱਥੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੋਲਦਿਆਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮੈਂ ਸਿੱਖ ਮਸਲਿਆਂ ਬਾਰੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਅਕਸਰ ਆਵਾਜ਼ ਉਠਾਉਂਦਾ ਰਹਿੰਦਾ ਹਾਂ, ਉਹ ਚਾਹੇ ਕਿਸਾਨ ਮੋਰਚੇ ਸੰਬੰਧੀ ਹੋਵੇ, ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟਾਂ ਸੰਬੰਧੀ ਹੋਵੇ, ਮਨੁੱਖੀ ਅਧਿਕਾਰਾਂ ਸੰਬੰਧੀ ਹੋਵੇ ਜਾਂ ਐੱਨ.ਆਰ.ਆਈ. ਸੰਬੰਧੀ ਮਸਲੇ ਹੋਣ। ਇਸ ਉਪਰੰਤ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਲੰਮੀ ਮੀਟਿੰਗ ਕੀਤੀ ਅਤੇ ਸਿੱਖ ਮਸਲਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਚੇਅਰਮੈਨ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਡੀ ਅਗਲੀ ਨਸਲ ਨੂੰ ਵਿਦੇਸ਼ਾਂ ਵਿਚ ਮੁੱਖ ਧਾਰਾ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਭਾਵੇਂ ਪੜ੍ਹਾਈ ਵਿਚ ਬਹੁਤ ਅੱਗੇ ਹਨ, ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਥਾਨਕ ਰਾਜਨੀਤੀ, ਖੇਡਾਂ, ਮੀਡੀਆ ਆਦਿ ਖੇਤਰਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ, ਤਾਂ ਕਿ ਸਿੱਖਾਂ ਦੀ ਪਛਾਣ ਵਿਦੇਸ਼ਾਂ ਵਿਚ ਵੀ ਬਣ ਸਕੇ। ਗਦਰੀ ਬਾਬਿਆਂ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੀ ਤਨਮਨਜੀਤ ਸਿੰਘ ਢੇਸੀ ਨੂੰ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸ. ਢੇਸੀ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਨੂੰ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਸ. ਤਨਮਨਜੀਤ ਸਿੰਘ ਢੇਸੀ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵੀ ਵਿਸ਼ੇਸ਼ ਤੌਰ ‘ਤੇ ਗਏ। ਜ਼ਿਕਰਯੋਗ ਹੈ ਕਿ ਇਸ ਸਾਰੇ ਦੌਰੇ ਦੌਰਾਨ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ. ਮੱਖਣ ਸਿੰਘ ਝੱਟੂ ਅਤੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

 

ਲਾਰਡ ਸਿੰਘ (ਵਿੰਬਲਡਨ) ਨੇ ਬ੍ਰਿਟਿਸ਼ ਐਮਪੀ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਹੋ ਰਹੀ ਕਾਰਵਾਈ, ਸੰਸਦ ਅੱਗੇ ਰੱਖਣ ਦੀ ਕੀਤੀ ਮੰਗ 

ਮੌਜੂਦਾ ਪਾਬੰਦੀਆਂ ਦੇ ਰਿਕਾਰਡ ਨੂੰ ਉਜਾਗਰ ਕਰਨ ਵਾਲੇ ਵਿਦੇਸ਼ਾਂ ਵਿੱਚ ਉੱਘੇ ਸਿੱਖਾਂ ਦੇ ਟਵਿੱਟਰ ਖਾਤਿਆਂ ਨੂੰ ਸੈਂਸਰ ਕੀਤਾ ਗਿਆ

ਲੰਡਨ/ਨਵੀਂ ਦਿੱਲੀ, 31 ਮਾਰਚ- (ਮਨਪ੍ਰੀਤ ਸਿੰਘ ਖਾਲਸਾ)-ਵਿੰਬਲਡਨ ਦੇ ਲਾਰਡ ਸਿੰਘ ਨੇ ਬ੍ਰਿਟਿਸ਼ ਐਮਪੀ  ਬੌਬ ਬਲੈਕਮੈਨ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਹਾਊਸ ਆਫ਼ ਕਾਮਨਜ਼ ਸੰਯੁਕਤ ਰਾਸ਼ਟਰ ਖੁਦ ਸਾਰੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਜਿਵੇਂ ਕਿ ਤੁਸੀਂ ਈਰਾਨੀ ਜਲਾਵਤਨੀਆਂ ਨੂੰ ਸੰਬੋਧਿਤ ਕਰਦੇ ਸਮੇਂ ਠੀਕ ਕਿਹਾ ਸੀ, ਬੋਲਣ ਦੀ ਆਜ਼ਾਦੀ ਇੱਕ ਮੌਲਿਕ ਅਧਿਕਾਰ ਹੈ । ਕਾਮਨਜ਼ ਵਿੱਚ ਆਪਣੇ ਭਾਸ਼ਣ ਅੰਦਰ, ਤੁਸੀਂ ਭਾਰਤ ਸਰਕਾਰ ਦੇ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਸਿਖਰ 'ਤੇ ਰੋਕ ਲਗਾਉਣ ਦਾ ਕੋਈ ਸੰਤੁਲਿਤ ਹਵਾਲਾ ਨਹੀਂ ਦਿੱਤਾ।  ਭਾਰਤੀ ਅਧਿਕਾਰੀ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੇ ਹਨ, ਮੋਬਾਈਲ ਫੋਨ ਇੰਟਰਨੈਟ/ਐਸਐਮਐਸ ਬਲੈਕਆਉਟ ਕੀਤੇ ਗਏ ਹਨ, ਸੋਸ਼ਲ ਮੀਡੀਆ ਕਰੈਕਡਾਉਨ, ਅਤੇ ਰਾਸ਼ਟਰੀ ਖਬਰਾਂ ਵਿੱਚ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।  ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ-ਨਾਲ ਰਾਜ ਦੇ ਮੌਜੂਦਾ ਪਾਬੰਦੀਆਂ ਦੇ ਰਿਕਾਰਡ ਨੂੰ ਉਜਾਗਰ ਕਰਨ ਵਾਲੇ ਵਿਦੇਸ਼ਾਂ ਵਿੱਚ ਉੱਘੇ ਸਿੱਖਾਂ ਦੇ ਟਵਿੱਟਰ ਖਾਤਿਆਂ ਨੂੰ ਸੈਂਸਰ ਕੀਤਾ ਗਿਆ ਹੈ।  ਭਾਰਤ ਵਿੱਚ ਸਤਿਕਾਰਤ ਪੱਤਰਕਾਰਾਂ ਨੂੰ ਵੀ ਸੈਂਸਰ ਕੀਤਾ ਗਿਆ ਹੈ, ਪੱਤਰਕਾਰਾਂ ਦੀ ਸੁਰੱਖਿਆ ਲਈ ਕਮੇਟੀ ਦੇ ਏਸ਼ੀਆ ਡੈਸਕ ਨੇ ਉਹਨਾਂ ਦੀ ਦੁਰਦਸ਼ਾ ਨੂੰ ਉਠਾਇਆ ਹੈ, ਅਤੇ ਵਿਦੇਸ਼ਾਂ ਵਿੱਚ ਪੱਤਰਕਾਰਾਂ ਨੂੰ ਜੋ ਹੋ ਰਿਹਾ ਹੈ ਉਸ ਬਾਰੇ ਗੱਲ ਕਰਨ ਦੀ ਹਿੰਮਤ ਲਈ ਧਮਕੀ ਭਰੇ ਸੰਦੇਸ਼ ਭੇਜੇ ਗਏ ਹਨ।  ਇਹ ਕੋਈ ਅਨੁਪਾਤਕ ਪ੍ਰਤੀਕਿਰਿਆ ਨਹੀਂ ਹੈ ਅਤੇ ਮੈਨੂੰ ਉਮੀਦ ਹੈ ਕਿ ਜੇਕਰ ਸੰਸਦ ਵਿੱਚ ਬਹਿਸ ਹੁੰਦੀ ਹੈ ਤਾਂ ਤੁਸੀਂ ਇਸਦਾ ਜ਼ਿਕਰ ਕਰੋਗੇ। ਅਤੇ ਭਾਰਤੀ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਅਤਿਆਚਾਰ ਦੀ ਵੀ ਨਿੰਦਾ ਕਰਨੀ ਚਾਹੀਦੀ ਹੈ।

ਪੰਜਾਬ ਅਤੇ ਭਾਰਤ ਅੰਦਰ ਘੱਟ ਰਹੀਆਂ ਘਟਨਾਵਾਂ ਉਪਰ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ ਨੇ ਚਿੰਤਾ ਜਤਾਈ

ਲੰਡਨ, 19 ਮਾਰਚ ( ਅਮਨਜੀਤ ਸਿੰਘ ਖਹਿਰਾ) ਬਰਤਾਨੀਆਂ ਦੀ ਪਾਰਲੀਮੈਂਟ ਅੰਦਰ ਇੱਕੋ  ਦਸਤਾਰ ਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰਕੇ ਆਖਿਆ " ਭਾਰਤ ਤੋਂ ਬਹੁਤ ਹੀ ਚਿੰਤਾਜਨਕ ਰਿਪੋਰਟਾਂ ਆ ਰਹੀਆਂ ਹਨ, ਪੰਜਾਬ ਰਾਜ ਵਿੱਚ ਇੰਟਰਨੈਟ ਬਲੈਕਆਉਟ, ਸਮੂਹਿਕ ਗ੍ਰਿਫਤਾਰੀਆਂ ਅਤੇ ਇਕੱਠਾਂ 'ਤੇ ਪਾਬੰਦੀਆਂ ਦੇ ਨਾਲ ਵਾਪਰਿਆ ਇਹ ਚੰਗਾ ਨਹੀਂ " । ਪ੍ਰਾਰਥਨਾ ਕਰਦੇ ਹੋਏ ਕਿ ਤਣਾਅ ਵਾਲੀ ਸਥਿਤੀ ਜਲਦੀ ਹੱਲ ਹੋ ਜਾਵੇ ਅਤੇ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇ ।

 

ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਤੇ ਸਵਾਲ ਉਪਰ ਰਵੀ ਸਿੰਘ ਖਾਲਸਾ ਏਡ ਚਿੰਤਤ

ਲੰਡਨ, 19 ਮਾਰਚ ( ਅਮਨਜੀਤ ਸਿੰਘ ਖਹਿਰਾ) ਸਿੱਖਾਂ ਦੀ ਨਾਮਵਰ ਸੰਸਥਾ ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਆਪਣੀ ਫੇਸਬੁੱਕ ਉਪਰ ਪੋਸਟ ਪਾ ਕੇ ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਮੱਦੇਨਜ਼ਰ ਚਿੰਤਾ ਪਰਗਟ ਕਰਦੀਆ। 1984 ਦੇ ਸਮੇਂ ਕੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਕਰਕੇ ਹੀ ਸਿੱਖ ਨੌਜੁਆਨਾਂ ਦੀ ਨਸਲ ਕੁਸੀ ਕਿਤੀ ਗਈ ਸੀ। 

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਪੁਲਿਸ ਵੱਲੋਂ  ਗ੍ਰਿਫ਼ਤਾਰੀ ਦੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਸਖ਼ਤ ਸ਼ਬਦਾ ਵਿੱਚ ਨਿਖੇਧੀ

ਭਾਰਤ ਤੇ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਾਲਸਾ ਵਹੀਰ ਦੇ ਪ੍ਰੋਗਰਾਮਾਂ ਵਿੱਚ ਵਿਗਨ ਪਾਕੇ ਸਿੱਖਾਂ ਉਪਰ ਤਾਨਾਸ਼ਾਹੀ ਰਵਈਆ ਅਪਨਾ ਰਹੀ ਹੈ ਜੋ ਸਹਿਣ ਨਹੀਂ - 

ਸਰਕਾਰ ਨੂੰ ਸਿੰਘਾਂ ਦੀ ਗ੍ਰਿਫਤਾਰੀ ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਜੋ ਸਿੰਘ ਗ੍ਰਿਫਤਾਰ ਕੀਤੀ ਗਏ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਸ਼ਾਤੀ ਬਹਾਲ ਰਹੇ -ਭਾਈ ਜਤਿੰਦਰ ਸਿੰਘ 

ਬ੍ਰਮਿੰਘਮ - 19 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )- 

ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਦੇ ਮਿਸ਼ਨ ਵਿਚ ਤੇਜ਼ੀ ਲਿਆਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਸੇਵਨ ਤੋ ਦੂਰ ਕਰਨ ਹਿੱਤ ਮਿਤੀ 19 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਤੋ ਵਹੀਰ ਸ਼ੁਰੂ ਕਰਨ ਦਾ ਸਿੱਖ ਕੌਮ ਨੂੰ ਪ੍ਰੋਗਰਾਮ ਦਿੱਤਾ ਹੋਇਆ ਹੈ, ਉਸ ਪ੍ਰੋਗਰਾਮ ਵਿਚ ਰੁਕਾਵਟ ਪਾਉਣ ਹਿੱਤ ਉਸ ਨੂੰ ਤਾਨਾਸਾਹੀ ਢੰਗ ਰਾਹੀ ਰੋਕਣ ਲਈ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਪੱਬਾ ਭਾਰ ਹੋਈਆ ਨਜਰ ਆਉਦੀਆ ਹਨ ।

ਇਹ ਬਿਆਨ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਭਾਈ ਜਤਿੰਦਰ ਸਿੰਘ ਨੇ ਦਿੱਤੇ ਅਤੇ ਕਿਹਾ ਕਿ ਅੱਜ ਪੰਜਾਬ ਵਿਚ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਕ ਮੰਦਭਾਵਨਾ ਭਰੀ ਸਾਜਿਸ ਅਧੀਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅਤੇ ਉਨ੍ਹਾਂ ਦੇ ਸਮਰੱਥਕਾਂ ਦੀਆਂ ਜਬਰੀ ਗੱਡੀਆਂ ਰੋਕ ਕੇ ਘਰਾਂ ਤੇ ਛਾਪੇ ਮਾਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਘਰਾਂ ਵਿਚ ਹੀ ਨਜ਼ਰਬੰਦ ਕਰਨ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਸਖਤ ਸਬਦਾਂ ਵਿਚ ਨਿੰਦਾ ਕਰਨ ਦੇ ਨਾਲ-ਨਾਲ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਅਗਾਊ ਤੌਰ ਤੇ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਨਾ ਤਾਂ ਪਹਿਲਾ ਕਦੇ ਕਿਸੇ ਅਪਰਾਧਿਕ ਕਾਰਵਾਈ ਵਿਚ ਹਿੱਸਾ ਲਿਆ ਹੈ ਅਤੇ ਨਾ ਹੀ ਅਜੋਕੇ ਸਮੇ ਵਿਚ ਕੋਈ ਅਜਿਹੀ ਕਾਰਵਾਈ ਹੋ ਰਹੀ ਹੈ ਅਤੇ ਨਾ ਹੀ ਅਜਿਹਾ ਕੋਈ ਸਾਡਾ ਭਵਿੱਖਤ ਕੌਮੀ ਪ੍ਰੌਗਰਾਮ ਹੈ ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੰਘਾਂ ਦੀ ਗ੍ਰਿਫਤਾਰੀ ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਜੋ ਸਿੰਘ ਗ੍ਰਿਫਤਾਰ ਕੀਤੀ ਗਏ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਸ਼ਾਤੀ ਬਹਾਲ ਰਹੇ।

ਇਸ ਸੰਬੰਧ ਵਿੱਚ ਬੁੱਧਵਾਰ 22 ਮਾਰਚ ਨੂੰ ਭਾਰਤੀ ਕੋਨਸੂਲੇਟ ਲੰਡਨ ਵਿਖੇ ਹੋਣ ਜਾ ਰਹੇ ਰੋਸ ਮੁਜ਼ਾਰੇ ਨੂੰ ਸਮਰਥਨ ਦਿੱਤਾ ਹੈ |

ਨਵਾਂ ਸਿੱਖ ਸਾਲ ਮੁਬਾਰਕ। Happy Sikh New Year.

ਜਨ ਸ਼ਕਤੀ ਨਿਊਜ਼ ਵਲੋ ਨਵਾਂ ਸਾਲ ਨਾਨਕਸ਼ਾਹੀ ਸੰਮਤ ੫੫੫ (555) ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਲਈ ਖੁਸੀਆ ਅਤੇ ਖੇੜੇ ਲੈਕੇ ਆਵੇ ਇਹ ਹੀ ਅਰਦਾਸ ਬੇਨਤੀ ।

ਪੰਜਾਬੀਆਂ ਲਈ ਮਾਣ ਵਾਲੀ ਗੱਲ ; ਡਰਬੀ ਦੀ ਨਵਜੋਤ ਕੌਰ ਵਿਰਕ ਨੈਸ਼ਨਲ ਨਰਸਿੰਗ ਕੌਂਸਲ ਯੂ.ਕੇ. ਬੋਰਡ ਦੀ ਮੈਂਬਰ ਨਿਯਕਤ

ਲੰਡਨ ,11 ਮਾਰਚ ( ਅਮਨਜੀਤ ਸਿੰਘ ਖਹਿਰਾ)- ਡਰਬੀ ਯੂਨੀਵਰਸਿਟੀ ਦੀ ਨਰਸਿੰਗ ਅਤੇ ਮਿਡਵਿਫਰੀ ਦੀ ਹੈੱਡ ਨਵਜੋਤ ਕੌਰ ਵਿਰਕ ਨੈਸ਼ਨਲ ਕੌਂਸਲ ਆਫ ਨਰਸਿੰਗ ਦੇ ਬੋਰਡ ਦੀ ਮੈਂਬਰ ਨਿਯੁਕਤ। ਇਸ ਤਰ੍ਹਾਂ ਦਾ ਮਾਣ ਪ੍ਰਾਪਤ ਕਰਨ ਵਾਲੀ ਉਹ ਬਰਤਾਨੀਆ ਦੀ ਪਹਿਲੀ ਸਿੱਖ ਨਰਸ-ਔਰਤ ਹੈ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਕੌਂਸਲ ਆਫ ਨਰਸਿੰਗ ਯੂ.ਕੇ. ਦੀ ਸਿਹਤ ਵਿਭਾਗ ਨਾਲ ਸੰਬੰਧਿਤ ਸੰਸਥਾ ਜੋ ਯੂ.ਕੇ. 'ਚ ਬਤੌਰ ਨਰਸ ਕੰਮ ਕਰਨ ਵਾਲਿਆਂ ਨੂੰ ਲਾਇਸੰਸ ਜਾਰੀ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦੇ ਅੱਠ ਲੱਖ ਦੇ ਕਰੀਬ ਮੈਂਬਰ ਹਨ, ਜਿਸ 'ਚ ਨਰਸਾਂ, ਮਿਡਵਾਈਫ ਅਤੇ ਐਸੋਸੀਏਟ ਓਸ ਥਾਂ ਤੇ ਕੰਮ ਕਰਨ ਵਾਲੇ ਲੋਕ ਜਿੰਨਾ ਦਾ ਉਦੇਸ਼ ਹਰ ਨਾਗਰਿਕ ਲਈ ਕਾਬਲ ਨਰਸਾਂ ਤੇ ਮਿਡਵਾਈਫ ਮੁਹੱਈਆ ਕਰਾਉਣਾ ਅਤੇ ਉੱਚ ਮਿਆਰ ਨੂੰ ਕਾਇਮ ਰੱਖਣਾ ਹੈ । ਨਵਜੋਤ ਕੌਰ ਦੀ ਚੋਣ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਜਿੰਨਾ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਨੌਰਧਨ ਆਇਰਲੈਂਡ ਚੋਂ ਆਈਆਂ ਨਾਮਜ਼ਦਗੀਆਂ  ਨੂੰ ਪੰਜ ਪੜਾਵਾਂ 'ਚੋਂ ਲੰਘਣਾ ਪਿਆ ਜਿਸ 'ਚ ਉਹ ਅੱਵਲ ਰਹੀ ਹੈ । 

ਨਵਜੋਤ ਕੌਰ ਵਿਰਕ, ਕੌਂਸਲ ਐਸੋਸੀਏਟ ਨੇ ਕਿਹਾ ;

"ਮੈਂ ਇੱਕ ਰੈਗੂਲੇਟਰ ਦੇ ਤੌਰ 'ਤੇ ਇਸ ਦੇ ਪੂਰੇ ਦਾਇਰੇ ਨੂੰ ਸਮਝਣ ਲਈ ਕੌਂਸਲ ਨਾਲ ਜੁੜਨ ਦੇ ਇਸ ਦਿਲਚਸਪ ਮੌਕੇ ਲਈ ਨਿਮਰ ਅਤੇ ਸਨਮਾਨਿਤ ਹਾਂ। ਮੇਰੀਆਂ ਨਿੱਜੀ ਕਦਰਾਂ-ਕੀਮਤਾਂ NMC ਦੇ ਅਭਿਲਾਸ਼ੀ ਅਤੇ ਅਗਾਂਹਵਧੂ ਸੋਚ ਵਾਲੇ ਰਵੱਈਏ ਨੂੰ ਚੰਗੀ ਤਰ੍ਹਾਂ ਸਮਝਦੀਆ ਹਨ ਜਦੋਂ ਕਿ ਜਨਤਾ ਦੀ ਸੇਵਾ ਕਰਨ ਅਤੇ ਇਸ ਦੇ ਰਜਿਸਟਰ 'ਤੇ ਪੇਸ਼ੇਵਰਾਂ ਦਾ ਸਮਰਥਨ ਕਰਨ ਲਈ ਨਿਰਪੱਖ, ਦਿਆਲੂ ਅਤੇ ਸਹਿਯੋਗੀ ਹੋਣਾਂ ਹੀ ਗੁਰੂ ਸਹਿਬਾਨਾਂ ਦਾ ਹੁਕਮ ਹੈ।

ਮਿਲੀ ਜਾਣਕਾਰੀ ਅਨੁਸਾਰ 2000 ਸਨ ਤੋਂ ਐਨ ਐਚ ਐਸ 'ਚ ਸੇਵਾਵਾਂ ਦੇ ਰਹੀ ਅੰਮਿ੍ਤਧਾਰੀ ਅਤੇ ਦੋ ਬੱਚਿਆਂ ਦੀ ਮਾਤਾ ਨਵਜੋਤ ਫਰਵਰੀ 2021 ਤੋਂ ਡਰਬੀ ਯੂਨੀਵਰਸਿਟੀ ਵਿੱਚ ਮਿਡਵਾਈਫਰੀ, ਚਿਲਡਰਨ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ਲਈ ਅਨੁਸ਼ਾਸਨ ਦੀ ਮੁਖੀ ਰਹੀ ਹੈ। ਉਸਨੇ ਪਹਿਲਾਂ ਪ੍ਰੋਗਰਾਮ ਲੀਡਰ ਅਤੇ ਐਡਮਿਸ਼ਨ ਲੀਡ, ਅਤੇ ਸੀਨੀਅਰ ਲੈਕਚਰਾਰ ਸਮੇਤ ਕਈ ਅਕਾਦਮਿਕ ਨਰਸਿੰਗ ਭੂਮਿਕਾਵਾਂ ਨਿਭਾਈਆਂ ਹਨ।ਨਵਜੋਤ ਦਾ ਭਾਰਤ ਅਤੇ ਇੰਗਲੈਂਡ ਵਿੱਚ ਰਾਸ਼ਟਰੀ ਸਿਹਤ ਸੇਵਾ ਅਤੇ ਉੱਚ ਸਿੱਖਿਆ ਖੇਤਰ ਵਿੱਚ ਮਜ਼ਬੂਤ ਪੇਸ਼ੇਵਰ ਇਤਿਹਾਸ ਹੈ। ਉਹ ਵੱਖ-ਵੱਖ ਸਥਾਨਕ, ਖੇਤਰੀ, ਅਤੇ ਰਾਸ਼ਟਰੀ ਪੇਸ਼ੇਵਰ ਸਮੂਹਾਂ ਦੀ ਮੈਂਬਰ ਹੈ ਅਤੇ ਸਿਹਤ ਪ੍ਰੋਤਸਾਹਨ, ਸੁਰੱਖਿਆ, ਬਾਲ ਮਾਨਸਿਕ ਸਿਹਤ ਅਤੇ ਭਾਸ਼ਣ ਅਤੇ ਭਾਸ਼ਾ ਵਿਕਾਸ ਦੇ ਖੇਤਰਾਂ ਵਿੱਚ ਰਾਸ਼ਟਰੀ ਭਰੋਸੇਯੋਗਤਾ ਰੱਖਦੀ ਹੈ। ਨਵਜੋਤ ਲੀਡਰਸ਼ਿਪ ਦੇ ਆਪਣੇ ਜਨੂੰਨ ਲਈ ਜਾਣੀ ਜਾਂਦੀ ਹੈ ਅਤੇ ਇੰਗਲੈਂਡ ਭਰ ਵਿੱਚ ਵੱਖ-ਵੱਖ ਸਿਹਤ ਪੇਸ਼ੇਵਰਾਂ ਦਾ ਸਮਰਥਨ ਅਤੇ ਕੋਚਿੰਗ ਕੀਤੀ ਹੈ। ਉਹ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਭਾਵੁਕ ਹੈ।ਆਪਣੇ ਪੂਰੇ ਸਮੇਂ ਦੇ ਕੰਮ ਦੇ ਨਾਲ-ਨਾਲ, ਨਵਜੋਤ ਆਪਣੇ ਸਥਾਨਕ ਸਿੱਖ ਗੁਰਦੁਆਰੇ ਵਿੱਚ ਵਲੰਟੀਅਰ; ਇੱਕ ਸੁਤੰਤਰ ਸਕੂਲ ਦਾ ਗਵਰਨਰ ਅਤੇ ਸਿੱਖ ਧਰਮ ਮੁਕਤ ਸਕੂਲ ਲਈ ਫਾਊਂਡੇਸ਼ਨ ਮੈਂਬਰ ਅਤੇ ਡਰਬੀ ਸਿੰਘ ਸਭਾ ਗੁਰਦੁਆਰੇ ਲਈ ਨਿਯੁਕਤ ਮੈਰਿਜ ਰਜਿਸਟਰਾਰ ਵਜੋਂ ਸੇਵਾ ਨਿਵਾ ਰਹੀ ਹੈ।

ਇਸ ਸਮੇਂ ਗੱਲਬਾਤ ਕਰਦੇ ਸਰ ਡੇਵਿਡ ਵਾਰਨ, ਕੌਂਸਲ ਦੇ ਚੇਅਰ, ਨੇ ਕਿਹਾ:

“ਮੈਂ ਨਵਜੋਤ ਦਾ ਸਾਡੇ ਨਵੇਂ ਕੌਂਸਲ ਐਸੋਸੀਏਟਸ ਵਜੋਂ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ। ਉਹਨਾਂ ਦਾ ਗਿਆਨ, ਅਨੁਭਵ ਅਤੇ ਦ੍ਰਿਸ਼ਟੀਕੋਣ ਸਾਡੀਆਂ ਚਰਚਾਵਾਂ ਅਤੇ ਫੈਸਲਿਆਂ ਦਾ ਸਮਰਥਨ ਕਰਨਗੇ ਕਿਉਂਕਿ ਅਸੀਂ ਸੁਰੱਖਿਅਤ, ਪ੍ਰਭਾਵੀ ਅਤੇ ਦਿਆਲੂ ਦੇਖਭਾਲ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਹਾਂ ਜਿਸਦੀ ਲੋਕਾਂ ਨੂੰ ਉਮੀਦ ਕਰਨ ਦਾ ਅਧਿਕਾਰ ਹੈ।

ਪੂਰੀ ਦੁਨੀਆ ਵਿਚ ਵਸਦੇ ਪੰਜਾਬੀ ਸਿੱਖਾਂ ਲਈ  ਨਵਜੋਤ ਕੌਰ ਵਿਰਕ ਦੀ ਇਹ ਪ੍ਰਾਪਤੀ ਬਹੁਤ ਹੀ ਮਾਣ ਵਾਲੀ ਅਤੇ ਸ਼ਲਾਘਾਯੋਗ ਹੈ।

ਯੂ ਕੇ ਤੇ ਭਾਰਤ ਵੱਲੋਂ ਨੌਜਵਾਨਾਂ ਲਈ ਵੀਜ਼ਾ ਸਕੀਮ ਸ਼ੁਰੂ

ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ

ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਭਾਰਤੀ ਗ੍ਰੈਜੂਏਟਾਂ ਲਈ ਇਸੇ ਤਰ੍ਹਾਂ ਦਾ ਵੀਜ਼ਾ ਸ਼ੁਰੂ ਕੀਤਾ

ਲੰਡਨ, 01 ਮਾਰਚ  (ਅਮਨਜੀਤ ਸਿੰਘ ਖਹਿਰਾ) ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਭਾਰਤੀ ਗ੍ਰੈਜੂਏਟਾਂ ਲਈ ਇਸੇ ਤਰ੍ਹਾਂ ਦਾ ਵੀਜ਼ਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਯੂਕੇ ਦੇ ਹਮਰੁਤਬਾ ਰਿਸ਼ੀ ਸੂਨਕ ਨਾਲ ਪਿਛਲੇ ਸਾਲ ਇਸ ਸਕੀਮ ਉਤੇ ਸਹੀ ਪਾਈ ਸੀ। ਇਸ ਤਹਿਤ 18-30 ਸਾਲ ਦੇ ਵਿਚਾਲੇ ਭਾਰਤੀ ਤੇ ਬਰਤਾਨਵੀ ਨਾਗਰਿਕ ਦੋ ਸਾਲ ਤੱਕ ਇਕ-ਦੂਜੇ ਦੇ ਦੇਸ਼ ਵਿਚ ਰਹਿ ਕੇ ਕੰਮ ਕਰ ਸਕਦੇ ਹਨ। ਇਸ ਸਕੀਮ ਤਹਿਤ ਵੀਜ਼ਾ ਅਰਜ਼ੀ ਦੇਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਉਨ੍ਹਾਂ ਨੂੰ ਇਕ-ਦੂਜੇ ਦੇ ਦੇਸ਼ ਵਿਚ ਰਹਿਣ ਲਈ ਗ੍ਰੈਜੂਏਟ ਡਿਗਰੀ ਤੇ ਲੋੜੀਂਦੇ ਫੰਡ ਦਿਖਾਉਣੇ ਪੈਣਗੇ। ਯੂਕੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਹ ਸਕੀਮ ਅੱਜ ਤੋਂ ਲਾਗੂ ਕਰ ਦਿੱਤੀ ਹੈ। ਦਿੱਲੀ ਵਿਚ ਵੀ ਇਹ ਅੱਜ ਤੋਂ ਸ਼ੁਰੂ ਹੋ ਗਈ ਹੈ। ਵੈੱਬਸਾਈਟ ਉਤੇ ਪਾਈ ਗਈ ਜਾਣਕਾਰੀ ਮੁਤਾਬਕ ਇਸ ਲਈ 720 ਪਾਊਂਡ ਫੀਸ ਰੱਖੀ ਗਈ ਹੈ। ਵੀਜ਼ਾ ਅਰਜ਼ੀ ਈ-1 ਵੀਜ਼ਾ ਤਹਿਤ ਦਿੱਤੀ ਜਾਵੇਗੀ ਜਿਸ ਨੂੰ ਵੀਐਫਐੱਸ ਗਲੋਬਲ ਵੀਜ਼ਾ ਸਰਵਿਸ ਪ੍ਰੋਵਾਈਡਰ ਲੈ ਕੇ ਅੱਗੇ ਭੇਜੇਗਾ। ਹਰੇਕ ਅਰਜ਼ੀਕਰਤਾ ਨੂੰ ਅਰਜ਼ੀ ਦੇਣ ਵੇਲੇ ਘੱਟੋ-ਘੱਟ 30 ਦਿਨਾਂ ਲਈ 2,50,000 ਰੁਪਏ ਦੇ ਫੰਡ ਦਿਖਾਉਣੇ ਪੈਣਗੇ। ਹਾਈ ਕਮਿਸ਼ਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਫ਼ਲ ਅਰਜ਼ੀਕਰਤਾ ਰੁਜ਼ਗਾਰ ਨੂੰ ਆਪਣੀ ਠਾਹਰ ਦੇ ‘ਇਤਫ਼ਾਕਨ ਹਿੱਸੇ’ ਵਜੋਂ ਲੈ ਸਕਦੇ ਹਨ। ਹਾਲਾਂਕਿ ਇਸ ਦੇ ਦਾਇਰੇ ਵਿਚ ਰੁਜ਼ਗਾਰ ਦੇ ਕਈ ਖੇਤਰ ਨਹੀਂ ਆਉਣਗੇ ਜਿਨ੍ਹਾਂ ਵਿਚ ਰੱਖਿਆ, ਟੈਲੀਕਾਮ, ਪੁਲਾੜ, ਰਣਨੀਤਕ ਪ੍ਰਾਜੈਕਟ, ਨਾਗਰਿਕ ਹਵਾਬਾਜ਼ੀ, ਪਰਮਾਣੂ ਊਰਜਾ, ਮਨੁੱਖੀ ਅਧਿਕਾਰ ਤੇ ਵਾਤਾਵਰਨ ਨਾਲ ਸਬੰਧਤ ਪ੍ਰਾਜੈਕਟ ਸ਼ਾਮਲ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਨੇ ਬੈੱਲਟ ਦੇ ਪਹਿਲੇ ਸੈੱਟ ਵਿਚ 2400 ਵੀਜ਼ਿਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ  2 ਮਾਰਚ ਤੱਕ ਅਪਲਾਈ ਕੀਤਾ ਜਾ ਸਕੇਗਾ। ਬੈੱਲਟ ਵਿਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀ ਦੇਣ ਲਈ ਕਿਹਾ ਜਾਵੇਗਾ। ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਵੀਜ਼ਾ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਯੂਕੇ ਜਾਣਾ ਪਵੇਗਾ।

ਸਰਦਾਰ ਬਲਵੰਤ ਸਿੰਘ ਗਿੱਲ  ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਸਾਊਥਾਲ ਲੰਡਨ 01 ਮਾਰਚ (ਖਹਿਰਾ) ਪਿਛਲੇ ਦਿਨੀਂ ਸ ਬਲਵੰਤ ਸਿੰਘ ਗਿੱਲ ਫ਼ਾਊਂਡਰ ਟਰਸਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਜੀ ਅਕਾਲ ਚਲਾਣਾ ਕਰ ਗਏ ਸਨ। ਸਰਦਾਰ ਬਲਵੰਤ ਸਿੰਘ ਗਿੱਲ ਜੀ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸ ਗੁਰਮੇਲ ਸਿੰਘ ਮੱਲ੍ਹੀ ( ਮੁਖੀ ਸ਼ੇਰ ਗਰੁੱਪ ਸਾਊਥਾਲ) ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਪਰਿਵਾਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਸੰਗਤਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਰਦਾਰ ਬਲਵੰਤ ਸਿੰਘ ਗਿੱਲ ਜੀ ਦੇ ਅੰਤਮ ਸੰਸਕਾਰ ਤੇ ਅੰਤਿਮ ਅਰਦਾਸ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਮੁਤਾਬਕ ਹੋਣਗੇ। 

ਵਿਦੇਸ਼ ਦੀ ਧਰਤੀ ਤੇ ਕੰਮ ਦੀ ਤਲਾਸ਼

ਮੈਂ ਸੁਖਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਪਿੰਡ ਮਹਿਰਵਾਨ ਬਸਤੀ ਯੋਧੇਵਾਲ(ਲੁਧਿਆਣਾ)ਉਮਰ 35 ਸਾਲ ਅੰਮ੍ਰਿਤਧਾਰੀ ਹਾਂ।ਕਿਸੇ ਵੀ ਵਿਦੇਸ਼ ਰਹਿੰਦੇ ਪਰਿਵਾਰ ਨੂੰ ਘਰ ਸਾਂਭਣ ਵਾਸਤੇ ,ਬੱਚੇ ਸੰਭਾਲਣ ਵਾਸਤੇ ਜਾਂ ਬਜ਼ੁਰਗਾਂ ਦੀ ਸੇਵਾ-ਸੰਭਾਲ ਵਾਸਤੇ ਮੇਰੀ ਜਰੂਰਤ ਹੋਵੇ ਤਾਂ ਮੈ ਵਿਦੇਸ਼ ਆਉਣ ਲਈ ਤਿਆਰ ਹਾਂ । ਮੇਰੇ ਨਾਲ 0091-8264721490 ਜਾ 6239697717 ਸੰਪਰਕ ਕੀਤਾ ਜਾਵੇ। ਧੰਨਵਾਦ

ਅਜਨਾਲਾ ਦੀ ਘਟਨਾ ਤੋਂ ਬਾਅਦ ਬਾਲੀਵੁੱਡ ਫਿਲਮ ਐਕਟਰੈਸ ਕੰਗਣਾ ਰਨੌਤ ਨੇ ਟਵੀਟ ਰਾਹੀਂ ਖੜ੍ਹੇ ਕੀਤੇ ਸਵਾਲ

ਪੰਜਾਬ ਅੰਦਰ ਜੋ ਵਾਪਰਿਆ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ

ਹੁਣ ਗੈਰ ਖਾਲਿਸਤਾਨੀ ਸਿੱਖ ਆਪਣਾ ਸਟੈਂਡ ਸਪਸ਼ਟ ਕਰਨ- ਕੰਗਨਾ ਰਣੌਤ

ਲੰਡਨ, 25 ਫਰਵਰੀ- (ਜਨ ਸ਼ਕਤੀ ਨਿਊਜ਼ ਬਿਊਰੋ )  ਹਮੇਸ਼ਾ ਸੁਰਖ਼ੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਉਤੇ ਟਵੀਟ ਕਰਦੇ ਹੋਏ ਕਿਹਾ ਕਿ, 'ਉਸ ਨੇ ਪੰਜਾਬ ਸੰਬੰਧੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।' ਉਸ ਨੇ ਲਿਖਿਆ ਕਿ, 'ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।' ਇਸ ਦੌਰਾਨ ਉਸ ਨੇ ਕਿਹਾ ਕਿ, ''ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ਉਪਰ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।' ਇਸ ਦੌਰਾਨ ਉਸ ਨੇ ਕਿਹਾ ਕਿ, 'ਹੁਣ ਸਮਾਂ ਆ ਗਿਆ ਹੈ ਕਿ ਗ਼ੈਰ ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।' ਦੱਸ ਦੇਈਏ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਸ ਉਪਰ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਹੋਈ ਸੀ।

ਜੋ ਬਿਡੇਨ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਨਾਮਜ਼ਦ ਕੀਤਾ ਹੈ

ਲੰਡਨ, 23 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)
ਜੋ ਬਿਡੇਨ ਨੇ ਮਾਸਟਰਕਾਰਡ ਦੇ ਸਾਬਕਾ ਮੁੱਖ ਕਾਰਜਕਾਰੀ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਹੈ। ਇੱਕ ਚੁਸਤ ਚੋਣ, ਸਿੱਖਾਂ ਲਈ ਮਾਣ ਵਾਲੀ ਗੱਲ ਹੈ।

 

 

Latest situation in Turkey ! || Important message from Ravi Singh Khalsa Aid || 

Kanvirpreet Singh & Sarvjot Singh from Manchester UK arrived to help Khalsa Aid -- Special report by Amanjit Singh Khaira 

Turkey ਦੇ ਤਾਜ਼ਾ ਹਲਾਤਾਂ ਤੇ ਨਜ਼ਰ। ਰਵੀ ਸਿੰਘ ਖਾਲਸਾ ਏਡ ਦਾ ਅਹਿਮ ਸੁਨੇਹਾ।--UK Manchester ਤੋ ਨੌਜਵਾਨ ਪਹੁੰਚੇ ਖਾਲਸਾ ਏਡ ਨਾਲ ਹਥ ਵਟਾਉਣ -- ਅਮਨਜੀਤ ਸਿੰਘ ਖੈਹਿਰਾ ਦੀ ਵਿਸ਼ੇਸ਼ ਰਿਪੋਰਟ

 

ਇਨਕਮ ਟੈਕਸ ਵਿਭਾਗ ਵੱਲੋਂ ਬੀਬੀਸੀ ਦੇ ਦਫ਼ਤਰ ਦਿੱਲੀ ਅਤੇ ਮੁੰਬਈ ਵਿਚ ਚੈਕਿੰਗ

ਲੰਡਨ, 14 ਫਰਵਰੀ (ਅਮਨਜੀਤ ਸਿੰਘ ਖਹਿਰਾ) 

ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੇ ਹਿੱਸੇ ਵਜੋਂ ਬੀ ਬੀ ਸੀ ਦਫ਼ਤਰ ਦੀ ਤਲਾਸ਼ੀ ਲਈ ।

 ਇਸ ਸਾਰੀ ਘਟਨਾ ਨੂੰ ਪਿਛਲੇ ਦਿਨੀਂ ਯੂ ਕੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਨ ਵਾਲੀ ਫ਼ਿਲਮ ਦੇ ਪਰਸਾਰਨ ਕਰਨ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ

ਇਹ ਦਸਤਾਵੇਜ਼ੀ ਫਿਲਮ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਿਮ ਵਿਰੋਧੀ ਹਿੰਸਾ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਤੇ ਕੇਂਦਰਿਤ ਹੈ

ਬੀਬੀਸੀ ਨੇ ਇੱਕ ਖਬਰ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਹੈ ਕੀ ਉਹ ਦਿੱਲੀ ਅਤੇ ਮੁੰਬਈ ਵਿਖੇ ਬੀਬੀਸੀ ਦੇ ਦਫ਼ਤਰ ਵਿਚ ਚੈੱਕ ਕਰਨ ਲਈ ਆਏ ਇਨਕਮ ਟੈਕਸ ਦੇ ਅਧਿਕਾਰੀਆਂ ਨਾਲ ਪੂਰੀ ਤਰਾ ਕੋਆਪਰੇਟ ਕਰ ਰਹੇ ਹਨ ।

ਉਹਨਾਂ ਦਾ ਖ਼ਬਰ ਵਿੱਚ ਅੱਗੇ ਕਹਿਣਾ ਹੈ ਕਿ  ਉਮੀਦ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਸਾਰੀ ਗੱਲਬਾਤ ਦਾ ਹੱਲ ਹੋ ਜਾਵੇਗਾ ।

ਇਸ ਸਾਰੀ ਘਟਨਾ ਕਰਮ ਉਪਰ ਭਾਰਤੀ ਜਨਤਾ ਪਾਰਟੀ ਦੀ ਵਿਰੋਧੀ ਧਿਰ ਤਰ੍ਹਾਂ ਤਰ੍ਹਾਂ ਦੇ ਸਵਾਲ ਕਸ ਰਹੀ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੇਣੁਗੋਪਾਲ ਦਾ ਕਹਿਣਾ ਹੈ ਮੋਦੀ ਸਰਕਾਰ ਅਲੋਚਨਾ ਤੋਂ ਡਰਦੀਆਂ ਹੈ ਜੋਂ ਗ਼ਲਤ ਹੈ।ਇਸ ਲਈ ਜੋ ਘਟਨਾਕਰਮ ਵਾਪਰਿਆ ਹੈ ਇਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਉਨ੍ਹਾਂ ਆਪਣੇ ਟਵੀਟ ਵਿਚ ਅੱਗੇ ਕਿਹਾ ਕੀ ਇਸ ਤਰ੍ਹਾਂ ਦਾ ਸਰਕਾਰ ਦਾ ਤਾਨਾਸ਼ਾਹ ਰਵਈਆ ਹੋਰ ਨਹੀਂ ਚੱਲ ਸਕਦਾ।

ਦੂਜੇ ਪਾਸੇ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਬੀਬੀਸੀ ਨੂੰ ਦੁਨੀਆਂ ਦੀ ਸਭ ਤੋਂ ਕਰਾਪਟ ਸੰਸਥਾ ਦੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੌ ਹਰ ਸੰਗਠਨ ਨੂੰ ਮੌਕਾ ਦਿੰਦਾ ਹੈ ਪਰ ਇਹ ਓਨਾ ਚਿਰ ਹੀ ਹੋ ਸਕਦਾ ਹੈ ਜਦ ਤਕ ਤੁਸੀਂ ਜ਼ਹਿਰ ਨਹੀਂ ਉਗਲ ਦੇ । ਉਨ੍ਹਾਂ ਕਿਹਾ ਕੇ ਬੀਬੀਸੀ ਦੇ ਦਫ਼ਤਰਾਂ ਦੀ ਤਲਾਸ਼ੀ ਕਾਨੂੰਨੀ ਸੀ ਇਸ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ।

 

ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫਤਰ ਵਿਚ ਇਨਕਮ ਟੈਕਸ ਵਾਲਿਆਂ ਦਾ ਛਾਪਾ

ਲੰਡਨ, 14 ਫਰਵਰੀ (ਅਮਨਜੀਤ ਸਿੰਘ ਖਹਿਰਾ) ਬੀਬੀਸੀ ਨਿਊਜ਼ ਪ੍ਰੈਸ ਟੀਮ ਨੇ ਟਵਿੱਟਰ ਉਪਰ ਜਾਣਕਾਰੀ ਸਾਂਝੀ ਕੀਤੀ ਹੈ ਕੀ ਉਨ੍ਹਾਂ ਦੇ ਦਿੱਲੀ ਅਤੇ ਮੁੰਬਈ ਵਿਚ income tax ਅਥਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਲਈ ਉਹ ਪੂਰੀ ਤਰ੍ਹਾਂ ਨਾਲ ਕੋਆਪਰੇਟ ਕਰ ਰਹੇ ਹਨ। ਉਮੀਦ ਹੈ ਕਿ ਜਲਦ ਹੀ ਮਸਲੇ ਦਾ ਹੱਲ ਕਰ ਲਿਆ ਜਾਵੇਗਾ।

Khalsa Aid has once again reached Turkey as a support for the suffering

ਖਾਲਸਾ ਏਡ ਇਕ ਵਾਰ ਫਿਰ ਦੁਖੀਆ ਦਾ ਸਹਾਰਾ ਬਣ ਪਹੁੰਚੀ ਤੁਰਕੀ 

ਰਵੀ ਸਿੰਘ ਨੇ ਲਾਈਵ ਹੋਕੇ ਦਿਖਾਏ ਤੁਰਕੀ ਵਿੱਚ ਲੋਕਾ ਉਪਰ ਢਠੇ ਕਹਿਰ ਦੇ ਹਲਾਤ

Khalsa Aid has once again reached Turkey as a support for the suffering

Ravi Singh showed live the situation of people in Turkey

 

ਬ੍ਰਿਟਿਸ਼ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਇਕ ਹੋਰ ਸੱਚ ਤੋ ਚੁੱਕਿਆ ਪਰਦਾ

British MP Tanmanjit Singh Dhesi lifted the curtain from another truth in Parliament 

ਔਸਤ ਮਰਦ ਕਰਮਚਾਰੀ ਦੇ ਮੁਕਾਬਲੇ: ਔਰਤਾਂ ਨੂੰ 8.3% ਘੱਟ ਤਨਖਾਹ ਦਿੱਤੀ ਜਾਂਦੀ ਹੈ- ਕਾਲੇ ਅਫਰੀਕਨ ਔਰਤਾਂ ਨੂੰ 26% ਘੱਟ ਭੁਗਤਾਨ ਕੀਤਾ ਜਾਂਦਾ ਹੈ-  ਬੰਗਲਾਦੇਸ਼ੀ ਅਤੇ ਪਾਕਿਸਤਾਨੀ ਔਰਤਾਂ ਨੇ 28% ਅਤੇ 31% ਘੱਟ ਭੁਗਤਾਨ ਕੀਤਾ! - ਸਤਿਕਾਰਤ ONS ਅੰਕੜਿਆਂ 'ਤੇ ਵਿਵਾਦ ਕਰਨ ਅਤੇ ਕੋਈ ਸਮੱਸਿਆ ਨਾ ਹੋਣ ਦਾ ਦਿਖਾਵਾ ਕਰਨ ਦੀ ਬਜਾਏ, ਮੰਤਰੀਆਂ ਨੂੰ ਇਨ੍ਹਾਂ ਭਿਆਨਕ ਅਸਮਾਨਤਾਵਾਂ ਨੂੰ ਠੀਕ ਕਰਨ ਦੀ ਲੋੜ ਹੈ।

IN UK Compared to average Male employee Women are paid 8.3% less -Black African women paid 26% less - Bangladeshi and Pakistani women paid 28% and 31% less! Instead of disputing respected ONS figures and pretend there’s no problem, Ministers need to fix these dreadful disparities

News By Amanjit Singh Khaira 00447775486841