ਯੁ.ਕੇ.

ਸੁਨੀਲ ਚੋਪੜਾ ਲੰਡਨ ਦੀ ਸਾਊਥਵਰਕ ਬਾਰੋ ਦੇ ਮੁੜ ਮੇਅਰ ਬਣੇ

ਲੰਡਨ, 22 ਮਈ ( ਖਹਿਰਾ  )- ਦਿੱਲੀ 'ਚ ਜਨਮੇ ਸੁਨੀਲ ਚੋਪੜਾ ਨੇ ਸਾਊਥਵਰਕ ਕੈਥੇਡ੍ਰਲ, ਮੋਂਟੇਗ ਕਲੋਜ਼ ਸੈਂਟਰਲ ਲੰਡਨ ਵਿਚ ਮੇਅਰ ਵਜੋਂ ਸਹੁੰ ਚੁੱਕੀ । ਚੋਪੜਾ 2014-2015 'ਚ ਵੀ ਸਾਊਥਵਾਰਕ ਬਾਰੋ ਆਫ ਲੰਡਨ ਬੋਰੋ ਦੇ ਮੇਅਰ ਬਣੇ ਸਨ ਅਤੇ 2013-2014 ਵਿਚ ਡਿਪਟੀ ਮੇਅਰ ਰਹਿ ਚੁੱਕੇ ਹਨ । ਉਹ ਪਹਿਲੇ ਭਾਰਤ ਦੀ ਧਰਤੀ ਤੇ ਜਨਮੇ ਭਾਰਤੀ ਮੂਲ ਦੇ ਵਿਅਕਤੀ ਹਨ ਜਿਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ । ਬਰਤਾਨੀਆ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ 'ਚ ਲੰਡਨ ਬਿ੍ਜ ਅਤੇ ਵੈਸਟ ਬਰਮੰਡਸੇ ਸੀਟਾਂ 'ਤੇ ਲਿਬਰਲ ਡੈਮੋਕ੍ਰੇਟਸ ਨੂੰ ਹਰਾ ਕੇ ਵੱਢੀ   ਜਿੱਤ ਹਾਸਲ ਕੀਤੀ ਹੈ । ਇਨ੍ਹਾਂ ਸੀਟਾਂ ਉੱਪਰ  ਕਈ ਦਹਾਕਿਆਂ ਤੋਂ ਵਿਰੋਧੀ ਪਾਰਟੀ ਚੋਣ ਜਿੱਤਦੀ ਆ ਰਹੀ ਸੀ । ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਲੰਡਨ ਦੀ ਸਾਊਥਵਾਰਕ ਬਾਰੋ ਵਿਚ 98 ਫ਼ੀਸਦੀ ਲੋਕ ਦੂਸਰੇ ਧਰਮਾਂ ਅਤੇ ਜਾਤਾਂ ਨਾਲ ਸਬੰਧ ਰੱਖਦੇ ਹਨ ਸਿਰਫ਼ 2 ਫੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸੁਨੀਲ ਚੋਪੜਾ ਨੇ ਸਾਊਥਵਾਰਕ ਬਾਰੋਂ ਦੇ ਸਾਰੇ ਹੀ ਚੁਣੇ ਹੋਏ ਕੌਂਸਲਰ ਅਤੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ।  

ਯੂ.ਕੇ. ਪਹੁੰਚਣ 'ਤੇ ਰਾਹੁਲ ਗਾਂਧੀ ਦਾ ਕਾਂਗਰਸੀ ਵਰਕਰਾਂ ਵਲੋਂ ਨਿੱਘਾ ਸਵਾਗਤ

ਲੰਡਨ, 22 ਮਈ ( ਖਹਿਰਾ )-ਰਾਹੁਲ ਗਾਂਧੀ ਇੰਗਲੈਂਡ ਦੇ ਦੌਰੇ ਤੇ ਆਏ ਉਹ  ਕੈਂਬਿ੍ਜ਼ ਯੂਨੀਵਰਸਿਟੀ ਵਿਚ ਹੋ ਰਹੀ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਹਿੱਸਾ ਲੈਣ ਲਈ ਉਚੇਚੇ ਤੌਰ ਤੇ ਇਥੇ ਪਹੁੰਚੇ ਹਨ ।  ਯੂ.ਕੇ. ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ । ਇਸ ਤੋਂ ਬਾਅਦ ਲੰਡਨ ਵਿਚ ਹੋਈ ਅਹਿਮ ਮੀਟਿੰਗ ਵਿਚ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਟਰੋਦਾ ਤੋਂ ਇਲਾਵਾ ਕਮਲਪ੍ਰੀਤ ਸਿੰਘ ਧਾਲੀਵਾਲ, ਗੁਰਮਿੰਦਰ ਕੌਰ ਰੰਧਾਵਾ, ਵੀਨੂੰ ਗੋਪਾਲ ਗੰਮਪਾ, ਸੁਧਾਕਰ ਗਾਊਡ, ਵਿਕਰਮ ਦੋਹਾਨ, ਸੂਜੋ ਡੈਨੀਅਲ, ਕਮਲ ਢੇਸੀ, ਆਸਰਾ ਸਮੇਤ ਕਈ ਆਗੂਆਂ ਨੇ ਹਿੱਸਾ ਲਿਆ । ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਵੀ ਲਾਈਵ ਕਾਨਫਰੰਸ ਰਾਹੀਂ ਹਿੱਸਾ ਲਿਆ । ਜਿਸ 'ਚ ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਵੱਖ ਵੱਖ ਪਹਿਲੂਆਂ 'ਤੇ ਵਿਚਾਰਾਂ ਹੋਈਆਂ ਅਤੇ ਮੀਟਿੰਗ ਦੌਰਾਨ ਕਮਲਪ੍ਰੀਤ ਧਾਲੀਵਾਲ ਨੇ ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਮੰਗ ਕੀਤੀ ਗਈ । ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਕਾਂਗਰਸੀ ਮਹਿਸੂਸ ਕਰਦੇ ਹਨ ਕਿ ਕਾਂਗਰਸ ਦੀ ਵਾਗਡੋਰ ਰਾਹੁਲ ਗਾਂਧੀ ਹੱਥ ਫੜਾਉਣੀ ਭਾਰਤ ਦੇਸ਼ ਦੇ ਵਿਕਾਸ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਮੇਂ ਦੀ ਲੋੜ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਦੀ ਰਾਜਨੀਤੀ ਉੱਪਰ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਲੋਕ ਬਹੁਤ ਵੱਡਾ ਪ੍ਰਭਾਵ ਰੱਖਦੇ ਹਨ । 

ਸਾਊਥਾਲ ਪੰਜਾਬੀ ਸੱਭਿਆਚਾਰਕ ਮੇਲਾ 22 ਮਈ 2022 ਸਾਊਥਾਲ ਪਾਰਕ ਚ  

ਲੰਡਨ , 21 ਮਈ (ਖੈਹਿਰਾ ) ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇੰਗਲੈਂਡ ਦੇ ਮਸ਼ਹੂਰ ਸ਼ਹਿਰ ਸਾਊਥਾਲ ਵਿਖੇ ਸਾਊਥਾਲ ਪਾਰਕ ਚ 22 ਮਈ ਨੂੰ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ । 11 ਵਜੇ ਤੋਂ ਸ਼ਾਮ 7 ਵਜੇ ਤਕ ਚੱਲਣ ਵਾਲੇ  ਮੇਲੇ ਵਿੱਚ  ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ,ਜੈਸਮੀਨ ਸੈਂਡਲਸ , ਕੇਐਸ ਮੱਖਣ,  ਕੋਰੋਲਾ ਮਾਨ , ਸੋਨੂੰ ਸ਼ੇਰਗਿੱਲ,  ਬਲਦੇਵ ਬੁਲੇਟ, ਦੀਪ ਭੰਗੂ , ਗੁਲਾਬ ਸਿੱਧੂ, ਰਣਜੀਤ ਰਾਣਾ ਸਮੇਤ ਨਾਮਵਾਰ ਗਾਇਕ ਮੇਲੇ ਦੀਆਂ ਰੌਣਕਾਂ ਨੂ ਚਾਰ ਚੰਨ ਲਾਉਣ ਲਈ ਪਹੁੰਚ ਰਹੇ ਹਨ ।  ਮੇਲੇ ਦੇ ਪ੍ਰਬੰਧਕ ਰਿੰਟੂ ਵੜੈਚ , ਤਰਸੇਮ ਮੁਟੀ , ਪਰਗਟ ਸਿੰਘ ਛੀਨਾਂ , ਤਜਿੰਦਰ ਸਿੰਘ, ਸੋਨੂੰ ਥਿੰਦ, ਜੋਗਾ ਸਿੰਘ ਢਡਵਾੜ  , ਹਰਬੰਤ ਸਿੰਘ ਮੱਲ੍ਹੀ  ਅਤੇ ਸੁਖਵਿੰਦਰ ਸਿੰਘ  ਆਪ ਸਭ ਨੂੰ ਮੇਲੇ ਵਿਚ ਪਹੁੰਚਣ ਲਈ  ਹਾਰਦਿਕ ਸੱਦਾ । ਮੇਲਾ ਪੂਰੀ ਤਰ੍ਹਾਂ ਪਰਿਵਾਰਕ ਹੋਵੇ ,ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਪੂਰੀ ਮਨਾਹੀ ਹੋਵੇਗੀ ,ਬੀਬੀਆਂ ਬਜ਼ੁਰਗਾਂ ਅਤੇ ਬੱਚਿਆਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ ।  

 

ਕੌਂਸਲਰ ਦਿਲਬਾਗ ਸਿੰਘ ਪਰਮਾਰ ਸਲੋਹ ਦੇ ਮੇਅਰ ਬਣੇ  

ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਦਿੱਤੀਆਂ ਗਈਆਂ ਵਧਾਈਆਂ  

ਸਲੋਅ/ ਲੰਡਨ, 20  ਮਈ  (ਖਹਿਰਾ) ਪਿਛਲੇ ਦਿਨੀਂ ਸਲੂਕ ਕੌਂਸਲ ਦੇ ਮੇਅਰ ਦੀ ਚੋਣ ਹੋਈ ਜਿਸ ਵਿਚ ਕੌਂਸਲਰ ਦਿਲਬਾਗ ਸਿੰਘ ਪਰਮਾਰ ਨੂੰ ਸਲੋ ਕੌਂਸਲ ਦਾ ਮੇਅਰ ਚੁਣ ਲਿਆ ਗਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਨਵੇਂ ਬਣੇ ਮੇਅਰ ਦਿਲਬਾਗ ਸਿੰਘ ਪਰਮਾਰ ਇੱਕ ਬਹੁਤ ਹੀ ਵਧੀਆ ਇਨਸਾਨ ਹਨ ਮੈਂ ਆਪਣੇ ਵੱਲੋਂ ਤੇ ਲੇਬਰ ਪਾਰਟੀ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੰਦਾ । ਉਸ ਸਮੇਂ  ਉਨ੍ਹਾਂ ਨਾਲ ਮਿਹਰਸ ਮਿਸਿਜ਼ ਪਰਮਾਰ  ਅਤੇ  ਡਿਪਟੀ ਮੇਅਰ  ਹਕੀਕ ਦਾਰ ਵੀ ਮੌਜੂਦ ਸਨ  ।

ਸੁਪਰੀਮ ਸਿੱਖ ਕੌਂਸਲ ਯੂ ਕੇ ਨੇ ਪੇਸ਼ਾਵਰ ਪਾਕਿਸਤਾਨ ਅੰਦਰ ਦੋ ਸਿੱਖਾਂ ਦੇ ਹੋਏ ਕਤਲ ਦੀ ਨਿੰਦਾ ਕੀਤੀ 

ਬਰਮਿੰਘਮ , 16 ਮਈ  (ਗਿਆਨੀ ਰਵਿੰਦਰਪਾਲ ਸਿੰਘ ) ਪਾਕਿਸਤਾਨ ਅੰਦਰ ਲਗਾਤਾਰ ਘੱਟਗਿਣਤੀ ਉੱਪਰ ਹਮਲੇ ਹੋ ਰਹੇ ਹਨ । ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ  । ਹੁਣੇ ਹੁਣੇ ਵਾਪਰੀ ਘਟਨਾ ਪਿਸ਼ਾਵਰ ਅੰਦਰ ਦੋ ਸਿੱਖ ਭਰਾਵਾਂ ਦਾ ਕਤਲੇਆਮ ਜਿਸ ਉੱਪਰ ਸੁਪਰੀਮ ਸਿੱਖ ਕੌਂਸਲ ਯੂ ਕੇ ਦੇ ਨੁਮਾਇੰਦੇ ਚੇਅਰ ਇੰਡੀਅਨ ਸਭ ਕੰਟੈਂਟ ਅਫੇਅਰ ਕਮੇਟੀ  ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਆਪਣਾ ਪ੍ਰੈਸ ਨੋਟ ਰਾਹੀਂ ਪ੍ਰਤੀਕਰਮ ਦਿੰਦੇ ਹੋਏ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ । ਉਨ੍ਹਾਂ ਪਾਕਿਸਤਾਨ ਗੌਰਮਿੰਟ ਅਤੇ ਸਕਿਓਰਿਟੀ ਏਜੰਸੀਆਂ ਤੋਂ ਇਹ ਮੰਗ ਕੀਤੀ ਪਾਕਿਸਤਾਨ ਅਫ਼ਗ਼ਾਨਿਸਤਾਨ ਤੇ ਇੰਡੀਅਨ ਕਸ਼ਮੀਰ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਹੁਣੇ ਹੁਣੇ  ਵਾਪਰੀ ਘਟਨਾ ਦੇ ਪੀਡ਼ਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ । ਉਨ੍ਹਾਂ ਪਾਕਿਸਤਾਨ ਗੌਰਮਿੰਟ ਨੂੰ ਸੁਝਾਅ ਦਿੰਦਿਆਂ ਆਖਿਆ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਹਟਾਉਣ ਲਈ ਧਾਰਮਿਕ ਲੀਡਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਏਕਤਾ ਨਾਲ ਰਹਿਣ ਦਾ ਮਾਹੌਲ ਬਣਾਉਣਾ ਚਾਹੀਦਾ ਹੈ । 

 

ਪਾਕਿਸਤਾਨ 'ਚ 2 ਸਿੱਖ ਭਰਾਵਾਂ ਦੀ ਹੱਤਿਆ ਦੀ ਨਿੰਦਾ  

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਵੱਲੋਂ ਪਾਕਿਸਤਾਨ ਭਾਰਤ ਅਤੇ ਬਰਤਾਨੀਆ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕਣ ਦੀ ਅਪੀਲ  

ਲੰਡਨ, 16 ਮਈ (ਖਹਿਰਾ )- ਪਾਕਿਸਤਾਨ ਦੇ ਪਿਸ਼ਾਵਰ ਵਿਚ ਦੋ ਸਿੱਖਾਂ ਦੀ ਹੱਤਿਆ ਨੂੰ ਲੈ ਕੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਕਿਹਾ ਕਿ ਪਾਕਿਸਤਾਨ ਵਿਚ ਰਹਿ ਰਹੇ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਬਰਤਾਨਵੀ ਅਤੇ ਭਾਰਤ ਸਰਕਾਰ ਨੂੰ ਪੀੜਤ ਪਰਿਵਾਰ ਲਈ ਇਨਸਾਫ ਦਿਵਾਉਣ ਲਈ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ । ਆਏ ਦਿਨ ਘੱਟਗਿਣਤੀ ਲੋਕਾਂ ਉੱਪਰ ਹੱਤਿਆਵਾਂ ਅਤੇ ਤਸ਼ੱਦਦ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਜਿਨ੍ਹਾਂ ਦੀ ਹਰੇਕ ਪਾਸੇ ਤੋਂ ਨਿੰਦਿਆ ਹੋਣੀ ਜ਼ਰੂਰੀ ਹੈ ਅਤੇ ਨਾਲ ਹੀ ਭਾਰਤ ਬਰਤਾਨੀਆ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਜਲਦ ਤੋਂ ਜਲਦ ਇਸ ਵੱਲ ਧਿਆਨ ਦੇ ਕੇ ਇਸ ਨੂੰ ਰੋਕਣ ਦੇ ਸੁਹਿਰਦ ਉਪਰਾਲੇ ਕਰਨ ਦੀ ਜ਼ਰੂਰਤ ਹੈ । ਇਸ ਸਮੇਂ ਉਨ੍ਹਾਂ ਨਾਲ ਗੁਰਦੁਆਰਾ  ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸਰਪੰਚ ਹਰਜੀਤ ਸਿੰਘ ਅਤੇ ਸਰਦਾਰ ਸੋਹਣ ਸਿੰਘ ਸਮਰਾ ਮੌਜੂਦ ਸਨ। 

ਯੂ.ਕੇ. 'ਚ ਕੋਰੋਨਾ ਤੋਂ ਬਾਅਦ 'ਮੰਕੀਪੌਕਸ' ਦਾ ਖ਼ਤਰਾ - ਅਮਨਜੀਤ ਸਿੰਘ ਖਹਿਰਾ  

ਯੂ .ਕੇ. ਦੇ ਸਿਹਤ ਅਧਿਕਾਰੀਆਂ ਨੇ ਚੂਹਿਆਂ ਵਰਗੇ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ 'ਮੰਕੀਪੌਕਸ' ਫੈਲਣ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ । ਪੀੜਤ ਵਿਅਕਤੀ ਹਾਲ ਹੀ ਵਿਚ ਨਾਈਜੀਰੀਆ ਤੋਂ ਆਇਆ ਹੈ ਅਤੇ  ਇਸ ਗੱਲ ਦਾ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਉੱਥੇ ਇਹ ਪੀੜਤ ਹੋਇਆ ਹੈ । ਬਰਤਾਨੀਆ ਦੀ   ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ 'ਮੰਕੀਪੌਕਸ' ਇਕ ਦੁਰਲੱਭ ਵਾਇਰਸ ਹੈ ਜੋ ਲੋਕਾਂ 'ਚ ਆਸਾਨੀ ਨਾਲ ਨਹੀਂ ਫੈਲਦਾ ਅਤੇ ਇਸ ਦੇ ਲੱਛਣ ਵੀ ਹਲਕੇ ਹੁੰਦੇ ਹਨ । ਜ਼ਿਆਦਾਤਰ ਮਾਮਲਿਆਂ ਵਿਚ ਮਰੀਜ਼ ਕੁਝ ਹਫ਼ਤਿਆਂ ਵਿਚ ਠੀਕ ਹੋ ਜਾਂਦਾ ਹੈ ਪਰ ਕੁਝ ਮਾਮਲਿਆਂ ਵਿਚ ਇਹ ਬਿਮਾਰੀ ਗੰਭੀਰ ਹੋ ਸਕਦੀ ਹੈ । ਪੀੜਤ ਵਿਅਕਤੀ ਦਾ ਸੇਂਟ ਥਾਮਸ ਹਸਪਤਾਲ ਵਿਚ ਇਕ ਵਿਸ਼ੇਸ਼ ਯੂਨਿਟ ਵਿਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਜਾਣਕਾਰੀ ਡਾਕਟਰ ਨਿਕੋਲਸ ਪ੍ਰਾਈਸ ਨੇ ਸਾਂਝੀ ਕੀਤੀ ਹੈ । 'ਮੰਕੀਪੌਕਸ' ਵੀ ਇਕ ਦੁਰਲੱਭ ਬਿਮਾਰੀ ਹੈ ਜੋ ਚੇਚਕ ਜਾਂ ਛੋਟੀ ਮਾਤਾ ਵਰਗੀ ਹੁੰਦੀ ਹੈ । ਇਸ ਵਿਚ ਵੀ ਫਲੂ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ । 

ਮਹਾਰਾਣੀ ਐਲਿਜ਼ਾਬੈਥ ਦੀ ਥਾਂ ਪਹਿਲੀ ਵਾਰ  ਪਿ੍ੰਸ ਚਾਰਲਸ ਨੇ ਕੀਤਾ ਸੰਸਦ ਨੂੰ ਸੰਬੋਧਨ

ਲੰਡਨ, 11 ਮਈ (ਖਹਿਰਾ )-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਚੱਲਣ 'ਚ ਦਿੱਕਤ ਆਉਣ ਤੋਂ ਬਾਅਦ ਅੱਜ ਮੰਗਲਵਾਰ ਤੋਂ ਸ਼ੁਰੂ ਹੋਏ ਬਿ੍ਟਿਸ਼ ਸੰਸਦ ਦੇ ਸੈਸ਼ਨ ਦੇ ਰਵਾਇਤੀ ਉਦਘਾਟਨ 'ਚ ਮੌਜੂਦ ਨਹੀਂ ਹੋ ਸਕੀ । ਉਨ੍ਹਾਂ ਦੀ ਥਾਂ ਉਨ੍ਹਾਂ ਦੇ ਸਪੁੱਤਰ ਪਿ੍ੰਸ ਚਾਰਲਸ ਨੇ ਪਹਿਲੀ ਵਾਰ ਸੰਸਦ ਵਿਚ ਆਪਣੀ ਮਾਂ ਦਾ ਭਾਸ਼ਣ ਪੜ੍ਹਿਆ ਅਤੇ ਅਗਲੇ ਸਾਲ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਬਕਿੰਘਮ ਪੈਲਿਸ ਅਨੁਸਾਰ 96 ਸਾਲਾ ਮਹਾਰਾਣੀ ਐਲਿਜ਼ਾਬੈਥ ਨੇ ਇਹ ਫੈਸਲਾ ਆਪਣੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ । ਪੈਲੇਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਦੀ ਬੇਨਤੀ 'ਤੇ ਸਬੰਧਤ ਅਧਿਕਾਰੀਆਂ ਨੇ ਪਿ੍ੰਸ ਆਫ ਵੇਲਜ਼ ਨੂੰ ਮਹਾਰਾਣੀ ਤਰਫੋਂ ਭਾਸ਼ਣ ਪੜ੍ਹਨ ਦੀ ਸਹਿਮਤੀ ਦਿੱਤੀ । ਇਸ ਮੌਕੇ ਡਿਊਕ ਆਫ ਕੈਮਬਿ੍ਜ਼ ਪਿ੍ੰਸ ਵਿਲੀਅਮ ਅਤੇ ਕੈਮਿਲਾ ਪਾਰਕਰ ਵੀ ਮੌਜੂਦ ਸੁੰਨ । 1952 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਪਹਿਲਾਂ ਵੀ  ਦੋ ਵਾਰ 1959 ਅਤੇ 1963 ਵਿਚ ਸੰਸਦ ਦੇ ਉਦਘਾਟਨੀ ਸੈਸ਼ਨ ਵਿਚ ਸ਼ਾਮਿਲ ਨਹੀਂ ਹੋ ਸਕੀ । ਉਸ ਸਮੇਂ ਉਹ ਪਿ੍ੰਸ ਐਂਡਰਿਊ ਅਤੇ ਪਿ੍ੰਸ ਐਡਵਰਡ ਦੇ ਜਨਮ ਨੂੰ ਲੈ ਕੇ ਗਰਭ-ਅਵਸਥਾ 'ਚ ਸੀ । ਪਿਛਲੇ 59 ਸਾਲਾਂ ਵਿਚ ਇਹ ਪਹਿਲੀ ਵਾਰ ਅਤੇ ਪੂਰੇ ਸ਼ਾਸ਼ਨ ਦੌਰਾਨ ਤੀਜੀ ਵਾਰ ਹੈ ਜਦੋਂ ਮਹਾਰਾਣੀ ਨੇ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਨਾ ਕੀਤਾ ਹੋਵੇ । 

ਵਿਸਾਖੀ ਨੂੰ ਸਮਰਪਿਤ ਸਾਊਥਾਲ ਦੀ ਧਰਤੀ ਤੇ ਸੱਭਿਆਚਾਰਕ ਪ੍ਰੋਗਰਾਮ  

ਉੱਘੇ ਖੇਡ ਪ੍ਰਮੋਟਰ ਤੇ ਬਿਜ਼ਨਸਮੈਨ ਬਲਜੀਤ ਸਿੰਘ ਮੱਲ੍ਹੀ ਦੀ ਸਰਪ੍ਰਸਤੀ ਹੇਠ ਵਿਸਾਖੀ ਨੂੰ ਸਮਰਪਿਤ ਇੱਕ ਸੱਭਿਆਚਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ  

ਲੰਡਨ , 10 ਮਈ ( ਅਮਨਜੀਤ ਸਿੰਘ ਖਹਿਰਾ )  ਪੰਜਾਬ ਪੰਜਾਬੀਅਤ ਅਤੇ ਆਪਣੇ ਵਿਰਸੇ ਨੂੰ ਯਾਦ ਕਰਦਿਆਂ ਵਿਸਾਖੀ ਦੇ ਦਿਨ ਨੂੰ ਸਮਰਪਤ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ  । ਜਿਸ ਵਿੱਚ ਸਪੋਰਟਸ,ਸੰਗੀਤ , ਲੇਖਕ  ਅਤੇ ਬਿਜ਼ਨਸ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਉੱਘੇ ਖੇਡ ਪ੍ਰਮੋਟਰ ਸ ਬਲਜੀਤ ਸਿੰਘ ਮੱਲ੍ਹੀ ਜੋ ਕੇ ਇਕ ਮਸ਼ਹੂਰ ਬਿਜ਼ਨਸਮੈਨ ਵੀ ਹਨ ਦੀ ਸਰਪ੍ਰਸਤੀ ਹੇਠ ਮਨਾਏ ਗਏ ਇਸ ਮੇਲੇ ਵਿੱਚ ਪੰਜਾਬ ਦੀ ਧਰਤੀ ਤੋਂ ਪਹੁੰਚੇ ਲੇਖਕ ਮੰਗਲ ਹਠੂਰ , ਗਾਇਕ ਜੱਗੀ ਯੂਕੇ  , ਬਿੱਟੂ ਲਤਾਲਾ ਅਤੇ ਮਨਪ੍ਰੀਤ ਬੱਧਨੀ ਨੇ ਆਪੋ ਆਪਣੇ ਬੋਲਾਂ ਰਾਹੀਂ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਉਥੇ ਭੰਗੜੇ ਵਾਲੇ ਨੌਜਵਾਨਾਂ ਨੇ ਵੀ ਮੇਲੇ ਨੂੰ ਚਾਰ ਚੰਨ ਲਾਏ ।  ਅੱਜ ਦੇ ਇਨ੍ਹਾਂ ਪ੍ਰੋਗਰਾਮਾਂ ਵਿਚ ਉਚੇਚੇ ਤੌਰ ਤੇ ਭਾਗ ਲੈ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਨੇ ਆਪਣੇ ਭਾਸ਼ਨ ਦੌਰਾਨ ਦਰਸ਼ਕਾਂ ਨਾਲ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਜਿਨ੍ਹਾਂ ਬੱਚਿਆਂ ਕੋਲ ਕਾਗਜ਼ ਪੱਤਰ ਨਹੀਂ ਹਨ ਅਤੇ ਉਹ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਦੇ ਆਨੰਦ ਕਾਰਜ ਨਹੀਂ ਹੋ ਰਹੇ ਸਨ ਦਾ ਮਸਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਹੱਲ ਕਰ ਲਿਆ ਗਿਆ ਹੈ ਬਾਰੇ ਦੱਸਿਆ ਕੇ ਹੁਣ ਜੋ ਬੱਚੇ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਅੱਗੇ ਤੋਂ ਕਰਵਾ ਸਕਿਆ ਕਰਨਗੇ । ਉਨ੍ਹਾਂ ਦੀ ਗੱਲ ਸੁਣਦੇ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ  । ਉਨ੍ਹਾਂ ਅੱਗੇ ਗੱਲਬਾਤ ਕਰਦੇ ਆਪਣੀ ਜ਼ਿੰਮੇਵਾਰੀ ਅਤੇ ਆਪਣੀ ਡਿਊਟੀ ਨਿਭਾਉਂਦਿਆਂ ਫਿਰ ਹੋਏ ਲੋਕਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੰਦਰ ਆ ਰਹੀਆਂ ਵੋਟਾਂ ਲਈ ਵੱਧ ਤੋਂ ਵੱਧ ਮੈਂਬਰ ਬਣਨ ਦੀ ਬੇਨਤੀ ਵੀ ਕੀਤੀ । ਇਸ ਸਮੇਂ ਹੰਸਲੋ ਤੇ ਹੇਜ ਤੋਂ ਬਣੇ ਨਵੇਂ ਬਣੇ ਕੌਂਸਲਰ ਸਾਹਿਬਾਨ ,  ਖੇਡਾਂ ਅਤੇ ਸਮਾਜ ਵਿਚ ਨਾਮ ਰੱਖਣਾ ਬਿਜ਼ਨੈੱਸਮੈਨ,  ਵੇਲਜ਼ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ , ਸਾਊਥਾਲ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ  ਅਤੇ ਸਾਊਥਾਲ ਦੇ ਆਲੇ ਦੁਆਲੇ ਵਸੇ  ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਅੰਤ ਵਿਚ ਸ ਬਲਜੀਤ ਸਿੰਘ ਮੱਲ੍ਹੀ ਨੇ ਆਏ ਸਾਰੇ ਹੀ ਪਿਆਰਿਆ ਸਤਿਕਾਰਿਆ ਦਾ ਧੰਨਵਾਦ ਕੀਤਾ ।  

32 ਮੁਲਕਾਂ ਚ ਵਸਣ ਵਾਲੇ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ  

ਵਰਲਡ ਕੈਂਸਰ ਕੇਅਰ ਦੇ ਵਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਉਚੇਚੇ ਤੌਰ ਤੇ ਹਿੱਸਾ ਲਿਆ   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਬੜੀ ਸਤਿਕਾਰਤ ਤੇ ਪਿਆਰੀ ਸ਼ਖ਼ਸੀਅਤ ਮਿਲ ਕੇ ਵਧੀਆ ਲੱਗਿਆ  - ਧਾਲੀਵਾਲ  

ਲੰਡਨ, 5 ਮਈ (ਖਹਿਰਾ ) ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਵਿੱਚ ਵਸਦੇ ਸਿੱਖਾਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਇਕ ਵਫ਼ਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ  । ਜਿਸ ਵਿੱਚ  ਉਚੇਚੇ ਤੌਰ ਤੇ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੈਂ ਮਹਿਸੂਸ ਕੀਤਾ ਕਿ ਭਾਰਤ ਦੇ ਪ੍ਰਧਾਨਮੰਤਰੀ ਵਿੱਚ ਸਿੱਖਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ । ਬਹੁਤ ਸਾਰੇ ਵਿਸ਼ਿਆਂ ਉਪਰ ਸਾਡੀ ਗੱਲਬਾਤ ਹੋਈ । ਪ੍ਰਧਾਨਮੰਤਰੀ ਨੇ ਸਾਡੀਆਂ ਗੱਲਾਂ ਦਾ ਵਧੀਆ ਰਿਸਪਾਂਸ ਕੀਤਾ  । ਮੈਂ ਮਨੁੱਖਤਾ ਦੇ ਭਲੇ ਲਈ ਮੇਰੀ ਸੰਸਥਾ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ  ਕਿਉਂਕਿ ਪ੍ਰਧਾਨ ਮੰਤਰੀ ਮੇਰੀ ਸੰਸਥਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ । ਆਉਂਦੇ ਸਮੇਂ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ਉੱਪਰ ਵਰਲਡ ਕੈਂਸਰ ਕੇਅਰ ਭਾਰਤ ਵਿਚ ਵੱਸਦੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਜਾਗਰੂਕ ਅਤੇ ਹੋਰ ਅਸੰਭਵ ਯਤਨ ਕਰੇਗੀ । ਮੈਂ ਧੰਨਵਾਦੀ ਹਾਂ ਦੁਨੀਆਂ ਵਿੱਚ ਵਸਣ ਵਾਲੇ ਮੇਰੇ ਉਨ੍ਹਾਂ ਸਾਰੇ ਹੀ ਸਾਥੀਆਂ ਦਾ ਜੋ ਮੇਰੇ ਨਾਲ ਵਫ਼ਦ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸਿੱਖੀ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ। ਮੈਂ ਧੰਨਵਾਦੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਨ੍ਹਾਂ ਨੇ ਖੁੱਲ੍ਹਾ ਸਮਾਂ ਦੇ ਕੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ  । 

 

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ✍️ ਪਰਮਿੰਦਰ ਸਿੰਘ ਬਲ 

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ਹੈ, ਗੈਰਜੁਮੇਵਾਰ , ਝੂਠਾਪਨ ਹੈ —-ਪੰਜਾਬ ਦੇ ਸਾਂਭੇ ਹਾਲਾਤ ਨੂੰ ਅੱਗ ਲਾਉਣ ਦੀ ਕੋਝੀ  ਸਾਜ਼ਿਸ਼ ਹੈ - ਪੰਜਾਬ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਰਹੇ ਜੈ ਚੰਦੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ—- ਅਮਰੀਕਨ ਰਫਰੰਡਮ ਆਗੂ ਪੰਨੂ ਨੇ ਇਕ ਬਿਆਨ ਦਾਗ਼ਿਆ ਕਿ 29 ਅਪ੍ਰੈਲ ਨੂੰ ਹਰਿਆਣਾ ਵਿਖੇ ਡੀ ਸੀ ਦਫ਼ਤਰਾਂ ਤੇ ਖਾਲਿਸਤਾਨੀ ਝੰਡੇ ਚਾੜੇ ਜਾਣ । ਇਸ ਦੀ ਭਾਖਿਆ ਕਰਨ ਦੀ ਲੋੜ ਸੀ ਕਿ ਅਜਿਹਾ ਬਿਆਨ ਇਕ ਸੱਦਾ ਦੀ ਤਰਾਂ ਗੁਆਡੀ ਮੁਲਕ ਦੀ ਕਿਸ ਨੀਅਤ ਦੀ ਤਸਵੀਰ ਹੈ । ਪੰਜਾਬ ਵਿਰੋਧੀ ਸਾਜ਼ਿਸ਼ ਅਧੀਨ ,ਸ਼ਿਵ ਸੈਨਾ ਦੇ ਟੋਲੇ ਨੇ ਕਿਹਾ ਕਿ ਖਾਲਿਸਤਾਨ ਵਿਰੁੱਧ ਮੁਜ਼ਾਹਰਾ ਕਰਨਗੇ , ਜਗਤਾਰ ਸਿੰਘ ਹਵਾਰੇ ਅਤੇ ਭਿੰਡਰਾਂਵਾਲੇ ਦੇ ਪੁਤਲੇ ਸਾੜਨਗੇ ।ਸਿੱਖ ਜਥੇਬੰਦੀਆਂ ਨੇ ਡੀ ਸੀ ਦਫ਼ਤਰ ਨੂੰ ਮੈਮੋਰੰਡਮ ਦੇ ਕੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਸ਼ਿਵ ਸੈਨਾ ਨੂੰ ਰੋਕੇ ਕਿ ਉਹ ਪੰਨੂ ਜਿਹੇ ਜੈ ਚੰਦੀਏ ਦੀ ਸਾਜ਼ਿਸ਼ ਵਿੱਚ ਭਾਈਵਾਲ਼ ਬਿਲਕੁਲ ਨਾ ਬਣਨ । ਪੰਜਾਬ ਨਾਲ ਦੁਸ਼ਮਣੀ ਨਾ ਕਰਨ । ਹਾਲਾਤ ਨੂੰ ਖਰਾਬ ਨਾ ਕਰਨ । ਪੰਜਾਬ ਸਰਕਾਰ ਨੇ ਇਸ ਨੂੰ ਰੋਕਿਆ ਨਹੀਂ , ਜਿਸ ਸਿੱਟੇ ਪਟਿਆਲ਼ੇ ਵਿੱਚ ਹਾਲਾਤ ਵਿਗੜੇ , ਪੁਲਿਸ ਨੂੰ ਕਾਰਵਾਈ ਕਰਨੀ ਪਈ । ਪਰ ਜੋ ਗੁਮਰਾਹ ਕੁਨ ਗੱਲ ਰਾਗਿਵ ਚੱਡਾ ਨੇ ਇਹ ਕਹੀ ਕਿ ਇਹ ਝਗੜਾ ਸ਼ਿਵ ਸੈਨਾ ,ਕਾਂਗਰਸ ਅਤੇ ਅਕਾਲੀਆਂ ਵਿਚਾਲੇ ਹੋਇਆ । ਕਿਤਨਾ ਵਡਾ ਝੂਠ ਜਦ ਕਿ ਨਾ ਕਾਂਗਰਸੀਆਂ ਅਤੇ ਨਾ ਹੀ ਅਕਾਲੀਆਂ ਨੇ ਇਸ ਬਾਰੇ ਕੁਝ ਬੋਲਿਆ , ਨਾ ਹੀ ਕੋਈ ਪ੍ਰਤਿਕਰਮ ਦਿੱਤਾ । ਸੱਚ ਤਾਂ ਇਹ ਹੈ ਕਿ ਡੀ ਸੀ ਨੂੰ ਸਿੱਖ ਜਥੇਬੰਦੀਆਂ ਦੇ ਮੈਮੋਰੰਡਮ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੁੱਤੀ ਰਹੀ ਅਤੇ ਪਟਿਆਲੇ ਵਿੱਚ ਇਹ ਫ਼ਸਾਦ ਨੂੰ ਖੁਦ ਹੀ ਜਨਮ ਦਿੱਤਾ । ਇਹ ਕਿਹੜੀ ਸਾਂਝ  ਜਾਂ ਸਾਜ਼ਿਸ਼ ਅਧੀਨ ਮਿਸਟਰ ਚੱਡਾ ਨੇ ਪਤਵੰਤ ਪੰਨੂ ਦੇ ਬਿਆਨ ਅਤੇ ਉਸ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ । ਕੀ ਪੰਨੂ ਨਾਲ ਚੱਢਾ ਜੀ ਕੋਈ ਸਾਂਝ ਰੱਖਦੇ ਹਨ  , ਜੋ ਉਸ ਦੇ ਨਾਮ ਦਾ ਜ਼ਿਕਰ ਕਰਨੋਂ ਮੁਨਕਰ ਹਨ । ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਕ ਨਵੀਂ ਚੰਗੀ ਆਸ ਲਈ ਚੁਣਿਆ ਹੈ । ਪਰ ਜੇ ਸਰਕਾਰ ਦਾ ਰਵੱਈਆ ਉਪਰੋਕਤ ਬੀਤੇ ਅਨੁਸਾਰ ਰਿਹਾ ਤਾਂ ਲੋਕ ਜ਼ਰੂਰ ਜਾਣ ਜਾਣਗੇ ਕਿ ਉਹਨਾਂ ਨਾਲ ਧੋਖਾ ਹੋ ਰਿਹਾ ਹੈ । ਪੰਜਾਬ ਨੂੰ ਅੱਜ ਤੱਕ ਸਾਜ਼ਿਸ਼ਾਂ ਨੇ ਲੁੱਟਿਆ ਅਤੇ ਬਰਬਾਦ ਕੀਤਾ ਹੈ । ਪੰਜਾਬ ਬਾਰੇ ਕਿਸੇ ਵੀ ਹਾਲਾਤ ਬਾਰੇ ਬਿਆਨ ਦੇਣਾ ਮੁੱਖ ਮੰਤਰੀ ਦਾ ਮੁੱਖ ਫ਼ਰਜ਼ ਹੈ । ਚੁਣੇ ਗਏ ਨੁਮਾਇੰਦੇ ਹੀ ਇਸ ਦੀ ਨੁਮਾਇੰਦਗੀ ਕਰਨ ਤਾਂ ਪੰਜਾਬ ਦਾ ਭੱਲਾ ਹੋ ਸਕੇਗਾ । ਜੋ ਲੋਕ ਜਾਂ ਸਵੈ ਸੱਜੇ ਵਿਅਕਤੀ, ਜਿਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ , ਉਹ ਖਾਹ ਮਖਾਹ ਪੰਜਾਬ ਦੇ ਲੋਕਾਂ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਕੇ ਹਾਲਾਤ ਨੂੰ ਸਹੀ ਰੱਖਣ ਨਾਲ਼ੋਂ ਵਿਗਾੜ ਪੈਦਾ ਕਰ ਰਹੇ ਹਨ । ——ਪਰਮਿੰਦਰ ਸਿੰਘ ਬਲ । ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ ।

ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ ਕੁਲਵੰਤ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ  

ਲੰਡਨ , 29 ਅਪ੍ਰੈਲ ( ਖਹਿਰਾ)   ਮਨੁੱਖਤਾ ਦੇ ਲਈ ਕੰਮ ਕਰਨ ਵਾਲੀ ਸੰਸਥਾ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ  ਕੁਲਵੰਤ ਸਿੰਘ ਧਾਲੀਵਾਲ ਅੱਜ ਦਿੱਲੀ ਲਈ ਰਵਾਨਾ ਹੋਏ । ਦਿੱਲੀ ਨੂੰ ਰਵਾਨਾ ਹੋਣ ਸਮੇਂ  ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ  ਕੇ ਪੰਜਾਬ ਅਤੇ ਭਾਰਤ ਵਿੱਚ  ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ  ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਹੈ  ਅਤੇ  ਬਾਕੀ ਗੱਲਬਾਤ ਉਹ ਮੁਲਾਕਾਤ ਤੋਂ ਬਾਅਦ ਹੀ ਸਾਂਝੀ ਕਰਨਗੇ  । ਪ੍ਰਧਾਨਮੰਤਰੀ ਨਾਲ ਕਿਸ ਤਰ੍ਹਾਂ ਕੈਂਸਰ ਤੋਂ  ਭਾਰਤ ਵਾਸੀਆਂ ਨੂੰ ਬਚਾਇਆ ਜਾ ਸਕਦਾ ਹੈ ਉਸ ਵਿਸ਼ੇ ਉਤੇ ਗੱਲਬਾਤ ਹੋਵੇਗੀ  ।  ਉਨ੍ਹਾਂ ਅੱਗੇ ਆਖਿਆ ਕਿ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ  ਜੇਕਰ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਸਹੀ ਸਿੱਟੇ ਨਿਕਲਦੇ ਹਨ ਤਾਂ ਸਰਕਾਰ ਦੇ ਨਾਲ ਮਿਲ ਕੇ ਕੈਂਸਰ ਨੂੰ ਰੋਕਣ ਵਿਚ ਇਕ ਵੱਡਾ ਉਪਰਾਲਾ ਸ਼ੁਰੂ ਕੀਤਾ ਜਾਵੇਗਾ  । 

ਪੰਜਾਬ ਦੇ ਸਿਰ ਕਰਜ਼ ਨੂੰ ਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ - ਹਰਪ੍ਰੀਤ ਹੈਰੀ ਆਪ ਯੂ ਕੇ

ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ  

ਪੰਜਾਬੀ ਭਾਈਚਾਰੇ ਪੂਰਾ ਸਾਥ ਲਾਵੇਗੀ - ਵਿਧਾਇਕ ਬਲਕਾਰ ਸਿੰਘ ਕਰਤਾਰਪੁਰ 

ਹਲਕਾ ਵਿਧਾਇਕ ਬਲਕਾਰ ਸਿੰਘ ਦਾ ਇੰਡੀਅਨ ਕਲਚਰਲ ਐਸੋਸੀਏਸ਼ਨ ਵੱਲੋਂ ਕੀਤਾ ਨਿੱਘਾ ਸਵਾਗਤ

ਕਰਤਾਰਪੁਰ, 21 ਅਪ੍ਰੈਲ ( ਜਨ ਸ਼ਕਤੀ ਨਿੳੂਜ਼ ਬਿਊਰੋ) ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰਨ ਬਹੁਮਤ ਨ‍ਾਲ ਸਰਕਾਰ ਬਨਾਉਣ ਦੌਰਾਨ ਕਰਤਾਰਪੁਰ ਵਿੱਚ ਵੀ ਪਹਿਲੀ ਵਾਰ ਅਕਾਲੀ ਦਲ ਅਤੇ ਕਾਂਗਰਸ  ਪਾਰਟੀ ਤੋਂ ਅੱਕੇ ਹੋਏ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ  ਸ. ਬਲਕਾਰ ਸਿੰਘ ਦੇ ਸਿਰ ਜਿੱਤ  ਦਾ ਸਿਹਰਾ ਸਜਾਇਆ ਜਿਸ ਦੇ ਚਲਦਿਆਂ ਪਿਛਲੇ 37 ਸਾਲਾਂ ਤੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਲੋਕ ਕਲਾਵਾਂ ਦੇ ਮੇਲੇ ਦੀ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਵੱਲੋਂ ਆਪਣੇ ਫਾਰਮ ਹਾਊਸ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਸ਼ੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੇ ਸ. ਬਲਕਾਰ ਸਿੰਘ ਦਾ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ, ਆਪ ਦੇ ਯੂਕੇ ਤੋ ਸਪੋਕਸਪਰਸਨ ਹਰਜੀਤ ਸਿੰਘ ਵਿਰਕ, ਨਵਦੀਪ ਕੌਰ ਢਿੱਲੋਂ ਯੂ ਕੇ, ਅਮਰਜੀਤ ਕੌਰ ਢਿੱਲੋਂ, ਹਰੀਸ਼ ਕੁਮਾਰ, ਸੁੱਖਾ ਸਰਪੰਚ, ਭੁਪਿੰਦਰ ਸਿੰਘ ਮਾਹੀ, ਅਨਿਲ ਵਰਮਾ, ਕੇਸ਼ਵ ਭਾਰਦਵਾਜ, ਅੰਕਿਤ ਭਾਰਦਵਾਜ, ਸ਼ਿਤਾਂਸ਼ੂ ਜੋਸ਼ੀ, ਗੁਰਦੀਪ ਸਿੰਘ ਮਿੰਟੂ, ਮਿੰਟੂ ਪੱਤੜ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ ਗਿਆਇਸ ਮੌਕੇ ਪ੍ਰੋ. ਜੇ ਰਿਆਜ਼, ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ. ਰਵੀ ਦਾਰਾ ਡਿਪਟੀਡਾਇਰੈਕਟਰ ਗੁਰਦਾਸਪੁਰ ਵੱਲੋ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਐਸ ਪੀ ਸ. ਪਿਰਥੀਪਾਲ ਸਿੰਘ, ਮਸ਼ਹੂਰ ਡਾਇਰੈਕਟਰ ਸ਼੍ਰੀ ਰਜਿੰਦਰ ਕਸ਼ਅਪ, ਡਿੱਕੀ ਵਾਲੀਆ ਜਲੰਧਰ ਦਾ ਵੀ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸਦੋਰਾਨ ਸ. ਬਲਕਾਰ ਸਿੰਘ ਨੇ ਇਸ ਸਨਮਾਨ ਸਮਾਰੋਹ ਵਿੱਚ ਮਿਲੇ ਇਸ ਸਨਮਾਨ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ. ਕਰਮਪਾਲ ਸਿੰਘ ਢਿੱਲੋਂ ਅਤੇ ਸਾਰੀਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸਵਾਸ਼ ਆਪ ਸਭ ਨੇ ਮੇਰੇ ਤੇ ਕੀਤਾ ਹੈ ਮੈਂ ਉਸ ਤੇ ਹਮੇਸ਼ਾ ਖਰਾ ਉਤਰਾਂਗਾ ਅਤੇ ਕਰਤਾਰਪੁਰ ਹਲਕੇ ਦੀਤਰੱਕੀ ਲਈ ਕੋਈ ਕਸਰ ਨਹੀਂ ਛੱਡਾਂਗਾ ਅਤੇ ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਲਾਵੇਗੀ । ਇਸ ਦੌਰਾਨ ਆਮ ਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ ਨੂੰਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ , ਅਤੇ ਜੇਕਰ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਅਾਂ ਦੀ ਮਦਦ ਵਿੱਤੀ ਸੰਕਟ ਵਿੱਚੋਨਿਕਲਣ ਲੲੀ ਮੰਗਦੀ ਹੈ ਤਾ ਸਮੂਹ ਪੰਜਾਬੀ ਖੁੱਲਦਿਲੀ ਨਾਲ ਯੋਗਦਾਨ ਕਰਨਗੇ , ੳੁਨ੍ਹਾਂ ਕਿਹਾ ਆਮ ਆਦਮੀ ਪਾਰਟੀ ਯੂ ਕੇ ਵੱਲੋਂ ਬੱਚਿਆਂ ਦੀ ਪੜ੍ਹਾਈਵਿੱਚ ਹਰ ਤਰਾਂ ਦੀ ਸਹਾਇਤਾ ਕਰਨ ਲਈ ਜਲਦ ਹੀ ਮੁਹਿੰਮ ਸ਼ੁਰੂ ਕਰਾਂਗੇ। ਆਪ ਯੂ ਕੇ ਦੇ ਸਪੋਕਸਪਰਸਨ ਹਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਡੀ ਟੀਮਪੰਜਾਬ ਦੇ ੳਨ੍ਹਾਂ ਵਿਧਾਨ ਸਭਾ ਖੇਤਰਾਂ ਦਾ ਮੁੱਢਲਾ ਢਾਚਾ ਮੁੱੜ ਮਜਬੂਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗੀ , ਜਿੰਨਾਂ ਵਿਧਾਨ ਸਭਾ ਹਲਕਿਆ ਵਿੱਚ ਪਾਰਟੀ ਨੂੰਜਿੱਤ ਪ੍ਰਾਪਤ ਨਹੀ ਹੋਈ ਹੈ । ਇਸ ਮੌਕੇ ਆਪ ਟ੍ਰੇਡ ਵਿੰਗ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਪੂਰੇਵਾਲ, ਸੁਰਿੰਦਰ ਪਾਲ ਕੌਂਸਲਰ, ਗੁਰਪਾਲ ਸਿੰਘ ਮਾਂਗੇਕੀ, ਉਮੰਗ ਬੱਸੀ, ਜਸਵਿੰਦਰ ਬਬਲਾ, ਗਗਨ ਪੂਰੇਵਾਲ, ਸ਼ਿਵਾਏ ਛਾਬੜਾ, ਬਾਬਾ ਹਰਵਿੰਦਰ ਸਿੰਘ, ਪਾਲੀ ਸਿੰਘ, ਨਿੱਕਾ ਭੁੱਲਰ, ਤਜਿੰਦਰ ਮੱਲੀ, ਮਾਨਵ ਛਾਬੜਾ, ਮੰਗਾ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

District Ludhiana wins 3 National Panchayat Awards

Deputy Commissioner congratulates all stakeholders

Ludhiana, April 21 (Jan shakti News Bureau) District Ludhiana has bagged 3 National Panchayat Awards 2022 announced by the Union Ministry of Panchayati Raj for improving delivery of services and public goods, outstanding contribution to socio-economic development and adopting child-friendly practices.

Under the Den Dayal Upadhyay Panchayat Sashaktikaran Puraskar (DDUPSP), block panchayat Machhiwara and gram panchayat of village Rohle has won the national award, while Nanaji Deshmukh Rashtriya Gaurav Gram Sabha Puraskar (NRGGSP) has been awarded to gram panchayat of village Chehlan.

Deputy Commissioner Ludhiana Surabhi Malik specially congratulated ADC (Rural Development) Amit Kumar Panchal, officials and all stakeholders for winning these national awards. She said that it was materialized only because of the team work of officials and all stakeholders.

Amit Kumar Panchal informed that on the occasion of National Panchayati Raj Day on April 24, 2022, a function is being organised at Gram Panchayat Pali, District Samba in Jammu & Kashmir, in which Prime Minister Narendra Modi would be the chief guest. He said that all the gram panchayats would join this function through web casting and even the awards would be presented online.

 

ਗੁਰੂ ਨਾਨਕ ਗੁਰਦੁਆਰਾ ਬੈੱਡਫੋਰਡ ਵਿਖੇ ਹੋਇਆ ਅੰਮ੍ਰਿਤ ਸੰਚਾਰ  

ਭਾਈ ਬਲਦੇਵ ਸਿੰਘ ਦੇ ਜਥੇ ਵੱਲੋਂ ਕੀਤਾ ਗਿਆ ਬਾਟਾ ਤਿਆਰ  

ਸੋਲ਼ਾਂ ਪ੍ਰਾਣੀ ਲੱਗੇ ਗੁਰੂ ਦੇ ਲੜ  

ਤਕਰੀਬਨ ਬਾਹੀਆਂ ਪ੍ਰਾਣੀਆਂ ਵੱਲੋਂ ਲਿਆ ਗਿਆ ਚੂਲਾ  

ਬੈੱਡਫੋਰਡ /ਇੰਗਲੈਂਡ, 18 ਅਪ੍ਰੈਲ ( ਖਹਿਰਾ)  ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈੱਡਫੋਰਡ ਦੇ ਪ੍ਰਬੰਧਕਾਂ ਦੇ ਯੋਗ ਯਤਨਾਂ ਸਦਕਾ  ਅੰਮ੍ਰਿਤ ਸੰਚਾਰ ਕੀਤਾ ਗਿਆ  ।  ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਤੇ ਸਮਾਗਮਾਂ ਵਿੱਚ ਵਾਟਾਂ ਤਿਆਰ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਭਾਈ ਬਲਦੇਵ ਸਿੰਘ ਦੇ ਜਥੇ ਨੇ ਇਸ ਸਾਰੇ ਕਾਰਜ ਦੀ ਸੇਵਾ ਨਿਭਾਈ  । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਦੁਆਰਾ ਸੋਲ਼ਾਂ ਪ੍ਰਾਣੀ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਆਪਣਾ ਜਨਮ ਸਫਲਾ ਕੀਤਾ । ਇਸ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮਾਂ ਦੌਰਾਨ ਤਕਰੀਬਨ ਬਾਈ ਪ੍ਰਾਣੀਆਂ ਵੱਲੋਂ ਚੂਲਾ ਪ੍ਰਾਪਤ ਕੀਤਾ ਗਿਆ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਲਰਾਜ ਸਿੰਘ ਰਾਏ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਗਿਆ ਅਤੇ ਭਾਈ ਬਲਦੇਵ ਸਿੰਘ ਦੇ ਜਥੇ ਦਾ ਧੰਨਵਾਦ ਕੀਤਾ ਅਤੇ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਨਵੇਂ ਜੀਵਨ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ । ਭਾਈ ਬਲਰਾਜ ਸਿੰਘ ਰਾਏ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਦੱਸਿਆ  ਇਹ ਬਹੁਤ ਹੀ ਲੰਮੇ ਸਮੇਂ ਤੋਂ ਬਾਅਦ ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈੱਡਫੋਰਡ  ਦੇ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਦੁਆਰਾ ਇਹ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਸੰਚਾਰ ਦਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਵੱਡੀ ਗਿਣਤੀ ਵਿੱਚ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਗੁਰੂ ਦੇ ਲੰਗਰਾਂ ਦੀਆਂ ਸੇਵਾਵਾਂ ਨਿਰੰਤਰ ਚੱਲੀਆਂ ।

 

ਡਾ ਕੁਲਵੰਤ ਸਿੰਘ ਧਾਲੀਵਾਲ ਦਾ ਹੋਵੇਗਾ ਮਦਰ ਟਰੇਸਾ ਐਵਾਰਡ ਨਾਲ ਸਨਮਾਨ  

ਦੋ ਦਹਾਕਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋ ਬਚਣ ਲਈ NRI ਭਰਾਵਾਂ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਵਿੱਚ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ  

20 ਅਪ੍ਰੈਲ ਨੂੰ ਗੋਆ ਦੀ ਧਰਤੀ ਤੇ ਹੋਵੇਗਾ ਮਾਣ ਸਨਮਾਨ 

ਲੰਡਨ, 17 ਅਪ੍ਰੈਲ ( ਖਹਿਰਾ)  MotherTeresa ਕੁਲਵੰਤ ਸਿੰਘ ਧਾਲੀਵਾਲ ਜੀ ਹੋਣਗੇ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ । ਡਾ ਧਾਲੀਵਾਲ ਨੂੰ ਗੋਆ ਵਿਖੇ ਕੀਤਾ ਜਾਵੇਗਾ ਸਨਮਾਨਿਤ । Humanitarian Services ਮਨੁੱਖਤਾ ਦੀ ਸੇਵਾ ਲਈ ਪੂਰੀ ਦੁਨੀਆਂ ਵਿਚੋਂ ਚੁਣਿਆ ਗਿਆ ਇੱਕ ਹੀ ਨਾਮ । ਉੱਘੇ ਸਮਾਜ ਸੇਵੀ ਅਤੇ ਪੰਜਾਬੀਆਂ ਦੀ ਮਦਰ ਟਰੇਸਾ ਵਜੋਂ ਜਾਣੇ ਜਾਂਦੇ ਕੁਲਵੰਤ ਧਾਲੀਵਾਲ ਨੂੰ ਗੋਆ ਵਿਖੇ 20 ਅਪ੍ਰੈਲ ਨੂੰ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੁਲਵੰਤ ਧਾਲੀਵਾਲ ਦੀ ਚੋਣ ਉਨ੍ਹਾ ਵੱਲੋ ਚਲਾਈਆਂ ਜਾ ਰਹੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਹੈ। ਗੌਰਤਲਬ ਹੈ ਕਿ ਕੁਲਵੰਤ ਸਿੰਘ ਧਾਲੀਵਾਲ ਪਿਛਲੇ ਦੋ ਦਹਾਕਿਆਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਓ  ਲਈ ਕੰਮ ਕਰ ਰਹੇ ਹਨ। ਜਿਸ ਦੌਰਾਨ NRI ਭਰਾਵਾਂ ਨੂੰ Motivate ਕਰਕੇ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਕੈਂਸਰ ਤੋਂ ਬਚਾ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

 

 

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ 'ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਲੰਡਨ/ਚੰਡੀਗੜ੍ਹ, 15 ਅਪ੍ਰੈਲ (ਖਹਿਰਾ) ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ (ਸਲੋਹ, ਯੂ.ਕੇ.) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇੱਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ, ਗੈਰ-ਨਿਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ) ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।
ਐਮਪੀ ਢੇਸੀ ਨੇ ਟਿੱਪਣੀ ਕੀਤੀ, “ਮੈਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਧੰਨਵਾਦੀ ਹਾਂ ਜਿਸ ਨਾਲ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ। ਉਨ੍ਹਾਂ, ਐਮ.ਪੀ ਚੱਢਾ ਅਤੇ ਵਿਧਾਇਕ ਨਿੱਝਰ ਨੇ ਪਿਆਰ ਨਾਲ ਆਪਣਾ ਕੀਮਤੀ ਸਮਾਂ ਦਿੱਤਾ, ਜਿਸ ਵਿੱਚ ਅਸੀਂ ਪ੍ਰਵਾਸੀ ਪੰਜਾਬੀ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ, ਜਿਨ੍ਹਾਂ ਵਿੱਚ ਜ਼ਮੀਨੀ ਵਿਵਾਦ ਦੇ ਕੇਸਾਂ, ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਮੇ ਸਮੇਂ ਤੋਂ ਸਿਆਸੀ ਕੈਦੀਆਂ ਬਾਰੇ ਚਿੰਤਾਵਾਂ, ਅਤੇ ਬਿਹਤਰ ਕਾਨੂੰਨ ਅਤੇ ਪ੍ਰਵਾਸੀ ਭਾਰਤੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ (ਘਟਾਉਣ ਦੀ ਬਜਾਏ) ਕਰਨ ਦੀਆਂ ਨੀਤੀਆਂ। ਅਸੀਂ ਵਧੇਰੇ ਸੰਪਰਕ ਰਾਹੀਂ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਚਰਚਾ ਕੀਤੀ, ਖਾਸ ਤੌਰ 'ਤੇ ਲੰਡਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ।
ਢੇਸੀ ਨੇ ਅੱਗੇ ਦੱਸਿਆ, “ਡਾਇਸਪੋਰਾ ਸਪੱਸ਼ਟ ਤੌਰ 'ਤੇ ਆਪਣੀ ਵਿਰਾਸਤ ਦੀ ਧਰਤੀ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਵਿਦੇਸ਼ ਦੌਰਿਆਂ ਤੋਂ ਮੁੱਖ ਮੰਤਰੀ ਦੇ ਵਿਆਪਕ ਗਿਆਨ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਸਹਿਯੋਗ ਅਤੇ ਤਰੱਕੀ ਵਧੇਗੀ।"

UK MP Tanmanjeet Dhesi meets Punjab Chief Minister Bhagwant Mann to discuss key NRI issues

London /Chandigarh,15 April (Khaira) Tanmanjeet Singh Dhesi MP (Slough, UK) met today with the Punjab Chief Minister Bhagwant Mann at his official residence in Chandigarh. During their hour-long meeting, an array of issues pertaining to Non-Resident Indians were discussed. Present also were Raj Sabha MP Raghav Chadha, Dr Inderbir Singh Nijjar MLA (Amritsar South) and Dhesi’s father Jaspal Singh Dhesi.
MP Dhesi remarked, “I’m extremely grateful to the honourable Chief Minister for the warmth with which he received me. He, MP Chadha and MLA Nijjar kindly gave their valuable time, within which we were able to exchange views at length about matters affecting the Punjabi diaspora, including anxieties around land dispute cases, blacklisted individuals and long-standing political prisoners, and better laws and policies to attract (rather than decrease) NRI direct investment. We also discussed the importance of increasing cargo, trade and tourism through greater connectivity, especially daily direct flights from London, Birmingham and other cities abroad, to both Amritsar and Chandigarh.”
Dhesi further explained, “The diaspora obviously wants to see the land of their heritage flourish and contribute towards that. Given the CM’s extensive knowledge gained from visits abroad, he assured me that he would do his best to address these issues, which would undoubtedly lead to increased cooperation and progress.”

Vested interests can't suppress my voice against violation of human rights - Dhesi  

UK MP terms political statements as defamatory, ridiculous & baseless

London , April 14 ( Khaira) Member Parliament from UK Tanmanjeet Singh Dhesi on Thursday termed the political statements against him appeared in a section of media as ridiculous, unfounded, totally untrue and defamatory and this hullabaloo was created by handful individuals having vested interests whereas majority of populace in the world much too wise to fall for such lies and misinformation.
In a statement released here Tanmanjeet Singh Dhesi said “Such individuals have learnt nothing from the Indian farmers protest, when they tried to portray farmers and anyone who stood with them as anti-India terrorists and separatists. They have been busy trying to malign the likes of me for the past year by using similar tactics, because I dared to speak up for the human rights of farmers".
Heavily castigating the rumour-mills gossiping about his past UK MP Dhesi categorically said "As I addressed in the House of Commons, the two rupees a tweet by Twitter troll factory and the fake accounts will not be able to silence those of us who feel strongly about speaking up for truth and justice".
He emphasized that he have regularly spoken up for human rights of the marginalised around the world: including the Hindus and Christians of Sri Lanka, the Kashmiris, Palestinians, the Muslims of Myanmar and beyond. Dhesi underlined that "As a Sikh, that is what we are taught to do from a young age - stand up for yourself and the rights of others, working for the betterment of all".
He elucidated that the ridiculous and political statements reported in the media from the last year, including that I had made an anti-India speech at a '2020 rally' in London, are defamatory and unsubstantiated, adding he said that he had not attended any such rally. "There are some in Pakistan who had tried to portray me as being pro-India, while some hardliners in India are busy trying to say I am anti-India. I think the good people in both India and Pakistan are much too wise to fall for such lies and misinformation,” Dhesi said.

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਮੇਰੀ ਆਵਾਜ਼ ਨੂੰ ਸਵਾਰਥੀ ਹਿੱਤ ਨਹੀਂ ਦਬਾ ਸਕਦੇ - ਢੇਸੀ

ਯੂਕੇ ਦੇ ਐਮਪੀ ਨੇ ਕੁੱਝ ਸਿਆਸੀ ਬਿਆਨਾਂ ਨੂੰ ਅਪਮਾਨਜਨਕ ਤੇ ਬੇਬੁਨਿਆਦ ਕਰਾਰ ਦਿੱਤਾ

ਲੰਡਨ, 14 ਅਪ੍ਰੈਲ ( ਖਹਿਰਾ ) ਯੂ.ਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮੀਡੀਆ ਦੇ ਇਕ ਹਿੱਸੇ ਵਿਚ ਆਪਣੇ ਖਿਲਾਫ ਛਪੇ ਸਿਆਸੀ ਬਿਆਨਾਂ ਨੂੰ ਹਾਸੋਹੀਣੇ, ਬਿਲਕੁਲ ਕੋਰਾ ਝੂਠ, ਬੇਬੁਨਿਆਦ ਅਤੇ ਅਪਮਾਨਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਜਿਸ਼ ਮੁੱਠੀ ਭਰ ਅਨਸਰਾਂ ਵਲੋਂ ਰਚੀ ਗਈ ਹੈ ਜਦਕਿ ਬਹੁਗਿਣਤੀ ਦੁਨੀਆਂ ਦੇ ਲੋਕ ਅਜਿਹੇ ਝੂਠ, ਥੋਥੀ ਅਤੇ ਗਲਤ ਜਾਣਕਾਰੀ ਨੂੰ ਨਕਾਰਨ ਲਈ ਬਹੁਤ ਜ਼ਿਆਦਾ ਬੁੱਧੀਮਾਨ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਗਿਣੇ-ਚੁਣੇ ਬੰਦਿਆਂ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਅੰਦੋਲਨ ਤੋਂ ਕੁਝ ਨਹੀਂ ਸਿੱਖਿਆ, ਜਦੋਂ ਅਜਿਹੇ ਕੱਚਘਰੜ ਲੋਕਾਂ ਨੇ ਕਿਸਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਖੜ੍ਹੇ ਕਿਸੇ ਵੀ ਵਿਅਕਤੀ ਨੂੰ ਭਾਰਤ ਵਿਰੋਧੀ, ਅੱਤਵਾਦੀ ਅਤੇ ਵੱਖਵਾਦੀ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹੇ ਬੰਦੇ ਪਿਛਲੇ ਇੱਕ ਸਾਲ ਤੋਂ ਇਸੇ ਤਰ੍ਹਾਂ ਦੇ ਹੋਛੇ ਹੱਥਕੰਡੇ ਵਰਤ ਕੇ ਮੇਰੇ ਵਰਗੇ ਮਨੁੱਖੀ ਅਧਿਕਾਰ ਹਮਾਇਤੀ ਲੋਕਾਂ ਨੂੰ ਬਦਨਾਮ ਕਰਨ ਦੀ ਅਸਫਲ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ, ਕਿਉਂਕਿ ਮੈਂ ਕਿਸਾਨਾਂ ਦੇ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਦੀ ਹਿੰਮਤ ਕੀਤੀ ਸੀ।
ਆਪਣੇ ਅਤੀਤ ਬਾਰੇ ਗੱਪਾਂ ਰਾਹੀਂ ਅਫਵਾਹਾਂ ਫੈਲਾਉਣ ਦੀ ਸਖਤ ਨਿਖੇਧੀ ਕਰਦੇ ਹੋਏ ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜਿਸ ਤਰਾਂ ਮੈਂ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕੀਤਾ ਹੈ ਤਾਂ 'ਟਵਿੱਟਰ ਟ੍ਰੋਲ ਫੈਕਟਰੀ' ਦੁਆਰਾ ਦੋ ਰੁਪਏ ਪ੍ਰਤੀ ਟਵੀਟ ਕਰਾਉਣ ਅਤੇ ਸ਼ੋਸ਼ਲ ਮੀਡੀਆ ਦੇ ਫਰਜ਼ੀ ਖਾਤੇ ਮੇਰੇ ਵਰਗੇ ਨਿਰਪੱਖ ਲੋਕਾਂ ਆਵਾਜ ਨੂੰ ਚੁੱਪ ਨਹੀਂ ਕਰਾ ਸਕਣਗੇ ਜੋ ਸੱਚਾਈ ਅਤੇ ਨਿਆਂ ਲਈ ਬੋਲਣ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ ਉਠਾਉਂਦੇ ਰਹਿਣਗੇ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਦੁਨੀਆ ਭਰ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਲਗਾਤਾਰ ਮੁੱਦੇ ਉਠਾਏ ਹਨ ਜਿਸ ਵਿੱਚ ਸ਼੍ਰੀਲੰਕਾ ਦੇ ਹਿੰਦੂ ਅਤੇ ਈਸਾਈ, ਕਸ਼ਮੀਰੀ, ਫਲਸਤੀਨੀ, ਮਿਆਂਮਾਰ ਅਤੇ ਹੋਰ ਬਾਹਰੀ ਦੇਸ਼ਾਂ ਦੇ ਮੁਸਲਮਾਨ ਸ਼ਾਮਲ ਹਨ। ਢੇਸੀ ਨੇ ਸਪੱਸ਼ਟ ਕੀਤਾ ਕਿ ਇੱਕ ਸਿੱਖ ਹੋਣ ਦੇ ਨਾਤੇ, ਸਾਨੂੰ ਛੋਟੀ ਉਮਰ ਤੋਂ ਹੀ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਖੜੇ ਹੋਣਾ ਅਤੇ ਸਭ ਦੀ ਬਿਹਤਰੀ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਕੁੱਝ ਮੀਡੀਆ ਵਿੱਚ ਏਜੰਸੀਆਂ ਰਾਹੀਂ ਹਾਸੋਹੀਣੇ ਸਿਆਸੀ ਬਿਆਨ ਅਤੇ ਬੇਬੁਨਿਆਦ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ ਕਿ ਮੈਂ ਲੰਡਨ ਵਿਖੇ '2020 ਰੈਲੀ' ਵਿੱਚ ਭਾਰਤ ਵਿਰੋਧੀ ਭਾਸ਼ਣ ਦਿੱਤਾ ਸੀ ਜੋ ਕਿ ਸਰਾਸਰ ਅਪਮਾਨਜਨਕ ਅਤੇ ਬਿਲਕੁਲ ਝੂਠ ਹੈ ਕਿਉਂਕਿ ਮੈਂ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਹੋਇਆ।
ਢੇਸੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਅਜਿਹੇ ਸ਼ਖਸ਼ ਹਨ ਜਿਨ੍ਹਾਂ ਨੇ ਮੈਨੂੰ ਭਾਰਤ ਹਮਾਇਤੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਦੋਂ ਕਿ ਭਾਰਤ ਵਿੱਚ ਕੁਝ ਸੱਜੇ ਪੱਖੀ ਕੱਟੜਪੰਥੀ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ ਕਿ ਮੈਂ ਭਾਰਤ ਵਿਰੋਧੀ ਹਾਂ। ਉਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਬਹੁਤ ਜ਼ਿਆਦਾ ਬੁੱਧੀਮਾਨ ਤੇ ਚੰਗੇ ਲੋਕ ਹਨ ਜੋ ਅਜਿਹੇ ਕੋਰੇ ਝੂਠ ਅਤੇ ਮੂਲੋਂ ਗਲਤ ਜਾਣਕਾਰੀ ਵਿੱਚ ਫਸਣ ਵਾਲੇ ਨਹੀਂ ਹਨ।