ਯੁ.ਕੇ.

ਅੰਮ੍ਰਿਤਸਰ ਦੀ ਲੜਾਈ  

1984 ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਅਟੈਕ ਤੇ ਬਣੀ ਫਿਲਮ ਬੈਟਲ ਆਫ ਅੰਮ੍ਰਿਤਸਰ  (BATTLE OF AMRITSAR) 8 ਜੁਲਾਈ ਸ਼ੁੱਕਰਵਾਰ  ਨੂੰ ਸ਼ਾਮ 7 ਵਜੇ ਤੋ 8.30  ਵਜੇ ਤਕ ਦਿਖਾਈ ਜਾ ਰਹੀ ਹੈ ।ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈਡਫੋਰਡ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ  ਬੇਨਤੀ ਕੀਤੀ ਜਾਂਦੀ ਹੈ ਕਿ ਇਤਿਹਾਸਕ ਜਾਣਕਾਰੀ ਨਾਲ ਭਰਪੂਰ  ਫਿਲਮ ਨੂੰ ਦੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਅਤੇ ਸਿੱਖੀ ਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਲਈ  ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਬੈਡਫੋਰਡ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰੋ  । ਹੋਰ ਜਾਣਕਾਰੀ ਲਈ ਫੋਟੋ ਵਿਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ

ਸਟੀਵ ਬਾਰਕਲੇ ਨੇ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਤੋਂ ਬਾਅਦ ਸਿਹਤ ਸਕੱਤਰ, ਨਦੀਮ ਜ਼ਹਾਵੀ ਨੂੰ ਚਾਂਸਲਰ ਨਿਯੁਕਤ 

 ਲੰਡਨ, 06 ਜੁਲਾਈ (ਖਹਿਰਾ)  ਕੰਜ਼ਰਵੇਟਿਵ ਸੰਸਦ ਮੈਂਬਰਾਂ ਸਾਜਿਦ ਜਾਵਿਦ ਅਤੇ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਕ੍ਰਮਵਾਰ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਰਾਜ ਸਕੱਤਰ ਅਤੇ ਖਜ਼ਾਨੇ ਦੇ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਿਆਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੰਸਦ ਦੇ ਖਿਲਾਫ ਦੁਰਵਿਹਾਰ ਦੀ ਸ਼ਿਕਾਇਤ ਤੋਂ ਬਾਅਦ ਕ੍ਰਿਸ ਪਿਨਚਰ ਨੂੰ ਸਰਕਾਰੀ ਭੂਮਿਕਾ ਲਈ ਨਿਯੁਕਤ ਕਰਨ ਲਈ ਮੁਆਫੀ ਮੰਗਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ। ਅਸਤੀਫ਼ਿਆਂ ਤੋਂ ਬਾਅਦ ਡਾਊਨਿੰਗ ਸਟ੍ਰੀਟ ਦੇ ਸਾਬਕਾ ਚੀਫ਼ ਆਫ਼ ਸਟਾਫ ਸਟੀਵ ਬਾਰਕਲੇ ਨੂੰ  ਸਿਹਤ ਸਕੱਤਰ ਅਤੇ ਸਾਬਕਾ ਸਿੱਖਿਆ ਸਕੱਤਰ ਨਦੀਮ ਜ਼ਹਾਵੀ ਨੂੰ ਚਾਂਸਲਰ ਵਜੋਂ ਨਿਯੁਕਤ ਕੀਤਾ ਗਿਆ |

Steve Barclay appointed health secretary, Nadhim Zahawi as chancellor following resignations of MPs

London, 06 July (Khaira) Conservative MPs Sajid Javid and Rishi Sunak announced on Tuesday their resignations as secretary of state for health and social care and chancellor of the exchequer, respectively. This comes after Prime Minister Boris Johnson apologised for appointing Chris Pincher to a government role after a misconduct complaint against the MP. Former Downing Street chief of staff Steve Barclay was appointed as health secretary and former education secretary Nadhim Zahawi as chancellor hours following the resignations. 

ਬਰਤਾਨੀਆ ਵਿੱਚ ਹਿਸਟਰੀ ਦਾ ਸਭ ਤੋਂ ਵੱਡਾ ਟੈਕਸ ਕਟ 

ਲੰਡਨ, 06 ਜੁਲਾਈ (ਖਹਿਰਾ)  ਅੱਜ ( ਬੁੱਧਵਾਰ) ਨੈਸ਼ਨਲ ਇੰਸ਼ੋਰੈਂਸ ਥ੍ਰੈਸ਼ਹੋਲਡ ਰਾਤੋ-ਰਾਤ £9,880 ਤੋਂ £12,570 ਤੱਕ ਵਧ ਜਾਵੇਗਾ — 30 ਮਿਲੀਅਨ ਬ੍ਰਿਟਿਸ਼ ਕਰਮਚਾਰੀਆਂ ਨੂੰ £330 ਪ੍ਰਤੀ ਸਾਲ ਤੱਕ ਦੀ ਬਚਤ ਹੋਵੇਗੀ। ਬਰਤਾਨੀਆ ਦੀ ਇਤਿਹਾਸ  ਵਿੱਚ ਇਹ ਸਭ ਤੋਂ ਵੱਡਾ ਟੈਕਸ ਕਟ ਹੈ।  

Biggest tax cut in UK 

London, 06 july (Khaira)Today (Wednesday) the National Insurance threshold will rise overnight from £9,880 to £12,570 — saving 30 million British workers up to £330 a year. That's the single biggest tax cut in a decade.

ਨੀਦਰਲੈਂਡ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ  

 

ਨੀਦਰਲੈਂਡ ਜਰਮਨੀ ਹਾਈਵੇ ਨੂੰ ਟਰੈਕਟਰਾਂ ਦੀਆਂ ਵੱਡੀਆਂ ਕਤਾਰਾਂ ਨਾਲ ਰੋਕਿਆ  

 

ਐਮਸਟਰਡਮ , ਜੁਲਾਈ  (ਖਹਿਰਾ )

ਭਾਰਤ ਦੀ ਤਰਜ਼ ਤੇ ਉੱਪਰ ਨੀਦਰਲੈਂਡ ਵਿੱਚ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ ਕੀਤਾ ਗਿਆ । ਨੀਦਰਲੈਂਡ ਦੇ ਕਿਸਾਨਾਂ ਨੇ ਹਾਈਵੇਅ ਨੂੰ ਰੋਕਣ, ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲਾਂ ਕਰਨ ਅਤੇ ਸੁਪਰਮਾਰਕੀਟਾਂ ਅਤੇ ਸੁਪਰਮਾਰਕੀਟਾਂ ਨੂੰ ਘੇਰਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ। ਕਿਸਾਨਾਂ ਨੇ ਨੀਦਰਲੈਂਡ-ਜਰਮਨੀ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ।ਨੀਦਰਲੈਂਡ ਦੀ ਸਰਕਾਰ 2030 ਤੱਕ ਅਮੋਨੀਆ ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ 50% ਤੱਕ ਘਟਾਉਣਾ ਚਾਹੁੰਦੀ ਹੈ।

ਕਿਸਾਨਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਸ਼ੂ ਰੱਖਣ 'ਤੇ ਪਾਬੰਦੀ, ਖੇਤੀ ਵਿਚ ਖਾਦਾਂ ਦੀ ਵਰਤੋਂ 'ਤੇ ਪਾਬੰਦੀ ਆਦਿ ਸ਼ਾਮਲ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਹਵਾਈ ਆਵਾਜਾਈ, ਬਿਲਡਿੰਗ ਕੰਸਟਰੱਕਸ਼ਨ ਅਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਖਤਰਨਾਕ ਗੈਸਾਂ ਨਿਕਲਦੀਆਂ ਹੋਣਗੀਆਂ ਪਰ ਉਨ੍ਹਾਂ 'ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ। ਕਿਸਾਨਾਂ ਨੇ ਇੱਕ ਨਵਾਂ ਨਾਅਰਾ "ਸਾਡੇ ਕਿਸਾਨ, ਸਾਡਾ ਭਵਿੱਖ" ("our farmers,our future")ਦਿੱਤਾ ਹੈ, ਜਿਵੇਂ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਨਾਅਰਾ ਸੀ "no farmer, no food"।ਭਾਰਤ ਦੇ ਕਿਸਾਨ ਅੰਦੋਲਨ ਨੇ ਦੁਨੀਆ ਭਰ ਦੇ ਕਿਸਾਨਾਂ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਟਰੈਕਟਰਾਂ ਰਾਹੀਂ ਸ਼ਾਂਤਮਈ ਪ੍ਰਦਰਸ਼ਨ ਦੀ ਭਾਵਨਾ ਪੈਦਾ ਕੀਤੀ ਹੈ ਜਿਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਅੱਜ ਦੇ ਇਸ ਪ੍ਰੋਟੈਸਟ ਨੇ ਯੂਰਪ ਵਿੱਚ ਬਹੁਤ ਵੱਡੇ ਪੱਧਰ ਉੱਪਰ ਪ੍ਰਭਾਵ ਛੱਡਿਆ ਹੈ। 

ਯੂ ਟਿਊਬ ਨੇ ਹਟਾਇਆ ਸਿੱਧੂ ਮੂਸੇ ਵਾਲੇ ਦਾ ਐਸ ਵਾਈ ਐਲ ਗੀਤ  

ਲੰਡਨ , 26 ਜੂਨ (ਖਹਿਰਾ ) ਮਰਹੂਮ ਸਿੱਧੂ ਮੂਸੇਵਾਲੇ ਦਾ ਚਿੱਤਰ ਗੀਤ ਐੱਸਵਾਈਐੱਲ ਯੂ ਟਿਊਬ ਵੱਲੋਂ ਭਾਰਤ ਵਿੱਚ ਡਿਲੀਟ ਕਰ ਦਿੱਤਾ ਗਿਆ ਹੈ । 23 ਜੂਨ ਵਾਲੇ ਦਿਨ ਸ਼ਾਮ ਦੇ ਛੇ ਵਜੇ ਇਸ ਗੀਤ ਨੂੰ ਯੂ ਟਿਊਬ ਰਾਹੀਂ ਦੁਨੀਆਂ ਤੇ ਰਿਲੀਜ਼ ਕੀਤਾ ਗਿਆ ਸੀ । ਜਿਸ ਗੀਤ ਨੇ ਕਈ ਬੀਤੇ ਸਮੇਂ ਤੋ ਚੱਲ ਰਹੇ ਪੰਜਾਬ ਦੇ ਕਈ ਅਹਿਮ ਮਸਲਿਆਂ ਨੂੰ ਅੱਜ ਦੇ ਭਖਦੇ ਮਸਲੇ ਬਣਾ ਦਿੱਤਾ ਹੈਂ  । ਸ਼ਾਇਦ ਇਹੀ ਕਾਰਨ ਹੈ ਕਿ ਗੀਤ ਨੂੰ ਯੂ ਟਿਊਬ ਵੱਲੋਂ ਹਟਾ ਦਿੱਤਾ ਗਿਆ ਹੈ ।

ਯੂਟਿਊਬ ਨੇ ਸਿੱਧੂ ਮੂਸੇ ਵਾਲੇ ਦੇ ਗੀਤ ਐਸ ਵਾਈ ਐਲ ਨੂੰ ਭਾਰਤ ਵਿੱਚ ਚੱਲਣ ਤੋਂ ਰੋਕਿਆ      

ਬਰਤਾਨੀਆ ’ਚ ਮਹਿੰਗਾਈ ਨੇ 40 ਸਾਲਾਂ ਦੇ ਰਿਕਾਰਡ ਤੋੜੇ ✍️ ਅਮਨਜੀਤ ਸਿੰਘ ਖਹਿਰਾ

ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਬਰਤਾਨੀਆ ’ਚ ਖਪਤਕਾਰ ਮੁੱਲ ਮਹਿੰਗਾਈ 40 ਸਾਲ ਦੇ ਮੁਕਾਬਲੇ ਵਿੱਚ ਉੱਚ ਪੱਧਰ ਉਪਰ ਪੁੱਜ ਗਈ ਹੈ । ਰਾਸ਼ਟਰੀ ਸਟੈਟੇਸਟਿਕਸ ਦਫ਼ਤਰ ਦੇ ਅੰਕਡ਼ਿਆਂ ਮੁਤਾਬਕ, ਮਈ ’ਚ ਮਹਿੰਗਾਈ ਦਰ 9.1 ਫੀਸਦੀ ਰਹੀ ਹੈ ਜਿਹਡ਼ੀ ਮਾਰਚ 1982 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਸੱਤ ਦੇਸ਼ਾਂ ਦੇ ਸਮੂਹ ਜੀ-7 ’ਚ ਇੱਥੇ ਸਭ ਤੋਂ ਜ਼ਿਆਦਾ ਮਹਿੰਗਾਈ ਦਰ ਹੈ। ਬਰਤਾਨੀਆ ਦੀ ਮੁਦਰਾ ਪਾਊਂਡ ਸਟਰਲਿੰਗ ਦਾ ਇਸ ਸਾਲ ਡਾਲਰ ਦੇ ਮੁਕਾਬਲੇ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਮਹਿੰਗਾਈ ਦੇ ਅੰਕਡ਼ੇ ਆਉਣ ਦੇ ਬਾਅਦ ਬੁੱਧਵਾਰ ਨੂੰ ਇਸ ਵਿਚ 1.22 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੁਝ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਸਾਹਮਣੇ ਜ਼ਿਆਦਾ ਮਹਿੰਗਾਈ ਤੇ ਮੰਦੀ, ਦੋਵਾਂ ਦੀ ਚੁਣੌਤੀ ਹੈ। ਨਿਵੇਸ਼ਕਾਂ ਦਾ ਮੰਨਣਾ ਹੈ ਕਿ ਇਹ ਵੱਡੀ ਊਰਜਾ ਦਰਾਮਦ ਬਿੱਲ ਤੇ ਬ੍ਰੈਗਜ਼ਿਟ ਨਾਲ ਜੁਡ਼ੀਆਂ ਪਰੇਸ਼ਾਨੀਆਂ ਨੂੰ ਦਰਸਾਉਂਦਾ ਹੈ। ਇਸ ਨਾਲ ਯੂਰਪੀ ਯੂਨੀਅਨ ਨਾਲ ਕਾਰੋਬਾਰੀ ਸਮਝੌਤਿਆਂ ’ਤੇ ਵੀ ਅਸਰ ਪੈ ਸਕਦਾ ਹੈ। ਥਿੰਕ ਟੈਂਕ ਰੈਜ਼ੋਲਿਊਸ਼ਨ ਫਾਊਂਡੇਸ਼ਨ ਦੇ ਸੀਨੀਅਰ ਅਰਥਸ਼ਾਸਤਰੀ ਜੈਕ ਲਿਜ਼ੇ ਦਾ ਕਹਿਣਾ ਹੈ ਕਿ ਆਰਥਿਕ ਆਊਟਲੁੱਕ ਸਾਫ਼ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਜ਼ਿਆਦਾ ਮਹਿੰਗਾਈ ਕਿਵੇਂ ਖਤਮ ਹੋਵੇਗੀ ਤੇ ਕਿੰਨੇ ਲੰਬੇ ਸਮੇਂ ਤਕ ਬਣੀ ਰਹੇਗੀ? ਮੁਦਰਾ ਨੀਤੀ ’ਤੇ ਫੈਸਲਾ ਕਰਨਾ ਵੀ ਮੁਸ਼ਕਲ ਹੋਵੇਗਾ। ਇਸ ਮਹਿੰਗਾਈ ਨੂੰ ਲੈ ਕੇ ਬਰਤਾਨੀਆ ਵਿੱਚ ਵਸਣ ਵਾਲੇ ਲੋਕ ਚਿੰਤਤ ਨਜ਼ਰ ਆ ਰਹੇ ਹਨ ਕਿਉਂਕਿ ਸਰਕਾਰ ਵੀ ਇਸ ਦਾ ਕੋਈ ਸਾਰਥਕ ਹੱਲ ਲੱਭਣ ਵਿੱਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ।

ਮੰਕੀਪੌਕਸ ਨੂੰ ਲੈ ਕੇ ਐਲਾਨ ਹੋ ਸਕਦੀ ਹੈ ਗਲੋਬਲ ਐਮਰਜੈਂਸੀ

 ਲੰਡਨ,23 ਜੂਨ (ਖਹਿਰਾ ) ਮੰਕੀਪੌਕਸ ਦਾ ਪ੍ਰਕੋਪ ਵੱਧ ਰਿਹਾ ਹੈ। ਹੁਣ ਤਕ ਇਹ ਖਤਰਨਾਕ ਵਾਇਰਸ ਦੁਨੀਆ ਦੇ 42 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਲਗਭਗ 3,417 ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ 'WHO' ਨੇ ਇਸ ਤੇਜ਼ੀ ਨਾਲ ਫੈਲ ਰਹੇ ਇਨਫੈਕਸ਼ਨ ਨੂੰ ਲੈ ਕੇ ਵੀਰਵਾਰ ਨੂੰ ਆਪਣੀ ਐਮਰਜੈਂਸੀ ਕਮੇਟੀ ਦੀ ਬੈਠਕ ਬੁਲਾਈ ਹੈ। ਮੀਟਿੰਗ ਵਿੱਚ ਮੰਕੀਪੌਕਸ ਦੇ ਪ੍ਰਕੋਪ ਨੂੰ ਲੈ ਕੇ ਵਿਸ਼ਵਵਿਆਪੀ ਐਮਰਜੈਂਸੀ ਐਲਾਨ ਕਰਨ ਜਾਂ ਨਾ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।ਵਰਲਡ ਹੈਲਥ ਆਰਗੇਨਾਈਜ਼ੇਸ਼ਨ 'ਡਬਲਿਊ ਐੱਚ ਓ  ' ਦੁਆਰਾ ਮੰਕੀਪੌਕਸ ਉੱਤੇ ਵਿਸ਼ਵਵਿਆਪੀ ਐਮਰਜੈਂਸੀ ਦੇ ਐਲਾਨ ਦਾ ਅਰਥ ਇਹ ਹੋਵੇਗਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਇਸ ਪ੍ਰਕੋਪ ਨੂੰ ਇੱਕ "ਅਸਾਧਾਰਨ ਘਟਨਾ" ਮੰਨਦੀ ਹੈ ਅਤੇ ਦੂਜੇ ਦੇਸ਼ਾਂ ਵਿੱਚ ਫੈਲਣ ਦੇ ਜ਼ੋਖ਼ਮ ਵਿੱਚ ਰਹਿੰਦੀ ਹੈ। ਡਬਲਯੂ ਐਚ ਓ ਦੁਆਰਾ ਇਹ ਐਲਾਨ ਦੁਨੀਆ ਨੂੰ ਮੰਕੀਪੌਕਸ ਦੇ ਵਿਰੁੱਧ ਕੋਰੋਨਾ ਮਹਾਮਾਰੀ ਅਤੇ ਪੋਲੀਓ ਦੇ ਖਾਤਮੇ ਲਈ ਚੱਲ ਰਹੇ ਯਤਨਾਂ ਦੀ ਤਰ੍ਹਾਂ ਹੀ ਕਦਮ ਚੁੱਕਣ ਲਈ ਪ੍ਰੇਰਿਤ ਕਰੇਗੀ।

SGPC President S. Harjinder Singh meets family of martyr Bhai Sawinder Singh, martyred in Kabul terror attack on Gurdwara

Says SGPC committed to every possible support to Afghan Sikhs

 

Amritsar, June 21(Jan Shakti News )

 

Shiromani Gurdwara Parbandhak Committee (SGPC) President Advocate S. Harjinder Singh reached New Delhi on Monday and expressed his condolences to the family members of Bhai Sawinder Singh, who was martyred in the terror attack on Gurdwara Karte Parwan near Kabul in Afghanistan.

 

S. Harjinder Singh attended the antim ardas (last prayers) of Bhai Sawinder Singh at Gurdwara Sri Guru Arjan Dev Ji in Tilak Nagar, New Delhi and termed the terror attack on Kabul Gurdwara as a cruel act against humanity.

 

SGPC President met Bhai Sawinder Singh’s wife Pal Kaur, his son who arrived from the United Kingdom S. Ajmeet Singh and other family members and while expressing his condolences, he assured to provide every possible support from SGPC.

 

S. Harjinder Singh said, “SGPC is with the Afghan Sikhs and will always remain committed to provide every possible support in the time of need. The government must take timely steps to ensure the safety of Sikhs and Indians living across the globe and so that the pain of such unfortunate incidents does not have to be tolerated.”

 

SGPC President said that although it was the duty of the governments to settle the Sikhs stuck in Afghanistan after bringing them to India, the SGPC will always remain present for fulfilling the needs required in this process. He appealed to the Government of India to bring all the Afghan Sikhs to India and make concrete arrangements for their welfare and special attention for their employment.

 

Meanwhile, on behalf of SGPC, Advocate S. Harjinder Singh bestowed S. Ajmeet Singh, son of Shaheed Bhai Sawinder Singh with the Guru’s blessing Siropoa (robe of honour) and a dastar (turban).

 

Apart from meeting the family members of Bhai Sawinder Singh, SGPC President also met Afghan Sikh leaders living in Delhi and discussed the number of Sikhs still living in Afghanistan and ascertained the current situation there.

 

SGPC President S. Harjinder Singh also met Afghanistan’s Ambassador to India Mr. Farid Mamundzay, who was also present on this occasion and asked him to ensure the safety of Sikhs in Afghanistan.

ਹਾਲੀਵੁੱਡ ਸਟਾਰ ਜੌਨੀ ਡੇਪ ਨੇ ਆਪਣੀ ਸਾਬਕਾ ਪਤਨੀ ਐਂਬਰ ਹਰਡ ਤੋਂ ਮਾਣਹਾਨੀ ਦਾ ਕੇਸ ਜਿੱਤਣ ਦੀ ਖ਼ੁਸ਼ੀ 'ਚ 48.22 ਲੱਖ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੇ ਜਸ਼ਨ ਮਨਾਇਆ

ਲੰਡਨ (ਏਜੰਸੀ)  ਹਾਲੀਵੁੱਡ ਸਟਾਰ ਜੌਨੀ ਡੇਪ ਨੇ ਆਪਣੀ ਸਾਬਕਾ ਪਤਨੀ ਐਂਬਰ ਹਰਡ ਤੋਂ ਮਾਣਹਾਨੀ ਦਾ ਕੇਸ ਜਿੱਤਣ ਦੀ ਖ਼ੁਸ਼ੀ 'ਚ ਜਸ਼ਨ ਮਨਾਇਆ ਹੈ। ਉਨ੍ਹਾਂ ਲਈ ਇਹ ਕਾਨੂੰਨੀ ਲੜਾਈ ਕਾਫੀ ਤਕਲੀਫਦੇਹ ਸਾਬਿਤ ਹੋਈ ਸੀ ਤੇ ਬੀਤੇ ਬੁੱਧਵਾਰ ਨੂੰ ਉਹ ਇਸ ਦੀ ਭਰਪਾਈ 'ਚ ਆਪਣੀ ਪਤਨੀ ਤੋਂ 103.5 ਲੱਖ ਡਾਲਰ ਜਿੱਤ ਗਏ ਹਨ। ਲਿਹਾਜ਼ਾ, ਅਮਰੀਕੀ ਫਿਲਮ ਸਟਾਰ ਨੇ ਬਰਮਿੰਘਮ ਦੇ ਇਕ ਭਾਰਤੀ ਰੈਸਟੋਰੈਂਟ 'ਵਾਰਾਨਸੀ' 'ਚ ਆਪਣੇ ਦੋਸਤਾਂ ਨਾਲ ਜੰਮ ਕੇ ਪਾਰਟੀ ਕੀਤੀ ਤੇ ਇਸ ਭਾਰਤੀ ਦਾਅਵਤ 'ਤੇ 62 ਹਜ਼ਾਰ ਡਾਲਰ (48.22 ਲੱਖ ਰੁਪਏ) ਤੋਂ ਵੱਧ ਦੀ ਰਕਮ ਖ਼ਰਚ ਕੀਤੀ। ਇਸ ਡਿਨਰ ਪਾਰਟੀ 'ਚ ਡੇਪ ਤੇ ਉਨ੍ਹਾਂ ਦੇ ਵੀਹ ਮਹਿਮਾਨਾਂ ਲਈ ਸੁਆਦਲਾ ਭਾਰਤੀ ਭੋਜਨ ਪਰੋਸਿਆ ਗਿਆ।ਨਾਇਓਪੋਸਟਡਾਟਕਾਮ ਮੁਤਾਬਕ ਰਾਤ ਦੇ ਭੋਜ 'ਚ 58 ਸਾਲਾ ਡੇਪ ਤੇ ਉਨ੍ਹਾਂ ਦੇ ਮਸ਼ਹੂਰ ਦੋਸਤਾਂ ਨੂੰ ਸਭ ਤੋਂ ਪਹਿਲਾਂ ਕਾਕਟੇਲ ਤੇ ਰੋਜ਼ ਸ਼ੈਂਪੇਨ ਪਰੋਸੀ ਗਈ। ਫਿਰ ਸੀਖ ਕਬਾਬ, ਚਿਕਨ ਟਿੱਕਾ, ਪਨੀਰ ਟਿੱਕਾ ਮਸਾਲਾ, ਲੈਂਬ ਕੜਾਹੀ ਤੇ ਤੰਦੂਰੀ ਕਿੰਗਸ ਪ੍ਰਰਾਨਸ ਖਿਲਾਇਆ ਗਿਆ। ਲੰਡਨ 'ਚ ਪਾਇਰੇਟਸ ਆਫ ਕੈਰੇਬੀਅਨ ਦੇ ਸਟਾਰ ਡੇਪ ਆਪਣੀ ਦੂਜੀ ਪਤਨੀ ਐਂਬਰ ਹਰਡ (36) ਤੋਂ ਕੇਸ ਜਿੱਤਣ ਤੋਂ ਬਾਅਦ ਆਪਣੀ ਸੰਗੀਤਕਾਰ ਮਿੱਤਰ ਜੈਫ ਬੇਕ (77) ਦੇ ਮਿਊਜ਼ੀਕਲ ਟੂਰ 'ਚ ਸ਼ਾਮਿਲ ਹੋਣ ਲਈ ਬਰਤਾਨੀਆ 'ਚ ਹੀ ਰੁਕ ਗਏ ਹਨ। ਉਹ ਲੰਡਨ ਰਾਇਲ ਅਲਬਰਟ ਹਾਲ 'ਚ ਪਿਛਲੇ ਮਹੀਨੇ ਹੋਏ ਗਿਟਾਰ ਸ਼ੋਅ ਸਮੇਤ ਕਈ ਪ੍ਰਰੋਗਰਾਮਾਂ 'ਚ ਸ਼ਾਮਿਲ ਵੀ ਹੋ ਚੁੱਕੇ ਹਨ। ਪਰ ਮਾਣਹਾਨੀ ਦਾ ਮਾਮਲਾ ਜਿੱਤਣ ਤੋਂ ਬਾਅਦ ਜੌਨੀ ਡੇਪ ਆਪਣੇ ਦੋਸਤਾਂ ਨਾਲ ਬਰਮਿੰਘਮ ਦੇ ਸਭ ਤੋਂ ਵੱਡੇ ਭਾਰਤੀ ਰੈਸਟੋਰੈਂਟ 'ਚ ਸ਼ਾਮ ਸੱਤ ਵਜੇ ਪੁੱਜੇ। ਇੱਥੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਪਹਿਲਾਂ ਤਸਵੀਰਾਂ ਖਿਚਵਾਈਆਂ ਤੇ ਫਿਰ ਵੀਹ ਹਜ਼ਾਰ ਵਰਗ ਫੁੱਟ ਦਾ ਰੈਸਟੋਰੈਂਟ ਖਾਲ੍ਹੀ ਕਰਵਾਇਆ ਗਿਆ ਤਾਂ ਤੋਂ ਉਨ੍ਹਾਂ ਦੇ ਨਿੱਜੀ ਭੋਜ 'ਚ ਕੋਈ ਵਿਘਨ ਨਾ ਪਵੇ। ਡੇਲੀ ਮੇਲ ਮੁਤਾਬਕ ਰੈਸਟੋਰੈਂਟ ਦੇ ਡਾਇਰੈਕਟਰ ਮੁਹੰਮਦ ਹੁਸੈਨ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਨੂੰ ਹੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਜੌਨੀ ਡੇਪ ਕੁਝ ਲੋਕਾਂ ਨਾਲ ਇੱਥੇ ਖਾਣੇ ਲਈ ਆਉਣਾ ਚਾਹੁੰਦੇ ਹਨ। ਮੈਂ ਹੈਰਾਨ ਸੀ ਤੇ ਮੈਨੂੰ ਲੱਗਿਆ ਕਿਸੇ ਨੇ ਮਜ਼ਾਕ ਕੀਤਾ ਹੈ। ਪਰ ਫਿਰ ਉਨ੍ਹਾਂ ਦੀ ਸਕਿਓਰਿਟੀ ਟੀਮ ਆ ਗਈ ਤੇ ਫਿਰ ਪੂਰਾ ਰੈਸਟੋਰੈਂਟ ਚੈੱਕ ਕੀਤਾ ਗਿਆ।

https://www.instagram.com/p/CedmNxIo0of/?igshid=YmMyMTA2M2Y=

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਵੱਲੋਂ ਟਰੱਸਟ ਦੇ ਚੇਅਰਮੈਨ  ਜ਼ਰੂਰੀ ਬੇਨਤੀ  

ਗੁਰਦੁਆਰਾ ਸਾਹਿਬ ਦੀ ਵੋਟਿੰਗ ਬਣਾਉਣ ਸਮੇਂ ਆ ਰਹੀਆਂ ਮੁਸ਼ਕਲਾਂ ਵੱਲ ਦੁਆਇਆ ਧਿਆਨ  

ਲੰਡਨ, 11 ਜੂਨ  (ਖਹਿਰਾ)  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਅਤੇ ਜਨਰਲ ਸਕੱਤਰ ਸ ਹਰਜੀਤ ਸਿੰਘ ਸਰਪੰਚ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟ ਦੇ ਚੇਅਰਮੈਨ ਨੂੰ ਗੁਰਦੁਆਰਾ ਸਾਹਿਬ ਦੀਆਂ ਬਣ ਰਹੀਆਂ ਨਵੀਂਆਂ ਵੋਟਾਂ ਲਈ ਲੋਕਾਂ ਦੀ ਮੰਗ ਅਨੁਸਾਰ  ਚਾਰ ਕਾਉਂਸਲ ਦੇ ਏਰੀਆ ਵਿਚ ਰਹਿ ਰਹੇ  ਪੜ੍ਹਾਈ ਜਾਂ ਕੰਮ ਦੇ ਤੌਰ ਤੇ ਆਏ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਜੋ ਕਿ ਸੰਵਿਧਾਨ ਦੇ ਅਨੁਸਾਰ ਜਿਸ ਤਰ੍ਹਾਂ ਕਿ ਉਨ੍ਹਾਂ ਨੌਜਵਾਨਾਂ ਨੇ ਦੱਸਿਆ ਕੇ ਸਾਡੀ ਵੋਟ ਬਣਨੀ ਚਾਹੀਦੀ ਹੈ ਜ਼ਰੂਰ ਗੁਰਦੁਆਰਾ ਸਾਹਿਬ ਦੇ ਟਰੱਸਟ ਦੇ ਚੇਅਰਮੈਨ ਨੂੰ ਇਸ ਗੱਲ ਵੱਲ ਧਿਆਨ ਦੇ ਕੇ ਜਲਦ ਤੋਂ ਜਲਦ ਇਸ ਦਾ ਹੱਲ ਕਰਨਾ ਚਾਹੀਦਾ ਹੈ  । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ ਗੁਰਮੇਲ ਸਿੰਘ ਮੱਲੀ ਨੇ ਦੱਸਿਆ ਕਿ ਪਡ਼੍ਹਾਈ ਅਤੇ ਕੰਮਕਾਰ ਲਈ ਆਏ ਨੌਜਵਾਨਾਂ ਦਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਜਿਸ ਨੂੰ ਅੱਖੋਂ ਪਰੋਖੇ ਕਰਨਾ ਸਹੀ ਨਹੀਂ ਹੋਵੇਗਾ  ।   

ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਰੂਬਰੂ ਸਮਾਗਮ 

ਰੂਬਰੂ ਸਮਾਗਮ  ਸਮੇਂ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ਕੀਤਾ ਗਿਆ ਲੋਕ ਅਰਪਣ

ਬਰਮਿੰਘਮ , (ਅਮਨਜੀਤ ਸਿੰਘ ਖਹਿਰਾ) ਬੀਤੇ ਕੱਲ੍ਹ ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਯੂਰੋਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ। ਜਿਸ ਵਿੱਚ ਬੀਬੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਸਮਾਗਮ ਵਿੱਚ ਦੋਹਾਂ ਸਖਸ਼ੀਅਤਾਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਹਨਾਂ ਦੀ ਲੇਖਣੀ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਖੁੱਲ ਕੇ ਗੱਲਬਾਤ ਕੀਤੀ । ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅੰਗਰੇਜ਼ੀ ਵਿਚ ਅਨੁਵਾਦਿਤ ਕਹਾਣੀ ਸੰਗ੍ਰਹਿ " Now I Enjoy rape " ਲੋਕ ਅਰਪਣ ਕੀਤਾ ਗਿਆ। ਜਿਸ ਵਿੱਚ ਕਹਾਣੀਕਾਰ ਸੁਖਜੀਤ ਵੱਲੋਂ ਪੰਜਾਬੀ ਸਾਹਿਤ ਸਭਾ ਸਮਰਾਲਾ, ਲੋਕ ਵਿਰਾਸਤ ਅਕਾਦਮੀ ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਭੇਜੇ ਗਏ ਸੁਨੇਹੇ ਨੂੰ ਕੁਲਵੰਤ ਕੌਰ ਢਿੱਲੋਂ ਵਲੋਂ ਪੜ ਕੇ ਸਭ ਨਾਲ ਸਾਂਝਾ ਕੀਤਾ। ਬਲਵਿੰਦਰ ਸਿੰਘ ਚਾਹਲ ਨੇ ਸੰਖੇਪ ਵਿੱਚ ਇਸ ਕਹਾਣੀ ਸੰਗ੍ਰਹਿ ਤੇ ਚਾਨਣਾ ਪਾਇਆ। ਉਪਰੋਕ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਆਏ ਕਵੀ ਜਨਾਂ ਵੱਲੋਂ ਕਾਵਿਕ ਮਾਹੌਲ ਸਿਰਜਿਆ ਗਿਆ। ਜਿਹਨਾਂ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ, ਭੁਪਿੰਦਰ ਸੱਗੂ ਨੇ ਭਾਗ ਲਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਅਗਲੇ ਕਿਸੇ ਸਮਾਗਮ ਵਿੱਚ ਇਕੱਠੇ ਹੋਣ ਦਾ ਵਾਅਦਾ ਕੀਤਾ।

ਯੂ ਕੇ ਦੇ ਸ਼ਹਿਰ ਲੈਸਟਰ ਵਿੱਚ ਮਿਲਾਪ ਗਰੁੱਪ ਵੱਲੋਂ “ਕੁਈਨ ਪਲੈਟੀਨਮ ਜੁਬਲੀ” ਬੜੀ ਧੂਮ-ਧਾਮ ਨਾਲ ਮਨਾਈ ਗਈ


ਲੈਸਟਰ (ਖਹਿਰਾ ) ਇਸ ਹਫ਼ਤੇ ਯੂ ਕੇ ਵਿੱਚ “ਕੁਈਨ ਪਲੈਟੀਨਮ ਜੁਬਲੀ 2022”ਥਾਂ ਥਾਂ ਤੇ ਬੜੀ ਧੂਮ- ਧਾਮ ਨਾਲ ਮਨਾਈ ਜਾ ਰਹੀ ਹੈ। ਯੂ ਕੇ ਦੀ ਰਾਣੀ ਏਲਿਜ਼ਬੈਥ ਨੇ ਸਭ ਤੋਂ ਲੰਬਾ ਸਮਾਂ 70 ਸਾਲ ਯੂ ਕੇ ਵਿੱਚ ਰਾਜ ਕੀਤਾ ਹੈ। ਇਸ ਲਈ ਇਹ ਸਪੈਸ਼ਲ ਸਮਾਂ ਇਸ ਹਫ਼ਤੇ ਧੂਮ- ਧਾਮ ਨਾਲ ਮਨਾਇਆ ਗਿਆ। ਸਾਡੇ ਮਿਲਾਪ ਗਰੁੱਪ ਦੇ ਮਹੀਨਾਵਾਰੀ ਸੈਸ਼ਨ ਵਿੱਚ ਵੀ ਲੇਡੀਜ਼ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਅਸੀਂ ਆਪਣੇ ਦਿਨ ਤਿਉਹਾਰ ਹਮੇਸ਼ਾਂ ਧੂਮ ਧਾਮ ਨਾਲ ਮਨਾਉਂਦੇ ਹਾਂ,ਉੱਥੇ ਅਸੀਂ ਸੋਚਿਆ ਕਿ ਯੂ ਕੇ ਦੇ ਵਸਨੀਕ ਹੋਣ ਦੇ ਨਾਤੇ ਮਹਾਰਾਣੀ ਦੀ ਖੁਸ਼ੀ ਵਿੱਚ ਵੀ ਥੋੜਾ ਬਹੁਤਾ ਹਿੱਸਾ ਪਾਉਣਾ ਬਣਦਾ ਹੈ। ਸਾਨੂੰ ਕਦੇ ਬੇਗਾਨਾ ਪਣ ਨਹੀਂ ਮਹਿਸੂਸ ਹੋਣ ਦਿੱਤਾ। ਹਰ ਸਹੂਲਤ ਇੱਥੋਂ ਦੀ ਸਰਕਾਰ ਨੇ ਸਾਨੂੰ ਵੀ ਦਿੱਤੀ ਹੈ। ਯੂ ਕੇ ਵਿੱਚ ਲੰਬੇ ਅਰਸੇ ਤੋਂ ਵੱਸ ਰਹੇ ਬਹੁਤ ਸਾਰੀਆਂ ਵੱਖਰੀਆਂ ਕਮਿਊਨਟੀਆਂ ਨੇ ਵੀ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਇਆ। ਸਟ੍ਰੀਟ ਪਾਰਟੀਆਂ ਕੀਤੀਆਂ ਗਈਆਂ। ਸਜਾਵਟ ਕੀਤੀ ਗਈ। ਮਿਲਾਪ ਗਰੁੱਪ ਦੇ ਐਡਮਨ ਸਟਾਫ਼ ਲ਼ੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਰਾਜਵੀਰ ਕੌਰ, ਗੁਰਬਖਸ਼ ਕੌਰ, ਰਣਜੀਤ ਕੌਰ, ਕੁਲਦੀਪ ਕੌਰ ਨੇ ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ। ਅਤੇ ਮਿਲਾਪ ਗਰੁੱਪ ਵੱਲੋਂ ਵੀ “ ਕੁਈਨ ਪਲੈਟੀਨਮ ਜੁਬਲੀ 2022 ਮਨਾਈ ਗਈ। ਸੈਸ਼ਨ ਦੀ ਸ਼ੁਰੂਆਤ ਧਾਰਮਿਕ ਪ੍ਰੋਗਰਾਮ ਨਾਲ ਸ਼ੁਰੂ ਕੀਤੀ ਗਈ। ਬਾਅਦ ਵਿੱਚ ਯੂ ਕੇ ਮਲਕਾ ਦੀ ਤਸਵੀਰ ਵਾਲੇ ਲੇਡੀਜ਼ ਨੇ ਕਾਰਡ ਬਣਾਏ, ਪਾਰਟੀ ਕਰਾਊਨ ਵੀ ਬਣਾਏ। ਫੇਰ ਇਕੱਠੇ ਹੋ ਕੇ ਕੇਕ ਕੱਟਿਆ, ਅਤੇ ਗੀਤ ਸੰਗੀਤ ਕੀਤਾ।  ਐਕਸਰਸਾਈਜ਼ ਸੈਸ਼ਨ ਵੀ ਸਿਹਤਯਾਬੀ ਲਈ ਕੀਤਾ ਗਿਆ। ਬਾਅਦ ਵਿੱਚ ਮਿਲ ਕੇ ਸਭ ਨੇ ਖਾਣਾ ਖਾਧਾ। ਇਸ ਗਰੁੱਪ ਵਿੱਚ ਇਕੱਠੇ ਹੋਕੇ ਪੰਜਾਬੀ ਮਾਂ ਬੋਲੀ, ਸਾਹਿਤ ਸੱਭਿਆਚਾਰ , ਸਮਾਜਿਕ ਗੱਲਾਂ, ਦਿਨ ਤਿਉਹਾਰ ਲੇਡੀਜ਼ ਵੱਲੋਂ ਮਨਾਏ ਜਾਂਦੇ ਹਨ। ਇਸ ਵਾਰ ਲੰਬੇ ਸਮੇਂ ਤੋਂ ਯੂ ਕੇ ਦੇ ਵਸਨੀਕ ਹੋਣ ਤੇ ਨਾਤੇ ਅਤੇ ਰਾਣੀ ਦੇ ਰਾਜ ਵਿੱਚ ਜੀਵਨ ਬਤੀਤ ਕਰਦੇ ਹੋਏ ਹਰ ਤਰਾਂ ਦੀਆਂ ਸਹੂਲਤਾਂ ਪੰਜਾਬੀਆਂ ਨੂੰ ਵੀ ਇਸ ਮੁਲਕ ਵਿੱਚ ਪ੍ਰਦਾਨ ਕੀਤੀਆਂ ਗਈਆਂ। ਇਹ ਚੰਗਾ ਸੋਚ ਕੇ ਲੇਡੀਜ਼ ਨੇ ਸੋਚਿਆ ਸਾਡਾ ਵੀ ਥੋੜਾ ਬਹੁਤਾ ਸੈਲੀਬਰੇਸ਼ਨ ਵਿੱਚ ਹਿੱਸਾ ਲੈਣਾ ਬਣਦਾ ਹੈ। ਇਸ ਲਈ ਸਭ ਨੇ ਰਲ ਮਿਲ ਕੇ ਆਪਣੇ ਤਰੀਕੇ ਨਾਲ ਮਨਾਇਆ। ਜਸਵੰਤ ਕੌਰ ਬੈਂਸ ਨੇ ਸਾਰੀਆਂ ਲੇਡੀਜ਼ ਦਾ ਧੰਨਵਾਦ ਕੀਤਾ ਅਤੇ ਅਖੀਰ ਵਿੱਚ ਇੱਕ ਧਾਰਮਿਕ ਸ਼ਬਦ ਨਾਲ ਸਰਬੱਤ ਦਾ ਭਲਾ ਮੰਗਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਲੈਸਟਰ ਵਿਖੇ ਕਿਊਨ ਪਲਾਟੀਨਮ ਜੁਬਲੀ ਮਨਾਉਂਦੀਆਂ ਹੋਈਆਂ ਪੰਜਾਬਣਾਂ

ਮਿਲਾਪ ਗਰੁੱਪ ਨੇ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਕਿਊਨ ਪਲਾਟੀਨਮ ਜੁਬਲੀ ਵੀ ਸੂਬਾਈ    

ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ✍️ ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਹਰ ਸਾਲ ਦੀ ਤਰ੍ਹਾਂ ਜੂਨ ਮਹੀਨੇ ਦਾ ਪਹਿਲਾ ਹਫਤਾ ਜਾ ਸਾਲ 1984 ਦੇ ਪਿਛਲੇ ਛੇ ਮਹੀਨੇ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਮੇਸ਼ਾ ਲਈ ਟੁੰਬਦੇ ਰਹਿਣਗੇ।
 ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਲੁਧਿਆਣਾ ਤੋਂ ਭਾਟ ਸਿੱਖਾਂ ਦੇ ਤਕਰੀਬਨ 500 ਸਿੱਖਾਂ ਦੇ ਜਥੇ ਨਾਲ ਸ਼ਾਇਦ 28/29 ਜੂਨ ਦੀ ਸਵੇਰ ਨੂੰ ਅਸੀਂ ਸ੍ਰੀ ਅੰਮ੍ਰਿਤਸਰ ਵਿਖੇ ਸ਼ਾਂਤਮਈ “ਧਰਮਯੁੱਧ” ਮੋਰਚੇ ਵਿੱਚ ਸ਼ਾਮਲ ਹੋਣ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਏ।
ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਸਮੇਂ ਦੇ ਪ੍ਰਮੁੱਖ ਸਿੱਖ ਲੀਡਰਾਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਅਨੇਕਾਂ ਹੋਰ ਬੁਲਾਰਿਆਂ ਦੇ ਵੀਚਾਰ ਸੁੱਣਨ ਚਲੇ ਗਏ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਅਨੇਕਾਂ ਵਾਰ  ਸਟੇਜ ਤੋ ਅਪੀਲਾਂ ਕਰਨ ਤੇ ਵੀ ਉਹ ਇਸ ਇੱਕਠ ਵਿੱਚ ਨਹੀਂ ਆਏ। ਸੰਤਾ ਦੀ ਲੋਕਪ੍ਰਿਯਤਾ ਇਤਨੀ ਜਿਆਦਾ ਸੀ ਕਿ ਬਹੁਤੇ ਲੋਕ, ਖਾਸ ਕਰਕੇ ਨੌਜਵਾਨ ਉਨ੍ਹਾਂ ਦੇ ਵਿਚਾਰਾਂ ਅਤੇ ਦਰਸ਼ਨਾਂ ਲਈ ਹੀ ਆਏ ਸਨ, ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਸ ਵੇਲੇ ਦੇ ਸਿੱਖ ਲੀਡਰਾਂ ਦੇ ਵੀਚਾਰਾ ਵਿਚ ਬਹੁਤ ਜਿਆਦਾ ਅੰਤਰ ਆ ਚੁੱਕਿਆ ਸੀ ਇਹੀ ਕਾਰਨ ਸੀ ਉਹ ਉਸ ਇਕੱਠ ਨੂੰ ਸੰਬੋਧਨ ਕਰਨ ਨਹੀਂ ਆਏ ਸਨ।
ਸੂਰਜ ਟਲਦੇ ਸਮੇਂ ਮੈਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਹਨਾਂ ਦੇ ਕੋਈ ਪੰਜਾਹ ਦੇ ਕਰੀਬ ਹਥਿਆਰਬੰਦ ਸਿੰਘਾਂ ਸੱਣੇ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਦਰਸ਼ਨ ਹੋਏ ਉਹ ਸੱਭ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਬੁਲਾ ਰਹੇ ਸਨ, ਹਾਲਾਂਕਿ ਦਰਬਾਰ ਸਾਹਿਬ ਦੇ ਬਾਹਰ ਟਾਂਵਾਂ-ਟਾਂਵਾਂ ਗੋਲੀ ਚੱਲਣ ਦੀ ਅਵਾਜ ਆ ਰਹੀ ਸੀ ਪਰ ਸੰਤਾ ਦੇ ਚੇਹਰੇ ਦਾ ਜਲੋਅ ਅਤੇ ਉਨ੍ਹਾਂ ਦੇ ਸਿੰਘਾਂ ਦੇ ਚੜਦੀਕਲਾ ਵਾਲੇ ਚਿਹਰੇ ਮੈਂ ਕਦੇ ਨਹੀਂ ਭੁੱਲ ਸਕਿਆ। ਉਸ ਸ਼ਾਮ ਧਰਮਯੁੱਧ ਮੋਰਚੇ ਲਈ ਗਿਰਫਤਾਰੀ ਦੇਣ ਵਾਲਾ ਆਖਰੀ ਜੱਥਾ ਸੀ। 
ਸ੍ਬੱਤ ਦਾ ਭਲਾ ਚਾਹੁਣ ਵਾਲੇ ਇਨਸਾਨਾਂ ਦੀ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸਿੱਖ ਕੌਮ ਦੀ ਵਿਲੱਖਣ ਪਛਾਣ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ-ਢੇਰੀ ਕਰਨ ਦੀ ਸਿੱਖਾਂ ਦੇ ਆਪਣੇ ਹੀ ਦੇਸ਼ ਭਾਰਤ ਦੀ ਫੌਜ ਵਲੋਂ ਨਕਾਮ ਕੋਸ਼ਿਸ਼ ਕਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮੋਜੂਦ ਮੱਠੀ ਭਰ ਸਿੰਘਾਂ ਵੱਲੋਂ ਭਾਰਤੀ ਫੌਜ ਦਾ ਡੱਟਕੇ ਕੀਤੇ ਮੁਕਾਬਲੇ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਅਜਾਦ ਭਾਰਤ ਜਿਸ ਦੀ ਅਜਾਦੀ ਖਾਤਰ ਅਬਾਦੀ ਦੇ ਦੋ ਫੀਸਦ ਤੋਂ ਵੀ ਘੱਟ ਸਿੱਖਾ ਵਲੋਂ ਵਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਆਪਣੀ ਜਨਮ ਭੂਮੀ ਦ ਬਟਵਾਰਾ ਤੇ ਆਪਣੇ ਪਵਿੱਤਰ ਗੁਰਧਾਮਾਂ ਦਾ ਵੀਛੋੜਾ ਵੀ 1947 ਵਿਚ ਸਹਿਆ ਹੋਏ, ਆਪਣੇ ਉਸ ਦੇਸ਼ ਦੀ ਸਰਕਾਰ ਵਲੋਂ ਅਜਿਹਾ ਘੀਣੋਣਾ ਕਾਰਨਾਮਾ ਕਰਨਾ, ਕਈ ਦਿਨਾਂ ਤੱਕ ਕਰਫਿਊ ਲਗਾ ਗੁਲਾਮੀ ਵਾਲੀ ਸਥਿਤੀ ਪੈਦਾ ਕਰ ਕੇ ਸਿੱਖ ਗੁਰਧਾਮਾਂ ਦੀ ਬੇ ਅਦਬੀ ਕਰਨਾ, ਸਿੱਖਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਨੁਕਸਾਨ ਕਰਨਾ, ਅਤੇ ਫਿਰ ਕੀਤੇ ਦੀ ਮਾਫੀ ਵੀ ਨਾ ਮੰਗਣਾ ਇਥੋਂ ਤਕ ਕਿ ਆਉਣ ਵਾਲੀਆਂ ਸਰਕਾਰਾਂ ਵਲੋਂ ਵੀ, ਕਈ ਸਵਾਲ ਪੈਦਾ ਕਰਦਾ ਹੈ ਅਤੇ 
ਸਿੱਖਾ ਵਲੋਂ ਉਠਾਈ ਜਾਣ ਵਾਲੀ ਭਾਰਤ ਪਾਕਿਸਤਾਨ ਦਰਮਿਆਨ ਅਜਾਦ ਸਿੱਖ ਖਿੱਤੇ ਦੀ ਮੰਗ ਨੂੰ ਕਿਸੇ ਹੱਦ ਤੱਕ ਜਾਇਜ਼ ਠਹਿਰਾਉਦਾ ਹੈ ਜਿਥੇ ਉਹ ਅਜਾਦ ਫਿਜ਼ਾ ਵਿਚ ਮਹਿਫੂਜ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦੇ ਹਨ।

ਉਸ ਵੇਲੇ ਦੇ ਕੁੱਝ ਨਕਸ਼ ਮੇਰੇ ਜਿਹਨ ਵਿਚੋਂ ਬਾਹਰ ਨਹੀਂ ਨਿਕਲ ਸਕੇ। ਇਕ ਮਾ ਵਲੋਂ ਬੇ-ਹਾਲ ਹੋ ਕੇ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਾਂ ਵਿਖੇ ਲੱਭਣਾ ਜੋ ਘਰੋ ਦੋੜਕੇ ਇਸ ਹਥਿਆਰਬੰਦ ਸੰਘਰਸ਼ ਵਿੱਚ ਆ ਸ਼ਾਮਲ ਹੋਇਆ ਸੀ। ਇੱਕ ਜਦੋਂ ਸਾਡਾ ਜੱਥਾ ਜੈਕਾਰੇ ਲਗਾਉਂਦਾ ਅਮ੍ਰਿਤਸਰ ਦੀਆਂ ਸੁੰਨਸਾਨ ਗਲੀਆਂ ਵਿੱਚੋ ਲੰਗ ਰਿਹਾ ਸੀ ਤਾਂ ਇੱਕ “ਮੋਨੇ” ਬਜੂਰਗ ਜੋ ਸ਼ਾਇਦ ਅਵਾਜ ਸੁਨਕੇ ਬੁਹੇ ਦੇ ਕੇਵਾੜ ਬੰਦ ਕਰ ਰਿਹਾ ਸੀ ਉਸ ਦੇ ਚਿਹਰੇ ਦੀ ਸਵਾਲਾਂ ਭਰੀ ਖਾਮੋਸ਼ੀ ਮੈਂ ਨਹੀਂ ਭੁੱਲ ਸਕਦਾ। ਕਾਸ਼ ਧਰਮਯੁੱਧ ਮੋਰਚੇ ਦੇ ਸੰਚਾਲਕਾਂ ਨੇ ਭਾਰਤ ਦੀ ਅਤੇ ਖਾਸ ਕਰਕੇ ਪੰਜਾਬ ਦੀ ਹਿੰਦੂ ਅਬਾਦੀ ਨੂੰ ਭਰੋਸੇ ਵਿੱਚ ਲੈਣ ਦਾ ਵਧੇਰੇ ਯਤਨ ਕੀਤਾ ਹੁੰਦਾ ਤਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਇੰਨਾ ਨੁਕਸਾਨ ਨਾ ਹੁੰਦਾ, ਪਰ ਉਦੋਂ ਦੇ ਸੰਚਾਰ ਮਾਧਿਅਮ ਅੱਜ ਵਰਗੇ ਨਹੀਂ ਸਨ ਅਤੇ ਜੋ ਹੈ ਵੀ ਸਨ ਉਹ ਵੀ ਉਸ ਵਕਤ ਦੀ ਸਰਕਾਰੀ ਸ਼ਹਿ ਤੇ ਸਿੱਖਾਂ ਖਿਲਾਫ ਦਿਨ ਰਾਤ ਜਹਿਰ ਉੱਗਲ ਰਹੇ ਸਨ। ਸਰਕਾਰ ਹਰ ਹੀਲੇ ਵਰਤ ਰਹੀ ਸੀ ਸਤਾ ਵਿੱਚ ਰਹਿਣ ਲਈ। ਸ਼ਹਿਰਾਂ ਦੇ ਕਈ ਹਿੰਦੂ ਵਪਾਰੀਆਂ ਨੇ ਨਿੱਤ ਦੇ ਕਰਫਿਊਆ ਤੋਂ ਤੰਗ ਆ ਕੇ ਆਪਣੇ ਵਪਾਰ ਦਿੱਲੀ ਜਾ ਭਾਰਤ ਦੇ ਹੋਰ ਸੂਬਿਆਂ ਵਿੱਚ ਤਬਦੀਲ ਕਰ ਲਏ ਸਨ। ਨੋਜਵਾਨ ਪੀੜੀ ਬੇਰੁਜ਼ਗਾਰੀ ਤੋਂ ਤੰਗ ਆ ਚੁੱਕੀ ਸੀ। 
ਇੱਕ ਵਾਕਿਆ ਉਸ ਸਮੇਂ ਮੇਰੇ ਚਾਚਾ ਜੀ ਜੁਗਿੰਦਰ ਸਿੰਘ ਜੀ ਪੰਡਿਤ ਨੇ ਕੁੱਝ ਦਿਨ ਪਹਿਲਾਂ ਹੀ ਦਸਿਆ ਸੀ ਕਿ ਸੰਤ ਜੀ ਭਾਵੇਂ ਕਿਸੇ ਵੇਲੇ ਖਰਵੇ ਬਚਨ ਬੋਲਦੇ ਹਨ ਪਰ ਜਦੋਂ ਉਹ ਸੰਤਾ ਦੀ ਹਾਜ਼ਰੀ ਵਿੱਚ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਜੀ ਦੀ ਲੰਗਰ ਦੀ ਇਮਾਰਤ ਦੀ ਛੱਤ ਉਤੇ ਬੈਠੇ ਸਨ ਤਾਂ ਇੱਕ ਹਿੰਦੂ ਵੀਰ ਸੰਤ ਜੀ ਨੂੰ ਮਿਲਣ ਲਈ ਦਰਬਾਰ ਸਾਹਿਬ ਲੰਗਰ ਹਾਲ ਦੀ ਛੱਤ ਤੇ ਆਪਣੀ ਬੇਟੀ ਨਾਲ ਪੰਹੁਚੀਆ ਅਤੇ ਉਹ ਕਹਿ ਰਿਹਾ ਸੀ ਕਿ ਉਸ ਦੀ ਇਸ ਬੇਟੀ ਨੂੰ ਉਸ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਹੋਰ ਦਹੇਜ ਲਿਆਉਣ ਲਈ ਕਿਹਾ ਹੈ, ਤਾਂ ਸੰਤਾ ਨੇ ਦੋ ਸਿੰਘਾਂ ਨੂੰ ਕਿਹਾ ਕਿ ਇਸ ਲੜਕੀ ਨੂੰ ਸਨਮਾਨ ਨਾਲ ਉਸਦੇ ਸਹੁਰੇ ਪਰਿਵਾਰ ਕੋਲ ਤੋਂਰ ਆਵੋ ਅਤੇ ਉਨ੍ਹਾਂ ਨੂੰ ਮੇਰਾ ਸੁਨੇਹਾ ਦੇਣਾ ਕਿ ਦਹੇਜ ਇਸ ਦੇ ਧਰਮ ਦੇ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਆਪ ਆ ਕੇ ਲੈ ਜਾਣ। ਸੰਤਾ ਪ੍ਰਤੀ ਵਿਸ਼ਵਾਸ ਆਮ ਲੋਕਾਂ ਖਾਸ ਕਰਕੇ ਸਿੱਖਾਂ ਵਿੱਚ ਭਾਰੀ ਹੋ ਚੁਕਿਆ ਸੀ ਅਤੇ ਸਰਕਾਰੀ ਲੋਕਤੰਤਰਿਕ ਪ੍ਰਣਾਲੀ ਨੂੰ ਜਾਣਬੁੱਝ ਕੇ ਕਮਜੋਰ ਕਰਕੇ ਇਹ ਮਹੋਲ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਸੀ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਲਈ। -----------
ਮੈਨੂੰ ਉਸ ਵੇਲੇ ਦੇ ਦੋ ਅਹਿਮ ਕਿਰਦਾਰ ਨਿਭਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦੇਖਣ ਸੁਣਨ ਦਾ ਮੌਕਾ ਮਿਲਿਆ। ਇਹ ਲੜਾਈ ਦੇਖਣ ਨੂੰ ਭਾਵੇਂ ਪੰਜਾਬ ਦੇ ਪਾਣੀਆਂ ਦੀ, ਭਾਸ਼ਾ ਦੀ ਜਾ ਪੰਜਾਬੀ ਇਲਾਕਿਆਂ, ਚੰਡੀਗੜ੍ਹ ਵਗੈਰਾ ਦੀ ਦੱਸੀ ਜਾ ਰਹੀ ਹੈ ਪਰ ਅਸਲ ਵਿੱਚ ਇਹ ਟੱਕਰ ਦੋ ਤੱਖਤਾਂ, ਦੋ ਵੀਚਾਰਧਾਰਾ ਦੇ ਦਰਮਿਆਨ ਸੀ ਅਤੇ ਇਹ ਵੀ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਇੱਕ ਪਾਸੇ ਹਿੰਦੁਸਤਾਨ ਦੀ ਪਦਾਰਥਵਾਦੀ ਮੁਨਾਫਾ ਪ੍ਸਤ ਪੂੰਜੀਪਤੀਆਂ ਦੀ ਸ਼ਹਿ ਤੇ ਖੜ੍ਹੀ ਦਿੱਲੀ ਸਰਕਾਰ ਦਾ "ਤੱਖਤ" ਅਤੇ ਦੁਜੇ ਪਾਸੇ ਉਹਨਾਂ ਲਈ ਚਨੌਤੀ ਬੱਣ ਚੁੱਕੇ ਸਰਬੱਤ ਦੇ ਭਲੇ ਦੀ ਵੀਚਾਰ ਧਾਰਾ ਦੀ ਰਹਿਮੁਨਾਈ  ਕਰਨ ਵਾਲੇ ਇਕ ਅਕਾਲ ਪੁਰਖ ਦਾ "ਤੱਖਤ" ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਦ੍ਰਿੜ ਯਕੀਨ ਰੱਖਣ ਵਾਲੇ ਸਿੰਘ, ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੀ ਸਰਬੱਤ ਦੇ ਭਲੇ ਦੀ ਵੀਚਾਰਧਾਰਾ ਦੀ ਗਵਾਹੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਅੰਤ ਸਮੇਂ ਤੱਕ ਆਪਣੀ ਸ਼ਹਾਦਤ ਦੇ ਕੇ ਭਰੀ, ਸਾਡਾ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟ ਪ੍ਨਾਮ। 
ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਸਿੱਖ ਘੱਲੂਘਾਰਾ ਹਫਤਾ ਜੂਨ 1984  

ਸਤਿਕਾਰਯੋਗ ਸ੍ਬੱਤ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ         

ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਜਿਹਨਾਂ ਨੇ ਸਿੱਖ ਗੁਰਧਾਮਾਂ ਦੀ ਅਤੇ ਜੁਗੋ-ਜੁਗ ਅਟੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਸ਼ਹਾਦਤਾਂ ਦਿੱਤੀਆਂ ਜੀ। ਧੰਨਵਾਦ ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ

ਗਲੋਬਲ ਸਿੱਖ ਵੀਜ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਦੋ ਰੋਜ਼ਾ ਧਾਰਮਕ ਕਲਚਰਲ ਸਮਾਗਮ

28 ,29 ਮਈ ਨੂੰ ਵਾਲਸਲ ਫੁਟਬਾਲ ਗਰਾਊਂਡ ਵਿਖੇ ਪਰਿਵਾਰਾਂ ਸਮੇਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਕ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ  

ਬਰਮਿੰਘਮ, 27 ਮਈ (ਖਹਿਰਾ ) ਗਲੋਬਲ ਸਿੱਖ ਵਿਜ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ 28 - 29 ਮਈ 2022 ਨੂੰ ਵਾਲਸਲ ਫੁੱਟਬਾਲ ਗਰਾਊਂਡ ਵਿਖੇ ਧਾਰਮਕ ਸਮਾਗਮ ਕਰਵਾਏ ਜਾ ਰਹੇ ਹਨ । ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੋਗਰਾਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ  । ਹੋ ਰਹੇ ਇਸ ਧਾਰਮਕ ਸਮਾਗਮ ਅੰਦਰ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ  । ਪ੍ਰਬੰਧਕਾਂ ਵੱਲੋਂ ਸਮੂਹ ਇੰਗਲੈਂਡ ਤੇ ਇਸਦੇ ਆਲੇ ਦੁਆਲੇ ਵੱਸਦੀਆਂ ਸਿੱਖ ਸੰਗਤਾਂ ਨੂੰ ਧਾਰਮਿਕ ਸਮਾਗਮਾਂ ਚ ਪੁੱਜਣ ਦੀ ਪੁਰਜ਼ੋਰ ਅਪੀਲ । ਲੰਗਰਾਂ ਦੇ ਪ੍ਰਬੰਧ ਅਤੇ ਸੰਗਤਾਂ ਦੇ ਬੈਠਣ ਦੇ ਪ੍ਰਬੰਧ ਕਾਬਲੇ ਤਾਰੀਫ਼ ਕੀਤੇ ਗਏ ਹਨ  । ਆਓ ਸਾਰੇ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮਨਾਈਏ ਇਹ ਕਹਿਣਾ ਹੈ ਗਲੋਬਲ ਸਿੱਖ ਵਿਜ਼ਨ ਦੇ ਪ੍ਰਬੰਧਕਾਂ ਦਾ । ਹੋਰ ਜਾਣਕਾਰੀ ਲਈ ਇਸ਼ਤਿਹਾਰ ਪੜ੍ਹੋ । 

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ 10  ਕਮੇਟੀ ਮੈਂਬਰਾਂ ਵੱਲੋਂ ਚੋਣਾਂ ਨੂੰ ਮੁੱਖ ਰੱਖਦਿਆਂ ਈਜੀਐਮ ਬੁਲਾਉਣ ਦੀ ਮੰਗ 

ਈ ਜੀ ਐੱਮ ਬੁਲਾਉਣ ਦਾ ਮੁੱਖ ਕਾਰਨ ਉਮਰ ਭਰ ਦੀ ਮੈਂਬਰਸ਼ਿੱਪ 101 ਪੌਂਡ ਤੋਂ ਘਟਾ ਕੇ 31 ਪੌਂਡ ਕਰਨ ਦੀ ਮੰਗ ਉਠਾਈ ਗਈ 

ਲੰਡਨ, 26 ਮਈ (ਖਹਿਰਾ  )- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਮੌਜੂਦਾ ਕਮੇਟੀ ਤੇ 10 ਮੈਂਬਰਾਂ ਨੇ ਇਕ ਪੱਤਰ ਲਿਖ ਕੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਤੋਂ ਈ.ਜੀ.ਐਮ. ਬੁਲਾਉਣ ਦੀ ਮੰਗ ਕੀਤੀ ਹੈ ਤਾਂ ਕਿ ਇਸ ਮੌਕੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਕੀਤੀ ਜਾ ਸਕੇ । ਜਿਸ ਵਿੱਚ ਅਹਿਮ ਗੱਲ ਉਮਰ ਭਰ ਦੀ ਮੈਂਬਰਸ਼ਿਪ ਫੀਸ 101 ਪੌਂਡ ਤੋਂ ਘਟਾ ਕੇ 31 ਪੌਂਡ ਕਰਨ, ਸਿੰਘ ਸਭਾ ਖਿਲਾਫ ਕੇਸ ਕਰਨ ਜਾਂ ਅਦਾਲਤਾਂ ਵਿਚ ਸਭਾ ਦਾ ਨੁਕਸਾਨ ਕਰਨ ਵਾਲੇ ਕਿਸੇ ਵੀ ਵਿਅਕਤੀ 'ਦੇ ਚੋਣਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾਉਣ, ਕੇਸ ਕਰਨ ਵਾਲੇ ਵਿਅਕਤੀ 'ਤੇ ਸਭਾ ਦਾ ਅਗਜ਼ੈਕਟਿਵ ਕਮੇਟੀ ਮੈਂਬਰ ਬਣਨ, ਟਰੱਸਟੀ ਬਣਨ ਅਤੇ ਸਭਾ 'ਚ ਨੌਕਰੀ ਕਰਨ 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਤੁਰੰਤ ਫ਼ੈਸਲੇ ਕਰਨ ਦੀ ਜ਼ਰੂਰਤ ਹੈ ਜਿਸ ਨੂੰ ਮੁੱਖ ਰੱਖਦਿਆਂ ਦਸ ਮੈਂਬਰਾਂ ਨੇ ਇਹ ਪੱਤਰ ਲਿਖਿਆ ਹੈ  । ਇਸ ਤੋਂ ਇਲਾਵਾ ਪੱਤਰ ਵਿਚ ਆਮ ਚੋਣਾਂ ਤੋਂ ਪਹਿਲਾਂ ਟਰੱਸਟੀਆਂ ਦੀ ਚੋਣ ਵੀ ਕਰਵਾਏ ਜਾਣ ਦੀ ਮੰਗ ਕੀਤੀ ਗਈ । ਉਕਤ ਪੱਤਰ 'ਤੇ ਸੋਹਣ ਸਿੰਘ ਸੁਮਰਾ, ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਪੁਰੇਵਾਲ, ਸੁਰਿੰਦਰ ਸਿੰਘ ਢੱਟ, ਸੁਰਜੀਤ ਕੌਰ ਬਾਸੀ, ਦੀਦਾਰ ਸਿੰਘ ਰੰਧਾਵਾ, ਪਰੇਮ ਸਿੰਘ ਢਾਂਡੀ, ਨਵਰਾਜ ਸਿੰਘ ਚੀਮਾ, ਜੀਤਪਾਲ ਸਿੰਘ ਸਹੋਤਾ ਦੇ ਦਸਤਖ਼ਤ ਹਨ | ਇਸ ਸਬੰਧੀ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਪੱਤਰ ਬਾਰੇ ਅਗਜ਼ੈਕਟਿਵ ਕਮੇਟੀ ਦੀ ਅਗਲੀ ਮੀਟਿੰਗ ਵਿਚ ਸੰਵਿਧਾਨ ਅਨੁਸਾਰ ਵਿਚਾਰਿਆ ਜਾਵੇਗਾ ਜੇ ਬਹੁ ਗਿਣਤੀ ਮੈਂਬਰਾਂ ਨੇ ਇਸ 'ਤੇ ਸਹਿਮਤੀ ਪ੍ਰਗਟ ਕੀਤੀ ਤਾਂ ਲੋੜ ਪੈਣ 'ਤੇ ਈ.ਜੀ.ਐਮ. ਵੀ ਬੁਲਾਈ ਜਾਵੇਗੀ । ਉਨ੍ਹਾਂ ਕਿਹਾ ਮੈਂ ਨਿੱਜੀ ਤੌਰ 'ਤੇ ਇਸ ਮੰਗ ਦਾ ਸਮਰਥਨ ਕਰਦਾ ਹਾਂ, ਪਰ ਇਸ 'ਚ ਹੋਰ ਮੁੱਦੇ ਵੀ ਸ਼ਾਮਿਲ ਕਰਨੇ ਚਾਹੀਦੇ ਹਨ ਜੋ ਸਮੇਂ ਅਨੁਸਾਰ ਵਿਚਾਰਨ ਦੀ ਲੋੜ ਹੈ । 

Shaheed Kartar Singh Sarabha Marg (Ludhiana-Pakhowal Road) to be totally revamped: MLA Ashok Parashar Pappi

Pays tributes to Shaheed Kartar Singh Sarabha by visiting his ancestral home in village Sarabha today

 

MLA pays tributes on behalf of Punjab government 

 

Sarabha (Ludhiana), May 24 (Manjinder Gill)

On the birth anniversary of great martyr Shaheed Kartar Singh Sarabha and on behalf of the Punjab government, Ludhiana Central MLA Ashok Prashar Pappi today paid tributes to great martyr by visiting his ancestral home in village Sarabha, near here today. He was also accompanied by senior AAP leader and educationist Dr KNS Kang.

 

The MLA not only visited the ancestral home of Shaheed Kartar Singh Sarabha in village Sarabha, but also garlanded the statue of the great martyr of our freedom struggle.

 

While speaking to media persons on the occasion, he said that a bus stand at Mullanpur Dakha has already been named after the iconic martyr Shaheed Kartar Singh Sarabha by Punjab government, besides Bhagwant Mann-led Punjab Government would soon send a proposal to Union Government for naming Halwara International Airport after Shaheed Kartar Singh Sarabha as a tribute to legendary revolutionary of the country. He said that it would be a real tribute to youngest martyr of the country who attained martyrdom at the age of 19 years.

 

He said that as a mark of respect, Punjab government organises a state level function on the death anniversary of Shaheed Kartar Singh Sarabha at village Sarabha every year.

 

MLA Pappi said that the Punjab government would try to fulfill the footsteps of the greatest martyr of the country and would ever remain indebted to the martyrs for their supreme sacrifice. The sacrifice made by the martyr Kartar Singh Sarabha would ever act as a beacon to inspire the youth to serve the nation.

 

He said that the state government is committed for the development of the ancestral village of  legendary hero of country who got martyrdom at such a young age.

Indian Overseas Congress UK team met Rahul Gandhi in London

London, 23 May (Khaira)

Indian Overseas Congress UK team has met Rahul Gandhi, who is on a UK visit to attend seminars and conferences along with Dr. Sam Pitroda.

IOC UK President Kamal Dhaliwal updated Indian Overseas Congress activities and future programs which they are planning to do in the UK and in India. IOC team had a nice interactive session with Rahul Gandhi in spite of his busy schedule and also surprisingly connecting Sonia Gandhi  via call though it was 10.30 P.M (IST )  as the entire session has given more energy to the team and IOC team has mentioned special thanks to Dr Sam Pitorda  for organizing such a nice meeting with Rahul Gandhi and planned for many future activities /programs in U.K and India.

Participants list of core IOC, team members of this meeting are President Kamal Dhaliwal, Vice President, Gurminder Randhawa, General Secretary Venugopal Gampa, Spokes Person Sudhakar Goud, Suju Daniel, Vikram, Asra, and others.