ਯੁ.ਕੇ.

ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ

ਲੰਡਨ (ਗਿਆਨੀ ਅਮਰੀਕ ਸਿੰਘ ਰਾਠੋਰ) ਬਰਤਾਨੀਆ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਅੱਜ ਦੱਸਿਆ ਕਿ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬਰਤਾਨਵੀ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬਰਤਾਨਵੀ ਹਾਈ ਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ  ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਉੱਧਰ, ਭਾਰਤ ਸਰਕਾਰ ਨੇ ਬਰਤਾਨਵੀ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਨੂੰ ਭਾਰਤ ਨੂੰ ਸੌਂਪੇ ਜਾਣ ਬਾਰੇ ਬਰਤਾਨੀਆ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਉਹ ਘਪਲੇਬਾਜ਼ਾਂ ਦੇ ਪੱਖ ’ਚ ਲਾਮਬੰਦ ਹੋ ਰਿਹਾ ਹੈ। ਜੇਤਲੀ ਨੇ ਅੱਜ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਮਾਲਿਆ ਨੂੰ ਭਾਰਤ ਲਿਆਉਣ ਦੇ ਰਸਤੇ ਵਿੱਚ ਪੈਂਦੇ ਇਕ ਹੋਰ ਅੜਿੱਕੇ ਨੂੰ ਪਾਰ ਕਰ ਲਿਆ ਹੈ ਜਦੋਂ ਕਿ ਵਿਰੋਧੀ ਧਿਰਾਂ ਸ਼ਾਰਦਾ ਘੁਟਾਲੇਬਾਜ਼ਾਂ ਦੇ ਪੱਖ ਵਿੱਚ ਇਕੱਠੀਆਂ ਹੋ ਰਹੀਆਂ ਹਨ।

ਕੀ ਐਨ ਆਰ ਆਈ ਕਮਲਪ੍ਰੀਤ ਧਾਲੀਵਾਲ ਨੂੰ ਕੈਪਟਨ ਵੱਡੀ ਜਿੰਮੇਬਾਰੀ ਦੇਕੇ ਕਰਨਗੇ ਕਾਂਗਰਸ ਦੇ ਵਫਾਦਾਰ ਸਿਪਾਹੀਆ ਨੂੰ ਅੱਖੋ ਪਰੋਖੇ ਜਾਂ ਧਾਲੀਵਾਲ ਦੀਆ ਗੱਲਾਂ ਸਾਬਤ ਹੋਣਗੀਆ ਹਵਾਈ ਕਿਲ•ੇ ?

ਸਵੱਦੀ ਕਲਾਂ 4 ਫਰਵਰੀ (ਨਸੀਬ ਸਿੰਘ ਵਿਰਕ) ਬੀਤੇ ਦਿਨੀ ਇੰਡੀਅਨ ਓਵਰਸੀਜ  ਕਾਂਗਰਸ ਯੂਕੇ ਦੇ ਪ੍ਰਧਾਨ ਕਮਲਪ੍ਰੀਤ ਧਾਲੀਵਾਲ ਨੂੰ ਪੰਜਾਬ ਚ ਕਿਸੇ ਨਵੀ ਜਿੰਮੇਵਾਰੀ ਦੇ ਚਰਚੇ ਕਾਫੀ ਸੁਨਣ ਨੂੰ ਮਿਲੇ ਹਨ ਇਸੇ ਚਰਚਾ ਦੌਰਾਨ  ਇਹ ਵੀ ਖੁੰਡ ਚਰਚਾ ਹੈ ਕਿ ਜੇਕਰ ਹਲਕਾ ਦਾਖਾ ਚ ਜਿਮਨੀ ਚੋਣ ਦਾ ਵਿਗਲ ਵੱਜਦਾ ਹੈ ਤਾਂ ਕਮਲਪ੍ਰੀਤ ਧਾਲੀਵਾਲ ਨੂੰ  ਵਿਧਾਇਕ ਦੀ ਟਿਕਟ ਵੀ ਮਿਲ ਸਕਦੀ ਹੈ । ਕਮਲਪ੍ਰੀਤ ਧਾਲੀਵਾਲ ਬਾਰੇ ਚੱਲਦੀ ਚਰਚਾ ਨੇ  ਵੋਟਰਾ ਨੂੰ  ਦੋਚਿੱਤੀ ਚ ਪਾ ਦਿੱਤਾ ਹੈ ,ਵੋਟਰਾਂ ਦਾ ਮੰਨਣਾ ਹੈ ਕਿ  ਜਿਸ ਇਨਸਾਨ ਦੀ ਉਹ ਰੂਹ ਤੋਂ ਬਾਕਿਫ ਨਹੀ ਉਹ ਉਸ ਨੂੰ ਵੋਟ ਨਹੀ ਪਾਉਣਗੇ ਕਿਉ ਕਿ ਪਹਿਲਾ ਹੀ ਉਹ ਹਲਕਾ ਦਾਖਾ ਦੇ ਵਿਧਾਇਕ ਸ: ਹਰਵਿੰਦਰ ਸਿੰਘ ਫੂਲਕਾਂ  ਜੋ ਬਾਹਰੀ ਉਮੀਦਵਾਰ ਸੀ ਨੂੰ ਜਿਤਾਕੇ  ਧੋਖਾ ਖਾ ਚੁੱਕੇ ਹਨ ਅਤੇ ਇਸ ਲਈ ਉਹ ਆਪਣੀ ਗਲਤੀ ਨੂੰ  ਦੁਆਰਾ ਨਹੀ ਦਹਰਾਉਣਗੇ । ਵੋਟਰਾਂ ਚ ਚੱਲਦੀ ਇਹ ਗੱਲਬਾਤ ਸਾਫ ਦਰਸਾ ਰਹੀ ਹੈ ਕਿ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਨੂੰ ਉਹ ਇਹ ਗਲਤੀ ਨਾ ਕਰਨ ਦਾ ਸ਼ੰਦੇਸ਼ ਦੇ ਰਹੇ ਹਨ । ਇੱਥੇ ਇਹ ਵੀ ਜਿਕਰਯੋਗ ਹੈ ਕਿ ਕੀ ਐਨ ਆਰ ਆਈ  ਕਮਲਪ੍ਰੀਤ ਧਾਲੀਵਾਲ  ਨੂੰ ਕੈਪਟਨ  ਵੱਡੀ ਜਿੰਮੇਬਾਰੀ ਦੇਕੇ ਕਰਨਗੇ ਕਾਂਗਰਸ ਦੇ ਵਫਾਦਾਰ ਸਿਪਾਹੀਆ ਨੂੰ ਅੱਖੋ ਪਰੋਖੇ ਜਾਂ ਧਾਲੀਵਾਲ ਦੀਆ ਗੱਲਾਂ ਸਾਬਤ  ਹੋਣਗੀਆ ਹਵਾਈ ਕਿਲ•ੇ ? ਇਹ ਤਾਂ ਭੱਵਿਖ ਹੀ ਦੱਸੇਗਾ ।

ਵਰਲਡ ਕੈਂਸਰ ਕੇਅਰ ਵਲੋਂ ਪੰਜਾਬ 'ਚ ਤਿੰਨ ਕੈਂਸਰ ਜਾਂਚ ਤੇ ਜਾਗਰੂਕਤਾ ਕੇਂਦਰ ਖੋਲ੍ਹੇ ਜਾਣਗੇ-ਕੁਲਵੰਤ ਸਿੰਘ ਧਾਲੀਵਾਲ

ਪ੍ਰਕਾਸ ਪੁਰਬ ਨੂੰ ਸਮਰਪਤ ਲੱਗਣਗੇ 550 ਕੈਂਪ - ਧਾਲੀਵਾਲ

ਮੈਨਚੇਸਟਰ -(ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਵਲੋਂ ਇਸ ਸਾਲ ਪੰਜਾਬ 'ਚ ਤਿੰਨ ਕੈਂਸਰ ਜਾਂਚ ਜਾਗਰੂਕਤਾ ਕੇਂਦਰ ਖੋਲੇ੍ਹ ਜਾਣਗੇ , ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 550 ਕੈਂਪ ਲਾਏ ਜਾਣਗੇ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ | ਇਹ ਵਿਚਾਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਿੱਥੇ ਕੈਂਸਰ ਜਾਂਚ ਅਤੇ ਖੋਜ ਕੇਂਦਰ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਉੱਥੇ ਹੀ ਨਾਨਕਸਰ, ਜਗਰਾਉਂ ਅਤੇ ਤਲਵੰਡੀ ਸਾਬੋ ਬਠਿੰਡਾ 'ਚ ਵੀ ਅਜਿਹੇ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਲੋਕਾਂ ਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ, ਸਮੇਂ ਸਿਰ ਮੈਡੀਕਲ ਜਾਂਚ ਕਰਵਾਉਣ ਤੋਂ ਇਲਾਵਾ ਆਪਣੇ ਜੀਵਨ 'ਚ ਸਾਦਗੀ ਲਿਆਉਣੀ ਪਵੇਗੀ | ਇਸ ਨਾਲ ਰੋਜ਼ਾਨਾ ਕਸਰਤ ਅਤੇ ਕੰਮ ਕਰਨ ਨੂੰ ਤਰਜੀਹ ਦੇਣੀ ਹੋਵੇਗੀ | ਸ: ਧਾਲੀਵਾਲ ਨੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਉਹ ਕੈਂਸਰ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ |

ਪਿੰਡ ਜੰਡੀ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਕੈਸ਼ਰ ਪ੍ਰਤੀ ਜਾਗੂਰਕ ਕੈਂਪ ਅਤੇ ਫਰੀ ਦਵਾਈਆ ਦਾ ਲੰਗਰ

ਜਗਰਾੳਂੁ (ਲਾਡੀ ਗਾਲਿਬ/ ਮਨਜਿੰਦਰ ਗਿੱਲ) ਇੱਥੋ ਦੂਰ ਪੈਦੇ ਪਿੰਡ ਜੰਡੀ ਵਿਖੇ ਵਰਲਡ ਕੈਸ਼ਰ ਕੇਅਰ ਸੰਸਥਾ ਵੱਲੋਂ ਭੁੱਲਰ ਪਰਿਵਾਰ ਜੰਡੀ ਦੇ ਸਹਿਯੋਗ ਨਾਲ ਕੈਂਸਰ ਅਵਿਰਨੈਸ ਕੈਂਪ ਲਗਾਇਆ ਗਿਆ ਇਸ ਸਮੇਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਮੀਡੀਆ ਡਾਇਰੈਕਟਰ ਅਮਨਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਸੰਸਥਾ ਦੇ ਬਾਨੀ ਸ: ਕੁਲਵੰਤ ਸਿੰਘ ਧਾਲੀਵਾਲ ਨੇ ਬਹੁਤ ਹੀ ਸਖਤ ਮਹਿਨਤ ਅਤੇ ਅੇਨ.ਆਈ.ਆਈ ਵੀਰਾ ਦੇ ਸਹਿਯੋਗ ਨਾਲ ਇਕ ਚੱਲਦਾ ਫਿਰਦਾ ਹਸਪਤਾਲ ਮਨੁੱਖਤਾ ਦੀ ਸੇਵਾ ਲਈ ਤਿਆਰ ਕੀਤਾ ਹੈ। ਜੋਂ ਪੰਜਾਬ ਦੇ ਪਿੰਡਾ ਸੂਬਿਆ ਤੇ ਸ਼ਹਿਰਾ ਵਿੱਚ ਕੈਸ਼ਰ ਵਰਗੀਆ ਨਾਮੁਰਾਦ ਬਿਮਾਰੀਆ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਫਰੀ ਦਵਾਈਆ ਦੇ ਲੰਗਰ ਵੀ ਲਾਉਂਦੀ ਹੈ। ਇਸੇ ਤਹਿਤ ਅੱਜ ਲੁਧਿਆਣੇ ਜ਼ਿਲੇ੍ਹ ਦੇ ਪਿੰਡ ਜੰਡੀ ਵਿੱਖੇ ਕੈਂਪ ਲਗਾਇਆ ਗਿਆ।

ਇਸ ਕੈਂਪ ਦੁਰਾਨ ਜਨ ਸ਼ਕਤੀ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਡਾ. ਕੁਲਜੀਤ ਕੋਰ ਸਮਰਾ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਖ-ਵੱਖ ਪਿੰਡਾ ਤੇ ਸ਼ਹਿਰਾ ਵਿੱਚ ਜਾ ਕੇ ਕੈਸ਼ਰ ਦੇ ਮਹਿੰਗੇ ਟੈਸਟ ਬਿਲਕੁਲ ਫਰੀ ਕਰ ਰਹੀ ਹੈ। ਜਿਸ ਵਿੱਚ ਛਾਤੀ ਦੇ ਕੈਸ਼ਰ ਲਈ ( ੰੳਮਮੋਗਰੳਪਹੇ ਠੲਸਟ) ਬੱਚੇਦਾਨੀ ਦੇ ਮੰੂਹ ਦੇ ਕੈਂਸਰ (ਪੈਪ ਸਮੀਅਰ ਟੈਸਟ), ਗਦੂਦਾ ਦੇ ਕੇਂਸਰ ਲਈ (ਪੀ. ਅੇਸ.ਏ ਟੈਸਟ), (ਮੂੰਹ ਅਤੇ ਗਲੇ ਦੇ ਕੈਂਸਰ ਦੀ ਜਾਚ ਲਈ ਓਰਲ ਸਕਰੀਨਿੰਗ ਅਤੇ ਬੱਲਡ ਕੈਂਸਰ ਦੇ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਇਕ ਮਰੀਜ ਦਾ ਬਲੱਡ ਪਰੈਸਰ, ਬਲੱਡ ਸ਼ੁਗਰ ਅਤੇ ਜਰਨਲ ਬਿਮਾਰੀਆ ਸੰਬੰਧੀ ਵਿਟਾਮਿਨਾ ਦੀਆ ਦਵਾਈਆ ਵੀ ਦਿੱਤੀਆ ਜਾਂਦੀਆ ਹਨ।ਉਹਨਾ ਅੱਗੇ ਦੱਸਿਆ ਕਿ ਇਹਨਾ ਟੈਸਟਾਂ ਤੋਂ ਇਲਾਵਾ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਲੱਛਣਾ, ਇਲਾਜ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸਾ ਵਿੱਚ ਬਣੇ ਛੋਟੇ ਸਿਨੇਮਾ ਤੇ ਕੈਸ਼ਰ ਜਾਗਰੂਕਤਾ ਫਿਲਮ ਦਿਖਾਈ ਜਾਂਦੀ ਹੈ ਅਤੇ ਇਸਤਿਹਾਰ ਵੀ ਵੰਡੇ ਜਾਂਦੇ ਹਨ ਤਾਂ ਜੋ ਲੋਕ ਕੈਸਰ ਵਰਗੀ ਭਿਆਨਕ ਬਿਮਾਰੀ ਦੇ ਲੱਛਣਾ ਨੂੰ ਸ਼ੁਰੂ ਵਿੱਚ ਵੀ ਫੜ ਕੇ ਆਪਣਾ ਇਲਾਜ ਕਰਵਾ ਸਕਣ ਅਤੇ ਇਸ ਨਾ-ਮੁਰਾਦ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ।

ਸਰਕਾਰੀ ਅਮਕੜਿਆ ਮੁਤਾਬਿਕ ਹਰ ਸਾਲ 10 ਲੱਖ ਲੋਕਾਂ ਨੂੰ ਕੈਸ਼ਰ ਹੁੰਾ ਹੈ ਅਤੇ ਲਗਭਗ 5 ਲੱਖ ਲੋਕ ਕੈਂਸਰ ਨਾਲ ਮਰਦੇ ਹਨ। ਵਰਲਡ ਕੈਂਸਰ ਕੇਅਰ ਸੰਸਥਾ ਹੁਣ ਤੱਕ 7400 ਦੇ ਕਰੀਬ ਪਿੰਡ ਦਾ ਮੁਆਇੰਨਾ ਕਰ ਚੁੱਕੀ ਹੈ। ਇਹ ਸੰਸਥਾ ਅੇਨ.ਆਰ.ਆਈ ਭਰਾਵਾ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਹਰ ਇਕ ਪਿੰਡਾ ਤਕ ਕੈਸਰ ਜਾਂਚ ਸੁਵਿਧਾ ਪੁਹਚਾਈ ਜਾਵੇ ਅਤੇ ਕੈਸਰ ਦਾ ਮੁਕਮੰਲ ਤੋਰ ਤੇ ਖਾਤਮਾ ਕੀਤਾ ਜਾ ਸਕੇ। ਇਸ ਸੰਸਥਾ ਵੱਲੋਂ ਆਉਣ ਵਾਲੇ 3 ਸਾਲਾਂ ਵਿੱਚ 2500 ਹੋਰ ਕੈਂਪ ਲਗਾ ਕੇ ਪੰਜਾਬ ਦੇ ਸਾਰੇ ਪਿੰਡਾ ਕਵਰ ਕਰਨ ਦਾ ਟੀਚਾ ਮਿਿਥਆ ਗਿਆ ਹੈ। ਇਸ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਦੀ ਟੀਮ ਅਤੇ ਜੰਡੀ ਪਿੰਡ ਵਾਸਿਆ ਨੇ ਭਰਮਾ ਸਹਿਯੋਗ ਦਿੱਤਾ।

ਥੈਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਸੰਸਦ ਨੇ ਕੀਤਾ ਖਾਰਿਜ

ਵਾਸ਼ਿੰਗਟਨ — ਬ੍ਰੈਗਜ਼ਿਟ ਮਤਲਬ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਸੰਸਦ ਦੀ ਮਨਜ਼ੂਰੀ ਨਹੀ ਮਿਲ ਪਾਈ। ਥੈਰੇਸਾ ਮੇਅ ਦੀ ਯੋਜਨਾ ਨੂੰ 432 ਸੰਸਦੀ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਿਰਫ 202 ਸੰਸਦੀ ਮੈਂਬਰਾਂ ਦਾ ਸਮਰਥਨ ਮਿਲ ਸਕਿਆ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਮਿਲੀ ਇਸ ਇਤਿਹਾਸਕ ਹਾਰ ਤੋਂ ਬਾਅਦ ਵਿਰੋਧੀ ਧਿਰ ਲੇਬਰ ਪਾਰਟੀ ਨੇ ਸਰਕਾਰ ਖਿਲਾਫ ਅਵਿਸ਼ਵਾਸ ਮਤ ਦਾ ਪ੍ਰਸਤਾਵ ਦਿੱਤਾ ਹੈ। ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ ਆਖਿਆ ਕਿ ਸੰਸਦੀ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਖਾਰਿਜ ਕੀਤਾ ਹੈ, ਉਸ ਤੋਂ ਸਾਫ ਹੈ ਕਿ ਸਰਕਾਰ ਨੇ ਸਦਨ ਦਾ ਵਿਸ਼ਵਾਸ਼ ਖੋਹ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਖਿਲਾਫ ਅਵਿਸ਼ਵਾਸ ਦਾ ਪ੍ਰਸਤਾਵ ਜਿਸ 'ਤੇ ਬੁੱਧਵਾਰ ਨੂੰ ਬਹਿਸ ਹੋ ਸਕਦੀ ਹੈ।

ਬ੍ਰੈਗਜ਼ਿਟ ਡੀਲ 'ਤੇ ਮਿਲੀ ਇੰਨੀ ਵੱਡੀ ਹਾਰ ਤੋਂ ਬਾਅਦ ਥੈਰੇਸਾ ਮੇਅ ਦੇ ਸਿਆਸੀ ਭਵਿੱਖ 'ਤੇ ਸਵਾਲ ਉੱਠਣ ਲੱਗੇ ਹਨ। ਜੇਕਰ ਬੁੱਧਵਾਰ ਨੂੰ ਥੈਰੇਸਾ ਮੇਅ ਸਦਨ ਦਾ ਵਿਸ਼ਵਾਸ ਹਾਸਲ ਕਰਨ 'ਚ ਨਾਕਾਮ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਜਾਂ ਕਿਸੇ ਹੋਰ ਨੂੰ 14 ਦਿਨਾਂ ਦੇ ਅੰਦਰ ਸਦਨ ਦਾ ਵਿਸ਼ਵਾਸ ਹਾਸਲ ਕਰਨ ਦਾ ਮੌਕਾ ਮਿਲੇਗਾ। ਪਰ ਜੇਕਰ ਕੋਈ ਸਰਕਾਰ ਨਹੀਂ ਬਣ ਪਾਉਂਦੀ ਹੈ ਤਾਂ ਫਿਰ ਬ੍ਰਿਟੇਨ 'ਚ ਆਮ ਚੋਣਾਂ ਦਾ ਐਲਾਨ ਹੋਵੇਗਾ। ਵੋਟਿੰਗ ਤੋਂ ਪਹਿਲਾਂ ਥੈਰੇਸਾ ਮੇਅ ਨੇ ਆਪਣੀ ਯੋਜਨਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ। ਉਨ੍ਹਾਂ ਨੇ ਸੰਸਦ 'ਚ ਬਹੁਤ ਹੀ ਭਾਵੁਕ ਭਾਸ਼ਣ 'ਚ ਆਖਿਆ ਕਿ ਇਸ ਯੋਜਨਾ 'ਤੇ ਵੋਟਿੰਗ ਉਨ੍ਹਾਂ ਸਿਆਸੀ ਕਰੀਅਰ ਦਾ ਸਭ ਤੋਂ ਅਹਿਮ ਪਲ ਹੈ।

ਬੇਅਦਬੀ ਮਾਮਲੇ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤੇ ਵੱਡੇ ਖੁਲਾਸੇ

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਚੰਡੀਗੜ- ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿਚ ਵੱਡੇ ਖੁਲਾਸੇ ਕੀਤੇ।
ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਮਾਮਲਿਆਂ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਉਠਾਏ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਗਈ।

ਉਹਨਾਂ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਦਾ ਨਾਮ ਉਜਾਗਰ ਕਰਦਿਆਂ ਕਿਹਾ ਕਿ ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਹਰਦੇਵ ਸਿੰਘ, ਰਣਜੀਤ ਸਿੰਘ ਅਤੇ ਗੋਰਾ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੈਂ ਮਾਮਲੇ ਦੀ ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਸੀ, ਦੋਸ਼ੀਆਂ ਖਿਲਾਫ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਖਹਿਰਾ ਨੇ ਕੀਤਾ ਆਪਣੀ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਦਾ ਐਲਾਨ

ਪੰਜਾਬੀਆਂ ਨਾਲ ਵਾਅਦਿਆਂ ਦੀ ਲਾਈ ਝੜੀ

ਚੰਡੀਗੜ੍ਹ, 8 ਜਨਵਰੀ (ਹਰੀਸ਼ ਚੰਦਰ ਬਾਗਾਂਵਾਲਾ)- ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵੱਖਰੀ ਪਾਰਟੀ ' ਪੰਜਾਬੀ ਏਕਤਾ ਪਾਰਟੀ' ਦਾ ਐਲਾਨ ਕਰ ਦਿੱਤਾ ਹੈ।  ਖਹਿਰਾ ਨੇ ਫਿਲਹਾਲ ' ਆਪ' ਤੋਂ ਅਸਤੀਫਾ ਨਹੀਂ ਦਿੱਤਾ ਹੈ।ਪਰ ਅੱਜ, ਮੰਗਲਵਾਰ ਨੂੰ ਪਾਰਟੀ ਦੀ ਸਥਾਪਨਾ ਦੇ ਐਲਾਨ ਮੌਕੇ  ਉਨ੍ਹਾਂ ਦੇ ਸਾਥੀ 7 ਵਿਧਾਇਕ ਮੰਚ ਤੋੰ ਹੇਠਾਂ  ਨਜ਼ਰ ਆਏ ।ਸ਼ਾਇਦ ਉਕਤ 7 ਵਿਧਾਇਕ ਆਪਣੇ ਅਹੁਦੇ ਲਈ ਕਿਸੇ ਕਾਨੂੰਨੀ ਸੰਕਟ ਤੋ ਬਚ ਰਹੇ ਸਨ। , ਜਦਕਿ ਸਾਥੀ ਪਾਰਟੀਆਂ ,ਲੋਕ ਇਨਸਾਫ ਪਾਰਟੀ , ਬਸਪਾ ਆਦਿ ਦੇ ਆਗੂ ਸ਼ਾਮਿਲ ਨਹੀਂ ਹੋਏ । ਨਵੀਂ ਪਾਰਟੀ ਦਾ ਐਲਾਨ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਤਮਾਮ ਸੰਕਟਾਂ ਲਈ ਰਿਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਜਿੰਮੇਵਾਰ ਹਨ। ਦਿਲਚਸਪ ਗੱਲ ਇਹ ਵੀ ਸੀ ਕਿ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੇ ਨਿੰਦਣ ਵਾਲੇ ਖਹਿਰਾ ਨੇ ਇਕ ਵਾਰ ਵੀ 'ਆਪ' ਜਾਂ ਕੇਜਰੀਵਾਲ ਦੀ ਨਾ ਤਾਂ ਨਿੰਦਾ ਕੀਤੀ ਅਤੇ ਨਾ ਹੀ ਨਾਮ ਲਿਆ।ਪੰਜਾਬ ਦੀ ਕੈਪਟਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਸੱਤਾ ਵਿਚ ਆਈ ਕਾਂਗਰਸ ਦੇ ਇਸ ਕਰੀਬ 2 ਸਾਲ ਦੇ ਰਾਜ ਵਿਚ 600 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਬੇਰੋਜ਼ਗਾਰੀ ਸਿਖਰ 'ਤੇ ਹੈ, ਸੂਬਾ 2.5 ਲੱਖ ਕਰੋੜ ਦੇ ਕਰਜ਼ੇ ਹੇਠ ਹੈ, ਧਾਰਮਿਕ ਭਾਵਨਾਵਾਂ ਨਾਲ ਛੇੜ ਛਾੜ ਹੋਈ , ਪਰ ਕੋਈ ਇਨਸਾਫ ਨਹੀਂ ਮਿਲਿਆ। ਨਵੀਂ ਪਾਰਟੀ ਦਾ ਗਠਨ ਇਸੇ ਬੇਇਨਸਾਫ਼ੀ ਦਾ ਨਤੀਜਾ ਹੈ।  

ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨੀ ਆਤਮਹੱਤਿਆਵਾਂ 'ਤੇ ਗਹਿਨ ਵਿਚਾਰ ਹੋਵੇਗਾ, ਕਿਸਾਨਾਂ 'ਤੇ ਕਰਜ਼ ਦਾ ਵਿਆਜ 50 ਫੀਸਦੀ ਘਟੇਗਾ, ਕਾਫਲਿਕਟ ਆਫ ਇੰਟਰਸਟ ਲਾਗੂ ਹੋਵੇਗਾ ਅਤੇ ਇਸਦੇ ਲਈ ਕਾਨੂੰਨ ਸਖ਼ਤ ਬਣੇਗਾ, ਮਜਬੂਤ ਲੋਕਪਾਲ, ਆਰਗੈਨਿਕ ਨਸ਼ਿਆਂ ਦੀ ਖੇਤੀ ਪੋਸਤ, ਅਫੀਮ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਾਂਗੇ ਤਾਂ ਜੋ ਹੈਰੋਇਨ ,ਸਮੈਕ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਵਿਚ ਵਿਧਾਇਕਾਂ ਦੀਆਂ ਬੇਤਹਾਸ਼ਾ ਪੈਨਸ਼ਨਾਂ 'ਤੇ ਰੋਕ ਹੋਵੇਗੀ।ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿਚ ਚੋਣ ਕਮਿਸ਼ਨ ਨੂੰ ਹਲਫਨਾਮਾਂ ਦਿੱਤਾ ਜਾਵੇਗਾ ਕਿ ਜੇਕਰ ਉਹ ਆਪਣਿਆਂ ਵਯਦਿਆਂ ਤੋੰ ਮੁਕਰਣ ਤਾਂ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਉੰਨਾ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਸੱਤਾ 'ਤੇ ਆਉਂਦੀ ਹੈ ਤਾਂ ਸਿਆਸਤਦਾਨਾਂ ਤੋਂ ਬੱਸਾਂ ਦੇ ਪਰਮਿਟ ਵਾਪਿਸ ਲਏ ਜਾਣਗੇ। ਆਪ ਦੇ ਬਾਗੀ ਆਗੂ ਦੀਪਕ ਬਾਂਸਲ ਨੇ ਇਸ ਮੌਕੇ ਪਾਰਟੀ ਲਈ ਨਵੇਂ ਪ੍ਰਧਾਨ ਵੱਜੋਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਰੱਖਿਆ , ਜਿਸਦਾ ਰੈਲੀ ਵਿਚ ਸ਼ਾਮਿਲ ਕਾਰਕੁੰਨਾਂ ਨੇ ਨਾਅਰੇ ਲਾ ਕੇ ਤਾਈਦ ਕੀਤਾ।ਇਸ ਪ੍ਰੋਗਰਾਮ ਵਿਚ ਆਪ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪੁੱਜੇ ਅਤੇ ਖਹਿਰਾ ਨੂੰ ਵਧਾਈ ਦਿੱਤੀ।