ਯੁ.ਕੇ.

ਇੰਗਲੈਂਡ 'ਚ ਕਪਿਲ ਦੇਵ ਦੀ ਕਿਤਾਬ 'ਦਾ ਸਿੱਖ' ਲੋਕ ਅਰਪਣ

ਲੰਡਨ, ਅਗਸਤ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ 'ਦਾ ਸਿੱਖ' ਅੱਜ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ । ਬਿ੍ਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ । ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ । ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ । ਡਾ: ਰੰਮੀ ਰੇਂਜ਼ਰ ਤੇ ਟੋਨੀ ਵੋਹਰਾ ਨੇ ਕਪਿਲ ਦੇਵ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਕਪਿਲ ਦੇਵ ਨੇ ਕਿਹਾ ਕਿ ਇਸ ਕਿਤਾਬ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ 5 ਸਾਲ ਦਾ ਸਮਾਂ ਲੱਗਾ ਅਤੇ ਹੁਣ ਇਹ ਕਿਤਾਬ ਸਭ ਦੀ ਹੈ । ਇਸ ਨੂੰ ਸਿੱਖਾਂ ਦੇ ਨਾਲ-ਨਾਲ ਗੈਰ ਸਿੱਖਾਂ ਤੱਕ ਪਹੁੰਚਾਉਣਾ ਚਾਹੀਦਾ ਹੈ । ਇਸ ਮੌਕੇ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਕਿ੍ਕਟਰ ਮੌਾਟੀ ਪਨੇਸਰ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਗੁਰਮੀਤ ਕੌਰ ਮਾਨ, ਬਲਜੀਤ ਸਿੰਘ ਮੱਲ੍ਹੀ, ਟੋਨੀ ਲਿੱਟ, ਇੰਦਰ ਸਿੰਘ ਜੰਮੂ, ਚਰਨਕੰਵਲ ਸਿੰਘ ਸੇਖੋਂ, ਹਰਪ੍ਰੀਤ ਸਿੰਘ ਭਕਨਾ, ਜਸਪਾਲ ਸਿੰਘ ਭੋਗਲ, ਕੌਾਸਲਰ ਗੁਰਜੀਤ ਕੌਰ ਬੈਂਸ, ਵਰਿੰਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ । ਜਸਵੀਰ ਸਿੰਘ ਵੋਹਰਾ ਨੇ ਗੀਤ-ਸੰਗੀਤ ਨਾਲ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ।

ਪ੍ਰੀਮਿਅਰ ਲੀਗ ਫ਼ੁਟਬਾਲ ਦੇ ਪਹਿਲੇ ਹਫਤੇ ਦਾ ਉਪਰਲੇ ਪੰਜ ਦਾ ਟੇਬਲ ਇਸ ਤਰਾਂ ਰਿਹਾ

ਪ੍ਰੀਮਿਅਰ ਲੀਗ ਫ਼ੁਟਬਾਲ ਦੇ ਪਹਿਲੇ ਹਫਤੇ ਦਾ ਉਪਰਲੇ ਪੰਜ ਦਾ ਟੇਬਲ ਇਸ ਤਰਾਂ ਰਿਹਾ

ਫ਼ੁਟਬਾਲ; ਮੈਨਚੇਸਟਰ ਯੂਨਾਈਟਡ,ਆਰਸਨਲ ਨੇ ਆਪਣੇ ਪਹਿਲੇ ਮੈਚ ਜਿੱਤੇ

ਮੈਨਚੇਸਟਰ,ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਐਤਵਾਰ  11 ਅਗਸਤ 2019 ਦੇ ਖੇਡ ਗਏ ਮੈਚਾਂ ਵਿੱਚ ਮੈਨਚੇਸਟਰ ਯੂਨਾਈਟਡ ਨੇ ਚਲਸੀ ਨੂੰ 4-0 ਨਾਲ ਹਰਾਇਆ ਆਰਸਨਲ ਨੇ  ਨਿਊਕਾਰਸਲ 1-0 ਨਾਲ ਹਰਾਇਆ ਜਦ ਕਿ ਲਿਸਟਰ ਅਤੇ ਵੌਲਵੱਜ ਦਾ ਮੈਚ ਬਰਾਬਰ ਰਿਹਾ।

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਮੈਨਚੇਸਟਰ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਮੈਨਚੇਸਟਰ ਸਿਟੀ ਵਲੋਂ ਪਹਿਲੇ ਮੈਚ ਵਿੱਚ ਵੱਡੀ ਜਿੱਤ ਦਰਜ ਟੋਟਨਹਮ ਨੇ ਵੀ ਜਿੱਤ ਨਾਲ ਖੋਲਿਆ ਖਾਤਾ।ਮੈਨਚੇਸਟਰ ਸਿਟੀ ਧੇ ਸਟ੍ਰੈਕਰ ਰਹੀਮ ਸਟਰਲੀਗ ਨੇ ਤਿੰਨ ਗੋਲ ਕਰ ਕੇ ਬਣਾਈ 2019 ਸੀਜਨ ਦੀ ਪਹਿਲੀ ਹੈਟ੍ਰਿਕ ।

ਭਾਰਤੀ ਹਾਈ ਕਮਿਸ਼ਨ ਲੰਡਨ ਦੇ ਬਾਹਰ ਸਿੱਖ ਅਤੇ ਕਸ਼ਮੀਰੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ 15 ਨੂੰ

ਕਵੈਂਟਰੀ, ਅਗਸਤ 2019 ( ਗਿਆਨੀ ਰਾਵਿਦਰਪਾਲ ਸਿੰਘ)- ਵਰਲਡ ਸਿੱਖ ਪਾਰਲੀਮੈਂਟ ਵਲੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਭਾਰਤ ਸਰਕਾਰ ਵਲੋਂ ਧਾਰਾ 370 ਖ਼ਤਮ ਕਰਨ 'ਤੇ ਸਖ਼ਤ ਪ੍ਰਤੀਕਰਮ ਜਾਹਿਰ ਕਰਦਿਆਂ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ । ਕੋਆਰਡੀਨੇਟਰ ਰਣਜੀਤ ਸਿੰਘ ਰਾਏ ਵਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਲੰਡਨ ਸਾਹਮਣੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਵਿਰੁੱਧ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

ਫ਼ੁਟਬਾਲ; ਲਿਵਰਪੂਲ ਨੇ ਆਪਣਾ ਪਹਿਲਾ ਮੈਚ 4-1ਦੇ ਫਰਕ ਨਾਲ ਜਿਤਿ

ਲਿਵਰਪੂਲ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- 2019 ਦੇ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਸ਼ੁਕਰਵਾਰ 9 ਅਗਸਤ ਨੂੰ ਹੋਈ ਜਿਸ ਦੇ ਪਹਿਲੇ ਮੈਚ ਵਿਚ ਪਿਸਲੇ ਸਾਲ ਦੂਜੇ ਨੰਬਰ ਤੇ ਰਹੇ ਲਿਵਰਪੂਲ ਨੇ ਨੌਰਿਚ ਨੂੰ 4-1 ਦੇ ਫਰਕ ਨਾਲ ਹਰਾਇਆ।ਬਾਕੀ ਟੀਮਾਂ ਅੱਜ ਮਦਨ ਵਿਚ ਉਤਰ ਰਹਿਆ ਹਨ ਜਿਨ੍ਹਾਂ ਵਿੱਚ ਵੇਸਟ ਹੈਮ -ਮੈਨਚੇਸਟਰ ਸਿਟੀ,ਕ੍ਰਾਈਸਟਾਲ ਪੈਲਸ-ਏਵਟਨ,ਟੋਟਨਹਮ-ਸਟੋਨ ਵਿਲਾ ਦੇ ਅਹਿ ਮੈਚ ਹੋਣਗੇ।

ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ- ਮਲਾਲਾ

ਲੰਡਨ, ਅਗਸਤ 2019-  ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਅੱਜ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਇੱਕ-ਦੂਜੇ ਨੂੰ ਤਕਲੀਫ਼ ਦੇਣ ਦੀ ਕੋਈ ਲੋੜ ਨਹੀਂ ਹੈ।’’ ਨੋਬੇਲ ਪੁਰਸਕਾਰ ਜੇਤੂ ਨੇ ਟਵੀਟ ਕੀਤਾ, ‘‘ਜਦੋਂ ਮੈਂ ਬੱਚੀ ਸੀ, ਉਦੋਂ ਤੋਂ ਕਸ਼ਮੀਰ ਦੇ ਲੋਕ ਤਣਾਅ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਜਦੋਂ ਮੇਰੇ ਮਾਪੇ ਛੋਟੇ ਬੱਚੇ ਸਨ ਤੇ ਦਾਦਾ-ਦਾਦੀ ਜਵਾਨ ਸਨ, ਉਦੋਂ ਵੀ ਕਸ਼ਮੀਰ ਵਿੱਚ ਤਣਾਅ ਸੀ।’’ 22 ਸਾਲਾ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਦੀ ਫ਼ਿਕਰ ਹੈ ਕਿਉਂਕਿ ‘‘ਦੱਖਣੀ ਏਸ਼ੀਆ ਮੇਰਾ ਘਰ ਹੈ, ਮੇਰਾ ਉਹ ਘਰ ਜੋ 1.8 ਅਰਬ ਲੋਕਾਂ ਨਾਲ ਸਾਂਝਾ ਹੈ, ਜਿਨ੍ਹਾਂ ਵਿੱਚ ਕਸ਼ਮੀਰੀ ਵੀ ਸ਼ਾਮਲ ਹਨ।’’ ਇਸ ਖਿੱਤੇ ਦੇ ਵੱਖੋ-ਵੱਖਰੇ ਸਭਿਆਚਾਰਾਂ, ਧਰਮਾਂ, ਭਾਸ਼ਾਵਾਂ, ਖਾਣਿਆਂ ਅਤੇ ਰਿਵਾਜ਼ਾਂ ਦੀ ਗੱਲ ਕਰਦਿਆਂ ਮਲਾਲਾ ਨੇ ਆਸ ਪ੍ਰਗਟਾਈ ਕਿ ‘‘ਅਸੀਂ ਸਾਰੇ ਸ਼ਾਂਤੀ ਨਾਲ ਰਹੀਏ।’’ ਉਸ ਨੇ ਕਿਹਾ, ‘‘ਸਾਨੂੰ ਲਗਾਤਾਰ ਤਕਲੀਫ਼ ਝੱਲਦੇ ਰਹਿਣ ਅਤੇ ਇੱਕ-ਦੂਜੇ ਨੂੰ ਦੁਖੀ ਕਰਨ ਦੀ ਕੋਈ ਲੋੜ ਨਹੀਂ ਹੈ।’’ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਵਿਚਲੀਆਂ ਮਹਿਲਾਵਾਂ ਅਤੇ ਬੱਚਿਆਂ ਦੀ ਸਭ ਤੋਂ ਵੱਧ ਚਿੰਤਾ ਹੈ ਕਿਉਂਕਿ ‘‘ਹਿੰਸਾ ਅਤੇ ਲੜਾਈ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਹੁੰਦਾ ਹੈ।’’ ਉਸ ਨੇ ਸਾਰੇ ਦੱਖਣੀ ਏਸ਼ੀਆਈ, ਕੌਮਾਂਤਰੀ ਭਾਈਚਾਰਿਆਂ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਤਕਲੀਫ਼ ਦੇ ਹੱਲ ਦਾ ਸੱਦਾ ਦਿੱਤਾ ਹੈ। ਮਲਾਲਾ ਨੇ ਕਿਹਾ, ‘‘ਭਾਵੇਂ ਸਾਡੇ ਕੋਈ ਵੀ ਮਤਭੇਦ ਹੋਣ….ਸਾਨੂੰ ਕਸ਼ਮੀਰ ਦੀ ਸੱਤ ਦਹਾਕਿਆਂ ਦੀ ਲੜਾਈ ਦੇ ਸ਼ਾਂਤੀਪੂਰਵਕ ਹੱਲ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’’-- 

ਹਾਈ ਕਮਿਸ਼ਨ ਵਲੋਂ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਲਈ 10 ਮੈਂਬਰੀ ਇਕਾਈ ਦਾ ਗਠਨ

ਲੰਡਨ, ਅਗਸਤ 2019 - (ਗਿਆਨੀ ਰਾਵਿਦਰਪਾਲ ਸਿੰਘ)- ਬਰਤਾਨੀਆ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਲਈ 10 ਮੈਂਬਰੀ ਜਨ ਪ੍ਰਤੀਕਿਰਿਆ ਇਕਾਈ ਦਾ ਗਠਨ ਕੀਤਾ ਗਿਆ ਹੈ । ਲੰਡਨ ਸਥਿਤ ਭਾਰਤੀ ਵਿੱਦਿਆ ਭਵਨ 'ਚ 72ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਕਿਹਾ ਕਿ ਜਨ ਪ੍ਰਤੀਕਿਰਿਆ ਇਕਾਈ ਦਾ ਗਠਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ । ਜੇਕਰ ਸੰਭਵ ਹੋਇਆ ਤਾਂ ਫ਼ੋਨ 'ਤੇ ਹੀ ਤੁਹਾਡਾ ਮਸਲਾ ਹੋ ਜਾਵੇਗਾ ।ਤੁਹਾਡਾ ਹਾਈ ਕਮਿਸ਼ਨਰ ਇਕ ਫ਼ੋਨ ਕਾਲ ਦੀ ਦੂਰੀ 'ਤੇ ਹੈ । ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਦਰਵਾਜ਼ਿਆਂ ਤੱਕ ਸਾਡੀਆਂ ਸੇਵਾਵਾਂ ਲਿਜਾਈਆਂ ਜਾਣ । ਘਣਸ਼ਿਆਮ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਕ ਨਵੀਂ ਦਿਸ਼ਾ ਦਿੱਤੀ । ਵਿਦੇਸ਼ ਮੰਤਰੀ ਰਹਿੰਦਿਆਂ ਸੁਸ਼ਮਾ ਨੇ ਸਾਨੂੰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਸੁਸ਼ਮਾ ਸਵਰਾਜ ਦੀ ਯਾਦ 'ਚ ਇਕ ਮਿੰਟ ਦਾ ਮੌਨ ਰੱਖਿਆ । ਭਾਰਤੀ ਵਿੱਦਿਆ ਭਵਨ ਦੇ ਸੰਯੁਕਤ ਸਕੱਤਰ ਸ਼ਾਂਤਾ ਰੂਪਾਰੇਲ ਨੇ ਕਿਹਾ ਕਿ ਭਾਰਤ ਦੀ ਪਛਾਣ ਦੁਨੀਆ ਦੇ ਸਨਮਾਨਿਤ ਦੇਸ਼ਾਂ 'ਚ ਹੁੰਦੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਦੇ ਬਾਅਦ ਭਾਰਤ ਨੇ ਦੁਨੀਆ 'ਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ । ਬਰਤਾਨਵੀ ਸੰਸਦ ਦੇ ਉੱਚ ਸਦਨ ਹਾਊਸ ਆਫ਼ ਲਾਰਡ ਦੇ ਮੈਂਬਰ ਲਾਰਡ ਰਣਬੀਰ ਸਿੰਘ ਸੂਰੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ।

 

ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ ਇੰਲਗੈਂਡ ਪੁੱਜਣ ਤੇ ਰਾਮੇਵਾਲ ਵਲੋਂ ਭਰਵਾਂ ਸਵਾਗਤ

ਬਰਮਿਘਮ,  ਅਗਸਤ 2019 -( ਗਿਆਨੀ ਰਾਵਿਦਰਪਾਲ ਸਿੰਘ)-ਪੰਜਾਬ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ ਇੰਗਲੈਂਡ ਪੁੱਜਣ 'ਤੇ ਸ਼੍ਰੋਮਣੀ ਅਕਾਲੀ ਕਲ (ਬ) ਯੂ.ਕੇ. ਦੇ ਪ੍ਰਧਾਨ ਸ. ਬਲਿਹਾਰ ਸਿੰਘ ਰਾਮੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਰਾਮੇਵਾਲ ਵਲੋਂ ਸਰਵਣ ਸਿੰਘ ਫਿਲੌਰ ਨਾਲ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਅਕਾਲੀ ਦਲ ਦੀਆਂ ਭਵਿੱਖ ਦੀਆਂ ਯੋਜਵਾਨਾਂ ਬਾਰੇ ਗੱਲਬਾਤ ਕੀਤੀ ਗਈ । ਗੱਲਬਾਤ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੇ ਵੀ ਵਿਚਾਰ ਵਟਾਂਦਰਾ ਹੋਈ ।ਇਸ ਮੌਕੇ ਸਰਵਣ ਸਿੰਘ ਫਿਲੌਰ ਦਾ ਸਵਾਗਤ ਕਰਨ ਵਾਲਿਆਂ 'ਚ ਧਨਵੰਤ ਸਿੰਘ ਬਾਹੜਾ, ਸੰਤੋਖ ਸਿੰਘ ਰੰਧਾਵਾ, ਗਰਦਿੱਤ ਸਿੰਘ ਮਾਨ, ਸੁਰਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਮੰਡੇਰ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ । ਇਸ ਮੌਕੇ ਸ. ਰਾਮੇਵਾਲ ਅਤੇ ਹੋਰਨਾਂ ਵਲੋਂ ਸ. ਸਰਵਣ ਸਿੰਘ ਫਿਲੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ 'ਤੇ ਕਰਨੈਲ ਸਿੰਘ ਚੀਮਾ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ ।

ਯੂ. ਕੇ. ਦੀਆਂ 'ਸਿੰਘ ਟਵਿਨਜ਼' ਨੂੰ ਲਿਵਰਪੂਲ ਯੂਨੀਵਰਸਿਟੀ ਵਲੋਂ ਡਾਕਟਰੇਟ ਪ੍ਰਦਾਨ

Liverpool,  ਅਗਸਤ 2019-( giani amrik singh rathoar)- ਯੂ.ਕੇ. ਦੀਆਂ ਸਿੰਘ ਟਵਿਨਜ਼ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਦੋ ਜੁੜਵਾਂ ਭੈਣਾਂ ਅੰਮਿ੍ਤ ਕੌਰ ਸਿੰਘ ਤੇ ਰਾਬਿੰਦਰਾ ਕੌਰ ਸਿੰਘ ਦੀਆਂ ਇਤਿਹਾਸਕ ਕਲਾ ਕਿ੍ਤਾਂ ਨੂੰ ਮੁੱਖ ਰੱਖਦਿਆਂ ਲਿਵਰਪੂਲ ਯੂਨੀਵਰਸਿਟੀ ਵਲੋਂ ਆਨਰੇਰੀ ਡਾਕਟਰੇਟ (ਡਾਕਟਰ ਆਫ਼ ਲੈਟਰਜ਼) ਦੀ ਡਿਗਰੀ ਪ੍ਰਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਦੋਵਾਂ ਭੈਣਾਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਚਿੱਤਰਕਾਰੀ ਕੀਤੀ ਹੈ | ਉਨ੍ਹਾਂ ਵਲੋਂ ਤਿਆਰ ਕੀਤੇ ਚਿੱਤਰਾਂ ਦੀਆਂ ਦੇਸ਼ ਵਿਦੇਸ਼ ਵਿਚ ਪ੍ਰਦਰਸ਼ਨੀਆਂ ਲੱਗਦੀਆਂ ਹਨ | ਸਿੰਘ ਟਵਿਨਜ਼ ਦੇ ਕੰਮਾਂ ਨੂੰ ਵੇਖਦਿਆਂ 
ਮਹਾਰਾਣੀ ਐਲਿਜਾਬੈੱਥ ਵਲੋਂ ਵੀ ਉਨ੍ਹਾਂ ਨੂੰ ਐਮ. ਬੀ. ਈ. ਦਾ ਸ਼ਾਹੀ ਖਿਤਾਬ ਦਿੱਤਾ ਗਿਆ ਸੀ | ਉਨ੍ਹਾਂ ਵਲੋਂ ਮਹਾਰਾਜਾ ਦਲੀਪ ਸਿੰਘ ਤੇ ਸ਼ਹੀਦ ਊਧਮ ਸਿੰਘ ਬਾਰੇ ਤਿਆਰ ਕੀਤਾ ਵੱਡੇ ਆਕਾਰ ਦਾ ਚਿੱਤਰ ਹਾਲ ਹੀ 'ਚ ਚਰਚਾ ਵਿਚ ਰਿਹਾ ਸੀ |

ਭਾਰਤ ਕੋਲ ਕਸ਼ਮੀਰ ਹਾਲਾਤ ’ਤੇ ਚਿੰਤਾ ਪ੍ਰਗਟਾਈ - ਯੂਕੇ

ਲੰਡਨ, ਅਗਸਤ 2019-{giani ravinderpal singh)- ਬਰਤਾਨੀਆ ਦੇ ਵਿਦੇਸ਼ ਸਕੱਤਰ ਡੌਮਨਿਕ ਰਾਬ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਵਿਵਾਦਿਤ ਕਸ਼ਮੀਰ ਖੇਤਰ ਦੇ ਹਾਲਾਤ ’ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ, ‘‘ਮੈਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਸੀ। ਅਸੀਂ ਇਸ ਹਾਲਾਤ ਬਾਰੇ ਆਪਣੀਆਂ ਕੁਝ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਸ਼ਾਂਤੀ ਬਣਾਏ ਰੱਖਣ ਦਾ ਸੱਦਾ ਦਿੱਤਾ, ਪਰ ਸਾਨੂੰ ਭਾਰਤ ਸਰਕਾਰ ਦੇ ਨਜ਼ਰੀਏ ਤੋਂ ਸਥਿਤੀ ਦਾ ਪਤਾ ਚੱਲ ਗਿਆ ਸੀ।’’

ਨੌਰਥ ਵੈਸਟ ਸਮਾਗਮ ਮੈਨਚੇਸਟਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ

ਮੈਨਚੇਸਟਰ , ਅਗਸਤ 2019-( ਗਿਆਨੀ ਅਮਰੀਕ ਸਿੰਘ ਰਾਠੌਰ)-  ਮੈਨਚੇਸਟਰ ਵਿਖੇ ਹੋਰ ਪ੍ਰੋਗਰਾਮ ਜਿਨ੍ਹਾਂ ਦੀ ਸ਼ੁਰੁਆਤ ਅੱਜ 2 ਅਗਸਤ 20ਕ9 ਦਿਨ ਸ਼ੁਕਰਵਾਰ ਨੂੰ ਹੋ ਰਹੀ ਹੈ ਦੇ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ 

ਮੈਨਚੇਸਟਰ ਸਮਾਗਮਾਂ ਦੇ ਪ੍ਰਬੰਧ ਮੁਕੰਮਲ

ਮੈਨਚੇਸਟਰ,ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਅੱਜ 4 ਵਜੇ ਸ਼ੁਰੂ ਹੋ ਰਹੇ ਨੌਰਥ ਵੈਸਟ ਸਮਾਗਮ ਮੈਨਚੇਸਟਰ ਦੀ ਸਟੇਜ ਦਾ ਉਹ ਦ੍ਰਿਸ ਜੋ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬਾ ਨੂੰ ਸਮਰਪ ਰੱਖ ਕੇ ਤਿਆਰ ਕੀਤਾ ਗਿਆ ਹੈ।ਸ਼੍ਰੀ ਨਨਕਾਣਾ ਸਾਹਿਬ ਦੀ ਝਲਕ ਪੇਸ਼ ਕਰਦੀ ਇਹ ਸਟੇਜ ਇਕ ਵਿਲੱਖਣ ਦ੍ਰਿਸ ਹੈ ।ਜਿਥੇ ਅੱਜ 2 ਅਗਸਤ 2019 ਸਵਰੇ 4 ਵਜੇ ਤੋਂ ਸੁੁੁਰੁ ਹੋਵੇਗਾ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਗੁਣ ਗਾਇਨ ਅਤੇ ਤਿੰਨ ਦਿਨ ਚਲੇ ਗਾ।

ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਪੰਜ ਪਿਆਰੇ ਪਹੁੰਚੇ ਮੈਨਚੇਸਟਰ

ਮੈਨਚੇਸਟਰ, ਅਗਸਤ 2019-(ਗਿਆਨੀ ਹਾਕਮ ਸਿੰਘ , ਗਿਆਨੀ ਅਮਰੀਕ ਸਿੰਘ ਰਾਠੌਰ,ਗਿਆਨੀ ਰਾਵਿਦਰਪਾਲ ਸਿੰਘ)- ਅੱਜ ਸਵੇਰ 4 ਵਜੇ ਤੋਂ ਮੈਨਚੇਸਟਰ ਵਿਖੇ ਇੰਗਲੈਂਡ ਟਾਈਮ ਨਾਲ ਸ਼ੁਰੂ ਹੋ ਰਹੇ ਗੁਰਮਤਿ ਸਮਾਗਮਾਂ ਵਿਚ ਹਿੰਸਾ ਲੈਣ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜ ਪਿਆਰੇ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਮੈਨਚੇਸਟਰ ਪਹੁੰਚੇ ਜਿਥੇ ਓਹਨਾ ਨੂੰ ਸਮਾਗਮ ਦੇ ਪ੍ਰਬੰਧਕਾਂ ਵਲੋਂ ਅਤੇ ਨੌਰਥ ਵੈਸਟ ਇੰਗਲੈਂਡ ਦੀਆਂ ਸੰਗਤਾਂ ਵਲੋਂ ਜੀ ਆਇਆ ਨੂੰ ਆਖਿਆ ਗਿਆ।ਤਿੰਨ ਦਿਨ ਚਲਣ ਵਾਲੇ ਇਹਨਾਂ ਸਮਾਗਮਾਂ ਵਿੱਚ 4 ਤਰੀਕ ਆਖਰੀ ਦਿਨ ਅੰਮ੍ਰਿਤ ਸੰਚਾਰ ਹੋਵੇਗਾ।ਇੰਗਲੈਂਡ ਨੌਰਥ ਵੈਸਟ ਵਿੱਚ ਹੋਣ ਵਾਲਾ ਇਹ ਦੂਸਰਾ ਸਮਾਗਮ ਹੈ ਜਿਸ ਲਈ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਮੈਨਚੇਸਟਰ ਸਮਾਗਮ ਨੂੰ ਲੈ ਸੰਦੇਸ਼ ਜਾਰੀ।

ਪ੍ਰਬੰਧਕਾਂ ਵਲੋਂ ਸੰਗਤਾ ਦੇ ਨਮਿਤ ਸਿਮਨ ਬੇਨਤੀ

ਮੈਨਚੇਸਟਰ,ਅਗਸਤ 2019 -(ਗਿਆਨੀ ਹਾਕਮ ਸਿੰਘ ਜੀ,ਗਿਆਨੀ ਅਮਰੀਕ ਸਿੰਘ ਰਾਠੌਰ,ਗਿਆਨੀ ਰਵਿੰਦਰਪਾਲ ਸਿੰਘ )-ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਨੋਰਥ ਵੈਸਟ ਸਮਾਗਮ 02,03,04 ਅਗਸਤ 2019 ਦਿਨ ਸ਼ੁਕਰਵਾਰ ,ਸਨਿਚਰਵਾਰ, ਐਤਵਾਰ ਨੂੰ ਮੈਨਚੇਸਟਰ ਅਕਡਮੀ ਹਾਈ ਸਕੂਲ ਦੀਆਂ ਗਰਾਉਡਾ,ਡੈਨਮਾਰਕ ਰੋਡ,ਮੈਨਚੇਸਟਰ M15 6FG ਵਿੱਚ ਹੋ ਰਹੇ ਹਨ।

ਤਿੰਨੇ ਦਿਨ ਅਮ੍ਰਿਤਵੇਲੇ ਸਵਰੇ 4 ਵਜੇ ਤੋਂ ਲੈਕੇ ਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ,ਅਮ੍ਰਿਤਵੇਲੇ ਦਾ ਖਾਸ ਪ੍ਰੋਗਰਾਮ,ਸਵੇਰ ਦੇ ਲੰਗਰ ਅਤੇ ਉਸ ਤੋਂ ਵਾਦ ਕੀਰਤਨ ਦਰਬਾਰ, ਸਮਾਪਤੀ ਲੇਟ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਅਤੇ ਸੁਖਾਸਨ ਉਪਰੰਤ ਹਰ ਰੋਜ ਸਮਾਪਤੀ ਹੋਵੇਗੀ।ਲੰਗਰ ਸਾਰੀ ਦਿਹਾੜੀ ਅਟੁੱਟ ਵਰਤਣ ਗੇ।ਆਪ ਸਭ ਨੂੰ ਪ੍ਰਬੰਧਕ ਵਲੋਂ ਬੇਨਤੀ ਕੀਤੀ ਜਾਂਦੀ ਹੈ ਕੇ ਗੁਰੂ ਦਾ ਜਸ ਗੌਣ ਅਤੇ ਸੁਨਣ ਲਈ ਵੱਧ ਚੜ ਕੇ ਪਰਿਵਾਰ ਸਮੇਤ ਹਾਜਰੀਆਂ ਲਗਵਾਓ।

ਇਸ ਸਮਾਗਮ ਦੇ ਆਖਰੀ ਦਿਨ ਇਕ ਬਹੁਤ ਹੀ ਵਿਸੇਸ ਖੰਡੇ ਵਾਟੇ ਦੀ ਪਹੁਲ ,ਅੰਮ੍ਰਿਤ ਦੀ ਵਰਖਾ ਹੋਵੇਗੀ। ਜਿਸ ਵੀ  ਪ੍ਰਾਣੀ ਨੇ ਗੁਰੂ ਵਾਲਾ ਬਣਨ ਲਈ ਅੰਮ੍ਰਿਤ ਪਾਨ  ਕਰਨਾ ਹੈ ਉਹ ਪ੍ਰਬੰਧਕਾਂ ਨਾਲ ਉਪਰ ਇਸਤਿਹਾਰ ਵਿਚ ਦਿਤੇ ਨੰਬਰ ਤੇ ਸੰਪਰਕ ਕਰ ਲਵੇ ਅਤੇ 4 ਤਰੀਕ ਨੂੰ ਗੁਰੂ ਸਾਹਿਬ ਦੀ ਬਖਸੀਸ ਪ੍ਰਾਪਤ ਕਰ।

ਵਿਸੇਸ ਤੌਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ,ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜ ਪਿਆਰੇ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪਹੁੰਚ ਰਹੇ ਹਨ।

 

Image preview

ਪਹਿਲੀ ਵਾਰ ਬਰਤਾਨੀਆ ਦੀ ਸੰਸਦ 'ਚ ਲੱਗਿਆ ਤੀਆਂ

ਲੰਡਨ, ਜੁਲਾਈ 2019 (ਗਿਆਨੀ ਰਾਵਿਦਰਪਾਲ ਸਿੰਘ )- ਪੰਜਾਬੀ ਜਿਥੇ ਵੀ ਜਾਂਦੇ ਹਨ ਉਹ ਆਪਣੇ ਧਰਮ ਤੇ ਵਿਰਸੇ ਨੂੰ ਕਦੇ ਨਹੀਂ ਵਿਸਾਰਦੇ । ਕੱਲ੍ਹ ਬਰਤਾਨੀਆ ਦੀ ਸੰਸਦ 'ਚ ਪਹਿਲੀ ਵਾਰ ਪੰਜਾਬਣਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ । ਐਮ.ਪੀ. ਸੀਮਾ ਮਲਹੋਤਰਾ, ਵਾਇਸ ਆਫ਼ ਵੁਮੈਨ ਵਲੋਂ ਚੇਅਰਪਰਸਨ ਸੁਰਿੰਦਰ ਕੌਰ, ਪੈਟਰਨ ਸ਼ਿਵਦੀਪ ਕੌਰ ਢੇਸੀ ਦੇ ਉਦਮ ਸਦਕਾ ਖੂਬ ਰੌਣਕਾਂ ਲੱਗੀਆਂ । ਇਸ ਮੌਕੇ ਹਰਜਿੰਦਰ ਕੌਰ ਧੰਜਲ ਵਲੋਂ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਪੰਮੀ ਚੀਮਾ ਤੇ ਸਾਥਣਾਂ ਵਲੋਂ ਗਿੱਧਾ ਬੋਲੀਆਂ ਅਤੇ ਲੋਕ ਗੀਤਾਂ ਨਾਲ ਅਜਿਹਾ ਮਾਹੌਲ ਸਿਰਜਿਆ, ਜਿਸ ਤਰਾ ਪੰਜਾਬ ਦੇ ਕਿਸੇ ਪਿੱਪਲ ਹੇਠ ਸਹੁਰਿਆਂ ਤੋਂ ਗਈਆਂ ਕੁੜੀਆਂ ਤੀਆਂ ਮੌਕੇ ਸਿਰਜਦੀਆਂ ਹਨ । ਜ਼ਿਕਰਯੋਗ ਹੈ ਕਿ ਪੰਜਾਬੀ ਗਿੱਧੇ ਨੂੰ ਪੇਸ਼ ਕਰਨ ਵਾਲੀਆਂ ਮੁਟਿਆਰਾਂ ਕਿੱਤੇ ਵਜੋਂ ਡਾਕਟਰ, ਅਕਾਊਟੈਂਟ ਤੇ ਵਕੀਲ ਆਦਿ ਹਨ । ਇਸ ਮੌਕੇ ਸੀਮਾ ਮਲਹੋਤਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਸੀਮਾ ਮਲਹੋਤਰਾ, ਐਮ.ਪੀ. ਕੈਡਬਰੀ ਰੂਥ, ਐਮ. ਪੀ. ਵਰਿੰਦਰ ਸ਼ਰਮਾ, ਐਮ.ਪੀ. ਤਨਮਨਜੀਤ ਸਿੰਘ ਢੇਸੀ, ਹੰਸਲੋ ਦੇ ਡਿਪਟੀ ਮੇਅਰ ਰਘੁਵਿੰਦਰ ਸਿੰਘ ਸਿੱਧੂ, ਕੌਾਸਲਰ ਸ਼ਾਈਦਾ ਮੇਹਰਬਾਨ, ਸੁਰਿੰਦਰ ਕੌਰ, ਸ਼ਿਵਦੀਪ ਕੌਰ ਢੇਸੀ ਆਦਿ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਬੁਲਾਰਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਪੰਜਾਬਣਾਂ ਦੇ ਤਿਉਹਾਰਾਂ ਨੂੰ ਸੰਸਦ 'ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਰਮਨਦੀਪ ਕੌਰ, ਅਵਤਾਰ ਕੌਰ, ਯਸ਼ ਸਾਥੀ, ਸੁਰਜੀਤ ਅਟਵਾਲ, ਗੁਰਮਿੰਦਰ ਕੌਰ ਰੰਧਾਵਾ, ਜਸਵੰਤ ਕੌਰ ਬੋਲਾ, ਬਲਵਿੰਦਰ ਸਿੰਘ ਗਿੱਲ, ਤਜਿੰਦਰ ਸਿੰਧਰਾ, ਅੰਜੂ ਨਾਰੰਗ, ਰਵੀ ਸ਼ਰਮਾ ਆਦਿ ਹਾਜ਼ਰ ਸਨ ।

ਬਰਤਾਨੀਆ ਦੇ ਨਵੇ ਪ੍ਰਧਾਨ ਮੰਤਰੀ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਰਿਹਾ

ਮੈਨਚੇਸਟਰ, ਜੁਲਾਈ 2019 -( ਅਮਨਜੀਤ ਸਿੰਘ ਖਹਿਰਾ)- ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ । ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਪਰਿਵਾਰਕ ਰਿਸ਼ਤਾ ਰਿਹਾ ਹੈ । ਬੌਰਿਸ ਦੀ ਸਾਬਕਾ ਪਤਨੀ ਮਰੀਨਾ ਵੀਹਲਰ ਕਿਊ ਸੀ (54) ਭਾਰਤੀ ਮੂਲ ਦੀ ਹੈ, ਜਿਸ ਨਾਲ ਉਹ ਪਿਛਲੇ ਸਾਲ ਸਤੰਬਰ 'ਚ ਵੱਖ ਹੋ ਗਏ ਸਨ ਅਤੇ ਮਰੀਨਾ ਨਾਲ 25 ਸਾਲਾ ਰਿਸ਼ਤੇ ਦੌਰਾਨ ਬੌਰਿਸ ਅਣਗਿਣਤ ਵਾਰ ਦਿੱਲੀ ਅਤੇ ਮੁੰਬਈ 'ਚ ਆਪਣੇ ਰਿਸ਼ਤੇਦਾਰਾਂ ਕੋਲ ਰਿਹਾ ਕਰਦੇ ਸਨ । ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ, ਜਿਨ੍ਹਾਂ ਨਾਲ ਉਹ ਮਰੀਨਾ ਦੇ ਰਿਸ਼ਤੇਦਾਰਾਂ ਦੇ ਵਿਆਹ ਸਮਾਰੋਹਾਂ 'ਚ ਵੀ ਸ਼ਾਮਿਲ ਹੁੰਦੇ ਰਹੇ ਹਨ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਅਨੁਸਾਰ ਬੌਰਿਸ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਇਸ ਤਰ੍ਹਾਂ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ ।ਮੈਰੀਨਾ ਦੀ ਮਾਂ ਦਾ ਨਾਂਅ ਦੀਪ ਵੀਹਲਰ ਸੀ (ਨੀ ਕੌਰ) ਜੋ ਵੈਸਟ ਸੂਸੈਕਸ 'ਚ ਰਹਿੰਦੀ ਸੀ, ਜਿਸ ਦਾ ਵਿਆਹ ਦਲਜੀਤ ਸਿੰਘ ਨਾਲ ਹੋਇਆ । ਦਲਜੀਤ ਸਿੰਘ ਦੇ ਪਿਤਾ ਸਰ ਸੋਭਾ ਸਿੰਘ ਇਕ ਬਿਲਡਰ ਸਨ । ਦੀਪ ਦਿੱਲੀ 'ਚ ਦਲਜੀਤ ਨੂੰ ਮਿਲੀ ਸੀ । ਉਸ ਦੇ ਦੂਜੇ ਪਤੀ ਪੱਤਰਕਾਰ ਸਵਰਗੀ ਚਾਰਲਸ ਵੀਹਲਰ ਸਨ । ਦੀਪ ਦੀ ਭੈਣ ਅਮਰਜੀਤ ਦਾ ਵਿਆਹ ਦਲਜੀਤ ਸਿੰਘ ਦੇ ਵੱਡੇ ਭਰਾ ਭਗਵੰਤ ਸਿੰਘ ਨਾਲ ਹੋਇਆ, ਜਿਸ ਦੀ ਬੇਟੀ ਅੰਮਿ੍ਤਾ ਸਿੰਘ ਪ੍ਰਸਿੱਧ ਹਿੰਦੀ ਅਦਾਕਾਰਾ ਹੈ, ਜੋ ਸੈਫ਼ ਅਲੀ ਖ਼ਾਨ ਦੀ ਪਹਿਲੀ ਪਤਨੀ ਸੀ ।ਬੌਰਿਸ ਜੌਹਨਸਨ ਜਿਥੇ ਭਾਰਤੀ ਖਾਣੇ ਦੇ ਸ਼ੌਕੀਨ ਹਨ, ਉਥੇ ਹੀ ਉਹ ਆਪਣੀ ਪਹਿਲੀ ਪਤਨੀ ਮਰੀਨਾ ਦੇ ਰਿਸ਼ਤੇਦਾਰਾਂ ਦੇ ਨਾਵਾਂ ਨੂੰ ਵੀ ਜਾਣਦੇ ਹਨ । ਉਹ ਖ਼ੁਦ ਨੂੰ ਭਾਰਤੀ ਸੱਭਿਆਚਾਰ ਅਨੁਸਾਰ ਢਾਲ ਲੈਂਦੇ ਹਨ । ਰਾਹੁਲ ਸਿੰਘ ਨੇ ਇਹ ਵੀ ਕਿਹਾ ਹੈ ਕਿ ਇਕ ਵਾਰ ਬੌਰਿਸ ਜੌਹਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਸਿੱਖ ਮੂਲ ਦੀ ਲੜਕੀ ਨਾਲ ਵਿਆਹੇ ਹੋਣ ਕਰ ਕੇ ਬਰਤਾਨੀਆ ਵਸਦੇ ਸਿੱਖ ਉਨ੍ਹਾਂ ਨੂੰ ਵੋਟ ਪਾਉਣਗੇ । ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਲੰਡਨ ਦੇ ਸਾਬਕਾ ਮੇਅਰ 55 ਸਾਲਾ ਬੌਰਿਸ ਜੌਹਨਸਨ ਹੁਣ ਆਪਣੀ ਨਵੀਂ ਸਾਥਣ 31 ਸਾਲਾ ਕੈਰੀ ਸੇਮੰਡ ਨਾਲ ਰਿਸ਼ਤੇ 'ਚ ਹਨ ।

ਬਰਮਿੰਘਮ ਤੋਂ ਸਾਊਥਾਲ ਤੱਕ 130 ਮੀਲ ਸਾਈਕਲ ਯਾਤਰਾ ਕੱਢੀ

ਬਰਮਿੰਘਮ, ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ)- ਸਿੱਖ ਆਰਟਸ ਐਡ ਕਲਚਰਲ ਐਸੋਸੀਏਸ਼ਨ (ਸਾਕਾ) ਵਲੋਂ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਸਾਊਥਾਲ ਤੱਕ ਕਰਵਾਈ ਗਈ । ਜਿਸ 'ਚ ਲਗਭਗ ਸੌ ਸਾਈਕਲ ਚਾਲਕ ਸਵੇਰੇ ਅੱਠ ਵਜੇ ਬਰਮਿੰਘਮ ਦੇ ਸਮੈਦਿਕ ਗੁਰਦੁਆਰਾ ਸਾਹਿਬ ਤੋਂ ਯਾਤਰਾ ਸ਼ੁਰੂ ਕਰਕੇ ਕਵੈਂਟਰੀ, ਡਾਵੈਂਟਰੀ, ਅਤੇ ਮਿਲਟਨ ਕੀਨ ਹੁੰਦੇ ਹੋਏ ਰਾਤ ਨੂੰ ਲੂਟਨ ਪਹੁੰਚੇ, ਰਾਤ ਗੁਰਦੁਆਰਾ ਸਾਹਿਬ ਰੁਕਣ ਤੋਂ ਬਾਅਦ ਅਗਲੇ ਦਿਨ ਸੇਂਟ ਅਲਬਾਨਜ, ਰੈਡਲੈੱਟ, ਐਲਸਟਰੀ ਅਤੇ ਹੈਰੋ ਹੁੰਦੇ ਹੋਏ ਸਾਊਥਾਲ ਪਹੁੰਚੇ । ਸਾਰੇ ਰਾਈਡਰ, ਵੋਲੰਟੀਅਰ, ਪ੍ਰਬੰਧਕ ਬਰਾਡਵੇਅ ਤੇ ਡੀ.ਜੇ. ਲਾ ਕੇ ਭੰਗੜੇ ਪਾਉਂਦੇ ਹੋਏ ਸਾਊਥਾਲ ਪਾਰਕ 'ਚ ਗਏ, ਜਿੱਥੇ ਸਾਰੇ ਚਾਲਕਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਸਾਕਾ ਵਲੋਂ ਬੌਬੀ, ਹਾਰਮੀ, ਪਾਲਾ ਤੇ ਦੇਵ ਨੇ ਦੱਸਿਆ ਕਿ ਇਹ ਰਾਈਡ ਪਿਛਲੇ 35 ਵਰਿ੍ਹਆਂ ਤੋਂ ਲਗਾਤਾਰ ਕਰਵਾਈ ਜਾ ਰਹੀ ਹੈ ਤੇ ਹੁਣ ਤੱਕ ਬੱਚਿਆਂ ਦੀਆਂ ਵੱਖ-ਵੱਖ ਚੈਰਿਟੀਆਂ ਲਈ ਛੇ ਲੱਖ ਤੋਂ ਵੱਧ ਪੌਡ ਇੱਕਠੇ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਬਰਮਿੰਘਮ ਚਿਲਡਰਨ ਹਸਪਤਾਲ ਲਈ ਵੀਹ ਹਜ਼ਾਰ ਪੌਾਡ ਇਕੱਤਰ ਹੋਏ ਸਨ । ਇਸ ਵਾਰ ਦੇ ਦਾਨ ਨਾਲ ਸਾਕਾ ਸਮਾਈਲ ਬੱਸ ਖਰੀਦੀ ਜਾਵੇਗੀ ਜਿਹੜੀ ਕਿ ਅਪਾਹਜਾਂ ਲਈ ਵਰਤੀ ਜਾਵੇਗੀ।ਇਸ ਯਾਤਰਾ 'ਚ ਪੰਜਾਬੀ ਬੋਲੀ ਲਈ ਯੂ.ਕੇ. ਸਰਗਰਮ ਭੂਮਿਕਾ ਨਿਭਾਉਣ ਵਾਲੇ ਬਿੱਟੂ ਖੰਗੂੜਾ ਦੀ ਅਗਵਾਈ 'ਚ ਐਕਟਿਵ ਪੰਜਾਬੀ ਗਰੁੱਪ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।

Boris Johnson got elected new Conservative leader

London,July 2019 -(Amanjit Singh Khaira)- Boris Johnson has been elected new Conservative leader in a ballot of party members and will become the next UK prime minister.

He beat Jeremy Hunt comfortably, winning 92,153 votes to his rival's 46,656.

The former London mayor takes over from Theresa May on Wednesday.

In his victory speech, Mr Johnson promised he would "deliver Brexit, unite the country and defeat Jeremy Corbyn".

ਬੈਡਫੋਰਡ ਵਿਖੇ 24ਵਾਂ ਸ਼ਹੀਦੀ ਟੂਰਨਾਮੈਂਟ

ਬੈਡਫੋਰਡ, ਜੁਲਾਈ 2019 (ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ 'ਚ ਭੱਠਿਆਂ ਵਾਲਾ ਸ਼ਹਿਰ ਕਰਕੇ ਜਾਣੇ ਜਾਂਦੇ ਬੈਡਫੋਰਡ ਸ਼ਹਿਰ ਵਿਖੇ ਸ਼ਹੀਦੀ ਕੌਸਲ ਬੈਡਫੋਰਡ ਵਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਕੈਂਪਸਟਨ, ਗੁਰੂ ਨਾਨਕ ਗੁਰਦੁਆਰਾ ਬੈਡਫੋਰਡ, ਗੁਰਦੁਆਰਾ ਰਾਮਗੜ੍ਹੀਆ ਸਿੱਖ ਸੁਸਾਇਟੀ, ਗੁਰੂ ਰਵਿਦਾਸ ਭਵਨ, ਭਗਵਾਨ ਵਾਲਮੀਕਿ ਸਭਾ ਬੈਡਫੋਰਡ ਆਦਿ ਸਮੇਤ ਵੱਖ-ਵੱਖ ਭਾਈਚਾਰਿਆਂ ਨੇ ਮਿਲ ਕੇ ਦੋ ਦਿਨਾਂ 24ਵਾਂ ਸ਼ਹੀਦੀ ਟੂਰਨਾਮੈਂਟ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ । ਫੁਟਬਾਲ ਦੀਆਂ ਟੀਮਾਂ 'ਚ ਹਰ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ । ਬੈਡਫੋਰਡ ਵਾਲਿਆਂ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿੱਥੇ ਯੂ.ਕੇ. ਭਰ 'ਚੋਂ ਖਿਡਾਰੀ ਅਤੇ ਟੀਮਾਂ ਪਹੁੰਚੀਆਂ ਉੱਥੇ ਹੀ ਬੈਡਫੋਰਡ ਦੀਆਂ ਫੁਟਬਾਲ ਟੀਮਾਂ ਮੈਲਟੀਸ, ਵਾਲੀਵਾਲ ਲਈ ਜੀ.ਐਨ.ਜੀ. ਬੈਡਫੋਰਡ ਦੀਆਂ 9 ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ । ਸ਼ਹੀਦੀ ਸਪੋਰਟਸ ਕੌਸਲ ਦੇ ਪ੍ਰਬੰਧਕਾਂ ਚੇਅਰਮੈਨ ਬਲਬੀਰ ਸਿੰਘ ਅਟਵਾਲ, ਵਾਈਸ ਚੇਅਰਮੈਨ ਸ਼ਮਿੰਦਰ ਸਿੰਘ ਗਰਚਾ, ਜਨਰਲ ਸੈਕਟਰੀ ਬਲਬੀਰ ਸਿੰਘ ਰੰਧਾਵਾ, ਬਲਬੀਰ ਸਿੰਘ ਢੀਂਡਸਾ, ਜਸਵੰਤ ਸਿੰਘ ਗਿੱਲ, ਬਲਵੰਤ ਸਿੰਘ ਗਿੱਲ ਤੋਂ ਇਲਾਵਾ ਰੇਸ਼ਮ ਸਿੰਘ ਬਸਰਾ, ਹਰਦੀਪ ਚਾਨਾ, ਸਤਿੰਦਰ ਸੰਘਾ, ਪਵਿੱਤਰ ਸਿੰਘ, ਰਣਜੀਤ ਸੋਹਲ, ਸੁੱਖੀ ਸਿੰਘ, ਗੁਰਚਰਨ ਸਿੰਘ ਅਟਵਾਲ, ਬਲਬਿੰਦਰ ਮੋਮੀ, ਸਰਵਣ ਸਿੰਘ ਮੰਡੇਰ, ਬਲਵੰਤ ਸਿੰਘ ਗਿੱਲ ਤੋਂ ਇਲਾਵਾ ਸਥਾਨਿਕ ਮੇਅਰ ਡੇਵ ਹੌਡਸਨ, ਸੰਸਦ ਮੈਂਬਰ ਮੁਹੰਮਦ ਯਾਸਿਨ, ਕੌਸਲਰ ਮੁਹੰਮਦ ਨਵਾਜ਼, ਕੌਸਲਰ ਸੂ ਓਲਿਵਰ, ਜੇਮਸ ਵੈਲਨਟਾਈਨ, ਕਾਰਲ ਮੇਡਰ ਅਤੇ ਕਾਰੋਬਾਰੀਆਂ ਵਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਨਾਮਾਂ ਦੀ ਵੰਡ ਕੀਤੀ ਗਈ ।ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਚੇਅਰਮੈਨ ਗੁਰਦਾਵਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।