ਯੁ.ਕੇ.

ਬੌਰਿਸ ਜੌਹਨਸਨ ਪ੍ਰਧਾਨ ਮੰਤਰੀ ਬਣੇ ਤਾਂ ਅਹੁਦਾ ਛੱਡ ਦੇਵਾਂਗਾ- ਫਿਲਪ ਹੈਮੰਡ

ਲੰਡਨ, ਜੁਲਾਈ 2019 (ਮਨਜਿੰਦਰ ਗਿੱਲ )- ਜੇ. ਬੌਰਿਸ ਜੌਹਨਸਨ ਪ੍ਰਧਾਨ ਮੰਤਰੀ ਬਣੇ ਤਾਂ ਅਹੁਦਾ ਛੱਡ ਦੇਵਾਂਗਾ, ਇਸ ਗੱਲ ਦਾ  ਪ੍ਰਗਟਾਵਾ ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲਪ ਹੈਮੰਡ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿਨਾ ਸਮਝੌਤਾ ਯੂਰਪੀ ਸੰਘ ਤੋਂ ਵੱਖ ਹੋਣਾ ਠੀਕ ਨਹੀਂ | ਉਨ੍ਹਾਂ ਜੌਹਨਸਨ ਵਲੋਂ ਨੋ-ਡੀਲ ਵਿਕਲਪ ਦੇ ਰੂਪ 'ਚ ਖੁੱਲ੍ਹਾ ਛੱਡਣ ਨਾਲ ਅਸਿਹਮਤੀ ਪ੍ਰਗਟਾਈ | ਬੀ.ਬੀ.ਸੀ. ਵਲੋਂ ਇਹ ਪੁੱਛੇ ਜਾਣ 'ਤੇ ਕਿ, ਕੀ ਉਹ ਅਗਲੇ ਹਫ਼ਤੇ ਬਰਖਾਸਤ ਕੀਤੇ ਜਾਣਗੇ ਤਾਂ ਹੇਮੰਡ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਥੈਰੀਸਾ ਮੇਅ ਦੇ ਨਾਲ ਹੀ ਅਸਤੀਫਾ ਦੇ ਦੇਣਗੇ | ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਸਵਾਲ ਜਵਾਬ ਸੈਸ਼ਨ ਤੋਂ ਬਾਅਦ ਅਸਤੀਫਾ ਦੇਣਾ ਚਾਹੁੰਦੇ ਹਨ | ਜ਼ਿਕਰਯੋਗ ਹੈ ਕਿ ਬੌਰਿਸ ਜੌਹਨਸਨ ਜੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬ੍ਰੈਗਜ਼ਿਟ ਹਰ ਹਾਲਤ 'ਚ ਤੈਅ ਕੀਤੀ ਮਿਤੀ 31 ਅਕਤੂਬਰ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਹਨ, ਭਾਵੇਂ ਇਸ ਲਈ ਨੋ-ਡੀਲ ਹੀ ਕਰਨੀ ਪਵੇ | ਜਦ ਕਿ ਨੋ-ਡੀਲ ਦੇ ਪ੍ਰਸਤਾਵ ਨੂੰ ਬਹੁ-ਗਿਣਤੀ ਸੰਸਦ ਮੈਂਬਰ ਠੁਕਰਾ ਚੁੱਕੇ ਹਨ |

ਲੰਡਨ 10k ਮੈਰਾਥਨ ਦਾ ਮੈਡਲ ਕੈਂਸਰ ਪੀੜਤ ਮਾਤਾ ਨੂੰ ਭੇਟ

ਲੰਡਨ,ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)-ਪਿਛਲੇ ਦਿਨੀ ਕੀਤਾ ਵਾਅਦਾ ਕੁਲਵੰਤ ਸਿੰਘ ਧਾਲੀਵਾਲ ਨੇ   ਕੀਤਾ ਪੁਰਾ , ਲੰਡਨ 10k ਮੈਰਾਥਨ ਵਿੱਚੋਂ ਜਿੱਤਿਆ ਮੈਡਲ ਉਸ ਮਾਂ ਦੇ ਗਲ ਜਾ ਪਾਇਆ ਜੋ ਕੈਂਸਰ ਦੀ ਬਿਮਾਰੀ ਨਾਲ ਪਿਛਲੇ ਲੰਮੇ ਸਮੇਂ ਤੋਂ ਲੜ ਰਹੀ ਹੈ ਅਤੇ ਜਿਸ ਦਾ ਇਸ ਦੁਨੀਆਂ ਤੇ ਕੋਈ ਵੀ ਨਹੀਂ। 21 ਜੁਲਾਈ ਨੂੰ ਵਰਲਡ ਕੈਂਸਰ ਕੇਅਰ ਦੀ ਟੀਮ ਨੇ ਲੰਡਨ ਮੈਰਾਥਨ ਦੌੜ  ਦੌੜੀ ਸੀ, ਜਿਸ ਤੋਂ ਕੁਲਵੰਤ ਸਿੰਘ ਧਾਲੀਵਾਲ ਨੂੰ ਮੈਡਲ ਪ੍ਰਾਪਤ ਹੋਇਆ ਸੀ।ਓਹਨਾ ਇਸ ਖੁਸ਼ੀ ਨੂੰ ਸਾਜਾਂ ਕਰਨ ਲਈ ਇਕ ਵਿਲੱਖਣ ਤਰੀਕਾ ਅਪਨਉਦੇ ਹੋਏ ਆਪਣਾ ਮੈਡਲ ਕੈਂਸਰ ਨਾਲ ਪੀੜਤ ਮਾਤਾ ਨੂੰ ਭੇਟ ਕਰ ਦਿਤਾ।ਉਸ ਸਮੇ ਓਹਨਾ ਮਾਤਾ ਦੀ ਚੰਗੀ ਸਿਹਤ ਲਈ ਅਰਦਾਸ ਬੇਨਤੀ ਵੀ ਕੀਤੀ।

 

ਐਚ.-1ਬੀ ਵੀਜ਼ਾ ਫੀਸ ਦੀ ਵਰਤੋਂ ਹੁਨਰ ਸਿਖਲਾਈ ਪ੍ਰੋਗਰਾਮਾਂ ਲਈ ਕੀਤੀ ਜਾ ਰਹੀ ਹੈ- ਅਮਰੀਕੀ ਵਣਜ ਸਕੱਤਰ

ਵਾਸ਼ਿੰਗਟਨ, ਜੁਲਾਈ 2019 -  ਅਮਰੀਕਾ ਸਮੇਂ-ਸਮੇਂ 'ਤੇ ਨੌਕਰੀ ਲਈ ਆਉਣ ਵਾਲੇ ਕਰਮਚਾਰੀਆਂ ਦੇ ਐਚ.-1ਬੀ ਵੀਜ਼ੇ ਦੀ ਫੀਸ ਵਧਾਉਂਦਾ ਜਾ ਰਿਹਾ ਹੈ | ਉਹ ਭਾਰਤੀ ਕਰਮਚਾਰੀਆਂ ਸਮੇਤ ਸਾਰੇ ਵਿਦੇਸ਼ੀ ਕਰਮਚਾਰੀਆਂ ਦੀ ਵੀਜ਼ਾ ਫੀਸ ਦਾ ਪੈਸਾ ਆਪਣੇ ਇੱਥੇ ਨੌਜਵਾਨਾਂ ਦੀ ਹੁਨਰ ਸਿਖਲਾਈ 'ਤੇ ਖਰਚ ਕਰ ਰਿਹਾ ਹੈ, ਤਾਂ ਕਿ ਉਹ ਕਰਮਚਾਰੀਆਂ ਦੇ ਤੌਰ 'ਤੇ ਕੰਪਨੀਆਂ ਲਈ ਹੁਨਰਮੰਦ ਬਣ ਸਕਣ | ਅਮਰੀਕੀ ਵਣਜ ਸਕੱਤਰ ਵਿਲਬੁਰ ਰਾਸ ਨੇ ਕਿਹਾ ਹੈ ਕਿ ਇਸ ਵੀਜ਼ੇ ਦੀ ਫੀਸ ਨਾਲ ਇਕੱਤਰਤ ਧਨ ਨਾਲ ਅਮਰੀਕੀਆਂ 'ਚ ਹੁਨਰ ਦੀ ਕਮੀ ਦੂਰ ਕਰਨ ਲਈ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ | ਐਚ.1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ 'ਚ ਅਸਥਾਈ ਤੌਰ 'ਤੇ ਨੌਕਰੀ ਕਰਨ ਦੀ ਇਜਾਜ਼ਤ ਮਿਲਦੀ ਹੈ | ਉੱਚ ਕੁਸ਼ਲਤਾ ਵਾਲੇ ਕਰਮਚਾਰੀਆਂ ਨੂੰ ਯੋਗਤਾ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਂਦਾ ਹੈ | ਭਾਰਤੀ ਆਈ.ਟੀ. ਪੇਸ਼ੇਵਰਾਂ 'ਚ ਐਚ.1ਬੀ ਵੀਜ਼ਾ ਬਹੁਤ ਮਹੱਤਵਪੂਰਨ ਹੈ | ਇਹ ਵੀਜ਼ਾ ਹਾਸਲ ਕਰਨ ਵਾਲਿਆਂ 'ਚ ਭਾਰਤੀ ਪੇਸ਼ੇਵਰ ਹਮੇਸ਼ਾਂ ਅੱਗੇ ਰਹਿੰਦੇ ਹਨ | ਰਾਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਉਦਯੋਗ ਮਾਨਤਾ ਪ੍ਰਾਪਤ ਨਵਾਂ ਸਿਖਲਾਈ ਸਿਸਟਮ ਸ਼ੁਰੂ ਕੀਤਾ ਸੀ | ਇਸ 'ਚ ਰੁਜ਼ਗਾਰ ਦੇਣ ਵਾਲੇ ਵਲੋਂ ਹੀ ਸਿਖਲਾਈ ਦਿੱਤੀ ਜਾਂਦੀ ਹੈ | ਹੁਣ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਯੋਜਨਾ ਹੈ | ਸਰਕਾਰੀ ਫੰਡਾਂ ਨਾਲ ਟ੍ਰੈਵਲ ਐਾਡ ਟੂਰਿਜ਼ਮ ਇੰਡਸਟਰੀ 'ਚ ਨਵਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ 'ਚ ਮਦਦ ਮਿਲੇਗੀ | ਰਾਸ ਅਨੁਸਾਰ ਕਿਰਤ ਵਿਭਾਗ ਨੂੰ ਕਰੀਬ 30 ਕੈਂਪਾਂ ਲਈ ਗਰਾਂਟ ਦੇ ਲਈ 10 ਕਰੋੜ ਡਾਲਰ ਦਿੱਤੇ ਗਏ ਹਨ | ਉਨ੍ਹਾਂ ਇਕ ਪ੍ਰੋਗਰਾਮ 'ਚ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਫੰਡ ਵਿਦੇਸ਼ੀ ਕਰਮਚਾਰੀਆਂ ਦੇ ਐਚ.1 ਬੀ ਵੀਜ਼ੇ ਲਈ ਕੰਪਨੀਆਂ ਦੁਆਰਾ ਜਮ੍ਹਾ ਕਰਵਾਈ ਜਾਣ ਵਾਲੀ ਫੀਸ ਤੋਂ ਲਿਆ ਜਾ ਰਿਹਾ ਹੈ | ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਵੀਜ਼ਾ ਫੀਸ ਨਾਲ ਗਰਾਂਟ ਦਿੱਤੀ ਜਾ ਰਹੀ ਹੈ |

ਰੀਅਲ ਫੋਕਲੋਰ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਵੇਲਜ਼ ( ਯੂਕੇ) ਵਿੱਚ ਪੰਜਾਬੀ ਸੱਭਿਆਚਾਰ ਦਾ ਝੰਡਾ ਗੱਡਿਆ

ਲੈਗੋਲਨ/ਵੇਲਜ਼/ਯੂਕੇ, ਜੁਲਾਈ 2019 ( ਮਨਜਿੰਦਰ ਗਿੱਲ)-ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਲੈਂਗੋਲਨ ਇੰਟਰਨੈਸ਼ਨਲ ਮਿਊਜ਼ੀਕਲ ਈਸਟੈਡਫੋਡ ਵੱਲੋਂ ਵੇਲਜ਼ (ਇੰਗਲੈਂਡ) ਵਿਖੇ ਕਰਵਾਏ ਗਏ 'ਲੈਂਗੋਲਨ 2019' ਸੱਭਿਆਚਾਰਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਗੱਡਿਆ ਹੈ। ਅਕੈਡਮੀ ਨੇ 'ਕੋਰੀਓਗ੍ਰਾਫੀ ਫੋਕ ਡਾਂਸ' ਵਰਗ ਵਿੱਚ ਦੂਜਾ ਸਥਾਨ, 'ਰਿਵਾਇਤੀ ਫੋਕ ਡਾਂਸ' ਵਿੱਚ ਤੀਜਾ ਸਥਾਨ ਹਾਸਿਲ ਕੀਤਾ। 'ਰਿਵਾਇਤੀ ਫੋਕ ਡਾਂਸ' ਵਿੱਚ ਅਕੈਡਮੀ ਦੇ ਕਲਾਕਾਰਾਂ ਨੇ ਮਲਵਈ ਗਿੱਧਾ ਅਤੇ ਡਾਂਸਿੰਗ ਇਨ ਦਾ ਸਟਰੀਟ ਦੀ ਪੇਸ਼ਕਾਰੀ ਕੀਤੀ। ਇਹ ਮੁਕਾਬਲੇ ਵੇਲਜ਼(ਯੂਕੇ) ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਗਏ। ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੇ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਲਗਾਤਾਰ ਤੀਜੇ ਸਾਲ ਭਾਗ ਲਿਆ। ਇਸ ਟੀਮ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ 27 ਮੈਂਬਰਾਂ ਨੇ ਭਾਗ ਲਿਆ। ਉਨਾਂ ਕਿਹਾ ਕਿ ਟੀਮ ਮੈਂਬਰਾਂ ਨੇ ਇਸ ਦੌਰੇ ਦੌਰਾਨ ਕਈ ਗਿਆਨਵਰਧਕ ਗੱਲਾਂ ਗ੍ਰਹਿਣ ਕੀਤੀਆਂ ਅਤੇ ਹੋਰ ਦੇਸ਼ਾਂ ਨਾਲ ਸੱਭਿਆਚਾਰਕ ਅਦਾਨ ਪ੍ਰਦਾਨ ਹੋਇਆ। ਉੱਪ ਪ੍ਰਧਾਨ  ਸਤਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ 12 ਦੇਸ਼ਾਂ ਦੀਆਂ ਸੱਭਿਆਚਾਰਕ ਟੀਮਾਂ ਨੇ ਭਾਗ ਲਿਆ। ਟੀਮ ਦੇ ਕੁਝ ਮੈਂਬਰਾਂ ਨੇ ਵੇਲਜ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਰਕਸ਼ਾਪਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਵਧਾਇਆ। ਇਸ ਟੀਮ ਵਿੱਚ ਉਪਰੋਕਤ ਤੋਂ ਇਲਾਵਾ ਗੁਰਜਿੰਦਰ ਕੌਰ, ਰਾਜਵਿੰਦਰ ਕੌਰ, ਹਰਸੀਰਤ ਸਿੰਘ, ਦਹਿਰੀਨ ਕੌਰ, ਸਤੇਸ਼ਵੀਰ ਸਿੰਘ, ਅਮਰਜੋਤ ਸਿੰਘ, ਅਵਤਾਰ ਸਿੰਘ, ਮੈਂਗੋ, ਜਸਪ੍ਰੀਤ ਕੌਰ, ਤਰਨਦੀਪ ਕੌਰ, ਮਨੂੰ ਕੁਮਾਰ, ਮਨਪ੍ਰੀਤ ਕੌਰ, ਵਿਜੇ ਸ਼ਰਮਾ, ਗਗਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਦੀਪ, ਅਵਨੀਤ ਕੌਰ, ਰਾਜਵੀਰ ਕੌਰ, ਰਵੀ ਕੁਮਾਰ, ਕਮਲਜੀਤ ਸਿੰਘ, ਜਤਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

ਲੈਸਟਰ 'ਚ ਇੰਗਲੈਂਡ ਭਰ ਤੋਂ ਪੰਜਾਬਣਾਂ ਨੇ ਮਨਾਇਆ 'ਤੀਆਂ ਦਾ ਮੇਲਾ'

ਲੈਸਟਰ , ਜੁਲਾਈ 2019 ( ਗਿਆਨੀ ਰਾਵਿਦਰਪਾਲ ਸਿੰਘ )- ਦੁਨੀਆ ਵਿੱਚ ਪੰਜਾਬੀ ਕਿਤੇ ਵੀ ਵਸਦੇ ਹੋਣ ਆਪਣੇ ਤਿਓਹਾਰ ਮਨਾਉਣੇ ਨਹੀਂ ਭੁਲਦੇ ਇਸ ਹੀ ਤਰਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਪੰਜਾਬਣਾਂ ਪਰਮਜੀਤ ਕੌਰ, ਮਨਜਿੰਦਰ ਪੁਰੇਵਾਲ ਅਤੇ ਜੱਸੀ ਢਿੱਲੋਂ ਵਲੋਂ ਸਾਝੇ ਤੌਰ 'ਤੇ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ ਦਾ ਮੇਲਾ' ਓਡਬੀ ਦੀ ਖੁੱਲ੍ਹੀ ਗਰਾਊਾਡ 'ਚ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ | ਇਸ ਮੌਕੇ ਲੈਸਟਰ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪੰਜਾਬਣ ਮੁਟਿਆਰਾਂ ਨੇ ਇਕੱਤਰ ਹੋ ਕੇ ਖੂਬ ਨੱਚ ਗਾ ਕੇ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਬੋਲੀਆ ਪਾ ਕੇ ਖੂਬ ਮਨੋਰੰਜਨ ਕੀਤਾ | ਇਸ ਮੌਕੇ ਪੰਜਾਬਣਾਂ ਵਲੋਂ ਆਪੋ ਆਪਣੇ ਘਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਲਿਆ ਕੇ ਇਕ-ਦੂਜੇ ਨੂੰ ਵੰਡੇ ਗਏ | ਇਸ ਮੇਲੇ 'ਚ ਲੈਸਟਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ 'ਚ ਪੰਜਾਬਣਾਂ ਨੇ ਪਹੁੰਚ ਕੇ 'ਤੀਆਂ ਦੇ ਮੇਲੇ' ਦਾ ਖੂਬ ਆਨੰਦ ਮਾਣਿਆ | ਇਸ ਮੇਲੇ 'ਚ ਫੁਲਕਾਰੀ ਅਤੇ ਹੋਰ ਰੰਗ-ਬਿਰੰਗੇ ਪਹਿਰਾਵੇ ਸਜੀਆਂ ਪੰਜਾਬਣਾਂ ਪੰਜਾਬ ਦੇ ਕਿਸੇ ਪੇਂਡੂ ਮੇਲੇ ਦੀ ਝਲਕ ਪੇਸ਼ ਕਰ ਰਹੀਆਂ ਸਨ |

ਇੰਗਲੈਂਡ ਨੇ ਪਹਿਲੀ ਵਾਰ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਲੰਡਨ, ਜੁਲਾਈ 2019 (ਏਜੰਸੀ)-ਅੱਜ ਇੱਥੇ ਖੇਡੇ ਗਏ ਵਿਸ਼ਵ ਕੱਪ ਫਾਈਨਲ ਦੇ ਬੇਹੱਦ ਰੋਮਾਂਚਕ ਮੈਚ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ। ਇਹ ਮੈਚ ਇਕ ਦਿਨਾ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ 'ਚ ਸ਼ੁਮਾਰ ਹੋ ਗਿਆ। ਨੌਬਤ ਇੱਥੋਂ ਤੱਕ ਆ ਗਈ ਕਿ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਵਿਚਕਾਰ ਮੈਚ ਟਾਈ ਹੋ ਗਿਆ, ਜਿਸ ਤੋਂ ਬਾਅਦ ਜ਼ਿਆਦਾ 'ਬਾਊਂਡਰੀ' ਲਗਾਉਣ ਵਾਲੀ ਟੀਮ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ। ਇਸ ਤੋਂ ਪਹਿਲਾਂ ਨਿਰਧਾਰਤ 50 ਓਵਰਾਂ 'ਚ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋਣ ਕਾਰਨ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। ਜਿੱਥੇ ਇੰਗਲੈਂਡ ਨੇ ਦੋ ਚੌਕਿਆਂ ਦੀ ਮਦਦ ਨਾਲ 15 ਸਕੋਰ ਬਣਾਏ ਸਨ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਵੀ ਇਕ ਛੱਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ ਪਰ ਸੁਪਰ ਓਵਰ ਦੇ ਨਿਯਮ ਅਨੁਸਾਰ ਮੈਚ ਦੌਰਾਨ ਜ਼ਿਆਦਾ ਬਾਊਂਡਰੀਆਂ ਲਗਾਉਣ ਵਾਲੀ ਇੰਗਲੈਂਡ ਜੇਤੂ ਬਣੀ। ਨਿਊਜ਼ੀਲੈਂਡ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਜ਼ਰੂਰਤ ਸੀ ਪਰ ਗੁਪਟਿਲ ਦੋ ਦੌੜਾਂ ਲੈਣ ਦੇ ਚੱਕਰ 'ਚ ਰਨ ਆਊਟ ਹੋ ਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਕਾਫੀ ਮਾੜੀ ਰਹੀ ਅਤੇ ਉਸ ਦਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਇਕ ਵਾਰ ਫਿਰ ਫੇਲ੍ਹ ਸਾਬਤ ਹੋਇਆ। ਉਹ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਹੈਨਰੀ ਨਿਕੋਲਸ ਅਤੇ ਕੇਨ ਵਿਲੀਅਮਸਨ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਨੇ 74 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਵਧੀਆ ਸਕੋਰ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ। ਵਿਲੀਅਮਸਨ 30 ਦੌੜਾਂ ਬਣਾ ਕੇ ਆਊਟ ਹੋ ਗਏ। ਰਾਸ ਟੇਲਰ ਵੀ ਕੇਵਲ 15 ਦੌੜਾਂ ਬਣਾ ਕੇ ਚਲਦੇ ਬਣੇ। ਇਸ ਬਾਅਦ ਨਿਕੋਲਸ 55 ਦੌੜਾਂ ਬਣਾ ਕੇ ਪੈਵਿਲੀਅਨ ਚਲੇ ਗਏ। ਇਕ ਸਮੇਂ ਲੱਗ ਰਿਹਾ ਸੀ ਕਿ ਟੀਮ 200 ਦੇ ਆਸ-ਪਾਸ ਹੀ ਸਕੋਰ ਬਣਾ ਸਕੇਗੀ ਪਰ ਟਾਮ ਲੈਥਮ ਨੇ 47 ਦੌੜਾਂ ਦੀ ਕਫਾਇਤੀ ਪਾਰੀ ਖੇਡਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਲੈਥਮ ਨੇ 47 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿਚ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸਕੋਰ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਇੰਗਲੈਂਡ ਵਲੋਂ ਕ੍ਰਿਸ ਵੋਕਸ ਅਤੇ ਪਲੰਕਿਟ ਨੇ 3-3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਵੀ ਕਾਫੀ ਮਾੜੀ ਰਹੀ। ਉਸ ਦਾ ਸਲਾਮੀ ਬੱਲੇਬਾਜ਼ ਜੇਸਨ ਰਾਏ 17 ਦੌੜਾਂ ਬਣਾ ਕੇ ਚਲਦਾ ਬਣਿਆ। ਇਸ ਤੋਂ ਬਾਅਦ ਜੋਏ ਰੂਟ ਅਤੇ ਇਓਨ ਮੋਰਗਨ ਕ੍ਰਮਵਾਰ 9 ਤੇ 7 ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਏ। ਕੀਵੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਜੋਨੀ ਬ੍ਰੇਸਟੋ ਨੇ 36 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਫਰਗੁਸਨ ਦਾ ਸ਼ਿਕਾਰ ਬਣੇ ਅਤੇ ਟੀਮ ਦੀਆਂ ਚਾਰ ਵਿਕਟਾਂ 86 ਦੌੜਾਂ 'ਤੇ ਡਿੱਗ ਗਈਆਂ। ਇਸ ਤੋਂ ਬਾਅਦ ਬੇਨ ਸਟੋਕਸ ਅਤੇ ਜੋਸ ਬਟਲਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 196 ਤੱਕ ਪਹੁੰਚਾਇਆ। ਇਨ੍ਹਾਂ ਦੋਵਾਂ ਨੇ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਬਟਲਰ 45ਵੇਂ ਓਵਰ ਵਿਚ 60 ਗੇਂਦਾਂ ਵਿਚ 59 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਦੀ ਪੂਰੀ ਟੀਮ 50 ਓਵਰਾਂ ਵਿਚ 241 ਦੌੜਾਂ ਦੇ ਆਊਟ ਹੋ ਗਈ ਜਿਸ ਕਾਰਨ ਮੈਚ ਸੁਪਰ ਓਵਰ ਤੱਕ ਪੁੱਜਿਆ। ਬੇਨ ਸਟੋਕਸ 84 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਵਿਲੀਅਮਸਨ ਨੂੰ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ ਜਿਸ ਨੇ ਪੂਰੇ ਟੂਰਨਾਮੈਂਟ ਵਿਚ 578 ਦੌੜਾਂ ਬਣਾਈਆਂ।

 

ਸੁਪਰ ਓਵਰ ਵਿਚ ਇੰਗਲੈਂਡ ਨੇ 15 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਵੀ 15 ਦੌੜਾਂ ਬਣਾਈਆਂ ਅਤੇ ਸੁਪਰ ਓਵਰ ਵਿਚ ਟਾਈ ਹੋ ਗਿਆ। ਪਰ ਆਈ.ਸੀ.ਸੀ. ਦੇ ਨਿਯਮ ਵਿਚ ਇੰਗਲੈਂਡ ਨੂੰ ਜਿੱਤ ਮਿਲੀ। ਅਸਲ ਵਿਚ ਨਿਯਮ ਅਨੁਸਾਰ ਜੋ ਟੀਮ ਆਪਣੀ ਪਾਰੀ ਵਿਚ ਅਤੇ ਸੁਪਰ ਓਵਰ ਵਿਚ ਸਰਬੋਤਮ ਚੌਕੇ ਅਤੇ ਛੱਕੇ ਲਗਾਉਂਦੀ ਹੈ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇੰਗਲੈਂਡ ਨੇ ਕੁੱਲ 24 ਚੌਕੇ ਅਤੇ ਛੱਕੇ ਮਾਰੇ ਅਤੇ ਨਿਊਜ਼ੀਲੈਂਡ ਨੇ ਕੁੱਲ 16 ਚੌਕੇ ਅਤੇ ਛੱਕੇ ਮਾਰੇ।

ਅੰਗਰੇਜ਼ੀ ਟੈਸਟ ਮਾਮਲੇ 'ਚ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਮੰਨੀ ਗਲਤੀ

ਲੰਡਨ, ਜੁਲਾਈ 2019(ਗਿਆਨੀ ਰਾਵਿਦਰਪਾਲ ਸਿੰਘ)-  ਯੂ.ਕੇ.ਗ੍ਰਹਿ ਵਿਭਾਗ ਵਲੋਂ 2015 'ਚ ਇੰਗਲਿਸ਼ ਟੈਸਟ 'ਚ ਹੋਈ ਗੜਬੜ ਤੋਂ ਬਾਅਦ ਉੱਥੇ ਰਹਿ ਰਹੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਦਾ ਕਸੂਰਵਾਰ ਮੰਨਦਿਆਂ, ਉਨ੍ਹਾਂ ਦਾ ਵੀਜ਼ਾ ਨਾ ਵਧਾਉਣ ਤੇ ਕਈਆਂ ਨੂੰ ਵਾਪਸ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸਨ | ਅਖੀਰ 4 ਸਾਲ ਤੱਕ ਚੱਲੀ ਇਸ ਕੇਸ ਦੀ ਜਾਂਚ ਤੋਂ ਬਾਅਦ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਅਧਿਕਾਰਤ ਤੌਰ 'ਤੇ ਮੰਨਿਆ ਹੈ ਕਿ ਉਨ੍ਹਾਂ ਨੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ | ਮਾਮਲੇ ਬਾਰੇ ਯੂ.ਕੇ. ਵੀਜ਼ਾ ਦੇ ਮਾਹਰ ਗੁਰਪਾਲ ਸਿੰਘ ਉੱਪਲ਼ ਨੇ ਦੱਸਿਆ ਕਿ ਯੂ.ਕੇ. 'ਚ 2015 ਦੌਰਾਨ ਵਿਦਿਆਰਥੀਆਂ ਨੂੰ ਵੀਜ਼ਾ ਐਕਸਟੈਂਡ ਕਰਵਾਉਣ (ਵਧਾਉਣ) ਜਾਂ ਵੀਜ਼ਾ ਬਦਲਣ ਲਈ ਇੰਗਲਿਸ਼ ਲੈਂਗਏਜ਼ ਟੈਸਟ (ਅੰਗਰੇਜ਼ੀ ਭਾਸ਼ਾ ਟੈਸਟ) ਦੇਣਾ ਪੈਂਦਾ ਸੀ ਪਰ ਤਦ ਇਸ ਟੈਸਟ 'ਚ ਕੁਝ ਗੜਬੜ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਯੂ.ਕੇ. ਸਰਕਾਰ ਨੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ 'ਤੇ ਇਕੱਠੇ ਕਾਰਵਾਈ ਕਰਕੇ ਉਨ੍ਹਾਂ ਨੂੰ ਇਸ ਦਾ ਦੋਸ਼ੀ ਮੰਨਿਆ ਤੇ ਦੇਸ਼ 'ਚੋਂ ਨਿਕਲਣ ਨੂੰ ਕਿਹਾ ਸੀ | ਅਨੇਕਾਂ ਵਿਦਿਆਰਥੀਆਂ 'ਤੇ 10-10 ਸਾਲ ਦੀ ਪਾਬੰਦੀ ਤੱਕ ਲਗਾ ਦਿੱਤੀ ਗਈ ਸੀ | ਜਦ ਕਿ ਕਸੂਰ ਕੁੱਝ ਲੋਕਾਂ ਦਾ ਸੀ | ਪਰ ਭੁਗਤਣਾ ਹਜ਼ਾਰਾਂ ਵਿਦਿਆਰਥੀਆਂ ਨੂੰ ਪਿਆ | ਹੁਣ ਯੂ.ਕੇ. ਗ੍ਰਹਿ ਵਿਭਾਗ ਨੇ ਆਪਣੀ ਗਲਤੀ ਮੰਨ ਕੇ ਸਾਬਤ ਕਰ ਦਿੱਤਾ ਹੈ ਕਿ 2015 'ਚ ਹੋਈ ਕਾਰਵਾਈ ਇਕਤਰਫ਼ਾ ਸੀ | ਉੱਪਲ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ 'ਤੇ 2015 'ਚ 10 ਸਾਲ ਦੀ ਪਾਬੰਦੀ ਲੱਗੀ ਸੀ, ਜੇਕਰ ਉਨ੍ਹਾਂ ਕੋਲ ਨਿਰਦੋਸ਼ ਹੋਣ ਦੇ ਸਬੂਤ ਹਨ ਤਾਂ ਉਹ ਦੁਬਾਰਾ ਯੂ. ਕੇ. ਦਾ ਵੀਜ਼ਾ ਅਪਲਾਈ ਕਰ ਸਕਦੇ ਹਨ |

ਈਸਟ ਲੰਡਨ ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ

ਸਾਰੇ ਘਟਨਾ ਕਰਮ ਦੀ ਵੀਡੀਓ ਵਾਇਰਲ

ਪੁਲਿਸ ਕਰਮਚਾਰੀ ਆਦਮੀ ਨੂੰ ਕੁੱਟਦੇ ਆ ਰਹੇ ਹਨ ਨਜਰ

ਇਹ ਵਿਸ਼ਵਾਸ ਨਹੀਂ ਹੋ ਰਿਹਾ ਕੇ ਇਹ ਕੰਮ ਲੰਡਨ ਦੀ ਪੁਲਿਸ ਦਾ ਹੈ..!

ਈਸਟ ਲੰਡਨ ,ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)- ਅਲਬਟ ਰੋਡ ਹੇਮਲਿਟਸ (ਈਸਟ ਲੰਡਨ) ਇਕ 38 ਸਾਲ ਨੌਜਵਾਨ ਵਿੱਚ ਉਸ ਸਮੇ ਪੁਲਿਸ ਨਾਲ ਹੱਥੋਂ ਪਾਈ ਹੋ ਗਈ ਜਦੋਂ ਪੁਲਿਸ ਕਰਮਚਾਰੀ  ਉਸ ਨੂੰ ਆਪਣੀ ਕਾਰ ਪੀਲੀ ਲਾਈਨ ਤੋ ਪਰੇ ਕਰਨ ਲਈ ਕਿਹਾ ਜਦ ਕਿ ਉਸ ਦੀ ਕਾਰ ਵਿੱਚ ਇੱਕ ਡਿਸਏਬਲ ਬੱਚਾ ਬੈਠਾ ਸੀ ਅਤੇ ਡਿਸਏਬਲ ਬੈਜ ਵੀ ਕਾਰ ਉਪਰ ਲਗਾ ਦਸਿਆ ਜਾ ਰਿਹਾ ਹੈ।ਹਰਾਨੀ ਦੀ ਗੱਲ ਤਾ ਇਹ ਕੇ ਇਸ ਸੇਰੇ ਘਟਨਾ ਕਰਮ ਦੀ ਵੀਡੀਓ ਵਾਇਰਲ ਹੋਈ ਜੋ ਕੇ ਬਹੁਤ ਹੀ ਬੁਰੀ ਤਰਾਂ ਪੁਲਿਸ ਦੇ ਤਿੰਨ ਕਰਮਚਾਰੀ ਉਸ ਆਦਮੀ ਨੂੰ ਸੜਕ ਉਪਰ ਲੰਮਾ ਪਾ ਕੇ ਉਸ ਦੇ ਉਪਰ ਬੈਠੇ ਨਜਰ ਆ ਰਹੇ ਹਨ।ਆਰਿਸਟ ਤੋ ਬਾਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਦ ਵਿਚ ਕਸਟੜੀ ਵਿਚ ਭੇਜ ਦਿੱਤਾ ਗਿਆ।

ਇੰਮੀਗ੍ਰੇਸ਼ਨ ਦੇ ਵਕੀਲ ਉੱਪਲ ਦਾ ਸੋਨ ਤਗਮੇ ਨਾਲ ਸਨਮਾਨ

ਲੰਡਨ, ਜੁਲਾਈ 2019- (  ਗਿਆਨੀ ਅਮਰੀਕ ਸਿੰਘ ਰਾਠੌਰ   )- ਮਸ਼ਹੂਰ ਇੰਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਦਾ ਯੂ.ਕੇ. 'ਚ ਰਹਿ ਰਹੇ ਪੰਜਾਬੀਆਂ ਵਲੋਂ ਸੰਗਠਿਤ 'ਸਟੇਟਲਿੱਸ ਫੈਨ ਕਲੱਬ' ਦੇ ਗੁਰਚਰਨ ਸਿੰਘ ਕੁਲਾਰ, ਕੁਲਵਿੰਦਰ ਕੌਰ ਹੁੰਦਲ, ਬਲਜੀਤ ਕੌਰ ਬਾਜਵਾ, ਕਮਲਜੀਤ ਸਿੰਘ, ਲੂਪਾ ਸੰਧੂ, ਸਤਿੰਦਰ ਸਿੰਘ, ਰਾਜਿੰਦਰ ਰਾਜ, ਗੁਰਸੇਵਕ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਅੱਜ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ । ਇਹ ਸਨਮਾਨ ਗੁਰਪਾਲ ਸਿੰਘ ਉੱਪਲ ਵਲੋਂ ਯੂ.ਕੇ. ਦੇ ਇੰਮੀਗ੍ਰੇਸ਼ਨ ਕਾਨੂੰਨ ਤਹਿਤ ਸਟੇਟਲਿੱਸ ਬੱਚਿਆਂ (ਯੂ.ਕੇ. 'ਚ ਜਨਮੇ 5 ਸਾਲ ਤੋਂ ਵਧੇਰੀ ਉਮਰ ਦੇ ਬੱਚੇ ਜਿਨ੍ਹਾਂ ਕੋਲ ਕਿਸੇ ਦੇਸ਼ ਦੀ ਨਾਗਰਿਕਤਾ ਨਹੀਂ) ਦਾ ਕੇਸ ਹਾਈਕੋਰਟ 'ਚ ਜਿੱਤ ਕੇ ਯੂ.ਕੇ. ਦੀ ਨਾਗਰਿਕਤਾ ਦਿਵਾਈ ਅਤੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਯੂ.ਕੇ. 'ਚ ਸਥਾਈ ਤੌਰ 'ਤੇ ਰਹਿਣ ਦਾ ਅਧਿਕਾਰ ਦਿਵਾਉਣ ਬਦਲੇ ਕੀਤਾ ਗਿਆ ।ਗੁਰਪਾਲ ਸਿੰਘ ਉੱਪਲ ਨੇ ਯੂ.ਕੇ. ਦੀ ਹਾਈਕੋਰਟ 'ਚ ਆਪਣੀ ਟੀਮ ਰਾਹੀਂ ਦੋ ਸਾਲ ਪਹਿਲਾਂ ਮਨਰੀਤ ਕੌਰ ਨਾਂਅ ਦੀ ਲੜਕੀ ਦਾ ਕੇਸ ਜਿੱਤਿਆ, ਜਿਸ ਕਰਕੇ ਇਹ ਕੇਸ ਐਮ.ਕੇ. ਸਟੇਟਲਿੱਸ ਦੇ ਨਾਮ ਨਾਲ ਮਸ਼ਹੂਰ ਹੋਇਆ । ਇਸ ਮੌਕੇ ਮਨਰੀਤ ਕੌਰ ਅਤੇ ਉਸ ਦੇ ਮਾਤਾ ਪਿਤਾ ਦਾ ਵੀ ਸਨਮਾਨ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਕੁਲਾਰ, ਕੁਲਵਿੰਦਰ ਕੌਰ ਹੁੰਦਲ, ਸ਼ਿੰਗਾਰਾ ਸਿੰਘ ਰੰਧਾਵਾ, ਜੀਤਾ ਸਿੰਘ, ਬੌਬੀ ਸਿੰਘ ਨੇ ਕਿਹਾ ਕਿ ਗੁਰਪਾਲ ਸਿੰਘ ਉੱਪਲ ਦੀ ਮਿਹਨਤ ਸਦਕਾ ਹਜ਼ਾਰਾਂ ਪੰਜਾਬੀਆਂ ਦੇ ਘਰਾਂ 'ਚ ਰੌਣਕਾਂ ਪਰਤੀਆਂ ਹਨ । ਸ: ਉੱਪਲ ਨੇ ਸਟੇਟਲਿੱਸ ਫੈਨ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰੂ ਘਰ ਵਲੋਂ ਕੁਲਵੰਤ ਸਿੰਘ ਮੁਠੱਡਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ ।

ਯੂ. ਕੇ. ਆਉਣ ਵਾਲਿਆਂ ਨੂੰ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੋਵੇ – ਬੌਰਿਸ ਜੌਹਨਸਨ

ਲੰਡਨ, ਜੁਲਾਈ 2019 -( ਗਿਆਨੀ ਰਾਵਿਦਰਪਾਲ ਸਿੰਘ   )- ਯੂ.ਕੇ. ਦੇ ਪ੍ਰਧਾਨ ਮੰਤਰੀ ਪਦ ਦੀ ਦੌੜ 'ਚ ਸ਼ਾਮਿਲ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਯੂ.ਕੇ. ਆਉਣ ਵਾਲੇ ਲੋਕਾਂ ਲਈ ਅੰਗਰੇਜ਼ੀ ਸਿੱਖਣੀ ਲਾਜ਼ਮੀ ਹੋਣੀ ਚਾਹੀਦੀ ਹੈ ।
ਉਨ੍ਹਾਂ ਕੰਜ਼ਰਵੇਟਿਵ ਐਸੋਸੀਏਸ਼ਨ ਮੈਂਬਰਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਯੂ.ਕੇ. ਆ ਕੇ ਰਹਿਣਾ ਚਾਹੁੰਦਾ ਹੈ ਉਸ ਨੂੰ ਬਰਤਾਨਵੀ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਈ ਹਿੱਸਿਆਂ 'ਚ, ਲੰਡਨ ਦੇ ਕਈ ਹਿੱਸਿਆਂ 'ਚ ਅਤੇ ਹੋਰ ਸ਼ਹਿਰਾਂ 'ਚ ਕੁਝ ਲੋਕਾਂ ਦੀ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ, ਉਨ੍ਹਾਂ ਨੂੰ ਬਦਲਣ ਦੀ ਲੋੜ ਹੈ । 
ਬੌਰਿਸ ਜੌਹਨਸਨ ਦੇ ਇਸ ਬਿਆਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬਰਤਾਨੀਆ ਦੇ ਇੰਮੀਗ੍ਰੇਸ਼ਨ ਸਿਸਟਮ 'ਚ ਅੰਗਰੇਜ਼ੀ ਹੋਰ ਵੀ ਸਖ਼ਤੀ ਨਾਲ ਲਾਗੂ ਹੋ ਸਕਦੀ ਹੈ ।ਜ਼ਿਕਰਯੋਗ ਹੈ ਕਿ ਬੌਰਿਸ ਜੌਹਨਸਨ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖਿਆ ਜਾ ਰਿਹਾ ਹੈ । ਯੂ ਗੌਵ ਨਾਮ ਦੀ ਸੰਸਥਾ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਪਾਰਟੀ ਦੇ 74 ਫੀਸਦੀ ਮੈਂਬਰ ਬੌਰਿਸ ਦੇ ਹੱਕ 'ਚ ਅਤੇ 26 ਫੀਸਦੀ ਜੈਰਮੀ ਹੰਟ ਦੇ ਹੱਕ 'ਚ ਹਨ ।

ਭਾਰਤੀ ਮਹਿਲਾ ਫਿਲਮਸਾਜ਼ ਨੇ ਬਰਮਿੰਘਮ ਭਾਰਤੀ ਫ਼ਿਲਮ ਮੇਲੇ ’ਚ ਜਿੱਤਿਆ ਐਵਾਰਡ

ਬਰਮਿੰਘਮ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)- ਭਾਰਤੀ ਫ਼ਿਲਮਸਾਜ਼ ਰੋਹਿਨਾ ਗੇਰਾ ਨੇ ਯੂਕੇ ਵਿੱਚ ਹੋਏ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਵਿੱਚ ਆਪਣੀ ਪਲੇਠੀ ਫ਼ੀਚਰ ਫ਼ਿਲਮ ‘ਸਰ’ ਲਈ ਆਡੀਐਂਸ ਐਵਾਰਡ ਜਿੱਤਿਆ ਹੈ। ਦਰਸ਼ਕਾਂ ਤੇ ਆਲੋਚਕਾਂ ਨੇ ਇਸ ਫ਼ਿਲਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਫ਼ਿਲਮ ਵਿੱਚ ਟੀਲੋਟਾਮਾ ਸ਼ੋਮ ਤੇ ਵਿਵੇਕ ਗੋਂਬਰ ਨੇ ਮੁੱਖ ਭੂਮਿਕਾ ਨਿਭਾਈ ਸੀ। ਗੇਰਾ ਨੇ ਕਿਹਾ, ‘ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਫ਼ਿਲਮ ਯੂਕੇ ਦੇ ਦਰਸ਼ਕਾਂ ਦੇ ਕਾਫ਼ੀ ਕਰੀਬ ਰਹੀ। ਮੈਂ ਦਰਸ਼ਕਾਂ ਦੀ ਪਸੰਦ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ।’ ਪੰਜਵੇਂ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਦਾ ਆਗਾਜ਼ ਫ਼ਿਲਮਸਾਜ਼ ਅਨੁਭਵ ਸਿਨਹਾ ਦੀ ਸਮਾਜਿਕ ਥ੍ਰਿਲਰ ‘ਆਰਟੀਕਲ 15’ ਨਾਲ ਹੋਇਆ ਸੀ ਜਦੋਂਕਿ ਅੰਤ ਰਿਤੇਸ਼ ਬੱਤਰਾ ਦੀ ਫ਼ਿਲਮ ‘ਫੋਟੋਗ੍ਰਾਫ਼’ ਨਾਲ ਹੋਇਆ। ਬਰਮਿੰਘਮ ਸਿਟੀ ਯੂਨੀਵਰਸਿਟੀ ਵਿੱਚ ਸਿਨੇਮਾ ਦੇ ਹੈੱਡ ਧਰਮੇਸ਼ ਰਾਜਪੂਤ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਫ਼ਿਲਮ ਮੇਲੇ ਨੇ ਦੱਖਣੀ ਏਸ਼ਿਆਈ ਫ਼ਿਲਮਾਂ, ਜਿਨ੍ਹਾਂ ਨੂੰ ਆਮ ਕਰਕੇ ਯੂਕੇ ’ਚ ਨਹੀਂ ਵੇਖਿਆ ਜਾਂਦਾ, ਨੂੰ ਇਕ ਮੰਚ ਮੁਹੱਈਆ ਕਰਵਾਇਆ ਹੈ।

ਭਾਰਤੀ ਮੂਲ ਦੀ ਮਹਿਲਾ ਅਫਸਰ ਵਲੋਂ ਯੂਕੇ ਪੁਲੀਸ ਖ਼ਿਲਾਫ਼ ਕਾਨੂੰਨੀ ਕਾਰਵਾਈ

ਲੰਡਨ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਬਰਤਾਨੀਆ ਦੀ ਸਭ ਤੋਂ ਸੀਨੀਅਰ ਭਾਰਤੀ ਮੂਲ ਦੀ ਮਹਿਲਾ ਪੁਲੀਸ ਅਫਸਰ ਨੇ ਸਕਾਟਲੈਂਡ ਯਾਰਡ (ਯੂਕੇ ਪੁਲੀਸ) ਖ਼ਿਲਾਫ਼ ਨਸਲੀ ਅਤੇ ਲਿੰਗ ਵਿਤਕਰੇ ਦੇ ਦੋਸ਼ ਲਾਉਂਦਿਆਂ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ ਹੈ।
ਮੈਟਰੋਪੌਲੀਟਿਨ ਪੁਲੀਸ ਵਿੱਚ ਆਰਜ਼ੀ ਚੀਫ ਸੁਪਰਡੈਂਟ ਪਰਮ ਸੰਧੂ (54) ਦਾ ਦਾਅਵਾ ਹੈ ਕਿ ਉਸ ਨੂੰ ਕੰਮ ਦੌਰਾਨ ਨਸਲੀ ਅਤੇ ਲਿੰਗ ਵਿਤਕਰੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ ਤਰੱਕੀਆਂ ਅਤੇ ਅੱਗੇ ਵਧਣ ਦੇ ਮੌਕੇ ਨਹੀਂ ਦਿੱਤੇ ਗਏ। ਇਸ ਕੇਸ ਦੀ ਪਹਿਲੀ ਸੁਣਵਾਈ ਅਗਲੇ ਹਫ਼ਤੇ ਰੁਜ਼ਗਾਰ ਟ੍ਰਿਬਿਊਨਲ ਵਿੱਚ ਹੋਵੇਗੀ। ਮੈਟਰੋਪੌਲੀਟਿਨ ਪੁਲੀਸ ਨੇ ਬਿਆਨ ਰਾਹੀਂ ਕਿਹਾ, ‘‘ਕੇਸ ਦੇ ਸ਼ੁਰੂਆਤੀ ਦੌਰ ਵਿੱਚ ਇਸ ਦਾਅਵੇ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।’’ ਪਰਮ ਸਿੰਧੂ ਨੂੰ ਮੈਟਰੋਪੌਲੀਟਿਨ ਬਲੈਕ ਪੁਲੀਸ ਐਸੋਸੀਏਸ਼ਨ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਭਾਈਚਾਰੇ ਦੀਆਂ ਸੀਨੀਅਰ ਮਹਿਲਾ ਅਫਸਰਾਂ ਦੀ ਘਾਟ ਕਾਰਨ ਚਿੰਤਤ ਹਨ। ਮਹਿਲਾ ਪੁਲੀਸ ਅਫਸਰ ਨੇ ਉਸ ਖ਼ਿਲਾਫ਼ ਚੱਲ ਰਹੀ ਮੈਟਰੋਪੌਲੀਟਿਨ ਪੁਲੀਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਉਸ ’ਤੇ ਦੋਸ਼ ਲੱਗੇ ਸਨ ਕਿ ਉਸ ਨੇ ਕੁਈਨਜ਼ ਪੁਲੀਸ ਮੈਡਲ ਦੀ ਨਾਮਜ਼ਦਗੀ ਲਈ ਆਪਣੇ ਸਾਥੀਆਂ ਨੂੰ ਉਸ ਦੀ ਮਦਦ ਕਰਨ ਲਈ ਪ੍ਰੇਰਿਆ ਸੀ। ਜਾਂਚ ਦੌਰਾਨ ਉਸ ਦੀ ਡਿਊਟੀ ’ਤੇ ਵੀ ਕੁਝ ਪਾਬੰਦੀਆਂ ਲਾਈਆਂ ਗਈਆਂ ਸਨ। ਜਾਂਚ ਦੌਰਾਨ ਦੋਸ਼ ਸਾਬਤ ਨਾ ਹੋਣ ਕਾਰਨ ਸੰਧੂ ਤੋਂ ਡਿਊਟੀ ’ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਬੀਬੀਸੀ ਅਨੁਸਾਰ ਡਰਬੀਸ਼ਾਇਰ ਪੁਲੀਸ ਦੇ ਸਾਬਕਾ ਮੁੱਖ ਕਾਂਸਟੇਬਲ ਮਿੱਕ ਕਰੀਡਨ ਨੇ ਉਸ ਨੂੰ ਕਾਨੂੰਨੀ ਕਾਰਵਾਈ ਵਿੱਚ ਸਾਥ ਦੇਣ ਦੀ ਪੇਸ਼ਕਸ਼ ਕੀਤੀ ਹੈ

ਇੰਗਲੈਂਡ 'ਚ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੈਸਟਰ, 5 ਜੁਲਾਈ 2019 -(ਗਿਆਨੀ ਰਵਿੰਦਰਪਾਲ ਸਿੰਘ)- ਆਏ ਦਿਨ ਵਿਦੇਸ਼ਾਂ 'ਚੋਂ ਪੰਜਾਬੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਇੰਗਲੈਂਡ ਦੇ ਸ਼ਹਿਰ ਲੈਸਟਰ'ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਭੇਤਭਰੇ ਹਾਲਾਤਾਂ 'ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਰਹਿੰਦਾ ਸੀ ਜਿੱਥੇ ਉਸ ਦਾ ਅਣਪਛਾਤਿਆਂ ਵੱਲੋਂ ਭੇਤਭਰੇ ਹਾਲਾਤਾਂ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੰਜਾਬ ਵਿਚ ਮ੍ਰਿਤਕ ਨੌਜਵਾਨ ਬੰਗਾ ਦੇ ਪਿੰਡ ਕਜਲਾ ਦਾ ਰਹਿਣ ਵਾਲਾ ਸੀ।

ਵੈਸਟ ਮਿਡਲੈਂਡ ਪੁਲਿਸ ਵਲੋਂ ਕੀਤੀ ਛਾਪੇਮਾਰੀ ਚ ਦੋ ਸਿੱਖ ਗਿ੍ਫ਼ਤਾਰ

ਬ੍ਰਮਿੰਘਮ,ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)- ਵੈਸਟ ਮਿਡਲੈਂਡ ਪੁਲਿਸ ਨੇ ਅੱਜ ਦੋ ਸਿੱਖ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ 'ਚ ਇਕ 38 ਸਾਲਾ ਔਰਤ ਅਤੇ ਇਕ 49 ਸਾਲਾ ਪੁਰਸ਼ ਸ਼ਾਮਿਲ ਹੈ | ਇਹ ਗਿ੍ਫ਼ਤਾਰੀਆਂ ਵੈਸਟ ਮਿਡਲੈਂਡ ਕਾਊਾਟਰ ਟੈਰੋਰਿਜ਼ਮ ਯੂਨਿਟ ਦੀ ਜਾਂਚ ਟੀਮ ਵਲੋਂ ਕੀਤੀਆਂ ਗਈਆਂ ਹਨ | ਵੈਸਟ ਮਿਡਲੈਂਡ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਗਿ੍ਫ਼ਤਾਰੀਆਂ ਦਾ ਸਬੰਧ ਸਤੰਬਰ 2018 'ਚ ਕੀਤੀ ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਨਾਲ ਹੈ | ਪੁਲਿਸ ਅਨੁਸਾਰ ਬ੍ਰਮਿੰਘਮ ਤੋਂ ਗਿ੍ਫ਼ਤਾਰ ਕੀਤੇ ਗਏ ਉਕਤ ਦੋਵੇਂ ਲੋਕਾਂ ਤੋਂ ਚੈਰੀਟੇਬਲ ਫੰਡ ਦੇ ਘਪਲੇ ਦੇ ਸਬੰਧ ਬਾਰੇ ਪੁਛਗਿੱਛ ਕੀਤੀ ਜਾ ਰਹੀ ਹੈ | ਉਕਤ ਜੋੜੇ ਨੂੰ ਵੈਸਟ ਮਿਡਲੈਂਡ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ | ਵੈਸਟ ਮਿਡਲੈਂਡ ਅੱਤਵਾਦ ਰੋਕੂ ਯੂਨਿਟ ਅਤੇ ਚੈਰਟੀ ਕਮਿਸ਼ਨ ਵਲੋਂ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬੀਤੇ ਸਾਲ ਵੈਸਟ ਮਿਡਲੈਂਡ ਪੁਲਿਸ ਵਲੋਂ ਸਾਊਥਾਲ, ਬ੍ਰਮਿੰਘਮ, ਕਵੈਂਟਰੀ ਆਦਿ ਸ਼ਹਿਰਾਂ 'ਚ ਇਕ ਵੱਡੀ ਕਾਰਵਾਈ ਕੀਤੀ ਗਈ ਸੀ ਅਤੇ 6 ਸਿੱਖਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਸੀ | ਜਿਸ ਤੋਂ ਬਾਅਦ ਸਿੱਖ ਹਲਕਿਆਂ 'ਚ ਇਸ ਦਾ ਵੱਡਾ ਵਿਰੋਧ ਹੋਇਆ ਸੀ ਅਤੇ ਪੁਲਿਸ 'ਤੇ ਇਲਾਜ਼ਾਮ ਲਗਾਇਆ ਗਿਆ ਸੀ ਕਿ ਇਹ ਛਾਪੇਮਾਰੀ ਭਾਰਤ ਦੇ ਇਸ਼ਾਰੇ 'ਤੇ ਕੀਤੀ ਗਈ ਹੈ ਅਤੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਸੀ ਕਿ ਇਸ ਦਾ ਕੋਈ ਸਿਆਸੀ ਕਾਰਨ ਨਹੀਂ, ਛਾਪੇਮਾਰੀ ਨੂੰ ਅੱਤਵਾਦ ਅਤੇ ਫੰਡ ਘਪਲੇ ਦਾ ਕਾਰਨ ਦੱਸਿਆ ਸੀ |

ਸਿੱਖ ਯੂਥ ਯੂ. ਕੇ. ਖਿਲਾਫ਼ ਫੰਡ ਮਾਮਲੇ ਚ ਚੈਰਿਟੀ ਕਮਿਸ਼ਨ ਯੂ.ਕੇ. ਵਲੋਂ ਜਾਂਚ ਸ਼ੁਰੂ

ਲੰਡਨ,  ਜੁਲਾਈ 2019 --(ਗਿਆਨੀ ਅਮਰੀਕ ਸਿੰਘ ਰਾਠੌਰ)- ਚੈਰਿਟੀ ਕਮਿਸ਼ਨ ਯੂ.ਕੇ. ਵਲੋਂ ਸਿੱਖ ਯੂਥ ਯੂ.ਕੇ. ਨਾਮ ਦੀ ਸਮਾਜ ਸੇਵੀ ਸੰਸਥਾ ਖਿਲਾਫ਼ ਫੰਡਾਂ ਦੇ ਲੈਣ ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ | ਸਿੱਖ ਯੂਥ ਯੂ.ਕੇ. ਭਾਵੇਂ ਚੈਰਿਟੀ ਕਮਿਸ਼ਨ ਨਾਲ ਰਜਿਸਟਰਡ ਨਹੀਂ ਹੈ ਪਰ ਚੈਰਿਟੀ ਫੰਡ ਹੋਣ ਕਰਕੇ ਕਮਿਸ਼ਨ ਦੇ ਕਾਨੂੰਨੀ ਦਾਇਰੇ 'ਚ ਆਉਂਦਾ ਹੈ | ਚੈਰਿਟੀ ਕਮਿਸ਼ਨ ਵਲੋਂ ਜਾਰੀ ਪ੍ਰੈਸ ਦੇ ਨਾਮ ਬਿਆਨ 'ਚ ਕਿਹਾ ਗਿਆ ਹੈ ਕਿ ਅਕਤੂਬਰ 2018 'ਚ ਵੈਸਟ ਮਿਡਲੈਂਡ ਪੁਲਿਸ ਵਲੋਂ ਚੈਰਿਟੀ ਫੰਡ ਨੂੰ ਲੈ ਕੇ ਸੂਚਿਤ ਕੀਤਾ ਗਿਆ ਸੀ | ਚੈਰਿਟੀ ਕਮਿਸ਼ਨ ਕੋਲ ਚੈਰਿਟੀ ਐਕਟ 2011 ਦੀ ਧਾਰਾ 52 ਤਹਿਤ ਬੈਂਕ ਦੀਆਂ ਸਟੇਟਮਿੰਟਸ ਦੀਆਂ ਕਾਪੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ | ਕਮਿਸ਼ਨ ਵਲੋਂ 15 ਨਵੰਬਰ 2018 ਨੂੰ ਜਾਂਚ ਸ਼ੁਰੂ ਕੀਤੀ ਗਈ ਸੀ | ਇਹ ਜਾਂਚ ਚੈਰਿਟੀ ਦੇ ਫੰਡਾਂ ਦੇ ਲੈਣ-ਦੇਣ, ਟਰੱਸਟੀਆਂ ਦੇ ਨਿੱਜੀ ਲਾਭ ਆਦਿ ਬਾਰੇ ਕੀਤੀ ਜਾ ਰਹੀ ਹੈ ਪਰ ਚੈਰਿਟੀ ਕਮਿਸ਼ਨ ਅਨੁਸਾਰ ਜਾਂਚ ਪੂਰੀ ਹੋਣ 'ਤੇ ਹੀ ਜਾਣਕਾਰੀ ਜਨਤਕ ਕੀਤੀ ਜਾਵੇਗੀ | 

ਕੇਸਾਂ ਕਾਰਨ ਸਿੱਖ ਨੌਜਵਾਨ ਨਾਲ ਬਾਕਸਿੰਗ ਐਸੋਸੀਏਸ਼ਨ ਵਲੋਂ ਪੱਖਪਾਤ ਕਰਨ 'ਤੇ ਸਿੱਖ ਕੌਾਸਲ ਯੂ.ਕੇ. ਵਲੋਂ ਵਿਰੋਧ

ਲੰਡਨ, ਜੁਲਾਈ 2019- (ਗਿਆਨੀ ਅਮਰੀਕ ਸਿੰਘ ਰਾਠੌਰ)-ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਸਿੱਖ ਵਿਦਿਆਰਥੀ ਅਰੁਣ ਸਿੰਘ ਨੂੰ ਕੇਸਾਂ ਕਾਰਨ ਬਾਕਸਿੰਗ ਮੁਕਾਬਲੇ 'ਚ ਹਿੱਸਾ ਲੈਣ ਤੋਂ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਵਲੋਂ ਰੋਕਿਆ ਜਾ ਰਿਹਾ ਹੈ | ਅਰੁਣ ਸਿੰਘ ਨੇ ਕਿਹਾ ਹੈ ਕਿ ਇਹ ਉਸ ਨਾਲ ਪੱਖਪਾਤ ਹੈ, ਕਿਉਂਕਿ ਐਸੋਸੀਏਸ਼ਨ ਦੇ ਨਿਯਮ ਕਲੀਨ ਸ਼ੇਵ ਹੋਣ ਲਈ ਕਹਿੰਦੇ ਹਨ | ਸਿੱਖ ਕੌਾਸਲ ਯੂ.ਕੇ. ਵਲੋਂ ਵੀ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਦੇ ਕਲੀਨ ਸ਼ੇਵ ਹੋਣ ਦੇ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਵਲੋਂ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਨੌਜਵਾਨ ਅਰੁਣ ਸਿੰਘ ਨੂੰ ਵੇਲਜ਼ ਐਮਚਿਊਰ ਬਾਕਸਿੰਗ 'ਚੋਂ ਬਾਹਰ ਰੱਖਿਆ ਜਾ ਰਿਹਾ ਹੈ | ਐਸੋਸੀਏਸ਼ਨ ਵਲੋਂ ਇੰਗਲੈਂਡ ਬਾਕਸਿੰਗ ਦੇ ਫੈਸਲੇ ਦੇ ਿਖ਼ਲਾਫ਼ ਜੂਨ 2018 'ਚ ਸਿੱਖ, ਮੁਸਲਿਮ ਅਤੇ ਹੋਰ ਦਾਹੜੀ ਰੱਖਣ ਵਾਲੇ ਖਿਡਾਰੀਆਂ ਨੂੰ ਮੁਕਾਬਲੇ ਤੋਂ ਦੂਰ ਰੱਖਿਆ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਹੈ ਕਿ ਸਿੱਖ ਧਰਮ ਅਨੁਸਾਰ ਕੇਸ ਰੱਖਣੇ ਜ਼ਰੂਰੀ ਹਨ, ਐਸੋਸੀਏਸ਼ਨ ਦਾ ਇਸ ਤਰ੍ਹਾਂ ਦਾ ਫੈਸਲਾ ਸਿੱਖ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਹੀ ਨਹੀਂ ਰੱਖ ਰਿਹਾ ਸਗੋਂ ਉਨ੍ਹਾਂ ਦੀ ਖੇਡਾਂ ਪ੍ਰਤੀ ਯੋਗਤਾ ਨੂੰ ਵੀ ਢਾਅ ਲਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਕਿ ਡਬਲਿਊ.ਏ.ਬੀ. ਏ. ਵਲੋਂ ਇਸ ਮਹੀਨੇ ਬੋਰਡ ਦੀ ਮੀਟਿੰਗ 'ਚ ਉਕਤ ਪਾਬੰਦੀ ਨੂੰ ਹਟਾਉਣ ਦਾ ਵਾਅਦਾ ਕੀਤਾ ਗਿਆ ਹੈ, ਅਸੀਂ ਫਿਰ ਐਸੋਸੀਏਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਹਿ ਰਹੇ ਹਾਂ, ਕਿਉਂਕਿ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ | ਵੇਲਜ਼ ਐਮਚਿਊਰ ਬਾਕਸਿੰਘ ਐਸੋਸੀਏਸ਼ਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਦੇ ਦਿਸ਼ਾਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ |

UK Gatka Championship in Wolverhampton on Saturday 21 September: MP Dhesi

 

London, July 2019-(Jan Shakti News)- A meeting was held in the British Parliament between office bearers of the Gatka Federation UK and Guru Nanak Satsang Sikh Temple to discuss preparations for this year’s UK Gatka Championship.  The national championship has been held on an annual basis, with about a dozen Akharas (teams) participating, in a different town/city each year, commencing in 2013 with Gravesend, then Derby (2014), Southall, Smethwick (Birmingham), Ilford (London) and Slough (2018).  This year it will be held at Guru Nanak Satsang Sikh Temple (Cannock Road, Wolverhampton) on Saturday 21 September, between 10am and 6pm.

Tanmanjeet Singh Dhesi MP (Slough), who has been serving as the founder President of Gatka Federation UK for the last seven years, remarked “I’m delighted that for the first time Wolverhampton will be the host city.  This is very much a family occasion and provides girls and boys, along with men and women, the platform to show their prowess of this centuries old Sikh martial art.  In addition to the Cannock Road Gurdwara Committee, I would like to thank the Gatka Federation UK Secretary Herman Singh Johal and the entire Committee, who put in so much hard work to make this a reality.  Any UK based team that would like to participate should contact us.”

Balraj Singh Atwal (President of Guru Nanak Satsang Gurdwara) said, “It’s an honour for our Gurdwara to host the UK Gatka Championship and we have been looking forward to it since we requested last year to take this seva (service).  It will be a free family event, open to all, with langar (community kitchen food) and refreshments served throughout the day, in addition to other activities. Anyone who would like to volunteer, or for local businesses who wish to be a sponsor, please contact us.  I would urge everyone to attend and show their support for Gatka.”

Within the attached picture are (from left to right): Balraj Singh Atwal, Harnek Singh Merrypuria (UK sports promoter), Gurmit Singh Sidhu (Gurdwara General Secretary), Herman Singh Johal (Secretary, Gatka Federation UK), Tanmanjeet Singh Dhesi MP and Avtar Singh (Chairman, Council of Gurdwara Management Committees UK). 

ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਫ਼ੈਸਲੇ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ

ਲੰਡਨ, ਜੁਲਾਈ 2019 ( ਗਿਆਨੀ ਰਾਵਿਦਰਪਾਲ ਸਿੰਘ )-  ਭਾਰਤ ਨੂੰ 9000 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ 'ਚ ਭਾਰਤ ਨੂੰ ਲੋੜੀਂਦਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਲੰਡਨ ਅਦਾਲਤ ਨੇ ਭਾਰਤ ਹਵਾਲਗੀ ਫ਼ੈਸਲੇ ਿਖ਼ਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ | ਜਿਸ ਨਾਲ ਹੁਣ ਵਿਜੇ ਮਾਲਿਆ ਦਾ ਪੂਰਾ ਕੇਸ ਹਾਈਕੋਰਟ 'ਚ ਸੁਣਿਆ ਜਾਵੇਗਾ | ਰੋਇਲ ਕੋਰਟਸ ਆਫ਼ ਜਸਟਿਸ ਲੰਡਨ ਨੇ ਅੱਜ ਹੇਠਲੀ ਅਦਾਲਤ ਵਲੋਂ ਭਾਰਤ ਹਵਾਲਗੀ ਦੇ ਦਿੱਤੇ ਹੁਕਮਾਂ ਿਖ਼ਲਾਫ਼ ਅਪੀਲ ਕਰਨ ਦੀ ਆਗਿਆ ਦਿੱਤੀ ਹੈ | 63 ਸਾਲਾ ਸ਼ਰਾਬ ਕਾਰੋਬਾਰੀ ਨੂੰ ਭਾਰਤ ਹਵਾਲੇ ਕਰਨ ਲਈ ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਵੀ ਦਸਤਾਵੇਜ਼ਾਂ ਦੇ ਦਸਤਖ਼ਤ ਕਰ ਦਿੱਤੇ ਸਨ | ਦੋ ਜੱਜਾਂ ਜੱਜ ਜੌਰਜ ਲੇਗਟ ਅਤੇ ਐਾਡਰਿਊ ਪੌਪਲਵੈਲ ਵਾਲੇ ਬੈਂਚ ਨੇ ਅਪ੍ਰੈਲ 'ਚ ਦਿੱਤੀ ਅਰਜ਼ੀ 'ਤੇ ਦੋਵੇਂ ਧਿਰਾਂ ਵਲੋਂ ਕੀਤੀ ਬਹਿਸ ਤੋਂ ਬਾਅਦ ਫ਼ੈਸਲਾ ਦਿੱਤਾ | ਇਸ ਮੌਕੇ ਜਿੱਥੇ 63 ਸਾਲਾ ਵਿਜੇ ਮਾਲਿਆ ਆਪਣੇ ਬੇਟੇ ਸਿਧਾਰਥ ਅਤੇ ਸਾਥੀ ਪਿੰਕੀ ਲਾਲਵਾਨੀ ਨਾਲ ਅਦਾਲਤ 'ਚ ਮੌਜੂਦ ਸੀ, ਜਦਕਿ ਇਸ ਮੌਕੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਵੇਖੇ ਗਏ | ਪਿਛਲੇ ਸਾਲ ਦਸੰਬਰ 'ਚ ਵੈਸਟਮਿਨਸਟਰ ਅਦਾਲਤ ਲੰਡਨ 'ਚ ਜੱਜ ਏਮਾ ਅਰਬਥਨੌਟ ਨੇ ਭਾਰਤ ਪੱਖੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾਏ ਸਨ | ਅਦਾਲਤ 'ਚ ਭਾਰਤ ਵਲੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਵਿਜੇ ਮਾਲਿਆ ਨੂੰ ਰੱਖਣ, ਪੂਰੀਆਂ ਮੈਡੀਕਲ ਸਹੂਲਤਾਂ ਹੋਣ ਸਮੇਤ ਜੇਲ੍ਹ ਦੀ ਬੈਰਕ 12 ਦੀ ਸੁਰੱਖਿਆ ਨੂੰ ਲੈ ਕੇ ਸਬੂਤ ਪੇਸ਼ ਕੀਤੇ ਸਨ |

ਸ਼ਾਹੀ ਥਾਂ ਤਿਆਗ ਆਮ ਲੋਕਾਂ ਵਿਚਾਲੇ ਮੈਚ ਦੇਖਣ ਬੈਠੀ ਕੇਟ

ਵਿੰਬਲਡਨ ,  ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦੇ ਸ਼ਾਹੀ ਪਰਿਵਾਰ ਦਾ ਹਿੱਸਾ ਡੱਚੇਸ ਆਫ਼ ਕੈਂਬ੍ਰਿਜ ਕੇਟ ਅੱਜ ਵਿੰਬਲਡਨ ਟੂਰਨਾਮੈਂਟ ਦੇਖਣ ਲਈ ਪੁੱਜੀ ਤੇ ਉਨ੍ਹਾਂ ਸ਼ਾਹੀ ਪਰਿਵਾਰ ਦੇ ਬੈਠਣ ਲਈ ਬਣੀ ਵਿਸ਼ੇਸ਼ ਜਗ੍ਹਾ ਦੀ ਥਾਂ ਹੇਠਾਂ ਕੋਰਟ ਲਾਗੇ ਬਣੀਆਂ ਸੀਟਾਂ ’ਤੇ ਬਹਿ ਕੇ ਮੈਚ ਦੇਖਿਆ। ਆਲ ਇੰਗਲੈਂਡ ਕਲੱਬ ਪੁੱਜੀ ਕੇਟ ਨੇ 318 ਰੈਗੂਲਰ ਸੀਟਾਂ ਵਿਚੋਂ ਹੀ ਇਕ ਸੀਟ ਚੁਣੀ।
ਇਹ ਮੁਕਾਬਲਾ ਹੈਰੀਅਟ ਡਾਰਟ ਤੇ ਕ੍ਰਿਸਟੀਨਾ ਮੈੱਕਹੇਲ ਵਿਚਾਲੇ ਸੀ। ਧੁੱਪ ਵਾਲੇ ਚਸ਼ਮੇ ਤੇ ਚਿੱਟੀ ਪੁਸ਼ਾਕ ਵਿਚ ਪੁੱਜੀ ਕੇਟ (37) ਟੈਨਿਸ ਦੀ ਵੱਡੀ ਪ੍ਰਸ਼ੰਸਕ ਹੈ ਤੇ ਆਲ ਇੰਗਲੈਂਡ ਕਲੱਬ ਦੀ ਸਰਪ੍ਰਸਤ ਵੀ ਹੈ।

ਜਹਾਜ਼ ਦੇ ਲੈਂਡਿੰਗ ਗੇਅਰ 'ਚ ਬੈਠ ਕੇ ਯੂ.ਕੇ. 'ਚ ਦਾਖ਼ਲ ਹੁੰਦਾ ਜਾ ਪਿਆ ਮੌਤ ਦੇ ਮੂੰਹ

ਲੰਡਨ,  ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਕੀਨੀਆ ਏਅਰਵੇਜ਼ ਦੇ ਜਹਾਜ਼ ਦੇ ਲੈਂਡਿੰਗ ਗੇਅਰ 'ਚ ਬੈਠ ਕੇ ਯੂ. ਕੇ. 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਇਕ ਵਿਅਕਤੀ ਮੌਤ ਦੇ ਮੂੰਹ ਜਾ ਪਿਆ | ਜਾਣਕਾਰੀ ਅਨੁਸਾਰ ਲੰਡਨ ਦੇ ਇਕ ਘਰ ਦੇ ਬਗੀਚੇ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਹਾਜ਼ 'ਚੋਂ ਹੇਠਾਂ ਡਿੱਗਿਆ ਹੈ ਪਰ ਇਸ ਦੀ ਅਜੇ ਪਹਿਚਾਣ ਨਹੀਂ ਹੋ ਸਕੀ | ਲੈਂਡਿੰਗ ਗੇਅਰ ਦੇ ਅੰਦਰਲੇ ਹਿੱਸੇ 'ਚੋਂ ਪਾਣੀ ਦੀ ਬੋਤਲ ਤੇ ਹੋਰ ਖਾਣ ਪੀਣ ਦਾ ਸਾਮਾਨ ਮਿਲਿਆ ਹੈ | ਜ਼ਿਕਰਯੋਗ ਹੈ ਕਿ ਅਫ਼ਰੀਕੀ ਦੇਸ਼ਾਂ ਦੇ ਕਈ ਨਾਗਰਿਕ ਜਹਾਜ਼ 'ਚ ਲੁਕ ਕੇ ਯੂਰਪ ਅਤੇ ਅਮਰੀਕਾ ਪਹੁੰਚਣ ਲਈ ਆਪਣੀ ਜ਼ਿੰਦਗੀ ਖ਼ਤਰੇ 'ਚ ਪਾ ਰਹੇ ਹਨ | ਕਈ ਵਰ੍ਹੇ ਪਹਿਲਾਂ ਇਸ ਤਰ੍ਹਾਂ ਦੋ ਪੰਜਾਬੀ ਵੀ ਯੂ.ਕੇ. ਦਾਖ਼ਲ ਹੋਏ ਸਨ, ਜਿਨ੍ਹਾਂ 'ਚੋਂ ਇਕ ਦੀ ਇਸੇ ਤਰ੍ਹਾਂ ਘਰ ਦੀ ਛੱਤ 'ਤੇ ਡਿਗ ਕੇ ਮੌਤ ਹੋ ਗਈ ਸੀ |