ਲੈਸਟਰ 'ਚ ਇੰਗਲੈਂਡ ਭਰ ਤੋਂ ਪੰਜਾਬਣਾਂ ਨੇ ਮਨਾਇਆ 'ਤੀਆਂ ਦਾ ਮੇਲਾ'

ਲੈਸਟਰ , ਜੁਲਾਈ 2019 ( ਗਿਆਨੀ ਰਾਵਿਦਰਪਾਲ ਸਿੰਘ )- ਦੁਨੀਆ ਵਿੱਚ ਪੰਜਾਬੀ ਕਿਤੇ ਵੀ ਵਸਦੇ ਹੋਣ ਆਪਣੇ ਤਿਓਹਾਰ ਮਨਾਉਣੇ ਨਹੀਂ ਭੁਲਦੇ ਇਸ ਹੀ ਤਰਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਪੰਜਾਬਣਾਂ ਪਰਮਜੀਤ ਕੌਰ, ਮਨਜਿੰਦਰ ਪੁਰੇਵਾਲ ਅਤੇ ਜੱਸੀ ਢਿੱਲੋਂ ਵਲੋਂ ਸਾਝੇ ਤੌਰ 'ਤੇ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ ਦਾ ਮੇਲਾ' ਓਡਬੀ ਦੀ ਖੁੱਲ੍ਹੀ ਗਰਾਊਾਡ 'ਚ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ | ਇਸ ਮੌਕੇ ਲੈਸਟਰ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪੰਜਾਬਣ ਮੁਟਿਆਰਾਂ ਨੇ ਇਕੱਤਰ ਹੋ ਕੇ ਖੂਬ ਨੱਚ ਗਾ ਕੇ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਬੋਲੀਆ ਪਾ ਕੇ ਖੂਬ ਮਨੋਰੰਜਨ ਕੀਤਾ | ਇਸ ਮੌਕੇ ਪੰਜਾਬਣਾਂ ਵਲੋਂ ਆਪੋ ਆਪਣੇ ਘਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਲਿਆ ਕੇ ਇਕ-ਦੂਜੇ ਨੂੰ ਵੰਡੇ ਗਏ | ਇਸ ਮੇਲੇ 'ਚ ਲੈਸਟਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ 'ਚ ਪੰਜਾਬਣਾਂ ਨੇ ਪਹੁੰਚ ਕੇ 'ਤੀਆਂ ਦੇ ਮੇਲੇ' ਦਾ ਖੂਬ ਆਨੰਦ ਮਾਣਿਆ | ਇਸ ਮੇਲੇ 'ਚ ਫੁਲਕਾਰੀ ਅਤੇ ਹੋਰ ਰੰਗ-ਬਿਰੰਗੇ ਪਹਿਰਾਵੇ ਸਜੀਆਂ ਪੰਜਾਬਣਾਂ ਪੰਜਾਬ ਦੇ ਕਿਸੇ ਪੇਂਡੂ ਮੇਲੇ ਦੀ ਝਲਕ ਪੇਸ਼ ਕਰ ਰਹੀਆਂ ਸਨ |