ਯੁ.ਕੇ.

ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਇਕ ਸਿੱਖ ਲੜਕੀ ਨੂੰ ਘਰੋਂ ਚੁੱਕ ਧੱਕੇ ਨਾਲ ਨਕਾਹ...! Breaking News Video

ਜਗਰਾਓਂ ਲਾਈਨਜ਼ ਕਲੱਬ ਵਲੋਂ ਖੂਨ ਦਾਨ ਕੈਂਪ...

ਖਾਲਸਾ ਪਰਿਵਾਰ ਵਲੋਂ ਪਹਿਲੇ ਪ੍ਰਕਾਸ ਪੁਰਬ ਦੀਆਂ ਵਧਾਈਆਂ....

ਮਾਸਟਰ ਟਰੇਨਰ ਬਲਰਾਮ ਸਿੰਘ ਲਈ ਦਰਦ ਭਰੇ ਹਾਲਾਤਾਂ ਵਿਚ ਅੰਤਿਮ ਅਰਦਾਸ....

ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦਾ ਉਪਰਲਾ....

Malaysian Sikh pipe band emerge champs at world championships

 

Glasglow , August 2019-( Giani Ravinderpal Singh)-

A Malaysian Sikh pipe band emerged category champion at the World Pipe Band Championship in Scotland.

The amazing feat at Glasglow capped months of diligent training and a single-minded push to display their very best at the pinnacle of competitive pipe band competition.

Sri Dasmesh Pipe Band were named champs of Grade 4B at the Worlds yesterday (17 Aug 2019). The band emerged tops for overall and drumming as well best parade.

This is the second time the Malaysian band took part in the world series organised by the Royal Scottish Pipe Band Association.

Up to 8,000 pipers and drummers from 195 bands converged at the Glasgow Green for the last two days (Aug 16-17).

The bands were from 13 countries: New Zealand, Australia, Canada, Austria, Switzerland, Eire, the US, Belgium, England, Spain, Malaysia, Northern Ireland and Scotland.

Sri Dasmesh – named after the tenth Guru of the Sikhs and the only Malaysian pipe band at the event – was formed in 1986 by Sukdev Singh, a commercial pilot and a director of an international school by the same name, with his brother Harvinder Singh.

The world championship winning band was led by pipe major Tirath Singh (22-year old), drum sergeant Tripert Singh (25) and mid-section head Sukhpreet Kaur (22). Tirath Singh and Tripert Singh, who also happen to be brothers, are both pilots with national carrier Malaysia Airlines.

Together, they led the band through 13 months of tireless practice. They met three times a week for two hours or more each session at the Sri Dasmesh International School in Kuala Lumpur.

Tirath said that this was the band’s gift to the country for Merdeka and hope that all Malaysians will hold their heads high in pride because Sri Dasmesh Pipe Band raised the Jalur Gemilang in Scotland and brought home the Silverware.

 

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੈਨਚੇਸ੍ਟਰ ਵਿਖੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ

ਮੈਨਚੇਸਟਰ ,ਅਗਸਤ 2019-(ਗਿਆਨੀ ਅਮਰੀਕ ਸਿੰਘ ਰਾਠੌਰ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੈਨਚੇਸ੍ਟਰ ਵਿਖੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਫੋਟੋ ਦੇ ਉਪਰ ਵੇਰੇ ਅਨੁਸਾਰ ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਹੁਮ ਹਮਾ ਕੇ ਪੁਹਚਣ ਲਈ ਬੇਨਤੀ।

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਮੈਨਚੇਸਟਰ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਲਿਵਰਪੂਲ ਵਲੋਂ ਅਰਸਨਲ ਨੂੰ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਜਦ ਕਿ ਮੈਨਚੇਸਟਰ ਯੂਨਾਈਟਡ ਕਿਸਟਲ ਪੋਲਿਸ ਤੋ ਹਾਰ ਗਿਆ। ਚਲਸੀ, ਸਾਊਥਹੈਪਟਨ, ਵੇਸਟਹਿਮ ਅਤੇ ਲਿਸਟਰ ਨੇ ਵੀ ਜਿੱਤ ਦਰਜ ਕੀਤੀ । ਸ਼ੁਕਰਵਾਰ ਮੈਚ ਵਿਚ ਅਸਟਨ ਵਿਲਾ ਨੇ ਐਵਟਨ ਨੂੰ ਹਰਾਇਆ।ਹੋਰ ਸਕੋਰਾ ਲਈ ਦੇਖੋ ਫੋਟੋ 

ਨੀਰਵ ਮੋਦੀ ਦੀ ਨਿਆਇਕ ਹਿਰਾਸਤ 'ਚ 19 ਸਤੰਬਰ ਤੱਕ ਵਾਧਾ

ਲੰਡਨ, ਅਗਸਤ 2019 -  ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰਕੇ ਭਾਰਤ ਤੋਂ ਭਗੌੜਾ ਹੋਏ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ (48) ਨੂੰ ਅੱਜ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ਕਾਨਫਰਸਿੰਗ ਜਰੀਏ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸ ਦੀ ਨਿਆਂਇਹਨਕ ਹਿਰਾਸਤ 19 ਸਤੰਬਰ ਤੱਕ ਵਧਾ ਦਿੱਤੀ ਹੈ | ਇਸ ਦੌਰਾਨ ਵੈਸਟਮਿਨਿਸਟਰ ਮੈਜਿਸਟਰੇਟਜ਼ ਦੀ ਅਦਾਲਤ 'ਚ ਜੱਜ ਟਾਨ ਇਕਰਮ ਨੇ ਇਸ ਮਾਮਲੇ 'ਚ ਨੀਰਵ ਮੋਦੀ ਦੀ ਅਗਲੀ ਸੁਣਵਾਈ 19 ਸਤੰਬਰ 'ਤੇ ਪਾਉਂਦਿਆ ਅਦਾਲਤ ਦੇ ਕਲਰਕ ਨੂੰ ਉਸ (ਨੀਰਵ ਮੋਦੀ) ਦੀ ਹਵਾਲਗੀ ਬਾਰੇ ਪ੍ਰਸਤਾਵਿਤ 5 ਦਿਨਾਂ ਸੁਣਵਾਈ 11 ਮਈ 2020 ਤੋਂ ਆਰੰਭ ਕਰਨ ਲਈ ਨਿਰਦੇਸ਼ ਦਿੱਤੇ ਹਨ |

UK MP Tanmanjeet Dhesi Reiterates To Indian Ministers Hardeep Puri and Som Parkash Long-standing Demand for Direct Amritsar-London Flights

New Delhi,August 2019 -(Jan Shakti News)- Civil Aviation Minister for India Hardeep Singh Puri MP and Commerce & Industry Minister Som Parkash MP were visited in New Delhi by UK Member of Parliament Tanmanjeet Singh Dhesi.  He appraised the ministers about the long-pending demand (from the large NRI diaspora and those within the Punjab) for direct flights between Amritsar and London.  The best way to initiate direct flights would be for the national carrier Air India to demonstrate leadership by initiating this route, before other international airlines too realise that it will be hugely beneficial for them and travellers.

 

Minister Som Parkash said “I certainly favour more direct flights, as that will boost commerce, trade and tourism within the Punjab and neighbouring states.  We listened intently to the details of the demand and my colleague Mr Puri assured MP Dhesi that he will try to ensure it happens at the earliest possible opportunity.” 

 

Civil Aviation Minister Puri said he will look into the matter with his officials to see what can be done.  He certainly wanted the “Guru ki nagri” (the Guru’s town) Amritsar to progress and become a stronger gateway for north India and beyond. 

 

MP Dhesi, whose own Slough constituency (close to Heathrow airport) has a lot of Punjabis residing, thanked both Ministers for their time and added, “Since being elected, I have been taking this legitimate demand of the diaspora community to Indian Ministers, because people (especially the elderly and those with young children) do not want the huge inconvenience of time delays, stopovers and changing aircrafts.  In addition to boosting trade, tourism and cultural ties between both nations, it will no doubt prove lucrative for operators, since Amritsar is visited by millions of worshippers/tourists each year and it is high time there was a direct link between the global centre of London and the spiritual centre of Amritsar.” 

 

Photo- Minister Hardeep Singh Puri, Minister Som Parkash, UK MP Tanmanjeet Singh Dhesi and Paramjit Singh Raipur (SGPC member, Adampur). 

 

 

 

 

 

ਡਾ: ਕੁਲਵੰਤ ਸਿੰਘ ਧਾਲੀਵਾਲ ਨੂੰ ਦਿੱਤੇ ਗਏ ਵਿਸ਼ੇਸ਼ ਸਨਮਾਨ 'ਤੇ ਖੁਸ਼ੀ ਦਾ ਪ੍ਰਗਟਾਵਾ

ਮੈਨਚੇਸਟਰ, ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ   )- ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਸੂਬਾ ਪੱਧਰੀ ਸਮਾਗਮ ਮੌਕੇ ਵਰਡਲ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਦਾ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਿਸ਼ੇਸ਼ ਸਨਮਾਨ 'ਤੇ ਪ੍ਰਵਾਸੀ ਪੰਜਾਬੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ । ਐਮ ਪੀ ਤਨਮਨਜੀਤ ਸਿੰਘ ਢੇਸੀ, ਵਾਹਿਗੁਰੂਪਾਲ ਸਿੰਘ ਔਲਖ ਵੇਲਜ਼, ਸ ਹਰਦੇਵ ਸਿੰਘ ਗਰੇਵਾਲ ਸਾਬਿਕਾ ਪ੍ਰਧਾਨ ਵਾਰਿਗਟਨ ਗੁਰਦੁਆਰਾ ਸਾਹਿਬ ,ਗਿਆਨੀ ਅਮਰੀਕ ਸਿੰਘ ਰਾਠੌਰ ਮੈਨਚੇਸਟਰ,ਵਰਲਡ ਕੈਂਸਰ ਕੇਅਰ ਦੇ ਡਾਇਰੈਕਟਰ ਗੁਰਪਾਲ ਸਿੰਘ ਉੱਪਲ, ਜਸਵੀਰ ਸਿੰਘ ਕੰਦੋਲਾ ਅਤੇ ਸਲਾਹਕਾਰ ਜਸਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਲਵੰਤ ਸਿੰਘ ਧਾਲੀਵਾਲ ਦੀਆਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਹੈ ।ਇਸ ਸਨਮਾਨ ਨਾਲ ਧਾਲੀਵਾਲ ਅਤੇ ਸੰਸਥਾ ਦੀ ਸਮੁੱਚੀ ਟੀਮ ਨੂੰ ਹੋਰ ਬਿਹਤਰ ਕੰਮ ਕਰਨ ਦਾ ਹੌਸਲਾ ਮਿਲੇਗਾ ।ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਆਖਿਆ ਕਿ ਉਨ੍ਹਾਂ ਦੀ ਪੂਰੀ ਟੀਮ ਵਲੋਂ ਪੰਜਾਬ 'ਚ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ-ਸ਼ਹਿਰ 'ਚ ਜਾਂਚ ਕੈਂਪ ਲਗਾਏ ਜਾ ਰਹੇ ਹਨ,ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਤੇ ਹੋਰ ਧਾਰਮਿਕ ਅਸਥਾਨਾਂ 'ਤੇ ਮੈਗਾ ਜਾਂਚ ਕੈਂਪ ਲਗਾਏ ਜਾਣਗੇ । ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਬੀੜ ਰਾਉਕੇ 'ਚ ਜਨਮੇ ਡਾ: ਧਾਲੀਵਾਲ ਬੀਤੇ 15 ਸਾਲਾਂ ਤੋਂ ਵਧ ਸਮੇਂ ਤੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਵਿਚਾ ਚੁੱਕੇ ਹਨ।

 

 

ਯੂਰਪ ਦੇ ਮੁਲਕ ਆਸਟਰੀਆ 'ਚ ਭਾਰਤੀ ਸਿੱਖ ਕਾਰਕੁਨ 'ਤੇ ਨਸਲੀ ਹਮਲਾ

ਮੈਨਚੇਸਟਰ, ਅਗਸਤ 2019 (ਗਿਆਨੀ ਅਮਰੀਕ ਸਿੰਘ ਰਾਠੌਰ   )-ਆਸਟਰੀਆ 'ਚ ਇਕ ਹਵਾਈ ਅੱਡੇ 'ਤੇ ਇਕ ਮਨੁੱਖੀ ਅਧਿਕਾਰ ਸਿੱਖ ਕਾਰਕੁਨ 'ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਹਵਾਈ ਅੱਡੇ 'ਤੇ ਤਾਇਨਾਤ ਮਹਿਲਾ ਸੁਰੱਖਿਆ ਅਧਿਕਾਰੀ ਵਲੋਂ ਕਾਰਕੁਨ ਦੀ ਪੱਗ 'ਚ ਬੰਬ ਮਿਲਣ ਨੂੰ ਲੈ ਕੇ ਮਜ਼ਾਕ ਕੀਤੇ ਜਾਣ ਦੇ ਬਾਅਦ ਇਹ ਘਟਨਾ ਵਾਪਰੀ । ਇਕ ਮੀਡੀਆ ਰਿਪੋਰਟ ਨੇ ਇਹ ਗੱਲ ਕਹੀ ਹੈ । ਰਿਪੋਰਟ ਅਨੁਸਾਰ ਰਵੀ ਸਿੰਘ ਇਰਾਕ 'ਚ ਆਈ.ਐਸ. ਦੁਆਰਾ ਬੰਦੀ ਬਣਾਈਆਂ ਗਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਬਾਅਦ ਸ਼ੁੱਕਰਵਾਰ ਨੂੰ ਬਰਤਾਨੀਆ ਵਾਪਸ ਆ ਰਿਹਾ ਸੀ ।ਇਸ ਦੌਰਾਨ ਵਿਆਨਾ ਕੌਮਾਂਤਰੀ ਹਵਾਈ ਅੱਡੇ 'ਤੇ ਉਸ ਦੀ ਇਕ ਕਰਮਚਾਰੀ ਨਾਲ ਬਹਿਸ ਹੋ ਗਈ । ਰਿਪੋਰਟ ਅਨੁਸਾਰ 'ਖਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਹਵਾਈ ਅੱਡੇ 'ਤੇ ਜਹਾਜ਼ ਬਦਲ ਰਹੇ ਸਨ ।ਉਸ ਸਮੇਂ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਪੱਗ ਦੀ ਤਲਾਸ਼ੀ ਲੈਣ ਦਿੱਤੀ । ਉਹ ਬਿਨਾਂ ਕਿਸੇ ਰੁਕਾਵਟ ਦੇ 'ਮੈਟਰ ਡਿਟੈਕਟਰ' (ਜਾਂਚ ਮਸ਼ੀਨ) ਤੋਂ ਲੰਘ ਗਏ, ਪਰ ਇਕ ਕਰਮਚਾਰੀ ਨੇ ਹੱਥ 'ਚ ਫੜੀ ਮਸ਼ੀਨ ਰਾਹੀਂ ਉਨ੍ਹਾਂ ਦੀ ਪੱਗ ਦੀ ਜਾਂਚ ਕਰਨ ਨੂੰ ਕਿਹਾ ।ਰਵੀ ਸਿੰਘ ਨੇ ਜਦੋਂ ਪੁੱਛਿਆ ਕਿ ਕੀ ਕੋਈ ਪ੍ਰੇਸ਼ਾਨੀ ਹੈ ਤਾਂ ਇਕ ਮਹਿਲਾ ਸੁਰੱਖਿਆ ਕਰਮੀ ਨੇ ਕਿਹਾ ਕਿ ਹਾਂ ਸਾਨੂੰ ਬੰਬ ਮਿਲਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਪਹਿਲੀ ਵਾਰ ਟਿੱਪਣੀ ਕੀਤੀ ਤਾਂ ਉਹ ਮੁਸਕਰਾ ਰਹੀ ਸੀ, ਪਰ ਜਦੋਂ ਉਨ੍ਹਾਂ ਉਸ ਨੂੰ ਚੁਣੌਤੀ ਦਿੱਤੀ ਤਾਂ ਉਹ ਬਹੁਤ ਪ੍ਰੇਸ਼ਾਨ ਹੋਈ ਤੇ ਉਸ ਦਾ ਚਿਹਰਾ ਸ਼ਰਮਿੰਦਗੀ ਨਾਲ ਲਾਲ ਹੋ ਗਿਆ । ਇਸ ਤੋਂ ਬਾਅਦ ਰਵੀ ਸਿੰਘ ਨੇ ਮਹਿਲਾ ਕਰਮੀ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ । ਉਨ੍ਹਾਂ ਕਿਹਾ ਕਿ ਜੇਕਰ ਬੰਬ ਰੱਖਣ ਸਬੰਧੀ ਮੈਂ ਟਿੱਪਣੀ ਕੀਤੀ ਹੁੰਦੀ ਤੇ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਹੁੰਦਾ । ਹਵਾਈ ਅੱਡੇ ਦੇ ਇਕ ਬੁਲਾਰੇ ਨੇ ਰਵੀ ਸਿੰਘ ਨੂੰ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਤੇ ਇਸ ਦੇ ਲਈ ਅਸੀਂ ਮੁਆਫ਼ੀ ਮੰਗਦੇ ਹਾਂ ।

ਬ੍ਰੈਗਜ਼ਿਟ ਨੂੰ ਰੋਕਣਾ ਹੈ ਤਾਂ ਮੈਨੂੰ ਆਰਜ਼ੀ ਪ੍ਰਧਾਨ ਮੰਤਰੀ ਬਣਾ ਦਿਓ–ਜੈਰਮੀ ਕੌਰਬਿਨ

ਲੰਡਨ, ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ)- ਬ੍ਰੈਗਜ਼ਿਟ ਨੂੰ ਲੈ ਕੇ ਸਾਲ 2016 ਤੋਂ ਯੂ.ਕੇ. ਅਤੇ ਯੂਰਪੀ ਸੰਘ ਬੁਰੀ ਤਰ੍ਹਾਂ ਫਸੇ ਮਹਿਸੂਸ ਹੋ ਰਹੇ ਹਨ | ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਬ੍ਰੈਗਜ਼ਿਟ ਲਈ ਮਿਥੀ 31 ਅਕਤੂਬਰ ਨੂੰ ਹਰ ਹਾਲ 'ਚ ਯੂਰਪੀ ਸੰਘ ਤੋਂ ਵੱਖ ਹੋਣਾ ਚਾਹੁੰਦੇ ਹਨ | ਉਹ ਕਰੋ ਜਾਂ ਮਰੋ ਦੀ ਨੀਤੀ 'ਤੇ ਚੱਲ ਰਹੇ ਹਨ | ਉਨ੍ਹਾਂ ਅਨੁਸਾਰ ਜੇ ਯੂਰਪੀ ਸੰਘ ਕੋਈ ਸਾਂਝਾ ਸਮਝੌਤਾ ਕਰਦਾ ਹੈ ਤਾਂ ਚੰਗੀ ਗੱਲ ਹੈ ਨਹੀਂ ਤਾਂ ਬਿਨ੍ਹਾ ਕਿਸੇ ਸਮਝੌਤੇ ਦੇ ਹੀ ਜੁੱਲੀ ਬਿਸਤਰਾ ਚੁੱਕ ਕੇ ਵੱਖ ਹੋ ਜਾਵੋ | ਪਰ ਬਿਨਾਂ ਸਮਝੌਤੇ ਵੱਖ ਹੋਣ ਦੇ ਸੁਝਾਅ ਨਾਲ ਜਿੱਥੇ ਵਿਰੋਧੀ ਧਿਰ ਲੇਬਰ ਪਾਰਟੀ ਸਹਿਮਤ ਨਹੀਂ, ਉੱਥੇ ਹੀ ਬਹੁਤ ਸਾਰੇ ਸੱਤਾਧਾਰੀ ਪਾਰਟੀ ਦੇ ਸੰਸਦ ਵੀ ਸਹਿਮਤ ਨਹੀਂ | ਬੌਰਿਸ ਦੀ ਨੋ ਡੀਲ (ਬਿਨ੍ਹਾ ਸਮਝੌਤੇ ਵੱਖ ਹੋਣ) ਦੀ ਨੀਤੀ ਤੋਂ ਹਰ ਕੋਈ ਖ਼ਤਰਾ ਮਹਿਸੂਸ ਕਰ ਰਿਹਾ ਹੈ, ਨੋ ਡੀਲ ਨੂੰ ਰੋਕਣ ਲਈ ਲੇਬਰ ਪਾਰਟੀ ਦੇ ਨੇਤਾ ਜੈਰਮੀ ਕੌਰਬਿਨ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਜਾਵੇ, ਤਾਂ ਕਿ ਉਹ ਨੋ ਡੀਲ ਦੇ ਪ੍ਰਸਤਾਵ ਨੂੰ ਰੋਕ ਸਕਣ | ਉਹਨਾਂ ਇਹ ਵੀ ਕਿਹਾ ਕਿ ਉਹ ਬ੍ਰੈਗਜ਼ਿਟ ਨੂੰ ਹੋਰ ਲਮਕਾ ਦੇਣਗੇ, ਨਵੀਂਆਂ ਚੋਣਾਂ ਦਾ ਐਲਾਨ ਕਰ ਦੇਣਗੇ ਅਤੇ ਇਕ ਹੋਰ ਜਨਮੱਤ ਕਰਵਾਉਣਗੇ | ਉਨ੍ਹਾਂ ਕਿਹਾ ਕਿ ਜੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਅਤੇ ਸੱਤਾਧਾਰੀ ਦੇ ਸੰਸਦ ਸਹਿਯੋਗ ਦੇਣ ਤਾਂ ਉਹ ਪ੍ਰਧਾਨ ਮੰਤਰੀ ਿਖ਼ਲਾਫ਼ ਢੁਕਵਾਂ ਸਮਾਂ ਵੇਖ ਕੇ ਬੇਭਰੋਸਗੀ ਮਤਾ ਲਿਆ ਸਕਦੇ ਹਨ | ਉਨ੍ਹਾਂ ਇਸ ਸਬੰਧੀ ਇਕ ਪੱਤਰ ਵੀ ਸੰਸਦ ਮੈਂਬਰਾਂ ਨੂੰ ਲਿਖਿਆ ਹੈ | ਪਰ ਜੈਰਮੀ ਕੌਰਬਿਨ ਦੇ ਇਸ ਸੁਝਾਅ ਨੂੰ ਸੱਤਾਧਾਰੀ ਟੋਰੀ ਪਾਰਟੀ ਦੇ ਸੀਨੀਅਰ ਆਗੂ ਸਰ ਓਲਿਵਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੌਰਬਿਨ ਦਾ ਪੱਤਰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਦੀ ਹਮਾਇਤ ਨਹੀਂ ਕਰਨਗੇ | ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਜੋ ਸਵਿਨਸਨ ਨੇ ਵੀ ਜੈਰਮੀ ਕੌਰਬਿਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ | 

ਬੈਡਫੋਰਡ ਵਿਖੇ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ

ਬੈਡਫੋਰਡ,  ਅਗਸਤ 2019 ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਸੇਵਾ ਟਰੱਸਟ ਯੂ.ਕੇ., ਏਸ਼ੀਅਨ ਬਿਜਨਿਸ ਐਸੋਸੀਏਸ਼ਨ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਭਾਈਚਾਰਕ ਗੁਰੱਪਾਂ ਤੋਂ ਇਲਾਵਾ ਗੁਰੂ ਘਰਾਂ ਅਤੇ ਮੰਦਰਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ | ਬੈਡਫੋਰਡ ਦੇ ਹਾਰਪਰ ਸੈਂਟਰ ਦੇ ਖੁੱਲ੍ਹੇ ਗਲਿਆਰੇ 'ਚ ਹੋਏ ਇਸ ਸਮਾਗਮ 'ਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਨ ਤੋਂ ਬਾਅਦ ਸੰਬੋਧਨ ਕਰਦਿਆਂ ਕਿ ਮਾਣ ਵਾਲੀ ਗੱਲ ਹੈ ਕਿ ਬੈਡਫੋਰਡ 'ਚ ਵੱਸਦੇ ਸਮੂਹ ਭਾਰਤੀਆਂ ਅਤੇ 20 ਤੋਂ ਵੱਧ ਸੰਸਥਾਵਾਂ ਨੇ ਇਕਜੁੱਠ ਹੋ ਕੇ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਹੈ | ਉਨ੍ਹਾਂ ਸ਼ਹਿਰ ਦੇ ਮੇਅਰ ਡੇਵ ਹੋਜਸਨ ਦਾ ਉਚੇਚਾ ਧੰਨਵਾਦ ਕੀਤਾ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਬੈਡਫੋਰਡ ਸ਼ਹਿਰ ਦੇ ਗੁਰੂ ਘਰਾਂ ਵਲੋਂ ਆਏ ਮਹਿਮਾਨਾਂ ਲਈ ਚਾਹ ਪਾਣੀ ਤੇ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਵਿਸ਼ਾਲ ਜਲੂਸ ਦੀ ਸ਼ਕਲ 'ਚ ਤਿਰੰਗੇ ਨੂੰ ਪੂਰੇ ਸਨਮਾਨ ਨਾਲ ਟਾਊਨ ਹਾਲ ਤੱਕ ਲਿਆਂਦਾ ਗਿਆ, ਜਿਸ ਦੀ ਅਗਵਾਈ ਦਵਿੰਦਰ ਕੌਰ ਗਾਲੜੀ ਨੇ ਕੀਤੀ | ਇਸ ਮੌਕੇ ਸ਼ਹਿਰ ਦੇ ਮੇਅਰ ਡੇਵ ਹੋਜਸਨ, ਸੰਸਦ ਮੈਂਬਰ ਮੁਹੰਮਦ ਯਸੀਨ, ਮਹਾਰਾਣੀ ਵਲੋਂ ਡਿਪਟੀ ਲੈਫਟੀਨੈਂਟ ਪ੍ਰੋ. ਗੁਰਚਰਨ ਸਿੰਘ ਰੰਧਾਵਾ ਆਦਿ ਹਾਜ਼ਰ ਸਨ |

ਯੂ ਕੇ ਤੋ ਪੰਜਾਬੀਆਂ ਨੇ ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਦਿੱਤਾ ਹੋਕਾ

ਲੰਡਨ,  ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ)- ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਲਈ ਯੂ.ਕੇ. ਤੋਂ ਪੰਜਾਬੀਆਂ ਨੇ ਹੋਕਾ ਦਿੱਤਾ ਹੈ | ਸ਼ਿਵ ਕੁਮਾਰ ਬਟਾਲਵੀ ਟਰੱਸਟ ਵਲੋਂ ਤਲਵਿੰਦਰ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਅਜੇ ਸਰੀਨ ਦੇ ਉਪਰਾਲੇ ਸਦਕਾ ਕਰਵਾਈ ਇਕ ਸੂਫੀ ਸ਼ਾਮ ਦੌਰਾਨ ''ਨਸ਼ਾ ਛੁਡਾਓ, ਨਸ਼ਾ ਭਜਾਓ, ਜਵਾਨੀ ਬਚਾਓ', ''ਧੀਆਂ ਬਚਾਓ, ਧੀਆਂ ਪੜ੍ਹਾਓ, ਧੀਆਂ ਵਸਾਓU, ਰੁੱਖ ਲਗਾਓ, ਰੁੱਖ ਉਗਾਓ, ਕੁਦਰਤ ਬਚਾਓU, ''ਦੱਸੇ ਗੁਰਬਾਣੀ ਬਚਾਓ ਪੌਣ ਪਾਣੀ ਨਹੀਂ ਤਾਂ ਖ਼ਤਮ ਕਹਾਣੀ' ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ | ਸਮਾਗਮ ਦੇ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਇਨ੍ਹਾਂ ਚਾਰੇ ਨਾਅਰਿਆਂ ਨੂੰ ਪ੍ਰਚਾਰਨ ਅਤੇ ਇਨ੍ਹਾਂ 'ਤੇ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਮੌਕਾ ਮਿਲੇ ਤਾਂ ਇਨ੍ਹਾਂ ਚਾਰੇ ਸਮੱਸਿਆਵਾਂ ਦੇ ਹੱਲ ਲਈ ਆਪਣਾ ਯੋਗਦਾਨ ਪਾਇਆ ਕਰਨ | ਇਸ ਮੌਕੇ ਅਲੀ ਭਰਾਵਾਂ ਨੇ ਸ਼ੂਫੀ ਮਹਿਫਲ ਸਜਾਈ | ਇਸ ਮੌਕੇ ਸ਼ਮਿੰਦਰ ਸਿੰਘ ਧਾਲੀਵਾਲ, ਜੋਗਾ ਸਿੰਘ ਜਲਫ਼, ਲੱਕੀ, ਅਪਾਰ ਸਿੰਘ, ਸਰਵਣ ਚਿਮਟੇ ਵਾਲਾ, ਰਾਜਾ ਢੋਲੀ, ਕੁਲਦੀਪ ਸਿੰਘ, ਦੀਪਕ, ਟਬਜ਼ੀ ਢੋਲਕ ਵਾਲਾ, ਵਿਜੇ ਗੋਪਾਲ, ਹਰਪ੍ਰੀਤ ਕੌਰ, ਰਵਿੰਦਰ ਕੌਰ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ | 

Sri Guru Ravidass Sabha,Published an open letters to the Prime Minister and the President of India 

Sri Guru Ravidass Sabha UK, Europe and Abroad (SGRSUK)

Published an open letters to the Prime Minister and the President of India 
 

London , August 2019-(Amanjit Singh Khaira)-

On 16 August 2019, the Sri Guru Ravidass Sabha UK, Europe and Abroad (SGRSUK)
published an open letters to the Prime Minister (see below) and the President of India calling
on them both to urgently intervene and correct the dark episode of the 10 August 2019
demolition of the sacred Mandir at Tughlakabad, New Delhi. The Sabha called for a new
Mandir to be built on the same site immediately. They also called for a ‘Stay Order’ on the
Delhi Development Authority on any further tampering with the site or any proposed build.
Representatives of the SGRSUK and the Ravidassia community in the UK met Her
Excellency Mrs Ruchi Ghanashyam, High Commissioner of India on 16 August at India
House, London, and handed over the letters. At the meeting the attendees raised with the
High Commissioner the deep pain, sadness, and alarm that under the Government’s watch, a
significant religious heritage site of immense historical, archaeological, and monumental
value had been allowed to be demolished. They stressed Ravidassia followers in India and
around the world looked to Prime Minister Modi and President Kovind for their early
intervention in this grave matter and for a new Mandir to be built on the same site
immediately.

 

Open letter to the Prime Minister of India Shri Narendra Modi

Dear Honourable Prime Minister Shri Modi Ji
Over the past years you have personally in the highest esteem paid homage to Sat Guru
Ravidass Ji including at his birthplace at Kanshi, Varanasi. It is with deep pain, sadness, and
alarm to our community that now under your Government’s watch, a significant religious
heritage site of historical, archaeological, and of monumental value, the Guru Ravidass
Mandir situated at Ravidass Marg, Tughlakabad, New Delhi, has been allowed to be
demolished. This has been carried out under a Supreme Court (SC) Order made with little
consideration of its impact on the religion, faith and hearts of the followers of Sat Guru
Ravidass Ji, in India, and around the world.
The unjust judgement by the Supreme Court - a bastion on which no Scheduled Caste or
Scheduled Tribe has been elevated in the past years - and the silence of the Central
Government on this outrageous demolition of a religious heritage site is unacceptable and
hurtful to the followers of Sat Guru Ravidass Ji around the world.
We, the Ravidassia Community indigenous to and part of India’s culture and history, have
been subjected to injustices because of Caste for thousands of years. This continues even 72
years after independence in spite of India’s Constitution providing protections including on
religious grounds. The demolishment of our religious site that is personally connected with
our great Sat Guru for over 600 years is yet another example of the atrocities against our
community. We believe the speed with which the Supreme Court sided with those calling for
the demolition is alarming. It has not taken into account the pain and human rights violation
the SC Order on the demolition would have, and has inflicted on our religion and faith. This
is unacceptable to us NRIs and that is why hundreds of thousands have come out on the
streets to protest in India and will continue to do so around the world. The demolition is an
immeasurable loss to the faith of hundreds of millions of Ravidassia Samaj all over India and
around the world.
We call on your urgent intervention to correct the dark episode of the 10 August 2019
demolition and for a new Mandir to be built on the same site immediately. We call on a ‘Stay
Order’ on the Delhi Development Authority on any further tampering with the site or any
proposed build. Sri Guru Ravidass Sabha UK, Europe and Abroad stand ready to support the
re-build, working with our brothers and sisters in India.We would find it helpful if you could
meet with our UK Sabha delegation in Delhi within the next ten days. We are ready to come
at our own expense.
Ravidassia followers in India and around the world look to your early intervention in this
grave matter.
Yours Sincerely,
Dalawer Bagha
President, on behalf of Sri Guru Ravidass Sabha UK, Europe and Abroad
Copies: Her Excellency Mrs Ruchi Ghanashyam, High Commissioner of India

 

 

Open letter to the President of India, Shri Ram Nath Kovind

Dear Honourable President Kovind Ji
This year you have personally in the highest esteem paid homage to Sat Guru Ravidass Ji. It
is with deep pain, sadness, and alarm to our community that now under your Government’s
watch, a significant religious heritage site of historical, archaeological, and monumental
value, the Guru Ravidass Mandir situated at Ravidass Marg, Tughlakabad, New Delhi, has
been allowed to be demolished. This has been carried out under a Supreme Court (SC) Order
made with little consideration of its impact on the religion, faith and hearts of the followers of
Sat Guru Ravidass Ji, in India and around the world.
The unjust judgement by the Supreme Court - a bastion on which no Scheduled Caste or
Scheduled Tribe has been elevated in the past years - and the silence of the Central
Government on this outrageous demolition of a religious heritage site is unacceptable and
hurtful to the followers of Sat Guru Ravidass Ji around the world.
We, the Ravidassia Community indigenous to and part of India’s culture and history, have
been subjected to injustices because of Caste for thousands of years. This continues even 72
years after independence in spite of India’s Constitution providing protections including on
religious grounds. The demolishment of our religious site that is personally connected with
our great Sat Guru for over 600 years is yet another example of the atrocities against our
community. We believe the speed with which the Supreme Court sided with those calling for
the demolition is alarming. It has not taken into account the pain and human rights violation
the SC Order on the demolition would have, and has inflicted on our religion and faith. This
is unacceptable to us NRIs and that is why hundreds of thousands have come out on the
streets to protest in India and will continue to do so around the world. The demolition is an
immeasurable loss to the faith of hundreds of millions of Ravidassia Samaj all over India and
around the world.
We call on your urgent intervention to correct the dark episode of the 10 August 2019
demolition and for a new Mandir to be built on the same site immediately. We call on a ‘Stay
Order’ on the Delhi Development Authority on any further tampering with the site or any
proposed build. Sri Guru Ravidass Sabha UK, Europe and Abroad stand ready to support the
re-build, working with our brothers and sisters in India. We would find it helpful if you could
meet with our UK Sabha delegation in Delhi within the next seven days. We are ready to
come at our own expense.
Ravidassia followers in India and around the world look to your early intervention in this
grave matter.
Yours Sincerely
Dalawer Bagha
President, on behalf of Sri Guru Ravidass Sabha (UK), Europe and Abroad
Copies: Her Excellency Mrs Ruchi Ghanashyam, High Commissioner of India

“ਡਾ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਡਿਸਪੈਂਸਰੀ ਦੀ ਦਿੱਖ ਹੋਰ ਖੂਬਸੂਰਤ ਬਣਾਉਣ ਲਈ ਕੀਤਾ ਉਪਰਾਲਾ”

ਨਿਹਾਲ ਸਿੰਘ ਵਾਲਾ,ਅਗਸਤ 2019-(ਮਨਜਿੰਦਰ ਗਿੱਲ)- ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ. ਕੁਲਵੰਤ ਧਾਲੀਵਾਲ ਵੱਲੋਂ ਆਪਣੇ ਪਿੰਡ ਬੀੜ ਰਾਊਕੇ ਸਥਿੱਤ ਸਰਕਾਰੀ ਡਿਸਪੈਂਸਰੀ ਦੀ ਮੁਰੰਮਤ ਅਤੇ ਰੰਗ ਰੋਗਨ ਕਰਵਾਇਆ ਗਿਆ। ਜਿਸ ‘ਤੇ 22,800 ਰੁਪਏ  ਖਰਚ ਆਇਆ। ਇਸ ਸਮੇਂ ਪਿੰਡ ਵਾਸੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਦਵਾਈਆਂ ਦੀ ਆ ਰਹੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਿਖਿਆ ਤੇ ਸਿਹਤ ’ਚ ਸੁਧਾਰ ਲਿਆਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਸ ਕੁਲਵੰਤ ਸਿੰਘ ਧਾਲੀਵਾਲ ਨੂੰ ਸਟੇਟ ਐਵਾਰਡ ਮਿਲਣ ਦੀ ਵਧਾਈ ਵੀ ਦਿਤੀ ਗਈ। ਇਸ ਸਮੇਂ ਸੰਤ ਸਿੰਘ ਧਾਲੀਵਾਲ ਟਰੱਸਟ ਦੇ ਪ੍ਰਧਾਨ ਬਲਦੇਵ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਬਖਤੌਰ ਸਿੰਘ, ਸੰਦੀਪ ਸਿੰਘ, ਮਨਵੀਰ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸੁੱਖਦੀਪ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਜੱਗਾ, ਹਰਮੀਤ ਸਿੰਘ, ਪਰਮਿੰਦਰ ਸਿੰਘ, ਮਾਸਟਰ ਦਰਸ਼ਨ ਸਿੰਘ, ਸੁੱਖ ਧਾਲੀਵਾਲ, ਹਰਜੀਤ ਕੌਰ ਅਤੇ ਅੰਗਰੇਜ ਸਿੰਘ ਹਾਜ਼ਰ ਸਨ।

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਮੈਨਚੇਸਟਰ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਮੈਨਚੇਸਟਰ ਸਿਟੀ ਵਲੋਂ ਪਹਿਲੇ ਮੈਚ ਵਿੱਚ ਵੱਡੀ ਜਿੱਤ ਦਰਜ ਤੋਂ ਬਾਦ ਅੱਜ ਟੋਟਨਹਮ ਨਾਲ ਮੈਚ ਡਰਾ ਕੀਤਾ।ਲਿਵਰਪੂਲ ਅਤੇ ਆਰਸਨਲ ਨੇ ਆਪਣੇ ਦੂਜੇ ਮੈਚ ਵਿਚ ਵੀ ਜਿੱਤ ਹਾਸਲ ਕੀਤੀ।ਹੋਰ ਸਕੋਰਾ ਲਈ ਦੇਖੋ ਫੋਟੋ 

ਭਾਰਤੀ ਦੂਤਘਰ ਲੰਡਨ ਦੇ ਬਾਹਰ ਭਾਰਤ ਦੇ ਹੱਕ ਅਤੇ ਵਿਰੋਧ 'ਚ ਪ੍ਰਦਰਸ਼ਨ ਕਈ ਪ੍ਰਦਸ਼ਨਕਾਰੀ ਗ੍ਰਿਫਦਾਰ

ਲੰਡਨ,  ਅਗਸਤ 2019 ( ਗਿਆਨੀ ਰਾਵਿਦਰਪਾਲ ਸਿੰਘ)- ਭਾਰਤੀ ਦੂਤਘਰ ਲੰਡਨ ਦੇ ਬਾਹਰ ਭਾਰਤ ਦੇ ਹੱਕ ਅਤੇ ਵਿਰੋਧ 'ਚ ਜਬਰਦਸਤ ਪ੍ਰਦਰਸ਼ਨ ਹੋਇਆ ।ਇਹ ਪ੍ਰਦਰਸ਼ਨ ਵੇਖਦੇ ਹੀ ਵੇਖਦੇ ਹਿੰਸਕ ਰੂਪ ਧਾਰਨ ਕਰ ਗਿਆ । ਲੰਡਨ ਦੂਤਘਰ ਵਲੋਂ ਭਾਰਤ ਦੀ ਆਜ਼ਾਦੀ ਸਬੰਧੀ ਸਵੇਰੇ 10 ਵਜੇ ਸਮਾਗਮ ਰੱਖਿਆ ਗਿਆ ਸੀ, ਜਿਸ 'ਚ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਤਿਰੰਗਾ ਲਹਿਰਾਇਆ ਅਤੇ ਦੇਸ਼ ਭਰ ਤੋਂ ਆਏ ਭਾਰਤੀਆਂ ਦੀ ਹਿੱਸਾ ਲਿਆ । ਜਦ ਕਿ ਦੂਜੇ ਪਾਸੇ ਕਸ਼ਮੀਰੀ ਅਤੇ ਖਾਲਿਸਤਾਨੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਬਾਅਦ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਕੀਤਾ ਗਿਆ । ਜਿਸ 'ਚ ਬਰਮਿੰਘਮ, ਨੌਟਿੰਘਮ, ਕਵੈਂਟਰੀ ਆਦਿ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਸ਼ਾਮਿਲ ਹੋਏ । ਦੋਵੇਂ ਧਿਰ ਇਕ-ਦੂਜੇ ਦੇ ਸਾਹਮਣੇ ਹੋ ਕੇ ਭਾਰਤ ਦੇ ਹੱਕ ਅਤੇ ਵਿਰੋਧ 'ਚ ਨਾਅਰੇ ਲਗਾਉਣ ਲੱਗੇ ਅਤੇ ਇਸ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਆਂਡੇ, ਪਾਣੀ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਭਾਰਤ ਦੇ ਹੱਕ 'ਚ ਖੜ੍ਹੇ ਲੋਕਾਂ ਵੱਲ ਸੁੱਟਣੇ ਸ਼ੁਰੂ ਕਰ ਦਿੱਤੇ । ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਹਿੰਸਕ ਹੁੰਦੇ ਦੇਖ ਕੇ ਘੋੜਿਆਂ ਵਾਲੀ ਪੁਲਿਸ ਵੀ ਬੁਲਾਈ ਜੋ ਅਕਸਰ ਦੰਗਿਆਂ ਮੌਕੇ ਹੀ ਬੁਲਾਈ ਜਾਂਦੀ ਹੈ । ਕੁਸ ਕੋ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਦਾਰ ਵੀ ਕੀਤਾ ਗਿਆ।ਅਕਸਰ ਇਹ 15 ਅਗਸਤ ਅਤੇ 26 ਜਨਵਰੀ ਨੂੰ ਇਸ ਤਰਾਂ ਦੇ ਮੁਜਾਹਰੇ ਹੁੰਦੇ ਰਹਿੰਦੇ ਹਨ।ਪਰ ਹੁਣ ਇਕ ਹੋਰ ਸਵਾਲ ਵੀ ਭਾਰੂ ਹੁੰਦਾ ਜਾ ਰਿਹਾ ਹੈ ਕੇ ਅਜਾਦੀ ਦੇ ਹੱਕ ਵਿਚ ਪ੍ਰੋਟੈਸ ਕਰਨ ਲਈ ਵੀ ਲੋਕਾ ਨੂੰ ਇਕੱਠੇ ਕੀਤਾ ਜਾਣ ਲੱਗਾ ਹੈ ਜੋ ਕਿਸੇ ਵੀ ਸਮੇ ਪ੍ਰਸ਼ਾਸਨ ਲਈ ਅਤੇ ਸਰਕਾਰਾਂ ਲਈ ਖਤਰਨਾਕ ਹੋ ਸਕਦਾ ਹੈ। ਇਕ ਪਾਸੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲੱਗ ਰਹੇ ਸਨ ਅਤੇ ਦੂਜੇ ਪਾਸੇ 'ਕਸ਼ਮੀਰ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ' ਨਾਲ ਲੰਡਨ ਗੂੰਜ ਰਿਹਾ ਸੀ । ਜੋ ਕੇ ਇਕ ਖਤਰਨਾਕ ਮਹੌਲ ਪੈਦਾ ਕਰਦਾ ਸੀ।

ਮੋਗਾ ਜ਼ਿਲੇ ਅਤੇ ਵਾਰਿਗਟਨ ਯੂਕੇ ਨੂੰ ਮਿਲਿਆ ਵੱਡਾ ਮਾਣ,

ਕੈਂਸਰ ਵਿਰੁੱਧ ਜੇਹਾਦ ਛੇੜਨ ਵਾਲੇ ਕੁਲਵੰਤ ਸਿੰਘ ਧਾਲੀਵਾਲ ਨੂੰ ਮਿਲੇਗਾ ਰਾਜ ਪੁਰਸਕਾਰ

ਚੰਡੀਗੜ੍ਹ, ਅਗਸਤ 2019 (ਇਕਬਾਲ ਸਿੰਘ ਰਸੂਲਪੁਰ ) ਸੱਚੀ ਮਨੁੱਖਤਾ ਦੀ ਸੇਵਾ , ਸੇਵਕਾਂ ਨੂੰ ਕਿੰਨਾ ਮਾਣ ਬਖਸ਼ਦੀ ਹੈ  ਇਹ ਸਭ ਗੁਰੂ ਸਾਹਿਬ ਦੀ ਬਖਸਸ ਹੈ ।ਇਸ ਤਰਾਂ ਹੀ ਪੰਜਾਬ ਅੰਦਰ ਮਨੁੱਖੀ ਜਾਨਾਂ ਨੂੰ ਨਿਗਲ ਰਹੀ ਭਿਆਨਕ ਬੀਮਾਰੀ ਕੈਂਸਰ ਦੇ ਖਾਤਮੇ ਲਈ ਵਿਸ਼ਵ ਭਰ ਵਿੱਚ ਵਰਲਡ ਕੈਂਸਰ ਕੇਅਰ ਦੇ ਝੰਡੇ ਹੇਠ ਵੱਡਾ ਜੇਹਾਦ ਛੇੜ ਰਹੇ ਮੋਗਾ ਦੇ ਨਿੱਕ ਜਿਹੇ ਪਿੰਡ ਬੀੜ ਰਾਊਕੇ ਦੇ ਜੰਮਪਾਲ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਬਦਲੇ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾ ਵਿੱਚ ਵੱਡਾ ਨਾਮਣਾ ਖੱਟਣ ਵਾਲਿਆ 18 ਸਖਸੀਅਤਾ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਦੇਣ ਦੀ ਜਾਰੀ ਕੀਤੀ ਲਿਸਟ ਵਿੱਚ ਸਭ ਤੋਂ ਉਪਰ ਜਿਉਂ ਹੀ ਸ੍ਰੀ ਧਾਲੀਵਾਲ ਦਾ ਨਾਮ ਨਸ਼ਰ ਹੋਇਆ ਤਾਂ ਸਭ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵੱਡਾ ਸਵਾਗਤ ਕੀਤਾ। ਸ ਕੁਲਵੰਤ ਸਿੰਘ ਧਾਲੀਵਾਲ 15 ਅਗਸਤ ਨੂੰ ਜਲੰਧਰ ਵਿਖੇ ਇਹ ਸਨਮਾਣ ਪ੍ਰਾਪਤ ਕਰਨ ਲਈ ਪਹੁੰਚ ਚੁੱਕੇ ਹਨ। 

ਬਰਮਿੰਘਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ

ਬਰਮਿੰਘਮ, ਅਗਸਤ 2019  ( ਗਿਆਨੀ ਰਵਿੰਦਰਪਾਲ ਸਿੰਘ )- ਬਰਮਿੰਘਮ ਯੂਨੀਵਰਸਿਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ । ਇਸ ਸਮਾਗਮ 'ਚ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ ।ਬਰਮਿੰਘਮ ਯੂਨੀਵਰਸਿਟੀ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸਿੱਖ ਜਗਤ ਵਲੋਂ ਸ਼ਲਾਘਾ ਕੀਤੀ ਗਈ । ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਸਿਵਿਕ ਕੈਮੀ ਦੁਆਰਾ ਕੀਤੀ ਗਈ ।ਸਮਾਗਮ 'ਚ ਅਨੇਕਾਂ ਸਿੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਗੁਪਿੰਦਰ ਕੌਰ ਤੇ ਮੋਹਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਕਾਰਜਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਅਪਣਾ ਕੇ ਨਫ਼ਰਤ ਨੂੰ ਤਿਆਗਣਾ ਚਾਹੀਦਾ ਹੈ ਅਤੇ ਸਭ ਨੂੰ ਇਕੋ ਜਿਹਾ ਸਮਝਣਾ ਚਾਹੀਦਾ ਹੈ ।ਇਸ ਸਮਾਗਮ 'ਚ ਭਾਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਖੁਦ ਹਾਜ਼ਰ ਆ ਸਕੇ, ਪਰ ਉਨ੍ਹਾਂ ਨੇ ਆਪਣੇ ਭੇਜੇ ਸੰਦੇਸ਼ ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ।

ਵਿਧਾਇਕ ਕੰਬੋਜ ਦਾ ਸੰਸਦ ਮੈਂਬਰ ਸੀਮਾ ਮਲਹੋਤਰਾ ਅਤੇ ਡਿਪਟੀ ਮੇਅਰ ਸਿੱਧੂ ਵਲੋਂ ਸਨਮਾਨ

ਲੰਡਨ,  ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ  )- ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਯੂ.ਕੇ. ਪਹੁੰਚਣ 'ਤੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਸ: ਕੰਬੋਜ਼ ਦੇ ਸਨਮਾਨ 'ਚ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਵਲੋਂ ਕਰਵਾਏ ਗਏ ਸਮਾਗਮ 'ਚ ਸੰਸਦ ਮੈਂਬਰ ਸੀਮਾ ਮਲਹੋਤਰਾ ਅਤੇ ਹੰਸਲੋ ਦੇ ਡਿਪਟੀ ਮੇਅਰ ਰਘਵਿੰਦਰ ਸਿੰਘ ਸਿੱਧੂ, ਕੌਸਲਰ ਰਾਜੂ ਸੰਸਾਰਪੁਰੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸ: ਕੰਬੋਜ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਵਲੋਂ ਆਪਣੇ ਧਰਮ ਅਤੇ ਵਿਰਸੇ ਦੀ ਸੰਭਾਲ ਕਰਦਿਆਂ ਵੱਡੇ-ਵੱਡੇ ਕਾਰੋਬਾਰ ਸਥਾਪਿਤ ਕੀਤੇ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ।ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਭਰ ਨੂੰ ਲੋਕਤੰਤਰ ਦਾ ਸਬਕ ਪੜ੍ਹਾਉਣ ਵਾਲੇ ਬਰਤਾਨੀਆ ਦੀ ਸਿਆਸਤ 'ਚ ਪੰਜਾਬੀਆਂ ਦਾ ਬੋਲਬਾਲਾ ਚੰਗੇ ਭਵਿੱਖ ਦਾ ਸੰਕੇਤ ਹੈ । ਉਨ੍ਹਾਂ ਪੰਜਾਬੀ ਕਾਰੋਬਾਰੀਆਂ ਨੂੰ ਪੰਜਾਬ ਨਾਲ ਸਾਂਝਾਂ ਹੋਰ ਕਾਇਮ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਜਤਿੰਦਰ ਸਿੰਘ ਗੁਲਾਟੀ, ਰੇਸ਼ਮ ਸਿੰਘ ਡੇਲ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਸਰਬਜੀਤ ਸਿੰਘ ਵਿਰਕ ਸਲੋਹ, ਗੁਰਮੀਤ ਸਿੰਘ ਗਰੇਵਾਲ, ਗੁਰਬਚਨ ਸਿੰਘ ਅਟਵਾਲ, ਜਸਕੀਰਤ ਸਿੰਘ ਦਿਓਲ, ਗੁਰਮਿੰਦਰ ਸਿੰਘ ਥਿੰਦ, ਸਤਨਾਮ ਸਿੰਘ ਔਜਲਾ ਆਦਿ ਹਾਜ਼ਰ ਸਨ ।

ਲੈਸਟਰ 'ਚ ਵਿਸ਼ਵ ਦੇ ਪਹਿਲੇ ਸਿੱਖ ਐਗਲੋ ਵਰਚੂੳਲ ਮਿਊਜ਼ੀਅਮ ਦਾ ਉਦਘਾਟਨ

 

ਲੈਸਟਰ, ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ  )- ਲੈਸਟਰ 'ਚ ਵਿਸ਼ਵ ਦੇ ਪਹਿਲੇ ਐਗਲੋ ਸਿੱਖ ਵਰਚੂਅਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ । ਜਿਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਣਮੁੱਲ੍ਹੀਆਂ ਚੀਜ਼ਾਂ ਤੋਂ ਲੈ ਕੇ ਉਨ੍ਹਾਂ ਦੀ ਪੋਤੀ ਸੋਫੀਆ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਨੂੰ ਵੀ ਮਿਊਜ਼ੀਅਮ ਦਾ ਹਿੱਸਾ ਬਣਾਇਆ ਗਿਆ ਹੈ । ਇਸ ਮਿਊਜ਼ੀਅਮ 'ਚ ਪੁਰਾਤਨ ਇਤਿਹਾਸਕ ਹਥਿਆਰ, ਗਹਿਣੇ ਅਤੇ ਹੋਰ ਸਾਮਾਨ ਜੋ ਵੱਖ-ਵੱਖ ਅਜਾਇਬ ਘਰਾਂ ਅਤੇ ਨਿੱਜੀ ਸੰਗ੍ਰਹਿ ਕਰਤਾਵਾਂ ਕੋਲ ਹਨ, ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ ਹੈ । ਦਲਜੀਤ ਮਾਕਨ ਵਲੋਂ ਕਰਵਾਏ ਗਏ ਨਿਊ ਵਾਕ ਮਿਊਜ਼ੀਅਮ ਸਮਾਗਮ ਦੌਰਾਨ ਲੈਸਟਰ ਦੇ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ, ਮਿਊਜ਼ੀਅਮ ਦੇ ਮੈਨੇਜਰ ਕਿ੍ਸ ਕਿਰਬੇਅ ਅਤੇ ਤਰਨਜੀਤ ਸਿੰਘ ਨੇ ਸੰਬੋਧਨ ਕਰਦਿਆ ਨਵੇਂ ਅਜਾਇਬ ਘਰ ਬਾਰੇ ਜਾਣਕਾਰੀ ਸਾਂਝੀ ਕੀਤੀ ।ਇਸ ਮੌਕੇ ਵੁਲਵਰਹੈਂਪਟਨ ਯੂਨੀਵਰਸਿਟੀ ਦੇ ਸਿੱਖ ਅਤੇ ਪੰਜਾਬੀ ਸਟੱਡੀ ਵਿਭਾਗ ਦੀ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਤੱਖਰ, ਸੂਸਨ ਸਟਰੌਜ਼ ਵਿਕਟੋਰੀਆ ਐਡ ਐਲਬਰਟ ਮਿਊਜ਼ੀਅਮ ਦੀ ਸੀਨੀਅਰ ਅਧਿਕਾਰੀ, ਗੁਰਿੰਦਰ ਸਿੰਘ ਮਾਨ ਇਤਿਹਾਸਕਾਰ ਅਤੇ ਡਾਇਰੈਕਟਰ ਸਿੱਖ ਮਿਊਜ਼ੀਅਮ ਨੇ ਸਿੱਖ ਇਤਿਹਾਸ ਦੀ ਸੰਭਾਲ ਬਾਰੇ ਸੁਆਲ-ਜਵਾਬ ਪ੍ਰੋਗਰਾਮ ਪੇਸ਼ ਕੀਤਾ ਅਤੇ ਨਵੀਂ ਤਕਨੀਕ ਰਾਹੀਂ ਅਗਲੀਆਂ ਪੀੜ੍ਹੀਆਂ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ।
 

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਗਲਾਸਗੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ

ਸੰਗਤਾਂ ਨਾਲ ਦੁਨੀਆ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਵਾਰੇ ਵਿਚਾਰ ਕੀਤਾ

ਗਲਾਸਗੋ, ਅਗਸਤ 2019( ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੇ ਸ਼ਹਿਰ ਲਗਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਮੌਕੇ ਉਨ੍ਹਾਂ ਸਿੱਖ ਆਗੂਆਂ ਨਾਲ ਵੱਖ ਵੱਖ ਮੁਦਿਆਂ 'ਤੇ ਵਿਚਾਰਾਂ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਇੰਨ ਸਕਾਟਲੈਂਡ ਸਮੇਤ ਕਈ ਸੰਸਥਾਵਾਂ ਦੇ ਆਗੂਆਂ ਨੇ ਇਸ ਮੌਕੇ ਨਿਕੋਲਾ ਸਟਰਜਨ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਸਿੱਖ ਮਨੁੱਖੀ ਅਧਿਕਾਰਾਂ, ਕਸ਼ਮੀਰ ਦੀ ਤਾਜ਼ਾ ਸਥਿਤੀ, ਯੂ.ਕੇ. ਦੇ ਸਿਹਤ ਵਿਭਾਗ, ਬ੍ਰੈਗਜ਼ਿਟ ਤੋਂ ਇਲਾਵਾ ਯੂ.ਕੇ. 'ਚ ਪੰਜਾਬੀ ਭਾਸ਼ਾ ਦੇ ਮਸਲਿਆਂ 'ਤੇ ਵਿਚਾਰਾਂ ਕੀਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਗੁਰੂ ਘਰ ਵਲੋਂ ਫਸਟ ਮਨਿਸਟਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ, ਚਰਨਦੀਪ ਸਿੰਘ, ਜਸਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |