You are here

ਮੋਗਾ ਜ਼ਿਲੇ ਅਤੇ ਵਾਰਿਗਟਨ ਯੂਕੇ ਨੂੰ ਮਿਲਿਆ ਵੱਡਾ ਮਾਣ,

ਕੈਂਸਰ ਵਿਰੁੱਧ ਜੇਹਾਦ ਛੇੜਨ ਵਾਲੇ ਕੁਲਵੰਤ ਸਿੰਘ ਧਾਲੀਵਾਲ ਨੂੰ ਮਿਲੇਗਾ ਰਾਜ ਪੁਰਸਕਾਰ

ਚੰਡੀਗੜ੍ਹ, ਅਗਸਤ 2019 (ਇਕਬਾਲ ਸਿੰਘ ਰਸੂਲਪੁਰ ) ਸੱਚੀ ਮਨੁੱਖਤਾ ਦੀ ਸੇਵਾ , ਸੇਵਕਾਂ ਨੂੰ ਕਿੰਨਾ ਮਾਣ ਬਖਸ਼ਦੀ ਹੈ  ਇਹ ਸਭ ਗੁਰੂ ਸਾਹਿਬ ਦੀ ਬਖਸਸ ਹੈ ।ਇਸ ਤਰਾਂ ਹੀ ਪੰਜਾਬ ਅੰਦਰ ਮਨੁੱਖੀ ਜਾਨਾਂ ਨੂੰ ਨਿਗਲ ਰਹੀ ਭਿਆਨਕ ਬੀਮਾਰੀ ਕੈਂਸਰ ਦੇ ਖਾਤਮੇ ਲਈ ਵਿਸ਼ਵ ਭਰ ਵਿੱਚ ਵਰਲਡ ਕੈਂਸਰ ਕੇਅਰ ਦੇ ਝੰਡੇ ਹੇਠ ਵੱਡਾ ਜੇਹਾਦ ਛੇੜ ਰਹੇ ਮੋਗਾ ਦੇ ਨਿੱਕ ਜਿਹੇ ਪਿੰਡ ਬੀੜ ਰਾਊਕੇ ਦੇ ਜੰਮਪਾਲ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਬਦਲੇ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾ ਵਿੱਚ ਵੱਡਾ ਨਾਮਣਾ ਖੱਟਣ ਵਾਲਿਆ 18 ਸਖਸੀਅਤਾ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਦੇਣ ਦੀ ਜਾਰੀ ਕੀਤੀ ਲਿਸਟ ਵਿੱਚ ਸਭ ਤੋਂ ਉਪਰ ਜਿਉਂ ਹੀ ਸ੍ਰੀ ਧਾਲੀਵਾਲ ਦਾ ਨਾਮ ਨਸ਼ਰ ਹੋਇਆ ਤਾਂ ਸਭ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵੱਡਾ ਸਵਾਗਤ ਕੀਤਾ। ਸ ਕੁਲਵੰਤ ਸਿੰਘ ਧਾਲੀਵਾਲ 15 ਅਗਸਤ ਨੂੰ ਜਲੰਧਰ ਵਿਖੇ ਇਹ ਸਨਮਾਣ ਪ੍ਰਾਪਤ ਕਰਨ ਲਈ ਪਹੁੰਚ ਚੁੱਕੇ ਹਨ।