ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਕਈ ਕਮੇਟੀਆਂ ਦਾ ਗਠਨ ਕੀਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਹਲਕਾ ਧਰਮਕੋਟ ਦੇ ਪਿੰਡਾਂ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਮੱਲੀਆਂ ਦਾਇਆ ਕਲਾਂ ਕਿਸ਼ਨਪੁਰਾ ਖੁਰਦ ਕਿਸ਼ਨਪੁਰਾ ਕਲਾਂ ਪਿੰਡਾਂ ਵਿੱਚ ਤੂਫ਼ਾਨੀ ਦੌਰਾ ਕੀਤਾ ।ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਮਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਕਮੇਟੀਆਂ ਗਠਿਤ ਕੀਤੀਆਂ ਗਈਆਂ  ।ਕਿਸ਼ਨਪੁਰਾ ਕਲਾਂ ਵਿੱਚ ਰਾਜਾ ਨਵਦੇਵ ਸਿੰਘ ਮਾਨ ਦੇ ਘਰ ਮੀਟਿੰਗ ਹੋਈ ਜਿਸ ਵਿਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿਚ ਮਨਜਿੰਦਰ ਸਿੰਘ ਔਲਖ ਨੂੰ ਸੈਕਟਰੀ ਲਾਇਆ ਗਿਆ।ਇਸ ਸਮੇਂ ਜਸਵਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਹਾਈ ਕਮਾਂਡ ਹਲਕਾ ਧਰਮਕੋਟ ਤੋਂ ਪਾਰਟੀ  ਜਿਸ ਵੀ ਵਿਅਕਤੀ  ਨੂੰ  ਟਿਕਟ ਦਿੰਦੀ ਹੈ ਅਸੀਂ ਉਸ ਦਾ ਖੁੱਲ੍ਹ ਕੇ ਮਦਦ ਕਰਾਂਗੇ ਅਤੇ ਉਸ ਨੂੰ ਵੱਡੀ ਲੀਡ ਨਾਲ ਹਲਕਾ ਧਰਮਕੋਟ ਤੋਂ ਜਿਤਾ ਕੇ ਆਮ ਆਦਮੀ ਪਾਰਟੀ ਦੀ  ਸਰਕਾਰ ਬਣਾਵਾਂਗੇ ।ਉਨ੍ਹਾਂ ਕਿਹਾ ਹੈ ਕਿ ਅਕਾਲੀ ਕਾਂਗਰਸ ਦੋਵੇਂ ਭ੍ਰਿਸ਼ਟਾਚਾਰ ਦੇ ਥੰਮ੍ਹ  ਇਨ੍ਹਾਂ ਲੋਟੂ ਧਿਰਾਂ ਤੇ ਨੱਥ ਪਾਉਣ ਲਈ 2022 ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਝੰਡਾ ਬੁਲੰਦ ਕਰਨਾ ਪਵੇਗਾ