ਬੀਤੀ 6 ਮਾਰਚ ਨੂੰ ਪਿੰਡ ਮੱਲ੍ਹਾ ਦਾ ਇੱਕ ਨੌਜਵਾਨ ਸੋਨੀ ਸਿੰਘ (27)ਆਪਣੇ ਘਰੋ ਸਾਮ ਵੇਲੇ ਅਚਾਨਿਕ ਲਾਪਤਾ ਹੋ ਗਿਆ ਸੀ।ਜਿਸ ਦੀ ਸੂਚਨਾ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੂਜੇ ਦਿਨ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਤਾ ਪਰਿਵਾਰਕ ਮੈਬਰ ਅਤੇ ਹਠੂਰ ਪੁਲਿਸ ਉਸੇ ਦਿਨ ਤੋ ਹੀ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੀ ਪੜਤਾਲ ਕਰ ਰਹੀ ਸੀ ਜਿਸ ਦੀ ਗਲੀ-ਸੜੀ ਲਾਸ ਪੁਲਿਸ ਥਾਣਾ ਸਮਾਲਸਰ (ਮੋਗਾ) ਦੇ ਨੇੜਿਓ ਲੰਘਦੀ ਨਹਿਰ ਵਿਚੋ ਮਿਲੀ ਹੈ।ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਪ੍ਰੀਤਮ ਕੌਰ ਪਤਨੀ ਭਜਨ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰਕ ਮੈਬਰ ਅਤੇ ਰਿਸਤੇਦਾਰ ਲਾਪਤਾ ਹੋਏ ਸੋਨੀ ਸਿੰਘ ਦੀ ਨਹਿਰਾ ਵਿਚੋ ਪਿਛਲੇ ਕਈ ਦਿਨਾ ਤੋ ਤਲਾਸ ਕਰ ਰਹੇ ਸਨ ਤਾਂ ਬੀਤੀ ਰਾਤ ਜਦੋ ਪਰਿਵਾਰਕ ਮੈਬਰ ਸੋਨੀ ਸਿੰਘ ਦੀਆ ਫੋਟੋਆ ਲੈ ਕੇ ਨਹਿਰ ਤੇ ਬਣੇ ਬਿਜਲੀ ਗਰਿੱਡ ਅਤੇ ਪੁਲਿਸ ਥਾਣਾ ਸਮਾਲਸਰ ਵਿਖੇ ਪੁੱਜੇ ਤਾ ਸਮਾਲਸਰ ਪੁਲਿਸ ਨੇ ਫੋਟੋ ਦੇਖ ਕੇ ਦੱਸਿਆ ਕਿ ਸਾਨੂੰ 31 ਮਾਰਚ ਨੂੰ ਇੱਕ 26-27 ਸਾਲਾ ਨੌਜਵਾਨ ਦੀ ਲਾਸ ਮਿਲੀ ਸੀ।ਜਿਸ ਦਾ ਕਤਲ ਕਰਕੇ ਮੂੰਹ ਅਤੇ ਲੱਤਾ-ਬਾਹਾ ਨੂੰ ਅੱਗ ਨਾਲ ਸਾੜ ਕੇ ਨਹਿਰ ਵਿਚ ਸੁੱਟਿਆ ਜਾਪਦਾ ਸੀ ਅਤੇ ਅਸੀ ਪੰਜਾਬ ਦੇ ਸਾਰੇ ਪੁਲਿਸ ਥਾਣਿਆ ਨੂੰ ਲਵਾਰਿਸ ਲਾਸ ਬਾਰੇ ਸੂਚਨਾ ਵੀ ਦਿੱਤੀ ਅਤੇ ਤਿੰਨ ਦਿਨ ਲਵਾਰਸ ਲਾਸ ਨੂੰ ਸਨਾਖਤ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰੱਖਿਆ ਅਤੇ ਚਾਰ ਅਪ੍ਰੈਲ ਨੂੰ ਇਸ ਅਣਪਛਾਤੀ ਲਾਸ ਦਾ ਸਰਕਾਰੀ ਹਸਪਤਾਲ ਮੋਗਾ ਤੋ ਪੋਸਟਮਾਰਟਮ ਕਰਕੇ ਮੋਗਾ ਵਿਖੇ ਹੀ ਅੰਤਮ ਸੰਸਕਾਰ ਕਰ ਦਿੱਤਾ ਹੈ ਅਤੇ ਤੁਸੀ ਮ੍ਰਿਤਕ ਸੋਨੀ ਸਿੰਘ ਦੀਆ ਅਸਤੀਆ ਲੈ ਜਾਓ।ਮ੍ਰਿਤਕ ਦੀ ਮਾਤਾ ਪ੍ਰੀਤਮ ਕੌਰ ਦਾ ਕਹਿਣਾ ਹੈ ਕਿ ਜੇਕਰ ਹਠੂਰ ਪੁਲਿਸ ਸਾਨੂੰ 31 ਮਾਰਚ ਨੂੰ ਸੂਚਿਤ ਕਰਦੀ ਕਿ ਥਾਣਾ ਸਮਾਲਸਰ ਵਿਖੇ ਇੱਕ ਲਵਾਰਸ ਲਾਸ ਮਿਲੀ ਹੈ ਤਾਂ ਮੈ ਆਪਣੇ ਪੁੱਤ ਦੀ ਲਾਸ ਨੂੰ ਆਖਰੀ ਵਾਰ ਦੇਖ ਤਾ ਲੈਦੀ ਅਤੇ ਸਾਡੇ ਜਾਣ ਤੋ ਦੋ ਘੰਟੇ ਪਹਿਲਾ ਹੀ ਲਵਾਰਿਸ ਲਾਸ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪੁਲਿਸ ਥਾਣਾ ਸਮਾਲਸਰ ਨੂੰ ਇੱਕ ਅਣਪਛਾਤੀ ਲਾਸ ਮਿਲੀ ਹੈ।ਜਿਸ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।ਲਾਸ ਦਾ ਡੀ ਐਨ ਏ ਟੈਸਟ ਕਰਨ ਤੋ ਬਾਅਦ ਹੀ ਪਤਾ ਲੱਗੇਗਾ ਕਿ ਲਾਸ ਕਿਸ ਵਿਅਕਤੀ ਦੀ ਸੀ।ਉਨ੍ਹਾ ਕਿਹਾ ਕਿ ਲਾਪਤਾ ਹੋਏ ਨੌਜਵਾਨ ਦੇ ਪਿਤਾ ਭਜਨ ਸਿੰਘ ਪੁੱਤਰ ਮੁਨਸਾ ਸਿੰਘ ਦੇ ਬਿਆਨਾ ਦੇ ਅਧਾਰ ਤੇ ਜਸਪਾਲ ਸਿੰਘ ਪੁੱਤਰ ਰੂਪ ਸਿੰਘ,ਅਮਰਜੀਤ ਕੌਰ ਉਰਫ ਭੋਲੀ ਪਤਨੀ ਜਸਪਾਲ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਅਮਨਾ ਪੁੱਤਰ ਜਸਪਾਲ ਸਿੰਘ ਵਾਸੀ ਮੱਲ੍ਹਾ ਦੇ ਖਿਲਾਫ ਧਾਰਾ 364,302,201,34 ਤਹਿਤ ਮੁਕੱਦਮਾ ਨੂੰ 34 ਦਰਜ ਕਰ ਲਿਆ ਹੈ ਅਤੇ ਅਗਲੀ ਪੜਤਾਲ ਜਾਰੀ ਹੈ।