ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟ ਬਾਰ ਬ੍ਰਮਿੰਘਮ ਦਾ ਸ਼ਾਨਦਾਰ ਉਦਘਾਟਨ

ਬ੍ਰਮਿੰਘਮ- ਅਪ੍ਰੈਲ ( ਗਿਆਨੀ ਰਵਿੰਦਰਪਾਲ ਸਿੰਘ )- ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਗ੍ਰੇਟ ਬਾਰ, ਬ੍ਰਮਿੰਘਮ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਦੌਰਾਨ ਸਥਾਨਕ ਅਤੇ ਬਾਹਰੋਂ ਆਏ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ | ਗੁਰੂ ਘਰ ਦੇ ਸੇਵਾਦਾਰਾਂ ਨੇ ਸਪੱਸ਼ਟ ਕੀਤਾ ਕਿ ਗੁਰੂ ਘਰ ਵਿਖੇ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਚੱਲੇਗੀ ਅਤੇ ਗੁਰੂ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਗਾ | ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਪੰਥਕ ਏਕਤਾ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਸਾਨੂੰ ਇਕ ਦੂਜੇ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਰੇਕ ਸੰਸਥਾ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਤੱਘੜ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਗੁਰੂ ਘਰ ਦੇ ਨਵੇਂ ਸੇਵਾਦਾਰਾਂ ਨੂੰ ਜ਼ਿੰਮੇਵਾਰੀ ਲਈ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਨੇ ਪ੍ਰਵਾਨਗੀ ਦਿੱਤੀ | ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਭਾਈ ਰਘਬੀਰ ਸਿੰਘ ਨੇ ਜਥੇਦਾਰ ਬਲਬੀਰ ਸਿੰਘ ਨੂੰ ਮੁੱਖ ਸੇਵਾਦਾਰ ਵਜੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ | ਭਾਈ ਬਲਬੀਰ ਸਿੰਘ ਜਥੇਦਾਰ, ਭਾਈ ਜੋਗਾ ਸਿੰਘ ਮੀਤ ਜਥੇਦਾਰ, ਭਾਈ ਜਗਜੀਤ ਸਿੰਘ ਜਨਰਲ ਸਕੱਤਰ, ਭਾਈ ਦੁਪਿੰਦਰਜੀਤ ਸਿੰਘ ਖ਼ਜ਼ਾਨਚੀ ਅਤੇ ਭਾਈ ਕੁਲਦੀਪ ਸਿੰਘ ਨੂੰ ਸਟੇਜ ਸਕੱਤਰ ਦੀ ਸੇਵਾ ਸੌਾਪੀ ਗਈ | ਸਮਾਗਮ ਦੌਰਾਨ ਯੂ. ਕੇ. ਅਤੇ ਯੂਰਪ ਤੋਂ ਪਹੁੰਚੇ ਗੁਰੂ ਘਰਾਂ ਅਤੇ ਪੰਥਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁਬਾਰਕਬਾਦ ਦਿੱਤੀ | ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟਰੀਟ ਟਰੱਸਟ ਅਤੇ ਹੋਰ ਸਮੂਹ ਗੁਰੂ ਘਰਾਂ ਦੇ ਸੇਵਾਦਾਰਾਂ, ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਭਾਈ ਜਸਪਾਲ ਸਿੰਘ ਨਿੱਝਰ, ਭਾਈ ਜਗਤਾਰ ਸਿੰਘ ਗਿੱਲ, ਭਾਈ ਗੁਰਿੰਦਰ ਸਿੰਘ ਜੋਸਨ, ਸ: ਜਗਤਾਰ ਸਿੰਘ ਗਿੱਲ, ਸ: ਤਰਸੇਮ ਸਿੰਘ ਦਿਓਲ ਦਾ ਗੁਰੂ ਘਰ ਦੀ ਸੇਵਾ ਲਈ ਹਾਰਦਿਕ ਧੰਨਵਾਦ ਕੀਤਾ | 
ਇਸ ਮੌਕੇ ਰਾਮਗੜ੍ਹੀਆ ਗੁਰਦੁਆਰਾ ਬ੍ਰਮਿੰਘਮ ਦੇ ਨੁਮਾਇੰਦੇ ਸ: ਪਿਆਰਾ ਸਿੰਘ ਭੋਗਲ, ਸਤਿਕਾਰ ਕਮੇਟੀ ਦੇ ਭਾਈ ਮਨਵੀਰ ਸਿੰਘ, ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਤੋਂ ਭਾਈ ਗੁਰਚਰਨ ਸਿੰਘ ਗੁਰਾਇਆਂ, ਸਿੱਖ ਕੌਾਸਲ ਯੂ. ਕੇ. ਦੇ ਸਾਬਕਾ ਸੈਕਟਰੀ ਜਨਰਲ ਸ: ਜਗਤਾਰ ਸਿੰਘ ਗਿੱਲ, ਪੰਥਕ ਵਿਦਵਾਨ ਜਥੇਦਾਰ ਮਹਿੰਦਰ ਸਿੰਘ ਖਹਿਰਾ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਾਬਕਾ ਪ੍ਰਧਾਨ ਸ: ਤਰਸੇਮ ਸਿੰਘ ਛੋਕਰ, ਸ: ਅਵਤਾਰ ਸਿੰਘ ਖਾਲਸਾ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ, ਗੁਰਦੁਆਰਾ ਕੌਸਲ ਵੁਲਵਰਹੈਂਪਟਨ ਦੇ ਡਾ: ਸਾਧੂ ਸਿੰਘ, ਗੁਰੂ ਨਾਨਕ ਸਤਿਸੰਗ ਗੁਰਦੁਆਰਾ ਕੈਨਕ ਰੋਡ ਵੁਲਵਰਹੈਂਪਟਨ ਤੋਂ ਭਾਈ ਗੁਰਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ. ਕੇ. ਰਜਿਸਟਰਡ ਦੇ ਸ: ਕੁਲਵੰਤ ਸਿੰਘ ਮੁਠੱਡਾ, ਸਿੱਖ ਰਿਲੀਫ਼ ਦੇ ਭਾਈ ਬਲਬੀਰ ਸਿੰਘ ਬੈਂਸ, ਪੰਥ ਦੇ ਉਘੇ ਵਿਦਵਾਨ ਭਾਈ ਜੋਗਿੰਦਰ ਸਿੰਘ ਲੈਸਟਰ ਵਾਲੇ, ਡਾ: ਦਲਜੀਤ ਸਿੰਘ ਵਿਰਕ, ਭਾਈ ਮੇਜਰ ਸਿੰਘ, ਭਾਈ ਮਲਕੀਤ ਸਿੰਘ, ਕੌਸਲਰ ਗੁਰਦਿਆਲ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਨਿਰਮਲਜੀਤ ਸਿੰਘ ਸਲੋਹ, ਭਾਈ ਨਿਰਮਲ ਸਿੰਘ ਹਡਰਸਫੀਲਡ ਅਤੇ ਭਾਈ ਇੰਦਰ ਸਿੰਘ ਸੋਹਲ ਦੇ ਇਲਾਵਾ ਯੂ. ਕੇ. ਭਰ ਤੋਂ ਹੋਰ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਹਾਜ਼ਰੀ ਭਰੀ |