ਭਾਰਤੀ ਹਾਕੀ ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ

ਭੁਵਨੇਸ਼ਵਰ,ਨਵੰਬਰ  2019-(ਏਜੰਸੀ) 

ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਖੇਡੇ ਮੈਚ ਦੌਰਾਨ ਅਮਰੀਕਾ ਨੇ ਪਹਿਲੇ ਅੱਧ ਵਿਚ 4-0 ਦੀ ਬੜ੍ਹਤ ਬਣਾਉਂਦਿਆਂ ਸਕੋਰ ਨੂੰ 5-5 ਨਾਲ ਬਰਾਬਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਕਪਤਾਨ ਰਾਣੀ ਰਾਮਪਾਲ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ ਜੋ ਮਹੱਤਵਪੂਰਨ ਸਾਬਤ ਹੋਇਆ। ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਓਲੰਪਿਕ ਵਿਚ ਆਪਣੀ ਥਾਂ ਬਣਾ ਲਈ ਹੈ।
ਅਮੈਂਡਾ ਮਗਦਾਨ ਨੇ ਅਮਰੀਕੀ ਟੀਮ ਲਈ ਦੋ, ਜਦੋਂਕਿ ਕਪਤਾਨ ਕੈਥਲੀਨ ਸ਼ਾਰਕੀ ਅਤੇ ਅਲੀਸਾ ਪਾਰਕਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਮਹਿਲਾ ਟੀਮ ਨੇ 1980 ਵਿਚ ਮਾਸਕੋ ਓਲੰਪਿਕ ਵਿਚ ਹਿੱਸਾ ਲਿਆ ਸੀ ਅਤੇ 36 ਸਾਲਾਂ ਬਾਅਦ ਰੀਓ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਈ ਹੈ।

 

ਭਾਰਤੀ ਪੁਰਸ਼ਾਂ ਦੀ ਟੀਮ

ਅੱਠ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ਾਂ ਦੀ ਟੀਮ ਨੇ ਦੂਜੇ ਮੈਚ ਵਿਚ ਰੂਸ ਨੂੰ 7-1 (ਸਮੁੱਚੇ ਤੌਰ ’ਤੇ 11-3) ਨਾਲ ਹਰਾ ਕੇ ਅਗਲੇ ਸਾਲ ਦੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਸ਼ਨਿੱਚਵਾਰ ਨੂੰ ਇੱਥੇ ਖੇਡੇ ਮੈਚ ਵਿਚ ਪੁਰਸ਼ਾਂ ਦੀ ਟੀਮ ਨੇ ਆਪਣੀ ਟੋਕਿਓ ਟਿਕਟ ਬੁੱਕ ਕੀਤੀ।
ਵਿਸ਼ਵ ਦੇ ਪੰਜਵੇਂ ਨੰਬਰ ’ਤੇ ਰਹਿਣ ਵਾਲੇ ਭਾਰਤੀ ਮਰਦਾਂ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਹਿਲੇ ਗੇੜ’ ਚ ਵਿਸ਼ਵ ਦੇ 22ਵੇਂ ਨੰਬਰ ਦੇ ਰੂਸ ਨੂੰ 4-2 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਆਕਾਸ਼ਦੀਪ ਸਿੰਘ (23ਵੇਂ, 29ਵੇਂ ਮਿੰਟ) ਅਤੇ ਰੁਪਿੰਦਰ ਪਾਲ ਸਿੰਘ (48ਵੇਂ, 59ਵੇਂ) ਨੇ ਇੱਕ-ਇੱਕ ਗੋਲ ਦਾਗਿਆ, ਲਲਿਤ ਉਪਾਧਿਆਏ (17ਵੇਂ), ਨੀਲਕੰਤਾ ਸ਼ਰਮਾ (47ਵੇਂ) ਅਤੇ ਅਮਿਤ ਰੋਹਿਦਾਸ (60ਵੇਂ ਮਿੰਟ) ਨੇ ਗੋਲ ਕੀਤਾ।