ਨਰਿੰਦਰ ਮੋਦੀ ਵਲੋਂ ਤੰਿਨ ਕਾਲੇ ਖੇਤੀ ਕਨੂੰਨਾਂ ਵਾਪਸ ਲੈਣ ਦੀ ਖੁਸ਼ੀ ਵਿਚ ਜਗਰਾਉਂ ਵੈੱਲਫੇਅਰ ਵੱਲੋ ਸੁਸਾਇਟੀ ਲੱਡੂ ਵੰਡੇ

ਜਗਰਾਓਂ 20 ਨਵੰਬਰ (ਅਮਿਤ ਖੰਨਾ) ਜਗਰਾਉਂ ਵੈੱਲਫੇਅਰ ਸੁਸਾਇਟੀ ਜਗਰਾਉਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਏ.ਐੱਸ. ਆਟੋ ਮੋਬਾਇਲ ਜਗਰਾਉਂ ਵਿਖੇ ਕਰਵਾਇਆ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਨੇ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਦੱਸਿਆ ੍ਟ ਇਸ ਮੌਕੇ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਵਲੋਂ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਲੱਡੂ ਵੰਡੇ ੍ਟ ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਲੋੜਵੰਦਾਂ ਨੂੰ ਤੋਹਫ਼ੇ ਵੀ ਭੇਟ ਗਏ ੍ਟ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਸੰਸਥਾ ਦੇ ਚੇਅਰਮੈਨ ਰਜਿੰਦਰ ਜੈਨ ਅਤੇ ਸਨਮਾਨਿਤ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਵਲੋਂ ਕੀਤਾ ਗਿਆ ੍ਟ ਸਟੇਜ਼ ਦੀ ਸੇਵਾ ਕੈਪਟਨ ਨਰੇਸ਼ ਵਰਮਾ ਵਲੋਂ ਬਾਖੂਬੀ ਨਾਲ ਨਿਭਾਈ ੍ਟ ਇਸ ਸਮਾਗਮ ਵਿਚ ਸਮਾਜ ਸੇਵੀ ਅਵਤਾਰ ਸਿੰਘ ਚੀਮਨਾ, ਪਿ੍ੰ: ਸਤੀਸ਼ ਸਰਮਾ, ਰਾਜ ਕੁਮਾਰ ਭੱਲਾ, ਅਜਮੇਰ ਸਿੰਘ ਢੋਲਣ, ਰਵੀ ਗੋਇਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੰਸਾਰ ਅੰਦਰ ਪੈਸੇ ਦੀ ਦੋੜ ਨੇ ਮਨੁੱਖ ਨੂੰ ਨਿੱਜ ਤੱਕ ਸੀਮਤ ਕਰ ਦਿੱਤਾ ਹੈ ੍ਟ ਪੂਰੀ ਲੋਕਾਈ ਅੰਦਰ ਨਿਰਾਸ਼ਤਾ ਅਤੇ ਬੇਗਾਨੇਪਨ ਦਾ ਬੋਲਬਾਲਾ ਹੈ ੍ਟ ਇਸ ਵਰਤਾਰੇ ਨੂੰ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਹੀ ਖ਼ਤਮ ਕਰ ਸਕਦੇ ਹਾਂ ੍ਟ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪੂਰੀ ਸਿ੍ਸ਼ਟੀ ਦੀ ਭਲਾਈ ਵਾਲੀ ਦੱਸਿਆ ੍ਟ ਇਸ ਮੌਕੇ ਗੁਲਸ਼ਨ ਅਰੋੜਾ, ਦਿਨੇਸ਼ ਮਲਹੋਤਰਾ, ਡਾ: ਰਜਿੰਦਰ ਸ਼ਰਮਾ, ਕੰਵਲ ਕੱਕੜ, ਕੁਲਭੂਸ਼ਨ ਗੁਪਤਾ, ਦਵਿੰਦਰ ਬਾਂਸਲ ਆਦਿ ਹਾਜ਼ਰ ਸਨ