ਬਲੌਜ਼ਮਜ਼ ਕਾਨਵੈਂਟ ਵਿਖੇ ਗੁਰਪੁਰਬ ਮਨਾਇਆ ਗਿਆ

ਜਗਰਾਓਂ 20 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਵਿਚ ਸਮੂਹ ਬਲੌਜ਼ਮਜ਼ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਇਸਦੇ ਨਾਲ ਹੀ ਸਰਕਾਰ ਵੱਲੋਂ ਰੱਦ ਕੀਤੇ ਗਏ ਕਾਨੂੰਨਾਂ ਸੰਬੰਧੀ ਕਿਸਾਨਾਂ ਦੀ ਜਿੱਤ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਕੜਾਅ ਪ੍ਰਸ਼ਾਦ ਦੇ ਨਾਲ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਸਮੂਹ ਸੰਗਤਾਂ, ਸਮਾਜ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਅੱਜ ਗੁਰੂ ਸਾਹਿਬ ਦੀਆਂ ਆਪਾਰ ਕਿਰਪਾ ਸਦਕਾ ਹੀ ਆਪਣੇ ਬੱਚਿਆਂ ਨੂੰ ਉਹਨਾਂ ਰੇ ਮਿਥੇ ਹੋਏ ਟੀਚਿਆਂ ਤੇ ਪਹੁੰਚਾ ਰਹੇ ਹਾਂ ਗੁਰੂ ਸਾਹਿਬਾਨ ਦੇ ਜੀਵਨ ਤੇ ਝਾਤੀ ਪਵਾਉਣ ਦਾ ਮੁੱਖ ਕਾਰਨ ਇਹ ਹੋ ਜਾਂਦਾ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਂਦੇ ਹਨ। ਸਰਕਾਰ ਦੁਆਰਾ ਰੱਦ ਕੀਤੇ ਕਾਨੂੰਨਾਂ ਦੀ ਵੀ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਅੱਜ ਜੋ ਇਸ ਅੰਦੋਲਨ ਵਿਚ ਸ਼ਹੀਦ ਹੋਏ ਹਨ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਿਆ ਹੈ ।ਇਸ ਮੌਕੇ ਸਕੂਲ ਦੇ ਚੇਅਰਮੈਨ ਸ.ਹਰਭਜਨ ਸਿੰਘ ਜੌਹਲ ਅਤੇ ਸ. ਮਨਪ੍ਰੀਤ ਸਿੰਘ ਬਰਾੜ ਅਤੇ ਸ.ਅਜਮੇਰ ਸਿੰਘ ਨੇ ਵੀ ਹਾਜ਼ਰੀ ਭਰੀ।