You are here

ਯੁ.ਕੇ.

ਜਥੇਦਾਰ ਤੋਤਾ ਸਿੰਘ ਦਾ ਅਕਾਲ ਚੈਨਲ ਵਲੋਂ ਸਨਮਾਨ

ਬਰਮਿਘਮ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਾਬਕਾ ਕੈਬਨਿਟ ਮੰਤਰੀ ਅਤੇ ਮਜੂਦਾ ਐਸ ਜੀ ਪੀ ਸੀ ਮੈਂਬਰ ਜਥੇਦਾਰ ਤੋਤਾ ਸਿੰਘ ਜੀ ਨੂੰ ਇੰਗਲੈਂਡ ਦੀ ਧਰਤੀ ਤੇ ਜਿਆਇਆ ਆਖਦਿਆਂ ਅਕਾਲ ਚੈਨਲ ਵਲੋਂ ਅਤੇ ਵਰਲਡ ਕੈਂਸਰ ਕੇਅਰ ਵਲੋਂ ਮਾਨ ਸਨਮਾਣ ਦਿਤਾ ਗਿਆ।ਉਸ ਸਮੇ ਜਥੇਦਾਰ ਤੋਤਾ ਸਿੰਘ ਜੀ ਨੇ ਪ੍ਰੈਸ ਨੂੰ ਸੰਬੋਦਨ ਹੁੰਦੇ ਆਖਿਆ ਮੈਨੂੰ ਲੋਕ ਸੇਵਾ ਵਿੱਚ ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ ਪਰ ਜਿਸ ਤਰਾਂ ਦਾ ਹੁਣ ਨਾਜ਼ਕ ਸਮਾਂ ਹੈ ਉਹ ਮੈਂ ਅੱਗੇ ਕਦੇ ਨਹੀਂ ਦੇਖਿਆ।ਮਜੂਦਾ ਸਰਕਾਰ ਵਲੋਂ ਲੋਕਾਂ ਨਊ ਗੁਮਰਾਹ ਕਰਕੇ ਵੋਟਾਂ ਲਇਆ ਗਇਆ।ਹੁਣ ਕੈਪਟਨ ਸਾਹਿਬ ਇਕ ਵੀ ਵਾਧਾ ਪੁਰਾ ਨਹੀਂ ਕਰ ਰਹੇ ਜੋ ਲੋਕਾਂ  ਨਾਲ ਬਹੁਤ ਵੱਡਾ ਧੱਕਾ ਹੈ।ਤੁਸੀਂ ਅੱਜ ਤੋਂ ਅੱਠ ਸਾਲ ਪਹਿਲਾਂ ਧਰਮਕੋਟ ਦੀ ਤਸਵੀਰ ਵੱਲ ਨਿਗਾ ਮਾਰੋ ਅਤੇ ਪੜਚੋਲ ਕਰੋ ਮੈਂ ਆਪਣੇ ਕਾਰਜ ਕਾਲ ਦੁਰਾਨ ਕਿ ਕੀਤਾ ਹੈ।ਲੋਕਾਂ ਨੂੰ ਜਰੁਰੁ ਇਸ ਗੱਲ ਨਊ ਸਮਜਣਾ ਚਾਹੀਦਾ ਹੈ ਕੇ ਕੌਣ ਸਾਡੇ ਕੰਮ ਕਰਦਾ ਹੈ।ਓਹਨਾ ਅਕਾਲ ਚੈਨਲ , ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਵਿਸੇਸ ਤੌਰ ਤੇ ਸੰਘਾ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਓਹਨਾ ਨਊ ਸਨਮਾਨ ਦਿੱਤਾ ਗਿਆ।ਉਸ ਸਮੇ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਸ ਸੰਘਾ ਵਲੋਂ ਜਥੇਦਾਰ ਜੀ ਵਲੋਂ ਕੀਤੇ ਕੰਮ ਦਾ ਵਿਸਥਾਰ ਨਾਲ ਲੇਖਾਜੋਖਾ ਸੰਗਤਾਂ ਦੇ ਸਾਮ੍ਹਣੇ ਰਖਿਆ।ਉਸ ਸਮੇ ਵਿਸੇਸ ਤੌਰ ਤੇ ਸ ਜਗਜੀਤ ਸਿੰਘ ਅਤੇ ਜਥੇਦਾਰ ਜੀ ਦੀ ਬੇਟੀ,ਜਵਾਈ ,ਦੋਹਤਾ ਵੀ ਹਾਜਰੀ ਭਰ ਰਹੇ ਸਨ।

ਪੰਜਾਬ ਦੇ ਹੜ੍ਹ ਪੀੜਤਾਂ ਦੀ 'ਖ਼ਾਲਸਾ ਏਡ' ਰਾਹੀਂ ਮਦਦ ਕਰਨ 'ਚ ਲੈਸਟਰ ਦੀ ਸੰਗਤ ਮੋਹਰੀ

ਲੈਸਟਰ / ਇੰਗਲੈਂਡ,  ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਦੁਨੀਆ ਭਰ 'ਚ ਵੱਖ-ਵੱਖ ਸਮੇਂ ਦੌਰਾਨ ਕੁਦਰਤੀ ਕਰੋਪੀ ਜਾਂ ਹੋਰ ਆਫ਼ਤਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਵੱਖ-ਵੱਖ ਦੇਸ਼ਾਂ 'ਚ ਜਾ ਕੇ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀ ਔਖੇ ਸਮੇਂ ਬਾਂਹ ਫੜਨ ਵਾਲੀ ਇਕੋ-ਇਕ ਲੋਕ ਭਲਾਈ ਸੰਸਥਾ ਖਾਲਸਾ ਏਡ ਵਲੋਂ ਹਾਲ ਹੀ 'ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਤੋ ਪ੍ਰਭਾਵਿਤ ਹੋ ਕੇ ਲੈਸਟਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ , ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਲੈਟਨਿਮ ਪਾਰਕ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਰੋਡ ਪ੍ਰਬੰਧਕ ਕਮੇਟੀ ਵਲੋਂ ਕ੍ਰਮਵਾਰ 12,500 ਅਤੇ 10,000 ਅਤੇ 11,111ਪੌਡ ਦੀ ਮਾਲੀ ਸਹਾਇਤਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਨੂੰ ਸੌਪੀ ਗਈ ।ਜ਼ਿਕਰਯੋਗ ਹੈ ਕਿ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਜ਼ਿੰਦਗੀ ਮੁੜ ਆਮ ਵਰਗੀ ਬਣਾਉਣ ਲਈ ਖਾਲਸਾ ਏਡ ਨੂੰ ਸਹਿਯੋਗ ਦੇਣ ਵਾਲਿਆਂ 'ਚ ਸਭ ਤੋਂ ਵੱਧ ਯੋਗਦਾਨ ਲੈਸਟਰ ਦੀਆਂ ਸੰਗਤਾਂ ਨੇ ਪਾਇਆ । ਲੋੜਵੰਦਾਂ ਦੀ ਮਦਦ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਕੰਗ ਅਤੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਧਾਨ ਨੇ ਅੱਗੇ ਤੋਂ ਵੀ ਵੱਧ ਚੜ ਕੇ ਸਮੇਂ-ਸਮੇਂ ਤੇ ਇਸ ਸੰਸਥਾ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਵੱਡੀ ਗਿਣਤੀ 'ਚ ਲੈਸਟਰ ਦੀਆਂ ਸੰਗਤਾਂ ਹਾਜ਼ਰ ਸਨ।

Direct Flights Announced Between London and Amritsar-- Video

 

Manchester, September 2019-(Amanjit Singh Khaira)-

Tanmanjeet Singh Dhesi MP (Slough, UK) said:

“It’s wonderful news that finally there will be direct flights commenced in November 2019 from London to Amritsar.

The thrice weekly flights, operating between London #Stansted and Amritsar, is welcome news to coincide with the 550th birth anniversary celebrations of Guru Nanak Dev ji.

I’m grateful to Air India and the Indian government for having taken this decision. It’s been a long-standing issue for the Punjabi diaspora and I’d like to commend fellow Parliamentarians, Amritsar Vikas Manch, Seva Trust UK and other organisations who have supported this demand.

I’m sure that with the help of the community, it will be a very successful route.”

ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਜਨਵਰੀ 2020 'ਚ ਜਾਰੀ ਹੋਵੇਗਾ-ਅਮਰੀਕ ਸਿੰਘ ਗਿੱਲ

ਮਾਨਚੈਸਟਰ, ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਿੱਖ ਮਸਲਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਜਿਸ ਨੂੰ ਜਨਵਰੀ 2020 'ਚ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹਰਨੇਕ ਸਿੰਘ ਨੇ ਕਿਹਾ ਹੈ ਕਿ ਦੇਸ਼-ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਸਾਂਝਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ 40 ਵੱਖ-ਵੱਖ ਦੇਸ਼ਾਂ ਦੇ ਸਿੱਖ ਕਾਰਕੁੰਨਾਂ ਵਲੋਂ ਮਿਲ ਕੇ ਇਨਸਾਫ ਅਤੇ ਸਿੱਖਾਂ ਦੇ ਹੱਕਾਂ ਲਈ ਇਸ ਦੀ ਵਰਤੋਂ ਕਰਨਗੇ ਅਤੇ ਹਰ 6 ਮਹੀਨੇ ਬਾਅਦ ਇਸ ਬਾਰੇ ਵਿਚਾਰ ਚਰਚਾ ਹੋਇਆ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ਅੰਗਰੇਜ਼ੀ, ਫਰੈਂਚ, ਸਪੈਨਿਸ਼, ਕਰਮਨੀ ਅਤੇ ਇਟਾਲੀਅਨ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੋਵੇਗਾ | ਇਸ ਚੋਣ ਮਨੋਰਥ ਪੱਤਰ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੀ ਯੂ ਐਨ ਓ ਤੋਂ ਜਾਂਚ, ਸਿੱਖਾਂ ਦੇ ਆਪਣੇ ਘਰ ਲਈ ਮੁਹਿੰਮ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਗੱਲਬਾਤ ਲਈ ਉੱਚ ਪੱਧਰੀ ਪਹੁੰਚ ਅਪਣਾਉਣ ਸਮੇਤ ਵੱਧ ਤੋਂ ਵੱਧ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ |

ਬ੍ਰਿਟਿਸ਼ ਸਿੱਖ ਨੌਜਵਾਨ ਜੈ ਸਿੰਘ ਸੋਹਲ ਨੂੰ ਪ੍ਰਧਾਨ ਮੰਤਰੀ ਵਲੋਂ 'ਪੁਆਇੰਟ ਆਫ਼ ਲਾਈਟ ਪੁਰਸਕਾਰ'

ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ 

ਵੈਸਟ ਮਿਡਲੈਂਡ​, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਵੈੱਸਟ ਮਿਡਲੈਂਡ ਦੇ ਸਟਨ ਕੋਲਡਫੀਲਡ ਦੇ ਜੈ ਸਿੰਘ ਸੋਹਲ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਲਈ 'ਪੁਆਇੰਟ ਆਫ਼ ਲਾਈਟ ਪੁਰਸਕਾਰ' ਦਿੱਤਾ ਗਿਆ ਹੈ। ਸੋਹਲ ਨੇ ਬ੍ਰਿਟਿਸ਼ ਆਰਮਡ ਫੋਰਸ ਵਿਚ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਬਾਰੇ ਕਈ ਪ੍ਰਾਜੈਕਟ ਕੀਤੇ ਹਨ। ਜੈ ਸਿੰਘ ਨੂੰ ਲਿਖੇ ਸਨਮਾਨ ਪੱਤਰ ਵਿਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਧਾਈ ਦਿੰਦਿਆਂ ਕਿਹਾ ਕਿ 1 ਲੱਖ 20 ਹਜ਼ਾਰ ਬਹਾਦਰ ਸਿੱਖਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ, ਜਿੰਨ੍ਹਾਂ ਦੀ ਯਾਦਗਰ ਬਣਾਉਣ ਲਈ ਕੰਮ ਕੀਤਾ, ਜਿਸ ਦੀ ਮੈਂ ਵਧਾਈ ਪੇਸ਼ ਕਰਦਾ ਹਾਂ। ਵੈਸਟ ਮਿਡਲੈਂਡ ਦੇ ਮੇਅਰ ਨੇ ਵੀ ਜੈ ਸਿੰਘ ਸੋਹਲ ਨੂੰ ਵਧਾਈ ਦਿੱਤੀ। ਜੈ ਸਿੰਘ ਸੋਹਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ 'ਤੇ ਕੀਤੇ ਕੰਮ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਹੋਰਨਾਂ ਨੂੰ ਵੀ ਉਤਸ਼ਾਹਿਤ ਕਰੇਗਾ। ਜੈ ਸਿੰਘ ਸੋਹਲ ਇਹ ਪੁਰਸਕਾਰ ਜਿੱਤਣ ਵਾਲਾ 1244 ਵਾਂ ਵਿਅਕਤੀ ਹੈ।ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ ਹੈ।ਜਿਸ ਦੀਆਂ ਚੋਣਾਂ ਅਗਲੇ ਸਾਲ ਹੋ ਰਹੀਆਂ ਹਨ।

ਯੂ ਕੇ ਗਤਕਾ ਫੈੱਡਰੇਸ਼ਨ ਵਲੋਂ ਵੁਲਵਰਹੈਂਪਟਨ 'ਚ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ

ਵੁਲਵਰਹੈਂਪਟਨ/ਯੂ ਕੇ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਯੂ ਕੇ ਗਤਕਾ ਫੈਡਰੇਸ਼ਨ ਵਲੋਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਕੈਨਿਕ ਰੋਡ ਵੁਲਵਰਹੈਂਪਟਨ ਦੇ ਸਹਿਯੋਗ ਨਾਲ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ।ਐਸ ਪੀ ਓਬਰਾਏ ਮੁੱਖ ਪ੍ਰਬੰਧਕ ਗਤਕਾ ਫੈਡਰੇਸ਼ਨ ਏਸ਼ੀਆ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਓਹਨਾ ਆਪਣੇ ਨਿਜੀ ਕਮਾਈ ਵਿਚੋਂ ਯੂ ਕੇ ਗਤਕਾ ਫੈਡਰੇਸ਼ਨ ਨੂੰ ਨਗਦ ਇਨਾਮ ਵੀ ਦਿਤਾ। ਉਹਨਾਂ ਇਕ ਸੁਨੇਹੇ ਰਾਹੀਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨਾਲ ਰਲ ਕੇ ਨਵੇਂ ਗਤਕਾ ਅਖੜੇ (ਐਕਡਮੀਆ) ਬਣਾਏ ਜਾਣ ਵਾਰੇ ਵੀ ਦੱਸਿਆ।ਜਿਨ੍ਹਾਂ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ।ਉਮੀਦ ਹੈ ਕੇ ਜਲਦ ਹੀ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਅਖਾੜਿਆਂ ਵਿਚ ਗਤਕਾ ਵੀ ਸਿੱਖ ਸਕਣਗੇ। ਉਹਨਾਂ ਅਗੇ ਐਮ ਪੀ ਢੇਸੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵਇ ਕੀਤੀ। ਐਮ.ਪੀ.ਤਨਮਨਜੀਤ ਸਿੰਘ ਢੇਸੀ ਪ੍ਰਧਾਨ ਗਤਕਾ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ 'ਚ ਬੋਅ, ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਵੁਲਵਰਹੈਂਪਟਨ, ਮਾਨਚੈਸਟਰ, ਡਾਰਲਿੰਗਟਨ, ਕਵੈਂਟਰੀ ਤੋਂ 12 ਗਤਕਾ ਅਖਾੜਿਆਂ ਦੇ ਬੱਚੇ-ਬੱਚੀਆਂ ਨੇ ਹਿੱਸਾ ਅਤੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਇਨਾਮਾਂ ਦੀ ਵੰਡ ਕੀਤੀ।ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ। ਯੂ ਕੇ 'ਚ ਗਤਕੇ ਨੂੰ ਪ੍ਰਫੁਲਿਤ ਕਰਨ ਲਈ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਐਮ.ਪੀ. ਢੇਸੀ ਨੇ ਕਿਹਾ ਕਿ ਗਤਕਾ ਖੇਡ ਵੀ ਹੈ, ਸਰੀਰਕ ਤੰਦਰੁਸਤੀ ਲਈ ਕਸਰਤ ਦਾ ਢੰਗ ਵੀ ਤੇ ਇਸ ਨਾਲ ਹੀ ਸਵੈ-ਰੱਖਿਆ ਦਾ ਸਾਧਨ ਵੀ ਹੈ। ਉਨ੍ਹਾਂ ਗਤਕਾ ਦੀ ਪ੍ਰਫੁੱਲਤਾ ਲਈ ਮਿਲ ਕੇ ਯਤਨ ਕਰਨ ਦੀ ਅਪੀਲ ਕੀਤੀ।ਸ ਢੇਸੀ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਅਸੀਂ ਫਜੂਲ ਦੀਆਂ ਗੱਲਾਂ ਤੇ ਬਹੁਤ ਵੱਡੇ ਵੱਡੇ ਇਕੱਠ ਕਰ ਲੈਂਦੇ ਹਾਂ ਪਰ ਬਹੁਤ ਅਫਸੋਸ ਹੁੰਦਾ ਹੈ ਜਦੋ ਸਾਡੇ ਬੱਚੇ ਗੁਰੂ ਸਾਹਿਬਾਨ ਵਲੋਂ ਬਖਸਸ ਮਾਰਸ਼ਲ ਆਰਟ ਦੇ ਵਿੱਚ ਹਿੰਸਾ ਲੈਣ ਵਾਲਿਆਂ ਦੀ ਹੌਸਲਾ ਅਫ਼ਜਾਲੀ ਲਈ ਨਹੀਂ ਪਹੁੰਚਦੇ। ਉਨ੍ਹਾਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ, ਐਸ. ਪੀ. ਸਿੰਘ ਉਬਰਾਏ, ਹਰਜੀਤ ਸਿੰਘ ਗਰੇਵਾਲ, ਹਰਮਨ ਸਿੰਘ ਜੌਹਲ, ਹਰਨੇਕ ਸਿੰਘ ਨੇਕਾ ਮੈਰੀਪੁਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ, ਚੈਂਪੀਅਨਸ਼ਿਪ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਜਦ ਕਿ ਇਸ ਮੌਕੇ ਐਮ.ਪੀ.ਪੈਟਮਿੱਕ ਫੈਡਨ, ਐਮ.ਪੀ.ਐਲਨਰ ਸਮਿੱਥ, ਪਰਮਜੀਤ ਸਿੰਘ ਰਾਏਪੁਰ, ਭਗਵਾਨ ਸਿੰਘ ਜੌਹਲ, ਜਸਪਾਲ ਸਿੰਘ ਢਿੱਲੋਂ, ਦਵਿੰਦਰ ਸਿੰਘ ਪਤਾਰਾ, ਬਲਬੀਰ ਸਿੰਘ ਆਦਿ ਨੇ ਆਪਣੀਆਂ ਹਾਜਰੀਆਂ ਭਰਿਆ।

ਥਾਮਸ ਕੁੱਕ ਯੂਕੇ ਦੀ 178 ਸਾਲ ਪੁਰਾਣੀ ਟਰੈਵਲ ਕੰਪਨੀ ਹੋਈ ਬੰਦ

 ਪੁਰੀ ਦੁਨੀਆ ਵਿਚ 22 ਹਜਾਰ ਕੰਮ ਕਰਨ ਵਾਲੇ ਹੋਏ ਵੇਹਲੇ

ਇੰਗਲੈਂਡ ਦੇ 9 ਹਜਾਰ ਕੰਮ ਕਰਨ ਵਾਲਿਆਂ ਤੋਂ ਬਿਨਾਂ ਹੋਰ ਵੀ ਸਪਲਾਈ ਲਾਈਨ ਦੀਆਂ ਅਨੇਕਾਂ ਕੰਪਨੀਆਂ ਤੇ ਪਵੇਗਾ ਬਹੁਤ ਮਾੜਾ ਅਸਰ

ਮਾਨਚੈਸਟਰ,ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਯੂਕੇ ਦੀ 178 ਸਾਲ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁੱਕ 22 ਸਤੰਬਰ ,ਐਤਵਾਰ ਦੀ ਰਾਤ ਬੰਦ ਹੋ ਗਈ ਹੈ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਨੇ ਨਿੱਜੀ ਨਿਵੇਸ਼ਕਾਂ ਅਤੇ ਸਰਕਾਰ ਕੋਲੋਂ ਬੇਲ ਆਊਟ ਪੈਕੇਜ ਹਾਸਲ ਕਰਨ 'ਚ ਅਸਫਲਤਾ ਮਿਲਣ ਤੋਂ ਬਾਅਦ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟ ਬੁਕਿੰਗ, ਹਾਲੀਡੇਜ਼ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੁਨੀਆ ਭਰ 'ਚ ਆਪਣੇ ਗਾਹਕਾਂ ਦੀ ਸਹਾਇਤਾ ਲਈ +441753330330 ਨੰਬਰ ਜਾਰੀ ਕੀਤਾ। ਕੰਪਨੀ ਦੇ ਬੰਦ ਹੋਣ ਨਾਲ ਨਾ ਸਿਰਫ ਕਰਮਚਾਰੀ ਸਗੋਂ ਗਾਹਕ, ਸਪਲਾਇਰ ਅਤੇ ਕੰਪਨੀ ਦੇ ਪਾਰਟਨਰ ਵੀ ਪ੍ਰਭਾਵਿਤ ਹੋਣਗੇ। ਇਸ ਲਈ ਥਾਮਸ ਕੁੱਕ ਦੇ ਚੀਫ ਐਗਜ਼ੀਕਿਊਟਿਵ ਪੀਟਰ ਫੈਂਕਹਾਜਰ ਨੇ ਗਾਹਕਾਂ, ਸਪਲਾਇਰਾਂ, ਕਰਮਚਾਰੀਆਂ ਅਤੇ ਸਾਂਝੇਦਾਰਾਂ ਤੋਂ ਮੁਆਫੀ ਮੰਗੀ ਹੈ। ਕੰਪਨੀ ਦੇ ਅਚਾਨਕ ਬੰਦ ਹੋਣ ਕਾਰਨ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ 'ਚੋਂ ਨਿਕਲੇ ਕਰੀਬ 1.50 ਲੱਖ ਲੋਕ ਫਸ ਗਏ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੰਪਨੀ ਦੇ 22 ਹਜ਼ਾਰ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ 'ਚ 9,000 ਕਰਮਚਾਰੀ ਯੂਕੇ ਦੇ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ 25 ਕਰੋੜ ਅਮਰੀਕੀ ਡਾਲਰ ਦੀ ਜ਼ਰੂਰਤ ਹੈ, ਜਦੋਂਕਿ ਪਿਛਲੇ ਮਹੀਨੇ ਕੰਪਨੀ 90 ਕਰੋੜ ਪਾਊਂਡ ਹਾਸਲ ਕਰਨ 'ਚ ਕਾਮਯਾਬ ਰਹੀ ਸੀ। ਨਿੱਜੀ ਨਿਵੇਸ਼ ਇਕੱਠਾ ਕਰਨ 'ਚ ਨਾਕਾਮਯਾਬ ਰਹੀ ਕੰਪਨੀ ਨੂੰ ਸਰਕਾਰ ਦੀ ਸਹਾਇਤਾ ਨਾਲ ਹੀ ਬਚਾਇਆ ਜਾ ਸਕਦਾ ਸੀ। ਥਾਮਸ ਕੁੱਕ ਨੇ 1841 'ਚ ਟ੍ਰੈਵਲ ਕਾਰੋਬਾਰ 'ਚ ਕਦਮ ਰੱਖਦੇ ਹੋਏ ਕੰਪਨੀ ਦੀ ਸਥਾਪਨਾ ਕੀਤੀ ਸੀ। ਉਹ ਇੰਗਲੈਂਡ ਦੇ ਸ਼ਹਿਰਾਂ ਵਿਚਕਾਰ ਟੇਂਪਰੇਂਸ ਸਪਾਰਟਸ ਨੂੰ ਟ੍ਰੇਨ ਦੇ ਜ਼ਰੀਏ ਪਹੁੰਚਾਉਂਦਾ ਸੀ। ਜਲਦੀ ਹੀ ਕੰਪਨੀ ਨੇ ਵਿਦੇਸ਼ੀ ਟ੍ਰਿਪ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। 1855 'ਚ ਕੰਪਨੀ ਅਜਿਹੀ ਪਹਿਲੀ ਆਪਰੇਟਰ ਬਣੀ ਜਿਹੜੀ ਬ੍ਰਿਟਿਸ਼ ਯਾਤਰੀਆਂ ਨੂੰ ਐਸਕਾਰਟ ਟ੍ਰਿਪ 'ਤੇ ਯੂਰਪੀ ਦੇਸ਼ਾਂ 'ਚ ਲੈ ਕੇ ਜਾਂਦੀ ਸੀ। ਇਸ ਤੋਂ ਬਾਅਦ 1866 'ਚ ਕੰਪਨੀ ਅਮਰੀਕਾ ਟ੍ਰਿਪ ਸਰਵਿਸ ਦੇਣ ਲੱਗੀ ਅਤੇ 1872 'ਚ ਪੂਰੀ ਦੁਨੀਆ 'ਚ ਟੂਰ ਸਰਵਿਸ ਦੇਣ ਲੱਗੀ।

ਮਾਨਚੈਸਟਰ ਏਅਰਪੋਰਟ ਤੇ ਅੱਜ ਥਾਮਸ ਕੁੱਕ ਨਾਲ ਸਫ਼ਰ ਕਰਨ ਵਾਲਿਆਂ ਦਾ ਤਾਤਾ ਲਗਿਆ ਰਿਹਾ।ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸਾਨੀ ਦਾ ਸਮਾਣਾ ਕਰਨਾ ਪਿਆ।ਥਾਮਸ ਕੁੱਕ ਦੇ ਬੰਦ ਹੋਣ ਨਾਲ ਸਮੁੱਚੇ ਇੰਗਲੈਂਡ ਅੰਦਰ ਲੋਕਾਂ ਵਿੱਚ ਡਰ ਹੈ।

ਪ੍ਰੀਮੀਅਰ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਮਾਨਚੈਸਟਰ, 22 ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-

 

ਪ੍ਰੀਮੀਅਰ ਲੀਗ ਦੇ ਇਸ ਹਫਤੇ ਹੋਏ ਮੈਚ ਦੇ ਰਜਲਟਸ ਇਸ ਪ੍ਰਕਾਰ;

 

ਸਾਊਥਹੇਮਪਟਨ 1-3 ਨਾਲ ਬਰਨੇਮਾਉੱਠ ਤੋ ਹਾਰਿਆ 

ਲੈਸਸਟਰ ਨੇ  2-1 ਟੋਟਨਹਮ ਨੂੰ ਹਰਾਇਆ

ਬੁਰਨਲੀ  ਨੇ 2-0  ਨੋਰਿਚ ਨੂੰ ਹਰਾਇਆ

ਐਵਟਨ 0-2 ਨਾਲ ਸ਼ਿਫੇਲਡ ਯੂਨਾਈਟਡ ਤੋ ਹਾਰਿਆ

ਮਾਨਚੈਸਟਰ ਸਿਟੀ ਨੇ 8-0  ਵਟਫੋਰਡ ਨੂੰ ਹਰਾਇਆ

ਨਊਕਾਰਸਲ  0-0 ਬ੍ਰਾਇਟਨ ਨਾਲ ਬਰਾਬਰ ਰਹੇ 

ਕ੍ਰਾਈਸਟਾਲ ਪੈਲਸ  1-1 ਵੁਲਵਰਹੈਂਪਟਨ ਨਾਲ ਬਰਾਬਰ ਰਹੇ 

ਵੇਸ੍ਟ ਹੈਮ ਨੇ 2-0 ਮਾਨਚੈਸਟਰ ਯੂਨਾਈਟਡ ਨੂੰ ਹਰਾਇਆ

ਅਰਸਨਲ ਨੇ 3-2 ਅਸਟਨ ਵਿਲਾ ਨੂੰ ਹਰਾਇਆ 

ਚੇਲਸੀ 1-2 ਨਾਲ  ਲਿਵਰਪੂਲ ਤੋ ਹਾਰਿਆ  

 

ਪ੍ਰੀਮੀਅਰ ਲੀਗ ਟੇਬਲ 

1-ਲਿਵਰਪੂਲ ----------------P/6--GD/12---P18  

2-ਮਾਨਚੈਸਟਰ ਸਿਟੀ ------- P/6--GD/18---P13

3-ਲੈਸਸਟਰ ---------------- P/6--GD/03---P11

4-ਅਰਸਨਲ---------------- P/6---GD/-01--P11

5-ਵੇਸ੍ਟ ਹੈਮ-----------------P/6---GD/-01--P11

6-ਬਰਨੇਮਾਉੱਠ------------- P/6---GD/01--P10

7-ਟੋਟਨਹਮ ---------------- P/6---GD/04--P08

8-ਮਾਨਚੈਸਟਰ ਯੂਨਾਈਟਡ-P/6---GD/02--P08

9-ਬੁਰਨਲੀ-------------------P/6---GD/01--P08

10-ਸ਼ਿਫੇਲਡ ਯੂਨਾਈਟਡ---P/6---GD/01--P08

11-ਚੇਲਸੀ-------------------P/6--GD/-01--P08

12-ਕ੍ਰਾਈਸਟਾਲ ਪੈਲਸ-----P/6---GD/-3---P08

13-ਸਾਊਥਹੇਮਪਟਨ--------P/6---GD/-3----P07

14-ਐਵਟਨ-----------------P/6---GD/-4----P07

15-ਬ੍ਰਾਇਟਨ----------------P/6---GD/-3----P06

16-ਨੋਰਿਚ------------------P/6---GD/-5----P06

17-ਨਊਕਾਰਸਲ-----------P/6---GD/-4----P05

18-ਅਸਟਨ ਵਿਲਾ---------P/6---GD/-3----P04

19-ਵੁਲਵਰਹੈਂਪਟਨ---------P/6---GD/-4---P04

20-ਵਟਫੋਰਡ---------------P/6---GD/-14--P02

ਅਪਡੇਟ   ਐਤਵਰ  7.30pm

ਯੂ ਕੇ ਦੀ 7 ਵੀ ਗੱਤਕਾ ਚੈਪੀਅਨਸਿੱਪ ਦੇ ਨਤੀਜੇ 21ਸਤੰਬਰ 2019

ਵੁਲਵਰਹੈਂਪਟਨ, ਸਤੰਬਰ 2019-( ਗਿਆਨੀ ਰਵਿਦਾਰਪਾਲ ਸਿੰਘ )- 

ਸਿੱਖ ਕੌਮ ਦੇ ਮਾਰਸ਼ਲ ਆਰਟ ਵਲੋਂ ਜਾਣੀ ਜਾਂਦੀ ਖੇਡ ਗੱਤਕਾ ਜੋ ਕਿ ਪਿੱਛੇ 6 ਸਾਲਾਂ ਤੋਂ ਇੰਗਲੈਂਡ ਵਿਚ ਲਗਤਾਰ ਕਰਵਾਈ ਜਾ ਰਹੀ ਹੈ। ਇਸ ਸਾਲ 7 ਮੀ ਵਾਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਪ੍ਰਕਾਸ ਕੇਨਕ ਰੋਡ ਵੁਲਵਰਹੈਂਪਟਨ ਵਿਖੇ 21 ਸਤੰਬਰ ਨੂੰ ਹੋਈ ਜਿਸ ਵਿੱਚ 12 ਗੱਤਕਾ ਅਖਾੜਿਆਂ ਨੇ ਹਿਸਾ ਲਿਆ । ਇਸ ਮੁਕਾਬਲਿਆਂ ਦੇ ਨਤੀਜੇ ਤੁਸੀਂ ਫੋਟੋ ਤੇ ਦੇਖ ਸਕਦੇ ਹੋ। ਬੜੇ ਮਾਣ ਵਾਲੀ ਗੱਲ ਹੈ ਕੇ ਇੰਗਲੈਂਡ ਵਿਚ 13 ਗੱਤਕਾ ਅਖਾੜੇ ਹਨ ਜਿਨ੍ਹਾਂ ਵਿਚੋਂ 12 ਅਖਾੜਿਆਂ ਨੇ ਇਸ ਮੁਕਾਬਲੇ ਵਿਚ ਹਿੰਸਾ ਲਿਆ।

ਯੂ ਕੇ ਦੀ 7 ਵੀ ਗੱਤਕਾ ਚੈਪੀਅਨਸਿੱਪ ਚ ਮਾਨਚੈਸਟਰ ਦੇ ਗੱਤਕਾ ਅਖਾੜੇ ਨੇ ਮਾਰੀਆ ਮੱਲਾਂ

ਵੁਲਵਰਹੈਂਪਟਨ, ਸਤੰਬਰ 2019- (ਗਿਆਨੀ ਅਮਰੀਕ ਸਿੰਘ ਰਾਠੌਰ) -

ਮਾਨਚੈਸਟਰ ਦੇ ਗੱਤਕਾ ਅਖਾੜੇ ਦੀਆਂ  ਨੌਜੁਆਨ ਲੜਕੀਆਂ ਨੇ 18+ ਵਰਗ ਵਿੱਚ ਪਹਿਲਾਂ ਅਤੇ ਦੂਜਾ ਅਸਥਾਨ ਹਾਸਲ ਕਰਕੇ ਚੈਪੀਅਨਸਿੱਪ ਵਿੱਚ ਵਾਹ ਵਾਹ ਕਰਵਾ ਦਿਤੀ। ਉਸ ਦੇ ਨਾਲ ਨਾਲ ਮੁੰਡਿਆਂ ਦੇ 12 ਤੋ 14 ਸਾਲ ਵਰਗ ਮੁਕਾਬਲੇ ਵਿਚ ਦੂਜਾ ਅਸਥਾਨ ਹਾਸਲ ਕੀਤਾ। ਜਦ ਕਿ 12 ਤੋ 14 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾਂ ਅਸਥਾਨ ਹਾਸਲ ਕੀਤਾ। ਕੁਲ ਮਿਲਾ ਕੇ ਮਾਨਚੈਸਟਰ ਦੀ ਟੀਮ ਨੂੰ ਇਸ ਸਾਲ ਵੱਡੀ ਸਫਲਤਾ ਹਾਸਲ ਹੋਈ। ਇਸ ਮੌਕੇ ਵਿਸੇਸ ਤੌਰ ਤੇ ਸ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮਿੰਟ ਅਤੇ ਮੁੱਖ ਪ੍ਰਬੰਧਕ ਗੱਤਕਾ ਫੈਡਰੇਸ਼ਨ ਯੂ ਕੇ ਨੇ ਟੀਮ ਨੂੰ ਵਧਾਈ ਦਿੱਤੀ।

 

ਇੰਗਲੈਂਡ ਦੀ ਪੁਲਿਸ ਵਲੋਂ ਪੰਜਾਬੀ ਮੂਲ ਦੇ ਪਰਿਵਾਰ ਖਿਲਾਫ਼ ਨਸਲੀ ਟਿੱਪਣੀਆਂ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ

ਵਾਲਸਾਲ/ਬਰਮਿਘਮ,ਸਤੰਬਰ 2019 - (ਗਿਆਨੀ ਰਵਿਦਾਰਪਾਲ ਸਿੰਘ )-

ਪੰਜਾਬੀ ਮੂਲ ਦੇ ਪਰਿਵਾਰ ਖਿਲਾਫ਼ ਨਸਲੀ ਟਿੱਪਣੀਆਂ ਨੂੰ ਲੈ ਕੇ ਬਰਤਾਨਵੀ ਪੁਲਿਸ ਨੇ ਗਵਾਹਾਂ ਨੂੰ ਸਾਹਮਣੇ ਆਉਣ ਤੇ ਇਸ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।ਇਹ ਘਟਨਾ ਇੰਗਲੈਂਡ ਦੇ ਵੈਸਟ ਮਿਡਲੈਂਡਸ ਦੇ ਇਕ ਨਗਰ 'ਚ ਉਦੋਂ ਵਾਪਰੀ ਜਦ ਪਰਿਵਾਰ ਸੜਕ ਹਾਦਸੇ 'ਚ ਮਾਰੀ ਗਈ ਕੁਲਵਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਪਰਿਵਾਰ। ਕੁਲਵਿੰਦਰ ਕੌਰ (52) ਦੀ ਮੌਤ ਪਿਛਲੇ ਹਫ਼ਤੇ ਉਦੋਂ ਹੋ ਗਈ ਸੀ ਜਦ ਵਾਲਸਾਲ ਸ਼ਹਿਰ 'ਚ ਕੈਵੇਂਡਿਸ਼ ਰੋਡ 'ਤੇ ਇਕ ਕਾਰ ਉਨ੍ਹਾਂ ਨੂੰ ਟੱਕਰ ਮਾਰ ਕੇ ਡਰਾਈਵਰ ਵਲੋਂ ਭਜਾ ਲਈ ਗਈ ਸੀ। ਵੈਸਟ ਮਿਡਲੈਂਡਸ ਪੁਲਿਸ ਨੇ 20 ਸਾਲਾ ਇਕ ਵਿਅਕਤੀ ਖਿਲਾਫ਼ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਤੇ ਇਸ ਨਾਲ ਘਟਨਾ 'ਚ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਦਰਜ ਕੀਤਾ ਹੈ। ਕੁਲਵਿੰਦਰ ਕੌਰ ਦਾ ਪਰਿਵਾਰ ਕੁਝ ਦਿਨ ਬਾਅਦ ਘਟਨਾ ਵਾਲੀ ਥਾਂ 'ਤੇ ਫਿਰ ਪਹੁੰਚਿਆ, ਜਿਸ ਨਾਲ ਕਿ ਉਹ ਸ਼ੁੱਭਚਿੰਤਕਾਂ ਵਲੋਂ ਉਨ੍ਹਾਂ ਦੇ ਅਜ਼ੀਜ਼ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਦੇ ਪੋ੍ਰਗਰਾਮ 'ਚ ਸ਼ਾਮਿਲ ਹੋ ਸਕਣ। ਇਸ ਦੌਰਾਨ ਉੱਥੋਂ ਲੰਘਦੇ ਇਕ ਰਾਹਗੀਰ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਾਲ ਕੱਢੀਆਂ।ਪੁਲਿਸ ਨੇ ਇਕ ਬਿਆਨ 'ਚ ਆਖਿਆ ਕਿ ਅਧਿਕਾਰੀ ਨਸਲੀ ਟਿੱਪਣੀਆਂ ਦੇ 'ਨਿੰਦਣਯੋਗ' ਅਪਰਾਧ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਅਪਰਾਧ ਨੂੰ ਹੁੰਦੇ ਦੇਖਿਆ ਹੈ ਤਾਂ ਉਹ ਸਾਹਮਣੇ ਆਵੇ ਅਤੇ ਇਸ ਬਾਰੇ ਜਾਣਕਾਰੀ ਦੇਵੇ ।

ਹੜ੍ਹ ਪੀੜਤਾਂ ਦੀ ਬਾਂਹ ਫੜ ਲਈ ਪਹੁੰਚੀ ਬ੍ਰਿਟਿਸ਼ ਸਿੱਖ ਕੌਂਸਲ uk -Video

ਮੁੱਖ ਬੁਲਾਰਾ ਭਾਈ ਕਮਲਪ੍ਰੀਤ ਸਿੰਘ , ਮਨਜਿੰਦਰ ਗਿੱਲ ਦੇ ਨਾਲ ਪਿੰਡ ਲੋਹੀਆ ਮਾਣਕ ਵਾਲ

ਪਿੰਡ ਮਾਣਕ ਵਿੱਚ ਰਾਹਤ ਕੈਂਪ -----  ਪਿੰਡ ਗਿਲਜੇਵਾਲਾ (ਸ਼੍ਰੀ ਮੁਕਤਸਰ ਸਾਹਿਬ)ਵਾਲਿਆਂ ਵਲੋਂ 2 ਲੱਖ 50 ਹਜਾਰ ਦੀ ਮਦਦ

ਪਿੰਡ ਮਡਾਲਾ ਦੀ ਲੜਕੀ ਦੇ ਵਿਆਹ ਵਿੱਚ ਪਾਇਆ ਅਹਿਮ ਯੋਗ ਦਾਨ ----ਸ ਗੁਰਚਰਨ ਸਿੰਘ ਟਾਡਾ ਨੇ ਵੀ ਦਿੱਤਾ 20 ਹਜਾਰ ਦਾ ਦਸਵੰਧ 

ਹੋਰ ਜਾਣਕਾਰੀ ਅਤੇ ਦਸਵੰਧ ਲਈ ਕਾਲ ਭਾਈ ਤਰਸੇਮ ਸਿੰਘ ਦਿਓਲ (0044) 07950692370

ਆਪਣਾ ਦਸਵੰਧ ਦੇਣ ਲਈ ਕਰੋ ਸੰਪਰਕ   (ਸੇਵਾਦਾਰ)   ਭਾਈ ਬੀਰ ਸਿੰਘ ਮਾਨ ਚਿਗਵਿਲ 07741118714     

ਭਾਈ ਮਨਮੋਹਨ ਸਿੰਘ ਹਿਚਨ   07970060915 -----  ਭਾਈ ਕੇਵਲ ਸਿੰਘ ਕੰਗ  07405630371                 

ਭਾਈ ਮੱਖਣ ਸਿੰਘ ਗਲਾਸਗੋ  07842862848 ------   ਭਾਈ ਜੂਜਾਹਰ ਸਿੰਘ ਡਰਬੀ  07480128830         

ਭਾਈ ਹਜ਼ੂਰਾ ਸਿੰਘ ਕਾਵੰਟਰੀ   07877542171 ------  ਭਾਈ ਮਹਿੰਦਰ ਸਿੰਘ ਸੰਦਰ ਟੇਲਫੋਰਡ  07891649106

ਨੀਰਵ ਮੋਦੀ 17 ਅਕਤੂਬਰ ਤੱਕ ਜੇਲ੍ਹ 'ਚ ਰਹੇਗਾ

ਲੰਡਨ, ਸਤੰਬਰ 2019-( ਗਿਆਨੀ ਰਵਿਦਾਰਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰ ਕੇ ਭਾਰਤ ਤੋਂ ਭਗੌੜਾ ਹੋਏ ਨੀਰਵ ਮੋਦੀ  ਨੂੰ ਅੱਜ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ 'ਚ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ਕਾਨਫ਼ਰਸਿੰਗ ਜਰੀਏ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸ ਦੀ ਨਿਆਇਕ ਹਿਰਾਸਤ 17 ਅਕਤੂਬਰ ਤੱਕ ਵਧਾ ਦਿੱਤੀ ਹੈ | ਇਸ ਤੋਂ ਪਹਿਲਾਂ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਜੱਜ ਟਾਨ ਇਕਰਮ ਨੇ ਇਸ ਮਾਮਲੇ 'ਚ ਅਦਾਲਤ ਦੇ ਕਲਰਕ ਨੂੰ ਨੀਰਵ ਮੋਦੀ ਦੀ ਹਵਾਲਗੀ ਬਾਰੇ ਪ੍ਰਸਤਾਵਿਤ 5 ਦਿਨਾਂ ਸੁਣਵਾਈ 11 ਮਈ 2020 ਤੋਂ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ ਹੋਏ ਹਨ, ਜਦਕਿ ਇਕ ਹੋਰ ਕੇਸ ਦੀ ਸੁਣਵਾਈ ਅਗਲੇ ਸਾਲ ਫ਼ਰਵਰੀ 'ਚ ਹੋ ਸਕਦੀ ਹੈ |

ਬਰਤਾਨੀਆ ਉਪਰ ਭਾਰੂ ਬੈਰਗਜਿਟ ਮਾਮਲਾ Video

ਮਾਨਚੈਸਟਰ, ਸਤੰਬਰ 2019-(ਅਮਨਜੀਤ ਸਿੰਘ ਖਹਿਰਾ/ਅਮਰਜੀਤ ਸਿੰਘ ਗਰੇਵਾਲ)-

ਬਰਤਾਨੀਆ ਉਪਰ ਭਾਰੂ ਬੈਰਗਜਿਟ ਮਾਮਲਾ 

ਯੂਵੈਂਟਸ ਦੇ ਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਕਿ ਉਹ ਬਲਾਤਕਾਰ ਦੇ ਦੋਸ਼ਾਂ ਕਾਰਨ ‘ਸ਼ਰਮਸਾਰ’ ਸੀ

ਮਾਨਚੈਸਟਰ, ਸਤੰਬਰ 2019-(ਏਜੰਸੀ )-  ਯੂਵੈਂਟਸ ਦੇ ਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਹੈ ਕਿ ਉਹ ਉਸ ਸਮੇਂ ‘ਸ਼ਰਮਸਾਰ’ ਮਹਿਸੂਸ ਕਰ ਰਿਹਾ ਸੀ, ਜਦੋਂ ਆਪਣੇ ਪਰਿਵਾਰ ਨੂੰ ਇਨ੍ਹਾਂ ਦੋਸ਼ਾਂ ਤੋਂ ਬਚਾਉਣ ਦਾ ਯਤਨ ਕਰ ਰਿਹਾ ਸੀ ਕਿ ਉਸ ਨੇ ਅਮਰੀਕਾ ਵਿੱਚ ਔਰਤ ਨਾਲ ਬਲਾਤਕਾਰ ਕੀਤਾ ਹੈ।
ਕੈਥਰੀਨ ਮੇਯੋਰਗਾ ਨੇ ਰੋਨਾਲਡੋ ’ਤੇ ਜੂਨ 2009 ਵਿੱਚ ਲਾਸ ਵੇਗਾਸ ਦੇ ਹੋਟਲ ਵਿੱਚ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਪੰਜ ਵਾਰ ਦੇ ਚੈਂਪੀਅਨਜ਼ ਲੀਗ ਦੇ ਜੇਤੂ ਪੁਰਤਗਾਲ ਦੇ ਇਸ ਫਾਰਵਰਡ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। 10 ਸਾਲ ਪਹਿਲਾਂ ਇਸ ਮਾਮਲੇ ਦੀ ਜਾਂਚ ਨੂੰ ਬੰਦ ਕਰ ਦਿੱਤਾ ਗਿਆ ਸੀ। ਅਗਸਤ 2018 ਵਿੱਚ ਇਸ ਮਾਮਲੇ ਨੂੰ ਜਾਂਚ ਲਈ ਮੁੜ ਖੋਲ੍ਹਿਆ ਗਿਆ, ਜਿਸ ਮਗਰੋਂ ਸਤੰਬਰ ਵਿੱਚ ਕੈਥਰੀਨ ਨੇ ਦੀਵਾਨੀ ਮਾਮਲਾ ਦਾਖ਼ਲ ਕਰਵਾਇਆ ਅਤੇ ਉਹ ਜਾਣਕਾਰੀਆਂ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਸ ਨੇ ਪਹਿਲਾਂ ਸਾਂਝੀਆਂ ਨਹੀਂ ਕੀਤੀਆਂ ਸਨ।
ਇਸਤਗਾਸਾ ਪੱਖ ਨੇ ਹਾਲਾਂਕਿ ਇਸ ਸਾਲ ਜੁਲਾਈ ਵਿੱਚ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਣਗੇ ਕਿਉਂਕਿ ਇਹ ਦੋਸ਼ ਸ਼ੱਕ ਤੋਂ ਅੱਗੇ ਸਾਬਤ ਨਹੀਂ ਹੁੰਦੇ। ਮੈਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਰੋਨਾਲਡੋ ਨੇ ਕਿਹਾ ਕਿ ਇਸ ਮਾਮਲੇ ਦਾ ਉਸ ’ਤੇ ਮਾਨਸਿਕ ਅਸਰ ਪਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਖ਼ਬਰਾਂ ਤੋਂ ਬਚਾਉਣ ਦਾ ਯਤਨ ਕਰ ਰਿਹਾ ਸੀ।
ਰੋਨਾਲਡੋ ਨੇ ਪੀਅਰਸ ਮੌਰਗਨ ਨੂੰ ‘ਗੁੱਡ ਮੌਰਨਿੰਗ ਬ੍ਰਿਟੇਨ’ ਲਈ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ, ‘‘ਇੱਕ ਦਿਨ ਮੈਂ ਘਰ ਵਿੱਚ ਟੈਲੀਵਿਜ਼ਨ ਵੇਖ ਰਿਹਾ ਸੀ, ਜਿਸ ’ਤੇ ਮੇਰੇ ਇਸ ਮਾਮਲੇ ਸਬੰਧੀ ਖ਼ਬਰ ਚੱਲ ਰਹੀ ਸੀ। ਉਸ ਦੌਰਾਨ ਮੈਨੂੰ ਆਪਣੇ ਬੱਚਿਆਂ ਦੇ ਪੌੜੀਆਂ ਤੋਂ ਉਤਰਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਚੈਨਲ ਬਦਲ ਦਿੱਤਾ ਕਿਉਂਕਿ ਮੈਂ ਸ਼ਰਮਸਾਰ ਸੀ।’’ ਉਸ ਨੇ ਕਿਹਾ, ‘‘ਮੈਂ ਚੈਨਲ ਬਦਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕ੍ਰਿਸਟਿਆਨੋ ਜੂਨੀਅਰ ’ਤੇ ਇਸ ਦਾ ਗ਼ਲਤ ਪ੍ਰਭਾਵ ਪਵੇ।’’ 

ਇੰਗਲੈਂਡ 'ਚ ਮੌਜੂਦਾ ਭਾਰਤੀ ਵਿਦਿਆਰਥੀਆਂ ਨੂੰ ਵੀ 2 ਸਾਲ ਦਾ ਵਰਕ ਵੀਜ਼ਾ ਦੇਣ ਦੀ ਮੰਗ

ਲੰਡਨ,ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਸੰਸਥਾ ਨੈਸ਼ਨਲ ਇੰਡੀਅਨ ਸਟੂਡੈਂਟਸ ਐਾਡ ਅਲਮਨਾਈ ਬਿ੍ਟੇਨ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਮੰਗ ਕੀਤੀ ਹੈ ਕਿ ਪੜ੍ਹਾਈ ਮਗਰੋਂ ਦੋ ਸਾਲ ਲਈ ਵਰਕ ਵੀਜ਼ੇ ਦੀ ਸੁਵਿਧਾ ਦੇਸ਼ 'ਚ ਇਸ ਸਮੇਂ ਪੜ੍ਹ ਰਹੇ ਸਾਰੇ ਕੌਮਾਤਰੀ ਵਿਦਿਆਰਥੀ ਨੂੰ ਵੀ ਦਿੱਤੀ ਜਾਵੇ | 'ਨੈਸ਼ਨਲ ਇੰਡੀਅਨ ਸਟੂਡੈਂਟਸ ਐਡ ਅਲਮਨਾਈ ਬਿ੍ਟੇਨ' ਨੇ ਕਿਹਾ ਕਿ ਬਰਤਾਨੀਆ ਸਰਕਾਰ ਨੇ ਪਿਛਲੇ ਹਫ਼ਤੇ ਜਿਸ ਨਵੇਂ 'ਗ੍ਰੈਜੂਏਟ ਵੀਜ਼ਾ' ਪ੍ਰੋਗਰਾਮ ਦਾ ਐਲਾਨ ਕੀਤੀ ਸੀ, ਉਸ ਨੂੰ 2020-21 ਅਕਾਦਮੀ ਸਾਲ ਦੇ ਵਿਦਿਆਰਥੀਆਂ ਲਈ ਲਾਗੂ ਕਰਨ ਦੀਆਂ ਯੋਜਨਾਵਾਂ ਨੇ ਉਨ੍ਹਾਂ ਵਿਦਿਆਰਥੀਆਂ ਵਿਚਕਾਰ ਅਸ਼ਾਂਤੀ ਤੇ ਦੁਬਿਧਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਦਾ 2019-20 ਅਕਾਦਮੀ ਸਾਲ ਇਸ ਮਹੀਨੇ ਸ਼ੁਰੂ ਹੋ ਰਿਹਾ ਹੈ | ਐੱਨ. ਆਈ. ਐੱਸ. ਏ. ਯੂ. ਯੂ. ਕੇ. ਨੇ ਡਾਊਨਿੰਗ ਸਟਰੀਟ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਗ੍ਰੈਜੂਏਟ ਵੀਜ਼ਾ ਲਈ ਉਹ ਸਾਰੇ ਕੌਮਾਤਰੀ ਵਿਦਿਆਰਥੀ ਯੋਗ ਹੋਣੇ ਚਾਹੀਦੇ ਹਨ, ਜਿਨ੍ਹਾਂ ਕੋਲ 10 ਸਤੰਬਰ 2019 ਨੂੰ ਇਸ ਵੀਜ਼ੇ ਦੇ ਐਲਾਨ ਸਮੇਂ ਟੀਅਰ 4 ਵੀਜ਼ਾ ਸੀ | ਐੱਨ. ਆਈ. ਐੱਸ. ਏ. ਯੂ. ਯੂ. ਕੇ. ਦੀ ਸੰਸਥਾਪਕ ਸਨਮ ਅਰੋੜਾ ਅਤੇ ਪ੍ਰਧਾਨ ਮੋਹਨੀਸ਼ ਬੋਰਾਨਾ ਵਲੋਂ ਜਾਰੀ ਪੱਤਰ 'ਚ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾ ਕਿ ਗਰੈਜੂਏਸ਼ਨ ਵੀਜ਼ਾ 'ਤੇ ਹੁਣ ਵੀ ਕੰਮ ਕੀਤਾ ਜਾ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਸਤੰਬਰ 2020 ਤੋਂ ਪਹਿਲਾ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਇਸ ਤੋਂ ਬਾਹਰ ਰੱਖੇ ਜਾ ਸਕਦੇ ਹਨ | ਇਸ ਕਾਰਨ ਮੌਜੂਦਾ ਅਤੇ ਸਤੰਬਰ 2019-20 ਅਕਾਦਮਿਕ ਸਾਲ ਲਈ ਆ ਰਹੇ ਵਿਦਿਆਰਥੀਆਾ ਵਿਚਕਾਰ ਕਾਫ਼ੀ ਅਸ਼ਾਤੀ ਅਤੇ ਦੁਬਿਧਾ ਹੈ | 
ਐੱਨ. ਆਈ. ਐੱਸ. ਏ. ਯੂ.-ਯੂ. ਕੇ. ਨੇ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਚਿੰਤਾ ਪ੍ਰਗਟਾਈ ਕਿ ਬਾਕੀ ਵਿਦਿਆਰਥੀਆਂ ਨਾਲ ਮਤਭੇਦ ਹੋ ਸਕਦਾ ਹੈ, ਕਿਉਂਕਿ ਉਹ ਮੌਜੂਦਾ ਵਿਵਸਥਾ ਮੁਤਾਬਿਕ ਪੜ੍ਹਾਈ ਮਗਰੋਂ 4 ਮਹੀਨੇ ਹੀ ਕੰਮ ਕਰ ਸਕਣਗੇ ਜਦਕਿ ਉਨ੍ਹਾ ਦੇ ਬਾਅਦ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆ ਨੂੰ ਦੋ ਸਾਲ ਤਕ ਕੰਮ ਕਰਨ ਦੀ ਇਜਾਜ਼ਤ ਹੋਵੇਗੀ | 

Faisal Rashid MP calls on TUC to support 1950s-born women to mark Pension Awareness Da

 

Warrington, Septamber 2019-(Amanjit Singh Khaira)- 

Sunday 15th September was Pension Awareness Day, an initiative launched in 2014 to drive engagement with retirement saving.  Faisal Rashid, MP for Warrington South, marked the day by writing to Frances O’Grady, TUC General Secretary, calling on her to support 1950’s-born women unfairly affected by changes to the state pension.

Under the 1995 Pensions Act, a timetable was drawn up to equalise the age at which men and women could draw the state pension. In the 2011 Pensions Act, the new qualifying age of 65 for women was brought forward to 2018 – a move that has seen 3.9 million 1950’s women lose out.  The 2011 Act also accelerated the state pension rises, adding a further year to women’s state pension age from 65 to 66. At a time when pensioner poverty is on the rise, 1950s-born women have been dealt yet another blow with the recently announced changes to access to Pension Credit.

Campaigners have argued that the vast majority of women born in this era were paid substantially less than their male counterparts and were often expected to sacrifice their professional careers to raise families.

Over 6,000 women have been affected by changes to the State Pension age in Warrington South alone. They were not given fair notification of the changes and some received no notice at all. As a result of the changes, many 1950s-born women are struggling financially and several have been left destitute, despite having worked for their entire lives drawing little or no state benefits.

Earlier this year, Faisal wrote to the Pensions Minister, Guy Opperman MP, to share with him how Warrington South women have been affected by the changes and to call for urgent Government action. The Government has said repeatedly that it will not revisit the state pension age arrangements for women born in the 1950s. However, Faisal has pledged to continue to do all that he can to support the campaign to end this injustice.

Faisal Rashid MP said:

“On Pension Awareness Day, I stand with all 1950s-born women in Warrington South and across the country affected by changes to the state pension age.

“1950s-born women have now had their state pensions deferred twice by stealth, for the meanest state pension in Europe – all under the false premise of equality and longevity.

“In the face of such appalling Government inaction on this issue, I believe it is critical that the women affected receive as much support from trade unions, policymakers and civil society organisations as possible.

 “The TUC has a proud history of standing up for working people – I think it is right therefore that it stands up for these women, who have worked hard their entire lives only to be cruelly cheated by grossly unjust government measures.

“I am proud to stand alongside 1950s-born women and to back their calls for action – I will continue to do all that I can to support them in their fight for justice.”

ਸਿੱਖ ਫੈੱਡਰੇਸ਼ਨ ਯੂ. ਕੇ. ਦੀ 36ਵੀਂ  ਸਾਲਾਨਾ ਕਨਵੈਨਸ਼ਨ 

ਸਮਾਦਿਕ/ਬਰਮਿਘਮ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਸਰਗਰਮ ਜਥੇਬੰਦੀ ਸਿੱਖ ਫੈਡਰੇਸ਼ਨ ਯੂ. ਕੇ. ਦੀ 36ਵੀਂ ਸਾਲਾਨਾ ਕਨਵੈਨਸ਼ਨ 'ਚ ਤਿੰਨ ਦਿਨ ਚੱਲੇ ਸਮਾਗਮਾਂ 'ਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸਿੱਖ ਸੰਗਤ ਨੇ ਹਿੱਸਾ ਲਿਆ।ਬਰਮਿਘਮ ਵਿਖੇ ਗੁਰੂ ਨਾਨਕ ਗੁਰਦੁਆਰਾ ਸਮਾਦਿਕ ਚ ਰੱਖੇ ਸਮਾਗਮ ਦੌਰਾਨ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਤੋਂ ਇਲਾਵਾ ਰਾਗੀ ਢਾਡੀ ਜਥਿਆਂ ਨੇ ਸੂਰਮੇ ਸਿੰਘਾਂ ਦੇ ਇਤਿਹਾਸ ਨੂੰ ਸੰਗਤ ਸਾਹਮਣੇ ਪੇਸ਼ ਕੀਤਾ । ਵੁਲਵਰਹੈਂਪਟਨ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਕਾਨਫ਼ਰੰਸ ਦੀ ਆਰੰਭਤਾ ਕੀਤੀ । ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਨਰਿੰਦਰਜੀਤ ਸਿੰਘ ਥਾਂਦੀ, ਦਬਿੰਦਰਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਚਹੇੜੂ, ਹਰਦੀਸ਼ ਸਿੰਘ, ਕੁਲਵੰਤ ਸਿੰਘ ਮੁਠੱਡਾ, ਗੁਰਦਿਆਲ ਸਿੰਘ ਲਾਲੀ ਜਰਮਨੀ, ਰਘਬੀਰ ਸਿੰਘ ਫਰਾਂਸ, ਗੁਰਪ੍ਰੀਤ ਸਿੰਘ ਜੌਹਲ ਸਮੇਤ ਸਿੱਖ ਫੈਡਰੇਸ਼ਨ ਯੂ. ਕੇ. ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਬਰਾਂਚਾਂ ਦੇ ਨੁਮਾਇੰਦਿਆਂ ਨੇ ਅੱਜ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆਖਿਆ ਸਿੱਖ ਕੌਮ ਆਪਣੀ ਹੋਂਦ ਅਤੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਉਸ ਲੜਾਈ ਵਿਚ ਹੋਸ ਅਤੇ ਚੰਗੀ ਸੋਚ ਨਾਲ ਪਹਿਰਾ ਦਿੱਤਾ ਜਾਵੇ।ਇਸੇ ਲੜੀ ਤਹਿਤ ਇਸ ਮੌਕੇ ਯੂ. ਕੇ. ਦੀ 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣਤੀ ਲਈ ਕਾਨੂੰਨੀ ਕਾਰਵਾਈ ਤੋਂ ਜਾਣੂ ਕਰਵਾਇਆ । ਹਮੇਸ਼ਾ ਦੀ ਤਰਾਂ ਸਾਬਕਾ ਮੰਤਰੀ ਜੌਹਨ ਸਪੈਲਰ ਨੇ ਸਿੱਖਾਂ ਦੇ ਬਰਤਾਨੀਆ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ । ਐਮ. ਪੀ. ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਹੱਕ ਸਰਕਾਰ ਤੋਂ ਮੰਗਣੇ ਚਾਹੀਦੇ ਹਨ । ਉਨ੍ਹਾਂ ਜਨਗਣਨਾ, ਜੱਗੀ ਜੌਹਲ ਅਤੇ ਹੋਰ ਸਿੱਖ ਮਸਲਿਆਂ ਸਬੰਧੀ ਸਰਕਾਰ ਨਾਲ ਚੱਲ ਰਹੀਆਂ ਗੱਲਾਂ ਤੋਂ ਵੀ ਜਾਣੂ ਕਰਵਾਇਆ । ਸਟੇਜ ਦੀ ਕਾਰਵਾਈ ਭਾਈ ਨਰਿੰਦਰਜੀਤ ਸਿੰਘ ਥਾਂਦੀ ਅਤੇ ਦਬਿੰਦਰਜੀਤ ਸਿੰਘ ਨੇ ਨਿਭਾਈ ।

ਇੰਗਲੈਂਡ ਦਾ  ਸਾਬਕਾ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਖੇਡੇਗਾ ਸਿਆਸੀ ਪਾਰੀ

ਸਿਆਸਤ ਵਿੱਚ ਮੇਰੀ ਰੁਚੀ ਹੈ, ਮੈਂ ਲੰਡਨ ਵਿੱਚ ਰਹਿੰਦਾ ਹਾਂ, ਲੰਡਨ ਬਾਰੇ ਜਾਣਦਾ ਹਾਂ-ਮੌਂਟੀ ਪਨੇਸਰ

ਲੰਡਨ,ਸਤੰਬਰ 2019-(ਗਿਆਨੀ ਰਾਵਿਦਰਪਾਲ ਸਿੰਘ)-
ਇੰਗਲੈਂਡ ਦੇ ਸਾਬਕਾ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਨੇ ਆਪਣੇ ਕ੍ਰਿਕਟ ਕਰੀਅਰ ਮਗਰੋਂ ਸਿਆਸਤ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਹੈ, ਜਿੱਥੇ ਉਹ ਲੰਡਨ ਦਾ ਮੇਅਰ ਬਣਨਾ ਚਾਹੁੰਦਾ ਹੈ। 37 ਸਾਲ ਦਾ ਇਹ ਖਿਡਾਰੀ ਹੁਣ ਲੇਖਕ ਵੀ ਬਣ ਗਿਆ ਹੈ। ਉਸ ਨੇ ਆਪਣੀ ਕਿਤਾਬ ‘ਦਿ ਫੁੱਲ ਮੌਂਟੀ’ ਦੀ ਕਾਪੀ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਸੀ।ਪਨੇਸਰ ਨੇ ਭਾਰਤੀ ਪੱਤਰਕਾਰ ਐਸੋਸੀਏਸ਼ਨ (ਆਈਜੇਏ) ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਇੱਥੇ ਕਿਹਾ, ‘‘ਸਿਆਸਤ ਵਿੱਚ ਮੇਰੀ ਰੁਚੀ ਹੈ। ਮੈਂ ਲੰਡਨ ਵਿੱਚ ਰਹਿੰਦਾ ਹਾਂ, ਲੰਡਨ ਬਾਰੇ ਜਾਣਦਾ ਹਾਂ, ਅਜਿਹੇ ਵਿੱਚ ਸਾਦਿਕ ਖ਼ਾਨ ਦਾ ਮੇਅਰ ਵਜੋਂ ਕਾਰਜਕਾਲ ਖ਼ਤਮ ਹੋਵੇਗਾ ਤਾਂ ਮੈਨੂੰ ਇਸ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ।’’ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਨੇ ਭਵਿੱਖ ਦੀ ਸਿਆਸੀ ਵਿਚਾਰਧਾਰਾ ਬਾਰੇ ਫ਼ੈਸਲਾ ਕੀਤਾ ਹੈ ਤਾਂ ਉਸ ਨੇ ਕਿਹਾ, ‘‘ਮੈਂ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਕਿਉਂਕਿ ਮੈਂ ਅਜੇ ਵੀ ਕ੍ਰਿਕਟ ਖੇਡਣ ਦਾ ਇੱਛੁਕ ਹਾਂ। ਅਗਲੇ ਕਾਊਂਟੀ ਸੈਸ਼ਨ ਲਈ ਪੂਰੀ ਤਰ੍ਹਾਂ ਫਿੱਟ ਹੋਣ ’ਤੇ ਧਿਆਨ ਦੇ ਰਿਹਾ ਹਾਂ। ਇਸ ਦੌਰਾਨ ਜਦੋਂ ਤੁਸੀਂ ਕ੍ਰਿਕਟ ਤੋਂ ਵਿਹਲੇ ਹੁੰਦੇ ਤਾਂ ਦਿਮਾਗ਼ ਨੂੰ ਕੰਮ ਲਾਈ ਰੱਖਣਾ ਹੁੰਦਾ ਹੈ ਅਤੇ ਅਜਿਹੇ ਵਿੱਚ ਸਿਆਸਤ ਬਾਰੇ ਪੜ੍ਹਦਾ ਹਾਂ।’’ਉਸ ਨੇ ਭਾਰਤ ਨੂੰ ਕ੍ਰਿਕਟ ਦੀ ਮਹਾਂਸ਼ਕਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਰਤੀ ਪ੍ਰਸ਼ੰਸਕ ਹੀ ਹਨ ਜੋ ਆਪਣੀ ਗਿਣਤੀ ਅਤੇ ਉਤਸ਼ਾਹ ਨਾਲ ਚੈਂਪੀਅਨਸ਼ਿਪ ਨੂੰ ਸਫਲ ਬਣਾਉਂਦੇ ਹਨ। ਉਸ ਨੇ ਕਿਹਾ, ‘‘ਭਾਰਤ ਹੁਣ ਇੱਕ ਸੰਪੰਨ ਦੇਸ਼ ਹੈ ਅਤੇ ਛੇਤੀ ਹੀ ਉਹ ਦੁਨੀਆਂ ’ਤੇ ਰਾਜ ਕਰੇਗਾ।

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਨੋਰਿਚ ਨੇ ਸਿਟੀ ਨੂੰ 3-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ

ਲਿਵਰਪੂਲ, ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਨੇ ਅੱਜ ਨਿਉਕਾਰਸਲ ਨੂੰ 3-1 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਖੇਡ ਗਏ ਹੋਰ ਮੈਚ ਵਿੱਚ ਬ੍ਰਾਇਟਨ ਅਤੇ ਬਰਨਲੀ 1-1 ਨਾਲ ਬਰਾਬਰ ਰਹੇ ।ਮਾਨਚੈਸਟਰ ਯੂਨਾਈਟਡ ਨੇ ਲਿਸਟਰ ਨੂੰ 1-0 ਨਾਲ ਹਰਾਇਆ। ਟੋਟਨਹਮ ਨੇ ਕਿਸਟਲ ਪੈਲਸ ਨੂੰ 4-0 ਨਾਲ ਹਰਾਇਆ।ਸਹਫਿਲਡ ਨੇ ਸਾਊਥਹੈਪਟਨ ਤੋਂ 0-1ਨਾਲ ਹਾਰ ਖਾਦੀ।ਇਸੇ ਤਰਾਂ ਵੁਲਵਰਹੈਂਪਟਨ ਨੇ ਚਲਸੀ ਤੋਂ 2-5 ਨਾਲ ਹਾਰ ਖਾਦੀ। ਅੱਜ ਇਕ ਬਹੁਤ ਹੀ ਇਮਪੋਰਟੈਂਟ ਮੈਚ ਜੋ ਕੇ ਨੋਰਿਚ ਅਤੇ ਮਾਨਚੈਸਟਰ ਸਿਟੀ ਵਿਚਕਾਰ ਖੇਡਿਆ ਗਿਆ ਸੀ।ਉਸ ਵਿਚ ਨੋਰਿਚ ਨੇ ਸਿਟੀ ਨੂੰ 3-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ।ਬੋਰਨਮਓਥ ਅਤੇ ਇਵਟਨ, ਵਟਫੋਰਡ ਅਤੇ ਅਰਸਨਲ ਵਿਚਕਾਰ ਮੈਚ ਐਤਵਾਰ ਨੂੰ ਖੇਡੇ ਜਾਣਗੇ।ਅਸਟਨ ਵਿਲਾ ਅਤੇ ਵੈਸਟ ਹੈਮ ਸੋਮਵਾਰ ਨੂੰ ਖੇਡਣ ਗੇ।

ਸਨਿਚਰਵਾਰ ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ।

    Team P GD Pts
1   Liverpool 5 11 15
2   Man City 5 10 10
3   Tottenham 5 5 8
4   Man Utd 5 4 8
 
5   Leicester 5 2 8
 
6   Chelsea 5 0 8
7   Arsenal 4 0 7
8   Everton 4 0 7
9   West Ham 4 -1 7
10   Southampton 5 -1 7
11   Crystal Palace 5 -3 7
12   Norwich 5 -3 6
13   Burnley 5 -1 5
14   Sheff Utd 5 -1 5
15   Brighton 5 -3 5
16   Bournemouth 4 -3 4
17   Newcastle 5 -4 4
 
18   Aston Villa 4 -2 3
19   Wolves 5 -4 3
20   Watford 4 -6 1