You are here

ਯੁ.ਕੇ.

ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲਾਂ ਦਾ ਵਰਕ ਵੀਜ਼ਾ

ਲੰਡਨ,ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਦੇਸ਼ੀ ਵਿਦਿਆਰਥੀ ਹੁਣ ਪੜ੍ਹਾਈ ਖਤਮ ਕਰਨ ਮਗਰੋਂ ਦੋ ਸਾਲਾਂ ਦਾ ਵਰਕ ਵੀਜ਼ਾ ਹਾਸਲ ਕਰਨ ਸਕਣਗੇ। ਇਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਬ੍ਰਿਟੇਨ ਨੇ 2012 ਵਿਚ ਪੜ੍ਹਾਈ ਮਗਰੋਂ ਮਿਲਣ ਵਾਲਾ ਦੋ ਸਾਲ ਦਾ ਵਰਕ ਵੀਜ਼ਾ ਬੰਦ ਕਰ ਦਿੱਤਾ ਸੀ।

ਇਸ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਸੀ। ਦਰਅਸਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਦੇ ਹੱਲ ਲਈ ਯਤਨਾਂ ਤਹਿਤ ਬ੍ਰਿਟੇਨ ਸਰਕਾਰ ਨੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਦੋ ਸਾਲਾਂ ਦਾ ਵਰਕ ਵੀਜ਼ਾ (ਕੰਮ ਕਰਨ ਦੀ ਖੁੱਲ੍ਹ) ਜਾਰੀ ਕਰਨ ਦਾ ਐਲਾਨ ਕੀਤਾ ਹੈ। ਨਵੀਂ ਗਰੈਜੂਏਟ ਯੋਜਨਾ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਇਹ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਹੋਵੇਗੀ 

ਜਿਨ੍ਹਾਂ ਕੋਲ ਵਿਦਿਆਰਥੀ ਵਜੋਂ ਬ੍ਰਿਟੇਨ ਦਾ ਜਾਇਜ਼ ਆਵਾਸ ਪਰਮਿਟ ਹੈ ਤੇ ਜਿਨ੍ਹਾਂ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਬਰਤਾਨੀਆ ਦੀ ਕਿਸੇ ਉੱਚ ਸਿੱਖਿਆ ਸੰਸਥਾ ਤੋਂ ਗਰੈਜੂਏਟ ਪੱਧਰ ਦੀ ਜਾਂ ਇਸ ਤੋਂ ਉੱਚੇ ਪੱਧਰ ਦੀ ਪੜ੍ਹਾਈ ਸਫ਼ਲਤਾ ਨਾਲ ਮੁਕੰਮਲ ਕੀਤੀ ਹੈ। ਵੀਜ਼ਾ ਤਹਿਤ ਯੋਗ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲਾਂ ਲਈ ਕੰਮ ਕਰਨ ਜਾਂ ਆਪਣੇ ਪਸੰਦ ਦੇ ਕਿਸੇ ਕਰੀਅਰ ਦੀ ਭਾਲ ਕਰਨ ਦੀ ਮਨਜ਼ੂਰੀ ਹੋਵੇਗੀ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਬਾਰੇ ਨੀਤੀ ਦੀ ਫੇਰ ਤੋਂ ਪ੍ਰਭਾਵੀ ਸ਼ੁਰੂਆਤ ਕਰਨ ਤੋਂ ਬਾਅਦ ਕਿਹਾ ਕਿ ਬਦਲਾਅ ਨਾਲ ਵਿਦਿਆਰਥੀਆਂ ਨੂੰ ਦੇਸ਼ ਵਿੱਚ ਕਰੀਅਰ ਸ਼ੁਰੂ ਕਰਨ ਲਈ ‘ਆਪਣੀ ਸਮਰੱਥਾ ਨੂੰ ਖੰਗਾਲਣ’ ਦਾ ਮੌਕਾ ਮਿਲੇਗਾ। ਜੌਹਨਸਨ ਦੀ ਕੈਬਨਿਟ ਵਿੱਚ ਸੀਨੀਅਰ ਮੈਂਬਰ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ‘ਨਵੀਂ ਗਰੈਜੂਏਟ ਯੋਜਨਾ ਦਾ ਮਤਲਬ ਹੈ ਕਿ ਸਮਰੱਥ ਕੌਮਾਂਤਰੀ ਵਿਦਿਆਰਥੀ ਬ੍ਰਿਟੇਨ ਵਿੱਚ ਪੜ੍ਹ ਸਕਣਗੇ ਤੇ ਸਫ਼ਲ ਕਰੀਅਰ ਬਣਾਉਣ ਦੌਰਾਨ ਉਨ੍ਹਾਂ ਨੂੰ ਠੋਸ ਤਜਰਬਾ ਹਾਸਲ ਹੋਵੇਗਾ।’

ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ

ਭਾਰਤ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ

ਬਰਮਿਘਮ, ਸਤੰਬਰ 2019- ( ਗਿਆਨੀ ਰਾਵਿਦਰਪਾਲ ਸਿੰਘ )-

 ਵਿਸ਼ਵ ਦੀਆਂ ਸਿਖਰਲੀਆਂ ਸਿੱਖਿਆ ਸੰਸਥਾਵਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਮੌਜੂਦਗੀ ਵਿੱਚ ਵਾਧਾ ਦਰਜ ਕੀਤਾ ਹੈ। ਇਹ ਵਾਧਾ 49 ਫੀਸਦ ਤੋਂ ਵਧ ਕੇ 56 ਫੀਸਦ ਹੋ ਗਿਆ ਹੈ। ਹਾਲਾਂਕਿ ਭਾਰਤ ਇਸ ਸਾਲ ਦੀ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ ਹੋ ਗਿਆ ਹੈ। ਸਾਲ 2012 ਮਗਰੋਂ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਅੱਵਲ ਨੰਬਰ ਸਿੱਖਿਆ ਸੰਸਥਾ ਬੰਗਲੌਰ ਦੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ) ਨੂੰ ਸਿਖਰਲੇ 300 ’ਚੋਂ ਬਾਹਰ ਹੋਣਾ ਪਿਆ ਹੈ। ਉਧਰ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ ’ਤੇ ਰਹੀ ਹੈ। ਨਵੀਆਂ ਯੂਨੀਵਰਸਿਟੀਆਂ ’ਚੋਂ ਆਈਆਈਟੀ ਰੂਪਨਗਰ ਨੇ ਆਈਆਈਟੀ ਇੰਦੌਰ ਨੂੰ ਪਛਾੜਦਿਆਂ ਆਪਣਾ ਨਾਂ ਦਰਜ ਕਰਵਾਇਆ ਹੈ।
ਉਂਜ ਆਈਆਈਐੱਸਸੀ ਅਜੇ ਵੀ ਭਾਰਤ ਦਾ ਸਰਵੋਤਮ ਦਰਜਾਬੰਦੀ ਵਾਲਾ ਸੰਸਥਾਨ ਹੈ, ਪਰ ਇਹ ‘251-300’ ਦੇ ਵਰਗ ’ਚੋਂ ਨਿਕਲ ਕੇ ‘301-350’ ਵਾਲੇ ਵਰਗ ਵਿੱਚ ਚਲਾ ਗਿਆ ਹੈ। ਆਲਮੀ ਦਰਜਾਬੰਦੀ ਵਿੱਚ ਨਿਘਾਰ ਯੂਨਵਰਸਿਟੀ ਦੇ ਸੋਧ, ਸਿੱਖਿਆ ਤੇ ਉਦਯੋਗਾਂ ਲਈ ਉਪਯੋਗਤਾ ਦੇ ਪੱਧਰ ਵਿੱਚ ਕਮੀ ਨੂੰ ਦਰਸਾਉਂਦਾ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਦਰਜਾਬੰਦੀ ਦੀ ਸੰਪਾਦਕ ਐਲੀ ਬੋਥਵੇਲ ਨੇ ਕਿਹਾ, ‘ਭਾਰਤ ਵਿੱਚ ਨੌਜਵਾਨਾਂ ਦੀ ਤੇਜ਼ੀ ਨਾਲ ਵਧਦੀ ਆਬਾਦੀ ਤੇ ਅੰਗਰੇਜ਼ੀ ਭਾਸ਼ਾ ਦੇ ਵਧਦੇ ਇਸਤੇਮਾਲ ਕਰਕੇ ਆਲਮੀ ਉੱਚ ਸਿੱਖਿਆ ਵਿੱਚ ਭਾਰਤ ਕੋਲ ਅਸੀਮ ਸੰਭਾਵਨਾਵਾਂ ਹਨ। ਹਾਲਾਂਕਿ ਇਸ ਸਾਲ ਦੀ ਸਿਖਰਲੀ 300 ਦਰਜਾਬੰਦੀ ਵਿੱਚੋਂ ਇਸ ਦਾ ਬਾਹਰ ਹੋਣਾ ਤੇ ਸਿਰਫ਼ ਕੁਝ ਗਿਣਤੀ ਦੀਆਂ ਸੰਸਥਾਵਾਂ ਦਾ ਵਿਕਾਸ ਕਰਨਾ ਕਾਫ਼ੀ ਨਿਰਾਸ਼ਾਜਨਕ ਹੈ।’
ਯੂਨੀਵਰਸਿਟੀਆਂ ਦੀ ਸੰਪੂਰਨ ਸੂਚੀ ਵਿੱਚ ਕੁੱਲ 56 ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਥਾਂ ਬਣਾਈ ਹੈ, ਜੋ ਪਿਛਲੇ ਸਾਲ ਦੀ ਗਿਣਤੀ ਨਾਲੋਂ 49 ਵਧ ਹੈ। ਯੂਨੀਵਰਸਿਟੀਆਂ ਦੀ ਨੁਮਾਇੰਦਗੀ ਦੇ ਮਾਮਲੇ ’ਚ ਭਾਰਤ ਪੰਜਵੇਂ ਸਥਾਨ ’ਤੇ ਹੈ। ਇਸ ਸੂਚੀ ਵਿੱਚ ਏਸ਼ੀਆ ’ਚੋਂ ਜਾਪਾਨ ਤੇ ਚੀਨ, ਭਾਰਤ ਨਾਲੋਂ ਉੱਤੇ ਹਨ। ਇਸ ਸਾਲ ਕੁੱਲ ਮਿਲਾ ਕੇ ਸੱਤ ਭਾਰਤੀ ਯੂਨੀਵਰਸਿਟੀਆਂ ਹੇਠਲੇ ਵਰਗ ਵਿੱਚ ਹਨ ਜਦੋਂਕਿ ਦੇਸ਼ ਦੀਆਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਸਥਿਰ ਹੈ। 

ਪਾਰਲੀਮੈਂਟ ਮੁਅੱਤਲ ਕਰਨ ਲਈ ਮਹਾਰਾਣੀ ਨੂੰ ਝੂਠ ਨਹੀਂ ਬੋਲਿਆ-ਬੌਰਿਸ ਜੌਹਨਸਨ

ਬ੍ਰੈਗਜ਼ਿਟ ਸਬੰਧੀ ਗੰਭੀਰ ਮੁੱਦੇ ਨੂੰ ਲੈ ਕੇ ਸੰਸਦ ਦੀ ਮੁਅੱਤਲੀ ਰੱਦ ਕਰਕੇ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ-ਲੇਬਰ ਪਾਰਟੀ

ਲੰਡਨ, ਸਤੰਬਰ 2019- (ਗਿਆਨੀ ਰਾਵਿਦਰਪਾਲ ਸਿੰਘ )-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਉਨ੍ਹਾਂ ਪਾਰਲੀਮੈਂਟ ਨੂੰ 5 ਹਫ਼ਤਿਆਂ ਲਈ ਮੁਅੱਤਲ ਕਰਨ ਲਈ ਮਹਾਰਾਣੀ ਐਲਿਜ਼ਬੈੱਥ ਨੂੰ ਝੂਠ ਨਹੀਂ ਬੋਲਿਆ | ਪ੍ਰਧਾਨ ਮੰਤਰੀ ਬੌਰਿਸ ਨੇ ਅੱਜ ਸਕਾਟਲੈਂਡ ਦੀ ਉੱਚ ਅਦਾਲਤ ਵਲੋਂ ਸੰਸਦ ਮੁਅੱਤਲ ਕਰਨ ਨੂੰ ਗ਼ੈਰਕਾਨੰੂਨੀ ਕਹੇ ਜਾਣ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਹਾਈਕੋਰਟ ਸਾਡੇ ਨਾਲ ਸਹਿਮਤ ਹੈ, ਜਦਕਿ ਸੁਪਰੀਮ ਕੋਰਟ ਵਲੋਂ ਅਜੇ ਫ਼ੈਸਲਾ ਸੁਣਾਇਆ ਜਾਣਾ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਸੰਸਦ ਮੰਗਲਵਾਰ ਸਵੇਰ ਨੂੰ 14 ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਸੀ | ਦੂਜੇ ਪਾਸੇ ਸੋਮਵਾਰ ਨੂੰ ਸੰਸਦ ਮੈਂਬਰਾਂ ਵਲੋਂ ਪਾਸ ਕੀਤੇ ਇਕ ਮਤੇ ਤੋਂ ਬਾਅਦ ਸਰਕਾਰ ਵਲੋਂ ਬ੍ਰੈਗਜ਼ਿਟ ਸਬੰਧੀ ਯੈਲੋਹੈਮਰ ਡਾਕੂਮੈਂਟ ਜਾਰੀ ਕੀਤੇ ਗਏ ਜਿਸ 'ਚ ਸਪਸ਼ਟ ਮੰਨਿਆ ਹੋਇਆ ਸੀ ਕਿ 'ਨੋ ਡੀਲ' ਬ੍ਰੈਗਜ਼ਿਟ ਦੇਸ਼ ਦੇ ਹਿੱਤ 'ਚ ਨਹੀਂ ਹੈ | ਇਸ ਨਾਲ ਦਵਾਈਆਂ ਅਤੇ ਖਾਣ-ਪੀਣ ਦੇ ਸਮਾਨ ਦੀ ਸਮੱਸਿਆ ਆਵੇਗੀ ਅਤੇ ਲੋਕਾਂ 'ਚ ਬੇਚੈਨੀ ਪੈਦਾ ਹੋਵੇਗੀ | ਖਾਣ ਪੀਣ ਦਾ ਸਮਾਨ ਮਹਿੰਗਾ ਹੋਵੇਗਾ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਮਾੜਾ ਪ੍ਰਭਾਵ ਪਵੇਗਾ, ਰੋਸ ਅਤੇ ਹੱਕ 'ਚ ਯੂ ਕੇ 'ਚ ਪ੍ਰਦਰਸ਼ਨ ਹੋ ਸਕਦੇ ਹਨ, ਇੰਗਲਿਸ਼ ਚੈਨਲ ਤੇ ਲਾਰੀਆਂ ਨੂੰ ਦੋ ਦਿਨ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ | ਦਸਤਾਵੇਜ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਨੋ ਡੀਲ ਹੁੰਦੀ ਹੈ ਤਾਂ ਕਈ ਕਾਰੋਬਾਰ ਵੀ ਬੰਦ ਹੋਣਗੇ | ਇਹਨਾਂ ਦਸਤਾਵੇਜ਼ਾਂ ਨੂੰ ਕੱਲ੍ਹ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ | ਲੇਬਰ ਪਾਰਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਸੰਸਦ ਦੀ ਮੁਅੱਤਲੀ ਰੱਦ ਕਰਕੇ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ | ਨੋ ਡੀਲ ਸਬੰਧੀ ਜਾਰੀ ਹੋਏ ਇਹਨਾਂ ਦਸਤਾਵੇਜ਼ਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੂੰ ਨਵੇਂ ਵਿਵਾਦਾਂ ਵਿਚ ਫਸਾ ਦਿੱਤਾ ਹੈ |

ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਜਲਿ੍ਹਆਂਵਾਲਾ ਬਾਗ਼ 'ਚ ਸ਼ਰਧਾਂਜਲੀ ਭੇਟ ਕਰਨ ਪਹੁੰਚੇ

13 ਅਪ੍ਰੈਲ 1919 ਨੂੰ ਬਾਗ਼ 'ਚ ਹੋਏਆ ਸਾਕਾ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ -ਆਰਕ ਬਿਸ਼ਪ

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

ਕੈਂਟਰਬਰੀ ਦੇ ਮੁਖੀ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਆਪਣੀ ਪਤਨੀ ਕੈਲੋਰੀਨ ਵੈਲਬੇ ਸਮੇਤ ਅੱਜ ਸਥਾਨਕ ਜਲਿ੍ਹਆਂ ਵਾਲਾ ਬਾਗ਼ ਵਿਖੇ ਸ਼ਰਧਾਂਜਲੀ ਭੇਟ ਕੀਤੀ | ਜਲਿ੍ਹਆਂਵਾਲਾ ਬਾਗ਼ 'ਚ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾਂ 13 ਅਪ੍ਰੈਲ 1919 ਨੂੰ ਬਾਗ਼ 'ਚ ਹੋਏ ਸਾਕੇ ਨੂੰ ਸ਼ਰਮਨਾਕ ਦਸਦਿਆਂ ਇਸ ਨੂੰ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ ਦੱਸਿਆ | ਉਨ੍ਹਾਂ ਬਾਗ਼ 'ਚ ਅਮਰ ਜਯੋਤੀ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ ਵਿਜ਼ਟਰ ਰਜਿਸਟਰ 'ਤੇ ਆਪਣੇ ਅੰਦਰੂਨੀ ਭਾਵ ਪ੍ਰਗਟ ਕਰਦਿਆਂ ਲਿਖਿਆ ਕਿ ਇਸ 'ਤੇ ਜਗ੍ਹਾ ਇਕ ਅੰਗਰੇਜ਼ ਅਫ਼ਸਰ ਵਲੋਂ ਕੀਤੀ ਨਫ਼ਰਤ ਵਾਲੀ ਕਾਰਵਾਈ ਕਾਰਨ ਇਕ ਅੰਗਰੇਜ਼ ਕਿ੍ਸਚੀਅਨ ਹੋਣ ਦੇ ਨਾਤੇ ਮੈਂ ਸ਼ਰਮ ਮਹਿਸੂਸ ਕਰ ਰਿਹਾ ਹਾਂ | ਉਸ ਨੇ ਬਾਗ਼ 'ਚ ਜੋ ਨਿਰਦੋਸ਼ ਲੋਕਾਂ ਦਾ ਕਤਲ ਕਰਕੇ ਦਰਿੰਦਗੀ ਵਿਖਾਈ ਮੈਂ ਉਸ ਦੀ ਨਿੰਦਾ ਕਰਦਾ ਹਾਂ | ਉਨ੍ਹਾਂ ਬਾਗ਼ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਈਸ਼ਵਰ ਤੋਂ ਦੁਆ ਕਰਦਿਆਂ ਇਹ ਵੀ ਲਿਖਿਆ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਸਾਰੇ ਧਰਮਾਂ 'ਚ ਬਣੀਆਂ ਦੂਰੀਆਂ ਖ਼ਤਮ ਹੋਣ ਅਤੇ ਹਰ ਪਾਸੇ ਸ਼ਾਂਤੀ ਕਾਇਮ ਹੋਵੇ |

MP Faisal backs Northern Budget

MP for Warrington South, Faisal Rashid, has backed calls for a ‘Northern Budget’ which would see roughly £37bn invested in Northern transport and infrastructure.

Warrington, Sep 2019 -( Amanjit Singh Khaira)-

Faisal is calling for a commitment to three core“asks” for the North of England to get the bare essential in better transport infrastructure in the short, medium and long-term.

It includes a commitment to a £7 billion Northern Infrastructure Pipeline, featuring road and rail projects which could commence in the next five years and have the potential to transform connectivity in the short-term.

The “asks” call on the Government to consider both short and long-term commitments to the North, at both this year’s fiscal event and the longer-term review of infrastructure spending now slated for 2020.

It includes:

Commitment to a £7 billion Northern Infrastructure Pipeline – a list of shovel-ready road and rail projects to be delivered by the mid-2020s

Commitment to build the full £39 billion Northern Powerhouse Rail (NPR) network by 2040

Commitment to £1 billion for Transport for the North over the next three years to deliver on its vision, including funding for the development of Northern Powerhouse Rail and other road and rail schemes

Faisal Rashid, MP for Warrington South, said:

“If Britain is to compete on the global stage, closing the gap between the North and South is critical. Britain suffers from the worst regional inequality in Western Europe – this simply isn’t good enough.

“I want to see decades of neglect reversed. Across the North, these proposals have cross-party support. A ‘Northern Budget’ would be vital to the region’s future economic success, supporting 850,000 new jobs by 2050 and an extra £100bn into the economy.

“In Warrington, we have had years of underinvestment and even outright dishonesty from this Government – especially on transport. We are still waiting for the Government to follow through on its 2015 promise to scrap the Mersey Gateway tolls. This is a modest demand which would benefit many hard-working people in my constituency, yet after nearly 5 years we have still heard nothing from the Government.

“It is time my constituents received the investment they deserve. I will continue to campaign for a better deal for the North and a better deal for Warrington.”

 

ਮਰਦਮਸ਼ੁਮਾਰੀ 'ਚ ਵੱਖਰੇ ਖਾਨੇ ਲਈ ਸਿੱਖਾਂ ਵਲੋਂ ਸਰਕਾਰ ਨੂੰ ਕਾਨੂੰਨੀ ਚਣੌਤੀ

ਬਰਮਿਘਮ, ਸਤੰਬਰ 2019- ( ਗਿਆਨੀ ਰਾਵਿਦਰਪਾਲ ਸਿੰਘ )-

ਬਰਤਾਨੀਆ 'ਚ ਹੋਣ ਵਾਲੀ 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੇ ਵੱਖਰੇ ਖ਼ਾਨੇ ਹੋਣ ਅਤੇ ਵੱਖਰੀ ਗਿਣਤੀ ਨੂੰ ਲੈ ਕੇ ਸਿੱਖ ਭਾਈਚਾਰੇ ਤੇ ਸਰਕਾਰ 'ਚ ਚੱਲ ਰਹੀ ਕਸ਼ਮਕਸ਼ ਹੁਣ ਅਦਾਲਤ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ | ਸਿੱਖ ਭਾਈਚਾਰੇ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ | ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਕੈਬਨਿਟ ਦਫ਼ਤਰ, ਰਾਸ਼ਟਰੀ ਅੰਕੜਾ ਦਫ਼ਤਰ ( ਓ ਐਨ ਐਸ) ਅਤੇ ਯੂ ਕੇ ਸਟੇਟਿਸਟਕਸ ਅਥਾਰਿਟੀ ਿਖ਼ਲਾਫ਼ ਦਿੱਤੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਜੁਡੀਸ਼ੀਅਲ ਰਿਵਿਊ ਲਈ ਆਗਿਆ ਦੇ ਦਿੱਤੀ ਹੈ ਅਤੇ ਨਵੰਬਰ 'ਚ ਇਸ ਬਾਰੇ ਡੇਢ ਦਿਨ ਲਈ ਸੁਣਵਾਈ ਹੋਵੇਗੀ | ਦਸੰਬਰ 2018 'ਚ ਜਨਗਣਨਾ ਸਬੰਧੀ ਵਾਈਟ ਪੇਪਰ ਜਾਰੀ ਕੀਤੇ ਗਏ ਸਨ ਅਤੇ ਕੈਬਨਿਟ ਦਫ਼ਤਰ ਵਲੋਂ ਇਸ ਸਾਲ ਸੰਸਦ 'ਚ ਖਰੜਾ ਪੇਸ਼ ਕੀਤਾ ਜਾਣਾ ਹੈ | ਸਿੱਖ ਭਾਈਚਾਰੇ ਵਲੋਂ ਦਿੱਤੀ ਦਲੀਲ ਨੂੰ ਮੰਨਦਿਆਂ ਜੱਜ ਥੌਰਨਟਨ ਨੇ ਕੇਸ ਸਵੀਕਾਰ ਕਰ ਲਿਆ | ਜਿਸ ਨੂੰ ਸਿੱਖਾਂ ਦੀ ਪਹਿਲੀ ਜਿੱਤ ਮੰਨਿਆ ਜਾ ਰਿਹਾ ਹੈ | ਬੀਤੇ 5 ਸਾਲਾਂ ਤੋਂ ਸਿੱਖ ਭਾਈਚਾਰੇ ਵਲੋਂ ਓ ਐਨ ਐਸ, ਸਬੰਧਿਤ ਮੰਤਰੀਆਂ ਅਤੇ ਮਹਿਕਮੇ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਪਰ ਜਦੋਂ ਇਸ ਸਬੰਧੀ ਵਾਈਟ ਪੇਪਰ ਜਾਰੀ ਹੋਇਆ ਤਾਂ ਸਿੱਖਾਂ ਲਈ ਕੋਈ ਵੱਖਰਾ ਖਾਨਾ ਨਹੀਂ ਸੀ | ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਬੀਤੇ 6 ਮਹੀਨਿਆਂ ਦੌਰਾਨ ਓ. ਐਨ. ਐਸ. ਵਲੋਂ ਲਗਾਤਾਰ ਕੀਤੀ ਅਣਦੇਖੀ ਨੂੰ ਅਦਾਲਤ 'ਚ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਅਦਾਲਤੀ ਫ਼ੈਸਲਾ ਸਿੱਖਾਂ ਦੇ ਹੱਕ 'ਚ ਹੁੰਦਾ ਹੈ ਤਾਂ ਕੈਬਨਿਟ ਦਫ਼ਤਰ ਨੂੰ ਵੱਡਾ ਖਰਚਾ ਚੁਕਾਉਣਾ ਪੈ ਸਕਦਾ ਹੈ |

ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ ਦੂਜੇ ਦਿਨ ਵਿਚ

ਦੁਨੀਆ ਦੀ ਨਾਮਵਾਰ ਏਅਰਲਾਈਨ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਦੋ ਦਿਨਾਂ ਹੜਤਾਲ 10 ਸਤੰਬਰ ਨੂੰ ਵੀ ਜਾਰੀ

 

ਹੀਥਰੋ/ਲੰਡਨ, ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਉਂਗਲਾ ਤੇ ਗਿਣਿਆ ਜਾਂਦੀਆਂ ਦੁਨੀਆ ਦੀਆਂ ਵੱਡੀਆਂ ਏਅਰਲਾਈਨ ਵਿੱਚ ਗਿਣੀ ਜਾਂਦੀ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖ਼ਾਹ ਦੇ ਵਾਧੇ ਨੂੰ ਲੈ ਕੇ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ ਹੋਈ ਸੀ । ਉਹ ਅੱਜ ਦੂਜੇ ਦਿਨ ਵੀ ਜਰੀ ਰਹੀ। ਹਜਾਰਾਂ ਦੀ ਗਿਣਤੀ ਵਿੱਚ ਯਾਤਰੂਆਂ ਨੂੰ ਏਅਰ ਪੋਰਟ ਤੇ ਜਾਣ ਤੋਂ ਰੋਕ ਦਿੱਤਾ ਗਿਆ। 1700 ਦੇ ਕਰੀਬ ਫਲਾਈਟ ਨਾ ਚੱਲ ਸਕਿਆ।ਪਾਇਲਟ ਯੂਨੀਅਨ ਵਲੋਂ ਆਖਿਆ ਜਾ ਰਿਹਾ ਹੈ ਕੇ ਬ੍ਰਿਟਿਸ਼ ਏਅਰ ਵੇਜ ਦੁਨੀਆ ਵਿੱਚ ਆਪਣਾ ਆਦਰ ਘਟਵਾ ਰਿਹਾ ਹੈ ਜੋ ਮੈਨਜਮੈਂਟ ਦੀ ਗਲਤੀ ਹੈ। 9 ਤਰੀਕ ਨੂੰ ਤਕਰੀਬ 40 ਮਿਲੀਅਨ ਦਾ ਘਾਟਾ ਕੰਪਨੀ ਨੂੰ ਪਿਆ ਹੈ ਜੋ ਕੇ ਜਿਨ੍ਹਾਂ ਟਾਈਮ ਇਹ ਸੱਟਰਾਈਕ ਜਾਰੀ ਰਹੇ ਗੀ ਹੋਰ ਵੀ ਬਦੇਗਾ। ਦੋਨੇ ਪਾਸੇ ਇਹ ਗੱਲ ਤਾਂ ਕਰਦੇ ਹਨ ਕਿ ਗੱਲਬਾਤ ਰਾਹੀਂ ਫੈਸਲਾ ਹੋ ਜਾਵੇ ਗਾ।ਇਸ ਉਮੀਦ ਨੂੰ ਨਿਕਾਰਿਆ ਵਇ ਨਹੀਂ ਜਾ ਸਕਦਾ।ਜਾਣਕਾਰੀ ਲਈ ਦੱਸ ਦੇਈਏ ਕੇ ਬਲਪਾ ਯੂਨੀਅਨ ਦੇ ਮੈਂਬਰਾਂ ਨੇ 11.5 ਫ਼ੀਸਦੀ ਤਿੰਨ ਸਾਲਾ ਤਨਖ਼ਾਹ ਵਾਧਾ ਅਤੇ ਇਕ ਫ਼ੀਸਦੀ ਬੋਨਸ ਰੱਦ ਹੋਣ ਬਾਅਦ ਗੱਲਬਾਤ ਟੁੱਟ ਗਈ ਸੀ । ਜੋ ਇਸ ਸਾਰੀ ਕਹਾਣੀ ਦੀ ਮੁੱਖ ਸਮੱਸਿਆ ਹੈ।ਬੀ. ਏ. ਦੇ ਕੈਪਟਨਾਂ ਨੂੰ ਲਗਭਗ 1 ਲੱਖ 67000 ਪੌਡ ਅਤੇ 16000 ਪੌਡ ਹੋਰ ਭੱਤਾ ਦਿੱਤਾ ਜਾਂਦਾ ਹੈ ।

ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ

ਦੁਨੀਆ ਦੀ ਨਾਮਵਾਰ ਏਅਰਲਾਈਨ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ

ਹੀਥਰੋ/ਲੰਡਨ, ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਉਂਗਲਾ ਤੇ ਗਿਣਿਆ ਜਾਂਦੀਆਂ ਦੁਨੀਆ ਦੀਆਂ ਵੱਡੀਆਂ ਏਅਰਲਾਈਨ ਵਿੱਚ ਗਿਣੀ ਜਾਂਦੀ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖ਼ਾਹ ਦੇ ਵਾਧੇ ਨੂੰ ਲੈ ਕੇ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ ਹੋ ਗਈ ਹੈ । ਜਿਸ ਨਾਲ 2 ਲੱਖ 80 ਹਜ਼ਾਰ ਯਾਤਰੀ ਪ੍ਰਭਾਵਿਤ ਹੋਣਗੇ । ਮੰਗਲਵਾਰ ਤੱਕ 1700 ਦੇ ਕਰੀਬ ਉਡਾਣਾਂ ਨਹੀਂ ਉਡਣਗੀਆਂ । ਹੀਥਰੋ ਤੋਂ ਨਿਊਯਾਰਕ ਦੀਆਂ 40 ਉਡਾਣਾਂ, ਐਲ ਏ, ਦਿੱਲੀ, ਹਾਂਗਕਾਂਗ ਅਤੇ ਜੌਹਨਸਬਰਗ ਜਾਣ ਵਾਲੀਆਂ ਦਰਜਨ ਉਡਾਣਾਂ ਰੱਦ ਹੋਣਗੀਆਂ । ਜੇ ਫੈਸਲਾ ਨਾ ਹੋਵੇ ਤਾ ਇਹ ਹੜਤਾਲ ਕਿ੍ਸਮਸ ਸਮੇਤ ਜਨਵਰੀ ਤੱਕ ਚੱਲ ਸਕਦੀ ਹੈ । ਬਾਲਪਾ ਯੂਨੀਅਨ ਦੇ ਮੈਂਬਰਾਂ ਨੇ 11.5 ਫ਼ੀਸਦੀ ਤਿੰਨ ਸਾਲਾ ਤਨਖ਼ਾਹ ਵਾਧਾ ਅਤੇ ਇਕ ਫ਼ੀਸਦੀ ਬੋਨਸ ਰੱਦ ਹੋਣ ਬਾਅਦ ਗੱਲਬਾਤ ਟੁੱਟ ਗਈ ਸੀ । ਜਾਣਕਾਰੀ ਲਈ ਦੱਸ ਦੇਈਏ ਕੇ ਬੀ. ਏ. ਦੇ ਕੈਪਟਨਾਂ ਨੂੰ ਲਗਭਗ 1 ਲੱਖ 67000 ਪੌਡ ਅਤੇ 16000 ਪੌਡ ਹੋਰ ਭੱਤਾ ਦਿੱਤਾ ਜਾਂਦਾ ਹੈ । ਬੀ. ਏ. ਨੇ 4300 ਪਾਇਲਟਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਕਰਕੇ ਚਿਤਾਵਨੀ ਦੇ ਦਿੱਤੀ ਸੀ ਕਿ ਹੜਤਾਲ ਕਰਨਾ ਰੋਜ਼ਗਾਰ ਸਮਝੌਤੇ ਦੀ ਉਲੰਘਣਾ ਹੈ । ਜ਼ਿਕਰਯੋਗ ਹੈ ਕਿ ਪਾਇਲਟਾਂ ਵੱਲੋਂ 9, 10 ਅਤੇ 27 ਸਤੰਬਰ ਨੂੰ ਹੜਤਾਲ ਮਿਥੀ ਗਈ ਹੈ ।

 

ਉਘੇ ਸਮਾਜ ਸੇਵੀ ਵਾਹਿਗੁਰੂਪਾਲ ਸਿੰਘ ਔਲਖ ਬਰਤਾਨੀਆ ਦੀ ਨਾਮਵਾਰ ਸਖਸ਼ੀਅਤ ਦੇ ਮਾਤਾ ਦਾ ਦਿਹਾਂਤ

ਕਾਡਿਫ/ਵੇਲਜ਼,ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੇ ਉਘੇ ਕਾਰੋਬਾਰੀ ਤੇ ਕਾਂਗਰਸੀ ਨੇਤਾ ਵਾਹਿਗੁਰੂਪਾਲ ਸਿੰਘ ਔਲਖ ਦੇ ਮਾਤਾ ਬੀਬੀ ਸੁਰਜੀਤ ਕੌਰ ਔਲਖ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ । ਉਹ 95 ਵਰਿ੍ਹਆ ਦੇ ਸਨ । ਮਾਤਾ ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਕਾਡਿਫ ਐਡ ਗਲਾਮੋਗੇਨ ਪਾਰਕ ਸ਼ਮਸ਼ਾਨਘਾਟ 'ਚ 9 ਸਤੰਬਰ ਦਿਨ ਸੋਮਵਾਰ ਨੂੰ ਹੋਵੇਗਾ ਅਤੇ ਉਪਰੰਤ ਸਿੱਖ ਗੁਰਦੁਆਰਾ ਕਾਡਿਫ ਵਿਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ । ਜਾਣਕਾਰੀ ਲਈ ਮਾਤਾ ਸੁਰਜੀਤ ਕੌਰ ਜੀ ਦਾ ਪਿਛਲਾ ਪਿੰਡ ਅਮਰਗੜ੍ਹ ਕਲੇਰ (ਕੋਲ ਨਾਨਕਸਰ, ਜਗਰਾਓਂ) ਹੈ। ਮਾਤਾ ਜੀ ਲੰਬੇ ਸਮੇਂ ਤੋਂ ਆਪਣੇ ਪੁੱਤਰ ਸ ਵਾਹਿਗੁਰੂਪਾਲ ਸਿੰਘ ਔਲਖ ਕੋਲ ਇੰਗਲੈਂਡ ਵਿੱਚ ਰਹਿ ਰਹੇ ਸਨ।  ਇਸ ਸਮੇ ਵਾਹਿਗੁਰੂਪਾਲ ਸਿੰਘ ਔਲਖ ਨਾਲ ਦੁੱਖ ਦੀ ਘੜੀ 'ਚ  ਸ਼ਰੀਕ ਹੁੰਦੇ ਹੋਏ ਦੇਸ਼ਾਂ ਵਦੇਸ਼ਾਂ ਤੋਂ ਸਤਿਕਾਰ ਯੋਗ ਵਿਅਕਤੀਆਂ ਨੇ ਡੂੰਗੇ ਦੁਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿਚ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ, ਐਮ. ਪੀ. ਵਰਿੰਦਰ ਸ਼ਰਮਾਂ, ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਸ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਰਾਜਦੂਤ ਵਰਲਡ ਕੈਂਸਰ ਕੇਅਰ, ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਕਾਗਰਸ ਲੁਧਿਆਣਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਸੁਰਜੀਤ ਸਿੰਘ ਕਲੇਰ ਪ੍ਰਧਾਨ ਆੜਤੀਆ ਐਸੋਸੀਏਸ਼ਨ ਜਗਰਾਓਂ ਮੰਡੀ, ਸੁਖਦੇਵ ਸਿੰਘ ਪੁਰੇਵਾਲ, ਜਸਵੰਤ ਸਿੰਘ ਗਰੇਵਾਲ,ਸੁਖਦੇਵ ਸਿੰਘ ਗਰੇਵਾਲ,ਜਸਬੀਰ ਸਿੰਘ ਕਨੇਡਾ, ਜਸਪਾਲ ਸਿੰਘ ਸੰਧੂ, ਕੇਵਲ ਸਿੰਘ ਰਣਦੇਵਾ, ਗੁਰਬੀਰ ਸਿੰਘ ਅਟਕੜ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਪ੍ਰਭਜੋਤ ਸਿੰਘ ਮੋਹੀ, ਅਵਤਾਰ ਸਿੰਘ ਚੀਮਨਾ, ਮਹਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਲਿੱਟ, ਬਲਜੀਤ ਸਿੰਘ ਮੱਲੀ, ਗੁਰਚਰਨ ਸਿੰਘ ਸੂਜਾਪੁਰ, ਤੇਜਾ ਸਿੰਘ ਔਲਖ,ਅਮਨਜੀਤ ਸਿੰਘ ਖਹਿਰਾ ਐਡੀਟਰ ਜਨ ਸਕਤੀ ਨਿਉਜ ਪੰਜਾਬ ਆਦਿ ।

ਸਿੱਖ ਫੈਡਰੇਸ਼ਨ ਯੂ. ਕੇ. ਦੀ ਸਾਲਾਨਾ ਕਨਵੈਨਸ਼ਨ 15 ਨੂੰ

ਲੰਡਨ, ਸਤੰਬਰ 2019-(ਗਿਆਨੀ ਰਾਵਿਦਰਪਾਲ ਸਿੰਘ)- 

ਸਿੱਖ ਫੈਡਰੇਸ਼ਨ ਯੂ. ਕੇ. ਦੀ ਸਲਾਨਾ 36ਵੀਂ ਕਨਵੈੱਨਸ਼ਨ 15 ਸਤੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਸੰਗਤਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਉਪ ਚੇਅਰਮੈਨ ਕੁਲਦੀਪ ਸਿੰਘ ਚਹੇੜੂ, ਜਨਰਲ ਸਕੱਤਰ ਨਰਿੰਦਰਜੀਤ ਸਿੰਘ ਥਾਂਦੀ, ਸਲਾਹਕਾਰ ਦਬਿੰਦਰਜੀਤ ਸਿੰਘ, ਭਾਈ ਹਰਦੀਸ਼ ਸਿੰਘ ਨੇ ਕਿਹਾ ਕਿ ਕਨਵੈੱਨਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਇਸ ਸਾਲਾਨਾ ਕਨਵੈੱਨਸ਼ਨ 'ਚ ਦੇਸ਼-ਵਿਦੇਸ਼ ਤੋਂ ਉੱਘੀਆਂ ਪੰਥਕ ਸ਼ਖ਼ਸੀਅਤਾਂ ਹਿੱਸਾ ਲੈ ਰਹੀਆਂ ਹਨ | ਭਾਈ ਗਿੱਲ ਨੇ ਕਿਹਾ ਕਿ ਕਨਵੈੱਨਸ਼ਨ 'ਚ ਯੂ. ਕੇ. ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂ ਵੀ ਪਹੁੰਚਣਗੇ | ਕਨਵੈੱਨਸ਼ਨ ਦਾ ਮੁੱਖ ਮੁੱਦਾ ਸਿੱਖ ਕੌਮ ਦੀ ਅਜੋਕੀ ਸਥਿਤੀ ਤੇ ਭਵਿੱਖ ਦੀ ਰੂਪ ਰੇਖਾ ਹੋਵੇਗਾ | ਸ: ਗਿੱਲ ਨੇ ਇਹ ਵੀ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਸਿੱਖਾਂ ਦੀ ਆਜ਼ਾਦੀ ਲਈ ਕੀਤੇ ਜਾ ਰਹੇ ਸੰਘਰਸ਼ ਤੋਂ ਇਲਾਵਾ 2021 ਦੀ ਯੂ. ਕੇ. ਦੀ ਜਨਗੰਨਣਾਂ ਲਈ ਯੂ. ਕੇ. ਦੇ ਸਿੱਖਾਂ, ਗੁਰੂ ਘਰਾਂ ਦੇ ਸਹਿਯੋਗ ਨਾਲ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ 2021 ਦੀ ਜਨਗੰਨਣਾਂ 'ਚ ਸਿੱਖਾਂ ਦੀ ਵੱਖਰੀ ਗਿਣਤੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਜਾਵੇਗਾ | ਇਸ ਦੇ ਨਾਲ ਹੀ ਪੰਥਕ ਹਿਤਾਂ ਲਈ ਬੀਤੇ ਵਰੇ੍ਹ ਫੈਡਰੇਸ਼ਨ ਵਲੋਂ ਕੀਤੇ ਕੰਮਾਂ ਨੂੰ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ | 

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਿਖ਼ਲਾਫ਼ ਬ੍ਰੈਗਜ਼ਿਟ ਮੁੱਦੇ 'ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਲੰਡਨ,ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਬ੍ਰੈਗਜ਼ਿਟ 'ਚ ਦੇਰੀ ਕਰਨ ਨਾਲੋਂ ਮਰਨ ਨੂੰ ਤਰਜੀਹ ਦੇਣ ਦੇ ਬਿਆਨ ਤੋਂ ਬਾਅਦ ਸੰਸਦ ਮੈਂਬਰ ਕਾਨੂੰਨੀ ਕਾਰਵਾਈ ਲਈ ਤਿਆਰ ਹੋ ਰਹੇ ਹਨ | ਪ੍ਰਧਾਨ ਮੰਤਰੀ ਿਖ਼ਲਾਫ਼ ਬੀਤੇ ਦੋ ਦਿਨਾਂ 'ਚ ਹੋਈਆਂ ਤਿੰਨ ਹਾਰਾਂ ਤੋਂ ਬਾਅਦ ਬਰਤਾਨੀਆ ਦੀ ਸਿਆਸਤ ਬੜੀ ਰੋਚਕ ਬਣਦੀ ਜਾ ਰਹੀ ਹੈ | ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਬੌਰਿਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਯੂਰਪੀਅਨ ਸੰਘ ਤੋਂ ਵੱਖ ਹੋਣ ਲਈ ਜਨਵਰੀ ਤੱਕ ਦਾ ਸਮਾਂ ਮੰਗਣ | ਯੂ. ਕੇ. ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਤਾਰੀਖ਼ 31 ਅਕਤੂਬਰ ਹੈ, ਜਿਸ ਲਈ 19 ਅਕਤੂਬਰ ਤੱਕ ਸਮਝੌਤਾ ਹੋਣਾ ਜ਼ਰੂਰੀ ਹੈ | ਅਜਿਹਾ ਨਾ ਹੋਣ ਦੀ ਸੂਰਤ 'ਚ ਬਿਨਾਂ ਸਮਝੌਤਾ ਵੱਖ ਹੋਣਾ ਹੋਵੇਗਾ | ਸਰਕਾਰ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਸ੍ਰੀ ਜੌਹਨਸਨ ਨੂੰ ਬਰਸਲਜ਼ ਨੰੂ ਦੇਰੀ ਲਈ ਲਿਖਣਾ ਹੋਵੇਗਾ, ਜਿਸ ਦਾ ਕੋਈ ਫ਼ਾਇਦਾ ਨਹੀਂ ਹੈ | ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੇ 21 ਮੈਂਬਰਾਂ ਨੂੰ ਸਰਕਾਰ ਵਿਰੋਧ ਵੋਟ ਪਾਉਣ ਕਰਕੇ ਕੱਢ ਦਿੱਤਾ ਜਾਂਦਾ ਹੈ ਤਾਂ ਵੀ ਆਮ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਹਨ | ਸਾਬਕਾ ਸਰਕਾਰੀ ਵਕੀਲ ਲਾਰਡ ਮੈਕਡਾਨਲਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਕਾਨੂੰਨ ਦੀ ਪਾਲਨਾ ਕਰਨੀ ਹੋਵੇਗੀ ਤੇ ਯੂਰਪੀਅਨ ਸੰਘ ਨੂੰ ਬ੍ਰੈਗਜ਼ਿਟ ਦੀ ਤਾਰੀਖ਼ ਅੱਗੇ ਪਾਉਣ ਲਈ ਕਹਿਣਾ ਹੋਵੇਗਾ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ | 

ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸੰਸਦ ’ਚ ਦੂਜਾ ਝਟਕਾ

ਲੰਡਨ, ਸਤੰਬਰ 2019-(ਗਿਆਨੀ ਰਾਵਿਦਰਪਾਲ ਸਿੰਘ)-  ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬ੍ਰੈਗਜ਼ਿਟ ਸਮਝੌਤੇ ’ਤੇ ਬੁੱਧਵਾਰ ਨੂੰ ਸੰਸਦ ਵਿੱਚ ਲਗਾਤਾਰ ਦੂਜਾ ਝਟਕਾ ਲੱਗਾ ਜਦ ਸੰਸਦ ਮੈਂਬਰਾਂ ਨੇ ਸਮਝੌਤੇ ਤੋਂ ਬਿਨਾਂ ਬਰਤਾਨੀਆ ਦੇ ਯੂਰਪੀ ਸੰਘ ਤੋਂ ਵੱਖ ਹੋਣ ’ਤੇ ਰੋਕ ਲਾਉਣ ਸਬੰਧੀ ਪ੍ਰਸਤਾਵ ਨੂੰ ਸਮਰਥਨ ਦੇ ਦਿੱਤਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਜੌਹਨਸਨ 15 ਅਕਤੂਬਰ ਨੂੰ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਪ੍ਰਸਤਾਵ ਪੇਸ਼ ਕੀਤਾ।
ਬੁੱਧਵਾਰ ਨੂੰ ਹੋਇਆ ਮਤਦਾਨ ਵੀ ਜੌਹਨਸਨ ਦੇ ਖ਼ਿਲਾਫ਼ ਗਿਆ ਜਿਸ ਨਾਲ ਉਹ ਸੰਸਦ ਦੁਆਰਾ ਬ੍ਰੈਗਜ਼ਿਟ ਸਮਝੌਤੇ ਕਰਵਾਉਣ ਲਈ ਘੱਟੋ-ਘੱਟ 31 ਜਨਵਰੀ ਦੀ ਸਮਾਂ ਹੱਦ ਮੰੰਗਣ ਲਈ ਪਾਬੰਦ ਹੋਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ ’ਚ ਉਨ੍ਹਾਂ ਪਹਿਲੀ ਵੱਡੀ ਹਾਰ ਮਿਲੀ ਸੀ ਜਦੋਂ ਖੁ਼ਦ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਨੇ ਵਿਰੋਧੀ ਸੰਸਦ ਮੈਂਬਰਾਂ ਨਾਲ ਮਿਲ ਕੇ ‘ਹਾਊਸ ਆਫ਼ ਕਾਮਨਜ਼’ ਦਾ ਕੰਮਕਾਜ ਆਪਣੇ ਹੱਥਾਂ ’ਚ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਬੋਰਿਸ ਇਸ ਵਾਅਦੇ ਨਾਲ ਪ੍ਰਧਾਨ ਮੰਤਰੀ ਬਣੇ ਸਨ ਜੇਕਰ 31 ਅਕਤੂਬਰ ਤੱਕ ਬ੍ਰੈਗਜ਼ਿਟ ’ਤੇ ਸਮਝੌਤਾ ਨਾ ਹੋਇਆ ਤਾਂ ਵੀ ਬਰਤਾਨੀਆਂ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ ਜਦਕਿ ਵਿਰੋਧੀ ਧਿਰ ਇਹ ਸਮਾਂ ਹੱਦ ਵਧਾਉਣਾ ਚਾਹੁੰਦੀ ਹੈ। ਵਿਰੋਧੀ ਸੰਸਦ ਮੈਂਬਰ ਅਤੇ ਬਾਗੀਆਂ ਨੇ ਇਹ ਨਿਸਚਿਤ ਕੀਤਾ ਕਿ ਬਰਤਾਨੀਆ ਨੂੰ ਬਿਨਾਂ ਕਿਸੇ ਸਮਝੌਤੇ ਤੋਂ ਯੂਰਪੀ ਸੰਘ ਤੋਂ ਬਾਹਰ ਤੋਂ ਰੋਕਣ ਲਈ ਇਹ ਮਤਾ ਪਾਸ ਹੋਵੇ। ਇਸ ਦੌਰਾਨ ਮਤਾ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਜੌਹਨਸਨ ਕਿਹਾ ਕਿ ਉਹ ਚੋਣਾਂ ਨਹੀਂ ਚਾਹੁੰਦੇ ਪਰ ਵਿਰੋਧੀ ਧਿਰ ਨੇ ਕੋਈ ਰਾਹ ਨਹੀਂ ਛੱਡਿਆ ਹੈ। ਉਨ੍ਹਾਂ ਦੇ ਚੋਣਾਂ ਵਾਲੇ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਬਰਤਾਨੀਆ ਦੇ 650 ਵਿੱਚੋਂ ਦੋ ਤਿਹਾਈ ਦਾ ਸਮਰਥਨ

ਫੋਨ ਸੰਦੇਸ਼ ਰਾਹੀਂ ਟਵੀਟ ਕਰਨ ਦੀ ਸਹੂਲਤ ਬੰਦ

 

ਵਾਸ਼ਿੰਗਟਨ, ਸਤੰਬਰ 2019-

ਟਵਿੱਟਰ ਨੇ ਸੀਈਓ ਜੈਕ ਡੋਰਸੀ ਦਾ ਖਾਤਾ ਹੈਕ ਹੋਣ ਤੋਂ ਬਾਅਦ ਅੱਜ ਫੋਨ ਰਾਹੀਂ ਟਵਿੱਟਰ ਸੰਦੇਸ਼ ਭੇਜਣ ਦੀ ਸਹੂਲਤ ਬੰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਹੈਕਰਾਂ ਨੇ ਸੀਈਓ ਡੋਰਸੀ ਦਾ ਸਿਮ ਬਦਲ ਦਿੱਤਾ ਸੀ ਤੇ ਉਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰ ਲਈਆਂ ਸਨ। ਦੱਸਣਾ ਬਣਦਾ ਹੈ ਕਿ ਹੈਕਰ ਇਸ ਤਕਨੀਕ ਨਾਲ ਫੋਨ ’ਤੇ ਕੰਟਰੋਲ ਕਰਕੇ ਉਨ੍ਹਾਂ ਦੇ ਸੋਸ਼ਲ ਮੀਡੀਆ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਟਵਿੱਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਦੇ ਲੰਬੇ ਸਮੇਂ ਦੇ ਹੱਲ ਲਈ ਯਤਨ ਕਰ ਰਹੇ ਹਨ। ਸਾਂ ਫਰਾਂਸਿਸਕੋ ਦੀ ਇਸ ਏਜੰਸੀ ਨੇ ਇਹ ਸੇਵਾਵਾਂ ਕੁਝ ਸਮੇਂ ਲਈ ਹੀ ਬੰਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੀਈਓ ਡੋਰਸੀ ਦੇ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਕਰ ਲਿਆ ਗਿਆ ਤੇ ਹੈਕਰਾਂ ਨੇ ਉਸ ਦੇ ਟਵਿੱਟਰ ਖਾਤੇ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਹੈਕਰਾਂ ਨੇ ਡੋਰਸੀ ਦੇ ਟਵਿੱਟਰ ਖਾਤੇ ਤੋਂ ਇਤਰਾਜ਼ਯੋਗ ਸਮੱਗਰੀ ਭੇਜੀ ਸੀ।

Teenager in the UK has gone blind and deaf after living off a diet of chips, crisps and sausages

London, September 2019-

A teenager in the UK has gone blind and deaf after living off a diet of chips, crisps and sausages for up to a decade in a case believed to be the first of its kind in the country. The 17-year-old, who has not been named, ate only chips, Pringles, sausages, processed ham, French fries and white bread, making him malnourished, Bristol Live reported. According to the teenager's mother, her son began going off his meals when he was about seven years old and used to eat only junk food. He told doctors he did not like the "texture" of fruits and vegetables. The case came to light after it was written about by Dr Denize Atan, from the University Hospitals Bristol NHS Foundation Trust, in the Annals of Internal Medicine journal. The boy began to lose his hearing at the age of 14. His eyesight also quickly deteriorated and he has now been left with no job and no social life as a result, said his mother. The woman said that when her son was in primary school, he used to come back home with his packed lunch untouched. "I would make him nice sandwiches and put an apple or other fruit in and he wouldn't eat any of it. His teachers became concerned too. "His brother and sister have never stopped eating. They love everything. But he was just as fit and healthy as them. He has always been skinny so we had no weight concerns. You hear about junk food and obesity all the time—but he was as thin as a rake," said the woman. The teen is apparently suffering from an eating disorder known as ARFID (avoidant-restrictive food intake disorder). Those suffering from the condition often avoid food with a certain texture, smell, taste or appearance, or only eat it at a certain temperature, according to eating disorder charity Beat. The teenager's lack of nutrition severely damaged his optic nerve, causing a condition known as nutritional optic neuropathy (NON). "We couldn't believe it when we were told what had happened. His sight went downhill very fast - to the point where he is now legally blind. We are told the damage is irreversible; it's been a nightmare," said the boy's mother. Dr Denize Atan, who has been caring for the teenager, said the patient is still eating mostly the same food—although his nutrition has improved through vitamin supplements. The family agreed for the case to be reported in the journal to raise awareness of ARFID and the importance of nutrition for good eye and ear health. 

ਬਾਰਕਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ

ਲੰਡਨ, ਸਤੰਬਰ 2019- ( ਗਿਆਨੀ ਅਮਰੀਕ ਸਿੰਘ ਰਾਠੌਰ   )-

ਸਿੰਘ ਸਭਾ ਲੰਡਨ ਈਸਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਬਾਰਕਿੰਗ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 11:30 ਵਜੇ ਹੋਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜੋ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਲੰਘਿਆ ਅਤੇ ਗੁਰਦੁਆਰਾ ਕਰਮਸਰ ਇਲਫੋਰਡ ਸਮੇਤ ਥਾਂ-ਥਾਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਰਸਤੇ 'ਚ ਕੀਰਤਨੀ ਜੱਥਿਆਂ ਵਲੋਂ ਸ਼ਬਦ ਗਾਇਨ ਕੀਤੇ ਗਏ ਅਤੇ ਸੰਗਤਾਂ ਨਾਮ ਸਿਮਰਨ ਕਰਦੀਆਂ ਰਹੀਆਂ | ਸੰਗਤਾਂ ਲਈ ਸੇਵਾਦਾਰਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਹੋਏ ਸਨ | ਗੁਰੂ ਘਰ ਦੇ ਪ੍ਰਧਾਨ ਸ: ਮੇਜਰ ਸਿੰਘ ਬਾਸੀ ਨੇ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਸ: ਬਲਵਿੰਦਰ ਸਿੰਘ ਰਾਇਤ, ਹੁਰਦੀਪ ਸਿੰਘ ਹੁੰਦਲ, ਹਰਦਿਆਲ ਸਿੰਘ ਰਾਏ, ਸਤਨਾਮ ਸਿੰਘ ਸੰਧੂ, ਆਗਿਆਕਾਰ ਸਿੰਘ ਵਡਾਲਾ, ਕਿ੍ਪਾਲ ਸਿੰਘ ਮੱਲਾਬੇਦੀਆਂ, ਲਹਿੰਬਰ ਸਿੰਘ ਲੱਦੜ, ਮਨਦੀਪ ਸਿੰਘ ਬਿਨੰਗ, ਰਾਜਵਿੰਦਰ ਸਿੰਘ ਧਾਰੀਵਾਲ, ਮੇਅਰ ਰੈਡਬਿ੍ਜ਼ ਜੁਲਫਕਾਰ ਹੁਸੈਨ, ਐਮ ਪੀ ਮਾਈਕ ਗੇਪਸ ਅਤੇ ਸੈਮ ਟੈਰੀ ਆਦਿ ਹਾਜ਼ਰ ਸਨ |

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਭਰਾ ਜੋ ਜੌਹਨਸਨ ਵਲੋਂ ਸੰਸਦ ਤੇ ਮੰਤਰੀ ਅਹੁਦੇ ਤੋਂ ਅਸਤੀਫ਼ਾ

ਲੰਡਨ,  ਸਤੰਬਰ 2019  ( ਗਿਆਨੀ ਰਾਵਿਦਰਪਾਲ ਸਿੰਘ  )-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਭਰਾ ਜੋ ਜੌਹਨਸਨ ਨੇ ਅੱਜ ਸੰਸਦ ਅਤੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਤਿੰਨ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੌਰਾਨ 9 ਸਾਲ ਤੱਕ ਓਰਪਿੰਗਟਨ ਦੀ ਨੁਮਾਇੰਦਗੀ ਅਤੇ ਮੰਤਰੀ ਵਜੋਂ ਸੇਵਾ ਦਾ ਮੌਕਾ ਮਿਲਣਾ ਸਨਮਾਨ ਵਾਲੀ ਗੱਲ ਹੈ | ਹਾਲ ਹੀ ਦੇ ਕੁਝ ਹਫ਼ਤਿਆਂ ਵਿਚ ਮੈਂ ਪਰਿਵਾਰ ਅਤੇ ਦੇਸ਼ ਹਿੱਤ ਵਿਚਾਲੇ ਫਸਿਆ ਹੋਇਆ ਸੀ, ਜਿਸ ਦਾ ਹੱਲ ਨਹੀਂ ਮਿਲ ਪਾ ਰਿਹਾ ਅਤੇ ਸਮਾਂ ਆ ਗਿਆ ਹੈ ਕਿ ਕੋਈ ਹੋਰ ਮੇਰੇ ਸੰਸਦ ਮੈਂਬਰ ਅਤੇ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਲਵੇ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਜੋ ਜੌਹਨਸਨ ਨੂੰ ਉਨ੍ਹਾਂ ਦੇ ਸਰਵਿਸ ਲਈ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਹ ਇਮਾਨਦਾਰ, ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਸੰਸਦ ਮੈਂਬਰ ਰਹੇ | ਪ੍ਰਧਾਨ ਮੰਤਰੀ ਇਕ ਸਿਆਸੀ ਅਤੇ ਭਰਾ ਦੋਵੇਂ ਹੀ ਅਹੁਦੇ ਤੋਂ ਸਮਝਦੇ ਹਨ ਕਿ ਇਹ ਭਰਾ ਜੋ ਜੌਹਨਸਨ ਲਈ ਸੌਖਾ ਨਹੀਂ ਹੋਵੇਗਾ | ਜੋ ਜੌਹਨਸਨ ਨੇ ਕਿਹਾ ਕਿ ਮੈਂ ਭਰਾ ਬੋਰਿਸ ਜੌਹਨਸਨ ਦੀ ਸਰਕਾਰ ਵਿਚਲੇ ਹਾਲਾਤ ਨੂੰ ਕਬੂਲ ਕਰਕੇ ਇਹ ਫ਼ੈਸਲਾ ਲੈ ਰਿਹਾ ਹਾਂ | ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵਿਰੋਧ ਵਿਚ ਪਿਛਲੇ ਸਾਲ ਥੈਰੇਸਾ ਮੇਅ ਦੇ ਕਾਰਜਕਾਲ ਵਿਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਉਨ੍ਹਾਂ ਨੂੰ ਪਿਛਲੇ ਮਹੀਨੇ ਯੂਨੀਵਰਸਿਟੀ ਅਤੇ ਸਾਇੰਸ ਮੰਤਰੀ ਬਣਾਇਆ ਗਿਆ ਸੀ | ਜੋ ਜੌਹਨਸਨ ਦਾ ਇਸ ਅਹਿਮ ਮੌਕੇ ਤੇ ਜਾਣਾ ਸੱਤਾਧਾਰੀ ਪਾਰਟੀ ਲਈ ਹੋਰ ਵੀ ਮੁਸ਼ਕਿਲ ਪੈਦਾ ਕਰ ਗਿਆ ਹੈ |

ਨਸਲੀ ਟਿੱਪਣੀ 'ਤੇ ਬ੍ਰਿਟੇਨ ਪੀ.ਐਮ ਤੋਂ ਮਾਫੀ ਦੀ ਕੀਤੀ ਮੰਗ-ਤਨਮਨਜੀਤ ਸਿੰਘ ਢੇਸੀ Video

ਓਹਨਾ ਆਖਿਆ ਕਿ ਅਸੀਂ ਕਿੰਨਾ ਸਮਾਂ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਰਿਮਾਰਕ ਕਸਦੇ ਰਹਾਗੇ

ਲੰਡਨ, ਸਤੰਬਰ 2019 - (ਗਿਆਨੀ ਰਾਵਿਦਰਪਾਲ ਸਿੰਘ)- 

ਬ੍ਰਿਟੇਨ ਦੀ ਪਾਰਲੀਮੈਂਟ ' ਚ ਸਿੱਖ ਲੇਬਰ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਮੁਸਲਿਮ ਔਰਤਾਂ ਵਿਰੁੱਧ ਨਸਲੀ ਟਿੱਪਣੀਆਂ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਓਹਨਾ ਆਖਿਆ ਕਿ ਅਸੀਂ ਕਿੰਨਾ ਸਮਾਂ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਰਿਮਾਰਕ ਕਸਦੇ ਰਹਾਗੇ। ਜੌਹਨਸਨ ਨੇ ਇੱਕ ਲੇਖ ਵਿੱਚ ਬੁਰਕਾ ਪਹਿਨਣ ਵਾਲੀਆਂ ਮੁਸਲਮਾਨ ਔਰਤਾਂ ਦੀ ਲੈਟਰਬੌਕਸ ਅਤੇ ਬੈਂਕ ਲੁਟੇਰਿਆਂ ਨਾਲ ਤੁਲਨਾ ਕੀਤੀ ਸੀ । ਢੇਸੀ ਨੇ ਜਾਨਸਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਕਥਿਤ ਇਸਲਾਮਫੋਬੀਆ ਦੀ ਜਾਂਚ ਦੇ ਆਦੇਸ਼ ਦੇਣ। (Watch Video)

ਵਿਦੇਸ਼ੀ ਸਿੱਖ ਪੰਜਾਬ ਅਤੇ ਪੰਥ ਲਈ ਕੀ ਕਰ ਸਕਦੇ ਹਨ' ਵਿਸ਼ੇ 'ਤੇ ਲੰਡਨ 'ਚ ਸੈਮੀਨਾਰ

ਸਾਊਥਾਲ/ਲੰਡਨ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ )-

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਪੰਜਾਬ ਦੇ ਵਿਗੜ ਚੁੱਕੇ ਪੰਥਕ ਅਤੇ ਕੌਮੀ ਹਾਲਾਤ ਦੇ ਹੱਲ ਲੱਭਣ ਲਈ 'ਵਿਦੇਸ਼ੀ ਸਿੱਖ ਪੰਜਾਬ ਅਤੇ ਪੰਥ ਦੇ ਲਈ ਕੀ ਕਰ ਸਕਦੇ ਹਨ?' ਵਿਸ਼ੇ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਜਿਸ 'ਚ ਸ: ਮਹਿੰਦਰ ਸਿੰਘ ਖਹਿਰਾ, ਅਮਰਜੀਤ ਸਿੰਘ ਖਾਲੜਾ, ਨਿਰਮਲ ਸਿੰਘ ਕੰਧਾਲਵੀ ਅਤੇ ਬੀਬੀ ਕਿਰਨਦੀਪ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ । ਸ: ਅਮਰਜੀਤ ਸਿੰਘ ਖਾਲੜਾ ਨੇ ਕਿਹਾ ਕਿ ਸਿੱਖ ਹਮੇਸ਼ਾਂ ਸਰਬੱਤ ਦੇ ਭਲੇ ਲਈ ਜੂਝਦਾ ਹੈ ।ਇਸ ਲਈ ਉਹ ਭਲਾ ਕਰਨ ਤੋਂ ਗੁਰੇਜ਼ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਸਿੱਖ ਦੀ ਹੋਂਦ ਰਹੇਗੀ । ਸ: ਮਹਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ 'ਚ ਸੋਧ ਕਰਵਾ ਕੇ ਸਿੱਖਾਂ ਦੀ ਵੱਖਰੀ ਹੋਂਦ ਦਰਸਾਉਣੀ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਪੰਥ ਮਜ਼ਬੂਤ ਹੋਣ ਤੇ ਹੀ ਪੰਜਾਬ ਦਾ ਭਲਾ ਹੋ ਸਕੇਗਾ ਕਿਉਂਕਿ ਪੰਜਾਬ ਦਾ ਭਲਾ ਖਾਲਸਾ ਪੰਥ ਹੀ ਸਹੀ ਢੰਗ ਨਾਲ ਕਰ ਸਕਦਾ ਹੈ । ਬੀਬੀ ਕਿਰਨਦੀਪ ਕੌਰ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਸਬੰਧੀ ਸੇਵਾਵਾਂ ਨੂੰ ਵਧੀਆ ਮੁਹੱਈਆ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਪੰਥਕ ਵਿਚਾਰਧਾਰਾ ਵਾਲੀ ਸਰਕਾਰ ਨਾਲ ਹੀ ਪੰਜਾਬ ਦੇ ਹੱਕ ਮੰਗ ਸਕਾਂਗੇ । ਉਨ੍ਹਾਂ ਕਿਹਾ ਕਿ ਸਿੱਖ ਦੀ ਅਸਲ ਪਹਿਚਾਣ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਆਪਣੀ ਵੱਖਰੀ ਹੋਂਦ ਉਜਾਗਰ ਕਰਨੀ ਚਾਹੀਦੀ ਹੈ । ਸਿੱਖ ਮਿਸ਼ਨਰੀ ਸੁਸਾਇਟੀ ਦੇ ਜਨਰਲ ਸਕੱਤਰ ਸ: ਹਰਚਰਨ ਸਿੰਘ ਟਾਂਕ ਨੇ ਕਿਹਾ ਕਿ ਅਜਿਹੇ ਸੈਮੀਨਾਰ ਕਰਨੇ ਸਮੇਂ ਦੀ ਮੁੱਖ ਲੋੜ ਹਨ ਅਤੇ ਹੁਣ ਵੇਲਾ ਸਿਰ ਜੋੜ ਕੇ ਬੈਠਣ ਦਾ ਹੈ । ਇਸ ਮੌਕੇ ਸ: ਹਰਬੰਸ ਸਿੰਘ ਕੁਲਾਰ, ਮਹਿੰਦਰ ਸਿੰਘ ਗਰੇਵਾਲ, ਜਸਵੰਤ ਸਿੰਘ, ਡਾ: ਦਵਿੰਦਰਪਾਲ ਸਿੰਘ ਕੂਨਰ, ਅੰਮਿ੍ਤਪਾਲ ਸਿੰਘ, ਅਮਰਜੀਤ ਸਿੰਘ ਢਿਲੋਂ, ਬਲਵਿੰਦਰ ਸਿੰਘ ਪੱਟੀ, ਸੁਰਿੰਦਰ ਸਿੰਘ ਪੁਰੇਵਾਲ, ਦੀਦਾਰ ਸਿੰਘ ਰੰਧਾਵਾ, ਡਾ: ਪ੍ਰਵਿੰਦਰ ਸਿੰਘ ਗਰਚਾ, ਗੁਰਦੀਪ ਸਿੰਘ ਥਿੰਦ, ਗੁਰਮੀਤ ਸਿੰਘ ਹੰਜਰਾ, ਮੰਗਲ ਸਿੰਘ ਝੀਤਾ, ਅਮਰੀਕ ਸਿੰਘ, ਸਵਰਨ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪ ਅਗਨਭੇਟ Video

ਬਹੁਤ ਹੀ ਦੁਖਦਾਇਕ ਘਟਨਾ ਪਿੰਡ ਸ਼ੇਰਪੁਰ ਖੁਰਦ ਨਜਦੀਕ ਜਗਰਾਓਂ

ਅੱਗ ਦਾ ਕਾਰਨ ਬਿਜਲੀ ਦੇ ਸੌਟ ਸਰਕਟ ਦਸਿਆ ਗਿਆ ਹੈ

ਏ ਸੀ ਨੇ ਲਾਇ ਅੱਗ ,ਇਲਾਕਾ ਨਿਵਾਸੀ ਵਿਚ ਇਸ ਘਟਨਾ ਦੀ ਵੱਡੀ ਨਿਰਾਸ਼ਾ

ਜਗਰਾਓਂ (ਸੁੱਖ ਜਗਰਾਓਂ,ਜਸਮੇਲ ਸਿੰਘ ਗਾਲਿਬ,ਰਾਣਾ ਸੇਖਦੌਲਤ,ਮਨਜਿੰਦਰ ਗਿੱਲ) - ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ। ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਅੱਗ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈ। ਅੱਗ ਦੇਖਣ ਤੋਂ ਬਾਅਦ ਲੋਕਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦਾ ਇੰਗਲੈਂਡ ਵਿੱਚ ਸਨਮਾਨ

ਸਲੋਹ/ਲੰਡਨ,ਸਤੰਬਰ 2019 - (ਗਿਆਨੀ ਰਾਵਿਦਰਪਾਲ ਸਿੰਘ)-

ਬਰਤਾਨੀਆ ਦੇ ਦੌਰੇ ਦੌਰਾਨ ਹਲਕਾ ਆਦਮਪੁਰ (ਜਲੰਧਰ) ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦਾ ਸਲੋਹ ਦੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਸੀਤਲ ਸਿੰਘ ਲਾਲ ਅਤੇ ਸਾਬਕਾ ਕੌਂਸਲਰ ਹਰਜਿੰਦਰ ਸਿੰਘ ਗਹੀਰ ਵੱਲੋਂ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਰਹੇ ਜਥੇਦਾਰ ਰਾਏਪੁਰ ਵੱਲੋਂ ਸਿੱਖ ਸੰਗਤ ਅਤੇ ਲੋਕ ਭਲਾਈ ਦੇ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ। ਜਥੇਦਾਰ ਰਾਏਪੁਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਜਾਣੂ ਕਰਵਾਉਂਦਿਆਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਉਨ੍ਹਾਂ ਸੰਗਤ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਸਥਾਨ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ ਅਤੇ ਸੰਗਤ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਸਲੋਹ ਦੀ ਸੰਗਤ ਵੱਲੋਂ ਆਪਣੇ ਭਤੀਜੇ ਤਨਮਨਜੀਤ ਸਿੰਘ ਢੇਸੀ ਨੂੰ ਯੂ.ਕੇ ਦੀ ਸੰਸਦ ਲਈ ਪਹਿਲੇ ਸਿੱਖ ਸੰਸਦ ਮੈਂਬਰ ਵਜੋਂ ਚੌਣ ਜਿਤਾਉਣ ਲਈ ਪ੍ਰਸ਼ੰਸ਼ਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਹਲਕਾ ਵਾਸੀਆਂ ਦੀ ਸੇਵਾ ਵਿਚ ਕਦੇ ਵੀ ਢਿੱਲ ਨਹੀ ਦਿਖਾਉਣਗੇ। ਇਸ ਮੌਕੇ ਹਰੋਨਾ ਤੋਂ ਇਲਾਵਾ ਗੁਰੂਦੁਆਰਾ ਕਮੇਟੀ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਪਨੇਸਰ, ਬਾਬੀ ਜੁਟਲਾ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਵੀ ਹਾਜਰ ਸਨ।