ਲੰਡਨ,ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਬ੍ਰੈਗਜ਼ਿਟ 'ਚ ਦੇਰੀ ਕਰਨ ਨਾਲੋਂ ਮਰਨ ਨੂੰ ਤਰਜੀਹ ਦੇਣ ਦੇ ਬਿਆਨ ਤੋਂ ਬਾਅਦ ਸੰਸਦ ਮੈਂਬਰ ਕਾਨੂੰਨੀ ਕਾਰਵਾਈ ਲਈ ਤਿਆਰ ਹੋ ਰਹੇ ਹਨ | ਪ੍ਰਧਾਨ ਮੰਤਰੀ ਿਖ਼ਲਾਫ਼ ਬੀਤੇ ਦੋ ਦਿਨਾਂ 'ਚ ਹੋਈਆਂ ਤਿੰਨ ਹਾਰਾਂ ਤੋਂ ਬਾਅਦ ਬਰਤਾਨੀਆ ਦੀ ਸਿਆਸਤ ਬੜੀ ਰੋਚਕ ਬਣਦੀ ਜਾ ਰਹੀ ਹੈ | ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਬੌਰਿਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਯੂਰਪੀਅਨ ਸੰਘ ਤੋਂ ਵੱਖ ਹੋਣ ਲਈ ਜਨਵਰੀ ਤੱਕ ਦਾ ਸਮਾਂ ਮੰਗਣ | ਯੂ. ਕੇ. ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਤਾਰੀਖ਼ 31 ਅਕਤੂਬਰ ਹੈ, ਜਿਸ ਲਈ 19 ਅਕਤੂਬਰ ਤੱਕ ਸਮਝੌਤਾ ਹੋਣਾ ਜ਼ਰੂਰੀ ਹੈ | ਅਜਿਹਾ ਨਾ ਹੋਣ ਦੀ ਸੂਰਤ 'ਚ ਬਿਨਾਂ ਸਮਝੌਤਾ ਵੱਖ ਹੋਣਾ ਹੋਵੇਗਾ | ਸਰਕਾਰ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਸ੍ਰੀ ਜੌਹਨਸਨ ਨੂੰ ਬਰਸਲਜ਼ ਨੰੂ ਦੇਰੀ ਲਈ ਲਿਖਣਾ ਹੋਵੇਗਾ, ਜਿਸ ਦਾ ਕੋਈ ਫ਼ਾਇਦਾ ਨਹੀਂ ਹੈ | ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੇ 21 ਮੈਂਬਰਾਂ ਨੂੰ ਸਰਕਾਰ ਵਿਰੋਧ ਵੋਟ ਪਾਉਣ ਕਰਕੇ ਕੱਢ ਦਿੱਤਾ ਜਾਂਦਾ ਹੈ ਤਾਂ ਵੀ ਆਮ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਹਨ | ਸਾਬਕਾ ਸਰਕਾਰੀ ਵਕੀਲ ਲਾਰਡ ਮੈਕਡਾਨਲਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਕਾਨੂੰਨ ਦੀ ਪਾਲਨਾ ਕਰਨੀ ਹੋਵੇਗੀ ਤੇ ਯੂਰਪੀਅਨ ਸੰਘ ਨੂੰ ਬ੍ਰੈਗਜ਼ਿਟ ਦੀ ਤਾਰੀਖ਼ ਅੱਗੇ ਪਾਉਣ ਲਈ ਕਹਿਣਾ ਹੋਵੇਗਾ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ |