You are here

ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਜਲਿ੍ਹਆਂਵਾਲਾ ਬਾਗ਼ 'ਚ ਸ਼ਰਧਾਂਜਲੀ ਭੇਟ ਕਰਨ ਪਹੁੰਚੇ

13 ਅਪ੍ਰੈਲ 1919 ਨੂੰ ਬਾਗ਼ 'ਚ ਹੋਏਆ ਸਾਕਾ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ -ਆਰਕ ਬਿਸ਼ਪ

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

ਕੈਂਟਰਬਰੀ ਦੇ ਮੁਖੀ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਆਪਣੀ ਪਤਨੀ ਕੈਲੋਰੀਨ ਵੈਲਬੇ ਸਮੇਤ ਅੱਜ ਸਥਾਨਕ ਜਲਿ੍ਹਆਂ ਵਾਲਾ ਬਾਗ਼ ਵਿਖੇ ਸ਼ਰਧਾਂਜਲੀ ਭੇਟ ਕੀਤੀ | ਜਲਿ੍ਹਆਂਵਾਲਾ ਬਾਗ਼ 'ਚ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾਂ 13 ਅਪ੍ਰੈਲ 1919 ਨੂੰ ਬਾਗ਼ 'ਚ ਹੋਏ ਸਾਕੇ ਨੂੰ ਸ਼ਰਮਨਾਕ ਦਸਦਿਆਂ ਇਸ ਨੂੰ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ ਦੱਸਿਆ | ਉਨ੍ਹਾਂ ਬਾਗ਼ 'ਚ ਅਮਰ ਜਯੋਤੀ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ ਵਿਜ਼ਟਰ ਰਜਿਸਟਰ 'ਤੇ ਆਪਣੇ ਅੰਦਰੂਨੀ ਭਾਵ ਪ੍ਰਗਟ ਕਰਦਿਆਂ ਲਿਖਿਆ ਕਿ ਇਸ 'ਤੇ ਜਗ੍ਹਾ ਇਕ ਅੰਗਰੇਜ਼ ਅਫ਼ਸਰ ਵਲੋਂ ਕੀਤੀ ਨਫ਼ਰਤ ਵਾਲੀ ਕਾਰਵਾਈ ਕਾਰਨ ਇਕ ਅੰਗਰੇਜ਼ ਕਿ੍ਸਚੀਅਨ ਹੋਣ ਦੇ ਨਾਤੇ ਮੈਂ ਸ਼ਰਮ ਮਹਿਸੂਸ ਕਰ ਰਿਹਾ ਹਾਂ | ਉਸ ਨੇ ਬਾਗ਼ 'ਚ ਜੋ ਨਿਰਦੋਸ਼ ਲੋਕਾਂ ਦਾ ਕਤਲ ਕਰਕੇ ਦਰਿੰਦਗੀ ਵਿਖਾਈ ਮੈਂ ਉਸ ਦੀ ਨਿੰਦਾ ਕਰਦਾ ਹਾਂ | ਉਨ੍ਹਾਂ ਬਾਗ਼ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਈਸ਼ਵਰ ਤੋਂ ਦੁਆ ਕਰਦਿਆਂ ਇਹ ਵੀ ਲਿਖਿਆ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਸਾਰੇ ਧਰਮਾਂ 'ਚ ਬਣੀਆਂ ਦੂਰੀਆਂ ਖ਼ਤਮ ਹੋਣ ਅਤੇ ਹਰ ਪਾਸੇ ਸ਼ਾਂਤੀ ਕਾਇਮ ਹੋਵੇ |