ਇੰਗਲੈਂਡ 'ਚ ਪੁਲਿਸ 'ਤੇ ਹਮਲਿਆਂ ਦਾ ਹੋਇਆ ਵਾਧਾ-ਪੁਲਿਸ ਅਫ਼ਸਰ ਰੋਲਫ

ਬਰਮਿਘਮ, ਸਤੰਬਰ 2019- (ਗਿਆਨੀ ਰਵਿਦਾਰਪਾਲ ਸਿੰਘ)-ਡਿਪਟੀ ਚੀਫ਼ ਕਾਂਸਟੇਬਲ ਲੂਈਸ ਰੋਲਫ ਨੇ ਦੱਸਿਆ ਕਿ ਇੰਨੀ ਦਿਨੀਂ ਇੰਗਲੈਂਡ 'ਚ ਪੁਲਿਸ ਉਪਰ ਅਪਰਾਧੀ ਤੱਤਾਂ ਦੇ ਹਮਲੇ ਵਧੇ ਹਨ । ਪੱਛਮੀ ਮਿਡਲੈਂਡ ਦੀ ਉੱਚ ਪੁਲਿਸ ਅਫ਼ਸਰ ਰੋਲਫ ਅਨੁਸਾਰ ਜਦੋਂ ਉਹ ਪੁਲਿਸ ਕਾਸਟੇਬਲ ਸੀ ਤਾ ਹਮਲਾਵਰਾ ਨੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ। ਪੁਲਿਸ 'ਤੇ ਹਮਲਿਆ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਅਪਰਾਧੀਆ 'ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ, ਜੋ ਆਪਣੀਆਂ ਕਾਰਵਾਈਆਂ ਵਧਾ ਰਹੇ ਹਨ। ਰੋਲਫ ਨੇ ਦੱਸਿਆ ਕਿ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋਏ ਪੁਲਿਸ ਜਵਾਨ ਗਰੀਥ ਫਿਲਿਪ ਬਾਰੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਹੈ । ਜਿਸ ਦਾ ਹਸਪਤਾਲ ਵਿਚ ਅਪਰੇਸ਼ਨ ਹੋਵੇਗਾ ਤੇ ਉਸ ਦੇ ਪਰਿਵਾਰ 'ਤੇ ਦੁੱਖਾ ਦਾ ਪਹਾੜ ਡਿਗ ਪਿਆ ਹੈ । ਡਿਪਟੀ ਚੀਫ਼ ਕਾਸਟੇਬਲ ਨੇ ਕਿਹਾ ਕਿ ਅਸੀਂ ਲਗਾਤਾਰ ਹਿੰਸਕ ਸਮਾਜ ਦੇ ਗ੍ਰਹਿਣੀ ਬਣ ਰਹੇ ਹਾ । ਸਾਨੂੰ ਸਮਾਜ ਵਿਚ ਵਿਚਰ ਰਹੇ ਇਨ੍ਹਾਂ ਅਪਰਾਧੀਆ ਖਿਲਾਫ਼ ਸਾਾਝੇ ਤੌਰ 'ਤੇ ਮੁਹਿੰਮ ਵਿੱਢਣੀ ਚਾਹੀਦੀ ਹੈ ਤਾ ਜੋ ਸਾਡੀ ਨਵੀਂ ਪੀੜੀ ਸੁਰੱਖਿਅਤ ਰਹਿ ਸਕੇ।