ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ

ਦੁਨੀਆ ਦੀ ਨਾਮਵਾਰ ਏਅਰਲਾਈਨ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ

ਹੀਥਰੋ/ਲੰਡਨ, ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਉਂਗਲਾ ਤੇ ਗਿਣਿਆ ਜਾਂਦੀਆਂ ਦੁਨੀਆ ਦੀਆਂ ਵੱਡੀਆਂ ਏਅਰਲਾਈਨ ਵਿੱਚ ਗਿਣੀ ਜਾਂਦੀ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖ਼ਾਹ ਦੇ ਵਾਧੇ ਨੂੰ ਲੈ ਕੇ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ ਹੋ ਗਈ ਹੈ । ਜਿਸ ਨਾਲ 2 ਲੱਖ 80 ਹਜ਼ਾਰ ਯਾਤਰੀ ਪ੍ਰਭਾਵਿਤ ਹੋਣਗੇ । ਮੰਗਲਵਾਰ ਤੱਕ 1700 ਦੇ ਕਰੀਬ ਉਡਾਣਾਂ ਨਹੀਂ ਉਡਣਗੀਆਂ । ਹੀਥਰੋ ਤੋਂ ਨਿਊਯਾਰਕ ਦੀਆਂ 40 ਉਡਾਣਾਂ, ਐਲ ਏ, ਦਿੱਲੀ, ਹਾਂਗਕਾਂਗ ਅਤੇ ਜੌਹਨਸਬਰਗ ਜਾਣ ਵਾਲੀਆਂ ਦਰਜਨ ਉਡਾਣਾਂ ਰੱਦ ਹੋਣਗੀਆਂ । ਜੇ ਫੈਸਲਾ ਨਾ ਹੋਵੇ ਤਾ ਇਹ ਹੜਤਾਲ ਕਿ੍ਸਮਸ ਸਮੇਤ ਜਨਵਰੀ ਤੱਕ ਚੱਲ ਸਕਦੀ ਹੈ । ਬਾਲਪਾ ਯੂਨੀਅਨ ਦੇ ਮੈਂਬਰਾਂ ਨੇ 11.5 ਫ਼ੀਸਦੀ ਤਿੰਨ ਸਾਲਾ ਤਨਖ਼ਾਹ ਵਾਧਾ ਅਤੇ ਇਕ ਫ਼ੀਸਦੀ ਬੋਨਸ ਰੱਦ ਹੋਣ ਬਾਅਦ ਗੱਲਬਾਤ ਟੁੱਟ ਗਈ ਸੀ । ਜਾਣਕਾਰੀ ਲਈ ਦੱਸ ਦੇਈਏ ਕੇ ਬੀ. ਏ. ਦੇ ਕੈਪਟਨਾਂ ਨੂੰ ਲਗਭਗ 1 ਲੱਖ 67000 ਪੌਡ ਅਤੇ 16000 ਪੌਡ ਹੋਰ ਭੱਤਾ ਦਿੱਤਾ ਜਾਂਦਾ ਹੈ । ਬੀ. ਏ. ਨੇ 4300 ਪਾਇਲਟਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਕਰਕੇ ਚਿਤਾਵਨੀ ਦੇ ਦਿੱਤੀ ਸੀ ਕਿ ਹੜਤਾਲ ਕਰਨਾ ਰੋਜ਼ਗਾਰ ਸਮਝੌਤੇ ਦੀ ਉਲੰਘਣਾ ਹੈ । ਜ਼ਿਕਰਯੋਗ ਹੈ ਕਿ ਪਾਇਲਟਾਂ ਵੱਲੋਂ 9, 10 ਅਤੇ 27 ਸਤੰਬਰ ਨੂੰ ਹੜਤਾਲ ਮਿਥੀ ਗਈ ਹੈ ।