ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਸੰਗਤਾਂ ਦੀ ਵੱਡੀ ਸਮੂਲੀਅ

ਜਗਰਾਉਂ , ਸਤੰਬਰ 2019-(ਮਨਜਿੰਦਰ ਗਿੱਲ)- ਵਿਆਹ ਸ਼ਬਦ ਇਕ ਐਸਾ ਸ਼ਬਦ ਹੈ ਜਿਸ ਦੇ ਸੁਣਦਿਆਂ ਹੀ ਮਨੁੱਖ ਨੂੰ ਚਾਅ ਚੜ੍ਹ ਜਾਂਦਾ ਹੈ ਤੇ ਜੇ ਕਿਤੇ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਬਾਬੇ ਨਾਨਕ ਦਾ ਵਿਆਹ ਪੁਰਬ ਹੋਵੇ ਤਾਂ ਸੰਗਤਾਂ ਨੂੰ ਗੋਡੇ ਗੋਡੇ ਚਾਅ ਚੜ੍ਹਨਾ ਕੁਦਰਤੀ ਸੀ। ਪਿਛਲੇ ਕਈ ਦਿਨਾਂ ਤੋਂ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਸ ਚਰਨਜੀਤ ਸਿੰਘ ਜੀ ਭੰਡਾਰੀ, ਜਨਰਲ ਸਕੱਤਰ ਬਲਵਿੰਦਰਪਾਲ ਸਿੰਘ ਮੱਕੜ ,ਖਜਾਨਚੀ ਇੰਦਰਪਾਲ ਸਿੰਘ ਵਛੇਰ, ਰਵਿੰਦਰਪਾਲ ਸਿੰਘ ਮੈਂਦ, ਸਲਾਹਕਾਰ ਦੀਪਇੰਦਰ ਸਿੰਘ ਭੰਡਾਰੀ ਸਮਾਗਮ ਦੀ ਸਫਲਤਾ ਲਈ ਪੱਬਾਂ ਭਾਰ ਸਨ ਕਰੀਬ 6:30 ਵਜੇ ਬਰਾਤ ਰੂਪੀ ਸ਼ਾਮਾ ਫੇਰੀ ਵਿੱਚ ਸੰਗਤਾਂ ਗੁਰਦੁਆਰਾ ਭਜਨਗੜ ਸਾਹਿਬ ਨੂੰ ਰਵਾਨਾ ਹੋਈਆਂ। ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ-ਪਹੁੰਚਦੇ ਸੰਗਤਾਂ ਦੀ ਗਿਣਤੀ ਕਾਫੀ ਵੱਡੀ ਹੋ ਗਈ। ਰਸਤੇ ਵਿੱਚ ਕਈ ਥਾਵਾਂ ਤੇ ਦੁਕਾਨਦਾਰਾਂ ਨੇ ਸੰਗਤਾਂ ਦੀ ਮਿਸ਼ਠਾਨ ਤੇ ਚਾਹ ਪਾਣੀ ਨਾਲ ਸੇਵਾ ਕੀਤੀ। ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਬੜੇ ਚਾਵਾਂ ਨਾਲ ਢੁਕਵੇਂ ਸ਼ਬਦਾਂ ਦਾ ਗਾਇਨ ਕਰਦੀਆਂ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਪਹੁੰਚੀਆ ਜਿਥੇ ਗੁਰਦੁਆਰਾ ਭਜਨਗੜ ਸਾਹਿਬ ਦੇ ਪ੍ਰਬੰਧਕਾਂ ਨੇ ਸ ਗੁਰਪ੍ਰੀਤ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਵਿਚ ਬਰਾਤ ਰੂਪੀ ਸ਼ਾਮਾ ਫੇਰੀ ਦਾ ਭਰਪੂਰ ਸੁਆਗਤ ਕੀਤਾ।ਭਜਨਗੜ ਦੇ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਪਹੁੰਚੀਆਂ ਸੰਗਤਾਂ ਤੇ ਕੀਤੀ ਫੁਲਾਂ ਦੀ ਵਰਖਾ ਦਾ ਦ੍ਰਿਸ਼ ਬੜਾ ਮਨਮੋਹਕ ਸੀ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਚਾਹ ਪਾਣੀ ਤੇ ਮਿਸ਼ਠਾਨ ਛਕਾਏ ਗਏ ਉਪਰੰਤ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਜਿਥੇ ਗੁਰਬਾਣੀ ਦਾ ਪ੍ਰਵਾਹ ਚਲ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਜੀਤ ਸਿੰਘ ਤੇ ਭਾਈ ਹੀਰਾ ਸਿੰਘ ਨਿਮਾਣਾ ਦੇ ਜੱਥਿਆਂ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਖਾਲਸਾ ਪਰਿਵਾਰ ਤੇ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਡੇ ਚੰਗੇ ਭਾਗ ਹਨ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਬੜੇ ਚਾਵਾਂ ਤੇ ਸਧਰਾਂ ਨਾਲ ਮਨਾ ਕੇ ਬਾਬੇ ਨਾਨਕ ਦੀਆ ਖੁਸ਼ੀਆਂ ਨਾਲ ਝੋਲੀਆਂ ਭਰ ਰਹੇ ਹਾਂ।ਅਜਿਹੇ ਮੌਕੇ ਭਾਗਾਂ ਵਾਲਿਆਂ ਨੂੰ ਮਿਲਿਆ ਕਰਦੇ ਹਨ। ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਤੇ ਗੁਰਦੁਆਰਾ ਮੋਰੀ ਗੇਟ ਮੁੱਖ ਸੇਵਾਦਾਰ ਪ੍ਰਿੰਸੀਪਲ ਸ ਚਰਨਜੀਤ ਸਿੰਘ ਜੀ ਭੰਡਾਰੀ ਨੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਵੀ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸੰਗਤਾਂ ਵਿੱਚ ਦੀਪਇੰਦਰ ਸਿੰਘ ਭੰਡਾਰੀ, ਬਲਵਿੰਦਰਪਾਲ ਸਿੰਘ ਮੱਕੜ, ਕੁਲਬੀਰ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਜਤਿੰਦਰਪਾਲ ਸਿੰਘ ਜੇ ਪੀ, ਅਮਰੀਕ ਸਿੰਘ ਜੰਤਾ ਸਟੋਰ, ਕਰਮ ਸਿੰਘ, ਵਿੰਦਰਪਾਲ ਸਿੰਘ ਮੈਂਦ, ਹੈੱਡ ਗ੍ਰੰਥੀ ਪਰਮਵੀਰ ਸਿੰਘ, ਸੁਖਵਿੰਦਰ ਸਿੰਘ ਭਸੀਨ, ਗੁਰਮੀਤ ਸਿੰਘ ਮੀਤਾ, ਪ੍ਰਭਦਿਆਲ ਸਿੰਘ ਬਜਾਜ, ਚਰਨਜੀਤ ਸਿੰਘ ਸਰਨਾ, ਤ੍ਰਿਲੋਕ ਸਿੰਘ, ਇਸ਼ਟਪ੍ਰੀਤ ਸਿੰਘ, ਜਨਪ੍ਰੀਤ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ ਛਾਬੜਾ, ਇਕਬਾਲ ਸਿੰਘ ਛਾਬੜਾ ਆਦਿ ਹਾਜ਼ਰ ਸਨ।