ਬਹੁਤ ਹੀ ਦੁਖਦਾਇਕ ਘਟਨਾ ਪਿੰਡ ਸ਼ੇਰਪੁਰ ਖੁਰਦ ਨਜਦੀਕ ਜਗਰਾਓਂ
ਅੱਗ ਦਾ ਕਾਰਨ ਬਿਜਲੀ ਦੇ ਸੌਟ ਸਰਕਟ ਦਸਿਆ ਗਿਆ ਹੈ
ਏ ਸੀ ਨੇ ਲਾਇ ਅੱਗ ,ਇਲਾਕਾ ਨਿਵਾਸੀ ਵਿਚ ਇਸ ਘਟਨਾ ਦੀ ਵੱਡੀ ਨਿਰਾਸ਼ਾ
ਜਗਰਾਓਂ (ਸੁੱਖ ਜਗਰਾਓਂ,ਜਸਮੇਲ ਸਿੰਘ ਗਾਲਿਬ,ਰਾਣਾ ਸੇਖਦੌਲਤ,ਮਨਜਿੰਦਰ ਗਿੱਲ) - ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ। ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਅੱਗ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈ। ਅੱਗ ਦੇਖਣ ਤੋਂ ਬਾਅਦ ਲੋਕਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।