ਬਰਤਾਨੀਆ ਚ ਹਫਤੇ ਵਿਚ ਚਾਰ ਦਿਨ ਹੋਵੇਗਾ ਕੰਮਕਾਰ  

ਨਵੇ 4 ਦਿਨ ਕੰਮਕਾਜੀ ਹਫ਼ਤੇ ਦੀ ਸ਼ੁਰੂਆਤ

ਲੰਡਨ, 20  ਜਨਵਰੀ ( ਖਹਿਰਾ  )- ਬਰਤਾਨੀਆ ਵਿਚ ਮੰਗਲਵਾਰ ਤੋਂ ਚਾਰ ਦਿਨਾਂ ਕੰਮਕਾਜੀ ਹਫ਼ਤਾ ਯੋਜਨਾ ਸ਼ੁਰੂ ਕੀਤੀ ਗਈ ਹੈ । 6 ਮਹੀਨਿਆਂ ਦੇ ਇਸ ਪ੍ਰੋਜੈਕਟ ਵਿਚ ਨਿੱਜੀ ਕੰਪਨੀਆਂ ਅਤੇ ਸੰਸਥਾਵਾਂ ਸ਼ਾਮਿਲ ਹਨ । ਕੰਪਨੀਆਂ 100:80:100 ਮਾਡਲ ਦੇ ਅਧਾਰ 'ਤੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਬਿਨਾਂ ਕਿਸੇ ਕਟੌਤੀ ਦੇ 4 ਦਿਨ ਪ੍ਰਤੀ ਹਫ਼ਤੇ ਦਾ ਟਰਾਈਲ ਕਰਨਗੀਆਂ । 100:80:100 ਮਾਡਲ ਦੇ ਤਹਿਤ ਸਟਾਫ ਨੂੰ ਕੰਮ ਦੇ ਸਮੇਂ ਦੇ 80 ਫ਼ੀਸਦੀ ਲਈ 100 ਫ਼ੀਸਦੀ ਤਨਖਾਹ ਦਿੱਤੀ ਜਾਵੇਗੀ ਤਾਂ ਜੋ ਉਹ 100 ਫ਼ੀਸਦੀ ਉਤਪਾਦਕਤਾ ਬਣਾਈ ਰੱਖਣ ਲਈ ਪ੍ਰੇਰਿਤ ਹੋ ਸਕਣ । ਉਕਤ ਯੋਜਨਾ 'ਤੇ ਥਿੰਕ ਟੈਂਕ ਆਟੋਨੋਮੀ ਅਤੇ ਕੈਮਬਿ੍ਜ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਬੋਸਟਨ ਕਾਲਜ ਦੇ ਖੋਜਕਰਤਾਵਾਂ ਦੇ ਨਾਲ ਸਾਂਝੇਦਾਰੀ 'ਚ ਅਜ਼ਮਾਇਸ਼ ਕੀਤੀ ਜਾ ਰਹੀ ਹੈ । ਹਫ਼ਤੇ ਵਿੱਚ ਚਾਰ ਦਿਨ ਕੰਮ ਦੇ ਦਿਨ ਦੀ ਨਵੀਂ ਸ਼ੁਰੂਆਤ ਨੂੰ ਲੈ ਕੇ ਬਹੁਤ ਸਾਰੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਇਸ ਗੱਲ ਉੱਪਰ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ  ਕੀ ਕੰਮ ਕਰਨ ਵਾਲੇ ਲੋਕਾਂ ਦੀ ਨਿੱਜੀ ਜ਼ਿੰਦਗੀ ਜੋ ਪਿਛਲੇ ਸਮੇਂ ਦੌਰਾਨ ਕੰਮ ਦੇ ਵੱਡੇ ਬੋਝ ਥੱਲੇ ਦੱਬਦੀ ਜਾ ਰਹੀ ਸੀ ਉਸ ਨੂੰ ਤਿੰਨ ਦਿਨ ਛੁੱਟੀ ਕਾਰਨ ਰਲੀਫ ਮਿਲ ਸਕੇਗੀ  ।  ਜ਼ਿਕਰਯੋਗ ਹੈ ਕਿ ਇਸ ਸਾਲ ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੀ '4-ਡੇ ਵੀਕ ਗਲੋਬਲ' ਪ੍ਰੋਗਰਾਮ ਚਲਾਏ ਜਾ ਰਹੇ ਹਨ ।