You are here

 ਉੱਘੇ ਕਬੱਡੀ ਖਿਡਾਰੀ  ਸਵਰਨਾ ਵੈਲੀ ਨੂੰ ਸਦਮਾ ਪਿਤਾ ਦੀ ਹੋਈ ਅਚਾਨਕ ਮੌਤ

ਅਜੀਤਵਾਲ ( ਬਲਵੀਰ ਸਿੰਘ ਬਾਠ ) ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ ਦੇ ਜੰਮਪਲ ਅਤੇ ਕਬੱਡੀ ਜਗਤ ਵਿੱਚ ਵੱਡਾ ਨਾਮ ਅਤੇ ਨਾਮਣਾ ਖੱਟਣ ਵਾਲੇ ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ   ਕਬੱਡੀ ਖਿਡਾਰੀ ਸਵਰਨਾ ਵੈਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ  ਪਿਤਾ ਸਮਾਜ ਸੇਵੀ ਸੁਖਦੇਵ ਸਿੰਘ ਸੇਬੀ  ਦੀ ਬੀਤੀ ਕੱਲ੍ਹ  ਅਚਾਨਕ ਮੌਤ  ਹੋ ਜਾਣ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ  ਸਮਾਜ ਸੇਵੀ ਆਗੂ ਸੁਖਦੇਵ ਸਿੰਘ ਸੇਬੀ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ  ਉਨ੍ਹਾਂ ਨੂੰ ਚਾਹੁਣ ਵਾਲਿਆਂ ਦਾ  ਪਰਿਵਾਰ ਨਾਲ ਦੁੱਖ ਵੰਡਾਉਣ ਲਈ ਤਾਂਤਾ ਲੱਗ ਗਿਆ  ਜਨਸ਼ਕਤੀ ਨਿਊਜ ਗੱਲਬਾਤ ਕਰਦਿਆਂ ਸਪੁੱਤਰ ਮੰਦਰ ਸਿੰਘ ਨੇ ਦੱਸਿਆ ਕਿ ਬਾਪੂ ਜੀ ਸੁਖਦੇਵ ਸਿੰਘ ਸੇਬੀ ਦੀ ਅਚਾਨਕ ਮੌਤ ਨਾਲ ਪਰਿਵਾਰ ਅਤੇ ਊਰਜਾਉਣ ਵਾਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਨ੍ਹਾਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨ ਕਮਲਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ  ਧਾਰਮਿਕ ਅਤੇ ਰਾਜਨੀਤਕ  ਸ਼ਖ਼ਸੀਅਤਾਂ  ਤੋਂ ਇਲਾਵਾ ਸਮਾਜ ਸੇਵੀ ਆਗੂ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਕਬੱਡੀ ਖਿਡਾਰੀ ਤੇ ਪ੍ਰੇਮੀਆਂ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ