ਜਗਰਾਉਂ (ਅਮਿਤ ਖੰਨਾ ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸਵ: ਸ਼ਕੁੰਤਲਾ ਦੇਵੀ ਦੀ ਯਾਦ ਵਿੱਚ ਢੰਡ ਪਰਿਵਾਰ ਦੇ ਭਰਪੂਰ ਸਹਿਯੋਗ ਨਾਲ 20ਵਾਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਦੁਰਗਾ ਮਾਤਾ ਮੰਦਰ ਸਿੱਧਵਾਂ ਬੇਟ ਵਿਖੇ ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਹੁਣ ਜਗਰਾਓਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਨਾਲ ਲੱਗਦੇ ਇਲਾਕਿਆਂ ਵਿਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੀ ਜ਼ਿਹਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਕੈਂਪ ਵਿਚ ਸ਼ੰਕਰਾਂ ਹਸਪਤਾਲ ਦੀ ਟੀਮ ਨੇ ਜਿੱਥੇ 82 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 28 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ ਜਾਣਗੇ। ਕੈਂਪ ਵਿਚ ਕੋਰੋਨਾ ਟੈੱਸਟ ਤੋਂ ਇਲਾਵਾ ਕੋਰੋਨਾ ਰੋਕੂ ਵੈਕਸੀਨੇਸ਼ਨ ਟੀਕੇ ਵੀ ਲਗਾਏ ਗਏ। ਇਸ ਮੌਕੇ ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਵਿਕਰਮਜੀਤ ਢੰਡ, ਅਸ਼ੋਕ ਢੰਡ, ਹਰੀ ਓਮ ਮਿੱਤਲ, ਸੱਜਣ ਕੁਮਾਰ, ਰਾਮੇਸ਼ ਕੁਮਾਰ ਘਈ, ਰਾਜਿੰਦਰ ਸਿੰਘ ਰੀਹਾਨ, ਡਾ: ਵਰਿੰਦਰ, ਜਸਵੀਰ ਸਿੰਘ ਸਾਬਕਾ ਕਾਨੰੂਗੋ, ਉਮੰਗ ਚੋਪੜਾ, ਡਾ: ਰਾਮ ਪ੍ਰਤਾਪ ਗੁਪਤਾ, ਧਰਮਪਾਲ ਸ਼ਰਮਾ ਆਦਿ ਹਾਜ਼ਰ ਸਨ।