ਓਹਨਾ ਆਖਿਆ ਕਿ ਅਸੀਂ ਕਿੰਨਾ ਸਮਾਂ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਰਿਮਾਰਕ ਕਸਦੇ ਰਹਾਗੇ
ਲੰਡਨ, ਸਤੰਬਰ 2019 - (ਗਿਆਨੀ ਰਾਵਿਦਰਪਾਲ ਸਿੰਘ)-
ਬ੍ਰਿਟੇਨ ਦੀ ਪਾਰਲੀਮੈਂਟ ' ਚ ਸਿੱਖ ਲੇਬਰ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਮੁਸਲਿਮ ਔਰਤਾਂ ਵਿਰੁੱਧ ਨਸਲੀ ਟਿੱਪਣੀਆਂ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਓਹਨਾ ਆਖਿਆ ਕਿ ਅਸੀਂ ਕਿੰਨਾ ਸਮਾਂ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਰਿਮਾਰਕ ਕਸਦੇ ਰਹਾਗੇ। ਜੌਹਨਸਨ ਨੇ ਇੱਕ ਲੇਖ ਵਿੱਚ ਬੁਰਕਾ ਪਹਿਨਣ ਵਾਲੀਆਂ ਮੁਸਲਮਾਨ ਔਰਤਾਂ ਦੀ ਲੈਟਰਬੌਕਸ ਅਤੇ ਬੈਂਕ ਲੁਟੇਰਿਆਂ ਨਾਲ ਤੁਲਨਾ ਕੀਤੀ ਸੀ । ਢੇਸੀ ਨੇ ਜਾਨਸਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਕਥਿਤ ਇਸਲਾਮਫੋਬੀਆ ਦੀ ਜਾਂਚ ਦੇ ਆਦੇਸ਼ ਦੇਣ। (Watch Video)