ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸੰਸਦ ’ਚ ਦੂਜਾ ਝਟਕਾ

ਲੰਡਨ, ਸਤੰਬਰ 2019-(ਗਿਆਨੀ ਰਾਵਿਦਰਪਾਲ ਸਿੰਘ)-  ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬ੍ਰੈਗਜ਼ਿਟ ਸਮਝੌਤੇ ’ਤੇ ਬੁੱਧਵਾਰ ਨੂੰ ਸੰਸਦ ਵਿੱਚ ਲਗਾਤਾਰ ਦੂਜਾ ਝਟਕਾ ਲੱਗਾ ਜਦ ਸੰਸਦ ਮੈਂਬਰਾਂ ਨੇ ਸਮਝੌਤੇ ਤੋਂ ਬਿਨਾਂ ਬਰਤਾਨੀਆ ਦੇ ਯੂਰਪੀ ਸੰਘ ਤੋਂ ਵੱਖ ਹੋਣ ’ਤੇ ਰੋਕ ਲਾਉਣ ਸਬੰਧੀ ਪ੍ਰਸਤਾਵ ਨੂੰ ਸਮਰਥਨ ਦੇ ਦਿੱਤਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਜੌਹਨਸਨ 15 ਅਕਤੂਬਰ ਨੂੰ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਪ੍ਰਸਤਾਵ ਪੇਸ਼ ਕੀਤਾ।
ਬੁੱਧਵਾਰ ਨੂੰ ਹੋਇਆ ਮਤਦਾਨ ਵੀ ਜੌਹਨਸਨ ਦੇ ਖ਼ਿਲਾਫ਼ ਗਿਆ ਜਿਸ ਨਾਲ ਉਹ ਸੰਸਦ ਦੁਆਰਾ ਬ੍ਰੈਗਜ਼ਿਟ ਸਮਝੌਤੇ ਕਰਵਾਉਣ ਲਈ ਘੱਟੋ-ਘੱਟ 31 ਜਨਵਰੀ ਦੀ ਸਮਾਂ ਹੱਦ ਮੰੰਗਣ ਲਈ ਪਾਬੰਦ ਹੋਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ ’ਚ ਉਨ੍ਹਾਂ ਪਹਿਲੀ ਵੱਡੀ ਹਾਰ ਮਿਲੀ ਸੀ ਜਦੋਂ ਖੁ਼ਦ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਨੇ ਵਿਰੋਧੀ ਸੰਸਦ ਮੈਂਬਰਾਂ ਨਾਲ ਮਿਲ ਕੇ ‘ਹਾਊਸ ਆਫ਼ ਕਾਮਨਜ਼’ ਦਾ ਕੰਮਕਾਜ ਆਪਣੇ ਹੱਥਾਂ ’ਚ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਬੋਰਿਸ ਇਸ ਵਾਅਦੇ ਨਾਲ ਪ੍ਰਧਾਨ ਮੰਤਰੀ ਬਣੇ ਸਨ ਜੇਕਰ 31 ਅਕਤੂਬਰ ਤੱਕ ਬ੍ਰੈਗਜ਼ਿਟ ’ਤੇ ਸਮਝੌਤਾ ਨਾ ਹੋਇਆ ਤਾਂ ਵੀ ਬਰਤਾਨੀਆਂ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ ਜਦਕਿ ਵਿਰੋਧੀ ਧਿਰ ਇਹ ਸਮਾਂ ਹੱਦ ਵਧਾਉਣਾ ਚਾਹੁੰਦੀ ਹੈ। ਵਿਰੋਧੀ ਸੰਸਦ ਮੈਂਬਰ ਅਤੇ ਬਾਗੀਆਂ ਨੇ ਇਹ ਨਿਸਚਿਤ ਕੀਤਾ ਕਿ ਬਰਤਾਨੀਆ ਨੂੰ ਬਿਨਾਂ ਕਿਸੇ ਸਮਝੌਤੇ ਤੋਂ ਯੂਰਪੀ ਸੰਘ ਤੋਂ ਬਾਹਰ ਤੋਂ ਰੋਕਣ ਲਈ ਇਹ ਮਤਾ ਪਾਸ ਹੋਵੇ। ਇਸ ਦੌਰਾਨ ਮਤਾ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਜੌਹਨਸਨ ਕਿਹਾ ਕਿ ਉਹ ਚੋਣਾਂ ਨਹੀਂ ਚਾਹੁੰਦੇ ਪਰ ਵਿਰੋਧੀ ਧਿਰ ਨੇ ਕੋਈ ਰਾਹ ਨਹੀਂ ਛੱਡਿਆ ਹੈ। ਉਨ੍ਹਾਂ ਦੇ ਚੋਣਾਂ ਵਾਲੇ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਬਰਤਾਨੀਆ ਦੇ 650 ਵਿੱਚੋਂ ਦੋ ਤਿਹਾਈ ਦਾ ਸਮਰਥਨ