ਜਗਰਾਉਂ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ

 ਜਗਰਾਉਂ (ਅਮਿਤ ਖੰਨਾ )ਸ਼ਹਿਰ 'ਚ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ 'ਚ ਜੈਕਾਰਿਆਂ ਦੀ ਗੂੰਜ 'ਚ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਮੁੱਖ ਮਹਿਮਾਨਾਂ ਨੇ ਅਗਨੀ ਵਿਖਾਈ। ਜਗਰਾਓਂ, ਰਾਏਕੋਟ, ਮੁੱਲਾਂਪੁਰ ਸਮੇਤ ਇਲਾਕਿਆਂ 'ਚ ਦੁਸਹਿਰੇ ਮੌਕੇ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ, ਜਿਸ 'ਚ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ। ਜਗਰਾਓਂ ਦੀ ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਮੰਡੀ ਵੱਲੋਂ ਸਥਾਨਕ ਲਾਜਪਤ ਰਾਏ ਰੋਡ ਤੋਂ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ 'ਚ ਭਗਵਾਨ ਰਾਮ ਚੰਦਰ ਦੇ ਰੱਥ ਦੀਆਂ ਝਾਕੀਆਂ ਤੇ ਰੱਥ ਦੀ ਸ਼ੋਭਾ ਵੇਖਣਯੋਗ ਸੀ। ਸ਼ੋਭਾ ਯਾਤਰਾ 'ਚ ਡੇਢ ਦਰਜਨ ਝਾਕੀਆਂ ਦੇ ਅੱਗੇ ਅੱਗੇ ਧਾਰਮਿਕ ਧੁੰਨਾਂ ਛੇੜਦੀਆਂ ਬੈਂਡ ਪਾਰਟੀਆਂ ਤੇ ਉਨ੍ਹਾਂ ਦੀਆਂ ਧੁੰਨਾਂ 'ਤੇ ਸ਼ਰਧਾਲੂ ਨੱਚ ਰਹੇ ਸਨ। ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਪੁੱਜੀ, ਜਿੱਥੇ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ। ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸਆਰ ਕਲੇਰ, ਡੀਐੱਸਪੀ ਦਲਜੀਤ ਸਿੰਘ ਖੱਖ, ਤਹਿਸੀਲਦਾਰ ਮਨਮੋਹਨ ਕੌਸ਼ਿਕ,ਕਮਲਜੀਤ ਸਿੰਘ ਮੱਲ੍ਹਾ  ਸਮਾਜ ਸੇਵੀ ਰੋਹਿਤ ਗੋਇਲ ,  ਜਤਿੰਦਰਪਾਲ ਰਾਣਾ ਨਗਰ ਕੌਂਸਲ ਪ੍ਰਧਾਨ , ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ,  ਅਸ਼ਵਨੀ ਸ਼ਰਮਾ ਬੱਲੂ, ਜਰਨੈਲ ਸਿੰਘ ਲੋਹਟ  ਚੇਅਰਮੈਨ ਗੇਜਾ ਰਾਮ ,  ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਜਗਜੀਤ ਸਿੰਘ ਕਾਉਂਕੇ, ਰਵਿੰਦਰ ਸਭਰਵਾਲ, ਮਨੀ ਗਰਗ, ਸਾਜਨ ਮਲਹੋਤਰਾ, ਪ੍ਰਧਾਨ ਵਿਨੋਦ ਬਾਂਸਲ, ਤੀਰਥ ਸਿੰਗਲਾ, ਰਾਜ ਭਾਰਦਵਾਜ ਆਦਿ ਹਾਜ਼ਰ ਸਨ।