ਜਗਰਾਓਂ 15 ਅਕਤੂਬਰ (ਅਮਿਤ ਖੰਨਾ):ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਨੌਵੀਂ ਜਮਾਤ ਦੀ ਵਿਿਦਆਰਥਣ ਪਰਮਿੰਦਰ ਕੌਰ ਨੇ ਭਾਸ਼ਣ ਰਾਹੀਂ ਦੁਸਹਿਰੇ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਦੁਸਹਿਰਾ ਇਕ ਪੁਰਾਤਨ ਤਿਉਹਾਰ ਹੈ, ਜੋ ਦੀਵਾਲੀ ਤੋਂ ਲਗਪਗ ਵੀਹ ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਿਦਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੁਸਹਿਰਾ ਇਕ ਅਜਿਹਾ ਤਿਉਹਾਰ ਹੈ ਜੋ ਮਨੁੱਖ ਨੂੰ ਹੰਕਾਰ, ਝੂਠ ਅਤੇ ਜ਼ੁਲਮ ਦੀ ਹਾਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਇਸ ਮੌਕੇ ਜੀ.ਐੱਚ.ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ